ਤਾਜਾ ਖ਼ਬਰਾਂ


ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  14 minutes ago
ਕੋਲਕਾਤਾ, 16 ਅਕਤੂਬਰ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਹਰੀਪਾਲ ਇਲਾਕੇ 'ਚ ਅੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਹਰੀਪਾਲ ਦੇ...
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  30 minutes ago
ਭੋਪਾਲ, 16 ਅਕਤੂਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਕਾਂਗਰਸ ਨੇਤਾ ਜਯੋਤੀਰਾਦਿਤਿਯ ਸਿੰਧੀਆ ਅਤੇ ਕਮਲ ਨਾਥ ਵੀ ਹਾਜ਼ਰ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  40 minutes ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸੋਮਵਾਰ ਦੇਰ ਰਾਤ ਸੀ. ਆਰ. ਪੀ. ਐੱਫ. ਦੇ ਇੱਕ ਕੈਂਪ 'ਤੇ ਗ੍ਰੇਨੇਡ ਹਮਲਾ ਕਰਨ ਮਗਰੋਂ ਗੋਲੀਬਾਰੀ ਕੀਤੀ, ਜਿਸ 'ਚ ਦੋ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ...
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  56 minutes ago
ਨਵੀਂ ਦਿੱਲੀ, 16 ਅਕਤੂਬਰ- ਕੇਂਦਰੀ ਮੰਤਰੀ ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਆਉਣ ਵਾਲੀ 18 ਅਕਤੂਬਰ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਨੇ ਕੱਲ੍ਹ ਪੱਤਰਕਾਰ ਪ੍ਰਿਯਾ ਰਮਾਨੀ ਵਿਰੁੱਧ ਇਹ ਕੇਸ ਦਾਇਰ...
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  about 1 hour ago
ਚੰਡੀਗੜ੍ਹ, 16 ਅਕਤੂਬਰ- ਹੱਤਿਆ ਦੇ ਦੋ ਮਾਮਲਿਆਂ 'ਚ ਦੋਸ਼ੀ ਕਰਾਰੇ ਗਏ ਰਾਮਪਾਲ ਦੀ ਸਜ਼ਾ ਦਾ ਐਲਾਨ ਅੱਜ ਕੀਤਾ ਜਾਵੇਗਾ। ਬੀਤੀ 11 ਅਕਤੂਬਰ ਨੂੰ ਹਿਸਾਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਾਮਪਾਲ ਸਮੇਤ ਹੋਰ ਕਈ ਦੋਸ਼ੀਆਂ ਨੂੰ ਦੋਸ਼ੀ ਕਰਾਰਿਆ ਸੀ। ਅੱਜ ਹੋਣ...
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  45 minutes ago
ਲਖਨਊ, 16 ਅਕਤੂਬਰ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ 'ਚ ਅੱਜ ਰੇਲਵੇ ਫਾਟਕ ਨੂੰ ਪਾਰ ਕਰਦੇ ਸਮੇਂ ਪੰਜ ਵਿਅਕਤੀ ਟਰੇਨ ਦੀ ਲਪੇਟ 'ਚ ਆ ਗਏ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ...
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  about 2 hours ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ 'ਚ 13 ਸਾਲ ਬਾਅਦ ਹੋ ਰਹੀਆਂ ਸਥਾਨਕ ਸ਼ਹਿਰੀ ਨਿਗਮ ਚੋਣਾਂ ਦੇ ਚੌਥੇ ਤੇ ਆਖ਼ਰੀ ਪੜਾਅ ਤਹਿਤ ਵੋਟਿੰਗ ਜਾਰੀ ਹੈ। ਸੁਰੱਖਿਆ ਦੇ ਮੱਦੇਨਜ਼ਰ ਦੱਖਣੀ ਤੇ ਮੱਧ ਕਸ਼ਮੀਰ 'ਚ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ...
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  about 2 hours ago
ਲਖਨਊ, 16 ਅਕਤੂਬਰ - ਉਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਅਪਰਾਧੀ ਬੇਖੌਖ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਰਿਪੋਰਟਾਂ ਮੁਤਾਬਿਕ ਪਿਛਲੇ ਪੰਜ ਦਿਨਾਂ ਦੇ ਅੰਦਰ ਤਿੰਨ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਦੀ ਹੱਤਿਆ ਹੋ ਚੁੱਕੀ ਹੈ। ਇਨ੍ਹਾਂ ਨੇਤਾਵਾਂ 'ਚ ਜੁਗ੍ਰਾਮ ਮਹਿੰਦੀ...
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  about 3 hours ago
ਨਿਊਯਾਰਕ, 16 ਅਕਤੂਬਰ - ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਏਲਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 65 ਸਾਲ ਦੇ ਸਨ ਤੇ ਕੈਂਸਰ ਤੋਂ ਪੀੜਤ ਸਨ। 70 ਦੇ ਦਹਾਕੇ 'ਚ ਉਨ੍ਹਾਂ ਨੇ ਬਿਲ ਗੇਟਸ ਨਾਲ ਮਿਲ ਕੇ ਮਾਈਕ੍ਰੋਸਾਫਟ ਦੀ ਨੀਂਹ ਰੱਖੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਦਾ ਕਹਿਣਾ...
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਝਾਰਖੰਡ 'ਚ ਦਿੱਲੀ-ਗਯਾ-ਹਾਵੜਾ ਰੇਲ ਸੈਕਸ਼ਨ 'ਤੇ ਰੇਲ ਆਵਾਜਾਈ ਉਸ ਵੇਲੇ ਠੱਪ ਹੋ ਗਈ, ਜਦੋਂ ਮਾਓਵਾਦੀਆਂ ਨੇ ਰੇਲ ਟਰੈਕ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ। ਇਹ ਵਾਰਦਾਤ ਚੌਧਰੀ ਬੰਦ ਰੇਲਵੇ ਸਟੇਸ਼ਨ ਤੇ ਚੇਂਗਰੂ ਹਾਲਟ ਗਿਰੀਧੀਹ ਵਿਚਕਾਰ ਲੰਘੀ ਰਾਤ ਨੂੰ ਵਾਪਰੀ। ਰੇਲਵੇ...
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 3 hours ago
ਦੇਹਰਾਦੂਨ, 16 ਅਕਤੂਬਰ - ਉੱਤਰਾਖੰਡ 'ਚ ਅੱਜ 4:06 ਮਿੰਟ 'ਤੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਇਹ ਭੁਚਾਲ ਦੇ ਝਟਕੇ ਉੱਤਰਾਖੰਡ ਦੇ ਜ਼ਿਲ੍ਹੇ ਉਤਰਕਾਸ਼ੀ 'ਚ ਮਹਿਸੂਸ ਕੀਤੇ ਗਏ। ਭੁਚਾਲ ਦੇ ਝਟਕਿਆਂ ਦੀ ਤੀਬਰਤਾ 3.2 ਮਾਪੀ...
ਅੱਜ ਦਾ ਵਿਚਾਰ
. . .  about 4 hours ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  1 day ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  1 day ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  1 day ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  1 day ago
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  1 day ago
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  1 day ago
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  1 day ago
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  1 day ago
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  1 day ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  1 day ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  1 day ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  1 day ago
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  1 day ago
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  1 day ago
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  1 day ago
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  1 day ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਉੜੀਸਾ 'ਚ ਨਿਰਮਾਣ ਅਧੀਨ ਪੁਲ ਦੇ ਢਹਿ ਢੇਰੀ ਹੋਣ ਕਾਰਨ 14 ਮਜ਼ਦੂਰ ਜ਼ਖਮੀ
. . .  1 day ago
ਐੱਨ. ਆਈ. ਏ. ਵਲੋਂ ਖ਼ੁਲਾਸਾ, ਹਾਫ਼ਿਜ਼ ਸਈਦ ਦੇ ਪੈਸੇ ਨਾਲ ਹਰਿਆਣਾ 'ਚ ਬਣੀ ਮਸਜਿਦ
. . .  1 day ago
ਸਤੰਬਰ 'ਚ 5.13 ਫ਼ੀਸਦੀ 'ਤੇ ਪਹੁੰਚੀ ਮੁਦਰਾਸਫੀਤੀ ਦਰ
. . .  1 day ago
ਉਤਰਾਖੰਡ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  about 1 hour ago
ਕੈਪਟਨ ਵੱਲੋਂ ਗੁਰੂ ਨਗਰੀ 'ਚ 5 ਪੁਲਾਂ ਤੇ ਖੇਡ ਅਕੈਡਮੀ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ
. . .  about 1 hour ago
ਪਟਿਆਲਾ : ਭੁੱਖ ਹੜਤਾਲ 'ਤੇ ਬੈਠੀ ਅਧਿਆਪਕਾਂ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖਲ
. . .  about 1 hour ago
ਭਾਰਤੀ ਖੇਤਰ 'ਚ ਦਾਖ਼ਲ ਹੋਏ ਫੌਜੀ ਚੀਨੀ
. . .  about 1 hour ago
ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਲਾਏ ਪੱਕੇ ਮੋਰਚੇ ਨੂੰ ਸਮਰਥਨ ਦੇਣ ਪਹੁੰਚੇ ਸੁਰਜੀਤ ਸਿੰਘ ਰੱਖੜਾ
. . .  about 1 hour ago
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
. . .  about 1 hour ago
ਭਾਰਤੀ ਕਿਸਾਨ ਯੂਨੀਅਨ ਵਲੋਂ 21 ਅਕਤੂਬਰ ਨੂੰ ਅਧਿਆਪਕਾਂ ਦੀ ਹੋਣ ਵਾਲੀ ਰੈਲੀ 'ਚ ਪੂਰਨ ਸਾਥ ਦੇਣ ਦਾ ਐਲਾਨ
. . .  8 minutes ago
ਫਲਾਈਓਵਰਾਂ ਅਤੇ ਸਪੋਰਟਸ ਅਕੈਡਮੀ ਦਾ ਉਦਘਾਟਨ ਕਰਨ ਲਈ ਅੰਮ੍ਰਿਤਸਰ ਪਹੁੰਚੇ ਕੈਪਟਨ
. . .  17 minutes ago
ਕੱਲ੍ਹ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਪੰਜਾਬ ਦੇ ਸਿਹਤ ਕੇਂਦਰ
. . .  27 minutes ago
ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
. . .  39 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਵਾਪਰੀਆਂ ਇੱਕਾ-ਦੁੱਕਾ ਘਟਨਾਵਾਂ ਦੇ ਚਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ 60 ਫ਼ੀਸਦੀ ਪਈਆਂ ਵੋਟਾਂ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ/ਤਪਿੰਦਰ ਸਿੰਘ)- ਪੋਿਲੰਗ ਬੂਥ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰਨ ਵਾਲੀਆਂ 2 ਦਰਜਨਾਂ ਤੋਂ ਵਧੇਰੇ ਪਿੰਡਾਂ 'ਚ ਵਾਪਰੀਆਂ ਘਟਨਾਵਾਂ ਸਮੇਂ ਅਕਾਲੀ-ਕਾਂਗਰਸੀਆਂ 'ਚ ਹੋਏ ਤਕਰਾਰ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਅੱਧੀ ਦਰਜ਼ਨ ਦੇ ਕਰੀਬ ਜਿੱਥੇ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ, ਉੱਥੇ ਪਿੰਡ ਭੰਗਾਲੀ, ਪਿੰਡ ਨੌਰੰਗ ਕੇ ਲੇਲੀ, ਵਸਤੀ ਅਜ਼ੀਜ਼ ਵਾਲੀ ਅੰਦਰ ਕਾਂਗਰਸੀਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਕੇ ਧੱਕੇ ਨਾਲ ਵੋਟਾਂ ਪਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਕਾਰਨ ਕਈ ਬੂਥਾਂ 'ਤੇ ਰੁਕ-ਰੁਕ ਕੇ ਪੋਲਿੰਗ ਸ਼ੁਰੂ ਹੁੰਦੀ ਰਹੀ | ਦੇਰ ਸ਼ਾਮ ਤੱਕ ਜ਼ਿਲ੍ਹੇ ਭਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 60 ਪ੍ਰਤੀਸ਼ਤ ਵੋਟਾਂ ਪੋਲ ਹੋਣ ਦੀਆਂ ਖ਼ਬਰਾਂ ਹਨ | ਦੱਸਣਯੋਗ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 14 ਜ਼ੋਨ ਵਿਚੋਂ 10 ਜ਼ੋਨ ਪਹਿਲਾਂ ਹੀ ਕਾਂਗਰਸੀ ਉਮੀਦਵਾਰ ਚੋਣਾਂ ਨਿਰਵਿਰੋਧ ਜਿੱਤ ਚੁੱਕੇ ਹਨ | ਸਿਰਫ਼ ਜ਼ਿਲ੍ਹਾ ਪ੍ਰੀਸ਼ਦ ਦੇ 4 ਜ਼ੋਨਾਂ ਅਤੇ ਬਲਾਕ ਸੰਮਤੀ ਮਮਦੋਟ ਦੇ 2 ਜ਼ੋਨਾਂ, ਫ਼ਿਰੋਜ਼ਪੁਰ ਸ਼ਹਿਰ ਬਲਾਕ ਦੇ 4 ਜ਼ੋਨਾਂ, ਬਲਾਕ ਘੱਲ ਖ਼ੁਰਦ ਦੇ 16 ਜ਼ੋਨਾਂ ਲਈ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ | ਜ਼ਿਲ੍ਹਾ ਪ੍ਰੀਸ਼ਦ ਦੇ 4 ਹਲਕਿਆਂ ਤੋਂ ਕਿਸਮਤ ਅਜ਼ਮਾ ਰਹੇ 12 ਉਮੀਦਵਾਰਾਂ ਦੇ ਹੱਕ 'ਚ 1 ਲੱਖ 82 ਹਜ਼ਾਰ ਵੋਟਰਾਂ ਅਤੇ ਬਲਾਕ ਸੰਮਤੀ ਦੇ ਚੋਣ ਮੈਦਾਨ 'ਚ ਨਿੱਤਰੇ 56 ਉਮੀਦਵਾਰਾਂ ਦੀ ਕਿਸਮਤ ਇਕ ਲੱਖ 56 ਹਜ਼ਾਰ 639 ਵੋਟਰਾਂ ਦੇ ਹੱਥ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ 281 ਬੂਥ ਸਥਾਪਿਤ ਕੀਤੇ ਗਏ ਸਨ | ਫ਼ਿਰੋਜ਼ਪੁਰ ਸ਼ਹਿਰ ਬਲਾਕ ਦੇ 28581 ਵੋਟਰਾਂ 'ਚ ਸਿਰਫ਼ 16173 ਵੋਟਰਾਂ ਨੇ ਹੀ ਵੋਟ ਪਾਈ, ਜਿਨ੍ਹਾਂ 'ਚ 8832 ਮਰਦ ਅਤੇ 7345 ਔਰਤ ਵੋਟਰਾਂ ਦੀ ਗਿਣਤੀ ਦੱਸੀ ਜਾ ਰਹੀ ਹੈ |
ਸਵੇਰ ਵੇਲੇ ਤੋਂ ਹੀ ਵੋਟਰਾਂ 'ਚ ਸੀ ਭਾਰੀ ਉਤਸ਼ਾਹ
ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਣ ਦੇ ਬਾਅਦ ਹੀ ਵੋਟਰ ਉਤਸ਼ਾਹ ਨਾਲ ਘਰਾਂ 'ਚੋਂ ਨਿਕਲ ਲਾਈਨਾਂ 'ਚ ਲੱਗ ਵੋਟ ਪਾਉਣ ਦੀ ਵਾਰੀ ਆਉਣ ਦਾ ਇੰਤਜ਼ਾਰ ਕਰਦੇ ਦੇਖੇ ਗਏ | ਔਰਤਾਂ ਵੀ ਇਕੱਠੀਆਂ ਹੋ ਗਰੁੱਪਾਂ ਵਿਚ ਪੋਿਲੰਗ ਸਟੇਸ਼ਨ 'ਤੇ ਵੋਟ ਪਾਉਣ ਆਈਆਂ | ਜੰਮੂ ਕਸ਼ਮੀਰ 'ਚ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋਇਆ ਪਿੰਡ ਲੱਖਾ ਸਿੰਘ ਵਾਲਾ ਦਾ ਸਪੂਤ ਦੇਸ ਰਾਜ ਦੇ ਮਾਤਾ ਖੁਸ਼ੀਆ 94 ਸਾਲਾ ਜਿੱਥੇ ਖ਼ੁਦ ਵੋਟ ਪਾਉਣ ਆਈ, ਉੱਥੇ ਬਜ਼ੁਰਗ ਗੁਰਦਾਸ ਸਿੰਘ ਨੇ ਵੀ ਸਾਥੀਆਂ ਸਮੇਤ ਪਹੁੰਚ ਵੋਟ ਭੁਗਤਾਈ | ਬਜ਼ੁਰਗਾਂ ਨੂੰ ਸਹਾਰਾ ਦੇ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੋਿਲੰਗ ਬੂਥਾਂ 'ਤੇ ਲਿਆਉਂਦੇ ਦੇਖੇ ਗਏ |
ਵੋਟਰਾਂ ਨੇ ਪੀਲੇ ਤੇ ਚਿੱਟੇ ਰੰਗ ਦੀਆਂ ਪਾਈਆਂ ਵੋਟਾਂ
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਵੋਟਰਾਂ ਨੂੰ ਵੋਟ ਪਾਉਣ ਲਈ ਏ.ਵੀ.ਐਮ. ਮਸ਼ੀਨਾਂ ਨਹੀਂ ਮਿਲੀਆਂ | ਪੁਰਾਣੇ ਤਰੀਕੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਹੱਕ 'ਚ ਵੋਟ ਭੁਗਤਾਉਣ ਲਈ ਪੀਲੇ ਰੰਗ ਦੀ ਪਰਚੀ ਤੇ ਬਲਾਕ ਸੰਮਤੀ ਲਈ ਚਿੱਟੇ ਰੰਗ ਦੀਆਂ ਪਰਚੀਆਂ ਦਿੱਤੀਆਂ, ਜਿਨ੍ਹਾਂ ਉੱਪਰ ਪਾਰਟੀ ਨਾਲ ਸਬੰਧਿਤ ਉਮੀਦਵਾਰਾਂ ਦੇ ਚੋਣ ਨਿਸ਼ਾਨ ਛਪੇ ਹੋਏ ਸਨ, ਜਿਨ੍ਹਾਂ 'ਤੇ ਮੋਹਰ ਲਗਾਉਣ ਉਪਰੰਤ ਉੱਥੇ ਰੱਖੇ ਗਏ ਦੋ ਬਕਸਿਆਂ 'ਚ ਵੋਟਰ ਪਰਚੀ ਪਾਉਂਦੇ ਰਹੇ |
ਢੀਂਡਸਾ, ਨੌਰੰਗ ਕੇ ਲੇਲੀ, ਬਸਤੀ ਅਜ਼ੀਜ਼ ਵਾਲੀ, ਭੰਗਾਲੀ ਆਦਿ ਪਿੰਡਾਂ 'ਚ ਹੋਏ ਬੂਥਾਂ 'ਤੇ ਕਬਜ਼ੇ, ਕਈ ਥਾਵਾਂ 'ਤੇ ਚੱਲੇ ਇੱਟਾਂ ਰੋੜੇ ਤੇ ਹੋਈ ਹਵਾਈ ਫਾਇਰਿੰਗ
ਪ੍ਰਸ਼ਾਸਨ ਵਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹੇ ਦੇ ਪਿੰਡ ਢੀਂਡਸਾ, ਬਸਤੀ ਅਜ਼ੀਜ਼ ਵਾਲੀ, ਨੌਰੰਗ ਕੇ ਲੇਲੀ, ਲੱਲ੍ਹੇ, ਭਾਂਗਰ ਆਦਿ ਪਿੰਡਾਂ 'ਚ ਕੁਝ ਸਮੇਂ ਲਈ ਕਾਂਗਰਸੀਆਂ ਵਲੋਂ ਬੂਥ 'ਤੇ ਕਬਜ਼ੇ ਕਰਕੇ ਵੋਟਾਂ ਭੁਗਤਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਪਿੰਡ ਢੀਂਡਸਾ ਅੰਦਰ ਤਾਂ ਕਾਂਗਰਸੀਆਂ ਵਲੋਂ ਬੋਲੇ ਹੱਲੇ ਦਾ ਸਾਹਮਣਾ ਕਰਦੇ ਹੋਏ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਨਿੱਤਰੇ ਗੁਰਜੀਤ ਸਿੰਘ ਜੀਤਾ ਮਲਿਕ ਦੀ ਪਤਨੀ ਬੀਬੀ ਮਨਪ੍ਰੀਤ ਕੌਰ ਦੇ ਸਮਰਥਕ ਜਗਸੀਰ ਸਿੰਘ ਤੇ ਕਰਨਵੀਰ ਸਿੰਘ ਜ਼ਖ਼ਮੀ ਹੋ ਗਏ | ਚੱਲੇ ਇੱਟਾਂ ਰੋੜੇ ਰੋਕਣ ਲਈ ਜਿੱਥੇ ਪੁਲਿਸ ਵੱਡੀ ਗਿਣਤੀ 'ਚ ਪਹੁੰਚੀ, ਉੱਥੇ ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਆਦਿ ਸਿਵਲ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਬੰਦ ਪੋਿਲੰਗ ਮੁੜ ਸ਼ੁਰੂ ਕਰਵਾਈ | ਬਸਤੀ ਅਜ਼ੀਜ਼ ਵਾਲੀ ਅੰਦਰ ਕਾਂਗਰਸੀਆਂ ਵਲੋਂ ਬੂਥ ਨੰਬਰ 97 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਸਮੇਂ 44 ਵੋਟਾਂ ਪਾ ਜਾਣ ਦੀ ਸੂਚਨਾ ਹੈ | ਉਕਤ ਕਾਰਨਾਂ ਕਰਕੇ ਵਿਗੜੇ ਹਾਲਾਤਾਂ 'ਚ ਚੱਲੇ ਇੱਟਾਂ-ਰੋੜਿਆਂ 'ਚ ਕਾਂਗਰਸੀਆਂ ਦੀਆਂ ਗੱਡੀਆਂ ਤੇ ਸਥਾਨਕ ਲੋਕਾਂ ਦੇ ਵਾਹਨ ਨੁਕਸਾਨੇ ਜਾਣ ਦੀਆਂ ਖ਼ਬਰਾਂ ਹਨ | ਅਕਾਲੀ ਦਲ ਦੇ ਆਗੂ ਗੁਰਚਰਨ ਸਿੰਘ ਪੋਿਲੰਗ ਏਜੰਟ ਨੇ ਭਾਰੀ ਰੋਸ ਜਤਾਉਂਦੇ ਹੋਏ ਕਾਂਗਰਸੀਆਂ ਵਲੋਂ ਧੱਕੇ ਨਾਲ ਵੋਟਾਂ ਪਾਉਣ ਦੇ ਗੰਭੀਰ ਦੋਸ਼ ਲਗਾਏ ਤੇ ਕਿਹਾ ਕਿ ਕਾਂਗਰਸੀਆਂ ਨੇ ਹਵਾਈ ਫਾਇਰ ਵੀ ਕੀਤੇ ਹਨ | ਪਿੰਡ ਨੌਰੰਗ ਕੇ ਲੇਲੀ ਦੇ ਬੂਥ 'ਤੇ ਵੀ ਕਾਂਗਰਸੀਆਂ ਵਲੋਂ ਕਬਜ਼ਾ ਜਮਾ ਕੇ 49 ਵੋਟਾਂ ਧੱਕੇ ਨਾਲ ਪਾ ਜਾਣ ਦੇ ਸਾਹਮਣੇ ਆਏ ਮਾਮਲੇ ਨੂੰ ਤਾਂ ਚੋਣ ਅਮਲੇ ਸਾਹਮਣੇ ਰੱਖ ਦਿੱਤਾ, ਪ੍ਰੰਤੂ ਮੌਕੇ 'ਤੇ ਪਹੁੰਚੇ ਐੱਸ.ਡੀ.ਐਮ. ਤੇ ਪੁਲਿਸ ਅਧਿਕਾਰੀ ਮਾਮਲੇ ਨੂੰ ਦਬਾਉਂਦੇ ਨਜ਼ਰੀ ਆਏ ਤੇ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦੇਣ 'ਤੇ ਅਮਲੇ ਨੂੰ ਵੀ ਝਿੜਕਾਂ ਪਾਈਆਂ | ਇਸੇ ਤਰ੍ਹਾਂ ਪਿੰਡ ਭੰਗਾਲੀ ਅੰਦਰ 150 ਵੋਟਾਂ ਤੇ ਪਿੰਡ ਭਾਂਗਰ, ਲੱਲ੍ਹੇ, ਠੇਠਰ ਕਲਾਂ ਆਦਿ ਬੂਥਾਂ 'ਤੇ ਜਿੱਥੇ ਕਬਜ਼ੇ ਹੋਣ ਦੀਆਂ ਖ਼ਬਰਾਂ ਹਨ, ਉੱਥੇ ਝੋਕ ਹਰੀ ਹਰ, ਬਜੀਦਪੁਰ, ਸਾਂਈਾਆਂ ਵਾਲਾ, ਪਿਆਰੇਆਣਾ ਬਸਤੀ ਗੁਲਾਬ ਵਾਲੀ (ਮਮਦੋਟ) ਆਦਿ ਅੰਦਰ ਵੀ ਅਕਾਲੀ-ਕਾਂਗਰਸੀਆਂ 'ਚ ਤਕਰਾਰ ਹੋਣ ਸਮੇਂ ਪੋਲਿੰਗ ਕੁਝ ਸਮੇਂ ਰੁਕੇ ਰਹਿਣ ਬਾਅਦ ਫਿਰ ਸ਼ੁਰੂ ਹੋ ਗਈ | ਕੁਲ ਮਿਲਾ ਕੇ ਇੱਕਾ-ਦੁੱਕਾ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਪੈਦਾ ਹੁੰਦੇ ਗੰਭੀਰ ਹਾਲਾਤਾਂ 'ਤੇ ਕਾਬੂ ਪਾ ਕੇ ਸੁਖਾਵੇਂ ਮਾਹੌਲ 'ਚ ਵੋਟਾਂ ਦਾ ਕੰਮ ਨੇਪਰੇ ਚਾੜ੍ਹ ਲਿਆ |
ਮਮਦੋਟ/ਲੱਖੋ ਕੇ ਬਹਿਰਾਮ, (ਜਸਬੀਰ ਸਿੰਘ ਕੰਬੋਜ, ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਹੋਈ ਵੋਟਿੰਗ ਸਮੇਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਚੋਣਾਂ ਦਾ ਕੰਮ ਸੰਪੰਨ ਹੋਇਆ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਦੇ ਪਿੰਡ ਜੋਧਪੁਰ, ਟਿੱਬੀ ਕਲਾਂ ਅਤੇ ਬਸਤੀ ਗੁਲਾਬ ਸਿੰਘ ਵਾਲੀ ਸੰਵੇਦਨਸ਼ੀਲ ਪੋਲਿੰਗ ਬੂਥ ਹੋਣ ਕਾਰਨ ਪੂਰਾ ਦਿਨ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਰਿਹਾ | ਅੱਜ ਸਵੇਰੇ ਵੋਟਾਂ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਜਿਉਂ ਹੀ ਬਾਹਰੀ ਹਲਕੇ ਦੇ ਕੁਝ ਲੋਕ ਪਿੰਡ ਜੋਧਪੁਰ ਪੋਲਿੰਗ ਬੂਥ ਦੇ ਆਸ-ਪਾਸ ਇਕੱਤਰ ਹੋਣੇ ਸ਼ੁਰੂ ਹੋਏ ਤਾਂ ਪਿੰਡ ਵਾਸੀਆਂ ਨੇ ਇਸ ਦਾ ਇਤਰਾਜ਼ ਮੌਕੇ 'ਤੇ ਪੁਲਿਸ ਫੋਰਸ ਨਾਲ ਹਾਜ਼ਰ ਥਾਣਾ ਮਮਦੋਟ ਦੇ ਇੰਚਾਰਜ ਥਾਣਾ ਮੁਖੀ ਰਣਜੀਤ ਸਿੰਘ ਪਾਸ ਕੀਤਾ | ਉਨ੍ਹਾਂ ਦੇ ਕਹਿਣ 'ਤੇ ਉਹ ਪੋਲਿੰਗ ਬੂਥ ਤੋਂ ਤਾਂ ਦੂਰ ਚਲੇ ਗਏ, ਪਰ ਚੁਰਸਤੇ 'ਚ ਜਾ ਕੇ ਫੇਰ ਖੜ੍ਹ ਗਏ, ਜਿਸ 'ਤੇ ਪਿੰਡ ਜੋਧਪੁਰ ਵਾਸੀਆਂ ਨਾਲ ਕੁਝ ਦੇਰ ਤੂੰ-ਤੂੰ, ਮੈਂ-ਮੈਂ ਵੀ ਹੋਈ, ਪਰ ਪੁਲਿਸ ਵਲੋਂ ਉਨ੍ਹਾਂ ਨੂੰ ਸਮਝਾ ਬੁਝਾ ਕੇ ਤੋਰ ਦਿੱਤਾ ਗਿਆ | ਇਸੇ ਤਰ੍ਹਾਂ ਬਸਤੀ ਗੁਲਾਬ ਸਿੰਘ ਵਾਲੀ ਵਿਖੇ ਵੀ ਅਕਾਲੀ ਦਲ ਦੇ ਸਮਰਥਕਾਂ ਨੂੰ ਪੋਲਿੰਗ ਬੂਥ ਦੇ ਅੰਦਰ ਸੱਤਾਧਾਰੀ ਧਿਰ ਦੇ ਪੋਲਿੰਗ ਏਜੰਟਾਂ ਵਲੋਂ ਵੋਟਰਾਂ ਦੇ ਬੈਲਟ ਪੇਪਰ ਲੈ ਕੇ ਖ਼ੁਦ ਮੋਹਰਾਂ ਲਾਈਆਂ ਜਾਣ ਦੀ ਭਿਣਕ ਮਿਲਣ 'ਤੇ ਮਾਹੌਲ ਗਰਮਾ ਗਿਆ | ਤੁਰੰਤ ਡੀ.ਐੱਸ.ਪੀ. ਲਖਬੀਰ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਪੁੱਜੀ ਪੁਲਿਸ ਫੋਰਸ ਨੇ ਸਥਿਤੀ ਕਾਬੂ ਹੇਠ ਕੀਤੀ | ਇਸ ਮੌਕੇ ਹਾਜ਼ਰ ਅਕਾਲੀ ਦਲ ਦੇ ਉਮੀਦਵਾਰ ਮਹੰਤ ਕੌਰ ਦੇ ਸਪੁੱਤਰ ਜੋਗਾ ਸਿੰਘ ਮੁਰਕ ਵਾਲਾ ਨੇ ਦੋਸ਼ ਲਾਇਆ ਕਿ ਪੋਲਿੰਗ ਬੂਥ ਅੰਦਰ ਬੈਠੇ ਅਕਾਲੀ ਦਲ ਦੇ ਉਮੀਦਵਾਰ ਦੇ ਪੋਲਿੰਗ ਏਜੰਟਾਂ ਨਾਲ ਸੱਤਾਧਾਰੀ ਧਿਰ ਦੇ ਦਬਾਅ ਹੇਠ ਬੁਰਾ ਵਰਤਾਅ ਕੀਤਾ ਜਾ ਰਿਹਾ ਹੈ | ਇਸੇ ਤਰ੍ਹਾਂ ਸੰਵੇਦਨਸ਼ੀਲ ਪੋਲਿੰਗ ਬੂਥ ਪਿੰਡ ਟਿੱਬੀ ਕਲਾਂ 'ਚ ਵੀ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਰਿਹਾ ਤੇ ਪਿੰਡ ਚੱਕ ਘੁਬਾਈ ਉਰਫ਼ ਤਰਾਂ ਵਾਲੀ ਵਿਖੇ ਪੋਲਿੰਗ 'ਚ ਵਿਘਨ ਪਾਉਣ ਦੀ ਨੀਅਤ ਨਾਲ ਲਗਜਰੀ ਗੱਡੀਆਂ 'ਚ ਆਏ ਕੁਝ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਇੱਟਾਂ ਵੱਟੇ ਮਾਰਨ ਦਾ ਡਰਾਵਾ ਦੇ ਕੇ ਮੌਕੇ ਤੋਂ ਚੱਲਦਾ ਕੀਤਾ | ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਉਸ ਪੋਲਿੰਗ ਬੂਥ 'ਤੇ ਵੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਪੁੱਜੀ ਤੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਚੋਣਾਂ ਵਿਚ ਗੜਬੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਚੋਣ ਪ੍ਰਕਿਰਿਆ ਦੌਰਾਨ ਹਰੇਕ ਵੋਟਰ ਦੀ ਚੰਗੀ ਤਰ੍ਹਾਂ ਸ਼ਨਾਖ਼ਤ ਕਰਨ ਅਤੇ ਬੈਲਟ ਪੇਪਰ ਰਾਹੀਂ ਵੋਟਾਂ ਪੈਣ ਕਾਰਨ ਵੋਟਾਂ ਪੈਣ ਦੀ ਰਫਤਾਰ ਬਹੁਤ ਹੀ ਘੱਟ ਰਹੀ ਤੇ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਹੋਣ ਕਾਰਨ ਵੋਟਰਾਂ ਨੂੰ ਵੋਟ ਪਾਉਣ ਵਾਸਤੇ ਲੰਬਾ ਸਮਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ | ਕਈ ਥਾਵਾਂ 'ਤੇ ਤਾਂ ਬਾਅਦ ਦੁਪਹਿਰ 12 ਵਜੇ ਤੱਕ ਮਹਿਜ਼ 25 ਤੋਂ 30 ਪ੍ਰਤੀਸ਼ਤ ਹੀ ਵੋਟ ਪੋਲ ਹੋ ਸਕੀ | ਮਿਲੀ ਜਾਣਕਾਰੀ ਮੁਤਾਬਿਕ ਇਸ ਹਲਕੇ 'ਚ ਕੁਲ 60 ਕੁ ਪ੍ਰਤੀਸ਼ਤ ਦੇ ਕਰੀਬ ਵੋਟ ਪੋਲ ਹੋਈ ਤੇ ਖ਼ਬਰ ਲਿਖੇ ਜਾਣ ਤੱਕ ਵੋਟਰ ਅਮਲਾ ਬੈਲਟ ਪੇਪਰ ਵਾਲੇ ਡੱਬੇ ਸੰਭਾਲਣ 'ਚ ਰੁੱਝਿਆ ਹੋਇਆ ਸੀ, ਜਿਨ੍ਹਾਂ ਨੂੰ ਪੂਰੀ ਸੁਰੱਖਿਆ ਨਾਲ ਮਮਦੋਟ ਵਿਖੇ ਲਿਆਉਣ ਦੇ ਪੁਲਿਸ ਫੋਰਸ ਵਲੋਂ ਪ੍ਰਬੰਧ ਕੀਤੇ ਜਾ ਰਹੇ ਸਨ |

ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਪੰਜੇ ਕੇ ਉਤਾੜ, 19 ਸਤੰਬਰ (ਪੱਪੂ ਸੰਧਾ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ.ਰੋਡ 'ਤੇ ਪੈਂਦੇ ਅੱਡਾ ਗੁਰਦੁਆਰਾ ਪ੍ਰਗਟ ਸਾਹਿਬ ਨੇੜੇ ਇਕ 30 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਲਦੇਵ ਸਿੰਘ ਪੱੁਤਰ ਪਾਲਾ ਸਿੰਘ ਵਾਸੀ ਪਿੰਡ ਜਲਾਲ ...

ਪੂਰੀ ਖ਼ਬਰ »

ਲੁਟੇਰੇ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਿਟੀ ਜ਼ੀਰਾ ਅਧੀਨ ਪੈਂਦੇ ਮੁਹੱਲਾ ਸੂਦਾਂ ਵਾਲਾ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਔਰਤ ਦੇ ਕੰਨ੍ਹਾਂ 'ਚੋਂ ਸੋਨੇ ਦੀਆਂ ਵਾਲੀਆ ਲਾਹ ਕੇ ਲੈ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਗੁਲਜ਼ਾਰ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਭਾਗ ਲਿਆ | ਕੇਂਦਰ ਸਰਕਾਰ ਵਲੋਂ ਜੋ ਪੈਟਰੋਲ-ਡੀਜ਼ਲ ...

ਪੂਰੀ ਖ਼ਬਰ »

ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਕਾਂਗਰਸੀਆਂ ਨੇ ਕੀਤਾ ਲੋਕਤੰਤਰ ਦਾ ਘਾਣ- ਜਿੰਦੂ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਾਂ ਪੈਣ ਸਮੇਂ ਅੱਜ ਪੋਿਲੰਗ ਸਟੇਸ਼ਨਾਂ 'ਤੇ ਕਬਜ਼ਾ ਜਮਾ ਧੱਕੇ ਨਾਲ ਵੋਟਾਂ ਪਾਉਣ ਲਈ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਕਾਂਗਰਸੀਆਂ ਨੇ ਲੋਕਤੰਤਰ ਦਾ ਘਾਣ ਕਰ ਦਿੱਤਾ ...

ਪੂਰੀ ਖ਼ਬਰ »

ਕੰਪਨੀ ਬਣਾ ਕੇ ਵੱਧ ਵਿਆਜ ਦੇ ਨਾਂਅ 'ਤੇ ਮਾਰੀ ਲੱਖਾਂ ਦੀ ਠੱਗੀ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਗੁਰੂਹਰਸਹਾਏ ਇਲਾਕੇ ਦੇ ਕੁਝ ਸ਼ਾਤਰ ਦਿਮਾਗ਼ ਲੋਕਾਂ ਨੇ ਈਗਲ ਰੀਅਲ ਇਸਟੇਟ ਇਨਫਰਾਸਟਰਚਰ ਇੰਡੀਆ ਲਿਮਟਿਡ ਫ਼ਿਰੋਜ਼ਪੁਰ ਨਾਂਅ ਦੀ ਕੰਪਨੀ ਬਣਾ ਕੇ ਲੋਕਾਂ ਨੂੰ ਵੱਧ ਵਿਆਜ ਦੇਣ ਦੇ ਨਾਂਅ ਹੇਠ ਰਕਮਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਝੋਕ ਹਰੀ ਹਰ ਵਿਖੇ ਹੋਈ, ਜਿਸ ਵਿਚ ਪਰਾਲੀ ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦਿਆਂ 25 ਸਤੰਬਰ ਨੂੰ ਚੰਡੀਗੜ੍ਹ ...

ਪੂਰੀ ਖ਼ਬਰ »

ਢਾਣੀ ਲਟਕਣ 'ਚ ਗ਼ਲਤ ਬੈਲਟ ਪੇਪਰ ਆਉਣ ਨਾਲ ਭਾਜਪਾਈਆਂ ਨੇ ਕੀਤਾ ਹੰਗਾਮਾ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਹੋ ਰਹੀ ਵੋਟਿੰਗ ਦੌਰਾਨ ਅੱਜ ਬਲਾਕ ਸੰਮਤੀ ਜ਼ੋਨ ਢਾਣੀ ਕਰਨੈਲ ਸਿੰਘ ਅਧੀਨ ਪੈਂਦੀ ਢਾਣੀ ਲਟਕਣ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਕਰੀਬ 40 ਬੈਲਟ ਪੇਪਰ ਕਿਸੇ ਹੋਰ ...

ਪੂਰੀ ਖ਼ਬਰ »

ਅਕਾਲੀ ਦਲ ਅੰਮਿ੍ਤਸਰ ਨੇ ਜ਼ਿਲ੍ਹਾ ਪ੍ਰੀਸ਼ਦ ਕੋਹਰ ਸਿੰਘ ਵਾਲਾ ਜ਼ੋਨ ਦੀ ਚੋਣ ਰੱਦ ਕਰਨ ਦਾ ਦਿੱਤਾ ਮੰਗ ਪੱਤਰ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਅਕਾਲੀ ਦਲ ਅੰਮਿ੍ਤਸਰ ਵਲੋਂ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਭੁੱਲਰ ਸਤੀਏ ਵਾਲਾ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨ ਤੱਕ ਆਪਣੀ ਆਵਾਜ਼ ਪਹੰੁਚਾਉਣ ...

ਪੂਰੀ ਖ਼ਬਰ »

ਬਾਹਰਲੇ ਸੂਬਿਆਂ ਦੀਆਂ ਗੱਡੀਆਂ ਤੇ ਨੌਜਵਾਨਾਂ ਦੀ ਫ਼ਾਜ਼ਿਲਕਾ 'ਚ ਆਮਦ ਰਹੀ ਚਰਚਾ ਦਾ ਵਿਸ਼ਾ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਥੇ ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਨਾਲ ਨਜਿੱਠਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ, ਉੱਥੇ ਹੀ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਦੂਜੇ ਸੂਬੇ ...

ਪੂਰੀ ਖ਼ਬਰ »

ਵਿਧਾਇਕਾ ਸਤਿਕਾਰ ਕੌਰ ਗਹਿਰੀ ਵਲੋਂ ਜ਼ਿਲ੍ਹੇ ਦੇ ਵੋਟਰਾਂ ਦਾ ਧੰਨਵਾਦ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਵਾਪਰੀਆਂ ਇੱਕਾ-ਦੱੁਕਾ ਘਟਨਾਵਾਂ ਦੇ ਚੱਲਦਿਆਂ 60 ਫ਼ੀਸਦੀ ਤੋਂ ਵਧੇਰੇ ਵੋਟਰਾਂ ਵਲੋਂ ਵੋਟ ਦਾ ਅਮਨ-ਅਮਾਨ ਨਾਲ ਭੁਗਤਾਨ ਕਰਨ 'ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ...

ਪੂਰੀ ਖ਼ਬਰ »

ਪਿੰਡ ਬੱਗੇ ਕੇ ਪਿੱਪਲ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ 28 ਤੋਂ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਬੱਗੇ ਕੇ ਪਿੱਪਲ ਦਾਣਾ ਮੰਡੀ ਅੰਦਰ ਇਲਾਕੇ ਭਰ ਦੀਆਂ ਸੰਗਤਾਂ ਤੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਤਿੰਨ ਰੋਜ਼ਾ ...

ਪੂਰੀ ਖ਼ਬਰ »

ਫ਼ਤਹਿਗੜ੍ਹ ਗਹਿਰੀ ਦੇ ਮੇਲੇ 'ਚ ਕਈ ਗਾਇਕ ਕਲਾਕਾਰਾਂ ਨੇ ਬੰਨਿ੍ਹਆ ਰੰਗ

ਗੁਰੂਹਰਸਹਾਏ, 19 ਸਤੰਬਰ (ਹਰਚਰਨ ਸਿੰਘ ਸੰਧੂ)- ਬਾਬਾ ਸ੍ਰੀ ਚੰਦ ਜੀ ਨੂੰ ਸਮਰਪਿਤ ਪਿੰਡ ਫ਼ਤਿਹਗੜ੍ਹ ਗਹਿਰੀ ਵਿਖੇ 18ਵੀਆਂ ਸਾਲਾਨਾ ਪੇਂਡੂ ਤੇ ਸੱਭਿਆਚਾਰਕ ਖੇਡਾਂ ਕਰਵਾਈਆਂ ਗਈਆਂ | ਦੋ ਰੋਜ਼ਾ ਇਸ ਖੇਡ ਮੇਲੇ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਸਾਹਿਤ ਸਭਾ ਮੁੱਦਕੀ ਨੇ ਢਾਹਾਂ ਪੁਰਸਕਾਰ ਮਿਲਣ 'ਤੇ 'ਸੜਕਨਾਮਾ' ਨੂੰ ਦਿੱਤੀ ਵਧਾਈ

ਮੁੱਦਕੀ, 19 ਸਤੰਬਰ (ਭੁਪਿੰਦਰ ਸਿੰਘ)- ਸਾਹਿਤ ਸਭਾ ਮੁੱਦਕੀ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਦੀਪ ਸਿੰਘ (ਰੰਮੀ ਗਿੱਲ) ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਥਾਨਕ ਕਸਬੇ ਤੋਂ ਇਲਾਵਾ ਇਲਾਕੇ ਦੇ ਸਾਹਿਤਕਾਰ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ | ਇਸ ਮੌਕੇ ਉੱਘੇ ...

ਪੂਰੀ ਖ਼ਬਰ »

ਮੰਡੀਆਂ 'ਚ ਫ਼ਰਸ਼ੀ ਕੰਡਿਆਂ ਦੀ ਥਾਂ ਕੰਪਿਊਟਰ ਕੰਡੇ ਲਾਉਣ ਦੀ ਮੰਗ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਤੇ ਮੈਂਬਰ ਡੈਲੀਗੇਟ ਪੰਜਾਬ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਭਾਗ ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੇ ਡਾਕ ਕਰਮਚਾਰੀ ਸੰਦੀਪ ਕੁਮਾਰ ਨੇ ਜਿੱਤੇ ਤਗਮੇ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਡਾਕਘਰ ਦੇ ਇਕ ਅਧਿਕਾਰੀ ਨੇ 33ਵੇਂ ਆਲ ਇੰਡੀਆ ਪੋਸਟਲ ਐਥਲੈਟਿਕਸ ਸਾਈਕਿਲੰਗ ਟੂਰਨਾਮੈਂਟ 'ਚ ਤਿੰਨ ਤਾਂਬੇ ਦੇ ਤਗਮੇ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਰਾਜਸਥਾਨ ਦੇ ਸ਼ਹਿਰ ਜੈਪੁਰ 'ਚ ਹੋਏ ...

ਪੂਰੀ ਖ਼ਬਰ »

ਹਸਤਾਂ ਕਲਾਂ ਦੀ ਦੋ ਫਾੜ ਕੀਤੀ ਪੰਚਾਇਤ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਚੋਣਾਂ ਦਾ ਕੀਤਾ ਬਾਈਕਾਟ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਪਿੰਡ ਹਸਤਾਂ ਕਲਾਂ ਦੋ ਪੰਚਾਇਤਾਂ ਕਰਨ ਦੇ ਵਿਰੋਧ 'ਚ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਵੋਟਾਂ ਦਾ ਬਾਈਕਾਟ ਕੀਤਾ | ਇਸ ਦੌਰਾਨ ਪਿੰਡ ਵਾਸੀਆਂ ਨੇ ਚੌਾਕ 'ਤੇ ਸ਼ਾਂਤਮਈ ਢੰਗ ਨਾਲ ਧਰਨਾ ਲਗਾਇਆ, ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਦਾ ਰਿਕਾਰਡ ਚੋਰੀ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਚੱਕ ਟਾਹਲੀ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਚੋਰਾਂ ਵਲੋਂ ਪੁਰਾਣਾ ਰਿਕਾਰਡ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX