ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  1 day ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  1 day ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  1 day ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  1 day ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  1 day ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  1 day ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ
. . .  1 day ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ, ਦੇਖੋ ਤਸਵੀਰਾਂ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੌਂਗੋਵਾਲ ਨੇ ਕੀਤੀ ਪ੍ਰੈੱਸ ਕਾਨਫ਼ਰੰਸ, ਨਾਲ ਦਲਜੀਤ ਚੀਮਾ ਵੀ ਮੌਜੂਦ
. . .  1 day ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਆਈ ਦਾਦੇ-ਪੋਤੇ ਦੀ ਇਹ ਜੋੜੀ ਲੋਕਾਂ 'ਚ ਬਣੀ ਖਿੱਚ ਦਾ ਕੇਂਦਰ
. . .  1 day ago
ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ ਨਾਲ ਕੀਤੀ ਗਈ ਖ਼ੂਬਸੂਰਤ ਸਜਾਵਟ, ਦੇਖੋ ਤਸਵੀਰਾਂ
. . .  1 day ago
ਟਰਾਲੇ ਨੇ ਚਾਰ ਵਾਹਨਾਂ ਨੂੰ ਮਾਰੀ ਟੱਕਰ, ਛੇ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  1 day ago
ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ
. . .  1 day ago
ਵਿਦਿਆਰਥਣ ਕੋਲੋਂ ਪੇਪਰ ਨਾ ਲਏ ਜਾਣ ਦਾ ਮਾਮਲਾ, ਪ੍ਰਿੰਸੀਪਲ ਤੇ ਅਧਿਆਪਕ ਵਿਰੁੱਧ ਪਰਚਾ ਦਰਜ
. . .  1 day ago
ਹੋਲੀ ਮੌਕੇ ਸੀ. ਆਰ. ਪੀ. ਐੱਫ. ਵਲੋਂ ਨਹੀਂ ਕੀਤਾ ਜਾਵੇਗਾ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ
. . .  1 day ago
ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ
. . .  1 day ago
ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  1 day ago
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  1 day ago
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  1 day ago
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  1 day ago
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  1 day ago
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  1 day ago
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 1 hour ago
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  2 days ago
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  2 days ago
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  2 days ago
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  2 days ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  2 days ago
ਈ.ਡੀ. ਨੇ ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਦ ਸਲਾਹੁਦੀਨ ਦੀਆਂ 13 ਜਾਇਦਾਦਾਂ ਕੀਤੀਆਂ ਜ਼ਬਤ
. . .  2 days ago
ਮਾਝੇ ਦਾ ਲੋੜੀਂਦਾ ਗੈਂਗਸਟਰ ਜਲੰਧਰ 'ਚ ਗ੍ਰਿਫ਼ਤਾਰ
. . .  2 days ago
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  2 days ago
ਪੁਲਵਾਮਾ ਹਮਲੇ ਕਾਰਨ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਰਾਜਨਾਥ ਸਿੰਘ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਰੂਪਨਗਰ

ਜ਼ਿਲ੍ਹਾ ਰੂਪਨਗਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ ਕੁੱਲ 59.93 ਫ਼ੀਸਦੀ ਮਤਦਾਨ

ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੀ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਅਤੇ 5 ਬਲਾਕ ਸੰਮਤੀਆਂ ਦੇ 87 ਜ਼ੋਨਾਂ ਲਈ ਕੁਲ 59.93 ਫ਼ੀਸਦੀ ਮਤਦਾਨ ਹੋਇਆ | ਖ਼ਬਰ ਲਿਖੇ ਜਾਣ ਤੱਕ ਦੇਰ ਸ਼ਾਮ ਚੋਣ ਅਮਲੇ ਨੇ ਸੀਲ ਕੀਤੀਆਂ ਮਤਦਾਨ ਪੇਟੀਆਂ ਨੀਯਤ ਕੀਤੇ ਗਿਣਤੀ ਕੇਂਦਰਾਂ 'ਚ ਜਮ੍ਹਾਂ ਕਰਵਾ ਦਿੱਤੀਆਂ ਹਨ ਜਿੱਥੇ 22 ਸਤੰਬਰ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਆਰੰਭ ਹੋਵੇਗੀ | ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8 ਵਜੇ ਬਹੁਤ ਮੱਠੀ ਚਾਲ ਆਰੰਭ ਹੋਇਆ | ਜ਼ਿਲ੍ਹੇ ਵਿਚ ਸਵੇਰੇ 10 ਵਜੇ ਤੱਕ 12 ਫ਼ੀਸਦੀ, ਦੁਪਹਿਰ 12 ਵਜੇ ਤੱਕ 26.60 ਫ਼ੀਸਦੀ ਅਤੇ 2 ਵਜੇ ਤੱਕ 42 ਫ਼ੀਸਦੀ ਮਤਦਾਨ ਹੋਇਆ | ਬਾਕੀ ਵੋਟਰ 3 ਵਜੇ ਤੋਂ ਬਾਅਦ ਪੋਿਲੰਗ ਬੂਥਾਂ 'ਤੇ ਅੱਪੜੇ | ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਸੁਮੀਤ ਕੁਮਾਰ ਜਾਰੰਗਲ ਨੇ ਵਧੀਕ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਨਾਲ ਜ਼ਿਲ੍ਹੇ ਦੇ ਵੱਖ-ਵੱਖ ਪੋਿਲੰਗ ਬੂਥਾਂ ਦਾ ਦੌਰਾ ਕਰਕੇ ਚੋਣ ਅਮਲੇ ਤੋਂ ਵੋਟਾਂ ਸਬੰਧੀ ਜਾਣਕਾਰੀ ਲਈ | ਉਨ੍ਹਾਂ ਚੋਣ ਅਮਲੇ ਨੂੰ ਬਜ਼ੁਰਗਾਂ, ਬਿਮਾਰ ਵਿਅਕਤੀਆਂ ਅਤੇ ਅਪਾਹਜਾਂ ਦੇ ਵੋਟ ਭੁਗਤਾਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਅਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਮੋਰਿੰਡਾ ਬਲਾਕ ਦੇ ਪਿੰਡ ਬੂਰਮਾਜਰਾ, ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸ਼ਾਂਤਪੁਰ, ਰੂਪਨਗਰ ਬਲਾਕ ਦੇ ਪਿੰਡ ਕੋਟਲਾ ਨਿਹੰਗ ਅਤੇ ਨੂਰਪੁਰ ਬੇਦੀ ਦੇ ਦੌਰੇ ਉਪਰੰਤ ਗਿਣਤੀ ਕੇਂਦਰ ਸ੍ਰੀ ਅਨੰਦਪੁਰ ਸਾਹਿਬ ਦਾ ਵੀ ਦੌਰਾ ਕੀਤਾ | ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਰੂਪਨਗਰ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਮਤਦਾਨ ਦਾ ਸਾਰਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਬਲਾਕਾਂ ਲਈ ਬਣਾਏ ਗਏ ਗਿਣਤੀ ਕੇਂਦਰਾਂ ਰੂਪਨਗਰ ਬਲਾਕ ਸੰਮਤੀ ਲਈ ਸਰਕਾਰੀ ਕਾਲਜ ਰੂਪਨਗਰ, ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਲਈ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ, ਮੋਰਿੰਡਾ ਸੰਮਤੀ ਲਈ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ, ਨੂਰਪੁਰ ਬੇਦੀ ਬਲਾਕ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂਰਪੁਰ ਬੇਦੀ ਅਤੇ ਸ੍ਰੀ ਅਨੰਦਪੁਰ ਸਾਹਿਬ ਪੰਚਾਇਤ (ਬਲਾਕ) ਸੰਮਤੀ ਲਈ ਬਣਾਏ ਗਿਣਤੀ ਕੇਂਦਰ ਜੀ. ਟੀ. ਬੀ. ਪੋਲੀਟੈਕਨਿਕ ਕਾਲਜ ਅਗੰਮਪੁਰ 'ਚ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਆਰੰਭ ਹੋਵੇਗਾ | ਜਿਸ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ |
ਨੂਰਪੁਰ ਬੇਦੀ ਬਲਾਕ 'ਚ ਸਭ ਤੋਂ ਵੱਧ ਪੋਿਲੰਗ:
ਰੂਪਨਗਰ ਜ਼ਿਲ੍ਹੇ ਦੀਆਂ 5 ਬਲਾਕ ਸੰਮਤੀਆਂ 'ਚੋਂ ਨੂਰਪੁਰ ਬੇਦੀ ਬਲਾਕ 'ਚ ਸਭ ਤੋਂ ਵੱਧ 63 ਫ਼ੀਸਦੀ ਮਤਦਾਨ ਹੋਇਆ ਹੈ ਜਦੋਂ ਕਿ ਦੂਜੇ ਸਥਾਨ 'ਤੇ ਸ੍ਰੀ ਚਮਕੌਰ ਸਾਹਿਬ ਬਲਾਕ 'ਚ 61 ਫ਼ੀਸਦੀ, ਮੋਰਿੰਡਾ ਬਲਾਕ 'ਚ 58.65 ਫ਼ੀਸਦੀ, ਰੂਪਨਗਰ ਬਲਾਕ 'ਚ 58 ਫ਼ੀਸਦੀ ਅਤੇ ਸ੍ਰੀ ਅਨੰਦਪੁਰ ਸਾਹਿਬ ਬਲਾਕ 'ਚ 58 ਫ਼ੀਸਦੀ ਮਤਦਾਨ ਹੋਇਆ | ਪੂਰੇ ਜ਼ਿਲ੍ਹੇ ਵਿਚ ਓਵਰ ਆਲ 59.93 ਫ਼ੀਸਦੀ ਮਤਦਾਨ ਹੋਇਆ ਦੱਸਿਆ ਗਿਆ ਹੈ |
ਚੋਣ ਅਮਲੇ ਨੂੰ 20 ਦੀ ਛੁੱਟੀ ਨਹੀਂ-ਡੀ.ਸੀ.-ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਚੋਣ ਡਿਊਟੀਆਂ ਤੋਂ ਰਾਤ ਨੂੰ ਫਾਰਗ ਹੋਏ ਚੋਣ ਅਮਲੇ ਨੂੰ 20 ਸਤੰਬਰ ਦੀ ਦਫ਼ਤਰਾਂ 'ਚੋਂ ਛੁੱਟੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਤਾਂ ਵੱਖ-ਵੱਖ ਮਹਿਕਮਿਆਂ ਦਾ ਹੈ ਜੋ ਖੁਦ ਹੀ ਸਰਕਾਰੀ ਆਦੇਸ਼ ਜਾਰੀ ਕਰ ਸਕਦੇ ਹਨ |
ਬਲਾਕ ਨੂਰਪੁਰ ਬੇਦੀ 'ਚ 63 ਫ਼ੀਸਦੀ ਪੋਿਲੰਗ, ਕਈ ਪਿੰਡਾਂ 'ਚ ਵੋਟਾਂ ਕੱਟਣ ਦੀਆਂ ਸ਼ਿਕਾਇਤਾਂ
ਨੂਰਪੁਰ ਬੇਦੀ (ਚੌਧਰੀ, ਢੀਂਡਸਾ, ਝਾਂਡੀਆਂ)-ਬਲਾਕ ਨੂਰਪੁਰ ਬੇਦੀ ਵਿਖੇ ਹੋਈਆਂ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਦੌਰਾਨ ਝੱਜ ਵਿਖੇ ਹੋਈ ਕੁੱਟਮਾਰ ਦੀ ਘਟਨਾ ਨੂੰ ਛੱਡ ਕੇ ਅਮਨ ਅਮਾਨ ਨਾਲ ਸਮਾਪਤ ਹੋ ਗਈਆਂ | ਬਲਾਕ ਨੂਰਪੁਰ ਬੇਦੀ ਵਿਖੇ 63 ਫ਼ੀਸਦੀ ਮਤਦਾਨ ਹੋਇਆ | ਕਈ ਪਿੰਡਾਂ 'ਚ ਵੋਟਰਾਂ 'ਚ ਵੋਟਾਂ ਪਾਉਣ ਲਈ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ | ਸਿਰਫ਼ ਨੂਰਪੁਰ ਬੇਦੀ ਵਿਖੇ ਜ਼ਿਆਦਾ ਸਰਗਰਮੀ ਦਿਖਾਈ ਦਿੱਤੀ | ਵੱਖ-ਵੱਖ ਪਾਰਟੀਆਂ ਦੇ ਬੂਥਾਂ 'ਤੇ ਆਪਣੀਆਂ-ਆਪਣੀਆਂ ਝੰਡੀਆਂ ਵੀ ਲੱਗੀਆਂ ਦਿਖਾਈ ਦਿੱਤੀਆਂ | ਸਥਿਤੀ ਨੂੰ ਕੰਟਰੋਲ 'ਚ ਰੱਖਣ ਲਈ ਡੀ. ਐਸ. ਪੀ. ਰਮਿੰਦਰ ਸਿੰਘ ਕਾਹਲੋਂ ਅਨੰਦਪੁਰ ਸਾਹਿਬ ਵਲੋਂ ਵੀ ਮੌਕੇ ਦਾ ਦੌਰਾ ਕੀਤਾ ਗਿਆ | ਨੂਰਪੁਰ ਬੇਦੀ ਦੇ ਬੂਥ ਕੰਨਿਆ ਸਕੂਲ 'ਚ ਲੱਗਣ ਕਾਰਨ ਸੜਕ 'ਤੇ ਟ੍ਰੈਫ਼ਿਕ ਸਮੱਸਿਆ ਵੀ ਪੇਸ਼ ਆਈ | ਕਈ ਪੁਰਾਣੇ ਸੰਮਤੀ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਕੋਲੋਂ ਤਾਂ ਪਿਛਲੇ 5 ਸਾਲਾਂ ਦੌਰਾਨ ਕੋਈ ਮੋਹਰ ਲਗਵਾਉਣ ਵੀ ਨਹੀਂ ਆਇਆ ਕਿਉਂਕਿ ਸੰਮਤੀ ਮੈਂਬਰਾਂ ਕੋਲ ਕੋਈ ਅਧਿਕਾਰ ਹੀ ਨਹੀਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸੰਮਤੀ ਮੈਂਬਰਾਂ ਨੂੰ ਅਧਿਕਾਰੀ ਹੀ ਨਹੀਂ ਦੇਣੇ ਤਾਂ ਸਰਕਾਰ ਨੂੰ ਇਨ੍ਹਾਂ ਚੋਣਾਂ 'ਤੇ ਕਰੋੜਾਂ ਰੁਪਿਆ ਖ਼ਰਚ ਕਰਨ ਦੀ ਬਜਾਏ ਸੰਮਤੀ ਮੈਂਬਰ ਨਾਮਜ਼ਦ ਕਰ ਦੇਣੇ ਚਾਹੀਦੇ ਹਨ | ਕਈ ਪਿੰਡਾਂ 'ਚ ਔਰਤਾਂ ਤੇ ਮਰਦਾਂ ਦੀਆਂ ਵੋਟਾਂ ਕੱਟਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ | ਪਿੰਡ ਤਖਤਗੜ੍ਹ, ਖੇੜੀ, ਬਿੱਲਪੁਰ ਤੇ ਕਰਤਾਰਪੁਰ ਆਦਿ ਪਿੰਡਾਂ 'ਚ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਮਾਮਲਾ ਸਾਹਮਣੇ ਆਇਆ | ਨੂਰਪੁਰ ਬੇਦੀ ਦੇ ਇਕ ਪਰਿਵਾਰ ਦੀਆਂ ਵੋਟਾਂ ਬਿੱਲਪੁਰ ਪਿੰਡ 'ਚ ਬਣਾ ਦਿੱਤੀਆਂ ਗਈਆਂ | ਲੋਕਾਂ ਨੇ ਮੰਗ ਕੀਤੀ ਹੈ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾਣ |
ਬਲਾਕ ਸ੍ਰੀ ਅਨੰਦਪੁਰ ਸਾਹਿਬ 'ਚ 58 ਫ਼ੀਸਦੀ ਮਤਦਾਨ
ਸ੍ਰੀ ਅਨੰਦਪੁਰ ਸਾਹਿਬ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਵੱਖ-ਵੱਖ ਜ਼ੋਨਾਂ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਗਿਆ | ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਦੇ 24 'ਚੋਂ 23 ਜ਼ੋਨ ਅਤੇ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਤਿੰਨ ਜ਼ੋਨਾਂ ਲਈ ਕੁਲ 58 ਫ਼ੀਸਦੀ ਵੋਟ ਪਏ ਜਦੋਂਕਿ ਬਲਾਕ ਦੇ ਅਗੰਮਪੁਰ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਰਾਮ ਪ੍ਰਕਾਸ਼ ਸਿੰਘ ਪਹਿਲਾਂ ਹੀ ਨਿਰਵਿਰੋਧ ਚੁਣ ਗਏ ਹਨ | ਸਮੁੁੱਚੇ ਬਲਾਕ ਅੰਦਰ ਦੁਪਹਿਰ ਤੱਕ ਲੋਕਾਂ ਨੇ ਵੋਟ ਪਾਉਣ 'ਚ ਜ਼ਿਆਦਾ ਰੁਚੀ ਨਾ ਦਿਖਾਈ | ਜਿਸ ਦੇ ਚੱਲਦਿਆਂ ਦੁਪਹਿਰ 12 ਵਜੇ ਤੱਕ ਸਿਰਫ਼ 20 ਫ਼ੀਸਦੀ ਪੋਿਲੰਗ ਹੀ ਹੋ ਸਕੀ | ਪਰ ਬਾਅਦ ਦੁਪਹਿਰ ਲੋਕਾਂ ਨੇ ਖੁੱਲ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ | ਉਪ ਮੰਡਲ ਮੈਜਿਸਟੇ੍ਰਟ-ਕਮ-ਚੋਣ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਸਮੁੱਚੇ ਖੇਤਰ 'ਚ ਪੂਰੀ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦਾ ਕਾਰਜ ਸਿਰੇ ਚੜਿ੍ਹਆ ਹੈ | ਉਨ੍ਹਾਂ ਵੋਟਾਂ ਦੌਰਾਨ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਲੋਕਾਂ ਨੂੰ ਵਧਾਈ ਦਿੱਤੀ ਹੈ |
ਮੋਰਿੰਡਾ ਬਲਾਕ 'ਚ 58.65 ਫ਼ੀਸਦੀ ਮਤਦਾਨ
ਮੋਰਿੰਡਾ (ਕੰਗ) ਅੱਜ ਬਲਾਕ ਮੋਰਿੰਡਾ ਵਿਚ ਜ਼ਿਲ੍ਹਾ ਪ੍ਰੀਸ਼ਦ ਦੀ ਮੋਰਿੰਡਾ ਰੂਰਲ ਸੀਟ ਅਤੇ ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ 13 ਜ਼ੋਨਾਂ ਵਿਚ ਵੋਟਿੰਗ ਹੋਈ | ਕਿਉਂਕਿ 2 ਜ਼ੋਨਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ | ਵੋਟਾਂ ਸਵੇਰੇ 7 ਵਜੇ ਤੋਂ 4 ਵਜੇ ਪਈਆਂ | ਮੋਰਿੰਡਾ ਇਲਾਕੇ ਵਿਚ ਕਈ ਜ਼ੋਨਾਂ ਵਿਚ ਵੋਟਿੰਗ ਪੌਣੇ 6 ਵਜੇ ਤੱਕ ਚਲਦੀ ਰਹੀ | ਪ੍ਰਸ਼ਾਸਨ ਵਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਸਦਕਾ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਿਆ | ਸਰਕਾਰੀ ਅਮਲੇ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਪਿੰਡਾਂ ਵਾਲਿਆਂ ਨੇ ਮਿਲ ਜੁੱਲ ਕੇ ਕੀਤਾ | ਮੋਰਿੰਡਾ ਬਲਾਕ ਦੀਆਂ ਵੋਟਾਂ ਵਿਚ ਰਿਟਰਨਿੰਗ ਅਫ਼ਸਰ ਮੈਡਮ ਸਰਬਜੀਤ ਕੌਰ ਪੀ. ਸੀ. ਐਸ. ਅਤੇ ਕ੍ਰਿਸ਼ਨ ਕੁਮਾਰ ਸਹਾਇਕ ਰਿਟਰਨਿੰਗ ਅਫ਼ਸਰ ਵਲੋਂ ਸਟਾਫ਼, ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਨਾਲ ਵਧੀਆ ਤਾਲਮੇਲ ਕਰਕੇ ਬੜੀ ਪਾਰਦਰਸ਼ਤਾ ਨਾਲ ਵੋਟਿੰਗ ਕਰਵਾਈ ਗਈ | ਚੋਣਾਂ ਸਬੰਧੀ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਾਰਦਰਸ਼ੀ ਢੰਗ ਨਾਲ ਕਰਵਾਈ ਚੋਣ 'ਤੇ ਤਸੱਲੀ ਪ੍ਰਗਟਾਈ ਹੈ | ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਸ਼ਹਿਰੀ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ, ਦਿਹਾਤੀ ਪ੍ਰਧਾਨ ਜੁਗਰਾਜ ਸਿੰਘ ਮਾਨਖੇੜੀ, ਜਸਵਿੰਦਰ ਸਿੰਘ ਛੋਟੂ, ਜਗਵਿੰਦਰ ਸਿੰਘ ਪੰਮੀ, ਜਸਵੀਰ ਸਿੰਘ ਕਾਈਨੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ 'ਤੇ ਧੰਨਵਾਦ ਕੀਤਾ ਹੈ |
ਸ੍ਰੀ ਚਮਕੌਰ ਸਾਹਿਬ ਬਲਾਕ ਵਿਚ ਹੋਈ 61 ਫ਼ੀਸਦੀ ਮਤਦਾਨ
ਸ੍ਰੀ ਚਮਕੌਰ ਸਾਹਿਬ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ 12 ਜ਼ੋਨਾਂ ਤੇ 61 ਫ਼ੀਸਦੀ ਮਤਦਾਨ ਹੋਇਆ | ਸਵੇਰੇ 8 ਵਜੇ ਸ਼ੁਰੂ ਹੋਏ ਇਸ ਮਤਦਾਨ ਦੀ ਰਫ਼ਤਾਰ ਸ਼ੁਰੂ ਤੋਂ ਹੀ ਸੁਸਤ ਸੀ ਤੇ ਬਾਅਦ ਦੁਪਹਿਰ 3 ਵਜੇ ਤੋਂ ਕੁੱਝ ਪੋਲਿੰਗ ਬੂਥਾਂ 'ਤੇ ਮਤਦਾਨ ਵਿਚ ਤੇਜ਼ੀ ਆਈ | ਦੁਪਹਿਰ 2 ਵਜੇ ਤੱਕ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡ ਬਸੀ ਗੁਜਰਾਂ, ਭੂਰੜੇ, ਬਰਸਾਲਪੁਰ, ਮਕੜੋਨਾਂ, ਕੀੜੀ ਅਫਗਾਨਾ ਵਿਚ ਹੀ ਕੁੱਝ ਵੋਟਰਾਂ ਦੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਬਾਕੀ ਥਾਵਾਂ 'ਤੇ ਵੋਟਿੰਗ ਨਾਲੋਂ-ਨਾਲ ਹੁੰਦੀ ਰਹੀ | ਕੁੱਝ ਥਾਵਾਂ 'ਤੇ ਉਮੀਦਵਾਰਾਂ ਵਲੋਂ ਵੋਟਰਾਂ ਦੀ ਢੋਆ-ਢੁਆਈ ਵੀ ਕੀਤੀ ਜਾ ਰਹੀ ਸੀ | ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਤਕਰੀਬਨ ਹਰ ਪਿੰਡ ਵਿਚ ਕਾਂਗਰਸ ਅਤੇ ਅਕਾਲੀ ਦਲ ਦਾ ਬੂਥ ਲੱਗਿਆ ਹੋਇਆ ਸੀ | ਕਈ ਥਾਵਾਂ 'ਤੇ ਸੰਮਤੀ ਉਮੀਦਵਾਰਾਂ ਦੇ ਨਿਰਵਿਰੋਧ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਜ਼ੋਨਾਂ ਵਿਚ ਸਿਰਫ਼ ਜ਼ਿਲ੍ਹਾ ਪ੍ਰੀਸ਼ਦ ਲਈ ਹੀ ਮਤਦਾਨ ਕੀਤਾ ਗਿਆ ਜਿੱਥੇ ਟਾਂਵਾਂ-ਟਾਂਵਾਂ ਵੋਟਰ ਹੀ ਦਿਸ ਰਿਹਾ ਸੀ |
ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਨੇਪਰੇ ਚੜਿ੍ਹਆ
ਬੇਲਾ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਲਈ ਪਈਆਂ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜਿਆ | ਬੇਟ ਖੇਤਰ ਵਿਚੋਂ ਜ਼ੋਨ ਨੰਬਰ 9 ਪਿਰੋਜ਼ਪਰ ਤੇ ਲੋਕਾਂ ਦੀਆਂ ਖ਼ਾਸ ਨਿਗਾਹਾਂ ਲੱਗੀਆਂ ਹੋਈਆਂ ਸਨ ਜਿੱਥੇ ਕਿ ਮੁੱਖ ਮੁਕਾਬਲਾ ਕੈਬਨਿਟ ਮੰਤਰੀ ਸ. ਚੰਨੀ ਦਾ ਖਾਸਮ-ਖਾਸ ਕਾਂਗਰਸ ਪਾਰਟੀ ਦਾ ਯੂਥ ਆਗੂ ਰੋਹਿਤ ਸਭਰਵਾਲ ਅਤੇ ਦੂਜੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦਾ ਭਤੀਜੇ ਦਵਿੰਦਰਪਾਲ ਸਿੰਘ ਲੱਖੇਵਾਲ ਵਿਚਕਾਰ ਸੀ | ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਨ ਤੇ ਡੀ.ਐਸ.ਪੀ. ਨਵਰੀਤ ਸਿੰਘ ਵਿਰਕ ਅਤੇ ਥਾਣਾ ਮੁਖੀ ਸੁਖਵੀਰ ਸਿੰਘ ਨੇ ਲੋਕਾਂ ਦਾ ਧੰਨਵਾਦ ਕੀਤਾ |
ਵੱਡੀ ਗਿਣਤੀ 'ਚ ਹੋਇਆ ਮਤਦਾਨ
ਭਰਤਗੜ• (ਜਸਬੀਰ ਸਿੰਘ ਬਾਵਾ)-ਨੰਗਲ ਸਰਸਾ ਜ਼ੋਨ ਦੇ ਸਾਰੇ ਪਿੰਡਾਂ ਦੇ ਚੋਣ ਸਟੇਸ਼ਨਾਂ 'ਤੇ 4654 ਵੋਟਰਾਂ ਵਿਚੋਂ 3178, (68.28) ਫ਼ੀਸਦੀ ਵੋਟਰਾਂ ਨੇ ਵੋਟ ਦੀ ਵਰਤੋਂ ਕੀਤੀ, ਬੜਾ ਪਿੰਡ ਜ਼ੋਨ ਦੇ ਸਾਰੇ ਪਿੰਡਾਂ ਦੇ ਚੋਣ ਸਟੇਸ਼ਨਾਂ 'ਤੇ 4566 ਵੋਟਰਾਂ ਵਿਚੋਂ 3005, (65.81) ਫ਼ੀਸਦੀ ਵੋਟਰਾਂ ਨੇ ਵੋਟ ਦੀ ਵਰਤੋਂ ਅਤੇ ਭਰਤਗੜ• ਜ਼ੋਨ ਦੇ ਸਾਰੇ ਪਿੰਡਾਂ ਦੇ ਚੋਣ ਸਟੇਸ਼ਨਾਂ 'ਤੇ 4395 ਵੋਟਰਾਂ ਵਿਚੋਂ 2870, (65.30) ਫ਼ੀਸਦੀ ਵੋਟਰਾਂ ਨੇ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਆਪਣੀ ਵੋਟ ਦੀ ਵਰਤੋਂ ਕੀਤੀ |
ਘਨੌਲੀ ਇਲਾਕੇ ਵਿਚ 62 ਫ਼ੀਸਦੀ ਮਤਦਾਨ
ਘਨੌਲੀ (ਜਸਵੀਰ ਸਿੰਘ ਸੈਣੀ)-ਜ਼ਿਲ੍ਹਾ ਪ੍ਰੀਸ਼ਦ ਭਰਤਗੜ੍ਹ ਜ਼ੋਨ ਅਤੇ ਬਲਾਕ ਸੰਮਤੀ ਅਧੀਨ ਹੋ ਰਹੀ ਵੋਟਾਂ ਸਬੰਧੀ ਜਿੱਥੇ ਘਨੌਲੀ ਅਤੇ ਲਾਗਲੇ ਪਿੰਡਾਂ ਵਿਚ ਵੋਟਰਾਂ ਦਾ ਉਤਸ਼ਾਹ ਨਜ਼ਰ ਆਇਆ, ਵੋਟਾਂ ਕਿਸੇ ਲੜਾਈ ਝਗੜੇ ਤੋ ਬਿਨਾਂ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ | ਇਸ ਦੌਰਾਨ ਬੇਗਮਪੁਰ ਵਿਖੇ 69 ਫ਼ੀਸਦੀ, ਨੂੰ ਹੋ 47 ਫ਼ੀਸਦੀ, ਰਤਨਪੁਰਾ 50 ਫ਼ੀਸਦੀ, ਦਬੁਰਜੀ 74 ਫ਼ੀਸਦੀ, ਚੱਕਢੇਰਾ 85 ਫ਼ੀਸਦੀ, ਪਤਿਆਲਾ 58 ਫ਼ੀਸਦੀ, ਮਿਆਣੀ 57, ਬਹਾਦਰਪੁਰ 80, ਲੋਦੀਮਾਜਰਾ 64, ਗੁੰਨੋਮਾਜਰਾ 75, ਲੋਹਗੜ੍ਹ ਫਿੱਡੇ 64, ਚੰਦਪੁਰ 67, ਡਕਾਲਾ 53, ਆਲਮਪੁਰ 68, ਸਿੰਘਪੁਰਾ 64, ਥਲੀ ਕਲਾਂ 60, ਥਲੀ ਖ਼ੁਰਦ 69, ਅਲੀਪੁਰ 63, ਦੁਗਰੀ 53, ਅਹਿਮਦਪੁਰ 79 ਅਤੇ ਧਲੋ ਚੈੜੀਆਂ ਵਿਚ 48 ਅਤੇ ਜਦੋਂ ਕਿ ਘਨੌਲੀ ਵਿਖੇ 63 ਫ਼ੀਸਦੀ ਵੋਟਿੰਗ ਹੋਈ ਹੈ | ਘਨੌਲੀ ਤੇ ਇਲਾਕੇ ਦੀ ਕੁੱਲ 13523 ਵੋਟ ਸੀ ਪਰ ਜਿਨ੍ਹਾਂ ਵਿਚੋਂ 8387 ਵੋਟਾਂ ਦੀ ਪੋਲਿੰਗ ਹੋਈ ਹੈ ਅਤੇ ਕੁੱਲ 62 ਫ਼ੀਸਦੀ ਵੋਟਾਂ ਪੋਲਿੰਗ ਹੋਈ ਹੈ |

ਪਿੰਡ ਝੱਜ ਵਿਖੇ ਵੋਟਾਂ ਦੌਰਾਨ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਝੜਪ

ਕਾਹਨਪੁਰ ਖੂਹੀ, 19 ਸਤੰਬਰ (ਗੁਰਬੀਰ ਸਿੰਘ ਵਾਲੀਆ)-ਨੂਰਪੁਰ ਬੇਦੀ ਬਲਾਕ ਦੇ ਅਧੀਨ ਪੈਂਦੇ ਪਿੰਡ ਝੱਜ ਵਿਖੇ ਚੱਲ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਇਕ ਸਮਰਥਕ ਦੀ ਪੋਲਿੰਗ ਬੂਥ 'ਤੇ ਆਪਸੀ ਝੜਪ ਹੋਣ ਦਾ ...

ਪੂਰੀ ਖ਼ਬਰ »

ਪਿੰਡ ਲੋਹਗੜ੍ਹ ਫਿੱਡੇ ਦੇ 150 ਵੋਟਰਾਂ ਨੇ ਲਿਸਟਾਂ 'ਚੋਂ ਨਾਂਅ ਗ਼ਾਇਬ ਦੇਖ ਪ੍ਰਸ਼ਾਸਨ ਵਿਰੁੱਧ ਕੀਤਾ ਪ੍ਰਦਰਸ਼ਨ

ਰੂਪਨਗਰ/ਘਨੌਲੀ, 19 ਸਤੰਬਰ (ਸਤਨਾਮ ਸਿੰਘ ਸੱਤੀ, ਜਸਵੀਰ ਸਿੰਘ ਸੈਣੀ)-ਬਲਾਕ ਸੰਮਤੀ ਰੂਪਨਗਰ ਅਧੀਨ ਪੈਂਦੇ ਪਿੰਡ ਲੋਹਗੜ੍ਹ ਫਿੱਡੇ 'ਚ 150 ਦੇ ਕਰੀਬ ਵੋਟਰ ਲਿਸਟਾਂ 'ਚੋਂ ਨਾਂਅ ਗ਼ਾਇਬ ਹੋਣ ਕਾਰਨ ਵੋਟ ਪਾਉਣ ਤੋਂ ਵਾਂਝੇ ਰਹਿ ਗਏ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ...

ਪੂਰੀ ਖ਼ਬਰ »

ਢਾਡੀ ਜਥਿਆਂ ਦੀ ਮੀਟਿੰਗ 'ਚ ਸਿੰਗਲਾ ਵਲੋਂ ਵਰਤੀ ਸ਼ਬਦਾਵਲੀ ਦੀ ਨਿੰਦਾ

ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਚ ਕਲਗੀਧਰ ਕਲਾ ਸੰਗਮ (ਰਜਿ) ਦੀ ਮੀਟਿੰਗ ਸਾਬਕਾ ਪ੍ਰਧਾਨ ਢਾਡੀ ਗਿਆਨੀ ਕਮਲਜੀਤ ਸਿੰਘ ਠੀਕਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੈਬਨਿਟ ...

ਪੂਰੀ ਖ਼ਬਰ »

ਦਾਦਾ-ਦਾਦੀ ਦਿਵਸ ਮਨਾਇਆ

ਰੂਪਨਗਰ, 19 ਸਤੰਬਰ (ਸ. ਰਿਪੋ.)-ਮਾਤਾ ਗੁਜਰੀ ਸਕੂਲ ਵਿਚ ਦਾਦਾ-ਦਾਦੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਦਾਦਾ ਜੀ ਅਤੇ ਦਾਦੀ ਜੀ ਨੰੂ ਸੱਦਾ ਦਿੱਤਾ ਗਿਆ, ਦਾ ਸਕੂਲ ਵਿਚ ਆਉਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਵੱਖ-ਵੱਖ ...

ਪੂਰੀ ਖ਼ਬਰ »

ਅਕਾਲੀ ਵਰਕਰਾਂ ਵਿਰੁੱਧ ਮੁਕੱਦਮਾ ਦਰਜ

ਬੇਲਾ, 19 ਸਤੰਬਰ (ਸੈਣੀ)-ਬੀਤੀ ਰਾਤ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੇ ਪੁੱਤਰ ਰੁਪਿੰਦਰਜੀਤ ਸਿੰਘ ਹੈਪੀ ਤੇ ਦਿਲਪ੍ਰੀਤ ਸਿੰਘ, ਭਤੀਜਾ ਹਰਮਨ ਸਿੰਘ ਵਾਸੀ ਲੱਖੇਵਾਲ, ਬਲਜੀਤ ਮਾਲਵਾ ਵਾਸੀ ਪਿਰੋਜਪੁਰ ਅਤੇ ਪੰਜ ਅਣਪਛਾਤੇ ...

ਪੂਰੀ ਖ਼ਬਰ »

ਅਕੈਡਮੀ ਦੀ ਪਿ੍ੰਸੀਪਲ ਨੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ

ਢੇਰ, 19 ਸਤੰਬਰ (ਸ਼ਿਵ ਕੁਮਾਰ ਕਾਲੀਆ)-ਮਾਤਾ ਸਾਹਿਬ ਕੌਰ ਅਕੈਡਮੀ ਦੀ ਪਿ੍ੰ: ਸੁਰਜੀਤ ਕੌਰ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਇਕ ਲਿਖਤੀ ਪੈੱ੍ਰਸ ਨੋਟ ਵਿਚ ਕਿਹਾ ਕਿ ਬੀਤੇ ਕੱਲ੍ਹ ਤਕਰੀਬਨ 4 ਵਜੇ ਕੁਝ ਅਧਿਕਾਰੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਇੰਨ-ਹਾਊਸ ਇੰਡਸਟ੍ਰੀਅਲ ਟ੍ਰੇਨਿੰਗ ਲਗਾਈ

ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਬੀ-ਵਾਕ ਸਾਫਟਵੇਅਰ ਡਿਵੈਲਪਮੈਂਟ ਭਾਗ-ਤੀਜਾ ਦੇ ਵਿਦਿਆਰਥੀਆਂ ਲਈ ਇਕ ਇੰਨ-ਹਾਊਸ ...

ਪੂਰੀ ਖ਼ਬਰ »

ਯਾਤਰਾ 'ਤੇ ਜਾ ਰਹੇ ਟਰੱਕ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਨੰਗਲ ਮਾਰਗ 'ਤੇ ਸਥਿਤ ਪਿੰਡ ਸਾਊਪੁਰ ਲਾਗੇ ਅੱਜ ਇਕ ਭਿਆਨਕ ਸੜਕ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਦੀ ਟਰੱਕ ਨਾਲ ਟਕਰਾਉਣ 'ਤੇ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ...

ਪੂਰੀ ਖ਼ਬਰ »

ਗੰਨੇ ਦੀ ਅਦਾਇਗੀ ਆਉਂਦੇ ਸੀਜ਼ਨ ਤੋਂ ਪਹਿਲਾਂ ਕਰ ਦਿੱਤੀ ਜਾਏਗੀ- ਰੰਧਾਵਾ

ਮੋਰਿੰਡਾ, 19 ਸਤੰਬਰ (ਕੰਗ, ਪਿ੍ਤਪਾਲ)-ਪੰਜਾਬ ਦੇ ਕਿਸਾਨਾਂ ਵਲੋਂ ਖੰਡ ਮਿੱਲਾਂ ਵਿਚ ਸੁੱਟੇ ਗੰਨੇ ਦੀ ਅਦਾਇਗੀ ਨਵੰਬਰ ਮਹੀਨੇ ਤੋਂ ਪਹਿਲਾਂ-ਪਹਿਲਾਂ ਕਰ ਦਿੱਤੀ ਜਾਵੇਗੀ, ਮੋਰਿੰਡਾ ਮਿੱਲ ਦਾ ਨਵੀਨੀਕਰਨ ਕੀਤਾ ਜਾਏਗਾ | ਇਹ ਜਾਣਕਾਰੀ ਪੰਜਾਬ ਦੀਆਂ ਸਹਿਕਾਰੀ ਮਿੱਲਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਦੀ ਸ਼ਹਿ 'ਤੇ ਅਕਾਲੀ ਆਗੂਆਂ 'ਤੇ ਝੂਠੇ ਪਰਚੇ ਹਾਰ ਦੀ ਬੌਖਲਾਹਟ-ਲੱਖੇਵਾਲ

ਬੇਲਾ, 19 ਸਤੰਬਰ (ਮਨਜੀਤ ਸਿੰਘ ਸੈਣੀ)-ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੇ ਦੋ ਪੁੱਤਰਾਂ ਹੈਪੀ, ਦਿਲਪੀ੍ਰਤ ਸਿੰਘ, ਭਤੀਜੇ ਹਰਮਨ ਸਿੰਘ, ਸਮਰਥਕ ਬਲਜੀਤ ਮਾਲਵਾ ਵਾਸੀ ਪਿਰੋਜਪੁਰ ਅਤੇ 5 ਅਣਪਛਾਤੇ ਵਿਅਕਤੀਆਂ 'ਤੇ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਨੇ ਮਾਨਵਤਾ ਦੇ ਭਲੇ ਦਾ ਉਪਦੇਸ਼ ਦਿੱਤਾ- ਰਾਣਾ ਕੇ. ਪੀ. ਸਿੰਘ

ਨੂਰਪੁਰ ਬੇਦੀ, 19 ਸਤੰਬਰ (ਰਾਜੇਸ਼ ਚੌਧਰੀ)-ਡੇਰਾ ਬਾਬਾ ਸ੍ਰੀ ਚੰਦ ਜੀ ਖੱਡ ਬਠਲੌਰ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਿਸ਼ੇਸ਼ ਤੌਰ ਸ਼ਾਮਿਲ ਹੋਏ | ਸਮਾਗਮ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਸੰਗਤ ਨੂੰ ...

ਪੂਰੀ ਖ਼ਬਰ »

ਦਸਮੇਸ਼ ਸਪੋਰਟਸ ਕਲੱਬ ਦੇ ਹੈਂਡਬਾਲ ਖਿਡਾਰੀਆਂ ਦੀ ਜ਼ਿਲ੍ਹਾ ਰੋਪੜ ਤੇ ਮੋਹਾਲੀ 'ਚ ਝੰਡੀ

ਮੋਰਿੰਡਾ, 19 ਸਤੰਬਰ (ਕੰਗ)-ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਜ਼ਿਲ੍ਹਾ ਰੋਪੜ ਅਤੇ ਜ਼ਿਲ੍ਹਾ ਮੁਹਾਲੀ ਵਿਖੇ ਕਰਵਾਈਆਂ ਗਈਆਂ ਹੈਂਡਬਾਲ ਖੇਡਾਂ ਵਿਚ ਦਸਮੇਸ਼ ਸਪੋਰਟਸ ਕਲੱਬ (ਰਜਿ.) ਮੋਰਿੰਡਾ ਦੇ ਖਿਡਾਰੀਆਂ ਦੀ ਝੰਡੀ ਰਹੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਂਡਬਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਮੱਲਾਂ ਮਾਰਨ ਵਾਲੀ ਵਿਦਿਆਰਥਣ ਦਾ ਸਨਮਾਨ

ਘਨੌਲੀ, 19 ਸਤੰਬਰ (ਸੈਣੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਭਾਸ਼ਣ ਮੁਕਾਬਲੇ 'ਚ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਦੀ ਸਾਨੀਆ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਜੋ ...

ਪੂਰੀ ਖ਼ਬਰ »

ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹਰ ਮਨੁੱਖ ਦਾ ਫ਼ਰਜ਼-ਸਿੰਘ ਸਾਹਿਬ

ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਵ: ਗਿਆਨੀ ਗੁਲਜ਼ਾਰ ਸਿੰਘ ਦੀ ਯਾਦ 'ਚ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਝਿੰਜੜੀ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ¢ ਇਸ ਮੌਕੇ ...

ਪੂਰੀ ਖ਼ਬਰ »

ਟੋਲ ਪਰਚੀ ਵਸੂਲਣ ਦੇ ਮਾਮਲੇ ਨੂੰ ਲੈ ਵਫ਼ਦ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੱਕੂਮਾਜਰਾ ਵਾਸੀਆਂ ਨੂੰ ਟੋਲ ਪਲਾਜੇ 'ਤੇ ਲਾਂਘੇ ਦੀ ਆ ਰਹੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਅੱਜ ਪਿੰਡ ਵਾਸੀਆਂ ਦਾ ਇਕ ਵਫ਼ਦ ਮੁੜ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਿਨ੍ਹਾਂ ਡੀ. ਸੀ. ਨੂੰ ਮੰਗ ...

ਪੂਰੀ ਖ਼ਬਰ »

ਸਵੱਛਤਾ ਹੀ ਸਭ ਤੋਂ ਵੱਡੀ ਸੇਵਾ-ਪਿ੍ੰ.ਵਾਲੀਆ

ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਪ.ਪ. ਰਾਹੀਂ)-ਕਰਨਲ ਬੀ. ਪੀ. ਐਸ. ਠਾਕੁਰ, ਕਮਾਂਡਿੰਗ ਅਫ਼ਸਰ 23 ਪੰਜਾਬ ਬਟਾਲੀਅਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਐਸ. ਜੀ. ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਐਨ. ਸੀ. ਸੀ. ਕੈਡਿਟਾਂ ਵਲੋਂ ਪਿ੍ੰਸੀਪਲ ...

ਪੂਰੀ ਖ਼ਬਰ »

ਮੋਰਿੰਡਾ ਦੇ ਵੱਖ-ਵੱਖ ਵਾਰਡਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ

ਮੋਰਿੰਡਾ, 19 ਸਤੰਬਰ (ਪਿ੍ਤਪਾਲ ਸਿੰਘ)-ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਅੱਜ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ | ਇਸ ਮੌਕੇ ਵਾਰਡ ਨੰਬਰ 3 ਵਿਖੇ 9.60 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਗਲੀ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਚੰਨੀ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਜ਼ ਯੂਨੀਅਨ ਨੇ ਦਿੱਤਾ ਨੈਬ ਤਹਿਸੀਲਦਾਰ ਨੂੰ ਮੰਗ ਪੱਤਰ

ਮੋਰਿੰਡਾ, 19 ਸਤੰਬਰ (ਕੰਗ)-ਅੱਜ ਮੋਰਿੰਡਾ ਵਿਖੇ ਆਂਗਣਵਾੜੀ ਵਰਕਰਾਂ ਦੀ ਇਕੱਤਰਤਾ ਬਲਾਕ ਪ੍ਰਧਾਨ ਜਸਵੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੈਬ ਤਹਿਸੀਲਦਾਰ ਮੋਰਿੰਡਾ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਦਾ 524ਵਾਂ ਜਨਮ ਦਿਵਸ ਮਨਾਇਆ

ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੂਰੜੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਦਾ 524ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜਿਸ ਵਿਚ ਗੁਰਨਾਮ ਸਿੰਘ ਸ਼ਾਂਤਪੁਰ ਦੇ ਪਰਿਵਾਰ ਵਲੋਂ ਰਖਵਾਏ ਸ੍ਰੀ ...

ਪੂਰੀ ਖ਼ਬਰ »

ਪੁਲਿਸ ਨੇ ਇਲਾਕੇ 'ਚ ਕੀਤੀ ਨਾਕਾਬੰਦੀ

ਨੰਗਲ, 19 ਸਤੰਬਰ (ਪ੍ਰੋ: ਅਵਤਾਰ ਸਿੰਘ)-ਇਲਾਕੇ 'ਚ ਵੱਧ ਰਹੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਬੀਤੇ ਦਿਨ ਨੰਗਲ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਸਖ਼ਤ ਨਾਕੇਬੰਦੀ ਕੀਤੀ ਗਈ | ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਨੈਸ਼ਨਲ ਹਾਈਵੇ 'ਤੇ ਦੋ ਪਹੀਆਂ ਵਾਹਨਾਂ ਦੇ ਨਾਲ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਕੋਮਲ ਕਲਾਵਾਂ ਸਬੰਧੀ ਵਰਕਸ਼ਾਪ ਲਗਾਈ

ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਕੋਮਲ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਸੋਨਲ ਖੋਸਲਾ ਦੀ ਅਗਵਾਈ ਵਿਚ ਚੱਲ ਰਹੀਆਂ ਕੋਮਲ ਕਲਾਵਾਂ ਦੀਆਂ ਵਿਸ਼ੇਸ਼ ਕਲਾਸਾਂ ਲੈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX