ਤਾਜਾ ਖ਼ਬਰਾਂ


ਦਿੱਲੀ ਦੇ ਸਕੂਲ ਵੱਲੋਂ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ
. . .  5 minutes ago
ਤਲਵੰਡੀ ਸਾਬੋ, 29 ਫਰਵਰੀ (ਰਣਜੀਤ ਸਿੰਘ ਰਾਜੂ)- ਦਿੱਲੀ ਦੇ ਇੱਕ ਨਿੱਜੀ ਸਕੂਲ ਵਿਚ ਪੇਪਰਾਂ ਦੌਰਾਨ ਪ੍ਰਸ਼ਨ ਪੱਤਰ ਵਿਚ ਪੁੱਛੇ ਇੱਕ ਪ੍ਰਸ਼ਨ ਦੌਰਾਨ ਸਿੱਖਾਂ ਨੂੰ ਅੱਤਵਾਦੀ ਵਜੋਂ ਦਰਸਾਉਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ...
ਜੰਡਿਆਲਾ ਗੁਰੂ ਪੁਲਿਸ ਵੱਲੋਂ ਤਿੰਨ ਵਿਅਕਤੀ ਚਾਰ ਗੱਡੀਆਂ ਸਮੇਤ ਗ੍ਰਿਫ਼ਤਾਰ
. . .  33 minutes ago
ਜੰਡਿਆਲਾ ਗੁਰੂ, 29 ਫਰਵਰੀ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਪੁਲਿਸ ਵੱਲੋਂ ਗੱਡੀਆਂ ਵੇਚਣ ਖ਼ਰੀਦਣ ਵਾਲੇ ਵਿਅਕਤੀਆਂ ਵੱਲੋਂ ਧੋਖੇਬਾਜ਼ੀ ਕਰਕੇ ਲੋਕਾਂ ਨਾਲ ਠੱਗੀ ਕਰਨ ਸੰਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ...
ਫਾਂਸੀ ਤੋਂ 3 ਦਿਨ ਪਹਿਲਾ ਨਿਰਭੈਆ ਦੇ ਦੋਸ਼ੀ ਅਕਸ਼ੇ ਦਾ ਨਵਾਂ ਪੈਂਤਰਾ
. . .  37 minutes ago
ਨਵੀਂ ਦਿੱਲੀ, 29 ਫਰਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਅਕਸ਼ੇ ਨੇ ਫਾਂਸੀ ਤੋਂ ਠੀਕ 3 ਦਿਨ ਪਹਿਲਾ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਗੁਹਾਰ ਲਗਾਈ ਹੈ। ਦੋਸ਼ੀ ਅਕਸ਼ੇ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਲਗਾਈ ਹੈ। ਇਸ...
ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ, ਪਹਿਲਾ ਸ਼੍ਰੋਮਣੀ ਕਮੇਟੀ ਚੋਣਾਂ ਨੂੰ - ਢੀਂਡਸਾ
. . .  43 minutes ago
ਖੇਮਕਰਨ, 29 ਫਰਵਰੀ (ਰਾਕੇਸ਼ ਕੁਮਾਰ ਬਿੱਲਾ) - ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ ਹੋਵੇਗਾ। ਪਹਿਲਾ ਪੰਜਾਬ ਦੀ ਜਨਤਾ ਵਿਚ ਵਿਸ਼ਵਾਸ ਬਹਾਲ ਕਰਨਾ ਹੋਵੇਗਾ। ਇਸ ਮੌਕੇ ਕਈ ਹੋਰ...
ਦੋ ਮਾਰਚ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ
. . .  27 minutes ago
ਚੰਡੀਗੜ੍ਹ, 29 ਫਰਵਰੀ (ਵਿਕਰਮਜੀਤ ਸਿੰਘ ਮਾਨ) - ਪੰਜਾਬ ਮੰਤਰੀ ਮੰਡਲ ਦੀ ਬੈਠਕ ਦੋ ਮਾਰਚ ਨੂੰ ਹੋਣ ਜਾ ਰਹੀ...
ਜਥੇ ਸਿੰਬਲ ਮਾਜਰਾ ਨਹੀਂ ਰਹੇ
. . .  about 1 hour ago
ਬਲਾਚੌਰ, 29 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਚਾਰ ਸਕੱਤਰ ਜਥੇਦਾਰ ਤਰਸੇਮ ਸਿੰਘ ਸਿੰਬਲ ਮਾਜਰਾ ਅਕਾਲ ਚਲਾਣਾ ਕਰ ਗਏ। ਉਹ 76 ਸਾਲਾਂ ਦੇ ਸਨ। ਜਥੇਦਾਰ ਸਿੰਬਲ ਮਾਜਰਾ ਪਾਰਟੀ...
ਕਾਂਗਰਸ ਨੇਤਾ ਇਸ਼ਰਤ ਜਹਾਂ ਗ੍ਰਿਫ਼ਤਾਰ, ਦੰਗਾ ਭੜਕਾਉਣ ਦਾ ਲਗਾਇਆ ਗਿਆ ਦੋਸ਼
. . .  about 1 hour ago
ਨਵੀਂ ਦਿੱਲੀ, 29 ਫਰਵਰੀ - ਕਾਂਗਰਸ ਦੀ ਸਾਬਕਾ ਨਿਗਮ ਕੌਂਸਲਰ ਇਸ਼ਰਤ ਜਹਾਂ ਨੂੰ ਦਿੱਲੀ ਪੁਲਿਸ ਨੇ ਦੰਗਾ ਭੜਕਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ਼ਰਤ ਜਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਇਸ਼ਰਤ ਜਹਾਂ ਪਿਛਲੇ ਕਰੀਬ 50...
ਦਿੱਲੀ ਮੈਟਰੋ ਸਟੇਸ਼ਨ 'ਤੇ ਲੱਗੇ ''ਗੋਲੀ ਮਾਰੋ'' ਵਾਲੇ ਨਾਅਰੇ, ਮੋਦੀ ਦੇ ਮੰਤਰੀ ਨੇ ਕੀਤੀ ਸੀ ਇਨ੍ਹਾਂ ਨਾਅਰਿਆਂ ਦੀ ਸ਼ੁਰੂਆਤ
. . .  about 2 hours ago
ਨਵੀਂ ਦਿੱਲੀ, 29 ਫਰਵਰੀ - ਅੱਜ ਦੁਪਹਿਰ 12.30 ਵਜੇ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ 6 ਨੌਜਵਾਨਾਂ ਵਲੋਂ ਦੇਸ਼ ਦੇ ਗ਼ੱਦਾਰਾਂ ਨੂੰ ਗੋਲੀ ਮਾਰੋ... ਦੇ ਨਾਅਰੇ ਲਗਾਏ ਗਏ। ਦਿੱਲੀ ਮੈਟਰੋ ਦੇ ਸੁਰੱਖਿਆ ਅਧਿਕਾਰੀਆਂ ਨੇ ਇਨ੍ਹਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ। ਜਿਨ੍ਹਾਂ...
ਕਪਤਾਨ ਵਿਰਾਟ ਕੋਹਲੀ ਨੂੰ ਟਿਮ ਸਾਊਦੀ ਨੇ 10ਵੀਂ ਵਾਰ ਕੀਤਾ ਆਊਟ
. . .  about 2 hours ago
ਨਵੀਂ ਦਿੱਲੀ, 29 ਫਰਵਰੀ - ਨਿਊਜ਼ੀਲੈਂਡ ਖਿਲਾਫ ਕ੍ਰਾਈਸਟ ਚਰਚ ਟੈੱਸਟ ਦੀ ਪਹਿਲੀ ਪਾਰੀ ਵਿਚ ਟੀਮ ਇੰਡੀਆ ਸਿਰਫ਼ 242 ਦੌੜਾਂ 'ਤੇ ਢੇਰ ਹੋ ਗਈ ਹੈ। ਉਮੀਦ ਸੀ ਕਿ ਕਪਤਾਨ ਵਿਰਾਟ ਕੋਹਲੀ ਚੰਗਾ ਪ੍ਰਦਰਸ਼ਨ ਕਰਨਗੇ ਪਰੰਤੂ ਉਹ ਫਿਰ ਇਕ ਵਾਰ ਨਾਕਾਮ ਰਹੇ। ਉਨ੍ਹਾਂ ਨੇ...
ਹਰੇਕ ਧਰਮ ਦੇ ਲੋਕਾਂ ਦੀ ਹੋਵੇ ਸੁਰੱਖਿਆ - ਪਰਮਿੰਦਰ ਸਿੰਘ ਢੀਂਡਸਾ ਨੇ ਦਿੱਲੀ ਹਿੰਸਾ ਦੀ ਕੀਤੀ ਨਿਖੇਧੀ
. . .  about 3 hours ago
ਹੰਡਿਆਇਆ/ਬਰਨਾਲਾ 29 ਫਰਵਰੀ, (ਗੁਰਜੀਤ ਸਿੰਘ ਖੁੱਡੀ)- ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਸਰਕਾਰ ਵੀ ਅਸਫਲ ਰਹੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ...
ਉਡਾਣ ਵਿਚ ਉੱਡ ਦੇ ਪਾਏ ਗਏ ਦੋ ਕਬੂਤਰ
. . .  about 3 hours ago
ਨਵੀਂ ਦਿੱਲੀ, 29 ਫਰਵਰੀ - ਗੋ ਏਅਰ ਦੀ ਅਹਿਮਦਾਬਾਦ-ਜੈਪੁਰ ਉਡਾਣ ਵਿਚ ਦੋ ਕਬੂਤਰ ਉੱਡਦੇ ਪਾਏ ਗਏ। ਇਹ ਮਾਮਲਾ ਅਹਿਮਦਾਬਾਦ ਏਅਰਪੋਰਟ ਵਿਖੇ ਬੀਤੇ ਕੱਲ੍ਹ ਦਾ ਹੈ, ਉਸ ਵਕਤ ਯਾਤਰੀ ਜਹਾਜ਼ ਵਿਚ ਚੜ੍ਹ ਰਹੇ ਸਨ। ਜਹਾਜ਼ ਦੇ ਅਮਲੇ ਨੇ...
ਡੇਰੇ ਵਿਚ ਪਏ ਡਾਕੇ ਦੇ ਮਾਮਲੇ ਵਿਚ ਦੋ ਲੁਟੇਰੇ ਗ੍ਰਿਫ਼ਤਾਰ, 12 ਲੱਖ ਬਰਾਮਦ
. . .  about 3 hours ago
ਤਰਨ ਤਾਰਨ, 29 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ 'ਚ 24 ਫਰਵਰੀ ਦੀ ਰਾਤ ਨੂੰ 1 ਕਰੋੜ 46 ਲੱਖ ਰੁਪਏ ਦੀ ਹੋਈ ਲੁੱਟ ਦੇ ਮਾਮਲੇ ਵਿਚ ਤਰਨ ਤਾਰਨ ਪੁਲਿਸ ਨੇ ਦੋ ਲੁਟੇਰੇਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਪਾਸੋਂ ਲੁੱਟੀ...
ਪਰਮਬੀਰ ਸਿੰਘ ਨੂੰ ਮੁੰਬਈ ਦਾ ਬਣਾਇਆ ਗਿਆ ਪੁਲਿਸ ਕਮਿਸ਼ਨਰ
. . .  about 1 hour ago
ਮੁੰਬਈ, 29 ਫਰਵਰੀ - ਆਈ.ਪੀ.ਐਸ. ਅਫਸਰ ਪਰਮਬੀਰ ਸਿੰਘ ਨੂੰ ਮੁੰਬਈ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਆਪਣਾ ਅਹੁਦਾ ਸੰਭਾਲਦੇ ਹੋਏ ਉਨ੍ਹਾਂ ਕਿਹਾ ਕਿ ਉਹ ਮੁੰਬਈ ਵਿਚ ਕਾਨੂੰਨ ਵਿਵਸਥਾ ਤੇ ਸ਼ਾਂਤੀ ਦੀ ਵਿਵਸਥਾ ਬਣਾ ਕੇ ਰੱਖਣਗੇ। ਔਰਤਾਂ ਖਿਲਾਫ ਅਪਰਾਧ...
ਭਾਰਤ ਨਿਊਜ਼ੀਲੈਂਡ ਦੂਸਰਾ ਟੈੱਸਟ ਮੈਚ : ਨਿਊਜ਼ੀਲੈਂਡ ਨੇ ਬਿਨਾਂ ਨੁਕਸਾਨ ਬਣਾਈਆਂ 63 ਦੌੜਾਂ, ਭਾਰਤ 242/10
. . .  about 3 hours ago
ਕੋਰੋਨਾ ਵਾਇਰਸ ਕਾਰਨ ਈਰਾਨ ਵਿਚ 200 ਤੋਂ ਵਧੇਰੇ ਮੌਤਾਂ, ਸਰਕਾਰ ਦੱਸ ਰਹੀ ਹੈ 34
. . .  about 4 hours ago
ਨਵੀਂ ਦਿੱਲੀ, 29 ਫਰਵਰੀ - ਕੋਰੋਨਾ ਵਾਇਰਸ ਦੇ ਕਾਰਨ ਈਰਾਨ ਵਿਚ ਘੱਟੋ ਘੱਟ 210 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ਤਹਿਰਾਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਈਰਾਨ ਸਰਕਾਰ ਵੱਲੋਂ ਮੌਤਾਂ ਦੀ ਗਿਣਤੀ 'ਤੇ ਪਰਦਾ ਪਾਇਆ...
ਮੁਹਾਲੀ ਦੇ ਇਕ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 4 hours ago
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ ਆਸਾਨੀ ਨਾਲ ਹਰਾਇਆ
. . .  about 4 hours ago
ਜਲੰਧਰ 'ਚ ਭਾਰੀ ਮੀਂਹ, ਕਈ ਥਾਈਂ ਕਣਕ ਦੀ ਫ਼ਸਲ ਦੀ ਵਿਛੀ
. . .  about 4 hours ago
ਉਤਰ ਪ੍ਰਦੇਸ਼ ਪੁੱਜੇ ਮੋਦੀ
. . .  about 5 hours ago
ਗਰੀਬ ਪਰਿਵਾਰਾਂ ਦੀਆਂ ਮੱਝਾਂ ਚੋਰੀ
. . .  about 5 hours ago
ਆਈ.ਸੀ.ਸੀ. ਮਹਿਲਾ ਟੀ20 ਵਿਸ਼ਵ ਕੱਪ : ਸ੍ਰੀਲੰਕਾ ਨੇ ਬਣਾਈਆਂ 9 ਵਿਕਟਾਂ 'ਤੇ 113 ਦੌੜਾਂ, ਭਾਰਤ ਮਜ਼ਬੂਤ ਸਥਿਤੀ 'ਚ
. . .  about 5 hours ago
ਮੇਘਾਲਿਆ ਵਿਚ ਝੜਪਾਂ, ਇਕ ਮੌਤ
. . .  about 5 hours ago
ਦੂਸਰਾ ਟੈਸਟ: ਭਾਰਤ ਪਹਿਲੀ ਪਾਰੀ 'ਚ 242 ਦੌੜਾਂ ਬਣਾ ਕੇ ਆਊਟ
. . .  about 6 hours ago
ਦੱਖਣੀ ਕੋਰੀਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 6 hours ago
ਜੇਲ੍ਹ ਤੋਂ ਸੁਣਵਾਈ ਲਈ ਜਾ ਰਹੇ ਆਜ਼ਮ ਖਾਨ ਨੇ ਕਿਹਾ- ਅੱਤਵਾਦੀ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਸਲੂਕ
. . .  about 7 hours ago
ਨਵਾਂ ਸ਼ਹਿਰ 'ਚ ਹੋਈ ਗੜੇਮਾਰੀ
. . .  about 7 hours ago
ਅਜਨਾਲਾ ਦੀ ਅਗਵਾ ਹੋਈ ਨੌਜਵਾਨ ਲੜਕੀ ਦੀ ਮਿਲੀ ਲਾਸ਼
. . .  about 3 hours ago
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 8 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  about 8 hours ago
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  about 8 hours ago
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  about 1 hour ago
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  about 1 hour ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  about 1 hour ago
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  about 1 hour ago
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  1 minute ago
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  29 minutes ago
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  53 minutes ago
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  about 1 hour ago
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  about 1 hour ago
ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ - ਭਾਰਤੀ ਕਿਸਾਨ ਯੂਨੀਅਨ
. . .  about 1 hour ago
ਬੋਰਡ ਪ੍ਰੀਖਿਆ ਕੇਂਦਰਾਂ ਨੂੰ ਦਿੱਲੀ ਪੁਲਿਸ ਉਚਿੱਤ ਸੁਰੱਖਿਆ ਮੁਹੱਈਆ ਕਰਵਾਏ - ਹਾਈਕੋਰਟ
. . .  about 1 hour ago
ਨਿਰਮਾਣ ਅਧੀਨ ਇਮਾਰਤ ਦੀ ਛੱਤ 'ਤੇ ਲੱਗੀ ਅੱਗ
. . .  1 day ago
11 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਹਲਕਾ ਬਟਾਲਾ, ਕਾਦੀਆਂ, ਸ੍ਰੀ ਹਰਿਗੋਬਿੰਦਪੁਰ ਦੇ ਬਲਾਕਾਂ ਤੇ ਫ਼ਤਹਿਗੜ੍ਹ• ਚੂੜੀਆਂ ਦੇ ਮਰੜ ਜ਼ੋਨ 'ਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ

ਬਟਾਲਾ, 19 ਸਤੰਬਰ (ਕਾਹਲੋਂ)-ਅੱਜ ਜ਼ਿਲ•ਾ ਗੁਰਦਾਸਪੁਰ ਦੇ 11 ਬਲਾਕਾਂ 'ਚ 25 ਜ਼ਿਲ•ਾ ਪ੍ਰੀਸ਼ਦ ਜ਼ੋਨਾਂ 'ਚੋਂ 12 ਤੇ ਬਲਾਕ ਸੰਮਤੀ ਦੇ 213 ਜ਼ੋਨਾਂ 'ਚੋਂ 70 ਥਾਂਵਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਡੱਬਿਆਂ 'ਚ ਬੰਦ ਹੋ ਗਿਆ | ਜ਼ਿਕਰਯੋਗ ਹੈ ਕਿ ਜ਼ਿਲ•ਾ ਪ੍ਰੀਸ਼ਦ ਦੇ 25 ਜ਼ੋਨਾਂ 'ਚੋਂ 13 'ਤੇ ਬਿਨ੍ਹਾਂ ਵੋਟਾਂ ਪਾਇਆਂ ਹੀ ਉਮੀਦਵਾਰ ਚੁਣੇ ਗਏ | ਇਸੇ ਤਰ੍ਹ•ਾਂ ਬਲਾਕ ਸੰਮਤੀ ਦੇ 143 ਥਾਂਵਾਂ 'ਤੇ ਬਿਨ੍ਹਾਂ ਮੁਕਾਬਲਾ ਉਮੀਦਵਾਰ ਜਿੱਤ ਗਏ | ਅੱਜ ਪਈਆਂ ਵੋਟਾਂ ਦੌਰਾਨ ਹਲਕਾ ਬਟਾਲਾ, ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ 'ਚ ਇੱਕਾ ਦੁੱਕਾ ਘਟਨਾਵਾਂ ਤੋਂ ਛੁੱਟ ਵੋਟਾਂ ਪੈਣ ਦਾ ਕੰਮ ਲਗਭਗ ਅਮਨ ਅਮਾਨ ਨਾਲ ਸਮਾਪਤ ਹੋ ਗਿਆ | ਜਦ ਕਿ ਫਤਹਿਗੜ• ਚੂੜੀਆਂ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ 'ਚ ਅਕਾਲੀ ਦਲ ਵਲੋਂ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਸੀ | ਫਤਹਿਗੜ• ਚੂੜੀਆਂ ਦੇ ਜ਼ਿਲ੍ਹ•ਾ ਪ੍ਰੀਸ਼ਦ ਜ਼ੋਨ ਮਰੜ ਤੋਂ ਕਾਂਗਰਸ ਤੇ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਦਰਮਿਆਨ ਹੀ ਮੁਕਾਬਲਾ ਹੋਇਆ | ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਦੌਰਾਨ ਵੋਟਰਾਂ 'ਚ ਉਤਸ਼ਾਹ ਮੱਠਾ ਵੇਖਣ ਨੂੰ ਮਿਲਿਆ | ਜਿਸ ਕਰਕੇ ਜਿਆਦਾਤਰ ਬੂਥਾਂ 'ਤੇ ਚੋਣ ਅਮਲਾ ਵਿਹਲਾ ਬੈਠਾ ਦਿਖਾਈ ਦਿੱਤਾ | ਜਦ ਕਿ ਟਾਵੇਂ ਟਾਵੇਂ ਬੂਥਾਂ 'ਤੇ ਲਾਇਨਾਂ ਵੀ ਦਿਖਾਈ ਦਿੱਤੀਆਂ | ਕਾਂਗਰਸ ਦੇ ਵਿਧਾਇਕਾਂ ਵਲੋਂ ਆਪਣੇ ਵੋਟਰਾਂ ਦਾ ਉਤਸ਼ਾਹ ਵਧਾਉਣ ਲਈ ਬੂਥਾਂ 'ਤੇ ਗੇੜੇ ਵੀ ਮਾਰੇ ਗਏ | ਲਗਭਗ ਸਾਰੇ ਬਲਾਕਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਉੱਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ | ਕਈ ਥਾਂਵਾਂ 'ਤੇ ਅਕਾਲੀ ਦਲ ਦੇ ਵਰਕਰ ਤੇ ਉਮੀਦਵਾਰ ਆਪਣੇ ਵੱਡੇ ਆਗੂਆਂ ਨੂੰ ਉਡੀਕਦੇ ਰਹੇ, ਪਰ ਜਦੋਂ ਵੋਟਾਂ ਪੈਣ ਦੇ ਖ਼ਤਮ ਹੋਣ ਤੱਕ ਵੀ ਨਾ ਆਏ ਤਾਂ ਵੋਟਰਾਂ ਵਿਚ ਨਿਰਾਸ਼ਤਾ ਨਜ਼ਰ ਆਈ | ਜ਼ਿਕਰਯੋਗ ਹੈ ਕਿ ਇਸ ਵਾਰ ਚੋਣ ਫ਼ੀਸਦੀ ਕਾਫੀ ਘੱਟ ਰਹੀ ਹੈ | ਬਟਾਲਾ ਬਲਾਕ 'ਚ 42.70 ਫ਼ੀਸਦੀ, ਕਾਹਨੂੰਵਾਨ ਬਲਾਕ 'ਚ 54.89 ਫ਼ੀਸਦੀ, ਫਤਹਿਗੜ• ਚੂੜੀਆਂ 'ਚ 34.50 ਫ਼ੀਸਦੀ, ਕਾਦੀਆਂ ਬਲਾਕ 'ਚ 53.34 ਫ਼ੀਸਦੀ, ਧਾਰੀਵਾਲ ਬਲਾਕ 'ਚ 49 ਫ਼ੀਸਦੀ ਤੇ ਦੀਨਾਨਗਰ 'ਚ 49.39 ਫ਼ੀਸਦੀ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰ ਬਲਾਕ 'ਚ 53.39 ਫ਼ੀਸਦੀ ਵੋਟਾਂ ਪਈਆਂ |
ਵਿਧਾਇਕ ਲਾਡੀ ਨੇ ਉਮੀਦਵਾਰ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਵੋਟ ਪਾਈ
ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਅੱਜ ਪਰਿਵਾਰਕ ਮੈਂਬਰਾਂ ਸਮੇਤ ਜ਼ਿਲ੍ਹ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਇਸ ਮੌਕੇ ਵਿਧਾਇਕ ਲਾਡੀ ਨੇ ਜ਼ਿਲ•੍ਹਾ ਪ੍ਰੀਸ਼ਦ ਚੋਣ ਲੜ ਰਹੀ ਆਪਣੀ ਪਤਨੀ ਸ੍ਰੀਮਤੀ ਸਰਬਜੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਪਿੰਡ ਸ਼ਾਹਬਾਦ ਵਿਖੇ ਬਣੇ ਪੋਿਲੰਗ ਬੂਥ 'ਤੇ ਜਾ ਕੇ ਵੋਟ ਪਾਈ | ਇਸ ਮੌਕੇ ਵਿਧਾਇਕ ਲਾਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੇ ਕੰਮਾਂ ਤੋਂ ਲੋਕ ਖੁਸ਼ ਹਨ ਤੇ ਉਹ ਕਾਂਗਰਸੀ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣਗੇ | ਇਸ ਮੌਕੇ ਗੁਰਦਾਸ ਸਿੰਘ, ਵਿਨੋਦ ਕੁਮਾਰ ਬਿੱਟੂ, ਸ਼ੈਰੀ, ਹੈਪੀ, ਹਰਵਿੰਦਰਪਾਲ ਸਿੰਘ ਜੋਤੀ, ਗੁਰਨਾਮ ਸਿੰਘ ਚੀਮਾ, ਅਮਰੀਕ ਸਿੰਘ, ਮਦਨ ਲਾਲ, ਜਰਨੈਲ ਸਿੰਘ ਘੁੰਮਣ, ਮਨਪ੍ਰੀਤ ਸਿੰਘ ਕਾਹਲੋਂ, ਡਾ: ਗੁਰਨਾਮ ਸਿੰਘ ਚੀਮਾ, ਹਰਵਿੰਦਰ ਸਿੰਘ ਸਰਪੰਚ, ਬਿਕਰਮਜੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
ਜਥੇ: ਸੇਖਵਾਂ ਨੇ ਪਰਿਵਾਰਕ ਮੈਂਬਰਾਂ ਸਮੇਤ ਵੋਟ ਪਾਈ
ਸੇਖਵਾਂ (ਕੁਲਬੀਰ ਸਿੰਘ ਬੂਲੇਵਾਲ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਜਥੇ: ਸੇਖਵਾਂ ਨੇ ਆਪਣੇ ਪਿੰਡ ਸੇਖਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣੇ ਪੋਿਲੰਗ ਬੂਥ 'ਤੇ ਆਪਣੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਸੇਖਵਾਂ ਤੇ ਸਪੁੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸੀਨੀਅਰ ਆਗੂ ਯੂਥ ਅਕਾਲੀ ਦਲ ਸਮੇਤ ਜ਼ਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਵੋਟ ਪਾਈ | ਇਸ ਮੌਕੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਸੇਖਵਾਂ, ਨਰਿੰਦਰ ਸਿੰਘ ਸੇਖਵਾਂ, ਗੁਰਦੀਪ ਸਿੰਘ ਸੇਖੋਂ, ਸੰਤੋਖ ਸਿੰਘ ਆਦਿ ਹਾਜ਼ਰ ਸਨ |
ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਚੈਨ ਕੌਰ ਤੇ ਬੀਬੀ ਤੱਤਲਾ ਨੇ ਵੋਟ ਪਾਈ
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੌਸ਼ਹਿਰਾ ਮੱਝਾ ਸਿੰਘ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਚੈਨ ਕੌਰ ਤੇ ਕਾਂਗਰਸ ਦੇ ਉਮੀਦਵਾਰ ਬੀਬੀ ਕਸ਼ਮੀਰ ਕੌਰ ਤੱਤਲਾ ਨੇ ਆਪੋ-ਆਪਣੇ ਹੱਕ 'ਚ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀਮਤੀ ਸੁਖਚੈਨ ਕੌਰ ਨੇ ਆਪਣੇ ਪਿੰਡ ਧਾਰੀਵਾਲ ਭੋਜਾ ਦੇ ਪ੍ਰਾਇਮਰੀ ਸਕੂਲ 'ਚ ਬਣੇ ਪੋਿਲੰਗ ਯੂਥ 'ਤੇ ਜਾ ਕੇ ਆਪਣੀ ਵੋਟ ਪਾਈ | ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਕਸ਼ਮੀਰ ਕੌਰ ਤੱਤਲਾ ਨੇ ਪਿੰਡ ਤੱਤਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਣੇ ਬੂਥ 'ਤੇ ਜਾ ਕੇ ਆਪਣੇ ਹੱਕ 'ਚ ਵੋਟ ਪਾਈ |
ਕਾਂਗਰਸੀਆਂ ਨੇ ਬੂਥਾਂ 'ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਤੇ ਅਕਾਲੀਆਂ ਨਾਲ ਧੱਕਾਮੁੱਕੀ ਕੀਤੀ-ਘੁੰਮਣ
ਅੱਚਲ ਸਾਹਿਬ (ਗੁਰਚਰਨ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰ: 21 ਪੰਜਗਰਾਈਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜ ਰਹੇ ਬੀਬੀ ਪਰਮਜੀਤ ਕੌਰ ਡਡਿਆਲਾ ਨਜ਼ਾਰਾ ਤੇ ਬਲਾਕ ਸੰਮਤੀ ਜ਼ੋਨ ਰੰਗੜ ਨੰਗਲ ਤੋਂ ਅਕਾਲੀ ਉਮੀਦਵਾਰ ਅੰਗਰੇਜ਼ ਸਿੰਘ ਵੈਰੋਨੰਗਲ ਦੇ ਹੱਕ ਵਿਚ ਐਸ.ਸੀ. ਵਿੰਗ ਦੇ ਜ਼ਿਲ•ਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਉਪਰੰਤ ਸਾਥੀਆਂ ਸਮੇਤ ਉਨ੍ਹ•ਾਂ ਦੱਸਿਆ ਕਿ ਪਿੰਡ ਪੰਜਗਰਾਈਆਂ ਵਿਚ ਵਿਧਾਇਕ ਦੀ ਸ਼ਹਿ 'ਤੇ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਅਕਾਲੀ ਵਰਕਰਾਂ ਵਲੋਂ ਵਿਰੋਧ ਕਰਨ ਤੇ ਖਾਲੀ ਹੱਥੀਂ ਵਾਪਸ ਪਰਤਨਾ ਪਿਆ |
ਇਸੇ ਤਰ੍ਹਾਂ ਬਲਾਕ ਸੰਮਤੀ ਜ਼ੋਨ ਰੰਗੜ ਨੰਗਲ ਤੋਂ ਅਕਾਲੀ ਉਮੀਦਵਾਰ ਅੰਗਰੇਜ਼ ਸਿੰਘ ਵੈਰੋਨੰਗਲ, ਜਦ ਬੁੂਥ ਦੇ ਅੰਦਰ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਵਲੋਂ ਧੱਕਾਮੁੱਕੀ ਕੀਤੀ ਗਈ, ਜਿਸ ਕਾਰਨ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਹੋਈ | ਇਸ ਮੌਕੇ ਅਮਰਜੀਤ ਸਿੰਘ ਸੇਖਵਾਂ, ਜਨਰਲ ਸਕੱਤਰ ਸੁਰਵਿੰਦਰ ਸਿੰਘ, ਸੁਖਜਿੰਦਰ ਸਿੰਘ ਪਾਰਸ, ਹਰਪਾਲ ਸਿੰਘ ਰੰਗੜ ਨੰਗਲ, ਜੋਗਿੰਦਰ ਸਿੰਘ ਨਸੀਰਪੁਰ, ਮੁਖ਼ਤਾਰ ਸਿੰਘ, ਕੁਲਦੀਪ ਸਿੰਘ ਗਿੱਲ, ਬੂਟਾ ਸਿੰਘ ਆਦਿ ਵਰਕਰ ਹਾਜ਼ਰ ਸਨ | ਰੰਗੜ ਨੰਗਲ ਬਲਾਕ ਦੀ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਦੇ ਨਾਲ ਹੋਈ ਧੱਕਾਮੁੱਕੀ ਸੰਬੰਧੀ ਅਕਾਲੀ ਆਗੂਆਂ ਵਲੋਂ ਜੋ ਇਲਜ਼ਾਮ ਲਗਾਏ ਹਨ, ਉਸ ਸਬੰਧੀ ਜਦ ਕਾਂਗਰਸੀ ਵਰਕਰਾਂ ਤੋਂ ਜਾਣਕਾਰੀ ਲਈ ਤਾਂ ਉਨ੍ਹ•ਾਂ ਦੱਸਿਆ ਕਿ ਉਮੀਦਵਾਰ ਨਸ਼ੇ ਦੀ ਹਾਲਤ ਵਿਚ ਸੀ, ਇਸ ਕਰਕੇ ਡਿਊਟੀ 'ਤੇ ਖੜੇ ਮੁਲਾਜ਼ਮਾਂ ਨੇ ਵੀ ਬੂਥ ਦੇ ਅੰਦਰ ਜਾਣ ਤੋਂ ਰੋਕਿਆ, ਪਰ ਇਹ ਰੁਕਿਆ ਨਹੀਂ ਅਤੇ ਕਿਸੇ ਹੋਰ ਵੋਟਰ ਦੀ ਵੋਟ ਆਪ ਪਾਉਣਾ ਚਾਹੁੰਦਾ ਸੀ, ਜਿਸ 'ਤੇ ਮੁਲਾਜ਼ਮਾਂ ਅਤੇ ਵਰਕਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ | ਸਾਡੇ ਕਿਸੇ ਵੀ ਵਰਕਰ ਨੇ ਕਿਸੇ ਨਾਲ ਕੋਈ ਧੱਕਾਮੁੱਕੀ ਨਹੀਂ ਕੀਤੀ |
ਧਾਰੀਵਾਲ ਇਲਾਕੇ 'ਚ ਇੱਕਾ-ਦੁੱਕਾ ਘਟਨਾਵਾਂ, ਪਰ ਪੋਿਲੰਗ ਵਿਚ ਲੋਕਾਂ ਦਾ ਰੁਝਾਨ ਘੱਟ ਰਿਹਾ
ਧਾਰੀਵਾਲ (ਸਵਰਨ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਆਮ ਲੋਕਾਂ ਦਾ ਘੱਟ ਹੀ ਰੁਝਾਨ ਦੇਖਣ ਨੂੰ ਮਿਲਿਆ ਹੈ | ਇਨ੍ਹ•ਾਂ ਵੋਟਾਂ ਨੂੰ ੂ ਲੈ ਕੇ ਧਾਰੀਵਾਲ ਦੇ ਨੇੜਲੇ ਪਿੰਡ ਸੋਹਲ ਵਿਖੇ ਅਕਾਲੀ ਦਲ ਦੇ ਆਗੂ ਪੋਿਲੰਗ ਪਾਰਟੀਆਂ ਦਾ ਵਤੀਰਾ ਉਨ੍ਹ•ਾਂ ਪ੍ਰਤੀ ਸਹੀ ਨਾ ਹੋਣ ਕਰਕੇ ਤੇ ਕਾਂਗਰਸੀਆਂ ਦਾ ਪੱਖ ਲੈਣ ਨੂੰ ਲੈ ਕੇ ਪੋਿਲੰਸ ਸਟੇਸ਼ਨ ਤੋਂ ਬਾਹਰ ਨਿਕਲ ਆਏ ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ | ਇਸ ਸਬੰਧ ਵਿਚ ਅਕਾਲੀ ਦਲ ਦੇ ਆਗੂ ਤੇ ਸਰਪੰਚ ਬਲਜੀਤ ਸਿੰਘ ਸੋਹਲ, ਸੈਮਸਨ ਮਸੀਹ, ਅਸ਼ੋਕ ਕੁਮਾਰ, ਬਾਪੂ ਮੇਲਾ ਸਿੰਘ, ਅਵਤਾਰ ਸਿੰਘ, ਪ੍ਰੀਤ ਸਿੰਘ, ਜਸਵਿੰਦਰ ਸਿੰਘ ਬੁੱਟਰ ਜਨਰਲ ਸਕੱਤਰ, ਮਹਿੰਦਰ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਅਕਾਲਜੀਤ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ ਬੁੱਟਰ, ਰਘੁਬੀਰ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹ•ਾਂ ਦੇ ਪੋਿਲੰਗ ਏਜੰਟ ਬਿਠਾਉਣ, ਅਕਾਲੀ ਵੋਟਰਾਂ ਨਾਲ ਵਤੀਰਾ ਸਹੀ ਨਾ ਕਰਨ, ਵੋਟਰ ਸੂਚੀਆਂ ਸਹੀ ਨਾ ਪ੍ਰਦਾਨ ਕਰਨ ਆਦਿ ਕਈ ਮਾਮਲਿਆਂ ਨੂੰ ਲੈ ਕੇ ਅਕਾਲੀ ਵਰਕਰਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ | ਇਸ ਤੋਂ ਇਲਾਵਾ ਪਿੰਡ ਅਹਿਮਦਾਬਾਦ ਵਿਚ ਸਕੂਲ ਦੀ ਚਾਰ ਦੀਵਾਰੀ ਦੇ ਅੰਦਰ ਕਾਂਗਰਸੀਆਂ ਵਲੋਂ ਮੇਜ ਲਗਾ ਕੇ ਪਰਚੀਆਂ ਆਦਿ ਕੱਟਣੀਆਂ ਸ਼ੁਰੂ ਕਰਨ 'ਤੇ ਤਣਾਅ ਪੈਦਾ ਹੋ ਗਿਆ ਸੀ, ਜਿਸ 'ਤੇ ਪੋਿਲੰਗ ਪਾਰਟੀ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੰੁਚ ਕੇ ਮੇਜ ਨੂੰ 100 ਫੁੱਟ ਦੀ ਦੂਰੀ 'ਤੇ ਬਾਹਰ ਕਢਵਾ ਦਿੱਤਾ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਿਚ ਵੀ ਵਾਧਾ ਕਰ ਦਿੱਤਾ |
ਜ਼ਿਲ੍ਹਾ ਪ੍ਰੀਸ਼ਦ ਕਾਂਗਰਸੀ ਉਮੀਦਵਾਰ ਜੋਤੀ ਸ਼ਰਮਾ ਨੇ ਵੋਟ ਪਾਈ
ਜ਼ਿਲ•ਾ ਪ੍ਰੀਸ਼ਦ ਜ਼ੋਨ ਸੋਹਲ ਤੋਂ ਕਾਂਗਰਸੀ ਉਮੀਦਵਾਰ ਜੋਤੀ ਸ਼ਰਮਾ ਨੇ ਆਪਣੇ ਪਿੰਡ ਰਣੀਆਂ ਵਿਖੇ ਆਪਣੀ ਵੋਟ ਪਾਈ | ਇਸ ਮੌਕੇ 'ਤੇ ਐਡਵੋਕੇਟ ਰਾਕੇਸ਼ ਰਣੀਆਂ, ਬੱਬਾ ਗਿੱਲ ਯੂਥ ਆਗੂ, ਸਾਂਈ ਦਾਸ ਰਣੀਆਂ, ਸਰਦਾਰੀ ਲਾਲ ਰਣੀਆਂ, ਗੁਰਦਿਆਲ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |
ਬੀਬੀ ਚਰਨਜੀਤ ਕੌਰ ਬਾਜਵਾ ਨੇ ਵੋਟ ਪਾਈ
ਧਾਰੀਵਾਲ ਨਜ਼ਦੀਕ ਪਿੰਡ ਲੇਹਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜ਼ੋਨ ਸੋਹਲ ਤੋਂ ਉਮੀਦਵਾਰ ਬੀਬੀ ਚਰਨਜੀਤ ਕੌਰ ਬਾਜਵਾ ਨੇ ਵੋਟ ਪੋਲ ਕੀਤੀ | ਇਸ ਮੌਕੇ ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਚੋਣਾਂ ਸਿਰਫ਼ ਲੋਕ ਵਿਖਾਵਾ ਹੈ, ਜਦੋਂ ਕਿ ਪੋਿਲੰਗ ਸਟੇਸ਼ਨ ਅੰਦਰ ਕਾਂਗਰਸੀ ਆਗੂ ਸ਼ਰੇਆਮ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ | ਇਸ ਮੌਕੇ 'ਤੇ ਐਡਵੋਕੇਟ ਇੰਦਰਜੀਤ ਸਿੰਘ ਬਾਜਵਾ, ਸਾਬਕਾ ਡਾਇਰੈਕਟਰ ਹਰਜੀਤ ਸਿੰਘ ਬਾਜਵਾ, ਹਰਦੇਵ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਹਰਿਗੋਬਿੰਦਪੁਰ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿਆ
ਸ੍ਰੀ ਹਰਗੋਬਿੰਦਪੁਰ (ਘੁੰਮਣ/ਚੀਮਾ) -ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਚੋਣ ਬੂਥਾਂ 'ਤੇ ਚੋਣ ਪ੍ਰਕਿਰਿਆ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ ਗਿਆ | ਕਈ-ਕਈ ਪਿੰਡਾਂ ਦੇ ਚੋਣ ਬੂਥਾਂ 'ਤੇ ਵੱਡੀਆਂ ਸਰਗਰਮੀਆਂ ਵੇਖਣ ਨੂੰ ਮਿਲੀਆਂ ਤੇ ਕਈਆਂ ਬੂਥਾਂ 'ਤੇ ਚੋਣਾਂ ਦਾ ਕੰਮ ਮੱਧਮ ਰਫ਼ਤਾਰ ਨਾਲ ਚਲਦਾ ਰਿਹਾ | ਸਭ ਤੋਂ ਵੱਡੀ ਗੱਲ ਕਿਸੇ ਵੀ ਚੋਣ ਬੂਥ 'ਤੇ ਧੱਕੇਸ਼ਾਹੀ ਜਾਂ ਝਗੜੇ ਸਬੰਧੀ ਕੋਈ ਵੀ ਗਲ ਸਾਹਮਣੇ ਨਹੀਂ ਆਈ |
ਕਾਦੀਆਂ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਾਂ ਪਾਉਣ ਦਾ ਕੰਮ ਮੁਕੰਮਲ
ਕਾਦੀਆਂ (ਕੁਲਵਿੰਦਰ ਸਿੰਘ)-ਅੱਜ ਪੰਜਾਬ ਅੰਦਰ ਜ਼ਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਦਾ ਕੰਮ ਕਾਦੀਆਂ ਬਲਾਕ ਅੰਦਰ ਸ਼ਾਮ ਤੱਕ ਸ਼ਾਂਤੀਪੂਰਵਕ ਨੇਪਰੇ ਚੜ ਗਿਆ | 85 ਪੋਲਿੰਗ ਬੁੂਥਾਂ 'ਤੇ ਵੋਟਾਂ ਦਾ ਕੰਮ ਸਵੇਰੇ 8 ਵਜੇ ਆਰੰਭ ਹੋਇਆ | ਕਾਦੀਆਂ ਬਲਾਕ ਅੰਦਰ 16 'ਚੋਂ 10 ਬਲਾਕ ਸੰਮਤੀ ਜ਼ੋਨਾਂ 'ਤੇ ਵੋਟਿੰਗ ਦਾ ਕੰਮ ਹੋਇਆ | ਇਸ ਦੇ ਨਾਲ ਜ਼ਿਲ•ਾ ਪ੍ਰੀਸ਼ਦ ਜ਼ੋਨਾਂ ਅਧੀਨ ਆਉਂਦੇ ਪਿੰਡਾਂ 'ਚ ਵੋਟਾਂ ਦਾ ਕੰਮ ਚੱਲਿਆ | ਵੋਟਾਂ ਪੈਣ ਦੇ ਆਰੰਭਲੇ ਸਮੇਂ ਵਿਚ ਵੋਟਰਾਂ 'ਚ ਭਾਰੀ ਉਤਸ਼ਾਹ ਸੀ ਤੇ ਜਿਉਂ-ਜਿਉਂ ਕੰਮ ਅੱਗੇ ਵਧਿਆ ਜ਼ੋਰ ਅਜਮਾਇਸ਼ ਵਿਰੋਧੀ ਧਿਰ ਅਕਾਲੀ ਤੇ ਸੱਤਾ ਧਿਰ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਹੋਣੀ ਸ਼ੁਰੂ ਹੋ ਗਈ | ਪਿੰਡ ਠੱਕਰਸੰਧੂ ਵਿਖੇ ਇਕ ਵੋਟਰ ਦਾ ਲਿਸਟ ਵਿਚ ਨਾਂਅ ਨਾ ਹੋਣ 'ਤੇ ਵਰਕਰਾਂ ਅੰਦਰ ਕੁਝ ਤਣਾਓ ਵੇਖਣ ਨੂੰ ਮਿਲਿਆ | ਭੈਣੀ ਬਾਂਗਰ, ਡੱਲਾ, ਡੱਲਾ ਕਲਾਂ, ਕੋਟਲਾ ਮੂਸਾ ਭਗਤਪੁਰਾ, ਭਗਤਪੁਰਾ ਸਟੇਸ਼ਨ ਵਾਲਾ ਆਦਿ ਨਜ਼ਦੀਕੀ ਪਿੰਡਾਂ ਅੰਦਰ ਦੁਪਹਿਰ ਸਮੇਂ ਤੱਕ 20 ਤੋਂ 18 ਫ਼ੀਸਦੀ ਵੋਟਰ ਹੀ ਵੋਟਾਂ ਪਾਉਣ ਆਏ ਸਨ | ਇਸ ਤਰ•ਾਂ ਇਲਾਕੇ ਦੇ ਪਿੰਡਾਂ ਅੰਦਰ ਸ਼ਾਮ ਤੱਕ ਵੋਟਾਂ ਪਾਉਣ ਦਾ ਕੰਮ ਵੱਡੀ ਕਿਸੇ ਘਟਨਾ ਦੇ ਸ਼ਾਂਤੀਪੂਰਵਕ ਪੂਰਾ ਹੋ ਗਿਆ | ਬਲਾਕ ਕਾਦੀਆਂ ਦੇ ਰਿਟਰਨਿੰਗ ਅਫ਼ਸਰ ਐਕਸੀਅਨ ਸਤਨਾਮ ਸਿੰਘ ਬੁੱਟਰ ਤੇ ਸਹਾਇਕ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਸਾਰੇ ਚੋਣ ਪ੍ਰਕਿਰਿਆ ਦੀ ਸਾਰਾ ਦਿਨ ਨਿਗਰਾਨੀ ਕਰਦੇ ਰਹੇ | ਸੁਰੱਖਿਆ ਪ੍ਰਬੰਧ ਪੂਰੇ ਰਹੇ |
ਕਸਬਾ ਕਾਹਨੂੰਵਾਨ 'ਚ 48 ਫ਼ੀਸਦੀ ਵੋਟਾਂ ਪਈਆਂ
ਕਾਹਨੂੰਵਾਨ (ਹਰਜਿੰਦਰ ਸਿੰਘ ਜੱਜ)-ਕਾਦੀਆਂ ਹਲਕੇ ਦੇ ਬਲਾਕ ਕਾਹਨੂੰਵਾਨ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਬਣੇ 119 ਪੋਿਲੰਗ ਬੂਥਾਂ ਵਿਚੋਂ 117 ਬੂਥਾਂ 'ਤੇ ਅੱਜ ਵੋਟਾਂ ਦਾ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜਿਆ | ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣ ਦੀ ਰਫਤਾਰ ਬਹੁਤੀ ਤੇਜ ਵਿਖਾਈ ਨਹੀਂ ਦਿੱਤੀ ਤੇ ਵੋਟਰਾਂ ਨੇ ਬੜੇ ਹੀ ਸ਼ਾਂਤੀ ਪੂਰਵਕ ਮਾਹੌਲ ਵਿਚ ਵੋਟਾਂ ਪਾਈਆਂ | ਬਲਾਕ ਕਾਹਨੂੰਵਾਨ ਦੇ 117 ਬੂਥਾਂ 'ਤੇ ਕੁੱਲ 48 ਫ਼ੀਸਦੀ ਵੋਟਾਂ ਪਈਆਂ | ਵੋਟਾਂ ਦੌਰਾਨ ਹੈਰਾਨੀਜਨਕ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਕਸਬਾ ਕਾਹਨੂੰਵਾਨ ਦੇ ਜ਼ਿਲ•ਾ ਪ੍ਰੀਸ਼ਦ 21 ਨੰਬਰ ਜ਼ੋਨ 'ਤੇ ਇਸ ਵਾਰ ਅਕਾਲੀ ਦਲ ਬਾਦਲ ਦਾ ਬੂਥ ਤੱਕ ਨਹੀ ਲੱਗਾ |
ਊਧਨਵਾਲ ਤੇ ਆਸ-ਪਾਸ ਦੇ ਪਿੰਡਾਂ 'ਚ ਅਮਨ-ਅਮਾਨ ਨਾਲ ਵੋਟਾਂ ਪਈਆਂ
ਊਧਨਵਾਲ (ਪਰਗਟ ਸਿੰਘ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਾਉਣ ਦਾ ਕੰਮ ਸਵੇਰੇ ਅੱਠ ਤੋਂ ਸ਼ੁਰੂ ਹੋਇਆ | ਦੋਵੇਂ ਪ੍ਰਮੁੱਖ ਪਾਰਟੀਆਂ ਦੇ ਸਮਰਥਕ ਕਾਫ਼ੀ ਉਤਸ਼ਾਹ ਵਿਚ ਵੋਟਾਂ ਦੀਆਂ ਪਰਚੀਆਂ ਕੱਟਣ ਲਈ ਨਜ਼ਰੀ ਆਏ | ਨੇੜਲੇ ਪਿੰਡ ਖ਼ਜਾਲੇ 'ਚ 30 ਤੋਂ 35, ਚੌੜੇ ਮਧਰੇ 'ਚ 30 ਤੋਂ 36 ਪ੍ਰਤੀਸ਼ਤ, ਕਾਜ਼ਮਪੁਰ ਪਿੰਡ 'ਚ ਦੋ ਬੂਥਾਂ 'ਤੇ 60 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ | ਇਨ੍ਹ•ਾਂ ਸਾਰਿਆਂ ਪਿੰਡਾਂ ਦੇ ਬੂਥਾਂ 'ਤੇ ਕਿਧਰੇ ਲੰਬੀਆਂ ਕਤਾਰਾਂ ਵੇਖਣ ਨੂੰ ਨਹੀਂ ਮਿਲਿਆ | ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਮਿਲ ਕੇ ਹਾਲ-ਚਾਲ ਜਾਣਿਆ | ਕੱੁਲ ਮਿਲਾ ਕੇ ਵੋਟਾ ਪਾਉਣ ਦਾ ਰੁਝਾਨ ਸ਼ਾਂਤੀਪੂਰਵਕ ਚਲਦਾ ਰਿਹਾ |
ਆਲ ਪੰਜਾਬ ਗ੍ਰਾਮੀਣ ਬੈਂਕ ਇੰਪਲਾਈਜ਼ ਯੂਨੀਅਨ ਵਲੋਂ ਚੋਣਾਂ ਦਾ ਬਾਈਕਾਟ
ਅੱਚਲ ਸਾਹਿਬ (ਗੁਰਚਰਨ ਸਿੰਘ)-ਆਲ ਪੰਜਾਬ ਗ੍ਰਾਮੀਣ ਬੈਂਕ ਇੰਪਲਾਈਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਬਾਈਕਾਟ ਕੀਤਾ ਗਿਆ | ਇਸ ਮੌਕੇ ਇੰਪਲਾਈਜ਼ ਯੂਨੀਅਲ ਦੇ ਪ੍ਰਧਾਨ ਏ.ਪੀ.ਐਸ. ਬਰਾੜ ਤੇ ਜਨਰਲ ਸਕੱਤਰ ਸ੍ਰੀ ਦੀਪਕ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨਰ ਵਲੋਂ ਚੀਫ਼ ਸੈਕਟਰੀ ਨੂੰ ਛੁੱਟੀ ਸਬੰਧੀ ਪੱਤਰ ਵੀ ਕੱਢਿਆ ਗਿਆ ਸੀ, ਪਰ ਇਸ ਸਬੰਧੀ ਛੁੱਟੀ ਸਕੂਲਾਂ-ਕਾਲਜਾਂ ਆਦਿ 'ਚ ਹੀ ਕੀਤੀ ਗਈ | ਉਨ•ਾਂ ਕਿਹਾ ਕਿ ਯੂਨੀਅਨ ਵਲੋਂ ਚੀਫ਼ ਸੈਕਟਰੀ ਨੂੰ ਛੁੱਟੀ ਸਬੰਧੀ 17 ਸਤੰਬਰ ਨੂੰ ਈਮੇਲ ਵੀ ਕੀਤੀ ਸੀ, ਪਰ ਇਸ ਦੇ ਬਾਵਜੂਦ ਵੀ ਬੈਂਕਾਂ ਵਿਚ ਛੁੱਟੀ ਨਾ ਕਰਨ ਕਰਕੇ ਵੱਖ-ਵੱਖ ਬੈਂਕਾਂ ਦੇ ਕਰੀਬ 40 ਹਜ਼ਾਰ ਮੁਲਾਜ਼ਮਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰੱਖ ਕੇ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ |
ਘੁਮਾਣ ਅਧੀਨ ਆਉਂਦੇ ਸਾਰੇ ਪਿੰਡਾਂ 'ਚ 40 ਤੋਂ 45 ਫ਼ੀਸਦੀ ਵੋਟਾਂ ਪਈਆਂ
ਘੁਮਾਣ (ਬੰਮਰਾਹ, ਬਾਵਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਘੁਮਾਣ ਤੋਂ ਕਾਂਗਰਸ ਪਾਰਟੀ ਦੇ ਜੋਗਿੰਦਰ ਸਿੰਘ ਪਟਵਾਰੀ ਨੇ ਆਪਣੇ ਜੱਦੀ ਪਿੰਡ ਗੰਢੇ ਕੇ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਅਕਾਲੀ ਦਲ ਦੇ ਉਮੀਦਵਾਰ ਅਮਰੀਕ ਸਿੰਘ ਬੋਲੇਵਾਲ ਨੇ ਪਿੰਡ ਬੋਲੇਵਾਲ ਵਿਖੇ ਆਪਣੀ ਵੋਟ ਪਾਈ | ਇਸੇ ਤਰ੍ਹ•ਾਂ ਜ਼ਿਲ•ਾ ਪ੍ਰੀਸ਼ਦ ਜ਼ੋਨ ਹਰਚੋਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਮੰਡ ਨੇ ਪਿੰਡ ਸਦਾਰੰਗ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਨ•ਾਂ ਵੋਟਾਂ ਦੌਰਾਨ ਸਵੇਰ ਦੇ ਸਮੇਂ ਵੋਟਰਾਂ ਦਾ ਬਹੁਤਾ ਰੁਝਾਨ ਨਹੀਂ ਦਿਖਿਆ, ਪਰ ਪਾਰਟੀਆਂ ਦੇ ਮੁਦੱਈਆਂ ਵਲੋਂ ਪੰਚਾਇਤੀ ਚੋਣਾਂ ਨੂੰ ਨੇੜੇ ਦੇਖਦਿਆਂ ਆਪਣੀ ਟੋਹਰ ਤੇ ਸਾਖ ਬਚਾਉਣ ਲਈ ਆਪਣੇ ਵਾਹਨਾਂ 'ਤੇ ਵੋਟਰਾਂ ਨੂੰ ਘਰਾਂ 'ਚੋਂ ਕੱਢ ਕੇ ਪੋਿਲੰਗ ਬੂਥਾਂ 'ਤੇ ਲਿਆਂਦਾ ਗਿਆ | ਇਸ ਮੌਕੇ ਜਿੱਥੇ ਉਮੀਦਵਾਰਾਂ ਨੇ ਆਪਣੇ ਆਪਣੇ ਜ਼ੋਨ ਵਿਚ ਜਾ ਕੇ ਬੂਥ ਚੈੱਕ ਕੀਤੇ, ਉੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਵੀ ਪਹੁੰਚ ਕੇ ਚੋਣ ਪ੍ਰਕਿਰਿਆ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ |
ਚੋਣ ਮੌਕੇ ਵੋਟਰਾਂ 'ਚ ਨਹੀਂ ਦਿਸਿਆ ਕਿਤੇ ਉਤਸ਼ਾਹ
ਨੌਸ਼ਹਿਰਾ ਮੱਝਾ ਸਿੰਘ (ਤਰਸੇਮ ਸਿੰਘ ਤਰਾਨਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਲਈ ਪਈਆਂ ਅੱਜ ਵੋਟਾਂ ਮੌਕੇ ਵੱਖ-ਵੱਖ ਪਿੰਡਾਂ ਅੰਦਰ ਵਿਸ਼ੇਸ਼ ਰੂਪ 'ਚ ਦੌਰਾ ਕਰਨ ਕਿਧਰੇ ਵੀ ਵੋਟਰਾਂ 'ਚ ਵੋਟਾਂ ਪਾਏ ਜਾਣ ਸਬੰਧੀ ਉਤਸ਼ਾਹ ਨਹੀਂ ਵਿਖਿਆ, ਜਿਸ ਦੀ ਵਜਾ ਕਰਕੇ ਵੱਖ-ਵੱਖ ਪਿੰਡਾਂ ਅੰਦਰ ਪੋਿਲੰਗ ਪ੍ਰਤੀਸ਼ਤਤਾ ਘੱਟ ਰਹੀ |

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਨਹੀਂ ਦੇਖਣ ਨੰੂ ਮਿਲਿਆ ਲੋਕਾਂ 'ਚ ਉਤਸ਼ਾਹ

ਗੁਰਦਾਸਪੁਰ, 19 ਸਤੰਬਰ (ਆਰਿਫ਼)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਬਲਾਕਾਂ ਅੰਦਰ ਪੈ ਰਹੀਆਂ ਚੋਣਾਂ ਦੌਰਾਨ ਲੋਕਾਂ 'ਚ ਕੋਈ ਉਤਸ਼ਾਹ ਦੇਖਣ ਨੰੂ ਨਹੀਂ ਮਿਲਿਆ | ਜਦੋਂ ਕਿ ਗੁਰਦਾਸਪੁਰ ਅੰਦਰ 37.62 ਫ਼ੀਸਦੀ ਵੋਟਾਂ ...

ਪੂਰੀ ਖ਼ਬਰ »

ਆਟੋ ਡੀਲਰ ਯੂਨੀਅਨ ਵਲੋਂ ਗਟਰ 'ਚ ਡਿੱਗ ਕੇ ਮਰਨ ਵਾਲੇ ਬੱਚੇ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਮਦਦ

ਬਟਾਲਾ, 19 ਸਤੰਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਮੌਕੇ ਪਰਿਵਾਰ ਸਮੇਤ ਪਾਲਕੀ ਦੇ ਦਰਸ਼ਨ ਕਰਨ ਪਹੰੁਚੇ ਮਾਸੂਮ ਗੁਰਨੂਰ ਦੀ ਗਟਰ 'ਚ ਡਿੱਗ ਕੇ ਮੌਤ ਹੋ ਗਈ ਸੀ | ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੰੁਚੇ ਆਟੋ ਡੀਲਰ ਯੂਨੀਅਨ ਦੇ ਅਹੁਦੇਦਾਰਾਂ ਵਲੋਂ ...

ਪੂਰੀ ਖ਼ਬਰ »

ਘਰੋਟਾ ਬਲਾਕ ਦੇ 91 ਪਿੰਡਾਂ 'ਚ 49 ਫ਼ੀਸਦੀ ਵੋਟਾਂ ਪਈਆਂ

ਘਰੋਟਾ, 19 ਸਤੰਬਰ (ਸੰਜੀਵ ਗੁਪਤਾ)-ਜ਼ਿਲ੍ਹੇ ਦੇ ਘਰੋਟਾ ਬਲਾਕ ਦੇ 91 ਪਿੰਡਾਂ 'ਚ 49 ਫ਼ੀਸਦੀ ਵੋਟ ਪੋਲ ਹੋਈ | ਦੱਸਣਯੋਗ ਹੈ ਕਿ ਘਰੋਟਾ ਬਲਾਕ ਦੇ 91 ਪਿੰਡਾਂ, 131 ਬੂਥਾਂ 'ਤੇ 65556 ਵੋਟਰ ਹਨ, ਜਿਨ੍ਹਾਂ 'ਚੋਂ 34222 ਪੁਰਸ਼ ਤੇ 31334 ਮਹਿਲਾ ਵੋਟਰ ਹਨ | ਕਸਬਾ ਘਰੋਟਾ ਦੇ 3916 ਕੁੱਲ ਵੋਟਰ ਹਨ, ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ

ਕਾਦੀਆਂ, 19 ਸਤੰਬਰ (ਕੁਲਵਿੰਦਰ ਸਿੰਘ)-ਅੱਜ ਦੁਪਹਿਰ ਬਾਅਦ ਕਾਦੀਆਂ-ਬਟਾਲਾ ਰੋਡ 'ਤੇ ਨਾਥਪੁਰ ਪਿੰਡ ਦੇ ਮੋੜ ਨਜ਼ਦੀਕ ਇਕ ਸਵਿੱਫ਼ਟ ਕਾਰ ਤੇ ਮਰੂਤੇ ਵਿਚਕਾਰ ਆਹਮੋ-ਸਾਹਮਣੇ ਜਬਰਦਸਤ ਟੱਕਰ ਹੋਣ ਦੀ ਖ਼ਬਰ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਤੇ ਥਾਣਾ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

ਹਰਚੋਵਾਲ/ਸ੍ਰੀ ਹਰਿਗੋਬਿੰਦਪੁਰ, 19 ਸਤੰਬਰ (ਢਿੱਲੋਂ, ਘੁੰਮਣ)-ਪਿੰਡ ਖੁਜਾਲਾ ਦੇ ਵਸਨੀਕ ਗੱਜਣ ਸਿੰਘ (69) ਪੁੱਤਰ ਸੋਹਣ ਸਿੰਘ ਦੀ ਬਿਜਲੀ ਦੇ ਕਰੰਟ ਨਾਲ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਝਿਰਮਲ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਘਰੇਲੂ ਲੋਹੇ ਦੀ ...

ਪੂਰੀ ਖ਼ਬਰ »

ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਝਗੜੇ 'ਚ 1 ਗੰਭੀਰ ਜ਼ਖ਼ਮੀ

ਬਟਾਲਾ, 19 ਸਤੰਬਰ (ਬੁੱਟਰ)-ਬਿਜਲੀ ਬੋਰਡ ਬੋਹਰੀ ਖਾਨੋਵਾਲ ਦੇ ਦਫ਼ਤਰ 'ਚ ਦੋ ਬਿਜਲੀ ਮੁਲਾਜ਼ਮਾਂ ਦੇ ਹੋਏ ਆਪਸੀ ਝਗੜੇ 'ਚ ਇਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ | ਬਟਾਲਾ ਸਿਵਲ ਹਸਪਤਾਲ ਜੇਰੇ ਇਲਾਜ ਜੇ.ਈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਰਮਚਾਰੀ ਲਾਈਨਮੈਨ ਨੂੰ ...

ਪੂਰੀ ਖ਼ਬਰ »

ਸਿਲੰਡਰ ਫੱਟਣ ਨਾਲ ਔਰਤ ਜ਼ਖ਼ਮੀ

ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਇੱਕ ਘਰ 'ਚ ਅਚਾਨਕ ਛੋਟਾ ਗੈਸ ਸਿਲੰਡਰ ਫੱਟ ਜਾਣ ਨਾਲ ਔਰਤ ਜ਼ਖ਼ਮੀ ਹੋ ਗਈ | ਇਸ ਸਬੰਧ 'ਚ ਪੀੜਤ ਸ਼ਾਂਤੀ ਪਤਨੀ ਸਵ. ਸੰਤਾ ਸਿੰਘ ਨੇ ਦੱਸਿਆ ਕਿ ਉਸ ਦੀ ਪੋਤਰੀ ਨੇ ਸਵੇਰ ਦਾ ਖਾਣਾ ਬਣਾਉਣ ਲਈ ਸਿਲੰਡਰ ਚਾਲੂ ਕੀਤਾ ਤਾਂ ਅਚਾਨਕ ਸਿਲੰਡਰ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਟਰੈਕਟਰਾਂ ਦੀਆਂ ਦੌੜਾਂ ਕਰਵਾਈਆਂ

ਡੇਰਾ ਬਾਬਾ ਨਾਨਕ, 19 ਸਤੰਬਰ (ਵਤਨ)-ਨਜ਼ਦੀਕੀ ਪਿੰਡ ਚੰਦੂ ਨੰਗਲ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਟਰੈਕਟਰਾਂ ਦੇ ਦੌੜ ਮੁਕਾਬਲੇ ਕਰਵਾਏ ਗਏ | ਇਸ ਮੌਕੇ ਗੁਰੂ ਨਾਨਕ ਵੰਸ਼ਜ ਬਾਬਾ ਸੁਖਦੀਪ ਸਿੰਘ ਬੇਦੀ ਤੇ ਬਾਬਾ ਭਗਵਾਨ ਦਾਸ ਤੇ ਹਰਨਾਮ ਦਾਸ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ- ਬਾਬਾ ਗੁਪਾਲ ਸਿੰਘ

ਕੋਟਲੀ ਸੂਰਤ ਮੱਲ੍ਹੀ, 19 ਸਤੰਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਰਾਉਵਾਲ ਦੇ ਕਾਂਗਰਸੀ ਆਗੂ ਬਾਬਾ ਗੁਪਾਲ ਸਿੰਘ ਰਾਉਵਾਲ ਨੇ ਆਪਣੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ...

ਪੂਰੀ ਖ਼ਬਰ »

ਡੀ.ਸੀ.ਤੇ ਐਸ.ਡੀ.ਐਮ. ਵਲੋਂ ਵੱਖ-ਵੱਖ ਬੂਥਾਂ ਦਾ ਦੌਰਾ

ਗੁਰਦਾਸਪੁਰ, 19 ਸਤੰਬਰ (ਆਰਿਫ਼)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੇਸ਼ੱਕ ਮਾਹੌਲ ਸ਼ਾਂਤੀ ਪੂਰਵਕ ਰਿਹਾ | ਪਰ ਫਿਰ ਵੀ ਆਪਣਾ ਫ਼ਰਜ਼ ਸਮਝਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉੱਜਵਲ ਤੇ ਐਸ.ਡੀ.ਐਮ ਸਕੱਤਰ ਸਿੰਘ ਬੱਲ ਵਲੋਂ ਜ਼ਿਲ੍ਹੇ ਭਰ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨਿਗਮ ਬਟਾਲਾ ਦੀ ਸ਼ਾਖਾ ਨੰ: 2 ਤੋਂ ਨਵੀਂ ਪਾਲਸੀ ਦੇ ਸਬੰਧੀ ਰੈਲੀ ਕੱਢੀ

ਬਟਾਲਾ, 19 ਸਤੰਬਰ (ਕਾਹਲੋਂ)-ਭਾਰਤੀ ਜੀਵਨ ਬੀਮਾ ਨਿਗਮ ਬਟਾਲਾ ਦੀ ਸ਼ਾਖਾ ਨੰ: 2 ਦੇ ਪ੍ਰਬੰਧਕ ਤੁਨਜ ਗੁਪਤਾ ਦੀ ਅਗਵਾਈ ਵਿਚ ਨਵੀਂ ਪਾਲਸੀ ਜੀਵਨ ਸ਼ਾਂਤੀ ਦੀ ਜਾਣਕਾਰੀ ਲਈ ਰੈਲੀ ਕੱਢੀ ਗਈ | ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਜਿਵੇਂ ਨਹਿਰੂ ਗੇਟ, ਅੱਚਲੀ ਗੇਟ ...

ਪੂਰੀ ਖ਼ਬਰ »

ਪੰਡਿਤ ਮੋਹਣ ਲਾਲ ਐਸ.ਡੀ. ਕਾਲਜ ਵਿਖੇ ਹਿੰਦੀ ਦਿਵਸ ਸਬੰਧੀ ਸਮਾਗਮ

ਗੁਰਦਾਸਪੁਰ, 19 ਸਤੰਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਪੰਡਿਤ ਮੋਹਣ ਲਾਲ ਐਸ.ਡੀ.ਕਾਲਜ ਫ਼ਾਰ ਵੁਮੈਨ ਵਿਖੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੀ ਪ੍ਰਧਾਨਗੀ ਹੇਠ ਹਿੰਦੀ ਦਿਵਸ ਨੰੂ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੇਵਾ ਮੁਕਤ ਪਿ੍ੰਸੀਪਲ ਤੇ ਹਿੰਦੀ ਲੇਖਕ ਡਾ: ...

ਪੂਰੀ ਖ਼ਬਰ »

ਗਗਨ ਇੰਟਰਨੈਸ਼ਨਲ ਸਕੂਲ ਵਿਖੇ ਸਮਾਗਮ

ਪੁਰਾਣਾ ਸ਼ਾਲਾ, 19 ਸਤੰਬਰ (ਅਸ਼ੋਕ ਸ਼ਰਮਾ)-ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਗਗਨ ਇੰਟਰਨੈਸ਼ਨਲ ਸਕੂਲ ਵਿਖੇ ਇੰਵੈਸ਼ਚੁਅਰ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇੰਜੀ: ਕੁਲਵਿੰਦਰ ਸਿੰਘ, ਐਮ.ਡੀ.ਸੁਰਿੰਦਰ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਨਾਇਕ ਹਰਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਦੋਰਾਂਗਲਾ, 19 ਸਤੰਬਰ (ਲਖਵਿੰਦਰ ਸਿੰਘ ਚੱਕਰਾਜਾ)-ਬੀਤੇ ਦਿਨ ਮੈਕਲੋਡਗੰਜ ਵਿਖੇ 18 ਸਿੱਖ ਰੈਜੀਮੈਂਟ ਦੇ ਇਕ ਜਵਾਨ ਵਲੋਂ ਆਪਣੇ ਹੀ ਦੋ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਬਾਅਦ ਖ਼ੁਦ ਨੰੂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ | ਇਸ ਘਟਨਾ ਵਿਚ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਬੈਂਕਿੰਗ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ

ਗੁਰਦਾਸਪੁਰ, 19 ਸਤੰਬਰ (ਆਲਮਬੀਰ ਸਿੰਘ)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਖੇ ਬੈਂਕਿੰਗ ਤੇ ਐਸ.ਐਸ.ਸੀ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਜਿਸ ਦੇ ਚੱਲਦਿਆਂ ਹੁਣ ਵਿਦਿਆਰਥੀ ਦਿੱਲੀ, ਚੰਡੀਗੜ੍ਹ ਜਾਣ ਦੀ ਬਜਾਏ ਐਜੂਕੇਸ਼ਨ ਵਰਲਡ ਤੋਂ ਹੀ ...

ਪੂਰੀ ਖ਼ਬਰ »

ਚੋਰਾਂ ਵਲੋਂ ਸੰਨ੍ਹ ਲਗਾ ਕੇ ਘਰ 'ਚ ਚੋਰੀ

ਗੁਰਦਾਸਪੁਰ, 19 ਸਤੰਬਰ (ਗੁਰਪ੍ਰਤਾਪ ਸਿੰਘ)-ਸਥਾਨਕ ਸ਼ਹਿਰ ਦੇ ਮੇਹਰ ਚੰਦ ਰੋਡ 'ਤੇ ਸਥਿਤ ਘਰ 'ਚੋਂ ਚੋਰਾਂ ਵਲੋਂ ਲਗਭਗ 95 ਹਜ਼ਾਰ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਸੋਹਨ ਲਾਲ ਵਾਸੀ ...

ਪੂਰੀ ਖ਼ਬਰ »

ਫੀਡ ਦਾ ਲੱਦਿਆ ਟਰੱਕ ਪਲਟਿਆ

ਬਹਿਰਾਮਪੁਰ, 19 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਖੇਤਰ ਅਧੀਨ ਪੈਂਦੇ ਬਾਹਮਣੀ ਤੋਂ ਸਾਦੜ ਜਾਣ ਵਾਲੀ ਸੜਕ 'ਤੇ ਇਕ ਮੁਰਗੀਆਂ ਦੀ ਫੀਡ ਨਾਲ ਭਰੇ ਟਰੱਕ ਦੇ ਪਲਟ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਹਾਦਸੇ ਦਾ ਸ਼ਿਕਾਰ ਟਰੱਕ ਨੰਬਰ ਪੀ.ਬੀ.23 ਐਫ 3745 ਦੇ ਡਰਾਈਵਰ ...

ਪੂਰੀ ਖ਼ਬਰ »

ਬੇਟੀ ਬਚਾਓ-ਬੇਟੀ ਪੜ੍ਹਾਓ ਤਹਿਤ ਮੁਫ਼ਤ ਆਈਲਟਸ ਲਈ ਬੈਚ ਅੱਜ ਤੋਂ-ਗਲੋਬਲ ਗੁਰੂ

ਜਲੰਧਰ, 19 ਸਤੰਬਰ (ਅ.ਬ.)-ਵਿਦਿਆਰਥੀ ਵੀਜ਼ਾ ਵਿਚ ਜਾਣਿਆ ਪਛਾਣਿਆ ਨਾਂਅ ''ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼'' ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਵਲੋਂ ਆਪਣੇ ਗੁਰਦਾਸਪੁਰ ਦਫ਼ਤਰ ਵਿਚ ਆਈਲਟਸ ਸੈਂਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ 20 ਸਤੰਬਰ ...

ਪੂਰੀ ਖ਼ਬਰ »

ਕੈਨੇਡਾ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਆਏ ਕਬੱਡੀ ਖਿਡਾਰੀ ਦਾ ਭਰਵਾਂ ਸਵਾਗਤ

ਕੋਟਲੀ ਸੂਰਤ ਮੱਲ੍ਹੀ, 19 ਸਤੰਬਰ (ਕੁਲਦੀਪ ਸਿੰਘ ਨਾਗਰਾ)-ਮਾਂ ਖੇਡ ਕਬੱਡੀ 'ਚ ਚੰਗਾ ਨਾਮਣਾ ਖੱਟ ਰਹੇ ਨੇੜਲੇ ਪਿੰਡ ਸ਼ਿਕਾਰ ਮਾਛੀਆਂ ਦੇ ਪ੍ਰੀਤਮ ਸਿੰਘ ਦੇ ਹੋਣਹਾਰ ਸਪੁੱਤਰ ਤੇ ਕਬੱਡੀ ਖਿਡਾਰੀ ਕੁਲਦੀਪ ਸਿੰਘ ਵਲੋਂ ਕੈਨੇਡਾ 'ਚ ਦੂਸਰੀ ਵਾਰ ਆਪਣੀ ਸ਼ਾਨਦਾਰ ਖੇਡ ਦਾ ...

ਪੂਰੀ ਖ਼ਬਰ »

ਜ਼ਿਲੇ੍ਹ ਪਠਾਨਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ

ਪਠਾਨਕੋਟ (ਆਰ. ਸਿੰਘ)-ਅੱਜ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਜ਼ਿਲ੍ਹਾ ਪਠਾਨਕੋਟ 'ਚ ਲੋਕਾਂ ਦਾ ਰੁਝਾਨ ਵੋਟਾਂ ਪਾਉਣ ਵਿਚ ਘੱਟ ਦੇਖਣ ਨੂੰ ਮਿਲਿਆ | ਜ਼ਿਲ੍ਹਾ ਪਠਾਨਕੋਟ ਅੰਦਰ ਅੱਜ ਕੇਵਲ 57 ਪ੍ਰਤੀਸ਼ਤ ਪੋਿਲੰਗ ਹੋਈ | ਸਾਰਾ ...

ਪੂਰੀ ਖ਼ਬਰ »

ਡੇਂਗੂ ਦੇ ਦੋ ਹੋਰ ਮਰੀਜ਼ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 21 ਹੋਈ

ਪਠਾਨਕੋਟ, 19 ਸਤੰਬਰ (ਚੌਹਾਨ)-ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਅੰਦਰ ਲਗਾਤਾਰ ਵਧਦੀ ਜਾ ਰਹੀ ਹੈ | ਸਿਹਤ ਵਿਭਾਗ ਵਲੋਂ ਵੱਖ-ਵੱਖ ਥਾਵਾਂ ਤੋਂ ਲਏ ਖ਼ੂਨ ਦੇ ਸੈਂਪਲਾਂ ਦੀ ਕੀਤੀ ਜਾਂਚ ਤੋਂ ਦੋ ਡੇਂਗੂ ਦੇ ਮਰੀਜ਼ ਹੋਰ ਸਾਹਮਣੇ ਆਏ ਹਨ | ਜਿਨ੍ਹਾਂ 'ਚ ਇਕ ਸੁਭਾਸ਼ ...

ਪੂਰੀ ਖ਼ਬਰ »

ਪਿੰਡ ਬਲੇਵਾਂ ਤੇ ਵਿਰਕੁਲੀ ਦੇ ਬੂਥਾਂ 'ਤੇ ਨਹੀਂ ਹੋਈ ਇਕ ਵੀ ਵੋਟ ਪੋਲ

• ਇਲਾਕੇ ਦੀ ਬਦਤਰ ਹਾਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤਾ ਵੋਟਾਂ ਦਾ ਬਾਈਕਾਟ• ਸਾਰੇ ਹੀ ਉਮੀਦਵਾਰਾਂ ਤੋਂ ਖ਼ਫ਼ਾ ਹਨ ਇਲਾਕਾ ਨਿਵਾਸੀ ਸ਼ਾਹਪੁਰ ਕੰਢੀ, 19 ਸਤੰਬਰ (ਰਣਜੀਤ ਸਿੰਘ)-ਧਾਰ ਬਲਾਕ ਕੰਢੀ ਇਲਾਕੇ ਦੇ ਪਿੰਡ ਬਲੇਵਾਂ ਤੇ ਵਿਰਕੁਲੀ ਦੇ ਵੋਟਰਾਂ ਨੇ ਜ਼ਿਲ੍ਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX