ਤਾਜਾ ਖ਼ਬਰਾਂ


ਪੰਜਾਬ 'ਚ ਅੱਜ ਥਾਂ-ਥਾਂ ਮਨਾਇਆ ਜਾ ਰਿਹਾ ਹੈ 'ਪੈਨਸ਼ਨਰਜ਼ ਦਿਵਸ'
. . .  0 minutes ago
ਸੰਗਰੂਰ, 17 ਦਸੰਬਰ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਹਰ ਸ਼ਹਿਰ ਅਤੇ ਕਸਬੇ 'ਚ ਪੈਨਸ਼ਨਰਾਂ ਵਲੋਂ 'ਪੈਨਸ਼ਨਰਜ਼ ਦਿਵਸ' ਮਨਾਇਆ ਜਾ ਰਿਹਾ ਹੈ। ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅੱਜ ਥਾਂ-ਥਾਂ ਹੋ ਰਹੇ...
ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ
. . .  12 minutes ago
ਨਵੀਂ ਦਿੱਲੀ, 17 ਦਸੰਬਰ- ਕਾਂਗਰਸ ਪਾਰਟੀ ਲਈ ਅੱਜ ਦਾ ਦਿਨ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਅੱਜ 3 ਸੂਬਿਆਂ 'ਚ ਉਸ ਦੀ ਸਰਕਾਰ ਬਣ ਰਹੀ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਮੁੱਖ ਮੰਤਰੀ ਦੇ...
ਜ਼ਿੰਬਾਬਵੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
. . .  31 minutes ago
ਹਰਾਰੇ, 17 ਦਸੰਬਰ- ਅਫ਼ਰੀਕੀ ਦੇਸ਼ ਜ਼ਿੰਬਾਬਵੇ 'ਚ ਲੰਘੇ ਦਿਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਰਾਜਧਾਨੀ ਹਰਾਰੇ ਤੋਂ 49 ਕਿਲੋਮੀਟਰ ਦੂਰ ਹਾਈਵੇਅ 'ਤੇ ਦੋ ਮਿੰਨੀ ਬੱਸਾਂ ਇੱਕ-ਦੂਜੇ ਨਾਲ ਟਕਰਾਅ ਗਈਆਂ...
ਬੈਂਕ 'ਚ ਲੱਗੀ ਭਿਆਨਕ ਅੱਗ, ਪੂਰਾ ਸਮਾਨ ਸੜ ਕੇ ਸੁਆਹ
. . .  59 minutes ago
ਤਪਾ ਮੰਡੀ,17 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸਥਾਨਕ ਓਰੀਐਂਟਲ ਬੈਂਕ ਆਫ਼ ਕਾਮਰਸ 'ਚ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ...
ਅੱਜ ਦਾ ਵਿਚਾਰ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  1 day ago
ਸ਼ੂਗਰ ਮਿਲ ਦੇ ਬਾਇਲਰ 'ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ
. . .  1 day ago
ਖਿੱਚ ਦਾ ਕੇਂਦਰ ਬਣੀ ਵਿਸ਼ਵ ਕੱਪ ਹਾਕੀ ਦੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਦਿੰਦੀ ਕਲਾਕ੍ਰਿਤੀ
. . .  1 day ago
ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ
. . .  1 day ago
ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਣ 'ਤੇ ਸਥਿਤੀ ਹੋਈ ਤਨਾਅ ਪੂਰਨ
. . .  1 day ago
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ
. . .  1 day ago
ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਸਥਾਪਨਾ
. . .  1 day ago
ਪੰਚਾਇਤ ਚੋਣਾਂ ਲਈ ਤਾਇਨਾਤ ਅਮਲੇ ਦੀ ਹੋਈ ਪਹਿਲੀ ਰਿਹਰਸਲ
. . .  1 day ago
ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਟਕਸਾਲੀ ਆਗੂਆਂ ਦੇ ਭਾਰੀ ਇਕੱਠ ਨੇ ਕੀਤੀ ਅਰਦਾਸ
. . .  1 day ago
ਨਵੇਂ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋਏ ਲੀਡਰ ਅਤੇ ਸਮਰਥਕ
. . .  1 day ago
ਅਟਾਰਨੀ ਜਨਰਲ ਦੇ ਵਿਰੁੱਧ ਰਾਫੇਲ ਮੁੱਦੇ ਦਾ ਮਾਮਲਾ ਰਾਜ ਸਭਾ 'ਚ ਉਠਾਉਣਗੇ ਮਨੋਜ ਝਾਅ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਰਾਏਬਰੇਲੀ ਕੋਚ ਫ਼ੈਕਟਰੀ 'ਚ ਬਣੇ 900ਵੇਂ ਕੋਚ ਦਾ ਕੀਤਾ ਉਦਘਾਟਨ
. . .  1 day ago
ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ
. . .  1 day ago
ਪਹਿਲੀ ਪਾਰੀ 'ਚ ਭਾਰਤ 283 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਮਿਲੀ 43 ਦੌੜਾਂ ਦੀ ਲੀਡ
. . .  1 day ago
ਹਰਿਆਣਾ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਜਾਰੀ
. . .  1 day ago
ਸੈਨਿਕ ਸਕੂਲ ਦੇ 6 ਅਧਿਕਾਰੀਆਂ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ
. . .  1 day ago
ਛੱਤੀਸਗੜ੍ਹ : ਵਿਧਾਇਕ ਦਲ ਦੀ ਬੈਠਕ 'ਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਟੀ.ਐਸ. ਸਿੰਘ ਦੇਵ
. . .  1 day ago
ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  about 1 hour ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  3 minutes ago
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  23 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਪਹਿਲਾ ਸਫ਼ਾ

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਲਈ ਵੋਟਾਂ ਅੱਜ

• ਮੁੱਖ ਟੱਕਰ ਕਾਂਗਰਸ ਤੇ ਅਕਾਲੀ ਦਲ 'ਚ • 50 ਹਜ਼ਾਰ ਤੋਂ ਵਧੇਰੇ ਸੁਰੱਖਿਆ ਕਰਮੀ ਤਾਇਨਾਤ
- ਮੇਜਰ ਸਿੰਘ -
ਜਲੰਧਰ, 18 ਸਤੰਬਰ-ਪੰਜਾਬ ਵਿਚ 22 ਜ਼ਿਲ੍ਹਾ ਪ੍ਰੀਸ਼ਦਾਂ ਤੇ 150 ਪੰਚਾਇਤ ਸੰਮਤੀਆਂ ਲਈ ਵੋਟਾਂ ਅੱਜ ਪੈਣਗੀਆਂ | ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ | 22 ਜ਼ਿਲ੍ਹਾ ਪ੍ਰੀਸ਼ਦਾਂ ਲਈ 354 ਮੈਂਬਰ ਅਤੇ 150 ਪੰਚਾਇਤ ਸੰਮਤੀਆਂ ਲਈ 1.27 ਕਰੋੜ ਤੋਂ ਵਧੇਰੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਪੂਰੇ ਦਹਾਕੇ ਤੋਂ ਬਾਅਦ ਰਾਜ ਅੰਦਰ ਪੰਚਾਇਤੀ ਚੋਣਾਂ ਵਿਚ ਆਪਣਾ ਦਬਦਬਾ ਕਾਇਮ ਕਰਨ ਲਈ ਹੁਕਮਰਾਨ ਕਾਂਗਰਸ ਨੇ ਪੂਰੀ ਤਿਆਰੀ ਕਰ ਛੱਡੀ ਹੈ | ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਮੁੱਖ ਤੌਰ 'ਤੇ ਹੁਕਮਰਾਨ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਹੀ ਟੱਕਰ ਹੈ | ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੁਝ ਹੀ ਜ਼ਿਲਿ੍ਹਆਂ ਤੱਕ ਸੀਮਤ ਦੱਸੇ ਜਾ ਰਹੇ ਹਨ | ਅਕਾਲੀ ਦਲ ਦਾ ਵੱਡਾ ਦੋਸ਼ ਹੈ ਕਿ ਹੁਕਮਰਾਨ ਪਾਰਟੀ ਦੇ ਆਗੂਆਂ ਦੀ ਹਦਾਇਤ ਉੱਪਰ ਪ੍ਰਸ਼ਾਸਨ ਨੇ ਬਹੁਤ ਸਾਰੇ ਉਨ੍ਹਾਂ ਦੇ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ | ਬਹੁਤ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾਣਾ ਜਾਂ ਕਾਗਜ਼ ਵਾਪਸ ਲਏ ਜਾਣ ਕਾਰਨ ਕਾਂਗਰਸ ਦੀ ਹੂੰਝਾ ਫੇਰ ਜਿੱਤ ਦੇ ਆਸਾਰ ਬਣੇ ਹੋਏ ਹਨ | ਮਾਝਾ ਖੇਤਰ 'ਚ ਖਾਸ ਤੌਰ 'ਤੇ ਕਾਂਗਰਸ ਦੇ ਉਮੀਦਵਾਰ ਵੱਡੀ ਗਿਣਤੀ ਵਿਚ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ | ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹਾ ਪ੍ਰੀਸ਼ਦਾਂ ਲਈ ਕੁੱਲ 1439 ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਸਨ | ਪਰ ਇਨ੍ਹਾਂ ਵਿਚੋਂ ਲਗਪਗ ਤੀਜਾ ਹਿੱਸਾ 551 ਉਮੀਦਵਾਰਾਂ ਦੇ ਜਾਂ ਤਾਂ ਕਾਗਜ਼ ਰੱਦ ਹੋ ਗਏ ਹਨ ਜਾਂ ਵਾਪਸ ਲੈ ਲਏ ਗਏ | ਇਸ ਤਰ੍ਹਾਂ ਪੰਚਾਇਤ ਸੰਮਤੀਆਂ ਲਈ 10276 ਨਾਮਜ਼ਦਗੀ ਪੱਤਰ ਦਾਖਲ ਹੋੋਏ ਸਨ ਤੇ ਇਨ੍ਹਾਂ ਵਿਚੋਂ ਤੀਜੇ ਹਿੱਸੇ ਤੋਂ ਵਧੇਰੇ ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਜਾਂ ਰੱਦ ਹੋ ਗਏ | ਆਮ ਤੌਰ 'ਤੇ ਇਹੀ ਰਵਾਇਤ ਚੱਲੀ ਆ ਰਹੀ ਹੈ ਕਿ ਪੰਚਾਇਤੀ ਅਦਾਰਿਆਂ ਉੱਪਰ ਉੱਥੇ ਪਾਰਟੀ ਦਾ ਵਧੇਰੇ ਕਬਜ਼ਾ ਹੁੰਦਾ ਹੈ, ਜਿਸ ਦਾ ਰਾਜ ਹੋਵੇ | ਪਿਛਲੇ 10 ਸਾਲ ਪੰਚਾਇਤੀ ਅਦਾਰਿਆਂ ਉੇੱਤੇ ਆਮ ਤੌਰ 'ਤੇ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ |
ਲੋਕ ਮੁੱਦੇ ਰਹੇ ਗਾਇਬ
ਪੰਜਾਬ ਭਰ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਪੰਚਾਇਤੀ ਅਦਾਰਿਆਂ ਲਈ ਚੋਣ ਪ੍ਰਚਾਰ ਮੁਹਿੰਮ ਵਿਚ ਕਿਸੇ ਵੀ ਪਾਰਟੀ ਵਲੋਂ ਵਿਕਾਸ ਜਾਂ ਲੋਕਾਂ ਦੇ ਹੋਰ ਮੁੱਦੇ ਨਹੀਂ ਉਭਾਰੇ ਗਏ | ਖਾਸ ਕਰ 73ਵੀਂ ਸੰਵਿਧਾਨਿਕ ਸੋਧ ਨੂੰ ਲਾਗੂ ਕਰਦਿਆਂ ਪੰਚਾਇਤੀ ਅਦਾਰਿਆਂ ਨੂੰ ਖੁਦਮੁਖਤਾਰ ਬਣਾਉਣ ਤੇ ਵਧੇਰੇ ਅਧਿਕਾਰ ਦੇਣ ਦੀ ਤਾਂ ਕਿਸੇ ਨੇ ਵੀ ਗੱਲ ਨਹੀਂ ਕੀਤੀ | ਅਕਾਲੀ-ਭਾਜਪਾ ਰਾਜ ਦੌਰਾਨ ਉਲਟਾ ਸਗੋਂ ਪਹਿਲਾਂ ਤੋਂ ਮਿਲੇ ਥੋੜ੍ਹੇ ਬਹੁਤ ਅਧਿਕਾਰਾਂ ਉੱਪਰ ਵੀ ਪਾਣੀ ਫੇਰ ਦਿੱਤਾ ਗਿਆ | ਚੋਣ ਪ੍ਰਚਾਰ ਵਿਚ ਬੇਅਦਬੀ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਤੋਂ ਸਥਾਨਕ ਧੜੇਬੰਦੀਆਂ ਹੀ ਵਧੇਰੇ ਮੁੱਦਾ ਰਹੀਆਂ ਦੱਸੀਆਂ ਜਾਂਦੀਆਂ ਹਨ | ਪੰਚਾਇਤ ਮੰਤਰੀ ਸ: ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸਰਕਾਰ ਪੰਚਾਇਤਾਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ ਬਾਰੇ ਵਿਚਾਰ ਕਰੇਗੀ |
ਉਪਰ ਕਿਹਾ ਕਿ ਪੰਚਾਇਤਾਂ ਨੂੰ ਸੰਵਿਧਾਨਿਕ ਹੱਕ ਮਿਲਣੇ ਚਾਹੀਦੇ ਹਨ ਤੇ ਪੇਂਡੂ ਵਿਕਾਸ ਲਈ ਸਿਰਫ਼ ਵਿਧਾਇਕਾਂ ਉੱਪਰ ਨਿਰਭਰ ਨਹੀਂ ਰਹਿਣਾ ਚਾਹੀਦਾ | ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਹੂੰਝਾਂ ਫੇਰ ਜਿੱਤ ਹਾਸਲ ਹੋਵੇਗੀ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਪਿੰਡਾਂ ਦੇ ਵਿਕਾਸ ਦੇ ਮੁੱਦੇ ਉਠਾਏ ਜਾਣਗੇ |
50 ਹਜ਼ਾਰ ਤੋਂ ਵਧੇਰੇ ਸੁਰੱਖਿਆ ਕਰਮੀ ਤਾਇਨਾਤ
ਨਿਰਪੱਖ ਤੇ ਆਜ਼ਾਦ ਢੰਗ ਨਾਲ ਚੋਣਾਂ ਕਰਵਾਉਣਾ ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਖਦਸ਼ੇ ਨੂੰ ਦੂਰ ਕਰਨ ਲਈ ਪੰਜਾਬ ਭਰ 'ਚ ਪੇਂਡੂ ਖੇਤਰਾਂ ਵਿਚ 50 ਹਜ਼ਾਰ ਤੋਂ ਵਧੇਰੇ ਸੁਰੱੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ | ਪੁਲਿਸ ਅਧਿਕਾਰੀਆਂ ਅਨੁਸਾਰ ਹਰ ਜ਼ਿਲ੍ਹੇ 'ਚ ਵਿਸ਼ੇਸ਼ ਸੈੱਲ ਸਥਾਪਤ ਕੀਤੇ ਗਏ ਹਨ ਜੋ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕੰਮ ਕਰਨਗੇ ਤੇ ਕਿਸੇ ਨੂੰ ਵੀ ਹਿੰਸਾ ਜਾਂ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਜ਼ਿਲ੍ਹਾ ਪ੍ਰੀਸ਼ਦਾਂ 'ਚ 33 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕੁਲ 354 ਮੈਂਬਰਾਂ ਵਿਚੋਂ 33 ਜ਼ੋਨਾਂ ਲਈ ਕਾਂਗਰਸ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ | ਸਭ ਤੋਂ ਵਧੇਰੇ ਪੰਚਾਇਤ ਮੰਤਰੀ ਸ: ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੇ ਜ਼ਿਲ੍ਹਾ ਗੁਰਦਾਸਪੁਰ 'ਚ ਕੁਲ 31 ਵਿਚੋਂ 13 ਮੈਂਬਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ ਤੇ ਇਹ ਸਾਰੇ ਮੈਂਬਰ ਹੁਕਮਰਾਨ ਪਾਰਟੀ ਨਾਲ ਸਬੰਧ ਦੱਸੇ ਜਾਂਦੇ ਹਨ |
ਸੰਮਤੀਆਂ 'ਚ 369 ਬਿਨਾਂ ਮੁਕਾਬਲਾ ਜਿੱਤੇ
ਪੰਜਾਬ ਦੀਆਂ 150 ਸੰਮਤੀਆਂ ਲਈ ਕੁਲ ਚੁਣੇ ਜਾਣ ਵਾਲੇ 2900 ਮੈਂਬਰਾਂ ਵਿਚੋਂ 369 ਮੈਂਬਰ ਬਿਨਾਂ ਵਿਰੋਧ ਜੇਤੂ ਕਰਾਰ ਦਿੱਤੇ ਗਏ ਹਨ | ਬਿਨਾਂ ਵਿਰੋਧ ਜਿੱਤੇ ਵੱਡੀ ਗਿਣਤੀ ਉਮੀਦਵਾਰ ਕਾਂਗਰਸ ਪਾਰਟੀ ਨਾਲ ਹੀ ਸਬੰਧਿਤ ਦੱਸੇ ਜਾ ਰਹੇ ਹਨ | ਗੁਰਦਾਸਪੁਰ ਜ਼ਿਲ੍ਹੇ ਦੀਆਂ 11 ਸੰਮਤੀਆਂ 'ਚ ਚੁਣੇ ਜਾਣ ਵਾਲੇ ਕੁਲ 212 ਮੈਂਬਰਾਂ ਵਿਚੋਂ 143 ਹੁਕਮਰਾਨ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਹਨ ਤੇ ਸਿਰਫ਼ 69 ਜ਼ੋਨਾਂ ਵਿਚ ਹੀ ਚੋਣ ਹੋ ਰਹੀ ਹੈ | ਇਸੇ ਤਰ੍ਹਾਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੁਲ 119 ਸੰਮਤੀ ਮੈਂਬਰਾਂ ਲਈ ਚੋਣ ਹੋਈ ਸੀ ਪਰ ਇਨ੍ਹਾਂ ਵਿਚੋਂ 97 ਉਮੀਦਵਾਰ ਪਹਿਲਾਂ ਹੀ ਜੇਤੂ ਕਰਾਰ ਦੇ ਦਿੱਤੇ ਹਨ ਤੇ ਸਿਰਫ਼ 22 ਮੈਂਬਰਾਂ ਲਈ ਹੀ ਚੋਣ ਹੋਵੇਗੀ | ਅੰਮਿ੍ਤਸਰ ਜ਼ਿਲ੍ਹੇ ਦੀਆਂ 9 ਸੰਮਤੀਆਂ ਲਈ ਕੁਲ 199 ਜ਼ੋਨ ਹਨ, ਇਨ੍ਹਾਂ ਵਿਚੋਂ 44 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ ਤੇ ਹੁਣ 155 ਜ਼ੋਨਾਂ ਵਿਚ ਹੀ ਚੋਣ ਕਰਵਾਈ ਜਾ ਰਹੀ ਹੈ | ਹੁਕਮਰਾਨ ਪਾਰਟੀ ਦੋ ਵੱਡੇ ਜ਼ਿਲਿ੍ਹਆਂ ਗੁਰਦਾਸਪੁਰ ਤੇ ਫ਼ਿਰੋਜ਼ਪੁਰ ਦੀਆਂ ਸੰਮਤੀਆਂ ਉੱਪਰ ਤਾਂ ਚੋਣਾਂ ਤੋਂ ਬਿਨਾਂ ਹੀ ਹੂੰਝਾ ਫੇਰ ਗਈ ਹੈ | ਲੁਧਿਆਣਾ ਤੇ ਰੋਪੜ ਜ਼ਿਲਿ੍ਹਆਂ 'ਚ 8-8, ਪਟਿਆਲਾ ਜ਼ਿਲ੍ਹੇ 'ਚ 9 ਤੇ ਮੁਕਤਸਰ ਸਾਹਿਬ ਜ਼ਿਲ੍ਹੇ 'ਚ 7 ਸੰਮਤੀ ਮੈਂਬਰ ਬਿਨਾਂ ਵਿਰੋਧ ਜਿੱਤੇ ਹਨ | ਬਾਕੀ ਜ਼ਿਲਿ੍ਹਆਂ 'ਚ ਸਖ਼ਤ ਮੁਕਾਬਲੇ ਹੋ ਰਹੇ ਹਨ |

ਮੁੱਖ ਸਕੱਤਰ ਕੁੱਟਮਾਰ ਮਾਮਲਾ

ਅਦਾਲਤ ਵਲੋਂ ਕੇਜਰੀਵਾਲ, ਸਿਸੋਦੀਆ ਅਤੇ 11 ਵਿਧਾਇਕਾਂ ਨੂੰ ਸੰਮਨ

25 ਅਕਤੂਬਰ ਨੂੰ ਪੇਸ਼ ਹੋਣ ਦੇ ਆਦੇਸ਼
- ਜਗਤਾਰ ਸਿੰਘ -
ਨਵੀਂ ਦਿੱਲੀ, 18 ਸਤੰਬਰ -ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ 'ਤੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 11 ਹੋਰਨਾਂ ਵਿਧਾਇਕਾਂ ਨੂੰ ਸੰਮਨ ਜਾਰੀ ਕਰਕੇ 25 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ | ਦੱਸਣਯੋਗ ਹੈ ਕਿ ਇਸੇ ਸਾਲ 19 ਫਰਵਰੀ ਨੂੰ ਮੁੱਖ ਮੰਤਰੀ ਰਿਹਾਇਸ਼ 'ਤੇ ਅੱਧੀ ਰਾਤ ਨੂੰ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ 'ਤੇ ਕੁੱਟਮਾਰ ਤੇ ਬਦਸਲੂਕੀ ਕੀਤੀ ਗਈ ਸੀ, ਉਪਰੰਤ ਅੰਸ਼ੂ ਪ੍ਰਕਾਸ਼ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਕੀਤੀ ਗਈ ਸੀ | ਦਿੱਲੀ ਪੁਲਿਸ ਵਲੋਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮੇਤ ਹੋਰਨਾਂ ਕੋਲ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਗਈ | 13 ਅਗਸਤ ਨੂੰ ਦੋਸ਼-ਪੱਤਰ ਦਾਖ਼ਲ ਕੀਤਾ ਗਿਆ, ਜਿਸ ਵਿਚ ਕੇਜਰੀਵਾਲ ਤੇ ਸਿਸੋਦੀਆ ਤੋਂ ਇਲਾਵਾ 11 ਹੋਰਨਾਂ ਵਿਧਾਇਕਾਂ ਦੇ ਨਾਂਅ ਸ਼ਾਮਿਲ ਸਨ | ਪਟਿਆਲਾ ਹਾਊਸ ਕੋਰਟ 'ਚ ਬੰਦ ਲਿਫਾਫੇ 'ਚ 1533 ਪੰਨਿਆਂ ਦਾ ਦੋਸ਼-ਪੱਤਰ ਦਾਖ਼ਲ ਕੀਤਾ ਗਿਆ ਸੀ | ਸੂਤਰਾਂ ਮੁਤਾਬਿਕ ਇਸ ਕੇਸ ਵਿਚ ਕੇਜਰੀਵਾਲ ਦੇ ਤਤਕਾਲੀ ਸਲਾਹਕਾਰ ਵੀ.ਕੇ. ਜੈਨ ਨੂੰ ਮੁੱਖ ਗਵਾਹ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਦੌਰਾਨ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਟਾਈਮ ਵੀ ਕਾਫੀ ਪਿੱਛੇ ਚਲ ਰਿਹਾ ਸੀ | ਕੇਜਰੀਵਾਲ ਅਤੇ ਸਿਸੋਦੀਆ ਤੋਂ ਇਲਾਵਾ ਜਿਨ੍ਹਾਂ ਨੂੰ ਸੰਮਨ ਜਾਰੀ ਹੋਏ ਹਨ ਉਨ੍ਹਾਂ ਵਿਚ ਅਮਨਤੁਲਾ ਖ਼ਾਨ, ਪ੍ਰਕਾਸ਼ ਜਰਵਾਲ, ਨੀਤਿਨ ਤਿਆਗੀ, ਰੀਤੂਰਾਜ ਗੋਵਿੰਦ, ਸੰਜੇ ਝਾਅ, ਅਜੇ ਦੱਤ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ ਅਤੇ ਦਿਨੇਸ਼ ਮੋਹਾਨੀਆ (ਸਾਰੇ ਵਿਧਾਇਕ) ਦੇ ਨਾਂਅ ਸ਼ਾਮਿਲ ਹਨ | ਅਦਾਲਤ ਨੇ ਸੰਮਨ ਜਾਰੀ ਕਰਦੇ ਹੋਏ ਇਨ੍ਹਾਂ ਸਾਰਿਆਂ ਨੂੰ 25 ਅਕਤੂਬਰ ਤੱਕ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ |
ਅੰਸ਼ੂ ਪ੍ਰਕਾਸ਼ ਦੀ ਫਰਜ਼ੀ ਐਫ.ਆਈ.ਆਰ. ਭਾਜਪਾ ਦੀ ਸਾਜਿਸ਼ ਦਾ ਹਿੱਸਾ-ਆਪ
ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਫਰਜ਼ੀ ਐਫ.ਆਈ.ਆਰ. ਦਰਜ ਕਰਵਾਈ ਅਤੇ ਇਸ ਤੋਂ ਬਾਅਦ ਭਾਜਪਾ ਕੰਟਰੋਲ ਵਾਲੀ ਦਿੱਲੀ ਪੁਲਿਸ ਵਲੋਂ ਲਗਾਏ ਗਏ ਦੋਸ਼-ਪੱਤਰ ਦਾ ਮਕਸਦ ਦਿੱਲੀ ਸਰਕਾਰ ਨੂੰ ਬਦਨਾਮ ਕਰਨਾ ਹੈ¢ ਆਪ ਨੇ ਕਿਹਾ ਕਿ ਇਹ ਦੋਸ਼ ਪਹਿਲੇ ਮਾਮਲਿਆਂ ਦੀ ਤਰ੍ਹਾਂ ਅਦਾਲਤ ਵਿਚ ਅਸਫ਼ਲ ਹੋ ਜਾਣਗੇ¢ ਆਪ ਦਾ ਮੁੱਖ ਬੁਲਾਰੇ ਸੌਰਵ ਭਰਦਵਾਜ ਨੇ ਕਿਹਾ ਕਿ ਪ੍ਰਕਾਸ਼ ਵਲੋਂ ਫ਼ਰਜ਼ੀ ਐਫ.ਆਈ.ਆਰ. ਅਤੇ ਇਸ ਤੋਂ ਬਾਅਦ ਭਾਜਪਾ ਕੰਟਰੋਲ ਵਾਲੀ ਦਿੱਲੀ ਪੁਲਿਸ ਦਾ ਝੂਠਾ ਦੋਸ਼-ਪੱਤਰ, ਦਿੱਲੀ ਸਰਕਾਰ ਨੂੰ ਬਦਨਾਮ ਕਰਨ ਦੀ ਵੱਡੀ ਸਾਜਿਸ਼ ਦਾ ਹਿੱਸਾ ਹੈ¢

ਅਗਾਊਾ ਜ਼ਮਾਨਤ ਲਈ ਕੇਰਲ ਹਾਈਕੋਰਟ ਪੁੱਜਾ ਬਿਸ਼ਪ ਫਰੈਂਕੋ

ਕੋਚੀ, 18 ਸਤੰਬਰ (ਏਜੰਸੀ)-ਨਨ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੇ ਅੱਜ ਅਗਾਊਾ ਜ਼ਮਾਨਤ ਲਈ ਕੇਰਲ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ¢ ਬਿਸ਼ਪ ਨੇ ਇਸ ਵਿਚ ਕਿਹਾ ਹੈ ਕਿ ਉਸ ਿਖ਼ਲਾਫ਼ ਸਾਰੇ ਦੋਸ਼ ਝੂਠੇ ਹਨ ਅਤੇ ਇਹ ਸਾਰੇ ਦੋਸ਼ ਸਿਰਫ਼ ਬਦਲਾ ਲੈਣ ਦੀ ਭਾਵਨਾ ਨਾਲ ਲਗਾਏ ਗਏ ਹਨ¢ ਇਸ ਮਾਮਲੇ ਵਿਚ ਬੁੱਧਵਾਰ ਨੂੰ ਪੁਲਿਸ ਦੇ ਵਿਸ਼ੇਸ਼ ਜਾਂਚ ਦਲ ਸਾਹਮਣੇ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਇਸ ਗ਼ੈਰ-ਜ਼ਮਾਨਤੀ ਦੋਸ਼ ਵਿਚ ਗਿ੍ਫ਼ਤਾਰੀ ਦੀ ਸੰਭਾਵਨਾ ਨਾਲ ਬਿਸ਼ਪ ਨੇ ਇਹ ਅਰਜ਼ੀ ਦਾਖ਼ਲ ਕੀਤੀ¢ ਬਿਸ਼ਪ ਨੇ ਦਾਅਵਾ ਕੀਤਾ ਕਿ ਦੋਸ਼ ਲਗਾਉਣ ਵਾਲੀ ਨਨ ਿਖ਼ਲਾਫ਼ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ 'ਤੇ ਉਨ੍ਹਾਂ ਨੇ ਕਾਰਵਾਈ ਕੀਤੀ ਸੀ¢ ਇਸ ਦਾ ਬਦਲਾ ਲੈਣ ਲਈ ਉਨ੍ਹਾਂ ਿਖ਼ਲਾਫ਼ ਇਹ ਸਾਰੇ ਦੋਸ਼ ਲਗਾਏ ਗਏ ਹਨ ਅਤੇ ਇਸ ਲਈ ਸਾਰੀ ਕਹਾਣੀ ਘੜੀ ਗਈ¢ ਦੋਸ਼ ਲਗਾਉਣ ਵਾਲੀ ਨਨ ਜਲੰਧਰ ਡਾਓਸਿਸ ਤਹਿਤ ਆਉਣ ਵਾਲੇ ਧਰਮ ਸੰਘ ਵਿਚ ਕੰਮ ਕਰ ਰਹੀ ਹੈ¢

- ਕਰਤਾਰਪੁਰ ਲਾਂਘੇ ਨੂੰ ਲੈ ਕੇ ਗਰਮਾਈ ਸਿਆਸਤ -

ਸਿੱਧੂ ਅਤੇ ਹਰਸਿਮਰਤ ਨੇ ਮਾਮਲੇ 'ਚ ਪਹਿਲਕਦਮੀ ਦਾ ਕੀਤਾ ਦਾਅਵਾ

• ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵਲੋਂ ਕਿਸੇ ਕਿਸਮ ਦੀ ਪਹਿਲ ਤੋਂ ਕੀਤਾ ਇਨਕਾਰ
• ਰੱਖਿਆ ਮੰਤਰੀ ਨੇ ਸਿੱਧੂ ਦੀ ਪਾਕਿ ਫ਼ੌਜ ਮੁਖੀ ਨਾਲ ਗਲਵਕੜੀ 'ਤੇ ਪ੍ਰਗਟਾਇਆ ਇਤਰਾਜ਼
- ਉਪਮਾ ਡਾਗਾ ਪਾਰਥ -

ਨਵੀਂ ਦਿੱਲੀ, 18 ਸਤੰਬਰ -ਕਰਤਾਰਪੁਰ ਲਾਂਘੇ ਨੂੰ ਲੈ ਕੇ ਗਰਮਾਈ ਸਿਆਸਤ 'ਚ ਜਿਥੇ ਨਵਜੋਤ ਸਿੰਘ ਸਿੱਧੂ ਅਤੇ ਹਰਸਿਮਰਤ ਕੌਰ ਬਾਦਲ ਇਕ-ਦੂਜੇ 'ਤੇ ਲਗਾਤਾਰ ਸ਼ਬਦੀ ਹਮਲੇ ਕਰ ਰਹੇ ਹਨ, ਉਥੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਵਾਰ ਫਿਰ ਸਿੱਧੂ ਦੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲਵਕੜੀ ਦਾ ਮੁੱਦਾ ਉਠਾਇਆ ਅਤੇ ਇਸ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਸਿੱਧੂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਸੀ | ਕਰਤਾਰਪੁਰ ਲਾਂਘੇ ਨੂੰ ਲੈ ਕੇ ਪਹਿਲਕਦਮੀ ਦੇ ਦਾਅਵਿਆਂ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਬੰਧ 'ਚ ਪਾਕਿਸਤਾਨ ਵਲੋਂ ਕੋਈ ਪਹਿਲ ਨਹੀਂ ਕੀਤੀ ਗਈ |
ਸਿੱਖ ਭਾਵਨਾਵਾਂ ਦਾ ਧਿਆਨ ਰੱਖਦਿਆਂ ਕੇਂਦਰ ਸਰਕਾਰ ਕਰੇ ਪਹਿਲ-ਸਿੱਧੂ
ਪੰਜਾਬ ਦੇ ਸੈਰ ਸਪਾਟਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ 'ਚ ਆਈਆਂ ਵਿਦੇਸ਼ ਮੰਤਰੀ ਤੋਂ ਪਈ ਝਾੜ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਆਪਣਾ ਪੱਖ਼ ਰੱਖਦਿਆਂ ਕਿਹਾ ਕਿ ਵਿਦੇਸ਼ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਹਾਂ-ਪੱਖ਼ੀ ਰਹੀ | ਸ: ਸਿੱਧੂ ਨੇ ਆਪਣੇ ਵਲੋਂ ਸੁਸ਼ਮਾ ਸਵਰਾਜ ਨਾਲ ਹੋਈ ਮੁਲਾਕਾਤ ਦਾ ਵੇਰਵਾ ਦਿੰਦਿਆਂ ਇਸ ਨੂੰ ਤਵਸੀਲੀ ਚਰਚਾ ਕਰਾਰ ਦਿੱਤਾ | ਸ: ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਲੋੜ ਦੱਸਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਲੈਣ ਵਾਲੇ 10 ਕਰੋੜ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਪਹਿਲ ਕਰੇ |
ਸ: ਸਿੱਧੂ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਇਸ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਡਰਾਫਟ ਬਣਵਾ ਰਹੇ ਹਨ ਅਤੇ ਇਸ ਸਬੰਧ 'ਚ ਪੱਤਰ ਲਿਖਣਗੇ | ਸ: ਸਿੱਧੂ ਨੇ ਕਿਹਾ ਕਿ ਰਸਤਾ ਅਤੇ ਥਾਂ ਉਧਰ ਹੈ, ਜਾਣ ਲਈ ਪਹਿਲ ਸਾਨੂੰ ਕਰਨੀ ਪਵੇਗੀ | ਸ: ਸਿੱਧੂ ਨੇ ਦਾਅਵਾ ਕੀਤਾ ਕਿ ਉਹ ਇਕ ਵਾਰ ਪਹਿਲਾਂ ਵੀ ਸੰਸਦ ਦੇ ਇਜਲਾਸ ਵੇਲੇ ਇਹ ਮੁੱਦਾ ਉਠਾ ਚੁੱਕੇ ਹਨ |
ਕਰਤਾਰਪੁਰ ਲਾਂਘੇ 'ਤੇ ਸਿਆਸਤ ਕਰ ਰਹੇ ਹਨ ਸਿੱਧੂ-ਹਰਸਿਮਰਤ
ਸਿੱਧੂ ਦੀ ਪ੍ਰੈੱਸ ਕਾਨਫਰੰਸ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ: ਸਿੱਧੂ ਦੇ ਦਾਅਵਿਆਂ ਨੂੰ ਝੂਠ ਦੱਸਦੇ ਹੋਏ ਕਿਹਾ ਕਿ ਉਹ ਕਰਤਾਰਪੁਰ ਲਾਂਘੇ 'ਤੇ ਸਿਆਸਤ ਕਰ ਰਹੇ ਹਨ | ਹਰਸਿਮਰਤ ਕੌਰ ਨੇ ਸਿੱਧੂ 'ਤੇ ਜੰਮ ਕੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੇ ਐਮ. ਐਸ. ਗਿੱਲ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਸੀ ਪਰ ਉਸ 'ਚ ਸਿੱਧੂ ਵੀ ਪਹੁੰਚ ਗਏ, ਜਿਸ 'ਤੇ ਉਨ੍ਹਾਂ ਨੇ ਸਿੱਧੂ ਨੂੰ ਝਾੜ ਲਾਈ | ਹਰਸਿਮਰਤ ਕੌਰ ਬਾਦਲ ਨੇ ਪ੍ਰੈੱਸ ਕਾਨਫਰੰਸ 'ਚ ਆਪਣੇ ਵਲੋਂ ਕੀਤੀ ਗਈ ਪਹਿਲਕਦਮੀ ਦਾ ਸਬੂਤ ਪੇਸ਼ ਕਰਦਿਆਂ ਇਕ ਚਿੱਠੀ ਪੇਸ਼ ਕੀਤੀ | ਉਨ੍ਹਾਂ 13 ਸਤੰਬਰ ਨੂੰ ਲਿਖੀ ਚਿੱਠੀ ਦੇ ਜਵਾਬ 'ਚ ਵਿਦੇਸ਼ ਮੰਤਰੀ ਦੀ ਚਿੱਠੀ ਵੀ ਪੇਸ਼ ਕੀਤੀ | ਬੀਬੀ ਹਰਸਿਮਰਤ ਨੇ ਕਿਹਾ ਕਿ ਉਸ ਨੇ ਪੱਤਰ 'ਚ ਲਿਖਿਆ ਸੀ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਗ੍ਰੀਨ ਸਿਗਨਲ ਦਿੱਤੇ ਹਨ ਅਤੇ ਸਾਡੀ ਸਰਕਾਰ ਇਸ 'ਤੇ ਕੁਝ ਨਹੀਂ ਕਰ ਰਹੀ | ਉਨ੍ਹਾਂ ਸੁਸ਼ਮਾ ਸਵਰਾਜ ਦਾ ਲਿਖਿਆ ਪੱਤਰ ਦਿਖਾਉਂਦਿਆਂ ਕਿਹਾ ਕਿ ਜਿਸ 'ਚ ਕਿਹਾ ਗਿਆ ਕਿ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਵਲੋਂ ਨਾ ਤਾਂ ਦੁਵੱਲੇ ਪ੍ਰੋਟੋਕਾਲ ਤਹਿਤ ਕੋਈ ਨੁਮਾਇੰਦਾ ਭੇਜਿਆ ਗਿਆ ਅਤੇ ਨਾ ਹੀ ਇਸ ਮੁੱਦੇ 'ਤੇ ਕੋਈ ਹਾਂ-ਪੱਖੀ ਪਹਿਲ ਕੀਤੀ ਗਈ | 15 ਸਤੰਬਰ ਨੂੰ ਲਿਖੇ ਪੱਤਰ 'ਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ ਸ਼ਰਧਾਲੂਆਂ ਦੀ ਸੀਮਤ ਗਿਣਤੀ ਨੂੰ ਹੀ ਉਥੇ ਜਾਣ ਦੀ ਆਗਿਆ ਦਿੰਦਾ ਹੈ |
ਸਿੱਧੂ ਨੂੰ ਗਲਵਕੜੀ ਤੋਂ ਬਚਣਾ ਚਾਹੀਦਾ ਸੀ-ਰੱਖਿਆ ਮੰਤਰੀ
ਇਸ ਦੌਰਾਨ ਰੱਖਿਆ ਮੰਤਰੀ ਨੇ ਰਾਫ਼ੇਲ ਮੁੱਦੇ 'ਤੇ ਕੀਤੀ ਪ੍ਰੈੱਸ ਕਾਨਫਰੰਸ 'ਚ ਸਿੱਧੂ ਦੀ ਗਲਵਕੜੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਸੀ | ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ 'ਚ ਸਿੱਧੂ ਦੇ ਕਈ ਪ੍ਰਸੰਸਕ ਹਨ | ਅਜਿਹੇ ਸਮੇਂ 'ਚ ਜੇਕਰ ਉਹ ਪਾਕਿਸਤਾਨ ਜਾ ਕੇ ਉਥੋਂ ਦੇ ਫੌਜ ਮੁਖੀ ਨੂੰ ਗਲਵਕੜੀ ਪਾਉਂਦੇ ਹਨ, ਜਿਸ ਦੀ ਭਾਰਤ ਬਾਰੇ ਸਪੱਸ਼ਟ ਰਾਇ ਹੈ, ਇਸ ਦਾ ਨਿਸ਼ਚਿਤ ਤੌਰ 'ਤੇ ਜਵਾਨਾਂ 'ਤੇ ਅਸਰ ਪਵੇਗਾ |

ਰਾਫ਼ੇਲ ਮਾਮਲੇ 'ਤੇ ਸਾਬਕਾ ਅਤੇ ਮੌਜੂਦਾ ਰੱਖਿਆ ਮੰਤਰੀ ਆਹਮੋ-ਸਾਹਮਣੇ

ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਰਾਫੇਲ ਸੌਦੇ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ ਵਲੋਂ ਮੰਗਲਵਾਰ ਨੂੰ ਸਾਬਕਾ ਰੱਖਿਆ ਮੰਤਰੀ ਏ. ਕੇ. ਐਾਟਨੀ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੌਦਾ ਸਸਤਾ ਹੋਣ ਦਾ ਦਾਅਵਾ ਕਰ ਰਹੀ ਹੈ ਤਾਂ ਉਸ ਨੇ ਸਿਰਫ਼ 36 ਜਹਾਜ਼ ਕਿਉਂ ਖ਼ਰੀਦੇ ਜਦਕਿ ਹਵਾਈ ਫ਼ੌਜ ਨੂੰ ਫੌਰੀ ਤੌਰ 'ਤੇ 126 ਜਹਾਜ਼ਾਂ ਦੀ ਲੋੜ ਹੈ | ਰਾਫੇਲ ਸੌਦੇ 'ਤੇ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਕਾਂਗਰਸ ਦੀ ਮੰਗ ਉਠਾਉਂਦਿਆਂ ਐਾਟਨੀ ਨੇ ਕਿਹਾ ਆਖ਼ਰ ਸਾਂਝੀ ਸੰਸਦੀ ਕਮੇਟੀ ਬਣਾਉਣ ਤੋਂ ਇਨਕਾਰ ਕਿਉਂ ਕਰ ਰਹੀ ਹੈ | ਐਾਟਨੀ ਨੇ ਐਚ. ਏ. ਐਲ. ( ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ) ਬਾਰੇ ਰੱਖਿਆ ਮੰਤਰੀ ਦੇ ਉਸ ਦਾਅਵੇ 'ਤੇ ਵੀ ਸਵਾਲ
ਉਠਾਏ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਐਚ. ਏ. ਐਲ. ਕੋਲ 108 ਲੜਾਕੂ ਜਹਾਜ਼ ਬਣਾਉਣ ਦੀ ਸਮਰਥਾ ਨਹੀਂ ਹੈ | ਐਾਟਨੀ ਨੇ ਕਿਹਾ ਕਿ ਅਜਿਹਾ ਦਾਅਵਾ ਕਰਕੇ ਰੱਖਿਆ ਮੰਤਰੀ ਦੇਸ਼ ਦੀ 75 ਸਾਲ ਪੁਰਾਣੀ ਸਰਕਾਰੀ ਕੰਪਨੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਸਾਬਕਾ ਰੱਖਿਆ ਮੰਤਰੀ ਨੇ ਐਚ. ਏ. ਐਲ. ਨੂੰ ਤਜਰਬੇਕਾਰ ਕੰਪਨੀ ਦੱਸਦਿਆਂ ਕਿਹਾ ਕਿ ਇਸ ਕੰਪਨੀ ਨੇ 31 ਤਰ੍ਹਾਂ ਦੇ 4060 ਲੜਾਕੂ ਜਹਾਜ਼ ਬਣਾਏ ਹਨ ਜੋ 20 ਦੇਸ਼ਾਂ ਨੂੰ ਸਪਲਾਈ ਕੀਤੇ ਜਾਂਦੇ ਹਨ | ਅਜਿਹੇ ਤਜਰਬੇ ਨੂੰ ਵੇਖਦਿਆਂ ਕੰਪਨੀ ਦੀ ਸਮਰੱਥਾ 'ਤੇ ਸਵਾਲ ਉਠਾਉਣਾ ਗਲਤ ਹੈ | ਐਾਟਨੀ ਨੇ ਸੀਤਾਰਮਨ ਦੇ ਉਸ ਦਾਅਵੇ ਨੂੰ ਵੀ ਖ਼ਾਰਜ ਕੀਤਾ ਕਿ ਉਸ (ਐਾਟਨੀ) ਦੀ ਦਖ਼ਲਅੰਦਾਜ਼ੀ ਦੇ ਕਾਰਨ ਯੂ. ਪੀ. ਏ. ਦੇ ਸਮੇਂ ਹੋ ਰਿਹਾ ਸੌਦਾ ਠੰਢੇ ਬਸਤੇ 'ਚ ਪੈ ਗਿਆ ਸੀ | ਐਾਟਨੀ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ 'ਤੇ ਸਚਾਈ ਛੁਪਾਉਣ ਦਾ ਦੋਸ਼ ਲਗਾਇਆ | ਐਾਟਨੀ ਨੇ ਇਸ ਮਾਮਲੇ 'ਚ ਭਾਜਪਾ ਸੰਸਦ ਮੈਂਬਰਾਂ ਸਮੇਤ ਅਨੇਕ ਆਗੂਆਂ ਵਲੋਂ ਪ੍ਰਗਟਾਏ ਇਤਰਾਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ ਹਵਾਈ ਫ਼ੌਜ ਸੌਦੇ ਨੂੰ ਛੇਤੀ ਮੁਕੰਮਲ ਕਰਨ ਲਈ ਦਬਾਅ ਪਾ ਰਹੀ ਸੀ ਅਤੇ ਉਨ੍ਹਾਂ ਨੇ ਕੀਮਤ 'ਤੇ ਮੋਲ ਭਾਅ ਜਾਰੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਅਤੇ ਨਾਲ ਹੀ ਇਸ ਮਾਮਲੇ ਨੂੰ ਸੁਰੱਖਿਆ ਸਬੰਧੀ ਕੈਬਨਿਟ ਕਮੇਟੀ 'ਚ ਉਸ ਵੇਲੇ ਲਿਜਾਣ ਦਾ ਨਿਰਦੇਸ਼ ਦਿੱਤਾ ਤਾਂ ਜੋ ਸਾਰੇ ਵਿਵਾਦਾਂ ਦਾ ਨਿਪਟਾਰਾ ਹੋ ਜਾਵੇ |
ਯੂ. ਪੀ. ਏ. ਦੇ ਸਮੇਂ ਤੋਂ 9 ਫ਼ੀਸਦੀ ਸਸਤੀ ਕੀਮਤ 'ਤੇ ਹੋਇਐ ਸੌਦਾ-ਨਿਰਮਲਾ ਸੀਤਾਰਮਨ
ਕਾਂਗਰਸ ਵਲੋਂ ਸਾਹਮਣੇ ਆਏ ਸਾਬਕਾ ਰੱਖਿਆ ਮੰਤਰੀ ਦੇ ਦੋਸ਼ਾਂ ਦੇ ਜਵਾਬ 'ਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਜਵਾਬੀ ਹਮਲਾ ਕਰਨ ਲਈ ਸਰਕਾਰ ਵਲੋਂ ਸਾਹਮਣੇ ਆਈ | ਭਾਵੇਂ ਮੌਜੂਦਾ ਰੱਖਿਆ ਮੰਤਰੀ ਨੇ ਰਾਫੇਲ ਜਹਾਜ਼ਾਂ ਦੀ ਕੀਮਤ ਸਿੱਧੇ ਤੌਰ 'ਤੇ ਨਾ ਦੱਸਦਿਆਂ ਸਿਰਫ਼ ਇਹ ਕਿਹਾ ਕਿ ਐਨ. ਡੀ. ਏ. ਇਹ ਸੌਦਾ ਯੂ. ਪੀ. ਏ. ਦੇ ਸਮੇਂ ਤੋਂ 9 ਫ਼ੀਸਦੀ ਘੱਟ ਮੁੱਲ 'ਤੇ ਕੀਤਾ ਹੈ | ਨਿਰਮਲਾ ਸੀਤਾਰਮਨ ਨੇ ਰਿਲਾਇੰਸ ਨੂੰ ਇਹ ਸੌਦਾ ਦਿੱਤੇ ਜਾਣ ਦੇ ਕਾਰਨ ਵਜੋਂ ਇਹ ਦਲੀਲ ਦਿੰਦਿਆਂ ਕਿਹਾ ਕਿ ਯੂ. ਪੀ. ਏ. ਦੇ ਸਮੇਂ ਐਚ. ਏ. ਐਲ. ਅਤੇ ਡਸਾਲਟ ਦੇ ਦਰਮਿਆਨ ਉਤਪਾਦਨ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਸੀ, ਜਿਸ ਕਾਰਨ ਐਚ. ਏ. ਐਲ. ਅਤੇ ਰਾਫੇਲ ਇਕੱਠੇ ਕੰਮ ਨਹੀਂ ਕਰ ਸਕਦੇ ਸਨ | ਰੱਖਿਆ ਮੰਤਰੀ ਨੇ ਐਚ. ਏ. ਐਲ. ਨੂੰ ਸੌਦੇ ਤੋਂ ਬਾਹਰ ਕਰਨ ਦੇ ਦੋਸ਼ਾਂ ਦੇ ਜਵਾਬ 'ਚ ਵੀ ਇਸ ਨੂੰ ਪਿਛਲੀ ਸਰਕਾਰ 'ਤੇ ਪਾਉਂਦਿਆਂ ਕਿਹਾ ਕਿ ਯੂ. ਪੀ. ਏ. ਦੇ ਸਮੇਂ 'ਚ ਹੀ ਐਚ. ਏ. ਐਲ. ਸੌਦੇ ਤੋਂ ਬਾਹਰ ਹੋ ਗਿਆ ਸੀ | ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਰਾਫੇਲ ਸੌਦੇ ਰਾਹੀਂ ਤਜਰਬੇਕਾਰ ਐਚ. ਏ. ਐਲ. ਨੂੰ ਅਣਗੌਲਿਆ ਕਰਕੇ ਨਾ ਤਜਰਬੇਕਾਰ ਰਿਲਾਇੰਸ ਨੂੰ ਇਹ ਸੌਦਾ ਦੇਣ 'ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ | ਕਾਂਗਰਸ ਮੌਜੂਦਾ ਸਰਕਾਰ ਤੇ ਰਿਲਾਇੰਸ ਨੂੰ ਫ਼ਾਇਦਾ ਪਹੁੰਚਾ ਕੇ ਦੇਸ਼ ਹਿਤ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾ ਰਹੀ ਹੈ |

ਟਾਂਡਾ 'ਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ-ਇਕ ਔਰਤ ਜ਼ਖ਼ਮੀ

ਟਾਂਡਾ ਉੜਮੁੜ, 18 ਸਤੰਬਰ (ਦੀਪਕ ਬਹਿਲ, ਭਗਵਾਨ ਸਿੰਘ, ਕੁਲਬੀਰ ਗੁਰਾਇਆ)-ਟਾਂਡਾ ਬਾਈਪਾਸ 'ਤੇ ਬਣੇ ਇਕ ਗੰਨ ਹਾਊਸ ਵਿਖੇ ਅੱਜ ਉਸ ਵੇਲੇ ਅਚਾਨਕ ਗੋਲੀਆਂ ਚੱਲਣ ਨਾਲ ਦਹਿਸ਼ਤ ਫੈਲ ਗਈ, ਜਦੋਂ ਇਸ ਗੰਨ ਹਾਊਸ 'ਚ 2 ਔਰਤਾਂ ਦਾਖ਼ਲ ਹੋਈਆਂ | ਜਿਸ ਮਗਰੋਂ ਇਥੇ ਮੌਜੂਦ ਇਕ ਵਿਅਕਤੀ ਵਲੋਂ ਅੰਨ੍ਹੇਵਾਹ 4 ਰਾਊਾਡ ਫਾਇਰ ਕੀਤੇ ਗਏ, ਜਿਸ ਨਾਲ ਉਪਰੋਕਤ 2 ਔਰਤਾਂ 'ਚੋਂ ਇਕ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੂਸਰੀ ਔਰਤ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਇਹ ਦਰਦਨਾਕ ਘਟਨਾ ਬਾਅਦ ਦੁਪਹਿਰ ਉਸ ਵੇਲੇ ਚਾਹਲ ਗੰਨ ਹਾਊਸ ਟਾਂਡਾ ਵਿਚ ਘਟੀ ਜਦੋਂ ਉਪਰੋਕਤ 2 ਔਰਤਾਂ ਬਲਵੀਰ ਕੌਰ ਵਾਸੀ ਝਾਵਾਂ ਤੇ ਉਸ ਦੀ ਕੈਨੇਡਾ ਤੋਂ ਆਈ ਨਨਾਣ ਸਰਬਜੀਤ ਕੌਰ ਗੰਨ ਹਾਊਸ 'ਚ ਦਾਖ਼ਲ ਹੋਈਆਂ, ਜਿਸ ਮਗਰੋਂ ਉਥੇ ਮੌਜੂਦ ਗੰਨ ਹਾਊਸ ਦੇ ਮਾਲਕ ਦੇ ਲੜਕੇ ਅਮਨਪ੍ਰੀਤ ਸਿੰਘ ਨੇ ਇਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਮਗਰੋਂ ਸਰਬਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਗੋਲੀਆਂ ਮਾਰਨ ਸਬੰਧੀ ਪੁਲਿਸ ਅਧਿਕਾਰੀ ਕਾਰਨ ਜੁਟਾਉਣ ਵਿਚ ਭਾਵੇਂ ਅਜੇ ਤੱਕ ਜੁਟੇ ਹੋਏ ਹਨ, ਪਰੰਤੂ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਗੰਨ ਹਾਊਸ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ | ਡੀ.ਐੱਸ.ਪੀ. ਸ. ਹਰਪ੍ਰੀਤ ਸਿੰਘ ਗਿੱਲ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਸੀ.ਸੀ.ਟੀ.ਵੀ. ਕੈਮਰੇ ਨੂੰ ਖੰਘਾਲ ਕੇ ਘਟਨਾ ਦੇ ਅਸਲੀ ਕਾਰਨਾਂ 'ਤੇ ਪਤਾ ਲਗਾਇਆ ਜਾ ਰਿਹਾ ਹੈ | ਸਥਿਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪੁਲਿਸ ਕਪਤਾਨ ਜੇ. ਇਲਨਚੇਲੀਅਨ ਪੁੱਜੇ, ਜਿਨ੍ਹਾਂ ਇਸ ਗੰਨ ਹਾਊਸ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਆਪਣੇ ਕਬਜ਼ੇ ਵਿਚ ਲਿਆ ਜਿਸ ਦੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਆਿਖ਼ਰ ਉਪਰੋਕਤ ਔਰਤਾਂ ਪਹਿਲਾਂ ਵੀ ਇਸ ਗੰਨਹਾਊਸ 'ਚ ਆਉਂਦਿਆਂ ਰਹੀਆਂ ਹਨ ਜਾਂ ਨਹੀਂ | ਇਸ ਤੋਂ ਇਲਾਵਾ ਪੁਲਿਸ ਇਨ੍ਹਾਂ ਔਰਤਾਂ ਦੇ ਗੰਨ ਹਾਊਸ ਦੇ ਮਾਲਕ ਨਾਲ ਰਿਸ਼ਤਿਆਂ ਨੂੰ ਲੈ ਕੇ ਅਤੇ ਹੋਰ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ |
ਜ਼ਖ਼ਮੀ ਦਲਵੀਰ ਕੌਰ ਨੇ ਹਸਪਤਾਲ 'ਚ ਇਲਾਜ ਦੌਰਾਨ ਦੱਸਿਆ ਕਿ ਉਹ ਤੇ ਉਸ ਦੀ ਕੈਨੇਡਾ ਤੋਂ ਆਈ ਨਨਾਣ ਜਦੋਂ ਉਪਰੋਕਤ ਗੰਨ ਹਾਊਸ 'ਚ ਵੜੇ ਤਾਂ ਇਕ ਹੋਰ ਔਰਤ ਉੱਥੇ ਪਹਿਲਾਂ ਤੋਂ ਹੀ ਮੌਜੂਦ ਸੀ ਜੋ ਸਾਨੂੰ ਵੇਖ ਕੇ ਚਲੀ ਗਈ ਜਿਸ ਮਗਰੋਂ ਚਾਹਲ ਗੰਨ ਹਾਊਸ ਦੇ ਮਾਲਕ ਦੇ ਬੇਟੇ ਅਮਨਪ੍ਰੀਤ ਸਿੰਘ (18) ਨੇ ਉਨ੍ਹਾਂ ਉੱਪਰ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ | ਮਿ੍ਤਕਾ ਸਰਬਜੀਤ ਕੌਰ ਆਪਣੇ 2 ਛੋਟੇ ਬੱਚੇ ਤੇ ਪਰਿਵਾਰ ਨੂੰ ਕੈਨੇਡਾ ਛੱਡ ਕੇ ਇੱਥੇ ਆਈ ਸੀ | ਫ਼ਿਲਹਾਲ ਟਾਂਡਾ ਪੁਲਿਸ ਨੇ ਦੋਸ਼ੀ ਲੜਕੇ ਦੇ ਪਿਤਾ ਤੇ ਇਸ ਗੰਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਾਹਲਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ |

ਦੁਬਈ ਦੀ ਅਦਾਲਤ ਵਲੋਂ ਕ੍ਰਿਸ਼ਚੀਅਨ ਮਾਈਕਲ ਦੀ ਭਾਰਤ ਹਵਾਲਗੀ ਦੇ ਆਦੇਸ਼

ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਦੁਬਈ ਦੀ ਇਕ ਅਦਾਲਤ ਨੇ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਘੁਟਾਲੇ 'ਚ ਭਾਰਤ ਨੂੰ ਲੋੜੀਦੇ ਬਰਤਾਨਵੀ ਨਾਗਰਿਕ ਕ੍ਰਿਸ਼ਚੀਅਨ ਮਾਈਕਲ ਦੀ ਹਵਾਲਗੀ ਦਾ ਆਦੇਸ਼ ਦਿੱਤਾ ਹੈ | ਦੋਸ਼ੀ ਮਾਈਕਲ 'ਤੇ ਦੋਸ਼ ਹੈ ਕਿ ਉਸ ਨੇ ਵੀ. ਵੀ. ਆਈ. ਪੀ. ਹੈਲੀਕਾਪਟਰ ਘੁਟਾਲੇ 'ਚ ਵਿਚੋਲੇ ਦੀ ਭੂਮਿਕਾ ਨਿਭਾਈ ਸੀ ਅਤੇ ਉਸ ਨੇ ਭਾਰਤ 'ਚ ਰਿਸ਼ਵਤ ਦੀ ਰਕਮ ਪਹੁੰਚਾਈ ਸੀ | ਭਾਰਤ ਨੇ ਮਾਈਕਲ (54) ਦੀ ਹਵਾਲਗੀ ਲਈ ਦੁਬਈ ਦੀ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਇਸ ਮਾਮਲੇ 'ਚ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਕੋਲੋ ਪੁੱਛਗਿੱਛ ਕਰਨੀ ਹੈ | ਸੂਤਰਾਂ ਅਨੁਸਾਰ ਮਾਈਕਲ ਬਾਰੇ ਅਦਾਲਤ ਦੇ ਆਦੇਸ਼ ਬਾਰੇ ਪੂਰੀ ਜਾਣਕਾਰੀ ਕੱਲ੍ਹ ਮਿਲਣ ਦੀ ਉਮੀਦ ਹੈ ਕਿਉਂਕਿ ਅਦਾਲਤ ਵਲੋਂ ਅਰਬੀ ਭਾਸ਼ਾ 'ਚ ਦਿੱਤੇ ਫ਼ੈਸਲੇ ਦਾ ਭਾਰਤੀ ਅਧਿਕਾਰੀਆਂ ਦੀ ਬੇਨਤੀ 'ਤੇ ਇਸ ਨੂੰ ਅੰਗਰੇਜ਼ੀ 'ਚ ਅਨੁਵਾਦ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਬਹੁ ਕਰੋੜੀ ਘੁਟਾਲੇ 'ਚ ਈ. ਡੀ. ਨੇ ਮਾਈਕਲ ਖਿਲਾਫ਼ ਜੂਨ 2016 ਵਿਚ ਦੋਸ਼ ਪੱਤਰ ਦਾਖਲ ਕੀਤਾ ਸੀ |

ਕੰਟਰੋਲ ਰੇਖਾ 'ਤੇ ਗੋਲੀਬਾਰੀ, ਬੀ.ਐਸ.ਐਫ. ਜਵਾਨ ਸ਼ਹੀਦ

ਜੰਮੂ/ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਅੱਤਰਰਾਸ਼ਟਰੀ ਸਰਹੱਦ ਨੇੜੇ ਕੰਟਰੋਲ ਰੇਖਾ 'ਤੇ ਭਾਰਤ-ਪਾਕਿ ਜਵਾਨਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ ਹੈ, ਜਿਸ ਦੌਰਾਨ ਬੀ.ਐਸ.ਐਫ. ਦਾ ਇਕ ਸ਼ਹੀਦ ਹੋ ਗਿਆ | ਰੱਖਿਆ ਸੂਤਰਾਂ ਮੁਤਾਬਿਕ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਵਲੋਂ ਕਾਂਗਰਸ ਸਰਕਾਰ ਬਰਖ਼ਾਸਤ ਕਰਨ ਦੀ ਮੰਗ-ਮੁਲਕ ਤੋੜਨ ਦੀ ਸਾਜਿਸ਼ ਦਾ ਲਾਇਆ ਦੋਸ਼

ਸੁਖਬੀਰ ਦੀ ਅਗਵਾਈ 'ਚ ਵਫ਼ਦ ਨੇ ਰਾਜਪਾਲ ਨੂੰ ਸੌ ਾਪਿਆ ਮੰਗ-ਪੱਤਰ

ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ-ਭਾਜਪਾ ਆਗੂਆਂ ਦਾ ਵਫ਼ਦ ਸ: ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੂੰ ਮਿਲਿਆ | ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ...

ਪੂਰੀ ਖ਼ਬਰ »

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ

ਨਵੀਂ ਦਿੱਲੀ, 18 ਸਤੰਬਰ (ਪੀ. ਟੀ. ਆਈ.)-ਇਕ ਦਿਨ ਦੇ ਠਹਿਰਾਅ ਬਾਅਦ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਪੁੱਜ ਗਈਆਂ ਹਨ | ਸੋਮਵਾਰ ਨੂੰ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ, ਜਦੋਂ ਕਿ ਮੰਗਲਵਾਰ ਨੂੰ ਪੈਟਰੋਲ ਪ੍ਰਤੀ ਲੀਟਰ 10 ਪੈਸੇ ...

ਪੂਰੀ ਖ਼ਬਰ »

ਪੁਲਵਾਮਾ 'ਚ ਸੀ.ਆਰ.ਪੀ.ਐਫ. ਕੈਂਪ 'ਤੇ ਅੱਤਵਾਦੀ ਹਮਲਾ

ਸ੍ਰੀਨਗਰ, 18 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੀਤੀ ਦੇਰ ਰਾਤ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐਫ. ਦੇ ਕੈਂਪ 'ਤੇ ਕੀਤੇ ਹਮਲੇ 'ਚ ਇਕ ਜਵਾਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ | ਪੁਲਿਸ ਮੁਤਾਬਿਕ ਪੁਲਵਾਮਾ ਦੇ ਨੀਵਾ ਇਲਾਕੇ 'ਚ ਸੋਮਵਾਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਮੁਜ਼ੱਫਰਪੁਰ ਮਾਮਲੇ 'ਚ ਨਵੀਂ ਟੀਮ ਦੇ ਗਠਨ 'ਤੇ ਰੋਕ

ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੁਜ਼ੱਫਰਪੁਰ ਆਸਰਾ ਘਰ ਮਾਮਲੇ 'ਚ ਪਟਨਾ ਹਾਈਕੋਰਟ ਦੇ ਆਦੇਸ਼ 'ਤੇ ਰੋਕ ਲਾ ਦਿੱਤੀ ਹੈ | ਸਰਬਉੱਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰ ਰਹੀ ਸੀ. ਬੀ. ਆਈ. ਲਈ ਨਵੀਂ ਟੀਮ ਬਣਾਉਣ ਦੀ ਕੋਈ ਲੋੜ ਨਹੀਂ ...

ਪੂਰੀ ਖ਼ਬਰ »

ਰੱਖਿਆ ਮੰਤਰਾਲੇ ਵਲੋਂ 9100 ਕਰੋੜ ਦੇ ਰੱਖਿਆ ਖਰੀਦ ਸੌਦੇ ਨੂੰ ਮਨਜ਼ੂਰੀ

ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ 'ਰੱਖਿਆ ਪ੍ਰਾਪਤੀ ਪ੍ਰੀਸ਼ਦ' (ਡੀ.ਏ.ਸੀ.) ਨੇ ਮੰਗਲਵਾਰ ਨੂੰ ਆਕਾਸ਼ ਮਿਜ਼ਾਈਲ ਦੀ ਆਧੁਨਿਕ ਪ੍ਰਣਾਲੀ ਸਮੇਤ 9100 ਕਰੋੜ ਰੁਪਏ ਦੇ ਰੱਖਿਆ ਉਤਪਾਦਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ...

ਪੂਰੀ ਖ਼ਬਰ »

ਈ.ਡੀ. ਵਲੋਂ ਕਾਂਗਰਸੀ ਆਗੂ ਸ਼ਿਵ ਕੁਮਾਰ 'ਤੇ ਕੇਸ ਦਰਜ

ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪਾਰਟੀ ਲਈ ਕਈ ਵਾਰ ਸੰਕਟ ਮੋਚਨ ਦੀ ਭੂਮਿਕਾ ਨਿਭਾਅ ਚੁੱਕੇ ਕਰਨਾਟਕ ਦੇ ਪ੍ਰਭਾਵਸ਼ਾਲੀ ਆਗੂ ਡੀ. ਕੇ. ਸ਼ਿਵ ਕੁਮਾਰ ਿਖ਼ਲਾਫ਼ ਈ. ਡੀ. ਨੇ ਸ਼ਿਕੰਜਾ ਕੱਸ ਲਿਆ ਹੈ | ਈ. ਡੀ. ਨੇ ਮਨੀ ਲਾਂਡਰਿੰਗ ਦੇ ਇਲਜ਼ਾਮ 'ਚ ਸ਼ਿਵ ...

ਪੂਰੀ ਖ਼ਬਰ »

ਮੇਜਰ ਗੋਗੋਈ ਨੂੰ ਉਸ ਦੀ ਇਕਾਈ ਤੋਂ ਹਟਾ ਕੇ ਸੂਚਨਾ ਦਫ਼ਤਰ ਭੇਜਿਆ

ਸ੍ਰੀਨਗਰ, 18 ਸਤੰਬਰ (ਏਜੰਸੀ)-ਸੈਨਾ ਨੇ ਮੇਜਰ ਲਿਤੁਲ ਗੋਗੋਈ ਨੂੰ ਉਸ ਦੀ ਇਕਾਈ (ਯੂਨਿਟ) ਤੋਂ ਹਟਾ ਕੇ ਸਥਾਨਕ ਸੂਚਨਾ ਦਫ਼ਤਰ ਭੇਜ ਦਿੱਤਾ ਹੈ | ਅਧਿਕਾਰੀਆਂ ਨੇ ਦੱਸਿਆ ਸੈਨਾ ਦੇ ਕੋਰਟ ਆਫ਼ ਇਨਕੁਆਰੀ (ਸੀ. ਓ. ਆਈ.) ਦੁਆਰਾ ਸ੍ਰੀਨਗਰ 'ਚ ਇਕ ਸਥਾਨਕ ਮਹਿਲਾ ਦੇ ਨਾਲ ਦੋਸਤੀ ...

ਪੂਰੀ ਖ਼ਬਰ »

ਰੇਵਾੜੀ ਦੀ ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 18 ਸਤੰਬਰ (ਪੀ. ਟੀ. ਆਈ.)-ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਇਕ 19 ਸਾਲਾ ਲੜਕੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਵੀ ਜ਼ਿਲ੍ਹੇ 'ਚ ਇਕ 19 ਸਾਲਾ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ...

ਪੂਰੀ ਖ਼ਬਰ »

ਸੀਲਿੰਗ ਤੋੜਨ ਦੇ ਮਾਮਲੇ 'ਚ ਸੰਸਦ ਮੈਂਬਰ ਤਿਵਾੜੀ ਿਖ਼ਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)-ਦਿੱਲੀ ਦੇ ਗੋਕੁਲਪੁਰੀ ਸਥਿਤ ਇਕ ਘਰ ਦੀ ਸੀਲਿੰਗ ਤੋੜਨ ਦੇ ਮਾਮਲੇ 'ਚ ਭਾਜਪਾ ਸੰਸਦ ਮੈਂਬਰ ਤੇ ਭਾਜਪਾ ਦਿੱਲੀ ਪ੍ਰਦੇਸ਼ ਮੁਖੀ ਮਨੋਜ ਤਿਵਾੜੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਦਿੱਲੀ ਪੁਲਿਸ ਨੇ ਤਿਵਾੜੀ ਿਖ਼ਲਾਫ਼ ...

ਪੂਰੀ ਖ਼ਬਰ »

ਫੌਜ ਵਲੋਂ ਸ਼ਹੀਦ ਲਾਂਸ ਨਾਇਕ ਮਲਿਕ ਨੂੰ ਸ਼ਰਧਾਂਜਲੀ ਭੇਟ

ਸ੍ਰੀਨਗਰ, 18 ਸਤੰਬਰ (ਮਨਜੀਤ ਸਿੰਘ)-ਬੀਤੇ ਦਿਨ ਦੱਖਣੀ ਕਸ਼ਮੀਰ ਦੇ ਕੁਲਗਾਮ ਇਲਾਕੇ 'ਚ ਆਪਣੇ ਲੜਕੇ ਦੀ ਮੌਤ ਦੇ ਸੋਗ 'ਤੇ ਘਰ ਆਏ ਖੇਤਰੀ ਫੌਜ ਦੇ ਜਵਾਨ ਦੀ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਅੱਜ ਫੌਜ ਵਲੋਂ 15 ਕੋਰ ਦੇ ਹੈਡਕੁਆਟਰ ਸਥਿਤ ...

ਪੂਰੀ ਖ਼ਬਰ »

ਦੇਹਰਾਦੂਨ 'ਚ 10ਵੀਂ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ

ਦੇਹਰਾਦੂਨ, 18 ਸਤੰਬਰ (ਕਮਲ ਸ਼ਰਮਾ)- ਦੇਹਰਾਦੂਨ ਜ਼ਿਲ੍ਹੇ ਦੇ ਸਹਾਸਪੁਰ ਦੇ ਇਕ ਰਿਹਾਇਸ਼ੀ (ਬੋਰਡਿੰਗ) ਸਕੂਲ 'ਚ 10ਵੀਂ 'ਚ ਪੜ੍ਹਦੀ 16 ਸਾਲਾ ਵਿਦਿਆਰਥਣ ਨਾਲ ਉਸ ਦੇ ਸਕੂਲ ਦੇ 4 ਸਾਥੀਆਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਤੇ ਸਟਾਫ ਵਲੋਂ ਇਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਵਾਰਾਨਸੀ ਨੂੰ 550 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ

4 ਸਾਲ ਪਹਿਲਾਂ ਵਾਰਾਨਸੀ ਭਗਵਾਨ ਭਰੋਸੇ ਸੀ-ਮੋਦੀ ਵਾਰਾਨਸੀ, 18 ਸਤੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਸਦੀ ਹਲਕੇ 'ਚ 550 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ 4 ਸਾਲ 'ਚ ਵਾਰਾਨਸੀ ਦਾ ਮੁਹਾਂਦਰਾ ...

ਪੂਰੀ ਖ਼ਬਰ »

ਏਅਰਸੈੱਲ-ਮੈਕਸਿਸ ਮਾਮਲੇ 'ਚ ਪੂਰਾ ਸਹਿਯੋਗ ਦਿੱਤਾ-ਕਾਰਤੀ ਚਿਦੰਬਰਮ

ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਕਿ ਅਦਾਲਤ ਵਲੋਂ ਉਸ ਨੂੰ ਮਿਲੀ ਗਿ੍ਫ਼ਤਾਰੀ ਤੋਂ ਰਾਹਤ ਨੂੰ ਰੱਦ ਕਰਨ ਵਾਲੀ ਈ.ਡੀ. ਦੀ ਪਟੀਸ਼ਨ ਨਿਰਆਧਾਰ ਤੇ ਬੇਬੁਨਿਆਦ ਹੈ ...

ਪੂਰੀ ਖ਼ਬਰ »

ਸਮੇਂ ਦੀ ਪਾਬੰਦੀ ਲਈ ਦਿੱਲੀ ਦਾ ਹਵਾਈ ਅੱਡਾ ਵਿਸ਼ਵ ਦੇ 20 ਚੋਟੀ ਦੇ ਹਵਾਈ ਅੱਡਿਆਂ 'ਚੋਂ ਬਿਹਤਰ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈ. ਜੀ. ਆਈ.) ਅਗਸਤ 2018 'ਚ ਵਿਸ਼ਵ ਦੇ 20 ਚੋਟੀ ਦੇ ਸਮੇਂ ਦੇ ਪਾਬੰਦ ਹਵਾਈ ਅੱਡਿਆਂ 'ਚ ਸ਼ਾਮਿਲ ਹੋ ਗਿਆ ਹੈ | ਦਿੱਲੀ ਦੇ ਹਵਾਈ ਅੱਡੇ ਨੇ ਆਪਣੇ ਤੋਂ ਵੱਡੇ ਅਮਰੀਕਾ ਦੇ ਸਿਕਾਗੋ, ...

ਪੂਰੀ ਖ਼ਬਰ »

14 ਲੱਖ ਅਫ਼ਗਾਨੀਆਂ ਤੇ 2 ਲੱਖ ਬੰਗਲਾਦੇਸ਼ੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਵੇਗਾ ਪਾਕਿ

ਅੰਮਿ੍ਤਸਰ, 18 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਪਾਕਿ 'ਚ ਜਨਮੇ ਸਭ ਅਫ਼ਗ਼ਾਨਿਸਤਾਨੀ ਤੇ ਬੰਗਲਾਦੇਸ਼ੀ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦਿੱਤੀ ਜਾਵੇਗੀ | ਅੱਜ ਇਹ ਐਲਾਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ...

ਪੂਰੀ ਖ਼ਬਰ »

ਰਾਫ਼ੇਲ ਸੌਦੇ 'ਤੇ ਸੁਣਵਾਈ 10 ਤੱਕ ਮੁਲਤਵੀ

ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਭਾਰਤ ਅਤੇ ਫਰਾਂਸ ਦਰਮਿਆਨ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ 'ਤੇ ਰੋਕ ਲਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ 10 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ | ਪਟੀਸ਼ਨਕਰਤਾ ਐਮ. ਐਲ. ਸ਼ਰਮਾ ਨੇ ਇਸ ਮਾਮਲੇ 'ਚ ਕੁਝ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX