ਤਾਜਾ ਖ਼ਬਰਾਂ


ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਤਮਗ਼ਾ ਜੇਤੂ ਖਿਡਾਰੀਆਂ ਦੇ ਕੋਚਾਂ ਦੀ ਵੀ ਪ੍ਰਸ਼ੰਸਾ....
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  1 day ago
ਅਲੀਗੜ੍ਹ, 16 ਅਕਤੂਬਰ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ) ਨੇ ਤਿੰਨ 'ਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਏ.ਐਮ.ਯੂ ਨੇ ਵਧੀਕ ਕਮੇਟੀ ਦੀ ਰਿਪੋਰਟ ਦੇ ਬਾਅਦ ਇਹ ਫ਼ੈਸਲਾ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ...
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਵਿਧਾਇਕਾਂ ਨੇ ਕਾਂਗਰਸ ਨੂੰ ਅਸਤੀਫ਼ਾ ਦੇ...
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਕਰੀਬ 40 ਕਰੋੜ ਰੁਪਏ ਦੀ ਬੈਂਕ ਘਪਲੇ ਮਾਮਲਿਆਂ 'ਚ ਲੋੜੀਂਦੇ ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਸੀ. ਬੀ. ਆਈ. ਦੀ ਬੇਨਤੀ 'ਤੇ ਇੰਡੋਨੇਸ਼ੀਆ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਟਰਪੋਲ ਨੇ ਸੀ. ਬੀ. ਆਈ. ਦੀ....
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  1 day ago
ਐੱਸ. ਏ. ਐੱਸ. ਨਗਰ, 16 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਇਨਸਾਫ਼ ਪਾਰਟੀ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿੱਦਿਆ ਭਵਨ ਜਾ ਕੇ ਸਕੱਤਰ ਸਕੂਲ ਸਿੱਖਿਆਂ ਕ੍ਰਿਸ਼ਨ ਕੁਮਾਰ ਤੋਂ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ ..
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  1 day ago
ਮੁਰਾਦਾਬਾਦ, 16 ਅਕਤੂਬਰ - ਉਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਕੁਡੰਕੀ ਇਲਾਕੇ 'ਚ ਇਕ ਕੰਧ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  1 day ago
ਗਾਂਧੀਨਗਰ, 16 ਅਕਤੂਬਰ- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਅਲੰਗ ਥਾਣਾ ਖੇਤਰ ਅਧੀਨ ਪੈਂਦੇ ਪਾਂਚ ਪੀਪਲਾ ਪਿੰਡ 'ਚ ਇੱਕ ਔਰਤ ਨੇ ਆਪਣੇ ਪੰਜ ਬੱਚਿਆਂ ਸਮੇਤ ਖੂਹ 'ਚ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਹੋ ਗਈ, ਜਦਕਿ ਔਰਤ ਅਤੇ ਉਸ...
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  1 day ago
ਸੰਗਰੂਰ, 16 ਅਕਤੂਬਰ (ਧੀਰਜ ਪਸ਼ੋਰੀਆ)- ਐਸ.ਐਸ.ਏ./ਅਸਾ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਤੋਂ ਬਾਅਦ ਅਧਿਆਪਕਾਂ ਦਾ ਸਰਕਾਰ ਪ੍ਰਤੀ ਗ਼ੁੱਸਾ ਲਗਾਤਾਰ ਵੱਧ ਰਿਹਾ ਹੈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਬਲਬੀਰ ਚੰਦ ਲੌਂਗੋਵਾਲ ਨੇ ਦੱਸਿਆ ...
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  1 day ago
ਮੋਹਾਲੀ, 16 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਰੋਸਾ ਦਿੱਤਾ ਕਿ ਖ਼ਤਰਾ ਵਧਣ ਕਾਰਨ ਸੂਬਾ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਸੁਰੱਖਿਆ...
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  1 day ago
ਤਿਰੂਵਨੰਤਪੁਰਮ, 16 ਅਕਤੂਬਰ- ਕੇਰਲ ਦੇ ਨਿਲਾਕਲ 'ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਔਰਤਾਂ ਦਾ ਇੱਕ ਸਮੂਹ ਸਰਕਾਰੀ ਕੇ. ਐੱਸ. ਆਰ. ਟੀ. ਸੀ. ਬੱਸ 'ਚ ਸਵਾਰ ਹੋ ਕੇ ਵਿਸ਼ਵ ਪ੍ਰਸਿੱਧ ਅਯੱਪਾ ਮੰਦਰ ਦੀ ਸਭ ਤੋਂ ਨਜ਼ਦੀਕੀ ਸੜਕ ਕੇਂਦਰ ਦੇ ਕੋਲ ਮੌਜੂਦ...
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕਾਂਗਰਸ ਵੱਲੋਂ ਭਾਜਪਾ ਸਰਕਾਰ...
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਰਾਮ ਤੀਰਥ, 16 ਅਕਤੂਬਰ (ਧਰਮਵੀਰ ਸਿੰਘ ਔਲਖ) - ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਦੇ 2 ਭੈਣਾਂ ਦੇ ਇਕਲੌਤੇ ਅੰਮ੍ਰਿਤਧਾਰੀ ਨੌਜਵਾਨ ਵੀਰ ਜਗਰੂਪ ਸਿੰਘ (22) ਪੁੱਤਰ ਪ੍ਰਗਟ ਸਿੰਘ ਦੀ ਮੋਗਾ ਨੇੜੇ ਭੇਦ ਭਰੀ ਹਾਲਤ 'ਚ ਮੌਤ ਹੋਣ ਦੀ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  1 day ago
ਭੁਵਨੇਸ਼ਵਰ, 16 ਅਕਤੂਬਰ- ਉੜੀਸਾ 'ਚ 'ਤਿਤਲੀ' ਤੂਫ਼ਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਇਸ ਕਾਰਨ ਸੂਬੇ ਦੇ 16 ਜ਼ਿਲ੍ਹਿਆਂ ਦੇ 7402 ਪਿੰਡਾਂ ਦੇ 57.08 ਲੱਖ ਲੋਕ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫ਼ਾਨ...
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਬਾਹਰ ਇੱਕ ਜੋੜੇ ਨੂੰ ਪਿਸਤੌਲ ਨਾਲ ਧਮਕਾਉਂਦਾ ਨਜ਼ਰ...
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  1 day ago
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  1 day ago
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  1 day ago
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  1 day ago
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  1 day ago
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  1 day ago
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  1 day ago
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  1 day ago
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  1 day ago
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  1 day ago
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  1 day ago
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  1 day ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  1 day ago
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  1 day ago
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  1 day ago
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  1 day ago
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  1 day ago
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  1 day ago
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  1 day ago
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 1 hour ago
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  2 days ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  2 days ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  2 days ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  2 days ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  2 days ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  2 days ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  2 days ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  2 days ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਰੂਪਨਗਰ

ਜ਼ਿਲ੍ਹਾ ਰੂਪਨਗਰ 'ਚ ਜ਼ਿਲ੍ਹਾ ਪ੍ਰੀਸ਼ਦ ਤੇ 5 ਪੰਚਾਇਤ ਸੰਮਤੀਆਂ 'ਤੇ ਕਾਂਗਰਸ ਦਾ ਮੁਕੰਮਲ ਕਬਜ਼ਾ

ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੀਆਂ 5 ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਪਛੜ ਕੇ ਮੁਕੰਮਲ ਹੋਈ, ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚੋਂ 8 ਜ਼ੋਨਾਂ 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ ਜਦੋਂ ਕਿ 2 ਜ਼ੋਨਾਂ ਦਾ ਨਤੀਜਾ ਐਲਾਨਿਆ ਨਹੀਂ ਜਾ ਸਕਿਆ | ਪ੍ਰਾਪਤ ਨਤੀਜਿਆਂ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਵਿਰੋਧੀਆਂ ਦਾ ਸਫਾਇਆ ਕਰਕੇ ਪੰਜੇ ਪੰਚਾਇਤ ਸੰਮਤੀਆਂ 'ਤੇ ਮੁਕੰਮਲ ਕਬਜ਼ਾ ਜਮਾ ਲਿਆ ਹੈ | ਜ਼ਿਲ੍ਹਾ ਪ੍ਰੀਸ਼ਦ ਦੇ 10 ਚੋਂ 8 ਜ਼ੋਨਾਂ 'ਤੇ ਕਾਂਗਰਸ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ , 2 ਜ਼ੋਨਾਂ ਦਾ ਨਤੀਜਾ ਐਲਾਨਿਆ ਨਹੀਂ ਜਾ ਸਕਿਆ ਜਿਨ੍ਹਾਂ 'ਤੇ ਕਾਂਗਰਸ ਉਮੀਦਵਾਰ ਅੱਗੇ ਚੱਲ ਰਹੇ ਸਨ | ਐਲਾਨੇ ਗਏ ਨਤੀਜਿਆਂ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਨੰਬਰ 4 ਤਖਤਗੜ੍ਹ ਜ਼ੋਨ ਤੋਂ ਕਾਂਗਰਸ ਦੇ ਡਾ: ਦੇਸ ਰਾਜ, ਭਰਤਗੜ੍ਹ 6 ਤੋਂ ਕਾਂਗਰਸ ਦੇ ਨਰਿੰਦਰ ਕੁਮਾਰ ਪੁਰੀ, ਕੋਟਲਾ ਨਿਹੰਗ 7 ਤੋਂ ਕਾਂਗਰਸ ਦੇ ਕਰਮ ਸਿੰਘ ਭੰਗਾਲਾ, ਬੇਲਾ 8 ਤੋਂ ਕਾਂਗਰਸ ਦੀ ਬਿਮਲ ਕੌਰ, ਮੋਰਿੰਡਾ ਰੂਰਲ 9 ਤੋਂ ਕਾਂਗਰਸ ਦੀ ਮਨਜੀਤ ਕੌਰ ਭੰਗੂ, ਦੜੌਲੀ ਲੋਅਰ ਤੋਂ ਕਾਂਗਰਸ ਦੀ ਕ੍ਰਿਸ਼ਨਾ ਦੇਵੀ, ਬਿਭੌਰ ਸਾਹਿਬ ਜ਼ੋਨ ਨੰਬਰ 2 ਤੋਂ ਕਾਂਗਰਸ ਦੀ ਦਰਸ਼ਨਾ ਦੇਵੀ ਅਤੇ ਕੋਟਲਾ ਜ਼ੋਨ ਨੰਬਰ 3 ਤੋਂ ਮਨਿੰਦਰ ਕੌਰ ਜੇਤੂ ਐਲਾਨੇ ਗਏ ਹਨ | ਜਦੋਂ ਕਿ ਕਲਮਾਂ ਜ਼ੋਨ ਨੰਬਰ 5 ਅਤੇ ਮੁੰਡੀਆ ਜ਼ੋਨ ਨੰਬਰ 10 ਤੋਂ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਸਨ ਪਰ ਇਹ ਨਤੀਜਾ ਐਲਾਨਿਆ ਨਹੀਂ ਜਾ ਸਕਿਆ | ਜ਼ਿਲ੍ਹੇ ਦੀਆਂ 5 ਪੰਚਾਇਤ ਸੰਮਤੀਆਂ ਦੇ ਕੱੁਲ 95 ਜ਼ੋਨਾਂ ਵਿਚੋਂ 87 'ਤੇ ਹੋਈਆਂ ਵੋਟਾਂ ਵਿਚ ਕਾਂਗਰਸ ਪਾਰਟੀ ਦੇ 84 ਉਮੀਦਵਾਰ ਜੇਤੂ ਰਹੇ ਹਨ ਜਦੋਂ ਕਿ ਅਕਾਲੀ ਦਲ ਦੇ 7, ਭਾਜਪਾ ਦੇ 2 ਅਤੇ 2 ਕਾਂਗਰਸ ਪੱਖੀ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਇਨ੍ਹਾਂ ਵਿਚੋਂ 8 ਜ਼ੋਨਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਬਿਨਾ ਮੁਕਾਬਲਾ ਚੋਣ ਜਿੱਤ ਗਏ ਸਨ |
ਰੂਪਨਗਰ ਪੰਚਾਇਤ ਸੰਮਤੀ ਦੇ 23 'ਚੋਂ 21 ਜ਼ੋਨਾਂ 'ਤੇ ਕਾਂਗਰਸ ਜੇਤੂ:
ਅਕਾਲੀ/ਭਾਜਪਾ ਦਾ 1 ਅਤੇ 1 ਆਜ਼ਾਦ ਜੇਤੂ
ਪੰਚਾਇਤ ਸੰਮਤੀ ਰੂਪਨਗਰ ਦੇ 23 ਜ਼ੋਨਾਂ ਵਿਚੋਂ 21 ਜ਼ੋਨਾਂ ਦੀ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿਖੇ ਥੋੜੀ ਪਛੜ ਕੇ ਅਰੰਭ ਹੋਈ ਅਤੇ ਸੁਸਤ ਚਾਲ ਕਾਰਨ ਨਤੀਜੇ ਵੀ ਪਛੜ ਕੇ ਐਲਾਨੇ ਜਾ ਸਕੇ | ਪੰਚਾਇਤ ਸੰਮਤੀ ਦੇ 2 ਜ਼ੋਨਾਂ 'ਤੇ ਕਾਂਗਰਸ ਦੇ ਉਮੀਦਵਾਰ ਕੋਟਲਾ ਨਿਹੰਗ ਜ਼ੋਨ ਨੰਬਰ 10 ਤੋਂ ਨਰਿੰਦਰ ਸਿੰਘ ਅਤੇ ਝੱਲੀਆਂ ਕਲਾਂ ਜ਼ੋਨ 20 ਤੋਂ ਇਕਬਾਲ ਸਿੰਘ ਸਾਲਾਪੁਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਗਏ ਸਨ | ਅੱਜ 21 ਜ਼ੋਨਾਂ ਦੇ ਨਤੀਜਿਆਂ ਅਨੁਸਾਰ ਡਾਢੀ 1 ਨੰਬਰ ਜ਼ੋਨ ਤੇ ਦਿਲਬਾਗ ਸਿੰਘ ਕਾਂਗਰਸ 729 ਵੋਟਾਂ ਨਾਲ ਬੜਾ ਪਿੰਡ 2 ਨੰਬਰ ਤੋਂ ਅਜਮੇਰ ਸਿੰਘ ਕਾਂਗਰਸ 198 ਵੋਟਾਂ ਨਾਲ, ਭਰਤਗੜ੍ਹ 3 ਨੰਬਰ ਜ਼ੋਨ ਤੋਂ ਸੋਨੀਆ ਪੁਰੀ ਕਾਂਗਰਸ 779 ਵੋਟਾਂ ਨਾਲ, ਨੰਗਲ ਸਰਸਾ 4 ਨੰਬਰ ਜ਼ੋਨ ਤੋਂ ਮੈਡਮ ਦਾਨੀ ਕਾਂਗਰਸ 418 ਵੋਟਾਂ ਨਾਲ, ਸਿੰਘਪੁਰਾ 5 ਨੰਬਰ ਤੋਂ ਭੁਪਿੰਦਰ ਕੌਰ ਕਾਂਗਰਸ 223 ਨਾਲ, ਘਨੌਲੀ 6 ਨੰਬਰ ਤੋਂ ਦਵਿੰਦਰ ਕੌਰ ਕਾਂਗਰਸ 161 ਨਾਲ, ਲੌਦੀਮਾਜਰਾ 7 ਨੰਬਰ ਜ਼ੋਨ ਤੋਂ ਅਕਾਲੀ ਦਲ ਦੀ ਦਵਿੰਦਰ ਕੌਰ 603 ਵੋਟਾਂ ਨਾਲ, ਮਲਿਕਪੁਰ 8 ਨੰਬਰ ਤੋਂ ਕਾਂਗਰਸ ਦੇ ਨਰਿੰਦਰ ਸੈਣੀ 289 ਵੋਟਾਂ ਨਾਲ, ਖੁਆਸਪੁਰਾ 9 ਨੰਬਰ ਜ਼ੋਨ ਤੋਂ ਕਾਂਗਰਸ ਦੇ ਰਮਨਦੀਪ ਸਿੰਘ 366 ਵੋਟਾਂ ਨਾਲ, ਮਗਰੋੜ 11 ਨੰਬਰ ਤੋਂ ਕਾਂਗਰਸ ਦੇ ਅਰਵਿੰਦਰ ਸਿੰਘ 1001 ਨਾਲ, ਠੌਣਾ 12 ਨੰਬਰ ਤੋਂ ਕਾਂਗਰਸ ਦੀ ਮਨਜੀਤ ਕੌਰ 92 ਵੋਟਾਂ ਨਾਲ, ਹਰੀਪੁਰ 13 ਨੰਬਰ ਤੋਂ ਕਾਂਗਰਸ ਦੀ ਸੁਖਦੇਵ ਕੌਰ 154 ਵੋਟਾਂ ਨਾਲ, ਪੁਰਖਾਲੀ 14 ਨੰਬਰ ਕਾਂਗਰਸ ਦੇ ਰਜਿੰਦਰ ਸਿੰਘ 666 ਵੋਟਾਂ ਨਾਲ, ਕਿਸ਼ਨਪੁਰਾ 15 ਨੰਬਰ ਜ਼ੋਨ ਤੋਂ ਕਾਂਗਰਸ ਦੇ ਸਰਵਨ ਖ਼ਾਨ 432 ਵੋਟਾਂ ਨਾਲ, ਚਿੰਤਗੜ੍ਹ 16 ਨੰਬਰ ਤੋਂ ਕਾਂਗਰਸ ਦੇ ਰੁਪਿੰਦਰ ਸਿੰਘ 35 ਵੋਟਾਂ ਨਾਲ, ਸਿੰਘ 17 ਨੰਬਰ ਜ਼ੋਨ ਤੋਂ ਆਜ਼ਾਦ (ਕਾਂਗਰਸ ਪੱਖੀ) ਕਾਂਗਰਸ ਉਮੀਦਵਾਰ ਤੋਂ 57 ਵੋਟਾਂ ਨਾਲ, ਸੀਹੋਂਮਾਜਰਾ 18 ਨੰਬਰ ਤੋਂ ਕਾਂਗਰਸ ਦੀ ਕੁਲਵਿੰਦਰ ਕੌਰ 134 ਵੋਟਾਂ ਨਾਲ, ਸਲੌਰਾ 19 ਨੰਬਰ ਜ਼ੋਨ ਤੋਂ ਕਾਂਗਰਸ ਦੀ ਕੁਲਵੰਤ ਕੌਰ 439 ਵੋਟਾਂ ਨਾਲ ਕਮਾਲਪੁਰ 21 ਨੰਬਰ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਗੁਰਵਿੰਦਰਜੀਤ ਸਿੰਘ 1265 ਵੋਟਾਂ ਨਾਲ, ਮਨਸੂਹਾ ਕਲਾਂ 22 ਨੰਬਰ ਤੋਂ ਕਾਂਗਰਸ ਦੀ ਪਰਮਜੀਤ ਕੌਰ 98 ਵੋਟਾਂ ਨਾਲ ਜੇਤੂ ਰਹੇ ਜਦੋਂ ਕਿ ਸ਼ਾਮਪੁਰ 23 ਨੰਬਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕਮਲਜੀਤ ਕੌਰ ਵਿਰੋਧੀ ਉਮੀਦਵਾਰ ਨੂੰ 625 ਵੋਟਾਂ ਨਾਲ ਹਰਾ ਕੇ ਜੇਤੂ ਐਲਾਨੇ ਗਏ |
ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਕੁੱਲ 15 ਬਲਾਕ ਸੰਮਤੀ ਜ਼ੋਨਾਂ ਵਿਚੋਂ 12 ਜ਼ੋਨਾਂ 'ਤੇ ਹੋਈ ਚੋਣ ਵਿਚ ਕਾਂਗਰਸ ਨੂੰ ਹੂੰਝਾ ਫੇਰ ਜਿੱਤ ਹਾਸਲ ਹੋਈ | ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ 11, ਸ਼ੋ੍ਰਮਣੀ ਅਕਾਲੀ ਦਲ ਨੂੰ 1, ਜਦਕਿ ਆਪ/ਆਜ਼ਾਦ ਨੂੰ ਕੋਈ ਵੀ ਸੀਟ ਹਾਸਲ ਨਹੀਂ ਹੋਈ | ਬੇਲਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿਚ ਵੀ ਕਾਂਗਰਸ ਦੇ ਉਮੀਦਵਾਰ ਬਿਮਲ ਕੌਰ 5688 ਵੋਟਾਂ ਨਾਲ ਜੇਤੂ ਰਹੇ ਹਨ ਇਨ੍ਹਾਂ ਨੂੰ 14317 ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਅਮਰਜੀਤ ਸਿੰਘ ਮੱਕੋਵਾਲ ਨੂੰ 8629 ਵੋਟਾਂ ਪਈਆਂ | ਕਾਂਗਰਸ ਦੀ ਜਿੱਤ ਦੇ ਅੰਦਾਜ਼ੇ ਭਾਵੇਂ ਪਹਿਲਾਂ ਹੀ ਲਗਾਏ ਜਾ ਰਹੇ ਸਨ | 15 ਜ਼ੋਨਾਂ 'ਚੋਂ 3 ਜ਼ੋਨ ਮੁੰਡੀਆਂ, ਸੰਧੂਆਂ ਅਤੇ ਦੁਗਰੀ ਜ਼ੋਨ ਤੋਂ ਪਹਿਲਾਂ ਹੀ ਕਾਂਗਰਸ ਦੇ ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਅਤੇ ਬਾਕੀ 12 ਜ਼ੋਨਾਂ 'ਚ ਹੋਈਆਂ ਚੋਣਾਂ ਵਿਚ ਜ਼ੋਨ ਨੰਬਰ 4 ਕੀੜੀ ਅਫਗਾਨਾ ਤੋਂ ਕਾਂਗਰਸ ਦੇ ਮਲਕੀਤ ਸਿੰਘ ਬਸੀ ਗੁਜਰਾਂ 1137 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੇ ਜਗਤ ਸਿੰਘ ਨੂੰ 642 ਵੋਟਾਂ ਪੋਲ ਹੋਈਆਂ , ਇੱਥੇ 20 ਨੋਟਾ ਅਤੇ 99 ਵੋਟਾਂ ਰੱਦ ਹੋਈਆਂ | ਜ਼ੋਨ ਨੰਬਰ 5 ਭਲਿਆਣ ਤੋਂ ਕਾਂਗਰਸ ਦੇ ਗਿਆਨੀ ਸ਼ਮਸ਼ੇਰ ਸਿੰਘ ਭੋਜੇਮਾਜਰਾ 361 ਵੋਟਾਂ ਨਾਲ ਜੇਤੂ ਰਹੇ, ਨੂੰ 1106, ਸ਼ੋ੍ਰਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਨੂੰ 745 ਵੋਟਾਂ ਭੁਗਤੀਆਂ ਜਦੋਂਕਿ 21 ਨੋਟਾ ਅਤੇ 91 ਵੋਟਾਂ ਰੱਦ ਹੋਈਆਂ | ਜ਼ੋਨ ਨੰਬਰ 6 ਮਕੜੋਨਾ ਕਲਾਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਰਜਿੰਦਰ ਕੌਰ ਸਲੇਮਪੁਰ 1005 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਜੀਤ ਕੌਰ ਤੋਂ 205 ਵੋਟਾਂ ਨਾਲ ਜੇਤੂ ਰਹੇ ਇੱਥੇ ਕਾਂਗਰਸ ਨੂੰ 800, ਆਜ਼ਾਦ ਨੂੰ 201, ਨੋਟਾ 9 ਅਤੇ 81 ਵੋਟਾਂ ਰੱਦ ਹੋਈਆਂ ਹਨ | ਜ਼ੋਨ 7 ਬਜੀਦਪੁਰ ਤੋਂ ਕਾਂਗਰਸੀ ਉਮੀਦਵਾਰ ਭੁਪਿੰਦਰ ਕੌਰ 1124 ਵੋਟਾਂ ਲੈ ਕੇ ਅਕਾਲੀ ਉਮੀਦਵਾਰ ਬਲਬੀਰ ਕੌਰ ਤੋਂ 184 ਵੋਟਾਂ ਨਾਲ ਜੇਤੂ ਰਹੇ ਇੱਥੇ ਅਕਾਲੀ ਉਮੀਦਵਾਰ ਨੂੰ 940, ਨੋਟਾ 26 ਅਤੇ 98 ਵੋਟਾਂ ਰੱਦ ਹੋਈਆਂ ਹਨ | ਜ਼ੋਨ 8 ਬੇਲਾ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਜਟਾਣਾ 1091 ਵੋਟਾਂ ਲੈ ਕੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਤੋਂ 598 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 493, ਅਕਾਲੀ ਦਲ ਨੂੰ 340, ਨੋਟਾ 2, ਰੱਦ ਹੋਈਆਂ 126 ਵੋਟਾਂ | ਇਸੇ ਤਰ੍ਹਾਂ ਜ਼ੋਨ ਨੰਬਰ 9 ਪਿਰੋਜਪੁਰ ਤੋਂ ਕਾਂਗਰਸ ਦੇ ਉਮੀਦਵਾਰ ਰੋਹਿਤ ਸੱਭਰਵਾਲ 221 ਵੋਟਾਂ ਨਾਲ ਜੇਤੂ ਰਹੇ, ਉਨ੍ਹਾਂ ਨੂੰ 1131 ਵੋਟਾਂ ਅਕਾਲੀ ਦਲ ਦੇ ਦਵਿੰਦਰਪਾਲ ਸਿੰਘ ਨੂੰ 910, ਆਜ਼ਾਦ ਦੇ ਗੁਰਮੇਲ ਸਿੰਘ ਨੂੰ 106, ਨੋਟਾ 15 ਅਤੇ 92 ਵੋਟਾਂ ਰੱਦ ਹੋਈਆਂ ਹਨ | ਜ਼ੋਨ ਨੰਬਰ 10 ਮਨਜੀਤਪੁਰ ਤੋਂ ਕਾਂਗਰਸ ਦੀ ਹਰਬੰਸ ਕੌਰ 284 ਵੋਟਾਂ ਨਾਲ ਜੇਤੂ ਰਹੀ, ਨੂੰ 1049 ਵੋਟਾਂ ਪੋਲ ਹੋਈਆਂ , ਅਕਾਲੀ ਦਲ ਦੇ ਪਰਮਜੀਤ ਕੌਰ ਨੂੰ 765, ਨੋਟਾ 13 ਅਤੇ 81 ਵੋਟਾਂ ਰੱਦ ਹੋਈਆਂ ਹਨ | ਜ਼ੋਨ ਨੰਬਰ 11 ਬਰਸਾਲਪੁਰ ਤੋਂ ਕਾਂਗਰਸੀ ਉਮੀਦਵਾਰ ਦਵਿੰਦਰ ਸਿੰਘ ਬਰਸਾਲਪੁਰ 658 ਵੋਟਾਂ ਨਾਲ ਜੇਤੂ ਰਹੇ ਉਨ੍ਹਾਂ ਨੂੰ 1373 ਵੋਟਾਂ ਪੋਲ ਹੋਈਆਂ ਇੱਥੇ ਅਕਾਲੀ ਦਲ ਦੀ ਸ੍ਰੀਮਤੀ ਗੁਰਪ੍ਰੀਤ ਕੌਰ ਗਰਚਾ ਨੂੰ 715, ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਭੂਰੜੇ ਨੰੂ 259 ਵੋਟਾਂ ਪੋਲ ਹੋਈਆਂ ਹਨ ਜਦਕਿ ਨੋਟਾ 4 ਅਤੇ 74 ਰੱਦ ਹੋਈਆਂ ਹਨ | ਜ਼ੋਨ ਨੰਬਰ 12 ਬਹਿਰਾਮਪੁਰ ਬੇਟ ਤੋਂ ਕਾਂਗਰਸੀ ਉਮੀਦਵਾਰ ਰਜਨੀ 440 ਵੋਟਾਂ ਨਾਲ ਜੇਤੂ ਰਹੇ ਉਨ੍ਹਾਂ ਨੂੰ 1163, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਾ ਦੇਵੀ 723 ਵੋਟਾਂ ਪੋਲ ਹੋਈਆਂ ਜਦਕਿ ਨੋਟਾ 16 ਅਤੇ 63 ਵੋਟਾਂ ਰੱਦ ਹੋਈਆਂ ਹਨ | ਜ਼ੋਨ 17 ਮਹਿਤੋਤ ਤੋਂ ਕਾਂਗਰਸੀ ਉਮੀਦਵਾਰ ਸੀਤਲ ਸਿੰਘ 441 ਵੋਟਾਂ ਨਾਲ ਜੇਤੂ ਰਹੇ, ਨੂੰ 1289, ਸ਼ੋ੍ਰਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 848 ਵੋਟਾਂ ਪੋਲ ਹੋਈਆਂ ਨੋਟਾ 18 ਅਤੇ 63 ਵੋਟਾਂ ਰੱਦ ਹੋਈਆਂ | ਇਸੇ ਤਰ੍ਹਾਂ ਜ਼ੋਨ ਨੰਬਰ 14 ਸਲਾਹਪੁਰ ਤੋਂ ਡਾ: ਬਲਵਿੰਦਰ ਸਿੰਘ ਧੁੰਮੇਵਾਲ 172 ਵੋਟਾਂ ਨਾਲ ਜੇਤੂ ਰਹੇ ਨੂੰ 867, ਅਕਾਲੀ ਦਲ ਦੇ ਰਾਮਜੀ ਦਾਸ ਨੂੰ 695 ਅਤੇ ਆਮ ਆਦਮੀ ਪਾਰਟੀ ਦੇ ਸ਼ਰਨਦੀਪ ਸਿੰਘ ਨੂੰ 185 ਵੋਟਾਂ ਪੋਲ ਹੋਈਆਂ ਜਦਕਿ 7 ਨੋਟਾ ਅਤੇ 93 ਵੋਟਾਂ ਰੱਦ ਪਾਈਆਂ ਗਈਆਂ ਹਨ | ਜ਼ੋਨ 17 ਅਸਰਪੁਰ ਤੋਂ ਕਾਂਗਰਸੀ ਉਮੀਦਵਾਰ ਰਣਜੀਤ ਕੌਰ 5 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਹਨ | ਕਾਂਗਰਸ ਨੂੰ 817, ਅਕਾਲੀ ਦਲ ਨੂੰ 812 ਵੋਟਾਂ ਪੋਲ ਹੋਈਆਂ ਹਨ ਜਦਕਿ 5 ਨੋਟਾ ਅਤੇ 39 ਵੋਟਾਂ ਰੱਦ ਹੋਈਆਂ ਹਨ | ਇਨ੍ਹਾਂ ਚੋਣਾਂ ਵਿਚ ਹਾਰਨ ਵਾਲੇ ਪ੍ਰਮੁੱਖ ਉਮੀਦਵਾਰਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਬੇਲਾ ਜ਼ੋਨ ਤੋਂ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ ਦਾ ਭਤੀਜਾ ਦਵਿੰਦਰਪਾਲ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਕੌਰ ਗਰਚਾ, ਬਸਪਾ ਦੇ ਹਲਕਾ ਪ੍ਰਧਾਨ ਗੁਰਪ੍ਰੀਤ ਸਿੰਘ ਭੂਰੜੇ, ਸਰਗਰਮ ਅਕਾਲੀ ਵਰਕਰ ਰਾਮਜੀ ਦਾਸ ਸ਼ਾਮਿਲ ਹਨ |
ਪੰਚਾਇਤ ਸੰਮਤੀ ਅਨੰਦਪੁਰ ਸਾਹਿਬ ਦੇ 24 ਜ਼ੋਨਾਂ 'ਚੋਂ 23 'ਤੇ ਕਾਂਗਰਸ ਜੇਤੂ
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਦੇ ਕੁੱਲ 24 ਚੋਂ 23 ਜ਼ੋਨਾਂ 'ਚ ਕਾਂਗਰਸ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ ਜਦੋਂ ਕਿ ਬੀ. ਜੇ. ਪੀ. ਨੂੰ ਮਹਿਜ 1 ਜ਼ੋਨ ਤੋਂ ਹੀ ਜਿੱਤ ਨਸੀਬ ਹੋਈ ਹੈ | ਅੱਜ ਗੁਰੂ ਤੇਗ ਬਹਾਦਰ ਬਹੁਤਕਨੀਕੀ ਕਾਲਜ ਅਗੰਮਪੁਰ ਵਿਖੇ ਵੋਟਾਂ ਦੀ ਗਿਣਤੀ ਹੋਈ | ਉਪ ਮੰਡਲ ਮੈਜਿਸਟੇ੍ਰਟ-ਕਮ-ਚੋਣ ਅਧਿਕਾਰੀ ਵਲੋਂ ਜਾਰੀ ਕੀਤੇ ਨਤੀਜਿਆਂ ਅਨੁਸਾਰ ਜ਼ੋਨ ਨੰ: 1 ਪੱਟੀ ਤੋਂ ਕਾਂਗਰਸ ਦੀ ਸੁਰੇਸ਼ ਕੁਮਾਰੀ ਨੇ 1196 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਭਾਜਪਾ ਦੀ ਸੁਦੇਸ਼ ਕੁਮਾਰੀ ਨੂੰ 1067 ਵੋਟ ਮਿਲੇ | ਜ਼ੋਨ ਨੰ: 2 ਭਲਾਣ ਤੋਂ ਕਾਂਗਰਸ ਦੇ ਸੁਰੇਸ਼ ਕੁਮਾਰ ਨੇ 1301 ਵੋਟ ਪ੍ਰਾਪਤ ਕਰਕੇ ਜੇਤੂ ਐਲਾਨੇ ਗਏ ਅਤੇ ਭਾਜਪਾ ਕੁਲਦੀਪ ਸਿੰਘ ਨੂੰ 1216 ਵੋਟ ਮਿਲੇ | ਜ਼ੋਨ ਨੰ: 3 ਗੰਗੂਵਾਲ ਤੋਂ ਕਾਂਗਰਸ ਦੀ ਊਸ਼ਾ ਰਾਣੀ ਨੇ 1085 ਵੋਟ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਭਾਜਪਾ ਦੀ ਮੀਨਾ ਦੇਵੀ ਨੂੰ 1020 ਵੋਟ ਪਏ | ਜ਼ੋਨ ਨੰ: 4 ਛੂਟੇਵਾਲ ਤੋਂ ਵੀ ਕਾਂਗਰਸ ਨੇ ਆਪਣੀ ਜਿੱਤਾਂ ਦੀ ਲੜੀ ਜਾਰੀ ਰੱਖਦਿਆਂ ਜੋਗਿੰਦਰ ਸਿੰਘ ਨੇ 1558 ਵੋਟ ਹਾਸਲ ਕੀਤੇ ਅਤੇ ਭਾਜਪਾ ਦੇ ਰੋਸ਼ਨ ਲਾਲ ਨੂੰ 1080 ਵੋਟ ਪਏ | ਜ਼ੋਨ ਨੰ: 5 ਸੁਖਸਾਲ 'ਚ ਵੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਦੀਦਾਰ ਚੰਦ ਨੇ 1385 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਭਾਜਪਾ ਦੇ ਪਰਮੀਤ ਸਿੰਘ ਨੂੰ 1295 ਵੋਟਾਂ ਨਾਲ ਹੀ ਸਬਰ ਕਰਨਾ ਪਿਆ | ਜ਼ੋਨ ਨ: 6 ਸਹਿਜੋਵਾਲ ਤੋਂ ਕਾਂਗਰਸੀ ਉਮੀਦਵਾਰ ਰਾਕੇਸ਼ ਕੁਮਾਰ 1478 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਜਦੋਂ ਕਿ ਭਾਜਪਾ ਦੇ ਸੁਨੀਲ ਕਾਂਤ ਨੂੰ 1064 ਵੋਟ ਮਿਲੇ | ਜ਼ੋਨ ਨੰ: 7 ਸਵਾਮੀਪੁਰ ਤੋਂ ਭਾਜਪਾ ਹਰਜਿੰਦਰ ਪਾਲ ਨੇ 1627 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਇੱਥੇ ਕਾਂਗਰਸ ਦੇ ਉਮੀਦਵਾਰ ਰੂਪ ਰਤਨ ਨੂੰ 1447 ਵੋਟ ਮਿਲੇ | ਜ਼ੋਨ ਨੰ: 8 ਦੜੋਲੀ ਹੇਠਲੀ ਤੋਂ ਕਾਂਗਰਸ ਦੇ ਚੰਨਣ ਸਿੰਘ ਨੇ 2087 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਭਾਜਪਾ ਦੇ ਜਰਨੈਲ ਸਿੰਘ ਨੂੰ 976 ਵੋਟਾਂ ਨਾਲ ਸਬਰ ਕਰਨਾ ਪਿਆ | ਜ਼ੋਨ ਨੰ: 9 ਟੱਪਰੀਆਂ ਹੇਠਲਾ ਤੋਂ ਵੀ ਕਾਂਗਰਸ ਦੀ ਊਸ਼ਾ ਰਾਣੀ ਨੇ 1068 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਭਾਜਪਾ ਦੀ ਰਾਜ ਕੁਮਾਰੀ ਨੂੰ 984 ਵੋਟ ਮਿਲੇ | ਜ਼ੋਨ ਨੰ: 10 ਥਲੂਹ ਤੋਂ ਵੀ ਕਾਂਗਰਸ ਦੀ ਕਿਰਨ ਦੇਵੀ ਨੂੰ 1305 ਵੋਟ ਹਾਸਲ ਹੋਏ ਅਤੇ ਭਾਜਪਾ ਦੀ ਸੀਨਾ ਸ਼ਰਮਾ ਨੂੰ 1210 ਵੋਟ ਮਿਲੇ | ਜ਼ੋਨ ਨੰ: 11 ਕੋਟਲਾ ਤੋਂ ਕਾਂਗਰਸ ਦੇ ਵਿਜੈ ਕੁਮਾਰ ਨੂੰ 1222 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਪਾਲ ਸਿੰਘ ਨੂੰ 1120 ਵੋਟ ਮਿਲੇ | ਜੋਨ ਨੰ: 12 ਬਾਸੋਵਾਲ ਤੋਂ ਕਾਂਗਰਸ ਦੀ ਸੁਮਨ ਬਾਲਾ ਨੂੰ 1155 ਵੋਟ ਅਤੇ ਭਾਜਪਾ ਦੀ ਰਾਮਾ ਦੇਵੀ ਨੂੰ 632 ਪੋਟ ਮਿਲੇ | ਜ਼ੋਨ ਨੰ: 13 ਸਮਲਾਹ ਤੋਂ ਸਖ਼ਤ ਮੁਕਾਬਲੇ 'ਚ ਕਾਂਗਰਸ ਦੇ ਕੁਲਦੀਪ ਚੰਦ ਨੇ 1510 ਵੋਟ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਭਾਜਪਾ ਦੇ ਜੀਤ ਰਾਮ ਨੂੰ 1476 ਵੋਟਾਂ ਨਾਲ ਸਬਰ ਕਰਨਾ ਪਿਆ | ਜ਼ੋਨ ਨੰ: 14 ਢੇਰ ਤੋਂ ਕਾਂਗਰਸ ਦੀ ਉਮੀਦਵਾਰ ਮਨਪ੍ਰੀਤ ਕੌਰ ਨੂੰ 1159, ਸ਼ੋ੍ਰਮਣੀ ਅਕਾਲੀ ਦਲ ਦੇ ਰਾਮਲੋਕ ਸਿੰਘ ਨੂੰ 631 ਅਤੇ ਆਜ਼ਾਦ ਉਮੀਦਵਾਰ ਰਘਬੀਰ ਸਿੰਘ ਨੂੰ 664 ਵੋਟ ਪ੍ਰਾਪਤ ਹੋਏ | ਜ਼ੋਨ ਨੰ: 15 ਦਸਗਰਾਂ ਤੋਂ ਕਾਂਗਰਸ ਦੀ ਉਮੀਦਵਾਰ ਫਰੀਦਾ ਨੇ 1497 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਜਸਪ੍ਰੀਤ ਕੌਰ ਨੂੰ 935 ਵੋਟ ਪ੍ਰਾਪਤ ਹੋਏ | ਜ਼ੋਨ ਨੰ: 17 ਅਜੌਲੀ ਤੋਂ ਕਾਂਗਰਸੀ ਉਮੀਦਵਾਰ ਨਿਰਮਲਾ ਦੇਵੀ ਨੇ 1160 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਜਦੋਂ ਕਿ ਭਾਜਪਾ ਦੀ ਜਸਵਿੰਦਰ ਕੌਰ 752 ਵੋਟ ਪਏ | ਜਦੋਂ ਕਿ ਸੰਮਤੀ ਦੇ ਜ਼ੋਨ ਨੰ: 16 ਅਗੰਮਪੁਰ ਤੋਂ ਕਾਂਗਰਸ ਦੇ ਰਾਮ ਪ੍ਰਕਾਸ਼ ਸਿੰਘ ਨਿਰਵਿਰੋਧ ਚੋਣ ਜਿੱਤ ਗਏ ਸਨ | ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਜ਼ੋਨ 18 ਲੋਦੀਪੁਰ ਕਾਂਗਰਸ ਦੀ ਸਕੁੰਤਲਾ ਦੇਵੀ ਨੇ 1187 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਰਪ੍ਰੀਤ ਕੌਰ ਨੂੰ 1068 ਵੋਟ ਮਿਲੇ | ਜ਼ੋਨ ਨੰ: 19 ਮੱਸੇਵਾਲ ਤੋਂ ਕਾਂਗਰਸ ਦੀ ਬਿਮਲਾ ਦੇਵੀ ਨੇ 1552 ਵੋਟ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਨਿੰਦਰ ਕੌਰ ਨੂੰ 1197 ਵੋਟ ਮਿਲੇ | ਜ਼ੋਨ ਨੰ: 20 ਝਿੰਜੜੀ ਤੋਂ ਪਰਮਿਲਾ ਰਾਣੀ ਕਾਂਗਰਸ ਨੇ 1401 ਵੋਟ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ | ਜਦੋਂ ਕਿ ਭਾਜਪਾ ਦੀ ਸਵੀਤਾ ਦੇਵੀ ਨੂੰ 1133 ਵੋਟ ਮਿਲੇ | ਜ਼ੋਨ ਨੰ: 21 ਦੁਬੇਟਾ ਤੋਂ ਕਾਂਗਰਸ ਦੇ ਸ਼ੁਭਕਰਨ ਨੇ 1128 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਭਾਜਪਾ ਦੇ ਰਮੇਸ ਕੁਮਾਰ ਨੂੰ 635 ਅਤੇ ਵਿਕਾਸ ਕੁਮਾਰ ਆਪ ਨੂੰ 333 ਵੋਟ ਮਿਲੇ | ਜ਼ੋਨ ਨੰ: 22 ਮਾਂਗੇਵਾਲ ਤੋਂ ਕਾਂਗਰਸ ਦੀ ਦਵਿੰਦਰ ਕੌਰ ਨੇ 1235 ਵੋਟ ਪ੍ਰਾਪਤ ਕੀਤੇ ਅਤੇ ਅਕਾਲੀ ਦਲ ਦੀ ਮਨਜੀਤ ਕੌਰ ਨੂੰ 749 ਵੋਟ ਮਿਲੇ | ਜ਼ੋਨ ਨੰ: 23 ਦੜਲੀ ਅੱਪਰ ਤੋਂ ਕਾਂਗਰਸ ਦੀ ਪੁਸ਼ਪਾ ਦੇਵੀ ਨੇ 1430 ਵੋਟ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਅਤੇ ਭਾਜਪਾ ਦੀ ਸੋਨੀਆ ਸ਼ਰਮਾ ਨੂੰ 803 ਵੋਟ ਮਿਲੇ | ਜ਼ੋਨ ਨੰ: 24 ਬੇਲਾ ਰਾਮਗੜ੍ਹ ਤੋਂ ਕਾਂਗਰਸ ਦੇ ਕਰਮਜੀਤ ਸਿੰਘ ਨੇ 1321 ਵੋਟ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਅਕਾਲੀ ਦਲ ਦੇ ਰਘਬੀਰ ਸਿੰਘ 1126 ਅਤੇ ਬਹਾਦਰ ਸਿੰਘ ਆਪ ਨੂੰ 75 ਤੇ ਦਰਸਨ ਸਿੰਘ ਆਜ਼ਾਦ ਨੂੰ 134 ਵੋਟ ਮਿਲੇ |ਇਸ ਤਰ੍ਹਾਂ ਕਾਂਗਰਸ ਨੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਚ ਹੂੰਝਾ ਫੇਰ ਜਿੱਤ ਹਾਸਲ ਕੀਤੀ |
ਬਲਾਕ ਸੰਮਤੀ ਨੂਰਪੁਰ ਬੇਦੀ 'ਤੇ ਕਾਂਗਰਸ ਦਾ ਮੁਕੰਮਲ ਕਬਜ਼ਾ
ਨੂਰਪੁਰ ਬੇਦੀ, (ਚੌਧਰੀ, ਢੀਂਡਸਾ, ਝਾਂਡੀਆਂ)-ਬਲਾਕ ਸੰਮਤੀ ਨੂਰਪੁਰ ਬੇਦੀ ਦੇ 18 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਦੋਵੇਂ ਜ਼ੋਨਾਂ ਦਾ ਨਤੀਜਾ ਅੱਜ ਦੇਰ ਸ਼ਾਮ ਐਲਾਨਿਆ ਗਿਆ | ਨਤੀਜਿਆਂ 'ਚ ਕਾਂਗਰਸ ਨੇ ਬਲਾਕ ਸੰਮਤੀ ਦੇ 18 ਜ਼ੋਨਾਂ ਵਿਚ 14 ਜਦਕਿ 2 ਅਕਾਲੀ ਦਲ, 1 ਭਾਜਪਾ ਤੇ 1 ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ | ਕਈ ਸਥਾਨਕ ਕਾਂਗਰਸੀ ਆਗੂਆਂ ਦੇ ਵਿਰੋਧ ਦੇ ਬਾਵਜੂਦ ਰੂਪਨਗਰ ਹਲਕੇ ਦੇ ਇੰਚਾਰਜ ਤੇ ਕਾਂਗਰਸ ਦੇ ਬੁਲਾਰੇ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਕਾਂਗਰਸ ਪਾਰਟੀ ਇੱਥੇ ਸਪੱਸ਼ਟ ਬਹੁਮਤ ਹਾਸਲ ਕਰਨ 'ਚ ਸਫਲ ਰਹੀ ਜਦੋਂ ਕਿ 'ਆਪ' ਦੇ ਮੌਜੂਦਾ ਵਿਧਾਇਕ ਦੀ ਭੈਣ ਜੋ ਸਾਂਝੇ ਮੋਰਚੇ ਦੀ ਟਿਕਟ ਤੋਂ ਚੋਣ ਲੜ ਰਹੀ ਸੀ ਹਾਰ ਗਈ ਤੇ ਸਾਂਝਾ ਮੋਰਚਾ ਖਾਤਾ ਵੀ ਨਾ ਖੋਲ੍ਹ ਸਕਿਆ | ਇਸ ਮੌਕੇ ਬਰਿੰਦਰ ਸਿੰਘ ਢਿੱਲੋਂ ਨੇ ਇਸ ਸ਼ਾਨਦਾਰ ਜਿੱਤ ਲਈ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਜਿੱਤ ਨਾਲ ਵਿਕਾਸ ਦੇ ਹੋਰ ਰਾਹ ਖੁੱਲ੍ਹਣਗੇ | ਬਲਾਕ ਦੀਆਂ ਦੋਵੇਂ ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਵੀ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ | ਸੰਮਤੀ ਜ਼ੋਨ ਨੰਬਰ 1 ਗੜ੍ਹਬਾਗਾ ਤੋਂ ਆਜ਼ਾਦ ਉਮੀਦਵਾਰ ਬਾਬੂ ਕਸ਼ਮੀਰੀ ਲਾਲ ਨੇ 1407 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੇ ਦੇਵ ਸਿੰਘ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ, ਦੇਵ ਸਿੰਘ ਨੂੰ 861 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਉਮੀਦਵਾਰ ਕਸ਼ਮੀਰੀ ਲਾਲ ਭਗਤ ਨੇ 715 ਵੋਟਾਂ ਪ੍ਰਾਪਤ ਕੀਤੀਆਂ, ਇੱਥੇ 248 ਵੋਟਾਂ ਰੱਦ ਹੋਈਆਂ | ਜ਼ੋਨ ਨੰ: 2 ਅਬਿਆਣਾ ਤੋਂ ਕਾਂਗਰਸ ਦੀ ਹਰਜੀਤ ਕੌਰ ਨੇ 1663 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਅਕਾਲੀ ਦਲ ਦੀ ਜਗੀਰ ਕੌਰ ਨੇ 971 ਵੋਟਾਂ ਪ੍ਰਾਪਤ ਕੀਤੀਆਂ ਜਦਕਿ 261 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 3 ਬਜਰੂੜ ਤੋਂ ਕਾਂਗਰਸ ਦੇ ਪ੍ਰੇਮ ਦਾਸ ਬਜਰੂੜ ਨੇ 895 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਇੱਥੋਂ ਅਕਾਲੀ ਦਲ ਦੇ ਮੋਹਣ ਸਿੰਘ ਨੂੰ 597 ਵੋਟਾਂ ਮਿਲੀਆਂ ਜਦਕਿ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੂੰ 469 ਵੋਟਾਂ ਮਿਲੀਆਂ | ਜ਼ੋਨ ਨੰ: 4 ਸਰਥਲੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਨੀਤਾ ਰਾਣੀ ਨੇ ਸਿੱਧੇ ਮੁਕਾਬਲੇ 'ਚ ਹਰਾਇਆ | ਦੋਵਾਂ ਨੂੰ ਕ੍ਰਮਵਾਰ 1301 ਤੇ 1289 ਵੋਟਾਂ ਮਿਲੀਆਂ ਜਦਕਿ 128 ਵੋਟਾਂ ਰੱਦ ਹੋਈਆਂ ਤੇ 33 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰਬਰ 5 ਤਖਤਗੜ੍ਹ ਤੋਂ ਕਾਂਗਰਸ ਦੀ ਉਮੀਦਵਾਰ ਰਵੀਨਾ ਬੇਗਮ ਨੇ 851 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਭਾਜਪਾ ਦੀ ਅੰਜੂ ਬਾਲਾ ਨੂੰ 811 ਜਦਕਿ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਭੈਣ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਨੂੰ 631 ਵੋਟਾਂ ਪ੍ਰਾਪਤ ਹੋਈਆਂ, 153 ਵੋਟਾਂ ਰੱਦ ਹੋਈਆਂ | ਜ਼ੋਨ ਨੰ: 6 ਬੈਂਸ ਤੋਂ ਕਾਂਗਰਸ ਦੇ ਉਮੀਦਵਾਰ ਧਰਮਪਾਲ ਨੇ 1058 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ ਨੇ 891 ਜਦਕਿ ਅਕਾਲੀ ਦਲ ਦੇ ਜੋਗਿੰਦਰ ਸਿੰਘ ਨੇ 847 ਵੋਟਾਂ ਪ੍ਰਾਪਤ ਕੀਤੀਆਂ | ਜ਼ੋਨ ਨੰ: 7 ਟਿੱਬਾ ਨੰਗਲ ਤੋਂ ਅਕਾਲੀ ਦਲ ਚੰਦਰ ਕਿਰਨ ਨੇ 1149 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਆਸ਼ਾ ਦੇਵੀ ਕਾਂਗਰਸ ਨੇ 707 ਵੋਟਾਂ ਜਦਕਿ ਆਜ਼ਾਦ ਉਮੀਦਵਾਰ ਮਨਿੰਦਰ ਕੌਰ ਨੇ 484 ਵੋਟਾਂ ਪ੍ਰਾਪਤ ਕੀਤੀਆਂ | 132 ਵੋਟਾਂ ਰੱਦ ਹੋਈਆਂ ਤੇ 9 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 8 ਆਜ਼ਮਪੁਰ ਤੋਂ ਕਾਂਗਰਸ ਦੇ ਗੁਰਨਾਮ ਦਾਸ ਨੇ 1330 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਅਕਾਲੀ ਦਲ ਦੇ ਕੇਸਰ ਸਿੰਘ ਨੇ 994 ਜਦਕਿ ਆਜ਼ਾਦ ਉਮੀਦਵਾਰ ਭਜਨ ਲਾਲ ਨੇ 800 ਵੋਟਾਂ ਪ੍ਰਾਪਤ ਕੀਤੀਆਂ | ਜ਼ੋਨ ਨੰ: 10 ਸਸਕੌਰ ਤੋਂ ਕਾਂਗਰਸ ਦੀ ਉਮੀਦਵਾਰ ਸਤਵੰਤ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਨੂੰ ਸਿੱਧੇ ਮੁਕਾਬਲੇ 'ਚ ਹਰਾਇਆ | ਕਾਂਗਰਸ ਦੀ ਉਮੀਦਵਾਰ ਨੇ 1347 ਜਦਕਿ ਅਕਾਲੀ ਦਲ ਦੀ ਨੀਲਮ ਕੁਮਾਰੀ ਨੇ 1218 ਵੋਟਾਂ ਪ੍ਰਾਪਤ ਕੀਤੀਆਂ | 193 ਵੋਟਾਂ ਰੱਦ ਹੋਈਆਂ ਜਦਕਿ 5 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 11 ਤੋਂ ਨੂਰਪੁਰ ਕਲਾਂ ਤੋਂ ਨਰਿੰਦਰ ਕੁਮਾਰ ਨੇ ਸਿੱਧੇ ਮੁਕਾਬਲੇ 'ਚ ਭਾਜਪਾ ਦੇ ਐਡਵੋਕੇਟ ਮੁਨੀਸ਼ ਕੁਮਾਰ ਨੇ ਹਰਾਇਆ | 163 ਵੋਟਾਂ ਰੱਦ ਹੋਈਆਂ ਜਦਕਿ 5 ਨੇ ਨੋਟਾ ਦੀ ਵਰਤੋਂ ਕੀਤੀ | ਨਰਿੰਦਰ ਕੁਮਾਰ ਨੇ 1818 ਜਦਕਿ ਮਨੀਸ਼ ਕੁਮਾਰ ਨੂੰ 1109 ਵੋਟਾਂ ਮਿਲੀਆਂ | ਜ਼ੋਨ ਨੰ: 12 ਕਰਤਾਰਪੁਰ ਤੋਂ ਕਾਂਗਰਸ ਦੀ ਉਮੀਦਵਾਰ ਭੋਲੀ ਦੇਵੀ ਨੇ 1624 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਜਸਵੀਰ ਕੌਰ (724 ਵੋਟਾਂ) ਨੂੰ ਹਰਾਇਆ | 137 ਵੋਟਾਂ ਰੱਦ ਹੋਈਆਂ ਜਦਕਿ 6 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 13 ਸਿੰਘਪੁਰ ਤੋਂ ਕਾਂਗਰਸ ਦੀ ਹਰਦੀਪ ਕੌਰ ਨੇ 1312 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਗੁਰਬਖਸ਼ ਕੌਰ (1263 ਵੋਟਾਂ) ਨੂੰ ਹਰਾਇਆ | 96 ਵੋਟਾਂ ਰੱਦ ਹੋਈਆਂ ਜਦਕਿ 23 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 14 ਠਾਣਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰੀਤਮ ਸਿੰਘ ਨੇ 1600 ਵੋਟ ਪ੍ਰਾਪਤ ਕਰਕੇ ਅਕਾਲੀ ਦਲ ਦੇ ਰਾਮ ਸਰੂਪ (1219 ਵੋਟਾਂ) ਨੂੰ ਹਰਾਇਆ | 137 ਵੋਟਾਂ ਰੱਦ ਹੋਈਆਂ ਜਦਕਿ 9 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 15 ਡੂਮੇਵਾਲ ਤੋਂ ਅਕਾਲੀ ਦਲ ਦੇ ਸਵਰਨਜੀਤ ਬੈਂਸ ਨੇ 1399 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਬਲਦੇਵ ਸਿੰਘ (1369 ਵੋਟਾਂ) ਨੂੰ ਹਰਾਇਆ | 148 ਵੋਟਾਂ ਰੱਦ ਹੋਈਆਂ ਜਦਕਿ 25 ਨੇ ਨੋਟਾ ਦੀ ਵਰਤੋਂ ਕੀਤੀ | ਜ਼ੋਨ ਨੰ: 16 ਝਾਂਗੜੀਆਂ ਤੋਂ ਕਾਂਗਰਸ ਦੇ ਨੰਦ ਲਾਲ ਨੇ 1564 ਵੋਟਾਂ ਪ੍ਰਾਪਤ ਕਰਕੇ ਭਾਜਪਾ ਦੇ ਤਰਸੇਮ ਲਾਲ ਨੂੰ (1097 ਵੋਟਾਂ) ਹਰਾਇਆ | ਜ਼ੋਨ ਨੰ: 17 ਕਾਹਨਪੁਰ ਖੂਹੀ ਤੋਂ ਕਾਂਗਰਸ ਦੇ ਹਿੰਮਤ ਸਿੰਘ ਨੇ 1685 ਵੋਟਾਂ ਲੈ ਕੇ ਭਾਜਪਾ ਦੇ ਅਵਤਾਰ ਸਿੰਘ ਨੂੰ (1356 ਵੋਟਾਂ) ਨੂੰ ਹਰਾਇਆ | ਜ਼ੋਨ ਨੰ: 18 ਨਾਨਗਰਾਂ ਤੋਂ ਕਾਂਗਰਸ ਦੇ ਸੁਰਿੰਦਰ ਕੁਮਾਰ ਨੇ 1441 ਵੋਟਾਂ ਪ੍ਰਾਪਤ ਕਰਕੇ ਭਾਜਪਾ ਦੇ ਸੰਜੀਵ ਕੁਮਾਰ ਰਾਣਾ (1369 ਵੋਟਾਂ) ਨੂੰ ਹਰਾਇਆ | ਤਖਤਗੜ੍ਹ ਜ਼ੋਨ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਡਾ: ਦੇਸਰਾਜ ਸੈਣੀ ਨੇ 9828 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ | ਇਨ੍ਹਾਂ ਦੇ ਵਿਰੋਧੀ ਉਮੀਦਵਾਰਾਂਅਕਾਲੀ ਦਲ ਦੇ ਕੁਲਜਿੰਦਰ ਸਿੰਘ ਨੂੰ 7231 ਜਦਕਿ ਆਜ਼ਾਦ ਉਮੀਦਵਾਰ ਰਾਮ ਸਿੰਘ ਮੁੰਨੇ ਨੂੰ 5173 ਵੋਟਾਂ ਪ੍ਰਾਪਤ ਹੋਈਆਂ | 88 ਨੇ ਨੋਟਾ ਦੀ ਵਰਤੋਂ ਕੀਤੀ | ਕਲਮਾਂ ਜ਼ੋਨ ਤੋਂ ਕਾਂਗਰਸ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅੰਜੂ ਰਾਣੀ ਨੇ 13048 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਮਨਜੀਤ ਕੌਰ (10415 ਵੋਟਾਂ) ਨੂੰ ਹਰਾਇਆ |
ਮੋਰਿੰਡਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
ਮੋਰਿੰਡਾ, (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੋਰਿੰਡਾ ਰੂਰਲ ਅਤੇ ਬਲਾਕ ਸੰਮਤੀ ਮੋਰਿੰਡਾ ਦੀ ਚੋਣ ਨੂੰ ਲੈ ਕੇ ਪਈਆਂ ਵੋਟਾਂ ਦੀ ਗਿਣਤੀ ਅੱਜ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਬਾਰਸ਼ ਕਾਰਨ ਨਿਰਧਾਰਿਤ ਸਮੇਂ ਤੋ ਕਰੀਬ 10 ਮਿੰਟ ਲੇਟ ਸ਼ੁਰੂ ਹੋਈ | ਪ੍ਰਾਪਤ ਨਤੀਜਿਆਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ 'ਚ ਕਾਂਗਰਸ ਨੇ ਹੰੂਝਾ ਫੇਰ ਜਿੱਤ ਦਰਜ ਕੀਤੀ ਹੈ | ਇੱਥੋਂ ਬਲਾਕ ਸੰਮਤੀ ਦੇ ਮਹਿਜ਼ 3 ਜ਼ੋਨਾਂ ਤੋਂ ਅਕਾਲੀ ਉਮੀਦਵਾਰ ਜੇਤੂ ਰਹੇ ਹਨ ਜਦੋਂ ਕਿ 'ਆਪ' ਦਾ ਖਾਤਾ ਵੀ ਨਹੀਂ ਖੁੱਲਿ੍ਹਆ | ਜ਼ਿਲ੍ਹਾ ਪ੍ਰੀਸ਼ਦ ਮੋਰਿੰਡਾ ਰੂਰਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਮਨਜੀਤ ਕੌਰ ਭੰਗੂ ਨੇ ਅਕਾਲੀ ਦਲ ਦੀ ਉਮੀਦਵਾਰ ਪਰਮਿੰਦਰ ਕੌਰ ਗੋਪਾਲਪੁਰ ਨੂੰ 2030 ਵੋਟਾਂ ਨਾਲ ਹਰਾਇਆ ਜਦਕਿ ਬਲਾਕ ਸੰਮਤੀ ਮੋਰਿੰਡਾ ਦੇ ਜ਼ੋਨ ਨੰਬਰ 1 ਬਹਿਡਾਲੀ ਤੋਂ ਸ਼੍ਰੋਮਣੀ ਅਕਾਲੀ ਬਾਦਲ ਦੀ ਉਮੀਦਵਾਰ ਹਰਵਿੰਦਰ ਕੌਰ ਜੇਤੂ ਰਹੀ ਜਿਸ ਵਿਚ ਹਰਵਿੰਦਰ ਕੌਰ ਅਕਾਲੀ ਦਲ ਨੂੰ 1042 ਵੋਟਾਂ, ਕਾਂਗਰਸ ਦੀ ਉਮੀਦਵਾਰ ਨੂੰ 985 ਵੋਟਾਂ ਪਈਆ | ਜ਼ੋਨ ਨੰਬਰ 2 ਕਾਈਨੌਰ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਪਪਰਾਲੀ ਜੇਤੂ ਰਹੇ ਜਿਨ੍ਹਾਂ ਨੂੰ 1687 ਵੋਟਾਂ ਪਈਆਂ ਅਤੇ ਅਕਾਲੀ ਦਲ ਬਾਦਲ ਦੇ ਮੇਜਰ ਸਿੰਘ ਕਾਈਨੌਰ ਨੂੰ 717 ਵੋਟਾਂ ਪਈਆਂ | ਜ਼ੋਨ ਨੰਬਰ 3 ਸਹੇੜੀ ਤੋਂ ਕਾਂਗਰਸ ਦਾ ਉਮੀਦਵਾਰ ਬਲਵੀਰ ਸਿੰਘ ਸਹੇੜੀ ਜੇਤੂ ਜਿਨ੍ਹਾਂ ਨੂੰ 880 ਵੋਟਾਂ ਅਤੇ ਆਮ ਆਦਮੀ ਪਾਰਟੀ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਸਹੇੜੀ ਨੂੰ 735 ਵੋਟਾਂ ਪਈਆਂ | ਜ਼ੋਨ ਨੰਬਰ 4 ਚਤਾਮਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਸੰਤੋਸ਼ ਕੌਰ ਖ਼ਾਲਸਾ ਜੇਤੂ ਜਿਨ੍ਹਾਂ ਨੂੰ 674 ਵੋਟਾਂ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਨੀਤਾ ਰਾਣੀ ਨੂੰ 656 ਵੋਟਾਂ ਪਈਆਂ | ਜ਼ੋਨ ਨੰਬਰ 5 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਮਨਾੜਾ ਜੇਤੂ ਰਹੇ ਜਿਨ੍ਹਾਂ ਨੂੰ 1000 ਵੋਟਾਂ, ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਜਿੰਦਰ ਸਿੰਘ ਨੂੰ 389 ਵੋਟਾਂ ਅਤੇ ਆਪ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਹਿਲਾਦ ਸਿੰਘ ਨੂੰ 389 ਵੋਟਾਂ ਪਈਆਂ | ਜ਼ੋਨ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨੈਲ ਸਿੰਘ ਮਾਨ ਜੇਤੂ ਰਹੇ ਜਿਨ੍ਹਾਂ ਨੂੰ 921 ਵੋਟਾਂ, ਅਕਾਲੀ ਦਲ ਬਾਦਲ ਦੇ ਉਮੀਦਵਾਰ ਸਤਨਾਮ ਸਿੰਘ ਨੂੰ 849 ਵੋਟਾਂ ਅਤੇ ਆਪ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜਗਮੋਹਣ ਸਿੰਘ ਨੂੰ 376 ਵੋਟਾਂ ਪਈਆਂ | ਜ਼ੋਨ ਨੰਬਰ 8 ਤਾਜਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਦੀਪ ਕੌਰ ਬਡਵਾਲੀ ਜੇਤੂ ਰਹੇ ਜਿਨ੍ਹਾਂ ਨੂੰ 828 ਵੋਟਾਂ, ਅਕਾਲੀ ਦਲ ਬਾਦਲ ਦੀ ਉਮੀਦਵਾਰ ਰਜਿੰਦਰ ਕੌਰ ਰਤਨਗੜ੍ਹ ਨੂੰ 699 ਵੋਟਾਂ ਮਿਲੀਆਂ | ਜ਼ੋਨ ਨੰਬਰ 9 ਡੂਮਛੇੜੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲੀਪ ਸਿੰਘ ਕਜੌਲੀ ਜੇਤੂ ਰਹੇ ਜਿਨ੍ਹਾਂ ਨੂੰ 1007 ਵੋਟਾਂ ਅਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਡੂਮਛੇੜੀ ਨੂੰ 735 ਵੋਟਾਂ ਮਿਲੀਆਂ | ਜ਼ੋਨ ਨੰਬਰ 10 ਕਲਾਰਾਂ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਸੁਰਜੀਤ ਸਿੰਘ ਬਲਦੇਵ ਨਗਰ ਜੇਤੂ ਰਹੇ ਜਿਨ੍ਹਾਂ ਨੂੰ 895 ਵੋਟਾਂ ਅਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਿਕੰਦਰ ਸਿੰਘ ਗੋਗੀ ਨੂੰ 665 ਵੋਟਾਂ ਮਿਲੀਆਂ, ਅਮਰਾਲੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਜਗਜੀਤ ਸਿੰਘ ਲੁਠੇੜੀ ਨੂੰ 1462 ਤੇ ਅਕਾਲੀ ਦਲ ਦੇ ਉਮੀਦਵਾਰ ਜਸਵੰਤ ਸਿੰਘ ਰਾਮਗੜ੍ਹ 677, ਮੂੰਡੀਆਂ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਕੌਰ ਦੁੱਮਣਾ ਨੂੰ 895 ਵੋਟਾਂ ਤੇ ਅਕਾਲੀ ਦਲ ਦੀ ਉਮੀਦਵਾਰ ਕਮਲਪ੍ਰੀਤ ਕੌਰ ਮੁੰਡੀਆਂ 720 ਵੋਟਾਂ, ਸਮਾਣਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨੂੰ 1149 ਵੋਟਾਂ, ਅਕਾਲੀ ਦਲ ਦੀ ਉਮੀਦਵਾਰ ਬਲਬੀਰ ਕੌਰ ਨੂੰ 1042 ਵੋਟਾਂ ਜਦਕਿ ਬੂਰਮਾਜਰਾ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਸਵਰਨ ਸਿੰਘ ਨੂੰ 1219 ਤੇ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਰਸੂਲਪੁਰ ਨੂੰ 1068 ਮੋਰਿੰਡਾ ਰੂਰਲ ਵੋਟਾਂ ਮਿਲੀਆਂ |

ਦੋ ਰੋਜ਼ਾ ਛਿੰਝ ਮੇਲਾ ਕਰਵਾਇਆ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਚਨੌਲੀ ਭਟੌਲੀ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਪੰਚਾਇਤ ਦੇ ਸਾਂਝੇ ਸਹਿਯੋਗ ਨਾਲ 2 ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਖਿੱਤਿਆਂ ਤੋਂ ਆਏ ਨਾਮੀ ਪਹਿਲਵਾਨਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਵਾਪਰ ਰਹੇ ਨੇ ਹਾਦਸੇ-ਲੋਕ ਪ੍ਰੇਸ਼ਾਨ

ਮੋਰਿੰਡਾ, 22 ਸਤੰਬਰ (ਕੰਗ)-ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ ਅਤੇ ਇਹ ਆਵਾਰਾ ਪਸ਼ੂ ਸ਼ਹਿਰ ਦੇ ਬਾਜ਼ਾਰਾਂ, ਮੁੱਖ ਸੜਕਾਂ, ਗਲੀ ਮੁਹੱਲਿਆਂ ਵਿਚ ਘੁੰਮਦੇ ਆਮ ਵੇਖੇ ਜਾ ਸਕਦੇ ਹਨ | ਕਈ ਭੂਤਰੇ ਸਾਨ੍ਹ ਆਪਸ ਵਿਚ ਭਿੜਦੇ ਰਹਿੰਦੇ ਹਨ ਅਤੇ ਜਦੋਂ ਕੋਈ ਦੋਪਹੀਆ ਵਾਹਨ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹੈ-ਡਾ. ਸਰੋਆ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਜੇ.ਐਸ ਨਿੱਕੂਵਾਲ, ਕਰਨੈਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਗੁਰਮਤਿ ਪ੍ਰਚਾਰ ਲਹਿਰ ਤਹਿਤ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ...

ਪੂਰੀ ਖ਼ਬਰ »

ਮੋਰਿੰਡਾ ਹੋਇਆ ਮੀਂਹ ਨਾਲ ਜਲ-ਥਲ

ਮੋਰਿੰਡਾ, 22 ਸਤੰਬਰ (ਕੰਗ)-ਅੱਜ ਮੋਰਿੰਡਾ ਅਤੇ ਆਸ-ਪਾਸ ਦੇ ਇਲਾਕੇ ਵਿਚ ਮੂਸਲਾਧਾਰ ਵਰਖਾ ਹੋਈ, ਨੇ ਕਈ ਥਾਈਾ ਜੀਰੀ ਦੀ ਫ਼ਸਲ ਵਿਛਾ ਕੇ ਰੱਖ ਦਿੱਤੀ | ਜ਼ਿਲ੍ਹਾ ਪ੍ਰੀਸ਼ਦ ਰੂਰਲ ਮੋਰਿੰਡਾ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੇ ਹਾਲ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਅਕਾਲੀ ਆਗੂਆਂ ਨੇ ਕੀਤੀ ਨਾਅਰੇਬਾਜ਼ੀ

ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਜਿੱਥੇ ਕਿ ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੀਆਂ ਵੋਟਾਂ ਦਾ ਗਿਣਤੀ ਕੇਂਦਰ ਬਣਾਇਆ ਗਿਆ ਸੀ, ਅੱਗੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕਰਵਾਇਆ ਗੈਸਟ ਲੈਕਚਰ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਚ ਵੱਖ-ਵੱਖ ਵਿਭਾਗਾਂ ਵਲੋਂ ਗੈਸਟ ਲੈਕਚਰ ਕਰਵਾਏ ਗਏ ਜਿਸ ਵਿਚ ਲੀਗਲ ਲਿਟਰੇਸੀ ਸੈੱਲ ਵਲੋਂ ਮਨੁੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਸਾਂਝੀ ...

ਪੂਰੀ ਖ਼ਬਰ »

ਦੂਲੈਹੜ ਪੰਚਾਇਤ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕੇਰਲ ਪੀੜਤਾਂ ਲਈ 51 ਹਜ਼ਾਰ ਦਾ ਚੈੱਕ ਦਿੱਤਾ

ਸੰਤੋਖਗੜ੍ਹ, 22 ਸਤੰਬਰ (ਮਲਕੀਅਤ ਸਿੰਘ)-ਕੁਦਰਤੀ ਆਫਤਾਂ ਨਾਲ ਹੋਏ ਜਾਨ-ਮਾਲ ਦਾ ਨੁਕਸਾਨ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਹੜ੍ਹ ਪੀੜਤਾਂ ਦੀ ਮੱਦਦ ਤਾਂ ਕੀਤੀ ਜਾ ਸਕਦੀ ਹੈ | ਇਸੇ ਮੰਤਵ ਨੂੰ ਮੁੱਖ ਰੱਖ ਕੇ ਨਜ਼ਦੀਕੀ ਪਿੰਡ ਦੂਲੈਹੜ (ਊਨਾ) ਦੀ ਪੰਚਾਇਤ ਦੀ ...

ਪੂਰੀ ਖ਼ਬਰ »

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ ( ਨਿੱਕੂਵਾਲ, ਕਰਨੈਲ ਸਿੰਘ)-ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਰੂਪਨਗਰ ਵਿਚ ਚਾਰ ਥਾਵਾਂ 'ਤੇ ਅਰਥੀਆਂ ਫੂਕੀਆਂ ਜਾਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਬੜਵਾ, ਭੁਪਿੰਦਰ ...

ਪੂਰੀ ਖ਼ਬਰ »

ਘਨੌਲੀ ਦੇ ਛਿੰਝ ਮੇਲੇ 'ਤੇ ਜਤਿੰਦਰ ਪਥਰੇੜੀ ਨੇ ਕੀਤਾ ਕਬਜ਼ਾ

ਘਨੌਲੀ, 22 ਸਤੰਬਰ (ਜਸਵੀਰ ਸਿੰਘ ਸੈਣੀ)-ਪਹਿਲਵਾਨ ਦੰਗਲ ਕਮੇਟੀ ਅਤੇ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ 'ਚ ਛਿੰਝ ਮੇਲਾ ਕਰਵਾਇਆ ਗਿਆ | ਇਸ ਸਬੰਧੀ ਕਰਮਜੀਤ ਸਿੰਘ ਨੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਡੀ. ਜੀ. ਐਮ. ਐਨ. ਐਫ. ਐਲ. ਨਾਲ ਮੀਟਿੰਗ

ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਵਿਭਾਗ ਦੀ ਟੀਮ ਡੇਂਗੂ ਸਬੰਧੀ ਵਲੋਂ ਅੱਜ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਐਸ. ਐਮ. ਓ. ਡਾਕਟਰ ਪਵਨ ਕੁਮਾਰ ਪੀ. ਐਚ. ਸੀ. ਦੇ ਹੁਕਮਾਂ ਅਨੁਸਾਰ ਡੀ. ਜੀ. ਐਮ. ਐਨ. ਐਫ. ਐਲ. ਮੈਡਮ ਆਰ. ਪੀ. ਸਿੰਘ ਨਾਲ ਮੀਟਿੰਗ ...

ਪੂਰੀ ਖ਼ਬਰ »

-ਮਾਮਲਾ ਦਵਾਈਆਂ ਦੀ ਆਨ-ਲਾਈਨ ਵਿਕਰੀ ਦਾ- ਕੈਮਿਸਟਾਂ ਵਲੋਂ 28 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ

ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਾਡ ਡਰੱਗਇਸਟ ਦੇ ਸੱਦੇ 'ਤੇ 'ਦਵਾਈਆਂ ਦੀ ਆਨਲਾਈਨ ਵਿੱਕਰੀ' ਦੇ ਵਿਰੋਧ ਵਿਚ 28 ਸਤੰਬਰ ਨੂੰ ਆਲ ਇੰਡੀਆ ਬੰਦ ਦੇ ਤਹਿਤ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਇਹ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ ਮਾਰੀਆਂ ਮੱਲਾਂ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲਾਂ ਦੇ ਚੱਲ ਰਹੇ ਜ਼ਿਲ੍ਹਾ ...

ਪੂਰੀ ਖ਼ਬਰ »

ਮਲੇਸ਼ੀਆ ਵਿਖੇ ਪਹਿਲੀਆਂ ਏਸ਼ੀਆ ਪੈਸਿਫਿਕ ਮਾਸਟਰਜ਼ ਗੇਮਜ਼-2018 'ਚ ਭਾਰਤੀ ਟੀਮ 'ਚ ਖੇਡਿਆ ਨੰਗਲ ਦਾ ਸੁਭਾਸ਼

ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪਹਿਲੀਆਂ ਏਸ਼ੀਆ ਪੈਸਿਫਿਕ ਮਾਸਟਰਜ਼ ਗੇਮਜ਼-2018 ਜੋ ਕਿ ਮਲੇਸ਼ੀਆ ਦੇ ਪੇਨਾਗ ਵਿਚ ਹੋਈਆਂ, ਵਿਚ ਭਾਰਤੀ ਬਾਸਕਟਬਾਲ ਟੀਮ ਨੇ ਜਿੱਥੇ ਗੋਲਡ ਮੈਡਲ ਹਾਸਲ ਕੀਤਾ ਉੱਥੇ ਹੀ ਇਸ ਟੀਮ ਵਿਚ ਪੰਜਾਬ ਸਰਕਾਰ ਦੀ ਉਦਯੋਗਿਕ ਇਕਾਈ ਪੀ. ਏ. ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਮਾਪੇ-ਅਧਿਆਪਕ ਮਿਲਣੀ ਹੋਈ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਮਾਪੇ-ਅਧਿਆਪਕ ਮਿਲਣੀ ਸਫਲਤਾਪੂਰਵਕ ਨੇਪਰੇ ਚੜ੍ਹੀ | ਕਾਲਜ ਵਿਚ ਪੜ੍ਹਨ ਵਾਲੇ ...

ਪੂਰੀ ਖ਼ਬਰ »

ਕਾਹਨਪੁਰ ਖੂਹੀ-ਭੰਗਲ ਸੜਕ ਦੀ ਹਾਲਤ ਅਤਿ ਮੰਦੀ

ਕਾਹਨਪੁਰ ਖੂਹੀ, 22 ਸਤੰਬਰ (ਗੁਰਬੀਰ ਸਿੰਘ ਵਾਲੀਆ)-ਕਾਹਨਪੁਰ ਖੂਹੀ ਤੋਂ ਭੰਗਲ ਨੂੰ ਜਾਣ ਵਾਲੀ ਸੜਕ ਜੋ ਕਿ ਪਹਿਲਾਂ ਹੀ ਅਤਿ ਮੰਦੀ ਹਾਲਤ ਵਿਚ ਸੀ, ਦੀ ਹਾਲਤ ਦਿਨ ਪ੍ਰਤੀ ਦਿਨ ਹੋਰ ਵੀ ਭਿਅੰਕਰ ਰੂਪ ਧਾਰਨ ਕਰ ਰਹੀ ਹੈ ਜਿਸ ਕਾਰਨ ਜਿੱਥੇ ਆਏ ਦਿਨ ਸੜਕ ਹਾਦਸਿਆਂ ਦੀ ...

ਪੂਰੀ ਖ਼ਬਰ »

ਗੁੱਗਾ ਨੌਮੀ ਨੂੰ ਸਮਰਪਿਤ 47ਵਾਂ ਪੇਂਡੂ ਖੇਡ ਮੇਲਾ ਕਰਵਾਇਆ

ਪੁਰਖਾਲੀ, 22 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਬੱਲਮਗੜ੍ਹ ਮੰਦਵਾੜਾ ਵਿਖੇ ਗੁੱਗਾ ਨੌਮੀ ਨੂੰ ਸਮਰਪਿਤ 47ਵਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ | ਦੋ ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਕਬੱਡੀ 32 ਕਿੱਲੋ ਦੇ ਫਾਈਨਲ 'ਚ ਮੰਦਵਾੜਾ ਦੀ ਟੀਮ ਨੇ ਪਹਿਲਾ ਅਤੇ ਕੱਜਲਮਾਜਰਾ ਦੀ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਪਾਵਰ ਕਾਮ ਜਨਰੇਸ਼ਨ ਸਰਕਲ ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰੂਰੀ ਮੀਟਿੰਗ ਹੋਈ ਜਿਸ ਵਿਚ ਸੇਵਾ ਮੁਕਤ ਮੁਲਾਜ਼ਮਾਂ ਦੀਆ ਜ਼ਰੂਰੀ ਮੰਗਾਂ ਸਬੰਧੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »

ਖੇੜੀ ਸਲਾਬਤਪੁਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਬਲਾਕ ਪੱਧਰੀ ਸਕੂਲ ਖੇਡਾਂ 'ਚ ਛਾਏ

ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਸਲਾਬਤਪੁਰ ਦੇ ਖਿਡਾਰੀਆਂ ਵੱਲੋਂ ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਕੀਤੇ ਚੰਗੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਅੱਜ ਸਕੂਲ ਵਿਚ ਸਨਮਾਨਿਤ ਕੀਤਾ ਗਿਆ | ਇੰਚਾਰਜ ਅਧਿਆਪਕ ...

ਪੂਰੀ ਖ਼ਬਰ »

ਗੁਰੂ ਨਾਨਕ ਮਾਡਲ ਸਕੂਲ ਲੋਦੀਮਾਜਰਾ ਨੇ ਖੋ-ਖੋ ਅਤੇ ਫੁੱਟਬਾਲ 'ਚ ਮਾਰੀਆਂ ਮੱਲਾਂ

ਘਨੌਲੀ, 22 ਸਤੰਬਰ (ਜਸਵੀਰ ਸਿੰਘ ਸੈਣੀ)-ਪੰਜਾਬ ਪ੍ਰਾਇਮਰੀ ਸਕੂਲ ਖੇਡਾਂ ਅਧੀਨ ਬਲਾਕ ਪੱਧਰ ਮੁਕਾਬਲਿਆਂ ਵਿਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਨੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਚ ਹੋਏ ਮੁਕਾਬਲਿਆਂ ਵਿਚ ਖੋ-ਖੋ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ

ਢੇਰ, 22 ਸਤੰਬਰ (ਸ਼ਿਵ ਕੁਮਾਰ ਕਾਲੀਆ)-ਸਰਕਾਰੀ ਹਾਈ ਸਕੂਲ ਦਸਗਰਾਈਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ (ਲੜਕਿਆਂ) ਕਰਵਾਈਆਂ ਗਈਆਂ ਜਿਸ ਦੀ ਅਗਵਾਈ ਮੈਡਮ ਸੁਖਪਾਲ ਕੌਰ ਨੇ ਕੀਤੀ | ਇਨ੍ਹਾਂ ਖੇਡਾਂ ਵਿਚ ਹਰਕੀਰਤ ਸਿੰਘ ਮਿਨਹਾਸ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਖੇਡਾਂ ...

ਪੂਰੀ ਖ਼ਬਰ »

ਦੋ ਰੋਜ਼ਾ ਛਿੰਝ ਮੇਲਾ ਕਰਵਾਇਆ

ਢੇਰ, 22 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਜਿੰਦਵੜੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਭਾਗ ਲਿਆ | ਪਹਿਲਵਾਨਾਂ ਦੀ ਆਖ਼ਰੀ ਕੁਸ਼ਤੀ ਰਣਜੀਤ ਲੀਗ ਅਤੇ ਸੰਦੀਪ ਤਲਵੰਡੀ ਦੇ ...

ਪੂਰੀ ਖ਼ਬਰ »

ਕੰਨਿਆ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਨੇ ਵੇਟ ਲਿਫ਼ਟਿੰਗ ਚੈਂਪੀਅਨ ਜਿੱਤੀ

ਨੂਰਪੁਰ ਬੇਦੀ, 22 ਸਤੰਬਰ (ਝਾਂਡੀਆਂ, ਚੌਧਰੀ)-ਸ: ਸ: ਸ: ਸ: ਚਨੌਲੀ ਬਸੀ ਵਿਖੇ ਹੋਏ ਦੋ ਰੋਜ਼ਾ ਵੇਟ ਲਿਫ਼ਟਿੰਗ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਵੇਟ ਲਿਫ਼ਟਿੰਗ ਦੇ ਅੰਡਰ 17, 19 ਸਾਲ ਵਰਗ ਦੇ ...

ਪੂਰੀ ਖ਼ਬਰ »

ਬਾਲੇਵਾਲ ਵਾਸੀਆਂ ਸੜਕ ਹਾਦਸੇ ਰੋਕਣ ਲਈ ਮੁੱਖ ਮਾਰਗ 'ਤੇ ਲਗਾਏ ਸਪੀਡ ਬਰੇਕਰ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਮਹਾਰਾਜ ਬ੍ਰਹਮ ਸਾਗਰ ਭੂਰੀਵਾਲੇ ਮੁੱਖ ਮਾਰਗ ਟਿੱਬਾ ਟੱਪਰੀਆਂ ਕਾਹਨਪੁਰ ਖੂਹੀ 'ਤੇ ਪੈਂਦੇ ਬਲਾਕ ਦੇ ਪਿੰਡ ਬਾਲੇਵਾਲ ਵਿਖੇ ਦਿਨ ਪ੍ਰਤੀ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕਰਦਿਆਂ ਆਪਣੇ ਪਿੰਡ ...

ਪੂਰੀ ਖ਼ਬਰ »

ਨਸ਼ਿਆਂ ਵਿਰੋਧੀ ਸੈਮੀਨਾਰ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਵਿਖੇ ਨਾਮੀਂ ਧਾਰਮਿਕ ਸ਼ਖ਼ਸੀਅਤ ਗਿਆਨੀ ਗੁਲਜ਼ਾਰ ਸਿੰਘ ਦੀ ਯਾਦ ਵਿਚ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਨਸ਼ਿਆਂ ਿਖ਼ਲਾਫ਼ ਇਕ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਵਲੋਂ ਮਿਆਰੀ ਕਿਸਮ ਦੇ ਫ਼ਲਦਾਰ ਬੂਟੇ ਵੰਡੇ

ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗ਼ਬਾਨੀ ਵਿਭਾਗ ਵਲੋਂ ਨੂਰਪੁਰ ਬੇਦੀ ਬਲਾਕ ਵਿਖੇ ਕਿਸਾਨਾਂ ਨੂੰ ਵੱਖ-ਵੱਖ ਤਰ੍ਹ•ਾਂ ਦੇ ਮਿਆਰੀ ਕਿਸਮ ਦੇ ਫ਼ਲਦਾਰ ਬੂਟੇ ਵੰਡੇ ਗਏ | ਇਸ ਦੌਰਾਨ ਬੂਟਿਆਂ ਨੂੰ ਲਗਾਉਣ ਅਤੇ ਸਾਂਭ-ਸੰਭਾਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਦਿੱਤੀ ਰੋਪਵੇ ਦੀ ਮਨਜ਼ੂਰੀ ਲਈ ਕਾਂਗਰਸੀਆਂ ਨੇ ਕੀਤਾ ਸਵਾਗਤ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਜਰਨੈਲ ਸਿੰਘ ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇ ਪ੍ਰੋਜੈਕਟ ਨੂੰ ਦਿੱਤੀ ਗਈ ਮਨਜ਼ੂਰੀ ਦਾ ਸਥਾਨਕ ਕਾਂਗਰਸੀਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਕਿਹਾ ਕਿ ਜਿੱਥੇ ਲੰਘੀ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਕੀਰਤਪੁਰ ਸਾਹਿਬ, 22 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ਤਹਿਤ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਸੰਭਾਲਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਜ਼ਦੀਕੀ ਪਿੰਡ ਚੰਦਪੁਰ ਬੇਲਾ ਵਿਖੇ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ ਖੰੂਹਦ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਖੇਤੀਬਾੜੀ ਸਕੱਤਰ ਕੇ. ਐਸ ਪੰਨੂ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਅੱਜ ਪਿੰਡ ਚੰਦਪੁਰ ਵਿਖੇ ਫ਼ਸਲਾਂ ਦੀ ਰਹਿੰਦ ਖੰੂਹਦ ਅਤੇ ਪਰਾਲੀ ਨੂੰ ਸੰਭਾਲਣ ਦੇ ਸਬੰਧੀ ਕਿਸਾਨ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਕਰਨੈਲ ਸਿੰਘ ਨੂੰ ਮਿਲਿਆ ਗੋਡਿਆਂ ਦੇ ਆਪ੍ਰੇਸ਼ਨ ਤੋਂ ਛੁਟਕਾਰਾ

ਰੂਪਨਗਰ, 22 ਸਤੰਬਰ (ਸ. ਰ.)-ਸਥਾਨਕ ਲਹਿਰੀ ਸ਼ਾਹ ਮੰਦਰ ਰੋਡ ਨਜ਼ਦੀਕ ਡਾ: ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੈਨ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮਰੀਜ਼ ਕਰਨੈਲ ਸਿੰਘ ਨਿਵਾਸੀ ਸ੍ਰੀ ...

ਪੂਰੀ ਖ਼ਬਰ »

ਕੈਡਿਟਾਂ ਨੇ ਡਾ: ਅੰਬੇਡਕਰ ਪ੍ਰਤੀ ਸਤਿਕਾਰ ਪ੍ਰਗਟ ਕੀਤਾ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਕਰਨਲ ਬੀ. ਪੀ. ਐਸ. ਠਾਕੁਰ ਕਮਾਂਡਿੰਗ ਅਫ਼ਸਰ 23 ਪੰਜਾਬ ਬਟਾਲੀਅਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਦੀ ਅਗਵਾਈ ਵਿਚ 'ਸਵੱਛਤਾ ਹੀ ਸੇਵਾ' ਮਿਸ਼ਨ ਦੇ ਤਹਿਤ ਐਸ. ਜੀ. ...

ਪੂਰੀ ਖ਼ਬਰ »

ਵਿਸ਼ਵਕਰਮਾ ਪੂਜਾ ਦਿਵਸ ਮਨਾਇਆ

ਮੋਰਿੰਡਾ, 22 ਸਤੰਬਰ (ਕੰਗ)-ਸ੍ਰੀ ਵਿਸ਼ਵਕਰਮਾ ਯੂਥ ਸਭਾ ਮੋਰਿੰਡਾ ਵਲੋਂ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਹਵਨ ਕਰਵਾਏ ਗਏ ਅਤੇ ਸ੍ਰੀ ਵਿਸ਼ਵਕਰਮਾ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਝੰਡੇ ਦੀ ਰਸਮ ਨਾਇਬ ਸਿੰਘ ਘਟੌੜੇ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫ਼ਾਈ ਕੀਤੀ

ਕੀਰਤਪੁਰ ਸਾਹਿਬ, 22 ਸਤੰਬਰ (ਸੰਨੀ)-ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛਤਾ ਹੀ ਸੇਵਾ ਤਹਿਤ ਸਰਕਾਰੀ ਮਿਡਲ ਸਕੂਲ ਬਲੋਲੀ ਵਿਖੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਸਫ਼ਾਈ ਮੁਹਿੰਮ ਤਹਿਤ ਸਕੂਲ ਵਿਚ ਸਫ਼ਾਈ ਕੀਤੀ ਗਈ | ਇਸ ਦੌਰਾਨ ਜਲ ...

ਪੂਰੀ ਖ਼ਬਰ »

ਯੂਥ ਵੈੱਲਫੇਅਰ ਕਲੱਬ ਦੀ ਚੋਣ ਹੋਈ

ਮੋਰਿੰਡਾ, 22 ਸਤੰਬਰ (ਕੰਗ)-ਅੱਜ ਯੂਥ ਵੈੱਲਫੇਅਰ ਕਲੱਬ (ਰਜਿ:) ਮੋਰਿੰਡਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਕਸ਼ਮੀਰ ਸਿੰਘ ਨੂੰ ਪ੍ਰਧਾਨ, ਗੁਰਚਰਨ ਸਿੰਘ ਨੂੰ ਉਪ ਪ੍ਰਧਾਨ, ਕਾਮਰੇਡ ਕਾਕਾ ਰਾਮ ਨੂੰ ਜਨਰਲ ਸਕੱਤਰ, ਡਾ: ਜੋਗਿੰਦਰ ਸਿੰਘ ਨੂੰ ਖ਼ਜ਼ਾਨਚੀ ਅਤੇ ਸਹਿ ...

ਪੂਰੀ ਖ਼ਬਰ »

ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਹਰਜੀਤ ਸਿੰਘ ਜੀਤੀ ਦਾ ਕੀਤਾ ਜਾਵੇਗਾ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੇ ਤਹਿਸੀਲ ਦੇ ਪਿੰਡ ਰੋਲੀ ਦੇ ਜੰਮਪਲ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਜੀਤੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਭੇਟ

ਰੂਪਨਗਰ,22 ਸਤੰਬਰ (ਸਟਾਫ਼ ਰਿਪੋਰਟਰ)-ਡਾ: ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਬਿਨਾਂ ਟੌਾਸਾ ਵਿਖੇ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਤੇ ਬਿਊਟੀਸ਼ੀਅਨ ਸਿਖਲਾਈ ਸੈਂਟਰ ਵਿਖੇ ਕੋਰਸ ...

ਪੂਰੀ ਖ਼ਬਰ »

ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਨੰਗਲ, 22 ਸਤੰਬਰ (ਪ. ਪ.)-ਬਲਾਕ ਸਿੱਖਿਆ ਅਫ਼ਸਰ ਸੁਦੇਸ਼ ਹੰਸ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ | ਇਸ ਸਮਾਰੋਹ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਜੇਤੂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX