ਤਾਜਾ ਖ਼ਬਰਾਂ


ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  17 minutes ago
ਬਠਿੰਡਾ, 19 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਅੱਜ ਇੱਕ ਕੈਦੀ ਦੇ ਜੇਲ੍ਹ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਬਠਿੰਡਾ 'ਚੋਂ 7 ਕੈਦੀਆ ਨੂੰ ਬਠਿੰਡਾ...
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  27 minutes ago
ਨਵੀਂ ਦਿੱਲੀ, 19 ਫਰਵਰੀ- ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੇ ਹਨ। ਇਸ ਮੌਕੇ ਸਾਧਨਾ...
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  32 minutes ago
ਲੌਂਗੋਵਾਲ, 19 ਫਰਵਰੀ (ਸ. ਸ. ਖੰਨਾ, ਵਿਨੋਦ)- ਬੀਤੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ ਅਤੇ ਸਿਮਰਜੀਤ ਸਿੰਘ ਦੇ ਪਰਿਵਾਰਾਂ...
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  1 minute ago
ਚੰਡੀਗੜ੍ਹ, 19 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸੈਕਟਰ 1 'ਚ ਸਥਿਤ ਪੰਜਾਬ ਵਿਧਾਨ ਭਵਨ....
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  about 1 hour ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ) - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਨੂੰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ। ਜਦਕਿ ਇਸੇ ਦਿਨ...
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  about 1 hour ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ)- ਬਜਟ ਇਜਲਾਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  1 minute ago
ਅਟਾਰੀ, 19 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ)- ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋ ਰਹੇ ਸਮਾਗਮ 'ਚ ਸ਼ਾਮਲ ਹੋਣ ਲਈ ਸ੍ਰੀ...
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 19 ਫਰਵਰੀ (ਸੁਰਿੰਦਰਪਾਲ ਸਿੰਘ)- ਆਗਾਮੀ ਬਜਟ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ...
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  about 2 hours ago
ਨਾਭਾ, 19 ਫਰਵਰੀ (ਕਰਮਜੀਤ ਸਿੰਘ)- ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਦੇ 2 ਨੰਬਰ ਸੈੱਲ ਅਤੇ 3 ਨੰਬਰ ਸੈੱਲ 'ਚੋਂ ਦੋ ਮੋਬਾਇਲ...
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  about 2 hours ago
ਲੁਧਿਆਣਾ, 19 ਫਰਵਰੀ (ਰੁਪੇਸ਼ ਕੁਮਾਰ)- ਬੀਤੇ ਕਈ ਦਿਨਾਂ ਤੋਂ ਦਿਨ ਵੇਲੇ ਵੱਧ ਰਹੇ ਪਾਰੇ 'ਚ ਹੁਣ ਆਉਂਦੇ ਦਿਨਾਂ 'ਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਿਹੜੀ ਤਪਸ਼ ਮਹਿਸੂਸ ਹੋਣ ਲੱਗੀ ਸੀ, ਉਹ ਮੁੜ ਤੋਂ...
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  about 2 hours ago
ਰਾਏਪੁਰ, 19 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਚਿੰਤਾਗੁਫਾ 'ਚ ਸੀ. ਆਰ. ਪੀ. ਐੱਫ. ਦੀ ਕੋਬਰਾ ਬਟਾਲੀਅਨ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਸੀ. ਆਰ. ਪੀ. ਐੱਫ. ਨੇ...
ਅੰਮ੍ਰਿਤਸਰ : ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
. . .  about 2 hours ago
ਅੰਮ੍ਰਿਤਸਰ, 19 ਫਰਵਰੀ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਅਕਤੂਬਰ 2004 'ਚ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ...
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 19 ਫਰਵਰੀ- ਦਿੱਲੀ 'ਚ ਸਰਕਾਰ ਬਣਨ ਤੋਂ ਬਾਅਦ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...
ਜੇ. ਐੱਨ. ਯੂ. ਦੇਸ਼ ਧ੍ਰੋਹ ਮਾਮਲੇ 'ਚ ਅਦਾਲਤ ਨੇ ਦਿੱਲੀ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ
. . .  about 3 hours ago
ਨਵੀਂ ਦਿੱਲੀ, 19 ਫਰਵਰੀ- ਸਾਲ 2016 ਦੇ ਜੇ. ਐੱਨ. ਯੂ. (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਦੇਸ਼ ਧ੍ਰੋਹ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਦਿੱਲੀ ਸਰਕਾਰ ਨੂੰ 3 ਅਪ੍ਰੈਲ ਤੱਕ ਸਟੇਟਸ ਰਿਪੋਰਟ ਦਾਖ਼ਲ ਕਰਨ...
ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ
. . .  about 3 hours ago
ਚੇਨਈ, 19 ਫਰਵਰੀ- ਤਾਮਿਲਨਾਡੂ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਅਤੇ ਕੌਮੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦੇ ਵਿਰੋਧ 'ਚ...
ਨੌਜਵਾਨ ਦਾ ਬੇਰਹਿਮੀ ਨਾਲ ਕਤਲ, 20 ਦਿਨ ਪਹਿਲਾਂ ਹੋਇਆ ਸੀ ਵਿਆਹ
. . .  about 4 hours ago
ਪਾਕਿਸਤਾਨ ਰਵਾਨਾ ਹੋਏ ਗਿਆਨੀ ਹਰਪ੍ਰੀਤ ਸਿੰਘ
. . .  about 4 hours ago
ਲੁਧਿਆਣਾ 'ਚ ਪੁਲਿਸ ਨੇ ਹੈਰੋਇਨ ਸਣੇ ਐੱਚ. ਐੱਚ. ਓ. ਅਤੇ ਉਸ ਦੇ ਡਰਾਈਵਰ ਨੂੰ ਕੀਤਾ ਕਾਬੂ
. . .  about 4 hours ago
ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  about 5 hours ago
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  about 5 hours ago
ਚੰਦਰ ਬਾਬੂ ਨਾਇਡੂ ਦੀ ਸੁਰੱਖਿਆ 'ਚ ਹੋਵੇਗੀ ਤਬਦੀਲੀ
. . .  about 5 hours ago
ਹਿਮਾਚਲ 'ਚ ਜੰਗਲਾਂ ਨੂੰ ਲੱਗੀ ਅੱਗ
. . .  about 5 hours ago
ਮੁੰਬਈ ਦੇ ਕਾਲਜਾਂ 'ਚ ਅੱਜ ਤੋਂ ਰਾਸ਼ਟਰੀ ਗੀਤ ਹੋਇਆ ਜ਼ਰੂਰੀ
. . .  about 6 hours ago
ਯੂਨੀਫ਼ਾਰਮ ਸਿਵਲ ਕਾਰਡ ਲਾਗੂ ਕਰਨ ਦੀ ਮੰਗ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ
. . .  about 6 hours ago
ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਭਾਰਤ ਨਾਲ ਬਹੁਤ ਵੱਡੇ ਵਪਾਰ ਸਮਝੌਤੇ ਦੇ ਸੰਕੇਤ
. . .  about 6 hours ago
ਮੋਦੀ ਕੈਬਨਿਟ ਦੀ ਮੀਟਿੰਗ ਅੱਜ
. . .  about 7 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2000 ਤੋਂ ਪਾਰ
. . .  about 7 hours ago
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  1 day ago
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  1 day ago
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  1 day ago
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  1 day ago
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  1 day ago
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  1 day ago
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ-ਡਾ: ਅਜਨਾਲਾ
. . .  1 day ago
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  1 day ago
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  1 day ago
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 1 hour ago
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  about 1 hour ago
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  about 1 hour ago
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  about 1 hour ago
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  12 minutes ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  7 minutes ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  1 minute ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  about 1 hour ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  about 1 hour ago
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਅੱਸੂ ਸੰਮਤ 550

ਪਹਿਲਾ ਸਫ਼ਾ

ਦੁਵੱਲੀ ਗੱਲਬਾਤ ਸ਼ੁਰੂ ਕਰਨ ਲਈ ਇਮਰਾਨ ਨੇ ਮੋਦੀ ਨੂੰ ਲਿਖਿਆ ਪੱਤਰ

• ਪਾਕਿ ਆਉਣ ਦਾ ਦਿੱਤਾ ਸੱਦਾ • ਅੱਤਵਾਦ ਤੇ ਕਸ਼ਮੀਰ ਸਮੇਤ ਸਾਰੇ ਅਹਿਮ ਮੁੱਦੇ ਹੱਲ ਕਰਨ ਦੀ ਜਤਾਈ ਇੱਛਾ
- ਸੁਰਿੰਦਰ ਕੋਛੜ -

ਅੰਮਿ੍ਤਸਰ, 20 ਸਤੰਬਰ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਨਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਲਈ ਚੁਣੌਤੀ ਬਣੇ ਅੱਤਵਾਦ ਤੇ ਕਸ਼ਮੀਰ ਸਮੇਤ ਸਾਰੇ ਅਹਿਮ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਜਤਾਈ ਹੈ ਤਾਂ ਕਿ ਆਪਸੀ ਮੱਤ-ਭੇਦਾਂ ਨੂੰ ਦੂਰ ਕੀਤਾ ਜਾ ਸਕੇ ਤੇ ਅਜਿਹੇ ਨਤੀਜੇ ਨਿਕਲਣ ਜੋ ਦੋਵਾਂ ਦੇਸ਼ਾਂ ਲਈ ਫ਼ਾਇਦੇਮੰਦ ਹੋਣ | ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਰਾਨ ਖਾਨ ਨੇ 14 ਸਤੰਬਰ ਨੂੰ ਪੱਤਰ ਲਿਖਿਆ ਹੈ, ਜਿਸ 'ਚ ਇਸ ਮਹੀਨੇ ਨਿਊਯਾਰਕ 'ਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ ਵੱਖਰੇ ਤੌਰ 'ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਚਾਲੇ ਇਕ ਬੈਠਕ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ | ਖਾਨ ਨੇ ਲਿਖਿਆ ਕਿ ਸਾਡੇ ਦੋਨਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀ ਸਾਂਝੀ ਇੱਛਾ 'ਤੇ ਅੱਗੇ ਵੱਧਦੇ ਹੋਏ ਮੈਂ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਇਕ ਬੈਠਕ ਦਾ ਪ੍ਰਸਤਾਵ ਪੇਸ਼ ਕਰਦਾ ਹਾਂ | ਇਹ ਬੈਠਕ ਨਿਊਯਾਰਕ 'ਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਵੱਖਰੇ ਤੌਰ 'ਤੇ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਕਰਵਾਉਣ ਦਾ ਪ੍ਰਸਤਾਵ ਹੈ | ਬੀਤੀ 18 ਅਗਸਤ ਨੂੰ ਮੋਦੀ ਵਲੋਂ ਲਿਖੇ ਪੱਤਰ ਦੇ ਜਵਾਬ 'ਚ ਇਮਰਾਨ ਨੇ ਇਸ ਪੱਤਰ 'ਚ ਲਿਖਿਆ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ 'ਨਿਰਵਿਵਾਦ ਰੂਪ ਤੋਂ ਚੁਣੌਤੀਪੂਰਣ ਰਿਸ਼ਤੇ' ਹਨ | ਮੋਦੀ ਨੇ ਆਪਣੇ ਪੱਤਰ 'ਚ ਪਾਕਿਸਤਾਨ ਨਾਲ ਸਾਰਥਕ ਤੇ ਰਚਨਾਤਮਕ ਸਹਿਯੋਗ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਜ਼ਿਕਰ ਕੀਤਾ ਸੀ ਤੇ ਅੱਤਵਾਦ ਮੁਕਤ ਦੱਖਣੀ ਏਸ਼ੀਆ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਸੀ | ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਟਵੀਟ ਕੀਤਾ
ਕਿ ਇਮਰਾਨ ਨੇ ਮੋਦੀ ਨੂੰ ਸਾਕਾਰਾਤਮਕ ਭਾਵਨਾ ਨਾਲ ਜਵਾਬ ਦਿੱਤਾ ਹੈ | ਸਾਨੂੰ ਆਪਣੇ-ਆਪਣੇ ਦੇਸ਼ਾਂ ਦੇ ਨਾਗਰਿਕਾਂ ਅਤੇ ਵਿਸ਼ੇਸ਼ ਤੌਰ 'ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਧਿਆਨ 'ਚ ਰੱਖਦੇ ਹੋਏ ਜੰਮੂ ਕਸ਼ਮੀਰ ਸਮੇਤ ਸਾਰੇ ਵਿਵਾਦਤ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਅਤੇ ਆਪਸੀ ਮਤਭੇਦਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਤੇ ਭਾਰਤ ਵਲੋਂ ਰਸਮੀ ਜਵਾਬ ਮਿਲਣ ਦੀ ਸਾਨੂੰ ਉਡੀਕ ਹੈ | ਇਸ ਤੋਂ ਇਲਾਵਾ ਪੱਤਰ 'ਚ ਇਮਰਾਨ ਨੇ ਪ੍ਰਧਾਨ ਮੰਤਰੀ ਬਣਨ 'ਤੇ ਮੋਦੀ ਵਲੋਂ ਮਿਲੀਆਂ ਵਧਾਈਆਂ ਤੇ ਸ਼ੁੱਭ-ਇਛਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ |
ਭਾਰਤ ਨਾਲ ਦੁਵੱਲੀ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੁੰਦਾ ਹੈ ਪਾਕਿਸਤਾਨ
ਇਮਰਾਨ ਨੇ ਕਿਹਾ ਕਿ ਇਸਲਾਮਾਬਾਦ 'ਚ 'ਸਾਰਕ ਸਿਖ਼ਰ ਸੰਮੇਲਨ' ਤੁਹਾਡੇ ਪਾਕਿਸਤਾਨ ਆਉਣ ਤੇ ਸਾਡੇ ਲਈ ਰੁਕੀ ਹੋਈ ਵਾਰਤਾ ਮੁੜ ਸ਼ੁਰੂ ਕਰਨ ਲਈ ਇਕ ਮੌਕਾ ਹੋਵੇਗਾ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਗੱਲਬਾਤ ਅੱਗੇ ਵਧਾਉਣ ਦਾ ਰਸਤਾ ਲੱਭ ਸਕਦੇ ਹਨ | ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਦੋਨਾਂ ਦੇਸ਼ਾਂ ਦੇ ਸਬੰਧਾਂ 'ਚ ਸਾਕਾਰਾਤਮਕ ਬਦਲਾਅ ਲਿਆਉਣ ਲਈ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ | ਇਹ ਕਰੀਬ ਤੀਸਰੀ ਵਾਰ ਜਦੋਂ ਇਮਰਾਨ ਖਾਨ ਨੇ ਚੋਣਾਂ ਜਿੱਤਣ ਤੋਂ ਬਾਅਦ ਭਾਰਤ ਨੂੰ ਰਸਮੀ ਗੱਲਬਾਤ ਦਾ ਸੱਦਾ ਦਿੱਤਾ ਹੈ |

ਨਿਊਯਾਰਕ 'ਚ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕਰਨਗੇ ਮੁਲਾਕਾਤ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ, ਏਜੰਸੀਆਂ)-ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਨਿਊਯਾਰਕ 'ਚ ਮੁਲਾਕਾਤ ਹੋਵੇਗੀ | ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅਧਿਕਾਰਿਕ ਤੌਰ 'ਤੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੀ ਬੇਨਤੀ ਤੋਂ ਬਾਅਦ ਇਹ ਮੀਟਿੰਗ ਤੈਅ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਉਨ੍ਹਾਂ ਪਾਕਿਸਤਾਨ ਪ੍ਰਤੀ ਭਾਰਤ ਦੀ ਨੀਤੀ 'ਚ ਕਿਸੇ ਵੀ ਤਬਦੀਲੀ ਦਾ ਸੰਕੇਤ ਨਹੀਂ ਦਿੱਤਾ | ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਜੇ ਸਿਰਫ਼ ਮੁਲਾਕਾਤ ਤੈਅ ਹੋਈ ਹੈ ਪਰ ਇਸ ਦਾ ਏਜੰਡਾ ਨਿਸ਼ਚਿਤ ਨਹੀਂ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਭਾਰਤ ਦਾ ਰੁੱਖ ਮੁੜ ਦੁਹਰਾਉਂਦਿਆਂ ਕਿਹਾ ਕਿ ਗੱਲਬਾਤ ਅਤੇ ਅੱਤਵਾਦ ਨਾਲੋ-ਨਾਲ ਨਹੀਂ ਚੱਲ ਸਕਦੇ | ਉਨ੍ਹਾਂ ਕਿਹਾ ਕਿ ਇਸ ਬੈਠਕ ਦੀ ਤਰੀਕ ਅਤੇ ਸਮੇਂ 'ਤੇ ਦੋਵੇਂ ਦੇਸ਼ ਮਿਲ ਕੇ ਫ਼ੈਸਲਾ ਲੈਣਗੇ ਅਤੇ ਇਹ ਸਿਰਫ਼ ਇਕ ਬੈਠਕ ਹੋਵੇਗੀ ਨਾ ਕੋਈ ਗੱਲਬਾਤ, ਨਾ ਕਿਸੇ ਸੰਵਾਦ ਦੀ ਸ਼ੁਰੂਆਤ | ਉਨ੍ਹਾਂ ਕਿਹਾ ਕਿ ਨਿਊਯਾਰਕ 'ਚ ਦੋਵਾਂ
ਦੇਸ਼ਾਂ ਦੇ ਸਥਾਈ ਮਿਸ਼ਨ ਮੀਟਿੰਗ ਦੀ ਤਰੀਕ ਤੈਅ ਕਰਨਗੇ | ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਹਿਮ ਮੁੱਦਿਆਂ 'ਤੇ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਨੂੰ ਕਿਹਾ ਸੀ | ਇਸ 'ਚ ਕਸ਼ਮੀਰ ਅਤੇ ਅੱਤਵਾਦ ਦੇ ਮੁੱਦੇ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ 25 ਸਤੰਬਰ ਨੂੰ ਸ਼ੁਰੂ ਹੋ ਰਹੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਅਮਰੀਕਾ ਜਾਣਗੇ | ਉਹ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ 'ਚ ਵੀ ਹਿੱਸਾ ਲੈਣਗੇ |
ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਪਾਕਿ ਨੇ 4 ਵਾਰ ਸਾਕਾਰਾਤਮਕ ਜਵਾਬ ਨਹੀਂ ਦਿੱਤਾ-ਭਾਰਤ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਿਊਯਾਰਕ 'ਚ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਦੌਰਾਨ ਸਿੱਖਾਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਮੁੱਦਾ ਉਠਾਉਣਗੇ | ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਮੀਟਿੰਗ ਦੌਰਾਨ ਸੁਸ਼ਮਾ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਮੁੱਦਾ ਉਠਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਪ੍ਰੋਟੋਕਾਲ 'ਚ ਕਰਤਾਰਪੁਰ ਸਾਹਿਬ ਨੂੰ ਸ਼ਾਮਿਲ ਕਰਨ ਲਈ ਭਾਰਤ ਇਸ ਮੁੱਦੇ ਨੂੰ ਪਾਕਿਸਤਾਨ ਸਾਹਮਣੇ ਉਠਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਸਮੇਂ 'ਚ ਕਈ ਵਾਰ ਪਾਕਿਸਤਾਨ ਸਾਹਮਣੇ ਇਹ ਮਾਮਲਾ ਉਠਾਇਆ ਗਿਆ ਹੈ ਪਰ ਪਾਕਿਸਤਾਨ ਨੇ ਅਜੇ ਤੱਕ ਭਾਰਤ ਦੀ ਬੇਨਤੀ 'ਤੇ ਜਵਾਬ ਨਹੀਂ ਦਿੱਤਾ | ਇੱਥੋਂ ਤੱਕ ਕਿ ਹੁਣ ਵੀ ਸਾਨੂੰ ਅਜਿਹੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਮਿਲੀ ਕਿ ਪਾਕਿਸਤਾਨੀ ਸਰਕਾਰ ਇਸ ਮਾਮਲੇ 'ਤੇ ਵਿਚਾਰ ਕਰਨ ਲਈ ਤਿਆਰ ਹੈ | ਰਵੀਸ਼ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਪਾਕਿ ਦਾ ਰਵੱਈਆ ਕਈ ਵਾਰ ਉਦਾਸੀਨ ਸੀ | ਕਈ ਵਾਰ ਪਾਕਿਸਤਾਨ ਸਾਹਮਣੇ ਇਹ ਮੁੱਦਾ ਚੁੱਕਿਆ ਗਿਆ, ਇਸ ਦੀ ਸ਼ੁਰੂਆਤ 1974 ਪੋ੍ਰੋਟੋਕਾਲ ਤੋਂ ਹੋਈ, ਜਿਸ 'ਚ 15 ਗੁਰਦੁਆਰਿਆਂ ਦਾ ਜ਼ਿਕਰ ਹੈ ਪਰ ਕਰਤਾਰਪੁਰ ਸਾਹਿਬ ਇਸ 'ਚ ਸ਼ਾਮਿਲ ਨਹੀਂ ਹੈ | 1999 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਲਾਹੌਰ ਯਾਤਰਾ ਦੌਰਾਨ ਕਰਤਾਰਪੁਰ ਸਾਹਿਬ ਦੀ ਵੀਜ਼ਾ ਮੁਕਤ ਯਾਤਰਾ ਸਬੰਧੀ ਮੁੱਦਾ ਉਠਾਇਆ ਗਿਆ ਸੀ, ਪਰ ਇਸ 'ਤੇ ਪਾਕਿਸਤਾਨ ਵਲੋਂ ਕੋਈ ਜਵਾਬ ਨਹੀਂ ਆਇਆ | ਇਸ ਤੋਂ ਬਾਅਦ 2004 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਬੇਨਤੀ 'ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 'ਕਾਰੀਡੋਰ' ਬਾਰੇ ਐਲਾਨ ਕੀਤਾ ਸੀ | ਇਸ ਤੋਂ ਬਾਅਦ 4 ਸਤੰਬਰ 2004 'ਚ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ 'ਚ ਅਸੀਂ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਨੂੰ ਪ੍ਰੋਟੋਕਾਲ ਦੀ ਸੂਚੀ 'ਚ ਪੈਂਦੇ ਗੁਰਦੁਆਰਿਆਂ ਦੀ ਸੂਚੀ 'ਚ ਸ਼ਾਮਿਲ ਕਰਨ ਨੂੰ ਕਿਹਾ ਸੀ ਪਰ ਇਸ 'ਤੇ ਪਾਕਿਸਤਾਨ ਸਹਿਮਤ ਨਹੀਂ ਹੋਇਆ | 2005 'ਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਸਮੇਤ 3 ਗੁਰਦੁਆਰਿਆਂ 'ਚ ਵੀਜ਼ੇ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਉਹ ਕਰਤਾਰਪੁਰ ਸਾਹਿਬ ਨੂੰ ਪ੍ਰੋਟੋਕਾਲ 'ਚ ਸ਼ਾਮਿਲ ਕਰਨ ਲਈ ਸਹਿਮਤ ਨਹੀਂ ਹੋਇਆ ਸੀ | 2008 'ਚ ਭਾਰਤ ਦੇ ਉਸ ਸਮੇਂ ਦੇ ਵਿਦੇਸ਼ ਮੰਤਰੀ ਪ੍ਰਣਾਬ ਮੁਖਰਜੀ ਨੇ ਉਸ ਸਮੇਂ ਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਜੋ ਮੌਜੂਦਾ ਸਮੇਂ ਵੀ ਪਾਕਿ ਦੇ ਵਿਦੇਸ਼ ਮੰਤਰੀ ਹਨ, ਨਾਲ ਇਹ ਮੁੱਦਾ ਉਠਾਇਆ ਸੀ ਪਰ ਸਾਨੂੰ ਕੋਈ ਅਧਿਕਾਰਕ ਜਵਾਬ ਨਹੀਂ ਮਿਲਿਆ |
ਮੁਲਾਕਾਤ ਦਾ ਫ਼ੈਸਲਾ ਸਰਹੱਦ ਪਾਰ ਤੋਂ ਅੱਤਵਾਦ 'ਤੇ ਦੇਸ਼ ਦੀ ਸਥਿਤੀ ਨਹੀਂ ਬਦਲਦਾ
ਰਵੀਸ਼ ਕੁਮਾਰ ਨੇ ਕਿਹਾ ਕਿ ਮੁਲਾਕਾਤ ਦਾ ਫ਼ੈਸਲਾ ਸਰਹੱਦ ਪਾਰ ਤੋਂ ਅੱਤਵਾਦ 'ਤੇ ਦੇਸ਼ ਦੀ ਸਥਿਤੀ ਨੂੰ ਨਹੀਂ ਬਦਲਦਾ | ਮੀਟਿੰਗ ਦੌਰਾਨ ਭਾਰਤ ਵਲੋਂ ਪਾਕਿਸਤਾਨ ਦੀ ਜ਼ਮੀਨ ਤੋਂ ਚੱਲ ਰਹੇ ਅੱਤਵਾਦ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਏ ਜਾਣ ਦੀ ਸੰਭਾਵਨਾ ਹੈ | ਰਵੀਸ਼ ਕੁਮਾਰ ਨੇ ਕਿਹਾ ਕਿ ਮੀਟਿੰਗ ਅਤੇ ਵਾਰਤਾਲਾਪ ਵਿਚਾਲੇ ਫ਼ਰਕ ਹੋਣਾ ਚਾਹੀਦਾ ਹੈ | ਜਿੱਥੋਂ ਤੱਕ ਅੱਤਵਾਦ ਅਤੇ ਸਰਹੱਦ ਪਾਰ ਤੋਂ ਅੱਤਵਾਦ 'ਤੇ ਸਾਡਾ ਰੁਖ਼ ਹੈ, ਇਹ ਉਸ ਨੀਤੀ 'ਚ ਤਬਦੀਲੀ ਦਾ ਸੰਕੇਤ ਨਹੀਂ ਦਿੰਦਾ | ਦੱਸਣਯੋਗ ਹੈ ਕਿ 2016 'ਚ ਪਠਾਨਕੋਟ ਵਿਖੇ ਹਵਾਈ ਫ਼ੌਜ ਦੇ ਅੱਡੇ 'ਤੇ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਰੱਦ ਹੋਣ ਮਗਰੋਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਇਹ ਕੋਈ ਪਹਿਲੀ ਉੱਚ ਪੱਧਰੀ ਮੁਲਾਕਾਤ ਹੋਵੇਗੀ | ਸੁਸ਼ਮਾ ਸਵਰਾਜ ਦਾ 22 ਸਤੰਬਰ ਨੂੰ ਸਵੇਰੇ ਨਿਊਯਾਰਕ ਲਈ ਰਵਾਨਾ ਹੋਣ ਦਾ ਪ੍ਰੋਗਰਾਮ ਹੈ ਅਤੇ 30 ਸਤੰਬਰ ਨੂੰ ਵਾਪਸੀ ਹੈ |

ਸ਼ਾਹਪੁਰ ਕੰਢੀ ਪ੍ਰਾਜੈਕਟ ਦਾ ਕੰਮ ਦੁਬਾਰਾ ਸ਼ੁਰੂ ਕਰਨ ਲਈ ਰਾਹ ਪੱਧਰਾ

ਪੰਜਾਬ ਮੰਤਰੀ ਮੰਡਲ ਦੇ ਫ਼ੈਸਲੇ
- ਹਰਕਵਲਜੀਤ ਸਿੰਘ -

ਚੰਡੀਗੜ੍ਹ, 20 ਸਤੰਬਰ -ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਹੋਈ ਬੈਠਕ ਵਲੋਂ ਰਾਜ ਲਈ ਵੱਕਾਰੀ ਸਮਝੀ ਜਾਂਦੀ ਪਣ-ਬਿਜਲੀ ਯੋਜਨਾ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਲਈ ਜੰਮੂ ਕਸ਼ਮੀਰ ਸਰਕਾਰ ਨਾਲ ਹੋਏ ਸਮਝੌਤੇ ਦੀ ਪੁਸ਼ਟੀ ਕਰਦਿਆਂ ਇਸ ਡੈਮ ਦੀ ਉਸਾਰੀ ਦੇ ਬੰਦ ਪਏ ਕੰਮ ਨੂੰ ਸ਼ੁਰੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ | ਸੂਬਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਤਰੀ ਮੰਡਲ ਦੇ ਫ਼ੈਸਲਿਆਂ ਸਬੰਧੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਡੈਮ ਪ੍ਰਾਜੈਕਟ ਲਈ ਕੰਮ ਮਾਰਚ, 2013 'ਚ ਸ਼ੁਰੂ ਹੋਇਆ ਸੀ ਪਰ 30 ਅਗਸਤ, 2016 ਨੂੰ ਜੰਮੂ-ਕਸ਼ਮੀਰ ਸਰਕਾਰ ਵਲੋਂ ਇਹ ਮੁੱਦਾ ਅਦਾਲਤ ਵਿਚ ਲਿਜਾਣ ਤੋਂ ਬਾਅਦ ਕੰਮ ਬੰਦ ਹੋ ਗਿਆ, ਕਿਉਂਕਿ ਜੰਮੂ-ਕਸ਼ਮੀਰ ਸਰਕਾਰ ਦਾ ਕਹਿਣਾ ਸੀ ਕਿ 1979 ਦੌਰਾਨ ਪੰਜਾਬ ਨਾਲ ਹੋਏ ਸਮਝੌਤੇ ਅਨੁਸਾਰ ਜੋ ਇਹ ਕੰਮ ਚਲ ਰਿਹਾ ਸੀ ਉਹ ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟਸ ਐਕਟ 2004 ਦੇ ਪਾਸ ਹੋਣ ਕਾਰਨ ਰੱਦ ਹੋ ਗਿਆ ਸੀ, ਜਿਸ ਲਈ ਦੋਵਾਂ ਰਾਜਾਂ ਦਰਮਿਆਨ 3 ਮਾਰਚ, 2017 ਨੂੰ ਇਸ ਪ੍ਰਾਜੈਕਟ ਸਬੰਧੀ ਦੁਬਾਰਾ ਸਮਝੌਤਾ ਹੋਇਆ ਸੀ, ਜਿਸ ਅਧੀਨ ਹੁਣ ਸ਼ਾਹਪੁਰ ਕੰਢੀ ਡੈਮ ਲਈ ਕੰਮ ਚੱਲ ਸਕੇਗਾ | ਇਸ ਡੈਮ ਤੋਂ ਰਾਜ ਨੂੰ ਕੋਈ 90 ਹਜ਼ਾਰ ਏਕੜ ਜ਼ਮੀਨ ਲਈ ਸਿੰਜਾਈ ਯੋਗ ਪਾਣੀ ਅਤੇ 206 ਮੈਗਾਵਾਟ ਬਿਜਲੀ ਪ੍ਰਾਪਤ ਹੋਣੀ ਹੈ | ਇਸ ਪ੍ਰਾਜੈਕਟ 'ਤੇ ਕੁੱਲ 2800 ਕਰੋੜ ਦੀ ਲਾਗਤ ਆਉਣੀ ਹੈ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਵੱਲ ਜਾਣ ਵਾਲੇ ਧਾਰਮਿਕ ਯਾਤਰੂਆਂ ਨੂੰ ਸਹੂਲਤ ਦੇਣ ਲਈ ਦੋਨਾਂ ਧਾਰਮਿਕ ਅਸਥਾਨਾਂ ਦਰਮਿਆਨ ਰੋਪ ਵੇਅ ਪ੍ਰੋਜੈਕਟ ਦੀ ਉਸਾਰੀ ਲਈ ਮੰਤਰੀ ਮੰਡਲ ਵਲੋਂ ਅੱਜ ਹਿਮਾਚਲ ਨਾਲ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ |
ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪੀ.ਪੀ. ਮੋਡ ਅਧੀਨ ਬਣਾਇਆ ਜਾਵੇਗਾ ਅਤੇ ਇਸ ਮੰਤਵ ਲਈ ਇਕ ਵਿਸ਼ੇਸ਼ ਕੰਪਨੀ ਦਾ ਵੀ ਗਠਨ ਕੀਤਾ ਜਾਵੇਗਾ | ਇਸ ਕੰਪਨੀ 'ਚ ਪੰਜਾਬ ਅਤੇ ਹਿਮਾਚਲ ਵਲੋਂ 50-50 ਲੱਖ ਰੁਪਏ ਦਾ ਹਿੱਸਾ ਪਾਇਆ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਬਣਾਉਣ ਲਈ 3 ਸਾਲ ਦਾ ਸਮਾਂ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਕ ਹੋਰ ਫ਼ੈਸਲੇ ਰਾਹੀਂ ਮੰਤਰੀ ਮੰਡਲ ਵਲੋਂ ਬਠਿੰਡਾ ਵਿਖੇ ਏਮਜ਼ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਸੂਬੇ ਦੇ ਖੇਡ ਵਿਭਾਗ ਦੇ ਜ਼ਮੀਨ ਦੇ ਦੋ ਟੁਕੜੇ ਭਾਰਤ ਸਰਕਾਰ ਦੇ ਨਾਂਅ ਤਬਦੀਲ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਅੱਜ ਦਿੱਤੀ ਗਈ ਜ਼ਮੀਨ ਕੋਈ 4 ਏਕੜ ਤੇ 13 ਮਰਲੇ ਹੈ, ਜਦੋਂਕਿ ਰਾਜ ਸਰਕਾਰ ਪਹਿਲਾਂ ਵੀ 175 ਏਕੜ ਜ਼ਮੀਨ ਜੋ ਪਿੰਡ ਜੋਧਪੁਰ ਰੋਮਾਣਾ (ਬਠਿੰਡਾ) ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਸੀ, ਉਕਤ ਹਸਪਤਾਲ ਲਈ ਕੇਂਦਰ ਸਰਕਾਰ ਦੇ ਨਾਂਅ ਤਬਦੀਲ ਕਰ ਚੁੱਕੀ ਹੈ | ਭਾਰਤ ਸਰਕਾਰ ਵਲੋਂ ਬਠਿੰਡਾ ਵਿਖੇ 750 ਬਿਸਤਰਿਆਂ ਦੀ ਸਮਰੱਥਾ ਵਾਲਾ ਏਮਜ਼ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਵਿਚ 11 ਸੁਪਰ ਸਪੈਸ਼ਲਿਟੀ ਅਤੇ 10 ਸਪੈਸ਼ਲਿਟੀ ਵਿਭਾਗ ਹੋਣਗੇ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਹੁਣ ਉਕਤ ਹਸਪਤਾਲ ਲਈ ਰਾਜ ਸਰਕਾਰ ਵੱਲ ਕੋਈ ਬਕਾਇਆ ਪ੍ਰਵਾਨਗੀ ਨਹੀਂ ਰਹਿ ਗਈ | ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ ਤੇ ਆਉਂਦੇ ਸੀਜ਼ਨ ਲਈ ਕੋਈ 200 ਲੱਖ ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋਣ ਦੀ ਸੰਭਾਵਨਾ ਹੈ, ਜੋ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੋਵੇਗਾ | ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਵਲੋਂ ਝੋਨੇ ਦੀ ਖ਼ਰੀਦ ਲਈ ਬੈਂਕਾਂ ਤੋਂ ਪ੍ਰਾਪਤ ਹੋਣ ਵਾਲੀ ਕਰਜ਼ਾ ਲਿਮਟ, ਬਾਰਦਾਨਾ ਅਤੇ ਦੂਜੇ ਪ੍ਰਬੰਧਾਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਖ਼ਰੀਦ ਲਈ ਰਾਜ ਸਰਕਾਰ ਵਲੋਂ 40,300 ਕਰੋੜ ਰੁਪਏ ਦੀ ਨਕਦ ਖ਼ਰੀਦ ਲਿਮਟ ਮੰਗੀ ਗਈ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਖਰੀਦ ਸੀਜ਼ਨ ਲਈ ਝੋਨੇ ਦੀ ਆਮ ਕਿਸਮ ਲਈ ਘੱਟੋ ਘੱਟ ਸਮਰਥਨ ਮੁੱਲ 1750 ਰੁਪਏ ਅਤੇ ਗਰੇਡ ਏ ਕਿਸਮ ਲਈ 1770 ਰੁਪਏ ਨਿਰਧਾਰਤ ਕੀਤਾ ਹੈ, ਜਦੋਂਕਿ ਰਾਜ ਵਿਚ ਖ਼ਰੀਦ ਦੇ ਕੰਮ ਲਈ 1834 ਖ਼ਰੀਦ ਕੇਂਦਰ ਨੋਟੀਫ਼ਾਈ ਕੀਤੇ ਗਏ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਵਕਫ਼ ਬੋਰਡ ਦੇ ਲਈ ਨਵੇਂ ਨਿਯਮਾਂ ਨੂੰ ਵੀ ਅੱਜ ਪ੍ਰਵਾਨਗੀ ਦੇ ਦਿੱਤੀ | ਕੇਂਦਰ ਸਰਕਾਰ ਵਲੋਂ ਰਾਜਾਂ ਨੂੰ ਜੀ.ਐਸ.ਟੀ. ਸਬੰਧੀ ਕੀਤੀ ਤਰਮੀਮ ਨੂੰ ਪ੍ਰਵਾਨਗੀ ਦੇਣ ਸਬੰਧੀ ਭੇਜੇ ਗਏ ਖਰੜੇ ਨੂੰ ਰਾਜ ਦੇ ਐਡਵੋਕੇਟ ਜਨਰਲ ਦੀ ਰਾਏ 'ਤੇ ਆਰਡੀਨੈਂਸ ਰਾਹੀਂ ਪ੍ਰਵਾਨਗੀ ਦੇਣ ਦਾ ਫੈਸਲਾ ਲਿਆ ਗਿਆ ਹੈ, ਜਦੋਂਕਿ ਇਸ ਸਬੰਧੀ ਬਕਾਇਦਾ ਬਿੱਲ ਦਸੰਬਰ ਦੇ ਵਿਧਾਨ ਸਭਾ ਇਜਲਾਸ ਦੌਰਾਨ ਪਾਸ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਸੇਵਾਮੁਕਤ ਇੰਜੀਨੀਅਰ ਐਮ.ਆਰ. ਗੋਇਲ (90) ਦੀਆਂ ਸਲਾਹਕਾਰ ਵਜੋਂ ਸੇਵਾਵਾਂ ਵਿਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਉਹ ਇਕ ਨਾਮਵਰ ਇੰਜੀਨੀਅਰ ਅਤੇ ਡੈਮਾਂ ਦੇ ਡਿਜ਼ਾਇਨਰ ਹਨ ਜਿਨ੍ਹਾਂ ਵਲੋਂ ਥੀਨ ਡੈਮ ਅਤੇ ਸ਼ਾਹਪੁਰ ਕੰਢੀ ਦੇ ਡੈਮਾਂ ਦਾ ਸਮੁੱਚਾ ਡਿਜ਼ਾਈਨ ਤਿਆਰ ਕਰਵਾਇਆ ਗਿਆ ਸੀ ਅਤੇ ਸ਼ਾਹਪੁਰ ਕੰਢੀ 'ਤੇ ਕੰਮ ਦੁਬਾਰਾ ਸ਼ੁਰੂ ਹੋਣ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਲੋੜੀਂਦੀਆਂ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਵਲੋਂ ਪੰਜਾਬ ਸਰਕਾਰ ਦੇ ਵਿੱਤੀ ਸਲਾਹਕਾਰ ਵੀ.ਕੇ. ਗਰਗ ਜੋ ਕਿ ਰਾਜ ਸਰਕਾਰ ਨੂੰ ਮਾਲੀ ਆਮਦਨ ਵਧਾਉਣ ਸਬੰਧੀ ਮਦਦ ਦੇ ਰਹੇ ਹਨ, ਦੀਆਂ ਸੇਵਾ ਸ਼ਰਤਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਗਰਗ ਹਾਲਾਂਕਿ ਰਾਜ ਤੋਂ ਕੋਈ ਤਨਖਾਹ ਨਹੀਂ ਲੈ ਰਹੇ ਪਰ ਉਨ੍ਹਾਂ ਲਈ ਦਫ਼ਤਰ, ਸਟਾਫ਼ ਅਤੇ ਚੰਡੀਗੜ੍ਹ ਠਹਿਰਨ ਦੌਰਾਨ ਸਰਕਾਰੀ ਗੱਡੀ ਦਿੱਤੇ ਜਾਣ ਸਬੰਧੀ ਫ਼ੈਸਲਾ ਲਿਆ ਗਿਆ ਹੈ | ਮੁੱਖ ਮੰਤਰੀ ਅਤੇ ਦੂਜੇ ਮੰਤਰੀਆਂ ਦੇ ਓ.ਐਸ. ਡੀਜ਼ ਦੇ ਕਿਰਾਏ ਭੱਤੇ ਸਬੰਧੀ ਪੁੱਛੇ ਜਾਣ 'ਤੇ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਓ.ਐਸ. ਡੀਜ਼ ਨੂੰ ਇਹ ਭੱਤਾ ਤਾਂ ਮਿਲ ਰਿਹਾ ਸੀ, ਪਰ ਇਸ ਨੂੰ ਮਗਰਲੀ ਤਰੀਕ ਤੋਂ ਪ੍ਰਵਾਨਗੀ ਦਿੱਤੀ ਗਈ ਹੈ | ਰਾਜ ਸਰਕਾਰ ਦੇ ਸੂਤਰਾਂ ਦੱਸਿਆ ਕਿ ਇਸ ਫੈਸਲੇ ਨਾਲ ਮੁੱਖ ਮੰਤਰੀ ਦੇ ਕੋਈ 10 ਓ.ਐਸ.ਡੀਜ਼ ਅਤੇ ਦੂਜੇ ਮੰਤਰੀਆਂ ਨਾਲ ਤਾਇਨਾਤ ਓ.ਐਸ.ਡੀਜ਼ ਨੂੰ ਵੀ ਹੁਣ ਮਗਰਲੇ ਕੋਈ 8-10 ਮਹੀਨਿਆਂ ਤੋਂ ਰਿਹਾਇਸ਼ਾਂ ਲਈ ਕਿਰਾਇਆ ਭੱਤਾ ਮਿਲ ਸਕੇਗਾ | ਮੰਤਰੀ ਮੰਡਲ ਦੀ ਅੱਜ ਦੀ ਇਹ ਮੀਟਿੰਗ ਕੋਈ 2 ਘੰਟੇ ਚੱਲੀ |

8 ਜ਼ਿਲਿ੍ਹਆਂ 'ਚ 54 ਬੂਥਾਂ 'ਤੇ ਅੱਜ ਮੁੜ ਪੈਣਗੀਆਂ ਵੋਟਾਂ

ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)-ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 8 ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ 54 ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ¢ ਜਿਨ੍ਹਾਂ ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉੱਥੇ ਵੋਟਾਂ ਦੌਰਾਨ ਗੜਬੜੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ¢ ਇਨ੍ਹਾਂ 54 ਪੋਲਿੰਗ ਸਟੇਸ਼ਨਾਂ 'ਤੇ ਭਲਕੇ 21 ਸਤੰਬਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਵੋਟਾਂ ਸਵੇਰੇ 8 ਤੋਂ ਸ਼ਾਮੀ 4 ਵਜੇ ਤੱਕ ਪੈਣਗੀਆਂ¢ ਅੰਮਿ੍ਤਸਰ ਜ਼ਿਲੇ੍ਹ 'ਚ 10, ਮੋਗਾ 'ਚ 1, ਫ਼ਾਜ਼ਿਲਕਾ 'ਚ 1, ਪਟਿਆਲਾ 2, ਫ਼ਰੀਦਕੋਟ 1,
ਬਠਿੰਡਾ 1, ਲੁਧਿਆਣਾ 2 ਤੇ ਸ੍ਰੀ ਮੁਕਤਸਰ ਸਾਹਿਬ ਦੇ 36 ਬੂਥ ਹਨ |
ਅੰਮਿ੍ਤਸਰ ਜ਼ਿਲੇ੍ਹ ਦੇ ਪਿੰਡ ਗੱਗੋ ਮਾਹਲ ਦਾ ਬੂਥ ਨੰ.-42, ਮਹਿਤਾ ਦਾ ਬੂਥ ਨੰ.-97 ਤੇ 5 (ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰ.-16 ਤਰਸਿੱਕਾ), ਕੋਟ ਖਹਿਰਾ ਦਾ ਬੂਥ ਨੰ.-56 ਤੇ 57, ਰਸੂਲਪੁਰ ਖ਼ੁਰਦ ਦੇ ਬੂਥ ਨੰ.-89 ਤੇ ਕਰਤਾਰ ਸਿੰਘ ਨਗਰ ਦੇ ਬੂਥ ਨੰ.-129, ਬੁਲਾਰਾ ਦੇ ਬੂਥ ਨੰ.-5 ਤੇ ਸਰਾਂ ਦਾ 97 ਤੇ ਸਿੰਘਪੁਰਾ ਦੇ 101 ਨੰਬਰ ਪੋਲਿੰਗ ਬੂਥ 'ਤੇ ਦੁਬਾਰਾ ਵੋਟਾਂ ਪੈਣਗੀਆਂ |
ਜ਼ਿਲ੍ਹਾ ਮੋਗਾ 'ਚ ਪੋਲਿੰਗ ਸਟੇਸ਼ਨ ਨੰ.-126, ਸਰਕਾਰੀ ਪ੍ਰਾਇਮਰੀ ਸਕੂਲ, ਨਵਾਂ ਰੋਡੇ, ਜ਼ਿਲ੍ਹਾ ਫ਼ਾਜ਼ਿਲਕਾ ਦੇ ਬੂਥ ਨੰ.-29 ਪਿੰਡ ਚੱਕ ਅਰਨੀਵਾਲਾ (ਸਰਕਾਰੀ ਐਲੀਮੈਂਟਰੀ ਸਕੂਲ)-ਸੱਜਾ ਪਾਸਾ, ਪਟਿਆਲਾ ਜ਼ਿਲੇ੍ਹ ਦੇ ਪਿੰਡ ਬਖਸ਼ੀਵਾਲਾ ਦਾ ਬੂਥ ਨੰ.-131 ਤੇ ਪਿੰਡ ਖੁੱਡਾ ਦਾ ਬੂਥ ਨੰ.-39, ਫ਼ਰੀਦਕੋਟ ਦੇ ਪਿੰਡ ਦਬੜੀਖਾਨਾ ਦੇ ਬੂਥ ਨੰ.-34, ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਬੂਥ ਨੰ.-17 'ਤੇ ਦੁਬਾਰਾ ਵੋਟਿੰਗ ਹੋਵੇਗੀ¢
ਸ੍ਰੀ ਮੁਕਤਸਰ ਸਾਹਿਬ ਦੇ ਸੰਗੂਧੋਣ ਦੇ ਬੂਥ ਨੰ.-74, 75 ਤੇ 76, ਚੱਕ ਮਦਰੱਸਾ ਦੇ ਬੂਥ ਨੰ.-173 ਤੇ 174, ਲੱਖੇਵਾਲੀ ਦੇ ਬੂਥ ਨੰ.-14, 15 ਤੇ 16, ਪਿੰਡ ਮਿੱਡਾ ਦੇ ਬੂਥ ਨੰ.-17, 18 ਤੇ 19, ਪਿੰਡ ਭਗਵਾਨਪੁਰਾ ਦੇ ਬੂਥ ਨੰ.-104 ਤੇ 105, ਦਾਨੇਵਾਲਾ ਦੇ ਬੂਥ ਨੰ.-67, 68 ਤੇ 69, ਪਿੰਡ ਅਸਪਾਲ ਦੇ ਬੂਥ ਨੰ.-31 ਤੇ 32, ਪਿੰਡ ਬੱਬੇਆਣਾ ਦੇ ਬੂਥ ਨੰ.-74 ਤੇ 75, ਪਿੰਡ ਪਿਓਰੀ ਦੇ ਬੂਥ ਨੰ.-82, 83 ਤੇ 84, ਪਿੰਡ ਥਰਾਜਵਾਲਾ ਦੇ ਬੂਥ ਨੰ.-62, ਪਿੰਡ ਗਿਲਜੇਵਾਲਾ ਦੇ ਬੂਥ ਨੰ.-30, ਪਿੰਡ ਕੰਗਣਖੇੜਾ ਦੇ ਬੂਥ ਨੰ.-4, ਪਿੰਡ ਮੰਡੀ ਕਿੱਲਿ੍ਹਆਂਵਾਲੀ ਦੇ ਬੂਥ ਨੰ.-49, ਪਿੰਡ ਭੀਟੀਵਾਲਾ ਦੇ ਬੂਥ ਨੰ.-69 ਤੇ 70, ਪਿੰਡ ਮਹਿਣਾ ਦੇ ਬੂਥ ਨੰ.-86, ਪਿੰਡ ਮਾਨ ਦੇ ਬੂਥ ਨੰ.-104, 105 ਤੇ 106, ਪਿੰਡ ਭਾਗੂ ਦੇ ਬੂਥ ਨੰ.-121, ਪਿੰਡ ਲਾਲ ਬਾਈ ਦੇ ਬੂਥ ਨੰ.-123 ਤੇ 124 'ਤੇ ਦੁਬਾਰਾ ਵੋਟਿੰਗ ਹੋਵੇਗੀ¢ ਲੁਧਿਆਣਾ ਜ਼ਿਲੇ੍ਹ ਦੇ ਢੋਲਣਵਾਲ ਦੇ ਬੂਥ ਨੰ.-222 ਤੇ 223 'ਤੇ ਮੁੜ ਵੋਟਿੰਗ ਹੋਵੇਗੀ | ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 22 ਸਤੰਬਰ ਸਨਿਚਰਵਾਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ |

ਸੱਤਵੀਂ 'ਚ ਪੜ੍ਹਦੇ ਬੱਚੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ/ਕ੍ਰਾਈਮ ਰਿਪੋਰਟਰ)-ਥਾਣਾ ਪੀ.ਏ.ਯੂ. ਦੇ ਇਲਾਕੇ ਪ੍ਰਤਾਪ ਸਿੰਘ ਵਾਲਾ ਵਿਖੇ ਸੱਤਵੀਂ ਕਲਾਸ 'ਚ ਪੜ੍ਹਦੇ ਬੱਚੇ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਬੱਚੇ ਦੀ ਸ਼ਨਾਖਤ ਕ੍ਰਿਸ਼ਨਾ (13) ਪੁੱਤਰ ਅਸ਼ੋਕ ਕੁਮਾਰ ਵਾਸੀ ਪ੍ਰਤਾਪ ਸਿੰਘ ਵਾਲਾ ਵਜੋਂ ਕੀਤੀ ਗਈ ਹੈ | ਉਹ ਸੱਤਵੀਂ ਕਲਾਸ 'ਚ ਪੜ੍ਹਦਾ ਸੀ | ਪੁਲਿਸ ਅਨੁਸਾਰ ਕ੍ਰਿਸ਼ਨਾ ਪੜ੍ਹਾਈ 'ਚ ਕਮਜ਼ੋਰ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ | ਬੀਤੀ ਰਾਤ ਉਸਨੇ ਘਰ ਦੀ ਲੌਬੀ 'ਚ ਲੱਗੀ ਗਰਿੱਲ ਨਾਲ ਰੱਸੀ ਬੰਨ ਕੇ ਫਾਹਾ ਲਗਾ ਲਿਆ | ਕ੍ਰਿਸ਼ਨਾ ਨੇ ਲੌਬੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ, ਜਦੋਂ ਕਾਫੀ ਸਮੇਂ ਤੱਕ ਕ੍ਰਿਸ਼ਨਾ ਬਾਹਰ ਨਹੀਂ ਆਇਆ ਤਾਂ ਉਸ ਦੀ ਮਾਂ ਨੇ ਗੁਆਂਢੀ ਦੇ ਘਰੋਂ ਦੀਵਾਰ ਟੱਪ ਕੇ ਉਥੇ ਜਾ ਕੇ ਦੇਖਿਆ ਤਾਂ ਕਿ੍ਸ਼ਨਾ ਉਥੇ ਲਟਕ ਰਿਹਾ ਸੀ | ਗੰਭੀਰ ਹਾਲਤ 'ਚ ਕ੍ਰਿਸ਼ਨਾ ਨੂੰ ਦਯਾਨੰਦ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਦੇਰ ਰਾਤ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਸੂਚਨਾ ਮਿਲਦੇ ਹੀ ਸਬੰਧਿਤ ਥਾਣੇ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਨੇ ਕ੍ਰਿਸ਼ਨਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਟਮ ਲਈ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦਾ ਪਿਤਾ ਅਸ਼ੋਕ ਕੁਮਾਰ ਕਰਿਆਨਾ ਦੀ ਦੁਕਾਨ ਕਰਦਾ ਹੈ ਅਤੇ ਕ੍ਰਿਸ਼ਨਾ ਦੀ ਇਕ ਛੋਟੀ ਭੈਣ ਹੈ |

ਅਨੋਖੀ ਰੇਲ... ਨਾ ਟਿਕਟ... ਨਾ ਭਿਖਾਰੀ... ਨਾ ਚੈੱਕਰ... ਨਾ ਧੱਕਮ-ਧੱਕਾ

• ਭਾਖੜਾ ਦੇ ਨਿਰਮਾਣ ਸਮੇਂ ਮਜ਼ਦੂਰਾਂ ਤੇ ਸਾਮਾਨ ਦੀ ਢੁਆਈ ਲਈ ਸ਼ੁਰੂ ਕੀਤੀ ਸੀ ਨੰਗਲ-ਭਾਖੜਾ ਮੁਫ਼ਤ ਰੇਲ • ਗਾਰਡ ਦੀ ਹਰੀ ਝੰਡੀ ਨਾਲ ਘੱਟ, ਚਾਲਕ ਦੀ ਮਰਜ਼ੀ ਨਾਲ ਜ਼ਿਆਦਾ ਚੱਲਦੀ ਹੈ
- ਗੁਰਪ੍ਰੀਤ ਸਿੰਘ ਗਰੇਵਾਲ -

ਨੰਗਲ, 20 ਸਤੰਬਰ -ਪੰਜਾਬ 'ਚ ਨੰਗਲ ਤੇ ਹਿਮਾਚਲ ਪ੍ਰਦੇਸ਼ 'ਚ ਭਾਖੜਾ ਡੈਮ ਵਿਚਾਲੇ ਚੱਲਣ ਵਾਲੀ ਇਕ ਆਪਣੀ ਕਿਸਮ ਦੀ ਅਨੋਖੀ ਰੇਲ ਗੱਡੀ ਹੈ, ਜਿਸ 'ਚ ਯਾਤਰਾ ਕਰਨ ਦੀ ਕੋਈ ਟਿਕਟ ਨਹੀਂ | ਆਮ ਰੇਲਾਂ ਤੋਂ ਬਿਲਕੁਲ ਵੱਖਰੀ ਇਸ ਗੱਡੀ 'ਚ ਤੁਹਾਨੂੰ ਕੋਈ ਮੰਗਤਾ/ਹਾਕਰ/ਟਿਕਟ ਚੈੱਕਰ ਨਹੀਂ ਮਿਲੇਗਾ | ਭਾਖੜਾ ਡੈਮ ਦਾ ਨਿਰਮਾਣ ਕਾਰਜ 1948 ਤੋਂ 1963 ਤੱਕ ਚੱਲਿਆ ਸੀ | ਭਾਖੜਾ ਡੈਮ ਦੇ ਨਿਰਮਾਣ ਸਮੇਂ ਇਸ ਰੇਲ ਨੂੰ ਮਜ਼ਦੂਰਾਂ ਤੇ ਸਾਮਾਨ ਦੀ ਢੁਆਈ ਲਈ ਸ਼ੁਰੂ ਕੀਤਾ ਗਿਆ ਸੀ | ਭਾਖੜਾ ਡੈਮ ਦੀ ਉਸਾਰੀ ਇੰਜੀਨੀਅਰ ਐਮ. ਐਚ. ਸਲੋਕਮ ਦੀ ਅਗਵਾਈ ਹੇਠ ਹੋਈ, ਜਿਸ 'ਚ 30 ਵਿਦੇਸ਼ੀ ਮਾਹਰਾਂ/300 ਭਾਰਤੀ ਇੰਜੀਨੀਅਰਾਂ/13000 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ | ਅੱਜ-ਕੱਲ੍ਹ ਭਾਖੜਾ ਡੈਮ 'ਚ ਕੰਮ ਕਰਦੇ ਸਰਕਾਰੀ ਮੁਲਾਜ਼ਮ/ਸੈਲਾਨੀ/ਰਾਹ 'ਚ ਪੈਂਦੇ ਪਿੰਡਾਂ ਦੇ ਲੋਕਾਂ ਲਈ ਇਹ ਰੇਲ ਵਰਦਾਨ ਹੈ | ਇਹ ਲੋਕ ਬਿਨਾਂ ਪੈਸੇ ਖ਼ਰਚਿਆਂ ਯਾਤਰਾ ਹੀ ਨਹੀਂ ਕਰਦੇ ਸਗੋਂ ਆਪਣੇ ਸਮਾਨ ਦੀ ਢੁਆਈ ਲਈ ਵੀ ਇਸੇ ਰੇਲ 'ਤੇ ਨਿਰਭਰ ਹਨ | ਇਹ ਰੇਲ ਨੰਗਲ ਤੋਂ ਸਵੇਰੇ 7.05 ਵਜੇ ਅਤੇ ਦੁਪਹਿਰ 3.05 ਵਜੇ ਭਾਖੜਾ ਡੈਮ ਲਈ ਚੱਲਦੀ ਹੈ | ਸਵੇਰੇ ਚੱਲਣ ਵਾਲੀ ਰੇਲ ਗੱਡੀ ਦੋ ਘੰਟੇ ਬਾਅਦ ਸਵੇਰੇ 9 ਵਜੇ ਤੇ ਦੁਪਹਿਰ ਨੂੰ ਚੱਲਣ ਵਾਲੀ ਰੇਲ ਸ਼ਾਮ 5 ਵਜੇ ਨੰਗਲ ਪਰਤ ਆਉਂਦੀ ਹੈ | ਰਸਤੇ 'ਚ ਇਹ ਗੱਡੀ ਪੰਜ ਥਾਵਾਂ ਲੇਬਰ ਹੱਟਸ/ ਦਬੇਟਾ/ ਬਰਮਲਾ/ ਨੈਲਾ/ ਉਲੀਂਡਾ 'ਚ ਰੁਕਦੀ ਹੈ | ਬਰਮਲਾ, ਪੰਜਾਬ-ਹਿਮਾਚਲ ਸਰਹੱਦ 'ਤੇ ਸਥਿਤ ਪੰਜਾਬ ਦਾ ਪਿੰਡ ਹੈ ਜਦੋਂ ਕਿ ਨੈਲਾ ਤੇ ਉਲੀਂਡਾ ਪਿੰਡ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ 'ਚ ਪੈਂਦੇ ਹਨ | ਇਸ ਰੇਲ ਦਾ ਸੰਚਾਲਨ ਭਾਖੜਾ ਬਿਆਸ ਪ੍ਰਬੰਧ ਬੋਰਡ ਕਰਦਾ ਹੈ ਨਾ ਕਿ ਭਾਰਤੀ ਰੇਲਵੇ | ਬੇਸ਼ੱਕ ਇਸ ਰੇਲ ਗੱਡੀ 'ਚ ਕੋਈ ਚੈੱਕਰ ਨਹੀਂ ਹੁੰਦਾ ਪਰ ਫਿਰ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇਸ 'ਚ ਕੋਈ ਸਮਾਜ ਵਿਰੋਧੀ ਅਨਸਰ ਦਾਖਲ ਨਾ ਹੋਵੇ | ਪ੍ਰਾਜੈਕਟ ਸੁਰੱਖਿਆ ਅਮਲੇ ਦੇ ਇਕ-ਦੋ ਜਵਾਨ ਹਰ ਰੋਜ਼ ਇਸ ਰੇਲ ਨਾਲ ਭੇਜੇ ਜਾਂਦੇ ਹਨ | ਵਿਸ਼ੇਸ਼ ਮੌਕਿਆਂ 'ਤੇ ਇਸ ਰੇਲ ਨਾਲ ਭੇਜੇ ਜਾਂਦੇ ਫ਼ਿਰੋਜ਼ੀ ਰੰਗ ਦੇ ਦਿਲਕਸ਼ ਡੱਬੇ ਨਸ਼ਟ ਕਰ ਦਿੱਤੇ ਗਏ ਹਨ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਕਰਮਯੋਗੀ ਨਿਗਰਾਨ ਇੰਜੀਨੀਅਰ ਕੇ. ਕੇ. ਸੂਦ ਨੇ ਸਰਕਾਰ ਨੂੰ ਇਕ ਵਿਸ਼ੇਸ਼ ਰੇਲ ਡੱਬਾ ਤਿਆਰ ਕਰਨ ਦੀ ਯੋਜਨਾ ਭੇਜੀ ਹੈ | ਇਸ ਨੂੰ ਚਲਦਾ-ਫਿਰਦਾ ਅਜਾਇਬ ਘਰ ਬਣਾਇਆ ਜਾਵੇਗਾ, ਜਿਸ 'ਚ ਭਾਖੜਾ ਨੰਗਲ ਪ੍ਰਾਜੈਕਟ ਦਾ ਗੌਰਵਮਈ ਇਤਿਹਾਸ ਹੋਵੇਗਾ | ਉਸ ਵੇਲੇ ਇਸ ਰੇਲ ਗੱਡੀ 'ਚ ਸਫ਼ਰ ਕਰਨਾ ਹੋਰ ਵੀ ਦਿਲਚਸਪ ਹੋ ਜਾਂਦਾ ਹੈ ਜਦੋਂ ਇਹ ਨੈਲਾ ਸਥਿਤ ਅੱਧਾ ਕਿ: ਮੀ: ਲੰਬੀ ਸੁਰੰਗ 'ਚੋਂ ਗੁਜ਼ਰਦੀ ਹੈ | ਇਹ ਰੇਲ ਕਦੇ ਵੀ ਭਿਆਨਕ ਦੁਰਘਟਨਾ ਦਾ ਸ਼ਿਕਾਰ ਨਹੀਂ ਹੋਈ | ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਇਸ ਨੂੰ ਵਿਦਿਆਰਥੀਆਂ ਨੇ ਬਿਨਾਂ ਨੁਕਸਾਨ ਪਹੰੁਚਾਏ ਰੋਕਿਆ ਸੀ | ਰੇਲ ਇੰਜਣ ਚੱਲ ਤਾਂ ਰਹੇ ਹਨ ਪਰ ਸਮੇਂ ਦੀ ਮੰਗ ਹੈ ਕਿ ਇਸ ਰੇਲ ਨੈੱਟਵਰਕ ਦਾ ਹੀ ਨਵੀਨੀਕਰਨ ਹੋਵੇ | ਰੇਲ ਟਰੈਕ ਵੀ ਧਿਆਨ ਮੰਗਦਾ ਹੈ | ਸਰਕਾਰ ਨੂੰ ਵੱਡੇ ਬਜਟ ਤੇ ਸਟਾਫ਼ ਦਾ ਵੀ ਪ੍ਰਬੰਧ ਕਰਨਾ ਪਵੇਗਾ | ਇਹ ਖ਼ੁਸ਼ੀ ਦੀ ਗੱਲ ਹੈ ਕਿ ਭਾਖੜਾ ਰੇਲਵੇ ਦੇ ਨੰਗਲ ਸਟੇਸ਼ਨ 'ਤੇ ਨਵਾਂ ਪਲੇਟਫ਼ਾਰਮ ਬਣ ਰਿਹਾ ਹੈ | ਬਾਕੀ ਸਟੇਸ਼ਨਾਂ 'ਤੇ ਵੀ ਪਲੇਟਫ਼ਾਰਮ ਬਣਨੇ ਹਨ | ਪਿਛਲੇ ਵਰ੍ਹੇ ਇਸ ਰੇਲ ਨੂੰ ਭਾਖੜਾ ਡੈਮ ਦੇ ਸਥਾਪਨਾ ਦਿਵਸ ਮੌਕੇ ਫੁੱਲਾਂ ਨਾਲ ਸਜਾ ਕੇ ਭਾਖੜਾ ਡੈਮ ਤੱਕ ਚਲਾਇਆ ਗਿਆ ਸੀ | ਭਾਵੇਂ ਸੁਰੱਖਿਆ ਕਾਰਨਾਂ ਕਰਕੇ ਸਰਕਾਰ ਨੇ ਭਾਖੜਾ ਡੈਮ ਦੇ ਅੰਦਰੂਨੀ ਹਿੱਸੇ ਦੇਖਣ 'ਤੇ ਰੋਕ ਲਾਈ ਹੋਈ ਹੈ ਪਰ ਸਰਕਾਰ ਇਸ ਰੇਲ ਦਾ ਨਵੀਨੀਕਰਨ ਕਰਕੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰ ਚੁੱਕੀ ਹੈ | ਪ੍ਰਸਿੱਧ ਟੀ. ਵੀ. ਪੋ੍ਰਗਰਾਮ 'ਕੌਣ ਬਨੇਗਾ ਕਰੋੜਪਤੀ' 'ਚ ਵੀ ਇਸ ਰੇਲ ਬਾਰੇ ਪ੍ਰਸ਼ਨ ਪੁੱਛਿਆ ਗਿਆ ਸੀ |
ਹਰੀ ਝੰਡੀ ਨਾਲ ਘੱਟ ਚਾਲਕ ਦੀ ਮਰਜ਼ੀ ਨਾਲ ਜ਼ਿਆਦਾ ਚਲਦੀ ਹੈ
ਇਹ ਰੇਲ ਗਾਰਡ ਹਰੀ ਝੰਡੀ ਨਾਲ ਘੱਟ ਬਲਕਿ ਚਾਲਕ ਦੀ ਮਰਜ਼ੀ ਨਾਲ ਜ਼ਿਆਦਾ ਚਲਦੀ ਹੈ | ਚਾਲਕ ਆਪਣੇ ਅੱਗੇ ਲੱਗੇ ਹੋਏ ਵਿਸ਼ੇਸ਼ ਕਿਸਮ ਦੇ ਸ਼ੀਸ਼ਿਆਂ 'ਚੋਂ ਸਾਹਮਣੇ ਦੇਖਦਾ ਰਹਿੰਦਾ ਹੈ ਤੇ ਜਦੋਂ ਉਸ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਸਭ ਠੀਕ-ਠਾਕ ਹੈ ਤਾਂ ਹੀ ਉਹ ਗੱਡੀ ਨੂੰ ਅੱਗੇ ਤੋਰਦਾ ਹੈ | ਇੱਥੋਂ ਤੱਕ ਕਿ ਜੇ ਲਾਈਨ 'ਤੇ ਕੋਈ ਪਸ਼ੂ ਆ ਜਾਵੇ ਤਾਂ ਵੀ ਰੇਲ ਦੀ ਰਫ਼ਤਾਰ ਮੱਠੀ ਕਰ ਦਿੱਤੀ ਜਾਂਦੀ ਹੈ | ਇਸ ਰੇਲ ਦੀ ਆਪਣੀ ਵੱਖਰੀ ਹੀ ਪਹਿਚਾਣ ਹੈ |
ਭਗਤਾਂ ਦਾ ਡੱਬਾ
ਰੇਲ 'ਚ ਇਕ ਡੱਬਾ ਭਗਤਾਂ ਦਾ ਹੈ | ਇਸ ਡੱਬੇ 'ਚ ਬੈਠਣ ਵਾਲੇ ਧਾਰਮਿਕ ਗੀਤ ਗਾਉਂਦੇ ਹਨ, ਜਿਸ ਦੌਰ 'ਚ ਕਰਮਚਾਰੀ ਜ਼ਿਆਦਾ ਸਨ ਉਸ ਦੌਰ 'ਚ ਇਸ ਡੱਬੇ ਦੀ ਸ਼ਾਨ ਦੇਖਣ ਵਾਲੀ ਸੀ | ਹਿੰਦੂ-ਸਿੱਖ ਬਾਕਾਇਦਾ ਢੋਲਕੀ/ਚਿਮਟੇ ਨਾਲ ਭਜਨ ਬੰਦਗੀ ਕਰਦੇ ਸਨ | ਇਸ ਡੱਬੇ 'ਚ ਅੱਜ ਵੀ ਅਗਰਬੱਤੀ ਦੀ ਮਹਿਕ ਤੁਹਾਡਾ ਸਵਾਗਤ ਕਰਦੀ ਹੈ | ਤਾਸ਼ ਦੇ ਸ਼ੌਕੀਨਾਂ ਨੂੰ ਵੀ ਇਹ ਗੱਡੀ ਨਿਰਾਸ਼ ਨਹੀਂ ਕਰਦੀ ਭਾਵੇਂ ਕਿ ਹੁਣ ਪਹਿਲਾਂ ਜਿੰਨੀ ਰੌਣਕ ਨਹੀਂ ਰਹੀ | ਇਸਤਰੀਆਂ ਦਾ ਡੱਬਾ ਵੱਖਰਾ ਹੈ |
ਨੰਗਲ-ਭਾਖੜਾ ਰੇਲ ਮਹੱਤਵਪੂਰਨ ਤੱਥ:
(ੳ) ਨੰਗਲ-ਭਾਖੜਾ ਰੇਲ ਨੈੱਟਵਰਕ ਦਾ ਸਰਵੇਖ਼ਣ 1946 'ਚ ਹੋਇਆ |
(ਅ) ਸਿਗਨਲ ਸਿਸਟਮ 1954 'ਚ ਸਥਾਪਤ ਹੋਇਆ |
(ੲ) ਪ੍ਰਾਜੈਕਟ ਲਾਗਤ 20242310 ਰੁਪਏ |
(ਸ) ਰੇਲ ਲਾਈਨ ਦੀ ਕੁੱਲ ਲੰਬਾਈ 27.36 ਕਿ: ਮੀ: |
(ਹ) ਰੇਲ ਨੈੱਟਵਰਕ ਦਾ ਅਹਿਮ ਹਿੱਸਾ ਹਨ ਦੋ ਹੋਰਸ ਸ਼ੂ ਸ਼ੇਪ ਸੁਰੰਗਾਂ (ਇਕ ਨੈਲਾ 'ਚ, ਦੂਜੀ ਖੱਬੇ ਪਾਸੇ ਸਥਿਤ ਅਮਰੀਕਨ ਪਾਵਰ ਹਾਊਸ ਲਾਗੇ)
(ਕ) ਰੇਲ ਦਰਿਆ ਸਤਲੁਜ 'ਤੇ ਸਥਿਤ 158.5 ਮੀਟਰ ਲੰਬੇ ਰੇਲ/ਰੋਡ ਪੁਲ੍ਹ ਤੋਂ ਵੀ ਲੰਘਦੀ ਹੈ |

ਰਾਜਨਾਥ ਵਲੋਂ ਭਾਰਤੀ ਜਵਾਨ ਦਾ ਸਿਰ ਵੱਢਣ ਵਾਲੇ ਪਾਕਿ ਸੈਨਿਕਾਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਹਦਾਇਤ

ਨਵੀਂ ਦਿੱਲੀ, 20 ਸਤੰਬਰ (ਪੀ. ਟੀ. ਆਈ.)-ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ. ਐਸ. ਐਫ਼. ਨੂੰ ਜੰਮੂ 'ਚ ਕੌਮਾਂਤਰੀ ਸਰਹੱਦ ਨੇੜੇ ਬੀਤੇ ਦਿਨੀਂ ਭਾਰਤੀ ਫ਼ੌਜ ਦੇ ਜਵਾਨ ਦਾ ਸਿਰ ਵੱਢਣ ਵਾਲੇ ਪਾਕਿਸਤਾਨੀ ਸੈਨਿਕਾਂ ਿਖ਼ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ | ਭਾਰਤ-ਪਾਕਿ ਸਰਹੱਦ ਦੀ ਰਾਖੀ ਲਈ ਤਾਇਨਾਤ ਬੀ. ਐਸ. ਐਫ਼. ਦੇ ਉੱਚ ਅਧਿਕਾਰੀਆਂ ਨੂੰ ਇਹ ਦੱਸਿਆ ਗਿਆ ਹੈ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਬੀ. ਐਸ. ਐਫ਼. ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਮੰਗਲਵਾਰ ਨੂੰ ਵਾਪਰੀ ਘਟਨਾ ਲਈ ਜ਼ਿੰਮੇਵਾਰ ਪਾਕਿਸਤਾਨੀ ਸੈਨਿਕਾਂ ਿਖ਼ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਵਾਨ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਬੀ. ਐਸ. ਐਫ਼. ਪਾਕਿਸਤਾਨੀ ਰੇਂਜ਼ਰਾਂ ਿਖ਼ਲਾਫ਼ ਆਪਣੇ ਅਧਿਕਾਰ ਖ਼ੇਤਰ ਤੋਂ ਬਾਹਰ ਜਾ ਕੇ ਕਾਰਵਾਈ ਕਰ ਸਕਦੀ ਹੈ |
ਮਿ੍ਤਕ ਦੇਹ ਨਾਲ ਪਾਕਿ ਦੇ 'ਬੈਟ' ਨੇ ਕੀਤੀ ਛੇੜਛਾੜ
ਸ੍ਰੀਨਗਰ, (ਮਨਜੀਤ ਸਿੰਘ)-ਪਾਕਿ ਰੇਂਜਰਾਂ ਨੇ ਭਾਰਤ ਵਲੋਂ ਜੰਮੂ ਸਰਹੱਦ 'ਤੇ ਲਗਾਈ ਜਾ ਰਹੀ ਸਮਾਰਟ ਫੈਂਸਿੰਗ ਤੋਂ ਘਬਰਾਉਂਦੇ ਇਕ ਹੋਰ ਅਣਮਨੁੱਖੀ ਕਾਰਾ ਕਰਦੇ ਹੋਏ ਬੀ.ਐਸ.ਐਫ ਜਵਾਨ ਦੀ ਮਿ੍ਤਕ ਦੇਹ ਨਾਲ ਛੇੜ ਛਾੜ ਕਰਦੇ ਉਸ ਦਾ ਗਲਾ ਵੱਢ ਕੇ ਇਕ ਅੱਖ ਕੱਢਣ ਦੀ ਕੋਸ਼ਿਸ਼ ਦੇ ਇਲਾਵਾ ਦੇਹ 'ਤੇ ਤੇਜ਼ਧਾਰ ਵਾਲੇ ਹਥਿਆਰ ਨਾਲ ਕਈ ਜ਼ਖ਼ਮ ਦਿੱਤੇ | ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ ਦੇ ਨਾਲ ਲਗਦੀ ਅੰਤਰਾਸ਼ਟਰੀ ਸਰਹੱਦ 'ਤੇ ਇਹ ਪਹਿਲਾ ਮੌਕੇ ਹੈ ਜਦ ਰੇਂਜਰਾਂ ਨੇ ਬਾਰਡਰ ਐਕਸ਼ਨ ਟੀਮ 'ਬੈਟ 'ਦੀ ਸਹਾਇਤਾ ਨਾਲ ਬੀ.ਐਸ.ਐਫ ਜਵਾਨ ਨੂੰ ਅਗਵਾ ਕਰ ਕੇ ਉਸ ਦੀ ਮਿ੍ਤਕ ਦੇਹ ਨਾਲ ਅਜਿਹੀ ਘਿਨਉਣੀ ਘਟਨਾ ਅੰਜਾਮ ਦਿੱਤਾ ਹੈ | ਬੀ.ਐਸ.ਐਫ ਦੇ ਅਧਿਕਾਰੀ ਵੀ ਖੁੱਲ੍ਹ ਕੇ ਇਸ ਮਾਮਲੇ 'ਤੇ ਬੋਲਣ ਲਈ ਤਿਆਰ ਨਹੀ ਹਨ | ਸ਼ਹੀਦ ਜਵਾਨ ਨਰਿੰਦਰ ਕੁਮਾਰ (50) ਵਾਸੀ ਸੋਨੀਪਤ ਹਰਿਆਣਾ 176 ਬਟਾਲੀਅਨ ਨਾਲ ਸੰਬਧਤ ਸੀ | ਸੂਤਰਾਂ ਅਨੁਸਾਰ ਸਾਂਬਾ ਸੈਕਟਰ ਦੇ ਰਾਮਗੜ੍ਹ ਸੈਕਟਰ ਵਿਖੇ ਮੰਗਲਵਾਰ 11 ਵਜੇ ਵਾਪਰੀ ਘਟਨਾ ਵੇਲੇ ਬੀ.ਐਸ.ਐਫ ਦੇ 8 ਜਵਾਨਾਂ ਇਕ ਟੁਕੜੀ ਫੈਂਸਿੰਗ ਦੇ ਅੱਗੇ ਸਰਕੰਢੇ ਵੱਢ ਰਹੇ ਸਨ ਕਿ ਰੇਂਜਰਾਂ ਦੀ ਕਵਰ ਫਾਇਰਿੰਗ 'ਚ ਬੈਟ ਨੇ ਅਚਾਨਕ ਹਮਲਾ ਕਰ ਦਿੱਤਾ ਤੇ ਜਵਾਨ ਨਰਿੰਦਰ ਕੁਮਾਰ ਨੂੰ ਨਜ਼ਦੀਕ 'ਤੋਂ 3 ਸਿਨਾਈਪਰ ਗੋਲੀਆਂ ਚਲਾ ਦਿੱਤੀਆਂ ਤੇ ਜਵਾਨ ਨੂੰ ਗੰਭੀਰ ਜ਼ਖਮੀ ਕਰਦੇ ਆਪਣੇ ਨਾਲ ਲੈ ਗਏ | ਬਾਕੀ ਜਵਾਨ ਵਾਪਸ ਚੌਕੀ 'ਤੇ ਸੁਰੱਖਿਅਤ ਪਹੁੰਚਣ 'ਚ ਸਫਲ ਰਹੇ ਸਨ |

ਬਿਸ਼ਪ ਫਰੈਂਕੋ ਨੂੰ ਅਹੁਦੇ ਤੋਂ ਕੀਤਾ ਫ਼ਾਰਗ ਪੋਪ ਵਲੋਂ ਜਲੰਧਰ ਚਰਚ 'ਚ ਨਵਾਂ ਪ੍ਰਬੰਧਕ ਨਿਯੁਕਤ

ਜਲੰਧਰ, 20 ਸਤੰਬਰ (ਮੇਜਰ ਸਿੰਘ)- ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਨੇ ਜਬਰ ਜਨਾਹ ਦੇ ਮਾਮਲੇ 'ਚ ਘਿਰੇ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਆਰਜ਼ੀ ਤੌਰ 'ਤੇ ਅਹੁਦੇ ਤੋਂ ਫਾਰਗ ਕੀਤੇ ਜਾਣ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਜਲੰਧਰ ਲਈ 79 ਸਾਲਾ ਅਜ਼ਨੇਲੋ ...

ਪੂਰੀ ਖ਼ਬਰ »

ਆਕਸੀਜਨ ਨਾ ਮਿਲਣ ਕਰਕੇ ਜੈਟ ਏਅਰਵੇਜ਼ ਦੀ ਉਡਾਣ 'ਚ ਯਾਤਰੀਆਂ ਦੀ ਹਾਲਤ ਵਿਗੜੀ

ਨਵੀਂ ਦਿੱਲੀ/ਮੁੰਬਈ, 20 ਸਤੰਬਰ (ਏਜੰਸੀ)-ਮੁੰਬਈ ਤੋਂ ਜੈਪੁਰ ਜਾ ਰਹੀ ਜੈਟ ਏਅਰਵੇਜ਼ ਦੀ ਉਡਾਣ 'ਚ ਅੱਜ ਚਾਲਕ ਦਲ 'ਕੈਬਿਨ ਪ੍ਰੈਸ਼ਰ' ਕੰਟਰੋਲ ਕਰਨ ਵਾਲੇ ਬਟਨ ਨੂੰ ਚਾਲੂ ਕਰਨਾ ਭੁੱਲ ਗਿਆ, ਜਿਸ ਦੇ ਚੱਲਦਿਆਂ 30 ਯਾਤਰੀਆਂ ਦੇ ਹਾਲਤ ਵਿਗੜ ਗਈ ਤੇ ਉਨ੍ਹਾਂ ਦੇ ਨੱਕ ਤੇ ...

ਪੂਰੀ ਖ਼ਬਰ »

ਦਿੱਲੀ 'ਚ ਸਹਾਇਕ ਪੁਲਿਸ ਕਮਿਸ਼ਨਰ ਿਖ਼ਲਾਫ਼ ਜਬਰ ਜਨਾਹ ਦਾ ਮਾਮਲਾ ਦਰਜ

ਨਵੀਂ ਦਿੱਲੀ, 20 ਸਤੰਬਰ (ਪੀ.ਟੀ.ਆਈ.)- ਦਿੱਲੀ 'ਚ ਇਕ ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਿਖ਼ਲਾਫ਼ ਇਕ ਔਰਤ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਔਰਤ ਨੇ ਰਮੇਸ਼ ਦਹੀਆ ਨਾਂਅ ਦੇ ਅਧਿਕਾਰੀ ਿਖ਼ਲਾਫ਼ ਸ਼ਿਕਾਇਤ 'ਚ ਦਰਜ ਕਰਵਾਇਆ ਹੈ ਕਿ ...

ਪੂਰੀ ਖ਼ਬਰ »

ਪੁੁਣੇ 'ਚ ਦੋ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ, ਇਕ ਦੀ ਮੌਤ

ਪੁਣੇ (ਮਹਾਰਾਸ਼ਟਰ), 20 ਸਤੰਬਰ (ਪੀ.ਟੀ.ਆਈ.)- ਇਥੇ ਇਕ ਵਿਅਕਤੀ ਤੇ ਇਕ 17 ਸਾਲ ਦੇ ਲੜਕੇ ਵਲੋਂ ਦੋ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ 'ਚੋਂ ਇਕ ਲੜਕੀ ਦੀ ਮੌਤ ਹੋ ਗਈ ਹੈ | ਪੁਲਿਸ ਨੇ ਦੱਸਿਆ ਕਿ ਦੋਵੇਂ ਲੜਕੀਆਂ ਕਰੀਬ 12 ...

ਪੂਰੀ ਖ਼ਬਰ »

ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ

ਬਾਲਾਸੋਰ (ਓਡੀਸ਼ਾ), 20 ਸਤੰਬਰ (ਏਜੰਸੀ)-ਓਡੀਸ਼ਾ ਤੱਟ ਤੋਂ ਭਾਰੀ ਬਾਰਿਸ਼ ਦੇ ਬਾਵਜੂਦ ਜ਼ਮੀਨ ਤੋਂ ਜ਼ਮੀਨ 'ਤੇ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ | ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ

ਸ੍ਰੀਨਗਰ, 20 ਸਤੰਬਰ (ਏਜੰਸੀ)- ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨਾਲ ਚੱਲ ਰਹੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ | ਅਧਿਕਾਰਤ ਸੂਤਰਾਂ ਮੁਤਾਬਿਕ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਣ 'ਤੇ ਸੈਨਾ ਦੀ ...

ਪੂਰੀ ਖ਼ਬਰ »

ਕੇਂਦਰ ਨੇ ਪੀ.ਪੀ.ਐਫ. ਅਤੇ ਛੋਟੀਆਂ ਬੱਚਤਾਂ 'ਤੇ ਵਿਆਜ ਦਰਾਂ ਵਧਾਈਆਂ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਕੇਂਦਰ ਸਰਕਾਰ ਨੇ ਐਨ.ਐਸ.ਸੀ., ਪੀ.ਪੀ.ਐਫ਼. ਸਮੇਤ ਛੋਟੀਆਂ ਬੱਚਤ ਸਕੀਮਾਂ ਲਈ ਵਿਆਜ ਦਰਾਂ ਅਕਤੂਬਰ-ਦਸੰਬਰ ਤਿਮਾਹੀ ਲਈ 0.4 ਫ਼ੀਸਦੀ ਤੱਕ ਵਧਾ ਦਿੱਤੀਆਂ ਹਨ | ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕੀਤਾ ਕਿ ਚਾਲੂ ਵਿੱਤੀ ਸਾਲ ਦੀ ਤੀਸਰੀ ...

ਪੂਰੀ ਖ਼ਬਰ »

ਕਸ਼ਮੀਰ 'ਚ ਮਾਰੇ ਗਏ ਅਤਿ ਲੋੜੀਂਦੇ ਅੱਤਵਾਦੀ 'ਤੇ ਪਾਕਿ ਨੇ ਜਾਰੀ ਕੀਤੀ ਡਾਕ ਟਿਕਟ

ਇਸਲਾਮਾਬਾਦ, 20 ਸਤੰਬਰ (ਪੀ.ਟੀ.ਆਈ.)- ਪਾਕਿਸਤਾਨ ਵਲੋਂ ਇਕ ਪਾਸੇ ਭਾਰਤ ਨਾਲ ਆਪਸੀ ਮੁੱਦਿਆਂ ਨੂੰ ਸੁਲਝਾਉਣ ਲਈ ਗੱਲਬਾਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਵੀ ਪਿੱਛੇ ਨਹੀਂ ਹਟ ਰਿਹਾ ਹੈ | ਪਾਕਿ ਵਲੋਂ ਕਸ਼ਮੀਰ ਦੀਆਂ ...

ਪੂਰੀ ਖ਼ਬਰ »

ਦੇਸ਼ ਦੀ ਸੇਵਾ ਕਰਦੇ ਹੋਏ ਮੇਰੇ ਪਿਤਾ ਜੀ ਦੀ ਮੌਤ ਹੋ ਗਈ, ਹੁਣ ਸਾਨੂੰ ਮਦਦ ਦੀ ਲੋੜ ਹੈ-ਬੀ.ਐਸ.ਐਫ਼ ਜਵਾਨ ਦਾ ਪੁੱਤਰ

ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਸੀਮਾ ਸੁਰੱਖਿਆ ਬਲ ਦੇ ਮਾਰੇ ਗਏ ਹਵਲਦਾਰ ਨਰਿੰਦਰ ਸਿੰਘ, ਜਿਸ ਨੂੰ ਪਿਛਲੇ ਦਿਨੀਂ ਤਸ਼ੱਦਦ ਅਤੇ ਬੇਰਿਹਮੀ ਨਾਲ ਪਾਕਿਸਤਾਨੀ ਫੌਜ ਨੇ ਮਾਰ ਦਿੱਤਾ ਸੀ, ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਇਸ ਵੱਡੇ ਬਲੀਦਾਨ 'ਤੇ ਬਹੁਤ ਮਾਣ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ 'ਚ 3 ਬੈਂਕਾਂ ਦਾ ਹੋ ਸਕਦਾ ਹੈ ਰਲੇਵਾਂ

ਨਵੀਂ ਦਿੱਲੀ, 20 ਸਤੰਬਰ (ਏਜੰਸੀ)- 3 ਵੱਡੇ ਬੈਂਕ, ਬੈਂਕ ਆਫ਼ ਬੜੌਦਾ, ਵਿਜਿਆ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਤੋਂ ਬਾਅਦ ਹੁਣ ਦੂਸਰੇ ਸਰਕਾਰੀ ਬੈਂਕਾਂ ਦੀ ਵੀ ਰਲੇਵਾਂ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਅਗਲਾ ਨੰਬਰ ਕਿਸ ਦਾ ਹੋਵੇਗਾ ਇਸਦਾ ਨਾਂਅ ਸਾਹਮਣੇ ਆਉਣ 'ਚ ਸਮਾਂ ...

ਪੂਰੀ ਖ਼ਬਰ »

ਰਾਫ਼ੇਲ ਮੁੱਦੇ 'ਤੇ ਝੂਠ ਬੋਲਣ 'ਤੇ ਰਾਹੁਲ ਵਲੋਂ ਰੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ

ਜੇਤਲੀ ਨੇ ਰਾਹੁਲ 'ਤੇ ਕੀਤਾ ਪਲਟਵਾਰ ਨਵੀਂ ਦਿੱਲੀ, 20 ਸਤੰਬਰ, (ਉਪਮਾ ਡਾਗਾ ਪਾਰਥ)-ਰਾਫ਼ੇਲ ਮੁੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਦਰਮਿਆਨ ਸ਼ਬਦੀ ਜੰਗ ਜਾਰੀ ਹੈ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਵਿਵਾਦ 'ਚ ...

ਪੂਰੀ ਖ਼ਬਰ »

ਕੇਰਲ ਦੀ ਵਿਸ਼ੇਸ਼ ਜਾਂਚ ਟੀਮ ਨੇ ਬਿਸ਼ਪ ਤੋਂ ਕੀਤੀ ਪੁੱਛਗਿੱਛ

ਕੋਚੀ/ਤਿਰੁਵਨੰਤਪੁਰਮ, 20 ਸਤੰਬਰ (ਏਜੰਸੀ)-ਨਨਜ਼ ਜਬਰ ਜਨਾਹ ਮਾਮਲੇ 'ਚ ਕੇਰਲ ਪੁਲਿਸ ਦੀ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਨੇ ਅੱਜ ਦੂਜੇ ਦਿਨ ਵੀਰਵਾਰ ਨੂੰ ਕਥਿਤ ਦੋਸ਼ੀ ਫ਼ਰੈਂਕੋ ਮੁਲੱਕਲ ਤੋਂ ਪੁੱਛ-ਗਿੱਛ ਕੀਤੀ | ਸੂਬਾ ਪੁਲਿਸ ਮੁਖੀ ਨੇ ਕਿਹਾ ਕਿ ਫ਼ਰੈਂਕੋ ...

ਪੂਰੀ ਖ਼ਬਰ »

ਕੋਰੇਗਾਓਾ-ਭੀਮਾ ਮਾਮਲਾ

ਸੁਪਰੀਮ ਕੋਰਟ ਵਲੋਂ 5 ਕਾਰਕੁਨਾਂ ਦੀ ਗਿ੍ਫ਼ਤਾਰੀ 'ਤੇ ਫ਼ੈਸਲਾ ਰਾਖਵਾਂ

ਨਵੀਂ ਦਿੱਲੀ, 20 ਸਤੰਬਰ (ਜਗਤਾਰ ਸਿੰਘ)-ਕੋਰੇਗਾਓਾ-ਭੀਮਾ ਹਿੰਸਾ ਮਾਮਲੇ 'ਚ ਨਜ਼ਰਬੰਦ 5 ਕਾਰਕੁਨਾਂ ਦੀ ਤਤਕਾਲ ਰਿਹਾਈ ਤੇ ਉਨ੍ਹਾਂ ਦੀ ਗਿ੍ਫ਼ਤਾਰੀ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਤੋਂ ਜਾਂਚ ਕਰਵਾਉਣ ਦੀ ਮੰਗ ਸਬੰਧੀ ਇਤਿਹਾਸਕਾਰ ਰੋਮਿਲਾ ਥਾਪਰ ...

ਪੂਰੀ ਖ਼ਬਰ »

ਦਿਲਬਾਗ ਸਿੰਘ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਬਣੇ ਰਹਿਣਗੇ-ਸੁਪਰੀਮ ਕੋਰਟ

ਯੂ.ਪੀ.ਐਸ.ਸੀ. ਨੂੰ 4 ਹਫ਼ਤਿਆਂ ਅੰਦਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਯੋਗਤਾ ਬਾਰੇ ਫ਼ੈਸਲਾ ਲੈਣ ਲਈ ਕਿਹਾ ਨਵੀਂ ਦਿੱਲੀ, 20 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨਵੇਂ ਨਿਯੁਕਤ ਕੀਤੇ ਗਏ ਕਾਰਜਕਾਰੀ ਡੀ. ਜੀ. ਪੀ. ਦਿਲਬਾਗ ਸਿੰਘ ਤਦ ...

ਪੂਰੀ ਖ਼ਬਰ »

ਮਾਇਆਵਤੀ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ ਐਮ.ਪੀ.-ਰਾਜਸਥਾਨ 'ਚ ਇਕੱਲੇ ਤੌਰ 'ਤੇ ਲੜੇਗੀ ਚੋਣ

ਮੱਧ ਪ੍ਰਦੇਸ਼, 20 ਸਤੰਬਰ (ਏਜੰਸੀ)-ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਮਾਇਆਵਤੀ ਦੀ ਪਾਰਟੀ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਇਕੱਲੇ ਤੌਰ 'ਤੇ ਚੋਣ ਲੜੇਗੀ | ਛੱਤੀਸਗੜ੍ਹ 'ਚ ਬਸਪਾ 35 ਸੀਟਾਂ 'ਤੇ ਚੋਣ ਲੜੇਗੀ | ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ...

ਪੂਰੀ ਖ਼ਬਰ »

ਦਿੱਲੀ ਕਮੇਟੀ ਨੇ 1984 ਕਤਲੇਆਮ ਦੇ ਗਵਾਹਾਂ ਦੀ ਸੁਰੱਖਿਆ ਲਈ ਅਦਾਲਤ 'ਚ ਅਪੀਲ ਕੀਤੀ ਦਾਇਰ

ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੇ ਿਖ਼ਲਾਫ ਗਵਾਹ ਚਾਮ ਕੌਰ ਨੂੰ ਗਵਾਹੀ ਨਾ ਦੇਣ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਸਾਹਮਣੇ ਆਈ ਹੈ ਅਤੇ ਪੇਸ਼ਕਸ਼ ਨਾ ਮੰਨਣ ਦੇ ...

ਪੂਰੀ ਖ਼ਬਰ »

ਟਰੰਪ ਦੀ ਪਾਰਟੀ ਨੇ ਹਿੰਦੂ ਭਾਈਚਾਰੇ ਤੋਂ ਮੰਗੀ ਮੁਆਫ਼ੀ

ਹਿਊਸਟਨ, 20 ਸਤੰਬਰ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇਕ ਇਸ਼ਤਿਹਾਰ 'ਚ ਇਥੇ ਹਿੰਦੂ ਵੋਟਰਾਂ ਨੂੰ ਆਕਰਸ਼ਿਤ ਹੋਣ ਦੀ ਬਜਾਏ ਨਾਰਾਜ਼ ਹੋ ਗਏ | ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਰਿਪਬਲਿਕਨ ਪਾਰਟੀ ਨੂੰ ਹਿੰਦੂ ਭਾਈਚਾਰੇ ...

ਪੂਰੀ ਖ਼ਬਰ »

ਦਵਾਰਕਾ ਸਮਾਗਮ 'ਚ ਪੁੱਜਣ ਲਈ ਮੋਦੀ ਨੇ ਕੀਤੀ ਮੈਟਰੋ ਦੀ ਸਵਾਰੀ

ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਅੰਤਰਰਾਸ਼ਟਰੀ ਕਨਵੈਨਸ਼ਨ ਤੇ ਐਕਸਪੋ ਕੇਂਦਰ ਦਾ ਨੀਂਹ ਪੱਥਰ ਰੱਖਣ ਜਾਣ ਸਮੇਂ ਧੌਲਾ ਕੂਆਂ ਤੋਂ ਦਵਾਰਕਾ ਤੱਕ ਏਅਰਪੋਰਟ ਐਕਸਪ੍ਰੈਸ ਮੈਟਰੋ 'ਤੇ ਸਵਾਰੀ ਕੀਤੀ | ਅਧਿਕਾਰਤ ਸੂਤਰਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX