ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ
. . .  about 6 hours ago
ਅੰਮ੍ਰਿਤਸਰ ਪ੍ਰਸ਼ਾਸਨ ਦਾ ਹੈਲਪ ਲਾਈਨ ਨੰਬਰ : 0183- 2421050
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਦੇ ਹੈਲਪ ਲਾਈਨ ਨੰਬਰ-0183-22223171 , 0183-2564485
. . .  1 day ago
ਸ਼ੋਕ ਵਜੋਂ ਕੱਲ੍ਹ ਨੂੰ ਸਮੂਹਿਕ ਅਦਾਰੇ ਬੰਦ
. . .  1 day ago
ਚੰਡੀਗੜ੍ਹ ,19 ਅਕਤੂਬਰ - ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਕ ਰੋਜ਼ਾ ਸ਼ੋਕ ਦਾ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਛੁੱਟੀ ਦਾ ਐਲਾਨ
. . .  1 day ago
ਮੇਰੇ ਨਿਕਲਣ ਦੇ ਬਾਅਦ 15 ਮਿੰਟ ਬਾਅਦ ਹੋਇਆ ਟਰੇਨ ਹਾਦਸਾ - ਨਵਜੋਤ ਕੌਰ ਸਿੱਧੂ ਨੇ ਦਿੱਤੀ ਸਫ਼ਾਈ
. . .  1 day ago
ਬੀ.ਐਸ.ਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ 32 ਬਟਾਲੀਅਨ ਵੱਲੋਂ ਅੱਜ ਭਾਰਤ ਪਾਕਿਸਤਾਨ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਸਰਹੱਦ ਤੋਂ ਫੜ੍ਹੇ ਗਏ ਇਸ ਪਾਕਿਸਤਾਨੀ ਨਾਗਰਿਕ ...
ਮੁੱਖ ਮੰਤਰੀ ਨੇ ਰੇਲ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਚੰਡੀਗੜ੍ਹ, 19 ਅਕਤੂਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ...
ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  1 day ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  1 day ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  1 day ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  1 day ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  1 day ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  1 day ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  1 day ago
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  1 day ago
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  1 day ago
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  1 day ago
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  1 day ago
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  1 day ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  1 day ago
ਤਾਮਿਲਨਾਡੂ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  1 day ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨੀਲ ਵਿਕਰਮਾਸਿੰਘੇ ਨੇ ਕਈ ਕਾਂਗਰਸ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਐਨ.ਡੀ. ਤਿਵਾਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਾਂਗਰਸ ਦੇ ਕਈ ਨੇਤਾ
. . .  1 day ago
ਤੇਜ਼ ਰਫ਼ਤਾਰ ਜੀਪ ਨੇ ਛੇ ਲੋਕਾਂ ਨੂੰ ਕੁਚਲਿਆ, ਦੋ ਮੌਤਾਂ
. . .  1 day ago
ਸਾਡੀ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਬਣਾਏ 1 ਕਰੋੜ, 25 ਲੱਖ ਘਰ- ਮੋਦੀ
. . .  1 day ago
ਟਰੇਨ 'ਚੋਂ ਮੋਬਾਈਲ ਚੋਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੱਤ-ਸੱਤ ਸਾਲ ਦੀ ਕੈਦ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕੀਤੇ ਆਈ. ਈ. ਡੀ. ਧਮਾਕੇ 'ਚ ਕਈ ਜਵਾਨ ਜ਼ਖ਼ਮੀ
. . .  1 day ago
ਬਾਦਲ 'ਤੇ ਹਮਲੇ ਦੀ ਸਾਜ਼ਿਸ਼ 'ਚ ਉੱਤਰ ਪ੍ਰਦੇਸ਼ 'ਚ ਹੋਈ ਇੱਕ ਹੋਰ ਗ੍ਰਿਫ਼ਤਾਰੀ
. . .  1 day ago
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ
. . .  1 day ago
ਜੰਮੂ-ਕਸ਼ਮੀਰ : ਘੁਸਪੈਠ ਦੀ ਕੋਸ਼ਿਸ਼ ਨਾਕਾਮ, 3 ਅੱਤਵਾਦੀ ਢੇਰ
. . .  1 day ago
ਨਹੀਂ ਬਣ ਸਕਿਆ ਇਤਿਹਾਸ, ਭਾਰੀ ਵਿਰੋਧ ਤੋਂ ਬਾਅਦ ਸਰਬੀਮਾਲਾ ਮੰਦਰ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ
. . .  1 day ago
ਕਸ਼ਮੀਰ 'ਚ ਪਾਕਿਸਤਾਨ ਤੋਂ ਆ ਰਹੇ ਹਨ ਅੱਤਵਾਦੀ- ਰਾਜਨਾਥ ਸਿੰਘ
. . .  1 day ago
ਆਈ. ਐੱਸ. ਨੇ ਸੀਰੀਆ 'ਚ ਸੈਂਕੜੇ ਲੋਕਾਂ ਨੂੰ ਬਣਾਇਆ ਬੰਦੀ
. . .  1 day ago
ਸ਼ਿਰਡੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ
. . .  1 day ago
ਰਾਜਸਥਾਨ : ਦੁਸਹਿਰੇ ਮੌਕੇ ਗ੍ਰਹਿ ਮੰਤਰੀ ਨੇ ਬੀ. ਐੱਸ. ਐੱਫ. ਹੈੱਡਕੁਆਟਰ 'ਚ ਕੀਤੀ ਸ਼ਾਸਤਰ ਪੂਜਾ
. . .  1 day ago
ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਹੋਈ ਮਾਮੂਲੀ ਕਟੌਤੀ
. . .  1 day ago
ਅੱਜ ਸ਼ਿਰਡੀ ਸਾਈਂ ਧਾਮ ਜਾਣਗੇ ਮੋਦੀ
. . .  1 day ago
ਦੇਸ਼ ਭਰ 'ਚ ਅੱਜ ਮਨਾਇਆ ਜਾਵੇਗਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ
. . .  1 day ago
ਅੱਜ ਦਾ ਵਿਚਾਰ
. . .  1 day ago
ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  2 days ago
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  2 days ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  2 days ago
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਜਲੰਧਰ

ਕਾਂਗਰਸੀਆਂ ਵਲੋਂ ਸਰਕਾਰੀ ਕਣਕ ਵੰਡਣ ਦਾ ਅਕਾਲੀ-ਬਸਪਾ ਆਗੂਆਂ ਵਲੋਂ ਭਾਰੀ ਵਿਰੋਧ

ਕਿਸ਼ਨਗੜ੍ਹ, 18 ਸਤੰਬਰ (ਹਰਬੰਸ ਸਿੰਘ ਹੋਠੀ/ਲਖਵਿੰਦਰ ਸਿੰਘ ਲੱਕੀ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਪ੍ਰਚਾਰ ਸਮਾਂ ਖ਼ਤਮ ਹੋਣ 'ਤੇ ਚੋਣ ਜਾਬਤੇ ਦੀਆਂ ਧੱਜੀਆਂ ਉਡਾਉਦਿਆਂ ਪਿੰਡ ਬੱਲਾਂ ਵਿਖੇ ਸਵੇਰੇ ਕਰੀਬ 9 ਵਜੇ ਗੁ: ਛੱਪੜੀ ਸਾਹਿਬ ਨੇੜੇ ਵੋਟਰਾਂ ਨੂੰ ਭਰਮਾਉਣ ਦੇ ਮਕਸਦ ਨਾਲ ਕੁਝ ਕਾਂਗਰਸੀਆਂ ਵਲੋਂ 2 ਰੁਪਏ ਕਿਲੋ ਵਾਲੀ ਕਣਕ ਵੰਡੀ ਜਾਣ ਦੇ ਮੌਕੇ 'ਤੇ ਪੁੱਜ ਕੇ ਅਕਾਲੀਆਂ ਤੇ ਬਸਪਾ ਆਗੂਆਂ ਵਲੋਂ ਭਾਰੀ ਵਿਰੋਧ ਕਰਦਿਆਂ ਕਣਕ ਵਾਲੀ ਗੱਡੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਗਿਆ | ਮਾਹੌਲ ਨੂੰ ਵਿਗੜਦਿਆਂ ਵੇਖ ਭਾਰੀ ਪੁਲਿਸ ਫੌਰਸ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੇ ਪੁੱਜ ਕੇ ਮਾਹੌਲ ਸ਼ਾਂਤ ਕਰਨਾ ਪਿਆ | ਮੌਕੇ 'ਤੇ ਜਾਣਕਾਰੀ ਦਿੰਦਿਆਂ ਸਰਪੰਚ ਸੁਖਦੇਵ ਸੁੱਖੀ, ਜਸਵਿੰਦਰ ਬੱਲ ਸਾਬਕਾ ਬਲਾਕ ਸੰਮਤੀ ਮੈਂਬਰ, ਵਿਕਾਸ ਭਾਰਦਵਾਜ ਪੰਚ, ਸੁਖਜੀਵਨ ਕੌਰ ਪੰਚ, ਅਮਰਪ੍ਰੀਤ ਮਾਮੂ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਮਕਸੂਦਾਂ, ਯੂਥ ਅਕਾਲੀ ਆਗੂ ਪਿ੍ਥੀਪਾਲ ਸਿੰਘ (ਉਮੀਦਵਾਰ ਪਤੀ), ਸ਼ਾਦੀ ਲਾਲ ਬਸਪਾ ਆਗੂ (ਉਮੀਦਵਾਰ ਪਤੀ), ਜਸਵੀਰ ਸਿੰਘ ਰੌਮੀ, ਹਰਵਿੰਦਰ ਮਾਨੀ, ਲਾਲੀ ਰਾਏਪੁਰ, ਮਨਦੀਪ ਸਿੰਘ, ਦੀਪੂ (ਪੰਜੇ ਯੂਥ ਆਗੂ) ਆਦਿ ਤੋਂ ਇਲਾਵਾ ਹੋਰ ਭਾਰੀ ਗਿਣਤੀ 'ਚ ਹਾਜ਼ਰ ਯੂਥ ਅਕਾਲੀ ਆਗੂਆਂ ਤੇ ਬਸਪਾ ਆਗੂਆਂ ਤੇ ਪਤਵੰਤਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਪਿੰਡ ਬੱਲਾਂ ਦੇ ਗੁ: ਛੱਪੜੀ ਸਾਹਿਬ ਨੇੜੇ ਕੁਝ ਕਾਂਗਰਸੀ ਆਗੂ ਵੋਟਰਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਦੇ ਮਕਸਦ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਹੋਇਆਂ ਵੋਟਰਾਂ ਨੂੰ 2 ਰੁਪਏ ਕਿਲੋ ਵਾਲੀ ਕਣਕ ਵੰਡੀ ਜਾ ਰਹੀ ਹੈ | ਅਸੀਂ ਮੌਕੇ 'ਤੇ ਪੁੱਜ ਕੇ ਕਣਕ ਵੰਡਣ ਆਏ 2 ਵਿਅਕਤੀਆਂ ਰਾਕੇਸ਼ ਕੁਮਾਰ ਉਰਫ਼ ਬੌਬੀ ਤੇ ਜੋਗਿੰਦਰ ਸਿੰਘ ਡਰਾਈਵਰ ਨੂੰ ਮਹਿੰਦਰਾ ਪਿਕਅਪ ਗੱਡੀ ਨੰਬਰ ਪੀ.ਬੀ.08.ਡੀ.ਜੀ. 7969 ਸਮੇਤ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕਣਕ ਉਨ੍ਹਾਂ 17 ਤਾਰੀਕ ਰਾਤੀਂ ਮਕਸੂਦਾਂ ਤੋਂ ਲੱਦੀ ਸੀ ਤੇ ਸਵੇਰੇ 18 ਤਰੀਕ ਨੂੰ 110 ਗੱਟੇ ਕਣਕ ਦੇ ਵੰਡਣ ਲਈ ਸਵੇਰੇ 9 ਵਜੇ ਆਏ ਸੀ | ਜਿਨ੍ਹਾਂ ਚੋਂ 106 ਗੱਟੇ ਲੋਕਾਂ ਨੂੰ ਵੰਡ ਦਿੱਤੇ ਗਏ ਜਦ ਕਿ 4 ਗੱਟੇ ਰਹਿ ਗਏ ਸਨ ਜਦੋਂ ਪਤਾ ਲੱਗ ਗਿਆ, ਜਦ ਪੁੱਛਿਆ ਕਿ ਇਹ ਕਣਕ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਕਿਸਦੇ ਕਹਿਣ ਤੇ ਆਈ ਤਾਂ ਉਨ੍ਹਾਂ ਕਿਹਾ ਕਿ ਫੂਡ ਸਪਲਾਈ ਇੰਸਪੈਕਟਰ ਨੇ ਕਣਕ ਭੇਜੀ ਹੈ | ਇਸ ਸਬੰਧੀ ਉਸ ਨੂੰ ਪੁੱਛਣ 'ਤੇ ਜਿੱਥੋਂ ਕਣਕ ਲਿਆਂਦੀ ਉਸ ਦਾ ਗੇਟਪਾਸ
ਕਿੰਨੀ ਕਣਕ ਲਿਆਂਦੀ ਪ੍ਰਾਪਤ ਅਧਿਕਾਰੀ ਕਪਿਲ ਸੋਨੀ ਦੇ ਦਸਤਖ਼ਤ 'ਤੇ ਗੱਡੀ ਨੰਬਰ ਲਿਖੀ ਰਸੀਦ ਵੀ ਵਿਖਾਈ ਗਈ | ਜਿਨਾਂ ਪਰਚੀਆਂ 'ਤੇ ਕਣਕ ਵੰਡੀ ਗਈ, ਉਹ ਪਾਰਚੀਆਂ 15-9-18 ਨੂੰ ਸ਼ਾਮੀ 5 ਵਜੇ ਤੋਂ ਬਾਅਦ ਦੀਆਂ ਕੱਟੀਆਂ ਗਈਆਂ ਹਨ | ਮੌਕੇ 'ਤੇ ਕਣਕ ਲੈਣ ਆਏ ਬਜ਼ੁਰਗ ਨੇ ਪਿੰਡ ਦੇ ਕਾਂਗਰਸੀ ਆਗੂ ਦਾ ਨਾਂਅ ਲੈਂਦਿਆਂ ਦੱਸਿਆ ਕਿ ਉਸ ਨੂੰ ਘਰ ਸੱਦ ਕੇ ਕੱਲ੍ਹ ਹੀ ਕਣਕ ਲਈ ਪਰਚੀ ਦਿੱਤੀ ਗਈ ਸੀ ਤੇ ਮੈਂ ਤਾਂ ਕਣਕ ਲੈਣ ਆਇਆ ਸੀ | ਜਿਸ ਤਰ੍ਹਾਂ ਹੀ ਕਣਕ ਵੰਡਣ ਦੀ ਅਕਾਲੀਆਂ ਤੇ ਬਸਪਾ ਆਗੂਆਂ ਨੂੰ ਭਿਣਕ ਪਈ ਤਾਂ ਕਾਂਗਰਸੀ ਮੌਕੇ ਤੋਂ ਰਫੂ ਚੱਕਰ ਹੋ ਗਏ ਤੇ ਕਣਕ ਵੰਡ ਦੇ ਮੌਕੇ 'ਤੇ ਕੋਈ ਪੰਚ, ਸਰਪੰਚ ਮੌਜੂਦ ਨਹੀਂ ਸੀ | ਇਸ ਸਬੰਧੀ ਉਕਤ ਵਲੋਂ ਕਿਸ਼ਨਗੜ੍ਹ ਪੁਲਿਸ ਚੌਕੀ ਨੂੰ ਸੂਚਿਤ ਕਰਨ 'ਤੇ ਥਾਣਾ ਕਰਤਾਰਪੁਰ ਤੋਂ ਐਸ.ਐਚ.ਓ. ਪਰਮਜੀਤ ਸਿੰਘ ਕਿਸ਼ਨਗੜ੍ਹ ਪੁਲਿਸ ਚੌਕੀ ਇੰਚਾਰਜ ਏ.ਐਸ.ਆਈ. ਸੁਖਜੀਤ ਸਿੰਘ ਬੈਂਸ ਤੇ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਮੌਕੇ 'ਤੇ ਪਹੁੰਚ ਕੇ ਗੱਡੀ ਸਮੇਤ ਦੋਵਾਂ ਵਿਅਕਤੀਆਂ ਨੂੰ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਕਾਬੂ ਕਰ ਕੇ ਥਾਣੇ ਲੈ ਗਏ ਸਨ | ਇਸ ਸਬੰਧੀ ਜਦੋਂ ਕਿਸ਼ਨਗੜ੍ਹ ਪੁਲਿਸ ਚੌਕੀ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਅਸੀਂ ਫੂਡ ਸਪਲਾਈ ਮਹਿਕਮੇ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਚੋਣ ਜਾਬਤੇ ਨਾਲ ਕੋਈ ਮਤਲਬ ਨਹੀਂ ਅਸੀਂ ਕਣਕ ਵੰਡ ਸਕਦੇ ਹਾਂ ਤੇ ਕਾਬੂ ਕੀਤੇ ਵਿਅਕਤੀ ਬਿਨਾਂ ਕਾਰਵਾਈ ਕੀਤੇ ਛੱਡ ਦਿੱਤੇ ਗਏ ਹਨ | ਜ਼ਿਕਰਯੋਗ ਹੈ ਕਿ ਬੱਲਾਂ ਜ਼ੋਨ ਨੰਬਰ 3 ਤੋਂ ਬਲਾਕ ਸੰਮਤੀ ਉਮੀਦਵਾਰ ਕਾਂਗਰਸ ਪਾਰਟੀ ਦੀ ਜਸਬੀਰ ਕੌਰ ਤੇ ਅਕਾਲੀ ਦਲ ਦੀ ਲਵਪ੍ਰੀਤ ਕੌਰ ਤੇ ਬਸਪਾ ਦੀ ਰਾਜ ਕੁਮਾਰੀ ਹੈ | ਤਿੰਨਾਂ ਪਿੰਡਾਂ ਰਾਏਪੁਰ, ਬੱਲਾਂ ਤੇ ਕਾਹਨਪੁਰ ਸੰਮਤੀ 'ਚ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੀਆਂ ਉਮੀਦਵਾਰਾਂ 'ਚ ਕਾਂਟੇ ਦੀ ਟੱਕਰ ਹੈ | ਦੋਵਾਂ ਪਾਰਟੀਆਂ ਲਈ ਉਕਤ ਸੀਟ ਜਿੱਤਣਾ ਵੱਕਾਰ ਦਾ ਸਵਾਲ ਹੈ |

ਆੜ੍ਹਤੀਏ ਦੇ ਮੁਨੀਮ ਨਾਲ ਲੁੱਟ ਕਰਨ ਵਾਲੇ 4 ਗਿ੍ਫ਼ਤਾਰ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)- 8 ਦਿਨ ਪਹਿਲਾਂ ਮਕਸੂਦਾਂ ਸਬਜ਼ੀ ਮੰਡੀ 'ਚ ਦੁਪਹਿਰ 1 ਵਜੇ ਦੇ ਕਰੀਬ ਆੜ੍ਹਦੀਏ ਦੇ ਮੁਨੀਮ ਨਾਲ ਹੋਈ ਲੁੱਟ ਦੀ ਵਾਰਦਾਤ ਨੂੰ ਕਮਿਸ਼ਨਰੇਟ ਪੁਲਿਸ ਨੇ ਹੱਲ ਕਰਦੇ ਹੋਏ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਲੁੱਟੀ ...

ਪੂਰੀ ਖ਼ਬਰ »

ਹਾਦਸੇ ਦੌਰਾਨ ਜ਼ਖ਼ਮੀ ਹੋਏ ਦੋ ਨੌਜਵਾਨਾਂ ਦੀ ਮੌਤ

ਗੁਰਾਇਆ, 18 ਸਤੰਬਰ (ਬਲਵਿੰਦਰ ਸਿੰਘ)- ਹਾਈਵੇ 'ਤੇ ਖੜ੍ਹੇ ਟਰੱਕ ਵਿਚ ਮੋਟਰਸਾਈਕਲ ਵੱਜਣ ਨਾਲ ਜ਼ਖ਼ਮੀ ਹੋਏ ਦੋ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ | ਮਿਲੀ ਜਾਣਕਾਰੀ ਮੁਤਾਬਿਕ ਕੱਲ੍ਹ ਸ਼ਾਮ ਦੁਸਾਂਝ ਖ਼ੁਰਦ ਫਾਟਕ ਸਾਹਮਣੇ ਜੀ.ਟੀ. ਰੋਡ 'ਤੇ ਇਕ ਟਰੱਕ ਨੰਬਰ ਐੱਚ.ਆਰ. 47 ਬੀ 5626 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਲੜਕੀ ਦੀ ਮੌਤ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)- ਜਲੰਧਰ ਦੇ ਬੱਸ ਅੱਡੇ 'ਤੇ ਵਾਪਰੇ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਈ 20 ਸਾਲ ਦੀ ਮਹਿੰਦਰ ਕੌਰ ਪੁੱਤਰੀ ਸਤਵੰਤ ਸਿੰਘ ਵਾਸੀ ਪਿੰਡ ਗਿੱਲ, ਟਾਂਡਾ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ | ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਮਹਿੰਦਰ ਕੌਰ ...

ਪੂਰੀ ਖ਼ਬਰ »

ਬੈਂਕਾਂ ਦੇ ਰਲੇਵੇਂ ਿਖ਼ਲਾਫ਼ ਪ੍ਰਦਰਸ਼ਨ

ਜਲੰਧਰ, 18 ਸਤੰਬਰ (ਸ਼ਿਵ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਨੇ ਬੈਂਕਾਂ ਦੇ ਰਲੇਵੇਂ ਦੇ ਿਖ਼ਲਾਫ਼ ਰੋਸ ਜ਼ਾਹਰ ਕਰਦਿਆਂ ਪ੍ਰਦਰਸ਼ਨ ਕੀਤਾ | ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਬੈਂਕ ਆਫ਼ ਬੜੌਦਾ ਵਿਚ ਕਿਸੇ ਹੋਰ ਬੈਂਕਾਂ ਦਾ ਰਲੇਵਾਂ ਬਰਦਾਸ਼ਤ ਨਹੀਂ ਕੀਤਾ ...

ਪੂਰੀ ਖ਼ਬਰ »

ਛਾਪਾ ਪੈਣ 'ਤੇ ਨਕਦੀ ਛੱਡ ਫ਼ਰਾਰ ਹੋਏ ਜੁਆਰੀਏ

ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)- ਬੀਤੀ ਰਾਤ ਅਲੀ ਮੁਹੱਲਾ 'ਚ ਜੂਆ ਚੱਲਦਾ ਹੋਣ ਦੀ ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਛਾਪਾ ਮਾਰਿਆ | ਪੁਲਿਸ ਦੇ ਆਉਣ ਦਾ ਪਤਾ ਲੱਗਦੇ ਹੀ ਤਾਸ਼ ਅਤੇ ਨਗਦੀ ਛੱਡੇ ਕੇ ਜੁਆਰੀਏ ਮੌਕੇ ਤੋਂ ਫ਼ਾਰਰ ਹੋ ਗਏ | ਇਸ ਸਬੰਧੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਅਤੁੱਲ ਉਰਫ਼ ਬਾਵਾ ਪੁੱਤਰ ਸੁਰੇਸ਼ ਹੈਰੀ ਵਾਸੀ ਈਸਾ ਨਗਰ ਜਲੰਧਰ ਵਜੋਂ ਹੋਈ ਹੈ | ਏ.ਡੀ.ਸੀ.ਪੀ. ...

ਪੂਰੀ ਖ਼ਬਰ »

ਈ-ਵੇਅ ਬਿੱਲ ਸਰਵਰ ਠੱਪ ਰਹਿਣ ਨਾਲ ਖੜ੍ਹੀਆਂ ਰਹੀਆਂ ਕਈ ਗੱਡੀਆਂ

ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)- ਪੰਜਾਬ ਵਿਚ 50 ਹਜ਼ਾਰ ਤੋਂ ਵਧਾ ਕੇ ਸਾਮਾਨ ਦਾ ਆਨਲਾਈਨ ਬਿੱਲ ਤਿਆਰ ਕਰਨ ਦੀ ਹੱਦ 1 ਲੱਖ ਤੱਕ ਕਰਨ ਦੀ ਸਹੂਲਤ ਮਿਲਣ ਤੋਂ ਬਾਅਦ ਅੱਜ ਆਨਲਾਈਨ ਬਿੱਲ ਤਿਆਰ ਕਰਨ ਦੀ ਪ੍ਰਣਾਲੀ ਸ਼ਾਮ ਠੱਪ ਹੋ ਕੇ ਰਹਿ ਗਈ, ਜਿਸ ਕਰਕੇ ਬਿੱਲ ਤਿਆਰ ਨਾ ਹੋਣ ...

ਪੂਰੀ ਖ਼ਬਰ »

ਲਾਪਤਾ ਨੌਜਵਾਨ ਦੀ ਲਾਸ਼ ਮਿਲੀ

ਗੁਰਾਇਆ, 18 ਸਤੰਬਰ (ਬਲਵਿੰਦਰ ਸਿੰਘ)-ਗੁਰਾਇਆ ਥਾਣੇ ਅਧੀਨ ਪੈਂਦੇ ਪਿੰਡ ਕੋਟਲੀ ਖੱਖਿਆਂ ਦੇ ਨੌਜਵਾਨ ਦੀ ਲਾਸ਼ ਛੱਪੜ 'ਚੋਂ ਮਿਲੀ ਹੈ | ਡੀ.ਐੱਸ.ਪੀ. ਅਮਰੀਕ ਸਿੰਘ ਚਾਹਲ (ਫਿਲੌਰ) ਨੇ ਦੱਸਿਆ ਕਿ ਲਾਸ਼ ਦੀ ਪਹਿਚਾਣ ਦਵਿੰਦਰ ਕੁਮਾਰ (22) ਪੁੱਤਰ ਮੱਖਣ ਰਾਮ ਵਜੋਂ ਹੋਈ ਹੈ ਜੋ ...

ਪੂਰੀ ਖ਼ਬਰ »

ਟਰੈਕਟਰ-ਕਾਰ ਦੀ ਟੱਕਰ 'ਚ ਦੋ ਮੌਤਾਂ, ਦੋ ਜ਼ਖ਼ਮੀ

ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫਾਰੀ ਗੱਡੀ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਸਫਾਰੀ ਚਾਲਕ ਅਤੇ ਗੱਡੀ 'ਚ ਬੈਠੀ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ...

ਪੂਰੀ ਖ਼ਬਰ »

ਸਫ਼ਾਈ ਪੰਦਰਵਾੜੇ ਨੂੰ ਝਟਕਾ ਸੈਨੇਟਰੀ ਇੰਸਪੈਕਟਰਾਂ ਨੇ ਮੰਗੀ ਸਮੂਹਿਕ ਛੁੱਟੀ

ਜਲੰਧਰ, 18 ਸਤੰਬਰ (ਸ਼ਿਵ)- ਇਕ ਪਾਸੇ ਤਾਂ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਸ਼ਹਿਰ ਨੂੰ ਬਠਿੰਡਾ ਦੀ ਤਰਾਂ ਸਾਫ਼-ਸੁਥਰਾ ਰੱਖਣ ਲਈ ਆਪ ਹੀ ਅਫ਼ਸਰਾਂ ਨਾਲ ਮੈਦਾਨ ਵਿਚ ਡਟ ਗਏ ਹਨ, ਜਦਕਿ ਦੂਜੇ ਪਾਸੇ ਸਵੱਛਤਾ ਪੰਦ੍ਹਰਵਾੜਾ ਕਰਕੇ ਤਾਂ ਸੈਨੇਟਰੀ ਇੰਸਪੈਕਟਰਾਂ ਨੇ ਹੀ ...

ਪੂਰੀ ਖ਼ਬਰ »

ਡੀ.ਸੀ., ਸੀ.ਪੀ. ਤੇ ਐੱਸ.ਐੱਸ.ਪੀ. ਵਲੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ

ਜਲੰਧਰ, 18 ਸਤੰਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ 19 ਸਤੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਸ਼ਾਂਤਮਈ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ...

ਪੂਰੀ ਖ਼ਬਰ »

10 ਕਿੱਲੋਮੀਟਰ ਕਰਾਸ ਕੰਟਰੀ ਦੌੜ 'ਚੋ ਸਿਰਮਨ ਪਹਿਲੇ ਸਥਾਨ 'ਤੇ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿਤਸਰ ਵਲੋਂ ਕਰਵਾਈ ਗਈ ਅੰਤਰ ਕਾਲਜ ਕਰਾਸ ਕੰਟਰੀ ਦੀ 10 ਕਿੱਲੋਮੀਟਰ ਦੌੜ 'ਚੋਂ ਸਪੋਰਟਸ ਕਾਲਜ ਜਲੰਧਰ ਦੇ ਸਿਮਰਨ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਸਪੋਰਟਸ ਕਾਲਜ ਦੀ ਟੀਮ ਨੇ ਦੂਜਾ ਸਥਾਨ ਹਾਸਲ ...

ਪੂਰੀ ਖ਼ਬਰ »

ਗੱਡੀ ਨਾ ਮਿਲਣ 'ਤੇ ਸ਼ੁਰੂ ਨਹੀਂ ਹੋਈ ਅਵਾਰਾ ਕੁੱਤੇ ਫੜਨ ਦੀ ਮੁਹਿੰਮ

ਜਲੰਧਰ, 18 ਸਤੰਬਰ (ਸ਼ਿਵ)- ਆਵਾਰਾ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਵਾਲੀ ਟੀਮ ਨੇ ਚਾਹੇ ਨੰਗਲ ਸ਼ਾਮਾਂ ਦੇ ਡੌਗ ਪੌਾਡ ਵਿਚ ਆਪਣਾ ਕੰਮ ਸੰਭਾਲ ਲਿਆ ਹੈ, ਪਰ ਅਜੇ ਕੰਮ ਇਸ ਕਰਕੇ ਸ਼ੁਰੂ ਨਹੀਂ ਹੋ ਸਕਿਆ ਹੈ ਕਿਉਂਕਿ ਟੀਮ ਕੋਲ ਸ਼ਹਿਰਾਂ ਵਿਚ ਆਵਾਰਾ ਕੁੱਤੇ ਫੜਨ ਵਾਲੀ ਗੱਡੀ ...

ਪੂਰੀ ਖ਼ਬਰ »

ਜ਼ੋਨਲ ਖੇਡਾਂ 'ਚ ਸਟੇਟ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ)- ਜ਼ੋਨ ਨੰਬਰ 4 ਦੇ ਕਰਵਾਏ ਗਏ ਜ਼ੋਨਲ ਖੇਡ ਮੁਕਾਬਲੇ 'ਚ ਸਟੇਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਅਥਲੈਟਿਕਸ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜੇਤੂ ਖਿਡਾਰੀਆਂ ਨੂੰ ਸਕੂਲ ਦੇ ਪ੍ਰਧਾਨ ਡਾ: ਨਰੋਤਮ ਸਿੰਘ, ਉਪ ਪ੍ਰਧਾਨ ਡਾ: ਗਗਨਦੀਪ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਵਲੋਂ ਮਨਜੀਤ ਸਿੰਘ ਟਰਾਂਸਪੋਰਟਰ ਦਾ ਸਨਮਾਨ

ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਸੀਨੀਅਰ ਅਕਾਲੀ ਆਗੂ ਅਤੇ ਉੱਘੇ ਟਰਾਂਸਪੋਰਟਰ ਮਨਜੀਤ ਸਿੰਘ ਟਰਾਂਸਪੋਰਟਰ (ਰਾਮਾ ਮੰਡੀ) ਨੂੰ ਉਨ੍ਹਾਂ ਦੀਆਂ ਪਾਰਟੀ ਅਤੇ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਮਾ ਮੰਡੀ ਦੀ ਸਮੂਹ ...

ਪੂਰੀ ਖ਼ਬਰ »

ਡੇਵੀਏਟ ਵਿਖੇ ਨਵੇਂ ਵਿਦਿਆਰਥੀਆਂ ਲਈ ਪਾਰਟੀ 'ਕਿ੍ਜ਼ਮਾਂ-2018'

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਡੇਵੀਏਟ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਤੇ ਸੀਨੀਅਰ ਵਿਦਿਆਰਥੀਆਂ ਨਾਲ ਜਾਣ-ਪਹਿਚਾਣ ਲਈ ਫਰੈਸ਼ਰ ਪਾਰਟੀ 'ਕਿ੍ਜ਼ਮਾਂ-2018' ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਡੀ.ਏ.ਵੀ. ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਕੇਸ਼ ਮਹਾਜਨ ...

ਪੂਰੀ ਖ਼ਬਰ »

ਕਰਤਾਰਪੁਰ ਹਲਕੇ ਦੇ 15 ਅਤਿ-ਸੰਵੇਦਨਸ਼ੀਲ ਅਤੇ 20 ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ

ਕਰਤਾਰਪੁਰ, 18 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਪ੍ਰਦਰਸ਼ਨ ਅਤੇ ਪੁਲਿਸ ਵਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ, ਪਿੰਡਾਂ ਅੰਦਰ ਬਣੇ ਪੋਲਿੰਗ ਸਟੇਸ਼ਨ ਬੂਥਾਂ ਉੱਪਰ ਪਹੁੰਚ ਗਈਆਂ ਹਨ | ਪੁਲਿਸ ...

ਪੂਰੀ ਖ਼ਬਰ »

ਸ਼ਾਹਕੋਟ 'ਚ 104 ਟੀਮਾਂ ਨੂੰ ਚੋਣ ਸਮੱਗਰੀ ਦੇ ਕੇ ਕੀਤਾ ਰਵਾਨਾ

ਸ਼ਾਹਕੋਟ, 18 ਸਤੰਬਰ (ਸਚਦੇਵਾ)- ਬਲਾਕ ਸ਼ਾਹਕੋਟ 'ਚ ਹੋਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ.-ਕਮ-ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਦੀ ਅਗਵਾਈ 'ਚ ਪ੍ਰਸ਼ਾਸਨ ਵਲੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਬਸਪਾ ਤੇ ਸਾਂਝੇ ਫਰੰਟ ਦੇ ਉਮੀਦਵਾਰ ਅੰਮਿ੍ਤਪਾਲ ਭੌਸਲੇ ਵੋਟਰਾਂ ਨੂੰ ਮਿਲੇ

ਫਿਲੌਰ, 18 ਸਤੰਬਰ (ਇੰਦਰਜੀਤ ਚੰਦੜ੍ਹ)- ਜ਼ਿਲ੍ਹਾ ਪ੍ਰੀਸ਼ਦ ਗੰਨਾ ਪਿੰਡ ਜ਼ੋਨ ਤੋਂ ਬਹੁਜਨ ਸਮਾਜ ਪਾਰਟੀ ਅਤੇ ਸਾਂਝੇ ਫ਼ਰੰਟ ਦੇ ਉਮੀਦਵਾਰ ਅੰਮਿ੍ਤਪਾਲ ਭੌਸਲੇ ਵਲੋਂ ਜ਼ੋਨ ਦੇ ਵੱਖ-ਵੱਖ ਪਿੰਡਾਂ ਅੰਦਰ ਜਿੱਥੇ ਵੋਟਰਾਂ ਨੂੰ ਚੋਣ ਨਿਸ਼ਾਨ ਗੈਸ ਸਿਲੰਡਰ ਨੂੰ ਵੋਟ ...

ਪੂਰੀ ਖ਼ਬਰ »

ਬੜਾ ਪਿੰਡ ਵਿਖੇ ਅਕਾਲੀ ਉਮੀਦਵਾਰ ਦੇ ਹੱਕ ਵਿਚ ਖਹਿਰਾ ਵਲੋਂ ਪ੍ਰਚਾਰ

ਬੜਾ ਪਿੰਡ, 18 ਸਤੰਬਰ (ਚਾਵਲਾ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨੂੰ ਲੈ ਕੇ ਬਲਾਕ ਸੰਮਤੀ ਉਮੀਦਵਾਰ ਜਸਵਿੰਦਰ ਸਿੰਘ ਅਤੇ ਪ੍ਰੀਸ਼ਦ ਮੈਂਬਰ ਜੋਗਾ ਸਿੰਘ ਵਾਸਤੇ ਹਲਕਾ ਫਿਲੌਰ ਦੇ ਐਮ.ਐਲ.ਏ. ਬਲਦੇਵ ਸਿੰਘ ਖਹਿਰਾ ਵਲੋਂ ਦਫ਼ਤਰ ਦਾ ਉਦਘਾਟਨ ਕੀਤਾ ...

ਪੂਰੀ ਖ਼ਬਰ »

ਪਿੰਡ ਰਾਏਪੁਰ ਰਸੂਲਪੁਰ 'ਚ ਕਾਂਗਰਸ ਉਮੀਦਵਾਰ ਦੇ ਹੱਕ 'ਚ ਚੌਧਰੀ ਸੁਰਿੰਦਰ ਸਿੰਘ ਨੇ ਚੋਣ ਪ੍ਰਚਾਰ ਕੀਤਾ

ਕਿਸ਼ਨਗੜ੍ਹ, 18 ਸਤੰਬਰ (ਹਰਬੰਸ ਸਿੰਘ ਹੋਠੀ)-ਨੌਗੱਜਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਅਮਰਜੀਤ ਕੌਰ ਨਾਗਰਾ ਤੇ ਬੱਲ ਜ਼ੋਨ ਤੋਂ ਸੰਮਤੀ ਮੈਂਬਰ ਉਮੀਦਵਾਰ ਜਸਵੀਰ ਕੌਰ ਦੇ ਹੱਕ 'ਚ ਪਿੰਡ ਰਾਏਪੁਰ ਰਸੂਲਪੁਰ ਵਿਖੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ...

ਪੂਰੀ ਖ਼ਬਰ »

ਬਿਆਸ ਪਿੰਡ 'ਚ ਮਹਿੰਦਰ ਸਿੰਘ ਕੇ.ਪੀ. ਨੇ ਕੀਤਾ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ

ਕਿਸ਼ਨਗੜ੍ਹ, 18 ਸਤੰਬਰ (ਹਰਬੰਸ ਸਿੰਘ ਹੋਠੀ)-ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇ.ਪੀ. ਨੇ ਬਿਆਸ ਪਿੰਡ ਵਿਖੇ ਕਾਂਗਰਸੀ ਉਮੀਦਵਾਰਾਂ ਬਿਆਸ ਪਿੰਡ ਬਲਾਕ ਸੰਮਤੀ ਜ਼ੋਨ ਤੋਂ ਉਮੀਦਵਾਰ ਰਜਨੀਸ਼ ਨਰ ਦੌਲਤਪੁਰ ਤੇ ਨੌਗੱਜਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ...

ਪੂਰੀ ਖ਼ਬਰ »

ਦੁਬਈ 'ਚ ਭਰਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਿਖ਼ਲਾਫ਼ ਪੁਲਿਸ ਨੂੰ ਸ਼ਿਕਾਇਤ

ਮਕਸੂਦਾਂ, 18 ਸਤੰਬਰ (ਲਖਵਿੰਦਰ ਪਾਠਕ)-30 ਸਾਲਾ ਕੌਸ਼ਲ ਪੁੱਤਰ ਤੀਰਥ ਰਾਮ ਦੀ ਦੁਬਈ 'ਚ ਸੱਕੀ ਹਾਲਾਤ 'ਚ ਹੋਈ ਮੌਤ ਦੇ ਲਈ ਪਰਿਵਾਰ ਦੇ ਮੈਂਬਰ ਕੁੱਝ ਲੋਕਾਂ ਨੂੰ ਜ਼ਿੰਮੇਵਾਰ ਮੰਨਦੇ ਹਨ, ਜੋ ਕੌਸ਼ਲ ਨੂੰ ਧਮਕੀਆਂ ਦੇ ਰਹੇ ਸਨ, ਜਿਨ੍ਹਾਂ ਦੇ ਿਖ਼ਲਾਫ਼ ਮਿ੍ਤਕ ਦੇ ਭਰਾ ਰਮਨ ...

ਪੂਰੀ ਖ਼ਬਰ »

ਪੋਸਟਰ/ਬੋਰਡ ਜਾਂ ਫਲੈਕਸ ਫਰਮ ਦੇ ਨਾਂਅ ਤੇ ਫੋਨ ਨੰਬਰ ਤੋਂ ਬਿਨਾਂ ਲਗਾਉਣ 'ਤੇ ਪਾਬੰਦੀ

ਜਲੰਧਰ, 18 ਮਾਰਚ (ਐੱਮ.ਐੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹੱਦ ਅੰਦਰ ਪੋਸਟਰ, ਬੋਰਡ ਜਾਂ ਫਲੈਕਸਾਂ ਆਦਿ ਤਿਆਰ/ਪਿ੍ੰਟ ਕਰਨ ਵਾਲੀ ਫਰਮ ਦਾ ਨਾਮ ਅਤੇ ਫੋਨ ਨੰਬਰ ਤੋਂ ਬਿਨਾਂ ਬੋਰਡ/ਪੋਸਟਰ/ਫਲੈਕਸਾਂ ...

ਪੂਰੀ ਖ਼ਬਰ »

23 ਇਮਾਰਤਾਂ ਿਖ਼ਲਾਫ਼ ਮੰਗੀ ਕਾਰਵਾਈ

ਜਲੰਧਰ, 18 ਸਤੰਬਰ (ਸ਼ਿਵ)- ਆਰ.ਟੀ.ਆਈ. ਕਾਰਕੁਨ ਰਵਿੰਦਰ ਪਾਲ ਸਿੰਘ ਚੱਢਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਕ ਨੋਟਿਸ ਭੇਜ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਤੈਅ ਸਮੇਂ ਵਿਚ 23 ਨਾਜਾਇਜ਼ ਇਮਾਰਤਾਂ ਦੇ ਿਖ਼ਲਾਫ਼ ਕਾਰਵਾਈ ਨਾ ਕਰਵਾਈ ਤਾਂ ...

ਪੂਰੀ ਖ਼ਬਰ »

ਬੰਬੀਆਂਵਾਲ 'ਚ ਜਗਰਾਤੇ ਸਬੰਧੀ ਝੰਡੇ ਦੀ ਰਸਮ

ਜਲੰਧਰ, 18 ਸਤੰਬਰ (ਜਸਪਾਲ ਸਿੰਘ)-ਪਿੰਡ ਬੰਬੀਆਂਵਾਲ ਵਿਖੇ 13 ਅਕਤੂਬਰ ਨੂੰ ਕਰਵਾਏ ਜਾ ਰਹੇ ਜਗਰਾਤੇ ਸਬੰਧੀ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਇਕੱਤਰ ਹੋਏ ਮਾਤਾ ਦੇ ਭਗਤਾਂ ਵਲੋਂ ਮਹਾਂਮਾਈ ਦਾ ਗੁਣ-ਗਾਣ ਕੀਤਾ ਗਿਆ ਤੇ ਜਗਰਾਤੇ ਨੂੰ ਸਫਲ ...

ਪੂਰੀ ਖ਼ਬਰ »

ਗੁ: ਸ੍ਰੀ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਖੇਤਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 24ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਸ਼ਰਧਾ ਨਾਲ ...

ਪੂਰੀ ਖ਼ਬਰ »

ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੀ ਮੀਟਿੰਗ

ਮਕਸੂਦਾਂ, 18 ਸਤੰਬਰ (ਲਖਵਿੰਦਰ ਪਾਠਕ)-ਰਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਮਕਸੂਦਾਂ 'ਚ ਹੋਈ | ਸਭਾ ਦੇ ਜਨਰਲ ਸਕੱਤਰ ਪੰਜਾਬ ਅਵਤਾਰ ਸਿੰਘ ਨੇ ਮੀਟਿੰਗ 'ਚ ਮੁੱਖ ਏਜੰਡੇ ਪੇਸ਼ ਕੀਤੇ | ਜਸਵੰਤ ਸਿੰਘ ਪੰਜਾਬ ...

ਪੂਰੀ ਖ਼ਬਰ »

ਆਲ ਇੰਡੀਆ ਜਮਾਤ-ਏ-ਸਲਮਾਨੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ

ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)-ਆਲ ਇੰਡੀਆ ਜਮਾਤ-ਏ-ਸਲਮਾਨੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਇਕ ਮੀਟਿੰਗ ਰਾਸ਼ਟਰੀ ਪ੍ਰਧਾਨ ਖੈਰ-ਉਲ-ਬਸ਼ਰ ਸਲਮਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਟ ਹਾਊਸ ਵਿਖੇ ਹੋਈ, ਜਿਸ ਵਿਚ ਜਥੇਬੰਦੀ ਦੇ ਉਪ ਪ੍ਰਧਾਨ ਅਤੇ ਪੰਜਾਬ ਦੇ ...

ਪੂਰੀ ਖ਼ਬਰ »

ਡਿਪਟੀ ਮੇਅਰ ਦੇ ਵਾਰਡ 'ਚ 40 ਝੁੱਗੀਆਂ

ਜਲੰਧਰ, 18 ਸਤੰਬਰ (ਸ਼ਿਵ)- ਜਲੰਧਰ ਦੀ ਚਾਹੇ ਖੁਸ਼ਹਾਲ ਸ਼ਹਿਰਾਂ ਵਿਚ ਗਿਣਤੀ ਹੁੰਦੀ ਹੈ ਪਰ ਸ਼ਹਿਰ ਵਿਚ ਅਜੇ ਵੀ 300 ਤੋਂ ਜਿਆਦਾ ਝੁੱਗੀਆਂ ਦਾ ਪਤਾ ਲਗਾਇਆ ਗਿਆ ਹੈ | ਸ਼ਹਿਰ ਨੂੰ ਸੋਚ ਮੁਕਤ ਕਰਨ ਲਈ ਨਿਗਮ ਨੇ ਸ਼ਹਿਰ ਵਿਚ ਝੁੱਗੀਆਂ ਬਾਰੇ ਸਰਵੇਖਣ ਕਰਵਾਇਆ ਗਿਆ ਸੀ ਜਿਸ ...

ਪੂਰੀ ਖ਼ਬਰ »

ਆਪਣਾ ਸਾਥੀ ਅਣਦੇਖਿਆ ਕਰਨ ਵਾਲੇ ਮੁਲਾਜ਼ਮ ਕਿਵੇਂ ਕਰਨਗੇ ਸ਼ਹਿਰੀਆਂ ਦੀ ਸਹਾਇਤਾ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ) - ਆਮ ਸ਼ਹਿਰ ਵਾਸੀਆਂ ਨਾਲ ਪੁਲਿਸ ਮੁਲਾਜ਼ਮਾਂ ਦਾ ਵਿਹਾਰ ਸਹੀ ਨਾ ਹੋਣ ਦੀਆਂ ਅਕਸਰ ਖ਼ਬਰਾਂ ਆਉਂਦੀਆਂ ਹਨ, ਪਰ ਇਹ ਮੁਲਾਜ਼ਮ ਆਪਣੇ ਹੀ ਕਿਸੇ ਸਾਥੀ ਨੂੰ ਬੇਸੁੱਧ ਪਿਆ ਦੇਖ ਉਸ ਦੀ ਮਦਦ ਨਹੀਂ ਕਰਦੇ ਇਹ ਅੱਜ ਪੁਲਿਸ ਲਾਇਨ 'ਚ ਦੇਖਣ ...

ਪੂਰੀ ਖ਼ਬਰ »

ਸੜਕਾਂ 'ਤੇ ਪਿਆ ਸਾਮਾਨ ਚੁੱਕਣ 'ਤੇ ਵਿਰੋਧ

ਜਲੰਧਰ, 18 ਸਤੰਬਰ (ਸ਼ਿਵ)- ਰੈਣਕ ਬਾਜ਼ਾਰ ਵਿਚ ਸੜਕਾਂ 'ਤੇ ਪਿਆ ਸਾਮਾਨ ਚੁੱਕਣ 'ਤੇ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਨਾਲ ਕੁਝ ਲੋਕਾਂ ਦੇ ਬਹਿਸ ਹੋ ਗਈ | ਸੜਕ 'ਤੇ ਪਏ ਸਾਮਾਨ ਨੂੰ ਜਦੋਂ ਰੈਣਕ ਬਾਜ਼ਾਰ ਵਿਚ ਪਏ ਸਮਾਨ ਨੂੰ ਚੁੱਕਣ ਦੀ ਕਾਰਵਾਈ ਕੀਤੀ ਤਾਂ ਟੀਮ ਦੇ ...

ਪੂਰੀ ਖ਼ਬਰ »

ਬਾਬਾ ਸੋਢਲ ਮੇਲਾ 23 ਨੂੰ , ਅਜੇ ਤੱਕ ਨਹੀਂ ਬਣੀਆਂ ਸੜਕਾਂ

ਜਲੰਧਰ, 18 ਸਤੰਬਰ (ਸ਼ਿਵ)- ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਦਾ ਮੇਲਾ 23 ਸਤੰਬਰ ਨੂੰ ਹੈ, ਪਰ ਅਜੇ ਤੱਕ ਨਿਗਮ ਪ੍ਰਸ਼ਾਸਨ ਬਾਬਾ ਸੋਢਲ ਮੇਲੇ ਨੂੰ ਜਾਣ ਵਾਲੀਆਂ ਸੜਕਾਂ ਨੂੰ ਠੀਕ ਨਹੀਂ ਕਰ ਸਕਿਆ ਹੈ, ਨਾ ਹੀ ਨਵੀਂ ਸੜਕ ਬਣਾ ਸਕਿਆ | ਬਾਬਾ ਸੋਢਲ ਫਾਟਕ ਤੋਂ ਲੈ ਕੇ ...

ਪੂਰੀ ਖ਼ਬਰ »

-ਮਾਮਲਾ ਏ.ਆਈ.ਜੀ. ਦੀ ਮਾਂ ਦੇ ਕਤਲ ਦਾ- ਸਾਹ ਘੁੱਟਣ ਨਾਲ ਹੋਈ ਮੌਤ-ਪੋਸਟਮਾਰਟਮ 'ਚ ਖ਼ੁਲਾਸਾ

ਜਲੰਧਰ ਛਾਉਣੀ, 18 ਸਤੰਬਰ (ਪਵਨ ਖਰਬੰਦਾ)- ਬੀਤੇ ਦਿਨੀਂ ਪੰਜਾਬ ਪੁਲਿਸ ਦੇ ਏ.ਆਈ.ਜੀ. ਰੈਂਕ ਦੇ ਅਧਿਕਾਰੀ ਦੀ ਦਕੋਹਾ 'ਚ ਰਹਿੰਦੀ ਮਾਂ ਸ਼ੀਲਾ ਰਾਣੀ (80) ਦੀ ਹੱਤਿਆ ਦੇ ਮਾਮਲੇ 'ਚ ਅੱਜ ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਮੁਫ਼ਤ ਕੈਂਪ ਦੌਰਾਨ ਅਰੋੜਾ ਆਈ ਹਸਪਤਾਲ ਵਲੋਂ 98 ਮਰੀਜ਼ਾਂ ਦੇ ਆਪ੍ਰੇਸ਼ਨ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ) - ਰੀਸਾਇਟ ਵੀਜ਼ਨ ਫਾਉਂਡੇਸ਼ਨ ਵੱਲੋਂ ਨੇਓਨਿਕ ਆਈ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮਹਿਤਾ ਦੇ ਐਲੀਮੈਂਟਰੀ ਸਕੂਲ 'ਚ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਕੈਂਪ 'ਚ 480 ਵਿਅਕਤੀਆਂ ਨੇ ਆਪਣੀਆਂ ਅੱਖਾਂ ਦੀ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ 6 ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ 'ਚ ਚੋਣ

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜ਼ਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ਦੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਲਈ ਮਲਟੀਨੈਸ਼ਨਲ ਕੰਪਨੀ ਜ਼ੈਪਬਿਲਡ ਟੈਕਨਾਲੋਜੀ ਪ੍ਰਾਈਵੇਟ ਲਿਮਟਡ ਵਲੋਂ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਲਈ ਸਿੱਖਿਆ ਵਿਭਾਗ ਵਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਸੂਬੇ ਭਰ 'ਚ ਸਿੱਖਿਆ ਦੀ ਗੱਡੀ ਨੂੰ ਪਟੜੀ 'ਤੇ ਚੜ੍ਹਾਉਣ ਲਈ ਵਿਭਾਗ ਨਵੇਂ ਨਵੇਂ ਤਜਰਬੇ ਕਰ ਰਿਹਾ ਹੈ, ਜਿਸ ਤਹਿਤ ਵਿਭਾਗ ਨੇ ਪਟੜੀ ਤੋਂ ਉੱਤਰੀ ਸਿੱਖਿਆ ਵਿਭਾਗ ਦੀ ਗੱਡੀ ਨੂੰ ਸਰਪਟ ਦੜਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ...

ਪੂਰੀ ਖ਼ਬਰ »

ਸੀ.ਟੀ. ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਕੀਤੀ ਸਫਾਈ

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਸੀ.ਟੀ. ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ 'ਸਵੱਛ ਭਾਰਤ ਮੁਹਿੰਮ' ਦੇ ਤਹਿਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਸਫ਼ਾਈ ਕੀਤੀ | ਇਸ ਮੁਹਿੰਮ ਦੇ ਮੁੱਖ ਮਹਿਮਾਨ ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਹੋਵੇਗੀ ਸਖ਼ਤ ਕਾਰਵਾਈ-ਏ.ਸੀ.ਪੀ. ਸ਼ਰਮਾ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)- ਸ਼ਹਿਰ 'ਚ ਲਗਾਤਾਰ ਵੱਧ ਰਹੀ ਆਬਾਦੀ ਅਤੇ ਇਸ ਦੇ ਨਾਲ ਹੀ ਰੋਜ਼ਾਨਾ ਹੋ ਰਿਹਾ ਵਾਹਨਾਂ ਦੀ ਗਿਣਤੀ 'ਚ ਵਾਧਾ ਆਵਾਜਾਈ ਸਮੱਸਿਆ ਪੈਦਾ ਕਰ ਰਿਹਾ ਹੈ | ਜੇਕਰ ਪ੍ਰਸ਼ਾਸਨ ਇਸ ਸਬੰਧੀ ਗੰਭੀਰ ਨਹੀਂ ਹੋਵੇਗਾ ਤਾਂ ਉਹ ਦਿਨ ਦੂਰ ਨਹੀਂ ਜਦ ...

ਪੂਰੀ ਖ਼ਬਰ »

ਖੇਤਾਂ ਨੂੰ ਹਰਿਆ-ਭਰਿਆ ਬਣਾਉਣ ਵਾਲੇ ਖੂਹ ਉਦਾਸੀ ਦੇ ਆਲਮ 'ਚ

ਜਮਸ਼ੇਰ ਖਾਸ, 18 ਸਤੰਬਰ (ਜਸਬੀਰ ਸਿੰਘ ਸੰਧੂ)-ਪੁਰਾਣੇ ਸਮੇਂ 'ਚ ਘਰਾਂ ਤੇ ਫਸਲਾਂ ਦੇ ਮੁੱਖ ਜਲ ਸੋਮੇ ਖੂਹ ਤੇ ਖੂਹੀਆਂ ਅੱਜ-ਕੱਲ੍ਹ ਵੀਰਾਨ ਤੇ ਉਦਾਸ ਹਨ | ਕਿਸੇ ਸਮੇਂ ਇਨ੍ਹਾਂ ਦੀ ਬਣਤਰ ਸਮੇਂ ਪ੍ਰਮਾਤਮਾ ਤੇ ਇੰਦਰ ਦੇਵਤਾ ਦੀ ਅਰਦਾਸ ਕਰ ਗੁੜ ਤੇ ਦਲੀਆ ਵੰਡਿਆ ਜਾਂਦਾ ...

ਪੂਰੀ ਖ਼ਬਰ »

ਏ.ਸੀ.ਪੀ. ਵਲੋਂ ਰਾਮਲੀਲ੍ਹਾ ਸਬੰਧੀ ਸੱਦਾ ਪੱਤਰ ਜਾਰੀ

ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)-ਅੱਜ ਜੈ ਮਹਾਂਵੀਰ ਕਲੱਬ ਦੇ ਮੈਂਬਰ ਤੇ ਪਤਵੰਤੇ ਸੱਜਣ ਏ.ਸੀ.ਪੀ. ਵੈਸਟ ਸਰਬਜੀਤ ਰਾਏ ਕੋਲ ਬਸਤੀ ਸ਼ੇਖ ਵਿਖੇ ਕਰਵਾਈ ਜਾ ਰਹੀ ਰਾਮਲੀਲਾ 'ਚ ਸ਼ਾਮਿਲ ਹੋਣ ਲਈ ਤੇ ਸੱਦਾ ਪੱਤਰ ਜਾਰੀ ਕਰਵਾਉਣ ਲਈ ਪੁੱਜੇ | ਇਸ ਮੌਕੇ ਏ.ਸੀ.ਪੀ. ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਬਰੀ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਹੀਰਾ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਇਸਦੌਰ ਵਾਸੀ ਨਕੋਦਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਖੋਹਬਾਜ਼ੀ ਦੇ ਮਾਮਲੇ 'ਚ ਬਰੀ ਵਧੀਕ ...

ਪੂਰੀ ਖ਼ਬਰ »

ਨੈਸ਼ਨਲ ਸਕੂਲ ਖੇਡਾਂ ਲਈ ਪੰਜਾਬ ਸਕੂਲ ਕਬੱਡੀ ਟੀਮ ਦੇ ਚੋਣ ਟਰਾਇਲ 20 ਤੋਂ

ਜਲੰਧਰ, 18 ਸਤੰਬਰ (ਜਤਿੰਦਰ ਸਾਬੀ)- 64ਵੀਆਂ ਨੈਸ਼ਨਲ ਸਕੂਲ ਖੇਡਾਂ ਕਬੱਡੀ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਸਾਲ 2018-19 ਦੇ ਮੁਕਾਬਲੇ ਜੋ ਦੇਵਾਸ (ਮੱਧ ਪ੍ਰਦੇਸ਼) ਵਿਖੇ 1 ਤੋਂ 5 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ | ਇਨ੍ਹਾਂ ਦੇ ਵਿਚ ਹਿੱਸਾ ਲੈਣ ਵਾਲੀ ਪੰਜਾਬ ਸਕੂਲ ਸਿੱਖਿਆ ...

ਪੂਰੀ ਖ਼ਬਰ »

ਮੈਗਾ ਪੈਨਸ਼ਨ ਲੋਕ ਅਦਾਲਤ 'ਚ ਆਏ ਸਿਰਫ਼ 10 ਕੇਸ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਲਗਾਈ ਗਈ ਮੈਗਾ ਪੈਨਸ਼ਨ ਲੋਕ ਅਦਾਲਤ ਅੱਜ ਕੋਈ ਖ਼ਾਸ ਸਫਲ ਨਹੀਂ ਹੋ ਸਕੀ ਤੇ ਚੋਣਾਂ ਦੌਰਾਨ ਲਗਾਈ ਇਸ ਪੈਨਸ਼ਨ ਅਦਾਲਤ 'ਚ ਸਿਰਫ਼ 10 ਕੇਸ ਆਏ ਤੇ ਇਹ ਅਦਾਲਤ ...

ਪੂਰੀ ਖ਼ਬਰ »

ਕਾਲਜ ਦੀ ਰੱਸਾਕਸ਼ੀ ਟੀਮ ਦਾ ਯੂਨੀਵਰਸਿਟੀ 'ਚ ਦੂਜਾ ਸਥਾਨ

ਨਕੋਦਰ, 18 ਸਤੰਬਰ (ਭੁਪਿੰਦਰ ਅਜੀਤ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵੂਮੈਨ ਦੀ ਰੱਸਾਕਸ਼ੀ ਟੀਮ ਨੂੰ ਅੰਤਰ ਕਾਲਜ ਰੱਸਾਕਸ਼ੀ ਮੁਕਾਬਲੇ 'ਚ ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਹੋਇਆ | ਅੰਤਰ ਕਾਲਜ ਮੁਕਾਬਲੇ 'ਚ 10 ਟੀਮਾਂ ਨੇ ਹਿੱਸਾ ਲਿਆ | ਕਾਲਜ ਦੀ ...

ਪੂਰੀ ਖ਼ਬਰ »

ਕਿੰਡਰ ਗਾਰਡਨ ਵਿੰਗ 'ਚ 'ਕਵਿਤਾ ਉਚਾਰਨ' ਮੁਕਾਬਲੇ

ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਕਿੰਡਰ ਗਾਰਡਨ ਵਿੰਗ ਵਿਚ 'ਕਵਿਤਾ ਉਚਾਰਨ' ਮੁਕਾਬਲੇ ਕਰਵਾਏ ਗਏ | ਇਸ ਵਿਚ ਨਰਸਰੀ ਤੋਂ ਲੈ ਕੇ ਕੇ. ਜੀ.-2 ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਬੱਚਿਆਂ ਨੇ ਵੱਖ-ਵੱਖ ਥੀਮ 'ਤੇ ਕਵਿਤਾ ਉਚਾਰਨ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਨੂਰਮਹਿਲ ਦੇ ਨੰਬਰਦਾਰ ਵਿਰੁੱਧ ਦਰਜ ਐਫ. ਆਈ. ਆਰ. ਰੱਦ

ਨੂਰਮਹਿਲ, 18 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨੂਰਮਹਿਲ ਦੇ ਕਿਲ੍ਹਾ ਮੁਹੱਲਾ ਦੇ ਨੰਬਰਦਾਰ ਵਿਰੁੱਧ ਨੂਰਮਹਿਲ ਪੁਲਿਸ ਵਲੋਂ 2016 ਵਿਚ ਦਰਜ ਕੀਤੀ ਐਫ. ਆਰ. ਆਈ. ਰੱਦ ਕਰ ਦਿੱਤੀ ਹੈ | ਜਸਟਿਸ ਰਾਮਿੰਦਰਾ ਜੈਨ ਨੇ ਅਸ਼ੋਕ ਕੁਮਾਰ ਸੰਧੂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ ਯੂਨੀਅਨ (ਸੀਟੂ) ਵਲੋਂ ਕੇਰਲ ਰਾਹਤ ਫੰਡ 'ਚ ਯੋਗਦਾਨ

ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਆਂਗਨਵਾੜੀ ਵਰਕਰ ਯੂਨੀਅਨ ਬਲਾਕ ਲੋਹੀਆਂ ਖਾਸ ਵੱਲੋਂ 'ਕੇਰਲਾ ਰਾਹਤ ਫੰਡ' ਵਾਸਤੇ ਸ਼ਹਿਰ ਦੇ ਦਾਨੀਆਂ ਪਾਸੋਂ ਉਗਰਾਹੀ ਕਰਕੇ ਯੂਨੀਅਨ ਰਾਹੀਂ ਯੋਗਦਾਨ ਪਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਹੀਆਂ ...

ਪੂਰੀ ਖ਼ਬਰ »

ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੀਆਂ ਸਕੂਲ ਪੱਧਰੀ ਗਤੀਵਿਧੀਆਂ ਕਰਵਾਈਆਂ

ਗੁਰਾਇਆ, 18 ਸਤੰਬਰ (ਬਲਵਿੰਦਰ ਸਿੰਘ)-ਐੱਸ. ਸੀ. ਈ. ਆਰ. ਟੀ. ਦੀਆਂ ਹਦਾਇਤਾਂ ਮੁਤਾਬਿਕ 15 ਤੋਂ 22 ਸਤੰਬਰ ਤੱਕ ਸਕੂਲ ਪੱਧਰ ਦੀਆਂ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ, ...

ਪੂਰੀ ਖ਼ਬਰ »

ਪੁਰਾਤਨ ਵਸਤਾਂ ਦੀ ਧ੍ਰੋਹਰ ਸੰਭਾਲੀ ਬੈਠਾ ਕਲਸੀ ਪਰਿਵਾਰ

ਰੁੜਕਾ ਕਲਾਂ, 18 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਪਿੰਡ ਸੰਗ ਢੇਸੀਆ ਦਾ ਕਲਸੀ ਪਰਿਵਾਰ ਬਹੁਤ ਸਾਰੀਆਂ ਪੁਰਾਤਨ ਵਸਤਾਂ ਦੀ ਧ੍ਰੋਹਰ ਸੰਭਾਲੀ ਬੈਠਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਭਲਵਾਨ ਨੇ ਦੱਸਿਆ ਕਿ ਉਨ੍ਹਾਂ ਦੇ ...

ਪੂਰੀ ਖ਼ਬਰ »

ਏ.ਐਸ.ਆਈ. ਪਿ੍ਤਪਾਲ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਏ

ਆਦਮਪੁਰ, 18 ਸਤੰਬਰ (ਹਰਪ੍ਰੀਤ ਸਿੰਘ)-ਵਧੀਆਂ ਸੇਵਾਵਾਂ 'ਤੇ ਇਮਾਨਦਾਰੀ ਨਾਲ ਕੀਤੀ ਨੌਕਰੀ ਵਾਲੇ ਏ.ਐੱਸ.ਆਈ ਪਿ੍ਤਪਾਲ ਸਿੰਘ (ਆਈ.ਟੀ.ਵਿੰਗ) ਆਦਮਪੁਰ ਨੂੰ ਸਬ ਇੰਸਪੈਕਟਰ ਬਣਨ ਉਪਰੰਤ ਇੰਪੈਕਟਰ ਨੰਦ ਕਿਸ਼ੋਰ 'ਤੇ ਇੰਸਪੈਕਟਰ ਬਲਵੀਰ ਸਿੰਘ ਵਲੋਂ ਤਰੱਕੀ ਹੋਣ 'ਤੇ ਸਟਾਰ ...

ਪੂਰੀ ਖ਼ਬਰ »

ਟਕਸਾਲੀ ਆਗੂ ਜਥੇਦਾਰ ਇਕਬਾਲ ਸਿੰਘ ਲਾਦੜਾ ਨੂੰ ਸ਼ਰਧਾਂਜਲੀਆਂ

ਫਿਲੌਰ, 18 ਸਤਬੰਰ (ਸੁਰਜੀਤ ਸਿੰਘ ਬਰਨਾਲਾ)-ਟਕਸਾਲੀ ਆਗੂ ਜਥੇਦਾਰ ਇਕਬਾਲ ਸਿੰਘ ਲਾਦੜਾ ਜੋ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜ਼ੇ ਸਨ | ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ...

ਪੂਰੀ ਖ਼ਬਰ »

ਮਹਿਤਪੁਰ ਛਿੰਝ 'ਚੋਂ ਪਟਕਾ ਸਾਬ੍ਹਾ ਕੋਹਾਲੀ ਨੇ ਜਿੱਤਿਆ

ਮਹਿਤਪੁਰ, 18 ਸਤੰਬਰ (ਰੰਧਾਵਾ)-ਖ਼ਾਲਸਾ ਦੰਗਲ ਕਮੇਟੀ ਮਹਿਤਪੁਰ ਵਲੋਂ ਐਨ.ਆਰ.ਆਈਜ਼ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਸਾਲਾਨਾ ਛਿੰਝ 'ਚ ਪਟਕੇ ਦੀ ਕੁਸ਼ਤੀ ਸਾਬ੍ਹਾ ਕੋਹਾਲੀ ਨੇ ਛਿੰਦਾ ਨਾਰੰਗਵਾਲ ਨੂੰ ਹਰਾ ਕੇ ਤੇ ਪਟਕੇ ਦੀ ਦੂਸਰੀ ਕੁਸ਼ਤੀ ਗੌਰਵ ...

ਪੂਰੀ ਖ਼ਬਰ »

ਡੱਲਾ ਸਾਹਿਬ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਕੀਰਤਨ ਦੀਵਾਨ ਸਜਾਏ

ਲੋਹੀਆਂ ਖਾਸ, 18 ਸਤੰਬਰ (ਦਿਲਬਾਗ ਸਿੰਘ)- ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਤੇ 72 ਗੁਰਸਿੱਖਾਂ ਦੀ ਧਰਤੀ ਗੁਰਦੁਆਰਾ ਡੱਲਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਮੌਕੇ ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ...

ਪੂਰੀ ਖ਼ਬਰ »

ਸ਼ਾਹਕੋਟ ਦੇ ਨਵਯੁੱਗ ਊਰਜਾ ਗਰੁੱਪ ਨੇ ਲਾਂਬੜੇ 'ਚ ਲਾਈਆਂ ਰੌਣਕਾਂ

ਸ਼ਾਹਕੋਟ, 18 ਸਤੰਬਰ (ਸਚਦੇਵਾ)-ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵਲੋਂ 'ਨੱਛਣਾ ਕੁੱਦਣਾ ਮਨ ਕਾ ਚਾਉ' ਟਾਇਟਲ ਹੇਠ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਹਾਲ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਬਲਾਕ ਸ਼ਾਹਕੋਟ-2 ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਸ਼ਾਹਕੋਟ, 18 ਸਤੰਬਰ (ਸਚਦੇਵਾ)- ਬੀ.ਪੀ.ਈ.ਓ ਸ਼ਾਹਕੋਟ-2 ਕੇਵਲ ਸਿੰਘ ਉੱਗੀ ਦੀ ਅਗਵਾਈ ਅਤੇ ਸੀ.ਐੱਚ.ਟੀ. ਰਾਕੇਸ਼ ਖਹਿਰਾ ਦੀ ਦੇਖ-ਰੇਖ ਹੇਠ ਬਲਾਕ ਸ਼ਾਹਕੋਟ-2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬੱਗਾ (ਸ਼ਾਹਕੋਟ) 'ਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ, ...

ਪੂਰੀ ਖ਼ਬਰ »

ਪੰਚਾਇਤੀਕਰਨ ਨੀਤੀ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦੇਵਾਂਗੇ-ਮੋਮੀ

ਮਲਸੀਆਂ, 18 ਸਤੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਕਰਨ ਦੀ ਅਪਣਾਈ ਜਾ ਰਹੀ ਨੀਤੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.) ਪੰਜਾਬ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦੇਵੇਗੀ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਬੜਾ ਪਿੰਡ ਵਿਖੇ ਅਕਾਲੀ ਉਮੀਦਵਾਰ ਦੇ ਹੱਕ ਵਿਚ ਖਹਿਰਾ ਵਲੋਂ ਪ੍ਰਚਾਰ

ਬੜਾ ਪਿੰਡ, 18 ਸਤੰਬਰ (ਚਾਵਲਾ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨੂੰ ਲੈ ਕੇ ਬਲਾਕ ਸੰਮਤੀ ਉਮੀਦਵਾਰ ਜਸਵਿੰਦਰ ਸਿੰਘ ਅਤੇ ਪ੍ਰੀਸ਼ਦ ਮੈਂਬਰ ਜੋਗਾ ਸਿੰਘ ਵਾਸਤੇ ਹਲਕਾ ਫਿਲੌਰ ਦੇ ਐਮ.ਐਲ.ਏ. ਬਲਦੇਵ ਸਿੰਘ ਖਹਿਰਾ ਵਲੋਂ ਦਫ਼ਤਰ ਦਾ ਉਦਘਾਟਨ ਕੀਤਾ ...

ਪੂਰੀ ਖ਼ਬਰ »

ਬਿਆਸ ਪਿੰਡ 'ਚ ਮਹਿੰਦਰ ਸਿੰਘ ਕੇ.ਪੀ. ਨੇ ਕੀਤਾ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ

ਕਿਸ਼ਨਗੜ੍ਹ, 18 ਸਤੰਬਰ (ਹਰਬੰਸ ਸਿੰਘ ਹੋਠੀ)-ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇ.ਪੀ. ਨੇ ਬਿਆਸ ਪਿੰਡ ਵਿਖੇ ਕਾਂਗਰਸੀ ਉਮੀਦਵਾਰਾਂ ਬਿਆਸ ਪਿੰਡ ਬਲਾਕ ਸੰਮਤੀ ਜ਼ੋਨ ਤੋਂ ਉਮੀਦਵਾਰ ਰਜਨੀਸ਼ ਨਰ ਦੌਲਤਪੁਰ ਤੇ ਨੌਗੱਜਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ...

ਪੂਰੀ ਖ਼ਬਰ »

ਅਕਾਲੀ ਦਲ ਛੱਡ ਕੇ ਕਾਾਗਰਸ ਵਿਚ ਸ਼ਾਮਿਲ ਗਾਇਕ ਰਣਵੀਰ ਦੁਸਾਾਝ

ਦੁਸਾਾਝ ਕਲਾਾ 18 ਸਤੰਬਰ (ਰਾਮ ਪ੍ਰਕਾਸ਼ ਟੋਨੀ)-ਫਿਲੌਰ ਹਲਕੇ ਅੰਦਰ ਅਕਾਲੀ ਦਲ ਪਾਰਟੀ ਨੰੂ ਝਟਕਾ ਉਦੋਂ ਲੱਗਾ ਜਦੋਂ ਗਾਇਕ ਰਣਵੀਰ ਦੁਸਾਾਝ ਵਲੋਂ ਅਕਾਲੀ ਦਲ ਨੰੂ ਛੱਡ ਕੇ ਕਾਾਗਰਸ ਵਿਚ ਸ਼ਾਮਿਲ ਹੋ ਗਏ¢ ਪਿੰਡ ਦੁਸਾਾਝ ਕਲਾਾ ਦੇ ਸਾਦੇ ਸਮਾਗਮ ਦੌਰਾਨ ਪੰਜਾਬੀ ਗਾਇਕ ...

ਪੂਰੀ ਖ਼ਬਰ »

ਪਿੰਡਾਂ ਦੇ ਲੋਕਾਾ ਦੀ ਚੁੱਪੀ ਉਮੀਦਵਾਰਾਾ ਨੂੰ ਕਰ ਰਹੀ ਹੈ ਪ੍ਰੇਸ਼ਾਨ

ਆਦਮਪੁਰ, 18 ਸਤੰਬਰ (ਰਮਨ ਦਵੇਸਰ)-ਆਦਮਪੁਰ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜੋ ਕਿ 19 ਸਤੰਬਰ ਨੂੰ ਹੋਣੀਆਂ ਹਨ, ਇੱਕ ਬੜੇ ਹੀ ਰੋਚਕ ਮੁਕਾਮ 'ਤੇ ਪਹੁੰਚ ਗਈਆ ਹਨ¢ ਜਿੱਥੇ ਅਕਾਲੀਆਂ ਨੇ ਆਪਣੇ ਉਮੀਦਵਾਰ ਖੜੇ੍ਹ੍ਹ ਕੀਤੇ ਹਨ, ਉੱਥੇ ਕਾਂਗਰਸ ਵੱਲੋਂ ...

ਪੂਰੀ ਖ਼ਬਰ »

ਗੁਰਾਇਆ ਦੇ ਨਾਇਬ ਤਹਿਸੀਲਦਾਰ ਦੇ ਘਰ ਚੋਰੀ

ਫਿਲੌਰ, 18 ਸਤੰਬਰ (ਸੁਰਜੀਤ ਸਿੰਘ ਬਰਨਾਲਾ )-ਗੁਰਾਇਆ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਰੁੜਕਾ ਕਲਾ ਵਿਖੇ ਲੱਗੇ ਆਰ.ਓ. ਸੁਰਿੰਦਰਪਾਲ ਸਿੰਘ ਪੰਨੂੰ ਦੇ ਘਰ 'ਚ ਦਿਨ-ਦਿਹਾੜੇ ਚੋਰੀ ਹੋ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਜੰਡਿਆਲਾ ਮੰਜਕੀ 18 ਸਤੰਬਰ (ਮਨਜਿੰਦਰ ਸਿੰਘ/ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਜੰਡਿਆਲਾ-ਫਗਵਾੜਾ ਰੋਡ 'ਤੇ ਇਕ ਸੜਕ ਦੁਰਘਟਨਾ ਦੌਰਾਨ ਇਕ ਵਿਅਕਤੀ ਦੇ ਮਾਰੇ ਜਾਣ ਅਤੇ ਦੂਸਰੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਕਠਾਰ 'ਚ ਪਨੀਰ ਤੇ ਮਠਿਆਈਆਂ ਦੇ ਨਮੂਨੇ ਲਏ

ਕਠਾਰ, 18 ਸਤੰਬਰ (ਰਾਜੋਵਾਲੀਆ)- ਸਟੇਟ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ 'ਤੇ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਸਿਹਤ ਅਫ਼ਸਰ ਹੁਸ਼ਿਆਰਪੁਰ ਡਾ: ਸੇਵਾ ਸਿੰਘ (ਜਲੰਧਰ) ਅਤੇ ਉਨ੍ਹਾਂ ਦੀ ਟੀਮ ਨੇ ਅੱਜ ਸਵੇਰੇ 5 ਵਜੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਅਧਿਕਾਰ ਸੁਰੱ ਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 18 ਸਤੰਬਰ (ਮਨਜੀਤ ਮਾਨ)-ਅੱਜ ਇਥੇ ਭਗਵਾਨ ਵਾਲਮੀਕਿ ਅਧਿਕਾਰ ਸੁਰੱ ਖਿਆ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਪੰਜਾਬ ਚੇਅਰਮੈਨ ਧਰਮਿੰਦਰ ਨੰਗਲ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਆਦਮਪੁਰ/ਡਰੋਲੀ ਕਲਾ 18 ਸਤੰਬਰ (ਹਰਪ੍ਰੀਤ ਸਿੰਘ, ਰਮਨ ਦਵੇਸ਼ਰ, ਸੰਤੋਖ ਸਿੰਘ)- ਥਾਣਾ ਅਦਮਪੁਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਡੀ.ਐਸ.ਪੀ. ਜੋਗੇਸ਼ਵਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸ਼ਾਮ ਸਿੰਘ ਨੂੰ ...

ਪੂਰੀ ਖ਼ਬਰ »

ਨੂਰਮਹਿਲ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

ਨੂਰਮਹਿਲ, 18 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਨਗਰ ਕੌਾਸਲ ਨੂਰਮਹਿਲ ਵਲੋਂ ਜੋ ਪੀਣ ਵਾਲਾ ਪਾਣੀ ਲੋਕਾਂ ਲਈ ਮੁਹੱਈਆ ਕੀਤਾ ਜਾ ਰਿਹਾ ਹੈ | ਦਿਨੇਸ਼ ਓਹਰੀ ਵਾਸੀ ਓਹਰੀਆਂ ਮਹੁੱਲਾ ਨੇ ਦੱਸਿਆ ਕਿ ਮੁਹੱਲਾ ਓਹਰੀਆਂ ਤੇ ਸਰੈਣਿਆ ਮੁਹੱਲਿਆ ਵਿਚ ਪਾਣੀ ਇੰਨਾ ਗੰਦਾ ਆ ਰਿਹਾ ...

ਪੂਰੀ ਖ਼ਬਰ »

ਕਰਤਾਰਪੁਰ ਡਿਸਟ੍ਰੀਬਿਊਟਰ ਐਸੋਸੀਏਸ਼ਨ ਦਾ ਗਠਨ

ਕਰਤਾਰਪੁਰ, 18 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੇ ਸਾਰੇ ਡਿਸਟ੍ਰੀਬਿਊਟਰਾਂ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਹੋਈ | ਮੀਟਿੰਗ ਵਿਚ ਡਿਸਟ੍ਰੀਬਿਊਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਰਤਾਰਪੁਰ ...

ਪੂਰੀ ਖ਼ਬਰ »

ਸ਼ਿਵਾ ਪਬਲਿਕ ਸਕੂਲ 'ਚ ਭਾਸ਼ਣ ਮੁਕਾਬਲੇ ਕਰਵਾਏ

ਨੂਰਮਹਿਲ, 18 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਸ਼ਿਵਾ ਪਬਲਿਕ ਸਕੂਲ ਵਿਚ ਪਿ੍ੰਸੀਪਲ ਸ੍ਰੀਮਤੀ ਸੁਮਨ ਪਾਠਕ ਦੀ ਅਗਵਾਈ 'ਚ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਚੌਹਾਂ ਹਾਊਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ ਲਈ ਵਿਦਿਆਰਥੀਆਂ ਨੇ ਖੇਡਾਂ, ...

ਪੂਰੀ ਖ਼ਬਰ »

ਪਟਕੇ ਦੀ ਕੁਸ਼ਤੀ ਕ੍ਰਿਸ਼ਨ ਨੇ ਜਿੱਤੀ ਤੇ ਦੂਸਰੀ ਬਰਾਬਰ

ਨੂਰਮਹਿਲ, 18 ਸਤੰਬਰ (ਜਸਵਿੰਦਰ ਸਿੰਘ ਲਾਂਬਾ/ਗੁਰਦੀਪ ਸਿੰਘ ਲਾਲੀ)-ਇਲਾਕੇ ਦੀ ਸੁੱਖ-ਸ਼ਾਂਤੀ ਵਾਸਤੇ ਲੱਖਾਂ ਦੇ ਦਾਤੇ ਦਾ ਛਿੰਝ ਮੇਲਾ ਨੂਰਮਹਿਲ ਵਿਚ ਧੂਮ-ਧਾਮ ਨਾਲ ਮਨਾਇਆ ਗਿਆ | ਛਿੰਝ ਮੇਲੇ ਦੌਰਾਨ ਹਰਜਿੰਦਰ ਕੁਮਾਰ ਸੋਖਲ ਫਿਲਪਾਈਨ ਨੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX