ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  49 minutes ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 2 hours ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 2 hours ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  about 3 hours ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  about 3 hours ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  about 3 hours ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  about 3 hours ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  about 4 hours ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  about 5 hours ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  about 5 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  about 5 hours ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  about 5 hours ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  about 5 hours ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  about 6 hours ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  about 6 hours ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 6 hours ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  about 6 hours ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  about 6 hours ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 6 hours ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  about 6 hours ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 7 hours ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 7 hours ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 7 hours ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 7 hours ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 7 hours ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 7 hours ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 7 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 7 hours ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 7 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 7 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 8 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 8 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 8 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 9 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 9 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 9 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 9 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 10 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 10 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 10 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  about 10 hours ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 11 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 11 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 11 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 12 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550

ਸੰਪਾਦਕੀ

ਇਰਾਕ ਤੇ ਲੀਬੀਆ ਨੂੰ ਤਬਾਹ ਕਿਉਂ ਕੀਤਾ ਗਿਆ?

ਦੁਨੀਆ ਵਿਚ ਆਰਥਿਕਤਾ ਨੂੰ ਕੌਣ ਕੰਟਰੋਲ ਕਰਦਾ ਹੈ? (4)

(ਕੱਲ੍ਹ ਤੋਂ ਅੱਗੇ)
ਕੀ ਇਹ ਹੁਣ ਵੀ ਸੱਚ ਨਹੀਂ?
2. ਅਮਰੀਕੀ ਡਾਲਰ ਦਾ ਵਪਾਰ ਦਾ ਮਾਧਿਅਮ ਬਣਨਾ, ਕੁਝ ਇਕ ਦੇਸ਼ਾਂ ਨੂੰ ਛੱਡ ਕੇ ਦੁਨੀਆ ਭਰ ਨੂੰ ਅਮਰੀਕਾ ਦੇ ਆਰਥਿਕ ਗੁਲਾਮ ਬਣਾ ਗਿਆ। ਬਰੈਟਨ ਵੁੱਡਜ਼ ਸਮਝੌਤੇ 'ਤੇ ਦਸਤਖ਼ਤ ਕਰਕੇ ਸ਼ੁਰੂ ਵਿਚ ਤਾਂ 44 ਦੇਸ਼ਾਂ ਨੇ, ਪਰ ਪਿੱਛੋਂ ਲਗਪਗ ਸਾਰਿਆਂ ਨੇ, ਈਰਾਨ, ਸੀਰੀਆ, ਲਿਬਨਾਨ, ਸੋਮਾਲੀਆ, ਸੁਡਾਨ ਤੇ ਇਰਾਕ, ਰੂਸ ਤੋਂ ਸਵਾਏ, ਬਾਕੀ ਸਾਰੇ ਦੇਸ਼ਾਂ ਨੇ ਅਮਰੀਕੀ ਡਾਲਰ ਨੂੰ ਲੈਣ ਦੇਣ ਦਾ ਮਾਧਿਅਮ ਮੰਨ ਲਿਆ। ਕਿਸੇ ਦੇਸ਼ ਵਿਚ ਜਾ ਕੇ ਕੁਝ ਵੀ ਲੈਣਾ ਹੋਵੇ ਤਾਂ ਤੁਹਾਡੇ ਪਾਸ ਅਮਰੀਕੀ ਡਾਲਰ ਹੋਣੇ ਚਾਹੀਦੇ ਹਨ। ਅਮਰੀਕਾ ਦਾ ਫੈਡਰਲ ਰਿਜ਼ਰਵ ਬੈਂਕ, ਡਾਲਰ ਛਾਪ ਕੇ, ਵਿਦੇਸ਼ੀ ਕਰੰਸੀ ਦੇ ਤੌਰ 'ਤੇ ਸੋਨੇ ਜਾਂ ਚਾਂਦੀ ਦੇ ਬਦਲੇ ਦੂਜੇ ਦੇਸ਼ਾਂ ਨੂੰ ਦਿੰਦਾ ਹੈ। ਜਦੋਂ ਕੁਝ ਦੇਸ਼ਾਂ ਨੇ ਸਵਾਲ ਕੀਤਾ ਕਿ ਅਸੀਂ ਤਾਂ ਤੁਹਾਡੇ ਕੋਲੋਂ ਸੋਨਾ, ਚਾਂਦੀ ਜਾਂ ਸਾਮਾਨ ਦੇ ਕੇ ਕਾਗਜ਼ ਦੇ ਛਾਪੇ ਹੋਏ ਟੁਕੜੇ ਲੈਂਦੇ ਹਾਂ ਤਾਂ ਸਾਨੂੰ ਕੀ ਭਰੋਸਾ ਹੈ ਕਿ ਕੱਲ੍ਹ ਨੂੰ ਸਾਨੂੰ ਇਨ੍ਹਾਂ ਦੇ ਬਦਲੇ, ਜੇ ਅਸੀਂ ਮੰਗ ਕਰੀਏ, ਤਾਂ ਸੋਨਾ ਇਨ੍ਹਾਂ ਦੇ ਮੁੱਲ ਦੇ ਬਰਾਬਰ ਮਿਲ ਜਾਏਗਾ, ਤਾਂ ਅਮਰੀਕਾ ਨੇ ਦੁਨੀਆ ਭਰ ਨੂੰ ਇਹ ਗਰੰਟੀ ਦਿੱਤੀ ਕਿ ਜਿਸ ਦੇ ਪਾਸ ਵੀ 35 ਡਾਲਰ ਹੋਣਗੇ ਤੇ ਉਹ ਮੰਗੇ ਤਾਂ ਅਸੀਂ 35 ਡਾਲਰ ਬਦਲੇ ਇਕ ਔਂਸ (30 ਗ੍ਰਾਮ) ਸੋਨਾ ਦੇਵਾਂਗੇ। ਇਕ ਜੁਲਾਈ 1944 ਨੂੰ ਇੱਕ ਡਾਲਰ ਦਾ ਜਿੰਨਾ ਸੋਨਾ ਆਉਂਦਾ ਸੀ ਉਸ ਨੂੰ ਸੋਨੇ ਦੀ ਕੀਮਤ ਦਾ ਆਧਾਰ ਮੰਨਿਆ ਗਿਆ। ਇਹ ਸਿਲਸਲਾ ਚਲਦਾ ਰਿਹਾ। ਡਾਲਰ ਪ੍ਰਧਾਨ ਬਣਿਆ ਰਿਹਾ। ਫੈਡਰਲ ਬੈਂਕ ਦਿਨ ਰਾਤ ਨੋਟ ਛਾਪਦਾ ਰਿਹਾ ਤੇ ਦੁਨੀਆ ਨੂੰ ਵਿਦੇਸ਼ੀ ਕਰੰਸੀ ਵਜੋਂ ਦਿੰਦਾ ਗਿਆ। 1970 ਦੇ ਕਰੀਬ ਜਦੋਂ ਫਰਾਂਸ ਦੇ ਬੈਂਕਾਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਤਿਜੌਰੀਆਂ ਤੇ ਕਮਰੇ ਅਮਰੀਕੀ ਡਾਲਰਾਂ ਨਾਲ ਭਰੇ ਪਏ ਹਨ ਜਿਹੜੇ ਹਨ ਤਾਂ ਛਾਪੇ ਹੋਏ ਕਾਗਜ਼ ਦੇ ਟੁਕੜੇ ਹੀ ਤਾਂ ਉਨ੍ਹਾਂ ਨੇ ਅਮਰੀਕਾ ਨੂੰ ਕਿਹਾ ਕਿ ਇਹ ਸਾਰੇ ਨੋਟ ਲੈ ਲਵੇ ਤੇ ਸਾਨੂੰ ਇਨ੍ਹਾਂ ਦੇ ਬਦਲੇ ਦਿੱਤੀ ਹੋਈ ਗਰੰਟੀ ਮੁਤਾਬਿਕ ਸੋਨਾ ਦੇ ਦਿਉ ਤਾਂ ਅਮਰੀਕਾ ਨੇ ਵੇਖਿਆ ਕਿ ਜਿੰਨੇ ਨੋਟ ਉਹ ਛਾਪ ਚੁੱਕੇ ਹਨ, ਸੋਨਾ ਤਾਂ ਉਸ ਤੋਂ ਦਸਵਾਂ ਹਿੱਸਾ ਵੀ ਨਹੀਂ ਰਿਹਾ ਸੀ। ਤਾਂ ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਨੇ 1971 ਵਿਚ ਗਰੰਟੀ ਸਸਪੈਂਡ ਕਰ ਦਿੱਤੀ। ਹੁਣ ਡਾਲਰਾਂ ਦੇ ਬਦਲੇ ਸੋਨੇ ਜਾਂ ਚਾਂਦੀ ਦੀ ਕੋਈ ਗਰੰਟੀ ਨਹੀਂ।
3. ਪੈਟਰੋ ਡਾਲਰ
ਹੁਣ ਅਮਰੀਕਾ ਨੂੰ ਦੁਨੀਆ ਭਰ ਦੇ ਦੇਸ਼ਾਂ ਨੂੰ ਭਰੋਸਾ ਦੁਆਉਣ ਦੀ ਲੋੜ ਸੀ ਕਿ ਉਹ ਡਾਲਰਾਂ ਦੇ ਬਦਲੇ ਸੋਨੇ ਦੀ ਥਾਂ ਹੋਰ ਕੀ ਦੇ ਸਕਦਾ ਹੈ ਤਾਂ ਅਮਰੀਕਾ ਨੇ ਖਾੜੀ ਦੇਸ਼ਾਂ 'ਤੇ ਜ਼ੋਰ ਪਾਇਆ ਕਿ ਉਹ ਆਪਣਾ ਤੇਲ ਸਿਰਫ ਅਮਰੀਕੀ ਡਾਲਰਾਂ ਦੇ ਬਦਲੇ ਹੀ ਵੇਚਣ ਕਿਸੇ ਹੋਰ ਕਰੰਸੀ ਵਿਚ ਨਾ ਵੇਚਣ ਕਿਉਂਕਿ ਕੁਝ ਦੇਸ਼ ਜਿਨ੍ਹਾਂ ਬਰੈਟਨ ਵੁਡਜ਼ ਸਮਝੌਤੇ ਨੂੰ ਅਜੇ ਵੀ ਨਹੀਂ ਮੰਨਿਆ ਸੀ, ਆਪਣਾ ਤੇਲ ਆਪਣੀ ਮਰਜ਼ੀ ਨਾਲ ਜਿਹੜੀ ਵੀ ਕਰੰਸੀ ਉਨ੍ਹਾਂ ਨੂੰ ਠੀਕ ਲਗਦੀ ਸੀ, ਦੇ ਬਦਲੇ ਵੇਚ ਦਿੰਦੇ ਸਨ। ਅਮਰੀਕਾ ਨੇ ਖਾੜੀ ਦੇ ਉਨ੍ਹਾਂ ਦੇਸ਼ਾਂ ਨੂੰ ਆਪਣੀ ਫ਼ੌਜੀ ਸੁਰੱਖਿਆ ਦੀ ਗਰੰਟੀ ਦਿੱਤੀ ਤੇ ਨਾਲ ਹੀ ਸ਼ਰਤ ਲਾਈ ਕਿ ਤੁਸੀਂ ਤੇਲ ਡਾਲਰ ਲੈ ਕੇ ਹੀ ਵੇਚੋਗੇ ਤੇ ਲਏ ਹੋਏ ਡਾਲਰ ਅਮਰੀਕਾ ਦੇ ਬੈਂਕਾਂ ਵਿਚ ਜਮ੍ਹਾਂ ਕਰਾਉਗੇ ਜਾਂ ਅਮਰੀਕਾ ਵਿਚ ਨਿਵੇਸ਼ ਕਰੋਗੇ। ਇਹ ਸ਼ਰਤ ਇਰਾਕ, ਈਰਾਨ, ਲੀਬੀਆ ਤੇ ਕੁਝ ਹੋਰ ਦੇਸ਼ਾਂ ਨੇ, ਜਿਨ੍ਹਾਂ ਦਾ ਜ਼ਿਕਰ ਉਤੇ ਕੀਤਾ ਗਿਆ ਹੈ ਨਾ ਮੰਨੀ। ਇਰਾਕ ਦੇ ਸੱਦਾਮ ਹੁਸੈਨ ਨੇ ਆਪਣਾ ਤੇਲ ਯੂਰੋ ਦੇ ਬਦਲੇ ਵੇਚਣਾ ਸ਼ੁਰੂ ਕਰ ਦਿੱਤਾ। ਈਰਾਨ ਨੇ ਚੀਨ ਨੂੰ ਯੂਆਨ ਦੇ ਬਦਲੇ ਤੇ ਲੀਬੀਆ ਨੇ ਦਿਨਾਰ ਦੇ ਬਦਲੇ। ਲਿਬੀਆ ਨੇ ਤਾਂ ਆਪਣਾ ਦਿਨਾਰ ਸੋਨੇ ਦਾ ਸਿੱਕਾ ਬਣਾ ਦਿੱਤਾ ਸੀ ਜਿਸ ਦਾ ਨਾਂਅ ਗੋਲਡ ਦਿਨਾਰ ਰੱਖਿਆ ਗਿਆ। ਇਹ ਗੋਲਡ ਦਿਨਾਰ ਡਾਲਰ ਤੋਂ ਜ਼ਿਆਦਾ ਮਕਬੂਲ ਹੋ ਰਿਹਾ ਸੀ। ਇਸੇ ਕਰਕੇ ਇਰਾਕ ਤੇ ਲਿਬੀਆ ਨੂੰ ਤਬਾਹ ਕਰ ਦਿੱਤਾ ਗਿਆ। ਹੁਣ ਈਰਾਨ ਦੀ ਵਾਰੀ ਹੈ।
4. ਇਸ ਦੇ ਪਿੱਛੇ ਲੁਕੀਆਂ ਜਾਂ ਪ੍ਰਤੱਖ ਸ਼ਕਤੀਆਂ ਕਿਹੜੀਆਂ ਹਨ ਤੇ ਇਸ ਨੂੰ ਕਿਵੇਂ ਕਾਬੂ ਕਰਦੀਆਂ ਹਨ। ਉਸ ਦਾ ਅੰਦਾਜ਼ਾ ਕੁਝ ਇਸ ਤਰ੍ਹਾਂ ਦਾ ਹੈ।
(1) ਫੈਡਰਲ ਰਿਜ਼ਰਵ ਸਣੇ ਬਹੁਤੇ ਬੈਂਕਾਂ 'ਤੇ ਕੁਝ ਘਰਾਣਿਆਂ ਤੇ ਕਾਰਪੋਰੇਟਾਂ ਦਾ ਕਬਜ਼ਾ ਹੈ। (2) ਇਨ੍ਹਾਂ ਦੇ ਬੈਂਕਾਂ ਵਿਚ ਦੁਨੀਆ 'ਚ ਜਿੰਨਾ ਪੈਸਾ ਹੈ ਉਸ ਦਾ 80 ਫ਼ੀਸਦੀ ਜਮ੍ਹਾਂ ਹੈ। (3) ਇਨ੍ਹਾਂ ਬੈਂਕਾਂ ਦੀ ਨੀਤੀ ਹੈ ਕਿ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ, ਕਰਜ਼ਾਈ ਕਰ ਦਿਉ। (4) ਘਰੇਲੂ ਖ਼ਰੀਦਦਾਰੀ ਲਈ ਹਰ ਆਦਮੀ ਦੀ ਜੇਬ ਵਿਚ ਇਕ ਕਾਰਡ ਪਾ ਦਿਉ ਜਿਸ ਨਾਲ ਉਹ ਬਿਨਾਂ ਪੈਸਾ ਦਿੱਤਿਆਂ ਉਧਾਰ ਖ਼ਰੀਦ ਕਰ ਸਕੇ, ਲੋਕਾਂ ਨੂੰ ਉਧਾਰ ਲੈਣ ਦੀ ਆਦਤ ਪਾ ਦਿਉ, ਤੇ ਜਦੋਂ ਉਹ ਉਧਾਰ ਲਿਆ ਪੈਸਾ ਜਾਂ ਸਾਮਾਨ ਦੀ ਕੀਮਤ ਨਾ ਮੋੜ ਸਕਣ ਤਾਂ ਉਨ੍ਹਾਂ 'ਤੇ ਵੱਧ ਵਿਆਜ ਲਾ ਕੇ ਜਿੰਨਾ ਸ਼ੋਸ਼ਣ ਕੀਤਾ ਜਾ ਸਕਦਾ ਹੈ ਕਰੋ। (5) ਜਦੋਂ ਲੋਕ ਕਰਜ਼ੇ ਤੋਂ ਤੰਗ ਆ ਜਾਣਗੇ ਤਾਂ ਉਹ ਆਪਣੀਆਂ ਸਰਕਾਰਾਂ ਦੇ ਗਲ ਪੈਣਗੇ। ਇਸ ਹਾਲਤ ਵਿਚ ਸਰਕਾਰਾਂ ਤੁਹਾਡੇ ਤੋਂ ਕਰਜ਼ੇ ਦੀ ਮੰਗ ਕਰਨਗੀਆਂ। ਉਦੋਂ ਤੁਸੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਸਰਕਾਰਾਂ ਨੂੰ ਕਰਜ਼ ਦਿਉ ਤੇ ਉਨ੍ਹਾਂ ਤੋਂ ਆਪਣੀਆਂ ਸ਼ਰਤਾਂ ਮੰਨਵਾ ਲਉ ਤੇ ਸਰਕਾਰੀ ਨੀਤੀਆਂ ਆਪਣੇ ਹੱਕ ਵਿਚ ਉਨ੍ਹਾਂ ਤੋਂ ਬਣਵਾਉਂਦੇ ਰਹੋ। (6) ਜੇ ਕੋਈ ਸਰਕਾਰ ਜਾਂ ਸਰਕਾਰ ਦਾ ਮੁਖੀ ਇਹ ਨਾ ਮੰਨੇ ਤਾਂ ਸਰਕਾਰ ਦਾ ਰਾਜ ਪਲਟਾ ਕਰਾ ਦਿਉ ਜਾਂ ਸਰਕਾਰ ਦੇ ਮੁਖੀ, ਰਾਜੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਦਿ ਜੋ ਵੀ ਹੋਵੇ, ਮਰਵਾ ਦਿਉ। ਇਸ ਤਰ੍ਹਾਂ ਇਰਾਕ ਦੇ ਸੱਦਾਮ ਹੁਸੈਨ, ਲੀਬੀਆ ਦੇ ਗਦਾਫ਼ੀ ਤੇ ਅਨੇਕਾਂ ਹੋਰਾਂ ਦੇਸ਼ਾਂ ਦੀਆਂ ਅਣਗਿਣਤ ਮਿਸਾਲਾਂ ਹਨ। ਇਸ ਤੋਂ ਅਮਰੀਕਾ ਵੀ ਨਹੀਂ ਬਚਿਆ, 6 ਪ੍ਰਧਾਨ ਜਿਵੇਂ ਉੱਤੇ ਦੱਸਿਆ ਗਿਆ ਹੈ, ਇਨ੍ਹਾਂ ਦੇ ਸ਼ਿਕਾਰ ਬਣੇ।
ਇਥੇ ਹੀ ਬਸ ਨਹੀਂ, ਇਸ ਕਾਰਪੋਰੇਟ ਸੈਕਟਰ ਨੇ ਅਮਰੀਕਾ ਵਿਚ ਵੀ ਫ਼ੌਜੀ ਰਾਜ ਪਲਟੇ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੀ ਨੇਵੀ ਦਾ ਇਕ ਬੜਾ ਮਸ਼ਹੂਰ ਜਰਨੈਲ, ਮੇਜਰ ਜਨਰਲ ਸਮੈਡਲੇ ਬਟਲਰ (Marine Major General Smedley Butler) ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਅਮਰੀਕਾ ਵਿਚ ਰਾਜ ਪਲਟਾ ਲੈ ਆਵੇ ਤੇ ਰਾਸ਼ਟਰਪਤੀ ਦੀ ਥਾਂ ਸੈਕਟਰੀ ਆਫ ਜਨਰਲ ਆਫੇਰਜ਼ ਨਾਮਜ਼ਦ ਕਰੇ ਜੋ ਨਿਊਯਾਰਕ ਵਾਲਸਟਰੀਟ ਦੇ ਕਾਰਪੋਰੇਟ ਸੈਕਟਰ ਨੂੰ ਜਵਾਬਦੇਹ ਹੋਵੇ। ਕਿਉਂਕਿ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ (Franklin Delano Roosevelt) ਜੋ 1933 ਤੋਂ 1945 ਤੱਕ ਪ੍ਰਧਾਨ ਰਹੇ ਨੇ ਆਪਣੀ ਪਹਿਲੀ ਚੋਣ ਤੋਂ ਪਿੱਛੋਂ ਇਕ ਨਿਉਡੀਲ ਨਾਂਅ ਦਾ ਪ੍ਰੋਗਰਾਮ ਦਿੱਤਾ ਸੀ, ਜਿਸ ਅਨੁਸਾਰ ਬੈਂਕਾਂ ਸਬੰਧੀ ਕਾਨੂੰਨ ਵਿਚ ਤਬਦੀਲੀ ਲਿਆਉਣਾ, ਕਈ ਰਾਹਤ ਪ੍ਰੋਗਰਾਮ, ਜਿਨ੍ਹਾਂ ਵਿਚ ਕਰਮਚਾਰੀ ਤੇ ਹੋਰ ਕੰਮਾਂ ਵਿਚ ਲੱਗੇ ਕਾਮਿਆਂ ਨੂੰ ਸਹੂਲਤਾਂ ਤੇ ਖੇਤੀਬਾੜੀ ਬਾਰੇ ਸੁਧਾਰ ਲਿਆਉਣਾ ਸ਼ਾਮਿਲ ਸੀ, ਇਹ ਸੁਧਾਰ ਬੈਂਕਾਂ ਦੇ ਮਾਲਕਾਂ ਤੇ ਕਾਰਪੋਰੇਟ ਸੈਕਟਰ ਨੂੰ ਪਸੰਦ ਨਹੀਂ ਸਨ। ਉਹ ਰੂਜ਼ਵੇਲਟ ਨੂੰ ਹਰ ਹਾਲਤ ਵਿਚ ਹਟਾਉਣਾ ਚਾਹੁੰਦੇ ਸਨ। ਜਨਰਲ ਬਟਲਰ ਪਹਿਲਾਂ ਤਾਂ ਜਾਣਬੁਝ ਕੇ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦਾ ਰਿਹਾ ਪਰ ਪਿੱਛੋਂ ਉਸ ਨੇ ਸਾਰੀ ਕਥਾ ਪਾਰਲੀਮੈਂਟ ਨੂੰ ਦੱਸ ਦਿੱਤੀ। ਰਾਜ ਪਲਟਾ ਬਚ ਗਿਆ ਪਰ ਰਾਸ਼ਟਰਪਤੀ ਰੂਜ਼ਵੈਲਟ ਰਾਜ ਪਲਟਾ ਕਰਨ ਵਾਲਿਆਂ ਦੇ ਖਿਲਾਫ਼ ਕੋਈ ਠੋਸ ਕਾਰਵਾਈ ਨਾ ਕਰ ਸਕਿਆ ਕਿਉਂਕਿ ਉਹ ਸਰਕਾਰੇ ਦਰਬਾਰੇ ਰਸੂਖ ਰੱਖਦੇ ਸਨ। ਰੂਜ਼ਵੈਲਟ ਦੂਜੀ ਜੰਗ ਦੇ ਦਰਮਿਆਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁਝ ਕੁ ਪਲਟਾ ਕਾਰੀਆਂ ਦੇ ਖਿਲਾਫ਼ ਕਾਰਵਾਈ ਕਰ ਸਕਿਆ। ਜਨਰਲ ਬਟਲਰ ਨੇ ਆਪਣੇ ਬਾਰੇ ਲਿਖਦਿਆਂ ਆਪਣਾ ਕੌੜਾ ਤਜਰਬਾ ਇਸ ਤਰ੍ਹਾਂ ਬਿਆਨ ਕੀਤਾ।'ਮੈਂ 33 ਸਾਲ ਤੇ ਚਾਰ ਮਹੀਨੇ ਫ਼ੌਜ ਦੀ ਨੌਕਰੀ, ਇਸ ਦੇ ਸਭ ਤੋਂ ਮਹੱਤਵਪੂਰਨ ਅੰਗ, ਨੇਵੀ ਵਿਚ ਐਕਟਿਵ ਸਰਵਿਸ ਕੀਤੀ। ਮੈਂ ਸੈਕਿੰਡ ਲੈਫਟੀਨੈਂਟ ਤੋਂ ਜਰਨੈਲ ਤੱਕ ਦੇ ਸਾਰਿਆਂ ਅਹੁਦਿਆਂ 'ਤੇ ਰਿਹਾ ਹਾਂ। ਇਸ ਸਮੇਂ ਦੌਰਾਨ ਮੈਂ ਇਕ ਤਰ੍ਹਾਂ, ਵੱਡੇ ਘਰਾਣਿਆਂ, ਵਾਲਸਟਰੀਟ ਤੇ ਬੈਂਕਾਂ ਦੇ ਮਾਲਕਾਂ ਦਾ ਹਥਠੋਕਾ ਰਿਹਾ ਹਾਂ। ਮੈਨੂੰ ਲਗਦਾ ਹੈ ਮੈਂ ਇਨ੍ਹਾਂ ਦੇ ਰੈਕਟ ਦਾ ਹਿੱਸਾ ਬਣ ਗਿਆ ਸਾਂ। ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਫ਼ੌਜ ਵਿਚ ਕੰਮ ਕਰਦੇ ਸਾਰੇ ਵਿਅਕਤੀਆਂ ਵਾਂਗ ਮੇਰੇ ਵੀ ਕੋਈ ਅਸਲੀ ਵਿਚਾਰ ਨਹੀਂ ਸਨ। ਮੇਰੀ ਸੋਚਣ ਸ਼ਕਤੀ ਇਕ ਪਾਸੇ ਧਰ ਦਿੱਤੀ ਗਈ ਸੀ। ਮੈਂ ਹਮੇਸ਼ਾ ਉਪਰਲਿਆਂ ਦੇ ਹੁਕਮ ਹੀ ਮੰਨਦਾ ਰਿਹਾ ਹਾਂ। ਮੈਂ ਮੈਕਸੀਕੋ ਦੇਸ਼ ਨੂੰ ਅਮਰੀਕਾ ਦੇ ਹਿੱਤਾਂ ਦੇ ਅਨਕੂਲ ਬਣਾਇਆ। ਮੈਂ ਹੈਅਤੀ ਤੇ ਕਿਊਬਾ ਨੂੰ ਨੈਸ਼ਨਲ ਸਿਟੀ ਬੈਂਕ ਦੇ ਮੁਨਾਫ਼ਿਆਂ ਦੇ ਅਨਕੂਲ ਬਣਾਇਆ। ਮੈਂ ਨਿਕਾਰਾਗੁਆ ਵਿਚ ਬਰਾਊਨ ਬਰਦਰਜ਼ ਦੇ ਬੈਂਕਾਂ ਲਈ ਰਾਹ ਸਾਫ਼ ਕੀਤੀ। ਮੈਂ ਅਮਰੀਕਾ ਦੀ ਸ਼ੂਗਰ ਇੰਡਸਟਰੀ ਵਾਸਤੇ ਡੋਮਿਨੀਕਨ ਰਿਪਬਲਿਕ ਨੂੰ ਅਨਕੂਲ ਬਣਾਇਆ। ਇਸ ਬਦਲੇ ਮੈਨੂੰ ਮਾਣ ਤਾਣ ਦਿੱਤਾ ਗਿਆ। ਤਗਮੇ ਦਿੱਤੇ ਗਏ, ਤਰੱਕੀਆਂ ਦਿੱਤੀਆਂ ਗਈਆਂ। ਹੁਣ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਮੈਂ ਤਿੰਨ ਮਹਾਂਦੀਪਾਂ ਵਿਚ ਇਨ੍ਹਾਂ ਦੀਆਂ ਸਾਜਿਸ਼ਾਂ ਦਾ ਹਿੱਸਾ ਬਣਿਆ ਰਿਹਾ ਹਾਂ। (War is a racket) (Source is retirement detailing by General Buttlor).. (ਬਾਕੀ ਕੱਲ੍ਹ)


-# 530, ਸੈਕਟਰ 33-ਬੀ, ਚੰਡੀਗੜ੍ਹ
98151-33530

 

ਸਰਕਾਰੀ ਨੌਕਰੀ ਲਈ ਉੱਚ ਸਿੱਖਿਆ ਦਾ ਕੋਈ ਅਰਥ ਨਹੀਂ

ਸਾਡੇ ਦੇਸ਼ ਵਿਚ ਸਿੱਖਿਆ ਤੇ ਰੁਜ਼ਗਾਰ ਦੇ ਪੱਖ ਤੋਂ ਨਵੀਂ ਪੀੜ੍ਹੀ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਹੈ। ਇਥੇ ਵਿੱਦਿਆ ਤੇ ਕਿੱਤੇ ਦਾ ਕੋਈ ਸਬੰਧ ਨਹੀਂ। ਚਪੜਾਸੀ ਵਰਗੀ ਅਸਾਮੀ ਲਈ ਪੀ.ਐਚ.ਡੀ. ਤੱਕ ਦੀ ਸਿੱਖਿਆ ਪ੍ਰਾਪਤ ਨੌਜਵਾਨ ਮਾਰੇ ਮਾਰੇ ਫਿਰਦੇ ਹਨ। ਉੱਤਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਆਸ਼ਾ ਸਕੀਮ ਦੇ ਪਿੱਛੇ ਕੀ ਹੈ?

2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਹੁਣ ਤੋਂ ਚੋਣਾਂ ਤੱਕ ਦੇ ਲਗਪਗ 8 ਮਹੀਨੇ ਦੇ ਸਮੇਂ ਵਿਚ ਕਿਸਾਨਾਂ ਨੇ ਇਸ ਸਾਲ ਅਕਤੂਬਰ ਵਿਚ ਸਾਉਣੀ ਦੀਆਂ ਫ਼ਸਲਾਂ ਝੋਨਾ ਆਦਿ ਅਤੇ ਅਗਲੇ ਸਾਲ ਦੇ ਵਿੱਤੀ ਵਰ੍ਹੇ ਅਰਥਾਤ ਅਪ੍ਰੈਲ, ਮਈ ਮਹੀਨੇ ਹਾੜ੍ਹੀ ਦੀਆਂ ਕਣਕ ਵਰਗੀਆਂ ...

ਪੂਰੀ ਖ਼ਬਰ »

ਜਮਹੂਰੀ ਭਾਵਨਾ ਤੇ ਜ਼ਾਬਤੇ ਦੀ ਉਮੀਦ

ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਪੇਂਡੂ ਇਲਾਕਿਆਂ ਵਿਚ ਸਰਗਰਮੀ ਬਣੀ ਹੋਈ ਸੀ। ਕੁਝ ਇਕ ਥਾਵਾਂ 'ਤੇ ਸਿਆਸੀ ਪਾਰਟੀਆਂ ਦੇ ਵੱਖ-ਵੱਖ ਧੜਿਆਂ ਦੇ ਆਪਸ ਵਿਚ ਟਕਰਾਅ ਵੀ ਹੁੰਦੇ ਰਹੇ। ਤਲਖੀ ਵੀ ਪੈਦਾ ਹੋਈ। ਲੋਕ ਕਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX