ਤਾਜਾ ਖ਼ਬਰਾਂ


ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  8 minutes ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ)- ਅੰਮ੍ਰਿਤਸਰ ਵਿਚ ਅੱਜ ਪਏ ਕੁੱਝ ਸਮੇਂ ਦੇ ਮੀਂਹ ਕਾਰਨ ਮਾਲ ਰੋਡ ਵਿਖੇ ਪਾਇਆ ਗਿਆ ਸਟੋਰਸ ਸੀਵਰੇਜ ਜਾਮ ਹੋ ਗਿਆ, ਜਿਸ ਕਾਰਨ ਸੜਕ ਦਾ ਵੱਡਾ ਹਿੱਸਾ ਇਕ ਵਾਰ ਫਿਰ ਜ਼ਮੀਨ ਵਿਚ ਧਸ ਗਿਆ। ਜਿਸ ਦੇ ਚੱਲਦਿਆਂ ਮਾਲ ਰੋਡ...
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  17 minutes ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  27 minutes ago
ਵਾਰਾਨਸੀ, 20 ਜੂਨ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੇ ਆਰ.ਐਸ.ਐਸ. ਚੀਫ਼ ਮੋਹਨ ਭਾਗਵਤ ਖਿਲਾਫ ਆਪਣੇ ਫੇਸਬੁੱਕ ਪੇਜ 'ਤੇ ਟਿੱਪਣੀ ਕਰਨ 'ਤੇ ਪ੍ਰਸਿੱਧ ਰੈਪਰ ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਰਾਨਸੀ ਦੇ ਵਕੀਲ...
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  51 minutes ago
ਨਵੀਂ ਦਿੱਲੀ, 20 ਜੂਨ - ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ 'ਚ ਉਹ ਸ਼ਾਮਲ ਨਹੀਂ ਹੋਣਗੇ। ਪਿਛਲੇ ਮਹੀਨੇ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ...
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  58 minutes ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 minute ago
ਜਾਮਨਗਰ, 20 ਜੂਨ - ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਇਕ ਮੌਤ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਇਸ ਮਾਮਲੇ ਵਿਚ ਇਕ ਹੋਰ...
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜ਼ਪੁਰ 20 ਜੂਨ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭੇਜੀਆਂ ਗਈਆਂ ਨਸ਼ੇ ਦੀਆਂ ਦੋ ਖੇਪਾਂ ਨੂੰ ਭਾਰਤ ਅੰਦਰ ਦਾਖ਼ਲ ਹੋਣ ਤੋਂ ਅਸਫ਼ਲ ਬਣਾਉਂਦਿਆਂ ਬੀ ਐਸ ਐਫ ਅਤੇ ਪੰਜਾਬ ਪੁਲੀਸ ਨੇ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਫੜਨ ਵਿਚ...
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  about 1 hour ago
ਜਲੰਧਰ, 20 ਜੂਨ - ਅੱਜ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ। ਜਿਸ ਨਾਲ ਲੋਕਾਂ ਨੂੰ ਪੈ ਰਹੀ ਸਖ਼ਤ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਉੱਥੇ ਹੀ ਜਲੰਧਰ ਵਿਚ ਵੀ ਮੀਂਹ ਸਮੇਤ ਗੜੇਮਾਰੀ ਹੋਣ ਨਾਲ ਮੌਸਮ ਵਿਚ ਠੰਢਕ ਛਾ ਗਈ ਤੇ ਮੌਸਮ ਸੁਹਾਵਣਾ...
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  about 1 hour ago
ਜਗਦੇਵ ਕਲਾਂ/ਅਜਨਾਲਾ, 20 ਜੂਨ (ਸ਼ਰਨਜੀਤ ਸਿੰਘ/ ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਪਿੰਡ ਤੇੜਾਂ ਖ਼ੁਰਦ 'ਚ ਪਰਿਵਾਰ ਗੁੰਮਸ਼ੁਦਗੀ ਮਾਮਲੇ ਵਿਚ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਪਿੰਡ ਜਗਦੇਵ ਕਲਾਂ ਕੋਲ ਵਗਦੀ ਨਹਿਰ ਵਿਚੋਂ ਮਹਿਲਾ ਦਵਿੰਦਰ ਕੌਰ ਦੀ...
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  about 1 hour ago
ਜੰਡਿਆਲਾ ਮੰਜਕੀ, 20 ਜੂਨ (ਸੁਰਜੀਤ ਸਿੰਘ ਜੰਡਿਆਲਾ) - ਪੁਲਿਸ ਚੌਕੀ ਜੰਡਿਆਲਾ ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਕੰਗਣੀਵਾਲ ਵਿਚ ਅੱਜ ਸਵੇਰੇ ਸੜਕ ਦੁਰਘਟਨਾ ਵਿਚ ਇੱਕ ਔਰਤ ਦੀ ਮੌਤ ਹੋ ਗਈ। ਜੰਡਿਆਲਾ ਵੱਲੋਂ ਜਾ ਰਹੇ ਟਰੈਕਟਰ- ਟਰਾਲੀ ਦੀ ਹੁੱਕ...
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  about 2 hours ago
ਜਲੰਧਰ, 20 ਜੂਨ - ਅੱਜ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਇਕ ਵਫਦ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਮਿਲਿਆ। ਵਫਦ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਗਰੀਬਾਂ ਨਾਲ ਧੱਕਾ ਕਰ ਰਹੀ ਹੈ ਤੇ ਹਲਕਾ ਇੰਚਾਰਜ ਸਿਰਫ ਕਾਂਗਰਸੀ ਵਰਕਰਾਂ ਦੇ ਹੀ ਨੀਲੇ ਕਾਰਡ...
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  about 2 hours ago
ਚੰਡੀਗੜ੍ਹ, 20 ਜੂਨ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਬਣਾਈ ਗਈ ਐਗਜ਼ੀਕਿਊਟਿਵ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਹੋਈ, ਜਿਸ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਕੀਤੀ। ਕੈਪਟਨ ਅਮਰਿੰਦਰ ਸਿੰਘ...
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  about 2 hours ago
ਅਹਿਮਦਾਬਾਦ, 20 ਜੂਨ - ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਇਸ ਮਾਮਲੇ ਵਿਚ ਸੰਜੀਵ ਭੱਟ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ...
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  about 2 hours ago
ਜੰਡਿਆਲਾ ਗੁਰੂ, 20 ਜੂਨ - (ਰਣਜੀਤ ਸਿੰਘ ਜੋਸਨ)- ਅੱਤ ਦੀ ਗਰਮੀ ਤੋਂ ਬਾਅਦ ਅੱਜ ਜੰਡਿਆਲਾ ਗੁਰੂ ਵਿਖੇ ਆਈ ਤੇਜ਼ ਹਨੇਰੀ ਉਪਰੰਤ ਹੋਈ ਬਾਰਸ਼ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਰਾਹਤ...
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  about 3 hours ago
ਰਾਂਚੀ, 20 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਪ੍ਰਭਾਤ ਗਰਾਊਂਡ ਵਿਚ ਸਥਾਨਕ ਲੋਕਾਂ ਨਾਲ 65 ਮਿੰਟ ਦੇ ਕਰੀਬ ਯੋਗਾ ਦੇ ਵੱਖ ਵੱਖ ਆਸਨਾਂ ਦਾ ਪ੍ਰਦਰਸ਼ਨ ਕਰਨਗੇ। ਪ੍ਰਧਾਨ ਮੰਤਰੀ...
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  about 3 hours ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  about 3 hours ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  about 3 hours ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  about 3 hours ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  about 3 hours ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  about 3 hours ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  about 3 hours ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  about 4 hours ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  about 4 hours ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  about 4 hours ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  about 4 hours ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  about 4 hours ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  about 4 hours ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  about 4 hours ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  about 4 hours ago
ਡੇਅਰੀ ਤੇ ਮੱਛੀ ਪਾਲਣ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ - ਰਾਸ਼ਟਰਪਤੀ ਕੋਵਿੰਦ
. . .  about 4 hours ago
ਆਉਣ ਵਾਲੀ ਪੀੜੀ ਲਈ ਪਾਣੀ ਬਚਾਉਣਾ ਹੋਵੇਗਾ - ਰਾਸ਼ਟਰਪਤੀ ਕੋਵਿੰਦ
. . .  about 4 hours ago
ਨਵੇਂ ਮੰਤਰਾਲਾ ਨਾਲ ਜਲ ਰਾਖਵੇਂਕਰਨ ਨੂੰ ਪ੍ਰਭਾਵੀ ਬਣਾਇਆ ਜਾਵੇਗਾ - ਰਾਸ਼ਟਰਪਤੀ ਕੋਵਿੰਦ
. . .  about 4 hours ago
3 ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ ਲਾਭ - ਰਾਸ਼ਟਰਪਤੀ ਕੋਵਿੰਦ
. . .  about 4 hours ago
2022 ਤੱਕ ਨਵੇਂ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ ਤੇ ਲੋਕਾਂ ਨੂੰ ਆਤਮ ਸਨਮਾਨ ਨਾਲ ਜਿਉਣਾ ਸਿਖਾਇਆ ਜਾਵੇਗਾ - ਰਾਸ਼ਟਰਪਤੀ ਕੋਵਿੰਦ
. . .  about 4 hours ago
ਲੋਕ ਸਭਾ ਚੋਣਾਂ 'ਚ 61 ਕਰੋੜ ਤੋਂ ਵੱਧ ਨਾਗਰਿਕਾਂ ਨੇ ਵੋਟ ਪਾ ਕੇ ਬਣਾਇਆ ਨਵਾਂ ਰਿਕਾਰਡ - ਰਾਸ਼ਟਰਪਤੀ
. . .  about 4 hours ago
ਮਾਹੀ ਗਿੱਲ ਸਮੇਤ ਵੈੱਬ ਸੀਰੀਜ਼ ਦੀ ਟੀਮ 'ਤੇ ਹਮਲਾ ਕਰਨ ਦੇ ਮਾਮਲੇ 'ਚ 7 ਗ੍ਰਿਫ਼ਤਾਰ
. . .  about 4 hours ago
ਸੰਸਦ ਨੂੰ ਸੰਬੋਧਨ ਕਰ ਰਹੇ ਹਨ ਰਾਸ਼ਟਰਪਤੀ
. . .  about 4 hours ago
ਸੰਸਦ ਵੱਲ ਰਵਾਨਾ ਹੋਇਆ ਰਾਸ਼ਟਰਪਤੀ ਦਾ ਕਾਫ਼ਲਾ
. . .  about 4 hours ago
ਜੁਝਾਰੂ ਬੰਗਲਾਦੇਸ਼ ਅੱਜ ਆਸਟ੍ਰੇਲੀਆ ਨਾਲ ਕਰੇਗਾ ਮੁਕਾਬਲਾ
. . .  about 5 hours ago
ਰੇਤੇ ਦੇ ਭਰੇ ਟਰਾਲੇ ਨੇ ਦੋ ਉੱਭਰਦੇ ਨੌਜਵਾਨਾਂ ਨੂੰ ਲਿਆ ਆਪਣੀ ਲਪੇਟ 'ਚ, ਦਰਦਨਾਕ ਮੌਤ
. . .  about 5 hours ago
ਦੁਬਈ 'ਚ ਭਾਰਤੀ ਜੌੜੇ ਵੱਲੋਂ ਤਸੀਹੇ ਦੇਣ ਤੇ ਭੁੱਖਾਂ ਰੱਖਣ ਕਾਰਨ ਮਾਂ ਦੀ ਹੋਈ ਮੌਤ
. . .  about 5 hours ago
ਮਹਾਰਾਸ਼ਟਰ 'ਚ ਲੱਗੇ ਭੁਚਾਲ ਦੇ ਝਟਕੇ
. . .  about 6 hours ago
ਨਹਿਰ 'ਚ ਡਿੱਗਿਆ ਵਾਹਨ, 7 ਬੱਚਿਆਂ ਦੀ ਵਹਿ ਜਾਣ ਦਾ ਖ਼ਦਸ਼ਾ
. . .  about 4 hours ago
ਰਾਸ਼ਟਰਪਤੀ ਅੱਜ ਸੰਸਦ 'ਚ ਕਰਨਗੇ ਸੰਬੋਧਨ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 15 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਅੱਸੂ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸੂਬੇ ਦੇ ਸ਼ਾਂਤਮਈ ਮਾਹੌਲ 'ਚ ਕੁੜੱਤਣ ਪੈਦਾ ਕਰਨ ਵਾਲੇ ਬਾਦਲਾਂ ਦੇ ਨਾਪਾਕ ਇਰਾਦਿਆਂ ਦਾ ਪਰਦਾਫਾਸ਼ ਕਰਾਂਗੇ : ਮੁੱਖ ਮੰਤਰੀ

ਜ਼ੀਰਕਪੁਰ, 17 ਸਤੰਬਰ (ਹੈਪੀ ਪੰਡਵਾਲਾ)- ਬੇਅਦਬੀ ਮਾਮਲਿਆਂ 'ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ | ਇਹ ਵਿਚਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਅੰਬਾਲਾ-ਚੰਡੀਗੜ੍ਹ ਸੜਕ 'ਤੇ ਇਕ ਸਿਨੇਮਾ ਦੇ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ | ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਬੇਅਦਬੀ ਲਈ ਪਿਛਲੀ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਆਖਿਆ ਕਿ ਉਹ ਸੂਬੇ ਦੇ ਸ਼ਾਂਤਮਈ ਮਾਹੌਲ ਵਿਚ ਕੁੜੱਤਣ ਪੈਦਾ ਕਰਨ ਵਾਲੇ ਬਾਦਲਾਂ ਦੇ ਨਾਪਾਕ ਇਰਾਦਿਆਂ ਦਾ ਪਰਦਾਫਾਸ਼ ਕਰਨਗੇ | ਉਨ੍ਹਾਂ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਕਰਨ ਦੇ ਸੰਕਲਪ ਨੂੰ ਦੁਹਰਾਉਂਦਿਆਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਟਕਾ ਸਾਹਿਬ, ਸ੍ਰੀਮੱਦ ਭਗਵਤ ਗੀਤਾ ਅਤੇ ਕੁਰਾਨ ਸ਼ਰੀਫ ਸਮੇਤ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਲਗਪਗ 200 ਘਟਨਾਵਾਂ ਦੀ ਵਿਸਥਾਰਤ ਪੜਤਾਲ ਕੀਤੀ ਜਾਵੇਗੀ | 'ਅਜੀਤ' ਵਲੋਂ ਪੁੱਛੇ ਗਏ ਸਵਾਲ ਕਿ ਜ਼ਿਲ੍ਹਾ ਮੁਹਾਲੀ ਨੂੰ ਪੰਜਾਬ ਸਰਕਾਰ ਦੇ ਵਿਕਸਤ ਨਹਿਰੀ ਢਾਂਚੇ 'ਚੋਂ ਇਕ ਬੂੰਦ ਵੀ ਪਾਣੀ ਨਸੀਬ ਨਹੀਂ ਹੋਇਆ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਦਰਿਆਈ ਪਾਣੀਆਂ ਸਮੇਤ ਦਸਮੇਸ਼ ਨਹਿਰ ਦਾ ਮੁੱਦਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਤੇ ਸੂਬਾਈ ਸਰਕਾਰ ਵਲੋਂ ਇੱਥੇ ਨਹਿਰ ਕੱਢੀ ਜਾਵੇਗੀ, ਜਿਸ ਨਾਲ ਖਰੜ, ਮੁਹਾਲੀ, ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਬਨੂੜ ਆਦਿ ਖੇਤਰਾਂ 'ਚ ਪਾਣੀ ਦੀ ਕਿੱਲਤ ਦੂਰ ਹੋ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਜ਼ੀਰਕਪੁਰ ਨੂੰ ਸੂਬੇ ਦੇ ਬਿਹਤਰੀਨ ਸ਼ਹਿਰ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ, ਜਿਸ ਵਿਚ ਅਤਿ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਸੰਸਦੀ ਹਲਕੇ ਵਜੋਂ ਇਸ ਇਲਾਕੇ ਦੀ 1970 ਵਿਚ ਨੁਮਾਇੰਦਗੀ ਕੀਤੀ ਸੀ | ਉਸ ਸਮੇਂ ਜ਼ੀਰਕਪੁਰ ਵਿਚ ਵਿਰਲੇ-ਟਾਂਵੇ ਮਕਾਨ ਹੁੰਦੇ ਸਨ ਤੇ ਸਮੇਂ ਦੇ ਨਾਲ ਇਹ ਤੇਜ਼ੀ ਨਾਲ ਵਿਕਸਿਤ ਹੋਇਆ ਅਤੇ ਟ੍ਰਾਈਸਿਟੀ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ, ਕਰਨ ਢਿੱਲੋਂ, ਉਦੇਵੀਰ ਢਿੱਲੋਂ, ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ, ਐਸ. ਐਸ. ਪੀ. ਕੁਲਦੀਪ ਸਿੰਘ ਚਾਹਲ, ਏ. ਐੱਸ. ਪੀ. ਹਰਮਨ ਹਾਂਸ ਆਦਿ ਹਾਜ਼ਰ ਸਨ |

ਐਮ.ਫਿਲ (ਪੰਜਾਬੀ) ਦੀ ਕੌ ਾਸਲਿੰਗ 27 ਨੂੰ

ਚੰਡੀਗੜ੍ਹ, 17 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਐਮ.ਫਿਲ (ਪੰਜਾਬੀ) ਵਿਚ ਦਾਖ਼ਲੇ ਲਈ ਕੌਾਸਲਿੰਗ 27 ਸਤੰਬਰ ਨੂੰ ਹੋਵੇਗੀ | ਇਹ ਕੌਾਸਲਿੰਗ ਪੰਜਾਬੀ ਵਿਭਾਗ (ਆਰਟਸ ਬਲਾਕ-1) ਵਿਚ ਸਵੇਰੇ 10 ਵਜੇ ਸ਼ੁਰੂ ਹੋਵੇਗੀ | ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਨੇ ...

ਪੂਰੀ ਖ਼ਬਰ »

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਦਬੋਚਿਆ

ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਹੈਬੋਵਾਲ, ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਗੁਰਵਿੰਦਰ ਸਿੰਘ ਨੰੂ 3,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ | ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ ਵਲੋਂ ਸੈਰ ਸਪਾਟਾ ਤੇ ਪ੍ਰਾਹੁਣਚਾਰੀ ਪ੍ਰਬੰਧਨ 'ਚ ਕਰਵਾਈ ਜਾਏਗੀ ਪੀ.ਐਚ.ਡੀ.

ਚੰਡੀਗੜ੍ਹ, 17 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਵਿਭਾਗ (ਯੂ.ਆਈ.ਐਚ.ਟੀ.ਐਮ.) ਵਲੋਂ ਸੈਰ ਸਪਾਟਾ ਅਤੇ ਪ੍ਰਾਹੁਣਚਾਰੀ (ਟੂਰਿਜ਼ਮ ਐਾਡ ਹੋਸਪਿਟੈਲਟੀ ਮੈਨੇਜਮੈਂਟ) ਪ੍ਰਬੰਧਨ ਵਿਚ ਐਮ.ਫਿਲ ਤੇ ਪੀ.ਐਚ.ਡੀ ਮਾਸਟਰ ਡਿਗਰੀ ਕੋਰਸ ...

ਪੂਰੀ ਖ਼ਬਰ »

ਐਸ.ਐਫ.ਐਸ. ਵਲੋਂ ਹਰਿਆਣਾ ਜਬਰ ਜਨਾਹ ਮਾਮਲੇ ਿਖ਼ਲਾਫ਼ ਰੋਸ ਪ੍ਰਦਰਸ਼ਨ

ਚੰਡੀਗੜ੍ਹ, 17 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਵਲੋਂ ਹਰਿਆਣਾ ਜਬਰ ਜਨਾਹ ਮਾਮਲੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਸ.ਐਫ.ਐਸ. ਆਗੂ ਹਸਨਪ੍ਰੀਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ...

ਪੂਰੀ ਖ਼ਬਰ »

ਚੰਡੀਗੜ੍ਹ ਟਰਾਂਸਪੋਰਟ ਵਰਕਰ ਯੂਨੀਅਨ ਵਲੋਂ ਗੇਟ ਰੈਲੀ

ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)- ਅੱਜ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਸ ਯੂਨੀਅਨ (ਸੀ.ਟੀ.ਯੂ.) ਨੇ ਡੀਪੂ ਨੰ 3 ਦੇ ਗੇਟ 'ਤੇ ਵਿਸ਼ਾਲ ਗੇਟ ਰੈਲੀ ਕੀਤੀ ਜਿਸ ਵਿਚ ਵਰਕਰਾਂ ਦੀਆਂ ਮੰਗਾਂ ਸਬੰਧੀ ਡਾਇਰੈਕਟਰ ਟਰਾਂਸਪੋਰਟ ਨਾਲ ਅਤੇ ਸੈਕਟਰੀ ਟਰਾਂਸਪੋਰਟ ਨਾਲ ...

ਪੂਰੀ ਖ਼ਬਰ »

ਡੋਰ ਟੂ ਡੋਰ ਸਫ਼ਾਈ ਕਰਮਚਾਰੀਆਂ ਸਬੰਧੀ ਮਾਮਲਾ

ਧਰਨਾਕਾਰੀਆਂ ਵਲੋਂ ਡੰਪਿੰਗ ਗਰਾਊਾਡ ਦੇ ਘਿਰਾਓ ਦਾ ਐਲਾਨ

ਚੰਡੀਗੜ੍ਹ, 17 ਸਤੰਬਰ (ਆਰ.ਐਸ.ਲਿਬਰੇਟ)- ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਸਫ਼ਾਈ ਕਰਮਚਾਰੀ ਭਲਕੇ ਡੰਪਿੰਗ ਗਰਾਊਾਡ ਦਾ ਘਿਰਾਓ ਕਰਨਗੇ ਤੇ ਸ਼ਹਿਰ ਦਾ ਕੂੜਾ ਨਹੀਂ ਸੁੱਟਣ ਦੇਣਗੇ | ਪਿਛਲੇ 6 ਦਿਨਾਂ ਤੋਂ ਨਗਰ ਨਿਗਮ ਦਫ਼ਤਰ ਦੇ ਗੇਟ ਅੱਗੇ ਧਰਨੇ 'ਤੇ ਬੈਠੇ ਡੋਰ ਟੂ ਡੋਰ ...

ਪੂਰੀ ਖ਼ਬਰ »

ਸ਼ਹਿਰ 'ਚ ਦੋ ਲੋਕਾਂ ਨਾਲ ਝਪਟਮਾਰੀ

ਚੰਡੀਗੜ੍ਹ, 17 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਝਪਟਮਾਰੀ ਦੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 38 ਵੈੱਸਟ ਦੇ ਰਹਿਣ ਵਾਲੇ ਸੁਭਮ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਚਾਉਣ ਲਈ ਪੁਲਿਸ ਨੇ ਸ਼ੁਰੂ ਕਰਵਾਇਆ ਅਧਿਆਪਕਾਂ ਦਾ ਟ੍ਰੇਨਿੰਗ ਪ੍ਰੋਗਰਾਮ

ਚੰਡੀਗੜ੍ਹ, 17 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਚੰਡੀਗੜ੍ਹ ਪੁਲਿਸ ਵਲੋਂ ਡੀ.ਜੀ.ਪੀ. ਸੰਜੇ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਹਿਰ ਦੇ 45 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਇਕ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਟ੍ਰੇਨਿੰਗ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਕਲਾ, ਤਰੱਕੀ ਤੇ ਖ਼ੁਸ਼ਹਾਲੀ ਦਾ ਪ੍ਰਤੀਕ: ਬਾਂਸਲ

ਚੰਡੀਗੜ੍ਹ, 17 ਸਤੰਬਰ(ਆਰ.ਐਸ.ਲਿਬਰੇਟ) - ਅੱਜ ਵਿਸ਼ਵਕਰਮਾ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਸੰਦਾਂ ਨਾਲ ਸੁਪਨਿਆਂ ਨੂੰ ਘੜਨ ਵਾਲੇ ਕਾਰੀਗਰਾਂ, ਕਾਮਿਆਂ ਦੇ ਨਾਲ ਮਿਲ ਕੇ ਵਿਸ਼ਵਕਰਮਾ ਦੀ ਪੂਜਾ ਕੀਤੀ | ਇਸ ਮੌਕੇ ਬਾਂਸਲ ਨੇ ਕਿਹਾ ਕਿ ਬਿਨਾਂ ...

ਪੂਰੀ ਖ਼ਬਰ »

ਚੰਡੀਗੜ੍ਹ ਤੋਂ ਦਿੱਲੀ ਭੇਜੀ ਹਜ਼ਾਰ ਪੇਟੀ ਸ਼ਰਾਬ ਰਸਤੇ 'ਚ ਗ਼ਾਇਬ

ਚੰਡੀਗੜ੍ਹ, 17 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਤੋਂ ਦਿੱਲੀ ਭੇਜੀਆਂ ਸ਼ਰਾਬ ਦੀਆਂ ਪੇਟੀਆਂ ਦਾ ਟਰੱਕ ਦੱਸੀ ਹੋਈ ਜਗ੍ਹਾ 'ਤੇ ਪਹੁੰਚਿਆ ਹੀ ਨਹੀਂ | ਟਰੱਕ ਦੇ ਅੰਦਰ ਇਕ ਹਜ਼ਾਰ ਤੋਂ ਵੱਧ ਪੇਟੀਆਂ ਸ਼ਰਾਬ ਸੀ ਜਿਸ ਦੇ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ...

ਪੂਰੀ ਖ਼ਬਰ »

ਮਲੋਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 'ਚ ਪ੍ਰੇਮ ਸਿੰਘ ਚੇਅਰਮੈਨ ਬਣੇ

ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ)- ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ, ਪਿੰਡ ਮਲੋਆ ਚੰਡੀਗੜ੍ਹ ਵਿਖੇ ਅੱਜ ਸਮੂਹ ਸੰਗਤ ਵਲੋਂ ਸਰਵ ਸੰਮਤੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਚੋਣ ਕਮੇਟੀ ਤੇ ਸਮੂਹ ਸੰਗਤ ਨੇ ਸਰਵ ਸੰਮਤੀ ਨਾਲ ...

ਪੂਰੀ ਖ਼ਬਰ »

ਦਿਨ ਦਿਹਾੜੇ ਵਪਾਰੀ ਦੀ ਕਾਰ 'ਤੇ ਚਲਾਈਆਂ ਗੋਲੀਆਂ

ਚੰਡੀਗੜ੍ਹ, 17 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸੈਕਟਰ 40 ਦੇ ਰਹਿਣ ਵਾਲੇ ਇਕ ਵਿਅਕਤੀ 'ਤੇ ਦਿਨ ਦਿਹਾੜੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸਬੰਧਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ...

ਪੂਰੀ ਖ਼ਬਰ »

ਵਿਜੇ ਹਜ਼ਾਰੇ ਟਰਾਫ਼ੀ 'ਚ ਮਨਦੀਪ ਸਿੰਘ ਕਰਨਗੇ ਪੰਜਾਬ ਦੀ ਅਗਵਾਈ

ਐੱਸ. ਏ. ਐੱਸ. ਨਗਰ, 17 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਵਿਜੇ ਹਜ਼ਾਰੇ ਟਰਾਫ਼ੀ ਦੌਰਾਨ ਕ੍ਰਿਕਟ ਮੈਚ ਖੇਡਣ ਲਈ ਅੰਤਰਰਾਸ਼ਟਰੀ ਸਟਾਰ ਖਿਡਾਰੀ ਮਨਦੀਪ ਸਿੰਘ ਦੀ ਅਗਵਾਈ ਵਿਚ ਪੰਜਾਬ ਦੀ ਟੀਮ ਅੱਜ ਸਵੇਰੇ ਹਵਾਈ ਜਹਾਜ਼ ਰਾਹੀਂ ਬੰਗਲੌਰ ਲਈ ਰਵਾਨਾ ਹੋਈ | ਪੰਜਾਬ ਦੀ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਸੁੱਖੀ ਜ਼ੀਰਕਪੁਰ ਦੇ ਨਵੇਂ ਥਾਣਾ ਮੁਖੀ ਨਿਯੁਕਤ

ਜ਼ੀਰਕਪੁਰ, 17 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਐੱਸ. ਐੱਚ. ਓ. ਪਵਨ ਸ਼ਰਮਾ ਦੇ ਮੁਅੱਤਲ ਹੋਣ ਤੋਂ ਬਾਅਦ ਵਿਭਾਗ ਵਲੋਂ ਇੰਸਪੈਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਜ਼ੀਰਕਪੁਰ ਦਾ ਨਵਾਂ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ ਹੈ¢ ਇਸ ਤੋਂ ਪਹਿਲਾਂ ਵੀ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਹੁੱਡਾ ਤੇ ਦਲਾਲ ਵਿਰੁੱਧ ਕਾਰਵਾਈ ਹੋਏਗੀ - ਅਨਿਲ ਵਿਜ

ਚੰਡੀਗੜ੍ਹ, 17 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਡਾਕਟਰਾਂ ਦੀ ਸਹਿਮਤੀ ਤੋਂ ਬਗੈਰ ਰਿਵਾੜੀ ਜਬਰ ਜਨਾਹ ਲੜਕੀ ਨੂੰ ਜ਼ਬਰਦਸਤੀ ਮਿਲਣ ਤੇ ਡਾਕਟਰਾਂ ਨੂੰ ਧਮਕਾਉਣ 'ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ...

ਪੂਰੀ ਖ਼ਬਰ »

ਪੀ.ਯੂ. ਵਲੋਂ ਵੱਖ-ਵੱਖ ਕੋਰਸਾਂ ਦੇ ਨਤੀਜਿਆਂ ਦਾ ਐਲਾਨ

ਚੰਡੀਗੜ੍ਹ, 17 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਵੱਖ- ਵੱਖ ਕੋਰਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ | ਇਨ੍ਹਾਂ ਵਿਚ ਬੀ.ਏ.ਐਲ.ਐਲ.ਬੀ (ਆਨਰਜ਼) ਦਾ ਪੰਜ ਸਾਲਾ ਇੰਟੀਗਰੇਟਿਡ ਕੋਰਸ, ਬੀ.ਕਾਮ.ਐਲ.ਐਲ.ਬੀ. (ਆਨਰਜ਼) ਪੰਜ ਸਾਲਾ ਇੰਟੀਗਰੇਟਿਡ ਕੋਰਸ, ...

ਪੂਰੀ ਖ਼ਬਰ »

ਪਤਨੀ ਨਾਲ ਝਗੜੇ ਦੌਰਾਨ ਪਤੀ ਦੇ ਗਲੇ 'ਤੇ ਲੱਗਾ ਬਲੇਡ, ਗੰਭੀਰ ਜ਼ਖ਼ਮੀ

ਚੰਡੀਗੜ੍ਹ, 17 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪਤੀ-ਪਤਨੀ ਵਿਚ ਹੋਏ ਝਗੜੇ ਦੌਰਾਨ ਅਚਾਨਕ ਪਤੀ ਦੇ ਗਲੇ 'ਤੇ ਬਲੇਡ ਲੱਗ ਗਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਘਟਨਾ ਖੁੱਡਾ ਅਲੀਸ਼ੇਰ ਦੀ ਹੈ ਜਦ ਰਾਤ ਸਮੇਂ ਪੁਲਿਸ ਨੂੰ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਤੇ ਚੂਰਾ ਪੋਸਤ ਸਮੇਤ ਇਕ ਕਾਬੂ

ਚੰਡੀਗੜ੍ਹ, 17 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਇਕ ਵਿਅਕਤੀ ਨੂੰ ਨਸ਼ੀਲੇ ਟੀਕਿਆਂ ਅਤੇ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਪਿੰਡ ਪਟਨਾ ਬਿਹਾਰ ਦੇ ਰਹਿਣ ਵਾਲੇ ਦੀਪਕ ...

ਪੂਰੀ ਖ਼ਬਰ »

ਬਲਾਕ ਸੰਮਤੀ ਉਮੀਦਵਾਰ ਚਰਨਜੀਤ ਸਿੰਘ ਸਿੰਬਲ• ਮਾਜਰਾ ਨੇ ਸੈਂਕੜੇ ਸਮਰਥਕਾਂ ਸਮੇਤ ਕੱਢਿਆ ਰੋਡ ਸ਼ੋਅ

ਖਰੜ, 17 ਸਤੰਬਰ (ਜੰਡਪੁਰੀ)- ਕਾਂਗਰਸ ਦੇ ਘੋਗਾ ਜ਼ੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਚਰਨਜੀਤ ਸਿੰਘ ਸਿੰਬਲ•ਮਾਜਰਾ ਵਲੋਂ ਅੱਜ ਆਪਣੇ ਸੈਂਕੜੇ ਵਾਹਨਾਂ 'ਤੇ ਸਵਾਰ ਸਮਰਥਕਾਂ ਸਮੇਤ ਜ਼ੋਨ ਤਹਿਤ ਆਉਣ ਵਾਲੇ ਪਿੰਡਾਂ 'ਚ ਰੋਡ ਸ਼ੋਅ ਕੱਢਿਆ ਗਿਆ ਅਤੇ ਘਰ-ਘਰ ਜਾ ਕੇ ਆਪਣੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਕਰ ਰਹੀ ਹੈ ਲੋਕਤੰਤਰ ਦਾ ਘਾਣ : ਬੱਬੀ ਬਾਦਲ

ਐੱਸ. ਏ. ਐੱਸ. ਨਗਰ, 17 ਸਤੰਬਰ (ਕੇ. ਐੱਸ. ਰਾਣਾ)- ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਲੋਕਤੰਤਰ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀਆਂ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਾ ਰਹੀ ਹੈ ਕਿਉਂਕਿ ਕਾਂਗਰਸ ਸਰਕਾਰ ਵਲੋਂ ...

ਪੂਰੀ ਖ਼ਬਰ »

ਚੰਦੂਮਾਜਰਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਖਰੜ, 17 ਸਤੰਬਰ (ਗੁਰਮੁੱਖ ਸਿੰਘ ਮਾਨ)- ਕਾਂਗਰਸ ਪਾਰਟੀ ਨੇ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਕਦੇ ਕੁਝ ਨਹੀਂ ਕੀਤਾ ਬਲਕਿ ਪੰਜਾਬ ਦੇ ਲੋਕਾਂ ਵਿਚ ਵੰਡੀਆਂ ਪਾ ਕੇ ਹਮੇਸ਼ਾ ਸੱਤਾ ਦਾ ਆਨੰਦ ਮਾਣਨ ਦਾ ਯਤਨ ਕੀਤਾ ਗਿਆ ਹੈ ਪਰ ਇਨ੍ਹਾਂ ਚੋਣਾਂ ਦੌਰਾਨ ਸੂਬੇ ਦੇ ਲੋਕ ...

ਪੂਰੀ ਖ਼ਬਰ »

ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ : ਗਿੱਲ

ਖਰੜ, 17 ਸਤੰਬਰ (ਜੰਡਪੁਰੀ)-ਅਕਾਲੀ-ਭਾਜਪਾ ਦੇ ਬਲਾਕ ਸੰਮਤੀ ਜ਼ੋਨ ਰਡਿਆਲਾ ਤੋਂ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿਚ ਰੁੜਕੀ ਪੁਖਤਾ ਵਿਖੇ ਚੋਣ ਪ੍ਰਚਾਰ ਕਰਦਿਆਂ ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਲੋਕਾਂ ਨਾਲ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਬੀਬੀ ਹਰਦੀਪ ਕੌਰ ਦੇ ਪਤੀ ਵਲੋਂ ਘਰ-ਘਰ ਚੋਣ ਪ੍ਰਚਾਰ

ਖਰੜ, 17 ਸਤੰਬਰ (ਜੰਡਪੁਰੀ)-ਰਡਿਆਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਦੀਪ ਕੌਰ ਮਾਵੀ ਦੇ ਪਤੀ ਗੁਰਚਰਨ ਸਿੰਘ ਰਡਿਆਲਾ ਵਲੋਂ ਜ਼ੋਨ ਤਹਿਤ ਪੈਂਦੇ ਪਿੰਡਾਂ ਅੰਦਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਚੋਣ ਪ੍ਰਚਾਰ ਦੌਰਾਨ ਮਾਵੀ ਨੇ ਦਾਅਵਾ ...

ਪੂਰੀ ਖ਼ਬਰ »

ਪਿੰਡ ਮਨੌਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਆਜ਼ਾਦ ਉਮੀਦਵਾਰ ਸ਼ੁਭਜੋਤ ਸਿੰਘ ਦੇ ਹੱਕ 'ਚ ਚੋਣ ਮੀਟਿੰਗ

ਐੱਸ. ਏ. ਐੱਸ. ਨਗਰ, 17 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਮਨੌਲੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਸ਼ੁਭਜੋਤ ਸਿੰਘ ਦੇ ਹੱਕ ਵਿਚ ਪਿੰਡ ਮਨੌਲੀ ਵਿਖੇ ਚੋਣ ਮੀਟਿੰਗ ਕੀਤੀ ਗਈ | ਮਨੌਲੀ ਜ਼ੋਨ ਅਧੀਨ ਆਉਂਦੇ ਪਿੰਡਾਂ ...

ਪੂਰੀ ਖ਼ਬਰ »

ਕਈਾ ਪਰਿਵਾਰ 'ਆਪ' ਨੂੰ ਛੱਡ ਕੇ ਅਕਾਲੀ ਦਲ 'ਚ ਹੋਏ ਸ਼ਾਮਿਲ

ਲਾਲੜੂ,17 ਸਤੰਬਰ (ਰਾਜਬੀਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਅੱਜ ਪਿੰਡ ਜੜੌਤ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਇਕ ਦਰਜਨ ਪਰਿਵਾਰ ਆਪ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ...

ਪੂਰੀ ਖ਼ਬਰ »

ਕਾਦੀਮਾਜਰਾ ਵਲੋਂ ਹਰਦੀਪ ਸਿੰਘ ਤੇ ਬੀਬੀ ਜਸਵੀਰ ਕੌਰ ਦੇ ਹੱਕ 'ਚ ਚੋਣ ਮੀਟਿੰਗਾਂ

ਕੁਰਾਲੀ, 17 ਸਤੰਬਰ (ਬਿੱਲਾ ਅਕਾਲਗੜ੍ਹੀਆ)- ਜ਼ਿਲ੍ਹਾ ਪ੍ਰੀਸ਼ਦ ਖਿਜ਼ਰਾਬਾਦ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਸਰਪੰਚ ਤੇ ਝੰਡੇਮਾਜਰਾ ਜ਼ੋਨ ਤੋਂ ਉਮੀਦਵਾਰ ਬੀਬੀ ਜਸਵੀਰ ਕੌਰ ਗੰੁਨੋਮਾਜਰਾ ਦੇ ਹੱਕ ਵਿਚ ਸਰਬਜੀਤ ਸਿੰਘ ਕਾਦੀਮਾਜਰਾ ...

ਪੂਰੀ ਖ਼ਬਰ »

ਦਰਜਨਾਂ ਅਕਾਲੀ ਪਰਿਵਾਰ ਕਾਂਗਰਸ 'ਚ ਸ਼ਾਮਿਲ

ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਪਿੰਡ ਸੰਗੋਧ ਵਿਖੇ ਅਕਾਲੀ ਦਲ ਨਾਲ ਸਬੰਧਤ ਦਰਜਨਾਂ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਰੋਸ ਵਜੋਂ ਅਕਾਲੀ ਦਲ ਨੂੰ ਅਲਵਿਦਾ ਆਖਦੇ ਹੋਏ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਦੀਪਇੰਦਰ ਸਿੰਘ ਢਿਲੋਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੂੰ ਛੱਡ ਕੇ ਸੁਖਵਿੰਦਰ ਸਿੰਘ ਸੁੱਖਾ ਕਾਰਕੌਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਬਲਾਕ ਸੰਮਤੀ ਚਡਿਆਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮਿੰਦਰ ਬੈਨੀਪਾਲ ਦੀ ਚੋਣ ਮੁਹਿੰਮ ਨੂੰ ਉਦੋਂ ਬਲ ਮਿਲਿਆ ਜਦੋਂ ਸੁਖਵਿੰਦਰ ਸਿੰਘ ਸੁੱਖਾ ਕਾਰਕੌਰ ਆਪਣੇ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ...

ਪੂਰੀ ਖ਼ਬਰ »

ਸਾਬਕਾ ਕੈਬਨਿਟ ਮੰਤਰੀ ਕੰਗ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਮੀਟਿੰਗਾਂ

ਖਰੜ, 17 ਸਤੰਬਰ (ਗੁਰਮੁੱਖ ਸਿੰਘ ਮਾਨ)- ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਕੀਤੀਆਂ ਗਈਆਂ | ਇਸੇ ਲੜੀ ਪਿੰਡ ਸਹੌੜਾਂ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਯੂਥ ਅਕਾਲੀ ਆਗੂ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)- ਯੂਥ ਕਾਂਗਰਸੀ ਆਗੂ ਐਡਵੋਕੇਟ ਵਿਕਰਾਂਤ ਪਵਾਰ ਅਤੇ ਰਮਨ ਚਾਵਲਾ ਤਿ੍ਵੇਦੀ ਕੈਂਪ ਦੀ ਪ੍ਰੇਰਨਾ ਸਦਕਾ ਅੱਜ ਦਰਜਨਾਂ ਯੂਥ ਅਕਾਲੀ ਆਗੂ ਕਾਂਗਰਸ 'ਚ ਸ਼ਾਮਿਲ ਹੋ ਗਏ | ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਢਿੱਲੋਂ ਵਲੋਂ ਕਾਂਗਰਸ 'ਚ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਸਰਬਜੀਤ ਕੌਰ ਨੂੰ ਲੱਡੂਆਂ ਨਾਲ ਤੋਲਿਆ

ਕੁਰਾਲੀ, 17 ਸਤੰਬਰ (ਬਿੱਲਾ ਅਕਾਲਗੜ੍ਹੀਆ)-ਥਾਣਾ ਗੋਬਿੰਦਗੜ੍ਹ ਸੰਮਤੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਬੀਬੀ ਸਰਬਜੀਤ ਕੌਰ ਢਿੱਲੋਂ ਦੇ ਹੱਕ ਵਿਚ ਪਿੰਡ ਥਾਣਾ ਗੋਬਿੰਦਗੜ੍ਹ, ਅਕਾਲਗੜ੍ਹ ਧਗਤਾਣਾ, ਲੁਬਾਣਗੜ੍ਹ ਆਦਿ ਪਿੰਡਾਂ ਵਿਚ ਬਲਾਕ ਪ੍ਰਧਾਨ ਗੁਰਿੰਦਰ ਸਿੰਘ ...

ਪੂਰੀ ਖ਼ਬਰ »

ਆਗਾਮੀ ਚੋਣਾਂ 'ਚ ਨਸ਼ੇ ਵੰਡਣ ਵਾਲੇ ਉਮੀਦਵਾਰ ਦਾ ਵਿਰੋਧ ਕਰਾਂਗੇ-ਘੜੂੰਆਂ

ਖਰੜ, 17 ਸਤੰਬਰ (ਜੰਡਪੁਰੀ)-ਪੰਜਾਬ ਵਿਚ ਹੋਣ ਜਾ ਰਹੀਆਂ ਆਗਾਮੀ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਵਿਚ ਉਮੀਦਵਾਰਾਂ ਵਲੋਂ ਨਸ਼ੇ ਵੰਡਣ ਦੀ ਰਵਾਇਤ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਚੋਣਾਂ ਵਿਚ ਨਸ਼ੇ ਵੰਡਣ ਵਾਲੇ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਪੂਨੀਆ ਤੇ ਪ੍ਰਧਾਨ ਮੀਆਂਪੁਰ ਵਲੋਂ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

ਐੱਸ. ਏ. ਐੱਸ. ਨਗਰ, 17 ਸਤੰਬਰ (ਕੇ. ਐੱਸ. ਰਾਣਾ)-ਲੋਕ ਸਭਾ ਮੈਂਬਰ ਸ: ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਸਾਬਕਾ ਚੇਅਰਮੈਨ ਰਣਵੀਰ ਸਿੰਘ ਪੂਨੀਆ ਅਤੇ ਐੱਸ. ਸੀ. ਵਿੰਗ ਦੇ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਵਲੋਂ ਅੱਜ ਆਪਣੇ ਸਾਥੀਆਂ ਸਮੇਤ ਜ਼ੋਨ ਤੀੜਾ ਤੋਂ ਅਕਾਲੀ ਦਲ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਦਿੱਤੇ ਪੂਰੀ ਤਨਖਾਹ ਦੇਣ ਦੇ ਹੁਕਮਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ : ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ

ਐੱਸ. ਏ. ਐੱਸ. ਨਗਰ, 17 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ 8922 ਆਫ 2017 ਕੇਸ ਗੁਰਵਿੰਦਰ ਸਿੰਘ ਤੇ ਹੋਰ ਬਨਾਮ ਸਟੇਟ ਆਫ ਪੰਜਾਬ ਅਤੇ ...

ਪੂਰੀ ਖ਼ਬਰ »

ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਜ਼ੋਨ ਖਿਜ਼ਰਾਬਾਦ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਯਾਦਵਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ

ਐੱਸ. ਏ. ਐੱਸ. ਨਗਰ, 17 ਸਤੰਬਰ (ਕੇ. ਐੱਸ. ਰਾਣਾ)- ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਜ਼ੋਨ ਖਿਜ਼ਰਾਬਾਦ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਯਾਦਵਿੰਦਰ ਸਿੰਘ ਬੰਨੀ ਕੰਗ ਨੇ 'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਹੁਣ ਤੱਕ ਕਾਂਗਰਸ ਪਾਰਟੀ ਅੰਦਰ ...

ਪੂਰੀ ਖ਼ਬਰ »

ਸਿਲੈਕਟਡ ਹੈਲਥ ਵਰਕਰਾਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ 27 ਨੂੰ ਕਰਨ ਦਾ ਐਲਾਨ

ਐੱਸ. ਏ. ਐੱਸ. ਨਗਰ, 17 ਸਤੰਬਰ (ਕੇ. ਐੱਸ. ਰਾਣਾ)-ਸਿਲੈਕਟਡ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਦੀ ਜ਼ਿਲ੍ਹਾ ਇਕਾਈ ਮੁਹਾਲੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਵਿਚ ਹੋਈ | ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਪੰਜਾਬ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਕੁਰਾਲੀ, 17 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੇ ਮੋਰਿੰਡਾ ਮਾਰਗ 'ਤੇ ਫਲਾਈ ਓਵਰ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਹਾਦਸੇ ਦੌਰਾਨ ਦੋ ਕਾਰਾਂ ਵੀ ਨੁਕਸਾਨੀਆਂ ਗਈਆਂ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕੈਂਟਰ ਦੀ ਲਪੇਟ 'ਚ ਆਉਣ ਕਾਰਨ ਮਹਿੰਦਰਾ ਪਿੱਕਅਪ ਚਾਲਕ ਦੀ ਮੌਤ

ਐੱਸ. ਏ. ਐੱਸ. ਨਗਰ, 17 ਸਤੰਬਰ (ਜਸਬੀਰ ਸਿੰਘ ਜੱਸੀ)- ਚੌਕੀ ਸਨੇਟਾ ਅਧੀਨ ਪੈਂਦੇ ਪਿੰਡ ਬਠਲਾਣਾ ਦੇ ਨਜ਼ਦੀਕ ਬਨੂੰੜ ਲਾਂਡਰਾਂ ਰੋਡ 'ਤੇ ਇਕ ਕੈਂਟਰ ਦੀ ਲਪੇਟ 'ਚ ਆਉਣ ਕਾਰਨ ਮਹਿੰਦਰਾ ਪਿਕਅੱਪ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਮਿ੍ਤਕ ਦੀ ਪਛਾਣ ਰਮੇਸ਼ ਕੁਮਾਰ (35) ...

ਪੂਰੀ ਖ਼ਬਰ »

ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ ਤੇ ਹੋਰਨਾਂ ਕਾਂਗਰਸੀ ਆਗੂਆਂ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ

ਐੱਸ. ਏ. ਐੱਸ. ਨਗਰ, 17 ਸਤੰਬਰ (ਕੇ. ਐੱਸ. ਰਾਣਾ)-ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਆਗੂ ਗੁਰਚਰਨ ਸਿੰਘ ਗੀਗੇਮਾਜਰਾ, ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ, ਸਾਬਕਾ ਡਾਇਰੈਕਟਰ ਲੈਂਡਮਾਰਗੇਜ਼ ਬੈਂਕ ਖਰੜ ਭੁਪਿੰਦਰ ਕੁਮਾਰ ਨਗਾਰੀ ਵਲੋਂ ...

ਪੂਰੀ ਖ਼ਬਰ »

ਸਕੂਲ ਦੇ ਵਿਦਿਆਰਥੀ ਗੁੱਟਾਂ ਦੀ ਹੋਈ ਲੜਾਈ ਵਿਚ ਇਕ ਲੜਕੇ ਦੀ ਮੌਤ

ਪੰਚਕੂਲਾ, 17 ਸਤੰਬਰ (ਕਪਿਲ)-ਪੰਚਕੂਲਾ ਸੈਕਟਰ 7 ਦੇ ਸੰਦੀਪ ਸਾਗਰ ਸਕੂਲ ਵਿਚ ਅੱਜ ਵਿਦਿਆਰਥੀਆਂ ਦੇ ਦੋ ਗੁੱਟ ਆਪਸ ਵਿਚ ਭਿੜ ਗਏ, ਜਿਨ੍ਹਾਂ ਵਿਚ ਲਗਪਗ 25 ਵਿਦਿਆਰਥੀ ਸ਼ਾਮਿਲ ਸਨ | ਇਸ ਦੌਰਾਨ ਇਕ ਗੁੱਟ ਨੇ ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ | ਵਾਰਦਾਤ ...

ਪੂਰੀ ਖ਼ਬਰ »

ਪਾਣੀ ਖੜ੍ਹਾ ਰਹਿਣ ਕਾਰਨ ਬਿਮਾਰੀ ਫੈਲਣ ਦਾ ਖਦਸ਼ਾ

ਐੱਸ.ਏ.ਐੱਸ. ਨਗਰ, 17 ਸਤੰਬਰ (ਝਾਂਮਪੁਰ)- ਏ.ਬੀ.ਐੱਲ. ਕੋਵੇਵ ਵਲੋਂ ਸੈਕਟਰ-67 ਵਿਖੇ ਤਿਆਰ ਕਰਵਾਈ ਜਾ ਸਾਈਟ 'ਚ ਖੜ੍ਹਦੇ ਵਾਧੂ ਪਾਣੀ ਕਾਰਨ ਸੈਕਟਰ ਅੰਦਰ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਪੁੱਡਾ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂ ਮਹਿੰਦਰ ਸਿੰਘ ਮਲੋਆ ਨੇ ਕਿਹਾ ...

ਪੂਰੀ ਖ਼ਬਰ »

ਚੋਰੀ ਦੇ 8 ਮੋਬਾਈਲਾਂ ਸਮੇਤ ਮੁਲਜ਼ਮ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 17 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਪਿੰਡ ਮੌਲੀ ਵਿਚਲੇ ਪੀ. ਜੀ. ਵਿਖੇ ਰਹਿੰਦੇ ਨੌਜਵਾਨਾਂ ਦੇ ਮੋਬਾਈਲ ਫ਼ੋਨ ਚੋਰੀ ਹੋਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਚੋਰੀ ਦੇ 8 ਮੋਬਾਈਲਾਂ ਸਮੇਤ ਗਿ੍ਫ਼ਤਾਰ ਕੀਤਾ ...

ਪੂਰੀ ਖ਼ਬਰ »

ਰਿਸ਼ਵਤ ਲੈਣ ਦੇ ਮਾਮਲੇ 'ਚ ਸਹਾਇਕ ਥਾਣੇਦਾਰ ਦੋਸ਼ੀ ਕਰਾਰ

ਐੱਸ. ਏ. ਐੱਸ. ਨਗਰ, 17 ਸਤੰਬਰ (ਜੱਸੀ)-ਵਿਜੀਲੈਂਸ ਦੀ ਟੀਮ ਵਲੋਂ ਜ਼ੀਰਕਪੁਰ ਥਾਣੇ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਅਨੂਪ ਸਿੰਘ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗਿ੍ਫ਼ਤਾਰ ਕਰਨ ਦੇ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ...

ਪੂਰੀ ਖ਼ਬਰ »

ਕੰਪਨੀ ਕਰਮਚਾਰੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਐੱਸ. ਏ. ਐੱਸ. ਨਗਰ, 17 ਸਤੰਬਰ (ਜਸਬੀਰ ਸਿੰਘ ਜੱਸੀ)-ਉਦਯੋਗਿਕ ਖੇਤਰ ਫੇਜ਼-8 ਵਿਚਲੀ ਚੌਕੀ ਅਧੀਨ ਪੈਂਦੀ ਇਕ ਆਈ. ਟੀ. ਕੰਪਨੀ ਦੇ ਕਰਮਚਾਰੀ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਰੇਗ ਬਹਾਦੁਰ ਬੁੱਢਾ ਉਰਫ਼ ...

ਪੂਰੀ ਖ਼ਬਰ »

ਮੁਹਾਲੀ ਸਪੋਰਟਸ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਤੀਜਾ ਲੀਨਿੰਗ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ

ਐੱਸ. ਏ. ਐੱਸ. ਨਗਰ, 17 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਫੇਜ਼-9 ਦੇ ਸਪੋਰਟਸ ਸਟੇਡੀਅਮ ਵਿਖੇ ਮੁਹਾਲੀ ਸਪੋਰਟਸ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਤੀਜਾ ਲੀਨਿੰਗ ਮਾਸਟਰਜ਼ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ...

ਪੂਰੀ ਖ਼ਬਰ »

ਆਰ.ਡਬਲਿਊ.ਏ. ਸੈਕਟਰ-67 ਦੀ ਮੀਟਿੰਗ

ਐੱਸ. ਏ. ਐੱਸ. ਨਗਰ, 17 ਸਤੰਬਰ (ਝਾਂਮਪੁਰ)-ਪੁੱਡਾ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂ ਅਤੇ ਆਰ. ਡਬਲਿਊ. ਏ. ਸੈਕਟਰ-67 ਦੇ ਪ੍ਰਧਾਨ ਮਹਿੰਦਰ ਸਿੰਘ ਮਲੋਆ ਦੀ ਪ੍ਰਧਾਨਗੀ ਹੇਠ ਆਰ. ਡਬਲਿਊ. ਏ. ਸੈਕਟਰ-67 ਦੇ ਵਸਨੀਕਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਵੱਖ-ਵੱਖ ਮੁੱਦਿਆਂ ...

ਪੂਰੀ ਖ਼ਬਰ »

ਗੁਰਦੁਆਰਾ ਰਤਵਾੜਾ ਸਾਹਿਬ ਵਿਖੇ ਸਾਲਾਨਾ ਸਮਾਗਮ 30 ਅਕਤੂਬਰ ਤੋਂ 2 ਨਵੰਬਰ ਤੱਕ

ਐੱਸ. ਏ. ਐੱਸ. ਨਗਰ/ਮੁੱਲਾਂਪੁਰ ਗ਼ਰੀਬਦਾਸ, 17 ਸਤੰਬਰ (ਨਰਿੰਦਰ ਸਿੰਘ ਝਾਂਮਪੁਰ/ਦਿਲਬਰ ਸਿੰਘ ਖੈਰਪੁਰ)- ਗੁਰਦੁਆਰਾ ਰਤਵਾੜਾ ਸਾਹਿਬ (ਨਿਊ ਚੰਡੀਗੜ੍ਹ) ਵਿਖੇ ਸਾਲਾਨਾ ਸਮਾਗਮ 30-31 ਅਕਤੂਬਰ ਅਤੇ 1-2 ਨਵੰਬਰ ਨੂੰ ਹੋਣ ਜਾ ਰਹੇ ਹਨ, ਜਿਨ੍ਹਾਂ ਸਬੰਧੀ ਸਮੁੱਚੀ ਸੰਗਤ ਦੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ

ਐੱਸ. ਏ. ਐੱਸ. ਨਗਰ, 17 ਸਤੰਬਰ (ਰਾਣਾ)-ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ/ਏਡਿਡ ਸਕੂਲਾਂ ਦੇ ਪਿ੍ੰਸੀਪਲ/ਸਕੂਲ ਮੁਖੀ/ਇੰਚਾਰਜ ...

ਪੂਰੀ ਖ਼ਬਰ »

ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਤੇ ਮਹਿਲਾ ਦੀ ਝਪਟਮਾਰ ਚੇਨੀ ਝਪਟ ਕੇ ਹੋਏ ਫ਼ਰਾਰ

ਕੁਰਾਲੀ, 17 ਸਤੰਬਰ (ਹਰਪ੍ਰੀਤ ਸਿੰਘ)- ਸ਼ਹਿਰ ਵਿਚਲੇ ਥਾਣਾ ਸਦਰ ਦੇ ਪਿਛਲੇ ਪਾਸੇ ਰਿਹਾਇਸ਼ੀ ਕਾਲੋਨੀਆਂ ਵਿਚ ਦਿਨ ਦਿਹਾੜੇ ਇਕ ਮੋਟਰਸਾਈਕਲ ਚੋਰੀ ਹੋ ਗਿਆ ਜਦਕਿ ਇਕ ਮਹਿਲਾ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਇਨ੍ਹਾਂ ਦੋਵੇਂ ...

ਪੂਰੀ ਖ਼ਬਰ »

ਬਾਬਾ ਬਲਜੀਤ ਸਿੰਘ ਦਾਦੂਵਾਲ 19 ਨੂੰ ਸੋਹਾਣਾ 'ਚ

ਐੱਸ. ਏ. ਐੱਸ. ਨਗਰ, 17 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)-ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 19 ਸਤੰਬਰ ਨੂੰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਸੰਤ ਸਿੰਘ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ...

ਪੂਰੀ ਖ਼ਬਰ »

ਕਰੰਟ ਲੱਗਣ ਕਰਕੇ ਨੌਜਵਾਨ ਦੀ ਮੌਤ

ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਸਥਿਤ ਪਿੰਡ ਭਗਵਾਸ ਵਿਖੇ ਇਕ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਨਾ ਹੋਣ ਕਰਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਖੇ ...

ਪੂਰੀ ਖ਼ਬਰ »

'ਸਿੰਘਮ' ਵਜੋਂ ਮਸ਼ਹੂਰ ਪਵਨ ਸ਼ਰਮਾ ਥਾਣਾ ਮੁਖੀ ਦੀ ਬਹਾਲੀ ਲਈ ਮੋਮਬੱਤੀ ਮਾਰਚ ਕੱਢਣ ਦੇ ਰੌਾਅ 'ਚ ਸ਼ਹਿਰ ਵਾਸੀ

ਜ਼ੀਰਕਪੁਰ, 17 ਸਤੰਬਰ (ਅਵਤਾਰ ਸਿੰਘ)- ਜ਼ੀਰਕਪੁਰ ਥਾਣਾ ਮੁਖੀ ਪਵਨ ਸ਼ਰਮਾ ਨੂੰ ਉੱਚ ਅਧਿਕਾਰੀਆਂ ਵਲੋਂ ਮੁਅੱਤਲ ਕਰਨ ਦਾ ਸ਼ਹਿਰ ਵਾਸੀਆਂ ਵਲੋਂ ਤਿੱਖਾ ਵਿਰੋਧ ਆਰੰਭ ਹੋ ਗਿਆ ਹੈ¢ ਸੋਸ਼ਲ ਮੀਡੀਆ ਸਮੇਤ ਸਾਰੇ ਪਾਸੇੇ ਉਨ੍ਹਾਂ ਦੇ ਹੱਕ ਵਿਚ ਲੋਕ ਇਕਮੁੱਠ ਹੋ ਰਹੇ ਹਨ¢ ...

ਪੂਰੀ ਖ਼ਬਰ »

ਰੇਵਾੜੀ ਸਮੂਹਿਕ ਜਬਰ-ਜਨਾਹ ਮਾਮਲੇ ਨੂੰ ਲੈ ਕੇ ਡੀ. ਜੀ. ਪੀ. ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਪੰਚਕੂਲਾ, 17 ਸਤੰਬਰ (ਕਪਿਲ)- ਪਿਛਲੇ ਦਿਨੀਂ ਹਰਿਆਣਾ ਦੇ ਰੇਵਾੜੀ ਵਿਖੇ ਹੋਏ ਸਮੂਹਿਕ ਜਬਰ-ਜਨਾਹ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਡੀ. ਜੀ. ਪੀ. ਬੀ. ਐੱਸ. ਸੰਧੂ ਵਲੋਂ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ...

ਪੂਰੀ ਖ਼ਬਰ »

ਹੁਣ ਅਨੰਤਮ ਰਾਹੀਂ ਹੋਵੇਗਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ

ਪੰਚਕੂਲਾ, 17 ਸਤੰਬਰ (ਕਪਿਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਤੇ ਲੈਣ-ਦੇਣ ਦੇ ਲਈ ਡਿਜ਼ੀਟਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੁਣ ਹਰਿਆਣਾ ਅਤੇ ਪੰਜਾਬ 'ਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਮੋਬਾਈਲ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਦੇ ਬਲਬੀਰ ਸਿੰਘ ਖ਼ਾਲਸਾ ਬਣੇ ਪ੍ਰਧਾਨ

ਐੱਸ. ਏ. ਐੱਸ. ਨਗਰ 17 ਸਤੰਬਰ (ਕੇ. ਐੱਸ. ਰਾਣਾ)-ਸਥਾਨਕ ਫੇਜ਼ 11 ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਚੋਣ ਵਿਚ ਬਲਬੀਰ ਸਿੰਘ ਖਾਲਸਾ ਪ੍ਰਧਾਨ ਬਣੇ | ਇਸ ਸਬੰਧੀ ਸਾਬਕਾ ਪ੍ਰਧਾਨ ਹਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਧਾਨਗੀ ਲਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX