ਤਾਜਾ ਖ਼ਬਰਾਂ


ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  20 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਅਧਿਕਾਰਕ ਤੌਰ 'ਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਚੁਣ ਲਏ ਗਏ ਹਨ। ਮੁੰਬਈ 'ਚ..
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  29 minutes ago
ਮੁੰਬਈ, 23 ਅਕਤੂਬਰ- ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਮੁੰਬਈ 'ਚ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਬੋਰਡ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ...
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  37 minutes ago
ਤਿਰੂਵਨੰਤਪੁਰਮ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ ਦੇ ਦੋਸ਼ੀ ਫਰੈਂਕੋ ਮੁਲੱਕਲ ਨੂੰ ਕੇਰਲ ਦੀ...
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  50 minutes ago
ਬਠਿੰਡਾ, 23 ਅਕਤੂਬਰ (ਨਾਇਬ ਸਿੱਧੂ)- ਬਠਿੰਡਾ ਦੀ ਜੇਲ੍ਹ 'ਚ ਨਸ਼ੇ ਦੇ ਕੇਸ 'ਚ ਬੰਦ ਇੱਕ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਚਮਕੌਰ...
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 23 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਦਰਿਆ ਦੇ ਪਾਣੀ ਰਾਹੀਂ ਸਾਈਕਲ ਦੇ ਟਾਇਰ ਰਾਹੀਂ ਜਲ ਕੁੰਭੀ ਬਣਾ ਕੇ ਭਾਰਤ...
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 1 hour ago
ਸੰਗਰੂਰ, 23 ਅਕਤੂਬਰ (ਧੀਰਜ ਪਸ਼ੋਰੀਆ)- ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਤੋਂ ਫੈਲਦੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਸੰਗਰੂਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ...
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  1 minute ago
ਸ੍ਰੀਨਗਰ, 23 ਅਕਤੂਬਰ - ਜੰਮੂ ਕਸ਼ਮੀਰ ਦੇ ਅਵੰਤਪੁਰਾ ਵਿਖੇ ਬੀਤੀ ਰਾਤ ਮੁੱਠਭੇੜ ਦੌਰਾਨ ਮਾਰੇ ਗਏ 3 ਅੱਤਵਾਦੀਆਂ ਦੀ ਪਹਿਚਾਣ ਨਾਵੀਦ ਟਾਕ, ਹਾਮਿਦ ਲੋਨ ਅਕਾ ਹਾਮਿਦ ਲੈਲਹਿਰੀ ਅਤੇ ਜੁਨੈਦ ਭੱਟ ਵਜੋਂ ਹੋਈ ਹੈ। ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਾਰੂਦ ਵੀ...
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ - ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਕਰਨਾਟਕ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ...
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 2 hours ago
ਫ਼ਿਰੋਜ਼ਪੁਰ, 23 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਹਿੰਦ ਪਾਕਿ ਕੌਮੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਂਕੀ ਬਹਾਦਰ ਕੇ ਦੇ ਖੇਤਰ ਵਿਚੋਂ ਬੀ.ਐੱਸ.ਐੱਫ ਨੇ ਬੀਤੀ ਰਾਤ ਪਾਕਿ ਤਸਕਰਾਂ ਵੱਲੋਂ ਭਾਰਤੀ...
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 2 hours ago
ਅਮਰਾਵਤੀ, 23 ਅਕਤੂਬਰ - ਮੌਸਮ ਵਿਭਾਗ ਨੇ ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ...
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਅੱਜ ਜੇਲ੍ਹ 'ਚ ਬੰਦ ਕਰਨਾਟਕ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ...
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 3 hours ago
ਕੋਲਕਾਤਾ, 23 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਘੁਸਪੈਠੀਆ ਲਈ ਪੱਛਮੀ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਦੀ ਇਜਾਜ਼ਤ ਨਹੀ ਦਿੱਤੀ...
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 3 hours ago
ਮੁੰਬਈ, 23 ਅਕਤੂਬਰ - ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਬਾਲਾ ਸਾਹਿਬ ਥੋਰਾਤ ਦਾ ਕਹਿਣਾ ਹੈ ਕਿ ਈ.ਵੀ.ਐੱਮ ਨਾਲ ਛੇੜਛਾੜ ਹੋ ਸਕਦੀ ਹੈ। ਜਿਸ ਲਈ ਉਨ੍ਹਾਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਸਟ੍ਰਾਂਗ ਰੂਮ ਦੀ ਸੁਰੱਖਿਆ ਵਧਾਉਣ...
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਪੁਲਿਸ ਨੇ ਜਗਤਪੁਰੀ ਵਿਖੇ ਛਾਪੇਮਾਰੀ ਕਰ ਆਟਾ ਚੱਕੀ 'ਚ ਗੈਰ ਕਾਨੂੰਨੀ ਢੰਗ ਨਾਲ ਰੱਖੇ ਗਏ 700 ਕਿੱਲੋ ਪਟਾਕੇ ਬਰਾਮਦ ਕਰ ਚੱਕੀ ਦੇ ਮਾਲਕ...
ਅੱਜ ਦਾ ਵਿਚਾਰ
. . .  about 3 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  1 day ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਰਾਜਦੂਤਾਂ ਦਾ ਵਫ਼ਦ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਨਾਭਾ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ ਸ਼ਬਦ ਗੁਰੂ ਯਾਤਰਾ
. . .  1 day ago
ਕੈਨੇਡਾ ਚੋਣਾਂ 2019 : ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ
. . .  1 day ago
ਇਸ ਵਾਰ ਕਾਂਗਰਸ ਹੀ ਹਰਿਆਣਾ 'ਚ ਸੱਤਾ 'ਚ ਆਵੇਗੀ : ਕੁਮਾਰੀ ਸ਼ੈਲਜਾ
. . .  1 day ago
ਅੰਮ੍ਰਿਤਸਰ ਪਹੁੰਚੇ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦੇ ਵਫ਼ਦ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ
. . .  1 day ago
ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  about 1 hour ago
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  about 1 hour ago
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  about 1 hour ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਸੰਗਰੂਰ

ਜ਼ਿਲ੍ਹਾ ਸੰਗਰੂਰ 'ਚ ਕਾਂਗਰਸ ਨੇ ਫੇਰਿਆ ਹੂੰਝਾ

ਸੰਗਰੂਰ, 22 ਸਤੰਬਰ (ਫੁੱਲ, ਅਮਨ, ਦਮਨ)-ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੀਆਂ ਚੋਣਾਂ ਵਿਚ ਕੁੱਲ 23 ਜ਼ੋਨਾਂ ਵਿਚੋਂ ਕਾਂਗਰਸ ਦੇ ਉਮੀਦਵਾਰ ਬਹੁਤੇ ਹਲਕਿਆਂ ਵਿਚ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੇ ਹਨ ਜਦਕਿ ਜ਼ਿਲ੍ਹੇ ਦੀਆਂ 11 ਪੰਚਾਇਤ ਸੰਮਤੀਆਂ ਉੱਤੇ ਵੀ ਕਾਂਗਰਸ ਦਾ ਕਬਜਾ ਹੋ ਗਿਆ ਹੈ | ਜ਼ਿਲ੍ਹਾ ਪ੍ਰੀਸ਼ਦ ਦੇ ਉਭਾਵਾਲ ਜ਼ੋਨ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ | ਸ੍ਰੀ ਰਾਜਾ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੰੂ ਲੋਕ ਪੱਖੀ ਦਸਦਿਆਂ ਕਿਹਾ ਹੈ ਕਿ ਲੋਕਾਂ ਨੇ ਅਕਾਲੀ ਭਾਜਪਾ ਗੱਠਜੋੜ ਅਤੇ 'ਆਪ' ਨੰੂ ਨਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਵੀ ਲੋਕਾਂ ਵਿਚ ਅਕਾਲੀਆਂ ਪ੍ਰਤੀ ਰੋਸ ਅਤੇ ਗੁੱਸਾ ਹੈ | ਇਸੇ ਕਾਰਨ ਅਕਾਲੀਆਂ ਨੰੂ ਲੋਕਾਂ ਨੇ ਮੰੂਹ ਨਹੀਂ ਲਾਇਆ | ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਇਕਬਾਲ ਸਿੰਘ ਝੰੂਦਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਪ੍ਰਤੱਖ ਤਸਵੀਰ ਹੈ | ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਲੋਕ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਦੁਖੀ ਹਨ ਪਰ ਇਨ੍ਹਾਂ ਚੋਣਾਂ ਦੌਰਾਨ ਉਨ੍ਹਾਂ ਉੱਤੇ ਬੇਲੋੜਾ ਦਬਾਓ ਪਾਇਆ ਗਿਆ | ਕਾਂਗਰਸ ਵਿਰੋਧੀ ਉਮੀਦਵਾਰਾਂ ਨੰੂ ਕਾਗਜ਼ ਭਰਨ ਤੋਂ ਰੋਕਿਆ ਗਿਆ ਅਤੇ ਬੇਲੋੜੇ ਇਤਰਾਜ਼ਾਂ ਨਾਲ ਕਾਗਜ਼ ਰੱਦ ਕੀਤੇ ਗਏ | ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਐਡਵੋਕੇਟ ਦਾ ਕਹਿਣਾ ਹੈ ਕਿ ਕਾਂਗਰਸ ਨੇ ਇਹ ਚੋਣਾਂ ਡੰਡੇ ਦੇ ਜ਼ੋਰ ਨਾਲ ਜਿੱਤੀਆਂ ਹਨ | ਵਿਰੋਧੀ ਉਮੀਦਵਾਰਾਂ ਉੱਤੇ ਕਾਗਜ਼ ਨਾ ਭਰਨ ਅਤੇ ਵਾਪਸ ਲੈਣ ਲਈ ਦਬਾਓ ਬਣਾਇਆ ਗਿਆ | ਚੋਣ ਪ੍ਰਚਾਰ ਸਮੇਂ ਅੜਿਕੇ ਲਗਾਏ ਗਏ ਅਤੇ ਵੋਟਾਂ ਪਾਉਣ ਵਾਲੇ ਦਿਨ ਜੋ ਸਰਕਾਰੀ ਧਿਰ ਵਲੋਂ ਧੱਕੇਸ਼ਾਹੀ ਹੋਈ ਹੈ ਉਹ ਸਭ ਦੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਮੇਂ ਵੀ ਵੱਡੀ ਗਿਣਤੀ ਵਿਚ ਵੋਟਾਂ ਰੱਦ ਕਰਨੀਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਪ੍ਰਤੱਖ ਮਿਸਾਲ ਹੈ | ਦੇਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਬਲਾਕ ਸੰਮਤੀਆਂ ਦੇ ਮਿਲੇ ਨਤੀਜਿਆਂ ਅਨੁਸਾਰ ਪੰਚਾਇਤੀ ਸੰਮਤੀ ਸੰਗਰੂਰ ਦੇ ਕੁੱਲ 22 ਜੋਨਾਂ ਵਿਚੋਂ ਕਾਂਗਰਸ ਪਹਿਲਾਂ ਹੀ 3 ਜੋਨਾਂ ਉੱਤੇ ਬਿਨ੍ਹਾਂ ਮੁਕਾਬਲਾ ਜੇਤੂ ਐਲਾਨੀ ਜਾ ਚੁੱਕੀ ਹੈ | ਹੁਣ ਤੱਕ ਦੇ 22 ਵਿਚੋਂ 12 ਦੇ ਪ੍ਰਾਪਤ ਨਤੀਜਿਆਂ ਅਨੁਸਾਰ 9 ਜੋਨਾਂ ਉੱਪਰ ਕਾਂਗਰਸ ਅਤੇ 2 ਉੱਤੇ ਸੋ੍ਰਮਣੀ ਅਕਾਲੀ ਦਲ (ਬਾਦਲ) ਜੇਤੂ ਰਿਹਾ | ਇਕ ਜੋਨ ਉੱਪਰ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ | ਸੁਨਾਮ ਸੰਮਤੀ ਦੇ 25 ਜੋਨਾਂ ਉੱਪਰ ਕਾਂਗਰਸ ਬਿਨ੍ਹਾਂ ਮੁਕਾਬਲਾ ਇਕ ਜੋਨ ਉੱਤੇ ਜੇਤੂ ਰਹੀ ਸੀ | ਅੱਜ ਪ੍ਰਾਪਤ ਨਤੀਜਿਆਂ ਅਨੁਸਾਰ 6 ਜੋਨਾਂ ਉੱਤੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿਚੋਂ ਕਾਂਗਰਸ ਨੇ 4 ਅਤੇ ਆਮ ਆਦਮੀ ਪਾਰਟੀ ਨੇ 1 ਜੋਨ ਉੱਤੇ ਜਿੱਤ ਦਰਜ ਕੀਤੀ | ਧੂਰੀ ਪੰਚਾਇਤ ਸੰਮਤੀ ਦੇ 18 ਜੋਨਾਂ ਤੋਂ ਪ੍ਰਾਪਤ ਹੋਏ ਨਤੀਜਿਆਂ ਅਨੁਸਾਰ 9 ਨਤੀਜੇ ਘੋਸਿਤ ਕੀਤੇ ਗਏ ਜਿਨ੍ਹਾਂ ਵਿਚੋਂ ਕਾਂਗਰਸ ਨੇ 7 ਉੱਤੇ ਅਤੇ 2 ਉੱਤੇ ਅਕਾਲੀ ਦਲ (ਬਾਦਲ) ਜੇਤੂ ਰਿਹਾ | ਸ਼ੇਰਪੁਰ ਦੇ 16 ਪੰਚਾਇਤ ਸੰਮਤੀ ਜੋਨਾਂ ਵਿਚੋਂ 5 ਉੱਤੇ ਕਾਂਗਰਸ ਨੇ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜੇਤੂ ਰਹੀ | ਅੱਜ ਪ੍ਰਾਪਤ 9 ਨਤੀਜਿਆਂ ਵਿਚੋਂ ਕਾਂਗਰਸ ਨੇ 7 ਉੱਤੇ ਜਿੱਤ ਪ੍ਰਾਪਤ ਕੀਤੀ ਅਤੇ 2 ਉੱਤੇ ਆਜ਼ਾਦ ਉਮੀਦਵਾਰ ਜੇਤੂ ਰਹੇ | ਮਲੇਰਕੋਟਲਾ-1 ਦੇ ਕੁੱਲ 19 ਜੋਨਾਂ ਵਿਚੋਂ 11 ਉੱਤੇ ਕਾਂਗਰਸ, 7 ਉੱਤੇ ਅਕਾਲੀ ਦਲ ਅਤੇ 1 ਸੀਟ ਉੱਤੇ ਲੋਕ ਇਨਸਾਫ਼ ਪਾਰਟੀ ਜੇਤੂ ਰਹੀ ਹੈ | ਮਲੇਰਕੋਟਲਾ-2 ਦੇ ਕੁੱਲ 23 ਜੋਨਾਂ ਵਿਚੋਂ 22 ਉੱਤੇ ਕਾਂਗਰਸੀ ਅਤੇ 1 ਉੱਤੇ ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਜੇਤੂ ਰਹੇ ਹਨ | ਭਵਾਨੀਗੜ੍ਹ ਦੇ ਕੁੱਲ 17 ਜੋਨਾਂ ਵਿਚੋਂ 10 ਦੇ ਨਤੀਜੇ ਘੋਸਿਤ ਕੀਤੇ ਗਏ ਜਿਨ੍ਹਾਂ ਵਿਚੋਂ 7 ਉੱਤੇ ਕਾਂਗਰਸ, ਇਕ ਉੱਤੇ ਅਕਾਲੀ ਦਲ (ਬਾਦਲ), ਇਕ 'ਆਪ' ਅਤੇ ਇਕ ਉੱਤੇ ਆਜ਼ਾਦ ਜੇਤੂ ਰਿਹਾ | ਦਿੜ੍ਹਬਾ ਦੇ ਕੁੱਲ 18 ਜੋਨਾਂ ਵਿਚੋਂ ਇਕ ਉੱਤੇ ਕਾਂਗਰਸ ਬਿਨ੍ਹਾਂ ਮੁਕਾਬਲਾ ਜੇਤੂ
ਰਹੀ, ਐਲਾਨੇ 13 ਜੋਨਾਂ ਵਿਚੋਂ 6 ਉੱਤੇ ਕਾਂਗਰਸ, 5 ਉੱਤੇ ਅਕਾਲੀ ਦਲ (ਬਾਦਲ) ਅਤੇ 2 ਉੱਤੇ ਆਜ਼ਾਦ ਜੇਤੂ ਰਹੇ | ਲਹਿਰਾਗਾਗਾ ਦੇ ਕੁੱਲ 20 ਜੋਨਾਂ ਵਿਚੋਂ ਇਕ ਉੱਤੇ ਕਾਂਗਰਸ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਜੇਤੂ ਰਹੀ ਬਾਕੀ ਦੇ ਐਲਾਨੇ 19 ਜੋਨਾਂ ਦੇ ਨਤੀਜਿਆਂ ਅਨੁਸਾਰ 17 ਉੱਤੇ ਕਾਂਗਰਸ, 2 ਉੱਤੇ ਅਕਾਲੀ ਦਲ (ਬਾਦਲ) ਜੇਤੂ ਰਹੇ | ਮੂਣਕ ਪੰਚਾਇਤ ਸੰਮਤੀ ਦੇ ਕੁੱਲ 15 ਜੋਨਾਂ ਵਿਚੋਂ 3 ਉੱਤੇ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਉਮੀਦਵਾਰ ਘੋਸਿਤ ਕੀਤੇ ਗਏ ਸਨ, ਬਾਕੀ ਦੇ ਪ੍ਰਾਪਤ ਦਸ ਨਤੀਜਿਆਂ ਅਨੁਸਾਰ 7 ਉੱਤੇ ਕਾਂਗਰਸ, 2 ਉਤੇ ਅਕਾਲੀ ਦਲ (ਬਾਦਲ) ਅਤੇ ਇਕ ਆਜ਼ਾਦ ਜੇਤੂ ਰਹੇ | ਹੁਣ ਤੱਕ ਜਿਲ੍ਹੇ ਦੇ ਵੱਖ-ਵੱਖ ਪੰਚਾਇਤ ਸੰਮਤੀਆਂ ਜਿਨ੍ਹਾਂ ਦੀ ਕੁੱਲ ਗਿਣਤੀ 193 ਬਣਦੀ ਹੈ ਵਿਚੋਂ ਪਹਿਲਾਂ ਹੀ 18 ਉੱਤੇ ਬਿਨ੍ਹਾਂ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਜੇਤੂ ਐਲਾਨੇ ਜਾ ਚੁੱਕੇ ਹਨ, ਇਨ੍ਹਾਂ ਵਿਚੋਂ 113 ਦੇ ਨਤੀਜੇ ਐਲਾਨੇ ਗਏ ਹਨ ਜਿਨ੍ਹਾਂ ਵਿਚੋਂ 84 ਜੋਨਾਂ ਉੱਤੇ ਕਾਂਗਰਸ, 18 ਜੋਨਾਂ ਉੱਤੇ ਅਕਾਲੀ ਦਲ (ਬਾਦਲ), 2 ਉੱਤੇ 'ਆਪ' ਅਤੇ ਇਕ ਜੋਨ ਉੱਪਰ ਲੋਕ ਇਨਸਾਫ ਪਾਰਟੀ ਨੇ ਜਿੱਤ ਦਰਜ ਕੀਤੀ | ਜ਼ਿਲ੍ਹੇ ਵਿਚ ਕੁੱਲ 8 ਆਜ਼ਾਦ ਉਮੀਦਵਾਰ ਹੁਣ ਤੱਕ ਦੇ ਐਲਾਨੇ ਨਤੀਜਿਆਂ ਅਨੁਸਾਰ ਜੇਤੂ ਰਹੇ | ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮਿਲੇ ਨਤੀਜਿਆਂ ਅਨੁਸਾਰ ਬਡਰੁੱਖਾਂ ਜ਼ੋਨ ਵਿਚੋਂ ਕਾਂਗਰਸ ਦੀ ਵੀਰਪਾਲ ਕੌਰ, ਛਾਜਲੀ ਤੋਂ ਕਾਂਗਰਸ ਦੇ ਸਤਗੁਰ ਸਿੰਘ, ਬੇਨੜਾ ਤੋਂ ਕਾਂਗਰਸ ਦੀ ਪੁਸ਼ਪਿੰਦਰ ਕੌਰ, ਹਥਨ ਤੋਂ ਕਾਂਗਰਸ ਦੇ ਅਮਰਜੀਤ ਕੌਰ, ਕੰਗਣਵਾਲ ਤੋਂ ਕਾਂਗਰਸ ਦੇ ਸੰਦੀਪ ਕੌਰ ਅਤੇ ਮਹੋਲੀ ਕਲਾਂ ਤੋਂ ਕਾਂਗਰਸ ਦੇ ਜਗਰੂਪ ਸਿੰਘ ਜੇਤੂ ਰਹੇ ਹਨ |
ਮੂਣਕ, (ਸਿੰਗਲਾ, ਭਾਰਦਵਾਜ, ਧਾਲੀਵਾਲ) - ਬਲਾਕ ਸੰਮਤੀ ਅਨਦਾਣਾ ਐਟ ਮੂਣਕ ਦੇ 15 ਜੋਨਾਂ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਹੁੰਝਾਂ ਫੇਰ ਜਿੱਤ ਪ੍ਰਾਪਤ ਕਰਕੇ ਬਲਾਕ ਸੰਮਤੀ ਅਨਦਾਣਾ 'ਤੇ ਕਬਜਾ ਕਰ ਲਿਆ ਹੈ | ਬਲਾਕ ਸੰਮਤੀ ਅਨਦਾਣਾ ਦੇ 15 ਜੋਨਾਂ 'ਚ ਤਿੰਨ ਜੋਨ ਮਕੋਰੜ ਸਾਹਿਬ ਜੋਨ ਤੋ ਮੁਨਸੀ ਸਿੰਘ, ਬੰਗਾ ਜੋਨ ਤੋ ਕਿਰਨਾ ਦੇਵੀ, ਹੋਤੀਪੁਰ ਜੋਨ ਤੋ ਜਤਿੰਦਰ ਸਿੰਘ ਕਾਂਗਰਸੀ ਉਮੀਦਵਾਰ ਪਹਿਲਾ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਅਤੇ ਜਿੰਨ੍ਹਾ 12 ਜੋਨਾਂ 'ਚ ਵੋਟਾਂ ਪਈਆਂ ਹਨ ਉਨ੍ਹਾਂ 'ਚ ਅਕਾਲੀ ਦਲ (ਬ) ਉਮੀਦਵਾਰਾਂ ਦੇ ਹਿੱਸੇ ਸਿਰਫ਼ 2 ਸੀਟਾਂ ਅਤੇ ਇੱਕ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ | ਇਸ ਤਰ੍ਹਾਂ ਕਾਂਗਰਸ ਪਾਰਟੀ ਬਲਾਕ ਅਨਦਾਣਾ ਦੇ 15 ਜੋਨਾਂ 'ਚ 12 ਜੋਨਾਂ 'ਚ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ | ਵੋਟਾਂ ਦੀ ਗਿਣਤੀ ਉਪਰੰਤ ਐਲਾਨੇ ਗਏ ਨਤੀਜਿਆ ਅਨੁਸਾਰ ਰਾਮਪੁਰਾ ਗੁੱਜਰਾ ਜੋਨ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਕੀਲ ਮੁਛਾਲ ਨੇ 1078 ਵੋਟਾਂ ਪ੍ਰਾਪਤ ਕਰ ਕੇ 251 ਤੇ ਜਿੱਤ ਹਾਸਿਲ ਕਰ ਲਈ | ਇੱਥੇ ਅਕਾਲੀ ਦਲ ਦੇ ਉਮੀਦਵਾਰ ਪੱਪੂ ਰਾਮ ਨੂੰ 827 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਕੁਮਾਰ ਨੂੰ 771 ਵੋਟਾਂ ਮਿਲੀਆ | ਮੰਡਵੀ ਜੋਨ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਲੇਖ ਚੰਦ ਚੇਤਾ 1645 ਵੋਟਾਂ ਪ੍ਰਾਪਤ ਕਰ ਕੇ 689 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇੱਥੋਂ ਅਕਾਲੀ ਦਲ ਦੇ ਸੇਵਕ ਰਾਮ ਨੂੰ 956 ਵੋਟਾਂ ਪ੍ਰਾਪਤ ਹੋਈਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੱਲੇ 285 ਵੋਟਾਂ ਪਈਆਂ | ਮਹਾਂਸਿੰਘ ਵਾਲਾ ਜੋਨ ਤੋ ਸੰਤ ਰੂਪ ਸਿੰਘ ਕਾਂਗਰਸੀ ਉਮੀਦਵਾਰ ਨੂੰ 1452 ਵੋਟਾਂ ਪ੍ਰਾਪਤ ਹੋਈਆ ਅਤੇ 248 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਅਕਾਲੀ ਦਲ ਦੇ ਉਮੀਦਵਾਰ ਨਛੱਤਰ ਸਿੰਘ ਨੂੰ 1204 ਵੋਟਾਂ ਹਾਸਿਲ ਹੋਈਆ | ਜੋਨ ਗੁਲਾੜੀ ਤੋ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਸਤੋਸ ਦੇਵੀ ਨੇ 1190 ਵੋਟਾਂ ਹਾਸਿਲ ਕੀਤੀਆਂ ਅਤੇ 532 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਇੱਥੇ ਕਾਂਗਰਸੀ ਉਮੀਦਵਾਰ ਸੀਲਾ ਦੇਵੀ ਨੂੰ ਸਿਰਫ 658 ਵੋਟਾਂ ਤੇ ਸਬਰ ਕਰਨਾ ਪਿਆ | ਜੋਨ ਮਨਿਆਣਾ ਤੋ ਕਾਂਗਰਸੀ ਉਮੀਦਵਾਰ ਬਲਜੀਤ ਕੋਰ ਨੇ 2032 ਵੋਟਾਂ ਪ੍ਰਾਪਤ ਕੀਤੀਆਂ ਅਤੇ 918 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਅਕਾਲੀ ਦਲ ਦੀ ਉਮੀਦਵਾਰ ਕਰਮਜੀਤ ਕੋਰ ਨੂੰ 1114 ਵੋਟਾਂ ਪ੍ਰਾਪਤ ਹੋਈਆ | ਇਸੇ ਤਰ੍ਹਾਂ ਜੋਨ ਬੋਪੁਰ ਤੋ ਗੀਤਾ ਦੇਵੀ ਕਾਂਗਰਸੀ ਉਮੀਦਵਾਰ ਨੇ 1475 ਵੋਟਾਂ ਪ੍ਰਾਪਤ ਕਰ ਕੇ 509 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ | ਇੱਥੋਂ ਅਕਾਲੀ ਦਲ Ð(ਬ) ਦੀ ਉਮੀਦਵਾਰ ਸੰਕੁਤਲਾ ਦੇਵੀ ਨੂੰ 966 ਵੋਟਾਂ ਮਿਲੀਆ | ਬਲਾਕ ਸੰਮਤੀ ਜੋਨ ਭੂੱਲਣ ਤੋ ਕਾਂਗਰਸੀ ਉਮੀਦਵਾਰ ਧੰਨੋ ਦੇਵੀ ਨੇ 1370 ਵੋਟਾਂ ਪ੍ਰਾਪਤ ਕਰ ਕੇ 363 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਇੱਥੋਂ ਅਕਾਲੀ ਦਲ Ð(ਬ) ਦੀ ਉਮੀਦਵਾਰ ਗੀਤਾ ਦੇਵੀ ਨੂੰ 1007 ਵੋਟਾਂ ਮਿਲੀਆ | ਅਨਦਾਣਾ ਜੋਨ ਤੋ ਅਕਾਲੀ ਦਲÐ(ਬ) ਉਮੀਦਵਾਰ ਰੇਖਾ ਰਾਣੀ ਨੇ 1768 ਵੋਟਾਂ ਪ੍ਰਾਪਤ ਕਰ ਕੇ 407 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ | ਕਾਂਗਰਸੀ ਉਮੀਦਵਾਰ ਕਿ੍ਸਨਾਂ ਨੂੰ 1361 ਵੋਟਾਂ ਮਿਲੀਆ | ਜੋਨ ਕਰੋਦਾ ਤੋ ਆਜ਼ਾਦ ਉਮੀਦਵਾਰ ਨੈਬ ਸਿੰਘ ਨੇ 1205 ਵੋਟਾਂ ਪ੍ਰਾਪਤ ਕਰ ਕੇ 198 ਵੋਟਾਂ ਤੇ ਜਿੱਤ ਹਾਸਿਲ ਕੀਤੀ | ਡੂਡੀਆ ਜੋਨ ਤੋ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ ਨੇ 1187 ਵੋਟਾਂ ਪ੍ਰਾਪਤ ਕਰ ਕੇ 374 ਵੋਟਾਂ 'ਤੇ ਜਿੱਤ ਜਿੱਤ ਹਾਸਿਲ ਕੀਤੀ | ਅਕਾਲੀ ਦਲ Ð(ਬ) ਦੇ ਉਮੀਦਵਾਰ ਨੇ 813 ਵੋਟਾਂ ਪ੍ਰਾਪਤ ਕੀਤੀਆਂ | ਇਸੇ ਤਰਾ ਬਲਾਕ ਸੰਮਤੀ ਜੋਨ ਹਮੀਰਗੜ੍ਹ ਤੋ ਕਾਂਗਰਸੀ ਉਮੀਦਵਾਰ ਪਰਮਪਾਲ ਸਿੰਘ ਨੇ 1186 ਵੋਟਾਂ ਪ੍ਰਾਪਤ ਹੋਈਆ 195 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਅਤੇ ਅਕਾਲੀ ਦਲÐ(ਬ) ਦੇ ਉਮੀਦਵਾਰ ਨੇ 991 ਵੋਟਾਂ ਮਿਲੀਆ ਤੇ ਆਮ ਆਦਮੀ ਪਾਰਟੀ ਉਮੀਦਵਾਰ ਨੂੰ 879 ਵੋਟਾਂ ਪ੍ਰਾਪਤ ਹੋਈਆ | ਕੜੈਲ ਜੋਨ ਤੋ ਕਾਂਗਰਸੀ ਉਮੀਦਵਾਰ ਭੱਲਾ ਸਿੰਘ ਕੜੈਲ ਨੰੂ 1524 ਵੋਟਾਂ ਪ੍ਰਾਪਤ ਕਰ ਕੇ 826 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇੱਥੇ ਵਿਰੋਧੀ ਧਿਰ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਸਪਾਲ ਸਿੰਘ ਨੂੰ 698 ਅਤੇ ਅਕਾਲੀ ਦਲ (ਬ) ਦੇ ਉਮੀਦਵਾਰ ਕੁਲਵੀਰ ਸਿੰਘ ਨੂੰ 390 ਵੋਟਾਂ ਪ੍ਰਾਪਤ ਹੋਈਆ |
ਲਹਿਰਾਗਾਗਾ, (ਗਰਗ, ਢੀਂਡਸਾ, ਗੋਇਲ)-ਕਾਂਗਰਸ ਪਾਰਟੀ ਨੇ ਬਲਾਕ ਪੰਚਾਇਤ ਸੰਮਤੀ ਲਹਿਰਾਗਾਗਾ ਦੇ 20 ਜ਼ੋਨਾਂ ਲਈ ਹੋਈਆਂ ਚੋਣਾਂ ਵਿਚੋਂ 18 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਅਕਾਲੀ ਦਲ ਨੇ 2 ਸੀਟਾਂ ਉੱਪਰ ਜਿੱਤ ਹਾਸਿਲ ਕੀਤੀ ਅਤੇ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ਜਾਣਕਾਰੀ ਅਨੁਸਾਰ ਕੁੱਲ 43 ਉਮੀਦਵਾਰਾਂ ਨੇ ਚੋਣ ਲੜੀ ਸੀ ਜਿਨ੍ਹਾਂ ਵਿਚੋਂ ਜ਼ੋਨ ਨੰਬਰ 19 ਰਾਏਧਰਾਣਾ ਐਸ.ਸੀ ਇਸਤਰੀ ਲਈ ਰਿਜ਼ਰਵ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਿਰਨਪਾਲ ਕੌਰ ਦੇ ਕਾਗ਼ਜ਼ ਰੱਦ ਹੋਣ ਕਰਕੇ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ | ਚੋਣ ਰਿਟਰਨਿੰਗ ਅਫ਼ਸਰ ਸ.ਸੂਬਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ੋਨ ਨੰਬਰ 1 ਬੱਲਰਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਵੀਨਾ ਰਾਣੀ 496, ਜ਼ੋਨ ਨੰਬਰ 2 ਚੂੜਲ ਕਲਾਂ ਤੋਂ ਕਾਂਗਰਸ ਦੇ ਦਰਸ਼ਨ ਸਿੰਘ 255, ਜ਼ੋਨ ਨੰਬਰ 3 ਚੋਟੀਆਂ ਤੋਂ ਕਾਂਗਰਸ ਦੇ ਅਮਨ ਕੌਰ 332, ਜ਼ੋਨ ਨੰਬਰ 4 ਗੁਰਨੇ ਕਲਾਂ ਤੋਂ ਕਾਂਗਰਸ ਦੇ ਰਵਿੰਦਰ ਕੁਮਾਰ ਰਿੰਕੂ 371, ਜ਼ੋਨ ਨੰਬਰ 5 ਬਖੋਰਾ ਕਲਾਂ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ 809, ਜ਼ੋਨ ਨੰਬਰ 6 ਕੋਟੜਾ ਲਹਿਲ ਤੋਂ ਕਾਂਗਰਸ ਦੇ ਭੁਪਿੰਦਰ ਸਿੰਘ 878, ਜ਼ੋਨ ਨੰਬਰ 7 ਡਸਕਾ ਤੋਂ ਕਾਂਗਰਸ ਦੇ ਗੁਰਜੀਤ ਕੌਰ 339, ਜ਼ੋਨ ਨੰਬਰ 8 ਹਰਿਆਊ ਤੋਂ ਅਕਾਲੀ ਦਲ ਦੇ ਬਿੰਦਰ ਸਿੰਘ 73, ਜ਼ੋਨ ਨੰਬਰ 9 ਸੰਗਤਪੁਰਾ ਤੋਂ ਕਾਂਗਰਸ ਦੇ ਸ਼ਿਵਜੀ ਸੰਗਤਪੁਰਾ 210, ਜ਼ੋਨ ਨੰਬਰ 10 ਗਾਗਾ ਤੋਂ ਕਾਂਗਰਸ ਦੇ ਕਰਮਜੀਤ ਕੌਰ ਲਦਾਲ 662, ਜ਼ੋਨ ਨੰਬਰ 11 ਨੰਗਲਾ ਤੋਂ ਕਾਂਗਰਸ ਦੇ ਸੁਖਵਿੰਦਰ ਕੌਰ 365, ਜ਼ੋਨ ਨੰਬਰ 12 ਘੋੜੇਨਬ ਤੋਂ ਕਾਂਗਰਸ ਦੇ ਸੁਖਵਿੰਦਰ ਕੌਰ 654, ਜ਼ੋਨ ਨੰਬਰ 13 ਭਾਈ ਕੀ ਪਿਸ਼ੌਰ ਤੋਂ ਕਾਂਗਰਸ ਦੇ ਜਸਪਾਲ ਸਿੰਘ 511, ਜ਼ੋਨ ਨੰਬਰ 14 ਖੰਡੇਬਾਦ ਤੋਂ ਕਾਂਗਰਸ ਦੇ ਸਰਬਜੀਤ ਕੌਰ 519, ਜ਼ੋਨ ਨੰਬਰ 15 ਭੁਟਾਲ ਕਲਾਂ ਤੋਂ ਕਾਂਗਰਸ ਦੇ ਜਗਦੇਵ ਸਿੰਘ 358, ਜ਼ੋਨ ਨੰਬਰ 16 ਭਾਠੂਆਂ ਤੋਂ ਕਾਂਗਰਸ ਦੇ ਰਾਜਵੀਰ ਕੌਰ 108, ਜ਼ੋਨ ਨੰਬਰ 17 ਲਹਿਲ ਕਲਾਂ ਤੋਂ ਕਾਂਗਰਸ ਦੇ ਸੁਰਜੀਤ ਕੌਰ 599, ਜ਼ੋਨ ਨੰਬਰ 18 ਜਲੂਰ ਤੋਂ ਕਾਂਗਰਸ ਦੇ ਸਤਗੁਰ ਸਿੰਘ ਰੋੜੇਵਾਲਾ 125 ਅਤੇ ਜ਼ੋਨ ਨੰਬਰ 20 ਢੀਂਡਸਾ ਤੋਂ ਕਾਂਗਰਸ ਦੇ ਬੰਤ ਕੌਰ 425 ਵੋਟਾਂ ਨਾਲ ਜੇਤੂ ਰਹੇ | ਚੋਣ ਹਲਕਾ ਚੂੜਲ ਕਲਾਂ, ਕੋਟੜਾ ਲਹਿਲ, ਹਰਿਆਊ ਅਤੇ ਸੰਗਤਪੁਰਾ ਐਸ.ਸੀ. ਲਈ ਰਾਖਵਾਂ, ਚੋਣ ਹਲਕਾ ਗਾਗਾ, ਰਾਏਧਰਾਣਾ ਅਤੇ ਢੀਂਡਸਾ ਐਸ.ਸੀ. ਇਸਤਰੀ ਲਈ ਰਾਖਵਾਂ, ਚੋਣ ਹਲਕਾ ਚੋਟੀਆਂ, ਡਸਕਾ, ਨੰਗਲਾ, ਘੋੜੇਨਬ, ਖੰਡੇਬਾਦ, ਭਾਠੂਆਂ ਅਤੇ ਬੱਲਰਾਂ ਇਸਤਰੀ ਲਈ ਰਾਖਵਾਂ, ਚੋਣ ਹਲਕਾ ਗੁਰਨੇ ਕਲਾਂ, ਬਖੋਰਾ ਕਲਾਂ, ਭਾਈ ਕੀ ਪਿਸ਼ੌਰ, ਭੁਟਾਲ ਕਲਾਂ, ਲਹਿਲ ਕਲਾਂ ਅਤੇ ਜਲੂਰ ਜਨਰਲ ਲਈ ਰਾਖਵਾਂ ਹੈ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕੰਗਣਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੰਦੀਪ ਕੌਰ ਬੌੜਹਾਈ, ਬਲਾਕ ਸੰਮਤੀ ਵਿਚ ਕੰਗਣਵਾਲ ਜ਼ੋਨ ਤੋਂ ਕਮਲ ਸਿੰਘ, ਰੋਹੀੜ੍ਹਾ ਜ਼ੋਨ ਤੋਂ ਜਸਪਾਲ ਕੌਰ ਬੌੜਹਾਈ ਅਤੇ ਦਹਿਲੀਜ਼ ਕਲਾਂ ਤੋਂ ਅਸ਼ਰਫ਼ ਖਾਂ ਨੇ ਜਿੱਤ ਪ੍ਰਾਪਤ ਕੀਤੀ |
ਛਾਹੜ, (ਜਸਵੀਰ ਸਿੰਘ ਔਜਲਾ) - ਪਿਛਲੇ ਦਿਨੀਂ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਨਤੀਜੇ ਆਉਣ ਤੋਂ ਬਾਅਦ ਵੱਖ-ਵੱਖ ਨਤੀਜਿਆਂ ਵਿਚ ਬਲਾਕ ਸੰਮਤੀ ਜੋਨ 7 ਪਿੰਡ ਚੱਠਾ ਨਨਹੇੜਾ ਦੇ ਬਲਾਕ ਸੰਮਤੀ ਦੇ ਆਜ਼ਾਦ ਉਮੀਦਵਾਰ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਛੱਤਰ ਸਿੰਘ ਚੱਠਾ ਨੇ ਦੱਸਿਆ ਕਿ ਬਲਾਕ ਸੰਮਤੀ ਜੋਨ ਚੱਠਾ ਨਨਹੇੜਾ ਦੇ ਬਲਾਕ ਸੰਮਤੀ ਦੇ ਆਜ਼ਾਦ ਉਮੀਦਵਾਰ ਪਰਮਜੀਤ ਕੌਰ ਨੇ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਗੁਰਪ੍ਰੀਤ ਕੌਰ ਜੋ ਕਾਂਗਰਸ ਆਈ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਬਲਾਕ ਸੰਮਤੀ ਦਿੜ੍ਹਬਾ ਦੇ ਜੋਨ ਤੂਰਬਨਜਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਨੈਲ ਸਿੰਘ ਝਿੰਜਰ ਜੇਤੂ ਰਹੇ | ਚੋਣ ਜਿੱਤਣ ਤੋਂ ਬਾਅਦ ਸਮਰਥਕਾਂ ਨੇ ਸ. ਝਿੰਜਰ ਦਾ ਭਰਵਾਂ ਸਵਾਗਤ ਕੀਤਾ | ਸ. ਝਿੰਜਰ ਨੇ ਕਿਹਾ ਕਿ ਵੋਟਰਾਂ ਨੇ ਬਹੁਤ ਵੱਡਾ ਮਾਣ ਦਿੱਤਾ ਹੈ | ਲੋਕਾਂ ਦੀ ਸੇਵਾ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ੍ਹ ਰਹਿਣਗੇ |
ਕੁੱਪ ਕਲਾਂ, (ਰਵਿੰਦਰ ਸਿੰਘ ਬਿੰਦਰਾ) - ਲੰਘੀ 19 ਸਤੰਬਰ ਨੂੰ ਪਈਆਂ ਬਲਾਕ ਸੰਮਤੀ ਵੋਟਾਂ ਦੇ ਅੱਜ ਐਲਾਨੇ ਨਤੀਜਿਆਂ'ਚ ਸਥਾਨਕ ਇਲਾਕੇ ਨਾਲ ਸਬੰਧਤ ਬਲਾਕ ਮਲੇਰਕੋਟਲਾ-2 ਦੇ ਹਲਕਾ ਅਮਰਗੜ੍ਹ ਅਧੀਨ ਆਉਂਦੇ 9 ਸੰਮਤੀ ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਦੇ 8 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ ਜਦੋਂਕਿ ਅਕਾਲੀ ਦਲ ਦੀ ਇਕ ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੀ ਹੈ | ਪ੍ਰਾਪਤ ਵੇਰਵੇ ਅਨੁਸਾਰ ਬਾਲੇਵਾਲ ਸੰਮਤੀ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਬੀਬੀ ਲਖਵਿੰਦਰ ਕੌਰ ਨਾਰੋਮਾਜਰਾ, ਅਕਬਰਪੁਰ ਛੰਨਾ ਜ਼ੋਨ ਤੋਂ ਜਗਤਾਰ ਸਿੰਘ ਅਕਬਰਪੁਰ ਛੰਨਾ, ਕੰਗਣਵਾਲ ਜ਼ੋਨ ਤੋਂ ਕਮਲ ਸਿੰਘ ਕੰਗਣਵਾਲ, ਰੋਹੀੜਾ ਜ਼ੋਨ ਤੋਂ ਬੀਬੀ ਜਸਪਾਲ ਕੌਰ ਬੌੜਹਾਈ, ਦਹਿਲੀਜ ਕਲਾਂ ਜ਼ੋਨ ਤੋਂ ਅਸ਼ਰਫ ਖਾਂ ਦਹਿਲੀਜ ਕਲਾਂ, ਕੁੱਪ ਕਲਾਂ ਜ਼ੋਨ ਤੋਂ ਬੀਬੀ ਪਰਮਜੀਤ ਕੌਰ ਕੁੱਪ ਕਲਾਂ, ਜਿੱਤਵਾਲ ਕਲਾਂ ਜ਼ੋਨ ਤੋਂ ਹਰਪਾਲ ਸਿੰਘ ਬੇਗੋਵਾਲ ਅਤੇ ਨੱਥੂਮਾਜਰਾ ਜ਼ੋਨ ਤੋਂ ਵੀ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਮਿੰਦਰ ਕੌਰ ਫੱਲੇਵਾਲ ਜਿੱਤ ਪ੍ਰਾਪਤ ਕਰਕੇ ਬਲਾਕ ਸੰਮਤੀ ਮੈਂਬਰ ਚੁਣੇ ਗਏ ਹਨ | ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਨੇ ਭੋਗੀਵਾਲ ਜ਼ੋਨ ਤੋਂ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਲਾਜ ਬਚਾਈ ਹੈ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)-ਬਲਾਕ ਸੰਮਤੀ ਦਿੜ੍ਹਬਾ ਵਿੱਚ ਕਾਂਗਰਸ ਅਤੇ ਅਕਾਲੀ ਦਲ ਵਿੱਚ ਫਸਵਾਂ ਮੁਕਾਬਲਾ ਰਿਹਾ | ਕਾਂਗਰਸ ਦੇ 8 ਉਮੀਦਵਾਰ, ਅਕਾਲੀ ਦਲ ਦੇ 6 ਉਮੀਦਵਾਰ, ਆਮ ਆਦਮੀ ਪਾਰਟੀ ਦਾ ਇੱਕ, ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ | ਬਲਾਕ ਸੰਮਤੀ ਦਿੜ੍ਹਬਾ ਦੀ ਚੋਣ ਵਿੱਚ ਜੋਨ ਤਰੰਜੀ ਖੇੜਾ ਤੋਂ ਅਕਾਲੀ ਦਲ ਦੇ ਹਰਪ੍ਰੀਤ ਸਿੰਘ, ਜੋਨ ਖਨਾਲ ਕਲਾਂ (ਇਸਤਰੀ) ਤੋਂ ਕਾਂਗਰਸ ਦੇ ਸਵਰਨਜੀਤ ਕੌਰ, ਜੋਨ ਕਮਾਲਪੁਰ (ਇਸਤਰੀ) ਤੋਂ ਅਮਰਜੀਤ ਕੌਰ ਅਕਾਲੀ ਦਲ ਦੇ, ਜੋਨ ਮੌੜਾਂ (ਐਸਸੀ)ਤੋਂ ਪਰਮਜੀਤ ਕੌਰ ਕਾਂਗਰਸ ਦੇ, ਜੋਨ ਗੁੱਜਰਾਂ ਤੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਚੱਠਾ, ਜੋਨ ਮਹਿਲਾਂ ਤੋਂ ਤਿ੍ਪਾਲ ਕੌਰ (ਬਿਨਾ ਮੁਕਾਬਲਾ) ਆਜ਼ਾਦ, ਜੋਨ ਢੰਡੋਲੀ ਕਲਾਂ(ਐਸਸੀ ਇਸਤਰੀ) ਤੋਂ ਮਨਪ੍ਰੀਤ ਕੌਰ ਕਾਂਗਰਸ ਦੇ, ਜੋਨ ਰੋਗਲਾ ਤੋਂ ਕਾਂਗਰਸ ਦੇ ਗੋਗੀ ਚੌਧਰੀ, ਜੋਨ ਸਫੀਪੁਰ ਕਲਾਂ (ਇਸਤਰੀ) ਤੋਂ ਅਕਾਲੀ ਦਲ ਦੀ ਮੀਨਾ ਕੁਮਾਰੀ, ਜੋਨ ਕੜਿਆਲ (ਇਸਤਰੀ) ਤੋਂ ਅਕਾਲੀ ਦਲ ਦੀ ਸਿਮਰਜੀਤ ਕੌਰ, ਜੋਨ ਖੇਤਲਾ (ਐਸਸੀ) ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ, ਜੋਨ ਲਾਡਬਨਜਾਰਾ ਕਲਾਂ (ਐਸਸੀ) ਤੋਂ ਕਾਂਗਰਸ ਦੇ ਨਿਰਭੈ ਸਿੰਘ, ਕਾਹਨਗੜ੍ਹ ਤੋਂ ਇੰਦਰਜੀਤ ਸਿੰਘ ਕਾਂਗਰਸ ਦੇ, ਜੋਨ ਤੂਰਬਨਜਾਰਾ ਤੋਂ ਅਕਾਲੀ ਦਲ ਦੇ ਕਰਨੈਲ ਸਿੰਘ ਝਿੰਜਰ, ਜੋਨ ਨਿਹਾਲਗੜ੍ਹ (ਔਰਤ ਰਾਖਵਾ) ਤੋਂ ਅਕਾਲੀ ਦਲ ਦੀ ਬੀਬੀ ਸੁਖਜੀਤ ਕੌਰ, ਜੋਨ ਕੌਹਰੀਆ, ਜੋਨ ਸਾਦੀਹਰੀ (ਔਰਤਾ ਰਾਖਵਾ) ਤੋਂ ਚਰਨਜੀਤ ਕੌਰ, ਜੋਨ ਕੌਹਰੀਆ (ਐਸ.ਸੀ. ਔਰਤ) ਤੋਂ ਆਮ ਆਦਮੀ ਪਾਰਟੀ ਦੀ ਜਸਵਿੰਦਰ ਕੌਰ,ਜੋਨ ਜਨਾਲ ਤੋਂ ਆਜ਼ਾਦ ਉਮੀਦਵਾਰ ਗੁਰਧਿਆਨ ਸ਼ਰਮਾ ਜੇਤੂ ਰਹੇ |
ਨਦਾਮਪੁਰ, ਚੰਨੋ, (ਹਰਜੀਤ ਸਿੰਘ ਨਿਰਮਾਣ) - ਪੰਚਾਇਤ ਸੰਮਤੀ ਦੀਆਂ 19 ਸਤੰਬਰ ਨੰੂ ਪਈਆਂ ਵੋਟਾਂ ਦਾ ਅੱਜ ਨਤੀਜੇ ਐਲਾਨੇ ਗਏ ਜਿੰਨ੍ਹਾਂ ਵਿਚੋਂ ਕਾਲਾਝਾੜ ਜ਼ੋਨ ਤੋਂ ਦਰਸ਼ਨ ਸਿੰਘ ਕਾਲਾਝਾੜ ਕਾਂਗਰਸੀ ਉਮੀਦਵਾਰ ਨੇ ਆਪਣੇ ਵਿਰੋਧੀ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਘਵੀਰ ਸਿੰਘ ਰਾਜਪੁਰਾ ਨੰੂ 304 ਵੋਟਾਂ ਨਾਲ ਹਰਾਇਆ |
ਸ਼ੇਰਪੁਰ, (ਦਰਸਨ ਸਿੰਘ ਖੇੜੀ, ਸੁਰਿੰਦਰ ਚਹਿਲ) - ਬਲਾਕ ਸੰਮਤੀ ਜੋਨ ਸ਼ੇਰਪੁਰ ਤੋਂ ਆਜ਼ਾਦ ਉਮੀਦਵਾਰ ਕਿਰਨਜੀਤ ਕੌਰ ਨੇ ਕਾਂਗਰਸੀ ਉਮੀਦਵਾਰ ਸੋਨਿਕਾ ਰਾਣੀ ਨੂੰ 161 ਵੋਟਾਂ ਨਾਲ ਹਰਾਇਆ | ਕਿਰਨਜੀਤ ਕੌਰ ਨੂੰ 1053 ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੋਨਿਕਾ ਰਾਣੀ ਨੂੰ 892 ਵੋਟਾਂ ਮਿਲੀਆਂ | ਬਲਾਕ ਸੰਮਤੀ ਜੋਨ ਈਨਾਂ ਬਾਜਵਾ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਸਿੰਦਰ ਕੌਰ ਨੂੰ 566 ਵੋਟਾਂ ਨਾਲ ਹਰਾਇਆ , ਕਾਂਗਰਸੀ ਉਮੀਦਵਾਰ ਚਰਨਜੀਤ ਕੌਰ ਨੂੰ 1615 ਅਤੇ ਸਿੰਦਰ ਕੌਰ ਹੇੜੀਕੇ ਨੂੰ 1049 ਵੋਟਾਂ ਮਿਲੀਆਂ | ਬਲਾਕ ਸੰਮਤੀ ਜੋਨ ਖੇੜੀ ਕਲਾਂ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਵਰਨ ਸਿੰਘ ਨੂੰ 1092 ਵੋਟਾਂ ਨਾਲ ਹਰਾਇਆ | ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਨੂੰ 1802 ਅਤੇ ਅਕਾਲੀ ਉਮੀਦਵਾਰ ਸਵਰਨ ਸਿੰਘ ਨੂੰ 710 ਵੋਟਾਂ ਪ੍ਰਾਪਤ ਹੋਈਆਂ | ਬਲਾਕ ਸੰਮਤੀ ਜੋਨ ਸਲੇਮਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਨੂੰ 63 ਵੋਟਾਂ ਨਾਲ ਹਰਾਇਆ | ਕਾਂਗਰਸ ਪਾਰਟੀ ਦੀ ਉਮੀਦਵਾਰ ਰਵਿੰਦਰ ਕੌਰ ਨੂੰ 840 ਵੋਟਾਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਨੂੰ 773, ਸ੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਰਣਜੀਤ ਕੁਮਾਰੀ ਨੂੰ 591 ਵੋਟਾਂ ਪ੍ਰਾਪਤ ਹੋਈਆਂ | ਬਲਾਕ ਸੰਮਤੀ ਜੋਨ ਰੰਗੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੈਬ ਸਿੰਘ ਨੇ ਆਜ਼ਾਦ ਉਮੀਦਵਾਰ ਜਗਰੂਪ ਸਿੰਘ ਨੂੰ 529 ਵੋਟਾਂ ਨਾਲ ਹਰਾਇਆ | ਕਾਂਗਰਸੀ ਉਮੀਦਵਾਰ ਅਜੈਬ ਸਿੰਘ ਨੂੰ 1844 ਅਤੇ ਜਗਰੂਪ ਸਿੰਘ ਨੂੰ 1315 ਪ੍ਰਾਪਤ ਹੋਈਆਂ | ਇਸੇ ਤਰਾਂ ਬਲਾਕ ਸੰਮਤੀ ਜੋਨ ਬਾਲੀਆਂ ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਨੇ ਸ੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਪਰਮਜੀਤ ਕੌਰ ਨੂੰ 1268 ਵੋਟਾਂ ਨਾਲ ਹਰਾਇਆ | ਕਾਂਗਰਸੀ ਉਮੀਦਵਾਰ ਪਰਮਿੰਦਰ ਕੌਰ ਨੂੰ 1919 ਅਤੇ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ 651 ਵੋਟਾਂ ਪ੍ਰਾਪਤ ਹੋਈਆਂ | ਬਲਾਕ ਸੰਮਤੀ ਜੋਨ ਘਨੌਰੀ ਕਲਾਂ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਨੇ ਆਜ਼ਾਦ ਉਮੀਦਵਾਰ ਕਿਰਨਜੀਤ ਕੌਰ ਨੂੰ 1041 ਵੋਟਾਂ ਨਾਲ ਹਰਾਇਆ | ਕਾਂਗਰਸੀ ਉਮੀਦਵਾਰ ਨਰਿੰਦਰ ਕੌਰ ਨੂੰ 1781 , ਆਜ਼ਾਦ ਉਮੀਦਵਾਰ ਕਿਰਨਜੀਤ ਕੌਰ ਨੂੰ 740 ਅਤੇ ਸ੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਸਤਨਾਮ ਕੌਰ ਨੂੰ ਸਿਰਫ 184 ਵੋਟਾਂ ਪ੍ਰਾਪਤ ਹੋਈਆਂ | ਬਲਾਕ ਸੰਮਤੀ ਜੋਨ ਘਨੌਰ ਕਲਾਂ ਤੋਂ ਆਜਾਦ ਉਮੀਦਵਾਰ ਪਿ੍ਤਪਾਲ ਸਿੰਘ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੀਸ ਲਾਲ ਨੂੰ 382 ਵੋਟਾਂ ਨਾਲ ਹਰਾਇਆ ,ਆਜ਼ਾਦ ਉਮੀਦਵਾਰ ਪਿ੍ਤਪਾਲ ਸਿੰਘ ਨੇ 1636 ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੀਸ ਲਾਲ ਨੇ 1254 ਵੋਟਾਂ ਪ੍ਰਾਪਤ ਕੀਤੀਆਂ | ਬਲਾਕ ਸੰਮਤੀ ਜੋਨ ਫਰਵਾਹੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਤੇਜਾ ਸਿੰਘ ਨੂੰ 760 ਵੋਟਾਂ ਨਾਲ ਹਰਾਇਆ | ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਨੇ 1403 , ਆਜ਼ਾਦ ਉਮੀਦਵਾਰ ਤੇਜਾ ਸਿੰਘ ਨੇ 643 ਅਤੇ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜਗਤਾਰ ਸਿੰਘ ਨੇ 615 ਵੋਟਾਂ ਪ੍ਰਾਪਤ ਕੀਤੀਆਂ | ਜੋਨ ਮਾਹਮਦਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਮੇਲ ਸਿੰਘ ਨੇ ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਗਰਮੁੱਖ ਸਿੰਘ ਨੂੰ 413 ਵੋਟਾਂ ਨਾਲ ਹਰਾਇਆ | ਕਾਂਗਰਸ ਪਾਰਟੀ ਦੇ ਜਸਮੇਲ ਸਿੰਘ ਨੂੰ 1184 , ਸ੍ਰੋਮਣੀ ਅਕਾਲੀ ਦਲ ਦੇ ਗਰਮੁੱਖ ਸਿੰਘ ਨੂੰ 771 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਸਿੰਘ ਨੂੰ 412 ਵੋਟਾਂ ਪ੍ਰਾਪਤ ਹੋਈਆਂ | ਬਲਾਕ ਸੰਮਤੀ ਜੋਨ ਬੜੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੇ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੂੰ 133 ਵੋਟਾਂ ਨਾਲ ਹਰਾਇਆ | ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੂੰ 1016, ਆਜ਼ਾਦ ਉਮੀਦਵਾਰ ਜਸਵਿੰਦਰ ਕੌਰ 883 ਵੋਟਾਂ ਅਤੇ ਸ੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਪਰਮਜੀਤ ਕੌਰ 294 ਵੋਟਾਂ ਪ੍ਰਾਪਤ ਹੋਈਆਂ | ਜਿਕਰਯੋਗ ਹੈ ਕਿ 5 ਜੋਨਾਂ ਵਿਚ ਕਾਤਰੋਂ, ਫਤਿਹਗੜ ਪੰਜਗਰਾਈਆਂ, ਟਿੱਬਾ, ਮੂਲੋਵਾਲ ਅਤੇ ਧੰਦੀਵਾਲ ਵਿਖੇ ਉਮੀਦਵਾਰਾਂ ਦੇ ਮੁਕਾਬਲੇ ਕੋਈ ਹੋਰ ਪਾਰਟੀ ਦਾ ਉਮੀਦਵਾਰ ਖੜ੍ਹਾ ਨਾ ਹੋਣ ਕਰ ਕੇ ਸਰਬਸੰਮਤੀ ਹੋ ਗਈ ਸੀ |

ਵਿਦੇਸ਼ ਭੇਜਣ ਦਾ ਨਾਂਅ 'ਤੇ 90 ਹਜ਼ਾਰ ਠੱਗੇ

ਧੂਰੀ, 22 ਸਤੰਬਰ (ਨਰਿੰਦਰ ਸੇਠ) - ਧੂਰੀ ਸਿਟੀ ਪੁਲਿਸ ਨੇ ਸਿੰਘ ਟਰੈਵਲਜ਼ ਸਰਵਿਸ ਜਗਰਾਉਂ ਵਿਰੁੱਧ ਬਾਹਰ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ 'ਚ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਕੀਰਤ ਸਿੰਘ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਨੂੰ ਲੈ ਕੇ ਪਿਉ-ਪੁੱਤਰ ਿਖ਼ਲਾਫ਼ ਮੁਕੱਦਮਾ ਦਰਜ

ਲਹਿਰਾਗਾਗਾ, 22 ਸਤੰਬਰ (ਗਰਗ, ਢੀਂਡਸਾ) - ਲਹਿਰਾਗਾਗਾ ਪੁਲਿਸ ਨੇ ਗੁਰਮੇਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਨੰਗਲਾ ਵਲੋਂ ਐਸ.ਐਸ.ਪੀ ਸੰਗਰੂਰ ਨੂੰ ਭੇਜੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪਿੰਡ ਨੰਗਲਾ ਦੇ ਰਮਨਜੀਤ ਸਿੰਘ ਪੁੱਤਰ ਬੇਅੰਤ ਸਿੰਘ, ਬੇਅੰਤ ਸਿੰਘ ਪੁੱਤਰ ...

ਪੂਰੀ ਖ਼ਬਰ »

ਛੇੜਛਾੜ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਰਜਨੀਸ਼ ਦੀ ਅਦਾਲਤ ਨੇ ਛੇੜਛਾੜ ਦੇ ਦੋਸ਼ਾਂ ਵਿਚੋਂ ਦੋ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਸ਼ਵਨੀ ਚੌਧਰੀ ਅਤੇ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਪੁਲਿਸ ਥਾਣਾ ਘਨੌਰੀ ...

ਪੂਰੀ ਖ਼ਬਰ »

ਬੀਬੀ ਸੰਦੀਪ ਕੌਰ ਬੌੜਹਾਈ ਜੇਤੂ

ਕੁੱਪ ਕਲਾਂ, 22 ਸਤੰਬਰ (ਰਵਿੰਦਰ ਸਿੰਘ ਬਿੰਦਰਾ)-ਸਥਾਨਕ ਇਲਾਕੇ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੰਗਣਵਾਲ ਤੋਂ ਯੂਥ ਕਾਂਗਰਸੀ ਆਗੂ ਬਲਜਿੰਦਰ ਸਿੰਘ ਬੌੜਹਾਈ ਦੀ ਪਤਨੀ ਬੀਬੀ ਸੰਦੀਪ ਕੌਰ ਬੌੜਹਾਈ ਨੇ ਜਿੱਤ ਪ੍ਰਾਪਤ ਕਰਕੇ ਜਿੱਥੇ ਕਾਂਗਰਸ ਪਾਰਟੀ ਦਾ ਨਾਂਅ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਮਲੇਰਕੋਟਲਾ-1 ਅਤੇ ਮਲੇਰਕੋਟਲਾ-2 ਉਪਰ ਕਾਂਗਰਸ ਪਾਰਟੀ ਦੀ ਜ਼ਬਰਦਸਤ ਜਿੱਤ

ਮਾਲੇਰਕੋਟਲਾ: 22 ਸਤੰਬਰ ( ਕੁਠਾਲਾ )-ਪੰਚਾਇਤ ਸੰਮਤੀ ਮਲੇਰਕੋਟਲਾ-1 ਅਤੇ ਦੋ ਉਪਰ ਕਾਂਗਰਸ ਪਾਰਟੀ ਨੇ ਜਬਰਦਸਤ ਜਿੱਤ ਦਰਜ ਕੀਤੀ ਹੈ |ਮਲੇਰਕੋਟਲਾ-1 ਦੀਆਂ 19 ਸੀਟਾਂ 'ਚੋਂ 11 'ਤੇ ਕਾਂਗਰਸ, 7 ਉਪਰ ਸ੍ਰੋਮਣੀ ਅਕਾਲੀ ਦਲ ਅਤੇ ਇੱਕ 'ਤੇ ਲੋਕ ਇਨਸਾਫ ਪਾਰਟੀ ਜੇਤੂ ਰਹੀ ਜਦਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX