ਤਾਜਾ ਖ਼ਬਰਾਂ


ਪਿਸਤੌਲ ਦੀ ਨੋਕ 'ਤੇ ਸ਼ਰਾਬ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  21 minutes ago
ਜਲੰਧਰ, 21 ਸਤੰਬਰ- ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੀ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆ ਨੂੰ ਨਿਸ਼ਾਨਾ ਬਣਾ ਕੇ ਠੇਕਿਆਂ ਦੇ ਕਰਿੰਦਿਆਂ...
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  27 minutes ago
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਅੱਜ ਸਾਢੇ ਬਾਰਾਂ ਕਰੋੜ ਰੁਪਏ ਦੀ ਕੀਮਤ ਵਾਲੀ ਹੈਰੋਇਨ ਸਣੇ ਤਿੰਨ ਨੌਜਵਾਨਾਂ ਨੂੰ...
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  36 minutes ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੀ. ਏ. ਯੂ. ਦੇ ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਿਸਾਨਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਕੇ...
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  34 minutes ago
ਚੰਡੀਗੜ੍ਹ, 21 ਸਤੰਬਰ (ਰਾਮ ਸਿੰਘ ਬਰਾੜ)- ਇਨੇਲੋ ਦੇ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਕਾਂਗਰਸ ਨੇਤਾ ਤੇ ਸਾਬਕਾ ਵਿਧਾਇਕ ਦੂਡਾ...
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 1 hour ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੇ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਲੁਧਿਆਣਾ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ...
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 1 hour ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਕਿਸਾਨ ਬਚਦੇ ਨੇ ਤਾਂ ਦੇਸ਼ ਬਚ...
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 1 hour ago
ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)- ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਉਹ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ...
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਨੇ ਅੱਜ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਵੀ...
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਵਲੋਂ ਅੱਜ ਮਹਾਰਾਸ਼ਟਰ ਅਤੇ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ...
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ,ਬਰਜਿੰਦਰ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ...
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 2 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ...........
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 2 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 2 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ..............
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 3 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 3 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 3 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 3 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 3 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 3 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 3 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 3 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 3 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 3 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 3 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 3 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 3 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 4 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 3 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 4 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 3 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 5 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 5 hours ago
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 6 hours ago
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 6 hours ago
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਅੱਸੂ ਸੰਮਤ 550

ਸੰਪਾਦਕੀ

ਅੰਤਰਰਾਸ਼ਟਰੀ ਬੈਂਕ ਹੋਂਦ ਵਿਚ ਕਿਵੇਂ ਆਏ?

ਦੁਨੀਆ ਵਿਚ ਆਰਥਿਕਤਾ ਨੂੰ ਕੌਣ ਕੰਟਰੋਲ ਕਰਦਾ ਹੈ? (3)
(ਕੱਲ੍ਹ ਤੋਂ ਅੱਗੇ)

ਭਾਰਤ ਵਿਚ ਵੀ 1898 ਵਿਚ, ਬੈਂਕ ਆਫ ਇੰਗਲੈਂਡ ਦੇ ਇਕ ਡਾਇਰੈਕਟਰ, ਸਰ ਐਡਵਰਡ ਹੰਬਰੋ, ਜੋ ਇੰਡੀਆ ਕਰੰਸੀ ਕਮੇਟੀ (6ਰਮ;ਕਗ 3ਰਠਠਜਵਵਕਕ) ਦੇ ਵੀ ਮੈਂਬਰ ਸਨ, ਨੇ ਭਾਰਤ ਵਿਚ, ਬੈਂਕ ਆਫ ਇੰਗਲੈਂਡ ਦੀ ਤਰਜ਼ 'ਤੇ ਇਕ ਸੈਂਟਰਲ ਬੈਂਕ, ਜਿਸ ਨੂੰ ਨੋਟ ਛਾਪਣ ਦਾ ਅਧਿਕਾਰ ਹੋਵੇ, ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤਜਵੀਜ਼ ਨੂੰ ਸਰਕਾਰੀ ਪੱਧਰ 'ਤੇ ਵਿਚਾਰਿਆ ਗਿਆ ਤੇ ਭਾਰਤ ਵਿਚਲੇ ਤਿੰਨ ਵੱਡੇ ਬੈਂਕਾਂ ਦਾ ਏਕੀਕਰਨ ਕਰਨ ਬਾਰੇ ਸੋਚਿਆ ਗਿਆ ਪਰ ਬੰਬਈ ਦੇ ਚੈਂਬਰ ਆਫ ਕਾਮਰਸ ਨੇ ਇਸ ਦੀ ਵਿਰੋਧਤਾ ਕੀਤੀ ਤੇ ਲੈਫਟੀਨੈਂਟ ਗਵਰਨਰ ਨੇ ਬੈਂਕ ਆਫ ਇੰਗਲੈਂਡ ਵਰਗੇ ਬੈਂਕ ਦੀ ਥਾਂ ਸੈਂਟਰਲ ਬੈਂਕ ਬਣਾਉਣ ਦਾ ਫ਼ੈਸਲਾ ਲੈ ਲਿਆ ਤੇ ਕੰਟਰੋਲ ਸਰਕਾਰ ਦੇ ਹੱਥ ਵਿਚ ਰੱਖਿਆ, ਜੋ ਬਾਅਦ ਵਿਚ ਇਹ ਰਿਜ਼ਰਵ ਬੈਂਕ ਆਫ ਇੰਡੀਆ ਬਣਿਆ ਜਿਸ 'ਤੇ ਭਾਰਤ ਸਰਕਾਰ ਦਾ ਪੂਰਾ ਅਧਿਕਾਰ ਹੈ ਕਿਸੇ ਪ੍ਰਾਈਵੇਟ ਬੈਂਕ ਜਾਂ ਰੌਥਸਚਾਈਲਡ ਦਾ ਨਹੀਂ। ਭਾਰਤ ਵਿਚ 8463 ਬੈਂਕਾਂ ਨੇ ਰੌਥਸਚਾਈਲਡ ਦੇ ਅਦਾਰੇ ਵਿਚੋਂ ਲਏ ਗਏ ਇਕ ਡਾਇਰੈਕਟਰ ਨੂੰ, ਜੋ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਦਿੱਤੇ ਗਏ ਕਰਜ਼ਿਆਂ, ਜਿਹੜੇ ਸਰਕਾਰਾਂ ਵੀ ਮੋੜ ਨਹੀਂ ਸਕੀਆਂ ਸਨ, ਨੂੰ ਦੁਬਾਰਾ ਸੰਚਾਲਣ ਕਰਨ ਦਾ ਕੰਮ ਸੰਭਾਲਦੇ ਰਹੇ ਹਨ, ਨੂੰ ਭਾਰਤ ਵਿਚ ਸਨਅਤੀ ਘਰਾਣਿਆਂ ਨੂੰ ਦਿੱਤੇ ਗਏ ਜਾਂ ਦੇਣ ਵਾਲੇ ਕਰਜ਼ਿਆਂ ਦਾ ਕੰਮ ਸੌਂਪਿਆ ਗਿਆ ਹੈ। 1968 ਵਿਚ ਭਾਰਤ ਵਿਚਲੇ 14 ਪ੍ਰਾਈਵੇਟ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਉਸ ਤੋਂ ਪਿਛੋਂ 1991 ਵਿਚ ਲਿਬਰੇਲਾਈਜ਼ੇਸ਼ਨ ਦੇ ਨਵੇਂ ਚੱਲੇ ਦੌਰ ਵਿਚ ਕਈ ਪ੍ਰਾਈਵੇਟ ਬੈਂਕ ਖੁੱਲ੍ਹ ਗਏ ਹਨ ਜਿਵੇਂ ਐਕਸਿਸ ਬੈਂਕ (1993), ਐਚ.ਡੀ.ਐਫ.ਸੀ. ਬੈਂਕ (1994), ਆਈ.ਸੀ.ਆਈ.ਸੀ.ਆਈ. ਬੈਂਕ (1990), ਇੰਦੂਸਿੰਦ ਬੈਂਕ (1994), ਯੈਸ ਬੈਂਕ (2004), ਕੋਟਕ ਮਹਿੰਦਰਾ ਬੈਂਕ (2001), ਆਈ.ਡੀ.ਐਫ.ਸੀ. ਬੈਂਕ (2015), ਬਧਨ ਬੈਂਕ (2015) ਤੇ ਤੇਰਾਂ ਪ੍ਰਾਈਵੇਟ ਬੈਂਕ ਜਿਨ੍ਹਾਂ ਦਾ ਕੌਮੀਕਰਨ ਨਹੀਂ ਸੀ ਕੀਤਾ ਗਿਆ ਉਹ ਵੀ ਚਲ ਰਹੇ ਹਨ।
ਬੈਂਕ ਅਰਥ ਚਾਰੇ ਨੂੰ ਕਿਵੇਂ ਕੰਟਰੋਲ ਕਰ ਰਹੇ ਹਨ:
1944 ਵਿਚ ਜਦੋਂ ਅਮਰੀਕਾ, ਇੰਗਲੈਂਡ, ਫਰਾਂਸ ਤੇ ਰੂਸ ਦੇ ਸਾਂਝੇ ਗੁੱਟ ਨੂੰ ਆਪਣੇ ਵਿਰੋਧੀ ਜਪਾਨ, ਇਟਲੀ ਤੇ ਜਰਮਨੀ ਦੇ ਗੁੱਟ ਨੂੰ ਦੂਜੀ ਸੰਸਾਰ ਜੰਗ ਵਿਚ ਜਿੱਤ ਲੈਣ ਦਾ ਵਿਸ਼ਵਾਸ ਹੋ ਗਿਆ ਤਾਂ 44 ਦੇਸ਼ਾਂ ਦੇ ਨੁਮਾਇੰਦੇ ਅਮਰੀਕਾ ਦੇ ਨਿਊਂਹੈਂਪਸ਼ਾਇਰ ਸ਼ਹਿਰ ਵਿਚ ਮਿਲ ਬੈਠੇ ਤੇ ਜੰਗ ਦੇ ਖ਼ਤਮ ਹੋਣ ਤੋਂ ਪਿਛੋਂ ਦੇ ਸੰਸਾਰ ਦੇ ਆਰਥਿਕ ਪ੍ਰਬੰਧ ਦਾ ਤਾਣਾ-ਬਾਣਾ ਬੁਣਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚ ਰੂਸ ਮੁਢਲੀ ਸ਼ਮੂਲੀਅਤ ਤੋਂ ਬਾਅਦ ਕਿਨਾਰਾ ਕਰ ਗਿਆ ਸੀ।
ਆਈ.ਐਮ.ਐਫ. ਦਾ ਬਣਨਾ
1944 ਵਿਚ ਨਿਊਂਹੈਂਪਸ਼ਾਇਰ ਵਿਖੇ ਹੋਏ 44 ਦੇਸ਼ਾਂ ਦੇ ਇਕੱਠ ਨੇ ਇਕ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਜਿਸ ਨੂੰ 'ਬਰੈਟਨਵੁਡਜ਼ ਐਗਰੀਮੈਂਟ' ਕਿਹਾ ਗਿਆ। ਇਸ ਬਰੈਟਨਵੁਡਜ਼ ਐਗਰੀਮੈਂਟ ਰਾਹੀਂ ਦੋ ਨਵੇਂ ਅਦਾਰੇ ਹੋਂਦ ਵਿਚ ਲਿਆਂਦੇ ਗਏ। ਪਹਿਲੇ ਨੰਬਰ 'ਤੇ ਆਈ.ਐਮ.ਐਫ. (ਇੰਟਰਲੈਸ਼ਨਲ ਮੋਨਿਟਰੀ ਫੰਡ)। 22 ਜੁਲਾਈ, 1944 ਨੂੰ ਬਣੇ ਇਸ ਅਦਾਰੇ ਨੂੰ ਪੱਕੇ ਤੌਰ 'ਤੇ ਇਕ ਮੰਚ ਬਣਾ ਕੇ, ਸੰਸਾਰ ਦੇ ਸਰਮਾਏ ਸਬੰਧੀ ਅੰਤਰਰਾਸ਼ਟਰੀ ਮਸਲਿਆਂ ਨੂੰ ਹੱਲ ਕਰਨ ਲਈ ਮਾਧਿਅਮ ਬਣਾ ਦਿੱਤਾ ਗਿਆ। ਅੰਤਰਰਾਸ਼ਟਰੀ ਵਪਾਰ ਨੂੰ ਸਹੂਲਤ ਪ੍ਰਦਾਨ ਕਰਨੀ ਅਤੇ ਮੈਂਬਰ ਦੇਸ਼ਾਂ ਦੇ ਦਰਮਿਆਨ ਲੈਣ-ਦੇਣ ਨੂੰ ਸਥਿਰਤਾ ਦੇਣੀ ਇਸ ਦੇ ਮੰਤਵਾਂ ਵਿਚ ਸਨ। ਜਿਹੜਾ ਛੁਪਿਆ ਹੋਇਆ ਮੁੱਦਾ ਇਸ ਸੰਸਥਾ ਰਾਹੀਂ ਪੂਰਾ ਕਰਨਾ ਸੀ ਉਹ ਇਸ ਦੇ ਕੰਮਾਂ ਵਿਚ ਮੁੱਖ ਕੰਮ ਸੰਸਾਰ ਵਿਚ ਲੈਣ ਦੇਣ ਤੇ ਪੇਮੈਂਟਸ ਭਾਵ ਅਦਾਇਗੀਆਂ ਦੀ ਵਿਵਸਥਾ ਤਿਆਰ ਕਰਨਾ ਸੀ ਜਿਸ ਨਾਲ ਫਾਰਨ ਐਕਸਚੇਂਜ ਦੀਆਂ ਬੰਦਸ਼ਾਂ ਆਸਾਨ ਹੋ ਜਾਣ। ਇਸ ਰਾਹੀਂ ਅਮਰੀਕਾ ਦੇ ਡਾਲਰ ਨੂੰ ਸੰਸਾਰ ਭਰ ਦੇ ਵਪਾਰ ਤੇ ਲੈਣ-ਦੇਣ ਦਾ ਮਾਧਿਅਮ ਬਣਾਉਣਾ ਸੀ। ਮੈਂਬਰ ਦੇਸ਼ਾਂ ਦੇ ਕੋਟੇ ਮਿਥੇ ਗਏ ਤੇ ਹਰ ਮੈਂਬਰ ਦੇਸ਼ ਨੇ ਆਪਣੇ ਮਿਥੇ ਗਏ ਕੋਟੇ ਅਨੁਸਾਰ, ਮੈਂਬਰਸ਼ਿਪ ਫੀਸ (ਤਚਲਤਫਗਜਬਵਜਰਅ) ਦੇਣੀ ਸੀ, ਜਿਹੜੀ ਕੋਟੇ ਦਾ 25 ਫ਼ੀਸਦੀ ਤਾਂ ਸੋਨੇ ਜਾਂ ਅਮਰੀਕੀ ਡਾਲਰਾਂ ਦੀ ਸ਼ਕਲ ਵਿਚ ਅਦਾ ਕਰਨੀ ਸੀ, ਤੇ ਬਾਕੀ ਰਕਮ ਆਪਣੀ ਕਰੰਸੀ ਵਿਚ, ਜਿਸ ਦੀ ਕੀਮਤ ਅਮਰੀਕੀ ਡਾਲਰਾਂ ਮੁਤਾਬਿਕ ਮਿਥੀ ਗਈ ਸੀ, ਅਦਾ ਕੀਤੀ ਜਾਣੀ। ਅਤੇ ਆਪਣੇ ਕੋਟੇ ਮੁਤਾਬਿਕ ਸਬੰਧਿਤ ਵਿਦੇਸ਼ੀ ਕਰੰਸੀ ਇਸ ਫੰਡ ਵਿਚੋਂ ਖ਼ਰੀਦ ਸਕਦਾ ਸੀ। ਕੋਟੇ ਦਾ 1 ਯੂਨਿਟ 1 ਲੱਖ ਅਮਰੀਕੀ ਡਾਲਰ ਦਾ ਸੀ। ਕੋਟੇ ਮੁਤਾਬਿਕ ਹੀ ਮੈਨੇਜਮੈਂਟ ਦੀ ਚੋਣ ਵੇਲੇ ਵੋਟਾਂ ਦਾ ਅਧਿਕਾਰ ਦਿੱਤਾ ਗਿਆ। ਜਿਵੇਂ ਕੁਝ ਦੇਸ਼ਾਂ ਦਾ ਕੋਟਾ, ਆਸਟ੍ਰੇਲੀਆ 200, ਕੈਨੇਡਾ 300, ਚੀਨ 550, ਫਰਾਂਸ 450, ਇੰਡੀਆ 400, ਮੈਕਸੀਕੋ 90, ਸਾਊਥ ਅਫਰੀਕਾ 100, ਇੰਗਲੈਂਡ 1300, ਅਮਰੀਕਾ 2750, ਰੂਸ ਵਾਸਤੇ 1200 ਰੱਖਿਆ ਗਿਆ। ਰੂਸ ਨੇ ਬਾਅਦ ਵਿਚ ਇਹ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬਰੈਟਨਵੁਡਸ ਸਮਝੌਤੇ ਨੂੰ ਸਰਕਾਰੀ ਪ੍ਰਵਾਨਗੀ ਦੇਣ ਤੋਂ ਮਨ੍ਹਾ, ਇਹ ਕਹਿ ਕੇ ਕਰ ਦਿੱਤਾ ਕਿ ਇਹ ਤਾਂ ਵਾਲ ਸਟ੍ਰੀਟ (ਨਿਊਯਾਰਕ ਵਿਚਲੇ ਆਰਥਿਕ ਅਦਾਰਿਆਂ ਦੀ ਭੂਮਿਕਾ ਨਿਭਾਏਗਾ)। ਹਰ ਦੇਸ਼ ਦੀ ਕਰੰਸੀ ਦੀ ਪਾਰ ਵੈਲਿਊ ਭਾਵ ਵਟਾਂਦਰਾ ਮੁੱਲ ਸੋਨੇ 'ਤੇ ਆਧਾਰਿਤ ਮੰਨਿਆ ਗਿਆ ਜਾਂ ਅਮਰੀਕੀ ਡਾਲਰ ਜਿਸ ਦੀ ਜੋ ਸੋਨਾ ਖਰੀਦ ਸ਼ਕਤੀ 1 ਜੁਲਾਈ, 1944 ਨੂੰ ਸੀ, ਦੇ ਬਰਾਬਰ ਗਿਣਿਆ ਜਾਣਾ ਸੀ।
ਸੋਨੇ ਦੀ ਵੀ ਪਾਰ ਵੈਲਿਊ ਮਿਥੀ ਜਾਣੀ ਸੀ ਤੇ ਕੋਈ ਵੀ ਮੈਂਬਰ ਦੇਸ਼ ਇਸ ਪਾਰ ਵੈਲਿਊ ਤੋਂ ਵੱਧ ਜਾਂ ਘੱਟ ਕੀਮਤ 'ਤੇ ਸੋਨਾ ਨਾ ਹੀ ਖਰੀਦੇਗਾ ਨਾ ਹੀ ਵੇਚੇਗਾ। ਇਸ ਵਿਚ ਇਕ ਮਿਥੀ ਗਈ ਗੁੰਜਾਇਸ਼ ਦਾ ਵਾਧਾ ਘਾਟਾ ਹੋ ਸਕਦਾ ਸੀ।ਜੇ ਕਿਸੇ ਦੇਸ਼ ਨੂੰ ਆਈ.ਐਮ.ਐਫ. ਫੰਡ ਨੂੰ ਮੈਂਬਰਸ਼ਿਪ ਦੀ ਫੀਸ ਵਜੋਂ ਦਿੱਤੀ ਕਰੰਸੀ ਦੀ ਲੋੜ ਪੈ ਜਾਵੇ ਤਾਂ ਉਹ ਉਸ ਦੇ ਬਦਲੇ ਸੋਨਾ ਦੇ ਕੇ ਆਪਣੀ ਕਰੰਸੀ ਵਾਪਸ ਲੈ ਸਕਦਾ ਹੈ। ਫੰਡ ਨੂੰ ਚਲਾਉਣ ਵਾਸਤੇ ਬੋਰਡ ਆਫ ਗਵਰਨਰਜ਼ ਕੋਟੇ ਦੇ ਮੁਤਾਬਿਕ ਵੋਟਾਂ ਦੇ ਆਧਾਰ 'ਤੇ ਪੰਜ ਸਾਲ ਲਈ ਚੁਣਿਆ ਜਾਂਦਾ ਹੈ। ਹਰ ਦੇਸ਼ ਨੂੰ ਆਈ.ਐਮ.ਐਫ. ਨੂੰ ਦੱਸਦੇ ਰਹਿਣਾ ਪੈਂਦਾ ਹੈ ਕਿ (1) ਉਸ ਦੇ ਕੋਲ ਕਿੰਨਾ ਸੋਨਾ ਹੈ। (2) ਕਿੰਨੇ ਅਮਰੀਕੀ ਡਾਲਰ ਹਨ (3) ਕਿੰਨੇ ਸੋਨੇ ਦਾ ਦੇਸ਼ ਵਿਚ ਉਤਪਾਦਨ ਹੋ ਰਿਹਾ ਹੈ। (4) ਕਿੰਨਾ ਸੋਨਾ ਦਰਾਮਦ ਜਾਂ ਬਰਾਮਦ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਣਾ ਹੈ। (5) ਕਿੰਨੀ ਹੋਰ ਵਸਤਾਂ ਦੀ ਆਮਦ-ਦਰ ਆਮਦ ਹੋ ਰਹੀ ਹੈ। (6) ਤੇ ਕਿੰਨੀਆਂ ਅੰਤਰਰਾਸ਼ਟਰੀ ਅਦਾਇਗੀਆਂ ਬਕਾਇਆ ਹਨ ਆਦਿਕ। ਹਰ ਕਿਸਮ ਦੀ ਅੰਦਰੂਨੀ ਜਾਣਕਾਰੀ ਫੰਡ ਪਾਸ ਜਾਣੀ ਚਾਹੀਦੀ ਹੈ।ਆਈ.ਐਮ.ਐਫ. ਨੇ ਹੀ ਅੰਤਰਰਾਸ਼ਟਰੀ ਵਪਾਰ ਦੇ ਨਿਯਮ ਤੇ ਸਹੂਲਤਾਂ ਤੈਅ ਕਰਨੀਆਂ ਹਨ ਜਿਨ੍ਹਾਂ ਦੀ ਹਰ ਮੈਂਬਰ ਦੇਸ਼ ਨੇ ਪਾਲਣਾ ਕਰਨੀ ਹੈ। ਇਸ 'ਤੇ ਮੁੱਖ ਅਧਿਕਾਰ ਕੋਟੇ ਮੁਤਾਬਿਕ ਵੋਟਾਂ ਕਾਰਨ ਅਮਰੀਕਾ ਦਾ ਹੀ ਰਿਹਾ ਹੈ।
ਵਰਲਡ ਬੈਂਕ ਦਾ ਬਣਨਾ
1944 ਦੇ ਬਰੈਟਲਵੁਡਜ਼ ਐਗਰੀਮੈਂਟ ਨੇ ਅਮਰੀਕਾ ਦੇ ਡਾਲਰ ਨੂੰ ਸੰਸਾਰ ਵਪਾਰ ਦਾ ਮਾਧਿਅਮ ਬਣਾ ਕੇ ਅਮਰੀਕਾ ਵਿਚਲੇ ਫੈਡਰਲ ਰਿਜ਼ਰਵ ਬੈਂਕ ਦੀ ਸੰਸਾਰ ਵਿਚ ਸਰਦਾਰੀ ਕਾਇਮ ਕਰ ਦਿੱਤੀ। ਉਸੇ ਦਿਨ ਭਾਵ 22 ਜੁਲਾਈ, 1944 ਨੂੰ ਇਕ ਹੋਰ ਅਹਿਦਨਾਮੇ ਤਹਿਤ ਆਈ.ਐਮ.ਐਫ. ਦੇ ਮੈਂਬਰਾਂ ਨੇ ਇਕ ਬੈਂਕ ਖੋਲ੍ਹਣ ਦਾ ਫ਼ੈਸਲਾ ਕੀਤਾ ਜਿਸ ਦਾ ਨਾਂਅ ਮੁੜ ਉਸਾਰੀ ਅਤੇ ਉੱਨਤੀ ਲਈ ਅੰਤਰਰਾਸ਼ਟਰੀ ਬੈਂਕ (9ਅਵਕਗਅ਼ਵਜਰਅ਼; 2਼ਆ ਰਿਗ ਞਕਫਰਅਤਵਗਚਫਵਜਰਅ ਼ਅਦ 4ਕਡਕ;ਰਬਠਕਅਵ) ਜਿਸ ਨੂੰ ਆਮ ਕਰਕੇ ਵਰਲਡ ਬੈਂਕ ਕਿਹਾ ਜਾਂਦਾ ਹੈ। ਇਸ ਬੈਂਕ ਦੇ ਮੁਢਲੇ ਮੈਂਬਰ ਉਹ ਹੀ ਹੋਣੇ ਸਨ ਜਿਹੜੇ ਆਈ.ਐਮ.ਐਫ. ਦੇ ਮੈਂਬਰ ਬਣੇ ਸਨ। ਇਸ ਦਾ ਮੁਢਲਾ ਸਟਾਕ ਦਸ ਅਰਬ ਡਾਲਰ ਸੀ, ਜਿਸ ਨੂੰ ਇਕ ਇਕ ਲੱਖ ਦੇ ਇਕ ਲੱਖ ਸ਼ੇਅਰਾਂ ਵਿਚ ਵੰਡਿਆ ਗਿਆ ਤੇ ਆਈ.ਐਮ.ਐਫ. ਦੇ ਮੈਂਬਰ ਦੇਸ਼ਾਂ ਨੂੰ ਆਪਣੇ ਦਿੱਤੇ ਹੋਏ ਕੋਟੇ ਅਨੁਸਾਰ ਸ਼ੇਅਰ ਖਰੀਦਣ ਦਾ ਅਧਿਕਾਰ ਦਿੱਤਾ ਗਿਆ। ਮੈਂਬਰਸ਼ਿਪ ਸ਼ੇਅਰਾਂ ਦੀ ਕੀਮਤ ਸੋਨੇ ਜਾਂ ਅਮਰੀਕੀ ਡਾਲਰਾਂ ਦੀ ਸ਼ਕਲ ਵਿਚ ਅਦਾ ਕਰਨੀ ਸੀ।
ਸੰਸਾਰ ਦੇ ਅਰਥਚਾਰੇ 'ਤੇ ਬੈਂਕਾਂ ਦਾ ਕੰਟਰੋਲ
1. ਹੁਣ ਸਵਾਲ ਉੱਠਦਾ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਸੰਸਾਰ ਭਰ ਦੇ ਅਰਥਚਾਰੇ 'ਤੇ ਕੀ ਤੇ ਕਿਵੇਂ ਅਸਰ ਪਿਆ ਤੇ ਪੈ ਰਿਹਾ ਹੈ। ਇਸ ਨੂੰ ਸਮਝਣ ਵਾਸਤੇ ਇਕ ਬਿਆਨ ਨੂੰ ਸਮਝਣਾ ਜ਼ਰੂਰੀ ਹੈ। ਜਿਹੜਾ ਲੰਡਨ ਵਿਚ ਕਾਰੋਬਾਰ ਕਰ ਰਹੇ ਰੌਥਸਚਾਈਲਡ ਭਰਾਵਾਂ ਨੇ ਆਪਣੇ ਨਿਊਯਾਰਕ ਵਿਚ ਕਾਰੋਬਾਰੀ ਹਿੱਸੇਦਾਰਾਂ ਨੂੰ ਲਿਖ ਕੇ ਭੇਜਿਆ। ਉਹ ਇਸ ਤਰ੍ਹਾਂ ਸੀ :
'ਜਿਹੜੇ ਲੋਕ ਇਸ ਵਿਵਸਥਾ ਨੂੰ ਸਮਝਦੇ ਹਨ, ਉਹ ਜਾਂ ਤਾਂ ਆਪਣੇ ਮੁਨਾਫੇ ਵਾਸਤੇ, ਜਾਂ ਆਪਣੇ ਲਈ ਰਿਆਇਤਾਂ ਵਾਸਤੇ ਚੁੱਪ ਰਹਿਣਗੇ ਤੇ ਉਨ੍ਹਾਂ ਵਲੋਂ ਕੋਈ ਮੁਖਾਲਫ਼ਤ ਨਹੀਂ ਹੋਵੇਗੀ।
ਜਦੋਂ ਕਿ ਦੂਜੇ ਪਾਸੇ, ਲੋਕਾਂ ਦੀ ਉਹ ਵੱਡੀ ਗਿਣਤੀ, ਜਿਹੜੀ ਦਿਮਾਗੀ ਤੌਰ 'ਤੇ ਇਹ ਸਮਝਣ ਦੇ ਕਾਬਲ ਨਹੀਂ ਕਿ ਸਰਮਾਇਆ (ਫ਼ਬਜਵ਼;) ਇਸ ਵਿਵਸਥਾ ਦਾ ਕਿੰਨਾ ਵੱਡਾ ਫਾਇਦਾ ਉਠਾ ਰਿਹਾ ਹੈ, ਉਹ ਇਸ ਭਾਰ ਨੂੰ ਬਿਨਾਂ ਕਿਸੇ ਸ਼ਕਾਇਤ ਸਹਿੰਦੇ ਰਹਿਣਗੇ, ਤੇ ਉਹ ਇਹ ਸ਼ੱਕ ਵੀ ਨਹੀਂ ਕਰਨਗੇ ਕਿ ਇਹ ਵਿਵਸਥਾ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਹੈ।'' (ਬਾਕੀ ਕੱਲ੍ਹ)

-# 530, ਸੈਕਟਰ 33-ਬੀ, ਚੰਡੀਗੜ੍ਹ
98151-33530

 

ਅਮਰੀਕੀ ਧੌਂਸ ਨੂੰ ਦਰਕਿਨਾਰ ਕਰਕੇ ਦ੍ਰਿੜ੍ਹਤਾ ਨਾਲ ਅੱਗੇ ਵਧੇ ਭਾਰਤ

ਆਜ਼ਾਦੀ ਤੋਂ ਬਾਅਦ ਰੂਸ ਹੀ ਭਾਰਤੀ ਫ਼ੌਜ ਦੇ ਹਥਿਆਰਾਂ ਤੇ ਖ਼ਾਸ ਕਰਕੇ ਭਾਰੇ ਹਥਿਆਰਾਂ (ਹੈਵੀ ਵੈਪਨਜ਼) ਦਾ ਸਭ ਤੋਂ ਵੱਡਾ ਸਰੋਤ ਰਿਹਾ ਹੈ। ਲਗਪਗ 70 ਫ਼ੀਸਦੀ ਭਾਰਤੀ ਫ਼ੌਜ ਦੇ ਭਾਰੇ ਹਥਿਆਰ ਰੂਸੀ ਮੂਲ ਦੇ ਸਨ। ਪਿਛਲੇ ਕੁਝ ਸਾਲਾਂ ਤੋਂ ਭਾਰਤ ਨੇ ਦੂਜੇ ਦੇਸ਼ਾਂ ਤੋਂ ਜਿਵੇਂ ...

ਪੂਰੀ ਖ਼ਬਰ »

ਪਰਾਲੀ ਤੇ ਨਾੜ ਦੇ ਨਿਪਟਾਰੇ ਲਈ ਸ਼ਲਾਘਾਯੋਗ ਯਤਨ

ਪਿਛਲੇ ਕੁਝ ਸਾਲਾਂ ਵਿਚ ਜਿਸ ਤਰ੍ਹਾਂ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਤੋਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਰਿਹਾ ਹੈ, ਉਸ ਨੂੰ ਲੈ ਕੇ ਵੱਡੀ ਪੱਧਰ 'ਤੇ ਚਿੰਤਾ ਪਾਈ ਜਾਂਦੀ ਰਹੀ ਹੈ। ਇਸ ਨਾਲ ਨਾ ਸਿਰਫ ਮਨੁੱਖੀ ਸਿਹਤ ਦਾ ਹੀ ਬੇਹੱਦ ਨੁਕਸਾਨ ਹੁੰਦਾ ਹੈ, ਸਗੋਂ ਜ਼ਮੀਨ ਦੀ ...

ਪੂਰੀ ਖ਼ਬਰ »

ਵਿਜੈ ਮਾਲਿਆ ਦੇ ਘਟਨਾਕ੍ਰਮ ਨਾਲ ਭਾਰਤੀ ਰਾਜਨੀਤੀ ਦਾ ਸੰਕਟ ਆਇਆ ਸਾਹਮਣੇ

ਅੱਜ ਦੇਸ਼ ਦੀ ਰਾਜਨੀਤੀ ਜਿਸ ਰਸਤੇ 'ਤੇ ਚੱਲ ਰਹੀ ਹੈ, ਉਸ ਨੂੰ ਦੇਖ ਕੇ 2011-12 ਵਿਚ ਹੋਏ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਯਾਦ ਆਉਣਾ ਸੁਭਾਵਿਕ ਹੀ ਹੈ। ਉਨ੍ਹਾਂ ਦਿਨਾਂ ਵਿਚ ਕੈਗ (ਸੀ.ਏ.ਜੀ.) ਦੀ ਰਿਪੋਰਟ ਦੇ ਆਧਾਰ 'ਤੇ ਅਕਸਰ ਨਵੇਂ-ਨਵੇਂ ਘੁਟਾਲਿਆਂ ਨੂੰ ਸਾਹਮਣੇ ਲਿਆਂਦਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX