ਸ਼ੇਰਪੁਰ, 20 ਸਤੰਬਰ (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ)-ਬਲਾਕ ਸ਼ੇਰਪੁਰ ਦੇ ਪਿੰਡ ਸਲੇਮਪੁਰ ਵਿਖੇ ਤਿੰਨ ਪਿੰਡਾਂ ਦੀ ਸਾਂਝੀ ਮਸਜਿਦ 'ਚੋ ਪਵਿੱਤਰ ਕੁਰਾਨ ਸ਼ਰੀਫ਼ ਚੋਰੀ ਹੋਣ ਅਤੇ ਫਿਰ ਘਨੌਰੀ ਖ਼ੁਰਦ ਦੇ ਰਜਵਾਹੇ ਨੇੜੇ ਬੇਅਦਬੀ ਦੀ ਕੋਸ਼ਿਸ਼ ਦੇ ਮਾਮਲੇ ਨੂੰ ਲੈ ਕੇ ਪੁਲੀਸ ਵੱਲੋਂ ਬੀਤੀ ਰਾਤ ਤੋਂ ਹੀ ਪੂਰੀ ਮੁਸ਼ਤੈਦੀ ਨਾਲ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਿਊਰੀਆਂ 'ਤੇ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਸ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਅੱਜ ਕਾਉਂਟਰ ਇੰਟੈਲੀਜੈਂਸ ਵਿੰਗ ਦੇ ਏ.ਆਈ.ਜੀ ਕਸ਼ਮੀਰ ਸਿੰਘ ਗਿੱਲ, ਸਬ-ਡਵੀਜ਼ਨ ਧੂਰੀ ਦੇ ਡੀ.ਐਸ.ਪੀ ਆਕਾਸ਼ਦੀਪ ਸਿੰਘ ਔਲਖ, ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੰੁਚੇ ਹੋਏ ਸਨ ਜਦੋਂ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿਵਲ ਤੇ ਵਰਦੀਧਾਰੀ ਪੁਲਿਸ ਮੁਲਾਜ਼ਮ ਚੱਪੇ-ਚੱਪੇ 'ਤੇ ਤਾਇਨਾਤ ਸਨ | ਭਾਵੇਂ ਤਿੰਨੇ ਪਿੰਡਾਂ ਦਾ ਮਾਹੌਲ ਸ਼ਾਂਤ ਸੀ ਪਰ ਪੁਲਿਸ ਵੱਲੋਂ ਵੱਖ-ਵੱਖ ਸੜਕਾਂ ਦੀ ਜ਼ਬਰਦਸਤ ਨਾਕਾਬੰਦੀ ਕੀਤੀ ਹੋਈ ਸੀ | ਪਿੰਡ ਸਲੇਮਪੁਰ, ਘਨੌਰੀ ਖ਼ੁਰਦ ਅਤੇ ਬਾਦਸ਼ਾਹਪੁਰ ਦੀ ਸਾਂਝੀ ਮਸਜ਼ਿਦ ਕਮੇਟੀ ਦੇ ਪ੍ਰਧਾਨ ਜਸਪਾਲ ਮੁਹੰਮਦ ਸੋਨੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਕੱਲ੍ਹ ਬਿਮਾਰੀ ਦੀ ਹਾਲਤ 'ਚ ਸੁੱਤੇ ਪਏ ਮਸਜਿਦ ਦੇ ਮੌਲਵੀ ਨੂੰ ਸਵੇਰੇ 11 ਵਜੇ ਦੇ ਕਰੀਬ ਕਿਸੇ ਅਗਿਆਤ ਵਿਅਕਤੀ ਦੇ ਮਸਜ਼ਿਦ 'ਚੋ ਜਾਣ ਦਾ ਧੁੰਦਲਾ ਜਿਹਾ ਭੁਲੇਖਾ ਪਿਆ ਪਰ ਉਨ੍ਹਾਂ ਇਹ ਸਮਝ ਲਿਆ ਕਿ ਸ਼ਾਇਦ ਕੋਈ ਪਾਣੀ ਪੀਣ ਲਈ ਆਇਆ ਹੋਵੇ ਪਰ ਜਦੋਂ ਜੌਹਰ ਦੀ ਨਮਾਜ਼ ਵੇਲੇ ਵੇਖਿਆ ਤਾਂ ਪਵਿੱਤਰ ਕੁਰਾਨ ਸ਼ਰੀਫ਼ ਨਹੀਂ ਸੀ | ਇਸ ਸਬੰਧੀ ਪਹਿਲਾਂ ਮੌਲਵੀ ਨੇ ਬਤੌਰ ਪ੍ਰਧਾਨ ਉਨ੍ਹਾਂ ਨੂੰ ਦੱਸਿਆ ਜਿਸ ਮਗਰੋਂ ਤਿੰਨੇ ਪਿੰਡਾਂ ਵਿੱਚ ਪਤਾ ਕੀਤਾ ਕਿ ਕੋਈ ਕੁਰਾਨ ਸ਼ਰੀਫ਼ ਪੜ੍ਹਨ ਲਈ ਘਰ ਤਾਂ ਨਹੀਂ ਲੈ ਕੇ ਗਿਆ | ਕਿਉਂਕਿ ਪਹਿਲਾਂ ਕੁੱਝ ਭਾਈਚਾਰੇ ਦੇ ਲੋਕ ਪੜ੍ਹਨ ਲਈ ਪਵਿੱਤਰ ਕੁਰਾਨ ਸ਼ਰੀਫ਼ ਲੈ ਜਾਂਦੇ ਸਨ | ਜਸਪਾਲ ਮੁਹੰਮਦ ਨੇ ਅੱਗੇ ਦੱਸਿਆ ਕਿ ਬੀਤੀ ਸ਼ਾਮ ਅੱਠ ਵਜੇ ਇਸ ਦੀ ਸੂਚਨਾ ਪਹਿਲਾ ਸਲੇਮਪੁਰ ਦੇ ਸਾਬਕਾ ਸਰਪੰਚ ਬੀਬੀ ਕਰਤਾਰ ਕੌਰ ਦੇ ਸਪੁੱਤਰ ਇੰਦਰਜੀਤ ਸਿੰਘ ਨੂੰ ਦਿੱਤੀ ਜਿਨ੍ਹਾਂ ਅੱਗੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਿਸ ਮਗਰੋਂ ਸਾਰੀ ਰਾਤ ਹੀ ਪੁਲਿਸ ਪ੍ਰਸ਼ਾਸਨ ਪੂਰੀ ਗੰਭੀਰਤਾ ਨਾਲ ਪਵਿੱਤਰ ਕੁਰਾਨ ਸ਼ਰੀਫ਼ ਦੀ ਚੋਰੀ ਦੇ ਮਾਮਲੇ ਨੂੰ ਲੈ ਕੇ ਮੁਸ਼ਤੈਦ ਰਿਹਾ | ਮੌਕੇ 'ਤੇ ਮੌਜੂਦ ਡੀ.ਐਸ.ਪੀ ਆਕਾਸ਼ਦੀਪ ਸਿੰਘ ਔਲਖ ਨੇ ਪੈੱ੍ਰਸ ਨੂੰ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ ਨੌਾ ਵਜੇ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਇਆ ਤਾਂ ਪੁਲਿਸ ਸਾਰੀ ਰਾਤ ਸਰਗਰਮ ਰਹੀ | ਅੱਜ ਦੁਪਹਿਰ ਸਮੇਂ ਘਨੌਰੀ ਖ਼ੁਰਦ ਦੇ ਰਜਵਾਹੇ ਕੋਲ ਬੇਅਦਬੀ ਦੀ ਕੋਸ਼ਿਸ਼ ਦਾ ਪਤਾ ਲੱਗਿਆ ਜਿਸ ਮਗਰੋਂ ਮਸਜ਼ਿਦ ਦੇ ਮੌਲਵੀ ਤੇ ਮੁਸਲਿਮ ਭਾਈਚਾਰੇ ਦੇ ਮੋਹਰੀ ਆਗੂਆਂ ਨੇ ਪਵਿੱਤਰ ਕੁਰਾਨ ਸ਼ਰੀਫ਼ ਨੂੰ ਮੁਸਲਿਮ ਰਵਾਇਤਾਂ ਅਨੁਸਾਰ ਦਫ਼ਨਾ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਮਾਮਲੇ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਲਾਕੇ ਦੀਆਂ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਭਾਈਚਾਰਕ ਏਕਤਾ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ |
ਭਵਾਨੀਗੜ੍ਹ, 20 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸੀ ਆਗੂਆਂ ਵਲੋਂ ਕਈ ਪਿੰਡਾਂ ਵਿੱਚ ਕੀਤੀ ਲੜਾਈ ਦੌਰਾਨ ਜ਼ਖ਼ਮੀ ਕੀਤੇ ਵਿਅਕਤੀਆਂ ਵਲੋਂ ਲਿਖਾਏ ਬਿਆਨਾਂ 'ਤੇ ਕਾਂਗਰਸੀ ਆਗੂਆਂ ...
ਸੰਗਰੂਰ, 20 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਮੁਲਾਜਮ ਫ਼ਰੰਟ ਪੰਜਾਬ ਜਿਸ ਵਿਚ ਅਧਿਆਪਕ ਦਲ ਪੰਜਾਬ, ਪੰਜਾਬ ਸਟੇਟ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ, ਪੀ.ਆਰ.ਟੀ.ਸੀ. ਕਰਮਚਾਰੀ ਦਲ ਅਤੇ ਆਲ ਇੰਡੀਆ ਮਜ਼ਦੂਰ ਦਲ ਜੋ ਸਾਂਝੇ ਤੌਰ 'ਤੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ...
ਨਦਾਮਪੁਰ/ਚੰਨੋਂ, 20 ਸਤੰਬਰ (ਹਰਜੀਤ ਸਿੰਘ ਨਿਰਮਾਣ) - ਅੱਜ ਇੱਥੋਂ ਨੇੜਲੇ ਪਿੰਡਾਂ ਕਾਲਾਝਾੜ ਅਤੇ ਰਾਜਪੁਰਾ ਵਿਚਕਾਰ ਲੱਗੇ ਟੋਲ ਪਲਾਜ਼ਾ ਦੇ ਗੇਟ 'ਤੇ ਪਿੰਡ ਸਦਰਪੁਰਾ, ਗੱਜੂਮਾਜਰਾ ਅਤੇ ਲਲੌਛੀ ਦੀਆਂ ਮਜ਼ਦੂਰ ਦਿਹਾੜੀਦਾਰ ਔਰਤਾਂ ਨੇ ਦਿਹਾੜੀ ਨਾ ਮਿਲਣ ਕਾਰਨ ਕੀਤਾ ...
ਸੰਗਰੂਰ, 20 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਬਹੁਚਰਚਿਤ ਦੋਹਰੇ ਕਤਲ ਕਾਂਡ ਵਿਚ ਨਾਮਜ਼ਦ ਕੀਤੇ ਗਏ 4 ਵਿਅਕਤੀਆਂ ਵਿਚੋਂ 2 ਨੰੂ ਅੱਜ ਸੰਗਰੂਰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ 2 ਸਤੰਬਰ ਦੀ ਰਾਤ ਨੰੂ ਸੰਗਰੂਰ ਦੇ ...
ਮਲੇਰਕੋਟਲਾ, 20 ਸਤੰਬਰ (ਕੁਠਾਲਾ) - ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬਲਾਕ ਮਲੇਰਕੋਟਲਾ -1 ਦੇ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਚਰਨਦੀਪ ਸਿੰਘ ਮੁਤਾਬਿਕ ਪੰਚਾਇਤ ਸੰਮਤੀ ਮਲੇਰਕੋਟਲਾ-1 ਦੇ ਕੁੱਲ 115 ਪੋਲਿੰਗ ਬੂਥਾਂ 'ਤੇ 19 ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਗੋਰਵ ਕਾਲੀਆ ਦੀ ਅਦਾਲਤ ਨੇ ਅਫ਼ੀਮ ਰੱਖਣ ਦੇ ਦੋਸ਼ਾਂ ਵਿਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਦੀਪਕ ਅਰੋੜਾ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਧੂਰੀ ਵਿਖੇ 21 ਮਈ 2016 ਨੂੰ ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਵਿਚੋਂ ਡੇਂਗੂ ਦਾ ਕਹਿਰ ਜਾਰੀ ਹੈ | ਜ਼ਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਲੈਬਾਰਟਰੀਆਂ ਵਿਚ ਹੁਣ ਤੱਕ 580 ਮਰੀਜ ਟੈੱਸਟ ਲਈ ਪਹੁੰਚੇ ਹਨ ਜਿਨ੍ਹਾਂ ਵਿਚੋਂ 193 ...
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਧਾਲੀਵਾਲ, ਭੁੱਲਰ) - ਫੂਡ ਸੇਫ਼ਟੀ ਵਿਭਾਗ ਦੀ ਟੀਮ ਵੱਲੋਂ ਸਥਾਨਕ ਸ਼ਹਿਰ ਵਿਚ ਚੌਲਾਂ ਦੇ ਤੇਲ ਨੂੰ ਸਰੋਂ੍ਹ ਦਾ ਦੱਸ ਕੇ ਵੇਚਣ ਦਾ ਗੋਰਖਧੰਦਾ ਕਰਨ ਵਾਲੀ ਇੱਕ ਫ਼ੈਕਟਰੀ 'ਤੇ ਛਾਪਾਮਾਰੀ ਕਰਕੇ ਵੱਡੀ ਮਾਤਰਾ ਵਿਚ ਮੌਜੂਦ ਤੇਲ ਦੇ ...
ਲੌਾਗੋਵਾਲ, 20 ਸਤੰਬਰ (ਵਿਨੋਦ)-ਰਾਜਸਥਾਨ ਤੋਂ ਆਪਣੇ ਨਾਨਕੇ ਘਰ ਲੌਾਗੋਵਾਲ ਆਇਆ ਇੱਕ 5 ਸਾਲਾ ਬੱਚਾ ਲੌਾਗੋਵਾਲ ਪੁਲਿਸ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਕਾਰਨ 2 ਘੰਟਿਆਂ 'ਚ ਲੱਭ ਕੇ ਮਾਪਿਆਂ ਹਵਾਲੇ ਕੀਤਾ ਹੈ | ਸਥਾਨਕ ਰੰਧਾਵਾ ਪੱਤੀ ਦੇ ਵਸਨੀਕ ਮਿਸਤਰੀ ਗੁਰਚਰਨ ...
ਭਵਾਨੀਗੜ੍ਹ, 20 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਪੁਲਿਸ ਨੇ ਇੱਕ ਵਿਅਕਤੀ ਨੂੰ 300 ਬੋਤਲਾਂ ਸ਼ਰਾਬ ਸਮੇਤ ਕਾਰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਵਤਾਰ ...
ਲਹਿਰਾਗਾਗਾ, 20 ਸਤੰਬਰ (ਸੂਰਜ ਭਾਨ ਗੋਇਲ)-ਸਾਉਣੀ ਦੀ ਫ਼ਸਲ ਦੀ ਆਮਦ ਨੂੰ ਲੈ ਕੇ ਅੱਜ ਸ਼ਹਿਰ ਦੇ ਆੜ੍ਹਤੀਆਂ ਨੇ ਆਪਣੇ ਕੰਡੇ ਵੱਟਿਆਂ ਦੀ ਦਰੁਸਤੀ ਨਾਮ-ਤੋਲ ਵਿਭਾਗ ਦੇ ਰਿਪੇਅਰ ਕਰਤਾ ਤੋਂ ਕਰਵਾਈ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਕੁਮਾਰ ਨੇ ਦੱਸਿਆ ਕਿ ...
ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ, ਸੁਨਾਮ ਹਲਕੇ ਦੇ ਵਿਧਾਇਕ ਸ੍ਰੀ ਅਮਨ ਅਰੋੜਾ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ੍ਰੀ ਰਜਿੰਦਰ ਸਿੰਘ ਰਾਜਾ ਬੀਰ ਕਲਾਂ ...
ਸੰਗਰੂਰ, 20 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸੰਗਰੂਰ ਸ਼ਾਖਾ ਵਲੋਂ ਇੱਕ ਮਾਨਸਿਕ ਪ੍ਰੇਸ਼ਾਨ ਔਰਤ ਨੰੂ ਇਲਾਜ ਕਰਨ ਉਪਰੰਤ ਉਸ ਦੇ ਪਰਿਵਾਰ ਹਵਾਲੇ ਕੀਤਾ ਗਿਆ | ਸੰਗਰੂਰ ਸ਼ਾਖਾ ਦੇ ਮੁੱਖ ਪ੍ਰਬੰਧਕ ਸ. ...
ਅਹਿਮਦਗੜ੍ਹ, 20 ਸਤੰਬਰ (ਪੁਰੀ)-ਅਹਿਮਦਗੜ੍ਹ ਸ਼ਹਿਰ ਦੇ ਬਾਨੀ ਧਾਲੀਵਾਲ ਪਰਿਵਾਰ ਵਿਚੋਂ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਵ: ਸਰਦਾਰ ਜਸਵਿੰਦਰ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਦੀਆਂ ਨਾਮਵਰ ਸਿਆਸੀ ਅਤੇ ਗੈਰ ਰਾਜਸੀ ਸ਼ਖ਼ਸੀਅਤਾਂ ਨੇ ...
ਧੂਰੀ, 20 ਸਤੰਬਰ (ਭੁੱਲਰ) - ਸ਼ੋ੍ਰਮਣੀ ਅਕਾਲੀ ਦਲ ਦੇ ਗਤੀਸ਼ੀਲ ਮਿਹਨਤੀ ਕਾਡਰ ਦੇ ਨੌਜਵਾਨ ਆਗੂ ਚੇਅਰਮੈਨ ਸੁਖਪਾਲ ਸ਼ਰਮਾ ਵਲੋਂ ਅਕਾਲੀ ਦਲ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ ਅਤੇ ਯੂਥ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਨੂੰ ਪਾਰਟੀ ਵਿਚੋਂ ਕੱਢਣ ਦਾ ਫੁਰਮਾਨ ...
ਮਲੇਰਕੋਟਲਾ, 20 ਸਤੰਬਰ (ਕੁਠਾਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ. ਸੈੱਲ ਦੇ ਕਨਵੀਨਰ ਗੁਰਦੀਪ ਸਿੰਘ ਧੀਮਾਨ ਨੇ ਚੰਡੀਗੜ੍ਹ ਵਿਖੇ ਸੈੱਲ ਦੇ ਸੂਬਾਈ ਆਗੂਆਂ ਦੀ ਮੀਟਿੰਗ ਉਪਰੰਤ ਇੱਥੇ ਦੱਸਿਆ ਕਿ ਦੇਸ਼ ਦੇ ਸਨਅਤੀ, ਖੇਤੀ ਅਤੇ ਛੋਟੇ ਕਾਰੋਬਾਰ ਦੀ ਬਰਬਾਦੀ ...
ਜਖੇਪਲ, 20 ਸਤੰਬਰ (ਮੇਜਰ ਸਿੰਘ ਸਿੱਧੂ) - ਬਾਬਾ ਪਰਮਾਨੰਦ ਕੰਨਿ੍ਹਆਂ ਮਹਾਂਵਿਦਿਆਲਾ ਵਿੱਚ ਭਾਈ ਘਨੱਈਆ ਜੀ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਅਜੀਤ ਪ੍ਰਕਾਸ਼ਨ ਸਮੂਹ ਦੇ ਉਪ ਦਫ਼ਤਰ ਸੰਗਰੂਰ ਦੇ ਇੰਚਾਰਜ ਸ. ਸੁਖਵਿੰਦਰ ਸਿੰਘ ...
ਚੀਮਾ ਮੰਡੀ, 20 ਸਤੰਬਰ (ਜਗਰਾਜ ਮਾਨ) - ਸਰਸਵਤੀ ਵਿੱਦਿਆ ਮੰਦਿਰ ਸੀਨੀ. ਸੈਕੰ. ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਸੈਂਟਰ ਸ਼ਾਹਪੁਰ ਕਲਾਂ ਵਿਖੇ ਆਲ ਓਵਰ ਟਰਾਫ਼ੀ ਤੇ ਕਬਜ਼ਾ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ...
ਸੰਗਰੂਰ, 20 ਸਤੰਬਰ (ਚੌਧਰੀ ਨੰਦ ਲਾਲ ਗਾਂਧੀ)-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਹੈ ਕਿ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਦੀ ਤਰਫ਼ੋਂ ਜ਼ਿਲ੍ਹਾ ਸੰਗਰੂਰ ਦੇ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ...
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਧਾਲੀਵਾਲ, ਭੁੱਲਰ)-ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲਾ ਦੀ ਇੱਕ ਇਕੱਤਰਤਾ ਕਰਮ ਸਿੰਘ ਜਖਮੀ ਅਤੇ ਗੀਤਕਾਰ ਮੀਤ ਸਕਰੌਦੀ ਦੇ ਪ੍ਰਧਾਨਗੀ ਮੰਡਲ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਵਿਖੇ ਹੋਈ | ਜਿਸ ਵਿਚ ...
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸਿਟੀ ਜਿੰਮਖਾਨਾ ਅਤੇ ਸਪੋਰਟਸ ਐਾਡ ਕਲਚਰ ਕਲੱਬ ਸੁਨਾਮ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਸ੍ਰੀ ਪ੍ਰੇਮ ਗੁਪਤਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਸ੍ਰ ਹਰਮਨ ਸਿੰਘ ...
ਕੁੱਪ ਕਲਾਂ, 20 ਸਤੰਬਰ (ਰਵਿੰਦਰ ਸਿੰਘ ਬਿੰਦਰਾ)-ਯੂਥ ਕਾਂਗਰਸ ਹਲਕਾ ਅਮਰਗੜ੍ਹ ਦੇ ਪ੍ਰਧਾਨ ਜਗਮੇਲ ਸਿੰਘ ਜਿੱਤਵਾਲ ਕਲਾਂ ਤੇ ਸੀਨੀ.ਕਾਂਗਰਸੀ ਆਗੂ ਅਜਮੇਰ ਸਿੰਘ ਮੰਗਾ ਕੁੱਪ ਕਲਾਂ ਨੇ ਹਲਕੇ ਦੇ ਲੋਕਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ'ਚ ਅਮਨ ...
ਮਲੇਰਕੋਟਲਾ, 20 ਸਤੰਬਰ (ਹਨੀਫ਼ ਥਿੰਦ) - ਬੀਤੇ ਦਿਨੀਂ ਪੰਜਾਬ ਦੀ ਨਾਮਵਰ ਮਿਊਜ਼ਿਕ ਕੰਪਨੀ ਡਰੀਮਜ਼ ਰਿਕਾਰਡ ਨੇ ਪੰਜਾਬੀ ਕਲਾਕਾਰੀ ਵਿਚ ਵੱਖਰੀ ਹੀ ਕਿਸਮ ਦਾ ਪਹਿਲਾ ਗੀਤ 'ਦ ਡੇਂਜ਼ਰਸ (ਖ਼ਤਰਾ) ਰਿਲੀਜ਼ ਕੀਤਾ ਹੈ | ਇਸ ਗੀਤ ਦੇ ਗਾਇਕ/ ਗੀਤਕਾਰ 'ਤੇ ਕੰਪੋਜ਼ਰ ਹਨ ...
ਲਹਿਰਾਗਾਗਾ, 20 ਸਤੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੂਨਕ ਵਲੋਂ ਐਸ.ਐਸ.ਪੀ ਸੰਗਰੂਰ ਨੂੰ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਦੀ ਰਾਮਪੁਰਾ ਜਵਾਹਰਵਾਲਾ ਬਹੁਮੰਤਵੀ ਸਹਿਕਾਰੀ ...
ਕੌਹਰੀਆਂ, 20 ਸਤੰਬਰ (ਮਾਲਵਿੰਦਰ ਸਿੰਘ ਸਿੱਧੂ) - ਗੰਧਲੇ ਹੋ ਚੁੱਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸਰਕਾਰ ਯਤਨਸ਼ੀਲ ਹੈ | ਜੁਲਾਈ ਅਗਸਤ ਵਿੱਚ ਵਣ-ਵਿਭਾਗ ਵਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੰਨ ਸੁਵੰਨੇ ਨਵੇਂ ਬੂਟੇ ਲਾਉਣ ਦਾ ਦਾਅਵਾ ਕੀਤਾ ਗਿਆ ਹੈ ਪਰ ...
ਧੂਰੀ, 20 ਸਤੰਬਰ (ਭੁੱਲਰ) - ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਪਿ੍ੰਸੀਪਲ ਡਾ: ਸਵਿੰਦਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਮੈਨੇਜਮੈਂਟ ਵਿਭਾਗ ਦੁਆਰਾ ਪ੍ਰਦਰਸ਼ਨੀ ਆਯੋਜਿਤ ਕਰਵਾਈ ਗਈ ਜਿਸ ਵਿਚ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਬਿਜਨਸ ...
ਲਹਿਰਾਗਾਗਾ, 20 ਸਤੰਬਰ (ਸੂਰਜ ਭਾਨ ਗੋਇਲ) - ਕਿਸਾਨ ਯੂਨੀਅਨ ਏਕਤਾ ਸਿਧੂਪੁਰ ਦੀ ਇੱਕ ਮੀਟਿੰਗ ਬਲਾਕ ਪ੍ਰਧਾਨ ਗੁਰਲਾਲ ਸਿੰਘ ਦੀ ਮੌਜੂਦਗੀ ਵਿਚ ਹੋਈ ਜਿਸ ਵਿਚ ਕਈ ਫ਼ੈਸਲੇ ਕਿਸਾਨ ਐਸ.ਐਮ.ਐਸ. ਲੱਗੀ ਕੰਬਾਇਨ ਤੋਂ ਝੋਨਾ ਨਹੀਂ ਕਟਾਉਣਗੇ ਕਿਉਂਕਿ ਇਸ ਨਾਲ ਕਿਸਾਨ ਦਾ 2, 3 ...
ਮਹਿਲਾਂ ਚੌਾਕ, 20 ਸਤੰਬਰ (ਬੜਿੰਗ) - ਕਿ੍ਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਫ਼ਸਲਾਂ ਦੀ ਰਹਿੰਦ-ਖੰੂਹਦ ਨੂੰ ਸੰਭਾਲਣ ਲਈ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਬਾਰੇ ਅਪੀਲ ਕਰਦਿਆਂ ਕਿਸਾਨਾਂ ਨੂੰ ...
ਬੀਜਾ, 20 ਸਤੰਬਰ (ਕਸ਼ਮੀਰ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਦੀਆਂ ਜੀ.ਐਨ.ਐਮ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਕੁਲਾਰ ਕੈਂਪਸ ਵਿਚ 'ਵਿਸ਼ਵ ...
ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਤਹਿਦਿਲ ਦੇ ਡਾਇਰੈਕਟਰ ਸ: ਸੁਖਵਿੰਦਰ ਸਿੰਘ ਨੇ ਕਿਹਾ ਕਿ ਅਕੈਡਮੀ ਆਪਣੇ ਉਨ੍ਹਾਂ ਵਿਦਿਆਰਥੀਆਂ ਨੂੰ ਗਿਆਰਾ ਹਜ਼ਾਰ ਰੁਪਿਆ ਨਕਦ ਇਨਾਮ ਦੇਵੇਗੀ ਜਿਨ੍ਹਾਂ ਦਾ ਆਈਲਟਸ ਸਕੋਰ ਹਰ ਸਡਿਊਲ (ਸਬਜੈੱਕਟ) ਵਿਚ ...
ਮੂਣਕ, 20 ਸਤੰਬਰ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)-ਯੂਨੀਵਰਸਿਟੀ ਕਾਲਜ ਮੂਣਕ (ਸੰਗਰੂਰ) ਦੇ ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਖੋ-ਖੋ ਮੁਕਾਬਲੇ ਜੋ ਕਿ ਸ਼ਾਂਤੀ ਤਾਰਾ ਗਰਲਜ਼ ਅਹਿਮਦਗੜ੍ਹ ਵਿਖੇ ਹੋਏ ਸਨ, ...
ਮੂਣਕ, 20 ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਨਤੀਜਿਆਂ ਦੌਰਾਨ ਘਪਲਾਬਾਜ਼ੀ ਹੋਣ ਦੇ ਖਦਸੇ ਨੂੰ ਰੋਕਣ ਲਈ ਸ: ਜਸਵੀਰ ਸਿੰਘ ਕੁਦਨੀ ਹਲਕਾ ਲਹਿਰਾਗਾਗਾ ਇੰਚਾਰਜ ਆਮ ਆਦਮੀ ਪਾਰਟੀ ਨੇ ਵਰਕਰਾਂ ਨਾਲ ...
ਮਲੇਰਕੋਟਲਾ, 20 ਸਤੰਬਰ (ਹਨੀਫ਼ ਥਿੰਦ)-ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਪਿੰਡ ਸਰੀਂਹ (ਲੁਧਿਆਣਾ) ਵਿਖੇ ਭਾਈ ਲਾਲੋ ਜੀ ਦੇ 566ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਸਬੰਧੀ ਭਾਈ ਲਾਲੋ ਜੀ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਦੀ ਇਕ ਮੀਟਿੰਗ ਚੇਅਰਮੈਨ ...
ਧਰਮਗੜ੍ਹ, 20 ਸਤੰਬਰ (ਗੁਰਜੀਤ ਸਿੰਘ ਚਹਿਲ) - ਹਿਮਾਚਲ ਪ੍ਰਦੇਸ਼ ਹੈਂਡਬਾਲ ਸੰਘ ਵੱਲੋਂ ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ਕਲਗ਼ੀਧਰ ਟਰੱਸਟ ਦੇ ਸਹਿਯੋਗ ਸਦਕਾ ਕਰਵਾਈ ਜਾ ਰਹੀ 41ਵੀ ਨੈਸ਼ਨਲ ਹੈਂਡਬਾਲ ਮਹਿਲਾ ਚੈਂਪੀਅਨਸ਼ਿਪ ਦੌਰਾਨ ਸਮੁੱਚੀ ਦੇਸ਼ ਭਰ ਤੋਂ ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)-9 ਸਤੰਬਰ ਦੀ ਰਾਤ ਨੂੰ ਇਕ ਫ਼ੈਕਟਰੀ ਵਿਚ ਵੈਲਡਰ ਵਜੋਂ ਕੰਮ ਕਰਦੇ ਗੁਰਦੀਪ ਸਿੰਘ ਉਰਫ਼ ਹੰਸ ਰਾਜ ਵਲੋਂ ਕੀਤੀ ਖ਼ੁਦਕੁਸ਼ੀ ਦੇ ਸਬੰਧ ਵਿਚ ਨਾਮਜ਼ਦ ਕੀਤੇ ਕਥਿਤ ਦੋਸ਼ੀਆਂ ਨੂੰ ਅਜੇ ਤੱਕ ਗਿ੍ਫ਼ਤਾਰ ਨਾ ਕੀਤੇ ਜਾਣ ਕਾਰਨ ਵੱਖ-ਵੱਖ ...
ਮਲੇਰਕੋਟਲਾ, 20 ਸਤੰਬਰ (ਕੁਠਾਲਾ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੰਚਾਇਤ ਸੰਮਤੀ ਮਲੇਰਕੋਟਲਾ-1 ਦੇ 115 ਪੋਲਿੰਗ ਬੂਥਾਂ ਉੱਪਰ ਪੂਰੀ ਸ਼ਾਂਤੀ ਤੇ ਸਫਲਤਾ ਨਾਲ ਮੁਕੰਮਲ ਹੋਈ ਪੋਲਿੰਗ ਲਈ ਪੋਲਿੰਗ ਸਟਾਫ਼ ਖ਼ਾਸ ਕਰ ਕੇ ਮਹਿਲਾ ਪੋਲਿੰਗ ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ) - ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਾਨ ਡਾ: ਏ.ਐਸ. ਮਾਨ ਨੇ ਕਿਹਾ ਕਿ ਪੰਚਾਇਤਾਂ, ਪੰਚਾਇਤ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਮਿਉਸਪਲ ਕਮੇਟੀਆਂ ਦੀ ਚੋਣ ਕਰਵਾਉਣ ਦੀ ਬਜਾਏ ਰਾਜ ਕਰ ਰਹੀਆਂ ...
ਸੰਗਰੂਰ, 20 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਮਾਸਟਰ ਐਥਲੀਟ ਸਰੋਜ ਰਾਣੀ ਸੰਗਰੂਰ ਨੇ ਮਲੇਸੀਆ ਦੇ ਸ਼ਹਿਰ ਪੈਨਾਂਗ ਵਿਚ ਹੁਣੇ ਸੰਪੰਨ ਹੋਈਆਂ ਏਸ਼ੀਅਨ ਪੈਸੇਫਿਕ ਮਾਸਟਰਜ਼ ਗੇਮਜ਼ ਦੌਰਾਨ ਚਾਂਦੀ ਅਤੇ ਕਾਂਸੀ ਦੇ ਤਿੰਨ ਤਗਮੇ ਜਿੱਤ ਕੇ ਪੰਜਾਬ ਦਾ ਨਾਂ ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦੇ ਸਬੂਤ ਮਿਟਾਉਣ ਦੇ ਦੋਸ਼ਾਂ ਵਿਚ ਮੂੰਹ ਬੋਲੀ ਦਾਦੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)-ਤੰਦਰੁਸਤ ਮਿਸ਼ਨ ਪੰਜਾਬ ਤਹਿਤ ਰਾਜ ਦੇ ਸਲੱਮ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਖਾਣੇ ਨੂੰ ਪੌਸ਼ਟਿਕ ਬਣਾਉਣ ਲਈ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕੱਲ੍ਹ ਤੋਂ ਸਬਜ਼ੀਆਂ ਦੇ ਚਾਰ ਲੱਖ ਪੌਦੇ ਮੁਫ਼ਤ ਵੰਡੇ ਜਾਣਗੇ ਤਾਂ ਜੋ ਇਹ ...
ਖਨੌਰੀ, 20 ਸਤੰਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਪੁਲਿਸ ਨੇ ਬੀਤੇ ਦਿਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਮੌਕੇ ਨਜ਼ਦੀਕੀ ਪਿੰਡ ਚਾਂਦੂ ਵਿਖੇ ਵੋਟ ਪਰਚੀ 'ਤੇ ਲਗਾਈ ਜਾਣ ਵਾਲੀ ਮੋਹਰ ਚੋਰੀ ਕਰ ਕੇ ਲੈ ਜਾਣ ਦੇ ਕਥਿਤ ਦੋਸ਼ ਤਹਿਤ ਰਿਟਰਨਿੰਗ ਅਫ਼ਸਰ ...
ਕੁੱਪ ਕਲਾਂ, 20 ਸਤੰਬਰ (ਰਵਿੰਦਰ ਸਿੰਘ ਬਿੰਦਰਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸ.ਸਿਮਰਜੀਤ ਸਿੰਘ ਬੈਂਸ ਅਤੇ ਮਾਲਵਾ ਜ਼ੋਨ ਦੇ ਸਕੱਤਰ ਜਨਰਲ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵਿਚ ਸਹਿਯੋਗ ਦੇਣ ਵਾਲੇ ...
ਮਲੇਰਕੋਟਲਾ, 20 ਸਤੰਬਰ (ਕੁਠਾਲਾ)-ਨੇੜਲੇ ਪਿੰਡ ਹਿੰਮਤਾਣਾ ਲੱਛਾਬੱਦੀ ਵਿਖੇ ਸਥਿਤ ਵੱਡਾ ਡੇਰਾ ਉਦਾਸੀਨ ਆਸ਼ਰਮ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ 524ਵਾਂ ਪ੍ਰਕਾਸ਼ ਦਿਹਾੜਾ ਇਲਾਕੇ ਭਰ ਦੀਆਂ ...
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ)-ਮਲੇਰਕੋਟਲਾ ਵਿਖੇ ਦੋ ਕੁ ਸਾਲ ਪਹਿਲਾਂ ਕੁਰਾਨ-ਏ-ਸਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਮਲੇਰਕੋਟਲਾ ਪੁਲਿਸ ਕੋਲ ਦਰਜ ਮਾਮਲੇ ਦੀ ਸੁਣਵਾਈ ਜੋ ਸੰਗਰੂਰ ਦੀ ਅਦਾਲਤ ਵਿਚ ਚੱਲ ਰਹੀ ਹੈ ਹੁਣ 28 ਸਤੰਬਰ 'ਤੇ ਪਾ ਦਿੱਤੀ ਹੈ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX