ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  1 minute ago
ਰਾਏਪੁਰ, 16 ਅਕਤੂਬਰ- ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ 'ਚ ਅੱਜ ਨਕਸਲੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ 'ਚ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਰਾਜਨਾਂਦਗਾਂਵ ਦੇ ਸੁਪਰਡੈਂਟ ਕਾਮਲੋਚਨ ਕਸ਼ਯਪ...
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  9 minutes ago
ਮੁੰਬਈ, 16 ਅਕਤੂਬਰ - ਗੜ੍ਹਚਿਰੋਲੀ ਜ਼ਿਲ੍ਹੇ ਦੇ ਮਾਲਵੇੜਾ ਇਲਾਕੇ 'ਚ ਪੁਲਿਸ ਨਾਲ ਹੋਈ ਮੁੱਠਭੇੜ ਦੌਰਾਨ ਇਕ ਨਕਸਲੀ ਢੇਰ ਹੋ ਗਿਆ। ਇਸ ਨਕਸਲੀ ਕੋਲੋਂ ਇਕ ਰਾਈਫ਼ਲ ਵੀ ਬਰਾਮਦ ਕੀਤੀ ਗਈ....
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  19 minutes ago
ਚੰਡੀਗੜ੍ਹ, 16 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ 'ਚ ਬੁੱਢੇ ਨਾਲੇ ਦੀ ਸਫ਼ਾਈ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਦੇ ਹੁਕਮ ਜਾਰੀ ਕੀਤਾ ਹੈ। ਇਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ, ਇਸ ਟਾਸਕ ਫੋਰਸ ਦੇ ਸਰਪ੍ਰਸਤ ਬਾਬਾ ...
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  31 minutes ago
ਨਵੀਂ ਦਿੱਲੀ, 16 ਅਕਤੂਬਰ- ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫਿਰੋਜ਼ ਖ਼ਾਨ ਵਿਰੁੱਧ ਸੰਗਠਨ ਨਾਲ ਜੁੜੀ ਇੱਕ ਲੜਕੀ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਸੂਤਰਾਂ...
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  48 minutes ago
ਭਵਾਨੀਗੜ੍ਹ 16 ਅਕਤੂਬਰ- (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਅੱਜ ਇਕ ਟਰੈਕਟਰ- ਟਰਾਲੀ ਦੇ ਸਾਈਕਲ 'ਤੇ ਜਾਂਦੀਆਂ ਦੋ ਲੜਕੀਆਂ 'ਤੇ ਚੜ੍ਹ ਜਾਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ....
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  56 minutes ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਫੌਜ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਦਾ ਰਹਿਣ ਵਾਲਾ ਸਿਪਾਹੀ ਬਹਾਦਰ ਥਾਪਾ ਮੇਗਰ (19)...
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 1 hour ago
ਹਰਿਆਣਾ, 16 ਅਕਤੂਬਰ - ਗੁਰੂ ਗ੍ਰਾਮ ਜ਼ਿਲ੍ਹੇ ਦੇ ਪਟੌਦੀ ਨੇੜੇ ਰੇਵਾੜੀ ਰੋਡ 'ਤੇ ਇਕ ਕੱਪੜਾ ਗੋਦਾਮ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ....
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  about 1 hour ago
ਪਟਨਾ, 16 ਅਕਤੂਬਰ- ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਜਨਤਾ ਦਲ (ਯੂਨਾਈਟਿਡ) ਵਲੋਂ ਪਾਰਟੀ ਦਾ ਕੌਮੀ ਉਪ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦਈਏ ਕਿ ਕਿਸ਼ੋਰ ਪਿਛਲੇ ਮਹੀਨੇ ਜਨਤਾ ਦਲ (ਯੂਨਾਈਟਿਡ) 'ਚ ਸ਼ਾਮਲ...
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  about 1 hour ago
ਜਲੰਧਰ, 16 ਅਕਤੂਬਰ (ਐੱਮ. ਐੱਸ. ਲੋਹੀਆ)- ਜਲੰਧਰ 'ਚ ਇੱਕ ਸਿੱਖਿਆ ਅਦਾਰੇ ਦੇ ਹੋਸਟਲ 'ਚੋਂ ਫੜੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ 'ਚੋਂ ਇੱਕ ਦੀ ਹਾਲਤ ਵਿਗੜਨ ਕਾਰਨ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਸਫ਼ ਰਫ਼ੀਕ ਭੱਟ...
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 1 hour ago
ਹਿਸਾਰ, 16 ਅਕਤੂਬਰ - ਹੱਤਿਆ ਦੇ ਦੋ ਮਾਮਲਿਆਂ 'ਚ ਹਿਸਾਰ ਦੀ ਅਦਾਲਤ ਨੇ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ 11 ਅਕਤੂਬਰ ਨੂੰ ਹਿਸਾਰ ਅਦਾਲਤ ਨੇ ਰਾਮਪਾਲ ਨੂੰ 4 ਔਰਤਾਂ ਸਮੇਤ ਇਕ ਬੱਚੇ ਦੀ....
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  about 1 hour ago
ਰਾਏਕੋਟ, 16 ਅਕਤੂਬਰ (ਸੁਸ਼ੀਲ) - ਰਾਏਕੋਟ ਸਿਟੀ ਪੁਲਿਸ ਦੇ ਹੱਥ ਬੀਤੀ ਰਾਤ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਚਾਰ ਸੌ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ...
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ- ਜਬਰ ਜਨਾਹ ਦੇ ਦੋਸ਼ਾਂ 'ਚ ਘਿਰੇ ਮਸ਼ਹੂਰ ਬਾਬਾ ਦਾਤੀ ਮਹਾਰਾਜ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਣਗੇ। ਦਾਤੀ ਮਹਾਰਾਜ 'ਤੇ ਇੱਕ ਔਰਤ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਦਿੱਲੀ ਹਾਈਕੋਰਟ ਵਲੋਂ ਦਾਤੀ ਮਹਾਰਾਜ 'ਤੇ...
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  about 2 hours ago
ਲਖਨਊ, 16 ਅਕਤੂਬਰ - ਉੱਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ ਨੇ ਲਖਨਊ 'ਚ ਇਹ ਐਲਾਨ ਕੀਤਾ ਕਿ ਇਲਾਹਾਬਾਦ ਦਾ ਨਾਮ ਅੱਜ ਤੋਂ ਪ੍ਰਯਾਗਰਾਜ ....
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  about 2 hours ago
ਕੋਲਕਾਤਾ, 16 ਅਕਤੂਬਰ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਹਰੀਪਾਲ ਇਲਾਕੇ 'ਚ ਅੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਹਰੀਪਾਲ ਦੇ...
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  1 minute ago
ਭੋਪਾਲ, 16 ਅਕਤੂਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਕਾਂਗਰਸ ਨੇਤਾ ਜਯੋਤੀਰਾਦਿਤਿਯ ਸਿੰਧੀਆ ਅਤੇ ਕਮਲ ਨਾਥ ਵੀ ਹਾਜ਼ਰ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  about 2 hours ago
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 3 hours ago
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  about 3 hours ago
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  1 minute ago
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  about 4 hours ago
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  about 5 hours ago
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  about 5 hours ago
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 6 hours ago
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  1 day ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  1 day ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  1 day ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  1 day ago
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  1 day ago
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  1 day ago
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  1 day ago
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  1 day ago
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  1 day ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  1 day ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  1 day ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  about 1 hour ago
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  about 1 hour ago
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  about 1 hour ago
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  8 minutes ago
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  29 minutes ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  32 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਫ਼ਤਹਿਗੜ੍ਹ ਸਾਹਿਬ

ਜ਼ਿਲ੍ਹੇ 'ਚ 64.45 ਫ਼ੀਸਦੀ ਵੋਟਰਾਂ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ-ਢਿੱਲੋਂ

ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਭੂਸ਼ਨ ਸੂਦ)-ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸਰਹਿੰਦ, ਅਮਲੋਹ, ਬਸੀ ਪਠਾਣਾ, ਖੇੜਾ ਤੇ ਖਮਾਣੋਂ ਦੀਆਂ ਆਮ ਚੋਣਾਂ ਪੂਰੇ ਅਮਨ ਤੇ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ | ਇਨ੍ਹਾਂ ਵੋਟਾਂ ਵਿਚ ਪਿੰਡਾਂ ਦੇ 64.45 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ ਵਿਚ ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰੀ ਅਤੇ ਲੋਕਾਂ ਨੇ ਪੂਰੇ ਉਤਸ਼ਾਹ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ | ਸ. ਢਿੱਲੋਂ ਨੇ ਦੱਸਿਆ ਕਿ ਬਲਾਕ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਚ 67.82 ਫ਼ੀਸਦੀ ਵੋਟਰਾਂ ਨੇ, ਬਲਾਕ ਬਸੀ ਪਠਾਣਾ ਵਿਖੇ 63.03 ਫ਼ੀਸਦੀ ਵੋਟਰਾਂ ਨੇ, ਬਲਾਕ ਖੇੜਾ ਵਿਚ 58 ਫ਼ੀਸਦੀ ਵੋਟਰਾਂ ਨੇ, ਬਲਾਕ ਖਮਾਣੋਂ ਵਿਖੇ 62.34 ਫ਼ੀਸਦੀ ਵੋਟਰਾਂ ਨੇ ਅਤੇ ਬਲਾਕ ਅਮਲੋਹ ਵਿਚ 71.17 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਬੈਲਟ ਬਾਕਸ ਵੱਖ-ਵੱਖ ਥਾਵਾਂ 'ਤੇ ਸਥਾਪਤ ਕੀਤੇ ਸਟਰਾਂਗ ਰੂਮਜ਼ ਵਿਚ ਰਖਵਾ ਦਿੱਤੇ ਗਏ ਹਨ ਜਿੱਥੇ ਕਿ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬਲਾਕ ਸਰਹਿੰਦ ਦੀਆਂ ਵੋਟਾਂ ਦੀ ਗਿਣਤੀ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ, ਬਸੀ ਪਠਾਣਾ ਬਲਾਕ ਦੀਆਂ ਵੋਟਾਂ ਦੀ ਗਿਣਤੀ ਆਈ.ਟੀ.ਆਈ. ਬਸੀ ਪਠਾਣਾ ਵਿਖੇ, ਬਲਾਕ ਅਮਲੋਹ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਮਲੋਹ ਵਿਖੇ, ਬਲਾਕ ਖਮਾਣੋਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਵਿਖੇ ਅਤੇ ਬਲਾਕ ਖੇੜਾ ਦੀਆਂ ਵੋਟਾਂ ਦੀ ਗਿਣਤੀ ਕਮਿਊਨਿਟੀ ਸੈਂਟਰ ਬਡਾਲੀ ਆਲਾ ਸਿੰਘ ਵਿਖੇ ਹੋਵੇਗੀ | ਜ਼ਿਲ੍ਹੇ ਵਿਚ ਚੋਣ ਅਮਲ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਢਿੱਲੋਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਜ਼ਿਲ੍ਹੇ ਦੇ ਲੋਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕੀਤਾ | ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਇਸੇ ਤਰ੍ਹਾਂ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਨੂੰ ਮਜ਼ਬੂਤ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ | ਹਲਕਾ ਅਮਲੋਹ ਵਿਚ 71 ਫ਼ੀਸਦੀ ਵੋਟਾਂ ਪੋਲ ਹੋਈਆਂ
ਬਲਾਕ ਸੰਮਤੀ ਸੰਘੋਲ ਤੋਂ ਅਕਾਲੀ ਦਲ ਨੇ ਉਮੀਦਵਾਰ ਹੀ ਖੜ੍ਹਾ ਨਹੀਂ ਕੀਤਾ
ਸੰਘੋਲ, (ਹਰਜੀਤ ਸਿੰਘ ਮਾਵੀ)-ਬਲਾਕ ਸੰਮਤੀ ਖਮਾਣੋਂ ਦੇ ਕੁੱਲ 15 ਜ਼ੋਨ ਹਨ ਜਿਨ੍ਹਾਂ ਵਿਚ ਮੁੱਖ ਮੁਕਾਬਲਾ ਸੱਤਾਧਿਰ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਦਰਮਿਆਨ ਰਿਹਾ ਤੇ ਕੁਝ ਕੁ ਜ਼ੋਨਾਂ 'ਤੇ ਆਮ ਆਦਮੀ ਪਾਰਟੀ ਅਤੇ ਆਜ਼ਾਦ ਤੋਂ ਇਲਾਵਾ ਇਕ ਜ਼ੋਨ ਨਾਨੋਵਾਲ ਤੋਂ ਨੈਸ਼ਨਲਿਸਟ ਕਾਂਗਰਸ ਪਾਰਟੀ ਵਲੋਂ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਗਿਆ ਸੀ | ਪਰ ਬਲਾਕ ਸੰਮਤੀ ਦਾ ਸੰਘੋਲ ਜ਼ੋਨ ਇਕ ਅਜਿਹਾ ਜ਼ੋਨ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣਾ ਉਮੀਦਵਾਰ ਹੀ ਖੜ੍ਹਾ ਨਹੀਂ ਕੀਤਾ ਗਿਆ | ਪਰ ਅੰਦਰ ਖਾਤੇ ਖ਼ਬਰਾਂ ਇਹ ਵੀ ਹਨ ਕਿ ਇਸ ਜ਼ੋਨ 'ਤੇ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਮਾਇਤ ਦਿੱਤੀ ਗਈ ਹੈ | ਇਸ ਤੋਂ ਬਿਨਾਂ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜ਼ੋਨਾਂ ਹਵਾਰਾ ਕਲਾਂ ਅਤੇ ਧਨੌਲਾ ਹਨ ਜਿਨ੍ਹਾਂ ਵਿਚ ਜ਼ੋਨ ਹਵਾਰਾ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਾਗ਼ਜ਼ ਰੱਦ ਹੋ ਜਾਣ ਕਾਰਨ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਖੰਟ ਅਤੇ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਦੀ ਉਮੀਦਵਾਰ ਬੀਬੀ ਸਵਰਨਜੀਤ ਕੌਰ ਵਿਚਕਾਰ ਰਿਹਾ |
ਖਮਾਣੋਂ ਬਲਾਕ ਦੇ ਪਿੰਡਾਂ 'ਚ ਵੋਟ ਪ੍ਰਕਿਰਿਆ ਅਮਨ ਅਮਾਨ ਨਾਲ ਸੰਪੰਨ
ਖਮਾਣੋਂ, 19 ਸਤੰਬਰ (ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ)-ਬਲਾਕ ਖਮਾਣੋਂ ਦੇ ਪਿੰਡਾਂ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੂਰੇ ਅਮਨ-ਅਮਾਨ ਨਾਲ ਖ਼ਤਮ ਹੋ ਗਈਆਂ | ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਨਵਦੀਪ ਸਿੰਘ ਥਾਣਾ ਮੁਖੀ ਖਮਾਣੋਂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਵੋਟ ਦੀ ਵਰਤੋਂ ਕੀਤੀ | ਬਲਾਕ ਸੰਮਤੀ ਦੀ ਜ਼ੋਨ ਮਨੈਲੀ ਦੇ ਵੱਖ-ਵੱਖ ਪਿੰਡਾਂ ਬਦੇਸ਼ ਕਲਾਂ ਵਿਖੇ 613 ਵਿਚੋਂ 502 ਵੋਟਾਂ, ਅਮਰਾਲਾ ਵਿਖੇ 1428 ਵਿਚੋਂ 818 ਵੋਟਾਂ, ਬਦੇਸ਼ ਖ਼ੁਰਦ ਵਿਖੇ 455 ਵਿਚੋਂ 313 ਵੋਟਾਂ, ਮਨੈਲੀ ਵਿਖੇ 743 ਵਿਚੋਂ 430 ਵੋਟਾਂ, ਰੱਤੋਂ ਵਿਖੇ 1045 ਵਿਚੋਂ 500 ਵੋਟ ਪੋਲ ਹੋਈ | ਜ਼ੋਨ ਬਾਠਾਂ ਕਲਾਂ ਵਿਖੇ ਮੋਹਣ ਮਾਜਰਾ ਵਿਖੇ 475, ਨੰਗਲਾਂ 633, ਬਾਠਾਂ ਕਲਾਂ ਵਿਖੇ 380, ਬਾਠਾਂ ਖ਼ੁਰਦ ਵਿਖੇ 595, ਰਾਣਵਾਂ ਵਿਖੇ 421, ਭਾਮੀਆਂ ਵਿਖੇ 456 ਵੋਟਾਂ ਪੋਲ ਹੋਈਆਂ | ਪਿੰਡ ਨਾਨੋਵਾਲ ਕਲਾਂ ਵਿਖੇ 1471 ਵਿਚੋਂ 1054 ਵੋਟਾਂ, ਚੰਡਿਆਲਾ 527 ਵਿਚੋਂ 377, ਰਾਮਗੜ੍ਹ ਵਿਖੇ 519 ਵਿਚੋਂ 328 ਵੋਟਾਂ, ਸ਼ਮਸਪੁਰ ਵਿਖੇ 995 ਵਿਚੋਂ 562, ਜ਼ੋਨ ਹਵਾਰਾ ਕਲਾਂ ਵਿਖੇ ਪਿੰਡ ਹਵਾਰਾ ਕਲਾਂ ਵਿਖੇ 1600 ਵਿਚੋਂ 1100, ਗੱਗੜਵਾਲ ਵਿਖੇ 1132 ਵਿਚੋਂ 650, ਸਿੱਧੂਪੁਰ ਖ਼ੁਰਦ ਵਿਖੇ 329 ਵਿਚੋਂ 230, ਕਾਲਾ ਮਾਜਰਾ ਵਿਖੇ 437 ਵਿਚੋਂ 283 ਵੋਟਾਂ ਪੋਲ ਹੋਈਆਂ | ਜ਼ੋਨ ਭਾਂਬਰੀ ਤੋਂ ਪਿੰਡ ਫਰੌਰ ਵਿਖੇ 1100, ਠੀਕਰੀਵਾਲ ਵਿਖੇ 303, ਭਾਂਬਰੀ ਵਿਖੇ 484, ਬਿਲਾਸਪੁਰ ਵਿਖੇ 380 ਵੋਟਾਂ ਪੋਲ ਹੋਈਆਂ | ਪਿੰਡ ਭੜੀ ਵਿਖੇ ਕੁੱਲ 1800 ਵਿਚੋਂ 1034 ਵੋਟਾਂ ਪੋਲ ਹੋਈਆਂ | ਜ਼ੋਨ ਬਡਲਾ ਦੇ ਪਿੰਡਾਂ ਬਡਲਾ ਵਿਖੇ 896 ਵਿਚੋਂ 640 ਵੋਟਾਂ, ਕੋਟਲਾ ਬਡਲਾ ਵਿਖੇ 648 ਵਿਚੋਂ 406 ਵੋਟਾਂ, ਰਿਆ ਵਿਖੇ 736 ਵਿਚੋਂ 557 ਵੋਟਾਂ, ਦੁੱਲਵਾਂ 831 ਵਿਚੋਂ 492 ਅਤੇ ਢੋਲੇਵਾਲ ਵਿਖੇ 725 ਵਿਚੋਂ 440 ਵੋਟਾਂ ਪੋਲ ਹੋਈਆਂ | ਬਲਾਕ ਸੰਮਤੀ ਦੀ ਜ਼ੋਨ ਲਖਣਪੁਰ ਵਿਖੇ ਪਿੰਡ ਜਟਾਣਾ ਨੀਵਾਂ ਵਿਖੇ 850 ਵਿਚੋਂ 611, ਜਟਾਣਾ ਉੱਚਾ ਵਿਖੇ 1270 ਵਿਚੋਂ 713, ਲਖਣਪੁਰ ਵਿਖੇ 1287 ਵਿਚੋਂ 1066 ਵੋਟ ਪੋਲ ਹੋਈ | ਜ਼ੋਨ ਖੇੜੀ ਨੌਧ ਸਿੰਘ ਵਿਖੇ ਪਿੰਡ ਰਾਏਪੁਰ ਵਿਖੇ 590 ਵਿਚੋਂ 415, ਮਾਜਰੀ ਵਿਖੇ 458 ਵਿਚੋਂ 345, ਕਾਲੇਵਾਲ ਵਿਖੇ 576 ਵਿਚੋਂ 381, ਮੀਰਪੁਰ ਵਿਖੇ 442 ਵਿਚੋਂ 326 ਵੋਟਾਂ, ਸੈਦਪੁਰਾ ਵਿਖੇ 825 ਵਿਚੋਂ 492 ਅਤੇ ਖੇੜੀ ਨੌਧ ਸਿੰਘ ਵਿਖੇ 918 ਵਿਚੋਂ 625 ਵੋਟਾਂ ਪੋਲ ਹੋਈਆਂ | ਸੁਹਾਵੀ ਜ਼ੋਨ ਦੇ ਵੱਖ ਵੱਖ ਪਿੰਡਾਂ ਲੁਹਾਰ ਮਾਜਰਾ ਵਿਖੇ 550, ਸੁਹਾਵੀ 550, ਬੁਰਜ ਵਿਖੇ 330, ਹਰਗਣਾਂ 825, ਬੌੜ ਵਿਖੇ 450 ਅਤੇ ਕੋਟਲਾ ਮਕਸੂਦ ਵਿਖੇ 130 ਪੋਲ ਹੋਈਆਂ |
ਬਸੀ ਪਠਾਣਾ 'ਚ ਪੋਲਿੰਗ ਦਰ 60 ਤੋਂ ਹੇਠਾਂ ਰਹੀ
ਬਸੀ ਪਠਾਣਾਂ, (ਗ.ਸ. ਰੁਪਾਲ, ਐਚ.ਐਸ. ਗੌਤਮ)-ਇਸ ਬਲਾਕ ਸੰਮਤੀ ਦੇ 15 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਪਾਉਣ ਦਾ ਕੰਮ ਸਬ ਡਵੀਜ਼ਨ 'ਚ ਅੱਜ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ | ਗੈਰ ਸਰਕਾਰੀ ਅਨੁਮਾਨ ਮੁਤਾਬਿਕ ਪੋਲਿੰਗ ਦੀ ਦਰ 50 ਤੋਂ 60 ਫ਼ੀਸਦੀ ਰਹੀ | ਨੰਦਪੁਰ ਦੇ ਪੋਲਿੰਗ ਬੂਥਾਂ ਤੇ 4 ਵਜੇ ਤੋਂ ਬਾਅਦ ਵੀ ਪੋਲਿੰਗ ਲਈ 300 ਦੇ ਕਰੀਬ ਵੋਟਰਾਂ ਦੀਆਂ ਲਾਈਨਾਂ ਲੰਗੀਆਂ ਹੋਈਆਂ ਸਨ | ਇੱਥੇ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਵੀ ਚੋਣ ਮੈਦਾਨ ਵਿਚ ਹੈ, ਨੇ ਦੱਸਿਆ ਕਿ ਇੱਥੇ 2580 ਵੋਟਾਂ ਲਈ ਦੋ ਦੀ ਥਾਂ 4 ਬੂਥ ਬਣਾਏ ਜਾਣ ਦੀ ਲੋੜ ਹੈ | ਲੁਹਾਰੀ ਕਲਾਂ ਦੇ ਪੋਲਿੰਗ ਬੂਥ 'ਤੇ 4 ਵਜੇ ਮਗਰੋਂ ਵੀ ਪੋਲਿੰਗ ਜਾਰੀ ਰਹੀ | ਪ੍ਰੋਜ਼ਾਈਡਿੰਗ ਅਫ਼ਸਰ ਅਵਤਾਰ ਸਿੰਘ ਅਨੁਸਾਰ ਇੱਥੇ 1014 ਵਿਚੋਂ 782 ਵੋਟਾਂ ਪੋਲ ਹੋਈਆਂ | ਇੱਥੇ ਰਮਨਦੀਪ ਕੌਰ ਢਿੱਲੋਂ ਕਾਾਗਰਸ ਪਾਰਟੀ ਦੀ ਉਮੀਦਵਾਰ ਹੈ | ਸਭ ਤੋਂ ਵੱਧ ਪੋਲਿੰਗ ਨੌਗਾਵਾਂ ਦੇ ਬੂਥ 'ਤੇ ਹੋਈ ਜਿੱਥੇ 958 ਵਿਚੋਂ 797 ਵੋਟਾਂ ਪੋਲ ਹੋਈਆਂ | ਇੱਥੇ ਕਾਂਗਰਸ ਦੇ ਹੀਰਾ ਲਾਲ ਮੜਕਣ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਅਮਨਪਾਲ ਸਿੰਘ ਹੈਪੀ ਨਾਲ ਹੈ | ਸਵੇਰੇ ਨੌਗਾਵਾਂ, ਨੰਦਪੁਰ, ਰੁਪਾਲਹੇੜੀ, ਮੈੜਾਂ, ਵਜੀਦਪੁਰ, ਕਲੌੜ ਅਤੇ ਆਸ-ਪਾਸ ਦੇ ਪੋਲਿੰਗ ਬੂਥਾਂ 'ਤੇ 10 ਵਜੇ ਤੱਕ 8 ਤੋਂ 10 ਫ਼ੀਸਦੀ ਵੋਟਾਂ ਭੁਗਤੀਆਂ | ਇਸ ਮਗਰੋਂ ਪੋਲਿੰਗ ਨੇ ਰਫ਼ਤਾਰ ਫੜ ਲਈ | ਰਿਟਰਨਿੰਗ ਅਫ਼ਸਰ ਕਮ ਉੱਪ ਮੰਡਲ ਮੈਜਿਸਟਰੇਟ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਤਮਾਮ ਬੂਥਾਂ 'ਤੇ ਪੋਲਿੰਗ ਪੁਰ ਅਮਨ ਅਤੇ ਸ਼ਾਂਤੀ ਪੂਰਵਕ ਚੱਲ ਰਹੀ ਸੀ | ਇਸ ਮੌਕੇ ਡੀ.ਐਸ.ਪੀ. ਨਵਨੀਤ ਕੌਰ ਗਿੱਲ ਵੀ ਉਨ੍ਹਾਂ ਦੇ ਨਾਲ ਸਨ |
ਮੰੰਡੀ ਗੋਬਿੰਦਗੜ੍ਹ ਸ਼ਾਂਤੀ ਪੂਰਨ ਨੇਪਰੇ ਚੜੀਆਂ ਚੋਣਾਂ
ਅਮਲੋਹ/ਮੰਡੀ ਗੋਬਿੰਦਗੜ੍ਹ/ਸਲਾਣਾ, (ਸੂਦ, ਬਲਜਿੰਦਰ ਸਿੰਘ, ਜੰਜੂਆ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਸਰਕਲ ਮੰਡੀ ਗੋਬਿੰਦਗੜ੍ਹ ਦੇ ਅਧੀਨ ਪੈਂਦੇ ਜ਼ੋਨ ਫ਼ਤਹਿਗੜ੍ਹ ਨਿਊਆਂ, ਡਡਹੇੜੀ, ਤੂਰਾਂ, ਕੁੰਭ, ਲਾਡਪੁਰ, ਬਦੀਨਪੁਰ, ਲਾਡਪੁਰ ਤੂਰਾਂ ਅਤੇ ਸੌਾਟੀ ਲਈ ਪਿੰਡਾਂ ਵਿਚ ਬਣਾਏ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਪੁਲਿਸ ਸੁਰੱਖਿਆ ਹੇਠ ਸ਼ਾਂਤੀਪੂਰਵਕ ਸਮਾਪਤ ਹੋ ਗਿਆ ਹੈ | ਚੋਣ ਮੈਦਾਨ ਵਿਚ ਨਿੱਤਰੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਰ ਪੇਟੀਆਂ ਵਿਚ ਬੰਦ ਹੋ ਗਿਆ ਹੈ ਅਤੇ ਚੋਣ ਨਤੀਜੇ 22 ਸਤੰਬਰ ਨੂੰ ਐਲਾਨੇ ਜਾਣਗੇ | ਸਹਾਇਕ ਰਿਟਰਨਿੰਗ ਅਫ਼ਸਰ ਅਮਲੋਹ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਅਮਲੋਹ ਵਿਚ ਕੁਲ 71.17 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ | ਜਿਸ ਵਿਚ 58870 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹਲਕੇ ਵਿਚ ਵੋਟਾਂ ਪਾਉਣ ਦਾ ਕੰਮ ਪੂਰੇ ਅਮਨ-ਅਮਾਨ ਨਾਲ ਸਮਾਪਤ ਹੋ ਗਿਆ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਂਤੀ ਨਾਲ ਹੋਇਆ ਮੁਕੰਮਲ
ਨੰਦਪੁਰ ਕਲੌੜ, (ਜਰਨੈਲ ਸਿੰਘ ਧੁੰਦਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਇਸ ਪੱਤਰਕਾਰ ਨੇ ਧੁੰਦਾ, ਹਾਜ਼ੀਪੁਰ, ਮਾਰਵਾ, ਕੋਟਲਾ, ਗੋਪਾਲੋਂ, ਲੂਲੋਂ, ਭਟੇੜੀ, ਹਿੰਮਤਪੁਰਾ, ਕਲੌੜ, ਨੰਦਪੁਰ, ਮੈਣ ਮਾਜਰੀ ਤੇ ਰੁਪਾਲਹੇੜੀ ਪਿੰਡਾਂ ਦੇ ਪੋਲਿੰਗ ਕੇਂਦਰਾਂ ਦਾ ਦੌਰਾ ਕੀਤਾ, ਜਿਸ ਵਿਚ ਮਾਰਵਾ ਤੇ ਨੰਦਪੁਰ ਪਿੰਡਾਂ ਵਿਚ ਵੋਟਰਾਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੋਟਲਾ, ਗੋਪਾਲੋਂ, ਕਲੌੜ ਤੇ ਨੰਦਪੁਰ ਵਿਖੇ ਰਵਾਇਤੀ ਸਿਆਸੀ ਪਾਰਟੀਆਂ ਦੇ ਬੂਥਾਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਦੇ ਬੂਥਾਂ 'ਤੇ ਵੀ ਰੌਣਕ ਦੇਖਣ ਨੂੰ ਮਿਲੀ ਅਤੇ ਹਰੇਕ ਸਮਰਥਕ ਆਪਣੇ ਉਮੀਦਵਾਰ ਦੀ ਜਿੱਤ ਹੋਣ ਬਾਰੇ ਦਾਅਵੇ ਕਰ ਰਿਹਾ ਸੀ। ਨੰਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 2 ਪੋਲਿੰਗ ਕੇਂਦਰਾਂ 'ਤੇ ਬਲਾਕ ਸੰਮਤੀ ਬਸੀ ਪਠਾਣਾਂ ਦੇ ਜ਼ੋਨ ਨੰਬਰ-14 ਨੰਦਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਕਲੌੜ, ਅਕਾਲੀ ਦਲ (ਬ) ਦੇ ਉਮੀਦਵਾਰ ਸੰਤ ਸਿੰਘ ਹੰਸ ਅਤੇ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਕਾਕਾ ਇਕੱਠੇ ਬੈਠ ਕੇ ਵੋਟਰਾਂ ਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣ ਦਾ ਸੁਨੇਹਾ ਦੇ ਰਹੇ ਸਨ। ਵੋਟਰਾਂ 'ਚ ਚੋਣਾਂ ਨੂੰ ਲੈ ਕੇ ਕੁਝ ਖ਼ਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਪਿੰਡ ਮੈਣ ਮਾਜਰੀ ਵਿਖੇ 8-10 ਨੌਜਵਾਨ ਵੋਟਾਂ ਦੇ ਮਸਲੇ ਤੋਂ ਬੇਖ਼ਬਰ ਦਰੱਖ਼ਤ ਹੇਠ ਬੈਠੇ ਤਾਸ਼ ਖੇਡਦੇ ਦਿਖਾਈ ਦਿੱਤੇ। ਪਿੰਡ ਰੁਪਾਲਹੇੜੀ ਵਿਖੇ ਕਾਂਗਰਸ ਪਾਰਟੀ ਦੇ ਬੂਥ 'ਤੇ ਕਾਫ਼ੀ ਰੌਣਕ ਦੇਖਣ ਨੂੰ ਮਿਲੀ। ਇਸ ਇਲਾਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਇਕ ਸੀਟ ਅਤੇ ਬਲਾਕ ਸੰਮਤੀ ਦੇ ਕਈ ਉਮੀਦਵਾਰਾਂ ਦੀ ਕਿਸਮਤ ਸ਼ਾਮ 4 ਵਜੇ ਵੋਟ ਬਕਸਿਆਂ ਵਿਚ ਬੰਦ ਹੋ ਚੁੱਕੀ ਹੈ ਅਤੇ ਜਿੱਤ ਹਾਰ ਦਾ ਫ਼ੈਸਲਾ ਤਾਂ ਹੁਣ 22 ਸਤੰਬਰ ਨੂੰ ਹੀ ਹੋਵੇਗਾ।
ਮਹਾਦੀਆਂ ਬੂਥ ਨੰਬਰ 29 'ਤੇ ਗ਼ਲਤ ਵੋਟ ਪਾਉਣ ਦੇ ਲਾਏ ਦੋਸ਼
ਫ਼ਤਹਿਗੜ੍ਹ ਸਾਹਿਬ, (ਭੂਸ਼ਨ ਸੂਦ)-ਬਲਾਕ ਬਸੀ ਪਠਾਣਾ ਦੇ ਪਿੰਡ ਮਹਾਦੀਆਂ ਵਿਚ ਅੱਜ ਦੁਪਹਿਰ ਸਾਢੇ 3 ਵਜੇ ਬੂਥ ਨੰਬਰ 29 'ਤੇ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਯੂਥ ਅਕਾਲੀ ਦਲ ਦੇ ਕਾਨੂੰਨੀ ਸੈੱਲ ਦੇ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਸਾਊ ਵਲੋਂ ਵੋਟ ਪਾਉਣ ਉਪਰੰਤ ਉਸ ਦੇ ਸਾਥੀ ਮਨਜੀਤ ਸਿੰਘ ਖਹਿਰਾ ਪੁੱਤਰ ਸ਼ੇਰ ਸਿੰਘ ਵੋਟ ਨੰਬਰ 161 ਨੂੰ ਪ੍ਰੋਜਾਈਡਿੰਗ ਅਫ਼ਸਰ ਨਰੇਸ਼ ਕੁਮਾਰ ਨੇ ਕਹਿ ਦਿੱਤਾ ਕਿ ਤੁਸੀਂ ਵੋਟ ਪਾ ਚੁੱਕੇ ਹੋ। ਮਨਜੀਤ ਸਿੰਘ ਨੇ ਸਪਸ਼ਟ ਕੀਤਾ ਕਿ ਉਸ ਦੇ ਪਾਸ ਸ਼ਨਾਖ਼ਤੀ ਕਾਰਡ, ਵੋਟਰ ਕਾਰਡ ਹੈ ਪ੍ਰੰਤੂ ਉਸ ਨੇ ਵੋਟ ਨਹੀਂ ਪਾਈ। ਉਸ ਨੇ ਕਿਹਾ ਕਿ ਜੇਕਰ ਉਸ ਦੇ ਨਾਂਅ ਦੀ ਕੋਈ ਹੋਰ ਵਿਅਕਤੀ ਵੋਟ ਪਾ ਕੇ ਗਿਆ ਤਾਂ ਉਸ ਦਾ ਸ਼ਨਾਖ਼ਤੀ ਕਾਰਡ ਕਿਉਂ ਨਹੀਂ ਦੇਖਿਆ ਗਿਆ ਜਿਸ ਤੋਂ ਉਸ ਵਿਅਕਤੀ ਨੂੰ ਫੜਿਆ ਜਾ ਸਕਦਾ ਸੀ। ਤਕਰਾਰਬਾਜ਼ੀ ਵਧਣ ਕਾਰਨ ਐਡਵੋਕੇਟ ਸਾਊ ਐਸ.ਡੀ.ਐਮ. ਦੇ ਮਾਮਲਾ ਧਿਆਨ ਵਿਚ ਲਿਆਂਦਾ, ਜਿਨ੍ਹਾਂ ਨੇ ਪ੍ਰਜਾਈਡਿਗ ਅਫ਼ਸਰ ਨੂੰ ਹਦਾਇਤ ਕਰਕੇ 'ਸਟੈਂਡਰਡ ਵੋਟ' ਪਾਉਣ ਲਈ ਕਿਹਾ ਜਿਸ ਤੋਂ ਬਾਅਦ ਪ੍ਰੋਜਾਈਡਿੰਗ ਅਫ਼ਸਰ ਨੇ 'ਸਟੈਂਡਰਡ ਵੋਟ' ਪਵਾ ਕੇ ਮਾਮਲੇ ਨੂੰ ਠੱਡਾ ਕੀਤਾ। ਸ੍ਰੀ ਸਾਊ ਨੇ ਦੋਸ਼ ਲਾਇਆ ਕਿ ਕਥਿਤ ਸਰਕਾਰੀ ਦਬਾਅ ਕਾਰਨ ਇਸ ਤਰ੍ਹਾਂ ਗ਼ਲਤ ਵੋਟਾਂ ਕਥਿਤ ਰੂਪ ਵਿਚ ਪਵਾਈਆਂ ਗਈਆਂ ਹਨ ਜਿਸ ਦੀ ਉਨ੍ਹਾਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਸਫਲਤਾ ਪੂਰਵਕ ਨੇਪਰੇ ਚੜ੍ਹੀਆਂ
ਮੰਡੀ ਗੋਬਿੰਦਗੜ੍ਹ, 19 ਸਤੰਬਰ (ਮੁਕੇਸ਼ ਘਈ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਮ ਚੋਣਾਂ ਅੱਜ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਈਆਂ ਹਨ, ਮੰਡੀ ਗੋਬਿੰਦਗੜ੍ਹ ਦੇ ਐਸ.ਐਚ.ਓ. ਕੁਲਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਬੂਥ ਉੱਤੇ ਕੋਈ ਅਣਸੁਖਾਵੀਂ ਘਟਨਾ ਦੇਖਣ ਨੂੰ ਨਹੀਂ ਮਿਲੀ। ਜਦੋਂਕਿ ਵੋਟਾਂ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਹਰ ਬੂਥ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸੁਰਖ਼ੀਆਂ ਦੇ ਮੱਦੇ ਨਜ਼ਰ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ। ਮੰਡੀ ਗੋਬਿੰਦਗੜ੍ਹ ਦੇ ਅਧੀਨ ਪੈਂਦੇ 27 ਪੋਲਿੰਗ ਬੂਥਾਂ ਤੇ ਲਗਪਗ 68 ਫ਼ੀਸਦੀ ਵੋਟਾਂ ਪਈਆਂ ਦੱਸੀਆਂ ਜਾ ਰਹੀਆਂ ਹਨ। ਪਿੰਡਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਕੋਈ ਖ਼ਾਸ ਰੁਝਾਨ ਦੇਖਣ ਨੂੰ ਨਹੀਂ ਮਿਲਿਆ ਬਲਕਿ ਵੱਖ-ਵੱਖ ਪਾਰਟੀਆਂ ਦੇ ਵਰਕਰ ਹੀ ਲੋਕਾਂ ਨੂੰ ਵੋਟਾਂ ਪਾਉਣ ਲਈ ਲੈ ਕੇ ਜਾਂਦੇ ਦੇਖੇ ਗਏ।

ਪ੍ਰਸ਼ਾਸਨ ਦੇ ਇੰਤਜ਼ਾਮਾਂ ਸਦਕਾ ਨੇਪਰੇ ਚੜ੍ਹੀਆਂ ਚੋਣਾਂ-ਚਨਾਰਥਲ, ਰਾਜੂ ਖੰਨਾ, ਹੁੰਦਲ

ਅਮਲੋਹ, 19 ਸਤੰਬਰ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਸ਼ਾਂਤੀਪੂਰਵਕ ਨੇਪਰੇ ਚੜ੍ਹਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ...

ਪੂਰੀ ਖ਼ਬਰ »

ਅਮਲੋਹ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਮਨ ਪੂਰਵਕ ਸਮਾਪਤ

ਅਮਲੋਹ, 19 ਸਤੰਬਰ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਵਿਧਾਨ ਸਭਾ ਹਲਕਾ ਅਮਲੋਹ ਅਧੀਨ ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਅਤੇ ਬਲਾਕ ਸੰਮਤੀ ਦੀਆਂ 15 ਸੀਟਾਂ ਉੱਪਰ ਅੱਜ ਚੋਣ ਕਾਰਜ ਅਮਨ ਪੂਰਵਕ ਸਮਾਪਤ ਹੋ ਗਿਆ | ਇਕ ਦੋ ਪਿੰਡਾਂ ਨੂੰ ਛੱਡ ਕੇ ਬਾਕੀ ਪਿੰਡਾਂ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਵੋਟ ਪਾਉਣ ਉਪਰੰਤ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਫ਼ਤਹਿਗੜ੍ਹ ਸਾਹਿਬ/ਜਖਵਾਲੀ, 19 ਸਤੰਬਰ (ਭੂਸ਼ਨ ਸੂਦ, ਨਿਰਭੈ ਸਿੰਘ)-ਜ਼ੋਨ ਚਨਾਰਥਲ ਕਲਾਂ ਵਿਖੇ ਇਕ ਵਿਅਕਤੀ ਨੂੰ ਵੋਟ ਪਾਉਣ ਉਪਰੰਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਚਨਾਰਥਲ ਕਲਾਂ ਦਾ ਵਸਨੀਕ ਰਾਜ ...

ਪੂਰੀ ਖ਼ਬਰ »

ਪਿੰਡ ਰਾਮਦਾਸ ਨਗਰ ਵਾਸੀਆਂ ਨੇ ਕੀਤਾ ਚੋਣਾਂ ਦਾ ਬਾਈਕਾਟ

ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਭੂਸ਼ਨ ਸੂਦ, ਅਰੁਣ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਚੋਣਾਂ ਦੌਰਾਨ ਬਲਾਕ ਸਰਹਿੰਦ ਵਿਚ ਇਕ ਪੋਲਿੰਗ ਬੂਥ ਅਜਿਹਾ ਵੀ ਹੈ, ਜਿੱਥੇ ਚੋਣ ਅਤੇ ਪ੍ਰਸ਼ਾਸਨਿਕ ਅਮਲਾ ਤਾਂ ਸਾਰਾ ਦਿਨ ਹਾਜ਼ਰ ਰਿਹਾ ਪ੍ਰੰਤੂ ਪੂਰਾ ...

ਪੂਰੀ ਖ਼ਬਰ »

26 ਸਾਲ ਬਾਅਦ ਪਿੰਡ ਚਨਾਰਥਲ ਕਲਾਂ 'ਚ ਅਕਾਲੀ ਵਰਕਰ ਹੋਏ ਇੱਕਜੁੱਟ

ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਭੂਸ਼ਨ ਸੂਦ, ਅਰੁਣ ਅਹੂਜਾ)-ਇਸ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਜਿੱਥੇ ਕਿ ਅਕਾਲੀ ਦਲ ਦੀ ਪਿਛਲੇ 26 ਸਾਲ ਦੇ ਕਰੀਬ ਸਮੇਂ ਤੋਂ ਜ਼ਬਰਦਸਤ ਧੜੇਬੰਦੀ ਚਲੀ ਆ ਰਹੀ ਸੀ ਅਤੇ ਹਰ ਚੋਣ ਵਿਚ ਅਕਾਲੀ ਦਲ ਦੇ ਦੋਵੇਂ ਧੜਿਆਂ ਵਲੋਂ ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਖਮਾਣੋਂ, 19 ਸਤੰਬਰ (ਜੋਗਿੰਦਰ ਪਾਲ)-ਹਲਕਾ ਵਿਧਾਇਕ ਬਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ. ਵਲੋਂ ਅੱਜ ਹੋਰ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਬਲਾਕ ਸੰਮਤੀ ਦੀਆਂ ਜ਼ੋਨਾਂ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਬਲਾਕ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX