ਤਾਜਾ ਖ਼ਬਰਾਂ


ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  16 minutes ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  35 minutes ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  40 minutes ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  about 1 hour ago
ਨਾਭਾ, 26 ਜੂਨ (ਕਰਮਜੀਤ ਸਿੰਘ)- ਡੇਰਾ ਸੱਚਾ ਸੌਦਾ ਦੇ ਸਮਰਥਕ ਅਤੇ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਮਾਮਲੇ ਦੇ ਮੁੱਖ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਿਸ ਵਲੋਂ ਅੱਜ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 1 hour ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ। ਇਸ ਦੌਰਾਨ ਉਹ ਸੂਬੇ ਦੀ ਸੁਰੱਖਿਆ ਸਥਿਤੀ ਅਤੇ ਖ਼ਾਸ ਕਰਕੇ ਅਮਰਨਾਥ ਯਾਤਰਾ ਦੀ ਸੁਰੱਖਿਆ ਸੰਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ...
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 1 hour ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ)- ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਵਿਖੇ ਅੱਜ ਦਿਨ-ਦਿਹਾੜੇ ਕੁਝ ਹਮਲਾਵਰਾਂ ਵਲੋਂ ਦਾਤਰ ਨਾਲ ਇੱਕ ਨੌਜਵਾਨ ਨੂੰ ਵੱਢਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਜੀਠਾ 'ਚ ਪੈਂਦੇ ਕੱਥੂਨੰਗਲ ਰੋਡ 'ਤੇ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 2 hours ago
ਦਿੜ੍ਹਬਾ ਮੰਡੀ, 26 ਜੂਨ (ਹਰਬੰਸ ਸਿੰਘ ਛਾਜਲੀ)- ਅੱਜ ਸਵੇਰੇ ਪਿੰਡ ਕਣਕਵਾਲ ਭੰਗੂਆ ਨੇੜੇ ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਕਤ ਨੌਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਰੋਟਲਾਂ ਦੇ ਰੂਪ 'ਚ ਹੋਈ ਹੈ। ਇਸ ਸੰਬੰਧੀ ਮੁੱਖ ਥਾਣਾ ਅਫ਼ਸਰ...
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਜੂਨ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਸੀਤਾਰਮਨ ਦੇ ਨਾਲ ਹੀ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੇ ਵੀ ਨਾਇਡੂ ਨਾਲ...
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  about 3 hours ago
ਅਟਾਰੀ, 26 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਇੱਥੋਂ ਦੇ ਪਿੰਡ ਭਕਨਾ ਖ਼ੁਰਦ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ ਚਾਰ ਲੋਕ ਜ਼ਖ਼ਮੀ ਹੋ ਗਏ। ਉੱਥੇ ਹੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  about 3 hours ago
ਅੰਮ੍ਰਿਤਸਰ, 26 ਜੂਨ (ਰਾਜੇਸ਼ ਕੁਮਾਰ)- ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਪਾਕਿਸਤਾਨ ਤੱਕ ਕੱਢੇ ਜਾ ਰਹੇ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ...
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  about 3 hours ago
ਲੰਡਨ, 26 ਜੂਨ- ਆਈ. ਸੀ. ਸੀ. ਵਿਸ਼ਵ ਕੱਪ 2019 'ਚ ਅੱਜ ਏਜਬੇਸਟਨ ਮੈਦਾਨ 'ਤੇ ਪਾਕਿਸਤਾਨ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਪਾਕਿਸਤਾਨੀ ਟੀਮ ਹੁਣ ਇਸ ਹਾਲਾਤ 'ਤੇ ਪਹੁੰਚ ਚੁੱਕੀ ਹੈ ਕਿ ਉਸ ਲਈ ਟੂਰਨਾਮੈਂਟ 'ਚ ਹਰ ਮੈਚ 'ਕਰੋ ਜਾਂ ਮਰੋ' ਦੀ ਲੜਾਈ...
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  about 2 hours ago
ਲੁਧਿਆਣਾ, 26 (ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਰਾਜ ਦੌਰਾਨ ਪੰਜਾਬ ਅੰਦਰ ਨਸ਼ਾਖੋਰੀ 'ਚ ਭਾਰੀ ਵਾਧਾ ਹੋਇਆ ਹੈ। ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ...
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 4 hours ago
ਸ੍ਰੀਨਗਰ, 26 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਮਾਰੇ ਅੱਤਵਾਦੀ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਵਲੋਂ ਪੂਰੇ...
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  about 4 hours ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  about 4 hours ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  about 5 hours ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  about 5 hours ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  about 5 hours ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 6 hours ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  about 6 hours ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  about 6 hours ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 7 hours ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 7 hours ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  about 8 hours ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  about 1 hour ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550

ਲੁਧਿਆਣਾ

ਕਬੱਡੀ ਖਿਡਾਰੀਆਂ ਨੇ ਮਿਲ ਕੇ ਬਣਾ ਲਿਆ ਲੁਟੇਰਾ ਗਰੋਹ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਚ ਤਿੰਨ ਕਬੱਡੀ ਦੇ ਖਿਡਾਰੀ ਵੀ ਸ਼ਾਮਿਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਸ਼ਿਮਲਾਪੁਰੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਮਲ 'ਚ ਲਿਆਂਦੀ ਹੈ ਅਤੇ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਕੁਲਵਿੰਦਰ ਸਿੰਘ ਉਰਫ ਵਿਕੀ ਪੁੱਤਰ ਰਜਿੰਦਰ ਸਿੰਘ ਵਾਸੀ ਜੋਧਾਂ, ਲਲਿਤ ਕੁਮਾਰ ਉਰਫ ਲੱਲੀ ਵਾਸੀ ਪਿੰਡ ਲੁਹਾਰਾ, ਦਵਿੰਦਰ ਸਿੰਘ ਉਰਫ ਬਾਬੂ ਪੁੱਤਰ ਬਲਵਿੰਦਰ ਸਿੰਘ ਵਾਸੀ ਲੁਹਾਰਾ ਤੇ ਸੁਰਜੀਤ ਸਿੰਘ ਉਰਫ ਸੈਮੀ ਵਾਸੀ ਬਸੰਤ ਨਗਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ 7 ਮੈਂਬਰੀ ਗਰੋਹ ਦਾ ਸਰਗਨਾ ਕੁਲਵਿੰਦਰ ਹੈ | ਕੁਲਵਿੰਦਰ, ਲਲਿਤ ਤੇ ਦਵਿੰਦਰ ਕਬੱਡੀ ਦੇ ਖਿਡਾਰੀ ਹਨ ਅਤੇ ਇਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਜੋ ਜਲਦ ਅਮੀਰ ਬਣਨ ਦੀ ਲਾਲਸਾ ਨੇ ਦੋ ਮਹੀਨੇ ਪਹਿਲਾਂ ਇਹ 7 ਨੌਜਵਾਨ ਇਕੱਠੇ ਹੋਏ ਤੇ ਇਨ੍ਹਾਂ ਨੇ ਗਰੋਹ ਬਣਾ ਲਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ 3 ਸਾਥੀ ਜਗਜੀਤ ਸਿੰਘ ਉਰਫ ਜੱਗੂ ਵਾਸੀ ਪਿੰਡ ਸਹਿਜਾਦ, ਜਸਪ੍ਰੀਤ ਸਿੰਘ ਪੁੱਤਰ ਭਾਨਾ ਵਾਸੀ ਪਿੰਡ ਸਹਿਜਾਦ ਅਤੇ ਬਬਲੂ ਚੌਹਾਨ ਵਾਸੀ ਗੁਰਪਾਲ ਨਗਰ ਅਜੇ ਫਰਾਰ ਹਨ | ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਮਹੀਨੇ 'ਚ ਹੀ ਇਨ੍ਹਾਂ ਨੇ ਸ਼ਿਮਲਾਪੁਰੀ ਤੇ ਡਾਬਾ ਦੇ ਇਲਾਕਿਆਂ 'ਚ ਲੁੱਟ ਦੀਆਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇ ਦਿੱਤਾ, ਜਿਨ੍ਹਾਂ 'ਚ 24 ਜੁਲਾਈ ਨੂੰ ਇਨ੍ਹਾਂ ਨੇ ਗੈਸ ਏਜੰਸੀ ਦੇ ਕਰਿੰਦੇ ਹੀਰਾ ਲਾਲ ਪਾਸੋਂ ਪਿਸਤੌਲ ਦਿਖਾ ਕੇ 44 ਹਜ਼ਾਰ ਤੇ ਇਕ ਮੋਬਾਈਲ ਲੁੱਟ ਲਿਆ ਅਤੇ ਹਵਾ 'ਚ ਗੋਲੀਆਂ ਚਲਾਉਂਦੇ ਫਰਾਰ ਹੋ ਗਏ ਸਨ | ਇਹ ਵਾਰਦਾਤ ਸ਼ਿਮਲਾਪੁਰੀ ਦੇ ਇਲਾਕੇ ਬਰੋਟਾ ਸੜਕ ਦੀ ਹੈ ਜਦ ਕਿ ਆਦਰਸ਼ ਕਾਲੋਨੀ ਨੇੜੇ ਸਥਿਤ ਬੰਗਾਲੀ ਕਲੀਨਿਕ 'ਤੇ ਧਾਵਾ ਬੋਲ ਕੇ ਇਨ੍ਹਾਂ ਲੁਟੇਰਿਆਂ ਨੇ ਡਾਕਟਰ ਨੰਦ ਕਿਸ਼ੋਰ ਨੂੰ ਹਥਿਆਰ ਦਿਖਾ ਕੇ 12 ਹਜ਼ਾਰ ਦੀ ਨਕਦੀ ਤੇ 4 ਮੋਬਾਈਲ ਖੋਹ ਲਏ ਸਨ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 14 ਅਗਸਤ ਨੂੰ ਟੇਢੀ ਸੜਕ 'ਤੇ ਇਨ੍ਹਾਂ ਲੁਟੇਰਿਆਂ ਵਲੋਂ ਇਕ ਫਾਈਨਾਂਸਰ ਕੁਲਵਿੰਦਰ ਸਿੰਘ ਪਾਸੋਂ ਨਕਦੀ ਤੇ ਮੋਬਾਈਲ ਲੁੱਟ ਲਏ | ਸ੍ਰੀ ਲਾਂਬਾ ਨੇ ਦੱਸਿਆ ਕਿ ਇਹ ਨੌਜਵਾਨ ਜਲਦ ਅਮੀਰ ਬਣਨਾ ਚਾਹੁੰਦੇ ਸਨ ਤੇ ਇਸ ਲਾਲਸਾ ਕਾਰਨ ਇਨ੍ਹਾਂ ਨੇ ਗਰੋਹ ਬਣਾ ਲਿਆ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ, 2 ਦਾਤਰ, ਦੋ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਲਵਿੰਦਰ ਿਖ਼ਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ | ਇਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਾਲੇ ਹੈ | ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਵਿਕੀ ਜੋਧਾਂ ਤੋਂ ਆ ਕੇ ਰੈਕੀ ਕਰਦਾ ਸੀ ਅਤੇ ਬਾਅਦ 'ਚ ਇਹ ਦੋਸ਼ੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਨ | ਲੁੱਟ ਦਾ ਸ਼ਿਕਾਰ ਹੋਏ ਕੁਲਵਿੰਦਰ ਸਿੰਘ ਨੂੰ ਕਥਿਤ ਦੋਸ਼ੀ ਸੁਰਜੀਤ ਪਹਿਲਾਂ ਤੋਂ ਹੀ ਜਾਣਦਾ ਸੀ ਕਿਉਂਕਿ ਸਾਲ ਪਹਿਲਾਂ ਉਸ ਨੇ ਉਸ ਤੋਂ ਪੈਸੇ ਵਿਆਜ 'ਤੇ ਲਏ ਸਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤਾ ਪਿਸਤੌਲ ਕੁਲਵਿੰਦਰ ਦੇ ਭਰਾ ਗੁਰਿੰਦਰ ਸਿੰਘ ਦਾ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਖੁਦਕੁਸ਼ੀ ਕਰ ਲਈ ਸੀ | ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

ਲੋਕਾਂ ਦੇ ਵਿਰੋਧ ਦੇ ਬਾਵਜੂਦ ਟਰੱਸਟ ਪ੍ਰਸ਼ਾਸਨ ਨੇ 1600 ਵਰਗ ਗਜ ਜ਼ਮੀਨ ਤੋਂ ਹਟਾਇਆ ਨਾਜਾਇਜ਼ ਕਬਜ਼ਾ

ਲੁਧਿਆਣਾ, 18 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਕਾਲੋਨੀ ਸ਼ਹੀਦ ਭਗਤ ਸਿੰਘ ਨਗਰ ਬਲਾਕ ਆਈ 'ਚ 1600 ਵਰਗਗਜ ਜ਼ਮੀਨ 'ਤੇ ਕਬਜ਼ਾ ਕਰਕੇ ਪਾਰਕ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਪ੍ਰਸ਼ਾਸਨ ਵਲੋਂ ਅਸਫ਼ਲ ਕਰ ਦਿੱਤੀ ਗਈ | ਮੰਗਲਵਾਰ ਨੂੰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੇ ਕਹਿਣ 'ਤੇ ਕੈਪਟਨ ਨੇ ਰਾਜਸਥਾਨ ਨੂੰ ਦਿੱਤਾ ਵਾਧੂ ਪਾਣੀ-ਬੈਂਸ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਕਹਿਣ 'ਤੇ ਜੂਨ ਮਹੀਨੇ 'ਚ ਰਾਜਸਥਾਨ ਨੂੰ 3 ਲੱਖ 50 ਹਜ਼ਾਰ ਕਿਊਸਕ ਵਾਧੂ ਪਾਣੀ ਦਿੱਤੇ ਜਾਣ ਦਾ ਖੁਲਾਸਾ ...

ਪੂਰੀ ਖ਼ਬਰ »

ਔਰਤ ਦੀ ਮੌਤ ਦੇ ਮਾਮਲੇ 'ਚ ਸਿਟੀ ਬੱਸ ਦਾ ਚਾਲਕ ਗਿ੍ਫ਼ਤਾਰ

ਲੁਧਿਆਣਾ, 18 ਸਤੰਬਰ (ਆਹੂਜਾ)-ਸਥਾਨਕ ਪਾਸਪੋਰਟ ਦਫ਼ਤਰ ਦੇ ਬਾਹਰ ਬੀਤੀ ਸ਼ਾਮ ਹੋਏ ਇਕ ਸੜਕ ਹਾਦਸੇ ਦੇ ਮਾਮਲੇ 'ਚ ਪੁਲਿਸ ਨੇ ਸਿਟੀ ਬੱਸ ਦੇ ਚਾਲਕ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਔਰਤ ਸਰੋਜ ਰਾਣੀ ਦੇ ਰਿਸ਼ਤੇਦਾਰ ...

ਪੂਰੀ ਖ਼ਬਰ »

ਕਰੋੜਾਂ ਰੁਪਏ ਮੁੱਲ ਦੇ ਚੌਲਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਤਹਿਤ 3 ਿਖ਼ਲਾਫ ਕੇਸ ਦਰਜ

ਲੁਧਿਆਣਾ, 18 ਸਤੰਬਰ (ਆਹੂਜਾ)-ਲੁਧਿਆਣਾ ਪੁਲਿਸ ਨੇ ਕਰੋੜਾਂ ਰੁਪਏ ਮੁੱਲ ਦੇ ਚੌਲਾਂ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਪੁਲਿਸ ਨੇ 3 ਵਿਅਕਤੀਆਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਹੀਰੋ ਐਕਸਪੋਰਟ ਦੇ ਪ੍ਰਬੰਧਕ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਕਾਰਨ 2 ਦੀ ਮੌਤ

ਲੁਧਿਆਣਾ, 18 ਸਤੰਬਰ (ਆਹੂਜਾ)-ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਰੇਲ ਗੱਡੀਆਂ ਹੇਠ ਆਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਬੁੱਢਾ ਦਰਿਆ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਗੱਡੀ ਹੇਠਾਂ ਆਉਣ ਕਾਰਨ 25 ਸਾਲ ਦੇ ਨੌਜਵਾਨ ਦੀ ਮੌਤ ਹੋ ...

ਪੂਰੀ ਖ਼ਬਰ »

ਸ਼ਹਿਰ ਵੱਲ ਵਧ ਰਹੀ ਪੁਲ ਦੀ ਉਸਾਰੀ ਦੇ ਨਾਲ-ਨਾਲ ਵੱਧ ਰਹੀ ਟ੍ਰੈਫ਼ਿਕ ਦੀ ਸਮੱਸਿਆ

ਲੁਧਿਆਣਾ, 18 ਸਤੰਬਰ (ਬੀ. ਐਸ. ਬਰਾੜ)-ਫਿਰੋਜ਼ਪੁਰ ਸੜਕ 'ਤੇ ਪੁਲ ਦੀ ਉਸਾਰੀ ਦੇ ਚੱਲ ਰਹੇ ਕੰਮ ਕਾਰਨ ਇਸ ਸੜਕ 'ਤੇ ਪਹਿਲਾ ਹੀ ਵੱਡੀ ਪੱਧਰ 'ਤੇ ਟ੍ਰੈਫਿਕ ਦੇਖਿਆ ਜਾ ਸਕਦਾ ਹੈ | ਰਾਹਗੀਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਬੰਧਤ ਠੇਕੇਦਾਰ ਵਲੋਂ ਕਿਸੇ ...

ਪੂਰੀ ਖ਼ਬਰ »

ਕਿਪਸ ਮਾਰਕੀਟ 'ਚ ਗੁੰਡਾਗਰਦੀ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀ ਮਸ਼ਹੂਰ ਕਿਪਸ ਮਾਰਕੀਟ 'ਚ 4 ਹਥਿਆਰਬੰਦ ਕਾਰ ਸਵਾਰਾਂ ਵਲੋਂ ਡਾਕਟਰ ਜੋੜੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਾਰਕੀਟ 'ਚ ਹੋਈ ਸ਼ਰ੍ਹੇਆਮ ਇਸ ਗੁੰਡਾਗਰਦੀ ਕਾਰਨ ਉਥੇ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 18 ਸਤੰਬਰ (ਆਹੂਜਾ)-ਥਾਣਾ ਡਾਬਾ ਦੇ ਇਲਾਕੇ ਗੁਰਮੇਲ ਨਗਰ 'ਚ ਸ਼ੱਕੀ ਹਲਾਤ ਵਿਚ ਵਿਆਹੁਤਾ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੇ ਵਾਰਸਾਂ ਨੇ ਮਿ੍ਤਕ ਦੇ ਪਤੀ 'ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ | ਮਿ੍ਤਕ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਅੱਜ ਦੁਪਹਿਰ ਬਾਅਦ ਹੀ ਜ਼ਿਲ੍ਹੇ ਭਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ | ਜਿਸ ...

ਪੂਰੀ ਖ਼ਬਰ »

ਡੋਰ-ਟੂ-ਡੋਰ ਜਾ ਕੇ ਬੀਬਾ ਗੁਰਪ੍ਰੀਤ ਕੌਰ ਨੇ ਮੰਗੀਆਂ ਵੋਟਾਂ

ਇਆਲੀ/ਥਰੀਕੇ, 18 ਸਤੰਬਰ (ਰਾਜ ਜੋਸ਼ੀ)-ਬਲਾਕ ਸੰਮਤੀ ਜ਼ੋਨ ਥਰੀਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬਾ ਗੁਰਪ੍ਰੀਤ ਕੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਲਕੇ 'ਚ ਪੈਂਦੇ ਬਸੰਤ ਸਿਟੀ ਅੰਦਰ ਡੋਰ-ਟੂ-ਡੋਰ ਜਾ ਕੇ ਆਪਣੇ ਲਈ ਵੋਟਾਂ ਮੰਗੀਆਂ¢ ਉਨ੍ਹਾਂ ਕਿਹਾ ਕਿ ਜ਼ੋਨ ...

ਪੂਰੀ ਖ਼ਬਰ »

ਗਲਾਡਾ ਗਰਾਊਾਡ 'ਚ ਰੋਇਲ ਸਰਕਸ ਦੀ ਸ਼ੁਰੂਆਤ 22 ਤੋਂ

ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬਸਰਾ)-ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰਨ ਲਈ ਗਲਾਡਾ ਗਰਾਉਂਡ ਵਿਖੇ ਭੋਲਾ ਸ਼ੰਕਰ ਐਾਡ ਕੰਪਨੀ ਵਲੋਂ ਇੰਟਰਨੈਸ਼ਨਲ ਗਰੇਟ ਰਾਇਲ ਸਰਕਸ ਦੀ ਸ਼ੁਰੂਆਤ 22 ਸਤੰਬਰ ਤੋਂ ਹੋ ਰਹੀ ਹੈ | ਭੂਮੀ ਭੂਜਨ ਮੌਕੇ ਗੱਲਬਾਤ ਕਰਦਿਆਂ ਭੋਲਾ ਸ਼ੰਕਰ ...

ਪੂਰੀ ਖ਼ਬਰ »

ਮਨਦੀਪ ਮੈਮੋਰੀਅਲ ਵੂਮੈਨ ਟੀ-20 ਕ੍ਰਿਕਟ ਟੂਰਨਾਮੈਂਟ 22 ਤੋਂ

ਲੁਧਿਆਣਾ, 18 ਸਤੰਬਰ (ਪਰਮੇਸ਼ਰ ਸਿੰਘ)-ਇਸਤਰੀ ਅਕਾਲੀ ਦਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਦੀ ਅਗਵਾਈ 'ਚ ਵਿਕਾਸ ਨਗਰ ਵਿਖੇ ਹੋਈ, ਜਿਸ 'ਚ ਬੀਬੀ ਦਿਆਲ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਲੁਧਿਆਣਾ ਵਲੋਂ ਮਾਈ ਭਾਗ ਕੌਰ ਨੂੰ ਸਮਰਪਿਤ ਪਹਿਲਾ ...

ਪੂਰੀ ਖ਼ਬਰ »

ਲੁਧਿਆਣਾ ਸਟੌਕ ਐਾਡ ਕੈਪੀਟਲ ਲਿਮ: ਦੀ ਜਨਰਲ ਮੀਟਿੰਗ

ਲੁਧਿਆਣਾ, 18 ਸਤੰਬਰ (ਪਰਮੇਸ਼ਰ ਸਿੰਘ)-ਲੁਧਿਆਣਾ ਸਟੌਕ ਐਾਡ ਕੈਪੀਟਲ ਲਿਮ: ਦੀ ਜਨਰਲ ਮੀਟਿੰਗ ਚੇਅਰਮੈਨ ਜਗਮੋਹਨ ਕ੍ਰਿਸ਼ਨ ਜੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਵਾਈਸ ਚੇਅਰਮੈਨ ਜਸਪਾਲ ਸਿੰਘ, ਡਾਇਰੈਕਟਰਾਂ ਅਸ਼ੋਕ ਕੁਮਾਰ, ਵਿਕਾਸ ਬੱਤਰਾ, ਟੀ. ਐਸ. ਥਾਪਰ ਤੇ ਕੇ. ਪੀ. ...

ਪੂਰੀ ਖ਼ਬਰ »

ਬਰੂਸੀਲੋਸਿਸ ਬਿਮਾਰੀ 'ਤੇ ਕਾਬੂ ਪਾਉੇਣ ਸਬੰਧੀ 'ਵਰਸਿਟੀ 'ਚ ਹੋਈ ਅੰਤਰ-ਰਾਸ਼ਟਰੀ ਮੀਟਿੰਗ

ਲੁਧਿਆਣਾ, 18 ਸਤੰਬਰ (ਬੀ. ਐਸ. ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਬਰੂਸੀਲੋਸਿਸ ਬਿਮਾਰੀ 'ਤੇ ਕਾਬੂ ਪਾਉਣ ਸਬੰਧੀ ਇਕ ਅੰਤਰ-ਰਾਸ਼ਟਰੀ ਸਮੀਖਿਆ ਮੀਟਿੰਗ ਕੀਤੀ ਗਈ | ਇਹ ਪ੍ਰਾਜੈਕਟ ਭਾਰਤ ਤੇ ਇੰਗਲੈਂਡ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਸਾਹਿਬ ਨੂੰ ਦਿੱਤੀ ਗ੍ਰਾਂਟ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਲਈ ਦੇਸ਼ ਭਰ 'ਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਐਸ. ਜੀ. ਪੀ. ਸੀ. ਪ੍ਰਚਾਰ ਕਮੇਟੀ ਦੋਆਬਾ ਜ਼ੋਨ ਦੇ ਇੰਚਾਰਜ ਤੇ ਗੁਰਦੁਆਰਾ ਦੂਖ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨਿਗਮ ਲੈ ਕੇ ਆਇਆ ਜੀਵਨ ਸ਼ਾਂਤੀ ਬੀਮਾ ਯੋਜਨਾ

ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬਸਰਾ)-ਭਾਰਤੀ ਜੀਵਨ ਬੀਮਾ ਵਲੋਂ ਆਪਣੇ ਗਾਹਕਾਂ 'ਚ ਆਪਣਾ ਵਿਸ਼ਵਾਸ ਬਣਾਈ ਰੱਖਣ ਲਈ ਸਮੇਂ-ਸਮੇਂ 'ਤੇ ਕਈ ਨਵੀਆਂ ਯੋਜਨਾਵਾਂ ਪੇਸ਼ ਕੀਤੀਆ ਜਾਂਦੀਆਂ ਹਨ | ਇਸੇ ਕੜੀ ਤਹਿਤ ਭਾਰਤੀ ਜੀਵਨ ਬੀਮਾ ਨਿਗਮ ਨਾਨ-ਲਿੰਕਡ, ਨਾਨ ...

ਪੂਰੀ ਖ਼ਬਰ »

ਕੈਪਰੀ ਨੂੰ ਵਧੀਆ ਸੇਵਾਵਾਂ ਦੇਣ ਲਈ ਕੀਤਾ ਸਨਮਾਨਿਤ

ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬਸਰਾ)-ਪਿਛਲੇ ਇਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਸਿੱਖਿਆ ਤੇ ਇਮੀਗ੍ਰੇਸ਼ਨ ਦੇ ਖੇਤਰ 'ਚ ਸੇਵਾਵਾਂ ਦੇਣ ਵਾਲੇ ਕੈਪਰੀ ਐਜੁਕੇਸ਼ਨ ਐਾਡ ਇੰਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਫੋਰਨਰਜ਼ ਨਾਮੀਂ ਸੰਸਥਾ ਵਲੋਂ ...

ਪੂਰੀ ਖ਼ਬਰ »

ਗੁੱਗਾ ਨੌਮੀ ਮੇਲੇ ਸਬੰਧੀ ਰੱਥ ਯਾਤਰਾ ਕੱਢੀ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-ਦੱੁਗਰੀ ਰੋਡ ਵਿਖੇ ਸ੍ਰੀ ਜਾਹਰ ਪੀਰ ਗੁੱਗਾ ਮੇਡੀ ਕਮੇਟੀ ਵਲੋਂ ਮੁੱਖ ਸੇਵਾਦਾਰ ਗੱਦੀ ਨਸ਼ੀਨ ਭਗਤ ਸੁਰਿੰਦਰ ਕਲਿਆਣ ਦੀ ਅਗਵਾਈ 'ਚ ਤਿੰਨ ਦਿਨਾਂ ਗੁੱਗਾ ਨੌਮੀ ਮੇਲੇ ਨੂੰ ਲੈ ਕੇ ਪਹਿਲੇ ਦਿਨ ਝੰਡਾ ਰੱਥ ਯਾਤਰਾ ਕੱਢੀ ਗਈ, ਜਿਸ ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ 'ਚ ਹੋਈ ਅੰਤਰ-ਰਾਸ਼ਟਰੀ ਕਾਰਜਸ਼ਾਲਾ

ਲੁਧਿਆਣਾ, 18 ਸਤੰਬਰ (ਬੀ. ਐਸ. ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਲੋਂ 'ਪਸਾਰ ਖੋਜ ਵਿਧੀਆਂ ਉਲੀਕਣ ਤੋਂ ਪ੍ਰਕਾਸ਼ਨ ਤੱਕ' ਵਿਸ਼ੇ 'ਤੇ ਇਕ ਅੰਤਰ-ਰਾਸ਼ਟਰੀ ਕਾਰਜਸ਼ਾਲਾ ਨੀਦਰਲੈਂਡ ਦੇ ਮਾਹਿਰਾਂ ਨਾਲ ਕਰਵਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਕੇਂਦਰ ਸਰਕਾਰ 1991 ਵਾਂਗ ਰੁਪਏ ਦੀ ਡਾਵਾਂਡੋਲ ਹੋਈ ਹਾਲਤ ਨੂੰ ਤੁਰੰਤ ਸੁਧਾਰੇ-ਆਹੂਜਾ

ਲੁਧਿਆਣਾ, 18 ਸਤੰਬਰ (ਪਰਮੇਸ਼ਰ ਸਿੰਘ)-ਕਾਰਖਾਨੇਦਾਰਾਂ ਦੀ ਪ੍ਰਮੁੱਖ ਜਥੇਬੰਦੀ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜਿਵੇਂ ਭਾਰਤੀ ਰੁਪਏ ਦੀ ਹਾਲਤ ਡਾਲਰ ਦੇ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਜ਼ੋਨ ਲੁਧਿਆਣਾ ਜ਼ਿਲ੍ਹੇ ਦੇ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਿਆ

ਡੇਹਲੋਂ, 18 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿਲਾ ਰਾਏਪੁਰ ਤੋਂ ਸੱਤਧਾਰੀ ਕਾਂਗਰਸ ਤੇ ਅਕਾਲੀ ਦਲ ਬਾਦਲ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਵਲੋਂ ਚੋਣ ਲੜੇ ਜਾਣ ਕਾਰਨ ਪੂਰੇ ...

ਪੂਰੀ ਖ਼ਬਰ »

-ਲੁਧਿਆਣਾ ਅਪਰਾਧਨਾਮਾ- ਔਰਤ ਨਾਲ ਛੇੜਖਾਨੀ ਤੇ ਕੁੱਟਮਾਰ ਕਰਨ ਵਾਲੇ ਗੁਆਂਢੀ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹਰਬੰਸਪੁਰਾ ਨਿਵਾਸੀ ਸੁਰੀਤੀ ਗੁਪਤਾ ਦੀ ਸ਼ਿਕਾਇਤ 'ਤੇ ਦੀਪਕ ਟਾਂਕ ਵਾਸੀ ਹਰਬੰਸਪੁਰਾ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ 'ਤੇ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 18 ਸਤੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਹਾੜਾ ਰਾਜ ਪੱਧਰ 'ਤੇ ਮਨਾਇਆ ਜਾਵੇਗਾ-ਬਾਵਾ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-'ਓਮ ਜੈ ਜਗਦੀਸ਼ ਹਰੇ-ਸੁਆਮੀ ਜੈ ਜਗਦੀਸ਼ ਹਰੇ' ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 181ਵਾਂ ਜਨਮ ਦਿਹਾੜਾ ਰਾਜ ਪੱਧਰ 'ਤੇ 30 ਸਤੰਬਰ ਨੂੰ ਸਥਾਨਕ ਨਵ ਦੁਰਗਾ ਮੰਦਰ ਸਰਾਭਾ ਨਗਰ ਵਿਖੇ ਮਨਾਇਆ ਜਾਵੇਗਾ, ਜਿਸ ਦੀਆਂ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਸ਼ਹਿਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਨੀਮ ਫੌਜੀ ਬਲਾਂ ਤੇ ਫੌਜ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਤੇ ਦੁਕਾਨਦਾਰਾਂ ਨੂੰ ਹਦਾਇਤ ...

ਪੂਰੀ ਖ਼ਬਰ »

ਸਪਲਾਈ ਵਿਭਾਗ 'ਚ ਤਾਇਨਾਤ ਠੇਕਾ ਮੁਲਾਜ਼ਮਾਂ ਦੀ ਸੂਬਾ ਪੱਧਰੀ ਮੀਟੰਗ ਕੱਲ੍ਹ

ਲੁਧਿਆਣਾ, 18 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਕਰਨ ਦੀ ਅਪਣਾਈ ਜਾ ਰਹੀ ਨੀਤੀ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦੇਵੇਗੀ, ਚਾਹੇ ਇਸਦੇ ਵਿਰੁੱਧ ਸਖ਼ਤ ...

ਪੂਰੀ ਖ਼ਬਰ »

ਸੀ. ਟੀ. ਯੂਨੀਵਰਸਿਟੀ ਤੇ ਰਾਣਾ ਹਸਪਤਾਲ 'ਚ ਰੌਸ਼ਨੀ 'ਤੇ ਹੋਇਆ ਕਰਾਰ ਪਾਸ

ਲੁਧਿਆਣਾ, 18 ਸਤੰਬਰ (ਬੀ. ਐਸ. ਬਰਾੜ)-ਸੀ. ਟੀ. ਯੂਨੀਰਵਸਿਟੀ ਤੇ ਰਾਣਾ ਹਸਪਤਾਲ ਵਿਖੇ ਰੌਸ਼ਨੀ ਟੀਚੇ 'ਤੇ ਕਰਾਰ ਪਾਸ ਕੀਤਾ ਗਿਆ | ਰੌਸ਼ਨੀ ਟੀਚੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੱਖਾਂ ਦੇ ਮੁੱਦੇ ਸਿੱਖਿਆ ਮੁਹੱਈਆ ਕਰਵਾਉਣਾ ਹੈ | ਇਹ ਸਿੱਖਿਆ ਲੁਧਿਆਣਾ ਦੇ ...

ਪੂਰੀ ਖ਼ਬਰ »

ਸ਼ੂਗਰ ਦੇ ਮਰੀਜ਼ਾਂ ਲਈ ਮੁਫ਼ਤ ਮੈਗਾ ਕੈਂਪ ਅੱਜ

ਲੁਧਿਆਣਾ, 18 ਸਤੰਬਰ (ਅ. ਬ.)-ਆਯੁਰਵੈਦ ਦੀ ਖੋਜ, ਸ਼ੂਗਰ ਜੜ੍ਹ ਤੋਂ ਕੰਟਰੋਲ, ਵੈਦਬਾਣ ਸ਼ੂਗ੍ਰੀਨ ਅੰਮਿ੍ਤ ਔਸ਼ਧੀ ਜੋ ਕਿ ਸ਼ੂਗਰ ਨੂੰ ਤੁਰੰਤ ਕੰਟਰੋਲ ਕਰਨ ਲਈ ਅਸਰਦਾਰ ਹੈ | ਇਹ ਔਸ਼ਧੀ ਗਾਂਧੀ ਸਮਾਰਕ ਭਵਨ, ਸੈਕਟਰ 16 ਏ, ਚੰਡੀਗੜ੍ਹ ਦੇ ਸਾਰੇ ਮੈਂਬਰਾਂ ਨੂੰ ਮੁਫਤ ਦਿੱਤੀ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵਲੋਂ ਮਨਾਇਆ 'ਵਿਸ਼ਵ ਮੁਢਲੀ ਸਹਾਇਤਾ ਦਿਵਸ'

ਬੀਜਾ, 18 ਸਤੰਬਰ (ਕਸ਼ਮੀਰ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਦੀਆਂ ਜੀ.ਐਨ.ਐਮ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਕੁਲਾਰ ਕੈਂਪਸ ਵਿਚ 'ਵਿਸ਼ਵ ...

ਪੂਰੀ ਖ਼ਬਰ »

ਨਗਰ ਨਿਗਮ ਤਹਿਬਾਜ਼ਾਰੀ ਸ਼ਾਖਾ ਸਟਾਫ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਵੀ ਨਹੀਂ ਕਰਦਾ ਪ੍ਰਵਾਹ

ਲੁਧਿਆਣਾ, 18 ਸਤੰਬਰ (ਅਮਰੀਕ ਸਿੰਘ ਬੱਤਰਾ)-ਤਹਿਬਾਜ਼ਾਰੀ ਸ਼ਾਖਾ ਸਟਾਫ਼ ਨੂੰ ਸ਼ਾਇਦ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਹੈ ਜਿਸ ਦੀ ਮਿਸਾਲ ਨਗਰ ਨਿਗਮ ਦਫ਼ਤਰ ਦੇ ਐਨ ਨੱਕ ਥੱਲੇ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਦੇ ਬਾਹਰ ਪਿਛਲੇ ਕਈ ਸਾਲ ਤੋਂ ...

ਪੂਰੀ ਖ਼ਬਰ »

ਜਲ ਸਪਲਾਈ ਕਾਮਿਆਂ ਵਲੋਂ 24 ਤੋਂ 28 ਤੱਕ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ

ਲੁਧਿਆਣਾ, 18 ਸਤੰਬਰ (ਸਲੇਮਪੁਰੀ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰੀ ਕਾਮਿਆਂ ਦੀ ਜਥੇਬੰਦੀ ਸਬ ਕਮੇਟੀ/ਦਫਤਰੀ ਸਟਾਫ਼, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:ਨੰ.31) ਦੀ ਸੂਬਾ ਕਮੇਟੀ ਦੀ ਮੀਟਿੰਗ ਸਬ ਕਮੇਟੀ ਪ੍ਰਧਾਨ ਸੌਰਵ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਪ੍ਰਹੇਜ ਕਰੇ-ਜਥੇ: ਆਸਾ ਸਿੰਘ

ਲੁਧਿਆਣਾ, 18 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਸਰਪ੍ਰਸਤ ਜਥੇਦਾਰ ਆਸਾ ਸਿੰਘ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਤੋਂ ਪ੍ਰਹੇਜ ਕਰੇ ਤੇ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲਵੇ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਜ਼ੋਨ ਆਲਮਗੀਰ ਦੀ ਸੀਟ ਜਿੱਤ ਕੇ ਪਾਰਟੀ ਝੋਲੀ ਪਾਵਾਂਗੇ-ਗਿੱਲ, ਗਰੇਵਾਲ

ਆਲਮਗੀਰ, 18 ਸਤੰਬਰ (ਜਰਨੈਲ ਸਿੰਘ ਪੱਟੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆਲਮਗੀਰ ਤੋਂ ਕਾਂਗਰਸੀ ਉਮੀਦਵਾਰ ਬੀਬੀ ਬਲਜੀਤ ਕੌਰ ਗਿੱਲ ਧਰਮ ਪਤਨੀ ਲੰਬੜਦਾਰ ਕਰਮਜੀਤ ਸਿੰਘ ਗਿੱਲ ਤੇ ਬਲਾਕ ਸੰਮਤੀ ਉਮੀਦਵਾਰ ਗੁਰਜੰਟ ਸਿੰਘ ਗਰੇਵਾਲ, ਐਨ. ਐਸ. ਯੂ. ਦੇ ਜ਼ਿਲ੍ਹਾ ਪ੍ਰਧਾਨ ਰਵੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ

ਡਾਬਾ/ਲੁਹਾਰਾ, 18 ਸਤੰਬਰ (ਕੁਲਵੰਤ ਸਿੰਘ ਸੱਪਲ)-ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਗੁਰਦੁਆਰਾ ਪਾਤਸ਼ਾਹੀ ਦਸਵੀਂ ਰੰਗਾ ਪੱਤੀ ਪਿੰਡ ਜਸਪਾਲ ਬਾਂਗਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਰਾਗੀ, ਢਾਡੀ ਜਥਿਆਂ ...

ਪੂਰੀ ਖ਼ਬਰ »

ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਭਰਾ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਵਾਲੇ ਭਰਾ ਸਮੇਤ 3 ਿਖ਼ਲਾਫ ਕੇਸ ਦਰਜ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪ੍ਰਵਾਸੀ ਭਾਰਤੀ ਦੀ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਵਾਲੇ ਭਰਾ ਸਮੇਤ 3 ਵਿਅਕਤੀਆਂ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਬੈਂਕਾਂ ਦੇ ਰਲੇਵੇ ਵਿਰੁੱਧ ਬੈਂਕ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰੇ

ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬਸਰਾ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ, ਬੈਂਕ ਵਰਕਮੈਨ ਐਾਡ ਆਫੀਸਰਜ਼ ਐਸੋਸੀਏਸ਼ਨ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਕੇਂਦਰ ਸਰਕਾਰ ਵਲੋਂ ਬੈਂਕਾਂ ਦੇ ਰਲੇਵੇ ਦੇ ਕੀਤੇ ਐਲਾਨ ਵਿਰੁੱਧ ਸੈਂਟਰਲ ਬੈਂਕ ਆਫ਼ ਇੰਡੀਆ ਦੇ ...

ਪੂਰੀ ਖ਼ਬਰ »

ਵਾਰਡ ਨੰ: 39 ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਜਾਗਰੂਕਤਾ ਸ਼ੁਰੂ-ਠੁਕਰਾਲ

ਲੁਧਿਆਣਾ, 18 ਸਤੰਬਰ (ਪਰਮੇਸ਼ਰ ਸਿੰਘ)-ਵਾਰਡ ਨੰ: 39 ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਸੁੰਹ ਚੁਕਾਈ ਗਈ | ਕੌਾਸਲਰ ਜਸਪ੍ਰੀਤ ਕੌਰ ਠੁਕਰਾਲ ਦੇ ਪਤੀ ਜਸਵਿੰਦਰ ਸਿੰਘ ਠੁਕਰਾਲ ਨੇ ਨਗਰ ਨਿਗਮ ਦੇ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਸ੍ਰੀ ਗੁਰੂ ਨਾਨਕ ਜੀ ਦੇ ਵਿਆਹ ਪੁਰਬ ਦੇ ਸਬੰਧ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ੍ਰੀ ...

ਪੂਰੀ ਖ਼ਬਰ »

ਹਿੰਦੂ ਸਿੱਖ ਜਾਗਿ੍ਤੀ ਸੈਨਾ ਨੇ ਪੀੜਤ ਪਰਿਵਾਰ ਦੇ ਨਾਲ ਕੱਢਿਆ ਰੋਸ ਮਾਰਚ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-ਬੀਤੇ ਦਿਨੀਂ ਜੋਧੇਵਾਲ ਹਾਈਵੇ 'ਤੇ ਬੋਨ ਬ੍ਰੇਡ ਕੰਪਨੀ ਦੇ ਟਰੱਕ ਵਲੋਂ 3 ਸਕੂਲੀ ਬੱਚਿਆਂ ਨੂੰ ਆਪਣੀ ਲਪੇਟ 'ਚ ਲਿਆ ਸੀ ਜਿਸ ਵਿਚ ਦੋ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ ਤੇ ਇਕ ਬੱਚਾ ਹਸਪਤਾਲ 'ਚ ਗੰਭੀਰ ਰੂਪ ਜ਼ਖ਼ਮੀ ਹਾਲਤ ਵਿਚ ਹੈ ...

ਪੂਰੀ ਖ਼ਬਰ »

ਏਕਜੋਤ ਯੂਥ ਵੈਲਫੇਅਰ ਸੁਸਾਇਟੀ ਵਲੋਂ ਰਾਸ਼ਨ ਵੰਡ ਸਮਾਗਮ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-ਏਕਜੋਤ ਯੂਥ ਵੈਲਫੇਅਰ ਸੁਸਾਇਟੀ ਵਲੋਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਵਾਰਡ ਨੰ. 31 ਦੇ ਇੰਚਾਰਜ ਸਰਬਜੀਤ ਸਿੰਘ ਸਰਬਾ, ਕੌਾਸਲਰ ਸਤਪਾਲ ਲੁਹਾਰਾ, ਪੰਜਾਬ ਪ੍ਰਧਾਨ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਐਡਵੋਕੇਟ ਗੌਰਵ ...

ਪੂਰੀ ਖ਼ਬਰ »

ਕੈਦੀਆਂ ਲਈ ਵਿਧਾਇਕ ਤੇ ਕੌ ਾਸਲਰਾਂ ਨੇ ਦਿੱਤੀਆਂ 50 ਹਜ਼ਾਰ ਦੀਆਂ ਦਵਾਈਆਂ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਵਿਧਾਇਕ ਸੰਜੇ ਤਲਵਾੜ ਤੇ ਉਨ੍ਹਾਂ ਦੇ ਸਾਥੀ ਕੌਾਸਲਰਾਂ ਵਲੋਂ ਕੈਦੀਆਂ ਲਈ 50 ਹਜ਼ਾਰ ਰੁਪਏ ਮੁੱਲ ਦੀਆਂ ਦਵਾਈਆਂ ਅਧਿਕਾਰੀਆਂ ਨੂੰ ਸੌਾਪੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ...

ਪੂਰੀ ਖ਼ਬਰ »

ਮਾਪਿਆਂ ਦੇ ਨੁਮਾਇੰਦਿਆਂ ਨੇ ਦੂਜੇ ਦਿਨ ਦੁਰਗਾ ਮਾਤਾ ਮੰਦਰ ਅੱਗੇ ਭੀਖ ਮੰਗੀ

ਲੁਧਿਆਣਾ, 18 ਸਤੰਬਰ (ਪਰਮੇਸ਼ਰ ਸਿੰਘ)-ਸਰਕਾਰੀ ਸਿੱਖਿਆ ਬਚਾਓ ਤੇ ਨਿੱਜੀ ਸਕੂਲਾਂ ਦੀ ਲੁੱਟ ਰੋਕਣ ਦੀ ਮੰਗ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੂਜੇ ਦਿਨ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨ ਦੁਰਗਾ ਮਾਤਾ ਮੰਦਰ ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ

ਲੁਧਿਆਣਾ, 18 ਸਤੰਬਰ (ਪਰਮਿੰਦਰ ਸਿੰਘ ਅਹੁਜਾ)-ਸਥਾਨਕ ਜੱਸੀਆਂ ਰੋਡ 'ਤੇ ਅੱਜ ਦਿਨ-ਦਿਹਾੜੇ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਅੱਜ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਜੱਸੀਆਂ ਸੜਕ 'ਤੇ ਰਹਿਣ ਵਾਲਾ ਜਸਵਿੰਦਰ ਸਿੰਘ ...

ਪੂਰੀ ਖ਼ਬਰ »

ਨਿਊ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 18 ਸਤੰਬਰ (ਕਵਿਤਾ ਖੁੱਲਰ)-ਭਾਈ ਮੰਝ ਸੇਵਕ ਜਥੇ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਿਊ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ | ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਪਰਮਿੰਦਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਸੰਜੇ ਤਲਵਾੜ ਵਲੋਂ ਸੰਨੀ ਕੈਂਥ ਦੇ ਘਰ ਮੀਟਿੰਗ

ਲੁਧਿਆਣਾ, 18 ਸਤੰਬਰ (ਪਰਮੇਸ਼ਰ ਸਿੰਘ/ਮਨਜੀਤ ਸਿੰਘ ਦੁੱਗਰੀ)- ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਸੰਜੇ ਤਲਵਾੜ ਨੇ ਹੋਰ ਕਾਂਗਰਸੀ ਆਗੂਆਂ ਸਮੇਤ ਲੁਧਿਆਣਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਤੇ ਹਲਕਾ ਗਿੱਲ ਯੂਥ ਕਾਂਗਰਸ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ...

ਪੂਰੀ ਖ਼ਬਰ »

ਸੰਗਰੂਰ ਤੋਂ ਆਇਆ 4 ਕੁਇੰਟਲ ਸ਼ੱਕੀ ਦੁੱਧ ਤੇ 125 ਕਿੱਲੋ ਪਨੀਰ ਬਰਾਮਦ

ਲੁਧਿਆਣਾ, 18 ਸਤੰਬਰ (ਸਲੇਮਪੁਰੀ)-ਸਿਹਤ ਵਿਭਾਗ ਦੀ ਟੀਮ ਨੇ ਅੱਜ ਤੜਕਸਾਰ ਕੋਚਰ ਮਾਰਕੀਟ ਵਿਚ ਨਾਕੇਬੰਦੀ ਕੀਤੀ ਤੇ ਜਿਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਸੰਗਰੂਰ ਤੋਂ ਆਇਆ 4 ਕੁਵਿੰਟਲ ਦੁੱਧ, 125 ਕਿੱਲੋ ਪਨੀਰ ਤੇ 80 ਕਿੱਲੋ ਦੇਸੀ ਘਿਓ ਬਰਾਮਦ ਕੀਤਾ ਹੈ, ਜਿਸ ਬਾਰੇ ਸ਼ੱਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX