ਤਾਜਾ ਖ਼ਬਰਾਂ


ਸੁਲਤਾਨਪੁਰ ਲੋਧੀ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
. . .  13 minutes ago
ਸੁਲਤਾਨਪੁਰ ਲੋਧੀ, 15 ਦਸੰਬਰ (ਜਗਮੋਹਨ ਸਿੰਗ ਥਿੰਦ, ਨਰੇਸ਼ ਹੈਪੀ)- ਜ਼ਮੀਨੀ ਝਗੜੇ ਦੇ ਚਲਦਿਆ ਸੁਲਤਾਨ ਲੋਧੀ ਵਿਖੇ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਵੱਲੋਂ ਸਿਵਲ .....
ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ
. . .  37 minutes ago
ਨਰੋਟ ਜੈਮਲ ਸਿੰਘ, 15 ਦਸੰਬਰ (ਗੁਰਮੀਤ ਸਿੰਘ)- ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ......
ਅਗਸਤਾ ਵੈਸਟਲੈਂਡ ਮਾਮਲਾ : 19 ਦਸੰਬਰ ਨੂੰ ਹੋਵੇਗੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  44 minutes ago
ਨਵੀਂ ਦਿੱਲੀ, 15 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ 'ਚ ਸੀ.ਬੀ.ਆਈ. ਵਕੀਲ ਨੇ ਕੋਰਟ ਨੂੰ ਦੱਸਿਆ ਕਿ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਵਕੀਲ ਦਾ ਮਾਮਲਾ ਵਿਦੇਸ਼ ਮੰਤਰਾਲੇ 'ਚ ਵਿਚਾਰ ਅਧੀਨ ਹੈ। ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ....
ਛੱਤੀਸਗੜ੍ਹ : ਕੱਲ੍ਹ ਹੋਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਪੀ.ਐਲ. ਪੁਨੀਆ
. . .  56 minutes ago
ਰਾਏਪੁਰ, 15 ਦਸੰਬਰ- ਛੱਤੀਸਗੜ੍ਹ ਕਾਂਗਰਸ ਦੇ ਮੁਖੀ ਪੀ.ਐਲ. ਪੁਨੀਆ ਨੇ ਕਿਹਾ ਕਿ ਰਾਏਪੁਰ 'ਚ ਐਤਵਾਰ ਨੂੰ ਇਕ ਬੈਠਕ ਹੋਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ....
ਕੈਨੇਡਾ ਦੇ ਪ੍ਰਵਾਸ ਬਾਰੇ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ
. . .  about 1 hour ago
ਚੰਡੀਗੜ੍ਹ, 15 ਦਸੰਬਰ- ਕੈਨੇਡਾ ਦੇ ਪ੍ਰਵਾਸ ਬਾਰੇ ਮੰਤਰੀ ਕ੍ਰਿਸਟੋਫਰ ਕੇਰ ਨੇ ਧੋਖੇਬਾਜ਼ ਏਜੰਟਾਂ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਦੇ ਮਕਸਦ ਨਾਲ ਪੰਜਾਬ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ .....
ਸਿੱਖ ਨਸਲਕੁਸ਼ੀ ਦੇ ਦੋਸ਼ੀ ਨੂੰ ਮੁੱਖ ਮੰਤਰੀ ਲਗਾ ਕੇ ਕਾਂਗਰਸ ਨੇ ਪੀੜਿਤ ਪਰਿਵਾਰਾਂ ਨੂੰ ਪਹੁੰਚਾਇਆ ਦੁੱਖ- ਲੌਂਗੋਵਾਲ
. . .  about 1 hour ago
ਫ਼ਾਜ਼ਿਲਕਾ, 15 ਦਸੰਬਰ (ਪ੍ਰਦੀਪ ਕੁਮਾਰ)- ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਨੂੰ ਮਦਪ੍ਰਦੇਸ਼ ਦਾ ਮੁੱਖਮੰਤਰੀ ਲਗਾ ਕੇ ਕਾਂਗਰਸ ਪਾਰਟੀ ਨੇ ਪੀੜਿਤ ਪਰਿਵਾਰਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਿਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ .....
ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਬੈਂਕਾਂ ਅਗੇ ਪੰਜ ਦਿਨ ਦਾ ਪੱਕਾ ਮੋਰਚਾ ਲਗਾਉਣ ਦਾ ਐਲਾਨ
. . .  25 minutes ago
ਸੰਗਰੂਰ, 15 ਦਸੰਬਰ (ਧੀਰਜ ਪਸ਼ੋਰੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਸਾਲ 2019 ਦੀ ਸ਼ੁਰੂਆਤ 'ਚ ਰਾਜ ਦੇ ਕਰਜ਼ਾਈ ਕਿਸਾਨਾਂ ਲਈ ਗੱਲ.....
ਸੀ.ਬੀ.ਆਈ ਕੋਰਟ ਨੇ 4 ਦਿਨ ਲਈ ਵਧਾਇਆ ਕ੍ਰਿਸਚੀਅਨ ਮਿਸ਼ੇਲ ਦਾ ਰਿਮਾਂਡ
. . .  about 2 hours ago
ਨਵੀਂ ਦਿੱਲੀ, 15 ਦਸੰਬਰ- ਹੈਲੀਕਾਪਟਰ ਸੌਦੇ 'ਚ ਕਥਿਤ ਘੋਟਾਲੇ ਦੇ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਦਾ ਰਿਮਾਂਡ ਸੀ.ਬੀ.ਆਈ. ਕੋਰਟ ਨੇ 4 ਦਿਨਾਂ ਲਈ ਵਧਾ ਦਿੱਤਾ ....
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ 'ਚ ਸੱਤ ਨਾਗਰਿਕਾਂ ਦੀ ਮੌਤ
. . .  about 2 hours ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉੱਥੇ ਹੀ ਇਸ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋ ਗਿਆ, ਜਦੋਂਕਿ ਇਲਾਕੇ 'ਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ...
ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  about 2 hours ago
ਫ਼ਰੀਦਕੋਟ, 15 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਪੁਲਿਸ ਵੱਲੋਂ ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਤੋਂ ਦੋ ਖੋਹੀਆਂ ਹੋਈਆਂ ਕਾਰਾਂ ਤੋਂ.....
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ 172/3
. . .  about 2 hours ago
ਅੰਮ੍ਰਿਤਸਰ ਗੋਲੀਕਾਂਡ : ਜ਼ਖਮੀ ਨੌਜਵਾਨ ਦੀ ਹੋਈ ਮੌਤ
. . .  about 2 hours ago
ਅੰਮ੍ਰਿਤਸਰ, 15 ਦਸੰਬਰ (ਸੁੱਖ ਵਡਾਲੀ)- ਬੀਤੇ ਦਿਨ ਕੋਟ ਖ਼ਾਲਸਾ ਦੇ ਸੁੰਦਰ ਮਗਰ 'ਚ ਵਾਪਰੇ ਗੋਲੀਕਾਂਡ 'ਚ ਜ਼ਖਮੀ ਹੋਏ ਬਲਵਿੰਦਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਅੱਜ ਮੌਤ ਹੋ ਗਈ....
ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪਹੁੰਚੀ ਕ੍ਰਿਸਚੀਅਨ ਮਿਸ਼ੇਲ ਦੀ ਵਕੀਲ
. . .  about 2 hours ago
ਨਵੀਂ ਦਿੱਲੀ, 15 ਦਸੰਬਰ- ਹੈਲੀਕਾਪਟਰ ਸੌਦੇ 'ਚ ਕਥਿਤ ਘੋਟਾਲੇ ਦੇ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਦੀ ਵਕੀਲ ਰੋਜ਼ਮੇਰੀ ਪੈਟਰੀਜ਼ੀ ਦਿੱਲੀ ਦੇ ਪਟਿਆਲਾ ਹਾਊਸ 'ਚ ਪਹੁੰਚੀ ਹੈ। ਦੱਸ ਦੇਈਏ ਕਿ ਮਿਸ਼ੇਲ ਨੂੰ 5 ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ ਗਿਆ ਸੀ ਜੋ ਕਿ ....
ਕੇਂਦਰ ਨੇ ਰਾਫੇਲ ਸੌਦੇ 'ਚ ਸੁਪਰੀਮ ਕੋਰਟ ਨੂੰ ਕੀਤਾ ਗੁੰਮਰਾਹ - ਕਪਿਲ ਸਿੱਬਲ
. . .  about 3 hours ago
ਨਵੀਂ ਦਿੱਲੀ, 15 ਦਸੰਬਰ- ਕਾਂਗਰਸ ਨੇਤਾ ਕਪਿਲ ਸਿੱਬਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਪਰੀਮ ਕੋਰਟ ਵੱਲੋਂ ਰਾਫੇਲ ਡੀਲ 'ਤੇ ਆਏ ਫ਼ੈਸਲੇ 'ਚ ਸਰਕਾਰ 'ਤੇ ਅਦਾਲਤ ਨੂੰ ਗੁੰਮਰਾਹ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਨਵੀਂ ਦਿੱਲੀ 'ਚ ਆਯੋਜਿਤ ਇਕ ਪ੍ਰੈੱਸ ਕਾਨਫ਼ਰੰਸ 'ਚ .....
ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੀ ਡਰੀਅਨ ਨਾਲ ਮੁਲਾਕਾਤ ਕੀਤੀ....
ਪਾਕਿਸਤਾਨੀ ਵੀਜ਼ਾ ਅਪਲਾਈ ਕਰਨ ਵਾਲੇ 23 ਭਾਰਤੀਆਂ ਦੇ ਲਾਪਤਾ ਹੋਏ ਪਾਸਪੋਰਟ
. . .  about 2 hours ago
ਵਿਜੇ ਗੋਇਲ ਦੀ ਅਗਵਾਈ 'ਚ ਭਾਜਪਾ ਵੱਲੋਂ ਰਾਹੁਲ ਗਾਂਧੀ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ
. . .  about 4 hours ago
ਬਰਗਾੜੀ ਇਨਸਾਫ਼ ਮੋਰਚੇ ਨੂੰ ਆਪ ਹੁਦਰੇ ਢੰਗ ਨਾਲ ਕੀਤਾ ਗਿਆ ਸਮਾਪਤ - ਕੈਪਟਨ ਚੰਨਣ ਸਿੰਘ
. . .  about 3 hours ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਜੋਰਮਥਾਂਗਾ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਚੁੱਕੀ ਸਹੁੰ
. . .  1 minute ago
ਪੈਲੇਸ 'ਚ ਸਫ਼ਾਈ ਦਾ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ
. . .  about 5 hours ago
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇਕ ਜਵਾਨ ਸ਼ਹੀਦ
. . .  about 5 hours ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ, ਇੱਕ ਦੀ ਮੌਤ
. . .  about 5 hours ago
ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਕੀਤੀ ਚੋਰੀ
. . .  about 6 hours ago
ਲੁਧਿਆਣਾ ਸਿਟੀ ਸੈਂਟਰ ਘਪਲਾ ਮਾਮਲਾ : ਬੈਂਸ ਵਲੋਂ ਧਿਰ ਬਣਨ ਦੀ ਮੰਗ 'ਤੇ ਹਾਈਕੋਰਟ ਨੇ ਸਰਕਾਰ ਨੂੰ ਭੇਜਿਆ ਨੋਟਿਸ
. . .  about 6 hours ago
ਆਸਟ੍ਰੇਲੀਆ ਨੇ ਪੱਛਮੀ ਯਰੂਸ਼ੇਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਦਿੱਤੀ ਮਾਨਤਾ
. . .  about 7 hours ago
ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ
. . .  about 7 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 7 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 6/1
. . .  about 7 hours ago
ਝਾਰਖੰਡ 'ਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਮੁਠਭੇੜ, ਇੱਕ ਜਵਾਨ ਜ਼ਖ਼ਮੀ
. . .  about 7 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਦੀ ਟੀਮ 326 ਦੌੜਾਂ 'ਤੇ ਆਲ-ਆਊਟ
. . .  about 8 hours ago
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ
. . .  about 8 hours ago
ਪੁਰਤਗਾਲ 'ਚ ਟਰਾਮ ਪਲਟਣ ਕਾਰਨ 2 ਬੱਚਿਆਂ ਸਮੇਤ 28 ਲੋਕ ਜ਼ਖ਼ਮੀ
. . .  about 9 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 9 hours ago
ਅੱਜ ਦਾ ਵਿਚਾਰ
. . .  about 10 hours ago
ਕਪਿਲ-ਗਿੰਨੀ ਦੀ ਰਿਸੈੱਪਸ਼ਨ ਪਾਰਟੀ ਦੀ ਫ਼ੋਟੋ
. . .  1 day ago
ਕਪਿਲ -ਗਿੰਨੀ ਦੀ ਰਿਸੈੱਪਸ਼ਨ ਪਾਰਟੀ 'ਚ ਮਲਕੀਤ , ਸਰਤਾਜ ਤੇ ਦਲੇਰ ਮਹਿੰਦੀ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਮਲ ਦੀ ਜੀਓ ਹੋਟਲ 'ਚ ਰਿਸੈੱਪਸ਼ਨ ਪਾਰਟੀ
. . .  1 day ago
ਕਪਿਲ-ਗਿੰਨੀ ਦੀ ਰਿਸੈਪਸ਼ਨ ਪਾਰਟੀ 'ਚ ਗਾਇਕ ਅਤੇ ਕਲਾਕਾਰ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਰਿਸੈਪਸ਼ਨ ਦੀਆਂ ਤਸਵੀਰਾਂ
. . .  1 day ago
ਪੇਸ਼ੀ ਲਈ ਲਿਆਂਦਾ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  1 day ago
ਕਪਿਲ-ਗਿੰਨੀ ਦੇ ਵਿਆਹ ਦੀ ਰਿਸੈੱਪਸ਼ਨ ਪਾਰਟੀ ਸ਼ੁਰੂ
. . .  1 day ago
ਸ੍ਰੀਲੰਕਾ ਦੇ ਵਿਵਾਦਗ੍ਰਸਤ ਪ੍ਰਧਾਨ ਕੱਲ੍ਹ ਨੂੰ ਦੇਣਗੇ ਅਸਤੀਫ਼ਾ
. . .  1 day ago
ਕਰਨਾਟਕ : ਜ਼ਹਿਰੀਲਾ ਪ੍ਰਸਾਦ ਨਾਲ 5 ਮੌਤਾਂ, 82 ਹਸਪਤਾਲ ਭਰਤੀ
. . .  1 day ago
ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੀ ਪ੍ਰੈੱਸ ਵਾਰਤਾ
. . .  about 1 hour ago
ਵਿਸਫੋਟ ਸਮਗਰੀ ਸਮੇਤ ਇੱਕ ਗ੍ਰਿਫ਼ਤਾਰ
. . .  about 1 hour ago
ਵਿਆਹ ਦੇ ਬੰਧਨ 'ਚ ਬੱਝੇ ਸਾਇਨਾ ਨੇਹਵਾਲ ਅਤੇ ਪੀ. ਕਸ਼ਯਪ
. . .  14 minutes ago
20 ਦਸੰਬਰ ਤੱਕ ਮੁਲਤਵੀ ਰਾਕੇਸ਼ ਅਸਥਾਨਾ ਮਾਮਲੇ ਦੀ ਸੁਣਵਾਈ
. . .  32 minutes ago
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ 'ਚ ਕੀਤਾ ਸਰੈਂਡਰ
. . .  about 1 hour ago
1 ਕਿੱਲੋ ਹੈਰੋਇਨ ਸਮੇਤ 2 ਵਿਅਕਤੀ ਨੂੰ ਕੀਤਾ ਕਾਬੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਕਰਨ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਸੰਪਾਦਕੀ

ਟੈਕਸਾਂ ਤੇ ਵਪਾਰ ਸਬੰਧੀ ਗੈਟ ਸਮਝੌਤਾ ਅਸਫ਼ਲ ਕਿਉਂ ਹੋਇਆ?

ਦੁਨੀਆ ਵਿਚ ਆਰਥਿਕਤਾ ਨੂੰ ਕੌਣ ਕੰਟਰੋਲ ਕਰਦਾ ਹੈ? (5)

(ਕੱਲ੍ਹ ਤੋਂ ਅੱਗੇ)
I.T.O. ਦਾ ਨਾ ਬਣ ਸਕਣਾ : ਬਰੈਟਨ ਵੁਡਜ਼ ਸਮਝੌਤੇ ਮਗਰੋਂ ਵਰਲਡ ਬੈਂਕ ਤੇ ਆਈ.ਐਮ.ਐਫ. ਨੂੰ ਅਮਰੀਕਾ ਵਲੋਂ 1945 ਵਿਚ, ਮਿਲੀ ਪ੍ਰਵਾਨਗੀ ਤੋਂ ਪਿੱਛੋਂ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਐਸ ਟਰੂਮੈਨ (Harry S. Truman) ਦੀ ਕਾਰਜਕਾਰਨੀ ਨੇ ਸੰਸਾਰ ਪੱਧਰ 'ਤੇ 1947 ਵਿਚ ਇਕ ਅੰਤਰਰਾਸ਼ਟਰੀ ਵਪਾਰਕ ਸੰਸਥਾ ਬਣਾਉਣ ਦਾ ਯਤਨ ਕੀਤਾ, ਜਿਸ ਦਾ ਖਰੜਾ ਹਵਾਨਾ ਚਾਰਟਰ ਦੇ ਨਾਂਅ ਨਾਲ ਤਿਆਰ ਹੋਇਆ। ਖਰੜੇ ਵਿਚ 'ਜੇ ਤੁਹਾਡਾ ਗੁਆਂਢੀ ਦੇਸ਼ ਮੰਗਤਾ ਹੈ' 'Thy neighbor a beggar' ਨੂੰ ਧਿਆਨ ਵਿਚ ਰੱਖ ਕੇ ਨੀਤੀ ਬਣਾਈ ਗਈ, ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਕਾਰਜਕਾਰਨੀ ਦੀ ਪ੍ਰਵਾਨਗੀ ਤਾਂ ਪ੍ਰਾਪਤ ਸੀ ਪਰ ਅਮਰੀਕਾ ਦੀ ਕਾਂਗਰਸ ਨੇ ਨਾਂਹ ਕਰ ਦਿੱਤੀ। ਇਸ ਤਰ੍ਹਾਂ ਇਹ I.T.O. ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ ਨਾਂਅ 'ਤੇ ਬਣਨ ਵਾਲੀ ਸੰਸਥਾ ਜਨਮ ਤੋਂ ਪਹਿਲਾਂ ਹੀ ਮਰ ਗਈ ਪਰ ਇਕ ਹੋਰ ਸੰਸਥਾ ਨੂੰ ਜਨਮ ਦੇ ਗਈ।ਯਾਦ ਰਹੇ ਕਿ ਪਹਿਲੀ ਸੰਸਾਰ ਜੰਗ ਦੇ ਖ਼ਤਮ ਹੋਣ ਤੇ, ਅਮਰੀਕਾ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਦੇ ਯਤਨਾਂ ਨਾਲ, 1919 ਵਿਚ ਲੀਗ ਆਫ ਨੇਸ਼ਨਸ਼ ਬਣੀ ਸੀ ਪਰ ਅਮਰੀਕਾ ਖ਼ੁਦ ਇਸ ਦਾ ਮੈਂਬਰ ਨਾ ਬਣ ਸਕਿਆ, ਕਿਉਂਕਿ ਪਾਰਲੀਮੈਂਟ ਵਿਚ ਬਹੁਗਿਣਤੀ ਨਾ ਹੋਣ ਕਾਰਨ ਵਿਲਸਨ ਨੂੰ ਪ੍ਰਵਾਨਗੀ ਨਹੀਂ ਸੀ ਮਿਲੀ।
ਗੈਟ ਦਾ ਹੋਂਦ ਵਿਚ ਆਉਣਾ : ITO ਦੇ ਨਾ ਬਣ ਸਕਣ ਤੋਂ ਬਾਅਦ, 1948 ਤੱਕ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਜੋ ਕਾਰਜਕਾਰੀ ਅਖ਼ਤਿਆਰਾਂ ਦੀ ਵਰਤੋਂ ਕਰਦਿਆਂ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਲਏ ਬਗੈਰ ਅਮਰੀਕਾ ਨੂੰ ਅੰਤਰਰਾਸ਼ਟਰੀ ਇਕਰਾਰਨਾਮਿਆਂ ਦੇ ਪਾਬੰਦ ਕਰਨ ਦੇ ਸਮਰੱਥ ਹੋ ਚੁੱਕੇ ਸਨ, ਨੇ ਅਮਰੀਕਾ ਵਲੋਂ ਹੀ ਇਕ ਹੋਰ ਅੰਤਰਰਾਸ਼ਟਰੀ ਇਕਰਾਰਨਾਮੇ ਤਹਿਤ ਇਕ ਨਵੀਂ ਸੰਸਥਾ ਕਾਇਮ ਕਰਨ ਦਾ ਕੰਮ ਆਰੰਭ ਕਰ ਲਿਆ। ਇਸ ਇਕਰਾਰਨਾਮੇ ਦਾ ਨਾਂਅ GATT (General Agreement on Tariffs and Trade) ਭਾਵ 'ਵਪਾਰ ਤੇ ਵਪਾਰਕ ਉਪਜਾਂ 'ਤੇ ਟੈਕਸਾਂ ਬਾਰੇ ਆਮ ਸਹਿਮਤੀ' ਸੀ। ਇਸ ਇਕਰਾਰਨਾਮੇ (ਗੈਟ) ਦੇ ਕਰਤਾ 22 ਵਿਕਸਤ ਦੇਸ਼ ਸਨ, ਜਿਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਸਾਰੇ ਦੇਸ਼ਾਂ ਨੂੰ ਜੋੜਨਾ, ਜਿਹੜੇ ਦੇਸ਼ ਜਾਂ ਤਾਂ ਨਿਹਾਇਤ ਗ਼ਰੀਬ ਜਾਂ ਤਰੱਕੀ ਦੀ ਰਾਹ 'ਤੇ ਤੁਰੇ ਹੀ ਸਨ, ਜਾਂ ਸਿਆਸੀ ਤੌਰ 'ਤੇ ਕਿਸੇ ਤਾਨਾਸ਼ਾਹੀ ਅਧੀਨ ਸਨ ਜਾਂ ਅਜੇ ਕਿਸੇ ਦੇਸ਼ ਦੀਆਂ ਕਾਲੋਨੀਆਂ ਹੀ ਸਨ, ਜਾਂ ਫਿਰ ਸਰਕਾਰਾਂ ਵਲੋਂ ਚਲਾਈਆਂ ਜਾ ਰਹੀਆਂ ਆਰਥਿਕਤਾਵਾਂ ਤੋਂ ਨਾਵਾਕਫ ਸਨ। ਇਸ ਦਾ ਵੇਰਵਾ ਜੋਨ ਐਚ ਜੈਕਸਨ ਤੇ ਉਸ ਦੇ ਦੋ ਹੋਰ ਸਾਥੀਆਂ ਵਿਲਿਅਮ ਡੈਵੀ ਅਤੇ ਐਲਨ ੳ ਸਾਇਕਸ ਦੀ ਅੰਤਰਰਾਸ਼ਟਰੀ ਆਰਥਿਕ ਮਾਮਲਿਆਂ ਸਬੰਧੀ ਕਾਨੂੰਨੀ ਸਮੱਸਿਆਵਾਂ ਕਿਤਾਬ ਵਿਚ ਮਿਲਦਾ ਹੈ। ਵਿਕਸਤ ਦੇਸ਼ ਇਹ ਵੀ ਮਹਿਸੂਸ ਕਰਦੇ ਸਨ ਜੇ ਸਭ ਨੂੰ ਮੈਂਬਰ ਬਣਾ ਲਿਆ ਗਿਆ ਤਾਂ ਵਿਕਸਤ ਦੇਸ਼ਾਂ ਦੀ ਪੁੱਛ ਪ੍ਰਤੀਤ ਘਟ ਜਾਵੇਗੀ, ਉਹ ਆਪਣੀਆਂ ਸ਼ਰਤਾਂ 'ਤੇ ਵਪਾਰ ਨਹੀਂ ਕਰ ਸਕਣਗੇ। ਉਹ ਚਾਹੁੰਦੇ ਸਨ ਕਿ ਵਿਸ਼ਵ ਵਪਾਰ ਦੀਆਂ ਸ਼ਰਤਾਂ ਉਹ ਹੀ ਤੈਅ ਕਰਨ ਜਾਂ ਫਿਰ ਉਨ੍ਹਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਵੱਖਰੇ ਨਿਯਮ ਬਣਾਏ ਜਾਣ। ਜਦੋਂਕਿ ਅਜੇ ਵਿਕਾਸ ਕਰ ਰਹੇ ਦੇਸ਼ ਇਕ ਨਵਾਂ ਵਪਾਰਕ ਸੰਸਾਰ ਪ੍ਰਬੰਧ ਚਾਹੁੰਦੇ ਸਨ ਤੇ ਖਾਸ ਸਹੂਲਤਾਂ ਦੀ ਮੰਗ ਕਰ ਰਹੇ ਸਨ। ਪ੍ਰੋਫੈਸਰ ਜੈਕਸਨ ਅਨੁਸਾਰ (world trade …. The Law of GATT) ਇਹ ਫਰੀ ਟਰੇਡ ਬਨਾਮ ਸੁਰੱਖਿਆਵਾਦ ਜਾਂ ਅੰਤਰਰਾਸ਼ਟਰੀਅਤਾ ਬਨਾਮ national ਕੌਮੀ Sovereignty ਦਾ ਮੁੱਦਾ ਬਣ ਗਿਆ। ਵਿਕਸਤ ਦੇਸ਼ ਚਾਹੁੰਦੇ ਸਨ ਕਿ ਘੱਟ ਵਿਕਸਤ ਦੇਸ਼ਾਂ 'ਤੇ ਜਿਹੜੀਆਂ ਪਾਬੰਦੀਆਂ ਲਾਈਆਂ ਜਾਣ ਉਹ ਇਸ ਤਰ੍ਹਾਂ ਦੀਆਂ ਹੋਣ, ਜਿਨ੍ਹਾਂ ਨੂੰ ਵਿਕਸਤ ਦੇਸ਼ ਲਾਗੂ ਕਰਾ ਸਕਣ ਤੇ ਲਾਗੂ ਕਰਨ ਲਈ ਵੀ ਇਕ ਵੱਖਰਾ ਅਦਾਰਾ ਹੋਣਾ ਚਾਹੀਦਾ ਹੈ। ਪਰ ਦੂਜੇ ਦੇਸ਼ ਇਹੋ ਜਿਹੀਆਂ ਪਾਬੰਦੀਆਂ ਦੀ ਵਿਰੋਧਤਾ ਕਰ ਰਹੇ ਸਨ ਅਤੇ ਆਪਣੇ ਸਾਧਨਾਂ ਦੀ ਸੁਰੱਖਿਅਤਾ ਮੰਗ ਰਹੇ ਸਨ।
ਗੈਟ ਸਮਝੌਤੇ ਵਿਚ ਧਾਰਾ 18 ਪਾਈ ਗਈ, ਜਿਸ ਅਧੀਨ ਵਿਕਾਸ ਕਰ ਰਹੇ ਦੇਸ਼ਾਂ ਨੂੰ ਕੁਝ ਛੋਟਾਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ 1955 ਵਿਚ ਬਦਲ ਦਿੱਤਾ ਗਿਆ। ਇਹ ਚਾਰ ਕਿਸਮ ਦੀਆਂ ਛੋਟਾਂ ਸਨ। ਜਿਵੇਂ (1) ਜੇਕਰ ਤੁਹਾਡੀ ਸਨਅਤ ਅਜੇ ਬਚਪਨੇ ਵਿਚ ਹੈ (2) ਜਾਂ ਤੁਸੀਂ ਕੋਈ ਖਾਸ ਕਿਸਮ ਦੀ ਸਨਅਤ ਨਵੇਂ ਸਿਰਿਓਂ ਵਿਕਸਤ ਕਰਨਾ ਚਾਹੁੰਦੇ ਹੋ (3) ਜਾਂ ਤੁਹਾਡਾ (ਬੈਲੈਂਸ ਆਫ ਪੇਮੈਂਟ) ਅਦਾ ਕਰਨਯੋਗ ਰਕਮ ਦਾ ਸੰਤੁਲਨ ਵਿਗੜਿਆ ਹੋਇਆ ਹੈ (4) ਜਾਂ ਫਿਰ ਜੇਕਰ ਤੁਹਾਡੀ ਆਰਥਿਕਤਾ ਅਜੇ ਵਿਕਾਸ ਦੇ ਰੌਂ ਵਿਚ ਹੈ ਤੇ ਜੀਵਨ ਪੱਧਰ ਦੇ ਮਿਆਰਾਂ ਤੋਂ ਨੀਵੀਂ ਚੱਲ ਰਹੀ ਹੈ ਤਾਂ ਤੁਸੀਂ ਦੂਜੇ ਦੇਸ਼ਾਂ ਦੀ ਪੈਦਾਵਾਰ ਦੀ ਦਰਾਮਦ 'ਤੇ ਟੈਕਸ ਜਾਂ ਡਿਊਟੀ ਲਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵੜਨ ਤੋਂ ਰੋਕ ਸਕਦੇ ਹੋ। ਇਹ ਰਿਆਇਤਾਂ ਜੋ ਅਣਵਿਕਸਤ ਦੇਸ਼ਾਂ ਨੂੰ ਦਿੱਤੀਆਂ ਗਈਆਂ, ਵਿਕਸਤ ਦੇਸ਼ਾਂ ਨੂੰ ਮਨਜ਼ੂਰ ਨਹੀਂ ਸਨ। ਵਿਕਸਤ ਦੇਸ਼ ਇਹ ਕਹਿੰਦੇ ਸਨ ਜੇਕਰ ਤੁਸੀਂ ਕੱਚਾ ਮਾਲ ਵਿਕਸਤ ਦੇਸ਼ਾਂ ਨੁੂੰ ਭੇਜਿਆ ਹੈ ਤਾਂ ਉਸੇ ਕੱਚੇ ਮਾਲ ਨੂੰ ਤਿਆਰ ਕਰਕੇ ਜੇ ਵਿਕਸਤ ਦੇਸ਼ ਵਾਪਸ ਭੇਜਦਾ ਹੈ, ਤਾਂ ਤੁਸੀਂ ਉਸ 'ਤੇ ਟੈਕਸ ਨਹੀਂ ਲਾ ਸਕਦੇ, ਭਾਵੇਂ ਇਸ ਨਾਲ ਤੁਹਾਡੇ ਦੇਸ਼ ਦੀ ਪ੍ਰੋਸੈਸਿੰਗ ਕਿਰਿਆ 'ਤੇ ਅਸਰ ਪੈਂਦਾ ਹੋਵੇ। ਭਾਵ ਤੁਸੀਂ ਕੌਫ਼ੀ ਦੇ ਬੀਜ ਵਿਕਸਤ ਦੇਸ਼ ਨੂੰ ਭੇਜਦੇ ਹੋ ਤੇ ਉਥੋਂ ਪੀਸੀ ਹੋਈ ਕੌਫ਼ੀ ਤਿਆਰ ਹੋ ਕੇ ਡੱਬਾ ਬੰਦ ਤੁਹਾਡੇ ਦੇਸ਼ ਵਿਚ ਵਾਪਸ ਆਉਂਦੀ ਹੈ ਤਾਂ ਉਸ 'ਤੇ ਟੈਕਸ ਨਹੀਂ ਲਾਓਗੇ। ਨਾ ਹੀ ਤੁਸੀਂ ਵਿਕਸਤ ਦੇਸ਼ਾਂ ਵਲੋਂ ਭੇਜੇ ਗਏ ਬਿਊਟੀ ਪ੍ਰੋਡਕਟਸ ਭਾਵ ਸੁਰਖੀ ਬਿੰਦੀ, ਖੁਸ਼ਬੂਦਾਰ ਤੇਲਾਂ ਜਾਂ ਹੋਰ ਇਹੋ ਜਿਹੀ ਚੀਜ਼ਾਂ ਇਹ ਕਹਿ ਕੇ ਦੇਸ਼ ਅੰਦਰ ਆਉਣੋਂ ਰੋਕੋਗੇ ਕਿ ਔਖੇ ਤਰੀਕੇ ਨਾਲ ਕਮਾਈ ਗਈ ਵਿਦੇਸ਼ੀ ਮੁਦਰਾ ਅਸੀਂ ਇਨ੍ਹਾਂ ਚੀਜ਼ਾਂ 'ਤੇ ਨਹੀਂ ਖਰਚ ਸਕਦੇ ਕਿਉਂਕਿ ਬੈਲੈਂਸ ਆਫ ਪੇਮੈਂਟ ਤੁਹਾਡੇ ਦੇਸ਼ ਦੀ ਸਮੱਸਿਆ ਹੈ ਨਾ ਕਿ ਵਿਕਸਤ ਦੇਸ਼ਾਂ ਦੀ।
ਗੈਟ ਫੇਲ੍ਹ ਕਿਉਂ ਹੋਈ
ਅਮਰੀਕਾ ਅਸਲ ਵਿਚ ਆਈ.ਟੀ.ਓ. ਬਣਾਉਣਾ ਚਾਹੁੰਦਾ ਸੀ ਜਿਹੜੀ ਹੋਂਦ ਵਿਚ ਨਹੀਂ ਆ ਸਕੀ। 1934 ਵਿਚ ਰਾਸ਼ਟਰਪਤੀ ਨੂੰ ਮਿਲੇ ਅਧਿਕਾਰਾਂ ਅਧੀਨ ਰਾਸ਼ਟਰਪਤੀ ਨੂੰ ਦੂਜੇ ਦੇਸ਼ਾਂ ਨਾਲ ਮਸ਼ਵਰਾ ਕਰਕੇ ਟੈਕਸ ਘਟਾਉਣ ਦੇ ਯਤਨਾਂ ਹਿੱਤ ਇਕ ਸੰਸਥਾ ਬਣਾਉਣ ਦਾ ਅਧਿਕਾਰ ਸੀ। ਗੈਟ ਤਾਂ ਅਮਰੀਕਾ ਦੀ ਮਜਬੂਰੀ ਸੀ। ਗੈਟ ਤਾਂ ਸਮੁੱਚੇ ਦੇਸ਼ਾਂ ਦਾ ਇਕ ਵਿਆਪਕ ਸਮਝੌਤਾ ਸੀ। ਦੂਜਾ, ਜਿਹੜੇ ਆਰਥਿਕ ਕਾਰਨਾਂ ਕਰਕੇ ਜਰਮਨੀ ਸਨਅਤੀ ਤੇ ਆਰਥਿਕ ਤੌਰ 'ਤੇ ਤਕੜਾ ਹੋ ਗਿਆ ਸੀ, ਉਨ੍ਹਾਂ ਕਾਰਨਾਂ ਤੇ ਅਮਰੀਕਾ ਕਬਜ਼ਾ ਕਰਨਾ ਚਾਹੁੰਦਾ ਸੀ ਜਿਹੜਾ ITO ਵਿਚ ਤਾਂ ਸੰਭਵ ਸੀ ਪਰ ਗੈਟ ਵਿਚ ਨਹੀਂ ਸੀ। 1945 ਵਿਚ ਅਮਰੀਕੀ ਕਾਂਗਰਸ ਵਲੋਂ Reciprocal Trade Agreements Act ਦੀ ਮਿਆਦ ਵਧਾਉਣ ਮਗਰੋਂ ਸੰਯੁਕਤ ਰਾਸ਼ਟਰ ਵਿਚ ਇਕ ਆਰਥਿਕ ਤੇ ਸਮਾਜਿਕ ਕੌਂਸਲ (Eco-Soc) ਬਣਾਈ ਗਈ ਤੇ 1946 ਵਿਚ ਵਪਾਰ ਤੇ ਰੁਜ਼ਗਾਰ ਬਾਰੇ ਲੰਡਨ ਵਿਚ ਕਾਨਫ਼ਰੰਸ ਦਾ ਖਰੜਾ ਅਮਰੀਕਾ ਵਲੋਂ ਤਿਆਰ ਕਰਕੇ ਪੇਸ਼ ਕੀਤਾ ਗਿਆ, ਜਿਸ ਵਿਚ ITO ਨੂੰ ਮੁੱਖ ਸੰਸਥਾ ਤੇ ਗੈਟ ਨੂੰ ਉਸ ਦਾ ਹਿੱਸਾ ਮੰਨਦੇ ਹੋਏ ਗੈਟ ਨੂੰ ਇਕ ਸੰਸਥਾ ਵਜੋਂ ਨਹੀਂ ਬਲਕਿ ਇਕ ਆਮ ਇਕਰਾਰਨਾਮੇ ਵਜੋਂ ਮੰਨਿਆ ਗਿਆ। 1945 'ਚ ਰਾਸ਼ਟਰਪਤੀ ਨੂੰ ਮਿਲੇ ਅਖ਼ਤਿਆਰਾਂ ਦੀ ਮਿਆਦ ਦਾ ਵਾਧਾ 1948 ਵਿਚ ਖ਼ਤਮ ਹੋ ਗਿਆ। ਅਮਰੀਕੀ ਕਾਂਗਰਸ ਨੇ ਆਈ.ਟੀ.ਓ. ਨੂੰ ਮਨਜ਼ੂਰੀ ਨਾ ਦਿੱਤੀ। ਆਈ.ਟੀ.ਓ. ਖ਼ਤਮ ਹੋ ਗਈ ਤੇ ਅਮਰੀਕਾ ਨੂੰ ਜਿਵੇਂ ਉੱਤੇ ਦੱਸਿਆ ਗਿਆ ਹੈ ਮਜਬੂਰਨ ਗੈਟ ਸਮਝੌਤਾ ਕਰਨਾ ਹੀ ਪਿਆ।
(ਬਾਕੀ ਕੱਲ੍ਹ)


-# 530, ਸੈਕਟਰ 33-ਬੀ, ਚੰਡੀਗੜ੍ਹ
98151-33530

 

ਪੰਜਾਬ ਤੇ ਜੰਮੂ-ਕਸ਼ਮੀਰ ਲਈ ਲਾਭਦਾਇਕ ਰਹੇਗਾ ਕੰਢੀ ਡੈਮ

ਦੇਸ਼ ਦੀ ਵੰਡ ਤੋਂ ਪਹਿਲਾਂ ਦਰਿਆ ਰਾਵੀ ਵਿਚੋਂ ਮਾਧੋਪੁਰ ਦੇ ਸਥਾਨ ਤੋਂ ਦੋ ਨਹਿਰਾਂ ਨਿਕਲਦੀਆਂ ਸਨ। ਇਕ ਅਪਰ ਬਾਰੀ ਦੁਆਬ ਨਹਿਰ ਜੋ ਰਾਵੀ ਦੇ ਖੱਬੇ ਪਾਸੇ ਤੋਂ ਜਿਹੜੀ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲਾਹੌਰ ਜ਼ਿਲ੍ਹਿਆਂ ਦੇ ਖੇਤਰ ਨੂੰ ਪਾਣੀ ਦਿੰਦੀ ਸੀ ਅਤੇ ਦੂਜੀ ...

ਪੂਰੀ ਖ਼ਬਰ »

ਕਰਜ਼ਿਆਂ ਸਬੰਧੀ ਦੋਗਲੀ ਨੀਤੀ 'ਤੇ ਚੱਲ ਰਹੇ ਹਨ ਬੈਂਕ

ਕਰਜ਼ਾਈ ਸਨਅਤਕਾਰਾਂ ਨੂੰ ਗੱਫੇ ਤੇ ਕਿਸਾਨਾਂ ਨੂੰ ਧੱਕੇ

ਅੰਗਰੇਜ਼ੀ ਦੇ ਇਕ ਅਖ਼ਬਾਰ 'ਚ ਛਪੀ ਰਿਪੋਰਟ ਦੇ ਅਨੁਸਾਰ, ਇਸ ਸਾਲ ਦੇ ਅਪ੍ਰੈਲ ਮਹੀਨੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਕੋਟੜਾ ਦੇ ਕਿਸਾਨ ਕਰਮਜੀਤ ਸਿੰਘ ਨੂੰ ਇਸ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਸ ਵਲੋਂ ਭੁਗਤਾਨ ਕੀਤਾ ਗਿਆ 4.34 ਲੱਖ ਰੁਪਏ ਦਾ ...

ਪੂਰੀ ਖ਼ਬਰ »

ਭੱਠਿਆਂ ਨਾਲ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ

ਸੁਚੱਜੀ ਯੋਜਨਾਬੰਦੀ ਦੀ ਲੋੜ

ਪੰਜਾਬ ਵਿਚ ਹੀ ਨਹੀਂ, ਸਗੋਂ ਦੇਸ਼ ਭਰ ਵਿਚ ਹਰ ਤਰ੍ਹਾਂ ਦੇ ਪ੍ਰਦੂਸ਼ਣ ਦੀ ਸਮੱਸਿਆ ਬੇਹੱਦ ਗੰਭੀਰ ਹੁੰਦੀ ਜਾ ਰਹੀ ਹੈ। ਇਸ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਦੇਸ਼ ਵਿਚ ਲੱਖਾਂ ਲੋਕ ਪ੍ਰਦੂਸ਼ਣ ਕਾਰਨ ਮਰ ਰਹੇ ਹਨ ਜਾਂ ਉਨ੍ਹਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਭਿਆਨਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX