ਤਾਜਾ ਖ਼ਬਰਾਂ


100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  4 minutes ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  14 minutes ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  23 minutes ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  32 minutes ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  18 minutes ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  about 1 hour ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 1 hour ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 2 hours ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ...
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 2 hours ago
ਚੰਡੀਗੜ੍ਹ, 19 ਸਤੰਬਰ- ਪੰਜਾਬ ਦੀਆਂ ਔਰਤਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਆਪਣੇ ਨਿੱਜੀ ਮੋਬਾਇਨ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਜਾਰੀ...
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  about 2 hours ago
ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ)- ਹਲਕਾ ਨਾਭਾ ਦੇ ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਨੂੰ ਲੈ ਅੱਜ ਉਸ ਵੇਲੇ ਵੱਡਾ ਵਿਵਾਦ ਖੜ੍ਹਾ ਹੋ ਗਿਆ, ਜਦੋਂ ਕਾਂਗਰਸ ਨੂੰ ਛੱਡ...
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਗੁਰੂਹਰਸਹਾਏ, 19 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਕੁੱਟਮਾਰ ਦੀ ਵੀਡੀਓ ਵਾਇਰਲ ਹੋ ਜਾਣ ਬਾਅਦ ਅੱਜ ਇੱਕ ਨੌਜਵਾਨ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ...
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਡੇਰਾ ਬਾਬਾ ਨਾਨਕ, 19 ਮਈ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਕੈਬਨਿਟ ਦੀ ਬੈਠਕ ਦੀ ਸਮਾਪਤੀ ਤੋਂ ਬਾਅਦ ਡੇਰਾ ਬਾਬਾ ਨਾਨਕ ਵਿਖੇ ਸਥਿਤ...
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 3 hours ago
ਆਈ. ਐੱਨ. ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧੀ
. . .  about 3 hours ago
ਮੁੱਖ ਮੰਤਰੀ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਨਿੱਜੀ ਸਹਾਇਕਾਂ ਦੀ ਪੋਸਟਿੰਗ ਰੱਦ ਕਰਨ ਦੇ ਹੁਕਮ
. . .  about 3 hours ago
ਫ਼ਿਰੋਜ਼ਪੁਰ ਵਿਖੇ ਨੌਜਵਾਨਾਂ ਦੀ ਲੜਾਈ 'ਚ ਚੱਲੀ ਗੋਲੀ, ਸਰਪੰਚ ਜ਼ਖ਼ਮੀ
. . .  about 3 hours ago
ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  1 minute ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  about 4 hours ago
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 5 hours ago
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 5 hours ago
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 5 hours ago
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 5 hours ago
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 5 hours ago
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 5 hours ago
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 5 hours ago
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  1 minute ago
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 6 hours ago
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 6 hours ago
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 7 hours ago
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 7 hours ago
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 7 hours ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 8 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 7 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 8 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 9 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 10 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  1 day ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  1 day ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਤੀਸਰਾ ਖਿਡਾਰੀ ਆਊਟ
. . .  about 1 hour ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਦੂਸਰਾ ਖਿਡਾਰੀ (ਕੁਵਿੰਟਨ ਡੀ ਕਾਕ) 54 ਦੌੜਾਂ ਬਣਾ ਕੇ ਆਊਟ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਸੰਗਰੂਰ

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਰਿਹਾ ਮੱਠਾ

ਸੰਗਰੂਰ, 19 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੋਟਰਾਂ ਦਾ ਉਤਸ਼ਾਹ ਅੱਜ ਮੱਠਾ ਹੀ ਨਜ਼ਰ ਆਇਆ | ਦੁਪਹਿਰ 3 ਵਜੇ ਤੱਕ ਸੰਗਰੂਰ ਦੇ ਲਾਗਲੇ ਪਿੰਡਾਂ ਗੁਰਦਾਸਪੁਰਾ, ਅਕੋਈ ਸਾਹਿਬ, ਬਾਲੀਆਂ, ਰੂਪਾਹੇੜੀ, ਬੇਨੜਾ, ਮੰਗਵਾਲ, ਫਤਹਿਗੜ੍ਹ ਛੰਨਾ, ਦੇਹ ਕਲਾਂ, ਸਾਰੋਂ, ਘਾਂਬਦਾਂ, ਲੱਡੀ, ਭਿੰਡਰਾਂ ਆਦਿ ਵਿਚ ਤਕਰੀਬਨ 40 ਫੀਸਦੀ ਮੱਤਦਾਨ ਦੇਖਣ ਨੂੰ ਮਿਲਿਆ | ਇਹ ਇਲਾਕੇ ਦੇ ਜ਼ਿਆਦਾਤਰ ਪਿੰਡਾਂ ਵਿਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ ਪਰ ਪਿੰਡ ਮੰਗਵਾਲ ਵਿਚ ਵੋਟਾਂ ਦੇ ਭੁਗਤਾਨ ਨੂੰ ਲੈ ਕੇ ਬਲਾਕ ਸੰਮਤੀ ਦੀ ਚੋਣ ਲੜ ਰਹੇ ਹਾਕਮ ਧਿਰ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਦੇ ਹਮਾਇਤੀਆਂ ਵਿਚਕਾਰ ਕੁਝ ਤਣਾਅ ਵੀ ਦੇਖਣ ਨੂੰ ਮਿਲਿਆ | ਬਲਾਕ ਸੰਮਤੀ ਮੰਗਵਾਲ ਜੋਨ ਤੋਂ ਕਾਂਗਰਸ ਦੇ ਅਵਤਾਰ ਸਿੰਘ ਤਾਰੀ ਅਤੇ ਆਜ਼ਾਦ ਉਮੀਦਵਾਰ ਗੁਰਧਿਆਨ ਸਿੰਘ ਦੇ ਸਮਰਥਕਾਂ ਵਿਚਕਾਰ ਵੋਟਾਂ ਦੇ ਭੁਗਤਾਨ ਨੂੰ ਲੈ ਕੇ ਹੋਏ ਤਕਰਾਰ ਨੂੰ ਪੁਲਿਸ ਅਧਿਕਾਰੀਆਂ ਦੇ ਦਖਲ ਉਪਰੰਤ ਸ਼ਾਂਤ ਕਰ ਲਿਆ ਗਿਆ | ਸੰਗਰੂਰ ਦੇ ਉਹ ਪਿੰਡ ਜਿਨ੍ਹਾਂ ਵਿਚ ਪਿਛਲੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਢੋਆ ਢੁਆਈ ਦੇ ਮੰਤਵ ਤਹਿਤ ਉਮੀਦਵਾਰਾਂ ਵਲੋਂ ਵਾਹਨ ਮੁਹੱਈਆ ਕਰਵਾਏ ਜਾਂਦੇ ਅਕਸਰ ਦੇਖਣ ਨੂੰ ਮਿਲਦੇ ਰਹੇ ਹਨ ਇਸ ਵਾਰ ਅਜਿਹਾ ਉਤਸ਼ਾਹ ਘੱਟ ਹੀ ਦਿਖਾਈ ਦਿੱਤਾ | ਬਾਲੀਆਂ ਪਿੰਡ ਜਿੱਥੋਂ ਬਲਾਕ ਸੰਮਤੀ ਦੇ ਉਮੀਦਵਾਰ ਕਾਂਗਰਸ ਦੀ ਜਸਵੀਰ ਕੌਰ, ਅਕਾਲੀ ਦਲ ਦੀ ਸੁਖਪਾਲ ਕੌਰ ਅਤੇ ਮਾਨ ਦਲ ਦੀ ਇੰਦਰਜੀਤ ਕੌਰ ਤਿੰਨੇ ਉਮੀਦਵਾਰ ਇਸੇ ਪਿੰਡ ਨਾਲ ਸਬੰਧਿਤ ਹਨ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ | ਇਸ ਪਿੰਡ ਵਿਚ ਉਮੀਦਵਾਰਾਂ ਵਲੋਂ ਨਿੱਜੀ ਵਾਹਨਾਂ ਰਾਹੀਂ ਵੋਟਰਾਂ ਨੂੰ ਆਪੋ ਆਪਣੇ ਹੱਕ ਵਿਚ ਭੁਗਤਾਉਣ ਦਾ ਸਿਲਸਿਲਾ ਜਾਰੀ ਸੀ | ਗੁਰਦਾਸਪੁਰਾ ਪਿੰਡ ਵਿਚ ਸਾਰੀਆਂ ਰਾਜਨੀਤਿਕ ਦਲਾਂ ਦਾ ਸਾਂਝਾਂ ਬੂਥ ਦੇਖਣ ਨੂੰ ਮਿਲਿਆ | ਪਿੰਡ ਦੇ ਪਤਵੰਤ ਬਗੈਰ ਬੈਲਰ ਲਗਾਏ ਭਾਈਚਾਰਕ ਏਕੇ ਤਹਿਤ ਬੈਠੇ ਦਿਖਾਈ ਦਿੱਤੇ | ਪਿੰਡ ਦੇਹ ਕਲਾਂ ਵਿਚ ਕੇਵਲ ਕਾਂਗਰਸ ਦਾ ਹੀ ਪੋਿਲੰਗ ਬੂਥ ਦੇਖਣ ਨੂੰ ਮਿਲਿਆ | ਵੋਟਾਂ ਦੇ ਘੱਟ ਮੱਤਦਾਨ ਸਬੰਧੀ ਭਾਜਪਾ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਘੱਟ ਮਤਦਾਨ ਪੰਜਾਬ ਸਰਕਾਰ ਖਿਲਾਫ਼ ਲੋਕ ਰੋਹ ਨੂੰ ਪ੍ਰਗਟਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦਾ ਘੱਟ ਉਤਸ਼ਾਹ ਪੰਜਾਬ ਸਰਕਾਰ ਵਲੋਂ ਵਾਅਦਿਆਂ ਨੂੰ ਪੂਰਾ ਨਾ ਕਰਨ ਦੀ ਤਰਜਮਾਨੀ ਕਰ ਰਿਹਾ ਹੈ | ਜਦ ਕਿ ਪੰਜਾਬ ਮਹਿਲਾਂ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਬੀਬੀ ਬਲਵੀਰ ਕੌਰ ਸੈਣੀ ਦਾ ਕਹਿਣਾ ਹੈ ਕਿ ਘੱਟ ਮਤਦਾਨ ਪੰਜਾਬ ਸਰਕਾਰ ਖਿਲਾਫ਼ ਲੋਕ ਰੋਹ ਨਹੀਂ ਬਲਕਿ ਸੂਬੇ ਵਿਚ ਬੇਅਦਬੀ ਦੀਆਂ ਘਟਨਾਵਾਂ ਕਾਰਨ ਹੈ | ਉਨ੍ਹਾਂ ਕਿਹਾ ਕਿ ਪਿੰਡ ਅਕਾਲੀ ਦਲ ਦੀ ਰੀਡ ਦੀ ਹੱਡੀ ਸਮਝੇ ਜਾਂਦੇ ਹਨ ਅਤੇ ਜੇ ਪਿੰਡ ਪੱਧਰ ਉੱਤੇ ਹੀ ਅਕਾਲੀ ਦਲ ਆਪਣੀ ਵੋਟ ਭੁਗਤਾਉਣ ਵਿਚ ਅਸਫਲ ਰਿਹਾ ਹੈ ਤਾਂ ਇਹ ਇਸ ਪਾਰਟੀ ਦੇ ਪਤਨ ਦਾ ਵਖਿਆਨ ਆਪਣੇ ਆਪ ਕਰ ਰਿਹਾ ਹੈ | ਯੂਥ ਅਕਾਲੀ ਦਲ ਦੇ ਆਗੂ ਬਿੰਦਰ ਬਾਲੀਆ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ ਅਤੇ ਸਤਾਧਾਰੀ ਧਿਰ ਨੂੰ ਸਖ਼ਤ ਟੱਕਰ ਦੇ ਰਹੇ ਹਨ | ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਪਿੰਡਾਂ ਵਿਚ ਕਾਂਗਰਸ ਦੇ ਹੱਕ ਵਿਚ ਲੋਕਾਂ ਨੇ ਆਪਣੇ ਮਤਦਾਨ ਦਾ ਇਸਤੇਮਾਲ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਅਤੇ ਹੋਰ ਵਰਗਾਂ ਵਿਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਰੋਸ ਹੈ ਅਤੇ ਇਸੇ ਕਾਰਨ ਉਨ੍ਹਾਂ ਕਾਂਗਰਸ ਦੇ ਹੱਕ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ | ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਦਾਅਵਾ ਕੀਤਾ ਕਿ ਇਸ ਵਾਰ ਤੀਜੀ ਧਿਰ ਵਜੋਂ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਵਿਸ਼ਵਾਸ ਜਤਾਇਆ ਹੈ | ਰਾਮਪੁਰਾ ਨੇ ਕਿਹਾ ਕਿ 22 ਸਤੰਬਰ ਦੇ ਚੋਣ ਨਤੀਜੇ ਹੈਰਾਨੀਜਨਕ ਤੱਥ ਪੇਸ਼ ਕਰਨਗੇ |
n ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਪੰਚਾਇਤ ਸੰਮਤੀ ਚੋਣਾਂ ਦੌਰਾਨ ਸੁਨਾਮ ਸਮਿਤੀ ਦੇ 25 ਜ਼ੋਨਾਂ ਵਿੱਚ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਚੱਲਿਆ | ਇਲਾਕੇ ਦੇ ਕੁੱਝ ਜ਼ੋਨਾਂ ਵਿੱਚ ਵੋਟਰਾਂ ਵਿੱਚ ਉਤਸ਼ਾਹ ਘੱਟ ਰਿਹਾ ਪਰੰਤੂ ਲਖਮੀਰਵਾਲਾ, ਘਾਸੀਵਾਲਾ, ਬਖ਼ਸ਼ੀਵਾਲਾ ਅਤੇ ਕੋਟੜਾ ਅਮਰੂ ਪਿੰਡਾਂ ਵਿਚ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਚੋਣਾਂ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨਵੇਂ ਵੋਟਰਾਂ ਵਿਚ ਉਤਸ਼ਾਹ ਵੱਧ ਵੇਖਣ ਨੂੰ ਮਿਲਿਆ | ਪਿੰਡ ਲਖਮੀਰਵਾਲਾ ਦੇ ਬੂਥ ਅੰਦਰ ਡਿਊਟੀ ਅਮਲੇ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਨੌਜਵਾਨ ਵੋਟਰਾਂ ਵਿਚੋਂ ਕਰੀਬ 50 ਫ਼ੀਸਦੀ ਵੋਟਰ ਆਪਣੀ ਵੋਟ 11 ਵਜੇ ਤੋਂ ਪਹਿਲਾਂ ਹੀ ਭੁਗਤਾ ਗਏ ਸਨ | ਜਿੱਥੇ ਨਵੇਂ ਵੋਟਰਾਂ ਵਿਚ ਉਤਸ਼ਾਹ ਸੀ ਉੱਥੇ ਇਸੇ ਬੂਥ ਤੇ 95 ਸਾਲਾ ਮਾਤਾ ਸੁਰਜੀਤ ਕੌਰ ਵੱਲੋਂ ਆਪਣੇ ਪੋਤਿਆਂ ਦੀ ਮਦਦ ਨਾਲ ਪੋਲਿੰਗ ਬੂਥ 'ਤੇ ਪੁੱਜ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਲਾਕੇ ਦੇ ਜ਼ੋਨਾਂ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੈ |
n ਵੋਟਾਂ ਕੱਟੀਆਂ ਗਈਆਂ: - ਉੱਧਰ ਕਈ ਪਿੰਡਾਂ ਵਿੱਚ ਮੁਹਤਬਰ ਬੰਦੇ ਆਪਸੀ ਵੋਟ ਦਾ ਅਧਿਕਾਰ ਵਰਤਣ ਵਿੱਚ ਨਾਕਾਮ ਰਹੇ ਪਿੰਡ ਬਿਸ਼ਨ ਪੁਰਾ ਦੇ ਅਕਾਲੀ ਸਮਰਥਕ ਸਰਪੰਚ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਨਿਰਮਲ ਕੌਰ ਦੇ ਨਾਂਅ ਵੋਟਰ-ਸੂਚੀ ਵਿਚੋਂ ਗ਼ਾਇਬ ਪਾਏ ਗਏ ਜਿਸ ਕਾਰਨ ਉਹ ਆਪਣੇ ਮੱਤ ਦਾ ਇਸਤੇਮਾਲ ਨਹੀਂ ਕਰ ਸਕੇ |
n ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਅੱਜ ਪੈ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਅੱਜ ਦੁਪਹਿਰ ਵੇਲੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਸਬਾ ਸੰਦੌੜ ਦੇ ਵੱਖ ਵੱਖ ਪਿੰਡਾਂ ਵਿਚ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਐਸ.ਪੀ. ਮਾਲੇਰਕੋਟਲਾ ਸ੍ਰੀ ਰਾਜ ਕੁਮਾਰ ਅਤੇ ਡੀ.ਐਸ.ਪੀ ਮਾਲੇਰਕੋਟਲਾ ਸ੍ਰੀ ਯੋਗੀਰਾਜ ਸ਼ਰਮਾ ਨੇ ਦੱਸਿਆ ਕਿ ਪੂਰੇ ਇਲਾਕੇ ਵਿਚ ਪੁਨਰ ਅਮਨ ਅਮਾਨ ਨਾਲ ਵੋਟਾਂ ਦਾ ਕੰਮ ਚੱਲਿਆ | ਇਸ ਸਮੇਂ ਕਈ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ |
n ਦਿੜ੍ਹਬਾ ਮੰਡੀ, (ਪਰਵਿੰਦਰ ਸੋਨੂੰ, ਹਰਬੰਸ ਸਿੰਘ ਛਾਜਲੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਦਾ ਕੰਮ ਅੱਜ ਸਵੇਰੇ ਸਹੀ 8 ਵਜੇ ਸ਼ੁਰੂ ਹੋ ਗਿਆ ਸੀ ਲੇਕਿਨ ਦਰਜਨ ਤੋ ਉੱਪਰ ਪਿੰਡ ਖੇਤਲਾ, ਸਿੰਧੜਾ, ਕੜਿਆਲ, ਮੁਨਸੀਵਾਲਾ, ਸਫੀਪੁਰ ਖ਼ੁਰਦ, ਸਫੀਪੁਰ ਕਲਾਂ, ਕਮਾਲਪੁਰ, ਖਨਾਲ ਕਲਾਂ, ਖਨਾਲ ਖ਼ੁਰਦ ਦਾ ਦੌਰਾ ਕਰਨ ਉਪਰੰਤ ਵੇਖਿਆ ਕਿ ਲੋਕਾਂ ਵਿਚ ਚੋਣਾ ਨੂੰ ਲੈ ਕੇ ਕੋਈ ਖ਼ਾਸ ਉਤਸ਼ਾਹ ਨਹੀਂ ਸੀ | ਪਿੰਡ ਕਮਾਲਪੁਰ ਅਤੇ ਖਨਾਲ ਕਲਾਂ ਵਿਚ ਕਾਂਗਰਸੀਆਂ ਅਤੇ ਅਕਾਲੀਆਂ ਵਿੱਚ ਵੋਟ ਨੂੰ ਲੈ ਕਈ ਵਾਰ ਤਕਰਾਰਬਾਜ਼ੀ ਹੋਈ ਲੇਕਿਨ ਪੁਲਿਸ ਪ੍ਰਸ਼ਾਸਨ ਵਲੋਂ ਵਰਤੀ ਜਾ ਰਹੀ ਚੌਕਸੀ ਦੀ ਬਦੌਲਤ ਕੋਈ ਵੀ ਮਾੜੀ ਘਟਨਾ ਨਹੀਂ ਵਾਪਰੀ | (ਬਾਕੀ ਸਫਾ 9 'ਤੇ)
ਉਕਤ ਸਾਰੇ ਪਿੰਡਾਂ ਵਿਚ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਪੋਿਲੰਗ ਬੂਥ ਲੱਗੇ ਹੋਏ ਸਨ | ਕੁੱਝ ਪਿੰਡਾਂ ਅੰਦਰ ਪਾਰਟੀ ਆਗੂਆਂ ਵਿਚ ਤਲਖ਼ੀ ਪਾਈ ਜਾ ਰਹੀ ਸੀ |
n ਮੂਣਕ, (ਗਮਦੂਰ ਧਾਲੀਵਾਲ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਪੇਂਡੂ ਵੋਟਾਂ ਕਾਰਨ ਲੋਕਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸ਼ਾਹ ਪਾਇਆ ਗਿਆ | ਵੋਟਰ 7:30 ਵਜੇ ਸਵੇਰੇ ਹੀ ਵੱਡੀਆਂ ਕਤਾਰਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ ਵਿਚ ਲੱਗ ਗਏ ਸਨ | ਉਮੀਦਵਾਰਾਂ ਦੇ ਸਮਰਥਕਾਂ ਵਲੋਂ ਵਿਰਧ, ਬਜ਼ੁਰਗਾਂ ਅਤੇ ਮਾਤਾਵਾਂ ਨੰੂ ਚੁੱਕ ਚੁੱਕ ਕੇ ਵੋਟਾਂ ਪੁਆ ਰਹੇ ਸਨ |
n ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਪੈ ਰਹੀਆਂ ਵੋਟਾਂ ਦਾ ਕੰਮ ਪਿੰਡ ਕਾਕੜਾ ਵਿਖੇ ਲੜਾਈ ਹੋਣ ਅਤੇ ਪਿੰਡ ਫੱਗੂਵਾਲਾ ਵਿਖੇ ਹੋਈ ਤੂੰ-ਤੂੰ, ਮੈਂ-ਮੈਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ, ਵੱਖ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਪਿੰਡ ਕਾਕੜਾ ਵਿਖੇ ਕਰੀਬ 46 ਪ੍ਰਤੀਸ਼ਤ, ਨੰਦਗੜ੍ਹ ਵਿਖੇ 62 ਪ੍ਰਤੀਸ਼ਤ, ਮਹਿਸਮਪੁਰ 42 ਪ੍ਰਤੀਸ਼ਤ, ਫੱਗੂਵਾਲਾ 45 ਪ੍ਰਤੀਸ਼ਤ, ਬਖੋਪੀਰ 45 ਪ੍ਰਤੀਸ਼ਤ, ਦਿੱਤੂਪੁਰ 52 ਪ੍ਰਤੀਸ਼ਤ, ਗਹਿਲਾਂ 56 ਪ੍ਰਤੀਸ਼ਤ, ਖੇੜੀਚੰਦਵਾਂ 48 ਫ਼ੀਸਦੀ, ਜਲਾਨ 55 ਪ੍ਰਤੀਸ਼ਤ, ਸੰਤੋਖ਼ਪੁਰ, 63 ਪ੍ਰਤੀਸ਼ਤ ਤੋਂ ਇਲਾਵਾ ਹੋਰ ਵੱਖ-ਵੱਖ ਪਿੰਡਾਂ ਵਿੱਚ ਵੀ ਪੋਿਲੰਗ ਧੀਮੀ ਚਾਲ ਹੰੁਦੀ ਰਹੀ | ਕਈ ਪਿੰਡਾਂ ਵਿੱਚ ਮੁੱਖ ਮੁਕਾਬਲਾ ਝਾੜੂ ਅਤੇ ਹੱਥ ਵਿੱਚ ਦੇਖਣ ਨੂੰ ਮਿਲਿਆ | ਜਦੋਂ ਕਿ ਕਈ ਪਿੰਡਾਂ ਵਿੱਚ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਆਹਮਣੇ-ਸਾਹਮਣੇ ਸਨ | ਪਿੰਡ ਫੱਗੂਵਾਲਾ ਵਿਖੇ ਵੋਟ ਪਾਉਣ ਨੂੰ ਲੈ ਕੇ ਆਪ ਦੇ ਉਮੀਦਵਾਰ ਅਤੇ ਕਾਂਗਰਸੀ ਵਰਕਰਾਂ ਵਿੱਚ ਤਲਖ਼ ਕਲਾਮੀ ਹੋਈ ਜਿਸ ਨੂੰ ਮੌਕੇ 'ਤੇ ਹਾਜ਼ਰ ਪੁਲਿਸ ਅਧਿਕਾਰੀ ਨੇ ਵਿੱਚ ਪੈ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ | ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਆਪ ਉਮੀਦਵਾਰ ਗੁਰਦੀਪ ਸਿੰਘ ਫੱਗੂਵਾਲਾ ਨੇ ਕਿਹਾ ਕਿ ਵੋਟ ਪਾਉਣ ਨੂੰ ਲੈ ਕੇ ਕਾਂਗਰਸ ਦੇ ਸਮਰਥਕਾਂ ਵਲੋਂ ਕਾਂਗਰਸ ਦੀ ਸਰਕਾਰ ਹੋਣ ਦਾ ਦਾਅਵਾ ਕਰਦਿਆਂ ਬਿਨ੍ਹਾਂ ਵਜ੍ਹਾ ਵੋਟਾਂ ਆਪ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਜਦੋਂ ਇੱਕ ਬਜ਼ੁਰਗ ਵੋਟ ਪਾਉਣ ਲਈ ਆਇਆ ਤਾਂ ਕਾਂਗਰਸ ਦੇ ਸਮਰਥਕ ਵਲੋਂ ਉਸ ਨੂੰ ਆਪ ਵੋਟ ਪਵਾਉਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਪੋਿਲੰਗ ਬੂਥ ਅੰਦਰ ਲਿਜਾਉਣ ਲੱਗਾ ਜਿਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਮੈਨੂੰ ਕਾਂਗਰਸ ਦੀ ਸਰਕਾਰ ਹੋਣ ਦਾ ਡਰਾਵਾ ਦੇਣਾ ਸ਼ੁਰੂ ਕਰ ਦਿੱਤਾ, ਜਦੋਂ ਮੈਂ ਗ਼ੁੱਸੇ ਹੋਇਆ ਤਾਂ ਮੌਕੇ 'ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਕਾਂਗਰਸ ਸਮਰਥਕਾਂ ਨੂੰ ਪੋਿਲੰਗ ਬੂਥ ਤੋਂ ਬਾਹਰ ਭੇਜ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ |
n ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅੱਜ ਹੋਈ ਵੋਟਿੰਗ ਵਿਚ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ | ਜਿਸ ਕਰਕੇ ਪੋਲਿੰਗ ਬੂਥ ਖ਼ਾਲੀ ਨਜ਼ਰ ਆਏ | ਵੋਟਾਂ ਪੈਣ ਦਾ ਕੰਮ ਅੱਜ ਸਵੇਰ 8 ਵਜੇ ਸ਼ੁਰੂ ਹੋਇਆ ਅਤੇ 4 ਵਜੇ ਤੱਕ ਜਾਰੀ ਰਿਹਾ | ਸ਼ੇਰਪੁਰ ਵਿਖੇ ਬਲਾਕ ਸੰਮਤੀ ਦੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਦੇ ਸਮਰਥਕਾਂ ਵਿਚ ਤਕਰਾਰਬਾਜ਼ੀ ਦੇਖਣ ਨੂੰ ਮਿਲੀ, ਪਿੰਡਾਂ ਵਿੱਚ ਵੀ ਥੋੜ੍ਹੀ ਬਹੁਤੀ ਤਕਰਾਰਬਾਜ਼ੀ ਤੋਂ ਬਿਨਾਂ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ | ਬਲਾਕ ਸ਼ੇਰਪੁਰ ਵਿਚ ਪੈਂਦੇ ਪਿੰਡ ਦੀਦਾਰਗੜ੍ਹ ਵਿਖੇ 80 ਪ੍ਰਤੀਸ਼ਤ, ਸਲੇਮਪੁਰ ਵਿਖੇ 50 ਪ੍ਰਤੀਸ਼ਤ, ਘਨੋਰੀ ਖ਼ੁਰਦ ਵਿਖੇ 55 ਪ੍ਰਤੀਸ਼ਤ, ਸ਼ੇਰਪੁਰ ਵਿਖੇ 45 ਪ੍ਰਤੀਸ਼ਤ, ਮਾਹਮਦਪੁਰ ਵਿਖੇ 62 ਪ੍ਰਤੀਸ਼ਤ ਖੇੜੀ ਕਲਾਂ 70 ਪ੍ਰਤੀਸ਼ਤ, ਬੜੀ 52 ਪ੍ਰਤੀਸ਼ਤ, ਰੂੜਗੜ੍ਹ 70 ਪ੍ਰਤੀਸ਼ਤ, ਈਸਾਪੁਰ ਲੰਡਾਂ 65 ਪ੍ਰਤੀਸ਼ਤ, ਗੰਡੇਵਾਲ 40 ਪ੍ਰਤੀਸ਼ਤ ਟਿੱਬਾ ਵਿਖੇ 30 ਪ੍ਰਤੀਸ਼ਤ ਵੋਟਾਂ ਪਈਆਂ | ਰਿਟਰਨਿੰਗ ਅਫ਼ਸਰ ਤਹਿਸੀਲਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ ਹੈ ਅਤੇ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਹੋਵੇਗੀ |
n ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਪਈਆਂ ਵੋਟਾਂ ਅਮਨ- ਅਮਾਨ ਨਾਲ ਸੰਪੰਨ ਹੋਈਆਂ | ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਵਿਚ ਵੋਟਰਾਂ ਵਿਚ ਸਵੇਰ ਤੋਂ ਹੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਬੌੜਹਾਈ, ਹਲਕਾ ਯੂਥ ਪ੍ਰਧਾਨ ਜਗਮੇਲ ਸਿੰਘ ਜਿੱਤਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਬਲਜਿੰਦਰ ਸਿੰਘ ਬੌੜਹਾਈ, ਬਲਾਕ ਪ੍ਰਧਾਨ ਦੁੱਲਾ ਖ਼ਾਂ ਅਤੇ ਨਗਰ ਕੌਾਸਲ ਪ੍ਰਧਾਨ ਸੁਰਾਜ ਮੁਹੰਮਦ ਆਦਿ ਆਗੂਆਂ ਨੇ ਵੋਟਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਸਿਰੇ ਲਗਾਉਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ |
n ਛਾਜਲੀ, (ਕੁਲਦੀਪ ਸ਼ਰਮਾ) - ਛਾਜਲੀ ਅਤੇ ਆਸ਼-ਪਾਸ ਦੇ ਪਿੰਡਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ | ਛਾਜਲੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸ ਪਾਰਟੀ ਵੱਲੋਂ ਡਾ.ਸਤਿਗੁਰ ਸਿੰਘ, ਆਪ ਵੱਲੋਂ ਡਾ.ਜੁਗਰਾਜ ਸਿੰਘ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਰੀ ਰਾਮ ਸਿੰਘ ਅਤੇ ਬਲਾਕ ਸੰਮਤੀ ਲਈ ਸੱਤਾਧਾਰੀ ਕਾਂਗਰਸ ਮਲਕੀਤ ਕੌਰ,ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਰਪ੍ਰੀਤ ਕੌਰ ਸਮੇਤ ਤਿੰਨੋਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ | ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਢਿੱਲੀ ਰਫ਼ਤਾਰ ਨਾਲ ਸ਼ੁਰੂ ਹੋਇਆ ਜੋ ਕਿ ਅੰਤ ਤੱਕ ਜਾਰੀ ਰਿਹਾ | ਇਨ੍ਹਾਂ ਵੋਟਾਂ ਚ ਲੋਕਾਂ ਨੇ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ | ਛਾਜਲੀ ਵਿਖੇ ਚੋਣ ਰਿਟਰਨਿੰਗ ਅਫਸ਼ਰ ਸ. ਹਰਮੇਸ ਸਿੰਘ ਨੇ ਦੱਸਿਆ ਕਿ ਛਾਜਲੀ 'ਚ 45 ਫੀਸਦੀ ਵੋਟ ਪੋਲ ਹੋਈ | ਜਦੋਂ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਚ 65 ਫੀਸਦੀ, ਪਿੰਡ ਛਾਜਲਾ ਚ 60 ਫੀਸਦੀ ਵੋਟ ਪੋਲ ਹੋਈ ਹੈ | ਛਾਜਲੀ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਆਪ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਅਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਚੋਣਾਂ ਚ ਸਫ਼ਾਇਆ ਹੋ ਜਾਵੇਗਾ |
n ਸੰਗਰੂਰ, (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬੇਸ਼ੱਕ ਵੋਟਰਾਂ ਵਲੋਂ ਮੱਠਾ ਹੁੰਗਾਰਾ ਹੀ ਮਿਲਿਆ ਹੈ ਪਰ ਪਿੰਡ ਮੰਗਵਾਲ ਦੇ ਬੂਥ ਨੰ-15 ਜਿਸ ਨੂੰ ਆਫ਼ੀਸਰ ਕਲੋਨੀ ਵੀ ਕਿਹਾ ਜਾਂਦਾ ਹੈ ਦੇ ਕੁੱਲ 1293 ਵੋਟਰਾਂ ਵਿਚੋਂ 181 ਨੇ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ | ਇਸੇ ਤਰ੍ਹਾਂ ਇੱਥੇ ਸਿਰਫ਼ 14 ਪ੍ਰਤੀਸ਼ਤ ਪੋਿਲੰਗ ਹੋਈ ਹੈ | ਇੱਥੇ ਸਵੇਰੇ 10 ਵਜੇ ਤੱਕ ਸਿਰਫ਼ 30 ਵੋਟਰ ਵੋਟ ਪਾਉਣ ਲਈ ਪੁੱਜੇ ਸਨ | ਬਾਅਦ ਦੁਪਹਿਰ ਵਿਚ ਇੱਕਾ ਦੁੱਗਾ ਆਉਂਦੇ ਰਹੇ |
n ਚੀਮਾਂ ਮੰਡੀ, (ਜਸਵਿੰਦਰ ਸਿੰਘ ਸ਼ੇਰੋਂ) ¸ ਸਥਾਨਕ ਕਸਬਾ ਤੋਂ ਆਸ ਪਾਸ ਦੇ ਇੱਕ¸ਦੋ ਜ਼ੋਨਾਂ ਨੂੰ ਛੱਡ ਕੇ ਬਾਕੀ ਜ਼ੋਨਾਂ ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ | ਤੋਗਾਵਾਲ ਜ਼ੋਨ ਵਿਖੇ ਕੁੱਲ 1931 ਵੋਟਾਂ 'ਚੋਂ 1574 (81.5 ਪ੍ਰਤੀਸ਼ਤ) ਵੋਟਾਂ ਪੋਲ ਹੋਈਆਂ | ਸ਼ਾਹਪੁਰ ਕਲ਼ਾਂ ਜ਼ੋਨ ਵਿੱਚ ਤਕਰੀਬਨ 3120 ਵੋਟਾਂ 'ਚੋਂ 1905 (61 ਪ੍ਰਤੀਸ਼ਤ) ਵੋਟਾਂ ਪੋਲ ਹੋਈਆਂ | ਬੀਰ ਕਲਾਂ ਅਤੇ ਝਾੜੋਂ ਜ਼ੋਨ ਵਿਖੇ 63 ਪ੍ਰਤੀਸ਼ਤ ਪੋਲਿੰਗ ਹੋਈ, ਜਿਸ ਵਿੱਚ ਪਿੰਡ ਬੀਰ ਕਲ਼ਾਂ ਵਿੱਚ 2360 'ਚੋਂ 1523 (64.5 ਪ੍ਰਤੀਸ਼ਤ) ਵੋਟਾਂ ਅਤੇ ਪਿੰਡ ਝਾੜੋਂ 'ਚੋ 3400 ਵੋਟਾਂ ਚੋਂ ਤਕਰੀਬਨ 2100 ਵੋਟਾਂ (62 ਪ੍ਰਤੀਸ਼ਤ) ਪੋਲ ਹੋਈਆਂ | ਇਸ ਤਰ੍ਹਾਂ ਜ਼ੋਨ ਤੋਲਾਵਾਲ ਵਿਖੇ ਕੁੱਲ 2734 ਵਿਚੋਂ ਤਕਰੀਬਨ 2100 ਵੋਟਾਂ ਪੋਲ ਹੋਈਆਂ ਹਨ |
n ਖਨੌਰੀ, (ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਥਿੰਦ) - ਜ਼ਿਲ੍ਹਾ ਪ੍ਰੀਸ਼ਦ 'ਤੇ ਪੰਚਾਇਤ ਸੰਮਤੀਆਂ ਲਈ ਪਈਆਂ ਵੋਟਾਂ ਦਾ ਕੰਮ ਅਮਨ ਤੇ ਸ਼ਾਂਤ ਪਈ ਢੰਗ ਨਾਲ ਨੇਪਰੇ ਚੜ ਗਿਆ | ਸਵੇਰੇ 7 ਵਜੇ ਵੋਟਾਂ ਪਾਉਣ ਦਾ ਕੰਮ ਚਾਲੂ ਹੋ ਕੇ ਸਾਮ ਦੇ 4 ਵਜੇ ਤੱਕ ਚੱਲਿਆ | ਵੋਟਾਂ ਪਾਉਣ ਦਾ ਕੰਮ ਸਵੇਰੇ ਤਾਂ ਮੱਠੀ ਚਾਲ ਨਾਲ ਚੱਲਿਆ ਪੋਲਿੰਗ ਬੂਥਾਂ 'ਤੇ ਕੋਈ ਜ਼ਿਆਦਾ ਕਤਾਰਾਂ ਵੇਖਣ ਨੂੰ ਨਹੀਂ ਮਿਲੀਆਂ ਪਰ ਬਾਅਦ ਦੁਪਹਿਰ ਪੋਲਿੰਗ ਬੂਥਾਂ ਅਤੇ ਕਤਾਰਾਂ ਵਿਚ ਚੰਗੀ ਰੌਣਕ ਵੇਖਣ ਨੂੰ ਮਿਲੀ | 4 ਵਜੇ ਤੋਂ ਬਾਅਦ ਵੋਟਾਂ ਪਾਉਣ ਵਾਲੇ ਲੋਕਾਂ ਵਿਚ ਉਤਸ਼ਾਹ ਸੀ | ਪੋਲਿੰਗ ਬੂਥਾਂ 'ਤੇ ਕੋਈ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਸਥਾਨਕ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਥਾਣਾ ਖਨੌਰੀ ਦੇ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਹਲਕੇ ਵਿਚ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਸੀ ਅਤੇ ਪੁਲਿਸ ਵੱਲੋਂ ਕਈ ਟੀਮਾਂ ਬਣਾ ਕੇ ਬੂਥਾਂ 'ਤੇ ਗਸ਼ਤ ਕਰ ਰਹੀ ਸੀ ਪਰ ਪੂਰੇ ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਅਮਨ 'ਤੇ ਸ਼ਾਂਤ ਮਈ ਨਾਲ ਨੇਪਰੇ ਚੜ੍ਹ ਗਿਆ |
n ਲੌਾਗੋਵਾਲ­ (ਵਿਨੋਦ) - ਲੌਾਗੋਵਾਲ ਏਰੀਏ ਵਿਚ ਇਕ ਘਟਨਾ ਨੂੰ ਛੱਡ ਕੇ ਬਾਕੀ ਸਾਰੇ ਖੇਤਰ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ | ਇੱਥੇ ਬਟੂਹਾ ਖੁਰਦ ਦੇ ਚੋਣ ਕੇਂਦਰ ਵਿੱਚ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰ ਵੋਟਾਂ ਪਾਏ ਜਾਣ ਨੂੰ ਲੈ ਕੇ ਆਪਸ ਵਿੱਚ ਉਲਝ ਪਏ ਜਦਕਿ ਬਾਕੀ ਦੇ ਪਿੰਡਾਂ ਵਿੱਚ ਵੋਟਾਂ ਪਾਏ ਜਾਣ ਦਾ ਕਾਰਜ਼ ਮੱਠੀ ਰਫ਼ਤਾਰ ਨਾਲ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ | ਇਲਾਕੇ ਦੇ ਸਭ ਤੋਂ ਵੱਡੇ ਪਿੰਡ ਸ਼ੇਰੋਂ ਦੀਆਂ ਕੁੱਲ ਵੋਟਾਂ 6756 'ਚੋਂ 4242 ਵੋਟਾਂ, ਪਿੰਡ ਨਮੋਲ ਕੁੱਲ ਵੋਟਾਂ 4600 'ਚੋਂ 2301, ਪਿੰਡ ਲੋਹਾਖੇੜਾ ਕੁੱਲ ਵੋਟਾਂ 2142 'ਚੋਂ 1574, ਪਿੰਡ ਬੁੱਗਰਾਂ ਕੁੱਲ ਵੋਟਾਂ 862 'ਚੋਂ 652, ਪਿੰਡ ਦਿਆਲਗੜ੍ਹ ਕੁੱਲ ਵੋਟਾਂ 1270 'ਚੋਂ 980, ਪਿੰਡ ਸਾਹੋਕੇ ਕੁੱਲ ਵੋਟਾਂ 1260 'ਚੋਂ 1098, ਪਿੰਡ ਮੰਡੇਰ ਖੁਰਦ ਕੁੱਲ ਵੋਟਾਂ 954 'ਚੋਂ 654, ਪਿੰਡ ਰੱਤੋ ਕੇ ਕੁੱਲ ਵੋਟਾਂ 842 'ਚੋਂ 585 , ਪਿੰਡ ਤੋਗਾਵਾਲ ਕੁੱਲ ਵੋਟਾਂ 1936 'ਚੋਂ 1576, ਪਿੰਡ ਤਕੀਪੁਰ ਕੁੱਲ ਵੋਟਾਂ 950 ਵੋਟਾਂ 'ਚੋਂ 561, ਪਿੰਡ ਸਤੀਪੁਰਾ ਕੁੱਲ ਵੋਟਾਂ 492 'ਚੋਂ 342 ਵੋਟਾਂ, ਪਿੰਡੀ ਢਿੱਲਵਾਂ 201 'ਚੋਂ 155 ਵੋਟਾਂ ਪੋਲ ਹੋਈਆਂ ਹਨ | ਜਦ ਕਿ ਪਿੰਡ ਢੱਡਰੀਆਂ ਵਿਖੇ ਸ਼ਾਮ 5 ਵਜੇ ਤੱਕ ਵੋਟਾਂ ਪਾਏ ਜਾਣ ਦਾ ਕੰਮ ਚੱਲ ਰਿਹਾ ਸੀ ਜਿੱਥੇ 2060 ਵੋਟਾਂ 'ਚੋਂ 1353 ਵੋਟਾਂ ਪੋਲ ਹੋ ਗਈਆਂ ਸਨ ਅਤੇ ਕਤਾਰ ਲੱਗੀ ਹੋਈ ਸੀ |
n ਜਖੇਪਲ, (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਅਤੇ ਆਸ-ਪਾਸ ਦੇ ਪਿੰਡਾਂ ਵਿਚ ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਖ਼ਬਰ ਲਿਖੇ ਜਾਣ ਤੱਕ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ | ਇਨ੍ਹਾਂ ਚੋਣਾਂ ਦੌਰਾਨ ਔਰਤ ਵਰਗ ਵਿਚ ਵੋਟ ਪਾਉਣ ਸਬੰਧੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਖੋ-ਵੱਖਰੇ ਬਲਾਕ ਸੰਮਤੀ ਜ਼ੋਨਾਂ ਤੋਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਆਉਣ ਵਾਲੀ 22 ਸਤੰਬਰ ਤੱਕ ਡੱਬਿਆਂ ਵਿਚ ਬੰਦ ਹੋ ਗਿਆ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬਲਵਾਸ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਕਾਂਗਰਸੀ ਉਮੀਦਵਾਰ ਵਿਚ ਸਿੱਧੀ ਟੱਕਰ ਦੇਖਣ ਨੂੰ ਮਿਲੀ ਅਤੇ ਆਮ ਆਦਮੀ ਪਾਰਟੀ ਦੇ ਇੱਕਾ-ਦੁੱਕਾ ਉਮੀਦਵਾਰਾਂ ਨੂੰ ਛੱਡ ਕੇ ਕਿਸੇ ਵੀ ਪਿੰਡ ਵਿਚ ਤਿਕੋਣਾ ਮੁਕਾਬਲਾ ਦੇਖਣ ਨੂੰ ਨਹੀਂ ਮਿਲਿਆ | ਜਖੇਪਲ ਵਾਸ ਦੇ ਜ਼ੋਨ ਤੋਂ ਬਲਾਕ ਸੰਮਤੀ ਲਈ ਗੁਰਜੰਟ ਸਿੰਘ ਅਤੇ ਜਗਮੇਲ ਸਿੰਘ ਧਾਲੀਵਾਲ ਵਿਚ ਸਿੱਧੀ ਟੱਕਰ ਦੇਖਣ ਨੂੰ ਮਿਲੀ ਅਤੇ ਹੰਬਲਵਾਸ ਜ਼ੋਨ ਤੋਂ ਵੀ ਅਕਾਲੀ ਦਲ ਅਤੇ ਕਾਂਗਰਸ ਲਈ ਕਾਂਟੇ ਦੀ ਟੱਕਰ ਦੇਖੀ ਗਈ | ਚੋਅਵਾਸ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਵਿਚ ਤਿਕੋਣੀ ਟੱਕਰ ਸੀ | ਇਸ ਤੋਂ ਇਲਾਵਾ ਦੌਲਾ ਸਿੰਘ ਵਾਲਾ, ਘਾਸੀਵਾਲਾ, ਉਗਰਾਹਾਂ, ਮੌਜੋਵਾਲ, ਮੈਦੇਵਾਸ, ਗੰਢੂਆਂ, ਭੈਣੀ ਵਿਖੇ ਵੋਟਾਂ ਸ਼ਾਂਤੀਪੂਰਵਕ ਪਈਆਂ |
n ਮੂਲੋਵਾਲ, (ਰਤਨ ਭੰਡਾਰੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਚੋਣ ਲਈ ਸ਼ਾਂਤਮਈ ਢੰਗ ਨਾਲ ਵੋਟਾਂ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਮੂਲੋਵਾਲ, ਹਸਨਪੁਰ, ਰਾਜੋਮਾਜਰਾ, ਬੁਗਰਾ, ਰਣੀਕੇ, ਬਾਲੀਆਂ, ਕੁੰਬੜਵਾਲ, ਧੰਦੀਵਾਲ, ਅਲਾਲ, ਰੰਗੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੋਿਲੰਗ ਸ਼ਾਂਤੀਮਈ ਢੰਗ ਨਾਲ ਹੋਈ | ਕਿਸੇ ਵੀ ਅਣਸੁਖਾਂਵੀਂ ਘਟਨਾ ਵਾਪਰਨ ਦਾ ਕੋਈ ਸਮਾਚਰ ਪ੍ਰਾਪਤ ਨਹੀਂ ਹੋਇਆ | ਪੁਲਿਸ ਨੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਉਂਦੇ ਹੋਏ ਚੋਣਾਂ ਦੇ ਅਮਲ ਨੂੰ ਨੇਪਰੇ ਚਾੜਿ੍ਹਆ | ਵੱਖ-ਵੱਖ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੋਿਲੰਗ ਆਮ ਨਾਲੋ ਘੱਟ ਹੋਈ ਹੈ | ਬਹੁਤੇ ਪੋਿਲੰਗ ਸਟੇਸ਼ਨਾਂ ਦੇ ਵੋਟਰਾਂ ਦੀਆਂ ਕਤਾਰਾਂ ਦੇਖਣ ਨੂੰ ਨਹੀਂ ਮਿਲੀਆਂ |
n ਕੁੱਪ ਕਲਾਂ, (ਰਵਿੰਦਰ ਸਿੰਘ ਬਿੰਦਰਾ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਪਈਆਂ ਵੋਟਾਂ ਅੱਜ ਇਲਾਕੇ ਦੇ ਪਿੰਡਾਂ ਅੰਦਰ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਜਾਣ ਦਾ ਸਮਾਚਾਰ ਹੈ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਕਿਧਰੇ ਵੀ ਕੋਈ ਟਕਰਾਅ ਜਾਂ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ ਹੈ | ਥਾਣਾ ਸਦਰ ਮੁਖੀ ਇੰਸ.ਕੁਲਵਿੰਦਰ ਸਿੰਘ ਧਾਲੀਵਾਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪੂਰੇ ਇਲਾਕੇ ਅੰਦਰ ਵੋਟਾਂ ਪੈਣ ਦਾ ਕੰਮ ਸ਼ਾਂਤੀ ਪੂਰਵਕ ਢੰਗ ਨਾਲ ਸਮਾਪਤ ਹੋਇਆ ਅਤੇ ਕਿਸੇ ਵੀ ਪਿੰਡ ਦੇ ਪੋਲਿੰਗ ਬੂਥ ਤੋਂ ਕੋਈ ਲੜਾਈ ਝਗੜਾ ਜਾਂ ਆਪਸੀ ਟਕਰਾਅ ਹੋਣ ਦੀ ਖ਼ਬਰ ਨਹੀਂ ਮਿਲੀ | ਪਿੰਡਾਂ ਅੰਦਰ ਭਾਵੇਂ ਦੁਪਹਿਰ ਵੇਲੇ ਤੱਕ ਪੋਲਿੰਗ ਕਾਫ਼ੀ ਸੁਸਤ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਪਰ 4 ਵਜੇ ਦਾ ਸਮਾਂ ਨੇੜੇ ਜਾਣ ਤੱਕ ਪੋਲਿੰਗ'ਚ ਤੇਜ਼ੀ ਆਉਣ ਕਾਰਨ ਬਹੁਤ ਸਾਰੇ ਪਿੰਡਾਂ ਅੰਦਰ 70 ਫ਼ੀਸਦੀ ਤੋਂ ਵੱਧ ਪੋਲਿੰਗ ਹੋਣ ਦੀ ਸੂਚਨਾ ਮਿਲੀ ਹੈ |
n ਸੰਦੌੜ, (ਸੰਧੂ, ਚੀਮਾ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਜ਼ੋਨਾਂ ਦੀਆਂ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਨਿੱਬੜ ਗਿਆ ਹੈ | ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਇਸ ਵਾਰ ਵੋਟਰ ਉਤਸ਼ਾਹਿਤ ਨਹੀਂ ਵੇਖਿਆ ਗਿਆ ਇਹੀ ਕਾਰਨ ਹੈ ਕਿ ਵੋਟਾਂ ਪੋਲਿੰਗ ਦੀ ਆਮ ਤੌਰ 'ਤੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਫ਼ੀਸਦੀ ਪੋਲਿੰਗ ਘੱਟ ਹੋਈ ਹੈ | ਪਰੰਤੂ ਪਿੰਡ ਫਰਵਾਲੀ, ਦਸੌਧਾ ਸਿੰਘ ਵਾਲਾ ਅਤੇ ਖ਼ੁਰਦ ਅਜਿਹੇ ਪਿੰਡ ਸਨ ਜਿਨ੍ਹਾਂ ਦੇ ਪੋਲਿੰਗ ਬੂਥਾਂ 'ਤੇ ਚਾਰ ਵਜੇ ਕਾਫ਼ੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਇਸ ਮੌਕੇ ਥਾਣਾ ਮੁਖੀ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਲਾਕੇ ਅੰਦਰ ਪੂਰੀ ਅਮਨ ਸ਼ਾਂਤੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਹਨ |

ਬੈਂਕ ਮੁਲਾਜ਼ਮਾਂ ਤੋਂ ਵੋਟ ਦਾ ਅਧਿਕਾਰ ਖੋਹਿਆ-ਢੀਂਡਸਾ

ਸੰਗਰੂਰ, 19 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਪੰਜਾਬ ਦੇ ਸਾਬਕਾ ਖ਼ਜਾਨਾ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅੱਜ ਚੋਣਾਂ ਮੌਕੇ ਬੈਂਕ ਮੁਲਾਜ਼ਮਾਂ ਨੂੰ ਛੁੱਟੀ ਨਾ ਹੋਣ ਪਿੱਛੇ ਸੂਬਾ ਸਰਕਾਰ ਦੀ ਵੱਡੀ ਨਾਲਾਇਕੀ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਇੱਕਾ ਦੁੱਕਾ ਝੜਪਾਂ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ 'ਚ 65.23 ਫ਼ੀਸਦੀ ਹੋਇਆ ਮੱਤਦਾਨ

ਸੰਗਰੂਰ, 19 ਸਤੰਬਰ (ਫੁੱਲ, ਦਮਨ, ਅਮਨ)-ਜ਼ਿਲ•ਾ ਸੰਗਰੂਰ ਵਿਚ ਅੱਜ ਜ਼ਿਲ•ਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦਾ ਕੰਮ ਕੁਝ ਕੁ ਹਿੰਸਕ ਘਟਨਾਵਾਂ ਦੌਰਾਨ ਮੁਕੰਮਲ ਹੋ ਗਿਆ ਤੇ ਕੁੱਲ ਮਿਲਾ ਕੇ ਜ਼ਿਲ੍ਹੇ 'ਚ 65.23 ਫ਼ੀਸਦੀ ਮੱਤਦਾਨ ਹੋਇਆ | ਜ਼ਿਲ•ੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਚੋਣਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਹੋਈ ਲੜਾਈ 'ਚ ਅੱਧੀ ਦਰਜਨ ਵਿਅਕਤੀ ਜ਼ਖ਼ਮੀ

ਭਵਾਨੀਗੜ੍ਹ, ਨਦਾਮਪੁਰ ਚੰਨੋਂ, 19 ਸਤੰਬਰ (ਫੱਗੂਵਾਲਾ, ਨਿਰਮਾਣ)-ਸਥਾਨਕ ਇਲਾਕੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਪਿੰਡ ਪੰਨਵਾਂ, ਬਾਲਦ ਕੋਠੀ ਅਤੇ ਮੁਨਸ਼ੀਵਾਲਾ ਵਿਖੇ ਹੋਈਆਂ ਲੜਾਈਆਂ ਵਿਚ ਕਰੀਬ ਅੱਧੀ ਦਰਜ਼ਨ ਵਿਅਕਤੀਆਂ ਦੇ ...

ਪੂਰੀ ਖ਼ਬਰ »

ਕਾਂਗਰਸੀਆਂ ਦੀ ਧੱਕੇਸ਼ਾਹੀ ਵਿਰੁੱਧ ਆਪ ਆਗੂਆਂ ਨੇ ਲਾਇਆ ਧਰਨਾ

ਚੀਮਾਂ ਮੰਡੀ, 19 ਸਤੰਬਰ (ਜਗਰਾਜ ਮਾਨ, ਜਸਵਿੰਦਰ ਸਿੰਘ ਸ਼ੇਰੋਂ)-ਬਲਾਕ ਸੰਮਤੀ ਚੋਣ ਮੌਕੇ ਜ਼ੋਨ ਬੀਰਕਲ੍ਹਾਂ ਦੇ ਪਿੰਡ ਝਾੜੋਂ ਵਿਖੇ ਕਾਂਗਰਸ ਪਾਰਟੀ ਤੇ ਆਪ ਵਰਕਰਾਂ ਵਿਚਕਾਰ ਝੜਪ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ | ਇਸ ਮੌਕੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੇ ...

ਪੂਰੀ ਖ਼ਬਰ »

ਤਹਿਦਿਲ ਵਧੀਆ ਬੈਂਡ ਲੈਣ ਵਾਲੇ ਵਿਦਿਆਰਥੀਆਂ ਦਾ ਕਰੇਗਾ ਸਨਮਾਨ-ਸੁਖਵਿੰਦਰ ਸਿੰਘ

ਸੰਗਰੂਰ, 19 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਤਹਿਦਿਲ ਦੇ ਡਾਇਰੈਕਟਰ ਸ: ਸੁਖਵਿੰਦਰ ਸਿੰਘ ਨੇ ਕਿਹਾ ਕਿ ਅਕੈਡਮੀ ਆਪਣੇ ਉਨ੍ਹਾਂ ਵਿਦਿਆਰਥੀਆਂ ਨੂੰ ਗਿਆਰਾ ਹਜ਼ਾਰ ਰੁਪਿਆ ਨਕਦ ਇਨਾਮ ਦੇਵੇਗੀ ਜਿਨ੍ਹਾਂ ਦਾ ਆਈਲਟਸ ਸਕੋਰ ਹਰ ਸਡਿਊਲ (ਸਬਜੈੱਕਟ) ਵਿਚ ...

ਪੂਰੀ ਖ਼ਬਰ »

ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ

ਸੰਗਰੂਰ, 19 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਰਕਾਰੀ ਰਣਬੀਰ ਕਲੱਬ ਦੇ ਲਾਗੇ ਸਥਾਨਕ ਅਗਰ-ਨਗਰ ਦੀਆਂ ਗਲੀਆਂ ਵਿਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਔਰਤ ਦੇ ਕੰਨਾਂ ਦੀਆਂ ਬਾਲੀਆਂ ਝਪਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ ਸੰਗਰੂਰ ...

ਪੂਰੀ ਖ਼ਬਰ »

3 ਸੜਕਾਂ ਦੀ ਮੁਰੰਮਤ ਦਾ ਕੰਮ ਛੇਤੀ-ਸੰਘਰੇੜੀ

ਘਰਾਚੋਂ, 19 ਅਗਸਤ (ਘੁਮਾਣ) - ਪੰਜਾਬ ਸਰਕਾਰ ਦੇ ਪੀ.ਡਬਲਿਊ.ਡੀ.ਮੰਤਰੀ ਅਤੇ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਵਿਧਾਇਕ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਥਾਨਕ ਇਲਾਕੇ ਦੀਆਂ ਤਿੰਨ ਸੜਕਾਂ ਦੀ ਮੁਰੰਮਤ ਅਤੇ ਇਕ ਟੋਟਾ ਸੜਕ ਦਾ ਨਵਾਂ ਬਨਾਉਣ ਲਈ ਪ੍ਰਵਾਨਗੀ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸੀ ਲਾਹਾ ਲੈ ਰਹੇ ਹਨ ਸਿੱਧੂ-ਢੀ ਾਡਸਾ

ਲਹਿਰਾਗਾਗਾ/ਚੋਟੀਆਂ, 19 ਸਤੰਬਰ (ਗਰਗ, ਢੀਂਡਸਾ, ਖੋਖਰ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇੱਥੇ ਹਲਕੇ ਅੰਦਰ ਵੱਖ-ਵੱਖ ਪੋਲਿੰਗ ਬੂਥਾਂ ਉੱਪਰ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਪਿੰਡ ਘੋੜੇਨਬ ਵਿਖੇ ...

ਪੂਰੀ ਖ਼ਬਰ »

ਪਿੰਡ ਕੁੱਭੜਵਾਲ 'ਚ ਲੋਕਾਂ ਨੇ ਅਧਿਕਾਰੀਆਂ 'ਤੇ ਲਗਾਏ ਦੋਸ਼

ਧੂਰੀ, ਮੂਲੋਵਾਲ, 19 ਸਤੰਬਰ (ਭੁੱਲਰ, ਲਹਿਰੀ, ਭੰਡਾਰੀ) - ਪੰਜਾਬ ਵਿਚ ਅੱਜ ਪਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਵੋਟਿੰਗ ਦੌਰਾਨ ਹਲਕਾ ਧੂਰੀ ਦੇ ਪਿੰਡ ਕੁੰਬੜਵਾਲ ਦੇ ਪੋਿਲੰਗ ਬੂਥ 'ਤੇ ਡਿਊਟੀ 'ਤੇ ਵੋਟਿੰਗ ਕਰਵਾ ਰਹੇ ਅਧਿਕਾਰੀ ਅਤੇ ਪਿੰਡ ਦੇ ...

ਪੂਰੀ ਖ਼ਬਰ »

ਚੋਣਾਂ ਦੌਰਾਨ ਵੱਖ-ਵੱਖ ਥਾਈਾ ਸਥਿਤੀ ਬਣੀ ਤਣਾਪੂਰਨ

ਸੰਗਰੂਰ, 19 ਸਤੰਬਰ (ਫੁੱਲ, ਦਮਨ, ਅਮਨ) - ਜ਼ਿਲ੍ਹਾ ਸੰਗਰੂਰ ਵਿਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦਾ ਕੰਮ ਕੁਝ ਹਿੰਸਕ ਘਟਨਾਵਾਂ ਦੌਰਾਨ ਮੁਕੰਮਲ ਹੋ ਗਿਆ | ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਦੀ ...

ਪੂਰੀ ਖ਼ਬਰ »

ਪੁਲਿਸ ਹੌਲਦਾਰ ਦੇ ਘਰ ਹਮਲਾ 'ਚ ਕਰ ਕੇ ਕੀਤੀ ਕੁੱਟਮਾਰ

ਸੰਗਰੂਰ, 19 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਇਕ ਪੁਲਿਸ ਹੌਲਦਾਰ ਦੀ ਕੁੱਟਮਾਰ ਕਰਨ ਵਾਲੇ 4 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਜਗਤਾਰ ...

ਪੂਰੀ ਖ਼ਬਰ »

ਗੇਟ ਅੰਦਰ ਦਾਖ਼ਲ ਹੋਏ ਵੋਟਰਾਂ ਨੂੰ ਵੋਟ ਨਾ ਪਾਉਣ ਦੇਣ 'ਤੇ ਗਰਮ ਹੋਇਆ ਮਾਹੌਲ

ਅਮਰਗੜ੍ਹ, 19 ਸਤੰਬਰ (ਸੁਖਜਿੰਦਰ ਸਿੰਘ ਝੱਲ) - ਬਲਾਕ ਮਲੇਰਕੋਟਲਾ ਅਧੀਨ ਪੈਂਦੇ ਵੱਡੇ ਪਿੰਡ ਬਾਗੜੀਆਂ ਦੇ ਪੋਿਲੰਗ ਬੂਥ ਨੰਬਰ 7-8 'ਤੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪੋਿਲੰਗ ਬੂਥ ਦੇ ਅੰਦਰ ਦਾਖਲ ਹੋਏ ਕੁਝ ਵੋਟਰਾਂ ਨੂੰ ਵੋਟ ਪਾਉਣੋਂ ਰੋਕ ਦਿੱਤਾ ਗਿਆ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਦਿਆਰਥੀ ਗੰਭੀਰ ਜ਼ਖ਼ਮੀ

ਸੁਨਾਮ ਊਧਮ ਸਿੰਘ ਵਾਲਾ, 19 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਲਖਮੀਰਵਾਲਾ ਰੋਡ 'ਤੇ ਅੱਜ ਬਾਅਦ ਦੁਪਹਿਰ ਹੋਏ ਸੜਕ ਹਾਦਸੇ 'ਚ ਗੁਰੂ ਨਾਨਕ ਦੇਵ ਡੈਂਟਲ ਕਾਲਜ ਦੇ ਇੱਕ ਵਿਦਿਆਰਥੀ ਦੇ ਗੰਭੀਰ ਜ਼ਖਮੀ ਹੋਣ ਜਦੋਂ ਕਿ ਦੂਜੇ ਦੇ ਮਾਮੂਲੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX