ਤਾਜਾ ਖ਼ਬਰਾਂ


ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  7 minutes ago
ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) - ਨੇੜਲੇ ਪਿੰਡ ਰਸੂਲਪੁਰ (ਜੰਡੀ) ਵਿਖੇ ਦੋਨਾਲੀ ਰਾਈਫ਼ਲ ਦੀ ਸਫ਼ਾਈ ਕਰ ਰਹੇ ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਉਸ...
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  46 minutes ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਸੂਬੇ 'ਚ ਮਾਲੀਆ ਵਧਾਉਣ ਲਈ ਕਈ ਵਸਤਾਂ 'ਤੇ ਸਟੈਂਪ ਡਿਊਟੀ ਵਧਾਈ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਜਾਇਦਾਦ ਦੇ ਰਜਿਸਟਰੇਸ਼ਨ 'ਤੇ ਸਟੈਂਪ...
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  about 1 hour ago
ਤਿਰੂਵਨੰਤਪੁਰਮ, 17 ਅਕਤੂਬਰ- ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਸ਼ਾਮੀਂ ਪੰਜ ਵਜੇ ਖੁੱਲ੍ਹ ਗਏ ਹਨ। ਸ਼ਰਧਾਲੂ ਮੰਦਰ 'ਚ ਰਾਤੀਂ 10.30 ਵਜੇ ਤੱਕ ਪ੍ਰਾਰਥਨਾ ਕਰ ਸਕਦੇ ਹਨ। ਦੱਸ ਦਈਏ ਕਿ ਮੰਦਰ ਦੇ ਦੁਆਰ 22 ਅਕਤੂਬਰ ਤੱਕ ਖੁੱਲ੍ਹੇ...
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ
. . .  about 1 hour ago
ਜਲੰਧਰ, 17 ਅਕਤੂਬਰ (ਚਿਰਾਗ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਜ਼ਮਾਨਤ ਮਿਲਣ ਮਗਰੋਂ ਅੱਜ ਜਲੰਧਰ ਦੀ ਸੈਕੇਰਡ ਹਾਰਟ ਚਰਚ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ...
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਆਦਮਪੁਰ/ਡਰੋਲੀਕਲਾ, 17 ਅਕਤੂਬਰ (ਹਰਪ੍ਰੀਤ ਸਿੰਘ, ਸੰਤੋਖ ਸਿੰਘ, ਰਮਨ ਦਵੇਸਰ)- ਪਿੰਡ ਲੁਟੇਰਾ ਕਲਾ ਵਿਖੇ ਇੱਕ 40 ਸਾਲਾ ਪ੍ਰਵਾਸੀ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦੇ ਸੰਬੰਧ 'ਚ ਪੁੱਛਗਿੱਛ ਕਰਨ ਲਈ ਪੁਲਿਸ ਨੇ ਪੰਜ...
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ- ਚੀਮਾ
. . .  about 1 hour ago
ਸੰਗਰੂਰ, 17 ਅਕਤੂਬਰ (ਧੀਰਜ ਪਸ਼ੋਰੀਆ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਸਟੈਂਪ ਡਿਊਟੀ ਨੂੰ ਦੁੱਗਣੀ ਕੀਤੇ ਜਾਣ ਦੀ ਨਿੰਦਿਆ ਕਰਦਿਆਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਜਿਹਾ ਕਰਕੇ ਸੂਬੇ...
ਐੱਮ. ਜੇ. ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ...
ਲੁਟੇਰਿਆਂ ਨੇ ਗੋਲੀਬਾਰੀ ਕਰਕੇ ਵਪਾਰੀ ਕੋਲੋਂ ਲੁੱਟੇ 1.50 ਲੱਖ ਰੁਪਏ
. . .  about 1 hour ago
ਜੰਡਿਆਲਾ ਗੁਰੂ, 17 ਅਕਤੂਬਰ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਵਿਖੇ ਤਰਨਤਾਰਨ ਬਾਈਪਾਸ ਨਜ਼ਦੀਕ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਅੱਜ ਦੁਪਹਿਰ ਇੱਕ ਕਾਰ ਸਵਾਰ ਵਪਾਰੀ 'ਤੇ ਗੋਲੀਬਾਰੀ ਕਰਨ ਉਪਰੰਤ ਉਸ ਪਾਸੋਂ...
ਪੰਡਤ ਰਾਓ ਨੇ ਦੁਸਹਿਰੇ ਮੌਕੇ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਫੂਕਣ ਲਈ ਕੀਤਾ ਪ੍ਰੇਰਿਤ
. . .  about 1 hour ago
ਪਟਿਆਲਾ, 17 ਅਕਤੂਬਰ (ਅਮਨਦੀਪ ਸਿੰਘ)- ਪੰਡਿਤ ਰਾਓ ਧਨੇਵਰ ਅੱਜ ਪਟਿਆਲਾ ਦੇ ਬੱਸ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਦੁਸਹਿਰੇ ਮੌਕੇ ਰਾਵਣ ਦੇ ਨਾਲ-ਨਾਲ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਫੂਕਣ ਲਈ ਪ੍ਰੇਰਿਤ...
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚਣਗੇ ਫਰੈਂਕੋ ਮੁਲੱਕਲ
. . .  about 2 hours ago
ਜਲੰਧਰ, 17 ਅਕਤੂਬਰ (ਚਿਰਾਗ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਦੇ ਜ਼ੋਰਦਾਰ ਸਵਾਗਤ ਦੀ ਤਿਆਰ ਕੀਤੀ ਹੈ। ਸਮਰਥਕਾਂ ਵਲੋਂ ਚਰਚ 'ਚ ਉਨ੍ਹਾਂ ਦੇ...
ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਸਲਾਹ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ (ਲਿਬਰੇਟ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਦੀ ਸਲਾਹ ਦਿੱਤੀ ਹੈ। ਪਿਛਲੇ ਹਫ਼ਤੇ ਮੰਤਰਾਲੇ ਨੇ ਹੈਲਮਟ ਪਹਿਨਣ 'ਚ ਔਰਤਾਂ ਨੂੰ ਪੂਰੀ ਤਰ੍ਹਾਂ ਛੂਟ ਦੇ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10 ਲੱਖ ਰੁਪਏ
. . .  about 2 hours ago
ਭੁਵਨੇਸ਼ਵਰ, 17 ਅਕਤੂਬਰ- ਉੜੀਸਾ 'ਚ ਆਏ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਆਵਜ਼ੇ ਦੀ ਰਕਮ 'ਚ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਮੁਆਵਜ਼ਾ ਰਾਸ਼ੀ 4 ਲੱਖ ਤੋਂ ਵਧਾ ਕੇ 10 ਲੱਖ...
ਪੰਜਾਬ ਕੈਬਨਿਟ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਵੀਂ ਨੀਤੀ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ ਸੂਬੇ 'ਚ ਨਵੀਂ ਰੇਤ ਅਤੇ ਬਜਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਕਸਦ ਨਾਜਾਇਜ਼ ਮਾਈਨਿੰਗ ਨੂੰ ਰੋਕ ਕੇ ਮਾਲੀਆ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 52
. . .  about 3 hours ago
ਭੁਵਨੇਸ਼ਵਰ, 17 ਅਕਤੂਬਰ- ਉੜੀਸਾ 'ਚ ਆਏ ਚੱਕਰਵਾਤੀ ਤੂਫ਼ਾਨ 'ਤਿਤਲੀ' ਅਤੇ ਇਸ ਮਗਰੋਂ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 52 ਹੋ ਗਈ ਹੈ। ਮੁੱਢਲੇ ਅੰਦਾਜ਼ੇ ਮੁਤਾਬਕ ਇਸ ਕਾਰਨ 2,200 ਕਰੋੜ ਰੁਪਏ ਦੀ ਜਾਇਦਾਦ ਵੀ ਨੁਕਸਾਨੀ ਗਈ...
ਪੁੱਤਰ ਦੇ ਸਹੁਰਿਆਂ ਤੋਂ ਤੰਗ ਆਏ ਵਿਅਕਤੀ ਵਲੋਂ ਖ਼ੁਦਕੁਸ਼ੀ
. . .  about 3 hours ago
ਪਟਿਆਲਾ, 17 ਅਕਤੂਬਰ (ਅਮਨਦੀਪ ਸਿੰਘ)- ਇੱਥੇ ਇੱਕ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਹਿਚਾਣ 58 ਸਾਲਾ ਬਲਦੇਵ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ...
ਪੰਜਾਬ ਕੈਬਨਿਟ ਵਲੋਂ ਔਰਤਾਂ ਦੇ ਰਾਖਵੇਂਕਰਨ ਲਈ ਅਧਿਆਦੇਸ਼ ਨੂੰ ਮਨਜ਼ੂਰੀ
. . .  about 3 hours ago
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੇ ਦੋ ਲੱਖ ਰੁਪਏ
. . .  about 4 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, 2 ਕਰਮਚਾਰੀ ਜ਼ਖ਼ਮੀ
. . .  1 minute ago
ਮਿਲਟਰੀ ਹਸਪਤਾਲ 'ਚ ਫੌਜ ਦੇ ਜਵਾਨਾਂ ਨੇ ਗੁੰਗੀ-ਬੋਲੀ ਔਰਤ ਨਾਲ ਕਈ ਸਾਲਾਂ ਤੱਕ ਜਬਰ ਜਨਾਹ
. . .  about 4 hours ago
ਪੰਜਾਬ ਮੰਤਰੀ ਮੰਡਲ ਨੇ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
. . .  about 5 hours ago
ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 5 hours ago
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ, 15 ਜ਼ਖ਼ਮੀ
. . .  about 5 hours ago
ਹੱਤਿਆ ਦੇ ਦੂਜੇ ਮਾਮਲੇ 'ਚ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
. . .  about 6 hours ago
ਅਫ਼ਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, 7 ਜ਼ਖ਼ਮੀ
. . .  about 5 hours ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 6 hours ago
ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
. . .  about 6 hours ago
ਬਿਹਾਰ : ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਈ. ਡੀ. ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ
. . .  about 7 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 10 ਲੋਕਾਂ ਦੀ ਮੌਤ
. . .  about 7 hours ago
ਜਾਸੂਸੀ ਦੇ ਦੋਸ਼ਾਂ ਤਹਿਤ ਫੌਜ ਦਾ ਜਵਾਨ ਗ੍ਰਿਫ਼ਤਾਰ
. . .  about 7 hours ago
ਡਾਲਰ ਦੇ ਮੁਕਾਬਲੇ ਹਲਕੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 8 hours ago
ਮੁੱਠਭੇੜ 'ਚ 3 ਅੱਤਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ
. . .  about 8 hours ago
ਸਬਰੀਮਾਲਾ ਮੰਦਰ ਦੇ ਅੱਜ ਖੁੱਲਣਗੇ ਦੁਆਰ, ਸੁਰੱਖਿਆ ਦੇ ਸਖਤ ਪ੍ਰਬੰਧ
. . .  about 9 hours ago
ਬੱਚੀ ਜੈਨਬ ਦੇ ਜਬਰ ਜਨਾਹੀ ਤੇ ਹਤਿਆਰੇ ਨੂੰ ਲਾਹੌਰ 'ਚ ਦਿੱਤੀ ਗਈ ਫਾਂਸੀ
. . .  about 9 hours ago
ਜਵਾਨਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  about 1 hour ago
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  about 1 hour ago
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  3 minutes ago
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  25 minutes ago
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  46 minutes ago
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  about 1 hour ago
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  about 1 hour ago
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  1 day ago
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  1 day ago
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  1 day ago
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਫਾਜ਼ਿਲਕਾ / ਅਬੋਹਰ

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2018

ਫ਼ਾਜ਼ਿਲਕਾ ਤੇ ਅਬੋਹਰ 'ਚ 60 ਫੀਸਦੀ ਪਈਆਂ ਵੋਟਾਂ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਸੂਬੇ 'ਚ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੰਮ ਫ਼ਾਜ਼ਿਲਕਾ ਇਲਾਕੇ ਅੰਦਰ ਸ਼ਾਂਤੀ ਪੂਰਵਕ ਨੇਪਰੇ ਚੜਿ੍ਹਆ, ਮਾਮੁਲੀ ਝੜਪਾਂ ਤੋਂ ਇਲਾਵਾ ਪੂਰਨ ਤੌਰ 'ਤੇ ਫ਼ਾਜ਼ਿਲਕਾ ਇਲਾਕੇ ਅੰਦਰ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਿ੍ਹਆ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਸਵੇਰ 9 ਵਜੇ ਤੋਂ ਸ਼ੁਰੂ ਹੋਏ ਵੋਟਾਂ ਦੇ ਕੰਮਾਂ ਦੀ ਸ਼ੁਰੂਆਤ ਤਾਂ ਠੀਕ ਹੋਈ ਪਰ ਬਾਅਦ 'ਚ ਆ ਕੇ ਰਫ਼ਤਾਰ ਕਾਫ਼ੀ ਜ਼ਿਆਦਾ ਢਿੱਲੀ ਪੈ ਗਈ | ਫ਼ਾਜ਼ਿਲਕਾ ਇਲਾਕੇ ਅੰਦਰ ਕੁੱਲ 60 ਫੀਸਦੀ ਵੋਟਿੰਗ ਹੋਈ ਹੈ | 'ਅਜੀਤ' ਟੀਮ ਵਲੋਂ ਪਿੰਡ ਪੈਂਚਾ ਵਾਲੀ, ਸ਼ਹੀਦ ਕੁਲਵੰਤ ਸਿੰਘ ਨਗਰ, ਚੁਵਾੜਿਆਂਵਾਲੀ, ਕਿੱਕਰ ਵਾਲਾ ਰੂਪ, ਬੇਂਗਾਵਾਲੀ, ਸਜਰਾਣਾ, ਢਾਣੀ ਕੋਟੂ ਰਾਮ, ਜਨਤਾ ਨਗਰ, ਟਿੱਲਾਂਵਾਲੀ, ਸ਼ਹਿਤੀਰਵਾਲਾ, ਸਾਬੂਆਣਾ, ਜੰਡਵਾਲਾ ਖਰਤਾ, ਕੋੜਿਆਂਵਾਲੀ, ਸ਼ਲੇਮਸ਼ਾਹ, ਮੋਜਮ, ਮੁਹਾਰ ਸੋਨਾ, ਮੁਹਾਰ ਖੀਵਾ, ਮੁਹਾਰ ਜਮਸ਼ੇਰ, ਕਾਂਵਾਵਾਲੀ, ਹਸਤਾ ਕਲਾਂ, ਸਮਸ਼ਾਬਾਦ ਆਦਿ ਦਾ ਦੌਰਾ ਕੀਤਾ ਗਿਆ ਜਿੱਥੇ ਪੋਿਲੰਗ ਦਾ ਕੰਮ ਕੋਈ ਖ਼ਾਸੀ ਤੇਜ਼ੀ ਨਾਲ ਨਹੀ ਚੱਲ ਰਿਹਾ ਸੀ, ਲੋਕਾਂ'ਚ ਇਨ੍ਹਾਂ ਚੋਣਾਂ ਲਈ ਕੋਈ ਖ਼ਾਸ ਉਤਸ਼ਾਹ ਵੀ ਨਹੀਂ ਦੇਖਿਆ ਜਾ ਰਿਹਾ ਸੀ | ਇਸ ਤੋਂ ਇਲਾਵਾ ਕਈ ਪਿੰਡਾਂ 'ਚ ਮਾਮੁਲੀ ਤਕਰਾਰਾਂ ਹੋਈਆਂ, ਜਿੱਥੇ ਪੁਖ਼ਤਾ ਪ੍ਰਬੰਧ ਹੋਣ ਕਾਰਨ ਕੰਮ ਕੰਟਰੋਲ 'ਚ ਰਿਹਾ |
ਵਿਧਾਇਕ ਦਵਿੰਦਰ ਘੁਬਾਇਆ ਨੇ ਪਾਈ ਵੋਟ
ਮੰਡੀ ਘੁਬਾਇਆ, (ਅਮਨ ਬਵੇਜਾ)-ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਘੁਬਾਇਆ ਨੇ ਆਪਣੇ ਜੱਦੀ ਪਿੰਡ ਘੁਬਾਇਆ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ ਨੰਬਰ 107 'ਚ ਆਪਣੀ ਵੋਟ ਪਾਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੁਖੀ ਬਾਦਲ ਪਰਿਵਾਰ ਦਾ ਬੇਅਦਬੀ ਮਾਮਲੇ 'ਚ ਸਿੱਧੇ ਤੌਰ 'ਤੇ ਨਾਂਅ ਆ ਜਾਣ ਤੋਂ ਬਾਅਦ ਅਕਾਲੀ ਦਲ ਵੋਟ ਦਾ ਹੱਕਦਾਰ ਹੀ ਨਹੀਂ ਹੈ ਅਤੇ ਇਸ ਕਰਕੇ ਲੋਕਾਂ 'ਚ ਭਾਰੀ ਗ਼ੁੱਸਾ ਤੇ ਨਿਰਾਸ਼ਾ ਹੈ ਜਿਸ ਦੇ ਚੱਲਦਿਆਂ ਲੋਕਾਂ ਦਾ ਅਕਾਲੀ ਦਲ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ ਤੇ ਲੋਕ ਕਿਸੇ ਵੀ ਕੀਮਤ'ਤੇ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ ਅਤੇ ਕਾਂਗਰਸ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ |
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪਾਈ ਵੋਟ
ਮੰਡੀ ਘੁਬਾਇਆ(ਅਮਨ ਬਵੇਜਾ)-ਫਿਰੋਜਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਜੱਦੀ ਪਿੰਡ ਘੁਬਾਇਆ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ ਨੰਬਰ 107 'ਚ ਆਪਣੀ ਵੋਟ ਪਾਈ | ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੀ ਸਮਝ ਦੇ ਮੁਤਾਬਿਕ ਹੀ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਸਭ ਦਾ ਸੰਵਿਧਾਨਕ ਹੱਕ ਹੈ ਅਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਵਲੋਂ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਦਾ ਬੇਅਦਬੀ ਮਾਮਲੇ 'ਚ ਸਿੱਧੇ ਤੌਰ 'ਤੇ ਨਾਂਅ ਆ ਜਾਣ ਤੋਂ ਬਾਅਦ ਲੋਕ ਅਕਾਲੀ ਦਲ ਨੂੰ ਵੋਟ ਨਹੀਂ ਪਾਉਣਗੇ ਤੇ ਨਾ ਹੀ ਉਹ ਵੋਟ ਦੇ ਹੱਕਦਾਰ ਹਨ ਤਾਂ ਉਨ੍ਹਾਂ ਟਾਲ ਮਟੋਲ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਲੋਕਾਂ ਦਾ ਹੈ ਤੇ ਲੋਕ ਹੀ ਦੇਖਣਗੇ ਕੋਣ ਵੋਟ ਦਾ ਹੱਕਦਾਰ ਹੈ ਤੇ ਕੋਣ ਨਹੀਂ |
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਮਤਦਾਨ ਸ਼ਾਂਤੀਪੂਰਨ ਰਿਹਾ
ਮੰਡੀ ਲਾਧੂਕਾ, (ਰਾਕੇਸ਼ ਛਾਬੜਾ)-ਇਸ ਸਰਹੱਦੀ ਖੇਤਰ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਮਾਹੌਲ ਸ਼ਾਂਤੀਪੂਰਨ ਰਿਹਾ ਹੈ | ਪਿੰਡ ਫ਼ਤਿਹਗੜ੍ਹ 'ਚ ਕੁੱਲ 3200 ਵੋਟਾਂ 'ਚੋਂ 2231 ਵੋਟਾਂ, ਪਿੰਡ ਲਾਧੂਕਾ ਬੂਥ ਨੰਬਰ 143 'ਚ 643, ਬੂਥ ਨੰਬਰ 144 'ਚ 634, ਬੂਥ ਨੰਬਰ 145 ਵਿੱਚ 633, ਬੂਥ ਨੰਬਰ 146 'ਚ 321 ਵੋਟਾਂ, ਬਸਤੀ ਚੰਡੀਗੜ੍ਹ ਵਿੱਚ 733 'ਚੋਂ 459 ਵੋਟਾਂ, ਪਿੰਡ ਨੁਰਸਮੰਦ 'ਚ 547 ਵਿਚੋਂ 268, ਢਾਣੀ ਨੁਰਸਮੰਦ 247 'ਚੋਂ 179 ਪਿੰਡ ਲਾਲ ਸਿੰਘ ਝੁੱਗਿਆਂ ਵਿੱਚ 563 ਵੋਟਾਂ ਵਿਚੋਂ 352 ਵੋਟਾਂ, ਪਿੰਡ ਕਿੜਿਆਵਾਲਾ ਵਿਚ ਬੂਥ ਨੰਬਰ 141 ਵਿੱਚ 894 ਵਿਚੋਂ 456 ਵੋਟਾਂ ਤੇ ਪਿੰਡ ਤਰੋਬੜ੍ਹੀ ਵਿਚ ਬੂਥ ਨੰਬਰ 97 ਤੇ 98 ਵਿਚ ਕੁੱਲ 1290 ਵੋਟਾਂ 'ਚੋਂ 677 ਵੋਟਾਂ ਪੋਲ ਹੋਈਆਂ ਹਨ |
ਇਲਾਕੇ 'ਚ ਚੋਣਾਂ ਅਮਨ ਅਮਾਨ ਨਾਲ ਹੋਈਆਂ ਸੰਪੰਨ
ਮੰਡੀ ਘੁਬਾਇਆ, (ਅਮਨ ਬਵੇਜਾ)-ਜਲਾਲਾਬਾਦ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ 'ਚ ਚੋਣਾਂ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜਿ੍ਹਆ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਤਾੋ ਬਚਾਅ ਰਿਹਾ |
ਅਰਨੀਵਾਲਾ ਖੇਤਰ 'ਚ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜਿ੍ਹਆ
ਮੰਡੀ ਅਰਨੀਵਾਲਾ, (ਨਿਸ਼ਾਨ ਸਿੰਘ ਸੰਧੂ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਕੰਮ ਅੱਜ ਅਰਨੀਵਾਲਾ ਬਲਾਕ ਵਿਚ ਅਮਨ ਅਮਾਨ ਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ | ਖੇਤਰ ਵਿਚ ਕਿਧਰੇ ਵੀ ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰੀ | ਵੋਟਰ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਪੋਿਲੰਗ ਬੂਥਾਂ ਉੱਪਰ ਆ ਕੇ ਵੋਟਾਂ ਪਾਉਣ ਲਈ ਲੰਮੀਆਂ ਕਤਾਰਾਂ 'ਚ ਖੜ੍ਹੇ ਨਜ਼ਰ ਆਏ | ਪਰ ਇਸ ਵਾਰ ਵੋਟਰਾਂ 'ਚ ਉਤਸ਼ਾਹ ਪਿਛਲੇ ਮੁਕਾਬਲੇ ਘੱਟ ਨਜ਼ਰ ਆਇਆ | ਪਿੰਡ ਬੰਨਾ ਵਾਲਾ ਦੇ ਬੂਥ ਨੰਬਰ 36 'ਚ ਕੁੱਲ 687 ਵੋਟਾਂ 'ਚੋਂ 487, ਬੂਥ ਨੰਬਰ 37 ਦੀਆਂ ਕੁੱਲ 658 'ਚੋਂ 455 ਤੇ ਬੂਥ ਨੰਬਰ 38 ਦੀਆਂ ਕੁੱਲ 690 ਵੋਟਾਂ ਵਿਚੋਂ 449 ਵੋਟਾਂ ਪੋਲ ਹੋਈਆਂ | ਪਿੰਡ ਸਜਰਾਣਾ ਦੇ ਬੂਥ ਨੰਬਰ 70 ਦੀਆਂ ਕੁੱਲ 825 'ਚੋਂ 642, ਬੂਥ ਨੰਬਰ 71 ਦੀਆਂ ਕੁੱਲ 613 'ਚੋਂ 503 ਵੋਟਾਂ ਪੋਲ ਹੋਈਆਂ | ਬੂਥ ਨੰਬਰ 48 ਤੇ 49 ਦੀਆਂ ਕੁੱਲ ਵੋਟਾਂ 2020 'ਚੋਂ 1297 ਵੋਟਾਂ ਪੋਲ ਹੋਈਆਂ | ਪਿੰਡ ਝੋਟਿਆਵਾਲੀ ਦੇ ਬੂਥ ਨੰਬਰ 27 ਤੇ 28 ਦੀਆਂ ਕੁੱਲ 1481 'ਚੋਂ 1133 ਵੋਟਾਂ ਪੋਲ ਹੋਈਆ, ਸ਼ਾਹਪੁਰਾ ਦੇ ਬੂਥ ਨੰਬਰ 22 'ਚ 633 'ਚੋਂ 543 , ਨੂਰਪੁਰਾ ਦੇ ਬੂਥ ਨੰਬਰ 23 'ਚ 780 'ਚੋਂ 593 ਵੋਟਾਂ ਪੋਲ ਹੋਈਆਂ |
ਮੰਡੀ ਰੋੜਾਂਵਾਲੀ 'ਚ ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਪਾਈ ਵੋਟ
ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਸਥਾਨਕ ਮੰਡੀ ਰੋੜਾਂਵਾਲੀ ਨਿਵਾਸੀ ਇਕ ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾ ਕੇ ਸੂਝਵਾਨ ਜਾਗਰੂਕ ਵੋਟਰ ਹੋਣ ਦਾ ਸਬੂਤ ਦਿੱਤਾ ਹੈ | ਜਾਣਕਾਰੀ ਅਨੁਸਾਰ 20 ਸਾਲਾ ਮੰਡੀ ਰੋੜਾਂਵਾਲੀ ਨਿਵਾਸੀ ਵਿਨੇ ਕੁਮਾਰ ਪੁੱਤਰ ਸਤਪਾਲ ਮਹਿਰਾ ਦਾ ਅੱਜ ਵਿਆਹ ਸੀ | ਉਕਤ ਸੂਝਵਾਨ ਨੌਜਵਾਨ ਨੇ ਅੱਜ ਸਵੇਰੇ ਬਰਾਤ ਚੜ੍ਹਨ ਤੋਂ ਪਹਿਲਾਂ ਪਰਿਵਾਰ ਸਮੇਤ ਮੰਡੀ ਰੋੜਾਂਵਾਲੀ ਦੇ ਪੋਲਿੰਗ ਬੂਥ ਨੰਬਰ 187 'ਤੇ ਪੁੱਜ ਕੇ ਆਪਣੀ ਵੋਟ ਪਾਈ |
ਬਲਾਕ ਸੰਮਤੀ ਜ਼ੋਨ ਚੱਕ ਜਾਨੀਸਰ ਦੇ ਪਿੰਡ ਰਤਾ ਥੇੜ੍ਹ 'ਚ 97 ਸਾਲਾ ਬਜ਼ੁਰਗ ਔਰਤ ਨੇ ਆਪਣੀ ਵੋਟ ਪਾਈ
ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਅੱਜ ਹੋਈਆਂ ਚੋਣਾਂ 'ਚ ਬਲਾਕ ਸੰਮਤੀ ਜ਼ੋਨ ਚੱਕ ਜਾਨੀਸਰ ਅਧੀਨ ਪੈਂਦੇ ਪਿੰਡ ਰਤਾ ਥੇੜ੍ਹ ਵਿਖੇ ਬਲਾਕ ਸੰਮਤੀ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਦੇ ਬੈਲਟ ਪੇਪਰ 'ਚ ਚੋਣ ਨਿਸ਼ਾਨ ਦੇ ਅੱਗੇ ਛਪੇ ਨਾਵਾਂ ਦੀ ਗ਼ਲਤ ਛਪਾਈ ਹੋਣ ਕਾਰਨ ਭਾਵੇਂ ਇਸ ਪਿੰਡ 'ਚ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਕਰੀਬ ਸਾਢੇ ਤਿੰਨ ਘੰਟੇ ਪੋਲਿੰਗ ਲੇਟ ਸ਼ੁਰੂ ਹੋ ਸਕੀ | ਪਰ ਇਕ 97 ਸਾਲਾ ਬਜ਼ੁਰਗ ਔਰਤ ਕਰਨੈਲ ਕੌਰ ਪਤਨੀ ਜਰਨੈਲ ਸਿੰਘ ਨੇ ਆਪਣੇ ਪਰਿਵਾਰ ਦੇ ਸਕੇ ਸੰਬੰਧੀਆਂ ਦੇ ਸਹਾਰੇ ਕੁਰਸੀ ਉੱਪਰ ਬੈਠ ਕੇ ਆਪਣੀ ਵੋਟ ਪੋਲ ਕਰਕੇ ਲੋਕਾਂ 'ਚ ਉਤਸ਼ਾਹ ਪੈਦਾ ਕਰ ਦਿੱਤਾ |
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਧੂਵਾਲਾ ਉਤਾੜ 'ਚ 70 ਪ੍ਰਤੀਸ਼ਤ ਵੋਟ ਪੋਲ ਹੋਈ
ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋਈਆਂ ਚੋਣਾਂ 'ਚ ਲੋਕਾਂ 'ਚ ਉਤਸ਼ਾਹ ਕਈ ਜਗ੍ਹਾ 'ਤੇ ਬਹੁਤ ਘੱਟ ਅਤੇ ਕਈ ਜਗ੍ਹਾ 'ਤੇ ਵਧੀਆ ਵੇਖਣ ਨੂੰ ਮਿਲਿਆ ਹੈ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਧੂਵਾਲਾ ਉਤਾੜ ਦੇ ਪਿੰਡਾਂ 'ਚ 70 ਪ੍ਰਤੀਸ਼ਤ ਵੋਟ ਪੋਲ ਹੋਈ ਹੈ |
ਜਲਾਲਾਬਾਦ ਦੇ ਕੁੱਝ ਬੂਥਾਂ 'ਤੇ ਮਾਮੂਲੀ ਝੜਪਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਥਿਤੀ 'ਤੇ ਪਾਇਆ ਕਾਬੂ
ਜਲਾਲਾਬਾਦ, (ਕਰਨ ਚੁਚਰਾ/ਹਰਪ੍ਰੀਤ ਸਿੰਘ ਪਰੂਥੀ/ਜਤਿੰਦਰ ਪਾਲ ਸਿੰਘ)-ਹਲਕੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਸੰਪੰਨ ਹੋਈਆਂ | ਹਾਲਾਂਕਿ ਕੁੱਝ ਬੂਥਾਂ ਤੇ ਝੜਪਾਂ ਦੀਆਂ ਸੂਚਨਾਵਾਂ ਮਿਲੀਆਂ ਪਰ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਸਥਿਤੀ 'ਤੇ ਕਾਬੂ ਪਾ ਲਿਆ | ਇਸ ਤੋਂ ਇਲਾਵਾ ਚੱਕ ਅਰਨੀਵਾਲਾ 'ਚ ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਅੰਦਰ ਬਲਾਕ ਸੰਮਤੀ ਦੇ 23 ਜ਼ੋਨ ਤੇ ਮੰਡੀ ਲਾਧੂਕਾ ਦੇ 2 ਜ਼ੋਨ ਮਿਲਾ ਕੇ ਕੁੱਲ 25 ਜ਼ੋਨਾਂ 'ਤੇ ਵੋਟਾਂ ਪਈਆਂ ਤੇ ਜਿਨ੍ਹਾਂ 'ਚ ਤਿੰਨ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਸ਼ਾਮਿਲ ਸਨ | ਉੱਧਰ ਪੁਲਿਸ ਤੇ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੰੂ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤੇ ਸਵੇਰੇ ਸਮੇਂ ਤੋਂ ਹੀ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ | ਪਰ ਬਾਅਦ ਦੁਪਹਿਰ ਪਿੰਡ ਸੈਣੀਆਂ, ਤੋਤਿਆਂ ਵਾਲੀ, ਮਸਤੂਵਾਲਾ, ਕਾਲੂ ਵਾਲਾ, ਆਦਿ ਪਿੰਡਾਂ ਵਿਚ ਬਾਅਦ ਦੁਪਹਿਰ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ 'ਤੇ ਪੁਲਿਸ ਨੇ ਕਾਬੂ ਪਾ ਲਿਆ | ਇੱਥੇ ਦੱਸਣਯੋਗ ਹੈ ਕਿ ਪਿੰਡ ਤੋਤਿਆਂ ਵਾਲੀ ਵਿੱਚ ਇੱਕ ਕਾਂਗਰਸੀ ਵਲੋਂ ਬੂਥ 'ਤੇ ਕਬਜਾ ਕੀਤਾ ਗਿਆ ਜਿੱਥੇ ਉਹ ਪੋਲਿੰਗ ਏਜੰਟ ਨਹੀਂ ਸੀ ਪਰ ਬਾਅਦ 'ਚ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਉਸਨੰੂ ਬਾਹਰ ਕੱਢਿਆ ਗਿਆ | ਚੱਕ ਅਰਨੀਵਾਲਾ 'ਚ ਹੋਈ ਘਟਨਾ ਬਾਰੇ ਪ੍ਰਜਾਈਡਿੰਗ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਾਅਦ ਦੁਪਹਿਰ 20 ਦੇ ਕਰੀਬ ਅਣਪਛਾਤੇ ਲੋਕ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਬੂਥ 'ਤੇ ਬੈਲਟ ਪੇਪਰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਜਦ ਉਹ ਬੂਥ ਪੇਪਰ ਲੈ ਕੇ ਬਾਹਰ ਭੱਜੇ ਤਾਂ ਉਨ੍ਹਾਂ ਨੇ ਰਸਤੇ 'ਚ ਕੁੱਝ ਪੇਪਰ ਪਾੜ ਦਿੱਤੇ | ਉਨ੍ਹਾਂ ਦੱਸਿਆ ਕਿ ਉਹ ਐਸ.ਐਚ.ਓ ਨੰੂ ਲਗਾਤਾਰ ਸਕਿਓਰਿਟੀ ਵਧਾਉਣ ਲਈ ਕਹਿ ਰਹੇ ਸਨ ਪਰ ਸਕਿਓਰਿਟੀ ਨਾ ਵਧਾਏ ਜਾਣ ਕਾਰਣ ਇੱਥੇ ਸ਼ਰਾਰਤੀ ਅਨਸਰਾਂ ਵਲੋਂ ਬੈਲਟ ਪੇਪਰ ਪਾੜਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ |
ਬੈਲਟ ਪੇਪਰ 'ਚ ਉਮੀਦਵਾਰਾਂ ਤੇ ਚੋਣ ਨਿਸ਼ਾਨ ਹੋਏ ਉਲਟ
ਇੱਕ ਪਾਸੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੰੂ ਲੈ ਕੇ ਚੋਣ ਅਧਿਕਾਰੀ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਉੱਥੇ ਹੀ ਬੈਲਟ ਪੇਪਰਾਂ 'ਚ ਤਕਨੀਕੀ ਗ਼ਲਤੀਆਂ ਕਾਰਣ ਚੱਕ ਜਾਨੀਸਰ ਅੰਦਰ ਕੁੱਝ ਸਮੇਂ ਲਈ ਵੋਟਾਂ ਪਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਜ਼ੋਨ ਨੰ-13 ਚੱਕ ਜਾਨੀਸਰ ਅੰਦਰ ਬਲਾਕ ਸੰਮਤੀ ਦੇ ਬੈਲਟ ਪੇਪਰ 'ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟ-ਪੁਲਟ ਹੋ ਗਏ | ਜਿੱਥੇ ਕਾਂਗਰਸੀ ਉਮੀਦਵਾਰ ਬਿੰਦਰਪਾਲ ਕੌਰ ਦੇ ਨਾਂਅ ਅੱਗੇ ਤੱਕੜੀ ਨਿਸ਼ਾਨ ਆ ਗਿਆ ਅਤੇ ਦੂਜੇ ਪਾਸੇ ਅਕਾਲੀ ਉਮੀਦਵਾਰ ਬਲਜੀਤ ਕੌਰ ਦੇ ਨਾਂਅ ਅੱਗੇ ਪੰਜੇ ਦਾ ਨਿਸ਼ਾਨ ਮੌਜੂਦ ਸੀ | ਹਾਲਾਂਕਿ ਇਸ ਗ਼ਲਤੀ ਤੋਂ ਪਹਿਲਾਂ ਕੁੱਝ ਵੋਟਾਂ ਦਾ ਭੁਗਤਾਨ ਹੋ ਗਿਆ ਸੀ ਪਰ ਜਦ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੰੂ ਬੈਲਟ ਪੇਪਰ ਦੀ ਗ਼ਲਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਨਵੀਆਂ ਮੋਹਰਾਂ ਤਿਆਰ ਕਰਕੇ ਬੈਲਟ ਪੇਪਰ 'ਤੇ ਹੋਈ ਗ਼ਲਤੀ ਨੰੂ ਸੁਧਾਰ ਕੀਤਾ |
ਅਬੋਹਰ/ਖੂਈਆਂ ਸਰਵਰ/ਸੀਤੋ ਗੁੰਨੋ, 19 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਸੰਧੂ, ਸੁਖਜੀਤ ਸਿੰਘ ਬਰਾੜ, ਜਗਜੀਤ ਸਿੰਘ ਧਾਲੀਵਾਲ, ਜਸਮੇਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਭਿੰਦਾ)-ਅਬੋਹਰ ਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਬਲਾਕ ਅਬੋਹਰ ਤੇ ਖੂਈਆਂ ਸਰਵਰ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕ੍ਰਮਵਾਰ 60 ਤੇ 62 ਫ਼ੀਸਦੀ ਪੋਿਲੰਗ ਹੋਈ ਹੈ | ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ | ਇਸ ਦੌਰਾਨ ਦੋਨਾਂ ਬਲਾਕਾਂ 'ਚ ਸਵੇਰੇ 8 ਵਜੇ ਤੋਂ ਸ਼ਾਮ ਕਰੀਬ ਸਾਢੇ 5 ਵਜੇ ਤੱਕ ਵੋਟਾਂ ਪਈਆਂ | ਬੇਸ਼ੱਕ ਸਮਾਂ 4 ਵਜੇ ਤੱਕ ਦਾ ਸੀ ਪਰ ਅਖੀਰ ਬਾਅਦ 'ਚ ਅੰਦਰ ਆਏ ਲੋਕ ਵੋਟ ਪਾਉਂਦੇ ਰਹੇ | ਚੋਣਾਂ ਨੂੰ ਲੈ ਕੇ ਵੋਟਰਾਂ 'ਚ ਇੰਨਾ ਉਤਸ਼ਾਹ ਨਹੀਂ ਸੀ ਪਰ ਫਿਰ ਵੀ ਪੋਿਲੰਗ ਵਧੀਆ ਹੋ ਗਈ | ਇਸ ਦੌਰਾਨ ਪਾਰਟੀਆਂ ਦੇ ਬੂਥਾਂ ਦੇ ਬਾਹਰ ਟੈਂਟਾਂ 'ਤੇ ਕਿਤੇ-ਕਿਤੇ ਹੀ ਰੌਣਕ ਨਜ਼ਰ ਆਈ | ਬੱਲੂਆਣਾ ਹਲਕੇ 'ਚ ਕਈ ਜ਼ੋਨਾਂ 'ਤੇ ਸੀਨੀਅਰ ਅਕਾਲੀ ਤੇ ਕਾਂਗਰਸੀ ਲੀਡਰਾਂ ਨੇ ਪਾਰਟੀ ਦੇ ਉਲਟ ਚੁੱਪ-ਚੁਪੀਤੇ ਤੇ ਕਈ ਥਾਵਾਂ 'ਤੇ ਸ਼ਰੇਆਮ ਵਿਰੋਧੀ ਉਮੀਦਵਾਰਾਂ ਨੂੰ ਜਿਤਾਉਣ ਲਈ ਯਤਨ ਕੀਤੇ | ਸਿਆਸੀ ਲੀਡਰਾਂ ਦੀ ਇਹ ਸਿਆਸਤ ਉਨ੍ਹਾਂ ਜ਼ੋਨਾਂ 'ਚ ਚਰਚਾ ਦਾ ਵਿਸ਼ਾ ਵੀ ਰਹੀ | ਸਾਰਾ ਦਿਨ ਬੂਥ ਖ਼ਾਲੀ-ਖ਼ਾਲੀ ਹੀ ਰਹੇ | ਜੋ ਵੀ ਆਇਆ ਵੋਟਾਂ ਪਾ ਕੇ ਨਾਲੋਂ ਨਾਲ ਹੀ ਚਲਾ ਗਿਆ | ਲੰਬੀਆਂ ਕਤਾਰਾਂ ਵੇਖਣ ਨੂੰ ਨਹੀਂ ਮਿਲੀਆਂ | ਦੋਨਾਂ ਬਲਾਕਾਂ 'ਚ ਕਿਤੇ ਵੀ ਕੋਈ ਹੱਲਾ-ਗੁੱਲਾ ਤੱਕ ਵੀ ਨਹੀਂ ਹੋਇਆ | ਪਿੰਡ ਦੋਦੇਵਾਲਾ 'ਚ ਦੋਨੇਂ ਸਿਆਸੀ ਧਿਰਾਂ ਇਕੋ ਜਗ੍ਹਾ 'ਤੇ ਬੈਠੀਆਂ ਹੋਈਆਂ ਸਨ | ਜਿਨ੍ਹਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਵੀ ਦਿੱਤਾ | ਪਿੰਡ ਰਾਜਪੁਰਾ 'ਚ ਬੂਥ ਨੰਬਰ 110 'ਤੇ ਮੋਹਰ ਖ਼ਰਾਬ ਹੋਣ ਕਾਰਨ ਕਰੀਬ 1 ਘੰਟਾ ਵੋਟਾਂ ਨਹੀਂ ਪੈ ਸਕੀਆਂ | ਇਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਧਿਰਾਂ ਦੇ ਲੀਡਰ ਕਿਤੇ ਵੀ ਸਿਆਸੀ ਭੂਮਿਕਾ 'ਚ ਨਜ਼ਰ ਨਹੀਂ ਆਏ |
ਐੱਸ.ਡੀ.ਐਮ. ਕਮ ਚੋਣ ਅਧਿਕਾਰੀ ਪੂਨਮ ਸਿੰਘ ਨੇ ਵੱਖ-ਵੱਖ ਬੂਥਾਂ ਦਾ ਕੀਤਾ ਨਿਰੀਖਣ
ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਪਈਆਂ ਵੋਟਾਂ ਦੇ ਕੰਮ ਦੌਰਾਨ ਐੱਸ.ਡੀ.ਐਮ. ਕਮ ਚੋਣ ਅਧਿਕਾਰੀ ਪੂਨਮ ਸਿੰਘ ਨੇ ਇਲਾਕੇ ਦੇ ਵੱਖ-ਵੱਖ ਬੂਥਾਂ ਦਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਕਈ ਥਾਵਾਂ 'ਤੇ ਜਾ ਕੇ ਵੋਟ ਪ੍ਰਕ੍ਰਿਆ ਦਾ ਜਾਇਜ਼ਾ ਲਿਆ | ਇਸ ਦੌਰਾਨ ਕਈ ਪਿੰਡਾਂ ਤੋਂ ਕੁੱਝ ਸ਼ਿਕਾਇਤਾਂ ਵੀ ਮਿਲੀਆਂ ਜਿਸ ਨੂੰ ਲੈ ਕੇ ਚੋਣ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ ਤੇ ਸਮੱਸਿਆ ਦਾ ਹੱਲ ਕੀਤਾ | ਉਨ੍ਹਾਂ ਇਲਾਕੇ ਭਰ 'ਚ ਸ਼ਾਂਤੀਪੂਰਵਕ ਚੋਣ ਪ੍ਰਕ੍ਰਿਆ ਪੂਰੀ ਹੋਣ 'ਤੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਰ ਪਾਸੇ ਸ਼ਾਂਤੀ ਰਹੀ ਹੈ | ਐੱਸ.ਡੀ.ਐਮ. ਦੇ ਨਾਲ ਹੋਰ ਵੀ ਸਟਾਫ਼ ਮੈਂਬਰ ਤੇ ਪੁਲਿਸ ਫੋਰਸ ਮੌਜੂਦ ਸੀ |
ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਕੀਤੇ ਹੋਏ ਸਨ ਸੁਰੱਖਿਆ ਦੇ ਪ੍ਰਬੰਧ
ਅੱਜ ਅਬੋਹਰ ਤੇ ਖੂਈਆਂ ਸਰਵਰ ਬਲਾਕ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪਈਆਂ | ਜਿਸ ਨੂੰ ਲੈ ਕੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਪੁਲਿਸ ਵਲੋਂ ਹਰੇਕ ਬੂਥ 'ਤੇ ਏ.ਐੱਸ.ਆਈ. ਸਮੇਤ ਪੁਲਿਸ ਦੀ ਟੀਮ ਲਾਈ ਗਈ ਸੀ | ਜਿਸ ਤਹਿਤ ਨਿਗਰਾਨੀ ਹੋਈ | ਪੁਲਿਸ ਕਪਤਾਨ ਵਿਨੋਦ ਚੌਧਰੀ, ਪੁਲਿਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ, ਰਾਹੁਲ ਭਾਰਦਵਾਜ ਦੀ ਅਗਵਾਈ ਵਿਚ ਪੁਲਿਸ ਨੇ ਵੱਖ-ਵੱਖ ਬੂਥਾਂ 'ਤੇ ਗਸ਼ਤ ਦੌਰਾਨ ਸੁਰੱਖਿਆ ਦਾ ਜਾਇਜ਼ਾ ਲਿਆ | ਵੱਖ-ਵੱਖ ਪਿੰਡਾਂ ਵਿਚ ਜਾ ਕੇ ਪੁਲਿਸ ਨੇ ਪੂਰੀ ਸਖ਼ਤਾਈ ਰੱਖੀ | ਥਾਣਿਆਂ ਦੇ ਮੁਖੀ ਵੀ ਟੀਮਾਂ ਸਮੇਤ ਵੱਖ-ਵੱਖ ਬੂਥਾਂ 'ਤੇ ਗਸ਼ਤ ਕਰਦੇ ਰਹੇ |
ਸੰਦੀਪ ਜਾਖੜ ਨੇ ਪਿੰਡ ਪੰਜਕੋਸੀ ਵਿਖੇ ਪਾਈ ਵੋਟ
ਕਾਂਗਰਸ ਵਲੋਂ ਅਬੋਹਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਸ੍ਰੀ ਸੰਦੀਪ ਜਾਖੜ ਵਲੋਂ ਅੱਜ ਪੰਜਕੋਸੀ ਦੇ ਬੂਥ 'ਤੇ ਚੋਣਾਂ ਲਈ ਆਪਣੀ ਵੋਟ ਪਾਈ | ਉਨ੍ਹਾਂ ਨੇ ਲਾਈਨ ਵਿਚ ਲੱਗ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਸ੍ਰੀ ਜਾਖੜ ਨੇ ਇਸ ਬਾਅਦ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵਰਕਰਾਂ ਦਾ ਹੌਸਲਾ ਵਧਾਇਆ ਤੇ ਜਾਇਜ਼ਾ ਲਿਆ |

ਸਾਈਕਲ ਸਵਾਰ ਦੀ ਹੋਈ ਮੌਤ ਸਬੰਧੀ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ ਪਰਚਾ ਦਰਜ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਬੀਤੇ ਦਿਨੀਂ ਸਥਾਨਕ ਹਨੂੰਮਾਨ ਚੌਕ ਬਾਈਪਾਸ 'ਤੇ ਹੋਏ ਸੜਕ ਹਾਦਸੇ 'ਚ ਮਾਰੇ ਗਏ ਸਾਈਕਲ ਸਵਾਰ ਵਿਅਕਤੀ ਦੇ ਮਾਮਲੇ 'ਚ ਥਾਣਾ ਸਿਟੀ-2 ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਮਿ੍ਤਕ ਰਾਜੂ ਰਾਮ ਦੀ ...

ਪੂਰੀ ਖ਼ਬਰ »

ਪਿੰਡ ਬੱਗੇ ਕੇ ਪਿੱਪਲ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ 28 ਤੋਂ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਬੱਗੇ ਕੇ ਪਿੱਪਲ ਦਾਣਾ ਮੰਡੀ ਅੰਦਰ ਇਲਾਕੇ ਭਰ ਦੀਆਂ ਸੰਗਤਾਂ ਤੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਤਿੰਨ ਰੋਜ਼ਾ ...

ਪੂਰੀ ਖ਼ਬਰ »

ਬਾਹਰਲੇ ਸੂਬਿਆਂ ਦੀਆਂ ਗੱਡੀਆਂ ਤੇ ਨੌਜਵਾਨਾਂ ਦੀ ਫ਼ਾਜ਼ਿਲਕਾ 'ਚ ਆਮਦ ਰਹੀ ਚਰਚਾ ਦਾ ਵਿਸ਼ਾ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਥੇ ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਨਾਲ ਨਜਿੱਠਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ, ਉੱਥੇ ਹੀ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਦੂਜੇ ਸੂਬੇ ...

ਪੂਰੀ ਖ਼ਬਰ »

ਸਵੱਛਤਾ ਪੰਦ੍ਹਰਵਾੜੇ ਤਹਿਤ ਲਿਆ ਸਫ਼ਾਈ ਅਭਿਆਨ ਦਾ ਜਾਇਜ਼ਾ

ਫਾਜ਼ਿਲਕਾ, 19 ਸਤੰਬਰ(ਅਮਰਜੀਤ ਸ਼ਰਮਾ)-ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ 'ਚ ਵਿਭਾਗੀ ਹਦਾਇਤਾਂ ਮੁਤਾਬਿਕ ਮਿਸ਼ਨ ਤੰਦਰੁਸਤ ਪੰਜਾਬ ਤੇ ਸਵੱਛਤਾ ਪੰਦ੍ਹਰਵਾੜੇ ਤਹਿਤ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ | ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐਸ.ਐਮ.ਓ ਡਾ. ਬਬੀਤਾ ਨੇ ...

ਪੂਰੀ ਖ਼ਬਰ »

ਬਲਾਕ ਸੰਮਤੀ ਲਈ ਅਬੋਹਰ ਤੇ ਖੂਈਆਂ ਸਰਵਰ ਬਲਾਕ ਦੇ 108 ਉਮੀਦਵਾਰਾਂ ਦਾ ਭਵਿੱਖ ਮਤ ਪੇਟੀਆਂ 'ਚ ਬੰਦ ਹੋਇਆ

ਅਬੋਹਰ, 19 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਬਾਅਦ ਅਬੋਹਰ ਤੇ ਖੂਈਆਂ ਸਰਵਰ ਬਲਾਕਾਂ ਦੇ ਬਲਾਕ ਸੰਮਤੀ ਦੇ 108 ਤੇ ਜ਼ਿਲ੍ਹਾ ਪ੍ਰੀਸ਼ਦ ਦੇ 14 ਉਮੀਦਵਾਰਾਂ ਦਾ ਭਵਿੱਖ ਮਤ ਪੇਟੀਆਂ 'ਚ ਬੰਦ ਹੋ ਗਿਆ | ਇਨ੍ਹਾਂ ...

ਪੂਰੀ ਖ਼ਬਰ »

ਸ਼੍ਰੀ ਹਨੰੂਮਾਨ ਚਾਲੀਸਾ ਦਾ ਪਾਠ ਕਰਵਾਇਆ

ਜਲਾਲਾਬਾਦ, 19 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਮੰਦਰ ਸ਼੍ਰੀ ਮਹਾਂ ਕਾਲੀ ਦੇ ਸ਼੍ਰੀ ਹਨੂਮਾਨ ਚਾਲੀਸਾ ਮੰਡਲ ਵੱਲੋਂ ਬੀਤੀ ਰਾਤ ਮੰਦਰ 'ਚ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਜਿਸ ਵਿਚ ਸਥਾਨਕ ਸ਼ਹਿਰ 'ਚੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ | ...

ਪੂਰੀ ਖ਼ਬਰ »

ਰਾਖਵੇਂਕਰਨ ਦਾ ਲਾਭ ਚੋਣਵੇਂ ਲੋਕਾਂ ਨੂੰ ਦੇਣ ਦੇ ਵਿਰੋਧ ਦੇ ਚੱਲਦਿਆਂ ਮੰਡੀ 'ਚ ਮਤਦਾਨ 37 ਪ੍ਰਤੀਸ਼ਤ ਰਿਹਾ

ਮੰਡੀ ਲਾਧੂਕਾ, 19 ਸਤੰਬਰ (ਰਾਕੇਸ਼ ਛਾਬੜਾ)-ਮੰਡੀ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਇਕ ਹੀ ਜਾਤੀ ਦੇ ਲੋਕਾਂ ਨੂੰ ਲਾਭ ਪਹੰੁਚਾਉਣ ਦੇ ਇਰਾਦੇ ਨਾਲ ਕੀਤੇ ਗਏ ਰਾਖਵੇਂਕਰਨ ਦੇ ਵਿਰੋਧ ਸਦਕਾ ਮੰਡੀ ਦੇ ਤਿੰਨ ਮਤਦਾਨ ਕੇਂਦਰਾਂ 'ਤੇ ਉਮੀਦ ਮੁਤਾਬਿਕ ...

ਪੂਰੀ ਖ਼ਬਰ »

ਡੀ.ਸੀ. ਤੇ ਐਸ.ਐਸ.ਪੀ. ਵਲੋਂ ਵੱਖ ਵੱਖ ਪੋਿਲੰਗ ਬੂਥਾਂ ਦਾ ਨਿਰੀਖਣ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਕੰਮ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਅਤੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ...

ਪੂਰੀ ਖ਼ਬਰ »

ਅਣਪਛਾਤੇ ਲੁਟੇਰਿਆਂ ਨੇ ਫਾਈਨਾਂਸਰ ਪਾਸੋਂ ਪਿਸਤੌਲ ਦੀ ਨੋਕ 'ਤੇ ਢਾਈ ਲੱਖ ਰੁਪਏ ਲੁੱਟੇ

ਸ੍ਰੀਗੰਗਾਨਗਰ, 19 ਸਤੰਬਰ (ਦਵਿੰਦਰਜੀਤ ਸਿੰਘ)-ਜ਼ਿਲ੍ਹੇ ਦੇ ਪਦਮਪੁਰ ਇਲਾਕੇ 'ਚ ਅੱਜ ਦੁਪਹਿਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਇਕ ਫਾਈਨਾਂਸਰ ਪਾਸੋਂ ਪਿਸਤੌਲ ਦੀ ਨੋਕ 'ਤੇ ਢਾਈ ਲੱਖ ਰੁਪਏ ਲੁੱਟ ਲਏ | ਪਦਮਪੁਰ ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਦਮਪੁਰ 'ਚ ...

ਪੂਰੀ ਖ਼ਬਰ »

ਹਸਤਾਂ ਕਲਾਂ ਦੀ ਦੋ ਫਾੜ ਕੀਤੀ ਪੰਚਾਇਤ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਚੋਣਾਂ ਦਾ ਕੀਤਾ ਬਾਈਕਾਟ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਪਿੰਡ ਹਸਤਾਂ ਕਲਾਂ ਦੋ ਪੰਚਾਇਤਾਂ ਕਰਨ ਦੇ ਵਿਰੋਧ 'ਚ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਵੋਟਾਂ ਦਾ ਬਾਈਕਾਟ ਕੀਤਾ | ਇਸ ਦੌਰਾਨ ਪਿੰਡ ਵਾਸੀਆਂ ਨੇ ਚੌਾਕ 'ਤੇ ਸ਼ਾਂਤਮਈ ਢੰਗ ਨਾਲ ਧਰਨਾ ਲਗਾਇਆ, ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਦਾ ਰਿਕਾਰਡ ਚੋਰੀ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਚੱਕ ਟਾਹਲੀ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਚੋਰਾਂ ਵਲੋਂ ਪੁਰਾਣਾ ਰਿਕਾਰਡ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX