ਤਾਜਾ ਖ਼ਬਰਾਂ


ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਨਾਭਾ ,16 ਸਤੰਬਰ {ਅਮਨਦੀਪ ਸਿੰਘ ਲਵਲੀ}- ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਤਿੰਨ ਗੈਂਗਸਟਰਾਂ ਵੱਲੋਂ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ । ਕੈਦੀ ਕਰਮਜੀਤ ...
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ...
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  1 day ago
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਨੇੜੇ ਮਾਹਿਲਪੁਰ ਚੌਂਕ ਕੋਲ ਇਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ।...
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  1 day ago
ਨਾਭਾ 16 ਅਗਸਤ (ਕਰਮਜੀਤ ਸਿੰਘ) - ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੀ ਇੱਕਜੁੱਟਤਾ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਅਗਲੀ ਦੋ ਅਕਤੂਬਰ ਨੂੰ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ....
ਡਰਾਈਵਰ ਨੇ ਆਪਣੇ ਪਿੰਡ ਦੇ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕੁਚਲਿਆ
. . .  1 day ago
ਬਟਾਲਾ, 16 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਲੌਂਗੋਵਾਲ ਖ਼ੁਰਦ ਦੇ ਇੱਕ ਨੌਜਵਾਨ ਨੂੰ ਪਿੰਡ ਦੇ ਹੀ ਇੱਕ ਟਰੱਕ ਡਰਾਈਵਰ ਵੱਲੋਂ ਟਰੱਕ ਥੱਲੇ ਦੇ ਕੇ ਮਾਰਨ ...
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਫ਼ਿਰੋਜ਼ਪੁਰ, 16 (ਜਸਵਿੰਦਰ ਸਿੰਘ ਸੰਧੂ) - ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਅੱਜ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲੈਣ ...
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  1 day ago
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  1 day ago
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  1 day ago
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  1 day ago
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  1 day ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  1 day ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  1 day ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  1 day ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  1 day ago
ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵਾ ਪ੍ਰਸਾਦ ਰਾਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸਤਿਆਪਾਲ ਮਲਿਕ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਖ਼ਾਰਜ
. . .  1 day ago
ਗੁਰੂਹਰਸਹਾਏ ਦੇ ਮਨਰੇਗਾ ਕਰਮਚਾਰੀਆਂ ਵਲੋਂ ਤਿੰਨ ਦਿਨਾਂ ਦੀ ਹੜਤਾਲ
. . .  1 day ago
ਪੰਜਾਬ ਕੈਬਨਿਟ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾਉਣ ਦੀ ਦਿੱਤੀ ਪ੍ਰਵਾਨਗੀ
. . .  1 day ago
ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  1 day ago
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  1 day ago
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  1 day ago
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  1 day ago
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  1 day ago
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  1 day ago
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  1 day ago
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  1 day ago
ਜਵਾਹਰ ਕੇ ਮਾਈਨਰ 'ਚ ਪਿਆ 30 ਫੁੱਟ ਦਾ ਪਾੜ, ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਮੀਂਹ ਅਤੇ ਹਨੇਰੀ-ਝੱਖੜ ਕਾਰਨ ਜ਼ਮੀਨ 'ਤੇ ਵਿਛੀ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਝੋਨੇ ਦੀ ਫ਼ਸਲ
. . .  1 day ago
ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  1 day ago
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  1 day ago
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  1 day ago
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  1 day ago
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  1 day ago
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਪਹਿਲਾ ਸਫ਼ਾ

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਕਈ ਥਾਈਂ ਝੜਪਾਂ

• ਇੱਟਾਂ-ਰੋੜੇ ਤੇ ਗੋਲੀ ਚੱਲੀ • ਅਕਾਲੀਆਂ ਵਲੋਂ ਕਾਂਗਰਸੀਆਂ  'ਤੇ ਬੂਥਾਂ ਉੱਪਰ ਕਬਜ਼ੇ ਅਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼
ਜਲੰਧਰ, 19 ਸਤੰਬਰ (ਅਜੀਤ ਬਿਊਰੋ)-ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਕਈ ਥਾਵਾਂ 'ਤੇ ਲੜਾਈ-ਝਗੜੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ | ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲਦਾ ਰਿਹਾ | ਇਨ੍ਹਾਂ ਚੋਣਾਂ ਦੇ ਨਤੀਜੇ 22 ਸਤੰਬਰ ਨੂੰ ਆਉਣਗੇ | ਅੱਜ ਅਕਾਲੀ ਦਲ ਵਲੋਂ ਇਨ੍ਹਾਂ ਚੋਣਾਂ ਵਿਚ ਕਾਂਗਰਸੀਆਂ ਵਲੋਂ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ | ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾਧਾਰੀ ਪਾਰਟੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁਕਤਸਰ ਵਿਖੇ ਕਈ ਕਾਂਗਰਸੀ ਵਰਕਰ ਤਲਵਾਰਾਂ ਨਾਲ ਲੈਸ ਹੋ ਕੇ ਆਏ ਤੇ ਬੂਥ 'ਤੇ ਸ਼ਰੇਆਮ ਕਬਜ਼ਾ ਕੀਤਾ ਅਤੇ ਇਸ ਸਾਰੇ ਘਟਨਾਕ੍ਰਮ ਨੂੰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ | ਅਕਾਲੀ ਦਲ ਨੇ ਕਈ ਥਾਵਾਂ 'ਤੇ ਜਾਅਲੀ ਵੋਟਾਂ ਪਾਉਣ ਦੇ ਵੀ ਦੋਸ਼ ਲਗਾਏ | ਬਠਿੰਡਾ ਵਿਖੇ ਸਿਕੰਦਰ ਸਿੰਘ ਮਲੂਕਾ ਵਲੋਂ ਕਾਂਗੜ, ਭਾਈ ਰੂਪਾ ਅਤੇ ਸਲਾਬਤਪੁਰਾ ਵਿਖੇ ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼ ਲਗਾਏ ਗਏ | ਸ. ਮਲੂਕਾ ਨੇ ਕਾਂਗਰਸੀ ਵਰਕਰਾਂ ਿਖ਼ਲਾਫ਼ ਮਾਮਲਾ ਦਰਜ ਕਰਵਾਉਣ ਲਈ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ | ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ ਵਿਖੇ ਜਦੋਂ ਅਕਾਲੀ ਆਗੂ ਬੂਥਾਂ 'ਤੇ ਕਬਜ਼ੇ ਦੀ ਖ਼ਬਰ ਬਾਰੇ ਜਾਇਜ਼ਾ ਲੈਣ ਆਏ ਤਾਂ ਕੁਝ ਕਾਂਗਰਸੀਆਂ ਨੇ ਡਾਂਗਾ-ਸੋਟਿਆਂ ਨਾਲ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਪੱਥਰਬਾਜ਼ੀ ਵੀ ਕੀਤੀ¢ ਕਾਂਗਰਸੀਆਂ ਨੇ ਅਕਾਲੀ ਆਗੂ ਅਤੇ ਉਸ ਦੇ ਭਰਾ ਨੂੰ ਬਚਾ ਰਹੀ ਪੁਲਿਸ 'ਤੇ ਵੀ ਪਥਰਾਅ ਕੀਤਾ | ਅੰਮਿ੍ਤਸਰ ਦੇ ਓਠੀਆਂ ਵਿਖੇ ਵੀ ਕਾਂਗਰਸੀ ਵਰਕਰ ਸਾਬਕਾ ਸਰਪੰਚ ਸਵਿੰਦਰ ਸਿੰਘ ਦੁੱਲਾ ਅਤੇ ਅਕਾਲੀ ਵਰਕਰ ਕਾਰਜ ਸਿੰਘ ਵਿਚਕਾਰ ਕੁੱਟਮਾਰ ਹੋਈ | ਨਾਭਾ ਦੇ ਪਿੰਡ ਗਲਵੱਟੀ ਵਿਖੇ ਅਕਾਲੀ ਦਲ ਦੇ ਇੰਚਾਰਜ ਬਾਬੂ ਕਬੀਰ ਦਾਸ ਨੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਬੂਥ ਨੰਬਰ 30 'ਤੇ ਕਬਜ਼ੇ ਦੇ ਦੋਸ਼ ਲਗਾਏ¢ ਉਸ ਨੇ ਕਿਹਾ ਕਿ ਬੂਥ 'ਤੇ ਕਬਜ਼ਾ ਕਰ ਕੇ ਜਾਅਲੀ ਵੋਟਾਂ ਪਾਈਆਂ ਗਈਆਂ¢ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਪਿੰਡ ਭੰਗਾਲੀ, ਨੌਰੰਗ ਕੇ ਲੇਲੀ, ਵਸਤੀ ਅਜ਼ੀਜ਼ ਵਾਲੀ, ਢੀਂਡਸਾ ਆਦਿ ਪਿੰਡਾਂ ਅੰਦਰ ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਕਰ ਕੇ ਧੱਕੇ ਨਾਲ ਵੋਟ ਪਾਉਣ ਦੇ ਮਾਮਲੇ ਸਾਹਮਣੇ ਆਏ | ਪਿੰਡ ਢੀਂਡਸਾ ਵਿਖੇ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਚੋਣ ਲੜ ਰਹੇ ਗੁਰਜੀਤ ਸਿੰਘ ਜੀਤਾ ਮਲਿਕ ਦੀ ਪਤਨੀ ਬੀਬੀ ਮਨਪ੍ਰੀਤ ਕੌਰ ਦੇ ਸਮਰਥਕ ਜਗਸੀਰ ਸਿੰਘ ਅਤੇ ਕਰਨਵੀਰ ਸਿੰਘ ਜ਼ਖ਼ਮੀ ਹੋ ਗਏ | ਬਸਤੀ ਅਜ਼ੀਜ਼ ਵਾਲੀ ਅੰਦਰ ਕਾਂਗਰਸੀਆਂ ਵਲੋਂ ਬੂਥ ਨੰਬਰ 97 'ਤੇ ਕਬਜ਼ੇ ਦਾ ਸਮਾਚਾਰ ਹੈ | ਉਕਤ ਕਾਰਨਾਂ ਕਰਕੇ ਵਿਗੜੇ ਹਾਲਾਤ ਕਾਰਨ ਕਈ ਥਾਂਵਾਂ 'ਤੇ ਚੱਲੇ ਇੱਟਾਂ-ਰੋੜਿਆਂ 'ਚ ਕਾਂਗਰਸੀਆਂ ਦੀਆਂ ਗੱਡੀਆਂ ਅਤੇ ਆਮ ਲੋਕਾਂ ਦੇ ਵਾਹਨ ਨੁਕਸਾਨੇ ਗਏ¢ ਝੋਕ ਹਰੀ ਹਰ, ਬਜੀਦਪੁਰ, ਠੇਠਰ ਕਲਾਂ ਆਦਿ ਪਿੰਡਾਂ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਤਕਰਾਰ ਹੋਣ ਦੀਆਂ ਖ਼ਬਰਾਂ ਹਨ¢ ਸੰਗਰੂਰ ਦੇ ਭਵਾਨੀਗੜ੍ਹ ਹਲਕੇ ਵਿਚ ਪਿੰਡ ਪੰਨਵਾਂ, ਬਾਲਦ ਕੋਠੀ ਅਤੇ ਮੁਨਸ਼ੀਵਾਲਾ ਵਿਖੇ ਹੋਈਆਂ ਲੜਾਈਆਂ ਦੌਰਾਨ ਕਰੀਬ ਅੱਧੀ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਅਤੇ ਤਿੰਨ ਜਣਿਆਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਉਣ ਦਾ ਸਮਾਚਾਰ ਹੈ¢ ਅੰਮਿ੍ਤਸਰ ਦੇ ਲੋਪੋਕੇ ਹਲਕੇ ਦੇ ਪਿੰਡ ਭੀਲੋਵਾਲ ਪੱਕਾ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਹੋਈ ਲੜਾਈ ਦੌਰਾਨ ਦੋਵਾਂ ਧਿਰਾਂ ਦੇ ਚਾਰ ਜਣੇ ਜ਼ਖ਼ਮੀ ਹੋਏ | ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਪੈਂਦੇ ਇਲਾਕੇ ਬੁੱਢੇਵਾਲ 'ਚ ਅੱਜ ਦੁਪਹਿਰ ਕਾਂਗਰਸੀ ਵਰਕਰਾਂ ਵਲੋਂ ਕੀਤੇ ਹਮਲੇ ਵਿਚ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ, ਪੋਲਿੰਗ ਏਜੰਟ ਤੇਜਿੰਦਰ ਸਿੰਘ ਅਤੇ ਉਸ ਦਾ ਸਾਥੀ ਮਨਜਿੰਦਰਪਾਲ ਸਿੰਘ ਜ਼ਖ਼ਮੀ ਹੋ ਗਏ | ਸੂਚਨਾ ਮਿਲਦੇ ਹੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਘਟਨਾ ਸਥਾਨ 'ਤੇ ਪਹੁੰਚੇ | ਪਿੰਡ ਗਿੱਲ ਵਿਖੇ ਵੀ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਕਾਰ ਤਕਰਾਰ ਹੋਈ | ਸ਼ਹੀਦ ਭਗਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਵਿਖੇ ਬੂਥ ਨੰਬਰ 155 ਤੇ 156 'ਤੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਵੋਟ ਪਾਉਣ ਆਏ ਵੋਟਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਵੋਟ ਕੱਟੀ ਗਈ ਅਤੇ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਸਕੂਲ ਦੇ ਬਾਹਰ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਲਗਾ ਦਿੱਤਾ | ਕਾਂਗਰਸੀ ਉਮੀਦਵਾਰ ਨੂੰ ਛੱਡ ਕੇ ਬਾਕੀ ਆਜ਼ਾਦ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ ਚੋਣਾਂ ਦਾ ਬਾਈਕਾਟ ਕਰ ਕੇ ਸਕੂਲ ਦੇ ਅਹਾਤੇ ਤੋਂ ਬਾਹਰ ਚਲੇ ਗਏ ਤੇ ਬੀ.ਡੀ.ਪੀ.ਓ. ਮੈਡਮ ਨੇ ਵੋਟਰ ਪਰਚੀਆਂ ਕੱਟਣ ਦੀ ਕਮਾਨ ਆਪ ਸੰਭਾਲ ਕੇ ਪੋਲਿੰਗ ਦਾ ਰੁਕਿਆ ਕੰਮ ਤਿੰਨ ਘੰਟੇ ਤੋਂ ਬਾਅਦ ਚਾਲੂ ਕਰਵਾਇਆ | ਖਡੂਰ ਸਾਹਿਬ ਦੇ ਪਿੰਡ ਅਲਾਦੀਨਪੁਰ ਅਤੇ ਝੰਡੇਰ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਕਰ ਖ਼ੂਨੀ ਝੜਪਾਂ ਹੋਈਆਂ | ਇਸ ਦੌਰਾਨ ਸੰਸਦ ਮੈਂਬਰ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੇ ਪੀ.ਏ. ਦਮਨਜੀਤ ਸਿੰਘ ਸਮੇਤ ਦੋਵਾਂ ਧਿਰਾਂ ਦੇ 8 ਜਣੇ ਜ਼ਖ਼ਮੀ ਹੋ ਗਏ |
ਕਾਂਗਰਸ ਜ਼ਿਲ੍ਹਾ ਪ੍ਰਧਾਨ 'ਤੇ 307 ਦਾ ਪਰਚਾ ਦਰਜ
ਸੰਗਰੂਰ ਜ਼ਿਲ੍ਹੇ ਦੇ ਚੀਮਾ ਮੰਡੀ ਦੇ ਪਿੰਡ ਝਾੜੋਂ ਵਿਖੇ ਬੂਥ ਅੰਦਰ ਦਾਖ਼ਲ ਹੋਣ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ ਹੋਈ | ਕਾਂਗਰਸੀ ਵਰਕਰਾਂ ਨੇ 'ਆਪ' ਦੇ ਵਰਕਰਾਂ 'ਤੇ ਪੱਥਰਬਾਜ਼ੀ ਕੀਤੀ | ਕਾਂਗਰਸੀ ਵਰਕਰਾਂ ਨੇ ਇਸ ਮੌਕੇ ਹਵਾ 'ਚ ਗੋਲੀਆਂ ਵੀ ਚਲਾਈਆਂ | ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਆਪ ਵਲੋਂ ਦਿੱਤੇ ਧਰਨੇ ਤੋਂ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਅਤੇ ਕੁਝ ਹੋਰ ਲੋਕਾਂ ਿਖ਼ਲਾਫ਼ ਧਾਰਾ 307 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ |
ਦੇਵੀਗੜ੍ਹ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੋ ਥਾਂ ਚੱਲੀ ਗੋਲੀ
ਦੇਵੀਗੜ੍ਹ ਇਲਾਕੇ 'ਚ ਉਦੋਂ ਕਾਨੂੰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਉੱਡੀਆਂ ਜਦੋਂ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ਨੇ ਬਹੁਤ ਸਾਰੇ ਬੂਥਾਂ 'ਤੇ ਜਾਅਲੀ ਵੋਟ ਪਾਉਣ ਲਈ ਰੱਜ ਕੇ ਗੁੰਡਾਗਰਦੀ ਕੀਤੀ¢ ਅਕਾਲੀ ਉਮੀਦਵਾਰਾਂ ਨੂੰ ਬਾਹਰ ਕੱਢ ਕੇ ਪੁਲਿਸ ਨੇ ਸ਼ਰੇਆਮ ਧੱਕੇਸ਼ਾਹੀ ਕੀਤੀ ਅਤੇ ਕਾਂਗਰਸੀਆਂ ਨੇ ਬੂਥ 'ਤੇ ਕਬਜ਼ਾ ਕਰਕੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਜਾਅਲੀ ਵੋਟਾਂ ਭੁਗਤਾਈਆਂ | ਇਸ ਧੱਕੇਸ਼ਾਹੀ ਵਿਰੁੱਧ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਧਰਨਾ ਲਗਾਇਆ ਅਤੇ ਜਾਅਲੀ ਵੋਟਾਂ ਪਾਉਣ ਆਏ ਤਿੰਨ ਨੌਜਵਾਨਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ¢ ਇਸ ਦੌਰਾਨ ਨਿਆਮਤਪੁਰ ਅਤੇ ਦੁਧਨ ਗੁਜਰਾਂ 'ਚ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਗੋਲੀ ਚੱਲਣ ਦਾ ਵੀ ਪਤਾ ਲੱਗਿਆ | ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਅਣਪਛਾਤੇ ਵਿਅਕਤੀਆਂ ਨੇ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਿੰਡ ਵਾਲਿਆਂ ਨੇ ਅਸਫ਼ਲ ਕਰ ਦਿੱਤਾ ਅਤੇ ਗੁੱਸੇ ਵਿਚ ਆਏ ਲੋਕਾਂ ਨੇ ਇਨ੍ਹਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ¢ ਇਨ੍ਹਾਂ ਨੌਜਵਾਨਾਂ ਨੇ ਆਜ਼ਾਦ ਉਮੀਦਵਾਰ ਦਰਸ਼ਨ ਸਿੰਘ ਸੇਖੋਂ ਦੀ ਖਿਚਧੂਹ ਵੀ ਕੀਤੀ ਸੀ | ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸੀਆਂ ਵਲੋਂ ਦਾਖਾ ਹਲਕੇ 'ਚ 25 ਪਿੰਡਾਂ 'ਚ ਸ਼ਰੇਆਮ ਬੂਥਾਂ 'ਤੇ ਕਬਜ਼ੇ ਕੀਤੇ ਗਏ¢
ਗੱਗੋਮਾਹਲ ਦੇ ਬੂਥ ਨੰਬਰ 42 ਦੀ ਚੋਣ ਰੱਦ
ਕਸਬਾ ਗੱਗੋਮਾਹਲ ਦੇ ਬੂਥ ਨੰਬਰ 42 ਦੀ ਚੋਣ ਉਸ ਵੇਲੇ ਰੱਦ ਕਰ ਦਿੱਤੀ ਗਈ ਜਦੋਂ ਕੁਝ ਅਨਸਰਾਂ ਨੇ ਪ੍ਰੋਜਾਈਡਿੰਗ ਅਫ਼ਸਰ ਕੋਲੋਂ ਬੈਲਟ ਪੇਪਰ ਖੋਹ ਲਏ¢ ਜਿਸ ਦੀ ਇਤਲਾਹ ਐਸ.ਡੀ.ਐਮ. ਅਜਨਾਲਾ ਨੂੰ ਦਿੱਤੀ ਗਈ, ਜਿਸ 'ਤੇ ਉਕਤ ਬੂਥ ਦੀ ਚੋਣ ਰੱਦ ਕਰ ਦਿੱਤੀ¢ ਇਸ ਤੋਂ ਇਲਾਵਾ ਪਟਿਆਲਾ ਦੇ ਪਿੰਡ ਬਖਸ਼ੀਵਾਲਾ ਵਿਖੇ 21 ਸਤੰਬਰ ਨੂੰ ਮੁੜ ਵੋਟਾਂ ਪਾਉਣ ਦੇ ਆਦੇਸ਼ ਦਿੱਤੇ ਗਏ ਹਨ¢
ਬਲਾਕ ਸਰਹਿੰਦ ਦੇ ਪਿੰਡ ਰਾਮਦਾਸ ਨਗਰ 'ਚ ਇਕ ਵੀ ਵੋਟਰ ਨਾ ਪਹੁੰਚਿਆ ਵੋਟ ਪਾਉਣ
ਬਲਾਕ ਸਰਹਿੰਦ ਵਿਚ ਇਕ ਪੋਲਿੰਗ ਬੂਥ ਅਜਿਹਾ ਵੀ ਸੀ ਜਿੱਥੇ ਚੋਣ ਅਤੇ ਪ੍ਰਸ਼ਾਸਨਿਕ ਅਮਲਾ ਤਾਂ ਸਾਰਾ ਦਿਨ ਹਾਜ਼ਰ ਰਿਹਾ ਪ੍ਰੰਤੂ ਪੂਰਾ ਦਿਨ ਇਕ ਵੀ ਵੋਟਰ ਉਸ ਬੂਥ 'ਤੇ ਵੋਟ ਪਾਉਣ ਨਹੀਂ ਪਹੁੰਚਿਆ¢ ਸਰਹਿੰਦ ਜੀ.ਟੀ. ਰੋਡ ਨੇੜੇ ਸਥਿਤ ਪਿੰਡ ਰਾਮਦਾਸ ਨਗਰ ਦੇ ਇਸ ਬੂਥ ਦੇ ਬਾਹਰ ਅੱਜ ਵੋਟ ਨਾ ਪਾਉਣ ਦੀ ਜ਼ਿੱਦ ਉੱਤੇ ਅੜੇ ਪਿੰਡ ਦੇ ਲੋਕਾਂ ਨਾਲ ਰਾਜਸੀ ਤੌਰ 'ਤੇ ਜੁੜੇ ਕਾਂਗਰਸ ਅਤੇ ਅਕਾਲੀ ਸਮਰਥਕਾਂ ਨੇ ਵੀ ਇੱਕਜੁੱਟਤਾ ਵਿਖਾਈ ਅਤੇ ਬਾਈਕਾਟ ਪੂਰੀ ਤਰ੍ਹਾਂ ਕਾਮਯਾਬ ਰਿਹਾ¢ ਇਸੇ ਤਰ੍ਹਾਂ ਧਾਰ ਬਲਾਕ ਕੰਢੀ ਇਲਾਕੇ ਦੇ ਪਿੰਡ ਬਲੇਵਾਂ ਤੇ ਵਿਰਕੁਲੀ ਦੇ ਵੋਟਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ | ਦੋਹਾਂ ਪਿੰਡਾਂ ਦਾ ਪੋਿਲੰਗ ਬੂਥ ਪਿੰਡ ਦੁੱਰਗ ਕੋਠੀ ਵਿਖੇ ਬਣਿਆ ਹੋਇਆ ਸੀ | ਇਸ ਪੋਿਲੰਗ ਬੂਥ ਨੰਬਰ 65 ਵਿਚ 997 ਵੋਟਰ ਸਨ | ਦੋਹਾਂ ਪਿੰਡ ਵਾਸੀਆਂ ਨੇ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰਦੇ ਹੋਏ ਚੋਣਾਂ ਦਾ ਬਾਈਕਾਟ ਕੀਤਾ ਤੇ ਚੋਣ ਬੂਥ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ | 997 ਵੋਟਾਂ 'ਚ ਇਕ ਵੀ ਵੋਟ ਪੋਲ ਨਹੀਂ ਹੋਇਆ | ਸਟਾਫ਼ ਸਾਰਾ ਦਿਨ ਵਿਹਲਾ ਬੈਠਾ ਰਿਹਾ | ਦੱਸਣਯੋਗ ਹੈ ਕਿ ਇਨ੍ਹਾਂ ਵੋਟਾਂ ਰਾਹੀਂ ਕੁੱਲ 354 ਜ਼ਿਲ੍ਹਾ ਪ੍ਰੀਸ਼ਦ ਅਤੇ 2,900 ਬਲਾਕ ਸੰਮਤੀ ਮੈਂਬਰ ਚੁਣੇ ਜਾਣਗੇ |

ਚੋਣਾਂ ਦੌਰਾਨ 58.10 % ਵੋਟਿੰਗ

ਚੰਡੀਗੜ੍ਹ, 19 ਸਤੰਬਰ (ਬਿਊਰੋ ਚੀਫ਼)-ਪੰਜਾਬ 'ਚ 22 ਜ਼ਿਲ੍ਹਾ ਪ੍ਰੀਸ਼ਦ ਤੇ 150 ਪੰਚਾਇਤ ਸੰਮਤੀਆਂ ਲਈ ਅੱਜ ਪਈਆਂ ਵੋਟਾਂ ਦੌਰਾਨ ਰਾਜ ਦੇ ਵੋਟਰਾਂ 'ਚ ਵੋਟ ਦੇ ਹੱਕ ਪ੍ਰਤੀ ਕੋਈ ਬਹੁਤਾ ਉਤਸ਼ਾਹ ਸਾਹਮਣੇ ਨਹੀਂ ਆਇਆ ਜਿਸ ਕਾਰਨ ਵੋਟਾਂ ਦੀ ਪ੍ਰਤੀਸ਼ਤ 58.10 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ, ਜੋ ਕਿ ਮਗਰਲੀਆਂ ਚੋਣਾਂ ਨਾਲੋਂ ਕਾਫ਼ੀ ਘੱਟ ਹੈ | ਇਸ ਚੋਣ ਨੂੰ ਲੈ ਕੇ ਰਾਜ 'ਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵੀ ਵਾਪਰੀਆਂ ਤੇ ਪੋਿਲੰਗ ਬੂਥਾਂ 'ਤੇ ਹੋਈ ਗੜਬੜੀ ਤੋਂ ਇਲਾਵਾ ਨਕਲੀ ਵੋਟਾਂ ਪਾਉਣ ਦੀਆਂ ਕੋਸ਼ਿਸ਼ਾਂ ਵੀ ਸਾਹਮਣੇ ਆਈਆਂ | ਰਾਜ ਦੇ ਚੋਣ ਕਮਿਸ਼ਨ ਦੇ ਬੁਲਾਰੇ ਅਨੁਸਾਰ ਮੁਕਤਸਰ ਦੀ ਪੰਚਾਇਤ ਸੰਮਤੀ ਦੀ ਚੋਣ ਲਈ 11 ਪੋਲਿੰਗ ਬੂਥਾਂ, ਲੰਬੀ ਤੋਂ ਵੀ 11 ਪੋਲਿੰਗ ਬੂਥਾਂ ਤੇ ਮਲੌਟ ਤੋਂ 10 ਪੋਿਲੰਗ ਬੂਥਾਂ ਤੇ ਤਰਸਿਕਾ ਤੋਂ 7 ਪੋਲਿੰਗ ਬੂਥਾਂ 'ਤੇ ਗੜਬੜੀ ਦੀਆਂ ਰਿਪੋਰਟਾਂ ਮਿਲੀਆਂ ਜਦਕਿ ਅਜਨਾਲਾ, ਬਾਘਾ ਪੁਰਾਣਾ, ਪਟਿਆਲਾ ਤੇ ਗਿੱਦੜਬਾਹਾ ਦੇ ਇਕ-ਇਕ ਪੋਿਲੰਗ ਬੂਥ ਤੋਂ ਗੜਬੜੀ ਤੇ ਹਿੰਸਾ ਆਦਿ ਦੀਆਂ ਰਿਪੋਰਟਾਂ ਮਿਲੀਆਂ ਹਨ | ਚੋਣ ਕਮਿਸ਼ਨ ਵਲੋਂ ਸਥਾਨਕ ਚੋਣ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੱਲ੍ਹ ਇਨ੍ਹਾਂ 43 ਪੋਲਿੰਗ ਬੂਥਾਂ 'ਤੇ ਦੁਬਾਰਾ ਚੋਣ ਕਰਵਾਉਣ ਜਾਂ ਨਾ ਕਰਵਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ | ਰਾਜ ਦੇ ਚੋਣ ਕਮਿਸ਼ਨ ਵਲੋਂ ਜੋ ਚੋਣ ਅੰਕੜੇ ਜਾਰੀ ਕੀਤੇ ਗਏ ਹਨ ਉਸ ਅਨੁਸਾਰ ਮਾਨਸਾ 'ਚ ਸਭ ਤੋਂ ਵੱਧ 71.66 ਪ੍ਰਤੀਸ਼ਤ ਵੋਟਾਂ ਪਈਆਂ ਜਦੋਂ ਕਿ ਤਰਨਤਾਰਨ 'ਚ ਸਭ ਤੋਂ ਘੱਟ 43.77 ਪ੍ਰਤੀਸ਼ਤ ਵੋਟਾਂ ਪਈਆਂ | ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਫ਼ਾਜ਼ਿਲਕਾ ਵਿਖੇ 65-65 ਪ੍ਰਤੀਸ਼ਤ ਵੋਟ ਪਏ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਸੰਗਰੂਰ ਵਿਖੇ 64-64 ਪ੍ਰਤੀਸ਼ਤ, ਫਰੀਦਕੋਟ 'ਚ 63 ਪ੍ਰਤੀਸ਼ਤ, ਪਟਿਆਲਾ 'ਚ 62 ਪ੍ਰਤੀਸ਼ਤ, ਰੂਪਨਗਰ 'ਚ 61 ਪ੍ਰਤੀਸ਼ਤ ਤੇ ਸ਼ਹੀਦ ਭਗਤ ਸਿੰਘ ਨਗਰ 'ਚ 60.37 ਪ੍ਰਤੀਸ਼ਤ ਵੋਟਾਂ ਰਿਕਾਰਡ ਕੀਤੀਆਂ ਗਈਆਂ | ਦਿਲਚਸਪ ਗੱਲ ਇਹ ਸੀ ਕਿ ਮਾਝੇ 'ਚ ਵੋਟਾਂ ਦਾ ਪ੍ਰਤੀਸ਼ਤ ਘੱਟ ਰਿਹਾ, ਜਿਵੇਂ ਕਿ ਗੁਰਦਾਸਪੁਰ 'ਚ 47 ਪ੍ਰਤੀਸ਼ਤ, ਅੰਮਿ੍ਤਸਰ 'ਚ 52 ਪ੍ਰਤੀਸ਼ਤ ਵੋਟ ਹੀ ਰਿਕਾਰਡ ਕੀਤੇ ਗਏ, ਜਦੋਂ ਕਿ ਜਲੰਧਰ ਵਿਖੇ ਵੀ 51.06 ਪ੍ਰਤੀਸ਼ਤ ਤੇ ਹੁਸ਼ਿਆਰਪੁਰ 'ਚ 50.86 ਪ੍ਰਤੀਸ਼ਤ ਵੋਟ ਪਏ | ਪਠਾਨਕੋਟ, ਮੋਗਾ ਤੇ ਲੁਧਿਆਣਾ 'ਚ 57-57 ਪ੍ਰਤੀਸ਼ਤ ਵੋਟਾਂ ਪਈਆਂ, ਜਦਕਿ ਸ੍ਰੀ ਮੁਕਤਸਰ ਸਾਹਿਬ 58 ਪ੍ਰਤੀਸ਼ਤ, ਬਠਿੰਡਾ 'ਚ 55 ਪ੍ਰਤੀਸ਼ਤ, ਬਰਨਾਲਾ ਤੇ ਫਿਰੋਜ਼ਪੁਰ ਵਿਖੇ 57-57 ਪ੍ਰਤੀਸ਼ਤ ਵੋਟ ਪਏ | ਰਾਜ 'ਚ ਇਸ ਚੋਣ ਲਈ ਕੁਲ 17,268 ਪੋਿਲੰਗ ਬੂਥ ਕਾਇਮ ਕੀਤੇ ਗਏ ਸਨ ਤੇ 35 ਨਿਗਰਾਨ ਵੀ ਨਿਯੁਕਤ ਕੀਤੇ ਗਏ ਸਨ ਜਦੋਂ ਕਿ ਪੁਲਿਸ ਵਿਭਾਗ ਵਲੋਂ ਇਸ ਚੋਣ ਕਰ ਕੇ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਨ ਤੋ ਾ ਇਲਾਵਾ ਸੁਰੱਖਿਆ ਅਮਲੇ 'ਚ ਤਾਇਨਾਤ ਪੁਲਿਸ ਕਰਮੀ ਵੀ ਵਾਪਸ ਸੱਦੇ ਹੋਏ ਸਨ | ਚੋਣ ਦੌਰਾਨ ਜ਼ਿਲ੍ਹਾ ਪ੍ਰੀਸ਼ਦਾਂ ਲਈ 354 ਮੈਂਬਰ ਤੇ ਪੰਚਾਇਤ ਸੰਮਤੀਆਂ ਲਈ ਕੋਈ 2900 ਮੈਂਬਰ ਚੁਣੇ ਜਾਣੇ ਹਨ | ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਤਿੰਨ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ, ਜਦੋਂ ਕਿ ਪੰਚਾਇਤ ਸੰਮਤੀਆਂ ਲਈ ਵੀ 369 ਮੈਂਬਰ ਬਿਨਾਂ ਮੁਕਾਬਲਾ ਚੋਣ ਜਿੱਤੇ ਐਲਾਨੇ ਜਾ ਚੁੱਕੇ ਹਨ |

ਸੁਖਬੀਰ 'ਤੇ ਮਾਮਲਾ ਦਰਜ

ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਕੁੱਟਮਾਰ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਅਣਗਿਣਤ ਅਣਪਛਾਤਿਆਂ ਿਖ਼ਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ 'ਤੇ ਧਾਰਾ 323/ 341/ 506/ 148/ 149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿੱਲਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ | ਸਾਬਕਾ ਉਪ ਮੁੱਖ ਮੰਤਰੀ ਿਖ਼ਲਾਫ਼ ਪਰਚਾ ਦਰਜ ਹੋਣ 'ਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਸਵੀਰਾਂ ਦੀ ਅਹਿਮ ਭੂਮਿਕਾ ਰਹੀ | ਕਾਫ਼ਲੇ ਦੀ ਸ਼ਕਲ 'ਚ ਚੋਣ ਬੂਥਾਂ 'ਤੇ ਜਾਂਦੇ ਸਮੇਂ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਅਕਾਲੀ ਵਰਕਰਾਂ ਵਗ਼ੈਰਾ ਰਾਜਿੰਦਰ ਸਿੰਘ ਵਾਸੀ ਮੌੜ ਖ਼ੁਰਦ ਦੀ ਕੁੱਟਮਾਰ ਕੀਤੀ ਗਈ ਸੀ | ਕਾਂਗਰਸੀ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦੇ ਸਮਰਥਕਾਂ ਦੀ ਇਨੋਵਾ ਗੱਡੀ ਭੰਨ• ਦਿੱਤੀ ਗਈ ਸੀ | ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਸਾਬਕਾ ਉਪ ਮੁੱਖ ਮੰਤਰੀ ਿਖ਼ਲਾਫ਼ ਪਰਚੇ ਦੀ ਪੁਸ਼ਟੀ ਕੀਤੀ ਹੈ |

ਇਸਲਾਮਾਬਾਦ ਹਾਈਕੋਰਟ ਵਲੋਂ ਨਵਾਜ਼ ਸ਼ਰੀਫ਼ ਦੀ ਸਜ਼ਾ ਮੁਲਤਵੀ

ਨਵਾਜ਼, ਬੇਟੀ ਮਰੀਅਮ ਤੇ ਜਵਾਈ ਜੇਲ੍ਹ 'ਚੋਂ ਰਿਹਾਅ
-ਸੁਰਿੰਦਰ ਕੋਛੜ -
ਅੰਮਿ੍ਤਸਰ, 19 ਸਤੰਬਰ-ਪਾਕਿਸਤਾਨ 'ਚ ਸੱਤਾ ਤੋਂ ਬੇਦਖ਼ਲ ਕੀਤੇ ਗਏ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ ਮੁਹੰਮਦ ਸਫ਼ਦਰ ਨੂੰ ਸੁਣਾਈ ਗਈ ਜੇਲ੍ਹ ਦੀ ਸਜ਼ਾ 'ਤੇ ਇਸਲਾਮਾਬਾਦ ਹਾਈ ਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਹੈ | ਉਨ੍ਹਾਂ ਤਿੰਨਾਂ ਨੂੰ ਪਾਕਿਸਤਾਨ ਦੇ ਭਿ੍ਸ਼ਟਾਚਾਰ ਵਿਰੋਧੀ ਸੰਗਠਨ ਕੌਮੀ ਜਵਾਬਦੇਹੀ ਬਿਊਰੋ (ਐਨ. ਏ. ਬੀ.) ਵਲੋਂ ਏਵਨਫੀਲਡ ਭਿ੍ਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਉਂਦਿਆਂ ਕ੍ਰਮਵਾਰ 10, 7 ਅਤੇ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਮੌਜੂਦਾ ਸਮੇਂ ਉਹ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਹਨ | ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਵਲੋਂ ਉਕਤ ਅਦਾਲਤ ਦੇ ਫ਼ੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ | ਐਨ. ਏ. ਬੀ. ਦੇ ਅਦਾਲਤੀ ਫ਼ੈਸਲੇ ਦੇ ਸਮੇਂ ਨਵਾਜ਼ ਲੰਡਨ 'ਚ ਆਪਣੀ ਕੈਂਸਰ ਨਾਲ ਪੀੜਤ ਪਤਨੀ ਕੁਲਸੁਮ ਨਵਾਜ਼ ਦਾ ਇਲਾਜ ਕਰਵਾ ਰਹੇ ਸਨ | ਨਵਾਜ਼ ਤੇ ਉਨ੍ਹਾਂ ਦੀ ਧੀ ਦੇ ਪਾਕਿਸਤਾਨ ਵਾਪਸ ਪਰਤਦਿਆਂ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਅਡਿਆਲਾ ਜ਼ੇਲ੍ਹ 'ਚ ਭੇਜ ਦਿੱਤਾ ਗਿਆ | 11 ਸਤੰਬਰ ਨੂੰ ਲੰਡਨ 'ਚ ਹੋਈ ਕੁਲਸੁਮ ਦੀ ਮੌਤ ਤੋਂ ਬਾਅਦ ਨਵਾਜ਼ ਸ਼ਰੀਫ਼, ਮਰੀਅਮ ਅਤੇ ਕੈਪਟਨ ਸਫ਼ਦਰ ਨੂੰ ਪੈਰੋਲ 'ਤੇ ਰਿਹਾਅ ਕੀਤੇ ਜਾਣ ਤੋਂ ਬਾਅਦ ਫ਼ਿਰ ਤੋਂ ਜੇਲ੍ਹ ਭੇਜ ਦਿੱਤਾ ਗਿਆ ਸੀ | ਉੱਧਰ ਅੱਜ ਅਦਾਲਤ ਦਾ ਫ਼ੈਸਲਾ ਆਉਂਦਿਆਂ ਹੀ ਪੀ. ਐਮ. ਐਲ.-ਐਨ. ਦੇ ਕਾਰਕੁਨ ਕੋਰਟ ਰੂਮ 'ਚ ਖ਼ੁਸ਼ੀ ਨਾਲ ਨੱਚ ਉੱਠੇ | ਭਿ੍ਸ਼ਟਾਚਾਰ ਵਿਰੋਧੀ ਸੰਗਠਨ ਕੌਮੀ ਜਵਾਬਦੇਹੀ ਬਿਊਰੋ ਦੇ ਵਿਸ਼ੇਸ਼ ਵਕੀਲ ਮੁਹੰਮਦ ਅਕਰਮ ਕੁਰੈਸ਼ੀ ਨੇ ਅੱਜ ਸੁਣਵਾਈ ਦੌਰਾਨ ਆਪਣੀ ਆਖ਼ਰੀ ਦਲੀਲ ਪੇਸ਼ ਕੀਤੀ | ਜਿਸ ਦੇ ਬਾਅਦ ਜਸਟਿਸ ਮਿਨਾਲਾਹ ਕੁਰੈਸ਼ੀ ਨੇ ਕਿਹਾ ਕਿ ਐਨ. ਏ. ਬੀ. ਵਲੋਂ ਵਿਆਪਕ ਪੜਤਾਲ ਦੇ ਬਾਅਦ ਏਵਨਫੀਲਡ ਭਿ੍ਸ਼ਟਾਚਾਰ ਦੇ ਮਾਮਲੇ 'ਚ ਨਵਾਜ਼ ਸ਼ਰੀਫ਼ ਦੀ ਮਾਲਕੀ ਦੇ ਹੱਕ ਬਾਰੇ ਕਿਸੇ ਵੀ ਪ੍ਰਕਾਰ ਦੇ ਪੁਖ਼ਤਾ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ ਅਤੇ ਸਿਰਫ਼ ਅੰਦਾਜ਼ੇ ਦੇ ਆਧਾਰ 'ਤੇ ਅਦਾਲਤ ਮਾਲਕੀ ਦੇ ਹੱਕ ਸਵੀਕਾਰ ਨਹੀਂ ਕਰ ਸਕਦੀ | ਅਦਾਲਤ ਨੇ ਇਸਤਗਾਸਾ ਪੱਖ ਨੂੰ ਇਹ ਵੀ ਯਾਦ ਦਿਵਾਇਆ ਕਿ ਦੋਸ਼ੀ ਨੂੰ ਸ਼ੱਕ ਦਾ ਲਾਭ ਦਿੱਤਾ ਜਾ ਸਕਦਾ ਹੈ | ਉੱਥੇ ਹੀ ਬਚਾਅ ਪੱਖ ਦੇ ਵਕੀਲ ਖ਼ਵਾਜਾ ਹਰੀਸ ਨੇ ਕਿਹਾ ਕਿ ਐਨ. ਏ. ਬੀ. ਕਾਨੂੰਨ ਵਿਦੇਸ਼ੀ ਜਾਇਦਾਦਾਂ ਨਾਲ
ਸਬੰਧਿਤ ਹੈ ਅਤੇ ਐਨ. ਏ. ਬੀ. ਨੇ ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ ਇਹ ਕਾਰਵਾਈ ਕੀਤੀ ਹੈ | ਅਦਾਲਤ ਦੇ ਫ਼ੈਸਲੇ ਤੋਂ ਬਾਅਦ ਰਸਮੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਤਿੰਨਾਂ ਨੂੰ ਅੱਜ ਬੁੱਧਵਾਰ ਸ਼ਾਮ ਦੇ ਸਮੇਂ ਰਿਹਾਅ ਕਰ ਦਿੱਤਾ ਗਿਆ | ਸੂਤਰਾਂ ਅਨੁਸਾਰ ਨਵਾਜ਼ ਸ਼ਰੀਫ਼, ਮਰੀਅਮ ਤੇ ਸਫ਼ਦਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੂਰ ਖਾਂ ਹਵਾਈ ਅੱਡੇ ਲਿਆਂਦਾ ਗਿਆ ਤੇ ਇਥੋਂ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਲਾਹੌਰ ਰਵਾਨਾ ਕੀਤਾ ਜਾਏਗਾ | ਇਸ ਮੌਕੇ ਹਵਾਈ ਅੱਡੇ 'ਚ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਮੌਜੂਦ ਸਨ |

ਹੁਣ ਗ਼ੈਰ-ਜ਼ਮਾਨਤੀ ਜੁਰਮ ਹੋਵੇਗਾ ਤਿੰਨ ਤਲਾਕ

• ਮੋਦੀ ਮੰਤਰੀ ਮੰਡਲ ਨੇ ਤਿੰਨ ਤਲਾਕ ਬਾਰੇ ਲਿਆਂਦਾ ਆਰਡੀਨੈਂਸ • ਆਰਡੀਨੈਂਸ ਨੂੰ ਲੈ ਕੇ ਭਾਜਪਾ-ਕਾਂਗਰਸ 'ਚ ਸ਼ਬਦੀ ਜੰਗ
ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਇਕ ਵਾਰ 'ਚ ਤਿੰਨ ਤਲਾਕ ਦੇਣਾ ਹੁਣ ਜੁਰਮ ਮੰਨਿਆ ਜਾਵੇਗਾ | ਮੋਦੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇਸ ਸਬੰਧ 'ਚ ਇਕ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ | ਸੁਪਰੀਮ ਕੋਰਟ ਵਲੋਂ ਪਹਿਲਾਂ ਹੀ ਗ਼ੈਰ-ਕਾਨੂੰਨੀ ਕਰਾਰ ਦਿੱਤੇ ਗਏ ਤਿੰਨ ਤਲਾਕ ਬਾਰੇ ਲਿਆਂਦੇ ਇਸ ਆਰਡੀਨੈਂਸ 'ਤੇ ਹੁਣ ਸਿਰਫ਼ ਰਾਸ਼ਟਰਪਤੀ ਦੀ ਮੋਹਰ ਲੱਗਣਾ ਬਾਕੀ ਹੈ, ਜਿਸ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਅਖ਼ਤਿਆਰ ਕਰ ਲਵੇਗਾ | ਆਰਡੀਨੈਂਸ ਮੁਤਾਬਿਕ ਤਿੰਨ ਤਲਾਕ ਸਬੰਧੀ ਜੁਰਮ ਉਸ ਵੇਲੇ ਹੀ ਮੰਨਿਆ ਜਾਵੇਗਾ ਜਦੋਂ ਔਰਤ ਜਾਂ ਉਸ ਦਾ ਕੋਈ ਸਕਾ ਰਿਸ਼ਤੇਦਾਰ (ਜਿਸ ਨਾਲ ਉਸ ਦਾ ਖ਼ੂਨ ਦਾ ਰਿਸ਼ਤਾ ਹੋਵੇ), ਇਸ ਸਬੰਧ 'ਚ ਕੇਸ ਦਰਜ ਕਰਾਏ | ਗੁਆਂਢੀ ਜਾਂ ਕੋਈ ਹੋਰ ਅਣਜਾਣ ਵਿਅਕਤੀ ਇਸ ਸਬੰਧ 'ਚ ਕੇਸ ਦਰਜ ਨਹੀਂ ਕਰਾ ਸਕਦਾ | ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਆਰਡੀਨੈਂਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨੂੰਨ 'ਚ ਸਮਝੌਤੇ ਦਾ ਬਦਲ ਵੀ ਰੱਖਿਆ ਗਿਆ ਹੈ, ਪਰ ਇਹ ਸਮਝੌਤਾ ਪਤਨੀ ਦੀ ਪਹਿਲ ਨਾਲ ਹੋਵੇਗਾ, ਜਿਸ ਨਾਲ ਜੱਜ ਵਲੋਂ ਉਚਿਤ ਸ਼ਰਤਾਂ ਵੀ ਲਾਈਆਂ ਜਾਣਗੀਆਂ | ਕਾਨੂੰਨ ਤਹਿਤ ਤਿੰਨ ਤਲਾਕ ਨੂੰ ਗ਼ੈਰ-ਜ਼ਮਾਨਤੀ ਜੁਰਮ ਕਰਾਰ ਦਿੱਤਾ ਗਿਆ ਹੈ, ਪਰ ਪਤਨੀ ਦਾ ਪੱਖ਼ ਸੁਣਨ ਤੋਂ ਬਾਅਦ ਜੱਜ ਇਸ ਮਾਮਲੇ 'ਚ ਜ਼ਮਾਨਤ ਵੀ ਦੇ ਸਕਦਾ ਹੈ | ਇਸ ਤੋਂ ਇਲਾਵਾ ਪਤਨੀ ਅਤੇ ਬੱਚਿਆਂ ਦੇ ਮੁਆਵਜ਼ੇ ਦਾ ਅਧਿਕਾਰ ਵੀ ਜੱਜ ਕੋਲ ਹੋਵੇਗਾ |
2019 ਦੀਆਂ ਲੋਕ ਸਭਾ ਚੋਣਾਂ ਅਤੇ ਕੁਝ ਅਹਿਮ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਮੰਤਰੀ ਮੰਡਲ ਦਾ ਇਹ ਫ਼ੈਸਲਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਭਾਸ਼ਣ 'ਚ ਵੀ ਕਿਹਾ ਸੀ ਕਿ ਉਹ ਤਿੰਨ ਤਲਾਕ ਕਾਰਨ ਅਨਿਆਂ ਝੱਲ ਰਹੀਆਂ ਮੁਸਲਮਾਨ ਔਰਤਾਂ ਨੂੰ ਇਨਸਾਫ਼ ਦੁਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਵਲੋਂ ਸੰਸਦ ਦੇ ਮੌਨਸੂਨ ਇਜਲਾਸ 'ਚ ਵੀ ਤਿੰਨ ਤਲਾਕ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਰਾਜ ਸਭਾ 'ਚ ਸਿਆਸੀ ਸਹਿਮਤੀ ਨਾ ਬਣਨ ਕਾਰਨ ਇਹ ਬਿੱਲ ਲਟਕ ਗਿਆ | ਕੇਂਦਰ ਨੇ ਇਜਲਾਸ ਦੇ ਆਖ਼ਰੀ ਦਿਨ ਤਿੰਨ ਤਰਮੀਮਾਂ ਵੀ ਪੇਸ਼ ਕੀਤੀਆਂ ਪਰ ਵਿਰੋਧੀ ਧਿਰਾਂ ਨੇ ਸਰਕਾਰ ਦੀ ਇਸ ਕਾਹਲੀ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਹੜਬੜੀ 'ਚ ਨਹੀਂ ਲਿਆ ਜਾ ਸਕਦਾ | ਰਾਜ ਸਭਾ 'ਚੋਂ ਬਿੱਲ ਪਾਸ ਕਰਵਾਉਣ 'ਚ ਨਾਕਾਮ ਰਹਿਣ ਤੋਂ ਬਾਅਦ ਹੀ ਸਰਕਾਰ ਵਲੋਂ ਇਸ ਮਾਮਲੇ 'ਚ ਆਰਡੀਨੈਂਸ ਲਿਆਉਣ ਦੇ ਕਿਆਸ ਲਾਏ ਜਾ ਰਹੇ ਸਨ | ਸੰਵਿਧਾਨ ਦੀ ਧਾਰਾ 123 ਮੁਤਾਬਿਕ ਜਦੋਂ ਸੰਸਦ ਦਾ ਇਜਲਾਸ ਨਾ ਚੱਲ ਰਿਹਾ ਹੋਵੇ ਤਾਂ ਰਾਸ਼ਟਰਪਤੀ ਕੇਂਦਰ ਦੀ ਅਪੀਲ 'ਤੇ ਕੋਈ ਆਰਡੀਨੈਂਸ ਜਾਰੀ ਕਰ ਸਕਦੇ ਹਨ | ਇਸ ਆਰਡੀਨੈਂਸ ਨੂੰ ਸਰਕਾਰ ਵਲੋਂ ਆਉਣ ਵਾਲੇ ਸਰਦ ਰੁੱਤ ਦੇ ਇਜਲਾਸ 'ਚ ਪਾਸ ਕਰਵਾਉਣਾ ਹੋਵੇਗਾ |
4500 ਕਰੋੜ ਦੇ ਖੰਡ ਪੈਕੇਜ ਨੂੰ ਟਾਲਿਆ
ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਗੰਨਾ ਉਤਪਾਦਕ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਉਤਪਾਦਨ ਸਹਾਇਤਾ ਨੂੰ ਦੁੱਗਣਾ ਕਰਨ ਤੇ ਖੰਡ ਬਰਾਮਦਕਾਰ ਮਿੱਲਾਂ ਨੂੰ ਟਰਾਂਸਪੋਰਟ ਸਬਸਿਡੀ ਦੇਣ ਸਬੰਧੀ 4500 ਕਰੋੜ ਰੁਪਏ ਦੇ ਪੈਕੇਜ 'ਤੇ ਵਿਚਾਰ ਨੂੰ ਟਾਲ ਦਿੱਤਾ ਹੈ | ਸੂਤਰਾਂ ਅਨੁਸਾਰ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਅਗਲੇ ਹਫਤੇ ਖੁਰਾਕ ਮੰਤਰਾਲੇ ਦੇ ਇਸ ਪ੍ਰਸਤਾਵ 'ਤੇ ਵਿਚਾਰ ਕਰ ਸਕਦੀ ਹੈ | ਖੁਰਾਕ ਮੰਤਰਾਲੇ ਨੇ ਕਿਸਾਨਾਂ ਨੂੰ ਵਿੱਤੀ ਸਾਲ 2018-19 (ਅਕਤੂਬਰ-ਸਤੰਬਰ) ਲਈ 5.5 ਰੁਪਏ ਦੀ ਉਤਪਾਦਨ ਸਹਾਇਤਾ 'ਚ ਵਾਧਾ ਕਰਕੇ ਇਸ ਨੂੰ 13.88 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਪ੍ਰਸਤਾਵ ਦਿੱਤਾ ਹੈ | ਇਹ ਫ਼ੈਸਲਾ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਕੀਤਾ ਗਿਆ |
ਡੈਮਾਂ ਦੀ ਸੁਰੱਖਿਆ ਲਈ 3466 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਆਰਥਿਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੰਡਲ ਦੀ ਇਥੇ ਹੋਈ ਬੈਠਕ ਦੌਰਾਨ ਦੇਸ਼ ਭਰ ਦੇ 198 ਡੈਮਾਂ ਦੀ ਸੁਰੱਖਿਆ ਨੂੰ ਸੁਧਾਰਨ ਲਈ ਫੰਡਾਂ ਨੂੰ ਮਨਜ਼ੂਰੀ ਦਿੱਤੀ ਗਈ | ਇਸ ਸਬੰਧੀ ਸਰਕਾਰ ਨੇ 3466 ਕਰੋੜ ਰੁਪਏ ਦੇ ਪ੍ਰੈਜਕਟਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ | ਇਸ ਸਬੰਧੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਡੈਮਾਂ ਦੀ ਸੁਰੱਖਿਆ ਤੇ ਪੁਨਰਗਠਨ ਲਈ ਵਿਸ਼ਵ ਬੈਂਕ ਦੀ ਮਦਦ ਨਾਲ 3466 ਕਰੋੜ ਰੁਪਏ ਦੇ ਸੋਧੇ ਹੋਏ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ |
ਕਾਂਗਰਸ ਨੇ ਵੋਟ ਬੈਂਕ ਦੀ ਸਿਆਸਤ ਕਾਰਨ ਨਹੀਂ ਪਾਸ ਹੋਣ ਦਿੱਤਾ ਬਿੱਲ-ਭਾਜਪਾ
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਮਾਮਲੇ 'ਚ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਾਰਨ ਕਾਂਗਰਸ ਨੇ ਬਿੱਲ ਨੂੰ ਪਾਸ ਨਹੀਂ ਹੋਣ ਦਿੱਤਾ | ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ 5 ਵਾਰ ਗੁਲਾਮ ਨਬੀ ਆਜ਼ਾਦ ਨੂੰ ਇਸ ਬਾਰੇ ਅਪੀਲ ਕੀਤੀ ਸੀ, ਪਰ ਉਨ੍ਹਾਂ ਬਾਕੀ ਪਾਰਟੀਆਂ ਦੀ ਰਾਇ ਲੈਣ ਦੀ ਗੱਲ ਕਹਿ ਕੇ ਟਾਲ ਦਿੱਤਾ | ਰਵੀਸ਼ੰਕਰ ਨੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ 'ਤੇ ਵੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਔਰਤ ਹੋਣ ਦੇ ਬਾਵਜੂਦ ਉਹ ਔਰਤਾਂ ਿਖ਼ਲਾਫ਼ ਹੋ ਰਹੇ ਅਨਿਆਂ ਦੇ ਮੁੱਦੇ 'ਤੇ ਚੁੱਪ ਰਹੇ | ਪ੍ਰਸਾਦ ਨੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਜਨਵਰੀ 2017 ਤੋਂ 13 ਸਤੰਬਰ, 2018 'ਚ ਤਿੰਨ ਤਲਾਕ ਦੇ 201 ਮਾਮਲੇ ਸਾਹਮਣੇ ਆਏ, ਜਦਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ 229 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ 'ਚ ਸੀ | ਉਨ੍ਹਾਂ ਤਿੰਨ ਤਲਾਕ ਬਾਰੇ ਆਰਡੀਨੈਂਸ ਲਿਆਉਣ ਨੂੰ 'ਵਕਤੀ ਜ਼ਰੂਰਤ' ਦੱਸਦਿਆਂ ਕਿਹਾ ਕਿ ਇਸ ਸਬੰਧ 'ਚ ਕੋਈ ਕਾਨੂੰਨ ਨਾ ਹੋਣ ਕਾਰਨ ਜਦ ਕੋਈ ਔਰਤ ਥਾਣੇ ਵੀ ਜਾਂਦੀ ਸੀ ਤਾਂ ਕਾਨੂੰਨ ਨਾ ਹੋਣ ਕਾਰਨ ਪੁਲਿਸ ਕੋਈ ਕਾਰਵਾਈ ਨਹੀਂ ਕਰ ਪਾਉਂਦੀ ਸੀ |
ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਔਰਤਾਂ ਨੂੰ ਨਿਆਂ ਮਿਲੇ-ਕਾਂਗਰਸ
ਕਾਂਗਰਸ ਨੇ ਤਿੰਨ ਤਲਾਕ ਆਰਡੀਨੈਂਸ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ | ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਸ ਸਰਕਾਰ ਲਈ ਇਹ ਮਾਮਲਾ ਮੁਸਲਿਮ ਔਰਤਾਂ ਦੇ ਨਿਆਂ ਨਾਲੋਂ ਰਾਜਨੀਤਿਕ ਫੁੱਟਬਾਲ ਜ਼ਿਆਦਾ ਹੈ | ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਤਿੰਨ ਤਲਾਕ ਅਣਮਨੁੱਖੀ ਪ੍ਰਥਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕੀਤਾ ਸੀ | ਜਦੋਂ ਅਦਾਲਤ ਨੇ ਹੀ ਇਸ ਨੂੰ ਰੱਦ ਕਰ ਦਿੱਤਾ ਤਾਂ ਇਹ ਕਾਨੂੰਨ ਬਣ ਗਿਆ | ਸਾਡੇ ਲਈ ਇਹ ਹਮੇਸ਼ਾ ਮਨੁੱਖੀ ਤੇ ਔਰਤਾਂ ਨੂੰ ਅਧਿਕਾਰ ਦਿਵਾਉਣ ਦਾ ਮਾਮਲਾ ਰਿਹਾ ਹੈ | ਸਾਡੇ ਕਈ ਨੇਤਾਵਾਂ ਨੇ ਅਦਾਲਤਾਂ 'ਚ ਔਰਤਾਂ ਦੀ ਪੈਰਵੀ ਕੀਤੀ ਹੈ | ਉਨ੍ਹਾਂ ਕਿਹਾ ਕਿ ਮੋਦੀ ਨਹੀਂ ਚਾਹੁੰਦੇ ਕਿ ਔਰਤਾਂ ਨੂੰ ਨਿਆਂ ਮਿਲੇ | ਅਸੀਂ ਗੁਜ਼ਾਰਾ ਭੱਤੇ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਮੋਦੀ ਸਰਕਾਰ ਨੇ ਨਹੀਂ ਮੰਨਿਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਔਰਤਾਂ ਨੂੰ ਨਿਆਂ ਮਿਲੇ |
ਆਂਗਣਵਾੜੀ, ਆਸ਼ਾ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ 'ਚ ਵਾਧੇ ਨੂੰ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਆਂਗਣਵਾੜੀ ਵਰਕਰਾਂ, ਹੈਲਪਰਾਂ ਤੇ ਆਸ਼ਾ ਵਰਕਰਾਂ ਦੇ ਮਾਣਭੱਤੇ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਹ ਮਨਜ਼ੂਰੀ ਦਿੱਤੀ ਗਈ | ਹੁਣ ਇਕ ਆਂਗਣਵਾੜੀ ਵਰਕਰ ਨੂੰ 3000 ਰੁਪਏ ਪ੍ਰਤੀ ਮਹੀਨਾ ਦੀ ਬਜਾਏ 4500 ਰੁਪਏ ਪ੍ਰਤੀ ਮਹੀਨਾ ਮਿਲੇਗਾ ਜਦਕਿ ਆਂਗਣਵਾੜੀ ਹੈਲਪਰ ਨੂੰ 2250 ਰੁਪਏ ਦੀ ਜਗ੍ਹਾ 3500 ਰੁਪਏ ਪ੍ਰਤੀ ਮਹੀਨਾ ਮਿਲਣਗੇ | ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਦੀ ਦੇਖਭਾਲ ਤੇ ਕੰਮ ਕਾਜ਼ ਲਈ ਆਂਗਣਵਾੜੀ ਹੈਲਪਰਾਂ ਨੂੰ 250 ਰੁਪਏ ਪ੍ਰਤੀ ਮਹੀਨਾ ਉਤਸ਼ਾਹ ਵਜੋਂ ਦਿੱਤੇ ਜਾਣ ਨੂੰ ਵੀ ਮਨਜ਼ੂਰੀ ਦਿੱਤੀ | ਇਸ ਤੋਂ ਇਲਾਵਾ ਆਸ਼ਾ ਵਰਕਰਾਂ ਦੇ ਲਾਭ ਪੈਕੇਜ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ | ਰਾਸ਼ਟਰੀ ਸਿਹਤ ਮਿਸ਼ਨ ਤਹਿਤ ਆਸ਼ਾ ਵਰਕਰਾਂ ਨੂੰ ਮਿਲਣ ਵਾਲੀ ਨਿਯਮਿਤ ਰਾਸ਼ੀ ਤੇ ਉਤਸ਼ਾਹਿਤ ਰਾਸ਼ੀ ਨੂੰ 1000 ਤੋਂ ਵਧਾ ਕੇ 2000 ਰੁਪਏ ਕੀਤਾ ਗਿਆ ਹੈ | ਇਹ ਵਾਧਾ 1 ਅਕਤੂਬਰ, 2018 ਤੋਂ ਲਾਗੂ ਹੋਵੇਗਾ | ਇਸ ਸਬੰਧੀ ਜਾਣਕਾਰੀ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ |
ਰਾਸ਼ਟਰਪਤੀ ਵਲੋਂ ਆਰਡੀਨੈਂਸ 'ਤੇ ਦਸਤਖ਼ਤ
ਨਵੀਂ ਦਿੱਲੀ, 19 ਸਤੰਬਰ (ਪੀ. ਟੀ. ਆਈ.)-ਕਾਨੂੰਨ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤੁਰੰਤ ਤੀਹਰੇ ਤਲਾਕ ਸਬੰਧੀ ਆਰਡੀਨੈਂਸ 'ਤੇ ਦਸਤਖ਼ਤ ਕਰ ਦਿੱਤੇ | ਇਸ ਤੋਂ ਪਹਿਲਾਂ ਸਵੇਰੇ ਹੀ ਕੈਬਨਿਟ ਨੇ ਇਸ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਸੀ |

ਪਾਕਿ ਰੇਂਜਰਾਂ ਨੇ ਬੀ.ਐੱਸ.ਐੱਫ. ਦੇ ਜਵਾਨ ਦੀ ਗਲ ਵੱਢ ਕੇ ਕੀਤੀ ਹੱਤਿਆ

ਲਾਪਤਾ ਹੋਣ ਦੇ 6 ਘੰਟੇ ਬਾਅਦ ਬਰਾਮਦ ਹੋਈ ਲਾਸ਼
ਜੰਮੂ/ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਪਾਕਿਸਤਾਨੀ ਰੇਂਜਰਾਂ ਨੇ ਜੰਮੂ ਨੇੜੇ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐਸ.ਐਫ. ਦੇ ਇਕ ਜਵਾਨ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਹੈ | ਇਸ ਬੇਹੱਦ ਮਾੜੀ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਸਕਦਾ ਹੈ | ਇਹ ਘਟਨਾ ਮੰਗਲਵਾਰ ਨੂੰ ਰਾਮਗੜ੍ਹ ਸੈਕਟਰ 'ਚ ਹੋਈ | ਅਧਿਕਾਰੀਆਂ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਨਰਿੰਦਰ ਕੁਮਾਰ ਵਾਸੀ ਪਿੰਡ ਥਾਣਾ ਕਲਾਂ, ਜ਼ਿਲ੍ਹਾ ਸੋਨੀਪਤ, ਹਰਿਆਣਾ ਦੇ ਸਰੀਰ 'ਤੇ ਤਿੰਨ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ¢ ਕੁਮਾਰ ਦੀ ਲਾਸ਼ 6 ਘੰਟਿਆਂ ਬਾਅਦ ਭਾਰਤ-ਪਾਕਿ ਸਰਹੱਦ ਤੋਂ ਕੁਝ ਦੂਰੀ 'ਤੇ ਮਿਲੀ ਕਿਉਂਕਿ ਪਾਕਿਸਤਾਨੀ ਫ਼ੌਜ ਨੇ ਸਰਹੱਦ 'ਤੇ ਸੰਜਮ ਬਣਾਈ ਰੱਖਣ ਤੇ ਬੀ.ਐੱਸ.ਐੱਫ. ਦੇ ਖੋਜੀ ਦਲਾਂ 'ਤੇ ਗੋਲੀਬਾਰੀ ਨਾ ਹੋਣ ਨੂੰ ਨਿਸਚਿਤ ਕਰਨ ਲਈ ਕੋਈ 'ਪ੍ਰਤੀਕਿਰਿਆ' ਨਹੀਂ ਦਿੱਤੀ | ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੂੰ ਲਾਪਤਾ ਜਵਾਨ ਦਾ ਪਤਾ ਲਗਾਉਣ ਲਈ ਸੰਯੁਕਤ ਗਸ਼ਤ ਵਿਚ ਸ਼ਾਮਿਲ ਹੋਣ ਕਿਹਾ ਗਿਆ ਸੀ, ਪਰ ਪਾਕਿ ਰੇਂਜਰਾਂ ਨੇ ਇਕ ਸਥਾਨ ਤੱਕ ਆਉਣ ਤੋਂ ਬਾਅਦ ਇਸ ਕਾਰਵਾਈ ਵਿਚ ਸ਼ਾਮਿਲ ਨਾ ਹੋ ਪਾਉਣ ਲਈ ਪਾਣੀ ਜਮ੍ਹਾਂ ਹੋਣ ਦਾ ਬਹਾਨਾ ਬਣਾ ਦਿੱਤਾ¢ ਫਿਰ ਬੀ.ਐੱਸ.ਐੱਫ. ਨੇ ਸੂਰਜ ਛਿਪਣ ਦਾ ਇੰਤਜ਼ਾਰ ਕੀਤਾ ਤੇ ਜਵਾਨ ਦੀ ਲਾਸ਼ ਚੌਕੀ ਤੱਕ ਲਿਆਉਣ ਲਈ 'ਖ਼ਤਰੇ ਭਰੀ ਮੁਹਿੰਮ' ਸ਼ੁਰੂ ਕੀਤੀ | ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੀ ਅੰਤਰਰਾਸ਼ਟਰੀ ਸਰਹੱਦ 'ਤੇ ਅਤੇ ਕੰਟਰੋਲ ਰੇਖਾ 'ਤੇ 'ਹਾਈ ਆਲਰਟ' ਜਾਰੀ ਕਰ ਦਿੱਤਾ ਹੈ | ਇਸ ਘਟਨਾ ਸਬੰਧੀ ਬੀ.ਐਸ.ਐਫ. ਨੇ ਆਪਣਾ ਸਖ਼ਤ ਇਤਰਾਜ਼ ਪਾਕਿਸਤਾਨ ਰੇਂਜਰਾਂ ਸਾਹਮਣੇ ਪ੍ਰਗਟ ਕੀਤਾ¢ ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ 'ਤੇ ਜਵਾਨ ਨਾਲ ਕਰੂਰਤਾ ਦੀ ਘਟਨਾ ਪਹਿਲੀ ਹੈ ਅਤੇ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਡੀ.ਜੀ.ਐਮ.ਓ. ਨੇ ਇਸ ਨੂੰ 'ਬੇਹੱਦ ਗੰਭੀਰਤਾ' ਨਾਲ ਲਿਆ ਹੈ |
ਜੰਗਬੰਦੀ ਉਲੰਘਣਾ 'ਤੇ ਡੀ.ਜੀ.ਐਮ.ਓ. ਵਲੋਂ ਪਾਕਿ ਅਧਿਕਾਰੀ ਨਾਲ ਗੱਲਬਾਤ
ਇਸ ਘਟਨਾ 'ਤੇ ਰੋਸ ਜਾਹਿਰ ਕਰਦੇ ਹੋਏ ਤੇ ਸਰਹੱਦ 'ਤੇ ਹੰੁਦੀ ਜੰਗਬੰਦੀ ਦੀ ਉਲੰਘਣਾ 'ਤੇ ਭਾਰਤ ਦੇ ਡੀ.ਜੀ.ਐਮ.ਓ. ਲੈਫ. ਜਨਰਲ ਅਨਿਲ ਚੌਹਾਨ ਨੇ ਆਪਣੇ ਪਾਕਿ ਹਮਰੁਤਬਾ ਨਾਲ ਗੱਲਬਾਤ ਕਰਕੇ ਅੰਤਰਰਾਸ਼ਟਰੀ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ 'ਤੇ ਰੋਸ ਪ੍ਰਗਟ ਕੀਤਾ | ਸੂਤਰਾਂ ਅਨੁਸਾਰ ਇਸ ਗੱਲਬਾਤ ਦੌਰਾਨ ਡੀ.ਜੀ.ਐਮ.ਓ. ਨੇ ਪਾਕਿ ਫੌਜ ਵਲੋਂ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਉਠਾਇਆ |

ਏਸ਼ੀਆ ਕੱਪ-ਭਾਰਤ ਦੀ ਪਾਕਿ 'ਤੇ ਸ਼ਾਨਦਾਰ ਜਿੱਤ

ਦੁਬਈ, 19 ਸਤੰਬਰ (ਏਜੰਸੀ)-ਦੁਬਈ 'ਚ ਏਸ਼ੀਆ ਕੱਪ ਤਹਿਤ ਭਾਰਤ ਤੇ ਪਾਕਿਸਤਾਨ ਵਿਚਕਾਰ ਖੇਡੇ ਗਏ ਕ੍ਰਿਕਟ ਮੈਚ ਦੌਰਾਨ ਅੱਜ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ 8 ਵਿਕਟਾਂ ਨਾਲ ਮਾਤ ਦਿੱਤੀ | ਪਾਕਿਸਤਾਨ ਨੇ ਪਹਿਲਾਂ ਖੇਡਦਿਆਂ ਭਾਰਤ ਵਿਰੁੱਧ 43.1 ਓਵਰਾਂ 'ਚ 10 ਵਿਕਟਾਂ ਗਵਾ ਕੇ 162 ਦੌੜਾਂ ਬਣਾਈਆਂ ਸਨ | ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 29 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ | ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਕਾਫ਼ੀ ਖਰਾਬ ਸੀ | ਪਹਿਲਾਂ ਬੱਲੇਬਾਜ਼ੀ ਕਰਨ ਆਏ ਪਾਕਿ ਖਿਡਾਰੀ ਇਮਾਮ-ਉਲ-ਹੱਕ 7 ਗੇਂਦਾਂ 'ਤੇ 2 ਦੌੜਾਂ ਬਣਾ ਕੇ ਭੁਵਨੇਸ਼ਵਰ ਦੀ ਜਬਰਦਸਤ ਗੇਂਦਬਾਜ਼ੀ ਦਾ ਸ਼ਿਕਾਰ ਹੋ ਗਏ | ਇਸ ਤੋਂ ਬਾਅਦ ਫ਼ਖ਼ਰ ਜਮਾਨ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ |
ਕੇਵਲ ਬਾਬਰ ਆਜ਼ਮ ਨੇ ਪਾਕਿਸਤਾਨੀ ਪਾਰੀ ਨੂੰ ਸੰਭਾਲਿਆ | ਉਨ੍ਹਾਂ 62 ਗੇਂਦਾਂ ਦਾ ਸਾਹਮਣਾ ਕਰਦਿਆਂ 6 ਚੌਕੇ ਲਗਾ ਕੇ 47 ਦੌੜਾਂ ਦੀ ਪਾਰੀ ਖੇਡੀ | ਇਸ 'ਚ ਉਨ੍ਹਾਂ ਦਾ ਸਾਥ ਸ਼ੋਇਬ ਮਲਿਕ ਨੇ ਦਿੱਤਾ | ਸ਼ੋਇਬ ਮਲਿਕ ਨੇ 67 ਗੇਂਦਾਂ ਖੇਡਦਿਆਂ ਇਕ ਚੌਕਾ ਤੇ ਇਕ ਛੱਕਾ ਲਗਾ ਕੇ 43 ਦੌੜਾਂ ਦੀ ਪਾਰੀ ਖੇਡੀ | ਇਸ ਪਿੱਛੋਂ ਸਰਫਰਾਜ਼ ਅਹਿਮਦ ਨੇ 12 ਗੇਂਦਾਂ ਖੇਡਦਿਆਂ 6 ਦੌੜਾਂ, ਆਸਿਫ਼ ਅਲੀ ਨੇ 9, ਸ਼ਦਾਬ ਖਾਨ ਨੇ 8, ਫਹੀਮ ਅਸ਼ਰਫ਼ ਨੇ 21, ਮੁਹੰਮਦ ਆਮਿਰ ਨੇ ਨਾਬਾਦ ਰਹਿ ਕੇ 18, ਹਸਨ ਅਲੀ ਨੇ ਇਕ ਅਤੇ ਉਸਮਾਨ ਖਾਨ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ | ਇਸ ਤਰ੍ਹਾਂ ਪਾਕਿ ਟੀਮ ਭਾਰਤ ਨੂੰ ਮਾਤਰ 162 ਦੌੜਾਂ ਦਾ ਹੀ ਟੀਚਾ ਦੇ ਸਕੀ | ਮੈਚ ਦੌਰਾਨ ਭਾਰਤੀ ਗੇਂਦਬਾਜ਼ ਹਾਰਦਿਕ ਪਾਂਡਿਯਾ ਗੇਂਦਬਾਜ਼ੀ ਕਰਦਿਆਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਬਾਅਦ ਇਲਾਜ ਲਈ ਲਿਜਾਇਆ ਗਿਆ ਜਿਸ ਕਾਰਨ ਉਹ ਆਪਣੇ ਓਵਰ ਵੀ ਪੂਰੇ ਨਾ ਕਰ ਸਕੇ | ਭਾਰਤੀ ਗੇਂਦਬਾਜ਼ਾਂ 'ਚ ਭੁਵਨੇਸ਼ਵਰ ਕੁਮਾਰ ਨੇ 3, ਜਸਪ੍ਰੀਤ ਬੁੰਮਰਾਹ ਨੇ 2, ਕੁਲਦੀਪ ਯਾਦਵ ਨੇ ਇਕ ਅਤੇ ਕੇਦਾਰ ਜਾਧਵ ਨੇ 3 ਵਿਕਟਾਂ ਝਟਕਾਈਆਂ | ਅੱਜ ਦੇ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਪਾਕਿ ਖਿਡਾਰੀਆਂ ਦੀ ਪੇਸ਼ ਨਾ ਜਾਣ ਦਿੱਤੀ | ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ | ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 39 ਗੇਂਦਾਂ ਖੇਡਦਿਆਂ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਭਾਰਤੀ ਟੀਮ ਲਈ ਸਭ ਤੋਂ ਵੱਧ 52 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਬਾਅਦ ਉਹ ਸ਼ਦਾਬ ਖਾਨ ਦਾ ਸ਼ਿਕਾਰ ਹੋ ਗਏ | ਸ਼ਿਖਰ ਧਵਨ ਨੇ 54 ਗੇਂਦਾਂ 'ਤੇ 6 ਚੌਕੇ ਤੇ ਇਕ ਛੱਕਾ ਲਗਾ ਕੇ 46 ਦੌੜਾਂ ਬਣਾਈਆਂ | ਉਨ੍ਹਾਂ ਨੂੰ ਫਈਮ ਅਸ਼ਰਫ ਨੇ ਆਊਟ ਕੀਤਾ | ਇਸ ਪਿੱਛੋਂ ਅੰਬਾਤੀ ਰਾਇਡੂ ਨੇ ਨਾਬਾਦ 31 ਤੇ ਦਿਨੇਸ਼ ਕਾਰਤਿਕ ਨੇ ਵੀ ਨਾਬਾਦ ਰਹਿ ਕੇ 31 ਦੌੜਾਂ ਬਣਾ ਕੇ ਪਾਕਿ ਨੂੰ 29 ਓਵਰ ਖੇਡ ਕੇ 8 ਵਿਕਟਾਂ ਨਾਲ ਹਰਾਇਆ | 23 ਸਤੰਬਰ ਨੂੰ ਸੁਪਰ-4 ਦੇ ਇਕ ਮੁਕਾਬਲੇ 'ਚ ਦੋਵੇਂ ਟੀਮਾਂ ਮੁੜ ਇਕ ਦੂਜੇ ਦੇ ਸਾਹਮਣੇ ਹੋਣਗੀਆਂ |

ਅਨੰਦਪੁਰ-ਨੈਣਾ ਦੇਵੀ ਪ੍ਰੋਜੈਕਟ, ਬਠਿੰਡਾ ਏਮਜ਼ ਲਈ ਜ਼ਮੀਨ ਦਾ ਫ਼ੈਸਲਾ ਤੇ ਵਿਸ਼ੇਸ਼ ਕਾਰਜ ਅਧਿਕਾਰੀਆਂ ਨੂੰ ਭੱਤੇ ਦੇਣ ਦੀ ਤਜਵੀਜ਼ ਨੂੰ ਮਿਲ ਸਕਦੀ ਹੈ ਪ੍ਰਵਾਨਗੀ

ਚੰਡੀਗੜ੍ਹ, 19 ਸਤੰਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਬਾਅਦ ਦੁਪਹਿਰ ਇੱਥੇ ਹੋਣ ਵਾਲੀ ਬੈਠਕ ਵਲੋਂ ਰਾਜ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਜੋ ਕੁਝ ਅਹਿਮ ਮੁੱਦੇ ਮਗਰਲੀ ਮੰਤਰੀ ਮੰਡਲ ...

ਪੂਰੀ ਖ਼ਬਰ »

ਬਰਤਾਨੀਆ 'ਚ ਭਾਰਤੀ ਪਰਿਵਾਰ 'ਤੇ ਨਫ਼ਰਤੀ ਹਮਲਾ, ਘਰ ਨੂੰ ਅੱਗ ਲਾਈ

ਪਰਿਵਾਰ ਵਾਲ-ਵਾਲ ਬਚਿਆ ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਬਰੌਮਲੀ (ਲੰਡਨ) ਇਲਾਕੇ 'ਚ ਇਕ ਭਾਰਤੀ ਮੂਲ ਦੇ ਪਰਿਵਾਰ ਦੇ 4 ਜੀਆਂ 'ਤੇ ਨਫਰਤੀ ਅਗਨੀ ਹਮਲਾ ਕੀਤਾ ਗਿਆ | ਅੱਗ ਨਾਲ ਘਰ ਦੇ ਬਾਹਰਲੇ ਪਾਸੇ ਨੂੰ ਨੁਕਸਾਨ ਪਹੁੰਚਿਆ ਹੈ | ਜਦਕਿ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਦਾ ਟਰੱਕ ਖੱਡ 'ਚ ਡਿੱਗਾ-2 ਜਵਾਨਾਂ ਸਮੇਤ 3 ਦੀ ਮੌਤ

ਸ੍ਰੀਨਗਰ, 19 ਸਤੰਬਰ (ਮਨਜੀਤ ਸਿੰਘ)-ਜੰਮੂ-ਸੀ੍ਰਨਗਰ ਮੁੱਖ ਮਾਰਗ 'ਤੇ ਬੀ. ਐੱਸ. ਐੱਫ਼. ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਇਕ ਟਰੱਕ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ ਬੀ.ਐਸ.ਐਫ਼. ਦੇ 2 ਜਵਾਨਾਂ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »

ਆਈ.ਐੱਸ.ਆਈ. ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ 'ਚ ਬੀ.ਐੱਸ.ਐੱਫ. ਜਵਾਨ ਗਿ੍ਫ਼ਤਾਰ

ਲਖਨਊ, 19 ਸਤੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐਸ.) ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਦੀ ਏਜੰਟ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ ਬੀ. ਐੱਸ. ਐੱਫ. ਦੇ ਇਕ ਕਾਂਸਟੇਬਲ ਨੂੰ ਨੋਇਡਾ ਤੋਂ ਬੁੱਧਵਾਰ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਪੁਲਿਸ ਵਲੋਂ ਬਿਸ਼ਪ ਫ਼ਰੈਂਕੋ ਮੁਲੱਕਲ ਕੋਲੋਂ 7 ਘੰਟੇ ਪੁੱਛਗਿੱਛ

ਕੋਚੀ, 19 ਸਤੰਬਰ (ਪੀ. ਟੀ. ਆਈ.)-ਕੇਰਲ ਨਨ ਜਬਰ ਜਨਾਹ ਮਾਮਲੇ 'ਚ ਮੁਲਜ਼ਮ ਬਿਸ਼ਪ ਫਰੈਂਕੋ ਮੁਲੱਕਲ ਕੋਲੋਂ ਅੱਜ ਕੇਰਲ ਪੁਲਿਸ ਵਲੋਂ 7 ਘੰਟੇ ਲੰਬੀ ਪੁੱਛਗਿੱਛ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਪੁੱਛਗਿੱਛ ਕੱਲ੍ਹ ਨੂੰ ਵੀ ਜਾਰੀ ਰਹੇਗੀ | ਮਾਮਲੇ 'ਚ ਗਠਿਤ ...

ਪੂਰੀ ਖ਼ਬਰ »

ਕਾਂਗਰਸ ਦੀ ਧੱਕੇਸ਼ਾਹੀ ਿਖ਼ਲਾਫ਼ ਬੂਥਾਂ 'ਤੇ ਪਹੁੰਚੇ ਬਾਦਲ ਤੇ ਸੁਖਬੀਰ

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਅੱਜ ਬਹੁਤੇ ਪੋਿਲੰਗ ਬੂਥਾਂ 'ਤੇ ਕਾਂਗਰਸ ਵਲੋਂ ਧੱਕੇਸ਼ਾਹੀ ਕੀਤੀ ਗਈ ਤੇ ਕਬਜ਼ੇ ਕੀਤੇ ਗਏ | ਵਿਰੋਧੀ ਧਿਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਇਨ੍ਹਾਂ ਬੂਥਾਂ 'ਤੇ ਦੁਬਾਰਾ ...

ਪੂਰੀ ਖ਼ਬਰ »

ਲੋਕਤੰਤਰ ਦੀਆਂ ਧੱਜੀਆਂ ਉਡਾਉਣ 'ਚ ਕਾਂਗਰਸ ਨੇ ਸਭ ਨੂੰ ਮਾਤ ਦਿੱਤੀ-ਹਰਪਾਲ ਚੀਮਾ

ਚੰਡੀਗੜ੍ਹ, 19 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅੱਜ ਸੱਤਾਧਾਰੀ ਕਾਂਗਰਸ ਨੇ ਗੁੰਡਾਗਰਦੀ ਨਾਲ ਲੋਕਤੰਤਰ ਦੀਆਂ ...

ਪੂਰੀ ਖ਼ਬਰ »

ਸਰਕਾਰ, ਚੋਣ ਕਮਿਸ਼ਨ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਚੋਣਾਂ 'ਚ ਵੱਡੇ ਪੱਧਰ 'ਤੇ ਹੋਈਆਂ ਹੇਰਾਫੇਰੀਆਂ-ਅਕਾਲੀ ਦਲ

• ਚੋਣ ਲੜਨ ਦੇ ਲੋਕਤੰਤਰੀ ਅਧਿਕਾਰ ਦੀ ਰਾਖੀ ਲਈ ਅਦਾਲਤ ਜਾਵਾਂਗੇ-ਮਜੀਠੀਆ • ਚੋਣ ਕਮਿਸ਼ਨ ਨੇ ਪੱਖਪਾਤ ਕਰਕੇ ਗਵਾਈ ਆਪਣੀ ਭਰੋਸੇਯੋਗਤਾ-ਚੀਮਾ ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅੱਜ ਸੂਬੇ 'ਚ ਹੋਈਆਂ ਸੰਮਤੀ ਚੋਣਾਂ ਦੌਰਾਨ ਰਾਜ ਸਰਕਾਰ, ਚੋਣ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX