ਤਾਜਾ ਖ਼ਬਰਾਂ


ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  1 day ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  1 day ago
ਨਵੀਂ ਦਿੱਲੀ ,11 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮੈ ਛੱਤੀਸਗੜ੍ਹ , ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਜਨਤਾ ਦਾ ਧੰਨਵਾਦ ...
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  1 day ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ ,11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਬਾਅਦ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਸੌਂਪ ਦਿਤਾ ।ਅਸਤੀਫ਼ਾ ਦੇਣ ...
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  1 day ago
ਨਵੀਂ ਦਿੱਲੀ, ੧੧ ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਾਜਪਾ ਤੋਂ ਖ਼ੁਸ਼ ਨਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਸਕੇ ਹਨ। ਉਨ੍ਹਾਂ ਕਿਹਾ ...
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਚੇਨਈ, ੧੧ ਦਸੰਬਰ - ਡੀ.ਐਮ.ਕੇ ਪ੍ਰਮੁੱਖ ਐਮ.ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਫ਼ੋਨ ਕਰ ਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ...
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  1 day ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਜਿਨ੍ਹਾਂ...
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  1 day ago
ਨਵੀਂ ਦਿੱਲੀ, 11 ਦਸੰਬਰ - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਕਹਿਣਾ ਹੈ ਕਿ ਸੰਸਦ ਦੀਆਂ ਸਾਰੀਆਂ ਚਰਚਾਵਾਂ ਡਿਜੀਟਲ ਕੀਤੀਆਂ ਗਈਆਂ ਹਨ, ਜੋ ਕਿ ਸਾਰਿਆ ਲਈ...
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  1 day ago
ਭੁਵਨੇਸ਼ਵਰ, 11 ਦਸੰਬਰ - ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਾਂਗਰਸ ਅਤੇ ਮਿਜ਼ੋਰਮ ਵਿਚ ਜਿੱਤ ਲਈ...
ਸ਼ਕਤੀਕਤ ਦਾਸ ਆਰ.ਬੀ.ਆਈ ਦੇ ਨਵੇਂ ਗਵਰਨਰ ਨਿਯੁਕਤ
. . .  1 day ago
ਨਵੀਂ ਦਿੱਲੀ, 11 ਦਸੰਬਰ - ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੂੰ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ...
ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  1 day ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  1 day ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  1 day ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  1 day ago
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  1 day ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  1 day ago
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਜਵਾਨ ਨੂੰ ਹੈਲੀਕਾਪਟਰ ਰਾਹੀ ਲਿਜਾਇਆ ਗਿਆ ਰਾਏਪੁਰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ
. . .  1 day ago
ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਤੋਂ ਚੋਣ ਵਾਅਦਿਆਂ ਦਾ ਮੰਗਿਆ ਜਾਵੇਗਾ ਹਿਸਾਬ - ਚੀਮਾ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਬੜ੍ਹਤ, ਰਾਜਸਥਾਨ ਤੇ ਛਤੀਸਗੜ੍ਹ 'ਚ ਪਾਰਟੀ ਨੂੰ ਬਹੁਮਤ
. . .  1 day ago
ਰਿਸ਼ਵਤ ਲੈਂਦਿਆਂ ਗੁਰੂਹਰਸਹਾਏ ਦਾ ਕਾਨੂੰਗੋ ਵਿਜੀਲੈਂਸ ਵੱਲੋਂ ਕਾਬੂ
. . .  1 day ago
ਕਾਂਗਰਸ ਦੇ ਜਿੱਤੇ ਵਿਧਾਇਕ ਭਲਕੇ ਕਰਨਗੇ ਬੈਠਕ
. . .  1 day ago
ਰਾਜਸਥਾਨ ਦੇ ਸੰਘਰੀਆ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਦੀਪ ਸ਼ਾਹਪੀਣੀਂ ਜਿੱਤੇ
. . .  1 day ago
ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ ਜਸ਼ਨ
. . .  1 day ago
ਅੱਤਵਾਦੀ ਹਮਲੇ ਵਿਚ ਤਿੰਨ ਪੁਲਿਸ ਜਵਾਨ ਹਲਾਕ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
. . .  1 day ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ
. . .  1 day ago
ਅੰਮ੍ਰਿਤਸਰ ਦੇ ਪਿੰਡ ਜੱਜੇ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ
. . .  1 day ago
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ 50,000 ਤੋਂ ਵੱਧ ਵੋਟਾਂ ਨਾਲ ਜਿੱਤੇ
. . .  1 day ago
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ
. . .  1 day ago
ਕੈਪਟਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ 'ਚ ਕਰਵਾ ਕੇ ਸਿੱਖ ਕੌਮ ਨਾਲ ਕਮਾਇਆ ਧ੍ਰੋਹ- ਲੌਂਗੋਵਾਲ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ
. . .  1 day ago
ਰਾਜਸਥਾਨ 'ਚ ਕਾਂਗਰਸ 100 ਸੀਟਾਂ ਅਤੇ ਭਾਜਪਾ 73 ਸੀਟਾਂ 'ਤੇ ਅੱਗੇ
. . .  1 day ago
ਨਾਭਾ ਜੇਲ੍ਹ 'ਚ ਭੇਦਭਰੀ ਹਾਲਤ 'ਚ ਮ੍ਰਿਤਕ ਹੋਏ ਸੁਖਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ
. . .  1 day ago
ਪੰਜਾਬੀ ਯੂਨੀਵਰਸਿਟੀ 'ਚ ਧਰਨੇ 'ਤੇ ਬੈਠੀ ਗਰਭਵਤੀ ਪੀ.ਐੱਚ. ਡੀ.ਸਕਾਲਰ, ਗਾਈਡ 'ਤੇ ਲਾਇਆ ਦੋਸ਼
. . .  1 day ago
ਚੋਣ ਨਤੀਜੇ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਪੁੱਜੇ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ ਜਾਰੀ, ਭਾਜਪਾ 109, ਕਾਂਗਰਸ 110 ਸੀਟਾਂ 'ਤੇ ਅੱਗੇ
. . .  1 day ago
ਚੋਣ ਨਤੀਜੇ : ਸੂਤਰਾਂ ਮੁਤਾਬਿਕ ਕਾਂਗਰਸ ਦੇ ਸਚਿਨ ਪਾਈਲਟ ਰਾਜਸਥਾਨ 'ਚ 8 ਆਜ਼ਾਦ ਉਮੀਦਵਾਰਾਂ ਨਾਲ ਕਰ ਰਹੇ ਹਨ ਮੁਲਾਕਾਤ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  1 day ago
ਨਿਆਇਕ ਹਿਰਾਸਤ 'ਚ ਭੇਜੇ ਗਏ ਬਿਕਰਮਜੀਤ ਅਤੇ ਅਵਤਾਰ
. . .  1 day ago
ਚੋਣ ਨਤੀਜੇ : ਮਿਜ਼ੋਰਮ 'ਚ ਕਾਂਗਰਸ 6 ਸੀਟਾਂ, ਐਮ.ਐਨ.ਐਫ. 27, ਭਾਜਪਾ 1 ਸੀਟ 'ਤੇ ਅੱਗੇ
. . .  1 day ago
ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ 19 ਸੀਟਾਂ, ਕਾਂਗਰਸ 62 ਸੀਟਾਂ, ਹੋਰ 9 ਸੀਟਾਂ 'ਤੇ ਅੱਗੇ
. . .  1 day ago
ਕਾਂਗਰਸ ਨੂੰ ਰਾਜਸਥਾਨ 'ਚ ਸਪਸ਼ਟ ਬਹੁਮਤ, ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਸਵਾਗਤ - ਗਹਿਲੋਤ
. . .  1 day ago
ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਪਿੰਡ 'ਚ ਪਹਿਲੀ ਵਾਰ ਸਰਬ ਸੰਮਤੀ ਨਾਲ ਚੁਣਿਆ ਗਿਆ ਸਰਪੰਚ
. . .  1 day ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ, ਛਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ ਬੜਤ
. . .  1 day ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ 95, ਭਾਜਪਾ 80, ਹੋਰ 24 'ਤੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਸੰਪਾਦਕੀ

ਜਨਮ ਦਿਨ 'ਤੇ ਵਿਸ਼ੇਸ਼

ਮਹਾਂਕਵੀ ਭਾਈ ਸੰਤੋਖ ਸਿੰਘ

ਸਿੱਖ ਜਗਤ ਵਿਚ ਮਹਾਂਕਵੀ ਭਾਈ ਸੰਤੋਖ ਸਿੰਘ ਦਾ ਜਨਮ 22 ਸਤੰਬਰ 1787 ਈ: (7 ਅੱਸੂ ਸੰਮਤ 1844) ਨੂੰ ਨੂਰ ਦੀ ਸਰਾਂ, ਜ਼ਿਲ੍ਹਾ ਅੰਮ੍ਰਿਤਸਰ (ਵਰਤਮਾਨ ਜ਼ਿਲ੍ਹਾ ਤਰਨ ਤਾਰਨ) ਵਿਖੇ ਪਿਤਾ ਦੇਵਾ ਸਿੰਘ ਅਤੇ ਮਾਤਾ ਰਾਜ ਦੇਈ ਦੀ ਕੁੱਖੋਂ ਹੋਇਆ। ਮੁੱਢਲੀ ਵਿੱਦਿਆ ਆਪ ਨੇ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ ਅਤੇ ਅਗਲੇਰੀ ਵਿੱਦਿਆ 11 ਸਾਲ ਦੀ ਉਮਰ ਵਿਚ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਗਿਆਨੀ ਸੰਤ ਸਿੰਘ ਪਾਸੋਂ ਅੰਮ੍ਰਿਤਸਰ ਜਾ ਕੇ ਪ੍ਰਾਰੰਭ ਕੀਤੀ। ਅਗਲੇ ਦਸ ਵਰ੍ਹੇ ਆਪ ਨੇ ਗਿਆਨੀ ਸੰਤ ਸਿੰਘ ਪਾਸੋਂ ਗੁਰਮਤਿ ਸਬੰਧੀ ਗ੍ਰੰਥਾਂ ਦੇ ਨਾਲ-ਨਾਲ ਕਾਵਿ ਪਰਿਯਾਯ, ਰਸਿਕ ਪ੍ਰਿਯ, ਅਲੰਕਾਰ ਸੁਧਾਸਾਗਰ, ਰਸ ਪ੍ਰਬੋਧ, ਛੰਦ ਦਰਪਣ ਅਤੇ ਚਿਤਰ ਬਿਲਾਸ ਆਦਿ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਸੰਸਕ੍ਰਿਤ ਭਾਸ਼ਾ, ਸ਼ਾਸਤਰਾਂ ਦੀਆਂ ਬਰੀਕੀਆਂ ਨੂੰ ਸਮਝਣ ਅਤੇ ਕਾਂਸ਼ੀ ਦੀ ਵਿੱਦਿਆ ਸ਼ੈਲੀ ਨੂੰ ਜਾਣਨ ਲਈ ਕਾਂਸ਼ੀ ਜਾ ਕੇ ਪੰਜ ਸਾਲ ਸ਼ੁੱਧ ਸੰਸਕ੍ਰਿਤ ਵਿਆਕਰਨ, ਸ਼ਾਸਤਰਾਂ, ਉਪਨਿਸ਼ਦਾਂ ਅਤੇ ਵੇਦਾਂ ਦਾ ਅਧਿਐਨ ਕੀਤਾ। ਇਸ ਪ੍ਰਕਾਰ ਉਨ੍ਹਾਂ ਨੇ ਗੁਰਮਤਿ ਅਤੇ ਵੇਦਾਂਤ ਵਿਚ ਨਿਪੁੰਨਤਾ ਹਾਸਲ ਕੀਤੀ।
ਵਿੱਦਿਆ ਪ੍ਰਾਪਤੀ ਤੋਂ ਬਾਅਦ 1813 ਈ: ਵਿਚ ਭਾਈ ਸੰਤੋਖ ਸਿੰਘ ਨੇ ਬੂੜੀਆ ਰਿਆਸਤ ਵਿਚ ਸਰਦਾਰ ਰਾਏ ਸਿੰਘ ਦਿਆਲਗੜ੍ਹੀਏ ਪਾਸ ਰਹਿ ਕੇ ਸਾਹਿਤ ਰਚਣ ਦਾ ਕਾਰਜ ਸ਼ੁਰੂ ਕੀਤਾ ਅਤੇ ਗੁਰ ਇਤਿਹਾਸ ਲਿਖਣ ਲਈ ਕਈ ਥਾਂਵਾਂ 'ਤੇ ਜਾ ਕੇ ਸਮੱਗਰੀ ਇਕੱਤਰ ਕੀਤੀ। ਬੂੜੀਏ ਨਿਵਾਸ ਦੌਰਾਨ ਆਪ ਨੇ 1821 ਈ: ਵਿਚ ਸੰਸਕ੍ਰਿਤ ਦੇ ਪ੍ਰਸਿੱਧ ਗ੍ਰੰਥ ਅਮਰ ਕੋਸ਼ ਦਾ ਹਿੰਦੀ ਅਨੁਵਾਦ ਨਾਮ ਕੋਸ਼ ਦੇ ਰੂਪ ਵਿਚ ਕੀਤਾ ਅਤੇ 1823 ਈ: ਵਿਚ 'ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ' ਦੀ ਰਚਨਾ ਕੀਤੀ ਜੋ ਭਵਿੱਖ ਵਿਚ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ' ਆਧਾਰ ਬਣਿਆ। ਇਥੇ ਰਹਿੰਦਿਆਂ ਹੀ ਆਪ ਦਾ ਵਿਆਹ ਬੀਬੀ ਰਾਮ ਕੌਰ ਨਾਲ ਹੋਇਆ ਜਿਸ ਤੋਂ ਪੰਜ ਪੁੱਤਰ- ਅਜੈ ਸਿੰਘ, ਬਿਜੈ ਸਿੰਘ, ਮਕਸੂਦਨ ਸਿੰਘ, ਬਲਦੇਵ ਸਿੰਘ, ਅਨੁਰੁਧ ਸਿੰਘ ਅਤੇ ਤਿੰਨ ਪੁੱਤਰੀਆਂ- ਖੇਮ ਕੌਰ, ਮੇਮਨ ਕੌਰ ਅਤੇ ਮਾਨ ਕੌਰ ਪੈਦਾ ਹੋਈਆਂ।
ਬੂੜੀਏ ਤੋਂ 1823 ਈ: ਵਿਚ ਕਵੀ ਜੀ ਪਟਿਆਲੇ ਚਲੇ ਗਏ। ਭਾਈ ਵੀਰ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਉਨ੍ਹਾਂ ਦੇ ਪਟਿਆਲਾਪਤੀ ਮਹਾਰਾਜਾ ਕਰਮ ਸਿੰਘ ਦੇ ਦਰਬਾਰ ਵਿਚ ਰਹਿਣ ਦਾ ਜ਼ਿਕਰ ਕੀਤਾ ਹੈ ਪ੍ਰੰਤੂ ਇਸ ਗੱਲ ਦੇ ਕੋਈ ਪੱਕੇ ਸਬੂਤ ਨਹੀਂ ਮਿਲਦੇ। ਭਾਈ ਸੰਤੋਖ ਸਿੰਘ ਦੇ ਵੰਸ਼ਜ, ਦਿਆਲ ਸਿੰਘ ਦੇ ਮਤ ਅਨੁਸਾਰ ਉਹ ਪਟਿਆਲੇ ਵਿਚ 'ਵੀਰ ਸਿੰਘ ਦੇ ਬੁੰਗੇ' ਰਹਿੰਦੇ ਸਨ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਰਾਜ ਆਸਰਾ ਪ੍ਰਾਪਤ ਨਹੀਂ ਸੀ। ਪਟਿਆਲੇ ਨਿਵਾਸ ਦੌਰਾਨ ਆਪ ਦੀ ਪ੍ਰਸਿੱਧੀ ਸੁਣ ਕੇ ਕੈਥਲ ਨਰੇਸ਼ ਭਾਈ ਉੇਦੈ ਸਿੰਘ ਨੇ ਉਨ੍ਹਾਂ ਨੂੰ ਆਪਣੇ ਕੋਲ ਕੈਥਲ ਸੱਦ ਲਿਆ ਜਿਥੇ ਉਨ੍ਹਾਂ ਨੂੰ ਪੂਰਨ ਸੁੱਖ-ਸੁਵਿਧਾਵਾਂ ਅਤੇ ਆਦਰ-ਸਨਮਾਨ ਪ੍ਰਾਪਤ ਹੋਇਆ। ਕੈਥਲ ਦੇ ਸਾਹਿਤ ਅਨੁਕੂਲ ਸੁਖਾਵੇਂ ਮਹੌਲ ਵਿਚ ਰਹਿੰਦੇ ਹੋਏ ਕਵੀ ਜੀ ਨੇ 1826 ਈ: ਵਿਚ ਗਰਬ ਗੰਜਨੀ ਟੀਕਾ (ਸਾਧੂ ਅਨੰਦਘਨ ਦੇ ਟੀਕੇ ਦੀਆਂ ਗੁਰਮਤਿ ਵਿਰੋਧੀ ਗੱਲਾਂ ਦੇ ਜਵਾਬ ਵਿਚ), 1833 ਈ: ਵਿਚ ਬਾਲਮੀਕੀ ਰਾਮਾਇਣ ਦਾ ਅਨੁਵਾਦ (ਜਿਸ ਤੋਂ ਖੁਸ਼ ਹੋ ਕੇ ਕੈਥਲ ਨਰੇਸ਼ ਭਾਈ ਉਦੈ ਸਿੰਘ ਨੇ ਕਵੀ ਜੀ ਨੂੰ ਮੋਥਲੀ ਨਾਂਅ ਦਾ ਪਿੰਡ ਇਨਾਮ ਵਜੋਂ ਦਿੱਤਾ) ਅਤੇ 1834 ਈ: ਵਿਚ ਉਨ੍ਹਾਂ ਨੇ ਆਤਮ ਪੁਰਾਣ ਦਾ ਟੀਕਾ ਕੀਤਾ। 1834 ਈ: ਵਿਚ ਆਪਣੀ ਗੁਰ ਇਤਿਹਾਸ ਲਿਖਣ ਦੀ ਇੱਛਾ ਪੂਰਤੀ ਲਈ ਕਵੀ ਜੀ ਨੇ ਭਾਈ ਉਦੈ ਸਿੰਘ ਦੀ ਸਰਪ੍ਰਸਤੀ ਹੇਠ 'ਗੁਰ ਪ੍ਰਤਾਪ ਸੂਰਜ ਗ੍ਰੰਥ' ਲਿਖਣਾ ਅਰੰਭ ਕੀਤਾ ਜੋ 1843 ਈ: ਦੇ ਸਾਵਣ ਮਹੀਨੇ ਨੂੰ ਸੰਪੂਰਨ ਹੋਇਆ। ਕਵੀ ਜੀ ਨੇ ਇਹ ਗ੍ਰੰਥ, ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਗਿਆਨੀ ਸੰਤ ਸਿੰਘ ਦੇ ਸਪੁੱਤਰ ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਟ ਕਰ ਕੇ ਪੰਥ ਨੂੰ ਸਮਰਪਿਤ ਕੀਤਾ ਜੋ ਕਿ ਉਨ੍ਹਾਂ ਦੀ ਹਾਰਦਿਕ ਇੱਛਾ ਸੀ। ਕਵੀ ਜੀ ਦੀ ਇਸ ਅਦੁੱਤੀ ਸੇਵਾ ਦੇ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਯਾਤਰਾ ਤੋਂ ਤਿੰਨ ਮਹੀਨਿਆਂ ਬਾਅਦ ਹੀ ਭਾਈ ਸੰਤੋਖ ਸਿੰਘ ਜੀ 56 ਸਾਲ ਦੀ ਉਮਰ ਵਿਚ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸਿੱਖ ਪੰਥ ਨੂੰ ਇਸ ਮਹਾਨ ਇਤਿਹਾਸਕ ਕਾਵਿ ਗ੍ਰੰਥ ਦੀ ਦੇਣ ਕਾਰਨ ਮਹਾਂਕਵੀ ਭਾਈ ਸੰਤੋਖ ਸਿੰਘ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।

-ਧਾਰਮਿਕ ਲੈਕਚਰਾਰ, ਮਾਤਾ ਸੁੰਦਰੀ ਖ਼ਾਲਸਾ ਗਰਲਜ਼ ਕਾਲਜ, ਨੀਸਿੰਗ (ਕਰਨਾਲ)
ਮੋ. 9781597609

 

ਮਨੁੱਖੀ ਵਿਕਾਸ ਵਿਚ ਬੇਹੱਦ ਨੀਵੇਂ ਸਥਾਨ 'ਤੇ ਹੈ ਭਾਰਤ

14 ਸਤੰਬਰ, 2018 ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੁਆਰਾ ਮਨੁੱਖੀ ਵਿਕਾਸ ਸੂਚਕ ਜਾਰੀ ਕੀਤਾ ਗਿਆ ਹੈ। 2017 ਲਈ ਤਿਆਰ ਕੀਤੇ ਗਏ ਇਸ ਮਨੁੱਖੀ ਵਿਕਾਸ ਸੂਚਕ ਵਿਚ 189 ਮੁਲਕ ਸ਼ਾਮਿਲ ਹਨ। ਇਸ ਸੂਚਕ ਵਿਚ ਮੁਲਕਾਂ ਦੀ ਦਰਜਾਬੰਦੀ ਮੁੱਖ ਤੌਰ 'ਤੇ ਸਿਹਤ, ਸਿੱਖਿਆ ਅਤੇ ਆਮਦਨ ...

ਪੂਰੀ ਖ਼ਬਰ »

ਪਾਕਿਸਤਾਨ ਦਾ ਦੋਗਲਾ ਚਿਹਰਾ

ਪਿਛਲੇ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ 'ਚ ਚਲਦੇ ਆ ਰਹੇ ਘਟਨਾਚੱਕਰ ਅਤੇ ਸਖ਼ਤ ਤਣਾਅ ਵਿਚਕਾਰ ਜਦੋਂ ਕਦੀ ਵੀ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸੁਧਰਨ ਦੀ ਆਸ ਬੱਝਦੀ ਹੈ ਤਾਂ ਪਾਕਿਸਤਾਨ ਵਲੋਂ ਪਾਲੇ ਗਏ ਅੱਤਵਾਦੀ ਸੰਗਠਨ ਕੋਈ ਅਜਿਹਾ ਭਿਆਨਕ ਕਾਰਾ ਕਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX