ਤਾਜਾ ਖ਼ਬਰਾਂ


ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  32 minutes ago
ਗੱਗੋਮਾਹਲ/ਰਮਦਾਸ, 21 ਮਈ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਦਰੀਆ ਮੂਸਾ ਨਜ਼ਦੀਕ ਦਰਿਆ ਰਾਵੀ 'ਚ ਨਹਾਉਣ ਸਮੇਂ ਇਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਕੁਲਦੀਪ...
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  52 minutes ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  1 minute ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  about 3 hours ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  about 3 hours ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  about 3 hours ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  about 3 hours ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  about 4 hours ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  about 4 hours ago
ਨਵੀਂ ਦਿੱਲੀ, 21 ਮਈ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਮੇਨਕਾ ਗਾਂਧੀ ਅਤੇ ਜਨਰਲ ਵੀ. ਕੇ. ਸਿੰਘ ਅੱਜ ਸ਼ਾਮੀਂ 5 ਵਜੇ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ 'ਚ...
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  about 5 hours ago
ਨਵੀਂ ਦਿੱਲੀ, 21 ਮਈ- ਦੇਸ਼ ਭਰ 'ਚ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ...
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  about 5 hours ago
ਨਵੀਂ ਦਿੱਲੀ, 21 ਮਈ- ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਬੈਠਕ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੁਣ ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ...
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 5 hours ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਯਾਰਵਾਨ ਇਲਾਕੇ ਦੇ ਜੰਗਲ 'ਚ...
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 6 hours ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  about 6 hours ago
ਨਵੀਂ ਦਿੱਲੀ, 21 ਮਈ- ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ...
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  about 7 hours ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ 'ਚ ਉਲਝ ਗਏ...
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  about 7 hours ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  about 7 hours ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  1 minute ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  about 8 hours ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  about 8 hours ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  about 8 hours ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  about 9 hours ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  about 9 hours ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  about 9 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 10 hours ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  about 10 hours ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  about 10 hours ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  about 10 hours ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 11 hours ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 11 hours ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 11 hours ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 12 hours ago
ਮੁਇਨੁਲ ਹੱਕ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 7 hours ago
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 12 hours ago
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 12 hours ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 12 hours ago
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  about 1 hour ago
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  about 1 hour ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਕੈਪਟਨ ਵਲੋਂ ਲੰਬੀ 'ਚ ਰੈਲੀ ਕਰਨਾ ਬੇਅਦਬੀ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ - ਖਹਿਰਾ

ਚੰਡੀਗੜ੍ਹ, 18 ਸਤੰਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪ੍ਰਮੁੱਖ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਲੰਬੀ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਕਰਨਾ ਬੇਅਦਬੀ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਵੀ ਮੌਜੂਦ ਸਨ | ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਛੇਤੀ ਸਜ਼ਾ ਦਿਵਾਉਣ ਦੇ ਮੁੱਦੇ 'ਤੇ ਇਕ ਆਲ ਪਾਰਟੀ ਮੀਟਿੰਗ 21 ਸਤੰਬਰ ਨੂੰ ਸੱਦੀ ਗਈ ਹੈ | ਮੀਟਿੰਗ ਵਿਚ 50 ਦੇ ਕਰੀਬ ਵੱਖ-ਵੱਖ ਜਥੇਬੰਦੀਆਂ ਦੇ ਨਾਲ ਕੁਝ ਵਿਅਕਤੀਗਤ ਲੋਕਾਂ ਨੂੰ ਵੀ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮੀਟਿੰਗ ਲਈ ਅਕਾਲੀ ਦਲ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਜਾ ਰਿਹਾ | ਇਸ ਮੌਕੇ ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਤੇ ਅਕਾਲੀ ਦਲ ਦੋਵੇਂ ਪਾਰਟੀਆਂ ਆਪਸ ਵਿਚ ਰਲੀਆਂ ਹੋਈਆਂ ਹਨ ਜਿਸ ਕਰਕੇ ਕੈਪਟਨ ਸਰਕਾਰ ਬੇਅਦਬੀ ਦੇ ਮਾਮਲਿਆਂ 'ਚ ਗੰਭੀਰ ਨਹੀਂ ਦਿਖਾਈ ਦੇ ਰਹੀ | ਉਨ੍ਹਾ ਇਹ ਵੀ ਕਿਹਾ ਕਿ ਕਦੇ ਅਕਾਲੀ ਦਲ ਪਾਰਟੀ ਦੀ ਰੈਲੀ ਰੱਖ ਲੈਂਦਾ ਹੈ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਰੈਲੀ ਕਰਨ ਦਾ ਐਲਾਨ ਕਰ ਦਿੰਦੀ ਹੈ | ਖਹਿਰਾ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਲੋਕਾਂ ਦਾ ਧਿਆਨ ਲੋਕਾਂ ਦੇ ਅਸਲ ਮੁੱਦਿਆਂ ਤੋਂ ਭਟਕਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ਿਆਂ ਦੇ ਮੁੱਦੇ, ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ, ਦਿਨੋਂ ਦਿਨ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹੁੰਦਾ ਜਾ ਰਿਹਾ ਵਾਧਾ ਅਤੇ ਕਿਸਾਨ ਖੁਦਕੁਸ਼ੀਆਂ ਜਿਹੇ ਮੁੱਦਿਆਂ 'ਤੇ ਸਰਕਾਰ ਚੁੱਪ ਵੱਟੀ ਬੈਠੀ ਹੈ | ਖਹਿਰਾ ਨੇ ਨਵੀਂ ਭਰਤੀ ਦੇ ਮੁਲਾਜ਼ਮਾਂ ਦੀਆਂ ਰੋਕੀਆਂ ਤਨਖ਼ਾਹਾਂ ਨੂੰ ਹਾਈਕੋਰਟ ਦੇ ਹੁਕਮਾਂ ਤਹਿਤ ਰਿਲੀਜ਼ ਕਰਨ ਦੇ ਨਾਲ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਵੀ ਵਕਾਲਤ ਕੀਤੀ ਹੈ ਅਤੇ ਉਨ੍ਹਾਂ ਨੇ ਬੇਸਿਕ ਸੈਲਰੀ ਦੇਣ ਨੂੰ ਵੱਡੀ ਬੇਇਨਸਾਫ਼ੀ ਕਰਾਰ ਦਿੱਤਾ | ਇਸੇ ਦੌਰਾਨ ਖਹਿਰਾ ਨੇ ਗੰਨੇ ਦੇ ਉਤਪਾਦਕਾਂ ਦੇ ਪਿਛਲੇ ਇਕ ਸਾਲ ਤੋਂ ਰੋਕੇ ਗਏ ਤਕਰੀਬਨ 700 ਕਰੋੜ ਦੇ ਬਕਾਏ ਤੁਰੰਤ 10 ਪ੍ਰਤੀਸ਼ਤ ਵਿਆਜ ਸਮੇਤ ਜਾਰੀ ਕਰਨ ਲਈ ਵੀ ਕਿਹਾ ਹੈ | ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਖਹਿਰਾ ਅਤੇ ਕੰਵਰ ਸੰਧੂ ਦੋਵਾਂ ਨੇ ਕਿਹਾ ਕਿ ਹੁਣ ਦਿੱਲੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੇ ਰੁਖ ਨੂੰ ਭਾਂਪ ਕੇ ਹੀ ਆਮ ਆਦਮੀ 'ਚੋਂ ਕੱਢੇ ਤੇ ਮੁਅੱਤਲ ਕੀਤੇ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਆਰੰਭਿਆ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿਸ ਢੰਗ ਨਾਲ ਪਾਰਟੀ 'ਚੋਂ ਸੁੱਚਾ ਸਿੰਘ ਛੋਟੇਪੁਰ 'ਤੇ ਪੈਸਿਆਂ ਦੇ ਦੋਸ਼ ਲਾ ਕੇ ਉਨ੍ਹਾਂ ਇਕ ਤਰਾਂ ਨਾਲ ਬੇਇੱਜ਼ਤ ਕਰ ਕੇ ਕੱਢਿਆ ਸੀ ਉਸ ਪ੍ਰਤੀ ਪੰਜਾਬ ਦੇ ਲੋਕ ਤੇ ਖ਼ੁਦ ਸੁੱਚਾ ਸਿੰਘ ਛੋਟੇਪੁਰ ਭਲੀ ਭਾਂਤੀ ਜਾਣੂ ਹਨ | ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨਾਲ ਦਿੱਲੀ ਦੇ ਕਿਸੇ ਵੀ ਸੂਬੇਦਾਰ ਜਾਂ ਪਾਰਟੀ ਦੇ ਆਗੂਆਂ ਦੀ ਕੋਈ ਮੁਲਾਕਾਤ ਨਹੀਂ ਹੋਈ ਤੇ ਇਸ ਦੇ ਨਾਲ ਹੀ ਇਨ੍ਹਾਂ ਦੋਵੇਂ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਠਿੰਡਾ ਰੈਲੀ ਦੌਰਾਨ ਜੋ ਪਾਰਟੀ ਵਲੰਟੀਅਰ ਤੇ ਆਗੂਆਂ ਨੇ 5-6 ਮਤੇ ਪਾਸ ਕੀਤੇ ਸਨ ਉਨ੍ਹਾਂ ਤੋਂ ਉਹ ਬਿਲਕੁਲ ਟੱਸ ਤੋਂ ਮੱਸ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਜੋ ਸਵਰਾਜ ਦਾ ਏਜੰਡਾ ਸੀ ਉਸ 'ਤੇ ਹੀ ਉਹ ਪਹਿਰਾ ਦੇਣਗੇ | ਖਹਿਰਾ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਇਕ ਸਿਆਣੇ ਸਿਆਸਤਦਾਨ ਹਨ ਉਹ ਕੋਈ ਜਲਦੀ 'ਚ ਫ਼ੈਸਲਾ ਲੈਣ ਵਾਲੇ ਨਹੀਂ ਹਨ |

ਏਸ਼ੀਅਨ ਪੈਰਾ ਗੇਮਜ਼ 'ਚ ਨਾਂਅ ਭੇਜਣ ਦੀ ਮੰਗ ਲੈ ਕੇ ਹਾਈਕੋਰਟ ਪੁੱਜਾ ਬੈਡਮਿੰਟਨ ਖਿਡਾਰੀ

ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)- ਏਸ਼ੀਅਨ ਪੈਰਾ ਗੇਮਜ਼ ਲਈ ਭੇਜੇ ਗਏ ਨਾਵਾਂ ਵਾਲੇ ਖਿਡਾਰੀਆਂ ਦਾ ਰੈਂਕ ਆਪਣੇ ਤੋਂ ਘੱਟ ਦੱਸਦਿਆਂ ਫ਼ਾਜ਼ਿਲਕਾ ਨੇੜਲੇ ਪਿੰਡ ਤੇਲੂਪੁਰਾ ਦੇ 32 ਸਾਲਾ ਸੰਜੀਵ ਕੁਮਾਰ ਨੇ ਉਸ ਦਾ ਨਾਂਅ ਵੀ ਭੇਜਣ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਡੀ.ਏ.ਵੀ.ਕਾਲਜ ਸੈਕਟਰ-10 'ਚ ਐਮ.ਬੀ.ਏ. ਦੀ ਐਫੀਲੇਸ਼ਨ ਰੱਦ

ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਡੀ.ਏ.ਵੀ. ਕਾਲਜ ਸੈਕਟਰ-10 ਵਿਚ ਐਮ.ਬੀ.ਏ. ਦੀ ਐਫੀਲੇਸ਼ਨ ਰੱਦ ਕਰ ਦਿੱਤੀ ਗਈ | ਇਹ ਫ਼ੈਸਲਾ ਪੰਜਾਬ ਯੂਨੀਵਰਸਿਟੀ ਦੀ ਐਫੀਲੇਸ਼ਨ ਕਮੇਟੀ ਵਲੋਂ ਅੱਜ ਮੀਟਿੰਗ ਵਿਚ ਲਿਆ ਗਿਆ | ਐਫੀਲੇਸ਼ਨ ਕਮੇਟੀ ਦੀ ...

ਪੂਰੀ ਖ਼ਬਰ »

ਕੂੜਾ ਚੁੱਕਣ ਤੋਂ ਰੋਕਣ 'ਤੇ ਮਾਮਲਾ ਦਰਜ

ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 8 ਵਿਚ ਕੂੜਾ ਚੁੱਕਣ ਤੋਂ ਰੋਕਣ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ 30 ਵੇਅਜ ਇਮਾਰਤ ਸਿਹਤ ਵਿਭਾਗ ਵਿਚ ਕੰਮ ਕਰਨ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦਾ ਪਰਸ ਝਪਟਿਆ

ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 27 ਵਿਚ ਇਕ ਵਾਰ ਫਿਰ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਿਕਾਇਤ ਅਨੁਸਾਰ ਪਲਸਰ ਮੋਟਰਸਾਈਕਲ ਸਵਾਰ ਰਾਹ ਜਾਂਦੀ ਔਰਤ ਦਾ ਪਰਸ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ | ਸੈਕਟਰ 27 ਦੀ ਹੀ ਰਹਿਣ ਵਾਲੀ ਸ਼ਿਕਾਇਤ ...

ਪੂਰੀ ਖ਼ਬਰ »

ਯੂ.ਟੀ. ਐਾਡ ਐਮ.ਸੀ. ਇੰਪਲਾਈਜ਼ ਤੇ ਵਰਕਰਜ਼ ਯੂਨਿਅਨ ਵਲੋਂ 26 ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

ਚੰਡੀਗੜ੍ਹ, 18 ਸਤੰਬਰ (ਅਜਾਇਬ ਸਿੰਘ ਔਜਲਾ)- ਯੂ.ਟੀ. ਐਾਡ ਐਮ.ਸੀ. ਇੰਪਲਾਈਜ਼ ਅਤੇ ਵਰਕਰਜ਼ ਯੂਨੀਅਨ ਵਲੋਂ ਚੰਡੀਗੜ੍ਹ ਪ੍ਰਸ਼ਾਸਨ 'ਤੇ ਮੰਗਾਂ ਨਾ ਮੰਨਣ ਦਾ ਦੋਸ਼ ਲਾਉਂਦੇ ਹੋਏ ਵੱਡਾ ਫ਼ੈਸਲਾ ਲਿਆ ਗਿਆ ਹੈ | ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਇਕ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਬੈਂਕ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਕੀਤੀ ਰੈਲੀ

ਚੰਡੀਗੜ੍ਹ, 18 ਸਤੰਬਰ (ਅਜਾਇਬ ਸਿੰਘ ਔਜਲਾ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਇਕ ਰੋਸ ਰੈਲੀ ਕੀਤੀ ਗਈ | ਇਹ ਰੋਸ ਪ੍ਰਦਰਸ਼ਨ ਚੰਡੀਗੜ੍ਹ ਦੇ ਸੈਕਟਰ 17 ਦੀ ਬੈਂਕ ਆਫ਼ ਇੰਡੀਆ ਸਾਹਮਣੇ ਕੀਤਾ ਗਿਆ | ਬੈਂਕ ਸੁਕੇਅਰ ਦੇ ਤਕਰੀਬਨ 600 ...

ਪੂਰੀ ਖ਼ਬਰ »

ਚੰਡੀਗੜ੍ਹ 'ਆਪ' ਵਲੋਂ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਵਾਲਿਆਂ ਦੇ ਸੰਘਰਸ਼ ਨੂੰ ਸਮਰਥਨ

ਚੰਡੀਗੜ੍ਹ, 18 ਸਤੰਬਰ (ਆਰ.ਐਸ. ਲਿਬਰੇਟ) - ਅੱਜ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਸੈਕਟਰ 34 ਦੇ ਥਾਣੇ ਵਿਚ ਜਾ ਕੇ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਵਾਲਿਆਂ ਦੇ ਸੰਘਰਸ਼ ਨੂੰ ਸਮਰਥਨ ਦਿੱਤਾ | ਇਸ ਮੌਕੇ ਪਾਰਟੀ ਕਨਵੀਨਰ ਸ੍ਰੀ ਪਰੇਮ ਗਰਗ ਨੇ ਕਿਹਾ ਕਿ ਗ਼ਰੀਬ ਅਤੇ ਪਿਛੜੇ ...

ਪੂਰੀ ਖ਼ਬਰ »

ਆਨਲਾਈਨ ਫ਼ੋਨ ਖ਼ਰੀਦਣ 'ਤੇ ਠੱਗੀ

ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਦੇ ਰਹਿਣ ਵਾਲੇ ਵਿਅਕਤੀ ਨੇ ਓ.ਐਲ.ਐਕਸ. 'ਤੇ ਆਈ ਫ਼ੋਨ ਵੇਚਣ ਸਬੰਧੀ ਇਸ਼ਤਿਹਾਰ ਦੇਖਿਆ ਜਿਸ ਦੇ ਬਾਅਦ ਉਸ ਨੇ ਫ਼ੋਨ ਲੈਣ ਲਈ ਪੈਸੇ ਵੀ ਵੇਚਣ ਵਾਲੇ ਵਿਅਕਤੀ ਨੂੰ ਭੇਜ ਦਿੱਤੇ ਪਰ ਨਾ ਤਾਂ ਉਸ ਦੇ ਪੈਸੇ ...

ਪੂਰੀ ਖ਼ਬਰ »

-ਮਾਮਲਾ ਪਨਸਪ ਵਿਭਾਗ ਦਾ ਪੇਪਰ ਲੀਕ ਹੋਣ ਦਾ- 10 ਪ੍ਰੀਖਿਆਰਥੀਆਂ ਿਖ਼ਲਾਫ਼ ਅਦਾਲਤ 'ਚ ਚਲਾਨ ਪੇਸ਼

ਐੱਸ. ਏ ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪਨਸਪ ਵਿਭਾਗ 'ਚ ਵੱਖ-ਵੱਖ ਗਰੇਡ ਦੇ ਇੰਸਪੈਕਟਰ ਭਰਤੀ ਲਈ ਹੋਈ ਪ੍ਰੀਖਿਆ 'ਚ ਪੇਪਰ ਲੀਕ ਕਰਨ ਅਤੇ ਮੋਟੀ ਰਕਮ ਵਸੂਲਣ ਦੇ ਮਾਮਲੇ 'ਚ ਗਿ੍ਫ਼ਤਾਰ 10 ਪ੍ਰੀਖਿਆਰਥੀਆਂ ਬੀਰਦਵਿੰਦਰ ਸਿੰਘ, ...

ਪੂਰੀ ਖ਼ਬਰ »

ਡੰਪਿੰਗ ਗਰਾਊਾਡ ਦਾ ਘਿਰਾਓ ਕਰਦੇ 500 ਤੋਂ ਜ਼ਿਆਦਾ ਵਿਖਾਵਾਕਾਰੀ ਹਿਰਾਸਤ 'ਚ ਲਏ ਤੇ ਛੱਡੇ

ਚੰਡੀਗੜ੍ਹ, 18 ਸਤੰਬਰ (ਆਰ.ਐਸ.ਲਿਬਰੇਟ)- ਡੋਰ ਟੂ ਡੋਰ ਗਾਰਬੇਜ਼ ਕਲੈਕਸ਼ਨ ਸੋਸਾਇਟੀ ਵਲੋਂ ਅੱਜ ਡੰਪਿੰਗ ਗਰਾਊਾਡ ਅਤੇ ਕੂੜਾ ਪਲਾਂਟ ਵਿਚ ਸ਼ਹਿਰ ਤੋਂ ਭਰੇ ਕੂੜੇ ਦੇ ਵਾਹਨਾਂ ਨੂੰ ਰੋਕਣ 'ਤੇ ਪੁਲਿਸ ਨੇ ਹਿਰਾਸਤ ਵਿਚ ਲਿਆ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਕਰ ਕੇ ...

ਪੂਰੀ ਖ਼ਬਰ »

ਮੁਹਾਲੀ ਤੋਂ ਮੋਟਰਸਾਈਕਲ ਖੋਹ ਚੰਡੀਗੜ੍ਹ 'ਚ ਕੀਤੀ ਲੁੱਟ
ਚਾਕੂ ਦੀ ਨੋਕ 'ਤੇ ਦੋ ਲੋਕਾਂ ਨੂੰ ਲੁੱਟ ਕੇ ਫ਼ਰਾਰ ਹੋਏ ਲੁਟੇਰੇ ਮਿੰਟਾਂ 'ਚ ਕਾਬੂ

ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਬੀਤੀ ਰਾਤ ਸੈਕਟਰ 7 ਵਿਚ ਆਈਸ ਕ੍ਰੀਮ ਵੇਚਣ ਵਾਲੇ ਸਮੇਤ ਦੋ ਵਿਅਕਤੀਆਂ ਨਾਲ ਹੋਈ ਲੁੱਟ ਦੇ ਮਾਮਲੇ 'ਚ ਕੁਝ ਮਿੰਟਾਂ ਵਿਚ ਹੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ...

ਪੂਰੀ ਖ਼ਬਰ »

ਲੋਕ ਸਭਾ ਮੈਂਬਰ ਕਿਰਨ ਖੇਰ ਦੀ ਹਾਜ਼ਰੀ 'ਚ ਵੱਡੀ ਗਿਣਤੀ 'ਚ ਨੌਜਵਾਨ ਭਾਜਪਾ ਵਿਚ ਹੋਏ ਸ਼ਾਮਿਲ

ਚੰਡੀਗੜ੍ਹ, 18 ਸਤੰਬਰ (ਆਰ.ਐਸ.ਲਿਬਰੇਟ) - ਲੋਕ ਸਭਾ ਮੈਂਬਰ ਕਿਰਨ ਖੇਰ ਦੀ ਹਾਜ਼ਰੀ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਭਾਜਪਾ ਵਿਚ ਸ਼ਾਮਿਲ ਹੋਏ | ਖੇਰ ਨੇ ਸਮੂਹ ਨੌਜਵਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਾਲ ਸਿਰਫ਼ ਮੋਢੇ ਵਲੋਂ ਮੋਢਾ ਨਹੀਂ ਸਗੋਂ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਤੇ ਪਟਵਾਰੀ ਸਮੇਤ 6 ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਡੇਰਾਬੱਸੀ, 18 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਧੂਤ, ਪਟਵਾਰੀ ਸਤਪਾਲ ਸਿੰਘ ਸਮੇਤ 6 ਵਿਅਕਤੀਆਂ ਿਖ਼ਲਾਫ਼ ਡੇਰਾਬੱਸੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰੋਹਿਤ ਪੁੱਤਰ ਬਿਸੰਬਰ ਦਾਸ ...

ਪੂਰੀ ਖ਼ਬਰ »

ਜ਼ਮੀਨ ਦੀ ਖਰੀਦੋ-ਫਰੋਖਤ ਨੂੰ ਲੈ ਕੇ ਚੰਡੀਗੜ੍ਹ ਵਾਸੀ ਨੇ ਮਾਰੀ ਢਾਈ ਕਰੋੜ ਦੀ ਠੱਗੀ

ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਦੀ ਪੁਲਿਸ ਨੇ ਜ਼ਮੀਨ ਦੀ ਖਰੀਦੋ ਫਰੋਖਤ ਨੂੰ ਲੈ ਕੇ ਇਕ ਵਿਅਕਤੀ ਿਖ਼ਲਾਫ਼ ਢਾਈ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ | ਉਕਤ ਮੁਲਜ਼ਮ ਦੀ ਪਛਾਣ ਸਤਿੰਦਰ ਸਿੰਘ ਵਾਸੀ ਸੈਕਟਰ-9 ਚੰਡੀਗੜ੍ਹ ...

ਪੂਰੀ ਖ਼ਬਰ »

ਚਾਰ ਥਾਵਾਂ 'ਤੇ ਚੋਰੀ ਕਰਕੇ ਚੋਰਾਂ ਨੇ ਨਵੇਂ ਐੱਸ. ਐੱਚ. ਓ. ਦਾ ਕੀਤਾ ਸਵਾਗਤ

ਜ਼ੀਰਕਪੁਰ, 18 ਸਤੰਬਰ (ਅਵਤਾਰ ਸਿੰਘ)- ਅਣਪਛਾਤੇ ਚੋਰਾਂ ਨੇ ਬੀਤੀ ਰਾਤ ਖੇਤਰ ਅੰਦਰ ਚਾਰ ਥਾਵਾਂ 'ਤੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਨਵੇਂ ਐੱਸ. ਐੱਚ. ਓ. ਸੁਖਵਿੰਦਰ ਸਿੰਘ ਸੁੱਖੀ ਦਾ ਸਵਾਗਤ ਕੀਤਾ | ਚੋਰਾਂ ਨੇ ਇਕੋ ਰਾਤ 'ਚ ਚਾਰ ਚੋਰੀਆਂ ...

ਪੂਰੀ ਖ਼ਬਰ »

ਬਾਹੂਬਲ ਤੇ ਨਸ਼ਿਆਂ ਦੇ ਜ਼ੋਰ 'ਤੇ ਚੋਣਾਂ ਲੁੱਟਣ 'ਤੇ ਉਤਾਰੂ ਹੋਈ ਕਾਂਗਰਸ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 18 ਸਤੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਕਾਂਗਰਸ ਸੂਬੇ 'ਚ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਨਸ਼ਿਆਂ ...

ਪੂਰੀ ਖ਼ਬਰ »

ਲੋਕ ਹਿੱਤਾਂ ਤੇ ਪੰਚਾਇਤੀ ਰਾਜ ਪ੍ਰਣਾਲੀ ਦੀ ਹਕੀਕੀ ਬਹਾਲੀ ਦੀ ਲੜਾਈ ਲੜੇਗੀ 'ਆਪ'- ਡਾ: ਬਲਬੀਰ ਸਿੰਘ

ਚੰਡੀਗੜ੍ਹ, 18 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਉਹ ਪਿੰਡ ਪੱਧਰ 'ਤੇ ਪੰਚਾਇਤੀ ਰਾਜ ਪ੍ਰਬੰਧ ਦੀ ਬਹਾਲੀ ਅਤੇ ਲੋਕ ਹਿਤਾਂ ਦੀ ਲੜਾਈ ਲੜੇਗੀ ਕਿਉਂਕਿ ਲੋਕਤੰਤਰ ਦੀ ਨੀਂਹ ਮੰਨੇ ਜਾਂਦੇ ਪੰਚਾਇਤੀ ਰਾਜ ਪ੍ਰਬੰਧ ਨੂੰ ਦਹਾਕਿਆਂ ਤੋਂ ...

ਪੂਰੀ ਖ਼ਬਰ »

ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀ ਦੀਵਾਰ ਦੇ ਉਦਘਾਟਨ ਮੌਕੇ ਗਾਇਕ ਰਣਜੀਤ ਬਾਵਾ ਨੇ ਕੀਤਾ ਲੋਕਾਂ ਦਾ ਮਨੋਰੰਜਨ

ਐੱਸ. ਏ. ਐੱਸ. ਨਗਰ, 18 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)-ਸਥਾਨਕ ਫੇਜ਼ 3ਬੀ2 ਵਿਖੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼ 3ਬੀ2 ਵਲੋਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀ ਦੀਵਾਰ ਬਣਾਈ ਗਈ, ਜਿਸ ਦਾ ਅੱਜ ਰਸਮੀ ਉਦਘਾਟਨ ਕੀਤਾ ਗਿਆ | ਇਸ ਉਪਰੰਤ ਸਮੂਹ ਪ੍ਰਬੰਧਕਾਂ ...

ਪੂਰੀ ਖ਼ਬਰ »

'ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ' ਦਾ ਗਠਨ

ਚੰਡੀਗੜ੍ਹ, 18 ਸਤੰਬਰ (ਐਨ.ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਵਿਚ ਅਸੰਗਠਿਤ ਮਜ਼ਦੂਰਾਂ ਨੂੰ ਤੋਹਫ਼ਾ ਦਿੰਦੇ ਹੋਏ 'ਹਰਿਆਣਾ ਅਸੰਗਠਿਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ' ਦੇ ਗਠਨ ਦਾ ਐਲਾਨ ਕੀਤਾ | ਇਹ ਬੋਰਡ ਅਸੰਗਠਿਤ ਖੇਤਰ ਵਿਚ ...

ਪੂਰੀ ਖ਼ਬਰ »

ਸਰਗੁਣ ਮਹਿਤਾ ਤੇ ਗਾਇਕ ਐਮੀ ਵਿਰਕ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਲਾਈਆਂ ਰੌਣਕਾਂ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਪੰਜਾਬੀਆਂ ਦੀ ਚਹੇਤੀ ਅਦਾਕਾਰਾ ਸਰਗੁਣ ਮਹਿਤਾ ਅਤੇ ਚਰਚਿੱਤ ਗਾਇਕ ਤੇ ਅਦਾਕਾਰ ਐਮੀ ਵਿਰਕ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿਖੇ ਇਕ ਸ਼ਾਨਦਾਰ ਸੰਗੀਤਕ ਸ਼ਾਮ ਦੌਰਾਨ ਹਾਜ਼ਰੀ ਭਰਦਿਆਂ ਖੂਬ ...

ਪੂਰੀ ਖ਼ਬਰ »

ਲੋਕ ਸੰਪਰਕ ਵਿਭਾਗ ਦਾ ਪੱਖਪਾਤੀ ਰਵੱਈਆ, ਪੰਜਾਬ ਸਰਕਾਰ ਵਲੋਂ ਤਹਿਸੀਲ ਪੱਧਰ 'ਤੇ ਕੰਮ ਕਰਦੇ ਪੱਤਰਕਾਰਾਾ ਨੂੰ ਦਿੱਤੀ ਜਾ ਰਹੀ ਹੈ ਸਿਰਫ਼ ਬੀਮਾ ਸਹੂਲਤ

ਜ਼ੀਰਕਪੁਰ, 18 ਸਤੰਬਰ (ਹਰਦੀਪ ਸਿੰਘ ਹੈਪੀ ਪੰਡਵਾਲਾ)- ਪੰਜਾਬ ਵਿਚ ਸਮੇਂ ਦੀਆਂ ਸਰਕਾਰਾਂ ਨਾਲ ਰਲੇ ਮਿਲੇ ਲੋਕ ਸੰਪਰਕ ਵਿਭਾਗ ਦੇ ਉਚ ਅਧਿਕਾਰੀਆਾ ਵਲੋਂ ਬੰਦ ਕਮਰਿਆਂ 'ਚ ਬੈਠ ਕੇ ਘੜ੍ਹੀਆਂ ਜਾਂਦੀਆਾ ਯੋਜਨਾਵਾਂ ਦਾ ਸਖ਼ਤ ਮਿਹਨਤ ਕਰਨ ਵਾਲੇ ਪੱਤਰਕਾਰਾਾ ਨੂੰ ਘੱਟ ...

ਪੂਰੀ ਖ਼ਬਰ »

ਨਗਰ ਨਿਗਮ ਨੇ ਫੇਜ਼-5 ਵਿਖੇ ਕੀਤੀ ਸਫਾਈ

ਐੱਸ. ਏ. ਐੱਸ. ਨਗਰ, 18 ਸਤੰਬਰ (ਰਾਣਾ)-ਨਗਰ ਨਿਗਮ ਦੀ ਟੀਮ ਵਲੋਂ ਫੇਜ਼-5 ਦੇ ਪਾਰਕਾਂ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਦੀ ਸਫਾਈ ਕਰਵਾਈ ਗਈ | ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਗਰ ...

ਪੂਰੀ ਖ਼ਬਰ »

ਦੋ ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਵਾਟਰ ਸਪਲਾਈ ਸਕੀਮ ਫੇਜ਼-4 ਚੰਡੀਗੜ੍ਹ (ਕਜੌਲੀ) ਦੀ ਮੇਨ ਪਾਇਪ ਲਾਈਨ ਦੀ ਮੁਰੰਮਤ ਲਈ 19 ਸਤੰਬਰ ਨੂੰ ਪਾਣੀ ਦੀ ਸਪਲਾਈ ਬੰਦ ਰੱਖੀ ਜਾ ਰਹੀ ਹੈ, ਜਿਸ ਕਾਰਨ ਦੋ ਦਿਨ ਭਾਵ 19 ਤੇ 20 ਸਤੰਬਰ ਨੂੰ ਵਾਟਰ ਸਪਲਾਈ ਸਕੀਮ ਫੇਜ਼-3, 4 ...

ਪੂਰੀ ਖ਼ਬਰ »

ਅੱਧੀ ਰਾਤ ਤੋਂ ਲੈ ਕੇ ਸਵੇਰੇ 6 ਵਜੇ ਤੱਕ ਰੈਸਟੋਰੈਂਟ/ਢਾਬੇ, ਪਾਰਟੀ ਵਾਲੀਆਂ ਥਾਵਾਂ, ਕਲੱਬ ਤੇ ਠੇਕੇ ਖੁੱਲ੍ਹੇ ਰੱਖਣ 'ਤੇ ਪਾਬੰਦੀ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਐੱਸ. ਏ. ਐੱਸ. ਨਗਰ ਗੁਰਪ੍ਰੀਤ ਕੌਰ ਸਪਰਾ ਨੇ ਸਮੁੱਚੇ ਜ਼ਿਲ੍ਹੇ ਦੀ ਹਦੂਦ ਅੰਦਰ ਸੜਕਾਂ ਦੇ ਕਿਨਾਰੇ ਜਾਂ ਜਨਤਕ ਥਾਵਾਂ 'ਤੇ ਅੱਧੀ ਰਾਤ ਤੋਂ ਲੈ ਕੇ ਸਵੇਰੇ 6 ਵਜੇ ਤੱਕ ...

ਪੂਰੀ ਖ਼ਬਰ »

ਸਿੰਬਲ ਮਾਜਰਾ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਖਰੜ, 18 ਸਤੰਬਰ (ਜੰਡਪੁਰੀ)-ਬਲਾਕ ਸੰਮਤੀ ਘੋਗਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰੰਘ ਢੀਂਡਸਾ ਸਿੰਬਲ ਮਾਜਰਾ ਵਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਜ਼ੋਨ ਅਧੀਨ ਆਉਂਦੇ ਪਿੰਡਾਂ ਦੇ ਵੋਟਰਾਂ ਨਾਲ ਘਰ-ਘਰ ਜਾ ਕੇ ਸੰਪਰਕ ਕਰਦਿਆਂ ਉਨ੍ਹਾਂ ਨੂੰ ਆਪਣੇ ਹੱਕ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਪਟਵਾਰ ਯੂਨੀਅਨ ਐੱਸ. ਏ. ਐੱਸ. ਨਗਰ ਦੇ ਸੋਹਨ ਸਿੰਘ ਢੰਗਰਾਲੀ ਪ੍ਰਧਾਨ ਬਣੇ

ਖਰੜ, 18 ਸਤੰਬਰ (ਗੁਰਮੁੱਖ ਸਿੰਘ ਮਾਨ)-ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੀ ਮੀਟਿੰਗ ਤਹਿਸੀਲ ਦਫ਼ਤਰ ਖਰੜ ਦੇ ਮੀਟਿੰਗ ਹਾਲ ਤਹਿਸੀਲ ਖਰੜ ਦੇ ਪ੍ਰਧਾਨ ਹਰਵਿੰਦਰ ਸਿੰਘ ਪੋਹਲੀ, ਮੁਹਾਲੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ, ਡੇਰਾਬੱਸੀ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਮੁੱਚੇ ਜ਼ਿਲ੍ਹੇ 'ਚ ਹੁੱਕਾ ਬਾਰਾਂ 'ਤੇ ਪਾਬੰਦੀ ਦੇ ਹੁਕਮ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਗੁਰਪ੍ਰੀਤ ਕੌਰ ਸਪਰਾ ਆਈ. ਏ. ਐੱਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਡੇਰਾਬੱਸੀ, 18 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਖੇਤਰ ਤੋਂ ਕਾਂਗਰਸੀ ਉਮੀਦਵਾਰਾਂ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਘਰ-ਘਰ ਜਾ ਕੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦੇ ਹੋਏ ਵੋਟਾਂ ਮੰਗੀਆਂ | ਇਸ ਮੌਕੇ ਬਲਾਕ ਸੰਮਤੀ ਚਡਿਆਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਦੇ ਲੋਕ ਆਪਣੀ ਇਕ-ਇਕ ਵੋਟ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਭੁਗਤਣਗੇ : ਸਿੱਧੂ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹ•ਾ ਮੁਹਾਲੀ ਦੇ ਸਮੁੱਚੇ ਪਿੰਡਾਂ ਅੰਦਰ ਕਾਂਗਰਸ ਪਾਰਟੀ ਦੇ ਜ਼ਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ ਅਤੇ ਪਿੰਡਾਂ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਬੀ. ਐੱਮ. ਡਬਲਿਊ ਕਾਰ ਦੇ ਚਾਲਕ ਨੇ ਡਰਾਈਵਰਾਂ ਨੂੰ ਮਾਰੀ ਟੱਕਰ, 4 ਜ਼ਖ਼ਮੀ

ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)- ਅੰਤਰਰਾਸ਼ਟਰੀ ਬੱਸ ਅੱਡੇ ਅਧੀਨ ਪੈਂਦੇ ਖੇਤਰ 'ਚ ਇਕ ਬੀ. ਐੱਮ. ਡਬਲਿਊ ਕਾਰੀ ਦੇ ਚਾਲਕ ਵਲੋਂ 4 ਟੈਕਸੀ ਡਰਾਈਵਰਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ | ਜ਼ਖ਼ਮੀਆਂ ਦੀ ਪਛਾਣ ਨਰਿੰਦਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਕਰਾਉਣ ਲਈ ਪ੍ਰਬੰਧ ਮੁਕੰਮਲ : ਡੀ. ਸੀ.

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਚੋਣਾਂ ਨੂੰ ਅਮਨ ਅਮਾਨ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਕਰਾਉਣ ਲਈ ਪੁਖਤਾ ਪ੍ਰਬੰਧ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ : ਜਸਵੀਰ ਸਿੰਘ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੈਨਸ਼ਨ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਸਿੱਖਿਆ, ਸਿਹਤ, ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 31 ਅਕਤੂਬਰ ਤੱਕ ਹੋਵੇਗਾ : ਡੀ. ਸੀ.

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 31 ਅਕਤੂਬਰ ਤੱਕ ਹੋਵੇਗਾ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ 19 ਤੇ 22 ਨੂੰ ਸ਼ਰਾਬ ਦੇ ਠੇਕੇ ਰਹਿਣਗੇ ਬੰਦ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਆਈ. ਏ. ਐੱਸ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਐੱਨ. ਕੇ. ਸ਼ਰਮਾ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਕੈਮਰਾ ਚੋਰੀ

ਜ਼ੀਰਕਪੁਰ, 18 ਸਤੰਬਰ (ਅਵਤਾਰ ਸਿੰਘ)-ਅਣਪਛਾਤੇ ਚੋਰ ਅੱਜ ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਦੀ ਇਨੋਵਾ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਵਿਚ ਪਿਆ ਕੀਮਤੀ ਕੈਮਰਾ ਚੋਰੀ ਕਰਕੇ ਲੈ ਗਏ¢ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ...

ਪੂਰੀ ਖ਼ਬਰ »

ਕਾਂਗਰਸ ਪੁਲਿਸ ਦੀ ਮਦਦ ਨਾਲ ਵੋਟਾਂ ਦੌਰਾਨ ਬੂਥ ਕੈਪਚਰ ਕਰਨ ਤੱਕ ਜਾ ਸਕਦੀ ਹੈ : ਐਨ. ਕੇ. ਸ਼ਰਮਾ

ਡੇਰਾਬੱਸੀ, 18 ਸਤੰਬਰ (ਗੁਰਮੀਤ ਸਿੰਘ)-ਅੱਜ ਹੋਣ ਵਾਲੀਆਂ ਜ਼ਿਲ•ਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪੁਲਿਸ ਦੀ ਮਦਦ ਨਾਲ ਬੂਥ ਕੈਪਚਰ ਕਰਨ ਤੱਕ ਜਾ ਸਕਦੀ ਹੈ | ਹਲਕਾ ਡੇਰਾਬੱਸੀ ਦੀ ਪੁਲਿਸ ਕਾਂਗਰਸ ਪਾਰਟੀ ਨਾਲ ਮਿਲ ਕੇ ਅਕਾਲੀ ਉਮੀਦਵਾਰਾਂ ਦੇ ਘਰ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਵਿਦਿਆਰਥੀ ਜ਼ਖ਼ਮੀ

ਲਾਲੜੂ, 18 ਸਤੰਬਰ (ਰਾਜਬੀਰ ਸਿੰਘ)- ਕੇਂਦਰੀ ਵਿਦਿਆਲਾ ਦੱਪਰ ਵਿਖੇ ਇਕ ਅਧਿਆਪਕਾ ਦੀ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਪੰਜਵੀਂ ਜਮਾਤ ਦਾ ਵਿਦਿਆਰਥੀ ਜ਼ਖ਼ਮੀ ਹੋ ਗਿਆ | ਹਾਦਸੇ ਕਾਰਨ ਉਸ ਦੇ ਅਗਲੇ ਦੰਦ ਤੇ ਬਾਂਹ ਟੁੱਟ ਗਈ, ਜਿਸ ਨੂੰ ਇਲਾਜ ਲਈ ਇੰਡਸ ਇੰਟਰਨੈਸ਼ਨਲ ...

ਪੂਰੀ ਖ਼ਬਰ »

ਮਾਂ ਆਪਣੇ ਹੀ ਬੱਚੇ ਨੂੰ ਮਿਲਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਣ ਕੱਟਣ ਲਈ ਮਜਬੂਰ

ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਬਲੌਾਗੀ ਦੇ ਆਜ਼ਾਦ ਨਗਰ ਦੀ ਰਹਿਣ ਵਾਲੀ ਇਕ ਔਰਤ ਵਲੋਂ ਆਪਣੀ ਹੀ ਇਕ ਗੁਆਂਢਣ 'ਤੇ ਉਸ ਦਾ ਬੱਚਾ ਚੋਰੀ ਕਰਨ ਦਾ ਦੋਸ਼ ਲਗਾਉਂਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਆਪਣਾ ...

ਪੂਰੀ ਖ਼ਬਰ »

ਲੱਖਾਂ ਦੀ ਠੱਗੀ ਮਾਰਨ ਵਾਲੀ ਆਨ-ਲਾਈਨ ਮਾਰਕੀਟਿੰਗ ਕੰਪਨੀ ਦੇ 3 ਪ੍ਰਬੰਧਕ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-82 ਸਥਿਤ ਡਾਇਨੈਮਿਕ ਬੈਨੀਫੀਸ਼ੀਅਲ ਅਕਾਰਡ (ਡੀ. ਬੀ. ਏ. ਆਨ-ਲਾਈਨ ਮਾਰਕੀਟਿੰਗ) ਨਾਂਅ ਦੀ ਕੰਪਨੀ ਦੇ ਪ੍ਰਬੰਧਕਾਂ ਵਲੋਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮਾਰੀ ਗਈ ਲੱਖਾਂ ਰੁਪਏ ...

ਪੂਰੀ ਖ਼ਬਰ »

ਰਿਸ਼ਵਤ ਲੈਣ ਦੇ ਮਾਮਲੇ 'ਚ ਸਹਾਇਕ ਥਾਣੇਦਾਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਦੀ ਟੀਮ ਵਲੋਂ ਜ਼ੀਰਕਪੁਰ ਥਾਣੇ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਅਨੂਪ ਸਿੰਘ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗਿ੍ਫ਼ਤਾਰ ਕਰਨ ਦੇ ਮਾਮਲੇ 'ਚ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ...

ਪੂਰੀ ਖ਼ਬਰ »

ਸੈਕਟਰ 76-80 ਦੇ ਵਸਨੀਕਾਂ ਨੂੰ ਰਾਹਤ ਦੇਣ ਲਈ ਚੁੱਕੇ ਕਦਮ

ਐੱਸ. ਏ. ਐੱਸ. ਨਗਰ, 18 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਸੈਕਟਰ 76-80 ਦੇ ਵਸਨੀਕਾਂ ਨੂੰ ਰਾਹਤ ਦੇਣ ਲਈ ਚੁੱਕੇ ਇਕ ਅਹਿਮ ਕਦਮ ਤਹਿਤ ਗਮਾਡਾ ਨੇ ਸੈਕਟਰ 77/88 ਨੂੰ ਵੰਡਦੀ 150 ਵਰਗ ਫੁੱਟ ਚੌੜੀ ਸੜਕ ਦਾ ਕਬਜ਼ਾ ਲੈ ਲਿਆ ਹੈ | ਇਸ ਕਾਰਵਾਈ ਉਪਰੰਤ ਇਸ ਥਾਂ 'ਤੇ ਪੱਕੀ ਸੜਕ ਦਾ ...

ਪੂਰੀ ਖ਼ਬਰ »

ਦੂਜਾ ਮੈਡੀਕਲ ਕੈਂਪ 22 ਨੂੰ

ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)- ਪੀਪਲ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਵਲੋਂ ਦੂਜਾ ਮੈਡੀਕਲ ਕੈਂਪ ਗ੍ਰੇਸ਼ੀਅਨ ਸੁਪਰਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਵਿਖੇ 22 ਸਤੰਬਰ ਨੂੰ ਸ਼ਾਮ 5 ਵਜੇ ਤੋਂ 6 ਵਜੇ ...

ਪੂਰੀ ਖ਼ਬਰ »

ਸੈਕਟਰ 76-80 ਦੇ ਵਸਨੀਕਾਂ ਵਲੋਂ ਧਰਨਾ 28 ਨੂੰ

ਐੱਸ. ਏ. ਐੱਸ. ਨਗਰ, 18 ਸਤੰਬਰ (ਝਾਂਮਪੁਰ)-ਸੈਕਟਰ 76-80 ਪਲਾਟ ਅਲਾਟਮੈਂਟ ਐਾਡ ਡਿਵੈਲਪਮੈਂਟ ਵੈੱਲਫੇਅਰ ਕਮੇਟੀ ਦੀ ਇਕ ਮੀਟਿੰਗ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਹੋਈ | ਕਮੇਟੀ ਦੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂੰਨੀਆ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ...

ਪੂਰੀ ਖ਼ਬਰ »

47ਵਾਂ ਆਰੀਆਨਜ਼ ਜੌਬ ਫੈਸਟ 21 ਸਤੰਬਰ ਨੂੰ ਆਰੀਅਨਜ਼ ਕੈਂਪਸ ਵਿਚ

ਮੋਹਾਲੀ, 18 ਸਤੰਬਰ (ਅ. ਬ.)-ਵੱਖ-ਵੱਖ ਸੈਕਟਰ ਦੀਆਂ 15 ਤੋਂ ਵੱਧ ਕੰਪਨੀਆਂ ਨੇ 21 ਸਤੰਬਰ ਨੂੰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਵਿਚ ਹੋਣ ਵਾਲੇ 47ਵੇਂ ਆਰੀਅਨਜ਼ ਜੌਬ ਫੈਸਟ ਵਿਚ ਹਿੱਸਾ ਲੈਣ ਲਈ ਆਪਣੀ ਲਿਖਤ ਪੁਸ਼ਟੀ ਕੀਤੀ ਹੈ | ਆਰੀਅਨਜ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX