ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬੀਤੇ ਕੱਲ੍ਹ 19 ਸਤੰਬਰ ਨੂੰ ਪਈਆਂ ਵੋਟਾਂ ਦੌਰਾਨ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਵੈਰੋਕੇ ਵਿਖੇ ਵੋਟਾਂ ਪੈਣ ਵਾਲੀ ਥਾਂ ਬੂਥਾਂ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੂੰਹ ਬੰਨ੍ਹ ਕੇ 7-8 ਗੱਡੀਆਂ 'ਤੇ ਆਏ ਅਣਪਛਾਤੇ ਨੌਜਵਾਨਾਂ ਵਲੋਂ ਅਕਾਲੀ ਦਲ ਦੇ ਪੋਲਿੰਗ ਬੂਥਾਂ ਦੀ ਭੰਨ ਤੋੜ ਕਰਨ, ਵੋਟ ਪਰਚੀਆਂ ਪਾੜ ਸੁੱਟਣ ਅਤੇ ੳੱੁਥੇ ਖੜ੍ਹੇ ਮੋਟਰਸਾਈਕਲਾਂ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕਰਨ ਦੇ ਨਾਲ-ਨਾਲ ਵੋਟ ਪਾ ਕੇ ਆਪਣੇ ਘਰ ਜਾ ਰਹੇ ਇਕ ਵੋਟਰ ਨੂੰ ਵੀ ਜ਼ਖਮੀ ਕਰਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਅਕਾਲੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਕੂਲ 'ਚ ਵੜ ਕੇ ਬੂਥਾਂ 'ਤੇ ਕਬਜ਼ਾ ਕਰਨਾ ਸੀ ਪਰ ਪੁਲਿਸ ਵਲੋਂ ਮੁਸਤੈਦੀ ਨਾਲ ਗੇਟ ਬੰਦ ਕਰ ਲੈਣ ਨਾਲ ਉਹ ਇਹ ਗੰੁਡਾਗਰਦੀ ਨਹੀਂ ਕਰ ਸਕੇ ਪਰ ਉਨ੍ਹਾਂ ਜਾਂਦੇ ਸਮੇਂ ਕਾਫੀ ਨੁਕਸਾਨ ਕੀਤਾ | ਉਨ੍ਹਾਂ ਕਿਹਾ ਕਿ ਮੂੰਹ ਢਕੇ ਹੋਣ ਕਾਰਨ ਉਹ ਇਹ ਨਹੀਂ ਕਹਿ ਸਕਦੇ ਕੇ ਪਰ ਸਾਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਕਿ ਇਹ ਸਾਰੇ ਕਾਂਗਰਸ ਪਾਰਟੀ ਦੇ ਬੰਦੇ ਸਨ ਜਿਨ੍ਹਾਂ ਨੇ ਸ਼ਰੇ੍ਹਆਮ ਗੰੁਡਾਗਰਦੀ ਕੀਤੀ | ਪਤਾ ਲੱਗਾ ਹੈ ਕਿ ਜ਼ਖਮੀ ਵੋਟਰ ਪਿੰਡ ਵਾਸੀ ਬੂਟਾ ਸਿੰਘ ਪੁੱਤਰ ਆਤਮਾ ਸਿੰਘ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਅਕਾਲੀ ਆਗੂਆਂ ਨੇ ਦੱਸਿਆ ਕਿ ਥਾਣਾ ਬਾਘਾ ਪੁਰਾਣਾ ਦੀ ਪੁਲਿਸ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਜਲਦੀ ਪਛਾਣ ਕਰ ਲਈ ਜਾਵੇਗੀ |
ਨਿਹਾਲ ਸਿੰਘ ਵਾਲਾ, 20 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਬੀਤੇ ਕੱਲ੍ਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟ ਬਕਸੇ ਲਿਜਾ ਰਹੀ ਬੱਸ ਨੂੰ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਪਿੰਡ ਬੌਡੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ | ਜਿਸ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਾਬਕਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਜਥੇ. ਤੋਤਾ ਸਿੰਘ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜ਼ਿਲ੍ਹਾ ਮੋਗਾ 'ਚ ਪਹਿਲਾਂ ਤਾਂ ਕਾਂਗਰਸੀ ਲੀਡਰਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਰਤੀ ਜਾਗਿ੍ਤੀ ਮੰਚ ਪੰਜਾਬ ਮੋਗਾ ਦੁਆਰਾ ਇਕ ਸਮਾਗਮ ਜਾਗਿ੍ਤੀ ਭਵਨ 'ਚ ਕਰਵਾਇਆ ਗਿਆ | ਇਸ ਮੌਕੇ ਲੜਕੀਆਂ ਨੂੰ ਸਿਲਾਈ ਸਿਖਾਉਣ ਵਾਲੀ ਟਰੇਨਰ ਸਮਾਜ ਸੇਵੀ ਬਬੀਤਾ ਗੋਇਲ, ਸੈਂਟਰ ਅਧਿਆਪਕ ਰਜਨੀ ਸ਼ਰਮਾ ਵੀ ...
ਸਮਾਲਸਰ, 20 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਵੈਰੋਕੇ ਵਾਸੀਆਂ ਵਲੋਂ ਥਾਣਾ ਸਮਾਲਸਰ ਵਿਖੇ ਬੀਤੇ ਕੱਲ੍ਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦÏਰਾਨ ਬੂਟਾ ਸਿੰਘ ਪੁੱਤਰ ਆਤਮਾ ਸਿੰਘ ਅਤੇ ਹੋਰਾਂ ਲੋਕਾਂ ਉੱਪਰ ਹਮਲਾ ਕਰਨ ਤੇ ਮੋਟਰਸਾਈਕਲਾਂ ਦੀ ...
ਮੋਗਾ, 20 ਸਤੰਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਨੇ ਆਪਣਾ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਪਤਨੀ ਨੂੰ ਕੁਹਾੜੀ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ 'ਚ ਕਾਤਲ ਪਤੀ ਨੂੰ ਉਮਰ ਕੈਦ ਦੀ ਸਜ਼ਾ ਦੇ ਹੁਕਮ ਸੁਣਾਏ ਹਨ | ਜਾਣਕਾਰੀ ਮੁਤਾਬਿਕ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਜ਼ਿਲ੍ਹੇ ਦੇ ਰਿਕਸ਼ਾ ਚਾਲਕਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਬੈਂਕਾਂ ਤੋਂ ਘੱਟ ਵਿਆਜ ਦਰ 'ਤੇ ਈ-ਰਿਕਸ਼ਾ ਦਿਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਰਤੀ ਜਾਗਿ੍ਤੀ ਮੰਚ ਪੰਜਾਬ ਮੋਗਾ ਦੁਆਰਾ ਇਕ ਸਮਾਗਮ ਜਾਗਿ੍ਤੀ ਭਵਨ 'ਚ ਕਰਵਾਇਆ ਗਿਆ | ਇਸ ਮੌਕੇ ਲੜਕੀਆਂ ਨੂੰ ਸਿਲਾਈ ਸਿਖਾਉਣ ਵਾਲੀ ਟਰੇਨਰ ਸਮਾਜ ਸੇਵੀ ਬਬੀਤਾ ਗੋਇਲ, ਸੈਂਟਰ ਅਧਿਆਪਕ ਰਜਨੀ ਸ਼ਰਮਾ ਵੀ ...
ਸਮਾਲਸਰ, 20 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਬੀਤੇ ਕੱਲ੍ਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਪਿੰਡ ਨਵੇਂ ਰੋਡੇ (ਮੋਗਾ) ਵਿਖੇ ਦੇ ਬੂਥ ਨੰਬਰ 126 'ਤੇ ਅਣਪਛਾਤੇ ਨਕਾਬਪੋਸ਼ਾਂ ਵਲੋਂ ਕਬਜ਼ਾ ਕਰਕੇ ਜਾਅਲੀ ਵੋਟਾਂ ਪਉਣ ਦੇ ਮਾਮਲੇ 'ਤੇ ...
ਮੋਗਾ, 20 ਸਤੰਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਚਰਨਜੀਤ ਅਰੋੜਾ ਦੀ ਅਦਾਲਤ ਨੇ ਜਾਨਲੇਵਾ ਹਮਲਾ ਕਰਨ 'ਤੇ ਤਿੰਨ ਦੋਸ਼ੀਆਂ ਨੂੰ 10-10 ਸਾਲ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਹੁਕਮ ਸੁਣਾਏ ਹਨ | ਜੁਰਮਾਨਾ ਨਾ ਭਰਨ ਦੀ ਸੂਰਤ 'ਚ ਤਿੰਨੇ ...
ਮੋਗਾ, 20 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਅੰਦਰ ਲਟਕਦੇ ਚਾਰ ਮਾਰਗੀ ਰਸਤੇ ਤੇ ਪੁਲਾਂ ਦੇ ਕੰਮ ਨੂੰ ਲੈ ਕੇ ਹੁਣ ਲੋਕ ਇਨਸਾਫ਼ ਪਾਰਟੀ ਵੀ ਮੈਦਾਨ ਵਿਚ ਆ ਗਈ ਹੈ | ਅੱਜ ਇਸੇ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...
ਸਮਾਧ ਭਾਈ, 20 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਦੀਨਾ ਸਾਹਿਬ ਦੇ ਨਜ਼ਦੀਕ ਮੋਟਰਸਾਈਕਲ ਤੇ ਕੁਆਲਿਸ ਗੱਡੀ ਦੀ ਟੱਕਰ 'ਚ ਪਤੀ-ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਵਾਸੀ ਦਿਆਲਪੁਰਾ ਆਪਣੀ ਪਤਨੀ ਅਮਨਦੀਪ ਕੌਰ ਨਾਲ ...
ਮੋਗਾ, 20 ਸਤੰਬਰ (ਜਸਪਾਲ ਸਿੰਘ ਬੱਬੀ)-ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਡਾ. ਸੁਸ਼ੀਲ ਜੈਨ ਸਿਵਲ ਸਰਜਨ ਮੋਗਾ ਨੇ ਗਊਸ਼ਾਲਾ ਦਾ ਦੌਰਾ ਕੀਤਾ | ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਚਮਨ ਲਾਲ ਗੋਇਲ ਨੇ ਗਊਸ਼ਾਲਾ ਦੇ ਆਰਗੈਨਿਕ ਪ੍ਰੋਡਕਟ, ਕੈਚੂਆ ਖਾਦ, ਧੂਫ਼ ਬੱਤੀ, ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸਥਾਨਕ ਮੁਗਲੂ ਪੱਤੀ ਵਾਲੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿਚ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਮੁਖ਼ਤਿਆਰ ਸਿੰਘ, ਜੱਸਾ ਸਿੰਘ ਚੀਮਾ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵਲੋਂ ਮੁਲਾਜ਼ਮ ਮਸਲਿਆਂ ਖਾਸ ਕਰਕੇ ਠੇਕੇ, ਆਊਟ ਸੋਰਸ ਤੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 22 ਸਤੰਬਰ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਪੂਰੇ ਪੰਜਾਬ 'ਚ ਹੋ ਚੁੱਕੀਆਂ ਹਨ ਪ੍ਰੰਤੂ ਸਮੇਂ-ਸਮੇਂ 'ਤੇ ਰਾਜਭਾਗ ਵਾਲੀ ਸਰਕਾਰ ਦੀ ਹਮੇਸ਼ਾ ਇੱਛਾ ਇਹ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਰਾਜ ਭਾਗ ਵਾਲੇ ...
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਥਾਨਕ ਸ਼ਹਿਰ 'ਚ ਦਿੱਲੀ ਹਾਰਟ ਇੰਸਟੀਚਿਊਟ ਤੇ ਮਲਟੀ ਸਪੈਸ਼ਲਿਸਟ ਹਸਪਤਾਲ ਮੋਗਾ ਨੇ ਥੋੜੇ ਸਮੇਂ 'ਚ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਹਸਪਤਾਲ 'ਚ ...
ਮੋਗਾ, 20 ਸਤੰਬਰ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਭਜਨ ਸਿੰਘ ਗਿੱਲ ਅਤੇ ਪ੍ਰੈੱਸ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ 'ਅਜੀਤ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦਾ ਇਕ ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਬਲਦੇਵ ਸਿੰਘ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਵਿਖੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਵਲੋਂ 21 ਤੇ 22 ਸਤੰਬਰ ਨੂੰ ਲਗਾਤਾਰ ਦੋ ਦਿਨ ਬਰਸੀ ਸਮਾਗਮ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਸਥਾਨਕ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਵਿਖੇ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਗਾਇਕ ਮਨਪ੍ਰੀਤ ਕੇ ਦੇ ਆਉਣ ਵਾਲੇ ਬੁਰਜ ਖ਼ਲੀਫ਼ਾ ਸਿੰਗਲਾ ਟਰੈਕ ਦਾ ਪੋਸਟਰ ਸਕੂਲ ਦੇ ਚੇਅਰਮੈਨ ਨਰ ਸਿੰਘ ਬਰਾੜ ਵਲੋਂ ਜਾਰੀ ਕੀਤਾ ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਇੰਗਲਿਸ਼ ਸਟੂਡੀਓ ਦੇ ਮੁਖੀ ਪੰਕਜ ਬਾਂਸਲ ਅਤੇ ਗੌਰਵ ਕਾਲੜਾ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਸਮਾਲਸਰ ਨੇ ਬਹੁਤ ਹੀ ਘੱਟ ਸਮੇਂ ਦੀ ਕੋਚਿੰਗ ਲੈ ਕੇ ਆਈਲਟਸ ਦੀ ਪ੍ਰੀਖਿਆ ...
ਮੋਗਾ, 20 ਸਤੰਬਰ (ਸ਼ਿੰਦਰ ਸਿੰਘ ਭੁਪਾਲ)-ਸਤਨਾਮ ਸਿੰਘ ਬਾਬਾ ਬੀ.ਏ. ਦੀ ਜਾਣਕਾਰੀ ਮੁਤਾਬਿਕ ਇਸਤ੍ਰੀ ਸਤਿਸੰਗ ਸਭਾ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ 44ਵਾਂ ਸਾਲਾਨਾ ਕੀਰਤਨ ਸਮਾਗਮ 18 ...
ਕਿਸ਼ਨਪੁਰਾ ਕਲਾਂ, 20 ਸਤੰਬਰ (ਅਮੋਲਕ ਸਿੰਘ ਕਲਸੀ)-ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਪਿੰਡ ਜੀਂਦੜਾ (ਮੋਗਾ) ਵਿਖੇ ਸੱਚਖੰਡ ਵਾਸੀ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ ਪੰਜਵੀਂ ਬਰਸੀ 23, 24, 25 ਸਤੰਬਰ (7,8,9 ਅੱਸੂ) ਨੂੰ ਮੁੱਖ ਸੇਵਾਦਾਰ ਭਾਈ ਇਕਬਾਲ ਸਿੰਘ ਦੀ ਦੇਖ-ਰੇਖ ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਸ੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਦੇ ਚੇਅਰਮੈਨ ਰਜਿੰਦਰ ਬਾਂਸਲ, ਪ੍ਰਧਾਨ ਰਕੇਸ਼ ਕੁਮਾਰ ਰਿੰਪੀ ਬਾਂਸਲ ਦੀ ਅਗਵਾਈ ਹੇਠ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤਾ 11ਵਾਂ ਸ੍ਰੀ ਗਣਪਤੀ ਮਹਾਂਉਤਸਵ ਅੱਜ 8ਵੇਂ ...
ਮੋਗਾ 20 ਸਤੰਬਰ (ਸੁਰਿੰਦਰਪਾਲ ਸਿੰਘ)-'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਆਮ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਡਿਪਟੀ ਕਮਿਸ਼ਨਰ ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਲੋਕ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਨੂੰ ਯਕੀਨੀ ...
ਮੋਗਾ, 20 ਸਤੰਬਰ (ਸ਼ਿੰਦਰ ਸਿੰਘ ਭੁਪਾਲ)-ਥਾਣਾ ਸਦਰ ਮੋਗਾ ਅਧੀਨ ਆਉਂਦੇ ਇਕ ਪਿੰਡ ਦੀ 16 ਸਾਲਾ ਨਾਬਾਲਗ ਲੜਕੀ ਨਾਲ ਨਵੰਬਰ 2017 ਤੋਂ ਹੁੰਦੇ ਜਬਰ ਜਨਾਹ ਦਾ ਮੁਕੱਦਮਾ ਦਰਜ ਹੋਣ ਦੀ ਖ਼ਬਰ ਹੈ | ਦਰਜ ਮੁਕੱਦਮੇ ਮੁਤਾਬਿਕ ਲੜਕੀ ਨੇ ਦਰਜ ਕਰਵਾਇਆ ਕਿ ਨਵੰਬਰ 2017 ਵਿਚ ਸਤਵਿੰਦਰ ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਸ੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਦੇ ਚੇਅਰਮੈਨ ਰਜਿੰਦਰ ਬਾਂਸਲ, ਪ੍ਰਧਾਨ ਰਕੇਸ਼ ਕੁਮਾਰ ਰਿੰਪੀ ਬਾਂਸਲ ਦੀ ਅਗਵਾਈ ਹੇਠ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤਾ 11ਵਾਂ ਸ੍ਰੀ ਗਣਪਤੀ ਮਹਾਂਉਤਸਵ ਅੱਜ 8ਵੇਂ ...
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ)-ਪੰਚਾਇਤੀ ਸੰਮਤੀ ਬਾਘਾ ਪੁਰਾਣਾ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਬੀਤੇ ਕੱਲ੍ਹ ਪਈਆਂ ਵੋਟਾਂ ਮੌਕੇ ਨਵੇਂ ਰੋਡੇ ਪਿੰਡ 'ਤੇ ਬੂਥ ਨੰਬਰ 126 'ਤੇ ਅੱਜ 21 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਵੋਟਾਂ ਪਾਉਣ ਲਈ ...
ਸਮਾਲਸਰ, 20 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਦਾ ਹੁੰਗਾਰਾ ਮੱਠਾ ਹੀ ਰਿਹਾ | ਲੋਕਾਂ ਨਾਲ ਗੱਲਬਾਤ ਕਰਨ 'ਤੇ ਲੋਕਾਂ ਦੀ ਦਿਲਚਸਪੀ ਘੱਟ ਹੋਣ ਸਬੰਧੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਸਾਹਮਣੇ ...
ਨਿਹਾਲ ਸਿੰਘ ਵਾਲਾ, 20 ਸਤੰਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਵਿਖੇ 9 ਅਗਸਤ ਨੂੰ ਪਿ੍ੰਸ ਮੈਡੀਕਲ ਦੇ ਨੌਜਵਾਨ ਮਾਲਕ ਦੀ ਕੱੁਟਮਾਰ ਕਰਕੇ ਉਸ ਨੂੰ ਲੱੁਟਣ ਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ...
ਕਿਸ਼ਨਪੁਰਾ ਕਲਾਂ, 20 ਸਤੰਬਰ (ਅਮੋਲਕ ਸਿੰਘ ਕਲਸੀ)-ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਜੀਂਦੜਾ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮੁੱਖ ਸੇਵਦਾਰ ਬਾਬਾ ਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਸਮੇਂ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸ੍ਰੀ ...
ਕਿਸ਼ਨਪੁਰਾ ਕਲਾਂ, 20 ਸਤੰਬਰ (ਅਮੋਲਕ ਸਿੰਘ ਕਲਸੀ)-ਲਾਗਲੇ ਨਗਰ ਪਿੰਡ ਪੱਤੀ ਮੁਲਤਾਨੀ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਹੈੱਡ ਗ੍ਰੰਥੀ ਬਾਬਾ ਜੋਗਿੰਦਰ ਸਿੰਘ ਜੋਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ 'ਚ ਬਿਰਾਜੇ ਸਨ | ਉਨ੍ਹਾਂ ਨਮਿਤ ਰੱਖੇ ਗਏ ਅਖੰਡ ...
ਨੱਥੂਵਾਲਾ ਗਰਬੀ, 20 ਸਤੰਬਰ (ਸਾਧੂ ਰਾਮ ਲੰਗੇਆਣਾ)-ਨੇੜਲੇ ਪਿੰਡ ਲੰਗੇਆਣਾ ਨਵਾਂ ਵਿਖੇ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਬਣਾਈ ਗਈ ਪਿੰਡ ਵਿਕਾਸ ਕਮੇਟੀ ਵਲੋਂ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਦੀ ਸਫ਼ਾਈ ਦੇ ਨਾਲ-ਨਾਲ ਸਰਕਾਰੀ ...
ਮੋਗਾ, 20 ਸਤੰਬਰ (ਜਸਪਾਲ ਸਿੰਘ ਬੱਬੀ)-ਪਿੰਡ ਦੁੱਨੇਕੇ ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਲੋਂ ਡਾਇਰੈਕਟਰ ਐਚ.ਪੀ.ਸਿੰਘ, ਫੈਕਲਟੀ ਮੈਂਬਰ ਬੈਂਕ ਅਧਿਕਾਰੀ ਸੀ. ਪੀ. ਸਿੰਘ ਤੇ ਕਨਿਕਾ ਗੁਪਤਾ, ਟਰੇਨਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX