ਤਾਜਾ ਖ਼ਬਰਾਂ


ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ
. . .  7 minutes ago
ਨਵੀਂ ਦਿੱਲੀ, 17 ਦਸੰਬਰ- ਕਾਂਗਰਸ ਪਾਰਟੀ ਲਈ ਅੱਜ ਦਾ ਦਿਨ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਅੱਜ 3 ਸੂਬਿਆਂ 'ਚ ਉਸ ਦੀ ਸਰਕਾਰ ਬਣ ਰਹੀ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਮੁੱਖ ਮੰਤਰੀ ਦੇ...
ਜ਼ਿੰਬਾਬਵੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
. . .  26 minutes ago
ਹਰਾਰੇ, 17 ਦਸੰਬਰ- ਅਫ਼ਰੀਕੀ ਦੇਸ਼ ਜ਼ਿੰਬਾਬਵੇ 'ਚ ਲੰਘੇ ਦਿਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਰਾਜਧਾਨੀ ਹਰਾਰੇ ਤੋਂ 49 ਕਿਲੋਮੀਟਰ ਦੂਰ ਹਾਈਵੇਅ 'ਤੇ ਦੋ ਮਿੰਨੀ ਬੱਸਾਂ ਇੱਕ-ਦੂਜੇ ਨਾਲ ਟਕਰਾਅ ਗਈਆਂ...
ਬੈਂਕ 'ਚ ਲੱਗੀ ਭਿਆਨਕ ਅੱਗ, ਪੂਰਾ ਸਮਾਨ ਸੜ ਕੇ ਸੁਆਹ
. . .  54 minutes ago
ਤਪਾ ਮੰਡੀ,17 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸਥਾਨਕ ਓਰੀਐਂਟਲ ਬੈਂਕ ਆਫ਼ ਕਾਮਰਸ 'ਚ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ...
ਅੱਜ ਦਾ ਵਿਚਾਰ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  1 day ago
ਸ਼ੂਗਰ ਮਿਲ ਦੇ ਬਾਇਲਰ 'ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ
. . .  1 day ago
ਖਿੱਚ ਦਾ ਕੇਂਦਰ ਬਣੀ ਵਿਸ਼ਵ ਕੱਪ ਹਾਕੀ ਦੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਦਿੰਦੀ ਕਲਾਕ੍ਰਿਤੀ
. . .  1 day ago
ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ
. . .  1 day ago
ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਣ 'ਤੇ ਸਥਿਤੀ ਹੋਈ ਤਨਾਅ ਪੂਰਨ
. . .  1 day ago
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ
. . .  1 day ago
ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਸਥਾਪਨਾ
. . .  1 day ago
ਪੰਚਾਇਤ ਚੋਣਾਂ ਲਈ ਤਾਇਨਾਤ ਅਮਲੇ ਦੀ ਹੋਈ ਪਹਿਲੀ ਰਿਹਰਸਲ
. . .  1 day ago
ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਟਕਸਾਲੀ ਆਗੂਆਂ ਦੇ ਭਾਰੀ ਇਕੱਠ ਨੇ ਕੀਤੀ ਅਰਦਾਸ
. . .  1 day ago
ਨਵੇਂ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋਏ ਲੀਡਰ ਅਤੇ ਸਮਰਥਕ
. . .  1 day ago
ਅਟਾਰਨੀ ਜਨਰਲ ਦੇ ਵਿਰੁੱਧ ਰਾਫੇਲ ਮੁੱਦੇ ਦਾ ਮਾਮਲਾ ਰਾਜ ਸਭਾ 'ਚ ਉਠਾਉਣਗੇ ਮਨੋਜ ਝਾਅ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਰਾਏਬਰੇਲੀ ਕੋਚ ਫ਼ੈਕਟਰੀ 'ਚ ਬਣੇ 900ਵੇਂ ਕੋਚ ਦਾ ਕੀਤਾ ਉਦਘਾਟਨ
. . .  1 day ago
ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ
. . .  1 day ago
ਪਹਿਲੀ ਪਾਰੀ 'ਚ ਭਾਰਤ 283 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਮਿਲੀ 43 ਦੌੜਾਂ ਦੀ ਲੀਡ
. . .  1 day ago
ਹਰਿਆਣਾ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਜਾਰੀ
. . .  1 day ago
ਸੈਨਿਕ ਸਕੂਲ ਦੇ 6 ਅਧਿਕਾਰੀਆਂ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ
. . .  1 day ago
ਛੱਤੀਸਗੜ੍ਹ : ਵਿਧਾਇਕ ਦਲ ਦੀ ਬੈਠਕ 'ਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਟੀ.ਐਸ. ਸਿੰਘ ਦੇਵ
. . .  1 day ago
ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  about 1 hour ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  about 1 hour ago
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  18 minutes ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਵਿਰਾਟ ਕੋਹਲੀ ਨੇ ਲਾਇਆ ਟੈਸਟ ਕ੍ਰਿਕਟ ਕੈਰੀਅਰ ਦਾ 25ਵਾਂ ਸੈਂਕੜਾ
. . .  34 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਪੰਜਾਬ / ਜਨਰਲ

ਸ਼ੇਰ-ਏ-ਪੰਜਾਬ ਵਲੋਂ ਬਣਵਾਈ ਰਾਮ ਬਾਗ਼ ਦੀ ਸੁਰੱਖਿਆ ਦੀਵਾਰ ਦੀਆਂ ਮਿਲੀਆਂ ਨਿਸ਼ਾਨੀਆਂ

ਸੁਰਿੰਦਰ ਕੋਛੜ
ਅੰਮਿ੍ਤਸਰ, 19 ਸਤੰਬਰ -ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ 'ਚ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ 84 ਏਕੜ ਭੂਮੀ 'ਚ ਲਗਾਏ ਗਏ ਰਾਮ ਬਾਗ਼ ਦੀ ਸੁਰੱਖਿਆ ਦੀਵਾਰ ਦੀਆਂ ਨਿਸ਼ਾਨੀਆਂ ਇਥੇ ਕੀਤੀ ਖੁਦਾਈ ਦੇ ਦੌਰਾਨ ਮਿਲ ਗਈਆਂ ਹਨ | ਇਹ ਦੀਵਾਰ ਬਾਗ਼ ਦੇ ਅੱਧ ਵਿਚਕਾਰ ਗਰਮੀਆਂ ਦੀ ਰਿਹਾਇਸ਼ ਲਈ ਉਸਾਰੇ ਆਲੀਸ਼ਾਨ ਸਮਰ ਪੈਲੇਸ ਦੀ ਸੁਰੱਖਿਆ ਲਈ 1819 'ਚ ਉਸਾਰੀ ਗਈ ਸੀ ਅਤੇ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਅੰਗਰੇਜ਼ੀ ਸ਼ਾਸਨ ਵੇਲੇ ਇਸ ਦੀਵਾਰ ਨੂੰ ਢਾਹ ਦਿੱਤਾ ਗਿਆ | ਇਹ ਦੀਵਾਰ 14 ਫੁੱਟ ਉੱਚੀ ਅਤੇ ਲਗਪਗ ਸਾਢੇ 4 ਫੁੱਟ ਚੌੜੀ ਸੀ | ਇਸ ਦੇ ਚਾਰੇ ਪਾਸੇ ਸੁਰੱਖਿਆ ਦੇ ਮੱਦੇਨਜ਼ਰ 5 ਫੁੱਟ ਡੂੰਘੀ ਖਾਈ ਵੀ ਬਣਾਈ ਗਈ ਸੀ, ਜਿਸ 'ਚ ਪਾਣੀ ਛੋਟੀ ਨਹਿਰ 'ਚੋਂ ਭਰਿਆ ਜਾਂਦਾ ਸੀ | ਰਾਮ ਬਾਗ਼ ਵਿਚਲੇ ਸਮਰ ਪੈਲੇਸ, ਸਵੀਮਿੰਗ ਪੂਲ, ਸੁਰੱਖਿਆ ਬੁਰਜੀਆਂ, ਡਿਉਢੀਆਂ, ਬਾਰਾਂਦਰੀਆਂ ਸਮੇਤ ਬਾਗ਼ ਦੀ ਨਵ-ਉਸਾਰੀ ਕਰਵਾਉਣ ਵਾਲੀ ਦਿੱਲੀ ਸਥਿਤ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੇਸ਼ੀਏਟਿਵ ਕੰਪਨੀ ਦੀ ਡਾਇਰੈਕਟਰ ਬੀਬੀ ਗੁਰਮੀਤ ਸੰਘਾ ਰਾਏ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਗ਼ ਵਿਚਲੀ ਮੱਛੀ ਘਰ ਨਾਂਅ ਨਾਲ ਜਾਣੀ ਜਾਂਦੀ ਡਿਉਢੀ ਦੇ ਨਾਲ ਖੁਦਾਈ ਕਰਨ 'ਤੇ ਪੁਰਾਣੀ ਇਤਿਹਾਸਕ ਦੀਵਾਰ ਦੀਆਂ ਨਿਸ਼ਾਨੀਆਂ ਮਿਲੀਆਂ ਹਨ | ਖੁਦਾਈ ਦੌਰਾਨ ਪੁਰਾਣੀ ਦੀਵਾਰ ਦੇ ਮਿਲੇ ਹਿੱਸੇ ਤੋਂ ਪਤਾ ਚੱਲਦਾ ਹੈ ਕਿ ਨੀਂਹ 'ਚ ਲਗਾਈਆਂ ਗਈਆਂ ਨਾਨਕਸ਼ਾਹੀ ਇੱਟਾਂ ਦੀਵਾਰ ਦੀ ਉਸਾਰੀ 'ਚ ਇਸਤੇਮਾਲ ਕੀਤੀਆਂ ਗਈਆਂ ਇੱਟਾਂ ਤੋਂ ਵਧੇਰੇ ਚੌੜੀਆਂ ਹਨ | ਉਨ੍ਹਾਂ ਦੱਸਿਆ ਕਿ ਹਿਰਦੇ ਪ੍ਰੋਜੈਕਟ ਦੇ ਅਧੀਨ ਸੀ.ਪੀ. ਡਬਲਿਊ. ਨਾਲ ਮਿਲ ਕੇ ਪੁਰਾਣੀ ਇਤਿਹਾਸਕ ਦੀਵਾਰ ਦੀ ਨਿਸ਼ਾਨਦੇਹੀ 'ਤੇ ਬਾਗ਼ 'ਚ ਚਾਰੇ ਪਾਸੇ 50 ਸੈਂਟੀਮੀਟਰ ਉੱਚੀ ਅਤੇ ਇੱਕ ਮੀਟਰ 40 ਸੈਂਟੀਮੀਟਰ ਚੌੜੀ ਦੀਵਾਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ | ਮੌਜੂਦਾ ਸਮੇਂ ਸਿੱਖ ਰਾਜ ਵੇਲੇ ਬਾਗ਼ 'ਚ ਉਸਾਰੇ ਗਏ ਸਮਰ ਪੈਲੇਸ ਦੇ ਇਲਾਵਾ ਚਾਰ ਵੱਡੀਆਂ ਤੇ ਚਾਰ ਛੋਟੀਆਂ ਬਾਰਾਂਦਰੀਆਂ 'ਚੋਂ ਸਿਰਫ਼ ਇੱਕ ਛੋਟੀ ਬਾਰਾਂਦਰੀ ਹੀ ਸਾਬਤ ਬਚੀ ਹੈ | ਮਹਾਰਾਜਾ ਦੇ ਨਾਲ ਅੰਮਿ੍ਤਸਰ ਆਉਣ 'ਤੇ ਉਨ੍ਹਾਂ ਦੇ ਸਪੁੱਤਰ ਸ਼ਹਿਜ਼ਾਦਾ ਖੜਕ ਸਿੰਘ, ਸ਼ਹਿਜ਼ਾਦਾ ਸ਼ੇਰ ਸਿੰਘ ਅਤੇ ਪੋਤਰਾ ਕੰਵਰ ਨੌਨਿਹਾਲ ਸਿੰਘ ਮਹੱਲ ਦੇ ਤਿੰਨ ਪਾਸੇ ਬਣੀਆਂ ਜਿਨ੍ਹਾਂ ਡਿਉਢੀਆਂ ਵਿਚ ਠਹਿਰਦੇ ਅਤੇ ਅਦਾਲਤ ਲਗਾਉਂਦੇ ਸਨ, 'ਚੋਂ ਇੱਕ ਦਾ ਨਵਨਿਰਮਾਣ ਆਰਕਾਲੋਜੀ ਸਰਵੇ ਆਫ਼ ਇੰਡੀਆ ਵਲੋਂ ਲੰਬਾ ਸਮਾਂ ਪਹਿਲਾਂ ਖ਼ਤਮ ਕਰ ਲਿਆ ਗਿਆ ਹੈ, ਜਦਕਿ ਜਲ ਬਾਰਾਂਦਰੀ ਨਾਲ ਜਾਣੀ ਜਾਂਦੀ ਡਿਉਢੀ ਦਾ ਨਵਨਿਰਮਾਣ ਜਾਰੀ ਹੈ ਅਤੇ ਤੀਸਰੀ ਡਿਉਢੀ ਜਿਸ 'ਚ ਅਕਸਰ ਕੰਵਰ ਨੌਨਿਹਾਲ ਸਿੰਘ ਠਹਿਰਿਆ ਕਰਦਾ ਸੀ, 'ਤੇ ਸਰਵਿਸ ਕਲੱਬ ਦਾ ਕਬਜ਼ਾ ਕਾਇਮ ਹੈ | ਇਸ ਦੀ ਹਾਲਤ ਅਤਿ ਖਸਤਾ ਬਣੀ ਹੋਈ ਹੈ | ਦੱਸਣਯੋਗ ਹੈ ਕਿ ਉਸ ਸਮੇਂ ਬਾਗ਼ ਅਤੇ ਬਾਗ਼ ਦੇ ਅੱਧ ਵਿਚਕਾਰ ਬਣੇ ਉਪਰੋਕਤ ਸਮਰ ਪੈਲੇਸ 'ਤੇ 1,25,000 ਰੁਪਏ, ਮਹੱਲ ਦੇ ਸਰਦਖ਼ਾਨੇ, ਤਹਿਖ਼ਾਨੇ, ਮਹੱਲ ਦੀਆਂ ਤਿੰਨ ਡਿਉਢੀਆਂ, ਮੁੱਖ ਦਰਵਾਜ਼ੇ ਅਤੇ ਦਰਵਾਜ਼ੇ ਦੀ ਬਾਹਰੀ ਡਿਉਢੀ 'ਤੇ 68,000 ਰੁਪਏ, ਚਾਰ ਸੁਰੱਖਿਆ ਬੁਰਜੀਆਂ ਸਹਿਤ ਅੱਠ ਬਾਰਾਂਦਰੀਆਂ 'ਤੇ 20,000 ਨਾਨਕਸ਼ਾਹੀ ਰੁਪਏ ਦੀ ਲਾਗਤ ਆਈ ਸੀ |

ਪਾਕਿ ਫ਼ੌਜ ਮੁਖੀ ਨਾਲ ਜੱਫੀ ਪਾਈ ਸੀ, ਰਾਫ਼ੇਲ ਸੌਦਾ ਨਹੀਂ ਕੀਤਾ-ਸਿੱਧੂ

ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿ ਫੇਰੀ ਮੌਕੇ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ 'ਤੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਪਾਕਿ ਫੌਜ ਮੁਖੀ ਨੂੰ ਸਿਰਫ ਜੱਫੀ ...

ਪੂਰੀ ਖ਼ਬਰ »

ਭਾਰਤ-ਪਾਕਿ 'ਚ ਲਾਂਘੇ ਨੂੰ ਲੈ ਕੇ ਨਹੀ ਾ ਹੋਈ ਕੋਈ ਅਧਿਕਾਰਤ ਗੱਲਬਾਤ : ਡਾ: ਫ਼ੈਜ਼ਲ

ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਅੱਜ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ: ਮੁਹੰਮਦ ਫ਼ੈਜ਼ਲ ਨੇ ਸਪੱਸ਼ਟ ਕੀਤਾ ਹੈ ਕਿ ਡੇਰਾ ਬਾਬਾ ਨਾਨਕ-ਸ੍ਰੀ ਕਰਤਾਰਪੁਰ ਸਾਹਿਬ ਸਾਂਝਾ ਲਾਂਘਾ ...

ਪੂਰੀ ਖ਼ਬਰ »

ਬੂਥਾਂ 'ਤੇ ਕਬਜ਼ੇ ਕਰ ਕੇ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਕੀਤਾ ਘਾਣ- ਬਾਦਲ

ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਲੋਕਤੰਤਰ ਦਾ ਘਾਣ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਚੋਣ ਬੂਥਾਂ 'ਤੇ ਕਬਜ਼ੇ ...

ਪੂਰੀ ਖ਼ਬਰ »

ਅਟਾਰੀ-ਵਾਹਗਾ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਤਬਦੀਲ

ਅਟਾਰੀ, 19 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ-ਪਾਕਿਸਤਾਨ ਵਿਚਕਾਰ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਸਰਹੱਦੀ ਸੁਰੱਖਿਆ ਫ਼ੋਰਸਾਂ ਭਾਰਤੀ ਸੀਮਾ ਸੁਰੱਖਿਆ ਬਲ ਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਰੋਜ਼ਾਨਾ ਸ਼ਾਮ ਦੇ ਸਮੇਂ ਹੋਣ ਵਾਲੀ ਝੰਡਾ ...

ਪੂਰੀ ਖ਼ਬਰ »

ਪਾਬੰਦੀਸ਼ੁਦਾ 328 ਦਵਾਈਆਂ 30 ਤੱਕ ਕੰਪਨੀਆਂ ਨੂੰ ਕਰਨੀਆਂ ਪੈਣਗੀਆਂ ਵਾਪਸ

ਸੰਗਰੂਰ, 19 ਸਤੰਬਰ (ਧੀਰਜ ਪਸ਼ੌਰੀਆ)-ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਜੋ ਦਵਾਈਆਂ ਦੇ 328 ਫਾਰਮੂਲਿਆਂ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਦਾ ਸਟਾਕ 30 ਸਤੰਬਰ ਤੱਕ ਕੰਪਨੀਆਂ ਨੂੰ ਵਾਪਸ ਕਰਨਾ ਪਵੇਗਾ | ਫੂਡ ਅਤੇ ਡਰੱਗ ਵਿਭਾਗ ਪੰਜਾਬ ਨੇ ਆਪਣੇ ਪੱਤਰ ਵਿਚ ਲਿਖਿਆ ...

ਪੂਰੀ ਖ਼ਬਰ »

ਹੁਸ਼ਿਆਰਪੁਰ ਸਹਿਕਾਰੀ ਬੈਂਕ ਦੀ ਨੱਥੂਪੁਰ ਸ਼ਾਖਾ 'ਚੋਂ 19 ਲੱਖ ਚੋਰੀ

ਟਾਂਡਾ ਉੜਮੁੜ, ਮਿਆਣੀ, 19 ਸਤੰਬਰ (ਭਗਵਾਨ ਸਿੰਘ ਸੈਣੀ, ਹਰਜਿੰਦਰ ਸਿੰਘ ਮੁਲਤਾਨੀ, ਦੀਪਕ ਬਹਿਲ)-ਬੀਤੀ ਰਾਤ ਅਣਪਛਾਤੇ ਚੋਰਾਂ ਨੇ ਥਾਣਾ ਟਾਂਡਾ ਅਧੀਨ ਪੈਂਦੀ ਦੀ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਸ਼ਾਖਾ ਨੱਥੂਪੁਰ 'ਚੋ ਕਰੀਬ ਸਾਢੇ 19 ਲੱਖ ਰੁਪਏ ਦੀ ...

ਪੂਰੀ ਖ਼ਬਰ »

ਹੁਸ਼ਿਆਰਪੁਰ ਜ਼ਮੀਨ ਘੁਟਾਲੇ 'ਚ ਈ.ਡੀ. ਵਲੋਂ 5 ਵਿਅਕਤੀਆਂ ਦੀਆਂ 37 ਕਰੋੜ ਦੀਆਂ ਜਾਇਦਾਦਾਂ ਜ਼ਬਤ

ਜਲੰਧਰ, 19 ਸਤੰਬਰ (ਸ਼ਿਵ ਸ਼ਰਮਾ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਸ਼ਿਆਰਪੁਰ ਦੇ ਬਹੁਚਰਚਿਤ ਜ਼ਮੀਨ ਐਕਵਾਇਰ ਘੋਟਾਲੇ ਵਿਚ ਕਾਰਵਾਈ ਕਰਦੇ ਹੋਏ 5 ਵਿਅਕਤੀਆਂ ਦੀਆਂ ਕਰੀਬ 37 ਕਰੋੜ ਮੁੱਲ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ | ਇਨਫੋਰਸਮੈਂਟ ਡਾਇਰੈਕਟੋਰੇਟ ...

ਪੂਰੀ ਖ਼ਬਰ »

ਦੇਸ਼ ਭਰ ਦੇ ਕੈਮਿਸਟ ਅੱਜ ਤੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰਨਗੇ

ਸੰਗਰੂਰ, 19 ਸਤੰਬਰ (ਧੀਰਜ ਪਸ਼ੌਰੀਆ)-ਦੇਸ਼ ਵਿਚ ਕਈ ਕੰਪਨੀਆਂ ਵਲੋਂ ਦਵਾਈਆਂ ਦੀ ਕੀਤੀ ਜਾ ਰਹੀ ਆਨਲਾਈਨ ਵਿਕਰੀ ਦੇ ਖਿਲਾਫ਼ ਪੂਰੇ ਦੇਸ਼ ਦੇ 8.50 ਲੱਖ ਕੈਮਿਸਟ 20 ਸਤੰਬਰ ਤੋਂ 27 ਸਤੰਬਰ ਤੱਕ ਕਾਲੇ ਬਿੱਲੇ ਲਗਾ ਕੇ ਰੋਸ ਦਾ ਪ੍ਰਗਟਾਵਾ ਕਰਨਗੇ | ਆਲ ਇੰਡੀਆ ਕੈਮਿਸਟ ...

ਪੂਰੀ ਖ਼ਬਰ »

ਗੰਨ ਹਾਊਸ 'ਚ ਵਾਪਰੇ ਗੋਲੀ ਕਾਂਡ 'ਚ ਜ਼ਖ਼ਮੀ ਦੂਜੀ ਔਰਤ ਨੇ ਵੀ ਦਮ ਤੋੜਿਆ

ਟਾਂਡਾ ਉੜਮੁੜ, 19 ਸਤੰਬਰ (ਦੀਪਕ ਬਹਿਲ)-ਟਾਂਡਾ ਦੇ ਚਾਹਲ ਗੰਨ ਹਾਊਸ 'ਚ ਵਾਪਰੇ ਗੋਲੀਕਾਂਡ 'ਚ ਜ਼ਖਮੀ ਹੋਈ ਦੂਸਰੀ ਔਰਤ ਨੇ ਵੀ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ | ਜਿਸ ਦੇ ਚੱਲਦਿਆਂ ਇਸ ਅੰਨੇ੍ਹਵਾਹ ਗੋਲੀਕਾਂਡ 'ਚ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ ਹੈ | ਜਾਜਾ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਦੀ ਅਰਦਾਸ ਨਾਲ ਬਾਬਾ ਸ਼ੇਖ ਫ਼ਰੀਦ ਮੇਲੇ ਦਾ ਹੋਇਆ ਆਗਾਜ਼

ਫ਼ਰੀਦਕੋਟ, 19 ਸਤੰਬਰ (ਜਸਵੰਤ ਸਿੰਘ ਪੁਰਬਾ)-12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਆਗਮਨ ਪੁਰਬ ਅੱਜ ਪੂਰੀ ਸ਼ਾਨੋੋ-ਸ਼ੌਕਤ ਨਾਲ ਸ਼ੁਰੂ ਹੋੋ ਗਿਆ | ਪੰਜ ਦਿਨ ਚੱਲਣ ਵਾਲੇ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੀ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਜੇਠੂਵਾਲ, 19 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਭਾਵੇਂ ਕਿ ਇਕ ਪਾਸੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਰੋਜ਼ਾਨਾ ਕਈ ਨੌਜਵਾਨਾਂ ਦੀਆਂ ਨਸ਼ਿਆ ਨਾਲ ਮੌਤਾਂ ਹੋ ਰਹੀਆਂ ਹਨ | ਇਸ ...

ਪੂਰੀ ਖ਼ਬਰ »

ਜੇਕਰ ਅਮਰੀਕਾ ਵੀ ਪਹਿਲ ਕਰੇ ਤਾਂ ਕਿਮ ਆਪਣੇ ਪ੍ਰਮੁੱਖ ਪ੍ਰਮਾਣੂ ਕੇਂਦਰ ਨੂੰ ਨਸ਼ਟ ਕਰ ਸਕਦੈ-ਮੂਨ

ਪਿਓਾਗਯਾਂਗ, 19 ਸਤੰਬਰ (ਏਜੰਸੀ)- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨਯੋਂਗਬਯੋਂਗ ਸਥਿਤ ਆਪਣੇ ਦੇਸ਼ ਦੇ ਪ੍ਰਮੁੱਖ ਪ੍ਰਮਾਣੂ ਪ੍ਰੀਖਣ ਸਥਾਨ ਨੂੰ ਨਸ਼ਟ ਕਰਨ ਲਈ ਤਿਆਰ ਹਨ ਪਰ ਇਸ ਲਈ ਅਮਰੀਕਾ ਨੂੰ ...

ਪੂਰੀ ਖ਼ਬਰ »

ਅੱਤਵਾਦ ਦਾ ਕੋਈ ਮਜ਼ਹਬ ਨਹੀਂ, ਮੁਕਾਬਲੇ ਲਈ ਕੌਮਾਂਤਰੀ ਸਹਿਮਤੀ ਜ਼ਰੂਰੀ- ਨਾਇਡੂ

ਬੁਖਾਰੈਸਟ (ਰੋਮਾਨੀਆ), 19 ਸਤੰਬਰ (ਏਜੰਸੀ)-ਉੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਤਵਾਦ ਨੂੰ ਮਾਨਵਤਾ ਦਾ ਦੁਸ਼ਮਣ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਖਤਰੇ ਨਾਲ ਨਜਿੱਠਣ ਲਈ ਇਕ ਢੁੱਕਵਾਂ ਵਾਤਾਵਰਨ ਬਣਾਉਣ ਤੇ ਵਿਸ਼ਵ ਦੀ ਆਮ ਸਹਿਮਤੀ ਦੀ ਲੋੜ ਹੈ | ਭਾਰਤ-ਰੋਮਾਨੀਆ ...

ਪੂਰੀ ਖ਼ਬਰ »

ਏ.ਆਈ.ਜੀ. ਖਿਲਾਫ਼ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਮਾਮਲਾ ਡੀ.ਜੀ.ਪੀ. ਦਫ਼ਤਰ ਪੁੱਜਾ

ਅੰਮਿ੍ਤਸਰ, 19 ਸਤੰਬਰ (ਰੇਸ਼ਮ ਸਿੰਘ)-ਪੰਜਾਬ ਪੁਲਿਸ ਦੇ ਇਕ ਏ. ਆਈ. ਜੀ. ਪੱਧਰ ਦੇ ਅਧਿਕਾਰੀ ਖਿਲਾਫ਼ ਕਾਨੂੰਨ ਦੀ ਵਿਦਿਆਰਥਣ ਵਲੋਂ ਸਰੀਰਕ ਸ਼ੋਸਣ ਦੀ ਕੋਸ਼ਿਸ ਤੇ ਧਮਕੀਆਂ ਦੇਣ ਦੇ ਦੋਸ਼ਾਂ ਦੀ ਜਾਂਚ ਅੰਮਿ੍ਤਸਰ ਪੁਲਿਸ ਵਲੋਂ ਨਹੀਂ ਕੀਤੀ ਜਾ ਰਹੀ | ਇਹ ਜਾਂਚ ਪੜਤਾਲ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਅੱਜ

ਲੁਧਿਆਣਾ, 19 ਸਤੰਬਰ (ਸਲੇਮਪੁਰੀ)-ਸੂਬਾਈ ਆਗੂ ਮਹਿੰਦਰ ਸਿੰਘ ਮੱਕੜ ਅਤੇ ਗੁਰਪ੍ਰੀਤ ਸਿੰਘ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਸਰਕਾਰ ਵਲੋਂ ਦਵਾਈਆਂ ਦੀ ਖਰੀਦੋ ਫਰੋਖਤ ਆਨਲਾਈਨ ਕਰਨ ਵਿਰੁੱਧ ਕੈਮਿਸਟ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ...

ਪੂਰੀ ਖ਼ਬਰ »

ਨਹੀਂ ਹੋ ਸਕੀ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਸੁਣਵਾਈ

ਪੰਚਕੂਲਾ, 19 ਸਤੰਬਰ (ਕਪਿਲ)-ਡੇਰਾ ਸਿਰਸਾ ਮੁਖੀ ਰਾਮ ਰਹੀਮ ਿਖ਼ਲਾਫ਼ ਚੱਲ ਰਹੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਰਾਮ ਰਹੀਮ ਨੂੰ ਵੀਡੀਓ ...

ਪੂਰੀ ਖ਼ਬਰ »

ਆਪਣੇ ਸੰਗਠਨਾਂ ਦੀਆਂ ਸੀਲ ਕੀਤੀਆਂ ਜਾਇਦਾਦਾਂ ਨੂੰ ਮੁੜ ਹਾਸਲ ਕਰਨ ਲਈ ਅਦਾਲਤ ਜਾਵੇਗਾ ਹਾਫਿਜ਼ ਸਈਦ

ਲਾਹੌਰ, 19 ਸਤੰਬਰ (ਏਜੰਸੀ)- ਮੁੰਬਈ ਹਮਲੇ ਦੇ ਸਾਜਿਸ਼ਕਾਰ ਹਾਫਿਜ਼ ਸਈਦ ਜਮਾਤ-ਉਦ-ਦਾਵਾ (ਜੇ.ਯੂ.ਡੀ.) ਤੇ ਉਸ ਦੀ ਸਹਿਯੋਗੀ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ (ਐਫ. ਆਈ. ਐਫ.) ਨੂੰ ਪਾਕਿਸਤਾਨ ਸੁਪਰੀਮ ਕੋਰਟ ਵਲੋਂ ਦੇਸ਼ 'ਚ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਦੀ ਇਜਾਜ਼ਤ ...

ਪੂਰੀ ਖ਼ਬਰ »

6 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀ ਨੂੰ 20 ਸਾਲ ਕੈਦ

ਹਿਸਾਰ, 19 ਸਤੰਬਰ (ਰਾਜ ਪਰਾਸਰ)-ਇੱਥੋਂ ਦੇ ਉਕਲਾਨਾ ਵਿਖੇ 6 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਉਕਲਾਨਾ ਨਾਲ ਸਬੰਧਿਤ ਦੋਸ਼ੀ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡੀ. ਆਰ. ਚਾਲੀਆ ਨੇ 20 ਸਾਲ ਕੈਦ ਸੁਣਾਈ ਹੈ ਤੇ 80 ਹਜ਼ਾਰ ਰੁਪਏ ਜੁਰਮਾਨਾ ਵੀ ਭੁਗਤਣ ਦੇ ...

ਪੂਰੀ ਖ਼ਬਰ »

ਰਾਫ਼ੇਲ ਸੌਦੇ 'ਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਕਾਂਗਰਸ ਦੇ ਵਫ਼ਦ ਨੇ ਕੈਗ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਸੌਦੇ 'ਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਰਾਸ਼ਟਰ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਪ੍ਰੈੱਸ ਕਾਨਫ਼ਰੰਸਾਂ ਅਤੇ ਰੋਸ ਪ੍ਰਦਰਸ਼ਨ ਕਰ ਕੇੇ ਮੁੱਦਾ ਉਠਾਉਣ ਵਾਲੇ ਕਾਂਗਰਸੀ ਆਗੂਆਂ ਦੇ ਇਕ ਵਫ਼ਦ ਨੇ ਅੱਜ ...

ਪੂਰੀ ਖ਼ਬਰ »

ਕਾਂਗਰਸ ਦਫ਼ਤਰ 'ਚ ਹਵਾਲਾ ਰਾਹੀਂ ਪੈਸਾ ਆਉਂਦਾ ਹੈ-ਭਾਜਪਾ

ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਮੰਗਲਵਾਰ ਨੂੰ ਈ.ਡੀ. ਵਲੋਂ ਕਾਂਗਰਸ ਦੇ ਸੰਕਟਮੋਚਕ ਨੇਤਾ ਡੀ.ਕੇ. ਸ਼ਿਵਕੁਮਾਰ ਿਖ਼ਲਾਫ਼ ਕੇਸ ਦਰਜ ਕਰਨ ਤੋਂ ਬਾਅਦ ਭਾਜਪਾ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਹੈ ਕਿ ਕਾਂਗਰਸ ਲਈ ਕਰਨਾਟਕ ਏ.ਟੀ.ਐਮ. ਵਾਂਗ ਹੈ | ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ 'ਚ ਅਧਿਆਪਕ ਨੂੰ ਮੌਤ ਦੀ ਸਜ਼ਾ

ਸਤਨਾ (ਮੱਧ ਪ੍ਰਦੇਸ਼), 19 ਸਤੰਬਰ (ਪੀ. ਟੀ. ਆਈ.)-ਇੱਥੋਂ ਦੀ ਇਕ ਅਦਾਲਤ ਨੇ ਇਕ ਅਧਿਆਪਕ ਨੂੰ 3 ਮਹੀਨੇ ਪਹਿਲਾਂ ਇਕ 4 ਸਾਲ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਫਾਂਸੀ ਦੀ ਸਜ਼ਾ ਸੁਣਾਈ ਹੈ | ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਸ਼ਰਮਾ ਵਲੋਂ ਮਹਿੰਦਰ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ :

ਬਾਬਾ ਪਾਲਾ ਸਿੰਘ (ਗਊਆਂ ਵਾਲੇ) ਤਰਨਾ ਦਲ ਬਾਬਾ ਬਕਾਲਾ ਸਾਹਿਬ

ਬਾਬਾ ਬਕਾਲਾ ਸਾਹਿਬ : ਬਾਬਾ ਪਾਲਾ ਸਿੰਘ (ਗਊਆਂ ਵਾਲੇ) ਜੋ ਕਿ ਬੀਤੇ ਦਿਨੀਂ ਸੱਚਖਡ ਪਿਆਨਾ ਕਰ ਗਏ ਸਨ, ਦਾ ਜਨਮ ਪਿੰਡ ਲੋਹਗੜ੍ਹ (ਤਹਿਸੀਲ ਬਾਬਾ ਬਕਾਲਾ ਸਾਹਿਬ) ਵਿਖੇ ਪਿਤਾ ਸ: ਗੁਰਬਖਸ਼ ਸਿੰਘ ਦੇ ਗ੍ਰਹਿ, ਮਾਤਾ ਨਿਰੰਜਣ ਕੌਰ ਦੀ ਕੁੱਖੋਂ ਸੰਨ 1963 'ਚ ਹੋਇਆ | ਬਾਬਾ ਪਾਲਾ ...

ਪੂਰੀ ਖ਼ਬਰ »

10 ਦਿਨਾਂ 'ਚ ਹੋ ਸਕਦੀ ਹੈ ਮੁਲਾਕਾਤ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ, ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ ਤੇ ਸੁੱਚਾ ਸਿੰਘ ਛੋਟੇਪੁਰ ਜਿਹੇ ਆਗੂਆਂ ਵਿਚ ਚੱਲ ਰਿਹਾ ਝਗੜਾ ...

ਪੂਰੀ ਖ਼ਬਰ »

ਫ਼ਿਜ਼ੀਓਥਰੈਪੀ ਦੇ ਇਲਾਜ ਨਾਲ ਡੇਢ ਸਾਲ ਦੇ ਬੱਚੇ ਦੀ ਜ਼ਿੰਦਗੀ 'ਚ ਬਹਾਰ ਪਰਤੀ-ਡਾ. ਬਾਵਾ

ਅੰਮਿ੍ਤਸਰ, 19 ਸਤੰਬਰ (ਰੇਸ਼ਮ ਸਿੰਘ)-ਜਨਮ ਵੇਲੇ ਲੋੜੀਂਦੀ ਆਕਸੀਜਨ ਨਾ ਮਿਲਣ ਕਾਰਨ ਦਿਮਾਗੀ ਸੈਲਾਂ ਦੇ ਅਵਿਕਸਿਤ ਰਹਿਣ ਕਾਰਨ ਬੈਠਣ ਤੋਂ ਵੀ ਅਸਮਰਥ ਡੇਢ ਸਾਲਾ ਇਕ ਬੱਚੇ ਦੀ ਜ਼ਿੰਦਗੀ 'ਚ ਫ਼ਿਜੀਓਥਰੈਪੀ ਦਾ ਇਲਾਜ ਇਨ੍ਹਾਂ ਕਾਰਗਾਰ ਹੋਇਆ ਹੈ ਕਿ ਉਸ ਬੱਚੇ ਦੀ ...

ਪੂਰੀ ਖ਼ਬਰ »

ਪੋਿਲੰਗ ਬੂਥ 'ਤੇ ਕਬਜ਼ੇ ਨੂੰ ਰੋਕਣ ਲਈ ਸੁਖਬੀਰ ਮੌਕੇ 'ਤੇ ਪੁੱਜੇ

ਮਲੋਟ, 19 ਸਤੰਬਰ (ਗੁਰਮੀਤ ਸਿੰਘ ਮੱਕੜ)-ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਸ ਵਿਚ ਭਿੜ ਗਏ | ਸਥਾਨਕ ਪਿੰਡ ਦਾਨੇਵਾਲਾ ਦੇ ਸਰਕਾਰੀ ਸਕੂਲ ਵਿਚ ਬਣੇ ਪੋਿਲੰਗ ਬੂਥ 'ਤੇ ਇੱਕ ਕਾਂਗਰਸੀ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਦਾ 524ਵਾਂ ਅਵਤਾਰ ਦਿਵਸ 25 ਨੂੰ ਮਨਾਇਆ ਜਾਵੇਗਾ-ਬਾਬਾ ਬੇਦੀ

ਬਟਾਲਾ, 19 ਸਤੰਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ 524ਵਾਂ ਅਵਤਾਰ ਦਿਵਸ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ੍ਰੀ ਚੰਦ ਮਿਆਣੀ ਰੋਡ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਪਰਿਵਾਰ ਵਿਚੋਂ ਬਾਬਾ ਸੁਖਦੇਵ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਅਲਬਰਟਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਜੇਸਨ ਕੇਨੀ

ਅੰਮਿ੍ਤਸਰ, 19 ਸਤੰਬਰ (ਜੱਸ)-ਕੈਨੇਡੀਅਨ ਰਾਜਸੀ ਆਗੂ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਦੇ ਮੁਖੀ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਮਿਸਟਰ ਜੈਸਨ ਕੇਨੀ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ | ਉਨ੍ਹਾਂ ਨਾਲ ਕੈਨੇਡਾ ਦੇ ਸੂਬੇ ਕੈਲਗਰੀ ...

ਪੂਰੀ ਖ਼ਬਰ »

ਸੀ.ਬੀ.ਆਈ. ਦੀ ਹਿਰਾਸਤ 'ਚੋਂ ਭੱਜਣ ਦੇ ਮਾਮਲੇ 'ਚ ਸਾਬਕਾ ਜੱਜ ਦੋਸ਼ੀ ਕਰਾਰ

ਚੰਡੀਗੜ੍ਹ, 19 ਸਤੰਬਰ (ਰਣਜੀਤ ਸਿੰਘ/ਜਾਗੋਵਾਲ)-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਾਬਕਾ ਜੱਜ ਰਹਿ ਚੁੱਕੇ ਸੁਰਿੰਦਰ ਸਿੰਘ ਭਾਰਦਵਾਜ ਨੂੰ ਸੀ.ਬੀ.ਆਈ. ਹਿਰਾਸਤ ਵਿਚੋਂ ਭੱਜਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸਾਬਕਾ ਜੱਜ ਸੁਰਿੰਦਰ ਸਿੰਘ ...

ਪੂਰੀ ਖ਼ਬਰ »

400 ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਸ਼ਿਕਾਇਤਕਰਤਾ ਹੰਸਰਾਜ ਦੀ ਗਵਾਹੀ ਜਾਰੀ

ਪੰਚਕੂਲਾ, 19 ਸਤੰਬਰ (ਕਪਿਲ)-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਹੋਰਨਾਂ ਿਖ਼ਲਾਫ਼ ਦਰਜ 400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਹੋਈ | ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਭਵਨ 'ਚ ਹੁਣ ਨਿੱਤ ਸੁਣੀਆਂ ਜਾਣਗੀਆਂ ਲੋਕਾਂ ਦੀਆਂ ਪ੍ਰੇਸ਼ਾਨੀਆਂ

ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ 'ਚ ਪਿਛਲੇ ਡੇਢ ਸਾਲਾਂ ਮਗਰੋਂ ਰੌਣਕ ਦੇਖਣ ਨੂੰ ਨਹੀਂ ਮਿਲੀ ਸੀ, ਨਾ ਕੋਈ ਮੰਤਰੀ ਉਥੇ ਬੈਠਦਾ ਸੀ ਨਾ ਹੀ ਕੋਈ ਵਿਧਾਇਕ ਪਰ ਹੁਣ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਫ਼ਤੇ 'ਚ ਛੇ ਦਿਨ ...

ਪੂਰੀ ਖ਼ਬਰ »

ਵਿਜੀਲੈਂਸ ਨੂੰ ਸਰਕਾਰੀ ਮੁਲਾਜ਼ਮ ਵਲੋਂ ਕੀਤੇ ਭਿ੍ਸ਼ਟਾਚਾਰ ਦੀ ਜਾਂਚ ਲਈ ਲੈਣੀ ਪਵੇਗੀ ਪ੍ਰਵਾਨਗੀ

ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ)-ਭਿ੍ਸ਼ਟਾਚਾਰ ਰੋਕੂ ਕਾਨੂੰਨ ਵਿਚ ਕੁਝ ਨਿਯਮਾਂ ਅਤੇ ਅਹਿਮ ਸੋਧਾਂ ਹੋਈਆਂ ਹਨ | ਇਨ੍ਹਾਂ ਨਵੀਆਂ ਸੋਧਾਂ ਤਹਿਤ ਹੁਣ ਕਿਸੇ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਵਲੋਂ ਰਿਸ਼ਵਤ ਲੈਣ ਜਾਂ ਭਿ੍ਸ਼ਟਾਚਾਰ ਦੇ ਮਾਮਲੇ ਦੀ ਜਾਂਚ ...

ਪੂਰੀ ਖ਼ਬਰ »

ਮੋਦੀ ਸਰਕਾਰ 'ਚ ਤਾਨਾਸ਼ਾਹੀ ਇਕ ਪੇਸ਼ਾ-ਰਾਹੁਲ ਗਾਂਧੀ

ਨਵੀਂ ਦਿੱਲੀ, 19 ਸਤੰਬਰ (ਪੀ. ਟੀ. ਆਈ.)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਕਾਂਗਰਸੀ ਕਾਰਕੁਨਾਂ 'ਤੇ ਲਾਠੀਚਾਰਜ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਤਾਨਾਸ਼ਾਹੀ ਮੋਦੀ ਸਰਕਾਰ ਦਾ ਪੇਸ਼ਾ ਬਣ ਗਈ ਹੈ | ਰਾਹੁਲ ਨੇ ਛੱਤੀਸਗੜ੍ਹ ਪੁਲਿਸ ਵਲੋਂ ...

ਪੂਰੀ ਖ਼ਬਰ »

ਚੰਡੀਗੜ੍ਹ ਹਵਾਈ ਅੱਡੇ ਤੋਂ ਕਰ ਤੇ ਆਬਕਾਰੀ ਵਿਭਾਗ ਵਲੋਂ 6 ਕਰੋੜ ਦੇ ਗਹਿਣੇ ਕੀਤੇ ਬਰਾਮਦ

ਐੱਸ.ਏ.ਐੱਸ. ਨਗਰ, 19 ਸਤੰਬਰ (ਕੇ.ਐੱਸ. ਰਾਣਾ)-ਮੁਹਾਲੀ ਵਿਚਲੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਕਰ ਤੇ ਆਬਕਾਰੀ ਵਿਭਾਗ ਵਲੋਂ 6 ਕਰੋੜ ਦੀ ਕੀਮਤ ਦੇ ਹੀਰਿਆਂ ਨਾਲ ਜੜੇ ਗਹਿਣੇ ਬਰਾਮਦ ਕੀਤੇ ਗਏ ਹਨ | ਇਸ ਸਬੰਧੀ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਸਲਿਨ ਵਾਲੀਆ ਨੇ ...

ਪੂਰੀ ਖ਼ਬਰ »

ਖੱਟਰ ਪਾਕਿਸਤਾਨ 'ਚ ਆਪਣੇ ਪਿੰਡ ਝੰਗ ਦਾ ਕਰਨਗੇ ਦੌਰਾ

ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)-ਉੱਚ ਮਿਆਰੀ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਕਿਸਤਾਨ ਜਾਣ ਦਾ ਇਰਾਦਾ ਬਣਾਇਆ ਹੈ | ਕੁਝ ਸਮਾਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਲਹਿੰਦੇ ਪੰਜਾਬ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਵਿਖੇ ਭਾਈ ਘਨੱਈਆ ਜੀ ਦੇ ਤ੍ਰੈ-ਸ਼ਤਾਬਦੀ ਜੋਤੀ-ਜੋਤਿ ਦਿਵਸ ਸਬੰਧੀ ਸਮਾਗਮ ਆਰੰਭ

ਅਨੰਦਪੁਰ ਸਾਹਿਬ, 19 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਭਾਈ ਘਨੱਈਆ ਜੀ ਦੇ ਤ੍ਰੈਸ਼ਤਾਬਦੀ ਜੋਤੀ ਜੋਤਿ ਦਿਵਸ ਸਬੰਧੀ ਦੋ ਰੋਜ਼ਾ ਸਮਾਗਮ ਅੱਜ ਗੁਰਦੁਆਰਾ ਭਾਈ ਘਨੱਈਆ ਜੀ ਨੇੜੇ ਰੇਲਵੇ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋ ਗਏ ਹਨ | ਗੁਰਦੁਆਰਾ ...

ਪੂਰੀ ਖ਼ਬਰ »

ਬਿਜਲੀ ਇੰਜੀਨੀਅਰ ਐਸੋਸੀਏਸ਼ਨ ਵਲੋਂ ਹਾਈਕੋਰਟ ਦਾ ਫ਼ੈਸਲਾ ਲਾਗੂ ਕਰਨ ਦੀ ਮੰਗ

ਜਲੰਧਰ, 19 ਸਤੰਬਰ (ਸ਼ਿਵ)-ਪਾਵਰਕਾਮ ਤੇ ਪੀ. ਐਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਨੇ ਪਾਵਰਕਾਮ, ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕਰਦਿਆ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੀਤੇ ਦਿਨੀਂ ਇੰਜੀਨੀਅਰਾਂ ਦੀ ਤਰੱਕੀ ਦੇ ਮਾਮਲੇ ਵਿਚ ਪੂਰੀ ਤਨਖ਼ਾਹ ਅਤੇ ...

ਪੂਰੀ ਖ਼ਬਰ »

ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ 117 ਮੈਂਬਰੀ 'ਪੰਥਕ ਅਸੈਂਬਲੀ' ਦਾ ਗਠਨ

ਅੰਮਿ੍ਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲਿਆਂ ਨੂੰ ਲੈ ਕੇ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਸਬੰਧਿਤ ਸਿੱਖ ਆਗੂਆਂ ਨੇ ਇਕ ਪਲੇਟਫਾਰਮ 'ਤੇ ਇਕੱਠੇ ਹੁੰਦਿਆਂ ਵਿਧਾਨ ਸਭਾ ਦੀ ਤਰਜ਼ 'ਤੇ 117 ਮੈਂਬਰੀ ...

ਪੂਰੀ ਖ਼ਬਰ »

ਫ਼ਿਲਮ 'ਆਟੇ ਦੀ ਚਿੜੀ' ਦਾ ਟ੍ਰੇਲਰ 21 ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ, 19 ਸਤੰਬਰ (ਅ. ਬ.)-ਕਿਸੇ ਵੀ ਫ਼ਿਲਮ ਦੀ ਤਕਦੀਰ ਕਿ ਇਹ ਹਿੱਟ ਹੋਵੇਗੀ ਜਾਂ ਫਲਾਪ, ਉਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲਗਦਾ ਹੈ ਪਰ ਅਸੀਂ ਇਸ ਦੀ ਸਫ਼ਲਤਾ ਦਾ ਕਿਸੇ ਹੱਦ ਤੱਕ ਅੰਦਾਜ਼ਾ ਇਸ ਦਾ ਟ੍ਰੇਲਰ ਦੇਖ ਕੇ ਲਗਾ ਸਕਦੇ ਹਾਂ | ਟ੍ਰੇਲਰ ...

ਪੂਰੀ ਖ਼ਬਰ »

ਜੱਜ ਪੇਪਰ ਲੀਕ ਮਾਮਲੇ ਦੀ ਮੁੱਖ ਦੋਸ਼ੀ ਦੀ ਪੜ੍ਹਾਈ ਦਾ ਰਿਕਾਰਡ ਤਲਬ

ਚੰਡੀਗੜ੍ਹ, 19 ਸਤੰਬਰ (ਸੁਰਜੀਤ ਸਿੰਘ ਸੱਤੀ)-ਐਚ. ਸੀ. ਐਸ ਜੁਡੀਸ਼ੀਅਲ ਦੀਆਂ ਅਸਾਮੀਆਂ ਲਈ ਮੁੱਢਲੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿਚ ਦਰਜ ਐਫ.ਆਈ.ਆਰ ਦੀ ਜਾਂਚ ਲਈ ਚੰਡੀਗੜ੍ਹ ਪੁਲਿਸ ਦੀ ਐਸ.ਆਈ.ਟੀ ਵਲੋਂ ਬੁੱਧਵਾਰ ਨੂੰ ਸੁਣਵਾਈ ਦੌਰਾਨ ਹਾਈਕੋਰਟ ਵਿਚ ...

ਪੂਰੀ ਖ਼ਬਰ »

ਉਮਰ ਸਰਟੀਫਿਕੇਟ ਕੇਸ 'ਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਧਿਰ ਦੀ ਗਵਾਹੀ ਕੱਲ੍ਹ

ਫ਼ਾਜ਼ਿਲਕਾ, 19 ਸਤੰਬਰ (ਅਮਰਜੀਤ ਸ਼ਰਮਾ)-ਸੂਬੇ ਅੰਦਰ ਬਣੀ ਕਾਂਗਰਸ ਸਰਕਾਰ ਵਿਚ ਸਭ ਤੋਂ ਘੱਟ ਉਮਰ ਦੇ ਫ਼ਾਜ਼ਿਲਕਾ ਤੋਂ ਵਿਧਾਇਕ ਬਣੇ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਸਪੁੱਤਰ ਦਵਿੰਦਰ ਸਿੰਘ ਘੁਬਾਇਆ ਦੀ ਉਮਰ ਨੂੰ ਲੈ ਕੇ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ

ਲੁਧਿਆਣਾ, 19 ਸਤੰਬਰ (ਪੁਨੀਤ ਬਾਵਾ)-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਸੇਵਾ ਦਲ ਦੇ ਕੌਮੀ ਪ੍ਰਧਾਨ ਲਾਲ ਜੀ ਦੇਸਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਨੇ ਅੱਜ ਜ਼ਿਲ੍ਹਾ ਇੰਚਾਰਜਾਂ ਦੀ ...

ਪੂਰੀ ਖ਼ਬਰ »

ਚੀਨ-ਪਾਕਿ ਫ਼ੌਜ ਦੇ ਸਬੰਧ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ 'ਰੀੜ੍ਹ'-ਚੀਨ

ਬੀਜਿੰਗ, 19 ਸਤੰਬਰ (ਰਾਈਟਰਜ਼)-ਚੀਨੀ ਦੌਰੇ 'ਤੇ ਗਏ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਦਿਆਂ ਚੀਨ ਦੇ ਇਕ ਉੱਚ ਫ਼ੌਜੀ ਅਧਿਕਾਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਫ਼ੌਜੀ ਸਬੰਧ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਰੀੜ ਦੀ ...

ਪੂਰੀ ਖ਼ਬਰ »

ਕਾਂਗਰਸੀ ਨੇਤਾ ਦੇ ਹੰਕਾਰ ਦੀ ਸੰਤੁਸ਼ਟੀ ਲਈ ਰਾਫ਼ੇਲ ਸੌਦੇ 'ਚ ਜਾਂਚ ਦੀ ਜ਼ਰੂਰਤ ਨਹੀਂ-ਸਰਕਾਰ

ਨਵੀਂ ਦਿੱਲੀ, 19 ਸਤੰਬਰ (ਏਜੰਸੀ)- ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਫੇਲ ਜੰਗੀ ਜਹਾਜ਼ਾਂ ਦੇ ਸੌਦੇ ਦੀ ਜਾਂਚ ਕਰਵਾਉਣ ਬਾਰੇ ਕਾਂਗਰਸ ਦੀ ਮੰਗ ਨੂੰ ਖਾਰਜ਼ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਦੇ ਜਿਸ ਨੇਤਾ ਨੂੰ ਇਸ ਮਾਮਲੇ ਦੀ ਜਾਣਕਾਰੀ ਹੀ ਨਹੀਂ ਹੈ, ਉਸ ਦੇ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 68 ਸਾਲਾ ਵਿਅਕਤੀ ਨੂੰ 5 ਸਾਲ ਸਜ਼ਾ

ਹਿਸਾਰ, 19 ਸਤੰਬਰ (ਪੀ.ਟੀ.ਆਈ.)- ਔਰਤਾਂ ਖਿਲਾਫ਼ ਘਿਨਾਉਣੇ ਅਪਰਾਧਾਂ ਬਾਰੇ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 10 ਸਾਲਾ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਇਕ 68 ਸਾਲਾ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ | ਇਹ ਘਟਨਾ ਪਿਛਲੇ ਸਾਲ 7 ਅਗਸਤ ਨੂੰ ...

ਪੂਰੀ ਖ਼ਬਰ »

ਲੋਕਤੰਤਰ ਸਬੰਧੀ ਪਾਕਿਸਤਾਨ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ-ਭਾਰਤ

ਸੰਯੁਕਤ ਰਾਸ਼ਟਰ, 19 ਸਤੰਬਰ (ਏਜੰਸੀ)-ਭਾਰਤ ਵਲੋਂ ਅੱਜ ਪਾਕਿਸਤਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਹੈ ਕਿ ਜੋ ਦੇਸ਼ ਧਰਮ ਦੇ ਨਾਂਅ 'ਤੇ ਬਣਿਆ ਹੈ, ਉਸ ਵਲੋਂ ਫ਼ਿਰਕੂਵਾਦ ਅਤੇ ਧਾਰਮਿਕ ਅਸਹਿਣਸ਼ੀਲਤਾ ਦੇ ਬਾਰੇ ਬੋਲਣਾ ਬੜੀ ਵਿਅੰਗਮਈ ਗੱਲ ਹੈ | ਪਾਕਿਸਤਾਨ ਵਲੋਂ ...

ਪੂਰੀ ਖ਼ਬਰ »

ਰਣਜੀਤ ਸਿੰਘ ਕਮਿਸ਼ਨ ਰਿਪੋਰਟ ਮਾਮਲੇ 'ਚ ਦਖ਼ਲ ਅੰਦਾਜ਼ੀ ਲਈ ਹਾਈਕੋਰਟ 'ਚ ਅਰਜ਼ੀ

ਚੰਡੀਗੜ੍ਹ, 19 ਸਤੰਬਰ (ਸੁਰਜੀਤ ਸਿੰਘ ਸੱਤੀ)-ਮੁਹਾਲੀ ਜ਼ਿਲੇ੍ਹ ਦੇ ਵਸਨੀਕ ਸੇਵਾਮੁਕਤ ਕੈਪਟਨ ਚੰਨਣ ਸਿੰਘ ਸਿੱਧੂ ਨੇ ਸਾਬਕਾ ਐਸ.ਐਸ.ਪੀ ਚਰਣਜੀਤ ਸਿੰਘ ਸ਼ਰਮਾ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਚੁਣੌਤੀ ਦਿੰਦੀ ਪਟੀਸ਼ਨ ਵਿਚ ਦਖ਼ਲ ਅੰਦਾਜ਼ੀ ...

ਪੂਰੀ ਖ਼ਬਰ »

ਅੰਤਰ-ਰਾਸ਼ਟਰੀ ਪੈਸਟੀਸਾਈਡਜ਼ ਕੰਪਨੀ ਨੂੰ 32 ਕਰੋੜ ਰੁਪਏ ਦਾ ਜੁਰਮਾਨਾ

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਜੀ.ਐਸ.ਟੀ. ਘੁਟਾਲਾ ਕਰਨ ਵਾਲੀ ਇਕ ਅੰਤਰਰਾਸ਼ਟਰੀ ਪੱਧਰ ਦੀ ਕੀਟਨਾਸ਼ਕ ਕੰਪਨੀ ਨੰੂ ਆਬਕਾਰੀ ਤੇ ਕਰ ਵਿਭਾਗ ਨੇ 32 ਕਰੋੜ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਕੀਤਾ ਹੈ | ਇਹ ਕੀਟਨਾਸ਼ਕ ਕੰਪਨੀ ਕਿਸਾਨਾਂ ਨੂੰ ਨਰਮੇ ਦਾ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਨਰਮਾ ਪੱਟੀ ਇਲਾਕਿਆਂ ਅਤੇ ਸੂਬਿਆਂ ਵੱਲ ਕੀਤੀ ਹਿਜਰਤ ਨਾਲ ਵੋਟ ਪ੍ਰਤੀਸ਼ਤਤਾ 'ਤੇ ਪਿਆ ਅਸਰ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਅੱਜ ਪਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਲਈ ਫ਼ਾਜ਼ਿਲਕਾ ਸਰਹੱਦੀ ਇਲਾਕੇ ਵਿਚ ਲੋਕਾਂ ਵਲੋਂ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ ਗਈ | ਜਿਸ ਦਾ ਮੁੱਖ ਕਾਰਨ ਚੋਣਾਂ ਦਾ ਕਸੂਤਾ ਸਮਾਂ ਦੱਸਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਪੱਟੀ ਸਦੀਕ ਨੂੰ ਮਿਲੇਗਾ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ

ਅਬੋਹਰ, 19 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕਿਸਾਨੀ ਨਾਲ ਜੁੜੀਆਂ ਹਰ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਪੱਟੀ ਸਦੀਕ ਦੀ ਚੋਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦਲੀਪ ਸਿੰਘ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਡਰਾਫਟ ਤੋਂ ਬਾਹਰ ਰਹਿ ਗਏ ਲੋਕਾਂ ਦੇ ਦਾਅਵੇ ਤੇ ਇਤਰਾਜ਼ ਸਵੀਕਾਰ ਕਰਨ ਦੇ ਹੁਕਮ

ਨਵੀਂ ਦਿੱਲੀ, 19 ਸਤੰਬਰ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਅੱਜ ਅਸਾਮ ਦੇ ਰਾਸ਼ਟਰੀ ਨਾਗਰਿਕਤਾ ਰਜਿਸਟ੍ਰੇਸ਼ਨ (ਐਨ. ਆਰ. ਸੀ.) ਦੇ ਮਸੌਦੇ (ਡਰਾਫਟ) ਤੋਂ ਬਾਹਰ ਰਹਿ ਗਏ ਲੋਕਾਂ ਦੇ ਦਾਅਵਿਆਂ ਅਤੇ ਇਤਰਾਜਾਂ ਨੂੰ ਸਵੀਕਾਰ ਕਰਨ ਦਾ ਕੰਮ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਹੈ | ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਜਿਨਸੀ ਬਦਸਲੂਕੀ ਦੇ ਦੋਸ਼ 'ਚ ਭਾਰਤੀ ਨਾਗਰਿਕ ਬਰਖ਼ਾਸਤ

ਸੰਯੁਕਤ ਰਾਸ਼ਟਰ, 19 ਸਤੰਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਦੀ ਲਿੰਗ ਬਰਾਬਰਤਾ ਅਤੇ ਨਾਰੀ ਸ਼ਸ਼ਕਤੀਕਰਨ ਏਜੰਸੀ 'ਚ ਤਾਇਨਾਤ ਇਕ ਭਾਰਤੀ ਨਾਗਰਿਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ | ਦਰਅਸਲ, ਇਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਜਿਨਸੀ ਬਦਸਲੂਕੀ ਦੇ ਇਕ ...

ਪੂਰੀ ਖ਼ਬਰ »

ਜ਼ਰਦਾਰੀ ਵਲੋਂ ਪਾਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚਣੌਤੀ

ਇਸਲਾਮਾਬਾਦ, 19 ਸਤੰਬਰ (ਪੀ. ਟੀ. ਆਈ.)-ਇਕ ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਲੋਂ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਿਖ਼ਲਾਫ਼ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ 'ਚ ਅਦਾਲਤ ਵਲੋਂ ਉਨ੍ਹਾਂ ਦੀ ਅਤੇ ਮਰਹੂਮ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਕਾਰਕੁਨਾਂ ਦੀ ਨਜ਼ਰਬੰਦੀ ਵਧਾਈ

ਨਵੀਂ ਦਿੱਲੀ, 19 ਸਤੰਬਰ (ਪੀ. ਟੀ. ਆਈ.)- ਸੁਪਰੀਮ ਕੋਰਟ ਵਲੋਂ ਭੀਮਾ-ਕੋਰੇਗਾਂਵ ਮਾਮਲੇ ਦੇ 5 ਕਾਰਕੁਨਾਂ ਦੀ ਨਜ਼ਰਬੰਦੀ 'ਚ ਇਕ ਦਿਨ ਦਾ ਵਾਧਾ ਕੀਤਾ ਗਿਆ ਹੈ | ਚੀਫ਼ ਜਸਟਿਸ ਦੀਪਕ ਮਿਸਰਾ, ਜਸਟਿਸ ਏ.ਐਮ. ਖ਼ਾਨਵਿਲਕਰ ਤੇ ਜਸਟਿਸ ਡੀ.ਵਾਈ. ਚੰਦਰਚੂਹੜ ਦੇ ਬੈਂਚ ਵਲੋਂ ...

ਪੂਰੀ ਖ਼ਬਰ »

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਭਿ੍ਸ਼ਟਾਚਾਰ ਮਾਮਲੇ 'ਚ ਗਿ੍ਫ਼ਤਾਰ

ਕੁਆਲਾਲੰਪੁਰ, 19 ਸਤੰਬਰ (ਏਜੰਸੀ)-ਮਲੇਸ਼ੀਆ ਦੀ ਭਿ੍ਸ਼ਟਾਚਾਰ-ਵਿਰੋਧੀ ਏਜੰਸੀ ਨੇ ਅੱਜ ਸਰਕਾਰੀ ਨਿਵੇਸ਼ ਫੰਡ 'ਚ ਕਰੋੜਾਂ ਡਾਲਰਾਂ ਦੀ ਹੇਰਾਫੇਰੀ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਏਜੰਸੀ ਨੇ ਦੱਸਿਆ ਕਿ 62.8 ਕਰੋੜ ਡਾਲਰ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਵਧਾ ਰਹੀ ਹੈ-ਗਨੀ

ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ | ਗੱਲਬਾਤ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ...

ਪੂਰੀ ਖ਼ਬਰ »

ਫ਼ਿਲਮ 'ਮਨਮਰਜ਼ੀਆਂ' 'ਚੋਂ ਸਿਗਰਟਨੋਸ਼ੀ ਦੇ ਦਿ੍ਸ਼ ਹਟਾਏ

ਮੁੰਬਈ, 19 ਸਤੰਬਰ (ਪੀ. ਟੀ. ਆਈ.)-ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਫ਼ਿਲਮ 'ਮਨਮਰਜ਼ੀਆਂ' ਦੇ ਨਿਰਮਾਤਾਵਾਂ ਨੇ ਫ਼ਿਲਮ ਵਿਚਲੇ ਸਿਗਰਟਨੋਸ਼ੀ ਦੇ ਤਿੰਨ ਦਿ੍ਸ਼ਾਂ ਨੂੰ ਹਟਾ ਦਿੱਤਾ ਹੈ | ਨਿਰਮਾਤਾਵਾਂ ਨੇ ਇਨ੍ਹਾਂ ਦਿ੍ਸ਼ਾਂ ਨੂੰ ਹਟਾਉਣ ਸਬੰਧੀ ...

ਪੂਰੀ ਖ਼ਬਰ »

97 ਸਾਲਾ ਏਅਰ ਮਾਰਸ਼ਲ ਰਣਧੀਰ ਸਿੰਘ ਦਾ ਦਿਹਾਂਤ

ਚੰਡੀਗੜ੍ਹ, 19 ਸਤੰਬਰ (ਪੀ. ਟੀ. ਆਈ.)-ਭਾਰਤੀ ਹਵਾਈ ਫ਼ੌਜ ਦੇ ਬੇਹੱਦ ਅਨੁਭਵੀ ਅਧਿਕਾਰੀ ਏਅਰ ਮਾਰਸ਼ਲ ਰਣਧੀਰ ਸਿੰਘ (ਸੇਵਾਮੁਕਤ) ਦਾ ਇੱਥੇ 97 ਸਾਲ ਦੀ ਉਮਰ 'ਚ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਭਾਰਤੀ ਹਵਾਈ ਫ਼ੌਜ ਦੇ ਸਵਰਗੀ ਮਾਰਸ਼ਲ ਅਰਜਨ ਸਿੰਘ ਦੇ ਸਮਕਾਲੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX