ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  6 minutes ago
ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਕੇਸ 'ਚ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ.....
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  21 minutes ago
ਨਵੀਂ ਦਿੱਲੀ, 19 ਦਸੰਬਰ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਵੀਂ ਦਿੱਲੀ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੇ .....
30 ਅਤੇ 50 ਰੁਪਏ 'ਚ ਉਮੀਦਵਾਰਾਂ ਨੂੰ ਦਿਤੇ ਜਾ ਰਹੇ ਹਨ ਨਾਮਜ਼ਦਗੀਆਂ ਭਰਨ ਵਾਲੇ ਦਸਤਾਵੇਜ਼
. . .  2 minutes ago
ਪਟਿਆਲਾ, 19 ਦਸੰਬਰ (ਅਮਨ)- 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਰੀਕ ਹੈ ਜਿਸ ਨੂੰ ਲੈ ਕੇ ਨਾਮਜ਼ਦਗੀ ਫਾਰਮ ਭਰਨ ਆਏ ਉਮੀਦਵਾਰਾਂ 'ਚ ਜਿੱਥੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ .....
ਏ.ਆਈ.ਏ.ਡੀ.ਐਮ.ਕੇ ਸੰਸਦਾਂ ਵੱਲੋਂ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ
. . .  40 minutes ago
ਨਵੀਂ ਦਿੱਲੀ, 19 ਦਸੰਬਰ- ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਾਮ (ਏ.ਆਈ.ਏ.ਡੀ.ਐਮ.ਕੇ) ਦੇ ਸੰਸਦ ਮੈਂਬਰਾਂ ਨੇ ਕਾਵੇਰੀ ਨਦੀ 'ਤੇ ਡੈਮ ਦੇ ਨਿਰਮਾਣ ਦੇ ਖ਼ਿਲਾਫ਼ ਸੰਸਦ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ........
ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨੇ ਪੀ. ਚਿਦੰਬਰਮ ਨੂੰ ਭੇਜਿਆ ਸੰਮਨ
. . .  52 minutes ago
ਨਵੀਂ ਦਿੱਲੀ, 19 ਦਸੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ .....
ਪਟਿਆਲਾ ਹਾਊਸ ਕੋਰਟ 'ਚ ਸੀ.ਬੀ.ਆਈ. ਵੱਲੋਂ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਸੀ.ਬੀ.ਆਈ ਵੱਲੋਂ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਪਟਿਆਲਾ ਹਾਊਸ ਕੋਰਟ 'ਚ ਵਿਰੋਧ ਕੀਤਾ ਗਿਆ ਹੈ। ਉੱਥੇ ਹੀ, ਮਿਸ਼ੇਲ ਦੇ ਵਕੀਲ ਅਲਜੋ ਕੇ ਜੋਸਫ ਨੇ ਦਾਅਵਾ ਕੀਤਾ.....
ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਜੰਡਿਆਲਾ ਗੁਰੂ, 19 ਦਸੰਬਰ( ਰਣਜੀਤ ਸਿੰਘ ਜੋਸਨ)- ਪੁਲਿਸ ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਅੱਜ ਰਾਤ ਪੁਲਿਸ ਚੌਂਕੀ ਵਿਖੇ ਹੀ ਆਪਣੇ ਆਪ ਨੂੰ ਕਥਿਤ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ......
ਦਿਨ ਚੜ੍ਹਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਬੂਥਾਂ ਤੋਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
. . .  about 1 hour ago
ਬਾਘਾਪੁਰਾਣਾ, 19 ਦਸੰਬਰ (ਬਲਰਾਜ ਸਿੰਗਲਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣਾਂ ਲੜਨ ਦੇ ਚਾਹਵਾਨਾਂ 'ਚੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਉਤਸ਼ਾਹ ਦੇ ਚੱਲਦਿਆਂ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਨਗਰ ਕੌਂਸਲ ਬਾਘਾ ਪੁਰਾਣਾ ਅਤੇ ਮਾਰਕੀਟ .....
ਦੇਸ਼ ਦੇ 8.50 ਲੱਖ ਕੈਮਿਸਟਾਂ ਵਲੋਂ 8 ਜਨਵਰੀ ਤੋਂ ਈ. ਫਾਰਮੇਸੀ ਵਿਰੁੱਧ ਹੱਲਾ ਬੋਲਣ ਦਾ ਐਲਾਨ
. . .  about 1 hour ago
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਅਤੇ ਸੀਨੀਅਰ ਆਗੂ ਰਾਜੀਵ ਜੈਨ ਨੇ ਦੱਸਿਆ ਕਿ ਦੇਸ਼ ਦੇ 8.50 ਲੱਖ ਕੈਮਿਸਟ 8 ਜਨਵਰੀ ਤੋਂ ਈ-ਫਾਰਮੇਸੀ ਵਿਰੁੱਧ ਹੱਲਾਂ ਬੋਲ ਮੁਹਿੰਮ ਦੀ...
ਦਿੱਲੀ ਦੇ ਕਈ ਹਸਪਤਾਲਾਂ 'ਚ ਅੱਜ ਡਾਕਟਰਾਂ ਦੀ ਹੜਤਾਲ
. . .  about 2 hours ago
ਨਵੀਂ ਦਿੱਲੀ, 19 ਦਸੰਬਰ- ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ 'ਚ ਸਥਾਨਕ ਡਾਕਟਰ ਅੱਜ ਹੜਤਾਲ 'ਤੇ ਰਹਿਣਗੇ। ਡਾਕਟਰਾਂ ਦੀ ਹੜਤਾਲ ਕਾਰਨ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਨੂੰ...
ਯੁਗਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ
. . .  about 2 hours ago
ਕੰਪਾਲਾ, 19 ਦਸੰਬਰ- ਪੂਰਬੀ ਅਫ਼ਰੀਕੀ ਦੇਸ਼ ਯੁਗਾਂਡਾ ਦੇ ਕਾਪਚੋਰਵਾ ਜ਼ਿਲ੍ਹੇ 'ਚ ਲੰਘੇ ਦਿਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ। ਯੁਗਾਂਡਾ ਪੁਲਿਸ ਦੇ ਬੁਲਾਰੇ ਇਮੀਲੀਅਨ ਕਾਮੀਆ ਨੇ ਦੱਸਿਆ...
ਈਸਟਰ ਟਾਪੂ 'ਤੇ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਸੈਂਟੀਆਗੋ, 19 ਦਸੰਬਰ- ਚਿੱਲੀ ਦੇ ਈਸਟਰ ਟਾਪੂ 'ਤੇ ਅੱਜ ਸਵੇਰੇ 7.07 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ...
ਅੱਜ ਦਾ ਵਿਚਾਰ
. . .  about 3 hours ago
ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  1 day ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  1 day ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  1 day ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  1 day ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  1 day ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  about 1 hour ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  about 1 hour ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  about 1 hour ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  about 1 hour ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਖੇਡ ਸੰਸਾਰ

ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਕਪਤਾਨ ਰੋਹਿਤ ਸ਼ਰਮਾ ਨੇ ਖੇਡੀ 83 ਦੌੜਾਂ ਦੀ ਸ਼ਾਨਦਾਰ ਪਾਰੀ

ਦੁਬਈ, 21 ਸਤੰਬਰ (ਏਜੰਸੀ)- ਦੁਬਈ 'ਚ ਖੇਡੇ ਗਏ ਭਾਰਤ ਬਨਾਮ ਬੰਗਲਾਦੇਸ਼ ਕ੍ਰਿਕਟ ਮੈਚ 'ਚ ਬੰਗਲਾਦੇਸ਼ ਵਲੋਂ ਭਾਰਤ ਨੂੰ ਦਿੱਤੇ 174 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਕੇਵਲ 36.2 ਓਵਰ ਖੇਡਦਿਆਂ ਹੀ ਹਰਾ ਦਿੱਤਾ | ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 104 ਗੇਂਦਾਂ 'ਤੇ 3 ਛੱਕੇ ਤੇ 5 ਚੌਕੇ ਲਗਾ ਕੇ ਨਾਬਾਦ ਰਹਿੰਦਿਆਂ 83 ਦੌੜਾਂ ਦਾ ਯੋਗਦਾਨ ਪਾਉਂਦਿਆਂ ਭਾਰਤੀ ਨੂੰ ਜਿੱਤ ਦਿਵਾਈ | ਉਨ੍ਹਾਂ ਦੇ ਜੋੜੀਦਾਰ ਸ਼ਿਖਰ ਧਵਨ ਨੇ 47 ਗੇਂਦਾਂ ਦਾ ਸਾਹਮਣਾ ਕਰਦਿਆਂ ਇਕ ਛੱਕੇ ਤੇ 4 ਚੌਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ ਤੇ ਸਾਕਿਬ ਦੀ ਗੇਂਦ ਦਾ ਸ਼ਿਕਾਰ ਹੋ ਗਏ | ਅੰਬਾਤੀ ਰਾਇਡੋ ਨੇ 13 ਅਤੇ ਮਹਿੰਦਰ ਸਿੰਘ ਧੋਨੀ ਨੇ 37 ਗੇਂਦਾਂ ਖੇਡਦਿਆਂ 3 ਚੌਕੇ ਲਗਾ ਕੇ ਤੀਜੇ ਨੰਬਰ 'ਤੇ ਸਭ ਤੋਂ ਵੱਧ 33 ਦੌੜਾਂ ਜੋੜੀਆਂ | ਧੋਨੀ ਨੂੰ ਮੋਰਟਾਜਾ ਨੇ ਆਊਟ ਕੀਤਾ | ਇਸ ਤਰ੍ਹਾਂ ਭਾਰਤੀ ਟੀਮ ਨੇ ਇਹ ਮੈਚ 3 ਵਿਕਟਾਂ ਗਵਾ ਕੇ 36.2 ਓਵਰਾਂ 'ਚ ਹੀ ਜਿੱਤ ਲਿਆ | ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਸੀ | ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਡਾਸ 16 ਗੇਂਦਾਂ ਦਾ ਸਾਹਮਣਾ ਕਰਦਿਆਂ ਇਕ ਚੌਕਾ ਲਗਾ ਕੇ ਕੇਵਲ 7 ਦੌੜਾਂ ਬਣਾ ਕੇ ਭੁਵਨੇਸ਼ਵਰ ਦੀ ਗੇਂਦ ਦਾ ਸ਼ਿਕਾਰ ਹੋ ਗਏ | ਇਨ੍ਹਾਂ ਦੇ ਜੋੜੀਦਾਰ ਨਜ਼ਮੁਲ ਹੁਸੈਨ ਸ਼ਾਂਟੋ 14 ਗੇਂਦਾਂ ਖੇਡ ਕੇ 7 ਦੌੜਾਂ ਬਣਾਉਂਦਿਆਂ ਬੁਮਰਾਹ ਦੀ ਗੇਂਦ 'ਤੇ ਆਊਟ ਹੋ ਗਏ | ਬੰਗਲਾਦੇਸ਼ ਦੇ ਖਿਡਾਰੀ ਸਾਕਿਬ ਅਲੀ ਹਸਨ ਨੇ 17 ਦੌੜਾਂ ਬਣਾਈਆਂ | ਮੁਸ਼ਫਿਕਰ ਰਹੀਮ ਨੇ 25 ਗੇਂਦਾਂ 'ਤੇ ਇਕ ਚੌਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ ਤੇ ਇਹ ਵੀ ਰਵਿੰਦਰ ਜਡੇਜਾ ਦੀ ਗੇਂਦ 'ਤੇ ਚਲਦੇ ਬਣੇ | ਮੁਹੰਮਦ ਮਿûਨ ਨੇ ਕੇਵਲ 9 ਦੌੜਾਂ ਬਣਾਈਆਂ | ਬੰਗਲਾਦੇਸ਼ ਦੇ ਬੱਲੇਬਾਜ਼ ਮੁਹੰਮਦਉਲਾਹ ਨੇ 51 ਗੇਂਦਾਂ ਖੇਡਦਿਆਂ 3 ਚੌਕਿਆਂ ਦੇ ਯੋਗਦਾਨ ਨਾਲ 25 ਦੌੜਾਂ ਬਣਾਈਆਂ | ਮੁਸਾਦਿਕ ਹੁਸੈਨ ਨੇ 12, ਮਸ਼ਰਫ਼ੀ ਮੋਰਟਾਜਾ ਨੇ 26 ਦੌੜਾਂ ਦਾ ਯੋਗਦਾਨ ਪਾਇਆ | ਬੰਗਲਾਦੇਸ਼ ਵਲੋਂ ਕੇਵਲ ਮਹਿਦੀ ਹਸਨ ਨੇ 50 ਗੇਂਦਾਂ ਨਾਲ 2 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਟੀਮ ਲਈ 42 ਦੌੜਾਂ ਬਣਾਈਆਂ | ਮੁਸਤਾਫਿਜਰ ਰਹਿਮਾਨ ਨੇ 3 ਦੌੜਾਂ ਬਣਾਈਆਂ | ਭਾਰਤ ਵਲੋਂ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 4, ਭੁਵਨੇਸ਼ਵਰ ਕੁਮਾਰ 3 ਅਤੇ ਜਸਪ੍ਰੀਤ ਬੁਮਰਾਹ ਨੇ ਵੀ 3 ਵਿਕਟਾਂ ਝਟਕਾਈਅ ਾਂ | ਇਸ ਤਰ੍ਹਾਂ ਬੰਗਲਾਦੇਸ਼ ਦੀ ਪੂਰੀ ਟੀਮ 49.1 ਓਵਰ ਖੇਡਦਿਆਂ ਭਾਰਤ ਨੂੰ 174 ਦੌੜਾਂ ਦਾ ਹੀ ਟੀਚਾ ਦੇ ਸਕੀ | ਇਸ ਟੀਚੇ ਨੂੰ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 36.2 ਓਵਰਾਂ 'ਚ ਹੀ ਪੂਰਾ ਕਰ ਲਿਆ |

ਪਾਕਿਸਤਾਨ ਦੀ ਅਫ਼ਗਾਨਿਸਤਾਨ 'ਤੇ 3 ਵਿਕਟਾਂ ਨਾਲ ਜਿੱਤ

ਦੁਬਈ, 21 ਸਤੰਬਰ (ਏਜੰਸੀ)- ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਖੇਡੇ ਗਏ ਏਸ਼ੀਆ ਕੱਪ ਦੇ ਪਾਕਿਸਤਾਨ ਬਨਾਮ ਅਫ਼ਗਾਨਿਸਤਾਨ ਦਰਮਿਆਨ ਮੈਚ 'ਚ ਅਫ਼ਗਾਨਿਸਤਾਨ ਵਲੋਂ ਦਿੱਤੇ 258 ਦੌੜਾਂ ਦੇ ਟੀਚੇ ਨੂੰ ਪਾਕਿ ਨੇ 7 ਵਿਕਟਾਂ ਗਵਾ ਕੇ ਆਖਰੀ ਓਵਰ 'ਚ ਪੂਰਾ ਕਰ ਲਿਆ | ...

ਪੂਰੀ ਖ਼ਬਰ »

ਅਥਲੈਟਿਕਸ ਟੀਮ ਦੇ ਚੀਫ਼ ਨੈਸ਼ਨਲ ਕੋਚ ਪਦਮਸ੍ਰੀ ਬਹਾਦਰ ਸਿੰਘ ਨਾਲ 'ਅਜੀਤ' ਦੀ ਵਿਸ਼ੇਸ਼ ਮੁਲਾਕਾਤ

ਪੰਜਾਬ 'ਚ ਹੁਨਰ ਦੀ ਨਹੀਂ, ਖਿਡਾਰੀਆਂ ਲਈ ਠੋਸ ਨੀਤੀਆਂ ਦੀ ਘਾਟ-ਬਹਾਦਰ ਸਿੰਘ

ਜਲੰਧਰ, 21 ਸਤੰਬਰ (ਜਤਿੰਦਰ ਸਾਬੀ)- ਪੰਜਾਬ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ | ਪੰਜਾਬ ਸਰਕਾਰ ਨੂੰ ਖਿਡਾਰੀਆਂ ਲਈ ਠੋਸ ਖੇਡ ਨੀਤੀ ਲਾਗੂ ਕਰਨੀ ਚਾਹੀਦੀ ਹੈ | ਇਹ ਵਿਚਾਰ ਭਾਰਤੀ ਅਥਲੈਟਿਕਸ ਟੀਮ ਦੇ ਚੀਫ਼ ਨੈਸ਼ਨਲ ਕੋਚ ਪਦਮਸ਼੍ਰੀ ਬਹਾਦਰ ਸਿੰਘ ਨੇ 'ਅਜੀਤ' ਨਾਲ ਇਕ ਖਾਸ ...

ਪੂਰੀ ਖ਼ਬਰ »

ਦ੍ਰੋਣਾਚਾਰੀਆ ਵਿਵਾਦ ਤੋਂ ਬਾਅਦ ਤੀਰਅੰਦਾਜ਼ੀ ਕੋਚ ਤੇਜਾ ਵਲੋਂ ਅਸਤੀਫ਼ਾ

ਚੰਡੀਗੜ੍ਹ, 21 ਸਤੰਬਰ (ਏਜੰਸੀ)- ਅਨੁਸ਼ਾਸਨਹੀਣਤਾ ਦੇ ਪੁਰਾਣੇ ਮਾਮਲੇ ਦੇ ਕਾਰਨ ਦੋ੍ਰਣਾਚਾਰੀਆ ਪੁਰਸਕਾਰ ਲਈ ਨਾਮਜ਼ਦ ਦੀ ਸੂਚੀ ਤੋਂ ਹਟਾਏ ਜਾਣ 'ਤੇ ਨਾਰਾਜ਼ਗੀ ਦੇ ਚਲਦਿਆਂ ਰਾਸ਼ਟਰੀ ਤੀਰਅੰਦਾਜ਼ੀ ਕੋਚ ਜੀਵਨਜੋਤ ਸਿੰਘ ਤੇਜਾ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ...

ਪੂਰੀ ਖ਼ਬਰ »

ਪੁਰਸਕਾਰ ਵਿਵਾਦ: ਪੂਨੀਆ ਦੀ ਖੇਡ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾ ਮਿਲਣ ਤੋਂ ਨਿਰਾਸ਼ ਪਹਿਲਵਾਨ ਬਜਰੰਗ ਪੂਨੀਆ ਨੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਉਨ੍ਹਾਂ ਨੂੰ ਭਰੋਸਾ ਹੈ ਕਿ ਮਾਮਲੇ 'ਤੇ ਵਿਚਾਰ ਕੀਤਾ ਜਾਵੇਗਾ | ਪੂਨੀਆ ...

ਪੂਰੀ ਖ਼ਬਰ »

ਟੇਬਲ ਟੈਨਿਸ: ਭਾਰਤੀ ਜੂਨੀਅਰ ਖਿਡਾਰੀਆਂ ਨੇ ਜਿੱਤੇ 2 ਚਾਂਦੀ, 3 ਕਾਂਸੀ ਤਗਮੇ

ਕੋਵੀਲੋਵੋ(ਸਰਬੀਆ), 21 ਸਤੰਬਰ (ਏਜੰਸੀ)- ਭਾਰਤ ਦੇ ਯੁਵਾ ਟੇਬਲ ਟੈਨਿਸ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ | ਖਿਡਾਰੀਆਂ ਨੇ ਇੱਥੇ ਜੂਨੀਅਰ ਐਾਡ ਕੈਡੇਟ ਓਪਨ 'ਚ ਬੀਤੇ ਦਿਨ 2 ਚਾਂਦੀ ਸਹਿਤ 3 ਕਾਂਸੀ ਤਗਮੇ ਆਪਣੇ ਨਾਂਅ ...

ਪੂਰੀ ਖ਼ਬਰ »

27ਵਾਂ ਆਲ ਇੰਡੀਆ ਗੋਲਡ ਕੱਪ ਹਾਕੀ ਟੂਰਨਾਮੈਂਟ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਆਰੰਭ ਹੋਏ 27ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਹੋਏ ਮੁਕਾਬਲਿਆਂ 'ਚ ਇੰਡੀਆ ਏਅਰ ਫੋਰਸ ਦਿੱਲੀ, ਈ.ਐਮ.ਈ. ਜਲੰਧਰ, ਆਰ.ਸੀ.ਐਫ. ਕਪੂਰਥਲਾ ...

ਪੂਰੀ ਖ਼ਬਰ »

ਭਾਰਤ 'ਚ ਚੰਗੇ ਕੋਚਾਂ ਦੀ ਘਾਟ-ਪੁਲੇਲਾ ਗੋਪੀਚੰਦ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਭਾਰਤ ਦੇ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਦੇਸ਼ 'ਚ ਚੰਗੇ ਬੈਡਮਿੰਟਨ ਕੋਚਾਂ ਦੀ ਭਾਰੀ ਘਾਟ ਹੈ | ਗੋਪੀਚੰਦ ਦਾ ਮੰਨਣਾ ਹੈ ਕਿ ਭਾਰਤ 'ਚ ਬੈਡਮਿੰਟਨ ਨੂੰ ਬੜਾਵਾ ਦੇਣ ਲਈ ਵੱਡੇ ਪੈਮਾਨੇ 'ਤੇ ਕੋਚਾਂ ਦੀ ...

ਪੂਰੀ ਖ਼ਬਰ »

ਬੈਡਮਿੰਟਨ: ਚੀਨ ਓਪਨ ਦੇ ਕੁਆਰਟਰ ਫ਼ਾਈਨਲ 'ਚ ਸ੍ਰੀਕਾਂਤ ਤੇ ਸਿੰਧੂ ਹਾਰੇ

ਚਾਂਗਝੂ, 21 ਸਤੰਬਰ (ਏਜੰਸੀ)- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਲਈ ਚੀਨ ਓਪਨ 'ਚ ਸ਼ੁੱਕਰਵਾਰ ਦਾ ਦਿਨ ਨਿਰਾਸ਼ਾਜਨਕ ਰਿਹਾ | ਪੀ.ਵੀ. ਸਿੰਧੂ ਤੇ ਸ੍ਰੀਕਾਂਤ ਦੇ ਇੱਥੇ ਕੁਆਰਟਰ ਫ਼ਾਈਨਲ 'ਚ ਹਾਰਨ ਨਾਲ 10 ਲੱਖ ਡਾਲਰ ਇਨਾਮੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX