ਤਾਜਾ ਖ਼ਬਰਾਂ


ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  15 minutes ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  38 minutes ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  51 minutes ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 1 hour ago
ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਕੌਮੀ ਮਾਰਗ ਦਾ 25 ਨੂੰ ਨਿਤਿਨ ਗਡਕਰੀ ਰੱਖਣਗੇ ਨੀਂਹ ਪੱਥਰ
. . .  1 day ago
ਨੂਰਪੁਰ ਬੇਦੀ, 22 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਕੇਂਦਰ ਮੰਤਰੀ ਸ੍ਰੀ ਨਿਤਿਨ ਗਡਕਰੀ 25 ਫਰਵਰੀ ਨੂੰ ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਹਾਈਵੇ ਮਾਰਗ ਦਾ ਨੀਂਹ ਪੱਥਰ ਸ੍ਰੀ ਅਨੰਦਪੁਰ ਸਾਹਿਬ ਵਿਖੇ ...
ਅਸਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ, 7 ਔਰਤਾਂ ਵੀ ਸ਼ਾਮਲ
. . .  1 day ago
ਗੁਹਾਟੀ, 22 ਫਰਵਰੀ - ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵਧੇਰੇ ਬਿਮਾਰ ਪੈ ਗਏ ਹਨ। ਮ੍ਰਿਤਕਾਂ ਵਿਚ 7 ਔਰਤਾਂ ਵੀ ਸ਼ਾਮਲ ਹਨ। ਮਾਮਲੇ ਦੀ...
ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  1 day ago
ਕੋਟਕਪੂਰਾ, 22 ਫ਼ਰਵਰੀ (ਮੋਹਰ ਸਿੰਘ ਗਿੱਲ) - ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਚੌਕਸੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਇਕ ਏ.ਐਸ.ਆਈ ਨੂੰ 8 ਹਜ਼ਾਰ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਸੂਚਨਾ...
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  1 day ago
ਨਵੀਂ ਦਿੱਲੀ, 22 ਫਰਵਰੀ - ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾਲ ਖੇਡ ਕੇ ਦੋ ਅੰਕ ਗੁਆਉਣਾ ਠੀਕ ਨਹੀਂ ਲੱਗ ਰਿਹਾ। ਕਿਉਂਕਿ ਇਸ ਨਾਲ ਵਿਸ਼ਵ ਕੱਪ 'ਚ ਵਿਰੋਧੀ ਟੀਮ ਨੂੰ ਹੀ ਫ਼ਾਇਦਾ ਹੋਵੇਗਾ। ਤੇਂਦੁਲਕਰ...
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  1 day ago
ਇਸਲਾਮਾਬਾਦ, 22 ਫਰਵਰੀ - ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ...
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  1 day ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 22 ਫਰਵਰੀ - ਜੰਮੂ ਕਸ਼ਮੀਰ ਮੁੱਠਭੇੜ 'ਚ ਪੁਲਿਸ ਮੁਤਾਬਿਕ ਦੋ ਅੱਤਵਾਦੀ ਢੇਰ ਹੋ ਗਏ ਹਨ। ਗੋਲਾ ਬਰੂਦ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਪਹਿਚਾਣ ਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  1 day ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  1 day ago
ਬਠਿੰਡਾ, 22 ਫਰਵਰੀ (ਸੁਖਵਿੰਦਰ ਸਿੰਘ ਸੁੱਖਾ) - ਧਮਾਕਾਖ਼ੇਜ਼ ਸਮਗਰੀ ਰੱਖਣ, ਗੈਰ ਕਾਨੂੰਨੀ ਕਾਰਵਾਈਆਂ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੇ. ਐਸ. ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  1 day ago
ਖਮਾਣੋਂ 22 ਫਰਵਰੀ (ਮਨਮੋਹਨ ਸਿੰਘ ਕਲੇਰ)- ਪੰਜਾਬ ਭਰ 'ਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੜ੍ਹੋ ਪੰਜਾਬ ,ਪੜਾਓ ਪੰਜਾਬ ਦੀ ਪਹਿਲੀ ਤੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ 'ਚ ਚੱਲ ਰਹੀ ਟੈਸਟਿੰਗ ਦੇ ਅੱਜ ਬਾਈਕਾਟ ਦੇ ਸੱਦੇ 'ਤੇ ਜਿੱਥੇ ....
ਅਧਿਆਪਕ ਸੰਘਰਸ਼ ਕਮੇਟੀ ਨੇ ਅਜਨਾਲਾ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਾੜਿਆ ਪੁਤਲਾ
. . .  1 day ago
ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਬਲਾਕ ਅਜਨਾਲਾ ਨਾਲ ਸੰਬੰਧਿਤ ਅਧਿਆਪਕਾਂ ਵੱਲੋਂ ਰੋਸ ਮਾਰਚ ਕਰਨ ....
ਜਲੰਧਰ 'ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਪੋਸਟਰ ਜੰਗ
. . .  1 day ago
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ, ਦੇਖੋ ਤਸਵੀਰਾਂ
. . .  1 day ago
ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ
. . .  1 day ago
ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  1 day ago
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  1 day ago
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  1 day ago
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  1 day ago
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  1 day ago
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  1 day ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇਗੀ ਤੇਲੰਗਾਨਾ ਸਰਕਾਰ
. . .  1 day ago
ਜੈਸ਼ ਨਾਲ ਸੰਬੰਧਿਤ ਦੋ ਅੱਤਵਾਦੀ ਉੱਤਰ ਪ੍ਰਦੇਸ਼ 'ਚ ਗ੍ਰਿਫ਼ਤਾਰ
. . .  1 day ago
ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  1 day ago
ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰਿਆ ਜਾਪਾਨੀ ਪੁਲਾੜ ਯਾਨ
. . .  1 day ago
ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਲੜਾਂਗੀ ਚੋਣ - ਹਰਸਿਮਰਤ ਕੌਰ ਬਾਦਲ
. . .  1 day ago
ਸੁਰੇਸ਼ ਪ੍ਰਭੂ ਨੇ ਰਾਜਾਸਾਂਸੀ ਹਵਾਈ ਅੱਡੇ ਦੀ ਹਵਾਈ ਪਾਰਕਿੰਗ ਦਾ ਵੀਡੀਓ ਕਾਨਫ਼ਰੰਸ ਰਾਹੀਂ ਰੱਖਿਆ ਗਿਆ ਨੀਂਹ ਪੱਥਰ
. . .  1 day ago
28 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ ਸੂਬਾ ਸਰਕਾਰ- ਅਕਾਲੀ ਆਗੂ
. . .  1 day ago
ਸੰਗਰੂਰ: ਭਿੰਡਰਾਂ ਸਕੂਲ ਦੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਦੀ ਟੀਮ ਨੂੰ ਬੇਰੰਗ ਮੋੜਿਆ
. . .  1 day ago
ਚੰਦੂਮਾਜਰਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
. . .  1 day ago
ਪਿੰਡ ਮਾਣਕਵਾਲ ਵਿਖੇ ਸਾਂਝਾ ਅਧਿਆਪਕ ਕਮੇਟੀ ਨੇ ਲੁਧਿਆਣਾ ਸਿੱਖਿਆ ਅਫ਼ਸਰ ਨੂੰ ਘੇਰਿਆ
. . .  1 day ago
ਗੁਆਂਢੀ ਵੱਲੋਂ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
. . .  1 day ago
ਤਰੁਣ ਚੁਗ ਨੇ ਜਲੰਧਰ 'ਚ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਪ੍ਰੋਗਰਾਮ ਲਈ ਲੋਕਾਂ ਤੋਂ ਲਏ ਸੁਝਾਅ
. . .  1 day ago
'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਨੇ 10 ਸੂਬਿਆਂ ਨੂੰ ਜਾਰੀ ਕੀਤੇ ਨੋਟਿਸ
. . .  1 day ago
ਦਸੂਹਾ ਨੇੜੇ ਇੱਕ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਪੜ੍ਹੋ ਪੰਜਾਬ ਦੇ ਬਾਈਕਾਟ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਟਕਰਾਅ ਦੀ ਸਥਿਤੀ
. . .  1 day ago
ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਗਡਕਰੀ ਨੇ ਵਿਭਾਗ ਨੂੰ ਜਾਰੀ ਕੀਤਾ ਇਹ ਹੁਕਮ
. . .  1 day ago
ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  1 day ago
ਆਪ ਵੱਲੋਂ ਮੋਡ ਮੰਡੀ ਬੰਬ ਧਮਾਕੇ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ
. . .  1 day ago
ਸਾਰੇ ਵਿਧਾਇਕ ਬੱਚਿਆ ਦੀਆਂ ਵਰਦੀਆਂ ਲਈ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਲਿਆਉਣ ਮਤਾ - ਮਜੀਠੀਆ
. . .  1 day ago
ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਸਰਕਾਰੀ ਸਕੂਲਾਂ 'ਚ ਬੱਚਿਆ ਨੂੰ ਵਰਦੀ ਨਾ ਮਿਲਣ ਦਾ ਮੁੱਦਾ
. . .  1 day ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਖ਼ਤਮ
. . .  1 day ago
ਪਾਣੀ ਦਾ ਪੱਧਰ ਲਗਾਤਾਰ ਘਟਣ ਕਾਰਣ ਪੰਜਾਬ ਦੇ ਕੰਡੀ ਇਲਾਕਿਆਂ 'ਚ ਵੱਧ ਰਹੀ ਪਾਣੀ ਦੀ ਦਿੱਕਤ - ਰਜੀਆ ਸੁਲਤਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਅੰਮ੍ਰਿਤਸਰ

ਦਾਣਾ ਮੰਡੀ ਭਗਤਾਂਵਾਲਾ ਵਿਖੇ '1509' ਦੀ 70 ਹਜ਼ਾਰ ਕੁਇੰਟਲ ਤੋਂ ਵਧੇਰੇ ਹੋਈ ਆਮਦ

ਅੰਮਿ੍ਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਜਿਥੇ ਝੋਨੇ ਅਤੇ ਬਾਸਮਤੀ ਦੀ ਆਮਦ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕੀ ਹੈ ਉਥੇ ਹੀ ਸਰਕਾਰੀ ਖਰੀਦ ਨਾ ਹੋਣ ਕਰਕੇ ਕਿਸਾਨਾਂ 'ਚ ਰੋਸ ਪਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 70 ਹਜਾਰ ਕੁਇੰਟਲ ਦੇ ਲਗਪਗ 1509 ਦੀ ਪਹੁੰਚ ਚੁੱਕੀ ਹੈ, ਜਿਸਦਾ ਭਾਅ 2400 ਤੋਂ ਲੈ ਕੇ 2600 ਤੱਕ ਨਿੱਜੀਆ ਫਰਮਾਂ ਵਲੋਂ ਲਗਾਇਆ ਜਾ ਰਿਹਾ ਹੈ, ਜਦਕਿ ਪਿਛਲੇ ਸਾਲ 1509 ਦਾ ਭਾਅ 1500 ਤੋਂ 2000 ਪ੍ਰਤੀ ਕਇੰਟਲ ਤੱਕ ਸੀ | ਇਸ ਤੋਂ ਇਲਾਵਾ ਮੰਡੀ 'ਚ 4 ਹਜਾਰ ਕੁਇੰਟਲ ਪਰਮਲ ਪੁੱਜੀ ਹੈ, ਜਿਸ ਦਾ ਭਾਅ 1200 ਤੋਂ 1425 ਪ੍ਰਤੀ ਕੁਇੰਟਲ ਲਗਾਇਆ ਜਾ ਰਿਹਾ ਹੈ | ਇਸ ਦੌਰਾਨ ਕਿਸਾਨ ਹਰਜੀਤ ਸਿੰਘ, ਪ੍ਰੀਤਮ ਸਿੰਘ, ਸਤਨਾਮ ਸਿੰਘ, ਜਗਬੀਰ ਸਿੰਘ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਹਰ ਵਾਰ ਖਰੀਦ ਦੇਰੀ ਨਾਲ ਕਰਵਾਈ ਜਾਂਦੀ ਹੈ, ਅਜਿਹੇ 'ਚ ਨਿੱਜੀ ਫਰਮਾਂ ਵਲੋਂ ਮਨਚਾਹਿਆ ਭਾਅ ਲਗਾਕੇ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਵਲੋਂ ਖਰੀਦ ਕਰਵਾਈ ਜਾਂਦੀ ਹੈ ਤਦ ਤੱਕ ਕਿਸਾਨ ਆਪਣੀ ਫਸਲ ਵੇਚ ਕੇ ਲਗਭਗ ਵਿਹਲਾ ਹੋ ਜਾਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਖਰੀਦ ਜਲਦ ਸ਼ੁਰੂ ਕਰਵਾਈ ਜਾਵੇ | ਇਸ ਮੌਕੇ ਗੱਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੋਹਲ ਨੇ ਦੱਸਿਆ ਕਿ ਸਰਕਾਰ ਦੀਆਂ ਪ੍ਰਾਪਤ ਹਦਾਇਤਾਂ ਮੁਤਾਬਕ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਵਾਈ ਜਾਵੇਗੀ | ਇਸ ਦੌਰਾਨ ਇੰਸਪੈਕਟਰ ਰਾਜਵਿੰਦਰ ਸਿੰਘ, ਇੰਸ. ਜਸਪਾਲ ਸਿੰਘ ਨੇ ਦੱਸਿਆ ਕਿ ਸੀਜਨ ਦੌਰਾਨ ਉਕਤ ਮੰਡੀ 'ਚ 10 ਲੱਖ ਕੁਇੰਟਲ 1509 ਅਤੇ 9 ਲੱਖ ਕੁਇੰਟਲ ਪਰਮਲ ਪਹੁੰਚਣ ਦੀ ਸੰਭਾਵਨਾਂ ਹੈ |

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਵੱਖ-ਵੱਖ ਧਾਰਮਿਕ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਹਿਯੋਗ ਦੀ ਅਪੀਲ

ਅੰਮਿ੍ਤਸਰ, 20 ਸਤੰਬਰ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਗੁਰੂ ਨਗਰੀ ਅੰਮਿ੍ਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਅਤੇ ਸੇਵਾ-ਸੁਸਾਇਟੀਆਂ ਦੇ ਸਹਿਯੋਗ ਨਾਲ ਵਿਲੱਖਣ ਢੰਗ ਨਾਲ ਮਨਾਉਣ ਲਈ ਜ਼ੋਰਦਾਰ ਤਿਆਰੀਆਂ ਜਾਰੀ ਹਨ | ਅੱਜ ...

ਪੂਰੀ ਖ਼ਬਰ »

2 ਸਾਲ ਪਹਿਲਾਂ ਕੀਤੀਆਂ ਗੱਲਾਂ ਨੂੰ ਮੁੜ ਦੁਹਰਾਉਣ ਰੇਲਵੇ ਸਟੇਸ਼ਨ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ

ਅੰਮਿ੍ਤਸਰ, 20 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਇੰਜੀ: ਸ਼ਵੇਤ ਮਲਿਕ ਅੱਜ ਇਕ ਵਾਰ ਫਿਰ ਲਾਮ ਲਸ਼ਕਰ ਲੈ ਕੇ ਅੰਮਿ੍ਤਸਰ ਰੇਲਵੇ ਸਟੇਸ਼ਨ ਪਹੁੰਚੇ ਤੇ ਜਿਹੜੀਆਂ ਪ੍ਰਾਪਤੀਆਂ ਉਨ੍ਹਾਂ ਨੇ ਦੋ ਸਾਲ ਪਹਿਲਾਂ ਗਿਣਵਾਈਆਂ ਸਨ ...

ਪੂਰੀ ਖ਼ਬਰ »

ਚੇਤਨਪੁਰਾ ਤੇ ਸੰਤੂਨੰਗਲ ਵਿਖੇ ਕੈਂਸਰ ਨਾਲ ਦੋ ਮੌਤਾਂ

ਚੇਤਨਪੁਰਾ, 20 ਸਤੰਬਰ (ਮਹਾਂਬੀਰ ਸਿੰਘ ਗਿੱਲ)-ਪਿੰਡ ਸੰਤੂਨੰਗਲ ਦੇ ਗੁਰਦੁਆਰਾ ਬਾਬਾ ਰਾਮ ਆਸਰਾ ਦੇ ਮੁੱਖ ਗ੍ਰੰਥੀ ਗਿਆਨੀ ਤਰਲੋਕ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੀ ਪਤਨੀ ਬਲਬੀਰ ਕੌਰ 63 ਸਾਲ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ | ...

ਪੂਰੀ ਖ਼ਬਰ »

ਮੁੜ ਬਹਾਲੀ ਨੂੰ ਲੈ ਕੇ ਰੋਸ ਧਰਨੇ 'ਤੇ ਬੈਠੇ ਫਾਰਗ਼ ਮੁਲਾਜ਼ਮਾਂ ਵਲੋਂ 23 ਸਤੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ

ਅੰਮਿ੍ਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਵਲੋਂ ਕੁਝ ਮਹੀਨੇ ਪਹਿਲਾਂ ਨੌਕਰੀਆਂ ਤੋਂ ਫ਼ਾਰਗ ਕੀਤੇ ਗਏ 523 ਮੁਲਾਜ਼ਮਾਂ ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ ਪਿਛਲੇ 3 ਦਿਨਾਂ ਤੋਂ ਰੋਸ ਹੜਤਾਲ 'ਤੇ ਬੈਠੇ ...

ਪੂਰੀ ਖ਼ਬਰ »

ਗੈਂਗਸਟਰ ਦੀ ਚਚੇਰੀ ਭੈਣ ਸਣੇ ਛੇਹਰਟਾ ਦੀਆਂ 2 ਔਰਤਾਂ ਪਾਸੋਂ ਹੋਈ ਪੁੱਛਗਿੱਛ

ਮਾਮਲਾ ਗੁਰੂ ਬਜ਼ਾਰ 'ਚ ਸੁਨਿਆਰੇ ਕੋਲੋਂ ਕਰੋੜਾਂ ਰੁਪਏ ਲੁੱਟਣ ਦਾ ਅੰਮਿ੍ਤਸਰ, 20 ਸਤੰਬਰ (ਰੇਸ਼ਮ ਸਿੰਘ)-ਗੁਰੂ ਬਜ਼ਾਰ ਦੇ ਇਕ ਸੁਨਿਆਰੇ ਪਾਸੋਂ ਕਰੋੜਾਂ ਰੁਪਏ ਦੇ ਗਹਿਣੇ ਲੁੱਟਣ ਦੇ ਮਾਮਲੇ 'ਚ ਲੋੜੀਂਦੇ ਗੈਂਗਸਟਰ ਅੰਗਰੇਜ ਸਿੰਘ ਦੀ ਚਚੇਰੀ ਭੈਣ ਤੇ ਉਸਦੀ ...

ਪੂਰੀ ਖ਼ਬਰ »

ਵਿਦਿਆਰਥਣ ਦਾ ਰਾਹ ਰੋਕ ਕੇ ਛੇੜਛਾੜ ਕਰਨ ਵਾਲੇ ਖਿਲਾਫ਼ ਪਰਚਾ ਦਰਜ

ਅੰਮਿ੍ਤਸਰ, 20 ਸਤੰਬਰ (ਰੇਸ਼ਮ ਸਿੰਘ)-ਵਿਦਿਆਰਥਣ ਦਾ ਰਾਹ ਰੋਕ ਕੇ ਛੇੜਛਾੜ ਕਰਨ ਵਾਲੇ ਨੌਜਵਾਨ ਖਿਲਾਫ਼ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਕਰਦਿਆਂ ਇਕ ਵਿਦਿਆਰਣ ਰਣਜੀਤ ਕੌਰ (ਕਾਲਪਨਿਕ ਨਾਂਅ) ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਥੇ ਰਣਜੀਤ ਐਵੀਨਿਊ 'ਚ ...

ਪੂਰੀ ਖ਼ਬਰ »

ਪੱਝੀਂ ਹਜ਼ਾਰੀ ਫ਼ਾਇਲਾਂ ਦੇ ਚੱਕਰ 'ਚ ਫ਼ਸੇ ਠੇਕੇਦਾਰ

ਅੰਮਿ੍ਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)¸ਪਿਛਲੇ 1 ਸਾਲ ਤੋਂ ਪੱਝੀਂ ਹਜ਼ਾਰੀ ਫਾਇਲਾਂ ਦੇ ਚੱਕਰ 'ਚ ਬੁਰੀ ਤਰ੍ਹਾਂ ਫ਼ੱਸ ਚੁੱਕੇ ਨਿਗਮ ਦੇ ਓ.ਐਾਡ ਐਮ. ਵਿਭਾਗ ਦੇ ਕਰੀਬ 40 ਠੇਕੇਦਾਰਾਂ ਨੇ ਨਿਗਮ ਵਲੋਂ ਕੋਈ ਪੱਲ੍ਹਾ ਨਾ ਫੜਾਉਣ ਉਪਰੰਤ ਹੁਣ ਮਾਣਯੋਗ ਹਾਈਕੋਰਟ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ ਸਰੋਂ ਦੇ ਤੇਲ ਤੇ ਸੋਇਆਬੀਨ ਤੇਲ ਦੇ 16 ਨਮੂਨੇ ਭਰੇ

ਅੰਮਿ੍ਤਸਰ, 20 ਸਤੰਬਰ (ਰੇਸ਼ਮ ਸਿੰਘ)¸ਸਿਹਤ ਵਿਭਾਗ ਵਲੋਂ ਕੀਤੀ ਛਾਪੇਮਾਰੀ ਦੌਰਾਨ ਮਿਲਾਵਟੀ ਤੇ ਗੰਦਾ ਸਮਾਨ ਵੇਚਣ ਵਾਲਿਆਂ ਖਿਲਾਫ਼ ਵਿੱਢੀ ਕਾਰਵਾਈ ਤਹਿਤ ਮੁੜ ਛਾਪੇਮਾਰੀ ਕੀਤੀ ਗਈ ਹੈ, ਜਿਸ ਤਹਿਤ ਵੱਖ-ਵੱਖ ਦੁਕਾਨਾਂ 'ਤੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਪ੍ਰਚੂਨ ...

ਪੂਰੀ ਖ਼ਬਰ »

ਐਲੀਵੇਟਡ ਰੋਡ 'ਤੇ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਅੰਮਿ੍ਤਸਰ, 20 ਸਤੰਬਰ (ਰੇਸ਼ਮ ਸਿੰਘ)-ਇਕ ਮੋਟਰਸਾਇਕਲ 'ਤੇ ਸਵਾਰ ਹੋ ਕੇ ਜਾ ਰਿਹਾ ਜਾ ਇਕ ਨੌਜਵਾਨ ਰਾਤ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ ਜਦੋਂ ਕਿ ਉਸਦੇ 2 ਦੋਸਤ ਗੰਭੀਰ ਜ਼ਖ਼ਮੀ ਹੋ ਗਏ | ਮਿ੍ਤਕ ਦੀ ਸ਼ਨਾਖਤ ਨਕੁਲ ਵਾਸੀ ਗੇਟ ਹਕੀਮਾ ...

ਪੂਰੀ ਖ਼ਬਰ »

ਰੱਦ ਹੋਏ ਚੋਣ ਕੇਂਦਰਾਂ 'ਤੇ ਅੱਜ ਹੋਵੇਗੀ ਦੁਬਾਰਾ ਵੋਟਿੰਗ

ਅੰਮਿ੍ਤਸਰ, 20 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਬੀਤੇ ਕੱਲ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ ਹੋਈਆਂ ਵੋਟਾਂ ਤੋਂ ਬਾਅਦ ਕੁੱਝ ਅਜਨਾਲਾ ਤੇ ਬਾਬਾ ਬਕਾਲਾ ਸਾਹਿਬ ਦੇ ਕੁੱਝ ਬੂਥਾਂ ਤੇ ਦੁਬਾਰਾ ਵੋਟਿੰਗ ਹੋਵੇਗੀ | ਇਸ ਬਾਰੇ ਆਮ ਜਨਤਾ, ਵੋਟਰਾਂ, ...

ਪੂਰੀ ਖ਼ਬਰ »

ਪ੍ਰਵਾਸੀ ਔਰਤ ਨਾਲ ਕੁੱਟਮਾਰ ਕਰਨ ਵਾਲੇ ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ , 20 ਸਤੰਬਰ (ਰੇਸ਼ਮ ਸਿੰਘ)¸ਇਕ ਪ੍ਰਵਾਸੀ ਔਰਤ ਨਾਲ ਕੁੱਟਮਾਰ ਤੇ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ 3 ਪ੍ਰਵਾਸੀ ਵਿਅਕਤੀਆਂ ਖਿਲਾਫ਼ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਬੀਬੀਤਾ ਵਲੋਂ ਥਾਣਾ ਮਕਬੂਲਪੁਰਾ ਦੀ ਪੁਲਿਸ ਕੋਲ ਦਰਜ ਕਰਵਾਈ ਗਈ ...

ਪੂਰੀ ਖ਼ਬਰ »

ਮੈਡਮ ਸੋਢੀ ਨੂੰ ਮਿਲ ਕੇ ਆਪਣੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੋ

ਜਲੰਧਰ, 20 ਸਤੰਬਰ (ਅ.ਬ.)-ਕੰਪਨੀ ਦੀ ਪ੍ਰੋਗਰਾਮ ਡਾਇਰੈਕਟਰ ਮੈਡਮ ਡਾਇਮੰਡ ਦਾ ਨਾਂਅ ਅੱਜ ਦੇਸ਼ ਦੀ ਬੈਸਟ ਇੰਮੀਗ੍ਰੇਸ਼ਨ ਕੰਸਲਟੈਂਟ ਵਜੋਂ ਲਿਆ ਜਾਂਦਾ ਹੈ | ਮੈਡਮ ਡਾਇਮੰਡ ਸੋਢੀ ਆਪ ਅਮਰੀਕਾ ਤੋਂ ਐਮ.ਬੀ.ਏ. ਕਰਨ ਤੋਂ ਬਾਅਦ ਭਾਰਤ 'ਚ ਲੋਕਾਂ ਨੂੰ ਕਾਨੂੰਨੀ ਤੌਰ 'ਤੇ ...

ਪੂਰੀ ਖ਼ਬਰ »

ਚੋਣ ਰਿਟਰਨਿੰਗ ਅਧਿਕਾਰੀ ਡਾ: ਓਬਰਾਏ ਵਲੋਂ ਸਰਕਾਰੀ ਕਾਲਜ ਅਜਨਾਲਾ 'ਚ ਬਣਾਏ ਗਿਣਤੀ ਕੇਂਦਰ ਦਾ ਮੁਆਇਨਾ

ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੱਲ੍ਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਪਈਆਂ ਵੋਟਾਂ ਦੀ ਗਿਣਤੀ ਲਈ ਤਾਇਨਾਤ ਕੀਤੇ ਅਮਲੇ ਦੀ ਰਿਹਸਲ ਅੱਜ ਹੋਵੇਗੀ | ਇਹ ਜਾਣਕਾਰੀ ਅੱਜ ਸਰਕਾਰੀ ਕਾਲਜ ਅਜਨਾਲਾ 'ਚ ਬਣਾਏ ਗਏ ਗਿਣਤੀ ਕੇਂਦਰ ਦਾ ਮੁਆਇਨਾਂ ...

ਪੂਰੀ ਖ਼ਬਰ »

ਮੇਦਾਂਤਾ ਹਸਪਤਾਲ ਗੁੜਗਾਉਂ ਦੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਅੰਮਿ੍ਤਸਰ 'ਚ ਕਰਨਗੇ ਓ.ਪੀ.ਡੀ.

ਜਲੰਧਰ, 20 ਸਤੰਬਰ (ਅ.ਬ.)-ਦਿ ਮੈਡੀਸਿਟੀ ਸੁਪਰ ਸਪੇਸ਼ਲਿਟੀ ਹਸਪਤਾਲ (ਗੁੜਗਾਉਂ) ਜੋ ਕਿ ਅਦਲੱਖਾ ਹਸਪਤਾਲ, ਬਸੰਤ ਐਵੇਨਿਊ, ਅੰਮਿ੍ਤਸਰ ਦੇ ਨਾਲ ਮਿਲਕੇ ਕੈਂਸਰ ਦੇ ਰੋਗਾਂ ਦੇ ਮਾਹਿਰ ਡਾ. ਸ਼ਿਆਮ ਸਿੰਘ ਬਿਸ਼ਟ, ਕਿਡਨੀ ਦੇ ਰੋਗਾਂ ਦੇ ਮਾਹਿਰ ਡਾ. ਮਨੀਸ਼ ਜੈਨ ਤੇ ਵਸਕੂਲਰ, ...

ਪੂਰੀ ਖ਼ਬਰ »

ਬੋਨੀ ਅਜਨਾਲਾ ਦੀ ਅਗਵਾਈ 'ਚ ਅਕਾਲੀ ਕਾਰਕੁੰਨਾਂ ਵਲੋਂ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ

ਮਾਮਲਾ ਕਾਂਗਰਸੀਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਧੱਕੇਸ਼ਾਹੀਆਂ ਕਰਨ ਦਾ ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ ਕੱਲ੍ਹ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਕਾਂਗਰਸੀਆਂ ਵਲੋਂ ...

ਪੂਰੀ ਖ਼ਬਰ »

ਸ਼ਹਿਰ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ-ਸੁਰੇਸ਼ ਸ਼ਰਮਾ

ਅੰਮਿ੍ਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਚੰਗੀ ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨ ਦਾ ਵਾਧਾ ਕਰਕੇ ਸੱਤਾ 'ਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਲੋਕਾਂ ਦੇ ਨਿਰਾਸ਼ਾ ਹੱਥ ਲਗੀ ਹੈ ਕਿਉਂਕਿ ਕਾਂਗਰਸ ਰਾਜ 'ਚ ਚੋਰਾਂ, ਡਕੈਤਾਂ ਅਤੇ ਗੈਂਗਸਟਰਾਂ ਦੇ ਹੌਾਸਲੇ ...

ਪੂਰੀ ਖ਼ਬਰ »

ਗੋਡਿਆਂ ਦੇ ਮਰੀਜ਼ਾਂ ਦਾ ਇਲਾਜ ਬਿਨਾਂ ਚੀਰ-ਫਾੜ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 20 ਸਤੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਗੁ: ਪਲਾਹ ਸਾਹਿਬ ਰੋਡ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਅੰਮਿ੍ਤਸਰ, 20 ਸਤੰਬਰ (ਹਰਮਿੰਦਰ ਸਿੰਘ)-ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁ: ਪਲਾਹ ਸਾਹਿਬ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿਚ ਗੁ: ਪਲਾਹਾ ਸਾਹਿਬ ਰੋਡ ਵੈੱਲਫੇਅਰ ਸੁਸਾਇਟੀ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਮੰਡੀਆਂ 'ਚ ਝੋਨੇ ਦੀ ਫ਼ਸਲ 'ਤੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੁਕਵਾਉਣ ਦੀ ਰਣਨੀਤੀ ਘੜਨ ਲਈ 25 ਨੂੰ ਸੂਬਾ ਪੱਧਰੀ ਮੀਟਿੰਗ ਕਰਾਂਗੇ-ਡਾ: ਸਤਨਾਮ

ਅਜਨਾਲਾ, 20 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੈਦਪੁਰ ਤੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਸ਼ਾਮਲ ਹੋਏ ਸੂਬਾ ਪ੍ਰਧਾਨ ਡਾ: ...

ਪੂਰੀ ਖ਼ਬਰ »

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ-ਮੈ. ਲਸ਼ਕਰੀ ਨੰਗਲ

ਰਮਦਾਸ, 20 ਸਤੰਬਰ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਕਸਬਾ ਰਮਦਾਸ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਚੌਥ ਦੇ ਸਮਾਗਮਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਇਹ ਜਾਣਕਾਰੀ ਮੈਨੇਜਰ ਹਰਜਿੰਦਰ ...

ਪੂਰੀ ਖ਼ਬਰ »

ਭਾਈ ਘਨ੍ਹੱਈਆ ਦੀ ਯਾਦ 'ਚ 3 ਰੋਜ਼ਾ ਯੂਥ ਰੈੱਡ ਕਰਾਸ ਦਿਵਸ ਮਨਾਇਆ

ਅੰਮਿ੍ਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਭਾਈ ਘਨੱ੍ਹਈਆ ਦੀ ਮਿੱਠੀ ਯਾਦ 'ਚ ਸੀ.ਐਸ. ਤਲਵਾਰ ਸਕੱਤਰ ਪੰਜਾਬ ਰਾਜ ਰੈਡ ਕਰਾਸ ਚੰਡੀਗੜ੍ਹ ਦੀ ਅਗਵਾਈ ਹੇਠ 3 ਰੋਜ਼ਾ ਯੂਥ ਰੈੱਡ ਕਰਾਸ ਦਿਵਸ ਮਨਾਇਆ ਗਿਆ, ...

ਪੂਰੀ ਖ਼ਬਰ »

6 ਸਾਲ ਬਾਅਦ ਜੀ.ਐਨ.ਡੀ.ਯੂ. ਦੇ ਹਿੱਸੇ ਆਵੇਗੀ 'ਮਾਕਾ' ਟਰਾਫ਼ੀ

ਅੰਮਿ੍ਤਸਰ, 20 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਕੇਂਦਰੀ ਖੇਡ ਅਤੇ ਯੁਵਕ ਮਾਮਲਿਆਂ ਦੇ ਮੰਤਰਾਲੇ ਵਲੋਂ ਬੀਤੇ ਕੱਲ੍ਹ ਦੇਸ਼ ਦੇ ਸਭ ਤੋਂ ਵੱਡੇ ਖੇਡ ਐਵਾਰਡਾਂ ਦੀ ਸੂਚੀ ਜਾਰੀ ਕਰਨ ਉਪਰੰਤ 6 ਸਾਲ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੌਲਾਨਾ ਅਬੁਲ ਕਲਾਮ ਅਜ਼ਾਦ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ

ਬੰਡਾਲਾ, 20 ਸਤੰਬਰ (ਅਮਰਪਾਲ ਸਿੰਘ ਬੱਬੂ)-ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਚਰਨ ਸਿੰਘ ਉਰਫ ਚੰਨਾ ਪੁੱਤਰ ਬੰਤਾ ਸਿੰਘ ਵਾਸੀ ਨੋਨੇ ਜੋ ਕਿ ਕਿਸਾਨ ਨਿਰਵੈਲ ਸਿੰਘ ਵਾਸੀ ਗ੍ਰਾਮ ਪੰਚਾਇਤ ਗੁਨੋਵਾਲ ਹਵੇਲੀਆ (ਬੰਡਾਲਾ) ਨਾਲ ਸਿਰੀ ਦਾ ...

ਪੂਰੀ ਖ਼ਬਰ »

ਆਨ-ਲਾਈਨ ਦਵਾਈਆਂ ਦੀ ਵਿੱਕਰੀ ਵਿਰੁੱਧ ਸੂਬੇ ਦੇ 25 ਹਜ਼ਾਰ ਕੈਮਿਸਟਾਂ ਵਲੋਂ ਸੰਘਰਸ਼ ਸ਼ੁਰੂ

ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਦੇਸ਼ ਭਰ 'ਚ ਸਰਕਾਰ ਦੁਆਰਾ ਆਨ-ਲਾਈਨ ਦਵਾਈਆਂ ਦੀ ਸ਼ੁਰੂ ਕੀਤੀ ਗਈ ਵਿੱਕਰੀ ਦੇ ਫ਼ੈਸਲੇ ਦੇ ਿਖ਼ਲਾਫ਼ ਅੱਜ ਪੰਜਾਬ ਦੇ 25 ਹਜ਼ਾਰ ਤੋਂ ਵਧੇਰੇ ਕੈਮਿਸਟਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਤਹਿਤ ਨਗਰ ਪੰਚਾਇਤ ਵਲੋਂ ਧਾਰਮਿਕ ਸਥਾਨਾਂ ਦੀ ਕਰਵਾਈ ਸਫਾਈ

ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਵੱਛ ਭਾਰਤ ਅਭਿਆਨ ਤਹਿਤ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ 'ਸਵੱਛਤਾ ਹੀ ਸੇਵਾ' ਪੰਦਰਵਾੜੇ ਤਹਿਤ ਛੁੱਟੀ ਹੋਣ ਦੇ ਬਾਵਜੂਦ ਨਗਰ ਪੰਚਾਇਤ ਅਜਨਾਲਾ ਦੇ ਕਾਰਜ ਸਾਧਕ ਅਫ਼ਸਰ ਮਨਮੋਹਣ ਸਿੰਘ ਰੰਧਾਵਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਸਰਕਾਰੀ ਸਹੂਲਤਾਂ ਬੰਦ ਕਰਕੇ ਗ਼ਰੀਬ ਵਿਰੋਧੀ ਹੋਣ ਦਾ ਸਬੂਤ ਦਿੱਤਾ-ਗੁਰਪ੍ਰੀਤ ਵਡਾਲੀ

ਛੇਹਰਟਾ, 20 ਸਤੰਬਰ (ਵਡਾਲੀ)-ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ ਨੇ ਵਾਰਡ ਨੰ: 80 ਦੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਦੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 'ਤੇ ਨਕਦ ਰਾਸ਼ੀ ਅਤੇ ਹੋਰ ਸਮਾਨ ਭੇਟ ਕੀਤਾ ਗਿਆ | ਗੁਰਪ੍ਰੀਤ ਵਡਾਲੀ ਨੇ ...

ਪੂਰੀ ਖ਼ਬਰ »

ਬਾਬਾ ਪਾਲਾ ਸਿੰਘ (ਗਊਆਂ ਵਾਲਿਆਂ) ਦੇ ਦੁਸਿਹਰੇ ਮੌਕੇ ਭਾਰੀ ਇਕੱਠ

ਬਾਬਾ ਬਕਾਲਾ ਸਾਹਿਬ, 20 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੇ ਅਨਿੰਨ ਸੇਵਕ, ਬਾਬਾ ਪਾਲਾ ਸਿੰਘ (ਗਊਆਂ ਵਾਲੇ) ਜੋ ਕਿ ਬੀਤੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ, ਦੇ ...

ਪੂਰੀ ਖ਼ਬਰ »

ਵਿਦਿਆਰਥਣ ਵਲੋਂ ਏ.ਆਈ.ਜੀ. ਿਖ਼ਲਾਫ਼ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਆਈ.ਜੀ. ਵਿਭੂ ਰਾਜ ਹਵਾਲੇ

ਅੰਮਿ੍ਤਸਰ, 20 ਸਤੰਬਰ (ਰੇਸ਼ਮ ਸਿੰਘ)-ਪੰਜਾਬ ਪੁਲਿਸ ਦੇ ਇਕ ਏ. ਆਈ. ਜੀ. ਿਖ਼ਲਾਫ਼ ਅੰਮਿ੍ਤਸਰ 'ਚ ਕਾਨੂੰੂਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਵਲੋਂ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਸੀਨੀਅਰ ਔਰਤ ਅਧਿਕਾਰੀ ਵਿਭੂ ਰਾਜ ਆਈ. ਜੀ. (ਔਰਤਾਂ ਿਖ਼ਲਾਫ਼ ਅਪਰਾਧ) ਵਲੋਂ ...

ਪੂਰੀ ਖ਼ਬਰ »

ਅਕਾਲੀ ਵਰਕਰ ਦੀ ਗੱਡੀ ਦਾ ਸ਼ੀਸ਼ਾ ਤੋੜਿਆ

ਚੇਤਨਪੁਰਾ, 20 ਸਤੰਬਰ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਵੋਟਾਂ ਦੀ ਰੰਜਿਸ਼ ਕਾਰਨ ਚੇਤਨਪੁਰਾ ਦੇ ਸੀਨੀਅਰ ਅਕਾਲੀ ਵਰਕਰ ਭੁਪਿੰਦਰ ਸਿੰਘ ਦੀ ਬਰੈਜ਼ਾ ਗੱਡੀ ਦਾ ਸ਼ੀਸ਼ਾ ਕਿਸੇ ਸ਼ਰਾਰਤੀ ਅਨਸਰ ਵਲੋਂ ਇੱਟਾਂ ਮਾਰ ਕੇ ਤੋੜ ਦਿੱਤਾ | ਭੁਪਿੰਦਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਮਹਾਨ ਯੋਧੇ ਸ਼ਾਮ ਸਿੰਘ ਅਟਾਰੀ ਵਾਲਾ ਪਾਰਕ ਦੇ ਸੁੰਦਰੀਕਰਨ ਲਈ ਨਗਰ ਨਿਗਮ ਕਰੇਗੀ ਸੰਸਥਾ ਦਾ ਪੂਰਾ ਸਹਿਯੋਗ-ਰਮਨ ਬਖ਼ਸ਼ੀ

ਛੇਹਰਟਾ, 20 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕ ਭਲਾਈ ਦੇ ਵੱਖ-ਵੱਖ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਉਥੇ ਅਜਿਹੀ ਸੰਸਥਾ ਯੂਥ ਏਕਤਾ ਸਪੋਰਟਸ ਐਡ ਵੈੱਲਫੇਅਰ ਸੁਸਾਇਟੀ ਅਤੇ ਗੁਰੂ ਨਗਰੀ ਅੰਮਿ੍ਤਸਰ ਦੇ ...

ਪੂਰੀ ਖ਼ਬਰ »

ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪਿਛਲੇ 1 ਮਹੀਨੇ ਤੋਂ ਹਨੇ੍ਹਰੇ 'ਚ ਡੁੱਬਿਆ ਸਕੱਤਰੀ ਬਾਗ ਦਾ ਸੇਵਾ ਕੇਂਦਰ

ਅੰਮਿ੍ਤਸਰ, 20 ਸਤੰਬਰ (ਹਰਜਿੰਦਰ ਸਿੰਘ ਸ਼ੈਲੀ)-ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ 'ਚ ਖੋਲੇ੍ਹ ਗਏ 2000 ਤੋਂ ਵੱਧ ਸੇਵਾ ਕੇਂਦਰਾਂ 'ਚੋਂ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਅੱਧੇ ਸੇਵਾ ਕੇਂਦਰ ਬੰਦ ਕਰ ਦਿੱਤੇ ਹਨ ਪਰ ਦੂਸਰੇ ਪਾਸੇ ਅਜਿਹੇ ਵੀ ਕੇਂਦਰ ਮੌਜੂਦ ਹਨ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਕਲੱਬ ਵਲੋਂ 19ਵਾਂ ਸਾਲਾਨਾ ਅੰਤਰਰਾਸ਼ਟਰੀ ਕਬੱਡੀ ਕੱਪ

ਰਮਦਾਸ, 20 ਸਤੰਬਰ (ਜਸਵੰਤ ਸਿੰਘ ਵਾਹਲਾ)-ਬਾਬਾ ਬੁੱਢਾ ਸਾਹਿਬ ਸਪੋਰਟ ਐਾਡ ਕਬੱਡੀ ਕਲੱਬ ਰਮਦਾਸ ਦੀ ਇੱਕ ਵਿਸ਼ੇਸ਼ ਮੀਟਿੰਗ ਸੈਣੀ ਪੈਲਸ ਰਮਦਾਸ ਵਿਖੇ ਹੋਈ ਜਿਸ 'ਚ ਕਲੱਬ ਦੇ ਸਰਪ੍ਰਸਤ ਬਾਪੂ ਤਰਲੋਕ ਸਿੰਘ, ਕਿਸ਼ਨ ਲਾਲ ਨੇ ਕੀਤੀ | ਮੀਟਿੰਗ ਵਿੱਚ ਉੱਪ ਪ੍ਰਧਾਨ ਕਾਬਲ ...

ਪੂਰੀ ਖ਼ਬਰ »

ਜਥੇਦਾਰ ਨੂੰ ਸੇਵਾ ਮੁਕਤ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਲੌਾਗੋਵਾਲ ਨੂੰ ਦਿੱਤਾ ਇਕ ਮਹੀਨੇ ਦਾ ਅਲਟੀਮੇਟ

ਅੰਮਿ੍ਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)-ਮਿਸਲ ਸ਼ਹੀਦਾਂ ਬਾਜ਼ ਸਿੰਘ ਤਰਨਾ ਦਲ ਦੇ ਮੁਖੀ ਜਥੇ: ਬਾਬਾ ਨਰੈਣ ਸਿੰਘ, ਅਕਾਲ ਖ਼ਾਲਸਾ ਦਲ ਤੇ ਕੁੱਝ ਹੋਰ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਨੇ ਅੱਜ ਇਥੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ...

ਪੂਰੀ ਖ਼ਬਰ »

ਔਰਤਾਂ ਸਵੈ-ਨਿਰਭਰ ਹੋ ਕੇ ਜੀਵਨ ਸੁਖਾਲਾ ਕਰ ਸਕਦੀਆਂ ਹਨ-ਸੋਨੀ

ਅੰਮਿ੍ਤਸਰ, 20 ਸਤੰਬਰ: (ਰੇਸ਼ਮ ਸਿੰਘ)-ਅੱਜ ਦੀਆਂ ਔਰਤਾਂ ਮਰਦਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ ਅਤੇ ਉਹ ਸਵੇ ਨਿਰਭਰ ਹੋ ਕੇ ਸਮਾਜ 'ਚ ਸ਼ਾਨ ਨਾਲ ਜ਼ਿੰਦਗੀ ਬਸਰ ਕਰ ਸਕਦੀਆਂ ਹਨ | ਇਹ ਪ੍ਰਗਟਾਵਾ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਝਬਾਲ ਰੋਡ ...

ਪੂਰੀ ਖ਼ਬਰ »

ਸਨਅਤਕਾਰ ਘੱਟੋ-ਘੱਟ ਇਕ ਸਰਕਾਰੀ ਸਕੂਲ ਜ਼ਰੂਰ ਗੋਦ ਲੈਣ-ਸੋਨੀ

ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਸਿੱਖਿਆ ਤੇ ਵਾਤਾਵਰਨ ਮੰਤਰੀ ਓ.ਪੀ. ਸੋਨੀ ਨੇ ਅੱਜ ਸਨਅਤਕਾਰਾਂ ਦੀ ਸੰਸਥਾ ਸੀ.ਆਈ.ਆਈ. ਦੀ ਪੰਜਾਬ ਸਟੇਟ ਕੌਾਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਨਅਤਕਾਰਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਯੂਨਿਟਾਂ 'ਚ ਟਰੀਟਮੈਂਟ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਦੌਰਾਨ ਕਿਸਾਨਾਂ ਨੇ ਸਰਕਾਰ ਪਾਸੋਂ ਸਮੁੱਚਾ ਕਰਜ਼ਾ ਮੁਆਫ਼ ਕਰਨ ਦੀ ਕੀਤੀ ਮੰਗ

ਅਜਨਾਲਾ, 20 ਸਤੰਬਰ (ਸੁੱਖ ਮਾਹਲ)-ਇੱਥੋਂ ਨੇੜਲੇ ਪਿੰਡ ਬੂੜੇਵਾਲੀ ਵਿਖੇ ਅਹਿਮ ਕਿਸਾਨੀ ਮਸਲਿਆਂ 'ਤੇ ਵਿਚਾਰ ਕਰਨ ਤੇ ਕਿਸਾਨਾਂ ਨੂੰ ਕਰਜ਼ੇ ਦੇ ਬਾਈਕਾਟ ਲਈ ਲਾਮਬੰਦ ਕਰਨ ਦੇ ਉਦੇਸ਼ ਨਾਲ ਕਿਰਤੀ ਕਿਸਾਨ ਯੂਨੀਅਨ ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਐੱਸ.ਡੀ.ਜੇ.ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਦਿੱਤਾ ਅਹਿਮ ਫ਼ੈਸਲਾ ਪਿੰਡ ਭਿੰਡਰ ਦੀ ਗਰਾਊਾਡ ਨਾਲ ਸਬੰਧਿਤ ਗੰਦੇ ਨਾਲੇ ਦੇ ਕੇਸ 'ਚ ਪੰਚਾਇਤ ਦੀ ਜਿੱਤ ਹੋਈ

ਬਾਬਾ ਬਕਾਲਾ ਸਾਹਿਬ, 20 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)¸ਸਬ ਡਵੀਜ਼ਨ ਬਾਬਾ ਬਕਾਲਾ ਦੇ ਪਿੰਡ ਭਿੰਡਰ ਦੀ ਇੱਕ ਗਰਾਉਂਡ ਦੇ ਕੰਢੇ 'ਤੇ ਬਣੇ ਇੱਕ ਗੰਦੇ ਨਾਲੇ ਦਾ ਕੇਸ ਜੋ ਕਿ ਲੱਖਾ ਸਿੰਘ ਵਾਲਾ ਪੰਚਾਇਤ ਨਾਲ ਚੱਲ ਰਿਹਾ ਸੀ, ਦਾ ਫ਼ੈਸਲਾ ਅੱਜ ਮਾਣਯੋਗ ਐੱਸ.ਡੀ.ਜੇ.ਐੱਮ. ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ: ਸੈ: ਸਕੂਲ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ

ਅੰਮਿ੍ਤਸਰ, 20 ਸਤੰਬਰ (ਵਰਪਾਲ)-ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ਵਿਖੇ ਪਿ੍ੰ: ਅਮਰਜੀਤ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ ਜਿਸ 'ਚ ਵਿਦਿਆਰਥੀਆਂ ਨੇ ਸਬੰਧਤ ਦਿਵਸ 'ਤੇ ਚਿੱਤਰਕਾਰੀ, ...

ਪੂਰੀ ਖ਼ਬਰ »

ਸਾਲਾਨਾ ਬੰਦੀ ਛੋੜ ਦਿਵਸ 'ਤੇ 35ਵੇਂ ਸਾਲਾਨਾ ਸਮਾਗਮ ਨੂੰ ਸਮਰਪਿਤ 24 ਸਤੰਬਰ ਤੋਂ 2 ਅਕਤੂਬਰ ਤੱਕ ਸਜਾਏ ਜਾਣਗੇ ਗੁਰਮਤਿ ਸਮਾਗਮ-ਭਾਈ ਗੁਰਇਕਬਾਲ ਸਿੰਘ

ਅੰਮਿ੍ਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਪ੍ਰਚਾਰ ਲਹਿਰ '550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ' ਤੇ ਸਾਲਾਨਾ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ ...

ਪੂਰੀ ਖ਼ਬਰ »

ਖੰਡਵਾਲਾ ਵਿਖੇ ਨਵ-ਯੁਵਕ ਸੰਘ ਵਲੋਂ ਭਗਵਾਨ ਵਿਸ਼ਕਰਮਾ ਨੂੰ ਸਮਰਪਿਤ ਸਮਾਗਮ

ਛੇਹਰਟਾ, 20 ਸਤੰਬਰ (ਵਡਾਲੀ)-ਭਗਵਾਨ ਵਿਸ਼ਕਰਮਾ ਦੀ ਪੂਜਾ ਨਵ ਯੁਵਕ ਸੰਘ ਦੇ ਪ੍ਰਧਾਨ ਬਾਲ ਕਿ੍ਸ਼ਨ ਯਾਦਵ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਈ ਗਈ, ਜਿਸ 'ਚ ਭਗਵਾਨ ਵਿਸ਼ਕਰਮਾ ਦੀ ਸਵੇਰੇ 10:00 ਵਜੇ ਤੋਂ ਲੈ ਕੇ ਵਿਧੀ ਪੂਰਵਕ ਪੂਜਾ ਕੀਤੀ ਗਈ ਤੇ ਸ਼ਾਮ 7:00 ਤੋਂ ਲੈ ਕੇ ...

ਪੂਰੀ ਖ਼ਬਰ »

ਕੈਪਟਨ ਅਮਰਜੀਤ ਸਿੰਘ ਨੇਵੀ ਵਾਲੇ ਨਮਿਤ ਸ਼ਰਧਾਂਜਲੀ ਸਮਾਗਮ

ਬਾਬਾ ਬਕਾਲਾ ਸਾਹਿਬ, 20 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੇ ਨਾਮਵਰ ਰਾਗੀ ਸਵਰਗੀ ਭਾਈ ਪਿਆਰਾ ਸਿੰਘ ਅਤੇ ਮਾਇਆ ਦੇਵੀ ਦੇ ਹੋਣਹਾਰ ਸਪੁੱਤਰ ਕੈਪਟਨ ਅਮਰਜੀਤ ਸਿੰਘ (ਨੇਵੀ ਵਾਲੇ) ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਕਾਬਲੀ ਸਿੱਖ ਰਵਾਇਤੀ ਪਹਿਰਾਵੇ 'ਚ ਸ਼ਾਮਿਲ ਹੋਵੇਗਾ ਦਿੱਲੀ ਤੋਂ 200 ਅਫ਼ਗਾਨੀ ਸਿੱਖਾਂ ਦਾ ਜਥਾ

ਅੰਮਿ੍ਤਸਰ, 20 ਸਤੰਬਰ (ਸਟਾਫ ਰਿਪੋਰਟਰ)-ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾ ਰਹੇ ਸਮਾਗਮਾਂ 'ਚ ਇਸ ਵਾਰ ਕਾਬਲੀ ਤੇ ਖੋਸਤੀ ਸੰਗਤ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ ਤੇ ਦਿੱਲੀ ਤੋਂ 200 ਅਗ਼ਫਾਨੀ ਸਿੱਖਾਂ ਦਾ ...

ਪੂਰੀ ਖ਼ਬਰ »

ਡਾਇਰੈਕਟ ਟੈਕਸ ਪ੍ਰਸ਼ਾਸਨ ਦੀ ਜ਼ੋਨਲ ਕਾਨਫ਼ਰੰਸ ਸਮਾਪਤ

ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਕਾਲਾ ਧਨ ਰੱਖਣ ਵਾਲਿਆਂ, ਟੈਕਸ ਚੋਰੀ ਕਰਨ ਵਾਲਿਆਂ ਤੇ ਰਿਟਰਨ ਫਾਈਲ ਕਰਨ ਲੱਗਿਆਂ ਆਪਣੀ ਬੇਹਿਸਾਬ ਸੰਪਤੀ ਦੀ ਘੋਸ਼ਣਾ ਨਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ | ਇਹ ਚਿਤਾਵਨੀ ਕੇਂਦਰੀ ਡਾਇਰੈਕਟ ...

ਪੂਰੀ ਖ਼ਬਰ »

ਸੰਤ ਬਾਬਾ ਗੋਬਿੰਦ ਦੀ ਬਰਸੀ ਸ਼ਰਧਾਪੂਰਵਕ ਮਨਾਈ

ਬਾਬਾ ਬਕਾਲਾ ਸਾਹਿਬ/ਸਠਿਆਲਾ, 20 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ/ਜਗੀਰ ਸਿੰਘ ਸਫਰੀ)-ਨਿਰਮਲ ਸੰਪਰਦਾਇ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਵਰੋਸਾਏ ਹੋਏ ਬ੍ਰਹਮ ਗਿਆਨੀ ਸਵਾਮੀ ਨੱਥਾ ਸਿੰਘ ਤੋਂ ਵਰੋਸਾਏ ਹੋਏ ਬ੍ਰਹਮ ਗਿਆਨੀ ਸੰਤ ਗੋਬਿੰਦ ਮਹਾਰਾਜ ਦੀ ਬਰਸੀ, ...

ਪੂਰੀ ਖ਼ਬਰ »

ਪੀਰਾਂ ਪੈਗੰਬਰਾਂ ਦੀਆਂ ਯਾਦਾਂ 'ਚ ਕਰਵਾਏ ਜਾਂਦੇ ਮੇਲੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ-ਬੋਨੀ ਅਜਨਾਲਾ

ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੀ ਵਾਰਡ ਨੰਬਰ 5 'ਚ ਕੌਾਸਲਰ ਸਵਰਨ ਸਿੰਘ ਗੁਲਾਬ ਦੇ ਉੱਦਮ ਨਾਲ ਗੁੱਗਾ ਜਾਹਰਾ ਪੀਰ ਦਾ ਸਾਲਾਨਾ ਚੌਥਾ ਉਰਸ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਵਿਚ ਹਲਕਾ ਅਜਨਾਲਾ ਦੇ ਸਾਬਕਾ ...

ਪੂਰੀ ਖ਼ਬਰ »

55 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਲਈ 'ਬੀਟਿੰਗ ਹਾਰਟ ਤਕਨੀਕ' ਇਕ ਵਰਦਾਨ-ਡਾ: ਭਾਵਨਾ ਸਿੰਘ

ਅੰਮਿ੍ਤਸਰ, 20 ਸਤੰਬਰ (ਜੱਸ)-ਅਮਨਦੀਪ ਮੈਡੀਸਿਟੀ ਵਲੋਂ ਆਈ. ਐਮ. ਏ. ਦੀ ਅੰਮਿ੍ਤਸਰ ਇਕਾਈ ਨਾਲ ਮਿਲ ਕੇ ਆਈ. ਐਮ. ਏ. ਹਾਲ ਵਿਖੇ ਦਿੱਲ ਦੇ ਰੋਗਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਹਸਪਤਾਲ ਦੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਦਿਲ ਦੀਆਂ ...

ਪੂਰੀ ਖ਼ਬਰ »

ਸਿਹਤ ਕੇਂਦਰ ਮਾਨਾਂਵਾਲਾ 'ਚ 'ਮਿਸ਼ਨ ਤੰਦਰੁਸਤ ਪੰਜਾਬ' ਦੀ ਸਫਲਤਾ ਲਈ ਮੀਟਿੰਗ

ਮਾਨਾਂਵਾਲਾ, 20 ਸਤੰਬਰ (ਗੁਰਦੀਪ ਸਿੰਘ ਨਾਗੀ)-ਸਮੂਹਿਕ ਸਿਹਤ ਕੇਂਦਰ ਮਾਨਾਂਵਾਲਾ ਵਿਖੇ ਐਸ.ਐਮ.ਓ. ਡਾ: ਨਿਰਮਲ ਸਿੰਘ ਦੀ ਅਗਵਾਈ ਹੇਠ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀਮੇਲ) ਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਅਹਿਮ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ...

ਪੂਰੀ ਖ਼ਬਰ »

ਵਾਰਡ ਨੰਬਰ 84 'ਚ ਸਵੱਛਤਾ ਮਿਸ਼ਨ ਦੇ ਤਹਿਤ ਕੀਤੀ ਸਫਾਈ ਦੀ ਸ਼ੁਰੂਆਤ

ਛੇਹਰਟਾ, 20 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਸਵੱਛ ਭਾਰਤ ਅਭਿਆਨ ਪੰਦਰਵਾੜ੍ਹਾ ਦੇ ਤਹਿਤ ਵਾਰਡ ਨੰਬਰ 84 ਦੇ ਕੌਾਸਲਰ ਅਤੇ ਸੀਨੀਅਰ ਡਿਪਟੀ ਮੇਅਰ ਰਮਨ ਕੁਮਾਰ ਬਖਸ਼ੀ ਦੇ ਵਲੋਂ ਛੇਹਰਟਾ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੌਜਵਾਨ ਨਾਲ ਮਿਸ਼ਨ ਪ੍ਰਭਾਤ ਟਰੱਸਟ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਸਿਹਤਯਾਬ ਹੋਣ ਪਿੱਛੋਂ ਪੁੱਜੇ ਬਾਬਾ ਬਕਾਲਾ ਸਾਹਿਬ

ਬਾਬਾ ਬਕਾਲਾ ਸਾਹਿਬ, 20 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ 3 ਸਤੰਬਰ ਨੂੰ ਵੱਲ੍ਹਾ ਨਜ਼ਦੀਕ ਇਕ ਗਊਆਂ, ਵੱਛਿਆਂ ਨਾਲ ਲੱਦੇ ਟਰੱਕ, ਜੋ ਕਿ ਗਊ ਹੱਤਿਆ ਲਈ ਬੁੱਚੜਾਂ ਪਾਸ ਲਿਜਾ ਰਹੇ ਸਨ, ਨੂੰ ਰੋਕਣ 'ਤੇ ਹਥਿਆਰਬੰਦ ਵਿਅਕਤੀਆਂ ਨੇ ਸ੍ਰੀ ਗੁਰੂੁ ਗ੍ਰੰਥ ਸਾਹਿਬ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX