ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਦਿੱਲੀ 'ਚ ਹੋ ਰਹੀ ਸੀਲਿੰਗ ਦੇ ਮੁੱਦੇ ਨੂੰ ਲੈ ਕੇ ਦਿੱਲੀ ਕਾਂਗਰਸ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾਂ ਬਣਾਇਆ ਹੈ | ਕਾਂਗਰਸ ਦਿੱਲੀ ਪ੍ਰਦੇਸ਼ ਦਫ਼ਤਰ ਵਿਖੇ ਸੱਦੀ ਗਈ ਕਾਨਫਰੰਸ ਦੌਰਾਨ ਦਿੱਲੀ ਪ੍ਰਦੇਸ਼ ਦੇ ਸਾਬਕਾ ਮੁਖੀ ਅਰਵਿੰਦਰ ਸਿੰਘ ਲਵਲੀ, ਸਾਬਕਾ ਮੰਤਰੀ ਹਾਰੂਨ ਯੁਸੂਫ, ਪਾਰਟੀ ਪ੍ਰਵਕੱਤਾ ਸ਼ਰਮਿਸ਼ਠਾ ਮੁਖਰਜੀ ਤੇ ਮੁਕੇਸ਼ ਸ਼ਰਮਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਗੈਰ ਕਾਨੂੰਨੀ ਸੀਲਿੰਗ ਦੇ ਿਖ਼ਲਾਫ਼ ਕਾਂਗਰਸ ਵੱਲੋਂ ਪਿਛਲੇ 22 ਦਿਨਾਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ, ਤੇ ਹੁਣ ਇਸ ਮੁੱਦੇ 'ਤੇ ਭਾਜਪਾ ਤੇ ਆਪ ਦੀ ਨੀਂਦ ਕਿਵੇਂ ਖੁੱਲ ਗਈ? ਉਨ੍ਹਾਂ ਪੁਛਿਆ ਕਿ ਇਹ ਦੋਵੇਂ ਦਲ ਹੁਣ ਤੱਕ ਕਿਥੇ ਸਨ? ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਕਾਂਗਰਸ ਦੇ ਨਿਆਂ ਯੁੱਧ ਨੂੰ ਜਿਸ ਤਰੀਕੇ ਨਾਲ ਦਿੱਲੀ ਦੇ ਲੱਖਾਂ ਲੋਕਾਂ ਦਾ ਖੁੱਲਾ ਸਮਰਥਨ ਮਿਲਿਆ ਹੈ,ਉਸ ਨਾਲ ਭਾਜਪਾ ਤੇ ਆਪ ਪਾਰਟੀ ਬੁਖਲਾਹਟ 'ਚ ਆ ਗਈ ਹੈ | ਉਨ੍ਹਾਂ ਕਿਹਾ ਕਿ ਕੇਂਦਰ 'ਚ ਭਾਜਪਾ ਅਤੇ ਦਿੱਲੀ 'ਚ ਆਪ ਦੀ ਸਰਕਾਰ ਹੋਣ ਦੇ ਬਾਵਜੂਦ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਗੈਰ ਕਾਨੂੰਨੀ ਸੀਲਿੰਗ ਤੋਂ ਪੀੜਤ ਲੋਕਾਂ ਨੂੰ ਰਾਹਤ ਦਿਵਾਉਣ ਦੇ ਲਈ ਕੋਈ ਕਾਨੂੰਨੀ ਰਸਤਾ ਨਹੀਂ ਲਭਿਆ | ਇਸ ਦੀ ਬਜਾਏ ਦੋਵੇਂ ਦਲਾਂ ਦੇ ਆਗੂ ਸੀਲ ਤੋੜਨ ਦਾ ਨਾਟਕ ਕਰਕੇ ਮਾਮਲੇ ਨੂੰ ਹੋਰ ਉਲਝਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਤੇ ਆਪ ਦੇ ਆਗੂ ਜਾਂ ਤਾਂ ਸੀਲ ਤੋੜਨ ਦਾ ਨਾਟਕ ਕਰ ਰਹੇ ਹਨ ਜਾਂ ਫੇਰ ਦੋਵਾਂ ਦਲਾਂ ਦੇ ਆਗੂਆਂ ਦਾ ਆਪਣੀ ਪਾਰਟੀ ਅਤੇ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ, ਇਸ ਲਈ ਅਜਿਹਾ ਰਸਤਾ ਅਖਤਿਆਰ ਕਰ ਲਿਆ ਹੈ | ਕਾਨਫਰੰਸ ਦੌਰਾਨ ਲਵਲੀ, ਯੂਸੁਫ ਅਤੇ ਮੁਕੇਸ਼ ਸ਼ਰਮਾ ਨੇ ਸਾਂਝੇ ਰੂਪ 'ਚ ਐਲਾਨ ਕੀਤਾ ਕਿ ਗੈਰ ਕਾਨੂੰਨੀ ਸੀਲਿੰਗ ਦੇ ਮੁੱਦੇ 'ਤੇ ਚਲਾਏ ਜਾ ਰਹੇ ਅੰਦੋਲਨ ਨੂੰ ਕਾਂਗਰਸ ਹੋਰ ਤੇਜ਼ ਕਰੇਗੀ |
ਨਵੀਂ ਦਿੱਲੀ, 18 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਫ਼ਰੀਦਕੋਟ ਰੈਲੀ ਨੂੰ ਸੌਦਾ ਸਾਧ ਦੇ ਇੰਸ਼ਾਵਾਂ ਤੇ ਦਿਹਾੜੀਦਾਰਾਂ ਦੀ ਰੈਲੀ ਗਰਦਾਨਿਆ ਹੈ | ਸ: ਸਰਨਾ ਦਾ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਦਿੱਲੀ 'ਵਰਸਿਟੀ ਵਿਦਿਆਰਥੀ ਚੋਣਾਂ (ਡੂਸੂ) ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਸਖਤ ਰੁਖ਼ ਅਖਤਿਆਰ ਕੀਤਾ ਹੈ | ਇਸ ਮਾਮਲੇ 'ਚ ਹਾਈ ਕੋਰਟ ਨੇ ਚੋਣ ਕਮਿਸ਼ਨ, ਦਿੱਲੀ ਯੂਨੀਵਰਸਿਟੀ, ਕੇਂਦਰ ਸਰਕਾਰ, ਮੁੱਖ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਿਵਕੇਲੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕੌਮਾਂਤਰੀ ਸੰਸਥਾ 'ਈਕੋ ਸਿੱਖ' ਵੱਲੋਂ ਦੁਨੀਆ ਭਰ 'ਚ 10 ਲੱਖ ਬੂਟੇ ਲਗਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ | ...
ਨਵੀਂ ਦਿੱਲੀ, 18 ਸਤੰਬਰ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਫ਼ਿਲਮ 'ਮਨਮਰਜ਼ੀਆਂ' ਿਖ਼ਲਾਫ਼ ਇਕ ਬਿਆਨ 'ਚ ਕਿਹਾ ਕਿ ਇਸ ਫ਼ਿਲਮ 'ਚ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਹੈ, ਜਿਸ ਨੂੰ ਸਿੱਖ ਸਮਾਜ ਕਦੇ ਵੀ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)-ਦਿੱਲੀ ਪ੍ਰਦੇਸ਼ ਕਾਂਗਰਸ ਦੇ ਮੁਖੀ ਅਜੇ ਮਾਕਨ ਦੇ ਅਸਤੀਫੇ ਦੀ ਖਬਰ ਨੂੰ ਪਾਰਟੀ ਨੇ ਨਕਾਰ ਦਿੱਤਾ ਹੈ | ਕਾਂਗਰਸ ਨੇ ਬਿਆਨ ਜਾਰੀ ਕਰਕੇ ਮਾਕਨ ਦੇ ਅਸਤੀਫ਼ੇ ਸਬੰਧੀ ਖਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਦਿੱਲੀ ਪ੍ਰਦੇਸ਼ ...
ਨਵੀਂ ਦਿੱਲੀ, 18 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਪ੍ਰਸਿੱਧ ਸਮਾਜਿਕ ਸੰਸਥਾ ਤਰੁਣ ਮਿੱਤਰ ਪ੍ਰੀਸ਼ਦ ਵਲੋਂ ਬਾਲ ਕਲਾਕਾਰਾਂ ਦਾ ਨਾਚ ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਰਧਾ ਸਦਨ ਹਸਤਨਾਪੁਰ ਦੇ ਸੰਯੋਜਕ ਸੁਭਾਸ਼ ਜੈਨ ਨੇ ਕੀਤੀ ਅਤੇ ਮੁੱਖ ...
ਨਵੀਂ ਦਿੱਲੀ, 18 ਸਤੰਬਰ (ਬਲਵਿੰਦਰ ਸਿੰਘ ਸੋਢੀ)-ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਇੰਗਲੈਂਡ ਵਿਖੇ ਸਿੱਖ ਪਵਿੱਤਰ ਨਿਸ਼ਾਨੀਆਂ ਅਤੇ ਕਲਾ ਕਿ੍ਤੀਆਂ ਦੇ ਵਿਸ਼ੇ 'ਚ ਇਕ ਲੈਕਚਰ ਆਯੋਜਿਤ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਸਾਬਕਾ ਕੇਂਦਰੀ ਮੰਤਰੀ ਡਾ: ਮਨੋਹਰ ਸਿੰਘ ਗਿੱਲ ...
ਨਵੀਂ ਦਿੱਲੀ, 18 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਅਤੇ ਮਾਨਵ ਏਕਤਾ ਸੰਮੇਲਨ ਦੇ ਪ੍ਰਧਾਨ ਸੰਤ ਰਾਜਿੰਦਰ ਸਿੰਘ ਜੀ ਨੇ ਕ੍ਰਿਪਾਲ ਬਾਗ 'ਚ ਵਿਸ਼ਵ ਅਧਿਆਤਮਕ ਸੰਮੇਲਨ ਦਾ ਉਦਘਾਟਨ ਕੀਤਾ | ਇਸ ਮੌਕੇ 'ਤੇ ਕ੍ਰਿਪਾਲ ਬਾਗ ਵਿਖੇ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਤੇ ਦਿਨੀਂ ਹੋਈ ਕੇਂਦਰੀ ਮੰਤਰੀ ਦੀ ਮੀਟਿੰਗ 'ਚ ਨਵੀਂ ਫ਼ਸਲ ਖਰੀਦ ਨੀਤੀ ਦਾ ਐਲਾਨ ਕੀਤਾ ਗਿਆ ਸੀ | ਉਸ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ...
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)- ਦਿੱਲੀ ਦੇ ਗੋਕੁਲਪੁਰੀ ਸਥਿਤ ਇੱਕ ਘਰ ਦੀ ਸੀਲਿੰਗ ਤੋੜਨ ਦੇ ਮਾਮਲੇ 'ਚ ਸੰਸਦ ਮੈਂਬਰ ਤੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ 'ਤੇ ਮਾਮਲਾ ਦਰਜ ਹੋਇਆ ਹੈ | ਦਿੱਲੀ ਪੁਲਿਸ ਨੇ ਤਿਵਾੜੀ ਦੇ ਿਖ਼ਲਾਫ਼ ਗੋਕੁਲਪੁਰੀ ...
ਜਲੰਧਰ ਛਾਉਣੀ, 18 ਸਤੰਬਰ (ਪਵਨ ਖਰਬੰਦਾ)-ਸ਼ਹੀਦ ਇੰਸਪੈਕਟਰ ਰੌਸ਼ਨ ਲਾਲ ਪ੍ਰਭਾਕਰ ਦੀ ਪਤਨੀ ਤੇ ਏ.ਆਈ. ਜੀ. ਸ੍ਰੀ ਸਰੀਨ ਪ੍ਰਭਾਕਰ ਦੀ ਮਾਂ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਵੱਖ-ਵੱਖ ਤੱਥਾਂ ਦੇ ਆਧਾਰ 'ਤੇ ਡੂੰਘਾਈ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ...
ਜਲੰਧਰ, 18 ਸਤੰਬਰ (ਅਜੀਤ ਬਿਊਰੋ-ਥਾਣਾ ਸ਼ਾਹਕੋਟ ਅਧੀਨ ਪੈਂਦੀ ਮਲਸੀਆਂ ਚੌਾਕੀ ਦੀ ਪੁਲਿਸ ਵਲੋਂ ਨਸ਼ੀਲੀਆਂ ਦਵਾਈਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ | ਮਲਸੀਆਂ ਪੁਲਿਸ ਚੌਾਕੀ ਦੇ ਇੰਚਾਰਜ ਏ.ਐਸ.ਆਈ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਚੁਗਿੱਟੀ/ਜੰਡੂਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਮਾਨ ਸਿੰਘ ਨਗਰ ਵਿਖੇ ਕਿਰਾਏ ਦੇ ਮਕਾਨ 'ਚ ਆਪਣੇ ਬਾਪ ਤੇ ਛੋਟੇ ਭਰਾ ਨਾਲ ਰਹਿੰਦੇ ਇਕ ਲੜਕੇ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਗਈ | ਇਸ ਸਬੰਧੀ ਸੂਚਨਾ ਮਿਲਣ 'ਤੇ ...
ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)-ਸ਼ਹੀਦ ਉਧਮ ਸਿੰਘ ਨਗਰ 'ਚ ਚੱਲ ਰਹੇ ਇਕ ਹਸਪਤਾਲ 'ਚ ਦਾਖ਼ਲ ਆਪਣੇ ਰਿਸ਼ਤੇਦਾਰ ਦਾ ਹਾਲ ਪੁੱਛਣ ਆਈ ਮੋਹਾਲੀ ਦੀ ਅਦਾਲਤ ਦੇ ਜੱਜ ਦੀ ਪਤਨੀ ਦਾ 3 ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਫਰਾਰ ਹੋ ਗਏ, ਪਰਸ 'ਚ 20 ਹਜ਼ਾਰ ਰੁਪਏ ਦੀ ਨਗਦੀ, ...
ਫਿਲੌਰ, 18 ਸਤੰਬਰ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਬੀਤੀ ਰਾਤ 8 ਵਜੇ ਦੇ ਕਰੀਬ ਫਿਲੌਰ ਗੁਰਾਇਆ ਹਾਈਵੇ ਤੇ ਪਿੰਡ ਖਹਿਰਾ ਵਿਖੇ ਸਿਵਲ ਹਸਪਤਾਲ ਫਿਲੌਰ ਵਿਖੇ ਕੰਮ ਕਰਦੇ ਸਿਹਤ ਵਿਭਾਗ ਦੇ ਕਰਮਚਾਰੀ ਗੌਬਿੰਦ ਭਾਰਤੀ ਨੂੰ ਲੁਟੇਰਿਆਂ ਵਲੋਂ ਲੁੱਟ ਦਾ ਸ਼ਿਕਾਰ ਬਣਾਇਆ ...
ਨਵੀਂ ਦਿੱਲੀ, 18 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਝੂਠੀ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਨੂੰ ਗੁਮਰਾਹ ਕਰਦੇ ਤੇ ਲੁੱਟਦੇ ਸਨ | ਇਸ ਮਾਮਲੇ ਪ੍ਰਤੀ ਗਰੋਹ ਦੇ 7 ਮੈਂਬਰਾਂ ਨੂੰ ਪੁਲਿਸ ...
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਵਲੋਂ ਸ਼ਹਿਰ 'ਚ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਅੰਦਰ ਰੈਸਟੋਰੈਂਟਾਂ, ਕਲੱਬ, ਬਾਰ ਅਤੇ ਪੱਬਾਂ ਨੂੰ ਰਾਤ 11 ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਸੀ.ਬੀ.ਆਈ. ਨੇ ਅੱਜ ਕਿਹਾ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਹਵਾਈ ਅੱਡੇ ਤੋਂ ਹਿਰਾਸਤ 'ਚ ਲੈਣ ਲਈ ਪਹਿਲਾ ਲੁੱਕ-ਆਊਟ ਨੋਟਿਸ ਕਾਨੂੰਨ ਅਨੁਸਾਰ ਨਹੀਂ ਸੀ ਤੇ ਉਸ ਸਮੇਂ ਉਸ ਿਖ਼ਲਾਫ਼ ਵਾਰੰਟ ਨਾ ਹੋਣ ਕਾਰਨ ਇਸ 'ਚ ਸੁਧਾਈ ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਮੱਧ ਪ੍ਰਦੇਸ਼ ਸ਼ਹਡੋਲ ਜ਼ਿਲ੍ਹੇ ਵਿਚ 4 ਸਾਲ ਦੀ ਬੱਚੀ ਦੇ ਜਬਰ-ਜਨਾਹ ਦੇ ਦੋਸ਼ੀ ਵਿਨੋਦ (22) ਦੀ ਫਾਂਸੀ ਦੀ ਸਜ਼ਾ 'ਤੇ ਸੁਪਰੀਮ ਕੋਰਟ ਨੇ ਅੰਤਰਿਮ ਰੋਕ ਲਗਾ ਦਿੱਤੀ | ਅਦਾਲਤ ਨੇ ਦੋਸ਼ੀ ਵਿਨੋਦ ਦੀ ਪਟੀਸ਼ਨ 'ਤੇ ਮੱਧ ਪ੍ਰਦੇਸ਼ ਸਰਕਾਰ ...
ਸੰਯੁਕਤ ਰਾਸ਼ਟਰ, 18 ਸਤੰਬਰ (ਏਜੰਸੀ)-ਪਾਕਿਸਤਾਨ ਦਾ ਨਾਂਅ ਲਏ ਬਗੈਰ ਭਾਰਤ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਗੁਆਂਢ 'ਚ ਮੌਜੂਦ ਅੱਤਵਾਦੀ ਪਨਾਹਗਾਹਾਂ ਨੇ ਤਾਲਿਬਾਨ ਤੇ ਲਸ਼ਕਰ-ਏ-ਤਾਇਬਾ ਵਰਗੇ ਅੱਤਵਾਦੀ ਸਮੂਹਾਂ ਦੇ ਕਾਲੇ ਮਨਸੂਬਿਆਂ ਨੂੰ ਕਈ ਸਾਲਾਂ ਤੋਂ ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਹਰਿਆਣਾ 'ਚ 19 ਸਾਲਾ ਬੋਰਡ ਪੇਪਰਾਂ ਦੀ ਟਾਪਰ ਵਿਿਆਰਥਣ ਨਾਲ ਹੋਏ ਸਮੂਹਿਕ ਜਬਰ ਜਨਾਹ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਸਵੀਕਾਰ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਨਾਲ ਹੀ ...
ਨਾਸਿਕ, 18 ਸਤੰਬਰ (ਏਜੰਸੀ)- ਇਕ ਲੜਕੀ ਵਲੋਂ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ ਵਾਪਸ ਲੈਣ ਤੋਂ ਇਨਕਾਰ ਕਰਨ ਕਾਰਨ ਦੋਸ਼ੀ ਤੇ ਉਸ ਦੇ 6 ਸਾਝੀਆਂ ਨੇ ਉਸ ਦੇ 55 ਸਾਲਾ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਹੈ | ਪੁਲਿਸ ਅਧਿਕਾਰੀ ਰਤਨਾਕਰ ਨਵਲੇ ਨੇ ਦੱਸਿਆ ਕਿ ਸੈਅਦ ...
ਚੰਡੀਗੜ੍ਹ/ਰੇਵਾੜੀ, 18 ਸਤੰਬਰ (ਪੀ. ਟੀ. ਆਈ.)-ਰੇਵਾੜੀ 'ਚ 19 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਇੱਥੋਂ ਦੇ ਐਸ. ਪੀ. ਰਾਜੇਸ਼ ਦੁੱਗਲ ਨੂੰ ਹਟਾਉਣ ਤੋਂ ਬਾਅਦ ਇਕ ਮਹਿਲਾ ਏ. ਐਸ. ਆਈ. ਨੂੰ ਵੀ ਕਥਿਤ ਤੌਰ 'ਤੇ ਕਾਰਵਾਈ 'ਚ ਢਿੱਲ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ | ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਭਾਰਤ 'ਚ ਮੁੱਢਲੀਆਂ ਸਿਹਤ ਸਹੂਲਤਾਂ, ਚੰਗੀ ਖੁਰਾਕ, ਸਫ਼ਾਈ ਪ੍ਰਬੰਧ ਤੇ ਸ਼ੁੱਧ ਪਾਣੀ ਆਦਿ ਸਹੂਲਤਾਂ ਦੀ ਘਾਟ ਕਾਰਨ ਹਰੇਕ ਦੋ ਮਿੰਟਾਂ 'ਚ 3 ਬੱਚਿਆਂ ਦੀ ਮੌਤ ਹੁੰਦੀ ਹੈ ਅਤੇ ਭਾਰਤ 'ਚ 2017 'ਚ ਕਰੀਬ 8 ਲੱਖ, 2 ਹਜ਼ਾਰ ਬੱਚਿਆਂ ਦੀ ਮੌਤ ਦਰ ...
ਮਾਸਕੋ, 18 ਸਤੰਬਰ (ਏਜੰਸੀ)- ਰੂਸੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਇਕ ਸਮੁੰਦਰ 'ਚ ਗਸ਼ਤ ਕਰਨ ਵਾਲੇ ਜਹਾਜ਼ ਨੂੰ ਸੀਰੀਆਈ ਫ਼ੌਜਾਂ ਨੇ ਭੁਲੇਖੇ ਨਾਲ ਮਾਰ ਗਿਰਾਇਆ ਹੈ, ਜਦੋਂ ਉਹ ਇਜ਼ਰਾਈਲੀ ਮਿਜ਼ਾਈਲਾਂ ਦੇ ਹਮਲੇ ਦੀ ਲਪੇਟ 'ਚ ਆ ਗਿਆ ਸੀ | ਇਸ ਜਹਾਜ਼ 'ਚ ...
ਅੰਮਿ੍ਤਸਰ, 18 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਸਸਤਾ ਅਨਾਜ ਦੇਣ ਲਈ ਸ਼ੁਰੂ ਕੀਤੀ ਆਟਾ-ਦਾਲ ਸਕੀਮ ਤਹਿਤ ਸੂਬੇ ਦੇ ਲੱਖਾਂ ਲੋਕਾਂ ਦੇ ਨੀਲੇ ਕਾਰਡ ਬਣਾਏ ਗਏ ਸਨ | ਇਨ੍ਹਾਂ ...
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਗੌਰਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮੋਗਾ (ਪੰਜਾਬ) ਨੇ ਦੱਸਿਆ ਕਿ ਉਸ ਨੇ ਆਪਣੀ ਬਾਰ੍ਹਵੀਂ ਕਰਨ ਤੋਂ ਬਾਅਦ ਆਈਲੈਟਸ ਕੀਤੀ ਜਿਸ ਵਿਚੋਂ ਉਸ ਦੇ 6 (5) ਬੈਂਡ ਪ੍ਰਾਪਤ ਕੀਤੇ | ਉਸ ਨੇ ਆਪਣੀ ਅਗਲੀ ਪੜ੍ਹਾਈ ਵਿਦੇਸ਼ ਵਿਚ ...
ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਚੰਡੀਗੜ੍ਹ ਪੁੱਜੇ ਆੜ੍ਹਤੀਆਂ ਦੇ ਇਕ ਵਫ਼ਦ ਨੇ ਪੰਜਾਬ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿਚ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ...
ਚੰਡੀਗੜ੍ਹ, 18 ਸਤੰਬਰ (ਐਨ. ਐਸ. ਪਰਵਾਨਾ)-ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੱਟਾਂ ਖਾਣ ਤੋਂ ਪਿੱਛੋਂ ਕੁਝ ਢਿੱਲੇ ਪੈ ਗਏ ਲਗਦੇ ਹਨ ਤੇ ਪਾਰਟੀ 'ਚ ...
ਅੰਮਿ੍ਤਸਰ, 18 ਸਤੰਬਰ (ਸੁਰਿੰਦਰ ਕੋਛੜ)-'ਨਵਾਂ ਪਾਕਿਸਤਾਨ' ਦਾ ਨਾਅਰਾ ਦੇਣ ਵਾਲੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਗੈਸ 'ਤੇ ਮਿਲਣ ਵਾਲੀ ਸਬਸਿਡੀ ਨੂੰ ਘਟਾਉਂਦਿਆਂ ਗੈਸ ਦੀ ਕੀਮਤ 'ਚ 143 ਫ਼ੀਸਦੀ ਵਾਧਾ ਕੀਤਾ ਗਿਆ ਹੈ | ਵਧੀਆਂ ਕੀਮਤਾਂ ਅਗਲੇ ਮਹੀਨੇ ਤੋਂ ...
ਅੰਮਿ੍ਤਸਰ, 18 ਸਤੰਬਰ (ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਫ਼ਿਲਮ 'ਮਨਮਰਜ਼ੀਆਂ' ਦੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ 'ਚ ਸਿੱਖੀ ਕਿਰਦਾਰ ਨੂੰ ਢਾਹ ਲਾਈ ਗਈ ਹੈ ਅਤੇ ਇਸ ਨਾਲ ਸਿੱਖਾਂ ਦੇ ਮਨ੍ਹਾਂ ਨੂੰ ...
ਚੰਡੀਗੜ੍ਹ, 18 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਇਕ ਵਿਸ਼ੇਸ਼ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਦੀ ਕੱਲ੍ਹ ਦਿੱਲੀ ਵਿਖੇ ਭਾਰਤ ਦੇ ਵਿਦੇਸ਼ ...
ਬਾਬਾ ਬਕਾਲਾ ਸਾਹਿਬ, 18 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ...
ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਚੌਥੀ ਬਰਸੀ 21 ਸਤੰਬਰ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਮਨਾਈ ਜਾ ਰਹੀ ਹੈ | ਇਸ ...
ਲੁਧਿਆਣਾ, 18 ਸਤੰਬਰ (ਸਲੇਮਪੁਰੀ)-ਪੰਚਮ ਹਸਪਤਾਲ ਗਿੱਲ ਨਹਿਰ ਜਵੱਦੀ ਲੁਧਿਆਣਾ ਦੇ ਪ੍ਰਬੰਧਕਾਂ ਨੇ ਹਸਪਤਾਲ ਦੀ ਪੰਜਵੀਂ ਸਥਾਪਨਾ ਵਰੇ੍ਹਗੰਢ ਮੌਕੇ ਮਰੀਜ਼ਾਂ ਲਈ ਖ਼ਾਸ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ | ਹਸਪਤਾਲ ਦੇ ਨਿਰਦੇਸ਼ਕ ਹਰਮਨਜੀਤ ਸਿੰਘ ਨੇ ਦੱਸਿਆ ਕਿ ...
ਮੰਡੀ ਕਿੱਲਿਆਂਵਾਲੀ, 18 ਸਤੰਬਰ (ਇਕਬਾਲ ਸਿੰਘ ਸ਼ਾਂਤ)-ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਸੰਘਰਸ਼ ਦੇ ਰਾਹ ਪੈ ਗਏ ਹਨ | ਹੁਣ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ 23 ਸਤੰਬਰ ਨੂੰ ਪਟਿਆਲਾ ਵਿਖੇ 'ਕੈਪਟਨ ਵਾਅਦਾ ਪੂਰਾ ਕਰੋ' ...
ਚੰਡੀਗੜ੍ਹ, 18 ਸਤੰਬਰ (ਐਨ. ਐਸ. ਪਰਵਾਨਾ)-ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੱਟਾਂ ਖਾਣ ਤੋਂ ਪਿੱਛੋਂ ਕੁਝ ਢਿੱਲੇ ਪੈ ਗਏ ਲਗਦੇ ਹਨ ਤੇ ਪਾਰਟੀ 'ਚ ...
ਖੰਨਾ, 18 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਚੰਡੀਗੜ੍ਹ ਪੁੱਜੇ ਆੜ੍ਹਤੀਆਂ ਦੇ ਇਕ ਵਫ਼ਦ ਨੇ ਪੰਜਾਬ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿਚ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ...
ਜਲੰਧਰ, 18 ਸਤੰਬਰ (ਮੇਜਰ ਸਿੰਘ)-ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ਪਰਾਲੀ ਨੂੰ ਸਮੇਟਣ ਲਈ ਹੈਪੀ ਸੀਡਰ, ਉਲਟਾਵੇਂ ਹਲ ਤੇ ਹੋਰ ਮਸ਼ੀਨਰੀ ਸਬਸਿਡੀ ਉੱਪਰ ਖਰੀਦਣ ਦੀ ਚਲਾਈ ਮੁਹਿੰਮ ਨੂੰ ਕਿਸਾਨਾਂ ਵਲੋਂ ਬੇਹੱਦ ਮੱਠਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਮਿਥੇ ਟੀਚੇ ...
ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਦਸੰਬਰ, 2017 ਦੀ ਤੁਲਨਾ 'ਚ ਇਸ ਸਾਲ ਰੁਪਏ 'ਚ ਆਈ ਅਸਲ ਗਿਰਾਵਟ 6 ਤੋਂ 7 ਫ਼ੀਸਦੀ ਦੇ ਕਰੀਬ ਹੈ | ਇਹ ਅਨੁਮਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ਼.) ਨੇ ਲਗਾਇਆ ਹੈ | ਜ਼ਿਕਰਯੋਗ ਹੈ ਕਿ ਮੰਗਲਵਾਰ ਦੇ ਕਾਰੋਬਾਰ 'ਚ ਰੁਪਏ 'ਚ ਥੋੜਾ ਸੁਧਾਰ ...
ਇਸਲਾਮਾਬਾਦ, 18 ਸਤੰਬਰ (ਏਜੰਸੀ)- ਪਾਕਿਸਤਾਨ 'ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ 'ਚ ਕਥਿਤ ਤੌਰ 'ਤੇ ਧਾਂਦਲੀ ਦੀ ਜਾਂਚ ਸੰਸਦੀ ਕਮੇਟੀ ਤੋਂ ਕਰਵਾਏ ਜਾਣ ਲਈ ਸਰਕਾਰ ਤੇ ਵਿਰੋਧੀ ਪਾਰਟੀਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਹੈ | ਇਨ੍ਹਾਂ ਚੋਣਾਂ 'ਚ ਇਮਰਾਨ ਖ਼ਾਨ ਦੀ ...
ਮੁੰਬਈ, 18 ਸਤੰਬਰ (ਪੀ. ਟੀ. ਆਈ.)-ਆਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਮਹਿਲਾ ਆਈ. ਏ. ਐਸ. ਅਫ਼ਸਰ ਅੰਨਾ ਰਾਜਮ ਮਲਹੋਤਰਾ ਦਾ ਦਿਹਾਂਤ ਹੋ ਚੁੱਕਾ ਹੈ | ਪਰਿਵਾਰਕ ਸੂਤਰਾਂ ਮੁਤਾਬਿਕ ਉਨ੍ਹਾਂ ਮੁੰਬਈ ਦੀ ਉਪ ਨਗਰੀ ਅੰਧੇਰੀ ਵਿਖੇ ਆਪਣੀ ਰਿਹਾਇਸ਼ 'ਚ ਅੱਜ ਆਖ਼ਰੀ ਸਾਹ ਲਿਆ ਹੈ ...
ਮੁੰਬਈ, 18 ਸਤੰਬਰ (ਪੀ. ਟੀ. ਆਈ.)-ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਓਤ ਨੂੰ ਲੋਕ ਸਭਾ ਅਤੇ ਰਾਜ ਸਭਾ ਚੋਣਾਂ ਲਈ ਸੰਸਦ ਮੈਂਬਰਾਂ ਦਾ ਮੁਖੀ ਨਿਸ਼ਚਿਤ ਕੀਤਾ ਗਿਆ ਹੈ | ਇਹ ਜਾਣਕਾਰੀ ਅੱਜ ਪਾਰਟੀ ਦੇ ਸੂਤਰਾਂ ਵਲੋਂ ਦਿੱਤੀ ਗਈ ਹੈ | ਲੋਕ ਸਭਾ 'ਚ ਸ਼ਿਵ ਸੈਨਾ ਦੇ 18 ਮੈਂਬਰ ...
ਯੰਗੂਨ, 18 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮਿਆਂਮਾਰ ਦੀ ਸੈਨਾ ਨੂੰ ਦੇਸ਼ ਦੀ ਰਾਜਨੀਤੀ ਤੋਂ ਬਾਹਰ ਕਰ ਦਿੱਤਾ ਜਾਣਾ ਚਾਹੀਦਾ ਹੈ | ਜਾਂਚ ਅਧਿਕਾਰੀਆਂ ਨੇ ਆਪਣੀ ਆਖਰੀ ਰਿਪੋਰਟ ਜਾਰੀ ਕਰਦੇ ਹੋਏ ਰੋਹਿੰਗਿਆ ਮੁਸਲਮਾਨਾਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX