ਤਾਜਾ ਖ਼ਬਰਾਂ


ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਦਸਹਿਰਾ ਮੇਲੇ 'ਚ ਲੱਗੇ ਝੂਲੇ ਦੀ ਤਾਰ ਤੇ ਸਪੋਰਟ ਟੁੱਟਣ ਕਾਰਣ ਇੱਕ ਬੱਚੀ ਸਮੇਤ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਝੂਲੇ ‘ਚ 45 ਵਿਅਕਤੀ, ਔਰਤਾਂ ...
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  1 day ago
ਸੁਭਾਨਪੁਰ, 17 ਅਕਤੂਬਰ ( ਕੰਵਰ ਬਰਜਿੰਦਰ ਸਿੰਘ ਜੱਜ )-ਭਾਰੀ ਬਾਰਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋਏ ਪਿੰਡ ਜੱਗਾਂ ਥਾਣਾ ਸੁਭਾਨਪੁਰ ਦੇ ਇੱਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ...
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦਾ ਨੋਟਿਸ...
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਕੇਰਲ ਵਿਖੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦੇ ਚੱਲਦਿਆਂ ਨਿਲਿੱਕਲ ਬੇਸ ਕੈਂਪ ਨੇੜੇ ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ...
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਦੇ ਚੱਲਦਿਆਂ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਬਰੀਮਾਲਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਧਾਰਾ...
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਤੇਲ ਦੀਆਂ ਕੀਮਤਾਂ ਨੂੰ ਵੈਟ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਪੈਟਰੋਲ ਪੰਪ 22 ਅਕਤੂਬਰ ਸਵੇਰੇ 5 ਵਜੇ ਤੋਂ 23 ਅਕਤੂਬਰ ਸਵੇਰੇ 5 ਵਜੇ ਤੱਕ...
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਕਾਂਗਰਸ ਦੀ ਕੇਂਦਰੀ ਚੋਣ ਸਮਿਤੀ ਨੇ ਮੱਧ ਪ੍ਰਦੇਸ਼ ਚੋਣਾਂ ਲਈ 80 ਉਮੀਦਵਾਰਾਂ ਦੇ ਨਾਮਾਂ 'ਤੇ ਮੋਹਰ ਲਗਾ ਦਿੱਤੀ...
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  1 day ago
ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) - ਨੇੜਲੇ ਪਿੰਡ ਰਸੂਲਪੁਰ (ਜੰਡੀ) ਵਿਖੇ ਦੋਨਾਲੀ ਰਾਈਫ਼ਲ ਦੀ ਸਫ਼ਾਈ ਕਰ ਰਹੇ ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਉਸ...
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  1 day ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਸੂਬੇ 'ਚ ਮਾਲੀਆ ਵਧਾਉਣ ਲਈ ਕਈ ਵਸਤਾਂ 'ਤੇ ਸਟੈਂਪ ਡਿਊਟੀ ਵਧਾਈ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਜਾਇਦਾਦ ਦੇ ਰਜਿਸਟਰੇਸ਼ਨ 'ਤੇ ਸਟੈਂਪ...
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ- ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਸ਼ਾਮੀਂ ਪੰਜ ਵਜੇ ਖੁੱਲ੍ਹ ਗਏ ਹਨ। ਸ਼ਰਧਾਲੂ ਮੰਦਰ 'ਚ ਰਾਤੀਂ 10.30 ਵਜੇ ਤੱਕ ਪ੍ਰਾਰਥਨਾ ਕਰ ਸਕਦੇ ਹਨ। ਦੱਸ ਦਈਏ ਕਿ ਮੰਦਰ ਦੇ ਦੁਆਰ 22 ਅਕਤੂਬਰ ਤੱਕ ਖੁੱਲ੍ਹੇ...
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ
. . .  1 day ago
ਜਲੰਧਰ, 17 ਅਕਤੂਬਰ (ਚਿਰਾਗ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਜ਼ਮਾਨਤ ਮਿਲਣ ਮਗਰੋਂ ਅੱਜ ਜਲੰਧਰ ਦੀ ਸੈਕੇਰਡ ਹਾਰਟ ਚਰਚ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ...
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਆਦਮਪੁਰ/ਡਰੋਲੀਕਲਾ, 17 ਅਕਤੂਬਰ (ਹਰਪ੍ਰੀਤ ਸਿੰਘ, ਸੰਤੋਖ ਸਿੰਘ, ਰਮਨ ਦਵੇਸਰ)- ਪਿੰਡ ਲੁਟੇਰਾ ਕਲਾ ਵਿਖੇ ਇੱਕ 40 ਸਾਲਾ ਪ੍ਰਵਾਸੀ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦੇ ਸੰਬੰਧ 'ਚ ਪੁੱਛਗਿੱਛ ਕਰਨ ਲਈ ਪੁਲਿਸ ਨੇ ਪੰਜ...
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ- ਚੀਮਾ
. . .  1 day ago
ਸੰਗਰੂਰ, 17 ਅਕਤੂਬਰ (ਧੀਰਜ ਪਸ਼ੋਰੀਆ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਸਟੈਂਪ ਡਿਊਟੀ ਨੂੰ ਦੁੱਗਣੀ ਕੀਤੇ ਜਾਣ ਦੀ ਨਿੰਦਿਆ ਕਰਦਿਆਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਜਿਹਾ ਕਰਕੇ ਸੂਬੇ...
ਐੱਮ. ਜੇ. ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ...
ਲੁਟੇਰਿਆਂ ਨੇ ਗੋਲੀਬਾਰੀ ਕਰਕੇ ਵਪਾਰੀ ਕੋਲੋਂ ਲੁੱਟੇ 1.50 ਲੱਖ ਰੁਪਏ
. . .  1 day ago
ਪੰਡਤ ਰਾਓ ਨੇ ਦੁਸਹਿਰੇ ਮੌਕੇ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਫੂਕਣ ਲਈ ਕੀਤਾ ਪ੍ਰੇਰਿਤ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚਣਗੇ ਫਰੈਂਕੋ ਮੁਲੱਕਲ
. . .  1 day ago
ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਸਲਾਹ
. . .  1 day ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10 ਲੱਖ ਰੁਪਏ
. . .  1 day ago
ਪੰਜਾਬ ਕੈਬਨਿਟ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਵੀਂ ਨੀਤੀ ਨੂੰ ਦਿੱਤੀ ਮਨਜ਼ੂਰੀ
. . .  1 day ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 52
. . .  1 day ago
ਪੁੱਤਰ ਦੇ ਸਹੁਰਿਆਂ ਤੋਂ ਤੰਗ ਆਏ ਵਿਅਕਤੀ ਵਲੋਂ ਖ਼ੁਦਕੁਸ਼ੀ
. . .  1 day ago
ਪੰਜਾਬ ਕੈਬਨਿਟ ਵਲੋਂ ਔਰਤਾਂ ਦੇ ਰਾਖਵੇਂਕਰਨ ਲਈ ਅਧਿਆਦੇਸ਼ ਨੂੰ ਮਨਜ਼ੂਰੀ
. . .  1 day ago
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੇ ਦੋ ਲੱਖ ਰੁਪਏ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, 2 ਕਰਮਚਾਰੀ ਜ਼ਖ਼ਮੀ
. . .  1 day ago
ਮਿਲਟਰੀ ਹਸਪਤਾਲ 'ਚ ਫੌਜ ਦੇ ਜਵਾਨਾਂ ਨੇ ਗੁੰਗੀ-ਬੋਲੀ ਔਰਤ ਨਾਲ ਕਈ ਸਾਲਾਂ ਤੱਕ ਜਬਰ ਜਨਾਹ
. . .  1 day ago
ਪੰਜਾਬ ਮੰਤਰੀ ਮੰਡਲ ਨੇ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
. . .  1 day ago
ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ, 15 ਜ਼ਖ਼ਮੀ
. . .  1 day ago
ਹੱਤਿਆ ਦੇ ਦੂਜੇ ਮਾਮਲੇ 'ਚ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
. . .  1 day ago
ਅਫ਼ਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, 7 ਜ਼ਖ਼ਮੀ
. . .  1 day ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
. . .  1 day ago
ਬਿਹਾਰ : ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਈ. ਡੀ. ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 10 ਲੋਕਾਂ ਦੀ ਮੌਤ
. . .  1 day ago
ਜਾਸੂਸੀ ਦੇ ਦੋਸ਼ਾਂ ਤਹਿਤ ਫੌਜ ਦਾ ਜਵਾਨ ਗ੍ਰਿਫ਼ਤਾਰ
. . .  1 day ago
ਡਾਲਰ ਦੇ ਮੁਕਾਬਲੇ ਹਲਕੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  1 day ago
ਮੁੱਠਭੇੜ 'ਚ 3 ਅੱਤਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ
. . .  1 day ago
ਸਬਰੀਮਾਲਾ ਮੰਦਰ ਦੇ ਅੱਜ ਖੁੱਲਣਗੇ ਦੁਆਰ, ਸੁਰੱਖਿਆ ਦੇ ਸਖਤ ਪ੍ਰਬੰਧ
. . .  1 day ago
ਬੱਚੀ ਜੈਨਬ ਦੇ ਜਬਰ ਜਨਾਹੀ ਤੇ ਹਤਿਆਰੇ ਨੂੰ ਲਾਹੌਰ 'ਚ ਦਿੱਤੀ ਗਈ ਫਾਂਸੀ
. . .  1 day ago
ਜਵਾਨਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ
. . .  1 day ago
ਅੱਜ ਦਾ ਵਿਚਾਰ
. . .  1 day ago
ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  2 days ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  2 days ago
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  2 days ago
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  2 days ago
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  2 days ago
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  2 days ago
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਨੂੰ ਬੁਰਾ ਭਲਾ ਨਾ ਕਹੋ, ਉਸ ਨੇ ਆਪਣਾ ਫ਼ਰਜ਼ ਪੂਰਾ ਕੀਤਾ ਹੈ, ਤੁਸੀਂ ਆਪਣਾ ਕਰੋ। -ਜੌਹਨ ਮਿਲਟਨ

ਮਾਨਸਾ

ਮਾਨਸਾ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਸਮਾਪਤ ਹੋ ਗਿਆ ਹੈ | ਸਾਰੀਆਂ ਹੀ ਪਾਰਟੀਆਂ ਨੇ ਆਖ਼ਰੀ ਦਿਨ ਚੋਣ ਪ੍ਰਚਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਕਾਂਗਰਸ ਵਲੋਂ 3 ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਜੈਇੰਦਰ ਸਿੰਗਲਾ ਵਲੋਂ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ | ਇਸੇ ਤਰ੍ਹਾਂ ਅਕਾਲੀ ਦਲ ਵਲੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਤੇ ਹੋਰ ਆਗੂਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਸੀ. ਪੀ. ਆਈ. ਦੇ ਕੌਮੀ ਕੌਾਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਵਲੋਂ ਸਾਂਝੇ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਤਕਰੀਰਾਂ ਕੀਤੀਆਂ ਗਈਆਂ | ਬੀਤੇ ਕੱਲ੍ਹ 'ਆਪ' ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਵਲੋਂ ਵੀ ਚੋਣ ਰੈਲੀਆਂ ਦੌਰਾਨ 'ਆਪ' ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ | ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 11 ਚੋਣ ਹਲਕਿਆਂ ਲਈ 43 ਅਤੇ 5 ਪੰਚਾਇਤ ਸੰਮਤੀਆਂ ਦੇ 89 ਹਲਕਿਆਂ ਲਈ 245 ਉਮੀਦਵਾਰ ਚੋਣ ਮੈਦਾਨ 'ਚ ਹਨ | ਇਸ ਵਾਰ ਔਰਤਾਂ ਨੂੰ 33 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਕਾਰਨ ਔਰਤਾਂ ਦੀ ਇਨ੍ਹਾਂ ਚੋਣਾਂ ਵਿਚ ਭਾਗੀਦਾਰੀ ਵਧੀ ਹੈ |
ਚੋਣਾਂ ਸ਼ਾਂਤਮਈ ਤੇ ਪਾਰਦਰਸ਼ਤਾ ਢੰਗ ਨਾਲ ਨੇਪਰੇ ਚਾੜ੍ਹਨਾ ਮੁੱਖ ਟੀਚਾ-ਡੀ. ਸੀ.
ਜ਼ਿਲ੍ਹੇ ਵਿਚ ਚੋਣਾਂ ਸ਼ਾਂਤਮਈ ਅਤੇ ਪਾਰਦਰਸ਼ਤਾ ਢੰਗ ਨਾਲ ਨੇਪਰੇ ਚਾੜ੍ਹਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦਾ ਮੁੱਖ ਟੀਚਾ ਹੈ | ਸਥਾਨਕ ਬੱਚਤ ਭਵਨ ਵਿਖੇ ਚੋਣਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਚੋਣਾਂ ਦੌਰਾਨ ਕੋਈ ਵੀ ਅਣਗਹਿਲੀ ਪਾਈ ਜਾਂਦੀ ਹੈ ਤਾਂ ਸਬੰਧਿਤ ਅਧਿਕਾਰੀ/ਕਰਮਚਾਰੀ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨਿਰਦੇਸ਼ਾਂ ਮੁਤਾਬਿਕ ਕੋਈ ਵੀ ਅਣਅਧਿਕਾਰਤ ਵਿਅਕਤੀ ਪੋਿਲੰਗ ਬੂਥਾਂ ਵਿਚ ਦਾਖ਼ਲ ਨਹੀਂ ਹੋਵੇਗਾ | ਪੁਲਿਸ ਪਾਰਟੀਆਂ ਸਮੇਂ ਸਿਰ ਪਹੁੰਚਣ ਅਤੇ ਕੋਈ ਵੀ ਪੋਿਲੰਗ ਪਾਰਟੀ ਪੁਲਿਸ ਤੋਂ ਬਿਨਾਂ ਨਹੀਂ ਜਾਣੀ ਚਾਹੀਦੀ ਅਤੇ ਕਿਸੇ ਵੀ ਕਿਸਮ ਦੀ ਚੋਣ ਸਮਗਰੀ ਜਾਂ ਬੈਲਟ ਬਕਸੇ ਲਿਆਉਣ ਜਾਂ ਵਾਪਸ ਲਿਜਾਣ ਲਈ ਮਨਜ਼ੂਰਸ਼ੁਦਾ ਗੱਡੀਆਂ ਦੀ ਵਰਤੋਂ ਹੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਨੂੰ ਪੋਲਿੰਗ ਬੂਥਾਂ 'ਤੇ ਲਿਜਾਣ ਅਤੇ ਲਿਆਉਣ ਲਈ ਰੂਟ ਪਲਾਨ ਵੀ ਤਿਆਰ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਸਥਾਨ 'ਤੇ ਪਹੁੰਚਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਪੁਖ਼ਤਾ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਪੋਿਲੰਗ ਨੂੰ ਵੱਖਰੀ-ਵੱਖਰੀ ਪਹਿਚਾਣ ਦਿੱਤੀ ਜਾਵੇ ਤਾਂ ਜੋ ਕਿਸੇ ਤਰਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਇਹ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਪੋਿਲੰਗ ਏਜੰਟ ਇਕ ਬੂਥ ਤੋਂ ਦੂਜੇ ਬੂਥ ਵਿਚ ਤਬਦੀਲ ਹੁੰਦੇ ਰਹਿੰਦੇ ਹਨ ਪੰ੍ਰਤੂ 3 ਵਜੇ ਤੋਂ ਬਾਅਦ ਕੋਈ ਵੀ ਪੋਿਲੰਗ ਏਜੰਟ ਬਦਲਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ੱਕੀ ਵੋਟਰ ਦੀ ਜਾਣਕਾਰੀ ਤੁਰੰਤ ਆਪਣੇ ਚੋਣ ਅਫ਼ਸਰ ਨੂੰ ਦਿੱਤੀ ਜਾਵੇ | ਮਨਧੀਰ ਸਿੰਘ ਐਸ. ਐਸ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੁਆਉਣ ਲਈ ਸੁਰੱਖਿਆ ਪੱਖੋਂ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਤੇ ਗਾਰਡ ਤਾਇਨਾਤ ਕੀਤੇ ਗਏ ਹਨ ਅਤੇ 16 ਪੈਟਰੋਲ ਪਾਰਟੀਆਂ ਲਗਾਈਆਂ ਗਈਆਂ ਹਨ | ਸੰਵੇਦਨਸ਼ੀਲ ਅਤੇ ਅਤਿਅੰਤ ਸੰਵੇਦਨਸ਼ੀਲ ਲੋਕੇਸ਼ਨਾਂ ਤੇ ਵਾਇਰਲੈੱਸ ਨੈੱਟਵਰਕ ਦਾ ਇੰਤਜ਼ਾਮ ਕੀਤਾ ਗਿਆ ਹੈ | 5 ਬਲਾਕਾਂ ਵਿਚ ਹਰ ਡੀ. ਐਸ. ਪੀ. ਨੂੰ ਸੁਪਰਵਾਈਜ਼ਰ ਲਗਾਇਆ ਗਿਆ ਹੈ | ਇਸ ਮੌਕੇ ਸਮੂਹ ਅਧਿਕਾਰੀ ਹਾਜ਼ਰ ਸਨ |

ਹੈਲਥ ਵਰਕਰਾਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ 27 ਨੂੰ

ਮਾਨਸਾ, 17 ਸਤੰਬਰ (ਸਟਾਫ਼ ਰਿਪੋਰਟਰ)-ਪਿਛਲੇ ਕਾਫੀ ਸਮੇਂ ਤੋਂ ਨਿਯੁਕਤੀ ਪੱਤਰ ਲੈਣ ਲਈ ਜੂਝ ਰਹੇ ਸਿਲੈੱਕਟਿਡ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਮਾਨਸਾ ਦੀ ਮੀਟਿੰਗ ਰੈੱਡ ਕਰਾਸ ਮਾਨਸਾ ਵਿਖੇ ਹੋਈ | ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ...

ਪੂਰੀ ਖ਼ਬਰ »

ਕਾਂਗਰਸ ਪਾਰਟੀ 'ਚੋਂ ਬਰਖ਼ਾਸਤ

ਮਾਨਸਾ, 17 ਸਤੰਬਰ (ਸ. ਰਿ.)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮਾਨਸਾ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਯੂਥ ਕਾਂਗਰਸ ਮੀਤ ਪ੍ਰਧਾਨ ਬਲਾਕ ਝੁਨੀਰ ਅਤੇ ...

ਪੂਰੀ ਖ਼ਬਰ »

ਆਰਥਿਕ ਲੁੱਟ ਕਰਨ ਤੇ ਭਾਈਚਾਰਕ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਰਾਜ ਸੱਤਾ ਤੋਂ ਲਾਂਭੇ ਕਰਨਾ ਸਮੇਂ ਦੀ ਮੁੱਖ ਲੋੜ- ਅਰਸ਼ੀ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਾਨਸਾ ਬਲਾਕ ਦੇ ਜ਼ੋਨ ਦਲੇਲ ਸਿੰਘ ਵਾਲਾ ਤੋਂ ਸੀ.ਪੀ.ਆਈ., ਆਮ ਆਦਮੀ ਪਾਰਟੀ ਸਾਂਝੇ ਮੋਰਚੇ ਦੇ ਉਮੀਦਵਾਰ ਮਹਿੰਦਰ ਸਿੰਘ ਦਲੇਲ ਸਿੰਘ ਵਾਲਾ ਅਤੇ ਬਲਾਕ ਭੀਖੀ ਤੋਂ ਫਫੜੇ ਜ਼ੋਨ ਦੇ ਭੁਪਿੰਦਰ ਸਿੰਘ ਬੱਪੀਆਣਾ ਦੇ ਹੱਕ ...

ਪੂਰੀ ਖ਼ਬਰ »

180 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਤੇ 1900 ਨਸ਼ੀਲੀਆਂ ਗੋਲੀਆਂ ਫੜੀਆਂ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸੀ.ਆਈ.ਏ ਸਟਾਫ਼ ਵਲੋਂ 2 ਵਿਅਕਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਸ਼ਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ | ਮਨਧੀਰ ਸਿੰਘ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਦੀ ਅਗਵਾਈ ਵਿਚ ਟੀਮ ਵਲੋਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਮੰਗ ਪੱਤਰ ਦਿੱਤਾ

ਝੁਨੀਰ, 17 ਸਤੰਬਰ (ਵਸ਼ਿਸ਼ਟ)-ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀਆਂ ਹੱਕੀ ਮੰਗਾ ਸਬੰਧੀ ਬੀ. ਡੀ. ਪੀ. ਓ. ਝੁਨੀਰ ਨੂੰ ਮੰਗ ਪੱਤਰ ਦਿੱਤਾ | ਬਲਾਕ ਪ੍ਰਧਾਨ ਗੁਰਮੇਲ ਕੌਰ ਨੇ ਦੱਸਿਆ ਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਕਰਾਰ ਦੇਣ ...

ਪੂਰੀ ਖ਼ਬਰ »

ਟੈਕਨੀਕਲ ਤੇ ਮਕੈਨੀਕਲ ਮੁਲਾਜ਼ਮ ਜਥੇਬੰਦੀ ਵਲੋਂ ਅਰਥੀ ਫੂਕਣ ਦਾ ਐਲਾਨ

ਝੁਨੀਰ, 17 ਸਤੰਬਰ (ਵਸ਼ਿਸ਼ਟ)- ਟੈਕਨੀਕਲ ਅਤੇ ਮਕੈਨੀਕਲ ਮੁਲਾਜ਼ਮ ਜਥੇਬੰਦੀ ਬਰਾਂਚ ਮਾਨਸਾ ਦੀ ਅਹਿਮ ਮੀਟਿੰਗ ਪ੍ਰਧਾਨ ਬਹਾਲ ਸਿੰਘ ਜੋਈਆਂ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਫੱਤਾ ਮਾਲੋਕਾ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਆਏ ਜਲ ਸਪਲਾਈ ਤਾਲਮੇਲ ਸੰਘਰਸ਼ ...

ਪੂਰੀ ਖ਼ਬਰ »

ਆਜ਼ਾਦ ਉਮੀਦਵਾਰ ਗੀਤੂ ਦੀ ਜਿੱਤ ਦਾ ਦਾਅਵਾ

ਬੁਢਲਾਡਾ, 17 ਸਤੰਬਰ (ਰਾਹੀ)-ਪੰਚਾਇਤ ਸੰਮਤੀ ਜ਼ੋਨ ਦੋਦੜਾ ਤੋਂ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਗੀਤੂ ਦੀ ਜਿੱਤ ਦਾ ਦਾਅਵਾ ਕਰਦਿਆਂ ਉਨ੍ਹਾਂ ਦੇ ਸਮਰਥਕਾਂ ਅਮਨਦੀਪ ਸਿੰਘ ਸੀਪਾ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਪਿੰਡ ਬੀਰੋਕੇ ਕਲਾਂ ਤੇ ਦੋਦੜਾਂ ਨਿਵਾਸੀਆਂ ਦੇ ...

ਪੂਰੀ ਖ਼ਬਰ »

ਦੋਦੜਾ ਦੇ ਹੱਕ 'ਚ ਸ਼ੇਰਗਿੱਲ ਤੇ ਆਗੂਆਂ ਨੇ ਕੀਤਾ ਚੋਣ ਪ੍ਰਚਾਰ

ਬੁਢਲਾਡਾ, 17 ਸਤੰਬਰ (ਰਾਹੀ)-ਬਲਾਕ ਸੰਮਤੀ ਜੋਨ ਦੋਦੜਾ ਤੋਂ ਕਾਂਗਰਸ ਦੇ ਉਮੀਦਵਾਰ ਰਣਜੀਤ ਸਿੰਘ ਦੋਦੜਾ ਦੇ ਹੱਕ 'ਚ ਪ੍ਰਚਾਰ ਕਰਨ ਲਈ ਅੱਜ ਪਿੰਡ ਦੋਦੜਾ ਵਿਖੇ ਪੁੱਜੇ ਪਾਰਟੀ ਦੇ ਹਲਕਾ ਇੰਚਾਰਜ ਬਲਵੰਤ ਸਿੰਘ ਸ਼ੇਰਗਿੱਲ ਸੇਵਾ ਮੁਕਤ ਏ. ਡੀ. ਸੀ. ਅਤੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਗੁਰਪ੍ਰੀਤ ਕੌਰ ਬੀਰੋਕੇ ਦੇ ਹੱਕ 'ਚ ਚੋਣ ਮੀਟਿੰਗਾਂ ਕੀਤੀਆਂ

ਬੁਢਲਾਡਾ, 17 ਸਤੰਬਰ (ਰਾਹੀ)-ਜ਼ਿਲ੍ਹਾ ਪ੍ਰੀਸ਼ਦ ਜੋਨ ਬੋੜਾਵਾਲ ਤੋਂ ਕਾਂਗਰਸ ਉਮੀਦਵਾਰ ਪ੍ਰੋ: ਗੁਰਪ੍ਰੀਤ ਕੌਰ ਬੀਰੋਕੇ ਹੱਕ 'ਚ ਅੱਜ ਪਿੰਡ ਅਹਿਮਦਪੁਰ, ਕੁਲੈਹਰੀ, ਬਰ੍ਹੇ, ਫੁਲੂਵਾਲਾ ਡੋਗਰਾ ਆਦਿ ਪਿੰਡਾਂ ਚੋਣ ਪ੍ਰਚਾਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਸੰਮਤੀ ਜ਼ੋਨ ਰੱਲੀ ਦੇ ਅਕਾਲੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ

ਬੁਢਲਾਡਾ, 17 ਸਤੰਬਰ (ਰਾਹੀ)-ਅੱਜ ਬਲਾਕ ਸੰਮਤੀ ਜੋਨ ਦਾਤੇਵਾਸ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਦਾਤੇਵਾਸ ਦੇ ਹੱਕ 'ਚ ਪਿੰਡ ਦਾਤੇਵਾਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਵੀਰ ਕੌਰ ਦਾਤੇਵਾਸ ਅਤੇ ...

ਪੂਰੀ ਖ਼ਬਰ »

ਗੁਰਮੀਤ ਸਿੰਘ ਨਿੱਕਾ ਬੁਰਜ ਢਿੱਲਵਾਂ ਨੇ ਪਿੰਡ 'ਚ ਘਰ-ਘਰ ਵੋਟਾਂ ਮੰਗੀਆਂ

ਜੋਗਾ, 17 ਸਤੰਬਰ (ਬਲਜੀਤ ਸਿੰਘ ਅਕਲੀਆ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਕਲੀਆ ਤੋਂ ਉਮੀਦਵਾਰ ਗੁਰਮੀਤ ਸਿੰਘ ਨਿੱਕਾ ਨੇ ਆਪਣੇ ਪਿੰਡ ਬੁਰਜ ਢਿੱਲਵਾਂ ਵਿਖੇ ਘਰ-ਘਰ ਵੋਟਾਂ ਮੰਗੀਆਂ | ਨਿੱਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਕਿ ਉਹ ਕਿਸੇ ਰਾਜਨੀਤਿਕ ਘਰਾਣੇ ਨਾਲ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਾਦਲ ਵਲੋਂ ਕੁੱਲਰੀਆਂ ਵਿਖੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ

ਬਰੇਟਾ, 17 ਸਤੰਬਰ (ਜੀਵਨ ਸ਼ਰਮਾ/ਰਵਿੰਦਰ ਕੌਰ ਮੰਡੇਰ)-ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਕੁੱਲਰੀਆਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਰਾਜ ਵਿਚ ...

ਪੂਰੀ ਖ਼ਬਰ »

ਕਲੀਪੁਰ ਜ਼ੋਨ ਦੀ ਅਕਾਲੀ ਉਮੀਦਵਾਰ ਨੰੂ ਵੋਟਰਾਂ ਦਾ ਭਾਰੀ ਸਮਰਥਨ ਮਿਲਿਆ

ਬੁਢਲਾਡਾ, 17 ਸਤੰਬਰ (ਰਾਹੀ)-ਪੰਚਾਇਤ ਸੰਮਤੀ ਜ਼ੋਨ ਕਲੀਪੁਰ ਤੋਂ ਅਕਾਲੀ ਦਲ ਉਮੀਦਵਾਰ ਕੁਲਜੀਤ ਕੌਰ ਸਰਪੰਚ ਕੁਲਾਣਾ ਪਤਨੀ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੂੰ ਆਪਣੇ ਜੋਨ ਦੇ ਤਿੰਨੋਂ ਪਿੰਡਾਂ ਕਲੀਪੁਰ, ਕੁਲਾਣਾ ਤੇ ਰਾਮ ਨਗਰ ਭੱਠਲ ਦੇ ਵੋਟਰਾਂ ਵੱਲੋਂ ਭਰਵਾਂ ...

ਪੂਰੀ ਖ਼ਬਰ »

ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਸਾਫ਼-ਸੁਥਰੀ ਰਾਜਨੀਤੀ ਲਈ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ- ਭਗਵੰਤ ਮਾਨ

ਬਰੇਟਾ, 17 ਸਤੰਬਰ (ਜੀਵਨ/ਮੰਡੇਰ)-ਕਾਂਗਰਸ ਸਰਕਾਰ ਨੂੰ ਬਣਿਆ ਇਕ ਸਾਲ ਤੋਂ ਵੱਧ ਦਾ ਸਮਾ ਹੋ ਗਿਆ ਪਰ ਇਸ ਸਰਕਾਰ ਨੇ ਲੋਕਾਂ ਨਾਲ ਚੋਣ ਸਮੇਂ ਕੀਤਾ ਇਕ ਵੀ ਵਾਧਾ ਪੂਰਾ ਨਹੀਂ ਕੀਤਾ ਜਿਸ ਕਾਰਨ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ | ਇਹ ਸਰਕਾਰ ਵੀ ਅਕਾਲੀ ਦਲ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਮਨਜੀਤ ਕੌਰ ਦੇ ਹੱਕ ਵਿਚ ਵੋਟਾਂ ਮੰਗੀਆਂ

ਬਰੇਟਾ, 17 ਸਤੰਬਰ (ਮੰਡੇਰ/ਸ਼ਰਮਾ)-ਬਲਾਕ ਸੰਮਤੀ ਜੋਨ ਬਖਸ਼ੀਵਾਲਾ ਤੋਂ ਕਾਂਗਰਸ ਦੇ ਉਮੀਦਵਾਰ ਮਨਜੀਤ ਕੌਰ ਦੇ ਹੱਕ ਵਿਚ ਉਨ੍ਹਾਂ ਦੇ ਸਮਰਥਕਾਂ ਵਲੋਂ ਪਿੰਡ ਬਖਸ਼ੀਵਾਲਾ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਕਾਂਗਰਸੀ ਆਗੂ ਗੁਰਜੰਟ ਸਿੰਘ ...

ਪੂਰੀ ਖ਼ਬਰ »

ਜ਼ੋਨ ਕੁੱਲਰੀਆਂ ਤੋਂ ਅਕਾਲੀ ਉਮੀਦਵਾਰ ਸਰਬਜੀਤ ਕੌਰ ਦੇ ਹੱਕ ਵਿਚ ਵੋਟਾਂ ਮੰਗੀਆਂ

ਬਰੇਟਾ, 17 ਸਤੰਬਰ (ਜੀਵਨ ਸ਼ਰਮਾ)-ਜ਼ਿਲ੍ਹਾ ਪ੍ਰੀਸ਼ਦ ਜੋਨ ਕੁੱਲਰੀਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਕੌਰ ਦੇ ਹੱਕ ਵਿਚ ਪਿੰਡ ਕੁੱਲਰੀਆਂ ਵਿਖੇ ਵੱਡੇ ਕਾਫ਼ਲੇ ਦੇ ਰੂਪ ਵਿਚ ਸਮਰਥਕਾਂ ਵਲੋਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਕਾਫ਼ਲੇ ਦੀ ...

ਪੂਰੀ ਖ਼ਬਰ »

ਆਜ਼ਾਦ ਉਮੀਦਵਾਰ ਮਲਕੀਤ ਕੌਰ ਨੇ ਘਰ-ਘਰ ਵੋਟਾਂ ਮੰਗੀਆਂ

ਜੋਗਾ, 17 ਸਤੰਬਰ (ਬਲਜੀਤ ਸਿੰਘ ਅਕਲੀਆ)-ਬਲਾਕ ਸੰਮਤੀ ਜੋਨ ਰੱਲਾ ਤੋਂ ਆਜ਼ਾਦ ਉਮੀਦਵਾਰ ਮਲਕੀਤ ਕੌਰ ਨੇ ਘਰ-ਘਰ ਵੋਟਾਂ ਮੰਗੀਆਂ | ਮਲਕੀਤ ਕੌਰ ਤੇ ਉਸ ਦੇ ਸਮਰਥਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜਾਂ ਨੂੰ ਪਹਿਲ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਰਿਕਾਰਡ ਤੋੜ ਜਿੱਤ ਹਾਸਲ ਕਰੇਗੀ- ਝੱਲਬੂਟੀ

ਮਾਨਸਾ, 17 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਲਬੂਟੀ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਰਿਕਾਰਡ ਤੋੜ ਜਿੱਤ ਹਾਸਲ ਕਰੇਗੀ | ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ...

ਪੂਰੀ ਖ਼ਬਰ »

ਪਿੰਡਾਂ ਦੇ ਵਿਕਾਸ ਲਈ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ - ਵਿਜੈਇੰਦਰ ਸਿੰਗਲਾ

ਬਰੇਟਾ, 17 ਸਤੰਬਰ (ਮੰਡੇਰ/ਸ਼ਰਮਾ)-ਪੰਚਾਇਤੀ ਚੋਣ ਉਪਰੰਤ ਇਸ ਹਲਕੇ ਸਮੇਤ ਸਮੁੱਚੇ ਪੰਜਾਬ ਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਸੜਕਾਂ ਦੇ ਨਿਰਮਾਣ ਕਾਰਜਾਂ ਵਿਚ ਵੱਡੇ ਪੱਧਰ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ | ਇਸੇ ਤਰ੍ਹਾਂ ਸੰਗਰੂਰ ਵਿਚ ਖੁੱਲ੍ਹੀ ...

ਪੂਰੀ ਖ਼ਬਰ »

ਕਾਂਗੜ ਨੇ ਆਖ਼ਰੀ ਦਿਨ ਮਾਈਕਲ ਗਾਗੋਵਾਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭੀਖੀ/ਜੋਗਾ, 17 ਸਤੰਬਰ (ਬਲਦੇਵ ਸਿੰਘ ਸਿੱਧੂ/ਬਲਜੀਤ ਸਿੰਘ ਅਕਲੀਆ)-ਪਿਛਲੇ ਦਸ ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਘਰ ਭਰਨ ਤੋਂ ਸਿਵਾਏ ਹਲਕਾ ਮਾਨਸਾ ਦਾ ਕੁਝ ਵੀ ਨਹੀਂ ਸੰਵਾਰਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਬਿਜਲੀ ਮੰਤਰੀ ਗੁਰਪ੍ਰੀਤ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਅਮਰੀਕ ਢਿੱਲੋਂ ਨੇ ਘਰ-ਘਰ ਮੰਗੀਆਂ ਵੋਟਾਂ

ਝੁਨੀਰ, 17 ਸਤੰਬਰ (ਰਮਨਦੀਪ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਝੁਨੀਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਨੇ ਘਰ ਘਰ ਵੋਟਾਂ ਮੰਗੀਆਂ ਅਤੇ ਚੋਣ ਪ੍ਰਚਾਰ ਕੀਤਾ | ਉਨ੍ਹਾਂ ਇਸ ਮੌਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਸੈਸ਼ਨ ਕੋਰਟ ਵਲੋਂ ਪਰਚੇ 'ਚ ਨਾਮਜ਼ਦ ਨਗਰ ਸੁਧਾਰ ਸਭਾ ਦੇ 12 ਹੋਰਨਾਂ ਆਗੂਆਂ ਦੀ ਗਿ੍ਫ਼ਤਾਰੀ 'ਤੇ ਰੋਕ

ਮਾਨਸਾ/ਬੁਢਲਾਡਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਸਵਰਨ ਸਿੰਘ ਰਾਹੀ)-ਨਗਰ ਕੌਾਸਲ ਬੁਢਲਾਡਾ ਪ੍ਰਧਾਨ ਖ਼ੁਦਕੁਸ਼ੀ ਮਾਮਲੇ ਚ ਨਾਮਜ਼ਦ 15 ਤੋਂ ਵੱਧ ਵਿਅਕਤੀਆਂ 'ਚੋਂ ਵਧੀਕ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਵਲੋਂ 2 ਵਕੀਲਾਂ ਦੀ ਗਿ੍ਫ਼ਤਾਰੀ 'ਤੇ ਪਹਿਲਾਂ ਲਗਾਈ ...

ਪੂਰੀ ਖ਼ਬਰ »

ਬਲਾਕ ਸੰਮਤੀ ਉਮੀਦਵਾਰ ਮਨਦੀਪ ਸਿੰਘ ਰਾਏਪੁਰ ਵਲੋਂ ਚੋਣ ਪ੍ਰਚਾਰ

ਝੁਨੀਰ, 17 ਸਤੰਬਰ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਰਾਏਪੁਰ ਵਿਖੇ ਬਲਾਕ ਸੰਮਤੀ ਰਾਏਪੁਰ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਦੀਪ ਸਿੰਘ ਰਾਏਪੁਰ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮਿਲ ਕੇ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਮੰਗੀਆਂ | ਉਨ੍ਹਾਂ ਇਸ ...

ਪੂਰੀ ਖ਼ਬਰ »

ਮੋਫਰ ਨੂੰ ਘੁਰਕਣੀ ਵਿਖੇ ਕੇਲਿਆਂ ਨਾਲ ਤੋਲਿਆ

ਝੁਨੀਰ, 17 ਸਤੰਬਰ (ਸੰਧੂ/ਵਸ਼ਿਸ਼ਟ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਪੁੱਤਰ ਬਿਕਰਮ ਸਿੰਘ ਮੋਫਰ ਅੱਕਾਂਵਾਲੀ ਜੋਨ ਤੋਂ ਚੋਣ ਮੈਦਾਨ ਵਿਚ ਖੜੇ੍ਹ ਹਨ, ਨੂੰ ਪਿੰਡ ਘੁਰਕਣੀ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੇਲਿਆਂ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ 20 ਖਿਡਾਰੀ ਰਾਜ ਪੱਧਰੀ ਖੇਡਾਂ ਲਈ ਚੁਣੇ

ਮਾਨਸਾ, 17 ਸਤੰਬਰ (ਸ. ਰਿ.)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਅੰਡਰ 14, 17 ਅਤੇ 19 ਗਰੁੱਪ 'ਚ ਫੈਂਸਿੰਗ, ਤਾਈਕਵਾਂਡੋ, ਬਾਕਸਿੰਗ, ਕਬੱਡੀ, ਬਾਸਕਟਬਾਲ, ਗਤਕਾ, ਬੈਡਮਿੰਟਨ ਆਦਿ ਖੇਡਾਂ ਵਿਚ ਲੜਕੇ ਅਤੇ ਲੜਕੀਆਂ ਨੇ ਸ਼ਾਨਦਾਰ ਮੁਕਾਮ ਹਾਸਲ ਕੀਤਾ, ...

ਪੂਰੀ ਖ਼ਬਰ »

ਕਿਡਜੀ ਤੇ ਐਮ. ਬੀ. ਇੰਟਰਨੈਸ਼ਨਲ ਸਕੂਲ ਰੱਲਾ 'ਚ ਦਾਦਾ-ਦਾਦੀ ਦਿਵਸ ਮਨਾਇਆ

ਜੋਗਾ, 17 ਸਤੰਬਰ (ਮਨਜੀਤ ਸਿੰਘ ਘੜੈਲੀ)-ਕਿਡਜੀ ਅਤੇ ਐਮ. ਬੀ. ਇੰਟਰਨੈਸ਼ਨਲ ਸਕੂਲ ਰੱਲਾ ਵਿਖੇ ਦਾਦਾ-ਦਾਦੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਦੇ ਦਾਦਾ-ਦਾਦੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ¢ ਉਦਘਾਟਨ ਸੰਸਥਾ ਦੇ ਐਮ. ਡੀ. ਕੁਲਦੀਪ ਸਿੰਘ ...

ਪੂਰੀ ਖ਼ਬਰ »

ਅੰਤਰ-ਰਾਜੀ ਬਾਕਸਿੰਗ ਮੁਕਾਬਲੇ 'ਚ ਗੁਰਸੇਵਕ ਸਿੰਘ ਨੇ ਜਿੱਤਿਆ ਗੋਲਡ ਮੈਡਲ

ਬੁਢਲਾਡਾ, 17 ਸਤੰਬਰ (ਰਾਹੀ)-ਬੀਤੇ ਦਿਨੀਂ ਹਰਿਆਣਾ ਰਾਜ ਦੇ ਸ਼ਹਿਰ ਰੋਹਤਕ ਵਿਖੇ ਹੋਏ ਉੱਤਰ ਖੇਤਰੀ ਇੰਟਰ ਸਟੇਟ ਬਾਕਸਿੰਗ ਮੁਕਾਬਲਿਆਂ 'ਚ ਸ੍ਰੀ ਹਿਤ ਅਭਿਲਾਸੀ ਸਰਬ ਹਿਤਕਾਰੀ ਵਿਦਿਆ ਮੰਦਰ ਬੁਢਲਾਡਾ ਦੇ ਵਿਦਿਆਰਥੀ ਨੇ ਗੋਲਡ ਮੈਡਲ ਹਾਸਲ ਕਰਨ 'ਚ ਸਫਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਸਰਕਾਰ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ- ਮਨਪ੍ਰੀਤ ਸਿੰਘ ਬਾਦਲ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਭੈਣੀਬਾਘਾ, ਕੋਟਲੀ ਕਲਾਂ ਤੇ ਖਿਆਲਾ ਕਲਾਂ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਭੈਣੀਬਾਘਾ ਤੋਂ ਉਮੀਦਵਾਰ ਬੱਬਲਜੀਤ ਸਿੰਘ ...

ਪੂਰੀ ਖ਼ਬਰ »

'ਕੈਪਟਨ ਵਾਅਦਾ ਪੂਰਾ ਕਰੋ' ਕਨਵੈੱਨਸ਼ਨ ਪਟਿਆਲਾ ਵਿਖੇ 23 ਨੂੰ

ਮਾਨਸਾ, 17 ਸਤੰਬਰ (ਸਟਾਫ਼ ਰਿਪੋਰਟਰ)-ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ 'ਕੈਪਟਨ ਵਾਅਦਾ ਪੂਰਾ ਕਰੋ' ਦੇ ਬੈਨਰ ਹੇਠ 23 ਸਤੰਬਰ ਨੂੰ ਕਨਵੈੱਨਸ਼ਨ ਕੀਤੀ ਜਾ ਰਹੀ ਹੈ¢ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

'ਕਿਸਮਤ' ਪੰਜਾਬੀ ਫ਼ਿਲਮ 'ਚ ਐਮੀ ਵਿਰਕ ਨਾਲ ਗਾਏ ਡਿਊਟ 'ਗੱਲਾਂ ਤੇਰੀਆਂ' ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ- ਨੀਤੂ ਭੱਲਾ

ਮਾਨਸਾ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-21 ਸਤੰਬਰ ਨੂੰ ਜਾਰੀ ਹੋ ਰਹੀ ਪੰਜਾਬੀ ਫ਼ਿਲਮ 'ਕਿਸਮਤ' 'ਚ ਗਾਇਕ ਤੇ ਅਦਾਕਾਰ ਐਮੀ ਵਿਰਕ ਨਾਲ ਗਾਏ ਡਿਊਟ 'ਗੱਲਾਂ ਤੇਰੀਆਂ' ਨੂੰ ਸਰੋਤਿਆਂ ਵਲੋਂ ਪਹਿਲਾਂ ਹੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਹ ਦਾਅਵਾ ਗਾਇਕਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX