ਤਾਜਾ ਖ਼ਬਰਾਂ


ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  28 minutes ago
ਗੱਗੋਮਾਹਲ/ਰਮਦਾਸ, 21 ਮਈ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਦਰੀਆ ਮੂਸਾ ਨਜ਼ਦੀਕ ਦਰਿਆ ਰਾਵੀ 'ਚ ਨਹਾਉਣ ਸਮੇਂ ਇਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਕੁਲਦੀਪ...
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  48 minutes ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  57 minutes ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  about 3 hours ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  about 3 hours ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  about 3 hours ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  about 3 hours ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  about 4 hours ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  about 4 hours ago
ਨਵੀਂ ਦਿੱਲੀ, 21 ਮਈ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਮੇਨਕਾ ਗਾਂਧੀ ਅਤੇ ਜਨਰਲ ਵੀ. ਕੇ. ਸਿੰਘ ਅੱਜ ਸ਼ਾਮੀਂ 5 ਵਜੇ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ 'ਚ...
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  about 5 hours ago
ਨਵੀਂ ਦਿੱਲੀ, 21 ਮਈ- ਦੇਸ਼ ਭਰ 'ਚ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ...
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  about 5 hours ago
ਨਵੀਂ ਦਿੱਲੀ, 21 ਮਈ- ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਬੈਠਕ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੁਣ ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ...
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 5 hours ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਯਾਰਵਾਨ ਇਲਾਕੇ ਦੇ ਜੰਗਲ 'ਚ...
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 6 hours ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  about 6 hours ago
ਨਵੀਂ ਦਿੱਲੀ, 21 ਮਈ- ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਕੁਝ ਥਾਵਾਂ 'ਤੇ ਈ. ਵੀ. ਐੱਮ. ਦੀ ਹੇਰਾ-ਫੇਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਦਿਆਂ ਕਿਹਾ ਹੈ ਕਿ ਈ. ਵੀ. ਐੱਮ. ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ...
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  1 minute ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ 'ਚ ਉਲਝ ਗਏ...
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  about 7 hours ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  about 7 hours ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  about 7 hours ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  about 8 hours ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  about 8 hours ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  about 8 hours ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  about 9 hours ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  about 9 hours ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  about 9 hours ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 10 hours ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  about 10 hours ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  about 10 hours ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  about 10 hours ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 10 hours ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 11 hours ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 11 hours ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 12 hours ago
ਮੁਇਨੁਲ ਹੱਕ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 7 hours ago
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 12 hours ago
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 12 hours ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 12 hours ago
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  about 1 hour ago
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  about 1 hour ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  about 1 hour ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 550

ਕਪੂਰਥਲਾ / ਫਗਵਾੜਾ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਮਾਪਤ

ਜ਼ਿਲ੍ਹੇ ਦੀਆਂ ਚਾਰ ਸਬ ਡਵੀਜ਼ਨਾਂ ਵਿਚ 61.63 ਪ੍ਰਤੀਸ਼ਤ ਵੋਟਾਂ ਪੋਈਆਂ

ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਜ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਅੱਜ ਜ਼ਿਲ੍ਹੇ ਵਿਚ ਅਮਨ ਅਮਾਨ ਨਾਲ ਸਮਾਪਤ ਹੋਈਆਂ | ਚੋਣਾਂ ਦੌਰਾਨ ਜ਼ਿਲ੍ਹੇ ਵਿਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਸਮੁੱਚਾ ਚੋਣ ਅਮਲ ਸਫ਼ਲਤਾ ਪੂਰਵਕ ਨੇਪਰੇ ਚੜਿ੍ਹਆ | ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 61.63 ਪ੍ਰਤੀਸ਼ਤ ਦੇ ਕਰੀਬ ਵੋਟਾਂ ਪਈਆਂ | ਪ੍ਰਸ਼ਾਸਨਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਤੱਕ 16 ਪ੍ਰਤੀਸ਼ਤ, 12 ਵਜੇ ਤੱਕ 29 ਪ੍ਰਤੀਸ਼ਤ ਤੇ ਦੁਪਹਿਰ ਬਾਅਦ 2 ਵਜੇ ਤੱਕ 42 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਸਨ | ਕਪੂਰਥਲਾ ਪੰਚਾਇਤ ਸੰਮਤੀ ਲਈ 57.51, ਫਗਵਾੜਾ ਪੰਚਾਇਤ ਸੰਮਤੀ ਲਈ 60.96, ਢਿਲਵਾਂ ਪੰਚਾਇਤ ਸੰਮਤੀ ਲਈ 62 ਪ੍ਰਤੀਸ਼ਤ, ਨਡਾਲਾ ਪੰਚਾਇਤ ਸੰਮਤੀ ਲਈ 61.08 ਪ੍ਰਤੀਸ਼ਤ ਤੇ ਸੁਲਤਾਨਪੁਰ ਪੰਚਾਇਤ ਸੰਮਤੀ ਲਈ 60.58 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ | ਭੁਲੱਥ ਸਬ ਡਵੀਜ਼ਨ ਦੇ ਪਿੰਡ ਬੱਲੋਚੱਕ 'ਤੇ 6.40 ਵਜੇ ਆਖ਼ਰੀ ਵੋਟ ਪਈ ਜਦਕਿ ਪੰਡੋਰੀ ਅਰਾਈਆਂ ਵਿਚ 7.15 ਵਜੇ ਵੋਟਾਂ ਪੈਣ ਦਾ ਕੰਮ ਸਮਾਪਤ ਹੋਇਆ | ਇਸੇ ਤਰ੍ਹਾਂ ਫਗਵਾੜਾ ਸਬ ਡਵੀਜ਼ਨ ਵਿਚ ਹਰਬੰਸਪੁਰ ਵਿਚ ਪੈਂਦੇ ਬੂਥ 'ਤੇ 6 ਵਜੇ ਤੱਕ ਜਦਕਿ ਰਿਹਾਣਾ ਜੱਟਾਂ 'ਤੇ 7 ਵਜੇ ਤੱਕ ਵੋਟਾਂ ਪਈਆਂ | ਚੋਣਾਂ ਅਮਨ ਅਮਾਨ ਨਾਲ ਖ਼ਤਮ ਹੋਣ 'ਤੇ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਚੋਣ ਅਫ਼ਸਰ, ਸਤਿੰਦਰ ਸਿੰਘ ਐੱਸ.ਐੱਸ.ਪੀ. ਕਪੂਰਥਲਾ ਤੇ ਅਵਤਾਰ ਸਿੰਘ ਭੁੱਲਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਦੋਵਾਂ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਵੋਟਰਾਂ ਨੇ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦੀ ਵਰਤੋਂ ਕੀਤੀ | ਪ੍ਰਸ਼ਾਸਨ ਵਲੋਂ ਚੋਣਾਂ ਲਈ 661 ਪੋਿਲੰਗ ਬੂਥ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 56 ਅਤਿ ਸੰਵੇਦਨਸ਼ੀਲ ਤੇ 141 ਸੰਵੇਦਨਸ਼ੀਲ ਬੂਥ ਸਨ, ਜਿਨ੍ਹਾਂ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ | ਅੱਜ ਜ਼ਿਲ੍ਹਾ ਪ੍ਰੀਸ਼ਦ ਲਈ ਹੋਈਆਂ ਚੋਣਾਂ ਵਿਚ ਜ਼ਿਲ੍ਹੇ ਦੇ 10 ਜ਼ੋਨਾਂ ਤੋਂ 23 ਉਮੀਦਵਾਰਾਂ 5 ਪੰਚਾਇਤ ਸੰਮਤੀਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਢਿਲਵਾਂ, ਨਡਾਲਾ ਤੇ ਫਗਵਾੜਾ ਦੇ 86 ਜ਼ੋਨਾਂ ਤੋਂ 204 ਉਮੀਦਵਾਰਾਂ ਦੀ ਕਿਸਮਤ ਅੱਜ ਚੋਣ ਡੱਬਿਆਂ ਵਿਚ ਬੰਦ ਹੋ ਗਈ | ਕਪੂਰਥਲਾ ਹਲਕੇ ਦੇ ਪਿੰਡ ਔਜਲਾ, ਢੱਪਈ, ਧਾਲੀਵਾਲ ਦੋਨਾ, ਤਲਵੰਡੀ ਮਹਿਮਾ, ਰਜ਼ਾਪੁਰ, ਭੀਲਾ, ਭੁੱਲਰ ਬੇਟ ਦਾ ਦੌਰਾ ਕੀਤੇ ਜਾਣ 'ਤੇ ਦੇਖਿਆ ਗਿਆ ਕਿ ਬਹੁਤ ਸਾਰੇ ਪਿੰਡਾਂ ਵਿਚ ਬਹੁਤ ਹੀ ਧੀਮੀ ਰਫ਼ਤਾਰ ਨਾਲ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ | ਧਾਲੀਵਾਲ ਦੋਨਾ ਤੇ ਤਲਵੰਡੀ ਮਹਿਮਾ ਵਿਚ ਸਵੇਰ ਦੇ ਸਮੇਂ ਪੋਿਲੰਗ ਬੂਥਾਂ ਦੇ ਬਾਹਰ ਵੋਟਰਾਂ ਦੀ ਲਾਇਨ ਲੱਗੀ ਹੋਈ ਸੀ, ਜਦਕਿ ਬਹੁਤੇ ਬੂਥਾਂ 'ਤੇ ਟਾਂਵਾਂ-ਟਾਂਵਾਂ ਵੋਟਰ ਹੀ ਵੋਟ ਪਾਉਣ ਆ ਰਿਹਾ ਸੀ | ਦੁਪਹਿਰ ਬਾਅਦ ਪੌਣੇ ਤਿੰਨ ਵਜੇ ਪਿੰਡ ਭੁੱਲਰ ਬੇਟ ਦੇ ਪੋਿਲੰਗ ਬੂਥ 'ਤੇ 650 ਵਿਚੋਂ 400 ਦੇ ਕਰੀਬ ਵੋਟ ਪੋਲ ਹੋ ਚੁੱਕੀ ਸੀ | ਇਸੇ ਤਰ੍ਹਾਂ ਪਿੰਡ ਭੀਲਾ ਦੇ ਪੋਿਲੰਗ ਬੂਥ 'ਤੇ ਲਗਭਗ 4 ਵਜੇ ਦੇ ਕਰੀਬ ਵੋਟਰਾਂ ਦੀ ਕਤਾਰ ਲੱਗੀ ਹੋਈ ਸੀ |
ਬਲਾਕ ਸੁਲਤਾਨਪੁਰ ਲੋਧੀ 'ਚ 66.63 ਪ੍ਰਤੀਸ਼ਤ ਵੋਟਾਂ ਪਈਆਂ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਦੇ ਬਲਾਕ ਸੰਮਤੀ ਦੇ 17 ਜ਼ੋਨਾਂ ਵਿਚ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਸੰਪੰਨ ਹੋਇਆ ਤੇ ਕਿਸੇ ਪਾਸਿਓ ਵੀ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ | ਕੁੱਲ ਮਿਲਾਕੇ ਬਲਾਕ ਸੁਲਤਾਨਪੁਰ ਲੋਧੀ ਵਿਚ 66.63 ਪ੍ਰਤੀਸ਼ਤ ਵੋਟਾਂ ਲੋਕਾਂ ਵਲੋਂ ਪਾਈਆਂ ਗਈਆਂ |
ਡਡਵਿੰਡੀ 'ਚ 63 ਫ਼ੀਸਦੀ ਵੋਟਾਂ ਪਈਆਂ
ਡਡਵਿੰਡੀ, (ਬਲਬੀਰ ਸੰਧਾ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡਾਂ ਵਿਚ ਸ਼ੁਮਾਰ ਡਡਵਿੰਡੀ ਪਿੰਡ ਜਿੱਥੋਂ ਬਲਾਕ ਸੰਮਤੀ ਲਈ ਤਿੰਨ ਉਮੀਦਵਾਰ ਮੈਦਾਨ ਵਿਚ ਸਨ, ਵਿਖੇ 63 ਫ਼ੀਸਦੀ ਵੋਟਾਂ ਪਈਆਂ | ਇੱਥੇ ਕੁੱਲ 1836 ਵੋਟਾਂ ਵਿਚੋਂ 1150 ਵੋਟਾਂ ਪੋਲ ਹੋਈਆਂ | ਇਸੇ ਤਰ੍ਹਾਂ ਨਜ਼ਦੀਕ ਪੈਂਦੇ ਕਮਾਲਪੁਰ ਮੋਠਾਂਵਾਲਾ ਜ਼ੋਨ ਵਿਚ 1986 ਵਿਚੋਂ 1180 ਵੋਟਾਂ, ਪਿੰਡ ਭੌਰ ਵਿਚ 671 ਵਿਚੋਂ 409 ਵੋਟਾਂ ਮੁਟਕਵਾਲਾ ਵਿਖੇ 184, ਝੱਲ ਲੇਈਵਾਲਾ ਵਿਚ 177, ਗਾਜੀਪੁਰ ਵਿਚ 277, ਮੁਹੱਬਲੀਪੁਰ ਵਿਚੋਂ 385 ਵੋਟਾਂ ਪੋਲ ਹੋਈਆਂ | ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ ਗਿਆ | ਕਿਸੇ ਥਾਂ ਤੋਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਮਿਲੀ | ਪਿੰਡ ਭੌਰ ਵਿਖੇ ਭਾਵੇਂ ਪੋਿਲੰਗ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ ਸੀ, ਪਰ ਫਿਰ ਵੀ ਇਸ ਪਿੰਡ ਵਿਚੋਂ 72 ਫ਼ੀਸਦੀ ਵੋਟਾਂ ਪੋਲ ਹੋਈਆਂ |
ਬੈਲਟ ਪੇਪਰ ਗ਼ਲਤ ਹੋਣ ਕਾਰਨ ਪਿੰਡ ਭੌਰ 'ਚ ਵੋਟਿੰਗ ਇਕ ਘੰਟਾ ਲੇਟ ਸ਼ੁਰੂ ਹੋਈ
ਡਡਵਿੰਡੀ, (ਬਲਬੀਰ ਸੰਧਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਵਿਚ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭੌਰ ਵਿਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬੈਲਟ ਪੇਪਰ ਗਲਤ ਆਉਣ ਕਾਰਨ ਤਕਰੀਬਨ ਇਕ ਘੰਟਾ ਵੋਟਿੰਗ ਲੇਟ ਸ਼ੁਰੂ ਹੋਈ | ਪ੍ਰਜਾਈਡਿੰਗ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਬੈਲਟ ਗਲਤ ਹੋਣ ਕਾਰਨ ਕੁੱਝ ਸਮੇਂ ਲਈ ਪੋਿਲੰਗ ਲੇਟ ਸ਼ੁਰੂ ਕਰਨੀ ਪਈ ਤੇ ਮੌਕੇ 'ਤੇ ਪ੍ਰਬੰਧ ਕਰਕੇ ਪੋਿਲੰਗ ਤਕਰੀਬਨ 9 ਵਜੇ ਮੁੜ ਸ਼ੁਰੂ ਹੋ ਗਈ |
ਲੋਕਾਂ ਨੇ ਸਾਂਝੇ ਬੂਥ ਲਗਾ ਕੇ ਦਿੱਤਾ ਆਪਸੀ ਭਾਈਚਾਰੇ ਦਾ ਸਬੂਤ
ਭੰਡਾਲ ਬੇਟ, (ਜੋਗਿੰਦਰ ਸਿੰਘ ਜਾਤੀਕੇ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਪੂਰਨ ਅਮਨ ਸ਼ਾਂਤੀ ਨਾਲ ਸਮਾਪਤ ਹੋਈਆਂ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਸਮਾਚਾਰ ਨਹੀਂ ਮਿਲਿਆ | ਇਸ ਮੌਕੇ ਜ਼ਿਆਦਾਤਰ ਪਿੰਡਾਂ ਵਿਚ ਲੋਕਾਂ ਨੇ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਸਾਂਝੇ ਬੂਥ ਲਗਾਏ ਹੋਏ ਸਨ, ਜਿਸ ਨਾਲ ਲੋਕਾਂ ਵਿਚ ਆਪਸੀ ਭਾਈਚਾਰਾ ਝਲਕ ਰਿਹਾ ਸੀ ਪਰ ਇਸ ਦੇ ਉਲਟ ਰਾਜਸੀ ਨੇਤਾਵਾਂ ਨੂੰ ਲੋਕਾਂ ਦਾ ਆਪਸ ਵਿਚ ਰਲ ਮਿਲ ਬੈਠਣਾ ਚੰਗਾ ਨਹੀਂ ਲੱਗਾ |
ਖਲਵਾੜਾ ਤੇ ਆਸ ਪਾਸ ਦੇ ਪਿੰਡਾਂ 'ਚ ਵੋਟਾਂ ਅਮਨ ਅਮਾਨ ਨਾਲ ਪਈਆਂ
ਖਲਵਾੜਾ, (ਮਨਦੀਪ ਸਿੰਘ ਸੰਧੂ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਪਿੰਡ ਖਲਵਾੜਾ ਤੇ ਆਸ ਪਾਸ ਦੇ ਪਿੰਡਾਂ 'ਚ ਅਮਨ ਅਮਾਨ ਨਾਲ ਪਈਆਂ | ਕੁੱਝ ਬੂਥਾਂ 'ਤੇ ਮਾੜੀ ਮੋਟੀ ਬਹਿਸ ਤੋਂ ਬਾਅਦ ਮਾਹੌਲ ਆਮ ਵਰਗਾ ਹੋ ਗਿਆ | ਪਿੰਡ ਭੁੱਲਾਰਾਈ ਵਿਖੇ 4 ਵਜੇ ਗੇਟ ਬੰਦ ਕਰਨ ਮੌਕੇ ਇਕ ਦੋ ਵੋਟਾਂ ਦੇ ਮਾਮਲੇ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਿਆ ਜਿਸ ਨੂੰ ਮੌਕੇ 'ਤੇ ਮੌਜੂਦ ਪੁਲਿਸ ਕਰਮੀਆਂ ਦੀ ਮੁਸਤੈਦੀ ਨਾਲ ਜਲਦੀ ਸ਼ਾਂਤ ਕਰ ਲਿਆ ਗਿਆ |
ਅਮਨ-ਅਮਾਨ ਨਾਲ ਪਈਆਂ ਵੋਟਾਂ
ਪਾਂਸ਼ਟਾ, (ਸਤਵੰਤ ਸਿੰਘ)- ਨੁਮਾਇੰਦਿਆਂ ਲਈ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਦੀ ਘਾਟ ਕਾਰਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬੇਸ਼ੱਕ ਵਿਧਾਨ ਸਭਾ ਜਾਂ ਪੰਚਾਇਤੀ ਚੋਣਾਂ ਵਰਗੀ ਅਹਿਮੀਅਤ ਨਹੀਂ ਰੱਖਦੀਆਂ, ਪਰ ਡੁੱਬਦੇ ਜਾਂਦੇ ਲੋਕਤੰਤਰ ਨੂੰ ਬਚਾਉਣ ਲਈ ਯਤਨਸ਼ੀਲ ਲੋਕਾਂ ਵਲੋਂ ਇਨ੍ਹਾਂ ਚੋਣਾਂ ਵਿਚ ਵੀ ਉਤਸ਼ਾਹਪੂਰਵਕ ਹਿੱਸਾ ਲਿਆ ਗਿਆ ਤੇ ਕਤਾਰਾਂ ਵਿਚ ਖੜੋ ਕੇ ਵੋਟ ਦੇ 'ਹੱਕ' ਦੀ ਵਰਤੋਂ ਲਈ ਉਡੀਕ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ 7836 ਵੋਟਾਂ ਵਿਚੋਂ 4166, ਭਾਵ 53.16 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿਚੋਂ ਪਾਂਸ਼ਟਾ ਵਿਚ 54 ਪ੍ਰਤੀਸ਼ਤ, ਮਾਈਓਪੱਟੀ ਵਿਚ 61 ਪ੍ਰਤੀਸ਼ਤ, ਨਸੀਰਾਬਾਦ ਵਿਚ 49 ਪ੍ਰਤੀਸ਼ਤ, ਨਰੂੜ ਵਿਚ 48 ਪ੍ਰਤੀਸ਼ਤ, ਰਣਧੀਰਗੜ੍ਹ ਵਿਚ 63 ਪ੍ਰਤੀਸ਼ਤ ਅਤੇ ਰਾਮਪੁਰ ਖਲਿਆਣ ਵਿਚ 60 ਪ੍ਰਤੀਸ਼ਤ ਦੇ ਕਰੀਬ ਵੋਟ ਪੋਲ ਹੋਈ, ਜਿਨ੍ਹਾਂ ਵਿਚ ਪਿੰਡ ਨਰੂੜ ਦੇ ਬੂਥ ਨੰਬਰ 22 'ਤੇ 66.43 ਪ੍ਰਤੀਸ਼ਤ ਅਤੇ ਇਸੇ ਪਿੰਡ ਦੇ ਬੂਥ ਨੰਬਰ 24 'ਤੇ 37.27 ਪ੍ਰਤੀਸ਼ਤ ਪੋਲਿੰਗ ਹੋਈ | ਵੋਟ ਪਾਉਣ ਵਿਚ ਇਲਾਕੇ ਦੀਆਂ ਸੁਆਣੀਆਂ ਨੇ ਬਾਜ਼ੀ ਮਾਰੀ, ਜਿਨ੍ਹਾਂ ਦਾ ਵੋਟ ਪ੍ਰਤੀਸ਼ਤ ਮਰਦਾਂ ਦੇ 47.43 ਪ੍ਰਤੀਸ਼ਤ ਦੇ ਮੁਕਾਬਲੇ 52.56 ਪ੍ਰਤੀਸ਼ਤ ਰਿਹਾ |
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ
ਭੁਲੱਥ, (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)- ਬਲਾਕ ਸੰਮਤੀ ਨਡਾਲਾ ਦੀਆਂ 15 ਜ਼ੋਨਾਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀਆਂ ਚੋਣਾਂ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ | ਦੋ ਜਗ੍ਹਾ ਮਾਮੂਲੀ ਤਕਰਾਰ ਰਿਹਾ, ਪਰ ਸ਼ਾਂਤਮਈ ਮਾਹੌਲ ਰਿਹਾ | ਬਲਾਕ ਸੰਮਤੀ ਨਡਾਲਾ ਦੀਆਂ 15 ਜ਼ੋਨਾਂ 'ਤੇ ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ | ਪਿੰਡ ਪੰਡੋਰੀ ਅਰਾਈਆਂ ਵਿਚ ਮਾਮੂਲੀ ਜਿਹੀ ਤਕਰਾਰਬਾਜ਼ੀ ਹੋਈ, ਪਰ ਕੋਈ ਵੀ ਘਟਨਾ ਨਹੀਂ ਵਾਪਰੀ | ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਉਕਤ ਚੋਣਾਂ ਵਿਚ ਪਹਿਲਾਂ ਵੀ ਦਿਲਚਸਪੀ ਨਹੀਂ ਦਿਖਾਈ | ਉਨ੍ਹਾਂ ਉਕਤ ਚੋਣਾਂ ਵਿਚ ਕੋਈ ਵੀ ਆਪਣਾ ਵਰਕਰ ਚੋਣ ਮੈਦਾਨ ਵਿਚ ਨਹੀਂ ਉੱਤਰਿਆ ਤੇ ਖ਼ੁਦ ਆਪਣੀ ਵੋਟ ਦਾ ਮਤਦਾਨ ਵੀ ਨਹੀਂ ਕੀਤਾ ਤੇ ਰਾਮਗੜ੍ਹ ਵਿਚ 1180 ਵੋਟਾਂ ਵਿਚੋਂ 528 ਵੋਟਾਂ ਹੀ ਪੋਲ ਹੋਈਆਂ ਤੇ 44.78 ਪ੍ਰਤੀਸ਼ਤ ਹੀ ਪੋਿਲੰਗ ਹੋਈ |
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਮਨ ਅਮਾਨ ਨਾਲ ਸਮਾਪਤ
ਨਡਾਲਾ, (ਮਾਨ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਿਆ | ਇਸ ਸਬੰਧੀ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਬਲਾਕ ਨਡਾਲਾ ਦੇ 15 ਜ਼ੋਨਾਂ ਲਈ 63 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਸਨ | ਜਿਨ੍ਹਾਂ ਵਿਚ 3 ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਬਲਾਕ ਵਿਚ ਕਰੀਬ 65 ਪ੍ਰਤੀਸ਼ਤ ਪੋਿਲੰਗ ਦਾ ਅਨੁਮਾਨ ਹੈ | ਕਰੀਬ 5.30 ਵਜੇ ਤੱਕ ਵੀ ਵੱਡੇ ਪਿੰਡਾਂ ਵਿਚ ਪੋਿਲੰਗ ਚੱਲਦੀ ਰਹੀ | ਡੀ.ਐਸ.ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸੰਪਨ ਹੋਇਆ | ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ |
ਕਾਲਾ ਸੰਘਿਆਂ ਤੇ ਨੇੜਲੇ ਪਿੰਡਾਂ 'ਚ 50 ਫ਼ੀਸਦੀ ਲੋਕਾਂ ਨੇ ਕੀਤਾ ਵੋਟ ਦਾ ਇਸਤੇਮਾਲ
ਕਾਲਾ ਸੰਘਿਆਂ, ਸਤੰਬਰ (ਬਲਜੀਤ ਸਿੰਘ ਸੰਘਾ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਦੌਰਾਨ ਕਾਲਾ ਸੰਘਿਆਂ ਤੇ ਨੇੜਲੇ ਪਿੰਡਾਂ ਦੇ ਵੋਟਰਾਂ ਵਿਚ ਵੋਟਾਂ ਪ੍ਰਤੀ ਕੋਈ ਬਹੁਤਾ ਉਤਸ਼ਾਹ ਵੇਖਣ ਨੂੰ ੂ ਨਹੀਂ ਮਿਲਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਲਮਗੀਰ ਦੇ 4 ਬੂਥਾਂ ਦੇ ਕੁੱਲ 3845 ਵੋਟਰਾਂ ਚੋਂ 2034 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਜਿਸ ਦੀ 52.8 ਪ੍ਰਤੀਸ਼ਤ ਬਣਦੀ ਹੈ | ਖ਼ਾਸ ਕਾਲਾ ਦੋ ਬੂਥਾਂ ਦੇ 1987 ਵੋਟਾਂ ਚੋਂ 978 ਵੋਟਾਂ ਪੋਲ ਹੋਈਆਂ ਜਿਸ ਦੀ ਪ੍ਰਤੀਸ਼ਤ 49.2 ਬਣਦੀ ਹੈ | ਇਹਨਾਂ ਦੋਹਾਂ ਬੂਥਾਂ ਚੋਂ 601 ਮਰਦ ਵੋਟਰਾਂ ਅਤੇ 478 ਔਰਤ ਵੋਟਰਾਂ ਨੇ ਮਤਦਾਨ ਕੀਤਾ | ਨਜ਼ਦੀਕੀ ਪਿੰਡ ਬਲੇਰਖਾਨਪੁਰ ਦੇ 1055 ਵੋਟਰਾਂ ਚੋਂ 500 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ 47.3 ਫ਼ੀਸਦੀ ਵੋਟਾਂ ਪਈਆਂ | ਕੇਸਰਪੁਰ ਦੀਆਂ 380 ਚੋਂ 211 ਵੋਟਾਂ ਪੋਲ ਹੋਈਆਂ ਜੋ 55.5 ਫ਼ੀਸਦੀ ਬਣਦੀਆਂ ਹਨ | ਸੰਧੂ ਚੱਠਾ ਦੇ ਦੋ ਬੂਥਾਂ ਦੇ 1224 ਵੋਟਰਾਂ ਚੋਂ 465 ਵੋਟਾਂ ਪੋਲ ਹੋਈਆ ਜੋ ਤਕਰੀਬਨ 37.9 ਪ੍ਰਤੀਸ਼ਤ ਬਣਦਾ ਹੈ ਜੋ ਕਿ ਸਭ ਤੋਂ ਘੱਟ ਹੈ ਜਦਕਿ ਮਾਧੋਪੁਰ ਜੱਲੋਵਾਲ ਵਿਖੇ 963 ਵਿਚੋਂ 558 ਵੋਟਾਂ ਪੋਲ ਹੋਈਆਂ ਜੋ ਸਭ ਤੋਂ ਵੱਧ 57.9 ਪ੍ਰਤੀਸ਼ਤ ਬਣਦੀਆਂ ਹਨ | ਉਪਰੋਕਤ ਪਿੰਡਾਂ ਦੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ 9454 ਵੋਟਾਂ ਵਿਚੋਂ 4746 ਵੋਟਰਾਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਇਹਨਾਂ ਪਿੰਡਾਂ ਵਿੱਚ 50.2 ਫ਼ੀਸਦੀ ਵੋਟ ਪੋਲ ਹੋਈ |
ਸਿਧਵਾਂ ਦੋਨਾ ਬੂਥ ਸੰਵੇਦਨਸ਼ੀਲ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰਿਹਾ ਚੁਸਤ
ਸਿਧਵਾਂ ਦੋਨਾ, (ਅਵਿਨਾਸ਼ ਸ਼ਰਮਾ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਅੱਜ 5 ਵਜੇ ਤੱਕ ਵੋਟਾਂ ਦੀ ਪੋਿਲੰਗ ਖ਼ਤਮ ਹੋਣ ਤੋਂ ਬਾਅਦ ਅਕਾਲੀ ਤੇ ਕਾਂਗਰਸੀ ਉਮੀਦਵਾਰ ਦੀਆਂ ਕਿਸਮਤਾਂ ਡੱਬਿਆਂ ਵਿਚ ਬੰਦ ਕਰ ਦਿੱਤੀਆਂ ਗਈਆਂ | ਸਿਧਵਾਂ ਦੋਨਾ ਵਿਚ 3183 ਵੋਟਾਂ ਵਿਚੋਂ 2154 ਵੋਟਾਂ ਪੋਲ ਹੋਈਆਂ | ਇਸੇ ਤਰ੍ਹਾਂ ਪਿੰਡ ਥਿੱਗਲੀ ਵਿਚ 491 ਵਿਚੋਂ 397 ਵੋਟਾਂ ਪੋਲ ਹੋਈਆਂ | ਮਾਛੀਪਾਲ ਵਿਚ 200 ਵਿਚੋਂ 151 ਵੋਟਾਂ ਪੋਲ ਹੋਈਆਂ ਤੇ ਪਿੰਡ ਕਾਹਲਵਾਂ ਵਿਚੋਂ 634 ਵਿਚੋਂ 393 ਵੋਟਾਂ ਪੋਲ ਹੋਈਆਂ | ਵਰਨਣਯੋਗ ਹੈ ਕਿ ਸਿਧਵਾਂ ਦੋਨਾ ਬੂਥ ਸੰਵੇਦਨਸ਼ੀਲ ਹੋਣ ਕਰਕੇ ਡੀ.ਸੀ. ਕਪੂਰਥਲਾ ਮੁਹੰਮਦ ਤਇਅਬ, ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ, ਏ.ਡੀ.ਸੀ. ਵਿਕਾਸ ਅਵਤਾਰ ਸਿੰਘ ਭੁੱਲਰ ਤੇ ਐਸ.ਡੀ.ਐਮ. ਡਾ: ਨੈਨ ਭੁੱਲਰ ਨੇ ਉਚੇਚੇ ਤੌਰ 'ਤੇ ਸਿਧਵਾਂ ਦੋਨਾ ਬੂਥਾਂ 'ਤੇ ਪਹੁੰਚ ਕੇ ਸਮੂਹ ਚੋਣ ਅਮਲੇ ਨੂੰ ਨਿਰਪੱਖ ਤੇ ਸ਼ਾਂਤਮਈ ਚੋਣਾਂ ਲਈ ਜ਼ਰੂਰੀ ਨਿਰਦੇਸ਼ ਦਿੱਤੇ | ਜਿਸ ਕਰਕੇ ਮਾਹੌਲ ਸ਼ਾਂਤ ਰਿਹਾ |
ਬੇਗੋਵਾਲ ਖੇਤਰ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਮਨ ਅਮਾਨ ਨਾਲ ਸਮਾਪਤ
ਬੇਗੋਵਾਲ, (ਸੁਖਜਿੰਦਰ ਸਿੰਘ)- ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਬੇਗੋਵਾਲ ਏਰੀਏ ਵਿਚ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸੰਪਨ ਹੋਈਆਂ | ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ ਚੋਣਾਂ ਵਿਚ ਸਵੇਰ ਵੇਲੇ ਬੱਲੋਚੱਕ, ਭਦਾਸ ਤੇ ਨਿੱਕੀ ਮਿਆਣੀ ਵਿਚ ਮਾਮੂਲੀ ਤਕਰਾਰ ਹੋਏ, ਪਰ ਪੁਲਿਸ ਵਲੋਂ ਸੁਚੱਜੇ ਢੰਗ ਨਾਲ ਸਾਰੀ ਸਥਿਤੀ ਨੂੰ ਕੰਟਰੋਲ ਵਿਚ ਰੱਖਿਆ | ਇਨ੍ਹਾਂ ਚੋਣਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਲਈ ਐਸ.ਡੀ.ਐਮ. ਗੁਰਸਿਮਰਨ ਸਿੰਘ, ਐਸ.ਪੀ.ਡੀ. ਸਤਨਾਮ ਸਿੰਘ ਬੈਂਸ, ਡੀ.ਐੱਸ.ਪੀ. ਦਵਿੰਦਰ ਸਿੰਘ ਸੰਧੂ ਤੇ ਤਹਿਸੀਲਦਾਰ ਭੁਲੱਥ ਸਾਰੇ ਬੂਥਾਂ 'ਤੇ ਆਪ ਜਾ ਕੇ ਹਰੇਕ ਪਹਿਲੂ 'ਤੇ ਤਿੱਖੀ ਨਜ਼ਰ ਰੱਖੀ | ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਬੇਗੋਵਾਲ ਏਰੀਏ ਵਿਚ ਚੋਣਾਂ ਅਮਨ ਅਮਾਨ ਨਾਲ ਹੋਣ ਲਈ ਵੋਟਰਾਂ ਦਾ ਧੰਨਵਾਦ ਕੀਤਾ |
ਸੂਜੋਕਾਲੀਆ ਜ਼ੋਨ ਦੇ ਪਿੰਡ ਮੁਲਾਂਬਾਹਾ 'ਚ 87 ਪ੍ਰਤੀਸ਼ਤ ਵੋਟਾਂ ਪਈਆਂ
ਤਲਵੰਡੀ ਚੌਧਰੀਆਂ, (ਪਰਸਨ ਲਾਲ ਭੋਲਾ)- ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਪੁਰੇ ਅਮਨ ਅਮਾਨ ਨਾਲ ਹੋਈਆਂ | ਇਨ੍ਹਾਂ ਚੋਣਾਂ ਵਿਚ ਲੋਕਾਂ ਪੂਰੀ ਦਿਲਚਸਪ ਦਿਖਾਈ ਹਲਕਾ ਸੁਲਤਾਨਪੁਰ ਲੋਧੀ ਦੀ ਸਬ ਤਹਿਸੀਲ ਤਲਵੰਡੀ ਚੌਧਰੀਆਂ ਦੇ ਪੰਜ ਬੂਥਾਂ ਤੇ ਕੁਲ 'ਚ 4135 ਵੋਟਾਂ 'ਚ 2702 ਪੋਲ ਹੋਈਆਂ, ਪੋਲਿੰਗ 68 ਪ੍ਰਤੀਸ਼ਤ ਹੋਈ | ਜਦਕਿ ਸੂਜੋਕਾਲੀਆ ਜ਼ੋਨ 'ਚ ਪਿੰਡ ਮੰਗੂਪੁਰ 'ਚੋਂ 260 ਵਿਚੋਂ 208, 80 ਪ੍ਰਤੀਸ਼ਤ, ਦੂਲੋਵਾਲ 419 'ਚੋਂ 346, 82 ਪ੍ਰਤੀਸ਼ਤ, ਸੂਜੋਕਾਲੀਆ 659 'ਚੋਂ 434, 65 ਪ੍ਰਤੀਸ਼ਤ, ਮੁਲਾਂਬਾਹਾ 325 ਵਿਚੋਂ 283, 87 ਪ੍ਰਤੀਸ਼ਤ, ਬਾਜਾ 770 ਵਿਚੋਂ 599, 78 ਪ੍ਰਤੀਸ਼ਤ, ਬਸਤੀ ਹੁਸੈਨਪੁਰ ਦੁਲੋਵਾਲ 417 ਵਿਚੋਂ 332, 80 ਪ੍ਰਤੀਸ਼ਤ, ਸੈਦਪੁਰ 1116 ਵਿਚੋਂ 617, 55 ਪ੍ਰਤੀਸ਼ਤ, ਨੂਰੋਵਾਲ 354 ਵਿਚੋਂ 268, 76 ਪ੍ਰਤੀਸ਼ਤ, ਬਿਧੀਪੁਰ 730 'ਚ 463, 63 ਪ੍ਰਤੀਸ਼ਤ ਵੋਟਿੰਗ ਹੋਈ | ਪਿੰਡ ਟਿੱਬਾ ਵਿਖੇ 60 ਪ੍ਰਤੀਸ਼ਤ, 1815 ਵਿਚੋਂ 1103, 60 ਪ੍ਰਤੀਸ਼ਤ, ਪੁਰਾਣਾ ਠੱਟਾ 74 ਪ੍ਰਤੀਸ਼ਤ, ਦਰੀਏ ਵਾਲ 73 ਪ੍ਰਤੀਸ਼ਤ, ਸਾਬੂਵਾਲ 61 ਪ੍ਰਤੀਸ਼ਤ, ਬੂੜੇਵਾਲ 61 ਪ੍ਰਤੀਸ਼ਤ, ਬੂਲਪੁਰ 46 ਪ੍ਰਤੀਸ਼ਤ, ਅਮਰਕੋਟ ਵਿਚ 70 ਪੋਲਿੰਗ ਹੋਈ | ਸ਼ਾਂਤੀਪੂਰਨ ਹੋਈ ਪੋਲਿੰਗ ਤੇ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੋਟਰਾਂ ਦਾ ਧੰਨਵਾਦ ਕੀਤਾ |
ਬਲਾਕ ਢਿਲਵਾਂ 'ਚ 62 ਪ੍ਰਤੀਸ਼ਤ ਵੋਟਾਂ ਪਈਆਂ
ਢਿਲਵਾਂ, (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਅੱਜ ਇੱਥੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ ਗਿਆ | ਅੱਜ ਸਵੇਰੇ ਬਲਾਕ ਢਿਲਵਾਂ ਵਿੱਚ ਅੱਠ ਵਜੇ ਵੋਟਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਹੋਈ ਜੋ ਕਿ ਸ਼ਾਮ 4 ਵਜੇ ਤੱਕ ਜਾਰੀ ਰਿਹਾ | ਇਸ ਦੌਰਾਨ ਕਿਤੇ ਵੀ ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰੀ | ਮਿਲੀ ਜਾਣਕਾਰੀ ਅਨੁਸਾਰ |

ਫਗਵਾੜਾ ਵਿਖੇ 60.96 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ

ਫਗਵਾੜਾ, 19 (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਂਤੀ ਪੂਰਵਕ ਸੰਪੰਨ ਹੋਈਆ | ਫਗਵਾੜਾ ਹਲਕੇ ਵਿੱਚ ਬਲਾਕ ਸੰਮਤੀ ਦੇ 20 ਜ਼ੋਨ ਬਣਾਏ ਗਏ ਸਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਜ਼ੋਨ ਬਣਾਏ ਗਏ ਸਨ ਇਨ੍ਹਾਂ ਜ਼ੋਨਾਂ ...

ਪੂਰੀ ਖ਼ਬਰ »

ਬੱਸ ਹੇਠ ਆਉਣ ਕਰਕੇ ਬਜ਼ੁਰਗ ਦੀ ਮੌਤ

ਫਗਵਾੜਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਗੌਲ ਚੌਾਕ ਦੇ ਨੇੜੇ ਸਰਕਾਰੀ ਬੱਸ ਦੀ ਲਪੇਟ 'ਚ ਆਉਣ ਕਰਕੇ ਇਕ ਬਜ਼ੁਰਗ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਤਾਲਿਬ ਹੁਸੈਨ ਪੁੱਤਰ ਬੁੱਲਾ ਵਾਸੀ ਪਿੰਡ ਖਰੜ ਦੇ ਰੂਪ ਵਿਚ ਹੋਈ ਹੈ | ਪੁਲਿਸ ਨੇ ਵਿਅਕਤੀ ਦੀ ਮਿ੍ਤਕ ਦੇਹ ...

ਪੂਰੀ ਖ਼ਬਰ »

ਸ਼ਰਾਬ ਪੀਣ ਤੋਂ ਝਿੜਕਣ 'ਤੇ ਨੌਜਵਾਨ ਨੇ ਲਿਆ ਫਾਹਾ

ਕਾਲਾ ਸੰਘਿਆਂ, 19 ਸਤੰਬਰ (ਸੰਘਾ)- ਸ਼ਰਾਬ ਪੀਣ ਤੋਂ ਝਿੜਕਣ 'ਤੇ ਇਕ ਨੌਜਵਾਨ ਨੇ ਬੀਤੀ ਰਾਤ ਫਾਹਾ ਲੈ ਕੇ ਕਥਿਤ ਤੌਰ 'ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਇਸ ਸਬੰਧੀ ਥਾਣਾ ਸਦਰ ਪੁਲਿਸ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ | ਪੁਲਿਸ ਨੂੰ ਦਿੱਤੇ ਆਪਣੇ ...

ਪੂਰੀ ਖ਼ਬਰ »

ਫਗਵਾੜਾ 'ਚ ਡੇਂਗੂ ਤੇ ਮਲੇਰੀਏ ਦਾ ਕਹਿਰ, ਐੱਸ. ਐੱਮ. ਓ. ਮੁਤਾਬਿਕ ਫਗਵਾੜੇ 'ਚ ਡੇਂਗੂ ਦੇ 14 ਮਰੀਜ਼

ਫਗਵਾੜਾ, 19 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਵਿਖੇ ਡੇਂਗੂ ਤੇ ਮਲੇਰੀਏ ਦੇ ਕਹਿਰ ਕਾਰਨ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਤੇ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਫਗਵਾੜੇ ਦੇ ਅਫ਼ਸਰਸ਼ਾਹੀ ਕੁੰਭਕਰਨ ਦੀ ਨੀਂਦ ਸੁੱਤੀ ਪਈ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਪਈਆਂ ਵੋਟਾਂ ਦੀ ਗਿਣਤੀ 22 ਨੂੰ

ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪਈਆਂ ਵੋਟਾਂ ਲਈ ਕਪੂਰਥਲਾ ਜ਼ਿਲ੍ਹੇ ਦੇ ਬਲਾਕ ਢਿਲਵਾਂ ਤੇ ਨਡਾਲਾ ਵਿਚ ਬਣਾਏ ਗਏ ਗਿਣਤੀ ਕੇਂਦਰਾਂ ਤੇ ਸਟਰਾਂਗ ਰੂਮ ਦਾ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਬਲਜੀਤ ਸਿੰਘ ਨੇ ਜੰਝ ਚੜ੍ਹਨ ਤੋਂ ਪਹਿਲਾਂ ਪਾਈ ਵੋਟ

ਤਲਵੰਡੀ ਚੌਧਰੀਆਂ, 19 ਸਤੰਬਰ (ਭੋਲਾ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅੱਜ ਇਲਾਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਲਾਕੇ ਦੇ ਪਿੰਡ ਨੂਰਪੁਰ ਬਲਜੀਤ ਸਿੰਘ ਪੁੱਤਰ ਬਲਵੰਤ ਸਿੰਘ ਦਾ ਅੱਜ ਵਿਆਹ ਸੀ ਪਰ ਲਾੜੇ ਨੂੰ ਵਿਆਹ ਦੇ ...

ਪੂਰੀ ਖ਼ਬਰ »

ਚੋਣ ਡਿਊਟੀ ਦੇਣ ਵਾਲੇ ਸਟਾਫ਼ ਨੂੰ ਅੱਜ ਛੁੱਟੀ ਹੋਵੇਗੀ-ਅਵਤਾਰ ਸਿੰਘ ਭੁੱਲਰ

ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਵਿਚ ਚੋਣ ਡਿਊਟੀ ਦੇਣ ਵਾਲੇ ਸਟਾਫ਼ ਨੂੰ 20 ਸਤੰਬਰ ਨੂੰ ਛੁੱਟੀ ਰਹੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਭੁੱਲਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਸਾਈਬਰ ਕੈਫੇ ਤੇ ਹੋਟਲਾਂ ਲਈ ਵੱਖ-ਵੱਖ ਹੁਕਮ ਜਾਰੀ

ਕਪੂਰਥਲਾ, 19 ਸਤੰਬਰ (ਅ.ਬ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਜ਼ਿਲ੍ਹੇ ਵਿਚ ਪੈਂਦੇ ਸਮੂਹ ਸਾਈਬਰ ਕੈਫੇ, ਐੱਸ.ਟੀ.ਡੀ.ਪੀ.ਸੀ.ਓ. ਤੇ ਹੋਟਲ ਮਾਲਕਾਂ ਲਈ ਵੱਖ-ਵੱਖ ਹੁਕਮ ਜਾਰੀ ਕਰਦਿਆਂ ਉਨ੍ਹਾਂ ਨੂੰ ਆਪਣੇ ਅਦਾਰਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ...

ਪੂਰੀ ਖ਼ਬਰ »

ਹੋਟਲਾਂ, ਰੈਸਟੋਰੈਂਟਾਂ 'ਚ ਤੰਬਾਕੂ ਤੇ ਨਿਕੋਟੀਨ ਤੋਂ ਬਣੀਆਂ ਵਸਤੂਆਂ 'ਤੇ ਪਾਬੰਦੀ

ਕਪੂਰਥਲਾ, 19 ਸਤੰਬਰ (ਅ. ਬ.)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਇਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿਚ ਪੈਂਦੇ ਹੋਟਲ, ਰੈਸਟੋਰੈਂਟ ਤੇ ਹੁੱਕਾਂ ਬਾਰਾਂ ਆਦਿ ਵਿਚ ਤੰਬਾਕੂ ਤੇ ਨਿਕੋਟੀਨ ਵਰਗੇ ਨਸ਼ੀਲੇ ਪਦਾਰਥਾਂ ਤੋਂ ਬਣੀਆਂ ਵੱਖ-ਵੱਖ ਖਾਣ ਪੀਣ ...

ਪੂਰੀ ਖ਼ਬਰ »

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਆਰ. ਸੀ. ਐੱਫ. 'ਚ ਕੱਢਿਆ ਗਿਆ ਮਸ਼ਾਲ ਮਾਰਚ

ਕਪੂਰਥਲਾ, 19 ਸਤੰਬਰ (ਵਿ.ਪ੍ਰ.)- ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 20 ਸਤੰਬਰ ਨੂੰ ਸ਼ਾਮ 7.30 ਵਜੇ ਆਰ.ਸੀ.ਐੱਫ. ਦੀ ਰਾਮ ਲੀਲਾ ਗਰਾਉਂਡ ਵਿਚ ਕਰਵਾਏ ਜਾਣ ਵਾਲੇ ਇਨਕਲਾਬੀ ਨਾਟਕ ਮੇਲੇ ਦੇ ਸਬੰਧ ਵਿਚ ਅੱਜ ਮਸ਼ਾਲ ਮਾਰਚ ਕੱਢਿਆ ਗਿਆ | ਜੋ ਰਾਮ ਲੀਲਾ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ ਖੰੂਹਦ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ 'ਚ ਮਿਲਾਇਆ ਜਾਵੇ-ਡੀ. ਆਰ. ਸਰਬਜੀਤ ਕੌਰ

ਹੁਸੈਨਪੁਰ, 19 ਸਤੰਬਰ (ਸੋਢੀ)- ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਤੋਂ ਚਿੰਤਤ ਜਿੱਥੇ ਵੱਖ-ਵੱਖ ਸੰਸਥਾਵਾਂ ਵਲੋਂ ਲੋਕਾਂ ਨੂੰ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ...

ਪੂਰੀ ਖ਼ਬਰ »

ਐਸ. ਪੀ. ਦਫ਼ਤਰ ਤੋਂ ਥੋੜ੍ਹੀ ਦੂਰੀ 'ਤੇ ਲੁਟੇਰੇ ਲੜਕੀ ਦਾ ਪਰਸ ਖੋਹ ਕੇ ਫ਼ਰਾਰ

ਫਗਵਾੜਾ, 19 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਦੇ ਐਸ.ਪੀ ਦਫ਼ਤਰ ਤੋਂ ਕੁਝ ਹੀ ਦੂਰੀ 'ਤੇ ਰਿਕਸ਼ਾ 'ਤੇ ਜਾ ਰਹੀ ਇਕ ਲੜਕੀ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕਿ ਫ਼ਰਾਰ ਹੋ ਗਏ | ਲੁਟੇਰਿਆਂ ਦੇ ਹੌਾਸਲੇ ਏਨੇ ਬੁਲੰਦ ਹਨ ਕਿ ਜਿੱਥੇ ਚੋਣਾਂ ਦੇ ਮੱਦੇਨਜ਼ਰ ਪੁਲਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX