ਤਾਜਾ ਖ਼ਬਰਾਂ


ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ...
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਲੰਡਨ, 15 ਫਰਵਰੀ - ਭਾਰਤ ਵਿਚ ਧੋਖਾਧੜੀ ਤੇ ਮਨੀ ਲਾਂਡਰਿੰਗ 'ਚ ਕਰੀਬ 9 ਹਜ਼ਾਰ ਕਰੋੜ ਰਕਮ ਦੇ ਮਾਮਲਿਆਂ ਨੂੰ ਲੈ ਕੇ ਲੁੜੀਂਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਯੂ.ਕੇ. ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਹਵਾਲਗੀ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਵਲੋਂ ਜਾਰੀ...
ਮੁਹੰਮਦ ਸਦੀਕ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਜੈਤੋ, 15 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਗਾਇਕ ਮੁਹੰਮਦ ਸਦੀਕ ਦੀ ਅਗਵਾਈ ....
ਆਸਟ੍ਰੇਲੀਆ ਖਿਲਾਫ ਹੋਣ ਵਾਲੀ ਘਰੇਲੂ ਲੜੀ ਲਈ ਭਾਰਤੀ ਟੀਮ ਦਾ ਐਲਾਨ
. . .  1 day ago
ਨਵੀਂ ਦਿੱਲੀ, 15 ਫਰਵਰੀ - ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾ ਹੋਣ ਵਾਲੀ ਆਖ਼ਰੀ ਇਕ ਦਿਨਾਂ ਲੜੀ ਤੇ ਟੀ20 ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਲੜੀ ਆਸਟ੍ਰੇਲੀਆ ਖਿਲਾਫ 24 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਦਿਨੇਸ਼ ਕਾਰਤਿਕ ਤੇ ਖਲੀਲ ਅਹਿਮਦ ਨੂੰ ਵਨਡੇ...
ਪੁਲਵਾਮਾ ਫਿਦਾਈਨ ਹਮਲੇ 'ਚ ਪਿੰਡ ਰੌਲ਼ੀ ਦਾ ਜਵਾਨ ਹੋਇਆ ਸ਼ਹੀਦ
. . .  1 day ago
ਨੂਰਪੁਰ ਬੇਦੀ, 15 ਫਰਵਰੀ (ਰਾਜੇਸ਼ ਚੌਧਰੀ, ਹਰਦੀਪ ਢੀਂਡਸਾ, ਵਿੰਦਰਪਾਲ ਝਾਂਡੀਆਂ)- ਅੱਜ ਪਿੰਡ ਰੌਲ਼ੀ ਦੇ ਇੱਕ ਪਰਿਵਾਰ ਦੀਆਂ ਇਸ ਦੇ ਪੁੱਤਰ ਦੇ ਵਿਆਹ ਦੀਆਂ ਸੱਧਰਾਂ ਉਸ ਸਮੇਂ ਅਧੂਰੀਆਂ ਰਹਿ ਗਈਆਂ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਪੁਲਵਾਮਾ ਵਿਖੇ ਸ਼ਹੀਦ ਹੋਣ .....
ਅਮਰੀਕਾ ਫੇਸਬੁੱਕ 'ਤੇ ਲਗਾ ਸਕਦੈ ਭਾਰੀ ਜੁਰਮਾਨਾ
. . .  1 day ago
ਮਾਸਕੋ, 15 ਫਰਵਰੀ - ਰਿਪੋਰਟਾਂ ਮੁਤਾਬਿਕ ਨਿੱਜੀ ਡਾਟਾ ਲੀਕ ਕਰਨ ਦੇ ਮਾਮਲੇ 'ਚ ਅਮਰੀਕਾ ਫੇਸਬੁੱਕ 'ਤੇ ਬਹੁ ਬਿਲੀਅਨ ਡਾਲਰ ਦਾ ਜੁਰਮਾਨਾ ਲਗਾਉਣ ਦੇ ਰੌਂ 'ਚ ਹੈ। ਇਸ ਸਬੰਧੀ ਯੂ.ਐਸ. ਫੈਡੇਰਲ ਟਰੇਡ ਕਮਿਸ਼ਨ (ਐਫ.ਟੀ.ਸੀ.) ਤੇ ਫੇਸਬੁੱਕ ਵਿਚਕਾਰ...
ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਐਸ.ਪੀ. ਸਲਵਿੰਦਰ ਸਿੰਘ ਨੂੰ ਭੇਜਿਆ ਗਿਆ ਜੇਲ੍ਹ
. . .  1 day ago
ਗੁਰਦਾਸਪੁਰ, 15 ਫਰਵਰੀ (ਸੁਖਵੀਰ ਸਿੰਘ ਸੈਣੀ)-ਪਿਛਲੇ ਸਮੇਂ ਦੌਰਾਨ ਪਠਾਨਕੋਟ ਏਅਰਫੋਰਸ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸੁਰਖ਼ੀਆਂ 'ਚ ਰਹੇ ਐਸ.ਪੀ.ਸਲਵਿੰਦਰ ਸਿੰਘ ਨੂੰ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ਵੱਲੋਂ ਕੇਂਦਰੀ ....
ਪੁਲਵਾਮਾ ਹਮਲਾ : ਮੀਟਿੰਗ ਦੇ ਲਈ ਦਿੱਲੀ ਬੁਲਾਏ ਗਏ ਪਾਕਿ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ
. . .  1 day ago
ਪੁਲਵਾਮਾ ਫਿਦਾਇਨ ਹਮਲੇ ਦੇ ਸ਼ਹੀਦਾਂ ਦੀ ਸੂਚੀ ਜਾਰੀ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਟਵੀਟ ਕਰਨ ਵਾਲੇ ਵਿਦਿਆਰਥੀ ਖਿਲਾਫ ਐਫ.ਆਈ.ਆਰ ਦਰਜ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਗੌਤਮ ਖੇਤਾਨ ਦੀ ਜ਼ਮਾਨਤ ਅਰਜ਼ੀ 'ਤੇ ਫ਼ੈਸਲਾ 19 ਫਰਵਰੀ ਤੱਕ ਸੁਰੱਖਿਅਤ
. . .  1 day ago
ਨਾ ਭੁੱਲਾਂਗੇ, ਨਾ ਮੁਆਫ਼ ਕਰਾਂਗੇ - ਸੀ.ਆਰ.ਪੀ.ਐਫ
. . .  1 day ago
ਸੁਸ਼ੀਲ ਚੰਦਰਾ ਨੇ ਨਵੇਂ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
. . .  1 day ago
ਪੁਲਵਾਮਾ ਫਿਦਾਈਨ ਹਮਲਾ : ਅਕਾਲੀ ਭਾਜਪਾ ਵਰਕਰਾਂ ਨੇ ਪਾਕਿ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
. . .  1 day ago
ਪੁਲਵਾਮਾ 'ਚ ਹੋਏ ਫਿਦਾਈਨ ਹਮਲੇ ਦੇ ਰੋਸ 'ਚ ਭਾਜਪਾ ਨੇ ਸਾੜਿਆ ਪਾਕਿਸਤਾਨ ਦਾ ਝੰਡਾ
. . .  1 day ago
ਪੁਲਵਾਮਾ ਹਮਲਾ : ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਨੇ ਸ਼ਹੀਦ ਜਵਾਨ ਦੀ ਅਰਥੀ ਨੂੰ ਦਿੱਤਾ ਮੋਢਾ
. . .  1 day ago
ਲਾਪਤਾ ਨੌਜਵਾਨ ਦੀ ਲਾਸ਼ ਨਹਿਰ 'ਚੋ ਹੋਈ ਬਰਾਮਦ
. . .  1 day ago
ਸੰਗਰੂਰ 'ਚ ਮਦਰਸੇ ਦੇ ਵਿਦਿਆਰਥੀਆਂ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਵਿਦੇਸ਼ ਸਕੱਤਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ 'ਚ ਕੀਤਾ ਤਲਬ
. . .  1 day ago
ਪੁਲਵਾਮਾ ਹਮਲੇ 'ਤੇ ਬੋਲੇ ਰਾਹੁਲ ਗਾਂਧੀ- ਸਰਕਾਰ ਅਤੇ ਸੁਰੱਖਿਆ ਬਲਾਂ ਦੇ ਨਾਲ ਖੜ੍ਹਾ ਹੈ ਪੂਰਾ ਦੇਸ਼
. . .  1 day ago
ਪੁਲਵਾਮਾ ਹਮਲਾ : ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਅੱਤਵਾਦੀਆਂ ਦੀ ਮਦਦ ਕਰਨਾ ਤੁਰੰਤ ਕਰੇ ਬੰਦ ਪਾਕਿਸਤਾਨ : ਅਮਰੀਕਾ
. . .  1 day ago
ਜਵਾਨਾਂ ਦੀ ਸ਼ਹਾਦਤ ਕਾਰਨ ਗੁੱਸੇ 'ਚ ਸੀ. ਆਰ. ਪੀ. ਐੱਫ., ਕਿਹਾ- ਅਸੀਂ ਬਦਲਾ ਲਵਾਂਗੇ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਝੜਪਾਂ ਤੋਂ ਬਾਅਦ ਜੰਮੂ 'ਚ ਲੱਗਾ ਕਰਫ਼ਿਊ
. . .  1 day ago
ਪ੍ਰਧਾਨ ਮੰਤਰੀ ਮੋਦੀ ਝਾਂਸੀ 'ਚ ਅੱਜ ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
. . .  1 day ago
ਪੁਲਵਾਮਾ ਹਮਲਾ : ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ ਯੋਗੀ ਸਰਕਾਰ
. . .  1 day ago
ਪੁਲਵਾਮਾ ਹਮਲਾ : ਸਿੱਧੂ ਦੀ ਸਲਾਹ- ਗੱਲਬਾਤ ਰਾਹੀਂ ਇਸ ਦਾ ਸਥਾਈ ਹੱਲ ਕੱਢੇ ਜਾਣ ਦੀ ਲੋੜ
. . .  1 day ago
ਖੇਮਕਰਨ 'ਚ ਅਕਾਲੀ ਦਲ ਨੂੰ ਝਟਕਾ, ਟਕਸਾਲੀ ਦਲ 'ਚ ਸ਼ਾਮਲ ਹੋਏ ਸੀਨੀਅਰ ਆਗੂ ਦਲਜੀਤ ਗਿੱਲ
. . .  1 day ago
ਪੁਲਵਾਮਾ ਹਮਲਾ : ਅੱਤਵਾਦੀਆਂ ਨੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੈ, ਹੁਣ ਉਹ ਸਜ਼ਾ ਭੁਗਤਣਗੇ- ਮੋਦੀ
. . .  1 day ago
ਠੇਕਾ ਆਧਾਰਿਤ ਨਰਸਾਂ ਨੇ ਸੰਗਰੂਰ-ਪਟਿਆਲਾ ਹਾਈਵੇ ਕੀਤਾ ਜਾਮ
. . .  1 day ago
ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਅਪੀਲ 'ਤੇ ਟਲੀ ਸੁਣਵਾਈ, ਨਹੀਂ ਮਿਲੀ ਕੋਈ ਰਾਹਤ
. . .  1 day ago
ਪੰਜਾਬ 'ਚ ਗੂੰਜਣ ਲੱਗੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਭਾਰਤ ਨੇ ਪਾਕਿਸਤਾਨ ਤੋਂ ਵਾਪਸ ਲਿਆ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਚ ਦੀਨਾਨਗਰ ਦਾ ਮਨਿੰਦਰ ਸਿੰਘ ਵੀ ਹੋਇਆ ਸ਼ਹੀਦ
. . .  1 day ago
ਪੁਲਵਾਮਾ ਫਿਦਾਈਨ ਹਮਲਾ : ਭਾਜਪਾ ਨੇ ਜਲੰਧਰ 'ਚ ਅੱਤਵਾਦ ਅਤੇ ਪਾਕਿਸਤਾਨ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਿੱਖਾਂ ਲਈ ਪਾਸਪੋਰਟ ਤਸਵੀਰਾਂ ਸੰਬੰਧੀ ਬਣੇ ਨਿਯਮਾਂ ਦੀ ਮੁੜ ਜਾਂਚ ਕਰਨ ਲਈ ਰਾਜ਼ੀ ਹੋਈ ਨਾਰਵੇ ਦੀ ਸਰਕਾਰ- ਹਰਸਿਮਰਤ ਬਾਦਲ
. . .  1 day ago
ਸੂਬਾ ਸਰਕਾਰ ਵੱਲੋਂ ਸਹਾਇਕ ਖੇਡ ਅਫ਼ਸਰ ਦੀ ਅਸਾਮੀ ਖ਼ਤਮ
. . .  1 day ago
ਮੋਦੀ ਨੇ ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਟਰੇਨ 'ਵੰਦੇ ਭਾਰਤ ਐਕਸਪ੍ਰੈੱਸ' ਨੂੰ ਦਿਖਾਈ ਹਰੀ ਝੰਡੀ
. . .  1 day ago
ਬਜਟ ਇਜਲਾਸ : ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਕੀਤੀ ਮੰਗ
. . .  1 day ago
ਪਾਕਿਸਤਾਨੀ ਫੌਜ ਦੀ ਕਠਪੁਤਲੀ ਹਨ ਇਮਰਾਨ ਖ਼ਾਨ- ਬਿਕਰਮ ਮਜੀਠੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਪੰਜਾਬ / ਜਨਰਲ

ਬਹਿਬਲ ਕਲਾਂ ਗੋਲੀਕਾਂਡ ਦੇ ਮੁਲਜ਼ਮ ਪੁਲਿਸ ਅਫ਼ਸਰਾਂ ਕੋਲ ਪੈਰਵੀ ਦੇ ਹੋਰ ਕਈ ਰਾਹ-ਸਰਕਾਰ

ਚੰਡੀਗੜ੍ਹ, 20 ਸਤੰਬਰ (ਸੁਰਜੀਤ ਸਿੰਘ ਸੱਤੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਰਦਾਤਾਂ ਦੀ ਜਾਂਚ ਕਰਨ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿਰੁੱਧ ਤਤਕਾਲੀ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ, ਐਸ.ਪੀ. ਰਘਬੀਰ ਸਿੰਘ ਤੇ ਬਾਜਾਖਾਨਾ ਦੇ ਐਸ.ਐਚ.ਓ. ਅਮਰਜੀਤ ਸਿੰਘ ਵਲੋਂ ਪਟੀਸ਼ਨ 'ਤੇ ਪੰਜਾਬ ਸਰਕਾਰ ਨੇ ਗ੍ਰਹਿ ਸਕੱਤਰ ਕੁਮਾਰ ਰਾਹੁਲ ਰਾਹੀਂ ਜਵਾਬ ਦਾਖ਼ਲ ਕਰਦਿਆਂ ਕਿਹਾ ਹੈ ਕਿ ਪਟੀਸ਼ਨਰਾਂ ਨੇ ਐਕਸ਼ਨ ਟੇਕਨ ਰਿਪੋਰਟ ਨੂੰ ਚੁਣੌਤੀ ਨਹੀਂ ਦਿੱਤੀ ਤੇ ਸਿੱਧਾ ਮੁੱਖ ਰਿਪੋਰਟਾਂ ਨੂੰ ਹੀ ਚੁਣੌਤੀ ਦਿੱਤੀ ਗਈ | ਜਸਟਿਸ ਜ਼ੋਰਾ ਸਿੰਘ ਰਿਪੋਰਟ ਸਰਕਾਰ ਨੇ ਕਦੇ ਮਨਜ਼ੂਰ ਹੀ ਨਹੀਂ ਕੀਤੀ ਤੇ ਨਾ ਹੀ ਇਸ 'ਤੇ ਕੋਈ ਕਾਰਵਾਈ ਹੋਈ ਲਿਹਾਜ਼ਾ ਪਟੀਸ਼ਨਰ ਨੂੰ ਇਸ ਰਿਪੋਰਟ ਤੋਂ ਕੋਈ ਨੁਕਸਾਨ ਨਹੀਂ ਹੋ ਸਕਦਾ | ਇਹ ਤੈਅ ਕਾਨੂੰਨ ਹੈ ਕਿ ਕਮਿਸ਼ਨ ਦੀਆਂ ਰਿਪੋਰਟਾਂ 'ਚ ਸਿਰਫ਼ ਸਿਫ਼ਾਰਸ਼ ਹੁੰਦੀ ਹੈ ਅਤੇ ਇਹ ਸਰਕਾਰਾਂ ਦੇ ਅਖ਼ਤਿਆਰ 'ਚ ਹੈ ਕਿ ਉਹ ਸਿਫ਼ਾਰਸ਼ਾਂ ਮੰਨੇ ਜਾਂ ਨਾ ਮੰਨੇ ਅਤੇ ਅਜਿਹੀਆਂ ਸਿਫ਼ਾਰਸ਼ਾਂ 'ਤੇ ਕੀਤੀ ਕੋਈ ਵੀ ਕਾਰਵਾਈ ਵਿਧਾਨ ਸਭਾ 'ਚ ਰੱਖੀ ਜਾਂਦੀ ਹੈ | ਵੱਡੀ ਦਲੀਲ ਦਿੱਤੀ ਹੈ ਕਿ ਪਹਿਲਾ ਕਮਿਸ਼ਨ ਰਿਪੋਰਟ ਦੇ ਚੁੱਕਾ ਸੀ ਅਤੇ ਇਸ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਬਾਅਦ 'ਚ ਨਵਾਂ ਕਮਿਸ਼ਨ ਬਣਾਇਆ ਗਿਆ | ਇਸ ਮਾਮਲੇ 'ਚ ਸਰਕਾਰ ਵਲੋਂ ਕੀਤੀ ਕਾਰਵਾਈ ਯਾਨੀ ਐਕਸ਼ਨ ਟੇਕਨ ਰਿਪੋਰਟ ਪਟੀਸ਼ਨ ਨਾਲ ਲਾਈ ਜ਼ਰੂਰ ਗਈ ਪਰ ਇਸ ਰਿਪੋਰਟ ਬਾਰੇ ਕਿਸੇ ਕਿਸਮ ਦੀ ਰਾਹਤ ਦੀ ਫ਼ਰਿਆਦ ਨਹੀਂ ਕੀਤੀ ਗਈ | ਕਮਿਸ਼ਨ ਦੀ ਰਿਪੋਰਟ ਇਕ ਸਿਫ਼ਾਰਸ਼ ਹੁੰਦੀ ਹੈ ਅਤੇ ਇਸ ਨੂੰ ਮੰਨਣ ਲਈ ਸਰਕਾਰ ਪਾਬੰਦ ਨਹੀਂ ਲਿਹਾਜ਼ਾ ਅਜਿਹੀ ਰਿਪੋਰਟ 'ਤੇ ਇਸ ਦੇ ਤੱਥਾਂ ਨੂੰ ਚੁਣੌਤੀ ਦੇਣਾ ਕਾਨੰੂਨੀ ਤੌਰ 'ਤੇ ਕਿਤੇ ਨਹੀਂ ਠਹਿਰਦਾ ਤੇ ਇਸ ਲਿਹਾਜ਼ ਨਾਲ ਮੌਜੂਦਾ ਪਟੀਸ਼ਨ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ | ਸਰਕਾਰ ਨੇ ਇਹ ਵੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪਟੀਸ਼ਨਰਾਂ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਭੇਜੇ ਸੀ ਪਰ ਪਟੀਸ਼ਨਰਾਂ ਨੇ ਨੋਟਿਸ ਨਾ ਭੇਜਣ ਦੀ ਗੱਲ ਕਹਿ ਕੇ ਤੱਥ ਛਿਪਾਏ ਹਨ ਤੇ ਇਸ ਲਿਹਾਜ਼ ਨਾਲ ਵੀ ਪਟੀਸ਼ਨ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ | ਸਰਕਾਰ ਨੇ ਕਿਹਾ ਕਿ ਰਿਪੋਰਟ ਨੂੰ ਚੁਣੌਤੀ ਦੇਣ ਤੋਂ ਇਲਾਵਾ ਪਟੀਸ਼ਨਰਾਂ ਕੋਲ ਹੋਰ ਕਾਨੂੰਨੀ ਬਚਾਅ ਸੀ ਜਿੱਥੇ ਤੱਕ ਪਟੀਸ਼ਨਰਾਂ ਵਲੋਂ ਉਨ੍ਹਾਂ ਦਾ ਅਕਸ ਖ਼ਰਾਬ ਹੋਣ ਦਾ ਦੋਸ਼ ਹੈ ਤਾਂ ਦੋਸ਼ ਗ਼ਲਤ ਸਾਬਤ ਹੋਣ 'ਤੇ ਉਹ ਮਾਣਹਾਨੀ ਦਾ ਕੇਸ ਦਾਖ਼ਲ ਕਰ ਸਕਦੇ ਹਨ ਅਤੇ ਜੇਕਰ ਕੋਈ ਵਿਭਾਗੀ ਕਾਰਵਾਈ ਹੁੰਦੀ ਹੈ ਤਾਂ ਵੀ ਇਸ ਉਨ੍ਹਾਂ ਕੋਲ ਆਪਣਾ ਪੱਖ ਰੱਖਣ ਦਾ ਮੌਕਾ ਹੈ ਅਤੇ ਜੇਕਰ ਐਫ. ਆਈ. ਆਰ. ਦੀ ਗੱਲ ਹੈ ਤਾਂ ਇਸ ਨੂੰ ਉਹ ਵੱਖਰੇ ਤੌਰ 'ਤੇ ਨਿੱਜੀ ਪੱਧਰ 'ਤੇ ਚੁਣੌਤੀ ਦੇ ਸਕਦੇ ਹਨ | ਰਿਪੋਰਟ ਨੂੰ ਚੁਣੌਤੀ ਦੇਣਾ ਗ਼ਲਤ ਹੈ ਲਿਹਾਜ਼ਾ ਪਟੀਸ਼ਨ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ |
ਰੋਕ ਖ਼ਤਮ ਕਰਨ ਦੀ ਮੰਗ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਉਕਤ ਤਿੰਨੇ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ 'ਤੇ ਲੱਗੀ ਰੋਕ ਹਟਾਉਣ ਲਈ ਸਰਕਾਰ ਨੇ ਵੱਖਰੀ ਅਰਜ਼ੀ ਦੇ ਕੇ ਕਿਹਾ ਕਿ ਨਾ ਤਾਂ ਤਿੰਨੇ ਅਫ਼ਸਰਾਂ ਨੇ ਕਾਰਨ ਦੱਸੋ ਨੋਟਿਸ ਨੂੰ , ਨਾ ਹੀ ਐਫ.ਆਈ.ਆਰ. ਨੂੰ ਤੇ ਨਾ ਹੀ ਉਨ੍ਹਾਂ ਵਿਰੁੱਧ ਕੀਤੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ | ਇਸ ਦੇ ਬਾਵਜੂਦ ਅਦਾਲਤ ਵਲੋਂ ਰਿਪੋਰਟ 'ਤੇ ਰੋਕ ਲਗਾ ਦਿੱਤੀ ਹੈ, ਜਿਹੜੀ ਕਿ ਇਕ ਬਲੈਂਕਟ ਰੋਕ ਹੈ | ਪਟੀਸ਼ਨਰਾਂ ਵਲੋਂ ਜਿਰ੍ਹਾ ਉਨ੍ਹਾਂ ਦੇ ਆਪਣੇ ਅਕਸ ਬਾਰੇ ਸੀ ਲਿਹਾਜ਼ਾ ਇਹ ਰੋਕ ਹਟਾਈ ਜਾਣੀ ਚਾਹੀਦੀ ਹੈ | ਹਾਈਕੋਰਟ ਨੇ ਅਗਲੀ ਸੁਣਵਾਈ ਤੱਕ ਰੋਕ ਜਾਰੀ ਰੱਖੀ ਹੈ ਤੇ ਪਟੀਸ਼ਨਰਾਂ ਤੋਂ ਜਵਾਬ ਤਲਬ ਕਰ ਲਿਆ ਹੈ |
ਧਿਰ ਬਣਨ ਲਈ ਪੁੱਜਾ ਸੁਖਰਾਜ ਸਿੰਘ
ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਨੇ ਵੀ ਇਸ ਪਟੀਸ਼ਨ 'ਚ ਇਕ ਅਰਜ਼ੀ ਦਾਖ਼ਲ ਕਰਕੇ ਧਿਰ ਬਣਨ ਦੀ ਮੰਗ ਕੀਤੀ ਹੈ | ਉਸ ਦਾ ਕਹਿਣਾ ਹੈ ਕਿ ਉਸ ਦਾ ਪਿਉ ਪੁਲਿਸ ਕਾਰਵਾਈ 'ਚ ਮਾਰਿਆ ਗਿਆ ਸੀ ਲਿਹਾਜ਼ਾ ਉਹ ਪੀੜਤ ਹੈ ਅਤੇ ਉਸ ਨੂੰ ਵੀ ਇਸ ਮਾਮਲੇ 'ਚ ਸੁਣਿਆ ਜਾਣਾ ਚਾਹੀਦਾ ਹੈ | ਐਡਵੋਕੇਟ ਆਰ. ਐਸ. ਬੈਂਸ ਨੇ ਪੈਰਵੀ ਕਰਦਿਆਂ ਕਿਹਾ ਕਿ ਗੋਲੀ ਕਾਂਡ ਦੇ ਦੋਸ਼ੀਆਂ ਵਿਰੁੱਧ ਸੁਖਰਾਜ ਵਲੋਂ ਦਾਖ਼ਲ ਪਟੀਸ਼ਨ ਵਿਚਾਰ ਅਧੀਨ ਹੈ ਤੇ ਅਜਿਹੇ 'ਚ ਉਸ ਦਾ ਪੱਖ ਸੁਣੇ ਬਗੈਰ ਰਿਪੋਰਟ 'ਤੇ ਰੋਕ ਲਾਉਣ ਨਾਲ ਸੁਖਰਾਜ ਸਿੰਘ ਦੀ ਪਟੀਸ਼ਨ ਦਾ ਉਦੇਸ਼ ਖ਼ਤਮ ਹੋ ਜਾਂਦਾ ਹੈ ਲਿਹਾਜ਼ਾ ਉਸ ਨੂੰ ਸੁਣਿਆ ਜਾਣਾ ਜ਼ਰੂਰੀ ਹੈ | ਉਨ੍ਹਾਂ ਇਹ ਖ਼ਦਸ਼ਾ ਵੀ ਪ੍ਰਗਟਾਇਆ ਕਿ ਸਰਕਾਰਾਂ ਅਕਸਰ ਪੁਲਿਸ ਅਫ਼ਸਰਾਂ ਵਿਰੁੱਧ ਕਾਰਵਾਈ ਨਹੀਂ ਕਰਦਿਆਂ ਤੇ ਕਮਿਸ਼ਨ ਬਣਾ ਕੇ ਤੇ ਹੁਣ ਐਸ. ਆਈ. ਟੀ. ਬਣਾ ਕੇ ਇਸ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਹਾਈਕੋਰਟ ਨੇ ਇਸ ਅਰਜ਼ੀ 'ਤੇ ਚਰਣਜੀਤ ਸਿੰਘ ਸ਼ਰਮਾ ਤੇ ਹੋਰ ਦੋਵੇਂ ਅਫ਼ਸਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ | ਇਸ ਦੇ ਨਾਲ ਹੀ ਸੇਵਾ-ਮੁਕਤ ਕੈਪਟਨ ਚੰਨਣ ਸਿੰਘ ਸਿੱਧੂ ਵਲੋਂ ਇਸ ਮਾਮਲੇ ਵਿਚ ਦਖ਼ਲ ਅੰਦਾਜ਼ੀ ਕਰਨ ਦੀ ਇਜਾਜ਼ਤ ਦੀ ਮੰਗ ਕਰਦੀ ਅਰਜ਼ੀ ਹਾਈਕੋਰਟ ਨੇ ਖ਼ਾਰਜ ਕਰ ਦਿੱਤੀ ਹੈ |

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਮੋਠਾਪੁਰ ਦੇ ਇਕ ਮੱਧਵਰਗੀ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਨਾਜਾਇਜ਼ ਸਬੰਧਾਂ ਦੇ ਚਲਦੇ ਹੋਇਆ ਦੋ ਔਰਤਾਂ ਦਾ ਕਤਲ

ਟਾਂਡਾ ਉੜਮੁੜ, 20 ਸਤੰਬਰ (ਦੀਪਕ ਬਹਿਲ, ਭਗਵਾਨ ਸਿੰਘ, ਕੁਲਬੀਰ ਗੁਰਾਇਆ)-ਚਾਹਲ ਗੰਨ ਹਾਊਸ ਟਾਂਡਾ ਵਿਖੇ ਹੋਏ ਬਹੁ-ਚਰਚਿਤ ਗੋਲੀਕਾਂਡ ਦੌਰਾਨ ਦੋ ਔਰਤਾਂ ਦੇ ਦੋਹਰੇ ਕਤਲ ਕਾਂਡ ਦੀ ਗੁੱਥੀ ਟਾਂਡਾ ਪੁਲਿਸ ਵਲੋਂ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਗੰਨ ਹਾਊਸ ਦੇ ਮਾਲਕ ਦੇ ...

ਪੂਰੀ ਖ਼ਬਰ »

ਪੰਜਾਬੀ ਕਿਸਾਨ ਸਮੇਂ ਦੇ ਹਾਣੀ ਬਣ ਕੇ ਦੇਸ਼ ਨੂੰ ਨਵੀਂ ਸੇਧ ਦੇਣ-ਬਦਨੌਰ

ਲੁਧਿਆਣਾ, 20 ਸਤੰਬਰ (ਪਰਮੇਸ਼ਰ ਸਿੰਘ)-ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਪੰਜਾਬ ਦੇ ਕਿਸਾਨਾਂ ਦੀ ਮੌਜੂਦਾ ਸੂਰਤੇਹਾਲ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਦੀ ਨਵੀਂ ਪੀੜ੍ਹੀ ਨੂੰ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਸੀਮਤ ਸਾਧਨਾਂ ਦੇ ...

ਪੂਰੀ ਖ਼ਬਰ »

ਜਬਰ ਜਨਾਹ ਦੇ ਸ਼ੱਕੀ ਮਾਮਲੇ 'ਚ ਕੁੱਟਮਾਰ ਦੇ ਸ਼ਿਕਾਰ ਬਜ਼ੁਰਗ ਦੀ ਮੌਤ

ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਇਕ ਮੁਹੱਲੇ 'ਚ 80 ਸਾਲਾ ਬਜ਼ੁਰਗ ਵਲੋਂ ਅੱਠ ਕੁ ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਸ਼ੱਕੀ ਮਾਮਲੇ 'ਚ ਬੱਚੀ ਦੇ ਪਰਿਵਾਰਕ ਮੈਂਬਰਾਂ ਵਲੋਂ ਘਟਨਾ ਸਬੰਧੀ ਪਤਾ ਲੱਗਣ 'ਤੇ ਬਜ਼ੁਰਗ ਦੀ ਖੰਭੇ ਨਾਲ ਬੰਨ੍ਹ ...

ਪੂਰੀ ਖ਼ਬਰ »

ਸੰਮਤੀ ਚੋਣਾਂ

70 ਅਕਾਲੀ ਤੇ 50 ਕਾਂਗਰਸ ਨਾਲ ਸਬੰਧਿਤ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਸਰਹੱਦੀ ਪਿੰਡ ਬੱਲੜ੍ਹਵਾਲ ਵਿਖੇ ਚੱਲੀ ਗੋਲੀ ਤੇ ਗੱਡੀਆਂ ਦੀ ਭੰਨ੍ਹਤੋੜ ਮਾਮਲੇ 'ਚ ਥਾਣਾ ਅਜਨਾਲਾ ਦੀ ਪੁਲਿਸ ਵਲੋਂ 70 ਅਕਾਲੀ ਧਿਰ ਅਤੇ 50 ...

ਪੂਰੀ ਖ਼ਬਰ »

ਤਿੰਨ ਸਾਲ 'ਚ ਸੱਤ ਸੂਬਿਆਂ 'ਚ ਫੜੀ ਗਈ 5 ਲੱਖ ਕਿੱਲੋ ਤੋਂ ਵੱਧ ਭੁੱਕੀ

ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੋੜ)-ਕੇਂਦਰ ਸਰਕਾਰ ਭਾਰਤ ਦੇ ਸਾਰਿਆਂ ਸੂਬਿਆਂ ਨਾਲ ਮਿਲ ਕੇ ਦੇਸ਼ 'ਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ | ਇਸੇ ਮਨਸ਼ਾ ਨਾਲ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਅਲੱਗ-ਅਲੱਗ ਏਜੰਸੀਆਂ ਦੇਸ਼ ਭਰ 'ਚ ...

ਪੂਰੀ ਖ਼ਬਰ »

ਨਹਿਰਾਂ 'ਚ ਕੱਲ੍ਹ ਤੋਂ ਪਾਣੀ ਛੱਡਣ ਦਾ ਪ੍ਰੋਗਰਾਮ

ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)-ਜਲ ਸਰੋਤ ਵਿਭਾਗ, ਪੰਜਾਬ ਵਲੋਂ ਸਾਉਣੀ ਦੇ ਮੌਸਮ ਦੌਰਾਨ 22 ਤੋਂ 29 ਸਤੰਬਰ ਤੱਕ ਨਹਿਰੀ ਪਾਣੀ ਛੱਡਣ ਬਾਰੇ ਵੇਰਵੇ ਜਾਰੀ ਕੀਤੇ ਗਏ ਹਨ | ਇਸ ਸਬੰਧੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਹਿੰਦ ਕੈਨਾਲ ਸਿਸਟਮ ਦੀਆਂ ਨਹਿਰਾਂ ...

ਪੂਰੀ ਖ਼ਬਰ »

ਤਿਉਹਾਰਾਂ ਵਾਲੇ ਸੀਜ਼ਨ ਦੌਰਾਨ ਬੀ.ਐਸ.ਐਨ.ਐਲ. ਵਲੋਂ 2.2 ਜੀ.ਬੀ. ਹਰੇਕ ਦਿਨ ਵਾਧੂ ਡਾਟਾ ਵਾਲਾ ਬੰਪਰ ਆਫ਼ਰ ਪੇਸ਼

ਜਲੰਧਰ, 20 ਸਤੰਬਰ (ਏਜੰਸੀ)-ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਪ੍ਰੀਪੇਡ ਮੋਬਾਈਲ ਸੇਵਾ ਅਧੀਨ ਤਿਉਹਾਰ ਵਾਲੇ ਸੀਜ਼ਨ ਦੌਰਾਨ ਬੀ.ਐਸ.ਐਨ.ਐਲ. ਦਾ ਬੰਪਰ ਆਫ਼ਰ ਪੇਸ਼ ਕੀਤਾ ਹੈ, ਜਿਸ 'ਚ 2.2 ਜੀ.ਬੀ. ਪ੍ਰਤੀ ਦਿਨ ਵਾਧੂ ਡਾਟਾ ਮਿਲੇਗਾ | ਇਹ ਆਫ਼ਰ ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਹਫ਼ਤੇ 'ਚ ਇਕ ਮੀਟਰ ਘਟਿਆ

ਸ਼ਾਹਪੁਰ ਕੰਢੀ, 20 ਸਤੰਬਰ (ਰਣਜੀਤ ਸਿੰਘ)-ਬਰਸਾਤ ਦਾ ਮੌਸਮ ਖ਼ਤਮ ਹੁੰਦੇ ਸਾਰ ਹੀ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਦਾ ਵੱਡਾ ਕਾਰਨ ਰਾਵੀ ਦਰਿਆ ਤੇ ਰਣਜੀਤ ਸਾਗਰ ਡੈਮ ਦੇ ਪਿੱਛੇ ਬਣੇ ਚਮੇਰਾ ਡੈਮ ਤੋਂ ਪਾਣੀ ਘੱਟ ਆ ...

ਪੂਰੀ ਖ਼ਬਰ »

ਸ਼ੁੱਧ ਉੱਨ ਵਾਲੇ ਕੱਪੜੇ ਪਹਿਨਣ 'ਤੇ ਸਲਮਾਨ ਖ਼ਾਨ ਨੂੰ ਹੋ ਜਾਂਦਾ ਹੈ ਜ਼ੁਕਾਮ-ਐਸ਼ਲੇ ਰੀਬਲੋ

ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਮਸ਼ਹੂਰ ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਸਿਰਫ਼ ਕਾਟਨ ਤੇ ਉੱਨ ਦੇ ਮਿਸ਼ਰਨ ਨਾਲ ਬਣੇ ਫੈਬਰਿਕ ਤੋਂ ਤਿਆਰ ਹੋਏ ਕੱਪੜੇ ਹੀ ਪਹਿਨਦੇ ਹਨ | ਉਹ ਨਰਮ ਕੱਪੜੇ ਪਹਿਨਣਾ ਵਧੇਰੇ ਪਸੰਦ ਕਰਦੇ ਹਨ, ਸ਼ੁੱਧ ਉੱਨ ਵਾਲੇ ਕੱਪੜਿਆਂ ਨਾਲ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਸਮਾਗਮ ਅਕਤੂਬਰ 'ਚ ਫਿਰ ਸੰਭਵ

ਚੰਡੀਗੜ੍ਹ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-15ਵੀਂ ਪੰਜਾਬ ਵਿਧਾਨ ਸਭਾ ਦੇ 5ਵੇਂ ਸਮਾਗਮ ਨੂੰ 19 ਸਤੰਬਰ ਨੂੰ ਉਠਾ ਦਿੱਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵਲੋਂ 15ਵੀਂ ਪੰਜਾਬ ਵਿਧਾਨ ਸਭਾ ਦਾ ...

ਪੂਰੀ ਖ਼ਬਰ »

ਸਮਾਗਮ ਦਾ ਮੁੱਖ ਮਕਸਦ ਸੰਗਤ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਤੇ ਅਰਥ ਬੋਧ ਤੋਂ ਜਾਣੂ ਕਰਵਾਉਣਾ-ਗਿਆਨੀ ਹਰਪ੍ਰੀਤ ਸਿੰਘ

ਸ਼ਾਮਚੁਰਾਸੀ, 20 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਤੇ ਬਾਬਾ ਜਵਾਹਰ ਦਾਸ ਸੂਸਾਂ ਦੀ ...

ਪੂਰੀ ਖ਼ਬਰ »

ਡਿਸਪੈਂਸਰੀ 'ਚ ਏ.ਐਨ.ਐਮ. ਵਲੋਂ ਖੁਦਕੁਸ਼ੀ

ਗੁਰਦਾਸਪੁਰ, 20 ਸਤੰਬਰ (ਆਰਿਫ਼)-ਅੱਜ ਦੁਪਹਿਰ ਦੋਰਾਂਗਲਾ ਨਜ਼ਦੀਕੀ ਪੈਂਦੇ ਪਿੰਡ ਡੁੱਗਰੀ ਦੀ ਡਿਸਪੈਂਸਰੀ 'ਚ ਇਕ ਏ.ਐਨ.ਐਮ. ਬਲਵਿੰਦਰ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਗੋਪਾਲ ਨਗਰ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਉਸ ਸਮੇਂ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਕਹਿਣੀ ਤੇ ਕਰਨੀ ਦੇ ਪ੍ਰਪੱਕ ਸਨ ਜਥੇ: ਜਗਦੇਵ ਸਿੰਘ ਤਲਵੰਡੀ

ਰਾਏਕੋਟ-ਪੰਥ ਦੇ ਨਿਧੜਕ ਜਰਨੈਲ, ਸ੍ਰੀ ਅਨੰਦਪੁਰ ਸਾਹਿਬ ਮਤੇ ਦੇ ਬਾਨੀ ਅਤੇ ਕਹਿਣੀ ਤੇ ਕਥਨੀ ਦੇ ਪਰਪੱਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਜਨਮ ਫਰਵਰੀ 1929 ਨੂੰ ਪਿਤਾ ਛਾਂਗਾ ਸਿੰਘ ਦੇ ਘਰ ਅਤੇ ਮਾਤਾ ਜਸਮੇਰ ਕੌਰ ਦੀ ਕੁੱਖੋਂ ਪਿੰਡ ਚੱਕ 52 ਪਾਕਿਸਤਾਨ ਵਿਖੇ ਹੋਇਆ | ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਹਾਮਿਦ ਕਰਜ਼ਈ

ਅੰਮਿ੍ਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)-ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ | ਪਹਿਲੀ ਵਾਰ ਸਿੱਖ ਧਰਮ ਦੇ ਇਸ ਕੇਂਦਰੀ ਧਾਰਮਿਕ ਅਸਥਾਨ 'ਤੇ ਪੁੱਜੇ ਕਰਜ਼ਈ ਨੇ ਸ਼ਰਧਾ ਤੇ ਸਤਿਕਾਰ ਸਹਿਤ ...

ਪੂਰੀ ਖ਼ਬਰ »

ਬਾਬਾ ਪਾਲਾ ਸਿੰਘ (ਗਊਆਂ ਵਾਲਿਆਂ) ਦੇ ਦੁਸਿਹਰੇ ਮੌਕੇ ਵਿਸ਼ਾਲ ਸਮਾਗਮ

ਬਾਬਾ ਬਕਾਲਾ ਸਾਹਿਬ, 20 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੇ ਅਨਿੰਨ ਸੇਵਕ, ਬਾਬਾ ਪਾਲਾ ਸਿੰਘ (ਗਊਆਂ ਵਾਲੇ) ਜੋ ਕਿ ਬੀਤੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ, ਦੇ ...

ਪੂਰੀ ਖ਼ਬਰ »

ਭਾਈ ਘਨੱਈਆ ਦੇ ਤ੍ਰੈਸ਼ਤਾਬਦੀ ਜੋਤੀ ਜੋਤ ਦਿਵਸ ਮੌਕੇ ਗੁਰਮਤਿ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਮਿੱਤਰ-ਦੁਸ਼ਮਣ ਦੀ ਭਾਵਨਾ ਨੂੰ ਮਿਟਾ ਕੇ ਸਭ ਨੂੰ ਸਮ-ਦਿ੍ਸ਼ਟੀ ਨਾਲ ਸਮਝਣ ਵਾਲੇ ਸੇਵਾ ਦੇ ਪੁੰਜ ਗੁਰੂ ਘਰ ਦੇ ਸ਼ਰਧਾਲੂ ਭਾਈ ਘਨੱਈਆ ਦੇ ਤ੍ਰੈਸ਼ਤਾਬਦੀ ਜੋਤੀ ਜੋਤ ਦਿਵਸ ਮੌਕੇ ਸ਼੍ਰੋਮਣੀ ...

ਪੂਰੀ ਖ਼ਬਰ »

ਮਹਿੰਗੇ ਡੀਜ਼ਲ ਕਾਰਨ ਕਿਸਾਨਾਂ 'ਤੇ ਪਏਗਾ 400 ਕਰੋੜ ਦਾ ਵਾਧੂ ਭਾਰ

ਜਲੰਧਰ, 20 ਸਤੰਬਰ (ਸ਼ਿਵ ਸ਼ਰਮਾ)-ਲੰਬੇ ਸਮੇਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਰਕੇ ਪਿਛਲੇ ਨਾਲੋਂ ਇਸ ਵਾਰ ਕਿਸਾਨਾਂ 'ਤੇ ਝੋਨੇ ਦੀ ਕਟਾਈ ਤੇ ਬਾਅਦ 'ਚ ਕਣਕ ਦੀ ਬਿਜਾਈ ਕਰਨ ਵੇਲੇ ਮਹਿੰਗੇ ਡੀਜ਼ਲ ਕਰਕੇ 400 ਕਰੋੜ ਰੁਪਏ ਦੇ ਕਰੀਬ ...

ਪੂਰੀ ਖ਼ਬਰ »

ਕਿਸਾਨ ਮੇਲੇ 'ਚ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਉਤਪਾਦਾਂ ਦੀ ਨੁਮਾਇਸ਼

ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਸ਼ਿਰਕਤ

ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬਸਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹਰ ਸਾਲ ਲੱਗਣ ਵਾਲਾ ਕਿਸਾਨ ਮੇਲਾ ਜਿਥੇ ਕਿਸਾਨਾਂ ਲਈ ਖਿੱਚ ਦਾ ਕੇਂਦਰ ਹੁੰਦਾ ਹੈ, ਉਥੇ ਹੀ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੌਮੀ ਅਤੇ ਬਹੁ-ਕੌਮੀ ਕੰਪਨੀਆਂ ਵੀ ...

ਪੂਰੀ ਖ਼ਬਰ »

ਵੇਟਿੰਗ ਉਮੀਦਵਾਰਾਂ ਨੇ ਮੰਗੀ ਐਸ.ਆਈ. ਦੀ ਨੌਕਰੀ, ਨੋਟਿਸ ਜਾਰੀ

ਚੰਡੀਗੜ੍ਹ, 20 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ 'ਚ ਸਾਲ 2016 'ਚ ਕੱਢੀਆਂ ਪੁਲਿਸ ਸਬ-ਇੰਸਪੈਕਟਰ ਦੀਆਂ ਅਸਾਮੀਆਂ ਦੀ ਹੋ ਚੁੱਕੀ ਭਰਤੀ 'ਚ ਖ਼ਾਲੀ ਪਈਆਂ ਅਸਾਮੀਆਂ 'ਤੇ ਜਨਰਲ ਸ਼੍ਰੇਣੀ ਦੀਆਂ ਵੇਟਿੰਗ ਸੂਚੀ ਵਿਚਲੀਆਂ ਦੋ ਕੁੜੀਆਂ ਨੇ ਨੌਕਰੀ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)-ਨਿਸ਼ਾਨ ਸਿੰਘ ਜੌਹਲ ਪੁੱਤਰ ਬਲਦੇਵ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਕਰਨ ਤੋਂ ਬਾਅਦ ਆਈਲੈਟਸ ਕੀਤਾ ਜਿਸ ਵਿਚੋਂ ਉਸ ਨੇ 6 (5) ਬੈਂਡ ਪ੍ਰਾਪਤ ਕੀਤੇ | ਉਸ ਨੇ ਆਪਣੀ ਅਗਲੀ ਪੜ੍ਹਾਈ ਵਿਦੇਸ਼ ਵਿਚ ਕਰਨ ਦਾ ...

ਪੂਰੀ ਖ਼ਬਰ »

ਦੇਸ਼ ਦੇ ਡੀਪੂ ਹੋਲਡਰ ਦਿੱਲੀ 'ਚ 25 ਨੂੰ ਭਰਨਗੇ ਜੇਲ੍ਹਾਂ-ਸਿੱਧੂ

ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਦੇਸ਼ ਭਰ ਦੇ 5 ਲੱਖ 79 ਹਜ਼ਾਰ ਡੀਪੂ ਹੋਲਡਰ ਆਪਣੀਆਂ ਮੰਗੀਆਂ ਨੂੰ ਲੈ ਕੇ 25 ਸਤੰਬਰ ਨੂੰ ਦਿੱਲੀ ਵਿਖੇ ਜੇਲ੍ਹਾਂ ਭਰਨਗੇ | ਇਹ ਜਾਣਕਾਰੀ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ (ਸਿੱਧੂ) ਦੇ ਪ੍ਰਧਾਨ ਤੇ ਆਲ ਇੰਡੀਆ ਦੇ ਮੀਤ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਭੂੰਦੜ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਜ਼ਾ ਭੁਗਤੀ

ਤਲਵੰਡੀ ਸਾਬੋ, 20 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵਲੋਂ ਅਬੋਹਰ ਰੈਲੀ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿ ਕੇ ਸੰਬੋਧਨ ਕੀਤੇ ਜਾਣ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ...

ਪੂਰੀ ਖ਼ਬਰ »

ਰਾਜ ਉਹ ਹੀ ਚੰਗਾ ਹੁੰਦੈ ਜਿਸ 'ਚ ਇਨਸਾਫ਼ ਹੋਵੇ-ਬਾਦਲ

ਲੰਬੀ, 20 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਹਰ ਸਿੱਖ ਗੁਰੂ ਸਹਿਬਾਨ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੈ ਤੇ ਸਾਨੰੂ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਲੰਬੀ 'ਚ ਇਕਬਾਲ ਖਾਂ ਦੇ ਘਰ ਰੱਖੇ ...

ਪੂਰੀ ਖ਼ਬਰ »

ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ

ਗਿੱਦੜਬਾਹਾ, 20 ਸਤੰਬਰ (ਬਲਦੇਵ ਸਿੰਘ ਘੱਟੋਂ, ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਲੰਬੀ ਰੋਡ ਸਥਿਤ ਘੁਮਿਆਰਾਂ ਵਾਲੀ ਗਲੀ 'ਚ ਅੱਜ ਸਵੇਰੇ ਇਕ ਨੌਜਵਾਨ ਵਲੋਂ ਆਪਣੀ ਪਤਨੀ ਤੇ ਉਸ ਦੇ ਪੇਕਾ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਗਲੀ 'ਚ ਸ਼ੋਗ ...

ਪੂਰੀ ਖ਼ਬਰ »

ਜਿਉਂਦੇ ਅਧਿਕਾਰੀ ਨੂੰ ਮਰਿਆ ਵਿਖਾ ਕੇ ਕੀਤੀ ਨਵੀਂ ਨਿਯੁਕਤੀ

ਲੌਾਗੋਵਾਲ, 20 ਸਤੰਬਰ (ਵਿਨੋਦ)-ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਦੇ ਸਾਬਕਾ ਆਰਜ਼ੀ ਉੱਚ ਅਧਿਕਾਰੀਆਂ ਵਲੋਂ ਸੰਸਥਾ ਦੇ ਕਾਨੂੰਨ ਅਧਿਕਾਰੀ ਨੂੰ ਕਾਗ਼ਜ਼ਾਂ 'ਚ ਕਥਿਤ ਤੌਰ 'ਤੇ ਮਰਿਆ ਦਿਖਾ ਕੇ ਆਪਣੀ ਮਰਜ਼ੀ ਦਾ ਵਕੀਲ ਨਿਯੁਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ...

ਪੂਰੀ ਖ਼ਬਰ »

ਬਾਬਾ ਫ਼ਰੀਦ ਜੀ ਦੇ ਸਲੋਕ ਤੇ ਸ਼ਬਦ ਸਮੂਹ ਪੰਜਾਬੀਆਂ ਦੀ ਸਾਂਝੀ ਵਿਰਾਸਤ-ਡਾ. ਜਸਪਾਲ ਸਿੰਘ

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਆਗਮਨ ਪੁਰਬ-2018 ਦੇ ਸ਼ੁਭ ਮੌਕੇ 'ਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਵਿਖੇ ਇਕ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਉਦਘਾਟਨ ਹਰਜੀਤ ਸਿੰਘ ਆਈ.ਏ.ਐਸ. ਕਮਿਸ਼ਨਰ ...

ਪੂਰੀ ਖ਼ਬਰ »

ਕੈਪਟਨ ਵਲੋਂ ਹਾਮਿਦ ਕਰਜ਼ਈ ਨਾਲ ਮੁਲਾਕਾਤ

ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਯੁੱਧਗ੍ਰਸਤ ਮੁਲਕ ਲਈ ਰਣਨੀਤਕ ਸਹਿਯੋਗ ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ | ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ...

ਪੂਰੀ ਖ਼ਬਰ »

ਪਾਕਿਸਤਾਨ ਨੇ ਜੈਸ਼ ਤੇ ਲਸ਼ਕਰ 'ਤੇ ਕੋਈ ਕਾਰਵਾਈ ਨਹੀਂ ਕੀਤੀ-ਅਮਰੀਕਾ

ਵਾਸ਼ਿੰਗਟਨ, 20 ਸਤੰਬਰ (ਪੀ. ਟੀ. ਆਈ.)-ਪਾਕਿਸਤਾਨ ਨੇ 2017 'ਚ ਅੱਤਵਾਦ ਬਾਰੇ ਅਮਰੀਕਾ ਦੀ ਚਿੰਤਾ ਨੂੰ ਗੰਭੀਰਤਾ ਨਾਲ ਨਹੀਂ ਲਿਆ | ਅਮਰੀਕਾ ਨੇ ਕਿਹਾ ਕਿ ਜੈਸ਼-ਏ-ਮੁਹੰਮਦ (ਜੇ. ਈ. ਐਮ.) ਤੇ ਲਸ਼ਕਰ-ਏ-ਤਾਇਬਾ (ਐਲ. ਈ. ਟੀ.) ਵਰਗੇ ਅੱਤਵਾਦੀ ਸੰਗਠਨ ਲਗਾਤਾਰ ਖੇਤਰੀ ਖ਼ਤਰਾ ਪੈਦਾ ...

ਪੂਰੀ ਖ਼ਬਰ »

ਤਿਉਹਾਰਾਂ ਵਾਲੇ ਸੀਜ਼ਨ ਦੌਰਾਨ ਬੀ.ਐਸ.ਐਨ.ਐਲ. ਵਲੋਂ 2.2 ਜੀ.ਬੀ. ਹਰੇਕ ਦਿਨ ਵਾਧੂ ਡਾਟਾ ਵਾਲਾ ਬੰਪਰ ਆਫ਼ਰ ਪੇਸ਼

ਜਲੰਧਰ, 20 ਸਤੰਬਰ (ਅਜੀਤ ਬਿਊਰੋ)-ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਪ੍ਰੀਪੇਡ ਮੋਬਾਈਲ ਸੇਵਾ ਅਧੀਨ ਤਿਉਹਾਰ ਵਾਲੇ ਸੀਜ਼ਨ ਦੌਰਾਨ ਬੀ.ਐਸ.ਐਨ.ਐਲ. ਦਾ ਬੰਪਰ ਆਫ਼ਰ ਪੇਸ਼ ਕੀਤਾ ਹੈ, ਜਿਸ 'ਚ 2.2 ਜੀ.ਬੀ. ਪ੍ਰਤੀ ਦਿਨ ਵਾਧੂ ਡਾਟਾ ਮਿਲੇਗਾ | ਇਹ ਆਫ਼ਰ ...

ਪੂਰੀ ਖ਼ਬਰ »

ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ-ਬਾਦਲ

ਚੰਡੀਗੜ੍ਹ, 20 ਸਤੰਬਰ (ਅਜੀਤ ਬਿਊਰੋ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੰੂ 'ਦਿਨ-ਦਿਹਾੜੇ ਜਮਹੂਰੀਅਤ ਦਾ ਕਤਲ' ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੱਲ੍ਹ ਹੋਈਆਂ ਗੰੁਡਾਗਰਦੀ ਤੇ ...

ਪੂਰੀ ਖ਼ਬਰ »

ਤਨਜ਼ਾਨੀਆ 'ਚ 200 ਵਿਅਕਤੀਆਂ ਦੇ ਡੁੱਬਣ ਦਾ ਖ਼ਦਸ਼ਾ

ਦਾਰੇਸ ਸਲਾਮ, 20 ਸਤੰਬਰ (ਰਾਇਟਰ)-ਤਨਜ਼ਾਨੀਆ ਦੀ ਵਿਕਟੋਰੀਆ ਝੀਲ ਵਿਚ ਇਕ ਕਿਸ਼ਤੀ ਡੁੱਬ ਜਾਣ ਕਾਰਨ 200 ਵਿਅਕਤੀਆਂ ਦੇ ਮਰਨ ਦਾ ਖਦਸ਼ਾ ਹੈ | ਇਕ ਸਥਾਨਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 42 ਮੌਤਾਂ ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ ਅਤੇ ਰਾਤ ਹੋਣ ਕਾਰਨ ਬਚਾਅ ਕਾਰਜ ...

ਪੂਰੀ ਖ਼ਬਰ »

ਭਾਰਤ 'ਚ 27 ਕਰੋੜ 10 ਲੱਖ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਆਏ

ਸੰਯੁਕਤ ਰਾਸ਼ਟਰ, 20 ਸਤੰਬਰ (ਪੀ. ਟੀ. ਆਈ.)-ਜਾਰੀ ਕੀਤੇ ਗਏ ਤਾਜ਼ਾ ਅਨੁਮਾਨਾਂ ਅਨੁਸਾਰ ਭਾਰਤ 'ਚ 2005 ਤੋਂ 2016 ਤੱਕ ਇਕ ਦਹਾਕੇ 'ਚ ਲਗਪਗ 27 ਕਰੋੜ 10 ਲੱਖ ਲੋਕ ਗ਼ਰੀਬੀ ਰੇਖਾ ਤੋਂ ਬਾਹਰ ਆ ਗਏ ਹਨ ਅਤੇ ਦੇਸ਼ 'ਚ ਗ਼ਰੀਬੀ ਦਰ 10 ਸਾਲਾ ਦੇ ਅਰਸੇ 'ਚ ਲਗਪਗ ਅੱਧੀ ਹੋ ਗਈ ਹੈ, ਜੋ ਵਿਸ਼ਵ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX