ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੌਰਾਨ ਵੱਡੇ ਪੱਧਰ 'ਤੇ ਹੋਈ ਹਿੰਸਾ ਤੇ ਗੁੰਡਾਗਰਦੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੋਕਤੰਤਰ ਦੀ ਹਤਿਆਰੀ ਸਰਕਾਰ ਕਰਾਰ ਦਿੱਤਾ | ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿੰਨੀ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਵਲੋਂ ਬੂਥਾਂ 'ਤੇ ਕਬਜ਼ੇ ਕੀਤੇ ਗਏ ਤੇ ਫ਼ਰਜ਼ੀ ਵੋਟਾਂ ਪਾਈਆਂ ਗਈਆਂ ਹਨ, ਪੰਜਾਬ ਦੇ ਲੋਕਾਂ ਨੇ ਇਸ ਤੋਂ ਪਹਿਲਾਂ ਇਹ ਨਾ ਕਦੇ ਦੇਖਿਆ ਸੀ ਅਤੇ ਕਦੇ ਪੰਜਾਬ ਅੰਦਰ ਸੁਣਿਆ ਸੀ ਤੇ ਅਜਿਹੀਆਂ ਖ਼ਬਰਾਂ ਤਾਂ ਬਿਹਾਰ ਵਰਗੇ ਰਾਜਾਂ ਤੋਂ ਆਉਂਦੀਆਂ ਹੁੰਦੀਆਂ ਸਨ | ਦਰਜਨਾਂ ਦੀ ਗਿਣਤੀ 'ਚ ਨਕਾਬਪੋਸ਼ਾਂ ਵਲੋਂ ਬੂਥਾਂ ਨੂੰ ਕਬਜ਼ੇ 'ਚ ਲੈ ਕੇ ਫ਼ਰਜ਼ੀ ਵੋਟਾਂ ਪਾਉਣ ਅਤੇ ਹਜੂਮਾਂ ਦੀ ਅਗਵਾਈ ਕਰਦੇ ਕਾਂਗਰਸੀ ਆਗੂਆਂ ਵਲੋਂ ਫਾਇਰਿੰਗ ਕਰਦਿਆਂ ਫ਼ਰਜ਼ੀ ਵੋਟਾਂ ਪਵਾਈਆਂ ਗਈਆਂ |
ਹਰਪਾਲ ਸਿੰਘ ਚੀਮਾ ਨੇ ਸੁਨਾਮ ਹਲਕੇ ਦੇ ਪਿੰਡ ਝਾੜੋਂ ਅਤੇ ਬੀਰ ਖ਼ੁਰਦ 'ਚ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਵਲੋਂ ਕੀਤੀ ਗੁੰਡਾਗਰਦੀ ਦਾ ਦੋਸ਼ ਲਾਉਂਦੇ ਹੋਏ 'ਆਪ' ਉਮੀਦਵਾਰ 'ਤੇ ਜਾਨਲੇਵਾ ਹਮਲੇ ਦਾ ਮਾਮਲਾ ਉਠਾਇਆ ਅਤੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਉਂਦੀ 23 ਸਤੰਬਰ ਤੱਕ ਰਜਿੰਦਰ ਸਿੰਘ ਰਾਜਾ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਰੁੱਧ ਧਰਨਾ ਤੇ ਰੋਸ ਪ੍ਰਦਰਸ਼ਨ ਕਰਨਗੇ | ਚੀਮਾ ਨੇ ਇਸ ਮੌਕੇ ਇਹ ਵੀ ਮੰਗ ਕੀਤੀ ਕਿ ਜੇਕਰ ਸਰਕਾਰ ਨੂੰ ਲੋਕਤੰਤਰ ਪ੍ਰਣਾਲੀ 'ਚ ਰੱਤੀ ਭਰ ਵੀ ਵਿਸ਼ਵਾਸ ਹੈ ਤਾਂ ਪੂਰੇ ਪੰਜਾਬ 'ਚ ਹੋਈਆਂ ਹਿੰਸਕ ਘਟਨਾਵਾਂ ਤੇ ਬੂਥਾਂ 'ਤੇ ਕਬਜ਼ਿਆਂ ਵਗ਼ੈਰਾ ਦੀਆਂ ਘਟਨਾਵਾਂ ਵਾਪਰੀਆਂ ਹਨ, ਇਸ ਸਾਰੇ ਲਈ ਗੈਰ ਸਮਾਜੀ ਅਨਸਰਾਂ ਵਿਰੁੱਧ ਪਰਚੇ ਦਰਜ ਕਰ ਕੇ ਸਜ਼ਾਵਾਂ ਦਿੱਤੀਆਂ ਜਾਣ |
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਆਪਣੀ ਆਖ਼ਰੀ ਟਰਮ 'ਚ ਅਜਿਹੀ ਪਿਰਤਾਂ ਨਾ ਪਾ ਕੇ ਜਾਣ ਜਿਸ ਦਾ ਖ਼ਮਿਆਜ਼ਾ ਲੋਕਤੰਤਰ ਵਿਵਸਥਾ ਦੇ ਨਾਲ ਨਾਲ ਲੋਕਾਂ ਨੂੰ ਵੀ ਚੁਕਾਉਣਾ ਪਵੇ | ਪੁਲਿਸ, ਪ੍ਰਸ਼ਾਸਨ ਤੇ ਰਾਜ ਚੋਣ ਕਮਿਸ਼ਨ ਪੂਰੀ ਤਰ੍ਹਾਂ ਬੇਵੱਸ ਸੀ ਤੇ ਸੱਤਾਧਾਰੀ ਧਿਰ ਨਾਲ ਖੜ੍ਹਾ ਨਜ਼ਰ ਆਇਆ, ਜੋ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ |
ਚੀਮਾ ਨੇ ਕਿਹਾ ਕਿ ਰਿਵਾਇਤੀ ਧਿਰਾਂ ਇਸ ਲੋਕਤੰਤਰਿਕ ਵਿਵਸਥਾ ਨੂੰ ਇਹ ਹੱਦ ਤੱਕ ਕਮਜ਼ੋਰ ਅਤੇ ਤੋੜਨਾ ਚਾਹੁੰਦੀਆਂ ਹਨ ਕਿ ਲੋਕ ਅੱਕ-ਥੱਕ ਕੇ ਇਹ ਕਹਿਣ ਕਿ ਸਾਡੇ ਧੀਆਂ, ਪੁੱਤ ਮਰਵਾਉਣ ਦੀ ਥਾਂ ਕਿਉਂ ਨਾ ਸਰਕਾਰ ਆਪਣੀ ਮਰਜ਼ੀ ਦੇ ਮੈਂਬਰ ਨਾਮਜ਼ਦ ਕਰ ਲਵੇ | ਹਰਪਾਲ ਸਿੰਘ ਚੀਮਾ ਨੇ 21 ਸਤੰਬਰ ਨੂੰ ਸੁਖਪਾਲ ਸਿੰਘ ਖਹਿਰਾ ਵਲੋਂ ਸੱਦੀ ਆਲ ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਣ ਤੋਂ ਵੀ ਇਨਕਾਰ ਕੀਤਾ ਹੈ |
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਡੇਢ ਸਾਲ 'ਚ ਕੈਪਟਨ ਸਰਕਾਰ ਦੀ ਨਖਿੱਧ ਕਾਰਜਕਾਰੀ ਕਾਰਨ ਕਾਂਗਰਸੀਆਂ ਨੇ ਇਹ ਵੋਟਾਂ ਲੁੱਟੀਆਂ | ਚੰਗਾ ਹੁੰਦਾ ਸਰਕਾਰ ਇਹਨਾਂ ਚੋਣਾਂ ਨੂੰ ਆਪਣੀ ਕਾਰਗੁਜ਼ਾਰੀ ਦਾ ਪੈਮਾਨਾ ਬਣਾਉਂਦੀ ਤੇ ਫ਼ਰੀ ਅਤੇ ਫੇਅਰ ਚੋਣਾਂ ਕਰਵਾਉਂਦੀ |
ਅਮਨ ਅਰੋੜਾ ਨੇ ਇਸ ਮੌਕੇ ਸੰਗਰੂਰ ਗੁੰਡਾਗਰਦੀ ਦੀਆਂ ਵੀਡਿਓਜ ਵੀ ਮੀਡੀਆ ਅੱਗੇ ਪੇਸ਼ ਕੀਤੀਆਂ | ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠਾਂ ਉਨ੍ਹਾਂ ਕੋਲ ਤਿੰਨ ਘੰਟੇ ਧਰਨਾ ਲਾਇਆ | ਅਰੋੜਾ ਨੇ ਰਾਜਾ ਬੀਰ ਵਲੋਂ ਚੋਣ ਜ਼ਾਬਤੇ ਤੇ ਆਪਣੇ 'ਤੇ 307 ਦਾ ਪਰਚਾ ਹੋਣ ਦੇ ਬਾਵਜੂਦ ਅੱਜ ਸੰਗਰੂਰ ਦੇ ਸਰਕਾਰੀ ਰੈਸਟ ਹਾਊਸ 'ਚ ਕੀਤੀ ਪ੍ਰੈੱਸ ਕਾਨਫ਼ਰੰਸ ਦਾ ਵੀ ਸਖ਼ਤ ਨੋਟਿਸ ਲਿਆ |
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪੰਚਾਇਤੀ ਰਾਜ ਸਿਸਟਮ ਪਿੰਡਾਂ ਦੀਆਂ ਨੁਹਾਰ ਬਦਲ ਸਕਦਾ ਹੈ | ਉਨ੍ਹਾਂ ਕਿਹਾ ਕਿ 'ਆਪ' ਪੰਚਾਇਤੀ ਰਾਜ ਪ੍ਰਬੰਧ ਖ਼ਾਸ ਕਰ ਕੇ ਗਰਾਮ ਸਭਾ ਮਾਡਲ ਦੀ ਬਹਾਲੀ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ |
ਇਸ ਮੌਕੇ ਉਨ੍ਹਾਂ ਨਾਲ ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਲੀਗਲ ਸੈੱਲ ਦੇ ਸਹਿ-ਪ੍ਰਧਾਨ ਜਸਤੇਜ ਸਿੰਘ ਅਰੋੜਾ, ਸੂਬਾ ਜਨਰਲ ਸਕੱਤਰ ਅਤੇ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਤੇ ਮਨਜੀਤ ਸਿੱਧੂ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ |
ਐੱਸ. ਏ. ਐੱਸ. ਨਗਰ, 20 ਸਤੰਬਰ (ਕੇ. ਐੱਸ. ਰਾਣਾ)-ਬੀਤੇ 3 ਸਾਲ ਪਹਿਲਾਂ ਚੰਡੀਗੜ੍ਹ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਪੀ ਸਿੱਧੂ ਦੇ ਕਾਤਲਾਂ ਦੀ ਹੁਣ ਤੱਕ ਗਿ੍ਫ਼ਤਾਰੀ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਸਿੱਧੂ ਪਰਿਵਾਰ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਮੰਗ ਕੀਤੀ ...
ਚੰਡੀਗੜ੍ਹ, 20 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਰਾਮ ਦਰਬਾਰ ਫੇਜ਼ ਦੋ ਦੇ ਰਹਿਣ ਵਾਲੇ ਇਕ ਲੜਕੇ ਨੂੰ ਦੋ ਵਿਅਕਤੀਆਂ ਨੇ ਵੀਰਵਾਰ ਸ਼ਾਮ ਲੋਕਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਅਤੇ ਫਿਰ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਏ | ਪੀੜਤ ਦੀ ਪਛਾਣ ਬੰਟੀ ਵਜੋਂ ਹੋਈ ਹੈ ਜੋ ...
ਚੰਡੀਗੜ੍ਹ, 20 ਸਤੰਬਰ (ਆਰ.ਐਸ.ਲਿਬਰੇਟ)- ਚੋਣ 2019 ਨੂੰ ਧਿਆਨ ਵਿਚ ਰੱਖ ਕੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਵਿਚ ਜਨ ਸਭਾਵਾਂ ਦਾ ਦੌਰ ਤੇਜ਼ ਕਰ ਦਿੱਤਾ ਹੈ | ਇਸੇ ਲੜੀ ਵਿਚ ਇਕਰਾ ਫਾਊਾਡੇਸ਼ਨ ਦੇ ਮੁਖੀ ਹਫੀਜ ਅਨਵਰ-ਉਲ-ਹਕ ਵਲੋਂ ਸੈਕਟਰ 35 ਮੁਸਲਮਾਨ ...
ਚੰਡੀਗੜ੍ਹ, 20 ਸਤੰਬਰ (ਰਣਜੀਤ ਸਿੰਘ)- ਚੰਡੀਗੜ੍ਹ ਪੁਲਿਸ ਦੇ ਇਕ ਕਾਂਸਟੇਬਲ ਨਾਲ ਸਾਲ 2017 ਵਿਚ ਹੋਈ ਕੁੱਟਮਾਰ ਦੇ ਮਾਮਲੇ 'ਚ ਅਦਾਲਤ ਨੇ 20 ਸਾਲਾ ਦੇ ਲੜਕੇ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਦੋਸ਼ੀ ਸੈਕਟਰ 29 ਦਾ ਰਹਿਣ ਵਾਲਾ ਕਵਲਜੀਤ ਸਿੰਘ ਹੈ ਜਿਸ ਨੂੰ ਅਦਾਲਤ ਨੇ ...
ਚੰਡੀਗੜ੍ਹ, 20 ਸਤੰਬਰ (ਰਣਜੀਤ ਸਿੰਘ)-ਸ਼ਹਿਰ ਦੇ ਲੋਕਾਂ ਨਾਲ ਬਿਟਕੋਇਨ ਨੂੰ ਲੈ ਕੇ ਹੋਈ ਕਰੀਬ 10 ਕਰੋੜ ਦੀ ਠੱਗੀ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ | ਮੁਲਜ਼ਮ ਦੀ ਪਛਾਣ ਦਿੱਲੀ ਦੇ ਰਹਿਣ ਵਾਲੇ ਸੰਚਿਤ ਵਜੋਂ ਹੋਈ ਹੈ | ਇਸ ...
ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)- ਕਿਸਾਨ ਭਵਨ ਚੰਡੀਗੜ੍ਹ ਵਿਖੇ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਜੋ 13 ਸਤੰਬਰ, 1944 ਨੂੰ ਜੋ ਲਾਹੌਰ ਵਿਖੇ ਹੋਈ ਨੂੰ ਸਮਰਪਿਤ ਇਕ ਵਿਸ਼ੇਸ਼ ਇਕੱਤਰਤਾ ਸੱਦੀ ਗਈ | ਤਖ਼ਤਾਂ ਦੇ ਸਾਬਕਾ ਜਥੇਦਾਰਾਂ ਦੇ ...
ਚੰਡੀਗੜ੍ਹ, 20 ਸਤੰਬਰ (ਆਰ.ਐਸ.ਲਿਬਰੇਟ)- ਅੱਜ ਐਨ.ਐਸ.ਯੂ.ਆਈ. ਨੇ ਯੂ.ਆਈ.ਆਈ.ਟੀ. ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮੌਕਾ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿਚ ਉਪ-ਕੁਲਪਤੀ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ, ਜੇ ਹਫ਼ਤੇ ਦੇ ਅਖੀਰ ਤਕ ਉਨ੍ਹਾਂ ਦੀ ਮੰਗ ...
ਚੰਡੀਗੜ੍ਹ, 20 ਸਤੰਬਰ (ਐਨ.ਐਸ. ਪਰਵਾਨਾ)- ਹਰਿਆਣਾ ਦੇ ਪੰਜਾਬੀ ਜੋ ਪਹਿਲਾਂ ਕਈ ਪਾਰਟੀਆਂ ਵਿਚ ਮੰਤਰੀ ਵਜੋਂ ਸਾਲਾਂਬੱਧੀ ਕੰਮ ਕਰਦੇ ਰਹੇ ਹਨ, ਰਾਜ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਲਈ ਸਰਗਰਮ ਹੋ ਗਏ ਹਨ ਤੇ ਉਨ੍ਹਾਂ ਨੇ ਸਾਬਕਾ ਮੰਤਰੀ ਏ.ਸੀ. ਚੌਧਰੀ ਦੀ ਅਗਵਾਈ ...
ਚੰਡੀਗੜ੍ਹ, 20 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- 22 ਸਤੰਬਰ ਨੂੰ ਹਰ ਸਾਲ ਦੁਨੀਆ ਭਰ ਵਿਚ 'ਕਾਰ ਫ੍ਰੀ ਡੇਅ' ਮਨਾਇਆ ਜਾਂਦਾ ਹੈ | ਇਸ ਦਿਨ ਲੋਕਾਂ ਨੂੰ ਆਪਣੀਆਂ ਕਾਰਾਂ ਛੱਡ ਕੇ ਪੈਦਲ ਚੱਲਣ, ਸਾਈਕਲਾਂ ਤੇ ਪਬਲਿਕ ਟ੍ਰਾਂਸਪੋਰਟ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ...
ਪੰਚਕੂਲਾ, 20 ਸਤੰਬਰ (ਕਪਿਲ)-ਪੰਚਕੂਲਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਨੇ ਅੱਜ ਸਾਲ 2016 ਵਿਚ ਦੂਜੀ ਜਮਾਤ ਵਿਚ ਪੜ੍ਹਨ ਵਾਲੀ ਇਕ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਮੁਲਜ਼ਮ ਅਰੁਣ ਮਿਸ਼ਰਾ ਨੂੰ ਦੋਸ਼ੀ ...
ਐੱਸ. ਏ. ਐੱਸ. ਨਗਰ, 20 ਸਤੰਬਰ (ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਬਾਹਰੋਂ ਇਕ ਸਿਲਵਰ ਰੰਗ ਦੀ ਟਾਟਾ ਇੰਡੀਗੋ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰ ਚਾਲਕ ਰਮਨ ਸਿੰਘ ਨੇ ਦੱਸਿਆ ਕਿ ਉਹ ਜੁਡੀਸ਼ੀਅਲ ਕੋਰਟ ...
ਹਲਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਕਾਂਗਰਸੀਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਵੋਟਾਂ ਦੌਰਾਨ ਸ਼ਰੇਆਮ ਗੁੰਡਾਗਰਦੀ ਕੀਤੀ ਸੀ, ਜਿਸ ਦਾ ਅਕਾਲੀਆਂ ਵਲੋਂ ਵਿਰੋਧ ਕਰਨ 'ਤੇ ਕਾਂਗਰਸੀਆਂ ਨੇ ਪੁਲਿਸ ਦੇ ਸਾਹਮਣੇ ਉਨ੍ਹਾਂ ਨਾਲ ਕੁੱਟਮਾਰ ਕੀਤੀ | ਤਿ੍ਵੇਦੀ ...
ਕਿਹਾ, ਕਿਸਾਨ ਝੋਨੇ ਦੀ ਵਾਢੀ ਸੂਪਰ ਐਸ. ਐਮ. ਐਸ. ਵਾਲੀਆਂ ਕੰਬਾਈਨਾਂ ਨਾਲ ਹੀ ਕਰਾਉਣ ਐੱਸ. ਏ. ਐੱਸ. ਨਗਰ, 20 ਸਤੰਬਰ (ਕੇ. ਐੱਸ. ਰਾਣਾ)- ਵਾਤਾਵਰਨ ਦੀ ਸਵੱਛਤਾ ਲਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਖਾਦ ਦੇ ਤੌਰ 'ਤੇ ਵਰਤੋਂ ਵਿਚ ਲਿਆਉਣ ਤਾਂ ਜੋ ...
ਐੱਸ. ਏ. ਐੱਸ. ਨਗਰ, 20 ਸਤੰਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਪਿੰਡ ਤੋਗਾਂ ਵਾਸੀ ਅਮਰਨਾਥ ਦੇ ਕਤਲ ਮਾਮਲੇ 'ਚ 2 ਔਰਤਾਂ ਸਰਮਿਸਟਾ ਵਾਸੀ ਯੂ. ਪੀ., ਹਾਲ ਵਾਸੀ ਪਿੰਡ ਤੋਗਾਂ, ਪੂਨਮ ਵਾਸੀ ਵਾਸੀ ਪਿੰਡ ਤੋਗਾਂ ਅਤੇ ਅਨਿਲ ...
ਜ਼ੀਰਕਪੁਰ, 20 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੂੰ ਮੁੱਖ ਸੜਕ 'ਤੇ ਸਥਿਤ ਪੈਰਾਮਾਊਾਟ ਸੁਸਾਇਟੀ ਨੇੜਿਓਾ ਇਕ ਕਰੀਬ 30 ਸਾਲਾ ਲੜਕੀ ਦੀ ਲਾਸ਼ ਮਿਲੀ ਹੈ, ਜੋ ਕਿ 4-5 ਦਿਨ ਪੁਰਾਣੀ ਲੱਗ ਰਹੀ ਹੈ ਕਿਉਂਕਿ ਇਸ ਵਿਚ ਕੀੜੇ ਚੱਲ ਰਹੇ ਸਨ | ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ...
ਡੇਰਾਬੱਸੀ, 20 ਸਤੰਬਰ (ਸ਼ਾਮ ਸਿੰਘ ਸੰਧੂ)-ਗੁਰਦੁਆਰਾ ਸਿੰਘ ਸਭਾ ਦਿਹਾਤੀ, ਡੇਰਾਬੱਸੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਭਾਈ ਘਨੱਈਆ ਜੀ ਗੁਰਦੁਆਰਾ ਸਾਹਿਬ, ਯਮੁਨਾਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਜਾ ਰਹੇ ਨਗਰ ਕੀਰਤਨ ਦਾ ਭਰਵਾਂ ਸਵਾਗਤ ...
ਐੱਸ. ਏ. ਐੱਸ. ਨਗਰ, 20 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)- ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਵਲੋਂ ਵੱਖ-ਵੱਖ ਤਕਨੀਕੀ ਅਤੇ ਗ਼ੈਰ-ਤਕਨੀਕੀ ਕਾਡਰਾਂ ਲਈ ਭਰਤੀ ਦੀ ਲਿਖਤੀ ਪ੍ਰੀਖਿਆ ਸੰਤਬਰ ਅਤੇ ਅਕਤੂਬਰ ਮਹੀਨੇ 'ਚ ਲਈ ਜਾਵੇਗੀ | ਪ੍ਰੀਖਿਆ ਦੇ ...
ਪੰਚਕੂਲਾ, 20 ਸਤੰਬਰ (ਕਪਿਲ)- 10ਵੀਂ 'ਚ ਪੜ੍ਹਦੀ 14 ਸਾਲਾ ਲੜਕੀ ਵਲੋਂ ਫਾਹਾ ਲਗਾ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਵਲੋਂ ਫਾਹਾ ਲਗਾਉਣ ਤੋਂ ਪਹਿਲਾਂ ਖ਼ੁਦਕੁਸ਼ੀ ਨੋਟ ਲਿਖਿਆ ਗਿਆ ਸੀ ਅਤੇ ਪੁਲਿਸ ਨੇ ਲਾਸ਼ ਤੇ ਖ਼ੁਦਕੁਸ਼ੀ ਨੋਟ ਨੂੰ ...
ਦਿਨ ਸਮੇਂ ਅਕਾਲੀ ਆਗੂਆਂ 'ਤੇ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੇਰ ਸ਼ਾਮ ਜ਼ਖ਼ਮੀ ਅਕਾਲੀ ਸਮਰਥਕ ਮਨਜੀਤ ਸਿੰਘ ਬਬਲੂ ਦੇ ਬਿਆਨਾਂ 'ਤੇ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਦੇ ਨੇੜਲੇ ਯੂਥ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ, ਡਾ: ਸੁਨੀਲ ਮਬਾਰਿਕਪੁਰ ਅਤੇ ...
ਲਾਲੜੂ, 20 ਸਤੰਬਰ (ਰਾਜਬੀਰ ਸਿੰਘ)-ਨਗਰ ਕੌਾਸਲ ਲਾਲੜੂ ਅਧੀਨ ਪੈਂਦੇ ਪਿੰਡ ਘੋਲੂਮਾਜਰਾ ਦੀ ਇਕ ਕਾਲੋਨੀ ਅੰਦਰ 25 ਸਾਲਾ ਲੜਕੀ ਨੇ ਘਰ ਦੇ ਬਾਥਰੂਮ ਵਿਚ ਖ਼ੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਦੁਪਹਿਰ ਸਮੇਂ ਕਰੀਬ 100 ਫ਼ੀਸਦੀ ਝੁਲਸੀ ਲੜਕੀ ਨੂੰ ...
ਐੱਸ. ਏ. ਐੱਸ. ਨਗਰ, 20 ਸਤੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਵਲੋਂ 'ਕਲਾਊਡਜ਼ ਐਾਡ ਵਰਚੂਲਾਈਜੇਸ਼ਨ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਮਾਹਿਰਾਂ ਨੇ ਕਿਹਾ ਕਿ ਵਰਚੁੂਲਾਈਜੇਸ਼ਨ ਸਾਫਟਵੇਅਰ ਭੌਤਿਕ ਸਰਵਰ ਨੂੰ ...
ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)-ਬੀਤੇ ਦਿਨੀਂ ਪਿੰਡ ਤਿ੍ਵੇਦੀ ਕੈਂਪ ਵਿਖੇ ਵੋਟਿੰਗ ਦੌਰਾਨ ਹੋਏ ਝਗੜੇ 'ਚ ਕਾਂਗਰਸੀ ਸਮਰਥਕ ਨੂੰ ਘੇਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਨਗਰ ਕੌਾਸਲ ਦੇ ਮੀਤ ਪ੍ਰਧਾਨ ਮਨਵਿੰਦਰ ਸਿੰਘ ਟੋਨੀ ਰਾਣਾ, ਕੌਾਸਲਰ ਦੇ ਪਤੀ ...
ਕੁਰਾਲੀ, 20 ਸਤੰਬਰ (ਹਰਪ੍ਰੀਤ ਸਿੰਘ)-ਚੀਨ ਦੀ ਸਰਹੱਦ 'ਤੇ ਤਾਇਨਾਤ ਨੇੜਲੇ ਪਿੰਡ ਸੋਤਲ ਬਾਬਾ ਦੇ ਸੈਨਿਕ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ | ਸੈਨਿਕ ਦਾ ਅੱਜ ਸੋਤਲ ਬਾਬਾ ਵਿਖੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਪਰਿਵਾਰਕ ਮੈਂਬਰਾਂ ...
-ਮਾਨੇਸਰ ਜ਼ਮੀਨ ਘੁਟਾਲੇ ਦਾ ਮਾਮਲਾ- ਪੰਚਕੂਲਾ, 20 ਸਤੰਬਰ (ਕਪਿਲ)- ਮਾਨੇਸਰ ਜ਼ਮੀਨ ਘੁਟਾਲੇ ਦੇ ਮਾਮਲੇ ਵਿਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ | ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ...
ਪੰਚਕੂਲਾ, 20 ਸਤੰਬਰ (ਕਪਿਲ)-ਵਟਸਐਪ ਗਰੁੱਪ ਵਿਚ ਅਸ਼ਲੀਲ ਵੀਡੀਓ ਪਾਉਣ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਮੁਲਜ਼ਮ ਅਮਿਤ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਵਲੋਂ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ | ਮੁਲਜ਼ਮ ...
ਐੱਸ. ਏ. ਐੱਸ. ਨਗਰ, 20 ਸਤੰਬਰ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਦੀ ਪੁਲਿਸ ਨੇ ਲਾਂਡਰਾਂ-ਬਨੂੰੜ ਰੋਡ 'ਤੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਦੇ ਇਕ ਹੌਲਦਾਰ ਦੀ ਵਰਦੀ ਫਾੜਨ ਅਤੇ ਉਸ ਨੂੰ ਕਮਰੇ 'ਚ ਬੰਦ ਕਰਕੇ ਕੁੱਟਮਾਰ ਕਰਨ ਦੇ ਮਾਮਲੇ 'ਚ 1 ਨੌਜਵਾਨ ਨੂੰ ਗਿ੍ਫ਼ਤਾਰ ਕਰਨ ...
ਐੱਸ. ਏ. ਐੱਸ. ਨਗਰ, 20 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸ ਯੂਨੀਅਨ ਅਤੇ ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਮੁਹਾਲੀ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਵਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਮੈਨੇਜਮੈਂਟ ਵਲੋਂ ਹਾਂ-ਪੱਖੀ ...
ਜ਼ੀਰਕਪੁਰ, 20 ਸਤੰਬਰ (ਅਵਤਾਰ ਸਿੰਘ)- ਜ਼ੀਰਕਪੁਰ ਦੀ ਸ਼ਰਮਾ ਅਸਟੇਟ ਤੋਂ ਇਕ ਕਰੀਬ 29 ਸਾਲਾ ਵਿਆਹੁਤਾ ਔਰਤ ਭੇਦਭਰੀ ਹਾਲਤ ਵਿਚ ਲਾਪਤਾ ਹੈ | ਔਰਤ ਦਾ ਲੋਹਗੜ੍ਹ ਖੇੇਤਰ ਅੰਦਰ ਬਿਊਟੀ ਪਾਰਲਰ ਦੱਸਿਆ ਜਾ ਰਿਹਾ ਹੈ¢ ਔਰਤ ਦੇ ਪਤੀ ਤੇ ਪਿਤਾ ਵਲੋਂ ਪੁਲਿਸ ਨੂੰ ਵੱਖ-ਵੱਖ ...
ਜ਼ੀਰਕਪੁਰ, 20 ਸਤੰਬਰ (ਅਵਤਾਰ ਸਿੰਘ)-ਅਣਪਛਾਤੇ ਚੋਰ ਜ਼ੀਰਕਪੁਰ ਦੀ ਕਲਗੀਧਰ ਇਨਕਲੇਵ ਮਾਰਕੀਟ 'ਚ ਸਥਿਤ ਇਕ ਜਿੰਮ ਵਿਖੇ ਕਸਰਤ ਕਰਨ ਆਏ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ¢ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਨੂੰ ਦਿੱਤੀ ...
ਐੱਸ. ਏ. ਐੱਸ. ਨਗਰ, 20 ਸਤੰਬਰ (ਕੇ. ਐੱਸ. ਰਾਣਾ)-ਲਵਲੀ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਇਕ ਜ਼ਰੂਰੀ ਮੀਟਿੰਗ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਾਸਲਰ ਐਡਵੋਕੇਟ ਹਰਮਨਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਟਰੱਸਟ ਵਲੋਂ 11ਵਾਂ ਸਾਲਾਨਾ ...
ਪੰਚਕੂਲਾ, 20 ਸਤੰਬਰ (ਕਪਿਲ)-ਪੰਚਕੂਲਾ ਦੇ ਰਾਏਪੁਰ ਰਾਣੀ ਵਿਚ 7 ਸਾਲਾ ਬੱਚੇ ਦੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲਾ ਰਾਏਪੁਰ ਰਾਣੀ ਦੇ ਕੋਲ ਇਕ ਪਿੰਡ ਦਾ ਹੈ ਜਿੱਥੇ 7 ਸਾਲਾ ਨਾਬਾਲਗ ਨਾਲ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਬਦਫੈਲੀ ਕੀਤੀ ਗਈ ਹੈ | ...
ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਪ੍ਰੋ. ਮੋਹਨ ਸਿੰਘ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ 'ਰਾਗ-ਰੰਗ ਉਤਸਵ-2018' ਜੋ ਕਿ 23 ਸਤੰਬਰ ਤਕ ਚਲੇਗਾ, ਵਿੱਚ ਅੱਜ ਪਹਿਲੇ ਦਿਨ 'ਸ਼ਾਮ-ਏ-ਗਜ਼ਲ' ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ...
ਸੰਗੀਤ ਇਨਸਾਨੀ ਰੂਹ ਦੀ ਖੁਰਾਕ - ਐਸ.ਐਸ. ਵਿਰਦੀ ਚੰਡੀਗੜ੍ਹ, 20 ਸਤੰਬਰ(ਅਜਾਇਬ ਸਿੰਘ ਔਜਲਾ)- ਸਥਾਨਕ ਮਿੰਨੀ ਟੈਗੋਰ ਥੀਏਟਰ ਵਿਖੇ ਸੁਰ ਸਾਧਨਾ ਆਰਟ ਅਤੇ ਕਲਚਰ ਸੁਸਾਇਟੀ ਵਲੋਂ 'ਏ ਡਸਕ ਐਾਡ ਡਾਨ' ਦੀ ਪੇਸ਼ਕਾਰੀ ਤਹਿਤ ਪ੍ਰਸਿੱਧ ਸਾਰੰਗੀ ਵਾਦਕ ਵਿਨੋਦ ਪਵਾਰ ਤੇ ...
ਪੰਚਕੂਲਾ, 20 ਸਤੰਬਰ (ਕਪਿਲ)- ਸਰਕਾਰ ਵਲੋਂ 720 ਬੱਸਾਂ ਹਾਇਰ ਕਰਨ ਅਤੇ ਆਸਮਾ ਐਕਟ ਲਗਾਏ ਜਾਣ ਦੇ ਿਖ਼ਲਾਫ਼ ਪੰਚਕੂਲਾ ਬੱਸ ਅੱਡੇ ਉੱਤੇ ਪੰਚਕੂਲਾ ਰੋਡਵੇਜ਼ ਦੇ 11 ਕਰਮਚਾਰੀ ਭੁੱਖ ਹੜਤਾਲ ਉੱਤੇ ਬੈਠ ਗਏ ਹਨ | ਭੁੱਖ ਹੜਤਾਲ ਵਿਚ ਕਾਲਕਾ ਅਤੇ ਪੰਚਕੂਲਾ ਦੇ ਕਰਮਚਾਰੀ ...
ਪੰਚਕੂਲਾ, 20 ਸਤੰਬਰ (ਕਪਿਲ)-ਹਰਿਆਣਾ ਦੇ ਜ਼ਿਲ੍ਹਾ ਫਰੀਦਾਬਾਦ ਦੇ ਬੱਲਭਗੜ੍ਹ ਸਥਿਤ ਸੁਨਪੇੜ ਪਿੰਡ ਵਿਚ ਅਕਤੂਬਰ 2015 ਨੂੰ ਬੰਦ ਘਰ ਵਿਚ ਸੜ ਕੇ ਦੋ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ | ਇਸ ਮਾਮਲੇ ਵਿਚ ਕੁੱਲ 12 ...
ਖਹਿਰਾ 'ਆਪ' ਨਹੀਂ ਇਕ ਧੜੇ ਦੇ ਆਗੂ ਹਨ-ਬਰਾੜ ਚੰਡੀਗੜ੍ਹ, 20 ਸਤੰਬਰ (ਐਨ.ਐਸ. ਪਰਵਾਨਾ)-ਖੱਬੀਆਂ ਪਾਰਟੀਆਂ ਨੇ ਆਪਸੀ ਵਿਚਾਰ-ਵਟਾਂਦਰਾ ਕਰਕੇ 21 ਸਤੰਬਰ ਨੂੰ 'ਆਪ' ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਬੁਲਾਈ ਗਈ ਮੀਟਿੰਗ ਵਿਚ ਜਾਣ ਤੋਂ ਅਸਮਰਥਤਾ ਪ੍ਰਗਟ ...
ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਯੂਥ ਵਿੰਗ ਦੇ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਥਾਰ ਕੀਤਾ | ਪਾਰਟੀ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੇ ...
ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)- ਉੱਤਰੀ ਖੇਤਰ ਸੱਭਿਆਚਾਰਕ ਖੇਤਰ ਪਟਿਆਲਾ ਵਲੋਂ ਅੱਜ ਦੇਰ ਸ਼ਾਮੀ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਫੋਕ ਅਤੇ ਸਾਸ਼ਤਰੀ ਸੰਗੀਤ ਉਤਸਵ ਤਹਿਤ ਗਾਇਕਾ ਡੋਲੀ ਗੁਲੇਰੀਆ ਨੂੰ ਪ੍ਰਮੁੱਖ ਤੌਰ 'ਤੇ ਲੈ ਕੇ ਲੋਕ ਗਾਇਕੀ ਦਾ ...
ਚੰਡੀਗੜ੍ਹ, 20 ਸਤੰਬਰ(ਆਰ.ਐਸ.ਲਿਬਰੇਟ)-ਅੱਜ ਚੰਡੀਗੜ੍ਹ ਭਾਜਪਾ ਵਲੋਂ ਲੋਕ ਸਭਾ ਚੋਣ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ | ਭਾਜਪਾ ਇਕਾਈ ਚੰਡੀਗੜ੍ਹ ਜਨਰਲ ਸਕੱਤਰ ਸ੍ਰੀ ਚੰਦਰ ਸ਼ੇਖਰ ਨੇ ਦੱਸਿਆ ਕਿ ਪ੍ਰਧਾਨ ਸ੍ਰੀ ਸੰਜੇ ਟੰਡਨ ਨੇ ਲੋਕ ਸਭਾ ਚੋਣ ਕਮੇਟੀ ਦਾ ਗਠਨ ਕਰਦੇ ...
ਚੰਡੀਗੜ੍ਹ, 20 ਸਤੰਬਰ (ਅਜਾਇਬ ਸਿੰਘ ਔਜਲਾ)- ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੱਤਰਕਾਰਾਂ ਦੇ ਸਾਹਮਣੇ ਕਿਲਿਆਂਵਾਲੀ (ਲੰਬੀ) ਵਿਚ ਸੁਖਬੀਰ ਦੇ ਕਾਫ਼ਲੇ ਦੀ ਇਕ ਵੀਡੀਓ ਪੇਸ਼ ਕੀਤੀ | ਉਨ੍ਹਾਂ ਨੇ ਕਿਹਾ ਕਿ ਧਾਰਾ-144 ਦੇ ਵਿਚ ਵੀ 100 ਗੱਡੀਆਂ ਦਾ ...
92 ਰੂਰਲ ਮੈਡੀਕਲ ਅਫ਼ਸਰ ਤੇ 306 ਮੈਡੀਕਲ ਅਫਸਰ ਭਰਤੀ ਕੀਤੇ ਜਾਣਗੇ ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਸੂਬੇ ਵਿਚ ਮੂੰਹ ਦੇ ਕੈਂਸਰ ਨਾਲ ਨਜਿਠਣ ਲਈ ਵਿਸ਼ੇਸ਼ ਪ੍ਰੋਗਰਾਮ ਲਾਾਚ ਕਰਨ ਲਈ ਪੂਰੀ ਤਰ੍ਹਾਾ ਤਿਆਰ ਹੈ, ਇਸ ਗੱਲ ਦਾ ਖੁਲਾਸਾ ਸਿਹਤ ਤੇ ...
ਚੰਡੀਗੜ੍ਹ, 20 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 38 ਵਿਚ ਪੈਂਦੇ ਇਕ ਸਕੂਲ ਨੇੜੇ ਐਕਟੀਵਾ ਸਵਾਰ ਇਕ ਵਿਅਕਤੀ ਦਾ ਆਈ ਫ਼ੋਨ ਝੱਪਟ ਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 38-ਏ ਦੇ ਰਹਿਣ ਵਾਲੇ ਅਨੁਭਵ ਗਰਗ ਨੇ ਪੁਲਿਸ ਨੂੰ ...
ਚੰਡੀਗੜ੍ਹ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਪੁਲਿਸ ਵਲੋਂ ਡਰੱਗ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਜੀਂਦ ਵਿਚ ਸਪਲਾਈ ਲਈ ਲਿਆਂਦੇ ਜਾ ਰਹੇ 456 ਕਿਲੋਗ੍ਰਾਮ ਤੋਂ ਵੱਧ ਗੰਜਾ ਨੂੰ ਜ਼ਬਤ ਕੀਤਾ ਹੈ | ਪੁਲਿਸ ਨੇ ਇਸ ਸਬੰਧ ਵਿਚ ਇਕ ਟਰਕ ...
ਚੰਡੀਗੜ੍ਹ, 20 ਸਤੰਬਰ (ਆਰ.ਐਸ.ਲਿਬਰੇਟ)- ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਸੋਸਾਇਟੀ ਦੇ ਮੈਂਬਰ ਚਾਹੇ ਆਪਣੀ ਮੰਗ ਉੱਤੇ ਕਾਇਮ ਹਨ ਅਤੇ ਡੰਪਿੰਗ ਗਰਾਊਾਡ 'ਤੇ ਕੂੜੇ ਵਾਲੇ ਵਾਹਨਾਂ ਨੂੰ ਰੋਕੇ ਬਿਨ੍ਹਾਂ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਨਗਰ ਨਿਗਮ ਵਲੋਂ ਨਵੀਂ ਨੀਤੀ ...
ਚੰਡੀਗੜ੍ਹ, 20 ਸਤੰਬਰ (ਆਰ.ਐਸ.ਲਿਬਰੇਟ)- ਪਹਿਲਾਂ ਕਿਤੇ ਹੋਰ ਬੈਠ ਕੇ ਵਿਉਂਤੀ ਗਈ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਗਰ ਨਿਗਮ ਮੇਅਰ ਸ੍ਰੀ ਦਵੇਸ਼ ਮੋਦਗਿਲ ਨੇ ਭਲਕੇ ਵਿੱਤ ਤੇ ਕਰਾਰ ਕਮੇਟੀ ਦੀ ਐਮਰਜੈਂਸੀ ਬੈਠਕ ਸੱਦ ਲਈ ਹੈ | ਇਸ ਸਬੰਧੀ ਕਮੇਟੀ ਦੇ ਮੈਂਬਰਾਂ ...
ਚੰਡੀਗੜ੍ਹ, 20 ਸਤੰਬਰ(ਆਰ.ਐਸ.ਲਿਬਰੇਟ)- ਚੰਡੀਗੜ੍ਹ ਦੇ ਪੰਚਾਂ-ਸਰਪੰਚਾਂ ਵਲੋਂ ਪ੍ਰਧਾਨ ਮੰਤਰੀ ਨੂੰ ਸ਼ਿਕਾਇਤਾਂ ਕਰਨ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰਦੇ ਚੋਣ ਅਧਿਕਾਰੀਆਂ ਦੀਆਂ ...
ਚੰਡੀਗੜ੍ਹ, 20 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 27 'ਚ ਪੈਂਦੇ ਇਕ ਘਰ ਵਿੱਚੋਂ ਚੋਰ ਗਹਿਣੇ ਤੇ ਪੈਸੇ ਚੋਰੀ ਕਰ ਕੇ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਰਮਨ ਕਾਲੀਆ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX