ਤਾਜਾ ਖ਼ਬਰਾਂ


ਮਸ਼ਹੂਰ ਅਦਾਕਾਰ ਅਸ਼ੀਸ਼ ਵਿਦਿਆਰਥੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  2 minutes ago
ਅੰਮ੍ਰਿਤਸਰ, 29 ਫਰਵਰੀ (ਰਾਜੇਸ਼ ਕੁਮਾਰ) - ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਸ਼ੀਸ਼ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੁਫ਼ਰੀ 'ਚ ਹੋਈ ਬਰਫ਼ਬਾਰੀ
. . .  31 minutes ago
ਸ਼ਿਮਲਾ, 29 ਫਰਵਰੀ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਤਾਜ਼ਾ ਬਰਫ਼ਬਾਰੀ...
ਦਿੱਲੀ ਦੇ ਇਕ ਸਕੂਲ ਖਿਲਾਫ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਫ਼ੌਜਦਾਰੀ ਸ਼ਿਕਾਇਤ
. . .  25 minutes ago
ਨਵੀਂ ਦਿੱਲੀ, 29 ਫਰਵਰੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੈਂਟ ਗਰੇਗੋਰੀਅਸ ਸਕੂਲ ਦਵਾਰਕਾ ਦੇ ਖਿਲਾਫ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅੱਤਵਾਦੀ ਦੱਸਿਆ ਤੇ...
ਢੱਡਰੀਆਂ ਵਾਲੇ ਨਾਲ ਬਹਿਸ ਲਈ ਤਿਆਰ - ਦਾਦੂਵਾਲ
. . .  52 minutes ago
ਅਮਰਕੋਟ, 29 ਫਰਵਰੀ (ਗੁਰਚਰਨ ਸਿੰਘ ਭੱਟੀ) - ਮੁਤਵਾਜ਼ੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਉਹ ਕਿਸੇ ਚੈਨਲ ਉੱਪਰ ਸਿੱਖ ਇਤਿਹਾਸ...
ਦਿੱਲੀ ਦੇ ਸਕੂਲ ਵੱਲੋਂ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ
. . .  about 1 hour ago
ਤਲਵੰਡੀ ਸਾਬੋ, 29 ਫਰਵਰੀ (ਰਣਜੀਤ ਸਿੰਘ ਰਾਜੂ)- ਦਿੱਲੀ ਦੇ ਇੱਕ ਨਿੱਜੀ ਸਕੂਲ ਵਿਚ ਪੇਪਰਾਂ ਦੌਰਾਨ ਪ੍ਰਸ਼ਨ ਪੱਤਰ ਵਿਚ ਪੁੱਛੇ ਇੱਕ ਪ੍ਰਸ਼ਨ ਦੌਰਾਨ ਸਿੱਖਾਂ ਨੂੰ ਅੱਤਵਾਦੀ ਵਜੋਂ ਦਰਸਾਉਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ...
ਜੰਡਿਆਲਾ ਗੁਰੂ ਪੁਲਿਸ ਵੱਲੋਂ ਤਿੰਨ ਵਿਅਕਤੀ ਚਾਰ ਗੱਡੀਆਂ ਸਮੇਤ ਗ੍ਰਿਫ਼ਤਾਰ
. . .  about 1 hour ago
ਜੰਡਿਆਲਾ ਗੁਰੂ, 29 ਫਰਵਰੀ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਪੁਲਿਸ ਵੱਲੋਂ ਗੱਡੀਆਂ ਵੇਚਣ ਖ਼ਰੀਦਣ ਵਾਲੇ ਵਿਅਕਤੀਆਂ ਵੱਲੋਂ ਧੋਖੇਬਾਜ਼ੀ ਕਰਕੇ ਲੋਕਾਂ ਨਾਲ ਠੱਗੀ ਕਰਨ ਸੰਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ...
ਫਾਂਸੀ ਤੋਂ 3 ਦਿਨ ਪਹਿਲਾ ਨਿਰਭੈਆ ਦੇ ਦੋਸ਼ੀ ਅਕਸ਼ੇ ਦਾ ਨਵਾਂ ਪੈਂਤਰਾ
. . .  about 1 hour ago
ਨਵੀਂ ਦਿੱਲੀ, 29 ਫਰਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਅਕਸ਼ੇ ਨੇ ਫਾਂਸੀ ਤੋਂ ਠੀਕ 3 ਦਿਨ ਪਹਿਲਾ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਗੁਹਾਰ ਲਗਾਈ ਹੈ। ਦੋਸ਼ੀ ਅਕਸ਼ੇ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਲਗਾਈ ਹੈ। ਇਸ...
ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ, ਪਹਿਲਾ ਸ਼੍ਰੋਮਣੀ ਕਮੇਟੀ ਚੋਣਾਂ ਨੂੰ - ਢੀਂਡਸਾ
. . .  about 1 hour ago
ਖੇਮਕਰਨ, 29 ਫਰਵਰੀ (ਰਾਕੇਸ਼ ਕੁਮਾਰ ਬਿੱਲਾ) - ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ ਹੋਵੇਗਾ। ਪਹਿਲਾ ਪੰਜਾਬ ਦੀ ਜਨਤਾ ਵਿਚ ਵਿਸ਼ਵਾਸ ਬਹਾਲ ਕਰਨਾ ਹੋਵੇਗਾ। ਇਸ ਮੌਕੇ ਕਈ ਹੋਰ...
ਦੋ ਮਾਰਚ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ
. . .  about 1 hour ago
ਚੰਡੀਗੜ੍ਹ, 29 ਫਰਵਰੀ (ਵਿਕਰਮਜੀਤ ਸਿੰਘ ਮਾਨ) - ਪੰਜਾਬ ਮੰਤਰੀ ਮੰਡਲ ਦੀ ਬੈਠਕ ਦੋ ਮਾਰਚ ਨੂੰ ਹੋਣ ਜਾ ਰਹੀ...
ਜਥੇ ਸਿੰਬਲ ਮਾਜਰਾ ਨਹੀਂ ਰਹੇ
. . .  about 2 hours ago
ਬਲਾਚੌਰ, 29 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਚਾਰ ਸਕੱਤਰ ਜਥੇਦਾਰ ਤਰਸੇਮ ਸਿੰਘ ਸਿੰਬਲ ਮਾਜਰਾ ਅਕਾਲ ਚਲਾਣਾ ਕਰ ਗਏ। ਉਹ 76 ਸਾਲਾਂ ਦੇ ਸਨ। ਜਥੇਦਾਰ ਸਿੰਬਲ ਮਾਜਰਾ ਪਾਰਟੀ...
ਕਾਂਗਰਸ ਨੇਤਾ ਇਸ਼ਰਤ ਜਹਾਂ ਗ੍ਰਿਫ਼ਤਾਰ, ਦੰਗਾ ਭੜਕਾਉਣ ਦਾ ਲਗਾਇਆ ਗਿਆ ਦੋਸ਼
. . .  about 2 hours ago
ਨਵੀਂ ਦਿੱਲੀ, 29 ਫਰਵਰੀ - ਕਾਂਗਰਸ ਦੀ ਸਾਬਕਾ ਨਿਗਮ ਕੌਂਸਲਰ ਇਸ਼ਰਤ ਜਹਾਂ ਨੂੰ ਦਿੱਲੀ ਪੁਲਿਸ ਨੇ ਦੰਗਾ ਭੜਕਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ਼ਰਤ ਜਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਇਸ਼ਰਤ ਜਹਾਂ ਪਿਛਲੇ ਕਰੀਬ 50...
ਦਿੱਲੀ ਮੈਟਰੋ ਸਟੇਸ਼ਨ 'ਤੇ ਲੱਗੇ ''ਗੋਲੀ ਮਾਰੋ'' ਵਾਲੇ ਨਾਅਰੇ, ਮੋਦੀ ਦੇ ਮੰਤਰੀ ਨੇ ਕੀਤੀ ਸੀ ਇਨ੍ਹਾਂ ਨਾਅਰਿਆਂ ਦੀ ਸ਼ੁਰੂਆਤ
. . .  about 3 hours ago
ਨਵੀਂ ਦਿੱਲੀ, 29 ਫਰਵਰੀ - ਅੱਜ ਦੁਪਹਿਰ 12.30 ਵਜੇ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ 6 ਨੌਜਵਾਨਾਂ ਵਲੋਂ ਦੇਸ਼ ਦੇ ਗ਼ੱਦਾਰਾਂ ਨੂੰ ਗੋਲੀ ਮਾਰੋ... ਦੇ ਨਾਅਰੇ ਲਗਾਏ ਗਏ। ਦਿੱਲੀ ਮੈਟਰੋ ਦੇ ਸੁਰੱਖਿਆ ਅਧਿਕਾਰੀਆਂ ਨੇ ਇਨ੍ਹਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ। ਜਿਨ੍ਹਾਂ...
ਕਪਤਾਨ ਵਿਰਾਟ ਕੋਹਲੀ ਨੂੰ ਟਿਮ ਸਾਊਦੀ ਨੇ 10ਵੀਂ ਵਾਰ ਕੀਤਾ ਆਊਟ
. . .  about 3 hours ago
ਨਵੀਂ ਦਿੱਲੀ, 29 ਫਰਵਰੀ - ਨਿਊਜ਼ੀਲੈਂਡ ਖਿਲਾਫ ਕ੍ਰਾਈਸਟ ਚਰਚ ਟੈੱਸਟ ਦੀ ਪਹਿਲੀ ਪਾਰੀ ਵਿਚ ਟੀਮ ਇੰਡੀਆ ਸਿਰਫ਼ 242 ਦੌੜਾਂ 'ਤੇ ਢੇਰ ਹੋ ਗਈ ਹੈ। ਉਮੀਦ ਸੀ ਕਿ ਕਪਤਾਨ ਵਿਰਾਟ ਕੋਹਲੀ ਚੰਗਾ ਪ੍ਰਦਰਸ਼ਨ ਕਰਨਗੇ ਪਰੰਤੂ ਉਹ ਫਿਰ ਇਕ ਵਾਰ ਨਾਕਾਮ ਰਹੇ। ਉਨ੍ਹਾਂ ਨੇ...
ਹਰੇਕ ਧਰਮ ਦੇ ਲੋਕਾਂ ਦੀ ਹੋਵੇ ਸੁਰੱਖਿਆ - ਪਰਮਿੰਦਰ ਸਿੰਘ ਢੀਂਡਸਾ ਨੇ ਦਿੱਲੀ ਹਿੰਸਾ ਦੀ ਕੀਤੀ ਨਿਖੇਧੀ
. . .  about 4 hours ago
ਹੰਡਿਆਇਆ/ਬਰਨਾਲਾ 29 ਫਰਵਰੀ, (ਗੁਰਜੀਤ ਸਿੰਘ ਖੁੱਡੀ)- ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਸਰਕਾਰ ਵੀ ਅਸਫਲ ਰਹੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ...
ਉਡਾਣ ਵਿਚ ਉੱਡ ਦੇ ਪਾਏ ਗਏ ਦੋ ਕਬੂਤਰ
. . .  about 4 hours ago
ਨਵੀਂ ਦਿੱਲੀ, 29 ਫਰਵਰੀ - ਗੋ ਏਅਰ ਦੀ ਅਹਿਮਦਾਬਾਦ-ਜੈਪੁਰ ਉਡਾਣ ਵਿਚ ਦੋ ਕਬੂਤਰ ਉੱਡਦੇ ਪਾਏ ਗਏ। ਇਹ ਮਾਮਲਾ ਅਹਿਮਦਾਬਾਦ ਏਅਰਪੋਰਟ ਵਿਖੇ ਬੀਤੇ ਕੱਲ੍ਹ ਦਾ ਹੈ, ਉਸ ਵਕਤ ਯਾਤਰੀ ਜਹਾਜ਼ ਵਿਚ ਚੜ੍ਹ ਰਹੇ ਸਨ। ਜਹਾਜ਼ ਦੇ ਅਮਲੇ ਨੇ...
ਡੇਰੇ ਵਿਚ ਪਏ ਡਾਕੇ ਦੇ ਮਾਮਲੇ ਵਿਚ ਦੋ ਲੁਟੇਰੇ ਗ੍ਰਿਫ਼ਤਾਰ, 12 ਲੱਖ ਬਰਾਮਦ
. . .  about 4 hours ago
ਪਰਮਬੀਰ ਸਿੰਘ ਨੂੰ ਮੁੰਬਈ ਦਾ ਬਣਾਇਆ ਗਿਆ ਪੁਲਿਸ ਕਮਿਸ਼ਨਰ
. . .  about 2 hours ago
ਭਾਰਤ ਨਿਊਜ਼ੀਲੈਂਡ ਦੂਸਰਾ ਟੈੱਸਟ ਮੈਚ : ਨਿਊਜ਼ੀਲੈਂਡ ਨੇ ਬਿਨਾਂ ਨੁਕਸਾਨ ਬਣਾਈਆਂ 63 ਦੌੜਾਂ, ਭਾਰਤ 242/10
. . .  about 4 hours ago
ਕੋਰੋਨਾ ਵਾਇਰਸ ਕਾਰਨ ਈਰਾਨ ਵਿਚ 200 ਤੋਂ ਵਧੇਰੇ ਮੌਤਾਂ, ਸਰਕਾਰ ਦੱਸ ਰਹੀ ਹੈ 34
. . .  about 5 hours ago
ਮੁਹਾਲੀ ਦੇ ਇਕ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 5 hours ago
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ ਆਸਾਨੀ ਨਾਲ ਹਰਾਇਆ
. . .  about 5 hours ago
ਜਲੰਧਰ 'ਚ ਭਾਰੀ ਮੀਂਹ, ਕਈ ਥਾਈਂ ਕਣਕ ਦੀ ਫ਼ਸਲ ਦੀ ਵਿਛੀ
. . .  about 5 hours ago
ਉਤਰ ਪ੍ਰਦੇਸ਼ ਪੁੱਜੇ ਮੋਦੀ
. . .  about 5 hours ago
ਗਰੀਬ ਪਰਿਵਾਰਾਂ ਦੀਆਂ ਮੱਝਾਂ ਚੋਰੀ
. . .  about 6 hours ago
ਆਈ.ਸੀ.ਸੀ. ਮਹਿਲਾ ਟੀ20 ਵਿਸ਼ਵ ਕੱਪ : ਸ੍ਰੀਲੰਕਾ ਨੇ ਬਣਾਈਆਂ 9 ਵਿਕਟਾਂ 'ਤੇ 113 ਦੌੜਾਂ, ਭਾਰਤ ਮਜ਼ਬੂਤ ਸਥਿਤੀ 'ਚ
. . .  about 6 hours ago
ਮੇਘਾਲਿਆ ਵਿਚ ਝੜਪਾਂ, ਇਕ ਮੌਤ
. . .  about 6 hours ago
ਦੂਸਰਾ ਟੈਸਟ: ਭਾਰਤ ਪਹਿਲੀ ਪਾਰੀ 'ਚ 242 ਦੌੜਾਂ ਬਣਾ ਕੇ ਆਊਟ
. . .  about 7 hours ago
ਦੱਖਣੀ ਕੋਰੀਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 7 hours ago
ਜੇਲ੍ਹ ਤੋਂ ਸੁਣਵਾਈ ਲਈ ਜਾ ਰਹੇ ਆਜ਼ਮ ਖਾਨ ਨੇ ਕਿਹਾ- ਅੱਤਵਾਦੀ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਸਲੂਕ
. . .  about 8 hours ago
ਨਵਾਂ ਸ਼ਹਿਰ 'ਚ ਹੋਈ ਗੜੇਮਾਰੀ
. . .  about 8 hours ago
ਅਜਨਾਲਾ ਦੀ ਅਗਵਾ ਹੋਈ ਨੌਜਵਾਨ ਲੜਕੀ ਦੀ ਮਿਲੀ ਲਾਸ਼
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 9 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  about 9 hours ago
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  about 9 hours ago
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  about 1 hour ago
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  3 minutes ago
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  5 minutes ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  10 minutes ago
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  47 minutes ago
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  56 minutes ago
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  about 1 hour ago
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  about 1 hour ago
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  about 1 hour ago
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਬਠਿੰਡਾ /ਮਾਨਸਾ

ਬਠਿੰਡਾ ਜ਼ਿਲ੍ਹੇ ਵਿਚ ਛਿੱਟ-ਪੁੱਟ ਥਾਵਾਂ 'ਤੇ ਸਥਿਤੀ ਹੰਗਾਮੇ ਭਰਪੂਰ ਰਹਿਣ ਦੇ ਬਾਵਜੂਦ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ

-ਕੰਵਲਜੀਤ ਸਿੰਘ ਸਿੱਧੂ-
ਬਠਿੰਡਾ, 19 ਸਤੰਬਰ-ਬਠਿੰਡਾ ਜ਼ਿਲ੍ਹੇ ਦੀਆਂ 16 ਜ਼ਿਲ੍ਹਾ ਪ੍ਰੀਸ਼ਦ ਅਤੇ 144 ਬਲਾਕ ਸੀਟਾਂ ਲਈ ਅੱਜ ਚੋਣ ਅਮਲ 382 ਪੋਿਲੰਗ ਸਟੇਸ਼ਨਾਂ ਅਤੇ 790 ਪੋਿਲੰਗ ਬੂਥਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਚੱਲਿਆ | ਇਸ ਦੌਰਾਨ ਬੈਲਟ ਪੇਪਰਾਂ ਨਾਲ ਵੋਟਰਾਂ ਨੇ ਆਪਣੇ ਚੋਣ ਅਧਿਕਾਰ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 16 ਸੀਟਾਂ 'ਤੇ ਕਿਸਮਤ ਅਜ਼ਮਾ ਰਹੇ ਵੱਖ-ਵੱਖ ਪਾਰਟੀਆਂ ਦੇ 40 ਉਮੀਦਵਾਰ ਅਤੇ 144 ਬਲਾਕ ਸੰਮਤੀ 353 ਉਮੀਦਵਾਰਾਂ ਲਈ ਵੋਟਿੰਗ ਕਰਦਿਆਂ ਉਨ੍ਹਾਂ ਦੀ ਕਿਸਮਤ ਡੱਬਿਆਂ ਵਿਚ ਬੰਦ ਕਰ ਦਿੱਤੀ ਹੈ, ਜਿਸ ਦੇ ਨਤੀਜੇ 22 ਸਤੰਬਰ ਨੂੰ ਸਾਹਮਣੇ ਆਉਣਗੇ | ਬਠਿੰਡਾ ਜ਼ਿਲ੍ਹੇ ਵਿਚ ਹਲਕਾ ਰਾਮਪੁਰਾ, ਤਲਵੰਡੀ ਸਾਬੋ ਦੇ ਕੁਝ ਪੋਿਲੰਗ ਬੂਥਾਂ 'ਤੇ ਫਾਇਰਿੰਗ, ਬੂਥ ਕੈਪਚਰਿੰਗ ਅਤੇ ਬੈਲਟ ਪੇਪਰ ਪਾੜਨ ਅਤੇ ਅਕਾਲੀ-ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਹਲਕੀਆਂ ਝੜੱਪਾਂ ਹੋਣ ਦੀ ਸੂਚਨਾ ਹੈ | ਜਦੋਂ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ ਵਿਖੇ ਅਕਾਲੀ ਦਲ ਦੇ ਪੋਿਲੰਗ ਏਜੰਟਾਂ ਨੂੰ ਕਾਂਗਰਸੀ ਪੋਿਲੰਗ ਏਜੰਟਾਂ ਵਲੋਂ ਧੱਕੇਸ਼ਾਹੀ ਨਾਲ ਬਾਹਰ ਕੱਢਣ ਦੀ ਕਾਰਵਾਈ ਕਰਕੇ ਉਪਰੰਤ ਸਥਿਤੀ ਤਣਾਓ ਪੂਰਨ ਹੋ ਗਈ, ਜਿਸ ਦਾ ਪਤਾ ਲੱਗਦਿਆਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਮਰਥਕਾਂ ਸਮੇਤ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਬਰਨਾਲਾ-ਬਾਜਾਖ਼ਾਨਾ ਰੋਡ ਕਾਂਗੜ ਟੀ-ਪੁਆਇੰਟ 'ਤੇ ਜਾਮ ਲਗਾ ਦਿੱਤਾ | ਇਸ ਮੌਕੇ ਸ. ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਨੇ ਇਸ 'ਤੇ ਤਿੱਖਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਾਰਟੀ ਦੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਜਿਸ ਦੀ ਪਹਿਲਾਂ ਹੀ ਸ਼ਿਕਾਇਤ ਉਹ ਪ੍ਰਸ਼ਾਸਨ ਕੋਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਧੱਕੇਸ਼ਾਹੀਆਂ ਹੀ ਕਰਨੀਆਂ ਹਨ ਤਾਂ ਸਰਕਾਰ ਨੂੰ ਲੋਕ ਤੰਤਰਿਕ ਤਰੀਕੇ ਨਾਲ ਵੋਟਾਂ ਪਾਉਣ ਦੀ ਕੋਈ ਲੋੜ ਨਹੀਂ ਬਲਕਿ ਉਹ ਆਪਣੇ ਪੱਧਰ 'ਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੀ ਕਰ ਦੇਵੇ | ਰਾਮਪੁਰਾ ਫੂਲ ਹਲਕੇ ਤਹਿਤ ਪੈਂਦੇ ਦਿਆਲਪੁਰਾ ਮਿਰਜ਼ਾ ਵਿਖੇ ਵਿਅਕਤੀਆਂ ਵਲੋਂ ਬੈਲਟ ਬਕਸਾ ਚੱੁਕ ਕੇ ਫ਼ਰਾਰ ਹੋਣ ਕਰਕੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਵਲੋਂ ਇਸ ਦੀ ਚੋਣ ਰੱਦ ਕਰ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ | ਉੱਧਰ ਦੂਸਰੇ ਪਾਸੇ ਹਲਕੇ ਵਿਚ ਅਕਾਲੀ-ਦਲ ਦੇ ਆਗੂਆਂ ਤੇ ਵਰਕਰਾਂ ਨਾਲ ਧੱਕੇਸ਼ਾਹੀਆਂ ਦੀਆਂ ਘਟਨਾਵਾਂ ਦੇ ਦੋਸ਼ ਤਹਿਤ ਪਾਰਟੀ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਸੜਕ 'ਤੇ ਆਵਾਜਾਈ ਜਾਮ ਕਰਕੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਾਬਕਾ ਮੰਤਰੀ ਮਲੂਕਾ ਨੇ ਇਸ ਦੇ ਰੋਸ ਵਜੋਂ ਡੀ.ਸੀ.ਦਫ਼ਤਰ ਬਠਿੰਡਾ ਵਿਖੇ ਧਰਨਾ ਲਗਾਉਣ ਦਾ ਐਲਾਨ ਕੀਤਾ | ਇਸੇ ਹਲਕੇ ਦੇ ਪਿੰਡ ਜਲਾਲ ਵਿਖੇ ਵੀ ਹਵਾਈ ਫਾਇਰਿੰਗ ਦੀ ਸੂਚਨਾ ਹੈ | ਇਸ ਤੋਂ ਇਲਾਵਾ ਲਹਿਰਾ ਬੇਗਾ ਵਿਖੇ ਬੂਥ 'ਤੇ ਅਕਾਲੀ ਭਾਜਪਾ ਵਰਕਰਾਂ ਦੌਰਾਨ ਵੀ ਹਲਕੀ ਬਹਿਸਬਾਜ਼ੀ ਹੋਈ | ਉੱਧਰ ਗੋਨਿਆਣਾ ਦੇ ਪਿੰਡ ਅਮਰਗੜ੍ਹ ਵਿਖੇ ਇਕ ਵਿਅਕਤੀ 'ਤੇ 3-4 ਵਿਅਕਤੀਆਂ ਵਲੋਂ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਅਕਾਲੀ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਭਾਈਰੂਪਾ ਦੇ ਪਿੰਡ ਦੁੱਲੇਵਾਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਵਾਈ ਫਾਇਰਿੰਗ ਕਰਨ, 2-3 ਗੱਡੀਆਂ ਭੰਨੇ ਜਾਣ ਉਪਰੰਤ ਹਮਲਾਵਰਾਂ ਨੇ ਤੇਜ਼ੀ ਨਾਲ ਦੌਰਾਨ ਫ਼ਰਾਰ ਹੋਣ ਮੌਕੇ ਇਕ ਬੱਚੀ ਦੀ ਕਾਰ ਦੀ ਚਪੇਟ ਵਿਚ ਆ ਕੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ | ਤਲਵੰਡੀ ਸਾਬੋ ਦੇ ਰਾਮਾਂ ਮੰਡੀ ਨੇੜਲੇ ਪਿੰਡ ਬੰਗੀ ਰੁਲਦੂ ਪੁਲਿਸ ਸਟੇਸ਼ਨ ਤੇ ਅਕਾਲੀ ਉਮੀਦਵਾਰਾਂ ਨੇ ਪੁਲਿਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ | ਤਲਵੰਡੀ ਸਾਬੋ ਹਲਕੇ ਦੇ ਕੁਝ ਪੋਿਲੰਗ ਬੂਥਾਂ ਦੇ ਆਖ਼ਰੀ 1 ਘੰਟੇ ਦੌਰਾਨ ਦੋਵੇਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦਰਮਿਆਨ ਬਹਿਸਬਾਜ਼ੀ ਦੌਰਾਨ ਹਲਕੀਆਂ ਝੜਪਾਂ ਦੀ ਸੂਚਨਾ ਹੈ | ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦੇ ਪੋਿਲੰਗ ਸਟੇਸ਼ਨ 'ਤੇ ਸੱਤਾਧਿਰ ਦੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ 34 ਦੇ ਕਰੀਬ ਬੈਲਟ ਪੇਪਰ ਪਾੜੇ ਜਾਣ ਦੀ ਸੂਚਨਾ ਹੈ | ਉੱਧਰ ਦੂਜੇ ਪਾਸੇ ਅਕਾਲੀ-ਦਲ ਦੇ ਉਮੀਦਵਾਰਾਂ ਤੇ ਵਰਕਰਾਂ ਨੇ ਜ਼ਿਲ੍ਹੇ ਦੇ 51 ਅਤਿ ਸੰਵੇਦਨਸ਼ੀਲ ਅਤੇ 147 ਸੰਵੇਦਨਸ਼ੀਲ ਬੂਥਾਂ 'ਤੇ ਕਾਂਗਰਸੀ ਆਗੂਆਂ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ | ਸਵੇਰੇ 10 ਵਜੇ ਤੱਕ 11 ਫ਼ੀਸਦੀ, 12 ਤੱਕ 28 ਫ਼ੀਸਦੀ, 2 ਵਜੇ ਤੱਕ 42 ਫ਼ੀਸਦੀ ਅਤੇ 4 ਵਜੇ ਤੱਕ 65 ਤੋਂ 70 ਫ਼ੀਸਦੀ ਤੱਕ ਮੱਤਦਾਨ ਹੋਇਆ | ਉੱਧਰ ਦੂਸਰੇ ਪਾਸੇ ਰਾਮਪੁਰਾ ਫੂਲ ਦੇ ਵਿਧਾਇਕ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅਕਾਲੀ ਦਲ ਦੇ ਆਗੂਆਂ ਵਲੋਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਵਰਕਰਾਂ ਉੱਤੇ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ |

ਸੀ. ਆਈ. ਏ. ਡੱਬਵਾਲੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਦੋ ਕਾਬੂ

ਕਾਲਾਂਵਾਲੀ, 19 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸੀਆਈਏ ਡੱਬਵਾਲੀ ਸਟਾਫ਼ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਇੱਕ ਵਿਅਕਤੀ ਨੂੰ ਪਿੰਡ ਕਾਲਾਂਵਾਲੀ ਖੇਤਰ ਤੋਂ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 200 ਨਸ਼ੀਲੀ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ | ...

ਪੂਰੀ ਖ਼ਬਰ »

ਜੀਰੀ ਦੀ ਪਰਾਲੀ ਦਾ ਕੇਂਦਰ ਅਤੇ ਰਾਜ ਸਰਕਾਰ ਬਦਲਵਾਂ ਪ੍ਰਬੰਧ ਕਰੇ-ਕੋਟਧਰਮੂ

ਝੁਨੀਰ, 19 ਸਤੰਬਰ (ਪ. ਪ.)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਦੇ ਸੰਗਠਨ ਸਕੱਤਰ ਉੱਤਮ ਸਿੰਘ ਰਾਮਾਨੰਦੀ, ਬਲਾਕ ਅਕਾਈ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਸਾਹਨੇਵਾਲੀ ਨੇ ਇਕ ਪੈੱ੍ਰਸ ਬਿਆਨ ਵਿਚ ਕੇਂਦਰ ਅਤੇ ਰਾਜ ...

ਪੂਰੀ ਖ਼ਬਰ »

ਕੋਟਸ਼ਮੀਰ ਸੂਏ 'ਚ ਲਾਸ਼ ਮਿਲੀ

ਕੋਟਸ਼ਮੀਰ, 19 ਸਤੰਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਮਾਨਸਾ ਰੋਡ 'ਤੇ ਕੋਟਸ਼ਮੀਰ ਨਜ਼ਦੀਕ ਪੈਂਦੇ ਰਜਵਾਹੇ ਵਿਚੋਂ ਇੱਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਕੋਟਸ਼ਮੀਰ ਦੇ ਚੌਾਕੀ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲਾਸ਼ ਬਹੁਤ ਕਈ ਦਿਨ ...

ਪੂਰੀ ਖ਼ਬਰ »

ਪਿੰਡ ਅਮਰਗੜ੍ਹ ਦੇ ਇਕ ਵਿਅਕਤੀ ਦੀ ਦਰਜਨ ਨੌਜਵਾਨਾਂ ਵਲੋਂ ਕੁੱਟਮਾਰ

ਗੋਨਿਆਣਾ, 19 ਸਤੰਬਰ (ਮਨਦੀਪ ਸਿੰਘ ਮੱਕੜ/ਲਛਮਣ ਦਾਸ ਗਰਗ)-ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਪੈ ਰਹੀਆਂ ਚੋਣਾਂ ਵਿਚ ਕਈ ਥਾਵਾਂ 'ਤੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਗਿਆ ਤੇ ਕਈ ਥਾਵਾਂ 'ਤੇ ਵੋਟਾਂ ਪੈਣ ਦੀ ਚਾਲ ਮੱਠੀ ਰਹੀ | ਪਿੰਡ ਨੇਹੀਆ ਵਾਲਾ ਵਿਖੇ ...

ਪੂਰੀ ਖ਼ਬਰ »

ਨਗਰ ਕੌਾਸਲ ਗੋਨਿਆਣਾ ਦੇ ਕੱਚੇ ਪੱਕੇ ਸਫ਼ਾਈ ਸੇਵਕਾਂ ਨੇ ਕੰਮ ਬੰਦ ਕਰ ਕੇ ਕੀਤੀ ਹੜਤਾਲ

ਗੋਨਿਆਣਾ, 19 ਸਤੰਬਰ (ਮਨਦੀਪ ਸਿੰਘ ਮੱਕੜ)-ਨਗਰ ਕੌਾਸਲ ਗੋਨਿਆਣਾ ਦੇ ਕੱਚੇ ਅਤੇ ਪੱਕੇ ਸਫ਼ਾਈ ਸੇਵਕਾਂ ਨੇ ਹੜਤਾਲ ਕਰਕੇ ਨਗਰ ਕੌਾਸਲ ਦੇ ਡਾ. ਅੰਬੇਦਕਰ ਚੌਕ ਵਿਖੇ ਅਣਮਿਥੇ ਸਮੇਂ ਲਈ ਧਰਨ ਲਗਾ ਦਿੱਤਾ | ਵਿਜੈ ਕੁਮਾਰ, ਮਨੋਜ ਕੁਮਾਰ, ਰਾਮ ਪ੍ਰਸ਼ਾਦ, ਰਾਕੇਸ਼ ਕੁਮਾਰ, ...

ਪੂਰੀ ਖ਼ਬਰ »

ਦਲਿਤ ਵਿਦਿਆਰਥੀ ਖ਼ੁਦਕੁਸ਼ੀ ਦੇ ਮਾਮਲੇ ਸਬੰਧੀ ਕੋਟਫੱਤਾ ਵਿਚ ਵਿਦਿਆਰਥੀਆਂ ਵਲੋਂ ਰੋਸ ਰੈਲੀ

ਬਠਿੰਡਾ, 19 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਜ਼ਿਲ੍ਹੇ ਦੇ ਪਿੰਡ ਕੋਟਫੱਤਾ ਵਿਖੇ ਆਪਣੀ ਭੂਆ ਕੋਲ ਰਹਿੰਦੇ ਇਕ ਦਲਿਤ ਵਿਦਿਆਰਥੀ ਮੱਖਣ ਸਿੰਘ ਵਲੋੋਂ ਕਥਿਤ ਤੌਰ 'ਤੇ ਪਿ੍ੰਸੀਪਲ ਦੇ ਜ਼ਲੀਲ ਕਰਨ ਪਿੱਛੋਂ ਖ਼ੁਦਕੁਸ਼ੀ ਕਰ ਲਈ ਗਈ ਸੀ | ਇਸ ਮਾਮਲੇ ਵਿਚ ਪੁਲਿਸ ਵਲੋਂ ...

ਪੂਰੀ ਖ਼ਬਰ »

ਕਾਂਗੜ ਵਿਖੇ ਕਾਂਗਰਸੀ ਸਮਰਥਕਾਂ 'ਤੇ ਪੋਲਿੰਗ ਦੌਰਾਨ ਧੱਕੇਸ਼ਾਹੀ ਦੇ ਿਖ਼ਲਾਫ਼ ਅਕਾਲੀ ਦਲ ਵਲੋਂ ਧਰਨਾ

ਭਗਤਾ ਭਾਈਕਾ/ ਭਾਈ ਰੂਪਾ, 19 ਸਤੰਬਰ (ਸੁਖਪਾਲ ਸੋਨੀ/ਵਰਿੰਦਰ ਲੱਕੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਪੋਲਿੰਗ ਸਮੇਂ ਅੱਜ ਪਿੰਡ ਕਾਂਗੜ ਵਿਖੇ ਅਕਾਲੀ ਦਲ ਦਾ ਬੂਥ ਨਾ ਲਗਾਉਣ ਦੇਣ ਅਤੇ ਪੋਲਿੰਗ ਏਜੰਟਾਂ ਨੂੰ ਬੂਥਾਂ ਚੋ ਬਾਹਰ ਕੱਢਣ ਦੇ ਦੋਸ਼ਾਂ ਤਹਿਤ ...

ਪੂਰੀ ਖ਼ਬਰ »

ਪਿੰਡ ਗਿੱਲਪੱਤੀ ਦੇ ਵਿਅਕਤੀਆਂ ਵਲੋਂ ਸ਼ਹਿਰ ਵਿਚ ਅਵਾਰਾ ਪਸ਼ੂ ਛੱਡਣ ਖਿਲਾਫ਼ ਕਾਰਵਾਈ ਦੇ ਹੁਕਮ ਜਾਰੀ

ਬਠਿੰਡਾ, 19 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਬੀਤੇ ਦਿਨ ਬਠਿੰਡਾ ਦੇ ਬਿਲਕੁਲ ਨਾਲ ਲਗਦੇ ਪਿੰਡ ਗਿੱਲਪੱਤੀ ਦੇ ਕੁਝ ਵਿਅਕਤੀਆਂ ਵਲੋਂ 200 ਦੇ ਕਰੀਬ ਆਵਾਰਾ ਪਸ਼ੂਆਂ ਨੂੰ ਇਕੱਠੇ ਕਰਕੇ ਸ਼ਹਿਰ ਵਿਚ ਛੱਡਣ ਦਾ ਮਾਮਲੇ ਸਬੰਧੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ...

ਪੂਰੀ ਖ਼ਬਰ »

ਚਾਉਕੇ ਖੇਤਰ ਦੇ ਪਿੰਡਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ

ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਕਲਾਂ ਦੇ ਅਧੀਨ ਆਉਂਦੇ ਖੇਤਰ ਦੇ ਪਿੰਡਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਦੀਆਂ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ | ਸ਼ਾਮ 5 ਵਜੇ ਤੱਕ ਮਿਲੀ ...

ਪੂਰੀ ਖ਼ਬਰ »

ਦਵਾਈਆਂ ਦੀ ਆਨਲਾਈਨ ਵਿਕਰੀ ਦੇ ਿਖ਼ਲਾਫ਼ ਰਾਮਾਂ ਮੰਡੀ 'ਚ 27 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ

ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਅੱਜ ਕੈਮਿਸਟ ਯੂਨੀਅਨ ਰਾਮਾਂ ਮੰਡੀ ਵਲੋਂ ਇਕ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਵਿਚ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਦਵਾਈਆਂ ਦੀ ਆਨਲਾਈਨ ਵਿੱਕਰੀ ਨੂੰ ਰੈਗੂਲਰ ਕਰਨ ਦੇ ਪ੍ਰਸਤਾਵ ਦੇ ਵਿਰੋਧ 'ਚ 20 ਸਤੰਬਰ ਤੋਂ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਫੂਲ ਤੇ ਭਗਤਾ ਦੇ ਕਈ ਪਿੰਡਾਂ 'ਚ ਦਹਿਸ਼ਤ ਦੇ ਮਾਹੌਲ 'ਚ ਪਈਆਂ ਵੋਟਾਂ

ਭਾਈਰੂਪਾ, 19 ਸਤੰਬਰ (ਵਰਿੰਦਰ ਲੱਕੀ)-ਅੱਜ ਦੁਪਹਿਰ ਮੌਕੇ ਦਰਜਨਾਂ ਦੀ ਗਿਣਤੀ 'ਚ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਦੁੱਲੇਵਾਲਾ 'ਚ ਧਾਵਾ ਬੋਲਦੇ ਹੋਏ ਕੁੱਝ ਫਾਇਰ ਕੀਤੇ ਗਏ ਤੇ 2 ਗੱਡੀਆਂ ਦੀ ਭੰਨ ਤੋੜ ਕੀਤੀ ਗਈ ਜਦਕਿ ਪਿੰਡ ਜਲਾਲ ਵਿਖੇ ਵੀ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਬਹਿਮਣ ਦੀਵਾਨਾ, ਫੂਸ ਮੰਡੀ, ਕਿੱਲੀ ਨਿਹਾਲ ਸਿੰਘ ਵਾਲਾ ਪਿੰਡਾਂ ਵਿਚ ਵੋਟਾਂ ਅਮਨ-ਅਮਾਨ ਨਾਲ ਪਈਆਂ

ਬੱਲੂਆਣਾ, 19 ਸਤੰਬਰ (ਗੁਰਨੈਬ ਸਾਜਨ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਅੱਜ ਪਈਆਂ ਵੋਟਾਂ ਦੌਰਾਨ ਬਠਿੰਡਾ ਦਿਹਾਤੀ ਵਿਚ ਅਮਨ-ਅਮਾਨ ਰਿਹਾ | ਫੂਸ ਮੰਡੀ ਜ਼ੋਨ ਦੇ ਪਿੰਡ ਝੁੰਬਾ ਵਿਚ 300 ਰੁਪਏ ਵਿਚ ਵੋਟ ਵਿਕੀ | ਵਿਕਾਊ ਵੋਟਰ ਅਖੀਰਲੇ ਪਲਾਂ ਤੱਕ ਆਪਣੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰ ਦੀ ਚੋਣ ਲਈ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ

ਲਹਿਰਾ ਮੁਹੱਬਤ, 19 ਸਤੰਬਰ (ਸੁਖਪਾਲ ਸਿੰਘ ਸੁੱਖੀ)-ਬਲਾਕ ਨਥਾਣਾ ਦੇ ਜ਼ੋਨ ਭੁੱਚੋ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ, ਲਹਿਰਾ ਧੂਰਕੋਟ ਲਈ ਇਸਤਰੀ ਉਮੀਦਵਾਰਾਂ ਦੀ ਚੋਣ ਲਈ ਪਿੰਡ ਲਹਿਰਾ ਧੂਰਕੋਟ, ਲਹਿਰਾ ਸੌਧਾ, ਲਹਿਰਾ ਬੇਗਾ, ਲਹਿਰਾ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਦਾ ਤਿੰਨ ਰੋਜ਼ਾ ਮੁਫ਼ਤ ਕੈਂਪ 21, 22 ਤੇ 23 ਸਤੰਬਰ ਨੂੰ

ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਸ਼੍ਰੀ ਸਾਈਾ ਸੇਵਾ ਸੰਮਤੀ ਕੋਟਕਪੂਰਾ ਵੱਲੋਂ ਸ਼੍ਰੀ ਗੁਰਦੁਆਰਾ ਸਿੰਘ ਪ੍ਰਬੰਧਕ ਕਮੇਟੀ ਸਭਾ ਰਾਮਾਂ ਮੰਡੀ ਦੇ ਸਹਿਯੋਗ ਨਾਲ ਗੋਡਿਆਂ ਦੇ ਦਰਦਾਂ ਦੇ ਇਲਾਜ ਦਾ ਪੰਜਵੀਂ ਵਾਰ ਤਿੰਨ ਰੋਜ਼ਾ ਮੁਫ਼ਤ ਚੈੱਕਅਪ ਗੁਰਦੁਆਰਾ ...

ਪੂਰੀ ਖ਼ਬਰ »

ਜਾਲੀ ਵੋਟ ਭੁਗਤਾਉਣ ਦਾ ਦੋਸ਼

ਰਾਮਾਂ ਮੰਡੀ, 19 ਸਤੰਬਰ (ਤਰਸੇਮ ਸਿੰਗਲਾ)-ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੌਰਾਨ ਨੇੜਲੇ ਪਿੰਡ ਬਾਘਾ ਨਿਵਾਸੀ ਇੱਕ ਕਿਸਾਨ ਗੁਰਜੰਟ ਸਿੰਘ ਪੁੱਤਰ ਅਰਜੁਨ ਸਿੰਘ ਨੇ ਉਸ ਦੀ ਆਪਣੀ ਵੋਟ ਜਾਲੀ ਭੁਗਤਾਉਣ ਦਾ ਦੋਸ਼ ਲਾਇਆ ਹੈ | ਉਸ ਨੇ ...

ਪੂਰੀ ਖ਼ਬਰ »

ਰਾਸ਼ੀ ਸੀਡਜ਼ ਨੇ ਨਰਮੇ ਦੀ ਫ਼ਸਲ ਦੀ ਜਾਣਕਾਰੀ ਲਈ ਲਗਾਇਆ ਕਿਸਾਨ ਮੇਲਾ

ਬਠਿੰਡਾ, 19 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਰਾਸ਼ੀ ਸੀਡਜ਼ ਕੰਪਨੀ ਵਲੋਂ ਕਿਸਾਨਾਂ ਨੂੰ ਨਰਮੇ ਸਬੰਧੀ ਜਾਣਕਾਰੀ ਦੇਣ ਲਈ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਕਿਸਾਨ ਜਗਦੇਵ ਸਿੰਘ ਦੇ ਖੇਤ ਵਿਚ ਕਿਸਾਨ ਮੇਲਾ ਲਗਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਦੇ ...

ਪੂਰੀ ਖ਼ਬਰ »

ਰਾਸ਼ੀ ਸੀਡਜ਼ ਨੇ ਨਰਮੇ ਦੀ ਫ਼ਸਲ ਦੀ ਜਾਣਕਾਰੀ ਲਈ ਲਗਾਇਆ ਕਿਸਾਨ ਮੇਲਾ

ਬਠਿੰਡਾ, 19 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਰਾਸ਼ੀ ਸੀਡਜ਼ ਕੰਪਨੀ ਵਲੋਂ ਕਿਸਾਨਾਂ ਨੂੰ ਨਰਮੇ ਸਬੰਧੀ ਜਾਣਕਾਰੀ ਦੇਣ ਲਈ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਕਿਸਾਨ ਜਗਦੇਵ ਸਿੰਘ ਦੇ ਖੇਤ ਵਿਚ ਕਿਸਾਨ ਮੇਲਾ ਲਗਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਦੇ ...

ਪੂਰੀ ਖ਼ਬਰ »

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਮਨ ਪੂਰਵਕ ਸਮਾਪਤ

ਲਹਿਰਾ ਮੁਹੱਬਤ, 19 ਸਤੰਬਰ (ਭੀਮ ਸੈਨ ਹਦਵਾਰੀਆ) ਬਲਾਕ ਸੰਮਤੀ ਲਈ ਜ਼ੋਨ ਲਹਿਰਾ ਖਾਨਾ ਤੇ ਜ਼ੋਨ ਲਹਿਰਾ ਧੂਰਕੋਟ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਲਈ ਭੁੱਚੋ ਕਲਾਂ ਜ਼ੋਨ ਦੀਆਂ ਆਸ-ਪਾਸ ਦੇ ਪਿੰਡਾਂ ਲਹਿਰਾ ਧੂਰਕੋਟ, ਲਹਿਰਾ ਬੇਗਾ, ਲਹਿਰਾ ਸੌਾਧਾ, ਲਹਿਰਾ ਖਾਨਾ ਅਤੇ ...

ਪੂਰੀ ਖ਼ਬਰ »

ਵੋਟਾਂ ਦੌਰਾਨ ਪੁਲਿਸ ਮੁਲਾਜ਼ਮ ਦੋ-ਦੋ ਮੋਬਾਈਲਾਂ ਨਾਲ ਗੇਮਾਂ ਖੇਡਣ ਵਿਚ ਮਸਤ

ਗੋਨਿਆਣਾ, 19 ਸਤੰਬਰ (ਲਛਮਣ ਦਾਸ ਗਰਗ)-ਅੱਜ ਪਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੌਰਾਨ ਚੋਣ ਕਮਿਸ਼ਨ ਵਲੋਂ ਸਖ਼ਤ ਹਦਾਇਤਾਂ ਕਰਦੇ ਹੋਏ ਪੁਲਿਸ ਵਿਭਾਗ ਨੂੰ ਆਪਣੀ ਡਿਊਟੀ ਸਹੀ ਅਤੇ ਚੁਸਤ ਹੋ ਕੇ ਕਰਨ ਲਈ ਕਿਹਾ ਗਿਆ ਸੀ, ਪਰ ਇਸ ਦੇ ਬਿਲਕੁਲ ...

ਪੂਰੀ ਖ਼ਬਰ »

ਵਿਧਾਇਕਾ ਬਲਜਿੰਦਰ ਕੌਰ ਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਜਗਾ ਰਾਮ ਤੀਰਥ ਵਿਚ ਪਾਈ ਵੋਟ

ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਪਈਆਂ ਵੋਟਾਂ ਵਿਚ ਮੁਹਤਬਰ ਸਿਆਸੀ ਸ਼ਖ਼ਸੀਅਤਾਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ | ਹਾਲਾਂਕਿ ਇਸ ਵਾਰ ਪਿੰਡਾਂ ਵਿਚ ਸਵੇਰੇ ਸਵੇਰੇ ਆਮ ਲੋਕਾਂ ਵਿਚ ਵੋਟਾਂ ...

ਪੂਰੀ ਖ਼ਬਰ »

ਗੋਨਿਆਣਾ ਖੇਤਰ ਵਿਚ 65 ਫ਼ੀਸਦੀ ਵੋਟਾਂ ਦੀ ਪੋਲਿੰਗ ਹੋਈ

ਗੋਨਿਆਣਾ, 19 ਸਤੰਬਰ (ਲਛਮਣ ਦਾਸ ਗਰਗ/ਮਨਦੀਪ ਮੱਕੜ/ਬਰਾੜ ਆਰ.ਸਿੰਘ)-ਸੂਬੇ ਵਿਚ ਅੱਜ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਵੋਟਾਂ ਦਾ ਕੰਮ ਤਕਰੀਬਨ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ | ਗੋਨਿਆਣਾ ਖੇਤਰ ਵਿਚ ਜ਼ਿਲ੍ਹਾ ਪ੍ਰੀਸ਼ਦ ਬਲਾਹੜ ਵਿੰਝੂ ਜੋਨ-1 ...

ਪੂਰੀ ਖ਼ਬਰ »

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਾਉਣ ਨੂੰ ਲੈ ਕੇ ਔਰਤਾਂ 'ਚ ਰਿਹਾ ਭਾਰੀ ਉਤਸ਼ਾਹ

ਰਾਮਾਂ ਮੰਡੀ, 19 ਸਤੰਬਰ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਚੋਣ ਕਮਿਸ਼ਨ ਦੁਆਰਾ ਅੱਜ ਰਾਮਾਂ ਮੰਡੀ ਸਰਕਲ ਦੇ ਪਿੰਡਾਂ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਵੋਟਾਂ ਇੱਕ ਦੋ ਪਿੰਡਾਂ ਵਿਚ ਹਿੰਸਕ ਝੜਪਾਂ ਨੂੰ ਛੱਡ ਕੇ ਪੁਲਿਸ ਦੇ ਸਖ਼ਤ ...

ਪੂਰੀ ਖ਼ਬਰ »

ਇੱਕਾ ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਹੀ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ

ਤਲਵੰਡੀ ਸਾਬੋ, 19 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਅੱਜ ਸਵੇਰ ਤੋਂ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪਾਉਣ ਦੀ ਰਫ਼ਤਾਰ ਮੱਠੀ ਰਹੀ | ਪੋਲਿੰਗ ਸਟੇਸ਼ਨਾਂ ਤੇ ਕਿਤੇ ਵੀ ਲੰਬੀਆਂ ਲਾਈਨਾਂ ਦਿਖਾਈ ਨਹੀਂ ਦਿੱਤੀਆਂ | ਹਾਲਾਂਕਿ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਹੋਵੇਗੀ-ਕਾਂਗੜ

ਭਗਤਾ ਭਾਈਕਾ/ਭਾਈ ਰੂਪਾ, 19 ਸਤੰਬਰ (ਸੁਖਪਾਲ ਸਿੰਘ ਸੋਨੀ/ਵਰਿੰਦਰ ਲੱਕੀ)-ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਆਪਣੀ ਵੋਟ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਵਿਖੇ ਅੱਜ ਸਵੇਰੇ 8:15 ਵਜੇ ਪਾਈ ਗਈ | ਵੋਟ ਪਾਉਣ ਸਮੇਂ ਆਪਣੀ ਟੀਮ ਸਮੇਤ ਸ ਕਾਂਗੜ ਆਪਣੇ ਘਰ ਤੋਂ ...

ਪੂਰੀ ਖ਼ਬਰ »

ਚੋਣਾਂ ਦੌਰਾਨ ਪਿੰਡ ਬਹਿਮਣ ਕੌਰ ਸਿੰਘ ਵਿਖੇ ਕੁਝ ਵਿਅਕਤੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਝੜਪ

ਤਲਵੰਡੀ ਸਾਬੋ/ਸੀਂਗੋ ਮੰਡੀ, 19 ਸਤੰਬਰ (ਰਵਜੋਤ ਸਿੰਘ ਰਾਹੀ/ਪਿ੍ੰਸ ਸੌਰਭ ਗਰਗ/ਲੱਕਵਿੰਦਰ ਸ਼ਰਮਾ)-ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਵੋਟਾਂ ਪੈਣ ਸਮੇਂ ਪਿੰਡ ਬਹਿਮਣ ਕੌਰ ਸਿੰਘ ਵਿਖੇ ਬਾਅਦ ਦੁਪਹਿਰ ਪੋਲਿੰਗ ਬੂਥ ਤੇ ਕੁਝ ਵਿਅਕਤੀਆਂ ਅਤੇ ...

ਪੂਰੀ ਖ਼ਬਰ »

ਮੌੜ ਬਲਾਕ ਵਿਚ ਚੋਣਾਂ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ

ਮੌੜ ਮੰਡੀ, 19 ਸਤੰਬਰ (ਗੁਰਜੀਤ ਸਿੰਘ ਕਮਾਲੂ)-ਮੌੜ ਬਲਾਕ ਅੰਦਰ ਜ਼ਿਲ੍ਹਾ ਪ੍ਰੀਸ਼ਦ ਲਈ ਜੋਧਪੁਰ ਜ਼ੋਨ (ਰਿਜ਼ਰਵ) ਲਈ ਅਕਾਲੀ ਦਲ ਵਲੋਂ ਲਵਦੀਪ ਕੌਰ ਅਤੇ ਕਾਂਗਰਸ ਵੱਲੋਂ ਗੁਰਮੀਤ ਕੌਰ ਵਿਚਕਾਰ ਮੁੱਖ ਮੁਕਾਬਲਾ ਹੈ ਅਤੇ ਇਸੇ ਤਰ੍ਹਾਂ ਹੀ ਅਤੇ ਕੁੱਤੀਵਾਲ ਜ਼ੋਨ (ਜਨਰਲ) ...

ਪੂਰੀ ਖ਼ਬਰ »

ਤੁੰਗਵਾਲੀ ਵਿਖੇ ਅਮਨ-ਅਮਾਨ ਨਾਲ ਪਈਆਂ 62.78 ਫ਼ੀਸਦੀ ਵੋਟਾਂ

ਬਠਿੰਡਾ ਛਾਉਣੀ, 19 ਸਤੰਬਰ (ਪਰਵਿੰਦਰ ਸਿੰਘ ਜੌੜਾ)-ਹਲਕਾ ਭੁੱਚੋ ਦੇ ਵੱਡੇ ਪਿੰਡ ਤੁੰਗਵਾਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਲਈ 62.78 ਫ਼ੀਸਦੀ ਵੋਟਾਂ ਪਈਆਂ | ਸਵੇਰ ਤੋਂ ਲੈ ਕੇ ਸ਼ਾਮ ਤੱਕ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਅਤੇ ਕਿਤੇ ...

ਪੂਰੀ ਖ਼ਬਰ »

ਰਾਮਾਂ ਸਰਕਲ ਦੇ ਪਿੰਡਾਂ 'ਚ ਅਮਨ ਅਮਾਨ ਨਾਲ 60 ਫ਼ੀਸਦੀ ਦੇ ਕਰੀਬ ਪੋਿਲੰਗ ਹੋਈ

ਰਾਮਾਂ ਮੰਡੀ, 19 ਸਤੰਬਰ (ਅਮਰਜੀਤ ਸਿੰਘ ਲਹਿਰੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅਮਨ ਅਮਾਨ ਨੇਪਰੇ ਚੜ੍ਹ ਗਈਆਂ | ਪਿੰਡ ਸੇਖੂ ਵਿਖੇ 70 ਫ਼ੀਸਦੀ ਪੋਿਲੰਗ ਹੋਈ, ਪਿੰਡ ਗਿਆਨਾਂ 'ਚ 45 ਫ਼ੀਸਦੀ, ਪਿੰਡ ਗਾਟਵਾਲੀ ਵਿਚ 75 ਫ਼ੀਸਦੀ, ਪਿੰਡ ਤੰਗਰਾਲੀ 72 ਫ਼ੀਸਦੀ, ...

ਪੂਰੀ ਖ਼ਬਰ »

ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਨਥਾਣਾ, 19 ਸਤੰਬਰ (ਗੁਰਦਰਸ਼ਨ ਲੁੱਧੜ)-ਅੱਜ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਕੁਝ ਥਾਵਾਂ ਤਲਖ-ਕਲਾਮੀਆਂ ਹੋਣ ਦੇ ਬਾਵਜੂਦ ਵੱਡੀ ਪੱਧਰ ਤੇ ਝਗੜੇ ਤੋਂ ਬਚਾਅ ਰੱਖ ਕੇ ਸਮਾਪਤ ਹੋਇਆ | ਪਿੰਡ ਕਲਿਆਣ ਮੱਲਕਾ ਅਤੇ ਗੰਗਾ ਦੇ ...

ਪੂਰੀ ਖ਼ਬਰ »

ਸੀਂਗੋ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਜ਼ੋਨਾਂ 'ਚ ਅਮਨ ਅਮਾਨ ਅਤੇ ਧੀਰਜ ਨਾਲ ਨੇਪਰੇ ਚੜ੍ਹੀਆਂ ਚੋਣਾਂ

ਸੀਂਗੋ ਮੰਡੀ, 19 ਸਤੰਬਰ (ਪਿ੍ੰਸ ਸੌਰਭ ਗਰਗ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੀਂਗੋ ਮੰਡੀ ਅਤੇ ਆਸ-ਪਾਸ ਦੇ ਬਲਾਕ ਸੰਮਤੀ ਦੇ ਜ਼ੋਨਾਂ ਤੋਂ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਹੀ ਸ਼ੁਰੂ ਹੋਇਆ ਤੇ ਪਿੰਡ ਵਾਸੀਆਂ 'ਚ ਵੀ ਵੋਟਾਂ ਪਾਉਣ ਪ੍ਰਤੀ ਉਤਸ਼ਾਹ ਵੀ ਬਣਿਆ ਰਿਹਾ | ...

ਪੂਰੀ ਖ਼ਬਰ »

ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਵੋਟਾਂ ਅਮਨ ਅਮਾਨ ਨਾਲ ਪਈਆਂ

ਕੋਟਫੱਤਾ, 19 ਸਤੰਬਰ (ਰਣਜੀਤ ਸਿੰਘ ਬੁੱਟਰ)-ਸਰਕਲ ਕੋਟਫੱਤਾ ਅਤੇ ਸਰਕਲ ਸਦਰ ਅਧੀਨ ਪੈਂਦੇ ਪਿੰਡਾਂ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਅਮਨ ਅਮਾਨ ਨਾਲ ਪਈਆਂ ਅਤੇ ਕਿਤੋਂ ਵੀ ਕੋਈ ਲੜਾਈ ਜਾਂ ਬੋਲ ਬੁਲਾਰਾ ਹੋਣ ਦੀ ਖ਼ਬਰ ਨਹੀਂ ਮਿਲੀ | ਸਰਕਲ ਸਦਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX