ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  1 day ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  1 day ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  1 day ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਜੁਲਾਈ (ਲਕਵਿੰਦਰ ਸ਼ਰਮਾ) - ਸਾਉਣ ਦੇ ਪਹਿਲੇ ਮੀਂਹ ਨੇ ਹੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ। ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ, ਲਾਲੇਆਣਾ ਵਿਚ ਇੱਕ ਸੋ ਤੋ ਵੱਧ ....
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  1 day ago
ਸੁਲਤਾਨਪੁਰ ਲੋਧੀ, 17 ਜੁਲਾਈ (ਜਗਮੋਹਨ ਸਿੰਘ, ਥਿੰਦ, ਨਰੇਸ਼ ਹੈਪੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੇਕਟਿਵ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹੋਈ। ਇਸ ਮੀਟਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  1 day ago
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਵਿਚ ...
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  1 day ago
ਦ ਹੇਗ, 17 ਜੁਲਾਈ- ਆਈ.ਸੀ.ਜੇ. ਕੋਰਟ ਨੇ ਪਾਇਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਨ ਯਾਦਵ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦੇ ਅਧਿਕਾਰ ਤੋਂ ਵੰਚਿਤ....
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  1 day ago
ਦ ਹੇਗ, 17 ਜੁਲਾਈ- ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਣਵਾਈ ਦੇ ਦੌਰਾਨ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਨ ਯਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰਟ ....
ਕੁਲਭੂਸ਼ਨ ਯਾਦਵ ਮਾਮਲੇ 'ਤੇ 16 'ਚੋਂ 15 ਜੱਜਾਂ ਨੇ ਭਾਰਤ ਦੇ ਪੱਖ 'ਚ ਸੁਣਾਇਆ ਫ਼ੈਸਲਾ
. . .  1 day ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ
. . .  1 day ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ...
ਥੋੜੀ ਦੇਰ 'ਚ ਸੁਣਾਇਆ ਜਾਵੇਗਾ ਕੁਲਭੂਸ਼ਨ ਜਾਧਵ ਮਾਮਲੇ 'ਤੇ ਫ਼ੈਸਲਾ, ਕੋਰਟ ਪਹੁੰਚੀ ਭਾਰਤੀ ਰਾਜਦੂਤ ਦੀ ਟੀਮ
. . .  1 day ago
ਦ ਹੇਗ, 17 ਜੁਲਾਈ- ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤੀ ਸਮੇਂ ਅਨੁਸਾਰ ਸਾਢੇ 6 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਭਾਰਤੀ ਰਾਜਦੂਤ ਦੀ ਟੀਮ ਕੋਰਟ ਪਹੁੰਚ ਚੁੱਕੀ ਹੈ। ਕੁਲਭੂਸ਼ਨ ਜਾਧਵ ਮਾਮਲੇ ਦਾ ਫ਼ੈਸਲਾ ਆਈ.ਸੀ.ਜੇ ਦੇ ਪ੍ਰਧਾਨ ਅਬਦੁੱਲਕਵੀ ਅਹਿਮਦ ਯੂਸਫ ਵੱਲੋਂ ...
ਮੋਟਰਸਾਈਕਲ ਸਵਾਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ ਲੱਖਾਂ ਰੁਪਏ
. . .  1 day ago
ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ) - ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀੜਤ ਸ਼ਿਵ ਕੁਮਾਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ....
ਪੁਲਿਸ ਅੜਿੱਕੇ ਚੜਿਆ ਰੱਜੀ ਚੋਰ
. . .  1 day ago
ਕੀਰਤਪੁਰ ਸਾਹਿਬ, 17 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਰੀਬ ਇੱਕ ਹਜਾਰ ....
ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, 20 ਜ਼ਖਮੀ
. . .  1 day ago
ਲਖਨਊ, 17 ਜੁਲਾਈ- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ 'ਚ ਗੋਲੀਬਾਰੀ ਹੋਈ। ਪਿੰਡ ਦੇ ਪਰਧਾਨ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਲੜਾਈ 'ਚ ਇਕ ਧੜੇ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਜ਼ਖਮੀ ਹੋਏ ...
ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ 1500 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
6 ਸਾਲ ਦੇ ਲਈ ਭਾਜਪਾ ਤੋਂ ਬਰਖ਼ਾਸਤ ਪ੍ਰਣਵ ਕੁਮਾਰ ਚੈਂਪੀਅਨ
. . .  1 day ago
ਕੈਪਟਨ ਵੱਲੋਂ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ
. . .  1 day ago
ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਰੋਸ ਧਰਨਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ- ਡੀ.ਕੇ. ਸ਼ਿਵ ਕੁਮਾਰ
. . .  1 day ago
ਸ਼ਿਮਲਾ 'ਚ ਇਕ ਹਸਪਤਾਲ ਦੇ ਪੈਥੋਲੋਜੀ ਲੈਬ 'ਚ ਲੱਗੀ ਭਿਆਨਕ ਅੱਗ
. . .  1 day ago
ਬਾਰਾਮੂਲਾ 'ਚ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ
. . .  1 day ago
ਚੰਦਭਾਨ ਡਰੇਨ 'ਚ ਪਾੜ ਪੈਣ ਨਾਲ ਅਨੇਕਾਂ ਪਿੰਡਾਂ ਨੂੰ ਖ਼ਤਰਾ
. . .  1 day ago
ਬੇਅਦਬੀ ਮਾਮਲਾ : ਕਲੋਜਰ ਰਿਪੋਰਟ ਦੀ ਕਾਪੀ ਲੈਣ ਲਈ ਸ਼ਿਕਾਇਤਕਰਤਾਵਾਂ ਨੇ ਖੜਕਾਇਆ ਅਦਾਲਤ ਦਾ ਦਰਵਾਜਾ
. . .  1 day ago
ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  1 day ago
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  1 day ago
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  1 day ago
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  1 day ago
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  1 day ago
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  1 day ago
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  1 day ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  1 day ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  1 day ago
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਗ੍ਰਿਫ਼ਤਾਰ
. . .  1 day ago
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  1 day ago
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  1 day ago
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  1 day ago
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  1 day ago
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ 'ਤੇ ਸਪੀਕਰ ਹੀ ਫ਼ੈਸਲਾ ਕਰਨਗੇ- ਸੁਪਰੀਮ ਕੋਰਟ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  1 day ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  1 day ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  1 day ago
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  1 day ago
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਪਟਿਆਲਾ

ਜ਼ਿਲ੍ਹੇ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 58.98 ਫ਼ੀਸਦੀ ਹੋਈ ਪੋਲਿੰਗ

ਪਟਿਆਲਾ, 19 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਦੇ ਜ਼ਿਲ੍ਹ•ੇ ਪਟਿਆਲਾ 'ਚ 9 ਬਲਾਕ ਸੰਮਤੀਆਂ ਤੇ ਜ਼ਿਲ•੍ਹਾ ਪ੍ਰੀਸ਼ਦ 'ਚ ਆਪਣੀ ਪਸੰਦ ਦਾ ਉਮੀਦਵਾਰ ਚੁਣਨ ਦਾ ਅਧਿਕਾਰ 878933 ਵੋਟਰਾਂ ਨੂੰ ਮਿਲਿਆ | ਇਨ੍ਹ•ਾਂ 'ਚੋਂ 58.98 ਫ਼ੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਸਟੇਸ਼ਨਾਂ ਵਿਖੇ 1385 ਪੋਿਲੰਗ ਬੂਥਾਂ ਵਿਚ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ | ਬਲਾਕ ਸੰਮਤੀਆਂ ਲਈ 412 ਅਤੇ ਜ਼ਿਲ•੍ਹਾ ਪ੍ਰੀਸ਼ਦ ਲਈ 60 ਉਮੀਦਵਾਰ ਮੈਦਾਨ 'ਚ ਸਨ, ਜਿਨ੍ਹ•ਾਂ ਦੀ ਕਿਸਮਤ ਨੂੰ ਬੈਲਟ ਪੇਪਰਾਂ ਰਾਹੀਂ ਪਈਆਂ ਵੋਟਾਂ ਬਕਸਿਆਂ 'ਚ ਸੀਲਬੰਦ ਕਰਕੇ ਹਰ ਬਲਾਕ ਸੰਮਤੀ ਤੇ ਜ਼ਿਲ੍ਹ•ਾ ਪ੍ਰੀਸ਼ਦ ਦੇ ਨਿਰਧਾਰਿਤ ਸਟਰਾਂਗ ਰੂਮ 'ਚ ਰਖਵਾ ਦਿੱਤਾ ਗਿਆ ਹੈ | ਅਮਨ-ਅਮਾਨ ਤੇ ਮੱਠੀ ਰਫ਼ਤਾਰ ਨਾਲ ਆਰੰਭ ਹੋਈ ਚੋਣ ਪ੍ਰਕਿਰਿਆ ਦੇ ਖ਼ਤਮ ਹੋਣ ਦੇ ਅੰਤਲੇ ਘੰਟੇ 'ਚ ਕਈ ਥਾਈਾ ਬੂਥਾਂ 'ਤੇ ਕਬਜ਼ਾ ਕਰਨ, ਬੂਥਾਂ ਅੰਦਰ ਡਿਊਟੀ 'ਤੇ ਬੈਠੇ ਸਰਕਾਰੀ ਅਧਿਕਾਰੀਆਂ ਤੋਂ ਬੈਲਟ ਪੇਪਰ ਖੋਹਣ ਦੀਆਂ ਕਥਿਤ ਘਟਨਾਵਾਂ ਹੋਈਆਂ | ਧੱਕੇਸ਼ਾਹੀ ਕਰ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਜਾਅਲੀ ਵੋਟਾਂ ਪਾਉਣ ਦਾ ਦੋਸ਼ ਕਈ ਸਾਲਾਂ ਤੋਂ ਹਰ ਵਾਰ ਦੀ ਤਰ੍ਹ•ਾਂ ਹਾਕਮ ਧਿਰ 'ਤੇ ਹੀ ਲੱਗਿਆ | ਪਟਿਆਲਾ ਨਜ਼ਦੀਕ ਰਣਜੀਤ ਨਗਰ ਇਲਾਕੇ 'ਚ ਅਕਾਲੀ ਦਲ ਦੇ ਉਮੀਦਵਾਰ ਵਲੋਂ ਵੋਟਰਾਂ ਨੂੰ ਪਰਚੀਆਂ ਵੰਡਣ ਲਈ ਲਗਾਏ ਬੂਥ ਤੋਂ ਟੈਂਟ ਆਦਿ ਕਾਂਗਰਸੀ ਵਰਕਰਾਂ ਵਲੋਂ ਪੁੱਟ ਦਿੱਤੇ ਗਏ | ਹੋਰ ਜਾਣਕਾਰੀ ਦਿੰਦਿਆਂ ਭਗਵਾਨ ਸਿੰਘ ਤੇ ਬਲਦੇਵ ਸਿੰਘ ਖਲ਼ੀਫ਼ੇਵਾਲ ਨੇ ਦੱਸਿਆ ਕਿ ਗੱਡੀਆਂ 'ਚ ਆਏ ਕਾਂਗਰਸ ਪੱਖੀ ਵਿਅਕਤੀਆਂ ਵਲੋਂ ਪਹਿਲਾਂ ਤਾਂ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਰੋਕਣ 'ਤੇ ਉਨ੍ਹ•ਾਂ ਲਗਾਏ ਗਏ ਬੂਥ ਹੀ ਪੁੱਟ ਕੇ ਚੋਣ ਪ੍ਰਕਿਰਿਆ 'ਚੋਂ ਅਕਾਲੀ ਦਲ ਦੇ ਵੋਟਰਾਂ ਨੂੰ ਬਾਹਰ ਕਰ ਦਿੱਤਾ | ਇਸ ਤਰ•੍ਹਾਂ ਦੀ ਗੱਲ ਪਿੰਡ ਬਰਸਟ ਵਿਖੇ ਵੀ ਸਾਹਮਣੇ ਆਈ | ਜਿੱਥੋਂ ਕਈ ਦਰਜਨ ਵਿਅਕਤੀਆਂ ਵਲੋਂ ਚੋਣ ਡਿਊਟੀ 'ਤੇ ਤੈਨਾਤ ਅਮਲੇ ਤੋਂ ਬੈਲਟ ਪੇਪਰ ਹੀ ਖੋਹ ਲਏ ਗਏ | ਇੱਥੇ ਵੀ ਬਲਾਕ ਸੰਮਤੀ ਲਈ ਅਕਾਲੀ ਦਲ ਦੀ ਉਮੀਦਵਾਰ ਦਵਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਵੋਟਿੰਗ ਰੁਕੀ ਰਹੀ | ਮਾਹੌਲ ਸ਼ਾਂਤ ਹੋਣ ਤੋਂ ਬਾਅਦ ਇੱਥੇ ਵੋਟਿੰਗ ਆਰੰਭ ਹੋ ਗਈ | ਇਸੇ ਤਰ੍ਹ•ਾਂ ਦੀ ਸ਼ਿਕਾਇਤ ਪਿੰਡ ਢਕੜੱਬੇ 'ਚੋਂ ਅਕਾਲੀ ਆਗੂ ਜਸਪਾਲ ਸਿੰਘ ਕਲਿਆਣ ਨੇ ਕੀਤੀ | ਜਿਸ ਮੁਤਾਬਿਕ ਵੱਡੀ ਗਿਣਤੀ 'ਚ ਆਏ ਲੋਕਾਂ ਵਲੋਂ ਵੋਟਾਂ ਪਾਉਣ ਲਈ ਬਣਾਏ ਬੂਥਾਂ 'ਤੇ ਕਬਜ਼ਾ ਕਰੀ ਰੱਖਿਆ | ਜਿਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਵੀ ਕੀਤੀ ਗਈ | ਇੱਥੇ ਵੀ ਵੋਟਿੰਗ ਪ੍ਰਕਿਰਿਆ ਲੰਬਾ ਸਮਾਂ ਰੁਕਣ ਤੋਂ ਬਾਅਦ ਨੇਪਰੇ ਚੜ•ੀ | ਪਿੰਡ ਸ਼ੇਰਮਾਜਰਾ ਵਿਖੇ ਵੀ ਸਥਿਤੀ ਤਣਾਅਪੂਰਨ ਰਹੀ ਪਰੰਤੂ ਕਿਸੇ ਤਰ•੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ | ਪਿੰਡ ਬਖਸ਼ੀਵਾਲਾ ਦੇ ਬੂਥ ਦਾ ਅਕਾਲੀ ਵਰਕਰਾਂ ਵਲੋਂ ਕਥਿਤ ਤੌਰ 'ਤੇ ਇਹ ਕਹਿ ਕਿ ਘਿਰਾਓ ਕੀਤਾ ਗਿਆ ਕਿ ਮੌਕੇ 'ਤੇ ਕਾਂਗਰਸੀ ਵਰਕਰਾਂ ਵਲੋਂ ਜਾਅਲੀ ਵੋਟਾਂ ਪਾਈਆਂ ਜਾ ਰਹੀਆਂ ਸਨ | ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬੂਥ ਦੀ ਚੋਣ ਰੱਦ ਕਰ ਦਿੱਤੀ ਗਈ ਹੈ ਤੇ 21 ਸਤੰਬਰ ਨੂੰ ਮੁੜ ਇਸ ਬੂਥ ਦੀ ਚੋਣ ਕਰਵਾਈ ਜਾਵੇਗੀ | ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਸਤਬੀਰ ਸਿੰਘ ਖੱਟੜਾ ਮੌਜੂਦ ਸਨ | ਅੱਜ ਵੋਟਾਂ ਪਾਉਣ ਦੌਰਾਨ ਨਵੇਂ ਵੋਟਰ ਤੇ ਬਜੁਰਗਾਂ ਨੇ ਕਾਫੀ ਦਿਲਚਸਪੀ ਦਿਖਾਈ | ਸਾਰੀ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹ•ਨ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਪਿੰਡਾ ਚ ਬਣੇ ਕਈ ਬੂਥਾ 'ਤੇ ਘੰੁਮਦੇ ਦੇਖੇ ਗਏ | ਇਸ ਵਾਰ ਭਾਜਪਾ ਵਲੋਂ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਗਈ ਭਾਵੇਂ ਭਾਜਪਾਈ ਆਗੂ ਸ਼ਹਿਰ ਤੋਂ ਪਾਰਟੀ ਉਮੀਦਵਾਰ ਦੇ ਬੂਥ ਸਾਂਭਣ ਹੀ ਕਿਉਂ ਨਾ ਪਹੁੰਚੇ ਹੋਣ | ਪਿੰਡ ਸਿੱਧੂਵਾਲ ਵਿਖੇ ਸ਼ਹਿਰੀ ਪ੍ਰਧਾਨ ਐਸ.ਕੇ. ਦੇਵ, ਯੁਵਾ ਮੋਰਚਾ ਦਾ ਪ੍ਰਧਾਨ ਵਰੂਣ ਜਿੰਦਲ, ਮਨਪ੍ਰੀਤ ਚੱਢਾ ਭਾਜਪਾਈ ਉਮੀਦਵਾਰ ਦਾ ਬੂਥ ਸਾਂਭਦੇ ਦਿਖੇ | ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਬਲਾਕ ਵਿਖੇ 53 ਫ਼ੀਸਦੀ, ਬਲਾਕ ਰਾਜਪੁਰਾ ਵਿਖੇ 70.8 ਫ਼ੀਸਦੀ, ਸ਼ੰਭੂ ਕਲਾਂ ਬਲਾਕ ਵਿਖੇ 58, ਘਨੌਰ ਬਲਾਕ 'ਚ 60 ਫ਼ੀਸਦੀ, ਨਾਭਾ ਬਲਾਕ ਵਿਖੇ 62 ਫ਼ੀਸਦੀ, ਸਮਾਣਾ ਬਲਾਕ ਵਿਖੇ 58 ਫ਼ੀਸਦੀ, ਪਾਤੜਾਂ ਬਲਾਕ ਵਿਖੇ 56 ਫ਼ੀਸਦੀ, ਸਨੌਰ ਬਲਾਕ ਵਿਖੇ 51 ਅਤੇ ਭੁੱਨਰਹੇੜੀ ਬਲਾਕ ਵਿਖੇ 62 ਫ਼ੀਸਦੀ ਮਤਦਾਨ ਹੋਇਆ ਹੈ |
ਧਨੇਠਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਦੇ ਹੌਸਲੇ ਬੁਲੰਦ
ਬਾਦਸ਼ਾਹਪੁਰ, (ਰਛਪਾਲ ਸਿੰਘ ਢੋਟ)-ਹਲਕਾ ਸ਼ੁਤਰਾਣਾ ਦੇ ਜ਼ਿਲ੍ਹਾ ਪ੍ਰੀਸ਼ਦ ਧਨੇਠਾ ਜ਼ੋਨ ਦੇ 40 ਪਿੰਡਾਂ ਵਿਚ ਅਤੇ ਹਲਕਾ ਸ਼ੁਤਰਾਣਾ ਲਈ ਬਲਾਕ ਸੰਮਤੀ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਹੋ ਗਿਆ | ਵੋਟ ਕੇਂਦਰਾਂ 'ਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਰਹੇ | ਪਿੰਡ ਬਾਦਸ਼ਾਹਪੁਰ, ਧਨੇਠਾ, ਅਤੇ ਨਨਹੇੜਾ ਆਦਿ ਦੇ ਵੋਟਰਾਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ ਜਦਕਿ ਬਾਕੀ ਬਹੁਤੇ ਪਿੰਡਾਂ ਦੀਆਂ ਗਲੀਆਂ ਵਿਚ ਸੁੰਨਸਾਨ ਰਹੀ | ਪਿੰਡ ਧਨੇਠਾ ਵਿਚ ਕਾਂਗਰਸ, ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਦਾ ਵੀ ਬੂਥ ਲੱਗਾ ਪਰ ਬੂਥ 'ਤੇ ਕੁਰਸੀਆਂ ਖਾਲੀ ਰਹੀਆਂ ਜਦਕਿ ਅਕਾਲੀ ਅਤੇ ਕਾਂਗਰਸ ਬੂਥਾਂ 'ਤੇ ਰੌਣਕ ਰਹੀ | ਇਸ ਤੋਂ ਇਲਾਵਾ ਪਿੰਡ ਕਲਵਾਣੂ ਦੇ ਵੋਟਰ ਹੁੰਮ ਹੁਮਾ ਕੇ ਵੋਟਾਂ ਪਾਉਣ ਪੁੱਜੇ | ਪਿੰਡ ਸਿਉਨਾਂ, ਕਾਠ ਜਲਾਲਪੁਰ, ਛਬੀਲਪਪੁਰ ਸਮੇਤ ਹੋਰ ਕਈ ਪਿੰਡਾਂ ਵਿਚ 50 ਫ਼ੀਸਦੀ ਦੇ ਕਰੀਬ ਪੋਿਲੰਗ ਹੋਈ | ਕਈ ਪਿੰਡਾਂ ਵਿਚ ਅਕਾਲੀ ਅਤੇ ਕਾਂਗਰਸ ਦੇ ਬੂਥ ਸਾਂਝੇ ਰਹੇ | ਪਿੰਡ ਧਨੇਠਾ ਵਿਚ ਕਾਂਗਰਸੀ ਬੂਥ 'ਤੇ ਰੌਣਕਾਂ ਲੱਗੀਆਂ ਰਹੀਆਂ ਅਤੇ ਕਾਂਗਰਸੀ ਉਮੀਦਵਾਰ ਦੇ ਹੌਸਲੇ ਬੁਲੰਦ ਵੇਖੇ ਗਏ |
ਭਾਦਸੋਂ ਖੇਤਰ 'ਚ ਅਮਨ-ਅਮਾਨ ਨਾਲ ਵੋਟਾਂ ਪਈਆਂ
ਭਾਦਸੋਂ, (ਪਰਦੀਪ ਦੰਦਰਾਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਾਲੇ ਦਿਨ ਭਾਦਸੋਂ ਖੇਤਰ 'ਚ ਤਕਰੀਬਨ ਸ਼ਾਂਤੀ ਪੂਰਵਕ ਵੋਟਿੰਗ ਹੋਈ | ਭਾਦਸੋਂ ਥਾਣੇ ਅਧੀਨ ਪੈਂਦੇ ਲਗਭਗ 84 ਪਿੰਡਾਂ ਵਿਚ 70 ਫ਼ੀਸਦੀ ਵੋਟਾਂ ਪਈਆਂ | ਇਸ ਤੋਂ ਇਲਾਵਾ ਕੁਝ ਪਿੰਡਾਂ ਘੁੰਡਰ, ਦਰਗਾਪੁਰ ਵਿਚ ਸਮਾਜਿਕ ਭਾਈਚਾਰੇ ਦੇ ਤੌਰ 'ਤੇ ਲੋਕਾਂ ਨੇ ਸਾਂਝੇ ਪੋਲਿੰਗ ਬੂਥ ਲਗਾਏ | ਸੀਨੀ. ਕਾਂਗਰਸੀ ਆਗੂ ਮਹੰਤ ਹਰਵਿੰਦਰ ਖਨੌੜਾ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਸ਼ਾਂਤੀਪੂਰਵਕ ਭੁਗਤਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ ਪੂਰੇ ਇਲਾਕੇ 'ਚ ਲੋਕਾਂ ਨੇ ਬਿਨਾਂ ਲੜਾਈ ਝਗੜੇ ਤੋਂ ਅਮਨ ਅਮਾਨ ਨਾਲ ਵੋਟਾਂ ਪਾਈਆਂ |
ਹਲਕਾ ਸ਼ੁਤਰਾਣਾ ਵਿਖੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ ਚੋਣਾਂ
ਸ਼ੁਤਰਾਣਾ, (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਸਾਰੇ ਹੀ ਪੋਲਿੰਗ ਬੂਥਾਂ 'ਤੇ ਵੋਟਾਂ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ ਅਤੇ ਇਸ ਦੌਰਾਨ ਲੋਕਾਂ 'ਚ ਉਤਸ਼ਾਹ ਨਾ ਹੋਣ ਕਰਕੇ ਲਗਭਗ 55 ਫ਼ੀਸਦੀ ਵੋਟਾਂ ਪੋਲ ਹੋਈਆਂ | ਜ਼ਿਲ੍ਹਾ ਪ੍ਰੀਸ਼ਦ ਦੀ ਇਕ ਸੀਟ ਵਿਚ ਅਕਾਲੀ ਦਲ ਉਮੀਦਵਾਰ ਦੇ ਨਾਮਜ਼ਦਗੀ ਕਾਗ਼ਜ਼ ਰੱਦ ਹੋਣ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਬਿਨਾਂ ਮੁਕਾਬਲਾ ਜੇਤੂ ਹੋਣ ਬਾਕੀ 5 ਜ਼ਿਲ੍ਹਾ ਪ੍ਰੀਸ਼ਦ ਤੇ 49 ਬਲਾਕ ਸਮਿਤੀ ਉਮੀਦਵਾਰਾਂ ਦੀ ਕਿਸਮਤ ਅੱਜ ਪੇਟੀਆਂ ਵਿਚ ਬੰਦ ਹੋ ਗਈ ਹੈ | ਇਸ ਦੌਰਾਨ ਏ.ਡੀ.ਸੀ. ਪਟਿਆਲਾ ਸ੍ਰੀ ਸ਼ੌਕਤ ਅਹਿਮਦ ਵਲੋਂ ਕਸਬਾ ਸ਼ੁਤਰਾਣਾ ਦੇ ਵੱਖ-ਵੱਖ ਬੂਥਾਂ ਦਾ ਜਾਇਜ਼ਾ ਲਿਆ ਅਤੇ ਤਹਿਸੀਲਦਾਰ ਹਰਜੀਤ ਸਿੰਘ ਨੇ ਹਲਕੇ ਦੇ ਸਾਰੇ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ 'ਤੇ ਨਜ਼ਰ ਰੱਖੀ | ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਕਰਕੇ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ |
ਘੱਗਾ ਇਲਾਕੇ 'ਚ ਚੋਣਾਂ ਅਮਨੋ ਅਮਾਨ ਨਾਲ ਨੇਪਰੇ ਚੜ੍ਹੀਆਂ
ਘੱਗਾ, (ਵਿਕਰਮਜੀਤ ਸਿੰਘ ਬਾਜਵਾ)-ਪੰਜਾਬ ਅੰਦਰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਮੌਕੇ ਇਲਾਕੇ ਅੰਦਰ ਚੋਣਾਂ ਅਮਨੋ ਅਮਾਨ ਨਾਲ ਨੇਪਰੇ ਚੜ੍ਹੀਆਂ ਤੇ ਕਿਸੇ ਪਾਸੋਂ ਵੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ | ਘੱਗਾ ਇਲਾਕੇ ਅੰਦਰ ਸਾਰੇ ਪਿੰਡ ਵਿਚ ਵੋਟਾਂ ਦਾ ਕੰਮ ਸਮੇਂ ਅਨੁਸਾਰ ਸ਼ੁਰੂ ਹੋਇਆ ਤੇ ਸਮੇਂ ਮੁਤਾਬਿਕ ਹੀ ਖ਼ਤਮ ਹੋਇਆ | ਚੋਣਾਂ 'ਚ ਖੜੇ ਉਮੀਦਵਾਰਾਂ ਵਲੋਂ ਆਪਣੇ ਆਪਣੇ ਲਈ ਬੜੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਦੀ ਮੰਗ ਕੀਤੀ ਤੇ ਵੋਟਰਾਂ ਵਲੋਂ ਬਿਨਾਂ ਕਿਸੇ ਡਰ ਅਤੇ ਬਿਨਾਂ ਕਿਸੇ ਦਬਾਅ ਦੇ ਵੋਟਾਂ ਭੁਗਤਾਈਆਂ | ਕਈਆਂ ਥਾਵਾਂ 'ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਇਕੱਠੇ ਖੜਕੇ ਆਪਣੇ-ਆਪਣੇ ਲਈ ਵੋਟ ਮੰਗਦੇ ਨਜ਼ਰ ਆਏ |
ਚੰਗੇਰਾ ਵਿਖੇ ਸਾਰਾ ਦਿਨ ਬਣੀ ਰਹੀ ਤਣਾਅ ਵਾਲੀ ਸਥਿਤੀ
ਬਨੂੜ, (ਭੁਪਿੰਦਰ ਸਿੰਘ)-ਬਨੂੜ ਖੇਤਰ ਦੇ ਪਿੰਡਾਂ ਵਿਚ ਜਿੱਥੇ ਅਮਨ ਅਮਾਨ ਨਾਲ ਪੋਲਿੰਗ ਹੋਈ ਉੱਥੇ ਪਿੰਡ ਚੰਗੇਰਾ ਦੇ ਪੋਲਿੰਗ ਬੂਥ 'ਤੇ ਅਕਾਲੀ ਅਤੇ ਕਾਂਗਰਸੀਆਂ ਦਰਮਿਆਨ ਸਾਰਾ ਦਿਨ ਤਣਾਅ ਬਣਿਆ ਰਿਹਾ | ਬਾਅਦ ਦੁਪਹਿਰ ਦੋਵੇਂ ਧੜਿਆਂ ਦੇ ਸਮਰਥਕਾਂ ਦਰਮਿਆਨ ਝੜਪ ਹੋਈ ਤੇ ਇਕ ਅਕਾਲੀ ਸਮਰਥਕ ਦੀ ਪਗੜੀ ਵੀ ਉਤਰ ਗਈ | ਥਾਣਾ ਬਨੂੜ ਦੇ ਮੁਖੀ ਸੁਰਿੰਦਰਪਾਲ ਸਿੰਘ ਵਲੋਂ ਵੱਡੀ ਗਿਣਤੀ ਵਿਚ ਫੋਰਸ ਸਮੇਤ ਮੌਕੇ 'ਤੇ ਪੁੱਜ ਕੇ ਸਥਿਤੀ ਉੱਤੇ ਕਾਬੂ ਪਾਇਆ ਗਿਆ | ਅਕਾਲੀ ਦਲ ਦੇ ਪੋਲਿੰਗ ਏਜੰਟ ਕਮਲਪ੍ਰੀਤ ਸਿੰਘ ਨੇ ਆਪਣੇ ਪੋਲਿੰਗ ਬੂਥ ਵਿਖੇ ਪਾਰਟੀ ਸਮਰਥਕਾਂ ਦੀ ਹਾਜ਼ਰੀ ਵਿਚ ਦੋਸ਼ ਲਾਇਆ ਕਿ ਬਾਹਰੀ ਬੰਦੇ ਜਾਅਲੀ ਵੋਟਾਂ ਭੁਗਤਾ ਰਹੇ ਸਨ ਤੇ ਜਦੋਂ ਉਨ੍ਹਾਂ ਨੇ ਇਨ੍ਹਾਂ ਨੂੰ ਰੋਕਿਆ ਤਾਂ ਉਸ ਨੂੰ ਜਬਰੀ ਬੂਥ ਵਿਚੋਂ ਬਾਹਰ ਕੱਢ ਦਿੱਤਾ ਅਤੇ ਦੁਬਾਰਾ ਅੰਦਰ ਨਹੀਂ ਜਾਣ ਦਿੱਤਾ | ਉਨ੍ਹਾਂ ਕਿਹਾ ਕਿ ਬਾਹਰੀ ਬੰਦਿਆਂ ਨੇ ਕਾਫ਼ੀ ਗਿਣਤੀ 'ਚ ਜਾਅਲੀ ਵੋਟਾਂ ਪਾਈਆਂ ਹਨ | ਓਧਰ ਥਾਣਾ ਬਨੂੜ ਦੇ ਮੁੱਖੀ ਸੁਰਿੰਦਰਪਾਲ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮਾਮੂਲੀ ਘਟਨਾ ਹੋਈ ਸੀ ਤੇ ਦੋਹਾਂ ਧਿਰਾਂ ਪੁਲਿਸ ਦੇ ਦਖਲ ਮਗਰੋਂ ਸ਼ਾਂਤ ਹੋ ਗਈਆਂ ਸਨ | ਉਨ੍ਹਾਂ ਦੱਸਿਆ ਕਿ ਕਿਸੇ ਵੀ ਧਿਰ ਵਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ |
ਬਹਾਦਰਗੜ੍ਹ ਵਿਖੇ ਅਕਾਲੀ ਵਰਕਰਾਂ ਵਲੋਂ ਧਰਨਾ
ਬਹਾਦਰਗੜ੍ਹ, (ਕੁਲਵੀਰ ਸਿੰਘ ਧਾਲੀਵਾਲ)-ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਹਾਦਰਗੜ੍ਹ ਸਰਕਲ ਦੇ ਪ੍ਰਧਾਨ ਕੁਲਦੀਪ ਸਿੰਘ ਹਰਪਾਲਪੁਰ ਅਤੇ ਸਰਪੰਚ ਬੀਬੀ ਬਲਬੀਰ ਕੌਰ ਘੁੰਮਣ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਵਲੋਂ ਬਹਾਦਰਗੜ੍ਹ ਮੁੱਖ ਚੌਕ ਵਿਚ ਧਰਨਾ ਲਗਾਇਆ ਗਿਆ | ਧਰਨੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਲਬੀਰ ਕੌਰ ਘੁੰਮਣ ਨੇ ਕਿਹਾ ਕਿ ਕਸਬਾ ਬਹਾਦਰਗੜ੍ਹ ਦੇ ਬਹਾਦਰਗੜ੍ਹ ਫਾਰਮ, ਕਸਬਾ ਰੁੜਕੀ, ਪੀਰ ਕਾਲੋਨੀ ਅਤੇ ਗੁਰੂ ਨਾਨਕ ਨਗਰ ਵਿਚਲੇ ਪੋਲਿੰਗ ਬੂਥਾਂ 'ਤੇ ਕਾਂਗਰਸ ਸਰਕਾਰ ਦੁਆਰਾ ਭੇਜੇ ਗਏ ਗੁੰਡਾ ਅਨਸਰਾਂ ਵਲੋਂ ਧੱਕਾ ਕਰਕੇ ਬੂਥਾਂ 'ਤੇ ਕਬਜ਼ਾ ਕਰ ਲਿਆ ਗਿਆ | ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰਾਂ ਨੂੰ ਜਿੱਤਦੇ ਦੇਖ ਕੇ ਕਾਂਗਰਸ ਵਲੋਂ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਨ੍ਹਾਂ ਿਖ਼ਲਾਫ਼ ਉਨ੍ਹਾਂ ਵਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਇਨ੍ਹਾਂ ਬੂਥਾਂ 'ਤੇ ਦੁਬਾਰਾ ਪੋਲਿੰਗ ਕਰਨ ਦੀ ਮੰਗ ਕੀਤੀ | ਇਸੇ ਦੌਰਾਨ ਪੁਲਿਸ ਵਲੋਂ ਧਰਨਾ ਦੇ ਰਹੇ ਕੁਲਦੀਪ ਸਿੰਘ ਹਰਪਾਲਪੁਰ, ਸਰਪੰਚ ਬੀਬੀ ਬਲਬੀਰ ਕੌਰ ਘੁੰਮਣ ਅਤੇ ਹੋਰ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ਲਗਪਗ ਦੋ ਘੰਟਿਆਂ ਬਾਅਦ ਛੱਡ ਦਿੱਤਾ ਗਿਆ |
ਭੁਨਰਹੇੜੀ ਇਲਾਕੇ 'ਚ ਵੋਟਾਂ ਸ਼ਾਂਤੀਪੂਰਵਕ ਢੰਗ ਨਾਲ ਪਈਆਂ
ਭੁਨਰਹੇੜੀ, (ਧਨਵੰਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸਥਾਨਕ ਖੇਤਰ ਵਿਚ ਅਮਨ ਸ਼ਾਂਤੀ ਢੰਗ ਨਾਲ ਪੋਲਿੰਗ ਮੁਕੰਮਲ ਹੋਈ¢ ਸਵੇਰੇ ਵੋਟਾਂ ਪੈਣੀਆਂ ਸ਼ੁਰੂ ਹੋਣ ਵੇਲੇ ਲੋਕ ਇਕ ਦਮ ਘਰਾਂ ਤੋਂ ਬਾਹਰ ਨਿਕਲਕੇ ਪੋਲਿੰਗ ਕੇਂਦਰ 'ਤੇ ਪਹੁੰਚਣੇ ਸ਼ੁਰੂ ਹੋ ਗਏ¢ ਜਿਸ ਕਾਰਨ ਕਾਫ਼ੀ ਸਮੇਂ ਤੱਕ ਲਾਈਨਾਂ ਲੱਗੀਆਂ ਰਹੀਆਂ¢ ਕਿਸੇ ਵੀ ਪਿੰਡ ਵਿਚ ਕਿਸੇ ਪ੍ਰਕਾਰ ਦੀ ਮਾੜੀ ਘਟਨਾ ਨਹੀਂ ਹੋਈ¢ ਵੋਟਰ ਆਮ ਤੌਰ ਤੇ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਆ ਕੇ ਆਪਣੀ ਵੋਟ ਪਾਉਂਦੇ ਰਹੇ¢ ਇਨ੍ਹਾਂ ਵੋਟਾਂ ਵਿਚ ਲੋਕਾਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਿਸ ਕਾਰਨ ਵੋਟ ਪ੍ਰਤੀਸ਼ਤ ਵੀ ਕਾਫ਼ੀ ਘੱਟ ਰਹੀ ਲਗਪਗ ਪਿੰਡ ਵਿਚੋਂ 50 ਫ਼ੀਸਦੀ ਤੋਂ 60 ਫ਼ੀਸਦੀ ਤੱਕ ਹੀ ਵੋਟਾਂ ਪਾਉਣ ਦੀ ਦਰ ਰਹੀ¢ ਭੁਨਰਹੇੜੀ ਪੋਲਿੰਗ ਬੂਥ ਤੇ 2166 ਵੋਟਾਂ ਵਿਚੋਂ 1439, ਪੰਜੇਟਾ 472 ਵਿਚੋਂ 373, ਤੇਜਾ 486 ਵਿਚੋਂ 328, ਸੁਰਕੜਾ ਫਾਰਮ 315 ਵਿਚੋਂ 191, ਖਾਕਟਾਂ ਕਲਾਂ 470 ਵਿਚੋਂ 281, ਖੁਰਦ 325 ਵਿਚੋਂ 185, ਉਪਲੀ 679 ਵਿਚੋਂ 440, ਠਾਕਰਗੜ 175 ਵਿਚੋਂ 117, ਹੁਸੈਨਪੁਰ 289 ਵਿਚੋਂ 225, ਦੋਲਤਪੁਰ 376 'ਚੋਂ 300, ਅਲੀਵਾਲ 65 ਫ਼ੀਸਦੀ, ਦੁੜਦ 302 ਵਿਚੋਂ 268, ਡੇਰਾ ਪੰਜੇਟਾ ਬਸਤੀ 377 'ਚੋਂ 308 ਕੁਲ ਵੋਟਾਂ ਪਈਆਂ¢
ਸਨੌਰ ਇਲਾਕੇ 'ਚ ਵੋਟਾਂ ਦਾ ਕੰਮ ਅਮਨ ਅਮਾਨ ਦੇ ਨਾਲ ਨੇਪਰੇ ਚੜਿ੍ਹਆ
ਸਨੌਰ, (ਸੋਖਲ)-ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆ ਚੋਣਾਂ ਦਾ ਕੰਮ ਸਨੌਰ ਇਲਾਕੇ ਵਿਚ ਮਾਮੂਲੀ ਤਕਰਾਰ ਤੋਂ ਬਾਅਦ ਅਮਨ ਅਮਾਨ ਦੇ ਨਾਲ ਨੇਪਰੇ ਚੜ੍ਹ ਗਿਆ | ਸਨੌਰ ਇਲਾਕੇ ਦੇ ਪਿੰਡਾਂ ਵਿਚ ਜਾ ਕਿ ਦੇਖਿਆ ਕਿ ਕਾਂਗਰਸ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਆਪਣੀਆਂ ਆਪਣੀਆਂ ਪਾਰਟੀਆਂ ਦੇ ਲਈ ਸਵੇਰ ਤੋਂ ਹੀ ਡਟ ਗਏ ਸਨ | ਇੱਥੇ ਦੇਖਿਆ ਕਿ ਸਵੇਰੇ ਸਮੇਂ ਤੋਂ ਰੁਝਾਨ ਕਾਫ਼ੀ ਸੁਸਤ ਸੀ­ ਜਿਵੇਂ ਹੀ ਔਰਤਾਂ ਦੇ ਘਰੇਲੂ ਕੰਮ ਕਾਜ ਪੂਰੇ ਹੋਏ ਤਾਂ ਉਤਸ਼ਾਹ ਨਾਲ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਨੌਰ ਇਲਾਕੇ 'ਚ 55 ਫ਼ੀਸਦੀ ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਇਸ ਇਲਾਕੇ 'ਚ ਪ੍ਰਸ਼ਾਸਨਿਕ ਅਧਿਕਾਰੀ ਵੀ ਕਾਫ਼ੀ ਮੁਸ਼ਤੈਦ ਦਿਖਾਈ ਦੇ ਰਹੇ ਸਨ |
ਪਾਤੜਾਂ ਇਲਾਕੇ 'ਚ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖ਼ਾਲਸਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਪਾਤੜਾਂ ਇਲਾਕੇ 'ਚ ਪੁਲਿਸ ਵਲੋਂ ਵਰਤੀ ਗਈ ਮੁਸਤੈਦੀ ਕਾਰਨ ਜਿੱਥੇ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ | ਵੋਟਾਂ ਵਾਲੇ ਦਿਨ ਜਿੱਥੇ ਲੋਕਲ ਪ੍ਰਸ਼ਾਸ਼ਨ ਵਲੋਂ ਪੂਰੇ ਪ੍ਰਬੰਧ ਕਰਕੇ ਚੋਣਾਂ ਤੇ ਨਜ਼ਰ ਰੱਖੀ ਗਈ ਉੱਥੇ ਹੀ ਏ.ਡੀ.ਸੀ ਪਟਿਆਲਾ ਨੇ ਵੀ ਕਈ ਪੋਲਿੰਗ ਬੂਥਾਂ ਦਾ ਦੌਰਾ ਕੀਤਾ | ਇਨ੍ਹਾਂ ਚੋਣਾਂ ਵਿਚ ਚੋਣ ਪ੍ਰਚਾਰ ਘੱਟ ਹੋਣ ਕਾਰਨ ਬਹੁਤੇ ਲੋਕ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂਅ ਦਾ ਵੀ ਪਤਾ ਹੀ ਨਹੀਂ ਸੀ | ਜਿਸ ਕਰਕੇ ਵੋਟਾਂ ਪਾਉਣ ਦੀ ਦਿਲਚਸਪੀ ਬਹੁਤ ਘੱਟ ਦਿਖਾਏ ਜਾਣ ਕਾਰਨ ਕਈ ਪੋਲਿੰਗ 32 ਪ੍ਰਤੀਸ਼ਤ ਤੋਂ 52 ਪ੍ਰਤੀਸ਼ਤ ਹੀ ਦੱਸੀ ਜਾ ਰਹੀ ਹੈ | ਡੀ.ਐਸ.ਪੀ. ਪਾਤੜਾਂ ਪਿ੍ਤਪਾਲ ਸਿੰਘ ਘੁੰਮਣ ਅਤੇ ਥਾਣਾ ਮੁਖੀ ਪਾਤੜਾਂ ਰਣਬੀਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਚੋਣਾਂ ਲਈ ਕੀਤੇ ਗਏ ਸਖ਼ਤ ਪ੍ਰਬੰਧਾਂ ਕਾਰਨ ਕਿਸੇ ਤਰ੍ਹਾਂ ਦਾ ਕੋਈ ਝਗੜਾ ਕਰਨ ਦੀ ਕਿਸੇ ਦੀ ਕੋਈ ਹਿੰਮਤ ਨਹੀਂ ਹੋਈ |
ਹਲਕਾ ਘਨੌਰ 'ਚ ਔਸਤਨ 58 ਫ਼ੀਸਦੀ ਪੋਲਿੰਗ
ਘਨੌਰ, (ਬਲਜਿੰਦਰ ਸਿੰਘ ਗਿੱਲ)-ਹਲਕਾ ਘਨੌਰ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅਮਨ-ਅਮਾਨ ਨਾਲ ਵੋਟਾਂ ਬਣਨ ਦਾ ਕੰਮ ਮੁਕੰਮਲ ਹੋਇਆ | ਇਸ ਦੌਰਾਨ ਵੋਟਰਾਂ ਵਿਚ ਵੋਟਾਂ ਪਾਉਣ ਦਾ ਉਤਸ਼ਾਹ ਦੇਖਣ ਨੂੰ ਮਿਲਿਆ | ਸਵੇਰ ਤੋਂ ਹੀ ਲੰਬੀਆਂ ਕਤਾਰਾਂ 'ਚ ਲੱਗੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਯਤਨ ਕੀਤੇ ਭਾਵੇਂ ਕਿ ਔਸਤਨ 58 ਫ਼ੀਸਦੀ ਵੋਟਾਂ ਦਾ ਅੰਕੜਾ ਪ੍ਰਾਪਤ ਹੋਇਆ ਹੈ ਪ੍ਰੰਤੂ ਜਿਨ੍ਹਾਂ ਪਿੰਡਾਂ ਵਿਚ ਉਮੀਦਵਾਰ ਆਪ ਚੋਣ ਲੜ ਰਹੇ ਸਨ ਉਨ੍ਹਾਂ ਪਿੰਡਾਂ ਵਿਚ ਵੋਟ ਫ਼ੀਸਦੀ 70 ਫ਼ੀਸਦੀ ਤੋਂ ਵੀ ਉੱਪਰ ਦਰਜ ਕੀਤੀ ਗਈ | ਇਸ ਦੌਰਾਨ ਪਿੰਡ ਫਰੀਦਪੁਰ ਜੱਟਾਂ ਵਿਖੇ ਪਾਰਟੀ ਦੇ ਉਮੀਦਵਾਰ ਬਲਜੀਤ ਸਿੰਘ ਗਿੱਲ ਦੇ ਪੋਲਿੰਗ ਬੂਥ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦਾਅਵਾ ਕੀਤਾ ਕਿ ਵੋਟਰਾਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਫ਼ਤਵਾ ਦੇ ਦਿੱਤਾ ਹੈ ਅਤੇ ਅਕਾਲੀ ਭਾਜਪਾ ਸਮੇਤ ਆਪ ਦੇ ਉਮੀਦਵਾਰਾਂ ਨੂੰ ਪੂਰਨ ਤੌਰ 'ਤੇ ਨਕਾਰ ਦਿੱਤਾ ਹੈ | ਜਿਸ ਦਾ ਸਬੂਤ 22 ਸਤੰਬਰ ਨੂੰ ਮਿਲ ਜਾਵੇਗਾ | ਜਲਾਲਪੁਰ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ | ਇਸ ਸਬੰਧ 'ਚ ਚੋਣਾਂ ਸਹਾਇਕ ਚੋਣ ਅਧਿਕਾਰੀ ਗੁਰਦਰਸ਼ਨ ਸਿੰਘ ਅਤੇ ਪੁਲਿਸ ਇੰਸਪੈਕਟਰ ਰਘਬੀਰ ਸਿੰਘ ਨੇ ਕਿਹਾ ਕਿ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਗਈਆਂ ਹਨ ਕਿਸੇ ਥਾਂ ਤੋਂ ਵੀ ਗੜਬੜ ਦੀ ਕੋਈ ਸੂਚਨਾ ਨਹੀਂ ਮਿਲੀ |
ਪਿੰਡ ਸੰਗਤਪੁਰਾ 'ਚ 112 ਵੋਟਾਂ 'ਚੋਂ ਪੋਲ ਹੋਈਆਂ ਸਿਰਫ਼ 38 ਵੋਟਾਂ
ਸਮਾਣਾ, 19 ਸਤੰਬਰ (ਹਰਵਿੰਦਰ ਸਿੰਘ ਟੋਨੀ, ਗੁਰਦੀਪ ਸ਼ਰਮਾ)-ਹਲਕਾ ਸਮਾਣਾ ਦੇ ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਪਿੰਡ ਸੰਗਤਪੁਰਾ ਵਿਖੇ ਅੱਜ ਪਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਦੌਰਾਨ ਕੁੱਲ 112 ਵੋਟਾਂ 'ਚੋਂ ਸਿਰਫ਼ 38 ਵੋਟਾਂ ਹੀ ਪੋਲ ਹੋਈਆਂ | ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ 'ਚ ਇਨ੍ਹਾਂ ਵੋਟਾਂ ਪ੍ਰਤੀ ਕੋਈ ਖ਼ਾਸ ਰੁਝਾਨ ਨਹੀਂ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੈਨ ਤੇ ਬਲਾਕ ਸੰਮਤੀ ਜ਼ੋਨ ਫਤਿਹਪੁਰ ਅਧੀਨ ਆਉਂਦੇ ਇਸ ਪਿੰਡ ਸੰਗਤਪੁਰਾ 'ਚ ਅੱਜ ਸਵੇਰੇ ਜਦੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤਾਂ ਬੂਥ ਨੰਬਰ 17 ਦੇ ਇਸ ਪਿੰਡ 'ਚ ਸਵੇਰੇ 12 ਵਜੇ ਤੱਕ 10-12 ਵੋਟਾਂ ਹੀ ਪੋਲ ਹੋਈਆਂ ਸਨ | ਜਿਸ ਤੋਂ ਬਾਅਦ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਸੰਪਰਕ 'ਚ ਲੈਂਦਿਆਂ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ | ਜਿਸ ਦੇ ਬਾਵਜੂਦ 112 ਵੋਟਾਂ ਵਾਲੇ ਪਿੰਡ ਸੰਗਤਪੁਰਾ 'ਚ ਸਿਰਫ਼ 38 ਵੋਟਾਂ ਹੀ ਪੋਲ ਹੋ ਸਕੀਆਂ | ਜਿਸ ਨੂੰ ਦੇਖਦਿਆਂ ਜਾਪਦਾ ਹੈ ਕਿ ਲੋਕਾਂ 'ਚ ਰਾਜਨੀਤਿਕ ਸਰਗਰਮੀਆਂ ਤੇ ਵੋਟਾਂ ਪਾਉਣ ਦੀ ਚਾਹਤ 'ਚ ਕਾਫ਼ੀ ਕਮੀ ਆਈ ਹੈ |
ਪਹਾੜਪੁਰ ਪੋਲਿੰਗ ਬੂਥ 'ਤੇ ਅਕਾਲੀ ਵਰਕਰ ਦੀ ਕੁੱਟਮਾਰ

ਸਮਾਣਾ, 19 ਸਤੰਬਰ (ਪ੍ਰੀਤਮ ਸਿੰਘ ਨਾਗੀ)-ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪੋਲਿੰਗ ਦੌਰਾਨ ਪਿੰਡ ਪਹਾੜਪੁਰ ਦੇ ਬੂਥ ਨੰਬਰ 1 'ਤੇ ਅਕਾਲੀ ਵਰਕਰ ਵਲੋਂ ਜਦੋਂ ਕਾਂਗਰਸੀ ਵਰਕਰਾਂ ਨੂੰ ਕਬਜ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮਾਰਕੁੱਟ ਕੀਤੀ ਗਈ, ਜਿਸ 'ਚ ਉਹ ਜ਼ਖਮੀ ਹੋ ਗਿਆ | ਜ਼ਖਮੀ ਨੌਜਵਾਨ ਊਧਮ ਸਿੰਘ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਸਮਾਣਾ 'ਚ ਦਾਖ਼ਲ ਕਰਵਾਇਆ ਗਿਆ | ਸਿਵਲ ਹਸਪਤਾਲ ਦੇ ਡਾ. ਅਰਵਿੰਦ ਵਰਮਾ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਭਿਜਵਾ ਦਿੱਤੀ ਹੈ ਅਤੇ ਜ਼ਖਮੀ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ |
ਬਖਸ਼ੀਵਾਲਾ ਬੂਥ 'ਤੇ ਸਰਕਾਰੀ ਸਟਾਫ਼ ਨੂੰ ਬੰਦੀ ਬਣਾਉਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ- ਬ੍ਰਹਮ ਮਹਿੰਦਰਾ
ਪਟਿਆਲਾ, 19 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦਿਹਾਤੀ 'ਚ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਰੋਧੀ ਧਿਰ ਵਲੋਂ ਪਿੰਡ ਬਖਸ਼ੀਵਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਾਂ ਪਾਉਣ ਮੌਕੇ ਹੋਈ ਗੜਬੜੀ ਦੇ ਲਾਏ ਦੋਸ਼ਾਂ ਤੋਂ ਬਾਅਦ ਖ਼ੁਦ ਦੁਬਾਰਾ ਵੋਟਾਂ ਪਾਉਣ ਦੀ ਮੰਗ ਕੀਤੀ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਇਸ ਬੂਥ 'ਤੇ 21 ਸਤੰਬਰ ਨੂੰ ਮੁੜ ਚੋਣਾਂ ਕਰਾਉਣ ਦਾ ਹੁਕਮ ਦੇ ਦਿੱਤਾ ਹੈ | ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਗੱਲ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਉਨ੍ਹਾਂ ਵਿਅਕਤੀ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਵਲੋਂ ਬਖਸ਼ੀਵਾਲਾ ਦੇ ਬੂਥ 'ਤੇ ਸਰਕਾਰੀ ਸਟਾਫ਼ ਨੂੰ ਬੰਦੀ ਬਣਾ ਕੇ ਪੋਿਲੰਗ ਰੋਕੀ ਰੱਖੀ | ਉਨ੍ਹਾਂ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਨਾਲ ਤਾਇਨਾਤ ਕੋਈ ਸਟਾਫ਼ ਮੈਂਬਰ ਬੂਥ ਕੈਪਚਰਿੰਗ 'ਚ ਭਾਗੀਦਾਰ ਹੈ | ਉਨ੍ਹਾਂ ਨੇ ਸਾਰੇ ਇਲਾਕੇ 'ਚ ਲੋਕਾਂ ਵਲੋਂ ਆਪਸੀ ਸਦਭਾਵਨਾ, ਦਿਖਾਉਂਦੇ ਹੋਏ ਪਾਈਆਂ ਵੋਟਾਂ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਲੋਂ ਆਪਣੀ ਹਾਰ ਨੂੰ ਦੇਖਦਿਆਂ ਮਨਘੜਤ ਇਲਜ਼ਾਮ ਲਗਾਏ ਜਾ ਰਹੇ ਹਨ | ਹੁਣ ਲੋਕ ਸਮਝਦਾਰ ਹਨ ਉਨ੍ਹਾਂ ਨੇ ਭਵਿੱਖ 'ਚ ਇਲਾਕੇ ਦੀ ਤਰੱਕੀ ਵੇਖਦੇ ਹੋਏ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਫ਼ਤਵੇ ਦਾ ਮਨ ਬਣਾਇਆ ਹੋਇਆ ਸੀ |

ਲੋਕ ਨਿਰਮਾਣ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ-ਮੌਕੇ 'ਤੇ ਪਾਇਆ ਕਾਬੂ

ਪਟਿਆਲਾ, 19 ਸਤੰਬਰ (ਜ.ਸ. ਢਿੱਲੋਂ)-ਅੱਜ ਸਵੇਰੇ ਇਥੇ ਮਿੰਨੀ ਸਕੱਤਰੇਤ 'ਚ ਸਥਿਤ 'ਸੀ'ਬਲਾਕ 'ਚ ਕਿਸੇ ਇਨਵਰਟਰ ਵਗ਼ੈਰਾ ਦੇ ਨੁਕਸ ਪੈਣ ਕਾਰਨ ਅੱਗ ਲੱਗ ਗਈ | ਇਸ ਸਬੰਧੀ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਉਨ੍ਹਾਂ ਦੇ ਦਸਤੇ ਦੀ ਗੱਡੀ ਪਹੁੰਚੀ ਜਿਸ ਨੇ ਅੱਗ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਲੜਕੇ ਦੀ ਮੌਤ

ਪਟਿਆਲਾ, 19 ਸਤੰਬਰ (ਖਰੋੜ)-ਸੜਕ ਪਾਰ ਕਰਦੇ ਇਕ ਲੜਕੇ ਦੀ ਬੱਸ ਦੀ ਟੱਕਰ ਵੱਜਣ ਕਾਰਨ ਮੌਤ ਹੋਣ 'ਤੇ ਮਾਮਲੇ 'ਚ ਪੁਲਿਸ ਇਕ ਅਣਪਛਾਤੇ ਬੱਸ ਚਾਲਕ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਕਰਤਾਰ ਸਿੰਘ ਵਾਸੀ ਹਰੀ ਨਗਰ ਖੇੜਕੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸ ਦਾ ਲੜਕਾ ...

ਪੂਰੀ ਖ਼ਬਰ »

ਲੜਕੀਆਂ ਦੇ ਹੋਸਟਲ 24 ਘੰਟੇ ਖੁੱਲੇ੍ਹ ਰੱਖੇ ਜਾਣ ਦੀ ਮੰਗ ਨੂੰ ਲੈ ਕੇ ਦੋ ਵਿਦਿਆਰਥੀ ਜਥੇਬੰਦੀਆਂ 'ਚ ਝੜਪ

ਪਟਿਆਲਾ, 19 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਬੀਤੀ ਦੇਰ ਰਾਤ ਵਿਦਿਆਰਥੀ ਮੰਗਾ ਵਿਸ਼ੇਸ਼ਕਰ ਲੜਕੀਆਂ ਦੇ ਹੋਸਟਲ 24 ਘੰਟੇ ਖੁੱਲੇ ਰੱਖੇ ਜਾਣ ਦੀ ਮੰਗ ਨੂੰ ਲੈ ਕੇ ਦੋ ਵਿਦਿਆਰਥੀ ਜਥੇਬੰਦੀਆਂ ਡੀ.ਐਸ.ਓ ਅਤੇ ਸੈਪ ਵਿਚ ਤਕਰਾਰ ਹੋ ਗਈ ਜੋ ਕਿ ...

ਪੂਰੀ ਖ਼ਬਰ »

ਕਾਂਗਰਸ ਨੇ ਗੁੰਡਾਗਰਦੀ ਦੀਆਂ ਹੱਦਾਂ ਕੀਤੀਆਂ ਪਾਰ- ਹਰਿੰਦਰਪਾਲ ਸਿੰਘ ਚੰਦੂਮਾਜਰਾ

ਪਟਿਆਲਾ, 19 ਸਤੰਬਰ (ਜ.ਸ. ਢਿੱਲੋਂ/ਅ.ਸ. ਆਹਲੂਵਾਲੀਆ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਥਿਤ ਧੱਕੇਸ਼ਾਹੀਆਂ ਦੀਆਂ ਸਮੁੱਚੀਆਂ ਹੱਦਾਂ ਪਾਰ ਕਰ ਦਿੱਤੀਆਂ | ...

ਪੂਰੀ ਖ਼ਬਰ »

ਦੇਵੀਗੜ੍ਹ ਇਲਾਕੇ 'ਚ ਚੋਣ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਦੋ ਥਾਂ ਚੱਲੀ ਗੋਲੀ

ਦੇਵੀਗੜ੍ਹ, 19 ਸਤੰਬਰ (ਮੁਖ਼ਤਿਆਰ ਸਿੰਘ ਨੌਗਾਵਾਂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਅਮਨ ਅਮਾਨ ਨਾਲ ਕਰਾਉਣ ਦੇ ਦਾਅਵੇ ਦੀਆਂ ਦੇਵੀਗੜ੍ਹ ਇਲਾਕੇ 'ਚ ਉਦੋਂ ਧੱਜੀਆਂ ਉੱਡੀਆਂ ਜਦੋਂ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ਨੇ ਬਹੁਤ ਸਾਰੇ ਬੂਥਾਂ ...

ਪੂਰੀ ਖ਼ਬਰ »

ਕਾਂਗਰਸ ਨੇ ਗੁੰਡਾਗਰਦੀ ਦੀਆਂ ਹੱਦਾਂ ਕੀਤੀਆਂ ਪਾਰ- ਹਰਿੰਦਰਪਾਲ ਸਿੰਘ ਚੰਦੂਮਾਜਰਾ

ਪਟਿਆਲਾ, 19 ਸਤੰਬਰ (ਜ.ਸ. ਢਿੱਲੋਂ/ਅ.ਸ. ਆਹਲੂਵਾਲੀਆ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਥਿਤ ਧੱਕੇਸ਼ਾਹੀਆਂ ਦੀਆਂ ਸਮੁੱਚੀਆਂ ਹੱਦਾਂ ਪਾਰ ਕਰ ਦਿੱਤੀਆਂ | ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਕਿਰਾਏਦਾਰਾਂ, ਨੌਕਰਾਂ ਦਾ ਵੇਰਵਾ ਦੇਣ ਤੇ ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ

ਪਟਿਆਲਾ, 19 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਗੁਟਕਾ, ਪਾਨ ਮਸਾਲਾ ਅਤੇ ਖਾਣ-ਪੀਣ ਵਾਲੀਆਂ ਹੋਰ ਚੀਜ਼ਾਂ, ਜਿਨ੍ਹਾਂ ਵਿਚ ਤੰਬਾਕੂ ਅਤੇ ਨਿਕੋਟੀਨ ਹੋਵੇ ਜਾਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਜਾਂ ...

ਪੂਰੀ ਖ਼ਬਰ »

ਚੋਣ ਡਿਊਟੀ ਦੌਰਾਨ ਹੋਮਗਾਰਡ ਦੇ ਜਵਾਨ ਦੀ ਮੌਤ

ਘਨੌਰ, 19 ਸਤੰਬਰ (ਬਲਜਿੰਦਰ ਸਿੰਘ ਗਿੱਲ)-ਚੋਣ ਡਿਊਟੀ ਦੌਰਾਨ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ | ਪੁਲਿਸ ਇੰਸਪੈਕਟਰ ਰਘਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੇਲ ਸਿੰਘ ਹੋਮਗਾਰਡ (47) ਰੋਡ ਜਗੀਰ ਚੌਕੀ 'ਤੇ ਡਿਊਟੀ ਕਰਦਾ ਸੀ | ਮੰਗਲਵਾਰ ਨੂੰ ਉਹ ਪਿੰਡ ...

ਪੂਰੀ ਖ਼ਬਰ »

...ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਮਾਮਲਾ ਜੰਗਲਾਤ ਦੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਦਾ

• ਧਨਵੰਤ ਸਿੰਘ ਭੁਨਰਹੇੜੀ, 19 ਸਤੰਬਰ-ਜੰਗਲਾਤ ਵਿਭਾਗ ਦੀ ਸੜਕ ਨੇੜੇ ਰਾਖਵੀਂ ਜਗ੍ਹਾ ਵਿਚ ਖੜੇ ਰਹੇ ਭਰੇ ਦਰੱਖ਼ਤਾਂ ਨੂੰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਪਹੇਵਾ ਮੁੱਖ ਮਾਰਗ 'ਤੇ ਇਕ ਇਨਕਲੇਵ ਸਾਹਮਣੇ ਜੰਗਲਾਤ ਦੀ ਰਾਖਵੀਂ ਜਗ੍ਹਾ ਵਿਚ ਰਹੇ ਭਰੇ ...

ਪੂਰੀ ਖ਼ਬਰ »

ਦਾਜ ਦੇ ਮਾਮਲੇ ਪਤੀ ਅਤੇ ਸੱਸ ਿਖ਼ਲਾਫ਼ ਮੁਕੱਦਮਾ ਦਰਜ

ਪਟਿਆਲਾ, 19 ਸਤੰਬਰ (ਖਰੋੜ)-ਥਾਣਾ ਔਰਤਾਂ ਦੀ ਪੁਲਿਸ ਨੇ ਪਰਮਜੀਤ ਕੌਰ ਵਾਸੀ ਚੱਪੜ ਦੀ ਸ਼ਿਕਾਇਤ 'ਤੇ ਵਿਆਹ ਤੋਂ ਬਾਅਦ ਹੋਰ ਦਾਜ ਲਿਆਉਣ ਲੲਾੀ ਤੰਗ ਪ੍ਰੇਸ਼ਾਨ ਕਰਨ ਤੇ ਉਸ ਦੇ ਪਤੀ ਅਤੇ ਸੱਸ ਦੇ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਲਖਵਿੰਦਰ ਸਿੰਘ, ...

ਪੂਰੀ ਖ਼ਬਰ »

ਸੱਤਾਧਾਰੀ ਧਿਰ ਵਲੋਂ ਲੋਕਤੰਤਰ ਦਾ ਘਾਣ, ਬੂਥਾਂ 'ਤੇ ਕੀਤਾ ਕਬਜ਼ਾ-ਮੁਖਮੈਲਪੁਰ

ਘਨੌਰ, 19 ਸਤੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਚੋਣਾਂ ਦੌਰਾਨ ਸੱਤਾਧਾਰੀ ਧਿਰਾਂ ਵਲੋਂ ਬੂਥਾਂ 'ਤੇ ਕਬਜ਼ੇ ਕਰਨਾ ਇਕ ਚੰਗੇ ਭਵਿੱਖ ਦਾ ਸੰਕੇਤ ਨਹੀਂ ਹਨ | ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸ਼ਹਿ 'ਤੇ ਹਲਕੇ ਦੇ ਕਈ ਪਿੰਡਾਂ ਅੰਦਰ ਬੂਥਾਂ 'ਤੇ ਕਾਂਗਰਸ ...

ਪੂਰੀ ਖ਼ਬਰ »

ਕਾਂਗਰਸੀਆਂ ਕੀਤਾ ਪਿੰਡ ਗਲਵੱਟੀ ਦੇ ਬੂਥ ਉੱਪਰ ਕਬਜ਼ਾ, ਬੈਲਟ ਪੇਪਰ ਅਤੇ ਮੋਹਰਾਂ ਲੈ ਹੋਏ ਫ਼ਰਾਰ

ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ, ਕਰਮਜੀਤ ਸਿੰਘ)-ਹਲਕਾ ਨਾਭਾ ਦੇ ਜ਼ੋਨ ਗਲਵੱਟੀ ਵਿਖੇ ਕਾਂਗਰਸੀਆਂ ਵਲੋਂ ਬੂਥ ਨੰ. 30 ਉੱਪਰ ਕਬਜ਼ਾ ਕਰਨ ਅਤੇ ਬੈਲਟ ਪੇਪਰਾਂ ਸਮੇਤ ਮੋਹਰਾ ਚੁੱਕ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ | ਹਲਕਾ ਇੰਚਾਰਜ ਕਬੀਰ ਦਾਸ ਮੁਤਾਬਿਕ 100 ਤੋਂ 150 ਦੇ ...

ਪੂਰੀ ਖ਼ਬਰ »

ਬਨੂੜ ਖੇਤਰ 'ਚ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ

ਬਨੂੜ, 19 ਸਤੰਬਰ (ਭੁਪਿੰਦਰ ਸਿੰਘ)-ਬਨੂੜ ਖੇਤਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ | ਥਾਣਾ ਬਨੂੜ ਅਧੀਨ ਪੈਂਦੇ 41 ਪੋਲਿੰਗ ਬੂਥਾਂ 'ਤੇ 50 ਫ਼ੀਸਦੀ ਤੋਂ ਲੈ ਕੇ 80 ਫ਼ੀਸਦੀ ਦੇ ਕਰੀਬ ਪੋਲਿੰਗ ਹੋਈ ਅਤੇ ਓਵਰਆਲ ...

ਪੂਰੀ ਖ਼ਬਰ »

2 ਕਿੱਲੋ ਅਫ਼ੀਮ ਸਮੇਤ ਦੋ ਕਾਬੂ

ਸਮਾਣਾ, 19 ਸਤੰਬਰ (ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸੀ.ਆਈ.ਏ. ਪੁਲਿਸ ਸਮਾਣਾ ਨੇ ਭਿੰਦਰਪਾਲ ਐੱਸ.ਆਈ. ਦੀ ਪੁਲਿਸ ਪਾਰਟੀ ਜਦੋਂ ਗਸ਼ਤ ਦੌਰਾਨ ਸੀ ਤਾਂ ਉਨ੍ਹਾਂ ਨੂੰ ਘੱਗਰ ਦਰਿਆ ਨੇੜੇ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚ ਦੋ ...

ਪੂਰੀ ਖ਼ਬਰ »

ਪਿੰਡ ਮੈਹਸ ਤੇ ਛੱਜੂ ਭੱਟ ਦੇ ਅਕਾਲੀਆਂ ਵਲੋਂ ਕਾਂਗਰਸ ਤੇ ਪ੍ਰਸ਼ਾਸਨ 'ਤੇ ਲਾਇਆ ਧੱਕੇਸ਼ਾਹੀ ਦਾ ਦੋਸ਼

ਨਾਭਾ, 19 ਸਤੰਬਰ (ਕਰਮਜੀਤ ਸਿੰਘ, ਅਮਨਦੀਪ ਸਿੰਘ ਲਵਲੀ )-ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਬੁੱਧਵਾਰ ਨੰੂ ਸਵੇਰੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈਣ ਤੋਂ ਕੁਝ ਸਮੇਂ ਬਾਅਦ ਹੀ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਤੇ ਵਾਰਡ ਬੰਦੀ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਸਿਰੇ ਚੜ੍ਹੀਆਂ-ਹਲਕੇ 'ਚ 67 ਫ਼ੀਸਦੀ ਵੋਟਾਂ ਪਈਆਂ

ਰਾਜਪੁਰਾ, 19 ਸਤੰਬਰ (ਰਣਜੀਤ ਸਿੰਘ, ਜੀ. ਪੀ. ਸਿੰਘ)-ਅੱਜ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਅਤੇ ਬਲਾਕ ਸੰਮਤੀ ਦੇ 21 ਜ਼ੋਨਾਂ ਲਈ ਵੋਟਾਂ ਪਈਆਂ | ਇਸ ਮੌਕੇ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਅਮਨ ਅਮਾਨ ਨਾਲ ਪਈਆਂ ਹਨ | ਵੋਟਾਂ 67 ਫ਼ੀਸਦੀ ਦੇ ਕਰੀਬ ਪੋਲ ਹੋਈਆਂ | ...

ਪੂਰੀ ਖ਼ਬਰ »

ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣ 'ਤੇ ਕੇਸ ਦਰਜ

ਪਟਿਆਲਾ, 19 ਸਤੰਬਰ (ਖਰੋੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਬਿਨਾਂ ਉਸ ਦੀ ਸਹਿਮਤੀ ਤੋਂ ਗਰਭਪਾਤ ਕਰਵਾਉਣ ਦੇ ਨਾਲ ਅਸਲੀ ਪਹਿਚਾਣ ਛੁਪਾਉਣ ਦੇ ਮਾਮਲੇ 'ਚ ਪੁਲਿਸ ਨੇ ਲੜਕੀ ਦੀ ਸੱਸ ਅਤੇ ਪਤੀ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਮਾਮਲੇ ਦੀ ...

ਪੂਰੀ ਖ਼ਬਰ »

ਅਕਾਲੀ ਦਲ ਤੇ ਆਪ ਨੇ ਚੋਣਾਂ 'ਚ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਲਾਏ ਦੋਸ਼

ਭਾਦਸੋਂ, 19 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਅੱਜ ਸੂਬੇ 'ਚ ਹੋਈਆਂ ਚੋਣਾਂ 'ਚ ਅਕਾਲੀ ਦਲ ਤੇ ਆਪ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ੍ਹ ਅੰਦਰ ਬੂਥ ਕੈਪਚਰਿੰਗ 'ਤੇ ਧੱਕੇਸ਼ਾਹੀ ਹੋਣ ਦਾ ਦੋਸ਼ ਲਾਇਆ | ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ...

ਪੂਰੀ ਖ਼ਬਰ »

ਡੀ.ਸੀ. ਅਤੇ ਐਸ.ਐਸ.ਪੀ. ਵਲੋਂ ਬਲਾਕ ਭੁਨਰਹੇੜੀ ਦੇ ਬੂਥਾਂ ਦਾ ਜਾਇਜ਼ਾ

ਦੇਵੀਗੜ੍ਹ, 19 ਸਤੰਬਰ (ਮੁਖਤਿਆਰ ਸਿੰਘ ਨੌਗਾਵਾਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਮੁਸਤੈਦ ਨਜ਼ਰ ਆਇਆ, ਅਤੇ ਵੋਟਾਂ ਅਮਨ ਅਮਾਨ ਨਾਲ ਅਤੇ ਬਿਨਾਂ ਕਿਸੇ ਭੈਅ ਡਰ ਤੋਂ ਪਾਉਣ ਲਈ ਅੱਜ ਸਵੇਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX