ਤਾਜਾ ਖ਼ਬਰਾਂ


ਮੇਲੇ 'ਚ ਪਹੁੰਚੇ 'ਭਜਨੇ ਅਮਲੀ' ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
. . .  2 minutes ago
ਫ਼ਾਜ਼ਿਲਕਾ, 29 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਕਾਮੇਡੀ ਕਲਾਕਾਰ ਗੁਰਦੀਪ ਢਿੱਲੋਂ ਉਰਫ਼ 'ਭਜਨੇ ਅਮਲੀ' ਦੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਪੱਖੀ 'ਚ ਇੱਕ ਮੇਲੇ ਦੌਰਾਨ ਅਚਾਨਕ ਸਿਹਤ ਖ਼ਰਾਬ ਹੋਣ ਦੀ ਖ਼ਬਰ...
ਜੀ. ਕੇ. ਦੀ ਜਾਗੋ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
. . .  10 minutes ago
ਨਵੀਂ ਦਿੱਲੀ, 29 ਜਨਵਰੀ (ਅ. ਬ.)- ਮਨਜੀਤ ਸਿੰਘ ਜੀ. ਕੇ. ਦੀ ਜਾਗੋ ਪਾਰਟੀ ਨੇ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜੀ. ਕੇ...
ਕਾਂਗਰਸੀ ਮੈਂਬਰਾਂ ਦੇ ਕੈਪਟਨ ਨਾਲ ਬੈਠਕ ਖ਼ਤਮ, ਬਜਟ ਸਣੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਹੋਈ ਚਰਚਾ
. . .  13 minutes ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਦੇ ਸੰਸਦ ਮੈਂਬਰਾਂ ਦੀ ਅੱਜ ਪੰਜਾਬ ਭਵਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਬੈਠਕ ਹੁਣ ਖ਼ਤਮ ਹੋ ਗਈ ਹੈ। ਜਾਣਕਾਰੀ ਦਿੰਦਿਆਂ...
ਪੱਛਮੀ ਬੰਗਾਲ 'ਚ ਨਾਗਰਿਕਤਾ ਕਾਨੂੰਨ-ਐੱਨ. ਆਰ. ਸੀ. ਦੇ ਵਿਰੋਧੀਆਂ ਅਤੇ ਸਮਰਥਕਾਂ ਵਿਚਾਲੇ ਝੜਪ, ਦੋ ਮੌਤਾਂ
. . .  29 minutes ago
ਕੋਲਕਾਤਾ, 29 ਜਨਵਰੀ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਐੱਨ. ਆਰ. ਸੀ. ਦੇ ਵਿਰੋਧੀਆਂ ਅਤੇ ਸਮਰਥਕਾਂ...
ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਕਾਰਨ ਨੌਜਵਾਨ ਦੀ ਮੌਤ
. . .  39 minutes ago
ਨਿੱਕੇ ਘੁੰਮਣ, 29 ਜਨਵਰੀ (ਸਤਬੀਰ ਸਿੰਘ ਘੁੰਮਣ)- ਨਜ਼ਦੀਕੀ ਪਿੰਡ ਲਾਲੋਵਾਲ ਵਿਖੇ ਇੱਕ ਨੌਜਵਾਨ ਵਲੋਂ ਗ਼ਲਤੀ ਨਾਲ ਜ਼ਹਿਰੀਲੀ ਦਵਾਈ ਪੀ ਲੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਥਾਣਾ ਘੁੰਮਣ ਕਲਾਂ...
ਗੜ੍ਹਸ਼ੰਕਰ 'ਚ ਰੇਲਵੇ ਵਿਭਾਗ ਨੇ ਨਜਾਇਜ਼ ਕਬਜ਼ਿਆਂ 'ਤੇ ਚਲਾਇਆ ਪੀਲਾ ਪੰਜਾ
. . .  54 minutes ago
ਗੜ੍ਹਸ਼ੰਕਰ, 29 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਰੇਲਵੇ ਫਾਟਕ ਨਜ਼ਦੀਕ ਰੇਲਵੇ ਵਿਭਾਗ ਦੀ ਥਾਂ 'ਚ ਕੀਤੇ ਹੋਏ ਨਜਾਇਜ਼ ਕਬਜ਼ਿਆਂ 'ਤੇ ਅੱਜ ਰੇਲਵੇ ਵਿਭਾਗ ਨੇ ਜੇ. ਸੀ. ਬੀ. ਮਸ਼ੀਨ ਚਲਾ ਕੇ...
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਮੰਡੀ ਗੋਬਿੰਦਗੜ੍ਹ 'ਚ ਪ੍ਰਦਰਸ਼ਨ
. . .  about 1 hour ago
ਮੰਡੀ ਗੋਬਿੰਦਗੜ੍ਹ, 29 ਜਨਵਰੀ (ਬਲਜਿੰਦਰ ਸਿੰਘ)- ਬਹੁਜਨ ਮੁਕਤੀ ਮੋਰਚਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅੱਜ ਭਾਰਤ ਦੇ ਬੰਦ ਦੇ ਦਿੱਤੇ ਸੱਦੇ ਦੇ ਸਮਰਥਨ 'ਚ ਸ਼੍ਰੋਮਣੀ ਅਕਾਲੀ ਦਲ (ਅ.) ਦੇ ਕਾਰਕੁਨਾਂ...
ਪੰਜਾਬ ਦੇ ਦੋ ਆਈ. ਏ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਅੱਜ ਸੂਬੇ 'ਚ ਦੋ ਆਈ. ਏ. ਐੱਸ. ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਦਾ ਹੁਕਮ ਦਿੱਤਾ...
ਕ੍ਰੈਡਿਟ ਕਾਰਡਾਂ ਦੀਆਂ ਆਨਲਾਈਨ ਠੱਗੀਆਂ ਮਾਰਨ ਵਾਲਾ ਬੈਂਕ ਦਾ ਸੇਲਜ਼ ਅਫ਼ਸਰ ਅਤੇ ਸਾਬਕਾ ਮੁਲਾਜ਼ਮ ਪੁਲਿਸ ਵਲੋਂ ਕਾਬੂ
. . .  about 1 hour ago
ਪਟਿਆਲਾ, 29 ਜਨਵਰੀ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਐਕਸਿਸ ਬੈਂਕ ਦੇ ਸੇਲਜ਼ ਅਫ਼ਸਰ ਅਤੇ ਸਾਬਕਾ ਮੁਲਾਜ਼ਮ ਨੂੰ ਕ੍ਰੈਡਿਟ ਕਾਰਡਾਂ ਦੀਆਂ ਆਨਲਾਈਨ ਠੱਗੀਆਂ ਮਾਰਨ ਦੇ ਮਾਮਲੇ 'ਚ ਕਾਬੂ...
ਵੱਖ-ਵੱਖ ਜਥੇਬੰਦੀਆਂ ਵਲੋਂ ਸੀ. ਏ. ਏ. ਤੇ ਐੱਨ. ਆਰ. ਸੀ. ਦੇ ਵਿਰੋਧ 'ਚ ਹੁਸ਼ਿਆਰਪੁਰ 'ਚ ਵਿਸ਼ਾਲ ਰੋਸ ਮਾਰਚ
. . .  about 1 hour ago
ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)- ਵੱਖ-ਵੱਖ ਦਲਿਤ, ਸਿੱਖ, ਮੁਸਲਿਮ, ਈਸਾਈ, ਮੂਲ ਨਿਵਾਸੀ ਅਤੇ ਓ. ਬੀ. ਸੀ. ਵਿੰਗ ਨਾਲ ਸੰਬੰਧਿਤ ਜਥੇਬੰਦੀਆਂ...
ਹੁਸ਼ਿਆਰਪੁਰ 'ਚ ਬਣੇਗਾ ਸਰਕਾਰੀ ਮੈਡੀਕਲ ਕਾਲਜ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਨੂੰ ਸਵੀਕਾਰਦਿਆਂ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ 'ਚ ਇੱਕ ਨਵੇਂ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ...
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਜਿੱਤ ਲਈ ਭਾਰਤ ਨੇ ਨਿਊਜ਼ੀਲੈਂਡ ਅੱਗੇ ਰੱਖਿਆ 180 ਦੌੜਾਂ ਦਾ ਟੀਚਾ
. . .  about 2 hours ago
ਪੀ. ਜੀ. ਆਈ. ਦੀ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ, ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇੱਥੇ ਨਾ ਭੇਜੋ
. . .  about 2 hours ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪ੍ਰੋ. ਜਗਤ ਰਾਮ, ਡਾਇਰੈਕਟਰ ਚੰਡੀਗੜ੍ਹ ਪੀ. ਜੀ. ਆਈ. ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਵਲੋਂ ਕੈਪਟਨ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮਰਹੂਮ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਅੱਜ ਪੰਜਾਬ ਭਵਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੈੱਡ 'ਚੋਂ ਮਿਲੇ ਮ੍ਰਿਤਕ ਲੜਕੇ ਦੀ ਭੈਣ ਦਾ ਚੰਡੀਗੜ੍ਹ ਪੁਲਿਸ ਵਲੋਂ ਪਿੰਜਰ ਬਰਾਮਦ
. . .  about 2 hours ago
ਚੰਡੀਗੜ੍ਹ, 29 ਜਨਵਰੀ (ਅ. ਬ.)- ਚੰਡੀਗੜ੍ਹ 'ਚ ਮਾਂ ਵਲੋਂ ਆਪਣੇ ਜਿਸ ਢਾਈ ਸਾਲਾ ਮੁੰਡੇ ਨੂੰ ਬੈੱਡ 'ਚ ਰੱਖ ਕੇ ਮਾਰਿਆ ਗਿਆ ਸੀ, ਕੁਝ ਮਹੀਨੇ ਪਹਿਲਾਂ ਉਸ ਦੀ ਭੈਣ ਦੀ ਵੀ ਸ਼ੱਕੀ ਹਾਲਾਤ 'ਚ ਮੌਤ...
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਭਾਜਪਾ 'ਚ 'ਐਂਟਰੀ'
. . .  about 3 hours ago
ਭਾਰਤ ਬੰਦ ਦੇ ਸੱਦੇ 'ਤੇ ਜਲੰਧਰ ਦੇ ਪੀ. ਏ. ਪੀ. ਚੌਕ 'ਚ ਜ਼ੋਰਦਾਰ ਪ੍ਰਦਰਸ਼ਨ
. . .  about 3 hours ago
ਪੰਜਾਬ ਭਵਨ 'ਚ ਸੰਸਦ ਮੈਂਬਰਾਂ ਦੀ ਬੈਠਕ ਜਾਰੀ
. . .  about 3 hours ago
ਭਾਜਪਾ 'ਚ ਸ਼ਾਮਲ ਹੋਵੇਗੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ
. . .  about 3 hours ago
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  about 4 hours ago
ਸੱਭਿਆਚਾਰਕ ਬੁੱਤਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਵਾਗਤ
. . .  about 4 hours ago
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਬਸੰਤ ਮੌਕੇ ਫਿਲੌਰ 'ਚ ਜ਼ੋਰਾਂ 'ਤੇ ਵਿਕ ਰਹੀ ਏ ਪਾਬੰਦੀ ਸ਼ੁਦਾ ਚਾਈਨਾ ਡੋਰ, ਰੋਕਣ ਵਾਲਾ ਕੋਈ ਨਹੀਂ
. . .  about 4 hours ago
ਸੰਗਰੂਰ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਸੰਤ ਪੰਚਮੀ ਦਾ ਤਿਉਹਾਰ
. . .  about 5 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਨੂੰ ਝਟਕਾ, ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਪਟੀਸ਼ਨ
. . .  about 5 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖ਼ਾਰਜ
. . .  about 5 hours ago
ਜਾਪਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
. . .  about 5 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 132
. . .  about 6 hours ago
ਅਜਨਾਲਾ ਖੇਤਰ 'ਚ ਹੋਈ ਗੜੇਮਾਰੀ
. . .  about 7 hours ago
ਨਿਊਜ਼ੀਲੈਂਡ 'ਚ ਅੱਜ ਪਹਿਲੀ ਟੀ-20 ਲੜੀ ਜਿੱਤਣ ਦੇ ਇਰਾਦੇ ਨਾਲ ਉੱਤਰੇਗਾ ਭਾਰਤ
. . .  about 7 hours ago
ਲਗਾਤਾਰ ਪੈ ਰਹੇ ਮੀਂਹ ਨੇ ਬਸੰਤ ਦਾ ਮਜ਼ਾ ਕੀਤਾ ਕਿਰਕਿਰਾ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  about 1 hour ago
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  about 1 hour ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  5 minutes ago
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  15 minutes ago
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  32 minutes ago
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  55 minutes ago
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  59 minutes ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  about 1 hour ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਤਰਨਤਾਰਨ

-ਬਲਾਕ ਸੰਮਤੀ ਚੋਣਾਂ- : ਤਰਨ ਤਾਰਨ, ਪੱਟੀ, ਖੇਮਕਰਨ, ਖਡੂਰ ਸਾਹਿਬ ਅਤੇ ਭਲਾਈਪੁਰ 'ਚ ਕਾਂਗਰਸ ਪਾਰਟੀ ਦੀ ਧਮਾਕੇਦਾਰ ਜਿੱਤ

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਸੰਮਤੀ ਦੇ ਕੁੱਲ 160 ਜ਼ੋਨਾਂ ਵਿਚ ਹੋਈ ਚੋਣ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 144 ਸੀਟਾਂ ਜਿੱਤ ਕੇ ਸਾਰੀਆਂ ਬਲਾਕ ਸੰਮਤੀਆਂ 'ਤੇ ਕਬਜ਼ਾ ਕਰ ਲਿਆ | ਇਨ੍ਹਾਂ ਚੋਣਾਂ ਵਿਚ ਹਲਕਾ ਖਡੂਰ ਸਾਹਿਬ ਨਾਲ ਸਬੰਧਿਤ ਸਾਬਕਾ ਅਕਾਲੀ ਦਲ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਲੜੀਆਂ ਚੋਣਾਂ ਦੌਰਾਨ 13 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ | ਜਦ ਕਿ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਅਤੇ ਸਿਰਫ ਇਕ ਸੀਟ 'ਤੇ ਹੀ ਜਿੱਤ ਪ੍ਰਾਪਤ ਕੀਤੀ | ਭਲਾਈਪੁਰ ਜ਼ੋਨ 'ਚ ਇਕ ਅਜ਼ਾਦ ਉਮੀਦਵਾਰ ਤੋਂ ਇਲਾਵਾ ਜ਼ਿਲ੍ਹਾ ਤਰਨ ਤਾਰਨ ਵਿਚ ਇਕ ਹੋਰ ਆਜ਼ਾਦ ਉਮੀਦਵਾਰ ਜੇਤੂ ਰਿਹਾ | ਪੱਟੀ ਖੇਮਕਰਨ ਅਤੇ ਤਰਨ ਤਾਰਨ ਹਲਕੇ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਅਤੇ ਅਕਾਲੀ ਦਲ ਇੱਥੇ ਖਾਤਾ ਵੀ ਨਹੀਂ ਖੋਲ੍ਹ ਸਕਿਆ | ਇਨ੍ਹਾਂ ਹਲਕਿਆਂ ਵਿਚ ਅਕਾਲੀ ਦਲ ਵਲੋਂ ਬਾਈਕਾਟ ਦਾ ਵੀ ਐਲਾਨ ਕੀਤਾ ਹੋਇਆ ਸੀ | ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਬਲਾਕ ਤਰਨ ਤਾਰਨ ਅਤੇ ਗੰਡੀਵਿੰਡ ਬਲਾਕ ਵਿਚ ਬਲਾਕ ਸੰਮਤੀ ਦੀਆਂ ਵਿਧਾਨ ਸਭਾ ਹਲਕਾ ਤਰਨ ਤਾਰਨ ਨਾਲ ਸਬੰਧਿਤ 13 ਅਤੇ ਬਲਾਕ ਗੰਡੀਵਿੰਡ ਨਾਲ ਸਬੰਧਿਤ 15 ਬਲਾਕ ਸੰਮਤੀ ਸੀਟਾਂ 'ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕਰ ਲਿਆ | ਤਰਨ ਤਾਰਨ ਬਲਾਕ 'ਚੋਂ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਅਤੇ ਗੰਡੀਵਿੰਡ ਬਲਾਕ ਤੋਂ ਪੰਜ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕਰ ਗਏ ਸਨ, ਜਦ ਕਿ ਬਾਕੀ ਸੀਟਾਂ 'ਤੇ ਹੋਈ ਚੋਣ ਵਿਚ ਵੀ ਕਾਂਗਰਸ ਪਾਰਟੀ ਜੇਤੂ ਰਹੀ |
ਤਰਨ ਤਾਰਨ ਬਲਾਕ ਦੇ ਜੇਤੂ
ਵਿਧਾਨ ਸਭਾ ਹਲਕਾ ਤਰਨ ਤਾਰਨ ਬਲਾਕ ਤੋਂ ਜ਼ੋਨ ਮਲੀਆਂ ਕਲਾਂ ਤੋਂ ਦਰਸ਼ਨ ਕੌਰ, ਜ਼ੋਨ ਦਬੁਰਜੀ ਤੋਂਾ ਮਲਕੀਤ ਕੌਰ, ਜ਼ੋਨ ਬਾਲਾਚੱਕ ਤੋਂ ਰਾਜਵੀਰ ਕੌਰ, ਜ਼ੋਨ ਕੈਰੋਂਵਾਲ ਤੋਂ ਨਵਦੀਪ ਸਿੰਘ, ਜ਼ੋਨ ਪਲਾਸੌਰ ਕਲਾਂ ਤੋਂ ਅਮਰੀਕ ਸਿੰਘ, ਜ਼ੋਨ ਪੱਧਰੀ ਕਲਾਂ ਤੋਂ ਰਾਜਬੀਰ ਸਿੰਘ, ਜ਼ੋਨ ਝਾਮਕਾ ਖੁਰਦ ਤੋਂ ਹਰਪ੍ਰੀਤ ਕੌਰ, ਜ਼ੋਨ ਕੋਟ ਧਰਮਚੰਦ ਕਲਾਂ ਤੋਂ ਭਗਵੰਤ ਸਿੰਘ, ਜ਼ੋਨ ਪੰਜਵੜ ਕਲਾਂ ਤੋਂ ਮਹਿੰਦਰ ਕੋਰ, ਜ਼ੋਨ ਝਬਾਲ ਪੁਖਤਾ ਤੋਂ ਰਮਨ ਕੁਮਾਰ, ਜ਼ੋਨ ਝਬਾਲ ਖੁਰਦ ਤੋਂ ਪਰਮਿੰਦਰ ਸਿੰਘ, ਜ਼ੋਨ ਪੰਡੋਰੀ ਰਣ ਸਿੰਘ ਤੋਂ ਜਗਮਿੰਦਰ ਸਿੰਘ, ਅਤੇ ਜ਼ੋਨ ਜੌਹਲ ਰਾਜੂ ਸਿੰਘ ਤੋਂ ਰਾਵਿੰਦਰ ਕੌਰ ਕਾਂਗਰਸੀ ਉਮੀਦਵਾਰ ਚੁਣੇ ਗਏ |
ਤਰਨ ਤਾਰਨ ਦੇ ਬਲਾਕ ਗੰਡੀਵਿੰਡ ਦੇ ਜ਼ੋਨ ਦੇ ਜੇਤੂ
ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਬਲਾਕ ਗੰਡੀਵਿੰਡ ਤੋਂ ਜ਼ੋਨ ਗੰਡੀਵਿੰਡ ਤੋਂ ਕਾਂਗਰਸ ਦੇ ਰਣਜੀਤ ਸਿੰਘ, ਜ਼ੋਨ ਸਰਾਏ ਅਮਾਨਤ ਖਾਂ ਤੋਂ ਦਿਲਜੋਤ ਸਿੰਘ, ਜ਼ੋਨ ਕਸੇਲ ਤੋਂ ਮਨਜਿੰਦਰ ਕੌਰ, ਜ਼ੋਨ ਢੰਡ ਤੋਂ ਜਸਵਿੰਦਰ ਕੌਰ, ਜ਼ੋਨ ਬੁਰਜ 169 ਤੋਂ ਗੁਰਨੇਕਬੀਰ ਸਿੰਘ, ਜ਼ੋਨ ਖੈਰਦੀਨਕੇ ਤੋਂ ਡਾ: ਨਰਿੰਦਰ ਸਿੰਘ, ਜ਼ੋਨ ਜਗਤਪੁਰਾ ਤੋਂ ਵਰਿੰਦਰਪਾਲ ਕੌਰ, ਜ਼ੋਨ ਮੀਆਂਪੁਰ ਤੋਂ ਮਲਕੀਤ ਕੌਰ, ਜ਼ੋਨ ਸੋਹਲ ਤੋਂ ਗੁਰਿੰਦਰ ਸਿੰਘ, ਜ਼ੋਨ ਨੌਸ਼ਹਿਰਾ ਢਾਲਾ ਤੋਂ ਕਵਲਜੀਤ ਕੌਰ ਅਤੇ ਜ਼ੋਨ ਚੀਮਾ ਕਲਾਂ ਤੋਂ ਸੁਖਦੇਵ ਸਿੰਘ ਕਾਂਗਰਸ ਦੇ ਉਮੀਦਵਾਰ ਚੁਣੇ ਗਏ |
ਬਲਾਕ ਭਿੱਖੀਵਿੰਡ ਦੇ ਜ਼ੋਨ ਦੇ ਜੇਤੂ
ਖੇਮਕਰਨ ਹਲਕੇ ਦੇ ਬਲਾਕ ਭਿੱਖੀਵਿੰਡ ਵਿਚ ਪੰਚਾਇਤ ਸੰਮਤੀ ਦੀਆਂ ਹੋਈਆਂ 24 ਜ਼ੋਨਾਂ ਵਿਚ ਚੋਣਾਂ ਵਿਚੋਂ 19 ਕਾਂਗਰਸੀ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ ਜਦ ਕਿ ਬਾਕੀ ਰਹਿੰਦੀਆਂ ਪੰਜ ਸੀਟਾਂ 'ਤੇ ਵੀ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਾਰੀਆਂ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋ ਗਿਆ | ਜ਼ੋਨ ਅਲਗੋ ਕਲਾਂ ਦਲਜੀਤ ਕੌਰ, ਜ਼ੋਨ ਮਾੜੀ ਕੰਬੋਕੇ ਤੋਂ ਸੁਖਬੀਰ ਸਿੰਘ, ਜ਼ੋਨ ਖਾਲੜਾ ਤੋਂ ਸਤਨਾਮ ਸਿੰਘ, ਜ਼ੋਨ ਦੋਦੇ ਤੋਂ ਰਾਜਬੀਰ ਕੌਰ, ਜ਼ੋਨ ਅਮੀਸ਼ਾਹ ਤੋਂ ਪ੍ਰਕਾਸ਼ ਕੌਰ, ਜ਼ੋਨ ਨਾਰਲੀ ਤੋਂ ਮੰਗਤਾ ਸਿੰਘ, ਜ਼ੋਨ ਮਾੜੀ ਮੇਘਾ ਤੋਂ ਸੁਰਿੰਦਰ ਕੌਰ, ਜ਼ੋਨ ਪਹੂਵਿੰਡ ਤੋਂ ਨਰਿੰਦਰ ਕੌਰ, ਜ਼ੋਨ ਭਿੱਖੀਵਿੰਡ ਤੋਂ ਦਲਜੀਤ ਕੌਰ, ਜ਼ੋਨ ਪੂਹਲਾ ਤੋਂ ਸਰਬਜੀਤ ਸਿੰਘ, ਜ਼ੋਨ ਸੁਰ ਸਿੰਘ ਤੋਂ ਕੁਲਜੀਤ ਕੌਰ, ਜ਼ੋਨ ਸੁਰ ਸਿੰਘ ਖੁਰ ਦੋਂ ਰਿੰਕੂ, ਜ਼ੋਨ ਬਲੇਹਰ ਤੋਂ ਹਰਜੀਤ ਸਿੰਘ, ਜ਼ੋਨ ਬੈਂਕਾ ਤੋਂ ਚਰਨ ਕੌਰ, ਜ਼ੋਨ ਫਤਹਿਪੁਰ ਸੁੱਗਾ ਤੋਂ ਸੁਖਵਿੰਦਰ ਸਿੰਘ, ਜ਼ੋਨ ਭਗਵਾਨਪੁਰਾ ਤੋਂ ਮੰਗਲ ਸਿੰਘ, ਜ਼ੋਨ ਕਲਸੀਆਂ ਕਲਾਂ ਤੋਂ ਗੁਰਚਰਨ ਸਿੰਘ, ਜ਼ੋਨ ਮਰਗਿੰਦਪੁਰਾ ਤੋਂ ਸਰਬਜੀਤ ਕੌਰ, ਜ਼ੋਨ ਸੂਰਵਿੰਡ ਤੋਂ ਰਾਜਬੀਰ ਕੌਰ ਤੋਂ ਬਿਨ੍ਹਾਂ ਮੁਕਾਬਲਾ ਜੇਤੂ ਰਹੇ | ਇਸੇ ਤਰ੍ਹਾਂ ਬਾਕੀ ਰਹਿੰਦੇ ਪੰਜ ਜ਼ੋਨਾਂ ਵਿਚ ਹੋਈ ਚੋਣ ਦੌਰਾਨ ਵਰਿੰਦਰਬੀਰ ਸਿੰਘ ਕਾਜੀਚੱਕ ਜ਼ੋਨ ਬਾਸਰਕੇ ਤੋਂ, ਸੂਬੇਦਾਰ ਰਣਜੀਤ ਸਿੰਘ ਜ਼ੋਨ ਦਿਆਲਪੁਰਾ, ਪ੍ਰਤਾਪ ਸਿੰਘ ਜ਼ੋਨ ਡੱਲ ਤੋਂ, ਕਰਮਜੀਤ ਕੌਰ ਜ਼ੋਨ ਮਾੜੀ ਗੌੜ ਸਿੰਘ ਅਤੇ ਜ਼ੋਨ ਮਨਿਆਲਾ ਜੈ ਸਿੰਘ ਤੋਂ ਸੁਖਵਿੰਦਰ ਸਿੰਘ ਜੇਤੂ ਉਮੀਦਵਾਰ ਰਹੇ |
ਖੇਮਕਰਨ ਹਲਕੇ ਦੇ ਬਲਾਕ ਵਲਟੋਹਾ ਦੇ ਜੇਤੂ
ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਵਿਖੇ ਸੰਮਤੀ 18 ਸੀਟਾਂ 'ਤੇ ਕਾਂਗਰਸੀ ਉਮੀਦਵਾਰਾਂ ਨੇ ਬਾਜ਼ੀ ਮਾਰੀ | ਇੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ | ਜ਼ੋਨ ਵਾਂ ਤਾਰਾ ਸਿੰਘ ਤੋਂ ਧਰਮ ਸਿੰਘ, ਜ਼ੋਨ ਰਾਜੋਕੇ ਤੋਂ ਮਹਾਂਬੀਰ ਸਿੰਘ, ਜ਼ੋਨ ਮਦਰ ਤੋਂ ਸਰਵਣ ਸਿੰਘ, ਜ਼ੋਨ ਲਾਖਣਾ ਤੋਂ ਬਲਵਿੰਦਰ ਕੌਰ, ਜ਼ੋਨ ਮਹਿਮੁਦਪੁਰਾ ਤੋਂ ਬੀਰਾ ਸਿੰਘ, ਜ਼ੋਨ ਕਲੰਜਰ ਉਤਾੜ ਤੋਂ ਜਸਬੀਰ ਕੌਰ, ਜ਼ੋਨ ਭੂਰਾਂ ਕੋਹਨਾ ਤੋਂ ਨਿਸ਼ਾਨ ਸਿੰਘ, ਜ਼ੋਨ ਮਹਿੰਦੀਪੁਰ ਤੋਂ ਹਰਨੇਕ ਸਿੰਘ, ਜ਼ੋਨ ਆਸਲ ਉਤਾੜ ਤੋਂ ਕਰਮਜੀਤ ਕੌਰ, ਜ਼ੋਨ ਰੱਤੋਕੇ ਤੋਂ ਭਾਗ ਸਿੰਘ, ਜ਼ੋਨ ਡਿੱਬੀਪੁਰਾ ਤੋਂ ਸੁਨੀਤਾ ਰਾਣੀ, ਜ਼ੋਨ ਵਰਨਾਲਾ ਤੋਂ ਸੁਖਵਿੰਦਰ ਸਿੰਘ, ਜ਼ੋਨ ਦਾਸੂਵਾਲ ਤੋਂ ਸੁਖਵੰਤ ਕੌਰ, ਜ਼ੋਨ ਵਲਟੋਹਾ ਤੋਂ ਕੁਲਵੰਤ ਕੌਰ, ਜ਼ੋਨ ਘਰਿਆਲਾਂ ਖੁਰਦ ਤੋਂ ਮੰਜੂ, ਜ਼ੋਨ ਘਰਿਆਲਾ ਤੋਂ ਸਰਬਜੀਤ ਕੌਰ, ਜ਼ੋਨ ਤਲਵੰਤੀ ਸੋਭਾ ਸਿੰਘ ਤੋਂ ਗੁਰਸਾਹਿਬ ਸਿੰਘ ਅਤੇ ਜ਼ੋਨ ਜੋਧ ਸਿੰਘ ਵਾਲਾ ਤੋਂ ਚਰਨਜੀਤ ਕੌਰ ਸਾਰੇ ਕਾਂਗਰਸੀ ਉਮੀਦਵਾਰ ਜੇਤੂ ਰਹੇ |
ਖਡੂਰ ਸਾਹਿਬ ਹਲਕੇ ਦੇ ਜ਼ੋਨ ਤਰਨ ਤਾਰਨ
ਨਾਲ ਸਬੰਧਿਤ ਕੁੱਲ 9 ਸੀਟਾਂ ਤੇ ਹੋਈ ਚੋਣ ਵਿਚ 7 ਸੀਟਾਂ ਕਾਂਗਰਸ ਪਾਰਟੀ , 1 ਆਦਮੀ ਪਾਰਟੀ ਅਤੇ 1 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ | ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਵਿਚ ਜ਼ੋਨ ਜੋਧਪੁਰ ਤੋਂ ਹਰਸ਼ਰਨ ਕੌਰ ਰਾਣੀ, ਜ਼ੋਨ ਚੁਤਾਲਾ ਤੋਂ ਹਰਪਾਲ ਸਿੰਘ, ਜ਼ੋਨ ਭੋਜੀਆਂ ਤੋਂ ਤੀਰਥ ਸਿੰਘ ਬਾਕੀਪੁਰ, ਜ਼ੋਨ ਜੀਊਬਾਲਾਂ ਤੋਂ ਸਵਰਨ ਸਿੰਘ ਸ਼ਾਹ, ਜ਼ੋਨ ਮਾਣੋਚਾਹਲ ਕਲਾਂ ਤੋਂ ਜਸਪਾਲ ਸਿੰਘ, ਜ਼ੋਨ ਸ਼ਾਹਬਾਜ਼ਪੁਰ ਤੋਂ ਰਾਜਪਾਲ ਕੌਰ ਅਤੇ ਜ਼ੋਨ ਡਾਲੇਕੇ ਤੋਂ ਸੁਖਜਿੰਦਰ ਸਿੰਘ ਸ਼ਾਮਿਲ ਹਨ | ਇਸੇ ਤਰ੍ਹਾਂ ਥੇਹ ਬ੍ਰਾਹਮਣਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਮੇਜ ਸਿੰਘ ਅਤੇ ਰੂੜੇ ਆਸਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ |
ਵਿਧਾਨ ਸਭਾ ਹਲਕਾ ਪੱਟੀ ਦੇ ਬਲਾਕ ਪੱਟੀ
ਵਿਧਾਨ ਸਭਾ ਹਲਕਾ ਪੱਟੀ ਬਲਾਕ ਪੱਟੀ ਵਿਚ ਬਲਾਕ ਸੰਮਤੀ ਦੀਆਂ 20 ਸੀਟਾਂ ਵਿਚੋਂ 19 ਸੀਟਾਂ ਤੇ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਚੁਣੇ ਗਏ ਜਦ ਕਿ ਜ਼ੋਨ ਉਬੋਕੇ ਵਿਖੇ ਹੋਈ ਚੋਣ ਵਿਚ ਵੀ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ ਸਿੱਧੂ ਨੇ ਜਿੱਤ ਪ੍ਰਾਪਤ ਕੀਤੀ | ਇਹ ਸਾਰੀਆਂ 20 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋ ਗਿਆ | ਜ਼ੋਨ ਲਹੁਕਾ ਤੋਂ ਸੁਖਵਿੰਦਰ ਸਿੰਘ, ਜ਼ੋਨ ਬੂਹ ਤੋਂ ਜਸਵੰਤ ਸਿੰਘ, ਜ਼ੋਨ ਹਰੀਕੇ ਤੋਂ ਮੱਖਣ ਸਿੰਘ, ਜ਼ੋਨ ਬੋਪਾਰਾਏ ਤੋਂ ਬਲਬੀਰ ਕੌਰ, ਜ਼ੋਨ ਤੂਤ ਤੋਂ ਕਸ਼ਮੀਰੋ, ਜ਼ੋਨ ਸਰਾਲੀ ਮੰਡ ਤੋਂ ਜੋਗਿੰਦਰ ਕੌਰ, ਜ਼ੋਨ ਸੰਗਵਾਂ ਤੋਂ ਰਾਜਬੀਰ ਕੌਰ, ਜ਼ੋਨ ਦੁਬਲੀ ਤੋਂ ਕੁਲਵੰਤ ਕੌਰ, ਜ਼ੋਨ ਭੰਗਾਲਾ ਤੋਂ ਸੁਖਵਿੰਦਰ ਕੌਰ, ਜ਼ੋਨ ਕਿਰਤੋਵਾਲ ਅਮਰਜੀਤ ਕੌਰ, ਜ਼ੋਨ ਬੁਰਜ ਦੇਵਾ ਸਿੰਘ ਸਿੰਘ ਤੋਂ ਮਨਪ੍ਰੀਤ ਕੌਰ, ਜ਼ੋਨ ਭੱਠੇ ਭੈਣੀ ਤੋਂ ਅਮਨਦੀਪ ਕੌਰ, ਜ਼ੋਨ ਨਦੋਹਰ ਤੋਂ ਲਖਵਿੰਦਰ ਕੌਰ, ਜ਼ੋਨ ਕੈਰੋਂ ਤੋਂ ਕੁਲਦੀਪ ਸਿੰਘ, ਜ਼ੋਨ ਉਬੋਕੇ ਤੋਂ ਸੁਖਵਿੰਦਰ ਸਿੰਘ ਸਿੱਧੂ, ਜ਼ੋਨ ਚੂਸਲੇਵੜ ਤੋਂ ਹਰਜਿੰਦਰ ਸਿੰਘ, ਜ਼ੋਨ ਚੀਮਾ ਕਲਾਂ ਤੋਂ ਸੁਖਪਾਲ ਕੌਰ, ਜ਼ੋਨ ਕੋਟ ਬੁੱਢਾ ਤੋਂ ਮੁਖਤਿਆਰ ਸਿੰਘ, ਜ਼ੋਨ ਸਭਰਾ ਤੋਂ ਜਗਜੀਤ ਸਿੰਘ ਅਤੇ ਜ਼ੋਨ ਪੰਨਗੋਟਾ ਤੋਂ ਗੁਰਲਾਲ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਚੁਣੇ ਗਏ |
ਖਡੂਰ ਸਾਹਿਬ ਬਲਾਕ ਤੋਂ ਜੇਤੂ
ਖਡੂਰ ਸਾਹਿਬ ਬਲਾਕ ਵਿਚ ਵਿਧਾਨ ਸਭਾ ਖਡੂਰ ਸਾਹਿਬ ਨਾਲ ਪੈਂਦੀਆਂ ਜ਼ੋਨਾਂ ਵਿਚੋਂ 3 ਜ਼ੋਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ | ਜਦ ਕਿ ਬਾਕੀ ਜ਼ੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਹਲਕੇ ਨਾਲ ਸਬੰਧਤ 35 ਹੋਰ ਪਿੰਡਾਂ ਬਾਬਾ ਬਕਾਲਾ ਹਲਕੇ ਨਾਲ ਸਬੰਧਤ ਹੋਈ ਚੋਣ ਮੌਕੇ 13 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ 1 ਸੀਟ 'ਤੇ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ | ਖਡੂਰ ਸਾਹਿਬ ਦੇ ਜ਼ੋਨ ਗੋਇੰਦਵਾਲ ਸਾਹਿਬ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ, ਜ਼ੋਨ ਬਾਨੀਆ ਤੋਂ ਗੁਰਦੀਪ ਕੌਰ ਅਤੇ ਵੇਈਾਪੂੰਈ ਤੋਂ ਸਮਸ਼ੇਰ ਸਿੰਘ ਨੇ ਵਿਰੋਧੀਆਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਜੇਤੂ ਕਾਂਗਰਸੀ ਉਮੀਦਵਾਰਾਂ ਜ਼ੋਨ ਪਖੋਕੇ ਤੋਂ ਕੰਵਰਪਾਲ ਸਿੰਘ, ਜ਼ੋਨ ਨੌਰੰਗਾਬਾਦ ਤੋਂ ਸੁਖਵਿੰਦਰ ਕੌਰ, ਜ਼ੋਨ ਪੰਡੋਰੀ ਗੋਲਾ ਤੋਂ ਜਸਵੰਤ ਸਿੰਘ, ਜ਼ੋਨ ਬਾਠ ਤੋਂ ਬਲਵਿੰਦਰ ਕੌਰ, ਦੀਨੇਵਾਲ ਤੋਂ ਅਮਰਜੀਤ ਕੌਰ, ਕੱਲਾ ਤੋਂ ਸੁਖਦੇਵ ਸਿੰਘ, ਕੰਗ ਤੋਂ ਹਰਮੀਤ ਕੌਰ, ਖਵਾਸਪੁਰ ਤੋਂ ਕੰਵਲਦੀਪ ਕੌਰ, ਭਰੋਵਾਲ ਤੋਂ ਸੀਤਲ ਸਿੰਘ ਨੇ ਜਿੱਤ ਪ੍ਰਾਪਤ ਕੀਤੀ |
ਬਲਾਕ ਚੋਹਲਾ ਸਾਹਿਬ ਤੋਂ ਜੇਤੂ
ਵਿਧਾਨ ਸਭਾ ਹਲਕਾ ਚੋਹਲਾ ਸਾਹਿਬਕਾਂਗਰਸ ਪਾਰਟੀ ਦੀਆਂ 15 ਸੀਟਾਂ ਵਿਚੋਂ 9 ਸੀਟਾਂ ਤੇਂ ਕਾਂਗਰਸ ਅਤੇ 6 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ 'ਚ ਪਈਆਂ, ਜਿਨ੍ਹਾਂ ਵਿਚ ਕਾਂਗਰਸ ਦੇ ਜ਼ੋਨ ਫਤਿਆਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦਲ ਦੇ ਤਜਿੰਦਰ ਸਿੰਘ, ਜ਼ੋਨ ਮਾਣਕ ਦੇ ਕੇ ਤਰਸੇਮ ਸਿੰਘ, ਜ਼ੋਨ ਮੁੰਡਾਪਿੰਡ ਤੋਂ ਰਘਬੀਰ ਸਿੰਘ, ਜ਼ੋਨ ਬ੍ਰਹਮਪੁਰਾ ਤੋਂ ਮੋਹਣ ਸਿੰਘ, ਜ਼ੋਨ ਡੇਹਰਾ ਸਾਹਿਬ ਤੋਂ ਹਰਦਵਿੰਦਰ ਕੌਰ ਅਤੇ ਜ਼ੋਨ ਚੋਹਲਾ ਸਾਹਿਬ ਸੋਹਣ ਸਿੰਘ ਅਕਾਲੀ ਦਲ ਦੇ ਉਮੀਦਵਾਰ ਚੁਣੇ ਗਏ | ਇਸ ਤਰ੍ਹਾਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਵਿਚ ਜ਼ੋਨ ਦਿਲਾਵਰਪੁਰ ਤੋਂ ਨਵਤੇਜ ਸਿੰਘ, ਜ਼ੋਨ ਧੂੰਦਾ ਤੋਂ ਸਰਦੂਲ ਸਿੰਘ, ਜ਼ੋਨ ਖਾਨ ਛਾਪੜੀ ਤੋਂ ਪੂਰਨ ਸਿੰਘ, ਜ਼ੋਨ ਭੈਲ ਢਾਏ ਵਾਲਾ ਤੋਂ ਮਹਿੰਦਰ ਕੌਰ, ਜ਼ੋਨ ਧੁੰਨ ਢਾਏ ਵਾਲੇ ਤੋਂ ਰਵਿੰਦਰ ਕੌਰ, ਜ਼ੋਨ ਘੜਕਾ ਤੋਂ ਬਲਜਿੰਦਰ ਕੌਰ, ਜ਼ੋਨ ਪਖੋਪੁਰ ਤੋਂ ਕੁਲਵੰਤ ਕੌਰ ਅਤੇ ਜ਼ੋਨ ਮੋਹਣਪੁਰ ਤੋਂ ਅਮਨਪ੍ਰੀਤ ਕੌਰ ਕਾਂਗਰਸੀ ਉਮੀਦਵਾਰ ਚੁਣੇ ਗਏ |
ਪੱਟੀ ਦੇ ਬਲਾਕ ਨੌਸ਼ਹਿਰਾ ਪੰਨੂੰਆ
ਵਿਧਾਨ ਸਭਾ ਹਲਕਾ ਪੱਟੀ ਬਲਾਕ ਨੌਸ਼ਹਿਰਾ ਪੰਨੂੰਆ ਵਿਚ ਬਲਾਕ ਸੰਮਤੀ ਦੀਆਂ 21 ਸੀਟਾਂ ਵਿਚੋਂ 18 ਸੀਟਾਂ 'ਤੇ ਕਾਂਗਰਸ ਪਾਰਟੀ ਜਦ ਕਿ 2 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ 1 ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲੋਂ ਜਿੱਤੀ ਗਈ | ਜੇਤੂ ਉਮੀਦਵਾਰਾਂ ਵਿਚ ਜ਼ੋਨ ਸ਼ੇਰੋਂ ਤੋਂ ਸੱਜਣ ਸਿੰਘ, ਜ਼ੋਨ ਉਸਮਾ ਤੋਂ ਗੁਰਦੀਪ ਸਿੰਘ, ਜ਼ੋਨ ਮਰਹਾਣਾ ਤੋਂ ਠੇਕੇਦਾਰ ਸਰਬਜੀਤ ਸਿੰਘ, ਜ਼ੋਨ ਚੌਧਰੀਵਾਲਾ ਤੋਂ ਜਸਵਿੰਦਰ ਕੌਰ, ਜ਼ੋਨ ਨੰਦਪੁਰ ਤੋਂ ਗੁਰਬਿੰਦਰ ਕੌਰ, ਜ਼ੋਨ ਸਖੀਰਾ ਤੋਂ ਰਜਵੰਤ ਕੌਰ, ਜ਼ੋਨ ਬਨਵਾਲੀਪੁਰ ਤੋਂ ਹਰਭਜਨ ਕੌਰ, ਜ਼ੋਨ ਸਰਹਾਲੀ ਖੁਰਦ ਤੋਂ ਸਰਬਜੀਤ ਕੌਰ, ਜ਼ੋਨ ਠੱਠੀਆਂ ਮਹੰਤਾਂ ਤੋਂ ਜਸਵਿੰਦਰ ਕੌਰ, ਜ਼ੋਨ ਦਦੇਹਰ ਸਾਹਿਬ ਤੋਂ ਸੁਖਵਿੰਦਰ ਕੌਰ, ਜ਼ੋਨ ਖਾਰਾ ਤੋਂ ਅਮਰੀਕ ਕੌਰ, ਜ਼ੋਨ ਜੋੜਾ ਤੋਂ ਅਮਰਜੀਤ ਸਿੰਘ, ਜ਼ੋਨ ਢੋਟੀਆਂ ਤੋਂ ਰਣਜੀਤ ਸਿੰਘ, ਜ਼ੋਨ ਨੌਸ਼ਹਿਰਾ ਪੰਨੂੰਆ ਤੋਂ ਰਾਜਕਰਨ ਸੂਦ, ਜ਼ੋਨ ਸਰਹਾਲੀ ਕਲਾਂ ਤੋਂ ਦਵਿੰਦਰ ਸਿੰਘ ਅਤੇ ਜ਼ੋਨ ਗੰਡੀਵਿੰਡ ਤੋਂ ਕੁਲਦੀਪ ਸਿੰਘ ਕਾਂਗਰਸੀ ਉਮੀਦਵਾਰ ਚੁਣੇ ਗਏ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ੋਨ ਤੁੜ ਤੋਂ ਮੁਖਤਿਆਰ ਸਿੰਘ, ਜ਼ੋਨ ਲਾਲਪੁਰ ਤੋਂ ਪਿਆਰਾ ਸਿੰਘ ਦੁੱਗਲਵਾਲਾ ਉਮੀਦਵਾਰ ਚੁਣੇ ਗਏ |

ਔਰਤ ਪਾਸੋਂ ਲੁਟੇਰੇ ਪਰਸ ਖੋਹ ਕੇ ਫ਼ਰਾਰ

ਅੰਮਿ੍ਤਸਰ, 22 ਸਤੰਬਰ (ਰੇਸ਼ਮ ਸਿੰਘ)-ਆਟੋ ਰਿਕਸ਼ਾ 'ਤੇ ਬੈਠ ਕੇ ਜਾ ਰਹੀ ਇਕ ਔਰਤ ਪਾਸੋਂ ਲੁਟੇਰੇ ਉਸਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਇਹ ਘਟਨਾ ਇੱਥੇ ਸਿਵਲ ਹਪਸਤਾਲ ਨੇੜੇ ਵਾਪਰੀ | ਇਸ ਸਬੰਧੀ ਔਰਤ ਨਿਧੀ ਸ਼ਰਮਾ ਨੇ ਥਾਣਾ ਰਾਮ ਬਾਗ ਦੀ ਪੁਲਿਸ ਨੂੰ ਦੱਸਿਆ ਕਿ ਉਹ ...

ਪੂਰੀ ਖ਼ਬਰ »

ਤਰਨ ਤਾਰਨ ਜ਼ਿਲ੍ਹੇ ਦੀਆਂ 20 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ 'ਚੋਂ 19 'ਤੇ ਕਾਂਗਰਸ ਕਾਬਜ਼

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੀਆਂ 20 ਜ਼ਿਲ੍ਹਾ ਪ੍ਰੀਸ਼ਦ ਨਾਲ ਸਬੰਧਿਤ ਸੀਟਾਂ ਉਪਰ ਹੋਈ ਚੋਣ ਦੌਰਾਨ 11 ਸੀਟਾਂ ਉਪਰ ਵੋਟਿੰਗ ਹੋਈ, ਜਦ ਕਿ 9 ਸੀਟਾਂ ਬਿਨਾਂ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ | ਪੱਟੀ ਹਲਕੇ ਨਾਲ ਸਬੰਧਿਤ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਜ਼ੋਨ ਭਲਾਈਪੁਰ ਤੋਂ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ

ਖਡੂਰ ਸਾਹਿਬ, ਮੀਆਂਵਿੰਡ (ਮਾਨ ਸਿੰਘ, ਗੁਰਪ੍ਰਤਾਪ ਸਿੰਘ, ਪ੍ਰਤਾਪ ਸਿੰਘ ਵੈਰੋਵਾਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅੱਜ ਜ਼ੋਨ ਭਲਾਈਪੁਰ ਤੋਂ ਕਾਂਗਰਸ ਪਾਰਟੀ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ | ਜ਼ੋਨ ਭਲਾਈਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

"ਡੈਪੋ" ਪ੍ਰੋਗਰਾਮ ਦੇ ਆ ਰਹੇ ਹਨ ਸਾਰਥਿਕ ਨਤੀਜੇ: ਵਰੁਣ ਰੂਜ਼ਮ

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਨੋਡਲ ਅਫ਼ਸਰ ਵਰੁਨ ਰੂਜ਼ਮ ਐਮ.ਡੀ. ਮਾਰਕਫੈਡ ਅਤੇ ਯੂਰਿੰਦਰ ਸਿੰਘ ਆਈ.ਜੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ...

ਪੂਰੀ ਖ਼ਬਰ »

ਮਮਤਾ ਨਿਕੇਤਨ ਬਾਸਕਟਬਾਲ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਬਦੌਲਤ ਸਟੇਟ ਲਈ ਹੋਈ ਚੋਣ

ਤਰਨ ਤਾਰਨ, 22 ਸਤੰਬਰ (ਲਾਲੀ ਕੈਰੋਂ)-ਜ਼ਿਲ੍ਹਾ ਤਰਨ ਤਾਰਨ ਪੱਧਰੀ ਬਾਸਕਟਬਾਲ ਟੂਰਨਾਮੈਂਟ ਵਿਚ ਮਮਤਾ ਨਿਕੇਤਨ ਸਕੂਲ ਦੇ ਵਿਦਿਆਰਥੀਆਂ ਅਭੀਰਾਜ, ਹਰਸਿਮਰਨ ਸਿੰਘ, ਇੰਦਰਜੀਤ ਸਿੰਘ, ਕਰਨਦੀਪ ਸਿੰਘ, ਗੁਰਬੀਰ ਸਿੰਘ ਨੇ ਅੰਡਰ-17 ਟੀਮ ਤਰਨ ਤਾਰਨ-2 ਜ਼ੋਨ ਵਲੋਂ ਖੇਡ ਕੇ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਤਹਿਤ ਧਾਰਮਿਕ ਅਸਥਾਨਾਂ 'ਤੇ ਸਫ਼ਾਈ ਕਰਕੇ ਦਿੱਤੀ ਜਾਵੇਗੀ ਸੁੰਦਰ ਦਿੱਖ-ਡੀ.ਸੀ.

ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰੰਘ)-ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਤਹਿਤ ਜ਼ਿਲ੍ਹੇ ਦੇ ਧਾਰਮਿਕ ਅਸਥਾਨਾਂ ਅਤੇ ਸ਼ਹਿਰਾਂ ਦੀ ਵਿਸ਼ੇਸ ਸਫਾਈ ਕਰਕੇੇ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ | ਤੰਦਰੁਸਤ ਪੰਜਾਬ ਮੁਹਿੰਮ ਅਧੀਨ ਜ਼ਿਲ੍ਹੇ ਨੂੰ ਹਰਿਆ ਭਰਿਆ ਕਰਨ ਲਈ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਹੋਈ

ਹਰੀਕੇ ਪੱਤਣ, 22 ਸਤੰਬਰ (ਸੰਜੀਵ ਕੁੰਦਰਾ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਪਿੰਡ ਜੌਣੇਕੇ ਵਿਖੇ ਕਾ. ਨਿਰਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਆਗੂ ਸੁਲੱਖਣ ਸਿੰਘ ਤੁੜ ਤੇ ਗੁਰਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਮੁੱਚੇ ਕੰਪਲੈਕਸ ਨੂੰ ਆਧੁਨਿਕ ਦਿੱਖ ਨਾਲ ਤਿਆਰ ਕੀਤਾ ਜਾਵੇਗਾ- ਬਾਬਾ ਕਸ਼ਮੀਰ ਸਿੰਘ

ਝਬਾਲ, 22 ਸਤੰਬਰ (ਸੁਖਦੇਵ ਸਿੰਘ)- ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਕਾਰ ਸੇਵਕ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭੇ ਸੇਵਾ ਕਾਰਜਾਂ ਤਹਿਤ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਖੇ ...

ਪੂਰੀ ਖ਼ਬਰ »

ਈ-ਫਾਰਮੇਸੀ ਦੇ ਵਿਰੋਧ 'ਚ 28 ਨੂੰ ਕੈਮਿਸਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ- ਅਗਰਵਾਲ

ਤਰਨ ਤਾਰਨ, 22 ਸਤੰਬਰ(ਹਰਿੰਦਰ ਸਿੰਘ)- ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਾਡ ਡਰੱਗਜ ਦੇ ਸੱਦੇ 'ਤੇ ਈ-ਫਾਰਮੈਸੀ (ਆਨਲਾਈਨ ਦਵਾਈਆਂ ਦਾ ਵਪਾਰ) ਦੇ ਵਿਰੋਧ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਸਮੂੰਹ ਮੈਡੀਕਲ ਸਟੋਰ 28 ਸਤੰਬਰ ਨੂੰ ਬੰਦ ਰੱਖੇ ਜਾਣਗੇ ਤੇ ਸਮੂੰਹ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸੋਹਲ ਵਿਖੇ ਉਜ਼ੋਨ ਦਿਵਸ ਮਨਾਇਆ

ਝਬਾਲ, 22 ਸਤੰਬਰ (ਸਰਬਜੀਤ ਸਿੰਘ)- ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਵਿਖੇ ਬੀਤੇ ਦਿਨੀਂ ਅੰਤਰਰਾਸ਼ਟਰੀ ਉਜੋਨ ਦਿਵਸ ਮਨਾਇਆ ਗਿਆ | ਇਸ ਮੌਕੇ ਵਾਤਾਵਰਣ ਸਬੰਧੀ ਸਕੂਲ ਦੇ ਵਿਦਿਅਰਥੀਆਂ ਨੇ ਨਾਟਕ ਪੇਸ਼ ਕੀਤੇ | ਇਸ ਸਮੇਂ ਪਿ੍ੰਸੀਪਲ ...

ਪੂਰੀ ਖ਼ਬਰ »

ਤੇਲ ਦੀਆਂ ਨਿੱਤ ਵਧਦੀਆਂ ਕੀਮਤਾਂ ਨੇ ਪ੍ਰਭਾਵਿਤ ਕੀਤੀ ਆਮ ਜਨਤਾ- ਕਾਮਰੇਡ ਆਗੂ

ਫਤਿਆਬਾਦ, 22 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਪਹਿਲਾਂ ਨੋਟਬੰਦੀ ਤੇ ਜੀ.ਐੱਸ.ਟੀ. ਨੇ ਆਮ ਜਨਤਾ ਅਤੇ ਛੋਟੇ ਵਪਾਰੀਆਂ ਦਾ ਕੰਮ ਠੱਪ ਕਰਕੇ ਜਿਥੇ ਲੋਕਾਂ ਦੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਕੀਤਾ, ਉਥੇ ਨਿਤ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ...

ਪੂਰੀ ਖ਼ਬਰ »

ਕੋਟਪਾ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਪੱਟੀ 22 ਸਤੰਬਰ (ਪ੍ਰਭਾਤ ਮੌਗਾ)-ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੇ ਨਿਰਦੇਸ਼ਾ ਤੇ ਮੈਡੀਕਲ ਅਫਸਰ ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਬਲਾਕ ਪੱਧਰੀ ਟਾਕਸ ਫੋਰਸ ਟੀਮ ਵਲੋਂ ਕੈਰੋ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ...

ਪੂਰੀ ਖ਼ਬਰ »

ਮੁੰਡਾਪਿੰਡ, ਫਤਿਆਬਾਦ, ਜੌਹਲ, ਬ੍ਰਹਮਪੁਰਾ ਤੋਂ ਅਕਾਲੀ ਉਮੀਦਵਾਰ ਜੇਤੂ

ਫਤਿਆਬਾਦ, 22 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚੋਂ ਬਲਾਕ ਚੋੋਹਲਾ ਸਾਹਿਬ ਦੇ ਜ਼ੋਨ ਫਤਿਆਬਾਦ, ਜ਼ੋਨ ਮਾਣਕੇ ਦੇ ਕੇ, ਜ਼ੋਨ ਮੁੰਡਾਪਿੰਡ, ਜ਼ੋਨ ਡੇਹਰਾ ਸਾਹਿਬ 'ਚੋਂ ਕ੍ਰਮਵਾਰ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਜਿੱਤ ਨੇ ਲੋਕਾਂ ਸਰਕਾਰ 'ਤੇ ਵਿਸ਼ਵਾਸ ਬਣਾਇਆ

ਅਮਰਕੋਟ, 22 ਸਤੰਬਰ (ਭੱਟੀ)-ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸੂਬੇ ਭਰ 'ਚ ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ 'ਚ ਹੋ ਰਹੇ ਵਿਕਾਸ ਤੋਂ ਲੋਕ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਜਤਿੰਦਰਪਾਲ ਸਿੰਘ

ਝਬਾਲ-ਭਰ ਜਵਾਨੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਤਿੰਦਰਪਾਲ ਸਿੰਘ ਦਾ ਜਨਮ 25 ਸਤੰਬਰ 1993 ਨੂੰ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਪਿਤਾ ਸੰਗਾਰਾ ਸਿੰਘ ਦੇ ਗ੍ਰਹਿ ਪਿੰਡ ਝਬਾਲ ਖੁਰਦ ਵਿਖੇ ਹੋਇਆ | 10+2 ਦੀ ਪੜ੍ਹਾਈ ਤੋਂ ਬਾਅਦ ਆਪ ਨੇ ਬੀ.ਕਾਮ ਦੀ ਪੜ੍ਹਾਈ ...

ਪੂਰੀ ਖ਼ਬਰ »

ਸਰਦਾਰਨੀ ਕੁਲਜੀਤ ਕੌਰ

ਪੱਟੀ-ਸਰਦਾਰਨੀ ਕੁਲਜੀਤ ਕੌਰ ਦਾ ਜਨਮ 17 ਨਵੰਬਰ 1928 ਨੂੰ ਪਿੰਡ ਉਕਾੜਾ (ਪਾਕਿਸਤਾਨ) ਵਿਚ ਸਰਦਾਰਨੀ ਸੰਤ ਕੌਰ ਦੀ ਕੁਖੋਂ ਸ. ਭਗਤ ਸਿੰਘ ਦੇ ਘਰ ਹੋਇਆ, ਜੋ ਉਸ ਮੌਕੇ ਰਸਾਲੇ ਵਿੱਚ ਨੌਕਰੀ ਕਰਦੇ ਸਨ | ਉਸ ਸਮੇਂ ਮਾਤਾ ਕੁਲਜੀਤ ਕੌਰ ਦੇ ਨਾਨਾ ਜੀ ਬਾਊ ਮੱਲ ਸਿੰਘ ਆਖੰਡ ...

ਪੂਰੀ ਖ਼ਬਰ »

ਨਤੀਜਿਆਂ ਤੋਂ ਬਾਅਦ ਬਲਾਕ ਸੰਮਤੀ 'ਤੇ ਕਾਂਗਰਸ ਪਾਰਟੀ ਦਾ ਪੂਰੀ ਤਰ੍ਹਾਂ ਕਬਜ਼ਾ

n ਜੇਤੂ ਉਮੀਦਵਾਰ ਜੇਤੂ ਚਿੰਨ੍ਹ ਬਣਾਉਦੇ ਹੋਏ ਉਮੀਦਵਾਰ | ਤਸਵੀਰ : ਬੌਬੀ ਭਿੱਖੀਵਿੰਡ, 22 ਸਤੰਬਰ (ਬੋਬੀ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਹਲਕਾ ਖੇਮਕਰਨ ਦੇ ਬਲਾਕ ਭਿੱਖੀਵਿੰਡ ਜਿੱਥੇ ਬਲਾਕ ਸੰਮਤੀ ਦੀਆਂ ਕੁੱਲ 24 ਸੀਟਾਂ ਸਨ | ਜਿਨ੍ਹਾਂ ...

ਪੂਰੀ ਖ਼ਬਰ »

5178 ਅਧਿਆਪਕ ਅੱਜ ਕਰਨਗੇ ਹਲਕਾ ਵਿਧਾਇਕ ਦੇ ਘਰ ਮੂਹਰੇ ਭੁੱਖ ਹੜਤਾਲ

ਤਰਨ ਤਾਰਨ, 22 ਸਤੰਬਰ (ਲਾਲੀ ਕੈਰੋਂ)-5178 ਅਧਿਆਪਕਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਚੋਪੜਾ ਨੇ ਤਰਨ ਤਾਰਨ ਵਿਖੇ ਮੀਟਿੰਗ ਮੌਕੇ ਬੋਲਦਿਆਂ ਕਿਹਾ ਕਿ 5178 ਮਾਸਟਰ ਕਾਡਰ ਅਧਿਆਪਕ ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ 'ਤੇ ਤਿੰਨ ...

ਪੂਰੀ ਖ਼ਬਰ »

ਬਲਾਕ ਵਲਟੋਹਾ ਦੀਆਂ ਤਿੰਨ ਪੰਚਾਇਤ ਸੰਮਤੀਆਂ ਕਾਂਗਰਸ ਪਾਰਟੀ ਨੇ ਜਿੱਤੀ

ਅਮਰਕੋਟ, 22 ਸਤੰਬਰ (ਗੁਰਚਰਨ ਸਿੰਘ ਭੱਟੀ)-ਬਲਾਕ ਵਲਟੋਹਾ ਅਧੀਨ ਆਉਂਦੇ ਤਿੰਨ ਜ਼ੋਨਾਂ ਦੀਆਂ ਪੰਚਾਇਤ ਸੰਮਤੀਆਂ ਦੇ ਐਲਾਨੇ ਨਤੀਜੇ 'ਚ ਤਿੰਨਾਂ ਤੋਂ ਕਾਂਗਰਸ ਪਾਰਟੀ ਦੀਆਂ ਮਹਿਲਾ ਉਮੀਦਵਾਰ ਜੇਤੂ ਰਹੀਆਂ | ਬਲਾਕ ਵਲਟੋਹਾ ਦੀਆਂ ਕੁਲ 18 ਪੰਚਾਇਤ ਸੰਮਤੀਆਂ 'ਚੋਂ 15 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX