ਤਾਜਾ ਖ਼ਬਰਾਂ


ਲੁਧਿਆਣਾ ਵਿਚ ਇਕ ਹੋਰ ਔਰਤ ਵਿਚ ਕੋਰੋਨਾਵਾਇਰਸ ਪਾਇਆ ਗਿਆ
. . .  1 minute ago
ਲੁਧਿਆਣਾ, 3 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਇਕ ਹੋਰ ਔਰਤ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਨਾਂ ਦੀ ਇਕ ਔਰਤ ਜੋ ਇਸ ਵੇਲੇ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਦਾਖਲ ਹੈ, ਸਿਹਤ ਠੀਕ ਨਾ ਹੋਣ...
ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡ ਸੀਲ
. . .  4 minutes ago
ਗੁਰੂ ਹਰ ਸਹਾਏ, 3 ਅਪ੍ਰੈਲ (ਹਰਚਰਨ ਸਿੰਘ ਸੰਧੂ) - ਕੋਰੋਨਾਵਾਇਰਸ ਦੇ ਚਲਦਿਆਂ ਹੁਣ ਲੋਕਾਂ ਨੇ ਪਿੰਡਾਂ ’ਚ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਹਰ ਸਹਾਏ ਦੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਆਪਣੇ ਪਿੰਡ ਸੀਲ ਕਰ ਦਿੱਤੇ ਹਨ। ਨੌਜਵਾਨਾਂ ਨੇ ਠੀਕਰੀ...
ਯੂਰਪੀਅਨ ਦੇਸ਼ਾਂ ਵਾਂਗ ਭਾਰਤ ਦੇ ਹਾਲਾਤ ਨਹੀਂ - ਕੇਂਦਰੀ ਸਿਹਤ ਮੰਤਰੀ
. . .  13 minutes ago
ਨਵੀਂ ਦਿੱਲੀ, 3 ਅਪ੍ਰੈਲ - ਭਾਰਤ ਵਿਚ ਕੋਰੋਨਾਵਾਇਰਸ ਦੇ ਲਗਾਤਾਰ ਕੇਸ ਵੱਧ ਰਹੇ ਹਨ। ਇਸ ਸਬੰਧ ’ਚ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਦੇ ਹਾਲਾਤ ਯੂਰਪੀਅਨ ਦੇਸ਼ਾਂ ਵਾਂਗ...
ਪਸ਼ੂ ਪਾਲਕਾਂ ਅਤੇ ਦੁੱਧ ਉਤਪਾਦਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦੇਵੇਗੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ
. . .  30 minutes ago
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਕਰਵਾਇਆ ਜਾਵੇਗਾ ਸ੍ਰੀ ਅਖੰਡ ਪਾਠ ਸਾਹਿਬ
. . .  38 minutes ago
ਅੰਮ੍ਰਿਤਸਰ, 3 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਇਥੇ ਸਥਿਤ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ...
ਵਾਤਾਵਰਨ ਸਾਫ਼ ਹੋਣ ਕਰਕੇ ਹਿਮਾਲਿਆ ਪਰਬਤ ਦੇ ਬਰਫ ਨਾਲ ਲੱਦੇ ਪਹਾੜ ਦਿਸਣੇ ਸ਼ੁਰੂ
. . .  42 minutes ago
ਘੁਮਾਣ, 3 ਅਪ੍ਰੈਲ (ਬੰਮਰਾਹ)-ਪੂਰੀ ਦੁਨੀਆਂ ਵਿੱਚ ਜਿੱਥੇ ਕਰੋਨਾ ਬਿਮਾਰੀ ਕਰਕੇ ਆਵਾਜਾਈ ਦੇ ਸਾਧਨਾ, ਕਾਰਖਾਨਿਆਂ ,ਫੈਕਟਰੀਆਂ ਨੂੰ ਬੰਦ ਕਰਨ ਕਰਕੇ ਪ੍ਰਦੂਸ਼ਣ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ ।ਅਸਮਾਨ ਹੌਲੀ ਹੌਲੀ ਸਾਫ ਹੋਣ ਕਰਕੇ ਨੀਲੇ ਰੰਗ ਦਾ ਹੁੰਦਾ ਜਾ ਰਿਹਾ...
ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
. . .  52 minutes ago
ਅੰਮ੍ਰਿਤਸਰ 3 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ, ਰਾਜੇਸ਼ ਕੁਮਾਰ)- ਕੋਰੋਨਾਵਾਇਰਸ ਨਾਲ ਲੜਨ ਲਈ ਲੋੜੀਂਦੇ ਸਾਜ਼ੋ ਸਾਮਾਨ ਨਾਲ ਮਿਲਣ ਕਰਕੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਦੇ ਸਟਾਫ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਦੌਰਾਨ ਵੱਖ-ਵੱਖ ਮੁਲਾਜ਼ਮਾਂ ਅਤੇ...
ਬੈਂਕਾਂ ਕਰਮਚਾਰੀ ਵੰਡ ਰਹੇ ਹਨ ਘਰ-ਘਰ ਪੈਨਸ਼ਨਾਂ‌
. . .  about 1 hour ago
ਹਰੀਕੇ ਪੱਤਣ,3 ਅਪ੍ਰੈਲ (ਸੰਜੀਵ ਕੁੰਦਰਾ)ਕਰਫ਼ਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਢਿੱਲ ਦਿੰਦਿਆਂ ਬੈਂਕਾਂ ਖੁੱਲ੍ਹਣ ਦੇ ਹੁਕਮ ਦਿੱਤੇ ਗਏ ਹਨ ਜਿੱਥੇ ਬੈਂਕਾਂ ਖੁੱਲ੍ਹਣ ਨਾਲ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਉੱਥੇ ਹੀ ਬੈਂਕਾਂ ਅੱਗੇ ਇਕੱਠੀ ਹੁੰਦੀ ਭੀੜ ਹੁਕਮਾਂ ਦੀਆਂ ਧੱਜੀਆਂ ਵੀ ਉਡਾ ਰਹੀ ਹੈ। ਇਸ...
ਕੋਰੋਨਾਵਾਇਰਸ ਕਾਰਨ ਭਾਰਤ ਦੀ ਵਿਕਾਸ ਦਰ ਨੂੰ ਲੱਗੇਗਾ ਵੱਡਾ ਝਟਕਾ
. . .  about 1 hour ago
ਨਵੀਂ ਦਿੱਲੀ, 3 ਅਪ੍ਰੈਲ - ਕੋਰੋਨਾਵਾਇਰਸ ਤੇ 21 ਦਿਨ ਦੇ ਲਾਕਡਾਊਨ ਨਾਲ ਹੋਣ ਵਾਲੇ ਨੁਕਸਾਨ ’ਤੇ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾਵਾਇਰਸ ਵਿਸ਼ਵ ਮਹਾਂਮਾਰੀ ਦੇ ਕਾਰਨ ਦੁਨੀਆ ਭਰ ’ਚ ਪੈਦਾ ਹੋਏ ਸਿਹਤ ਸਬੰਧੀ ਸੰਕਟ ਵਿਚਕਾਰ ਏਸ਼ੀਆਈ ਵਿਕਾਸ ਬੈਂਕ...
ਪ੍ਰਧਾਨ ਮੰਤਰੀ ਮੋਦੀ ਨੇ 40 ਖੇਡ ਸ਼ਖ਼ਸੀਅਤਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ
. . .  about 1 hour ago
ਨਵੀਂ ਦਿੱਲੀ, 3 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਚੋਟੀ ਦੇ 40 ਖੇਡ ਹਸਤੀਆਂ ਨਾਲ ਵੀਡੀਓ ਕਾਨਫਰੰਸਿੰਗ ਜਰੀਏ ਮੀਟਿੰਗ ਕੀਤੀ ਤੇ ਦੇਸ਼ ’ਚ ਕੋਰੋਨਾਵਾਇਰਸ ਦੇ ਹਾਲਾਤਾਂ ਸਬੰਧੀ ਵਿਚਾਰ ਵਟਾਂਦਰਾ...
ਗੁਰੂ ਹਰ ਸਹਾਏ ਅਤੇ ਲੱਖੋਂ ਕੇ ਬਹਿਰਾਮ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 11 ਲੋਕਾਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ
. . .  about 1 hour ago
ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਬਣਾਈਆਂ ਆਰਜ਼ੀ ਜੇਲ੍ਹਾਂ
. . .  about 1 hour ago
ਫਾਜ਼ਿਲਕਾ, 3 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾਵਾਇਰਸ ਨੂੰ ਲੈ ਜਾਰੀ ਕਰਫਿਊ ਦੀ ਪਾਲਣਾ ਕਰਵਾਉਣ ਲਈ ਦੀ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਆਰਜ਼ੀ ਜੇਲਾਂ ਸਥਾਪਿਤ ਕੀਤੀਆਂ ਗਈਆਂ ਹਨ , ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ...
ਬੈਂਕ ਖੁੱਲ੍ਹਦਿਆਂ ਹੀ ਉੱਡੀਆਂ ਨਿਯਮਾਂ ਦੀਆਂ ਧੱਜੀਆਂ
. . .  about 1 hour ago
ਤਲਵੰਡੀ ਸਾਬੋ/ਘਨੌਰ, 3 ਅਪ੍ਰੈਲ (ਰਣਜੀਤ ਸਿੰਘ ਰਾਜੂ/ ਬਲਜਿੰਦਰ ਸਿੰਘ ਗਿੱਲ) - ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੇ ਦਰਮਿਆਨ ਅੱਜ ਬੈਂਕ ਖੋਲ੍ਹਣ ਦੇ ਕੀਤੇ ਐਲਾਨ ਦੇ ਚਲਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਬੈਂਕ ਖੁੱਲ੍ਹਦੇ ਹੀ ਲੋਕ ਬੈਂਕ ਚ ਵਹੀਰਾਂ ਘੱਤ ਕੇ ਪੁੱਜਣੇ ਸ਼ੁਰੂ ਹੋ...
ਹੁਣ ਕੋਵਾ ਐਪ ਰਾਹੀਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਡਾਕਟਰੀ ਅਤੇ ਹੋਰ ਸੇਵਾਵਾਂ
. . .  about 2 hours ago
ਬਰਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)- ਪੰਜਾਬ ਸਰਕਾਰ ਵਲੋਂ ਕੋਵਾ ਐਪਲੀਕੇਸ਼ਨ ਵਿਚ ਸੋਧ ਕਰ ਕੇ ਕਈ ਨਵੀਆਂ ਸੇਵਾਵਾਂ ਲਈ ਰਾਹ ਪੱਧਰਾ ਕੀਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਮੈਡੀਕਲ ਸੇਵਾਵਾਂ ਤੇ ਹੋਰ ਸਹੂਲਤਾਂ ਆਸਾਨੀ ਨਾਲ ਮਿਲ ਸਕਣ। ਇਸ ਐਪ ਬਾਰੇ...
ਸਬ ਡਿਵੀਜ਼ਨ ਅਟਾਰੀ ਪੁਲਿਸ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ
. . .  about 2 hours ago
ਅਟਾਰੀ, 3 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ) - ਸਬ ਡਵੀਜ਼ਨ ਅਟਾਰੀ ਪੁਲਿਸ ਅਧੀਨ ਥਾਣਿਆਂ ਵਿਚ ਸਰਕਾਰ ਵੱਲੋਂ ਕੋਰੋਨਾਵਾਇਰਸ ਤੇ ਕਾਬੂ ਪਾਉਣ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਵਿਚ ਉਲੰਘਣਾ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ...
ਜੰਡਿਆਲਾ ਗੁਰੂ ਵਿਖੇ 150 ਵਿਅਕਤੀਆਂ ਤੇ ਪਿੰਡ ਮੱਲੀਆਂ ਵਿਖੇ 16 ਵਿਅਕਤੀਆਂ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਤੇ ਪਰਚਾ ਦਰਜ
. . .  about 2 hours ago
ਸੜਕ ਹਾਦਸੇ ’ਚ 9 ਸਾਲਾ ਬੱਚੀ ਦੀ ਮੌਤ, ਦਾਦੀ ਨਾਲ ਬੈਂਕ ਜਾ ਰਹੀ ਸੀ
. . .  about 2 hours ago
ਜਲੰਧਰ ਜ਼ਿਲ੍ਹੇ ’ਚ 10 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ ਬੈਂਕ, ਬੈਂਕ ਕਾਪੀ ਹੋਵੇਗੀ ਤੁਹਾਡੀ ਕਰਫਿਊ ਪਾਸ
. . .  about 1 hour ago
ਗੁਜਰਾਤ ਵਿਚ ਕੋਰੋਨਾਵਾਇਰਸ ਕਾਰਨ ਹੋਈ ਮੌਤ
. . .  about 2 hours ago
ਕਰਫਿਊ ਦੀ ਉਲੰਘਣਾ ਕਰਨ ਸਬੰਧੀ 4 ਵਿਅਕਤੀਆਂ ਖਿਲਾਫ ਮਾਮਲੇ ਦਰਜ
. . .  about 2 hours ago
ਕੋਰੋਨਾਵਾਇਰਸ : ਵਿਸ਼ਵ ਬੈਂਕ ਭਾਰਤ ਨੂੰ ਦੇਵੇਗਾ 1 ਬਿਲੀਅਨ ਡਾਲਰ ਦਾ ਐਮਰਜੈਂਸੀ ਫੰਡ
. . .  about 2 hours ago
ਅਜਨਾਲਾ ‘ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਨੇ ਕੀਤੀ ਸਖ਼ਤੀ, 9 ਖਿਲਾਫ ਮੁਕੱਦਮੇ ਦਰਜ
. . .  about 3 hours ago
ਬਾਘਾ ਪੁਰਾਣਾ ’ਚ ਪੁਲਿਸ ਦੀ ਸਖ਼ਤੀ, ਸਬਜ਼ੀਆਂ ਦੇ ਭਾਅ ਸਰਕਾਰੀ ਰੇਟਾਂ ਤੋਂ ਹੇਠਾਂ ਆਏ
. . .  about 3 hours ago
ਅਮਰੀਕਾ ਵਿਚ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
. . .  about 3 hours ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 3 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 968 ਹੋਈ
. . .  about 4 hours ago
ਕੋੋਰੋਨਾ ਦਾ ਅੰਧਕਾਰ ਖਤਮ ਕਰਨ ਲਈ ਮੋਦੀ ਨੇ 5 ਅਪ੍ਰੈਲ ਨੂੰ ਏਕਤਾ ਦਿਖਾਉਣ ਦੀ ਕੀਤੀ ਅਪੀਲ, ਪਰ ਲੋਕ ਘਰਾਂ ’ਚ ਹੀ ਰਹਿਣ
. . .  about 4 hours ago
5 ਅਪ੍ਰੈਲ ਨੂੰ ਕੋਰੋਨਾ ਨੂੰ ਪ੍ਰਕਾਸ਼ ਦਿਖਾਉਣ ਦੌਰਾਨ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ - ਪ੍ਰਧਾਨ ਮੰਤਰੀ ਮੋਦੀ
. . .  about 4 hours ago
5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ - ਪ੍ਰਧਾਨ ਮੰਤਰੀ ਮੋਦੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਦਾ ਵੀਡੀਓ ਸੰਦੇਸ਼ : ਲਾਕਡਾਊਨ ਵਿਚਕਾਰ ਕੋਈ ਵੀ ਇਕਲਾ ਨਹੀਂ ਹੈ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਦਾ ਕੋਰੋਨਾਵਾਇਰਸ ਨੂੰ ਲੈ ਕੇ ਵੀਡੀਓ ਸੰਦੇਸ਼ ਸ਼ੁਰੂ
. . .  about 4 hours ago
ਪਾਕਿਸਤਾਨ ’ਚ ਕੋਰੋਨਾਵਾਇਰਸ ਕਾਰਨ 35 ਮੌਤਾਂ
. . .  about 2 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਝ ਦੇਰ ਬਾਅਦ ਦੇਸ਼ ਨੂੰ ਦੇਣਗੇ ਵੀਡੀਓ ਸੰਦੇਸ਼
. . .  about 4 hours ago
ਡੋਨਾਲਡ ਟਰੰਪ ਦਾ ਇਕ ਵਾਰ ਹੋਇਆ ਕੋਰੋਨਾਵਾਇਰਸ ਦਾ ਟੈਸਟ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਭਗਵਾਨ ਕਾਲੋਨੀ ਵਾਸੀਆਂ ਨੇ ਵੀ ਕੀਤੇ ਕਾਲੋਨੀ ਦੇ ਰਸਤੇ ਬੰਦ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਸ਼ੱਕੀ ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਊਨਾ 'ਚ ਨਿਜਾਮੁਦੀਨ ਮਰਕਜ਼ ਤੋਂ ਪਰਤੇ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਫ਼ੌਜ ਚ ਤਾਇਨਾਤ ਡਾਕਟਰ ਨੂੰ ਰੱਖਿਆ ਇਕਾਂਤਵਾਸ 'ਚ
. . .  1 day ago
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਰੱਖਿਆ ਇਕਾਂਤਵਾਸ 'ਚ
. . .  1 day ago
ਪਦਮਸ੍ਰੀ ਭਾਈ ਖ਼ਾਲਸਾ ਦੇ ਸੇਵਦਾਰ, ਸਾਥੀ ਰਾਗੀ ਤੇ ਰਿਸ਼ਤੇਦਾਰ ਔਰਤ ਦੀ ਰਿਪੋਰਟ ਵੀ ਪਾਜ਼ੀਟਿਵ
. . .  1 day ago
ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਾਈ ਨਿਰਮਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਆਉਣ ਵਾਲੇ 38 ਲੋਕ ਹੋਮ ਕੁਆਰੰਟਾਇਨ
. . .  1 day ago
ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਮੌਤਾਂ
. . .  1 day ago
ਕਵੀਸ਼ਰ ਗੁਰਸੇਵਕ ਸਿੰਘ ਪੱਧਰੀ ਵੱਲੋਂ ਵੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਲਈ ਆਪਣ ਜਗ੍ਹਾ ਦੇਣ ਦੀ ਪੇਸ਼ਕਸ਼
. . .  1 day ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਲਈ ਜਗ੍ਹਾ ਨਾ ਦੇਣ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਨੇ ਜਤਾਈ ਨਾਰਾਜ਼ਗੀ
. . .  1 day ago
ਜਗ੍ਹਾ ਨਾ ਮਿਲੀ ਤਾਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਐੱਸ.ਜੀ.ਪੀ.ਸੀ ਦੇਵੇਗੀ ਜਗ੍ਹਾ - ਭਾਈ ਲੌਂਗੋਵਾਲ
. . .  1 day ago
ਚੰਡੀਗੜ੍ਹ 'ਚ ਕੋਰੋਨਾ ਦੇ 2 ਹੋਰ ਮਾਮਲੇ ਪਾਜ਼ੀਟਿਵ
. . .  1 day ago
ਗੁਲਜ਼ਾਰ ਸਿੰਘ ਰਣੀਕੇ ਵੱਲੋਂ ਵੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਆਪਣੀ ਜਗ੍ਹਾ ਦੇਣ ਦੀ ਪੇਸ਼ਕਸ਼
. . .  1 day ago
ਜਥੇਦਾਰ ਦੋਬਲੀਆਂ ਵੱਲੋਂ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਲਈ ਆਪਣੀ ਨਿੱਜੀ ਜਗ੍ਹਾ ਦੇਣ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550

ਬਠਿੰਡਾ /ਮਾਨਸਾ

ਬਠਿੰਡਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ

ਬਠਿੰਡਾ, 22 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ 19 ਸਤੰਬਰ ਅਤੇ ਕੁਝ ਥਾਵਾਂ 'ਤੇ 21 ਸਤੰਬਰ ਨੂੰ ਹੋਈ ਪੋਿਲੰਗ ਦੇ ਨਤੀਜੇ ਅੱਜ ਦੇਰ ਰਾਤ ਐਲਾਨ ਦਿੱਤੇ ਗਏ | ਇਨ੍ਹਾਂ ਨਤੀਜਿਆਂ ਵਿਚ ਬਠਿੰਡਾ ਜ਼ਿਲ੍ਹੇ ਦੀਆਂ 16 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰਾਂ ਨੇ ਹੰੂਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਜਦ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਇਕ ਵੀ ਸੀਟ ਨਾ ਜਿੱਤ ਕੇ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ | ਜਿਲ੍ਹੇ ਦੀਆਂ 148 ਬਲਾਕ ਸੰਮਤੀ ਸੀਟਾਂ ਵਿਚੋਂ 121 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰਾਂ ਨੇ 15 'ਤੇ ਸ਼ੋ੍ਰਮਣੀ ਅਕਾਲੀ ਦਲ, 7 ਸੀਟਾਂ 'ਤੇ ਆਜ਼ਾਦ ਅਤੇ 5 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਦ ਕਿ ਇਨ੍ਹਾਂ ਵਿਚੋਂ ਹੀ 4 ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਗਹਿਰੀ ਦੇਵੀ ਨਗਰ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਅਮਰਜੀਤ ਸਿੰਘ ਕਮਾਲੂ, ਸੁਖਦੇਵ ਸਿੰਘ ਪਹਿਲਾ ਹੀ ਨਿਰਵਿਰੋਧ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ |
ਬਠਿੰਡਾ ਜ਼ਿਲ੍ਹੇ ਦੇ 148 ਬਲਾਕ ਸੰਮਤੀਆਂ ਦੇ ਨਤੀਜਿਆਂ ਅਨੁਸਾਰ ਮੌੜ
ਮੌੜ ਦੀਆਂ 15 ਸੀਟਾਂ ਵਿਚੋਂ 8 'ਤੇ ਕਾਂਗਰਸ, 5 'ਤੇ ਸ਼ੋ੍ਰਮਣੀ ਅਕਾਲੀ ਦਲ, 1 'ਤੇ ਆਮ ਆਦਮੀ ਪਾਰਟੀ ਅਤੇ 1 'ਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ |
ਫੂਲ ਦੀਆਂ 15 ਬਲਾਕ ਸੰਮਤੀ ਸੀਟਾਂ
ਫੂਲ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ | ਜਦ ਕਿ ਸ਼ੋ੍ਰਮਣੀ ਅਕਾਲੀ ਦਲ ਜੋ ਕਿ ਇਸ ਹਲਕੇ ਵਿਚ ਬਹੁਤ ਮਜ਼ਬੂਤ ਆਧਾਰ ਰੱਖਦੀ ਹੈ ਦੇ ਉਮੀਦਵਾਰ ਸਫਲ ਨਹੀਂ ਹੋ ਸਕੇ ਅਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਤੇ ਨਾ ਕੋਈ ਆਜ਼ਾਦ ਉਮੀਦਵਾਰ ਸਫਲ ਹੋ ਸਕਿਆ ਹੈ |
ਬਠਿੰਡਾ ਦੀਆਂ 15 ਬਲਾਕ ਸੰਮਤੀ ਸੀਟਾਂ
ਬਠਿੰਡਾ ਦੀਆਂ 15 ਬਲਾਕ ਸੰਮਤੀ ਸੀਟਾਂ ਵਿਚੋਂ 14 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ 1 'ਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ | ਸ਼ੋ੍ਰਮਣੀ ਅਕਾਲੀ ਦਲ ਅਤੇ ਆਪ ਇਸ ਹਲਕੇ ਵਿਚੋਂ ਵੀ ਫਾਡੀ ਰਹਿ ਗਈ ਹੈ |
ਨਥਾਣਾ ਦੀਆਂ 16 ਬਲਾਕ ਸੰਮਤੀ ਸੀਟਾਂ
ਨਥਾਣਾਂ ਦੀਆਂ 16 ਬਲਾਕ ਸੰਮਤੀ ਸੀਟਾਂ ਵਿਚੋਂ 10 'ਤੇ ਕਾਂਗਰਸ, 4 'ਤੇ ਅਕਾਲੀ ਦਲ, 2 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ |
ਤਲਵੰਡੀ ਸਾਬੋ ਬਲਾਕ ਸੰਮਤੀ ਦੀਆਂ ਕੁੱਲ 22 ਸੀਟਾਂ
ਤਲਵੰਡੀ ਸਾਬੋ ਬਲਾਕ ਸੰਮਤੀ ਦੀਆਂ ਕੁਲ 22 ਸੀਟਾਂ ਵਿਚੋਂ 20 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਮੀਦਵਾਰ, 2 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ | ਜਦ ਕਿ ਹਲਕਾ ਵਿਧਾਇਕ ਬਲਜਿੰਦਰ ਕੌਰ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਦਾ ਉਮੀਦਵਾਰ ਆਪਣਾ ਖਾਤਾ ਖੋਲਣ ਵਿਚ ਅਸਫਲ ਰਿਹਾ ਹੈ |
ਗੋਨਿਆਣਾ ਬਲਾਕ ਸੰਮਤੀ ਦੀਆਂ 15 ਸੀਟਾਂ
ਗੋਨਿਆਣਾ ਬਲਾਕ ਸੰਮਤੀ ਦੀਆਂ 15 ਸੀਟਾਂ ਵਿਚੋਂ 10 'ਤੇ ਕਾਂਗਰਸ, 2 'ਤੇ ਆਮ ਆਦਮੀ ਪਾਰਟੀ, 2 'ਤੇ ਸ਼ੋ੍ਰਮਣੀ ਅਕਾਲੀ ਦਲ ਅਤੇ 1 ਸੀਟ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ |
ਰਾਮਪੁਰਾ ਦੀਆਂ 15 ਬਲਾਕ ਸੰਮਤੀ ਸੀਟਾਂ
ਰਾਮਪੁਰਾ ਦੀਆਂ 15 ਬਲਾਕ ਸੰਮਤੀ ਸੀਟਾਂ ਵਿਚੋਂ 14 'ਤੇ ਕਾਂਗਰਸ ਦੇ ਉਮੀਦਵਾਰਾਂ ਨੇ ਆਪਣਾ ਪ੍ਰਚਮ ਲਹਿਰਾਉਂਦਿਆਂ ਜਿੱਤ ਹਾਸਲ ਕੀਤੀ ਹੈ, ਜਦਕਿ ਅਕਾਲੀ ਦਲ ਨੂੰ ਇਸ ਹਲਕੇ ਵਿਚ ਕੋਈ ਸੀਟ ਹਾਸਲ ਨਹੀਂ ਹੋ ਸਕੀ ਅਤੇ 1 ਆਜ਼ਾਦ ਉਮੀਦਵਾਰ ਨੇ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ |
ਸੰਗਤ ਦੇ 20 ਬਲਾਕ ਸੰਮਤੀ ਸੀਟਾਂ
ਸੰਗਤ ਦੇ 20 ਬਲਾਕ ਸੰਮਤੀ ਸੀਟਾਂ ਵਿਚੋਂ 15 'ਤੇ ਕਾਂਗਰਸ, 2 'ਤੇ ਸ਼ੋ੍ਰਮਣੀ ਅਕਾਲੀ ਦਲ, 3 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ |
ਭਗਤਾ ਦੀਆਂ 15 ਬਲਾਕ ਸੰਮਤੀ ਸੀਟਾਂ
ਭਗਤਾ ਦੀਆਂ 15 ਬਲਾਕ ਸੰਮਤੀ ਸੀਟਾਂ ਵਿਚੋਂ ਸਾਰੀਆਂ ਦੀਆਂ ਸਾਰੀਆਂ 15 ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ | ਜਦਕਿ ਇਸ ਬਲਾਕ ਸੰਮਤੀ ਵਿਚ ਆਪ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਸਫਲ ਨਹੀਂ ਹੋ ਸਕਿਆ | ਇਸੇ ਪ੍ਰਕਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ 16 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ | ਜਿਨ੍ਹਾਂ ਦਾ ਜ਼ੋਨ ਅਨੁਸਾਰ ਵੇਰਵਾ ਇਸ ਪ੍ਰਕਾਰ ਹੈ | ਬਲਾਹੜ ਵਿੰਝੂ ਜ਼ੋਨ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਗੁਰਦੀਪ ਸਿੰਘ, ਕਿਲੀ ਨਿਹਾਲ ਸਿੰਘ ਵਾਲਾ ਮਹਿਲਾ ਰਾਖਵਾ ਤੋਂ ਜਸਵਿੰਦਰ ਕੌਰ ਪਤਨੀ ਜਸਵੰਤ ਸਿੰਘ, ਭੁੱਚੋ ਕਲਾ ਮਹਿਲਾ ਰਾਖਵਾ ਤੋਂ ਮਨਜੀਤ ਕੌਰ, ਫੂਸ ਮੰਡੀ ਅਨੁਸੂਚਿਤ ਜਾਤੀ ਰਾਖਵਾ ਤੋਂ ਮਨਪ੍ਰੀਤ ਕੌਰ, ਬਾਂਡੀ ਦੀ ਅਨੁਸੂਚਿਤ ਜਾਤੀ ਸੀਟ ਤੋਂ ਤੇਜ ਸਿੰਘ, ਪੱਕਾ ਕਲਾ ਮਹਿਲਾ ਰਾਖਵੀਂ ਤੋਂ ਮੁਖਤਿਆਰ ਕੌਰ, ਬੰਗੀ ਰੁਲਦੂ ਮਹਿਲਾ ਰਾਖਵਾ ਅਨੁਸੂਚਿਤ ਜਾਤੀ ਤੋਂ ਰਾਮਪਾਲ ਕੌਰ, ਸੀਂਗੋ ਤੋਂ ਜਰਨਲ ਜੋਗਿੰਦਰ ਸਿੰਘ, ਕੁਤੀਵਾਲ ਕਲਾ ਮਹਿਲਾ ਰਾਖਵੀਂ ਤੋਂ ਪਰਮਜੀਤ ਕੌਰ, ਗਿੱਲ ਕਲਾਂ ਜਰਨਲ ਯੁਵਰਾਜ ਸਿੰਘ, ਸਿਰੀਏਵਾਲਾ ਅਨੁਸੂਚਿਤ ਜਾਤੀ ਰਿਜਰਵ ਜਸਵੀਰ ਸਿੰਘ, ਬੁਰਜ ਗਿੱਲ ਜਰਨਲ ਤੋਂ ਅਵਤਾਰ ਸਿੰਘ, ਪੂਹਲਾ ਅਨੁਸੂਚਿਤ ਜਾਤੀ ਰਾਖਵਾ ਤੋਂ ਸਰਦੂਲ ਸਿੰਘ, ਬਹਿਮਣ ਦੀਵਾਨਾ ਮਹਿਲਾ ਰਿਜਰਵ ਤੋਂ ਸੁਖਪਾਲ ਕੌਰ, ਜੈ ਸਿੰਘ ਵਾਲਾ ਜਰਨਲ ਤੋਂ ਐਡਵੋਕੇਟ ਗੁਰਇਕਬਾਲ ਸਿੰਘ ਚਹਿਲ, ਜੋਧਪੁਰ ਪਾਖਰ ਅਨੁਸੂਚਿਤ ਜਾਤੀ ਰਾਖਵੀਂ ਮਹਿਲਾ ਸੀਟ ਤੋਂ ਗੁਰਮੀਤ ਕੌਰ ਨੇ ਜਿੱਤ ਹਾਸਲ ਕੀਤੀ ਹੈ | ਇਸ ਪ੍ਰਕਾਰ ਸਾਰੀਆਂ ਦੀਆਂ ਸਾਰੀਆਂ ਕੁੱਲ 16 ਸੀਟਾਂ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ | ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨਰਿੰਦਰ ਸਿੰਘ ਭੁਲੇਰੀਆ, ਬਠਿੰਡਾ ਹਲਕਾ ਦਿਹਾਤੀ ਪ੍ਰਧਾਨ ਹਰਵਿੰਦਰ ਸਿੰਘ ਲਾਡੀ, ਸੀਨੀਅਰ ਆਗੂ ਜਵਾਹਰ ਸਿੰਘ ਨੰਦਗੜ੍ਹ, ਡੈਲੀਗੇਟ ਕੇ.ਕੇ ਅਗਰਵਾਲ, ਸਕੱਤਰ ਟਹਿਲ ਸਿੰਘ ਸੰਧੂ, ਸਕੱਤਰ ਪਵਨ ਮਾਨੀ, ਰਾਮ ਸਿੰਘ ਵਿਰਕ ਅਤੇ ਕਾਂਗਰਸੀ ਆਗੂਆਂ ਨੇ ਇੰਨ੍ਹਾਂ ਚੋਣਾ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੀ ਵੱਡੀ ਜਿੱਤ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ |
ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ (ਰਿਜ਼ਰਵ) ਵਿਚ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਨੂੰ 12861 ਵੋਟਾਂ ਪਈਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਲਵਦੀਪ ਕੌਰ ਨੂੰ 10817 ਵੋਟਾਂ ਪਈਆਂ ਅਤੇ 2044 ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਜੇਤੂ ਰਹੀ | ਬਲਾਕ ਸੰਮਤੀ ਰਾਜਗੜ੍ਹ ਕੁੱਬੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਨੂੰ 1243 ਵੋਟਾਂ ਪਾਈਆਂ ਜਦਕਿ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਨੂੰ 973 ਵੋਟਾਂ ਪਈਆਂ ਅਤੇ ਅਕਾਲੀ ਉਮੀਦਵਾਰ 270 ਵੋਟਾਂ ਨਾਲ ਜੇਤੂ ਰਹੀ | ਰਾਮਨਗਰ ਸੰਮਤੀ ਵਿਚ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਨੂੰ 1610 ਵੋਟਾਂ ਪਈਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਅਮਰੀਕ ਸਿੰਘ ਨੂੰ 852 ਵੋਟਾਂ ਪਈਆਂ, ਜਿਸ ਕਾਰਨ ਕਾਂਗਰਸੀ ਉਮੀਦਵਾਰ 758 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਜੇਤੂ ਰਿਹਾ | ਚਨਾਰਥਲ ਸੰਮਤੀ ਵਿਚ ਕਾਂਗਰਸੀ ਉਮੀਦਵਾਰ ਹਰਬੰਸ ਕੌਰ ਨੂੰ 1027 ਵੋਟਾਂ ਪਾਈਆਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਰਾਣੀ ਕੌਰ ਨੂੰ 717 ਵੋਟਾਂ ਪਈਆਂ ਅਤੇ 310 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਜੇਤੂ ਰਹੀ | ਸੰਮਤੀ ਕੋਟਲੀ ਖੁਰਦ ਵਿਚ ਕਾਂਗਰਸੀ ਉਮੀਦਵਾਰ ਕਮਲਾ ਦੇਵੀ ਨੂੰ 1229 ਵੋਟਾਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਤੇਜ਼ ਕੌਰ ਨੂੰ 797 ਵੋਟਾਂ ਹੀ ਮਿਲੀਆਂ, ਜਿਸ ਕਾਰਨ ਕਾਂਗਰਸੀ ਉਮੀਦਵਾਰ 432 ਵੋਟਾਂ ਨਾਲ ਜੇਤੂ ਰਹੀ | ਸੰਮਤੀ ਜੋਧਪੁਰ ਵਿਚ ਕਾਂਗਰਸੀ ਉਮੀਦਵਾਰ ਧੰਨਾ ਸਿੰਘ ਨੂੰ 1416, ਅਜ਼ਾਦ ਉਮੀਦਵਾਰ ਜਗਰਾਜ ਸਿੰਘ ਨੂੰ 1163 ਵੋਟਾਂ ਪਈਆਂ ਅਤੇ ਕਾਂਗਰਸੀ ਉਮੀਦਵਾਰ 253 ਵੋਟਾਂ ਨਾਲ ਜੇਤੂ ਰਿਹਾ | ਸੰਮਤੀ ਕੋਟਭਾਰਾ ਵਿਚ ਅਜ਼ਾਦ ਉਮੀਦਵਾਰ ਇੰਦਰਜੀਤ ਕੌਰ ਨੂੰ 1091 ਵੋਟਾਂ ਪਈਆਂ ਜਦਕਿ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ ਨੂੰ 972 ਵੋਟਾਂ ਪਈਆਂ ਅਤੇ ਆਜ਼ਾਦ ਉਮੀਦਵਾਰ 119 ਵੋਟਾਂ ਨਾਲ ਜੇਤੂ ਰਹੀ | ਸੰਮਤੀ ਕੁੱਤੀਵਾਲ ਕਲਾਂ ਵਿਚ ਕਾਂਗਰਸੀ ਉਮੀਦਵਾਰ ਜਗਸੀਰ ਸਿੰਘ ਨੂੰ 1162 ਵੋਟਾਂ ਪਈਆਂ ਜਦਕਿ ਅਜ਼ਾਦ ਉਮੀਦਵਾਰ ਬਲੌਰ ਸਿੰਘ ਨੂੰ 839 ਵੋਟਾਂ ਪਈਆਂ ਅਤੇ 323 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਜੇਤੂ ਰਿਹਾ | ਸੰਮਤੀ ਬਗੇਹਰ ਮੁਹੱਬਤ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਨੂੰ 660 ਵੋਟਾਂ ਪਈਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਨੂੰ 633 ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ 27 ਵੋਟਾਂ ਨਾਲ ਜੇਤੂ ਰਿਹਾ ਹੈ | ਮਾਈਸਰਖਾਨਾ ਵਿਚ ਅਕਾਲੀ ਦਲ ਦੇ ਉਮੀਦਵਾਰ ਸੇਵਕ ਸਿੰਘ ਨੂੰ 1110 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਗੁਰਜੰਟ ਸਿੰਘ ਨੂੰ 975 ਵੋਟਾਂ ਪਈਆਂ ਅਤੇ ਅਕਾਲੀ ਦਲ ਦਾ ਉਮੀਦਵਾਰ 135 ਵੋਟਾਂ ਨਾਲ ਜੇਤੂ ਰਿਹਾ ਹੈ | ਸੰਮਤੀ ਧੰਨ ਸਿੰਘ ਖਾਨਾ ਵਿਚ ਕਾਂਗਰਸੀ ਉਮੀਦਵਾਰ ਸ਼ਰਨਜੀਤ ਕੌਰ ਨੂੰ 808 ਵੋਟਾਂ ਪਈਆਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਮਨਜਿੰਦਰ ਕੌਰ ਨੂੰ 748 ਵੋਟਾਂ ਪਈਆਂ ਅਤੇ ਕਾਂਗਰਸੀ ਉਮੀਦਵਾਰ 60 ਵੋਟਾਂ ਨਾਲ ਜੇਤੂ ਰਹੀ | ਸੰਮਤੀ ਸਵੈਚ ਵਿਚ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਨੂੰ 1344 ਵੋਟਾਂ, ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 1259 ਵੋਟਾਂ ਪਈਆਂ ਅਤੇ 85 ਵੋਟਾਂ ਨਾਲ ਅਕਾਲੀ ਦਲ ਦੀ ਉਮੀਦਵਾਰ ਜੇਤੂ ਰਹੀ ਹੈ | ਘੁੰਮਣ ਕਲਾਂ ਸੰਮਤੀ ਵਿਚ ਅਕਾਲੀ ਦਲ ਅਤੇ ਕਾਂਗਰਸ ਲਈ ਵੱਕਾਰ ਦੀ ਲੜਾਈ ਚੱਲ ਰਹੀ ਸੀ ਜਿਸ ਵਿਚ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ | ਇਸ ਸੰਮਤੀ ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਜਿੰਦਰ ਸਿੰਘ ਸੁੱਖੀ ਘੁੰਮਣ ਨੂੰ 2038 ਵੋਟਾਂ ਮਿਲੀਆਂ ਜਦਕਿ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੂੰ 1883 ਵੋਟਾਂ ਮਿਲੀਆਂ ਅਤੇ ਕਾਂਗਰਸੀ ਉਮੀਦਵਾਰ 155 ਵੋਟਾਂ ਨਾਲ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ | ਸੰਮਤੀ ਬੁਰਜ ਵਿਚ ਅਕਾਲੀ ਉਮੀਦਵਾਰ ਜਗਸੀਰ ਸਿੰਘ ਆਪਣੇ ਵਿਰੋਧੀ ਉਮੀਦਵਾਰ ਤੋਂ 10 ਵੋਟਾਂ ਨਾਲ ਜੇਤੂ ਰਿਹਾ ਹੈ | ਭਾਈ ਬਖਤੌਰ ਸੰਮਤੀ ਵਿਚ ਕਾਂਗਰਸ ਦੇ ਉਮੀਦਵਾਰ ਜੀਵਨ ਸਿੰਘ ਨੂੰ 1097, ਅਕਾਲੀ ਦਲ ਦੇ ਉਮੀਦਵਾਰ ਮਿੱਠੂ ਰਾਮ ਨੂੰ 868 ਵੋਟਾਂ ਪਈਆਂ ਹਨ ਅਤੇ ਇਸ ਸੰਮਤੀ ਵਿਚ ਕਾਂਗਰਸੀ ਉਮੀਦਵਾਰ 229 ਵੋਟਾਂ ਨਾਲ ਜੇਤੂ ਰਿਹਾ ਹੈ |

ਚੋਣਾਂ ਵਿਚ ਕਾਂਗਰਸ ਦੀ ਗੁੰਡਾਗਰਦੀ ਦਾ ਸਮਾਂ ਆਉਣ 'ਤੇ ਲੋਕ ਦੇਣਗੇ ਢੁਕਵਾਂ ਜਵਾਬ- ਮਲੂਕਾ

ਬਠਿੰਡਾ, 22 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਦੇਸ਼ ਦੇ ਲੋਕਤੰਤਰ ਢਾਂਚੇ ਵਿਚ ਸਾਫ਼ ਸੁਥਰੀਆਂ ਚੋਣਾਂ ਕਰਾਉਣ ਦੇ ਸਬੰਧ ਵਿਚ ਦੇਸ਼ ਵਾਸੀ ਹਮੇਸ਼ਾ ਪੰਜਾਬ ਦੀ ਉਦਾਹਰਨ ਦਿੰਦੇ ਸਨ, ਪਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਵੱਲੋਂ ...

ਪੂਰੀ ਖ਼ਬਰ »

ਮੋਟਰ-ਸਾਈਕਲ ਭਿੜੇ ਇਕ ਸਵਾਰ ਗੰਭੀਰ ਜ਼ਖ਼ਮੀ

ਰਾਮਾਂ ਮੰਡੀ, 22 ਸਤੰਬਰ (ਤਰਸੇਮ ਸਿੰਗਲਾ)-ਅੱਜ ਨੇੜਲੇ ਪਿੰਡ ਜੱਜਲ ਨੇੜੇ ਮੇਨ ਤਲਵੰਡੀ ਸਾਬੋ ਸੜਕ ਤੇ ਦੋ ਮੋਟਰ-ਸਾਈਕਲਾਂ ਦੀ ਹੋਈ ਭਿੜੰਤ ਵਿਚ ਇਕ ਮੋਟਰ-ਸਾਈਕਲ ਚਾਲਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਸ ਨੰੂ ਇਲਾਜ ਲਈ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ...

ਪੂਰੀ ਖ਼ਬਰ »

ਕਾਂਗਰਸ ਦੇ ਬਲਾਕ ਪ੍ਰਧਾਨ ਧੀਰਾ 'ਤੇ ਚੌਕ ਵਿਚ ਹਮਲਾ ਤੇ ਗੱਡੀ ਦੀ ਭੰਨ-ਤੋੜ

ਭਗਤਾ ਭਾਈਕਾ, 22 ਸਤੰਬਰ (ਸੁਖਪਾਲ ਸਿੰਘ ਸੋਨੀ)-ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਉੱਪਰ ਹਮਲਾ ਕਰਕੇ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕਰ ਕੇ ਫ਼ਰਾਰ ਹੋ ਗਏ ਹਨ | ਪੀੜਤ ਪ੍ਰਧਾਨ ਜ਼ਖਮੀ ਹੋ ਗਿਆ, ...

ਪੂਰੀ ਖ਼ਬਰ »

ਦੋ ਨਾਬਾਲਿਗ 1300 ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਵਲੋਂ ਕਾਬੂ

ਗੋਨਿਆਣਾ/ਮਹਿਮਾ ਸਰਜਾ, 22 ਸਤੰਬਰ (ਬਰਾੜ ਆਰ. ਸਿੰਘ, ਬਲਦੇਵ ਸੰਧੂ)-ਬੀਤੇ ਕੱਲ੍ਹ ਦੋ ਨਾਬਾਲਿਗ ਨਸ਼ੀਲੀਆਂ ਗੋਲੀਆਂ ਸਮੇਤ ਉਸ ਸਮੇਂ ਪੁਲਿਸ ਅੜਿੱਕੇ ਆ ਗਏ, ਜਿਸ ਸਮੇਂ ਉਹ ਨਸ਼ੀਲੀਆਂ ਗੋਲੀਆਂ ਸਮੇਤ ਪਿੰਡ ਦਾਨ ਸਿੰਘ ਵਾਲਾ ਕੋਲੋਂ ਲੰਘ ਰਹੇ ਸਨ | ਇਸ ਪੁਲਿਸ ਪਾਰਟੀ ਦੀ ...

ਪੂਰੀ ਖ਼ਬਰ »

ਸਿਰਸਾ 'ਚ ਅੱਜ ਹੋ ਰਹੇ ਪੰਜਾਬੀ-ਸਿੱਖ ਸੰਮੇਲਨ 'ਚ ਪੰਜਾਬੀ ਭਾਸ਼ਾ ਸਮੇਤ ਅਹਿਮ ਮੁੱਦੇ ਉਠਾਉਣ ਦੀ ਸਲਾਹ

ਕਾਲਾਂਵਾਲੀ, 22 ਸੰਤਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਵਿਚ 23 ਸਤੰਬਰ ਨੂੰ ਹੋ ਰਹੇ ਪੰਜਾਬੀ-ਸਿੱਖ ਸੰਮੇਲਨ ਵਿਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹਰਿਆਣੇ 'ਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਹਰ ਖੇਤਰ ਵਿਚ ਵੱਧ ਨੁਮਾਇੰਦਗੀ ਦੇਣ ਦੀ ਸਰਕਾਰ ...

ਪੂਰੀ ਖ਼ਬਰ »

ਭਾਜਪਾ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ : ਦਪਿੰਦਰ ਹੁੱਡਾ

ਕਾਲਾਂਵਾਲੀ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਝੋਰੜਰੋਹੀ ਵਿਚ ਬਾਬਾ ਨਾਗਾ ਜੀ ਸਟੇਡੀਅਮ ਵਿਚ ਅੱਜ ਕਾਂਗਰਸ ਵਲੋਂ ਹਲਕਾ ਪੱਧਰੀ ਰੈਲੀ ਕੀਤੀ ਗਈ | ਜਿਸ ਵਿਚ ਕਾਂਗਰਸੀ ਆਗੂ ਅਤੇ ਰੋਹਤਕ ਦੇ ਸਾਂਸਦ ਦੀਪੇਂਦਰ ਸਿੰਘ ਹੁੱਡਾ ਨੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਜ਼ੋਨ ਪੱਧਰੀ ਖੇਡ ਮੁਕਾਬਲਿਆਂ ਚ ਬਾਲਿਆਂਵਾਲੀ ਕੰਨਿਆ ਸਕੂਲ ਦੀ ਚੜ੍ਹਤ

ਬਾਲਿਆਂਵਾਲੀ, 22 ਸਤੰਬਰ (ਕੁਲਦੀਪ ਮਤਵਾਲਾ)-ਸਰਦ ਰੁੱਤ ਦੀਆਂ ਜ਼ੋਨ ਪੱਧਰੀ ਐਥਲੈਟਿਕ ਖੇਡਾਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ ਦੀਆਂ ਵਿਦਿਆਰਥਣਾਂ ਨੇ ਅੰਡਰ-14 ਵਿਚ ਉੱਚੀ ਛਾਲ, 80 ਮੀਟਰ ਹਰਡਲ, ਰਿਲੇਅ ਵਿਚ ਪਹਿਲਾ, 100 ਮੀਟਰ ਦੌੜ ਵਿਚ ਦੂਜਾ, 600 ...

ਪੂਰੀ ਖ਼ਬਰ »

ਕਾਂਗਰਸ ਦੁਬਾਰਾ ਪੋਲ ਵਿੱਚ ਹਾਰੀ

ਰਾਮਾਂ ਮੰਡੀ, 22 ਸਤੰਬਰ (ਤਰਸੇਮ ਸਿੰਗਲਾ)-ਕਾਂਗਰਸ ਨੂੰ ਗੁੰਡਾਗਰਦੀ ਉਸ ਸਮੇਂ ਮਹਿੰਗੀ ਪੈ ਗਈ ਜਦ ਬਲਾਕ ਸੰਮਤੀ ਰਾਮਸਰਾ ਜ਼ੋਨ ਤੋਂ ਅਕਾਲੀ ਉਮੀਦਵਾਰ ਨੇ ਕਾਂਗਰਸ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਲਈ | ਪ੍ਰਾਪਤ ਜਾਣਕਾਰੀ ਅਨੁਸਾਰ 19 ਸਤੰਬਰ ਨੂੰ ਬਲਾਕ ਸੰਮਤੀ ਲਈ ...

ਪੂਰੀ ਖ਼ਬਰ »

ਮਾਤਾ ਗੁਰਦਿਆਲ ਕੌਰ ਦੀ ਬਰਸੀ 'ਤੇ ਸੱਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਕਰਵਾਈਆਂ ਸ਼ਾਦੀਆਂ

ਕਾਲਾਂਵਾਲੀ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਮਲੜੀ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਚ ਸਾਬਕਾ ਸਰਪੰਚ ਗੁਰਦੇਵ ਦੀ ਧਰਮ ਪਤਨੀ ਮਾਤਾ ਗੁਰਦਿਆਲ ਕੌਰ ਦੀ 10ਵੀਂ ਬਰਸੀ ਦੇ ਸੰਬੰਧ ਪਰਿਵਾਰ ਵਾਲਿਆਂ ਵਲੋਂ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ...

ਪੂਰੀ ਖ਼ਬਰ »

ਅਕਾਲੀ ਦਲ ਦੇ ਹਲਕਾ ਇੰਚਾਰਜ ਦਾ ਨਜ਼ਦੀਕੀ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ

ਕੋਟਫੱਤਾ, 22 ਸਤੰਬਰ (ਰਣਜੀਤ ਸਿੰਘ ਬੁੱਟਰ)-ਅਕਾਲੀ ਦਲ ਦੇ ਹਲਕਾ ਇੰਚਾਰਜ ਅਮਿਤ ਰਤਨ ਕੋਟਫੱਤਾ ਦਾ ਅਤਿ ਨਜ਼ਦੀਕੀ ਸਾਥੀ ਧਰਮਜੀਤ ਸਿੰਘ ਢਿੱਲੋਂ ਕੋਟਫੱਤਾ ਸਾਥੀਆਂ ਸਮੇਤ ਲੋਕ ਸਭਾ ਹਲਕਾ ਬਠਿੰਡਾ ਤੋਂ ਯੂਥ ਕਾਂਗਰਸ ਦੇ ਜ.ਸਕੱਤਰ ਮਨਜੀਤ ਸਿੰਘ ਕੋਟਫੱਤਾ ਦੀ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਨੂੰ ਲੈ ਕੇ ਫਾਇਰ ਕਰਮਚਾਰੀ ਭੁੱਖ ਹੜਤਾਲ 'ਤੇ ਬੈਠੇ

ਕਾਲਾਂਵਾਲੀ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਡੱਬਵਾਲੀ ਰੋਡ ਸਥਿਤ ਫਾਇਰ ਬਿ੍ਗੇਡ ਦਫ਼ਤਰ ਵਿਚ ਸ਼ਨੀਵਾਰ ਨੂੰ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਫਾਇਰ ਬਿ੍ਗੇਡ ਕਰਮਚਾਰੀਆਂ ਨੇ ਸਰਕਾਰ ਦੇ ਿਖ਼ਲਾਫ਼ ਰੋਸ ਪ੍ਰਗਟ ਕੀਤਾ ਤੇ ਵਿਰੋਧ ਸਰੂਪ 25 ਸਤੰਬਰ ...

ਪੂਰੀ ਖ਼ਬਰ »

ਵਾਲਮਾਰਟ ਇੰਡੀਆ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 3 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ, 22 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਦਾਂ ਹੈ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲਕਾ ਤਲਵੰਡੀ ਸਾਬੋ 'ਚ ਕਾਂਗਰਸ ਪਾਰਟੀ ਦੀ ਭਾਰੀ ਜਿੱਤ

ਭਾਗੀਵਾਂਦਰ, 22 ਸਤੰਬਰ (ਮਹਿੰਦਰ ਸਿੰਘ ਰੂਪ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਧੀਨ ਬਲਾਕ ਸੰਮਤੀ ਤਲਵੰਡੀ ਸਾਬੋ ਤੇ ਜ਼ਿਲ੍ਹਾ ਪ੍ਰੀਸ਼ਦ ਜੋਨਾਂ 'ਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਦਰਜ਼ ਕਰਵਾਈ ਹੈ | ਬਲਾਕ ਸੰਮਤੀ ਜੋਨ ਭਾਗੀਵਾਂਦਰ, ਨਸੀਬਪੁਰਾ, ਚੱਠੇਵਾਲਾ, ...

ਪੂਰੀ ਖ਼ਬਰ »

ਬਲਾਕ ਸੰਮਤੀ ਚੋਣਾਂ ਦੌਰਾਨ ਅਪਰਾਧੀਆਂ ਨੇ ਲੁੱਟੀਆਂ ਮੌਜਾਂ

ਰਾਮਾਂ ਮੰਡੀ, 22 ਸਤੰਬਰ (ਤਰਸੇਮ ਸਿੰਗਲਾ)-ਪੰਜਾਬ ਵਿਚ 19 ਸਤੰਬਰ ਨੂੰ ਪਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਐਲਾਨ ਤੋਂ ਲੈ ਕੇ ਗਿਣਤੀ ਹੋਣ ਤੱਕ ਅਪਰਾਧੀਆਂ ਨੇ ਮੌਜਾਂ ਲੁੱਟੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਿਆਂ ਦੀ ਪੁਲਿਸ ਦੀਆਂ ...

ਪੂਰੀ ਖ਼ਬਰ »

ਬਲਾਕ ਸੰਮਤੀ ਨਥਾਣਾ ਦੇ ਚੋਣ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ

ਨਥਾਣਾ, 22 ਸਤੰਬਰ (ਗੁਰਦਰਸ਼ਨ ਲੁੱਧੜ)-ਬਲਾਕ ਪੰਚਾਇਤ ਸੰਮਤੀ ਦਫ਼ਤਰ ਨਥਾਣਾ ਵਿਖੇ ਅੱਜ ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਕੁਲ 16 ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਹੋਣ ਉਪਰੰਤ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ | 16 ਜ਼ੋਨਾਂ ਵਿਚੋਂ 10 ਸੀਟਾਂ 'ਤੇ ਕਾਂਗਰਸ ਪਾਰਟੀ ਦੇ ...

ਪੂਰੀ ਖ਼ਬਰ »

ਬਠਿੰਡਾ ਜ਼ਿਲ੍ਹੇ ਵਿਚ ਬੇਮੌਸਮੀ ਵਰਖ਼ਾ ਕਾਰਨ ਨਰਮੇ ਦੀ ਫ਼ਸਲ ਦੇ ਖ਼ਰਾਬੇ ਦਾ ਅੰਦੇਸ਼ਾ

ਬਠਿੰਡਾ, ਬਠਿੰਡਾ ਛਾਉਣੀ, 22 ਸਤੰਬਰ (ਸਿੱਧੂ/ਜੌੜਾ)-ਬਠਿੰਡਾ ਜ਼ਿਲ੍ਹੇ ਵਿਚ ਅੱਜ ਸਵੇਰ ਤੋਂ ਪੈ ਰਹੀ ਹਲਕੀ ਤੋਂ ਦਰਮਿਆਨੀ ਵਰਖ਼ਾ ਨੇ ਜਿੱਥੇ ਜਨਜੀਵਨ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ, ਉਥੇ ਇਸ ਬੇਮੌਸਮੀ ਵਰਖ਼ਾ ਕਾਰਣ ਨਰਮਾ ਉਤਪਾਦਕ ਕਿਸਾਨਾਂ ਦੇ ਚਿਹਰੇ ...

ਪੂਰੀ ਖ਼ਬਰ »

ਬਹਿਮਣ ਦੀਵਾਨਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਵੱਡੀ ਜਿੱਤ ਦਰਜ ਕੀਤੀ

ਬੱਲੂਆਣਾ, 22 ਸਤੰਬਰ (ਗੁਰਨੈਬ ਸਾਜਨ)-ਬਠਿੰਡਾ ਦਿਹਾਤੀ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਇਕ ਆਜ਼ਾਦ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੀਆਂ ਸੰਮਤੀ 'ਤੇ ਸੱਤਾਧਾਰੀ ਕਾਂਗਰਸ ਉਮੀਦਵਾਰਾਂ ਨੇ ਭਾਰੀ ਜਿੱਤ ਦਰਜ ਕੀਤੀ ਹੈ | ਬਹਿਮਣ ਦੀਵਾਨ ਜ਼ੋਨ ...

ਪੂਰੀ ਖ਼ਬਰ »

ਬਲਾਕ ਸੰਮਤੀ ਜ਼ੋਨ ਲਹਿਰਾ ਧੂਰਕੋਟ ਤੇ ਲਹਿਰਾ ਖਾਨਾ ਸਮੇਤ ਜ਼ਿਲ੍ਹਾ ਪ੍ਰੀਸ਼ਦ ਭੁੱਚੋ ਕਲਾਂ ਤੋਂ ਕਾਂਗਰਸੀ ਉਮੀਦਵਾਰ ਜਿੱਤੇ

ਲਹਿਰਾ ਮੁਹੱਬਤ, 22 ਸਤੰਬਰ (ਭੀਮ ਸੈਨ ਹਦਵਾਰੀਆ)-ਬਲਾਕ ਸੰਮਤੀ ਜ਼ੋਨ ਲਹਿਰਾ ਧੂਰਕੋਟ ਤੇ ਲਹਿਰਾ ਖਾਨਾ ਸਮੇਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਤੋਂ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ | ਦੇਰ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਬਲਾਕ ਸੰਮਤੀ ਚੋਣਾਂ 'ਚ ਨਸੀਬਪੁਰਾ ਜ਼ੋਨ ਤੋਂ ਜਸ਼ਨਪ੍ਰੀਤ ਕੌਰ ਸਭ ਤੋਂ ਵੱਧ ਵੋਟਾਂ ਨਾਲ ਜੇਤੂ ਰਹੀ

ਭਾਗੀਵਾਂਦਰ, 22 ਸਤੰਬਰ (ਮਹਿੰਦਰ ਸਿੰਘ ਰੂਪ)-ਬਲਾਕ ਸੰਮਤੀ ਤਲਵੰਡੀ ਸਾਬੋ ਦੇ ਜੋਨ ਨਸੀਬਪੁਰਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਸ਼ਨਪ੍ਰੀਤ ਕੌਰ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੂੰ 1122 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਕੇ ਬਲਾਕ ਸੰਮਤੀ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਚੋਣਾਂ ਜਿੱਤ ਕੇ ਕਾਂਗਰਸੀ ਉਮੀਦਵਾਰਾਂ ਨੇ ਗੁਰੂਘਰ ਟੇਕਿਆਂ ਮੱਥਾ

ਮਹਿਰਾਜ, 22 ਸਤੰਬਰ (ਸੁਖਪਾਲ ਮਹਿਰਾਜ)-ਚੋਣਾਂ ਦੀ ਜਿੱਤ ਦੀ ਖ਼ੁਸ਼ੀ 'ਚ ਜਿੱਥੇ ਲੋਕ ਲੱਡੂ ਵੰਡ ਕੇ ਅਤੇ ਲਾਲ ਪਰੀ ਦੀ ਵਰਤੋਂ ਕਰਦੇ ਹਨ, ਉਥੇ ਹੀ ਪੰਚਾਇਤ ਸੰਮਤੀ ਚੋਣਾਂ ਵਿਚ ਹਿੰਮਤਪੁਰਾ ਤੇ ਗੁਰੂਸਰ-ਮਹਿਰਾਜ ਤੋਂ ਕਾਂਗਰਸੀ ਬੀਬੀਆਂ ਅਮਰਜੀਤ ਕੌਰ ਗੁਰੂਸਰ ਤੇ ...

ਪੂਰੀ ਖ਼ਬਰ »

ਸਵ: ਬੀਬੀ ਸੁਰਿੰਦਰ ਕੌਰ ਬਾਦਲ ਦੇ ਪੇਕੇ ਪਿੰਡ ਨੇ ਰੱਖੀ ਅਕਾਲੀ ਦਲ ਦੀ ਲਾਜ

ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਦੇ 7 ਜ਼ੋਨਾਂ ਵਿਚ ਪਈਆਂ ਵੋਟਾਂ ਦੌਰਾਨ ਕਾਂਗਰਸ ਨੂੰ 4, ਆਮ ਆਦਮੀ ਪਾਰਟੀ ਨੂੰ ਦੋ ਅਤੇ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ | ਬੀਬੀ ਸੁਰਿੰਦਰ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਨੇ ਬੰਗੀ ਨਿਹਾਲ 'ਚ ਕੱਢੀ ਜੇਤੂ ਰੈਲੀ-ਬਲਾਕ ਸੰਮਤੀ ਉਮੀਦਵਾਰ ਬੇਅੰਤ ਸਿੰਘ ਬੰਗੀ 168 ਵੋਟਾਂ ਨਾਲ ਜੇਤੂ

ਰਾਮਾਂ ਮੰਡੀ, 22 ਸਤੰਬਰ (ਅਮਰਜੀਤ ਸਿੰਘ ਲਹਿਰੀ)-ਬਲਾਕ ਸੰਮਤੀ ਜ਼ੋਨ ਮੱਲਵਾਲਾ ਤੋਂ ਕਾਂਗਰਸੀ ਉਮੀਦਵਾਰ ਚਾਨਣ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 1000 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਜ਼ੋਨ ਬੰਗੀ ਨਿਹਾਲ ਤੋਂ ਕਾਂਗਰਸ ਪਾਰਟੀ ਦੀ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਪੱਤਰਕਾਰਾਂ ਨੂੰ ਚੋਣ ਨਤੀਜਿਆਂ ਤੋਂ ਰੱਖਿਆ ਦੂਰ

ਰਾਮਪੁਰਾ ਫੂਲ, 22 ਸਤੰਬਰ (ਗੁਰਮੇਲ ਸਿੰਘ ਵਿਰਦੀ)-ਅੱਜ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਆਏ ਨਤੀਜਿਆਂ ਦੇ ਮੱਦੇ ਨਜ਼ਰ ਸਿਵਲ ਪ੍ਰਸ਼ਾਸਨ ਨੇ ਪੱਤਰਕਾਰਾਂ ਨੂੰ ਕੋਈ ਵੀ ਸਹਿਯੋਗ ਨਹੀਂ ਦਿੱਤਾ | ਜ਼ੋਨ ਫੂਲ ਅਤੇ ਜ਼ੋਨ ਰਾਮਪੁਰਾ ਦੇ ਗਿਣਤੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਿਲੀ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਜੋਤੂ

ਮਹਿਮਾ ਸਰਜਾ, 22 ਸਤੰਬਰ (ਬਲਦੇਵ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਿਲੀ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਕੌਰ ਕੋਠੇ ਲਾਲ ਸਿੰਘ ਵਾਲਾ ਨੂੰ 10886 ਵੋਟ ਮਿਲੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ-ਜ਼ਿਲ੍ਹਾ ਪ੍ਰੀਸ਼ਦ ਗਿੱਲਕਲਾਂ ਜ਼ੋਨ ਤੋਂ ਜੁਗਰਾਜ ਗਿੱਲ ਜੇਤੂ

ਰਾਮਪੁਰਾ ਫੂਲ, 22 ਸਤੰਬਰ (ਗੁਰਮੇਲ ਸਿੰਘ ਵਿਰਦੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ | ਨਤੀਜਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਕਲਾਂ ਤੋਂ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਤਿੰਨ ਨਰਮਾ ਮਿੱਲ ਮਾਲਕਾਂ ਦੇ ਸ਼ੁੱਧ ਮੰਡੀ ਮੁਕਾਬਲੇ ਕਾਰਨ ਕਿਸਾਨਾਂ ਦੇ ਨਰਮੇ ਦੀਆਂ ਕੀਮਤਾਂ ਵਧੀਆਂ

ਗੋਨਿਆਣਾ, 22 ਸਤੰਬਰ (ਮਨਦੀਪ ਸਿੰਘ ਮੱਕੜ)-ਗੋਨਿਆਣਾ ਵਿਚ ਪਹਿਲਾਂ ਦੋ ਕਾਟਨ ਮਿੱਲ ਮਾਲਕਾਂ ਵਲੋਂ ਆਪਸ ਵਿਚ ਸੈਟਿੰਗ ਕਰਕੇ ਕਿਸਾਨਾਂ ਦੀ ਫਸਲ ਨੂੰ ਘੱਟ ਕੀਮਤ ਤੇ ਖਰੀਦ ਕੇ ਵੱਡੀ ਲੁੱਟ ਕੀਤੀ ਜਾਂਦੀ ਰਹੀ ਹੈ | ਕਰੀਬ 10 ਕੁ ਦਿਨ੍ਹਾਂ ਤੋਂ ਗੋਨਿਆਣਾ ਵਿਖੇ ਏ. ਬੀ. ਕਾਟਨ ...

ਪੂਰੀ ਖ਼ਬਰ »

ਸਵ: ਬੀਬੀ ਸੁਰਿੰਦਰ ਕੌਰ ਬਾਦਲ ਦੇ ਪੇਕੇ ਪਿੰਡ ਨੇ ਰੱਖੀ ਅਕਾਲੀ ਦਲ ਦੀ ਲਾਜ

ਕਾਂਗਰਸ ਨੂੰ ਮਿਲੀਆਂ 7 ਵਿਚੋਂ ਚਾਰ ਸੀਟਾਂ ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਦੇ 7 ਜ਼ੋਨਾਂ ਵਿਚ ਪਈਆਂ ਵੋਟਾਂ ਦੌਰਾਨ ਕਾਂਗਰਸ ਨੂੰ 4, ਆਮ ਆਦਮੀ ਪਾਰਟੀ ਨੂੰ ਦੋ ਅਤੇ ਅਕਾਲੀ ਦਲ ...

ਪੂਰੀ ਖ਼ਬਰ »

ਸੀਂਗੋ ਮੰਡੀ ਖੇਤਰ 'ਚ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰਾਂ ਵਲੋਂ ਹੂੰਝਾ ਫੇਰ ਜਿੱਤ

ਸੀਂਗੋ ਮੰਡੀ, 22 ਸਤੰਬਰ (ਲੱਕਵਿੰਦਰ ਸ਼ਰਮਾ)-ਸਥਾਨਕ ਮੰਡੀ ਦੇ ਖੇਤਰ ਅਧੀਨ ਆਉਂਦੇ ਜ਼ੋਨਾਂ ਤੇ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਆਪ ਪਾਰਟੀ ਦੇ ਉਮੀਦਵਾਰ ਇਸ ਖੇਤਰ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ...

ਪੂਰੀ ਖ਼ਬਰ »

ਸੀਂਗੋ ਮੰਡੀ ਆਸ-ਪਾਸ ਦੇ ਬਲਾਕ ਸੰਮਤੀ ਜ਼ੋਨਾਂ ਤੋਂ ਕਾਂਗਰਸ ਨੂੰ ਬਹੁਮਤ

ਸੀਂਗੋ ਮੰਡੀ, 22 ਸਤੰਬਰ (ਪਿ੍ੰਸ ਸੌਰਭ ਗਰਗ)-ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਦੇਂ ਹੀ ਜੇਤੂ ਉਮੀਦਵਾਰਾਂ ਵਲੋਂ ਆਪਣੇ ਆਪਣੇ ਸਮੱਰਥਕਾਂ ਸਮੇਤ ਖੁਸ਼ੀ ਦੇ ਜਸ਼ਨ ਮਨਾਏ ਗਏ |ਬਾਅਦ ਦੁਪਿਹਰ ਪਹਿਲੇ ਨਤੀਜਿਆਂ ਵਿੱਚ ਬਲਾਕ ਸੰਮਤੀਆਂ 'ਚ ਬਹਿਮਣ ...

ਪੂਰੀ ਖ਼ਬਰ »

ਗਿਣਤੀ ਦੌਰਾਨ ਵਿਧਾਇਕਾ ਬਲਜਿੰਦਰ ਕੌਰ ਵਲੋਂ ਗਿਣਤੀ ਕੇਂਦਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਪੱਖਪਾਤ ਦੇ ਲਾਏ ਦੋਸ਼

ਤਲਵੰਡੀ ਸਾਬੋ, 22 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਅੱਜ ਬਾਦ ਦੁਪਹਿਰ ਵਿਧਾਇਕਾ ਬਲਜਿੰਦਰ ਕੌਰ ਉਸ ਸਮੇਂ ਗਿਣਤੀ ਕੇਂਦਰ ਵਿਚ ਪੁੱਜ ਗਈ ਜਦੋਂ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਬੰਗੀ ਨਿਹਾਲ ਸਿੰਘ ਜ਼ੋਨ ਤੋਂ 'ਆਪ' ਉਮੀਦਵਾਰ ਜਿੱਤ ਰਿਹਾ ਹੈ ਪਰ ...

ਪੂਰੀ ਖ਼ਬਰ »

ਸੰਗਤ ਬਲਾਕ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋਵੇਂ ਸੀਟਾਂ ਉਪਰ ਕਾਂਗਰਸ ਦਾ ਕਬਜ਼ਾ

ਸੰਗਤ ਮੰਡੀ, 22 ਸਤੰਬਰ (ਸ਼ਾਮ ਸੁੰਦਰ ਜੋਸ਼ੀ)-ਸੰਗਤ ਬਲਾਕ ਵਿਚ ਜ਼ਿਲ੍ਹਾ ਪਰਿਸ਼ਦ ਦੀਆਂ ਦੋਵੇਂ ਸੀਟਾਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਗਏ ਹਨ | ਜ਼ਿਲ੍ਹਾ ਪਰਿਸ਼ਦ ਜੈ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਗੁਰਇਕਬਾਲ ਸਿੰਘ ਚਹਿਲ ਅਤੇ ਬਾਂਡੀ ਤੋਂ ਤੇਜ ...

ਪੂਰੀ ਖ਼ਬਰ »

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਨੇ ਦਿੱਤਾ ਗੁੰਡਾਗਰਦੀ ਦਾ ਸਬੂਤ- ਅਮਿਤ ਰਤਨ

ਬਠਿੰਡਾ, 22 ਸਤੰਬਰ (ਸਟਾਫ਼ ਰਿਪੋਰਟਰ)-ਬਲਾਕ ਸੰਮਤੀ ਅਤੇ ਜ਼ਿਲ੍ਹ ਪ੍ਰੀਸ਼ਦ ਚੋਣਾਂ ਦੌਰਾਨ ਸਰਕਾਰ ਦੇ ਇਸ਼ਾਰੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ ਹੈ | ਇਨ੍ਹਾਂ ਚੋਣਾਂ ਦੇ ਨਤੀਜੇ ਕਾਂਗਰਸ ਦੀ ਗੁੰਡਾਗਰਦੀ ਦੀ ...

ਪੂਰੀ ਖ਼ਬਰ »

ਪਰਾਲੀ ਦੇ ਠੋਸ ਹੱਲ ਸਬੰਧੀ ਬਰਨਾਲਾ ਵਿਖੇ ਸੈਮੀਨਾਰ 23 ਸਤੰਬਰ ਦੀ ਬਜਾਏ 26 ਨੂੰ

ਲਹਿਰਾ ਮੁਹੱਬਤ, 22 ਸਤੰਬਰ (ਭੀਮ ਸੈਨ ਹਦਵਾਰੀਆ)-ਪੰਜਾਬ ਦੀਆਂ ਸੰਘਰਸ਼ਸ਼ੀਲ ਸੱਤ ਕਿਸਾਨ ਜਥੇਬੰਦੀਆਂ ਵਲੋਂ ਪਰਾਲੀ ਵਾਲੇ ਗੰਭੀਰ ਮਸਲੇ ਉਪਰ ਸੈਮੀਨਾਰ 23 ਸਤੰਬਰ ਦੀ ਬਜਾਏ ਹੁਣ 26 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਬੀ. ਕੇ. ਯੂ. ਏਕਤਾ (ਡਕੌਾਦਾ) ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਪਿੰਡਾਂ ਅੰਦਰ ਲਗਾਤਾਰ ਵਰਖਾ ਪੈਣ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ, ਰੁੱਤੀ ਫ਼ਸਲਾਂ ਖ਼ਰਾਬ ਹੋਣ ਦੇ ਅਸਾਰ

ਸੀਂਗੋ ਮੰਡੀ, 22 ਸਤੰਬਰ (ਪਿ੍ੰਸ ਸੌਰਭ ਗਰਗ)-ਸੀਂਗੋ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਅੱਜ ਸਵੇਰ ਤੋਂ ਲਗਾਤਾਰ ਰੁਕ ਰੁਕ ਕੇ ਕਈ ਘੰਟੇ ਵਰਖਾ ਦੇ ਪੈਣ ਨਾਲ ਜਿੱਥੇ ਆਮ ਜਨਜੀਵਨ ਨੇ ਗਰਮੀ ਤੋਂ ਵੱਡੀ ਰਾਹਤ ਤਾਂ ਮਹਿਸੂਸ ਕੀਤੀ ਪ੍ਰੰਤੂ, ਖ਼ਾਸ ਤੌਰ 'ਤੇ ਇਸ ਭਾਰੀ ਵਰਖਾ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਫੂਲ ਦੇ 15 ਦੇ 15 ਜ਼ੋਨਾਂ 'ਚ ਕਾਂਗਰਸ ਜੇਤੂ

ਭਾਈਰੂਪਾ, 22 ਸਤੰਬਰ (ਵਰਿੰਦਰ ਲੱਕੀ)-ਸੰਮਤੀ ਫੂਲ ਦੇ 15 ਜ਼ੋਨਾਂ 'ਚ ਸੱਤਾਧਾਰੀ ਕਾਂਗਰਸ ਪਾਰਟੀ ਨੇ 15 ਸੀਟਾਂ ਤੇ ਜੇਤੂ ਰਹੀ | ਲੰਘੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਫਸਵੀਂ ਟੱਕਰ ਦੇਣ ਵਾਲੀ ਆਮ ਆਦਮੀ ਪਾਰਟੀ ਵੀ ਇਨ੍ਹਾਂ ਚੋਣਾਂ 'ਚ ਆਪਣਾ ਖਾਤਾ ਵੀ ਨਹੀਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਤਲਵੰਡੀ ਸਾਬੋ ਅਤੇ ਸੰਗਤ ਮੰਡੀ ਸੰਮਤੀਆਂ ਵਿਚ ਕਾਂਗਰਸ ਜੇਤੂ

ਤਲਵੰਡੀ ਸਾਬੋ/ਸੀਂਗੋ ਮੰਡੀ, 22 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ/ਲਕਵਿੰਦਰ ਸ਼ਰਮਾ)-ਹਲਕਾ ਤਲਵੰਡੀ ਸਾਬੋ ਵਿਚ ਤਿੰਨ ਜ਼ਿਲ੍ਹਾ ਪ੍ਰੀਸ਼ਦ ਤੇ 26 ਬਲਾਕ ਸੰਮਤੀ ਸੀਟਾਂ ਹਨ ਜਿਨ੍ਹਾਂ ਵਿਚੋਂ 22 ਬਲਾਕ ਸੰਮਤੀ ਸੀਟਾਂ ਤਲਵੰਡੀ ਸਾਬੋ ਬਲਾਕ ਅਤੇ 4 ਸੰਗਤ ਮੰਡੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਕਲਾਂ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ

ਚਾਉਕੇ, 22 ਸਤੰਬਰ (ਮਨਜੀਤ ਸਿੰਘ ਘੜੈਲੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਕਲਾਂ ਅਤੇ ਇਸ ਜ਼ੋਨ ਅਧੀਨ ਆਉਂਦੇ ਪੰਚਾਇਤ ਸੰਮਤੀ ਜ਼ੋਨਾਂ 'ਚ ਵੀ ਵੱਡੀ ਜਿੱਤ ਦਰਜ ਕੀਤੀ ਹੈ | ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਕਾਲਜ ਆਫ਼ ਬੇਸ਼ੱਕ ਸਾਇੰਸ ਵਿਖੇ ਹਿੰਦੀ ਦਿਵਸ ਮਨਾਇਆ

ਤਲਵੰਡੀ ਸਾਬੋ, 22 ਸਤੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸ਼ੱਕ ਸਾਇੰਸ ਐਾਡ ਹਿਊਮੇਨਟੀਜ਼ ਦੇ ਹਿੰਦੀ ਵਿਭਾਗ ਵਲੋਂ ਹਿੰਦੀ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਕਾਲਜ ਡੀਨ ਤੇ ਹਿੰਦੀ ਵਿਭਾਗ ਮੁਖੀ ਡਾ. ਕਵਿਤਾ ਚੌਧਰੀ ਵਲੋਂ ...

ਪੂਰੀ ਖ਼ਬਰ »

ਮਾਰਕੀਟ ਕਮੇਟੀ 'ਚ ਕਰਵਾਇਆ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਖੰਡ ਪਾਠ ਸਾਹਿਬ

ਕਾਲਾਂਵਾਲੀ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)-ਗੁਰਬਾਣੀ ਅੱਜ ਦੇ ਯੁੱਗ ਵਿਚ ਸਾਨੂੰ ਜ਼ਿੰਦਗੀ ਜਿਉਣ ਦਾ ਰਾਹ ਦਿਖਾਉਂਦੀ ਹੈ ਇਸ ਲਈ ਸਾਨੂੰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX