ਤਾਜਾ ਖ਼ਬਰਾਂ


ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  about 1 hour ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  about 1 hour ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 1 hour ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  about 1 hour ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  about 2 hours ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 2 hours ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 2 hours ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  about 3 hours ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  about 3 hours ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  about 3 hours ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  about 3 hours ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 4 hours ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  about 4 hours ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  about 5 hours ago
ਨਾਭਾ, 16 ਦਸੰਬਰ (ਕਰਮਜੀਤ ਸਿੰਘ) - ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ੍ਹ ਤੋਂ ਸ਼ੁਰੂ ਹੋ ਚੁੱਕਾ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਅਪੀਲ ਕੀਤੀ ਹੈ ਕਿ ਪਿੰਡ ਵਾਸੀ ਸਰਬ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਪਿੰਡਾਂ...
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  about 5 hours ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  about 6 hours ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  about 6 hours ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  about 6 hours ago
ਸ਼ੂਗਰ ਮਿਲ ਦੇ ਬਾਇਲਰ 'ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ
. . .  about 6 hours ago
ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ
. . .  about 6 hours ago
ਖਿੱਚ ਦਾ ਕੇਂਦਰ ਬਣੀ ਵਿਸ਼ਵ ਕੱਪ ਹਾਕੀ ਦੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਦਿੰਦੀ ਕਲਾਕ੍ਰਿਤੀ
. . .  1 minute ago
ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  about 7 hours ago
ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ
. . .  about 7 hours ago
ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਣ ਤੇ ਸਥਿਤੀ ਹੋਈ ਤਨਾਅ ਪੂਰਨ
. . .  about 7 hours ago
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ
. . .  about 7 hours ago
ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਸਥਾਪਨਾ
. . .  about 8 hours ago
ਪੰਚਾਇਤ ਚੋਣਾਂ ਲਈ ਤਾਇਨਾਤ ਅਮਲੇ ਦੀ ਹੋਈ ਪਹਿਲੀ ਰਿਹਰਸਲ
. . .  about 8 hours ago
ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਟਕਸਾਲੀ ਆਗੂਆਂ ਦੇ ਭਾਰੀ ਇਕੱਠ ਨੇ ਕੀਤੀ ਅਰਦਾਸ
. . .  about 8 hours ago
ਨਵੇਂ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋਏ ਲੀਡਰ ਅਤੇ ਸਮਰਥਕ
. . .  about 9 hours ago
ਅਟਾਰਨੀ ਜਨਰਲ ਦੇ ਵਿਰੁੱਧ ਰਾਫੇਲ ਮੁੱਦੇ ਦਾ ਮਾਮਲਾ ਰਾਜ ਸਭਾ 'ਚ ਉਠਾਉਣਗੇ ਮਨੋਜ ਝਾਅ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਨੇ ਰਾਏਬਰੇਲੀ ਕੋਚ ਫ਼ੈਕਟਰੀ 'ਚ ਬਣੇ 900ਵੇਂ ਕੋਚ ਦਾ ਕੀਤਾ ਉਦਘਾਟਨ
. . .  about 9 hours ago
ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ
. . .  about 9 hours ago
ਪਹਿਲੀ ਪਾਰੀ 'ਚ ਭਾਰਤ 283 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਮਿਲੀ 43 ਦੌੜਾਂ ਦੀ ਲੀਡ
. . .  about 10 hours ago
ਹਰਿਆਣਾ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਜਾਰੀ
. . .  about 10 hours ago
ਸੈਨਿਕ ਸਕੂਲ ਦੇ 6 ਅਧਿਕਾਰੀਆਂ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ
. . .  about 10 hours ago
ਛੱਤੀਸਗੜ੍ਹ : ਵਿਧਾਇਕ ਦਲ ਦੀ ਬੈਠਕ 'ਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਟੀ.ਐਸ. ਸਿੰਘ ਦੇਵ
. . .  about 7 hours ago
ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 10 hours ago
ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 11 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  about 11 hours ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  about 11 hours ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  about 12 hours ago
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  about 12 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਵਿਰਾਟ ਕੋਹਲੀ ਨੇ ਲਾਇਆ ਟੈਸਟ ਕ੍ਰਿਕਟ ਕੈਰੀਅਰ ਦਾ 25ਵਾਂ ਸੈਂਕੜਾ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  10 minutes ago
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  about 1 hour ago
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਖੰਨਾ / ਸਮਰਾਲਾ

ਪੁਲਿਸ ਜ਼ਿਲੇ ਦੀਆਂ ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ ਤੇ ਮਲੌਦ ਪੰਚਾਇਤ ਸੰਮਤੀਆਂ 'ਤੇ ਕਾਂਗਰਸ ਕਾਬਜ਼

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ) -ਖੰਨਾ ਪੁਲਿਸ ਜ਼ਿਲ•ੇ ਦੀਆਂ ਸਾਰੀਆਂ ਪੰਚਾਇਤ ਸੰਮਤੀਆਂ ਖੰਨਾ, ਸਮਰਾਲਾ, ਮਾਛੀਵਾੜਾ, ਮਲੌਦ ਅਤੇ ਦੋਰਾਹਾ 'ਤੇ ਕਾਂਗਰਸ ਦਾ ਕਬਜ਼ਾ ਹੋ ਗਿਆ | ਇਨ੍ਹ•ਾਂ ਪੰਜਾਂ ਪੰਚਾਇਤ ਸੰਮਤੀਆਂ ਦੇ ਕੁੱਲ 78 ਜ਼ੋਨਾਂ ਵਿਚੋਂ ਕਾਂਗਰਸ ਨੇ 63 ਅਤੇ ਅਕਾਲੀ ਦਲ ਨੇ 14 ਸੀਟਾਂ ਜਿੱਤੀਆਂ | ਜਦੋਂ ਕਿ ਇਕ ਸੀਟ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ | ਖੰਨਾ ਪੁਲਿਸ ਜ਼ਿਲ•ੇ ਵਿਚ ਪੈਂਦੀਆਂ 5 ਜ਼ਿਲ•ਾ ਪ੍ਰੀਸ਼ਦ ਸੀਟਾਂ ਤੇ ਵੀ ਕਾਂਗਰਸ ਹੀ ਕਬਜ਼ਾ ਕਰਨ ਵਿਚ ਸਫਲ ਰਹੀ | ਇਨ•ਾਂ ਵਿਚੋਂ ਖੰਨਾ ਵਿਚ ਕਾਂਗਰਸ 12, ਅਕਾਲੀ ਦਲ 3, ਦੋਰਾਹਾ ਵਿਚ ਕਾਂਗਰਸ 16, ਅਕਾਲੀ ਦਲ 1, ਸਮਰਾਲਾ ਵਿਚ ਕਾਂਗਰਸ 9, ਅਕਾਲੀ ਦਲ 6, ਮਾਛੀਵਾੜਾ ਵਿਚ ਕਾਂਗਰਸ 13, ਅਕਾਲੀ ਦਲ 3 ਅਤੇ ਮਲੌਦ ਵਿਚ ਕਾਂਗਰਸ 13, ਅਕਾਲੀ ਦਲ 1 ਅਤੇ ਆਜ਼ਾਦ 1 ਸੀਟ ਜਿੱਤਣ ਵਿਚ ਕਾਮਯਾਬ ਰਹੇ | ਇਸ ਮੌਕੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵੱਖ ਵੱਖ ਬਿਆਨਾਂ ਵਿਚ ਇਸ ਜਿੱਤ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਰਿਹਰਸਲ ਕਿਹਾ ਅਤੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਕਾਂਗਰਸ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਵਿਧਾਇਕ ਗੁਰਕੀਰਤ, ਵਿਧਾਇਕ ਲੱਖਾ ਅਤੇ ਸਾਬਕ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ ਦੀ ਅਗਵਾਈ ਵਿਚ ਲੱਡੂ ਵੰਡੇ ਗਏ ਤੇ ਭੰਗੜੇ ਵੀ ਪਾਏ ਗਏ |
ਖੰਨਾ 'ਚ ਕਾਂਗਰਸ ਨੇ 15 'ਚੋਂ 12 ਸੀਟਾਂ ਜਿੱਤ ਕੇ ਕੀਤਾ ਪੰਚਾਇਤ ਸੰਮਤੀ 'ਤੇ ਕਬਜ਼ਾ
ਖੰਨਾ, (ਹਰਜਿੰਦਰ ਸਿੰਘ ਲਾਲ/ਗੋਗੀ/ ਓਬਰਾਏ/ ਧੀਮਾਨ) - ਖੰਨਾ ਪੰਚਾਇਤ ਸੰਮਤੀ ਦੇ ਕੁਲ 15 ਹਲਕਿਆਂ ਵਿਚੋਂ 12 ਤੇ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ | ਜਦੋਂ ਕਿ 3 ਹਲਕਿਆਂ ਤੋਂ ਅਕਾਲੀ ਦਲ ਜਿੱਤਣ ਵਿਚ ਕਾਮਯਾਬ ਰਿਹਾ | ਲਲਹੇੜੀ ਜ਼ੋਨ ਵਿਚੋਂ ਕਾਂਗਰਸ ਨੇ 379 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਕਾਂਗਰਸ ਦੇ ਜਸਵੀਰ ਸਿੰਘ ਨੇ 1134 ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਨੇ 755 ਵੋਟਾਂ ਲਈਆਂ, ਜਦੋਂ ਕਿ ਆਪ ਦੇ ਉਮੀਦਵਾਰ ਸੁਖਵਿੰਦਰ ਸਿੰਘ 395 ਅਤੇ ਆਜ਼ਾਦ ਉਮੀਦਵਾਰ ਦੀਦਾਰ ਸਿੰਘ 251 ਵੋਟਾਂ ਪ੍ਰਾਪਤ ਕੀਤੀਆਂ | ਭੁਮੱਦੀ ਜ਼ੋਨ ਵਿਚੋਂ ਕਾਂਗਰਸ ਨੇ 426 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਕਾਂਗਰਸ ਦੇ ਯਾਦਵਿੰਦਰ ਸਿੰਘ ਨੇ 1551 ਅਤੇ ਅਕਾਲੀ ਦਲ ਦੇ ਸੁਖਵੀਰ ਸਿੰਘ ਨੂੰ 1125 ਵੋਟਾਂ ਪ੍ਰਾਪਤ ਹੋਈਆਂ | ਨਸਰਾਲੀ ਜ਼ੋਨ ਤੋਂ ਕਾਂਗਰਸ ਨੇ 337 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਕਾਂਗਰਸ ਦੇ ਪਰਮਜੀਤ ਸਿੰਘ ਨੇ 1370 ਅਤੇ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਨੇ 1033 ਵੋਟਾਂ ਪ੍ਰਾਪਤ ਕੀਤੀਆਂ | ਮਾਣਕ ਮਾਜਰਾ ਜ਼ੋਨ ਤੋਂ ਕਾਂਗਰਸ ਨੇ 191 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਕਾਂਗਰਸ ਦੀ ਮਨਜੀਤ ਕੌਰ ਨੇ 1638 ਅਤੇ ਅਕਾਲੀ ਦਲ ਦੀ ਇੰਦਰਜੀਤ ਕੌਰ ਨੇ 1447 ਵੋਟਾਂ ਲਈਆਂ | ਖੱਟੜਾ ਜ਼ੋਨ ਤੋਂ ਕਾਂਗਰਸ ਨੇ 308 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਕਾਂਗਰਸ ਦੀ ਬੇਅੰਤ ਕੌਰ ਨੇ 1480 ਅਤੇ ਰੁਪਿੰਦਰ ਕੌਰ ਨੇ 1172 ਵੋਟਾਂ ਪ੍ਰਾਪਤ ਕੀਤੀਆਂ | ਈਸੜੂ ਜ਼ੋਨ ਤੋਂ ਕਾਂਗਰਸ ਨੇ 106 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਮਨਜੀਤ ਕੌਰ ਨੇ 1223 ਅਤੇ ਅਕਾਲੀ ਦਲ ਦੀ ਅਮਰਜੀਤ ਕੌਰ ਨੇ 1117 ਵੋਟਾਂ ਪ੍ਰਾਪਤ ਕੀਤੀਆਂ | ਕੌੜੀ ਜ਼ੋਨ ਤੋਂ ਕਾਂਗਰਸ ਨੇ 454 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਕਾਂਗਰਸ ਦੀ ਗੁਰਮੀਤ ਕੌਰ ਨੇ 1285 ਅਤੇ ਅਕਾਲੀ ਦਲ ਦੀ ਮਨਜੀਤ ਕੌਰ ਨੇ 831 ਵੋਟਾਂ ਪ੍ਰਾਪਤ ਕੀਤੀਆਂ | ਘੁੰਗਰਾਲੀ ਰਾਜਪੂਤਾਂ ਜ਼ੋਨ ਤੋਂ ਕਾਂਗਰਸ ਨੇ 622 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਕਾਂਗਰਸ ਦੀ ਉਮੀਦਵਾਰ ਰਛਪਾਲ ਕੌਰ ਨੂੰ 1866 ਅਤੇ ਅਕਾਲੀ ਦਲ ਦੀ ਉਮੀਦਵਾਰ ਨੂੰ 1244 ਵੋਟਾਂ ਪਈਆਂ | ਇਕੋਲਾਹਾ ਜ਼ੋਨ ਤੋਂ ਕਾਂਗਰਸ ਨੇ 72 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਕਾਂਗਰਸ ਦੇ ਉਮੀਦਵਾਰ ਕੁਲਵਿੰਦਰ ਸਿੰਘ ਨੇ 1458, ਅਕਾਲੀ ਦਲ ਦੇ ਉਮੀਦਵਾਰ ਜਤਿੰਦਰ ਸਿੰਘ ਔਜਲਾ ਨੇ 1386 ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੇ 299 ਵੋਟਾਂ ਪ੍ਰਾਪਤ ਕੀਤੀਆਂ | ਮਲਕਪੁਰ ਜ਼ੋਨ ਤੋਂ ਕਾਂਗਰਸ ਨੇ 223 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਕਾਂਗਰਸ ਦੇ ਉਮੀਦਵਾਰ ਸਤਿੰਦਰ ਸਿੰਘ ਨੇ 1426 ਅਤੇ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਨੇ 1203 ਵੋਟਾਂ ਪ੍ਰਾਪਤ ਕੀਤੀਆਂ | ਲਿਬੜਾ ਜ਼ੋਨ ਤੋਂ ਕਾਂਗਰਸ ਨੇ 268 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਕਾਂਗਰਸੀ ਉਮੀਦਵਾਰ ਸੋਹਣ ਸਿੰਘ ਨੇ 1429 ਅਤੇ ਅਕਾਲੀ ਦਲ ਦੇ ਉਮੀਦਵਾਰ ਤਲਵਿੰਦਰ ਸਿੰਘ 1161 ਵੋਟਾਂ ਪ੍ਰਾਪਤ ਕੀਤੀਆਂ | ਰਾਜੇਵਾਲ ਜ਼ੋਨ ਤੋਂ ਕਾਂਗਰਸ ਨੇ 1130 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਨੇ 1939 ਅਤੇ ਅਕਾਲੀ ਦਲ ਦੇ ਉਮੀਦਵਾਰ ਲਾਭ ਸਿੰਘ 809 ਵੋਟਾਂ ਪ੍ਰਾਪਤ ਕੀਤੀਆਂ | ਜਦੋਂ ਕਿ ਅਕਾਲੀ ਦਲ ਵਲੋਂ ਜਿੱਤਣ ਵਾਲੇ ਉਮੀਦਵਾਰਾਂ ਵਿਚੋਂ ਕੋਟ ਸੇਖੋਂ ਜ਼ੋਨ ਤੋਂ ਅਕਾਲੀ ਦਲ ਨੇ 181 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਅਕਾਲੀ ਦਲ ਦੇ ਮਨਜੀਤ ਸਿੰਘ ਨੂੰ 1440 ਵੋਟਾਂ ਪਈਆਂ ਅਤੇ ਕਾਂਗਰਸ ਦੇ ਗੁਰਦੀਪ ਸਿੰਘ ਨੇ 1259 ਵੋਟਾਂ ਲਈਆਂ | ਜਟਾਣਾ ਜ਼ੋਨ ਤੋਂ ਅਕਾਲੀ ਦਲ ਨੇ 268 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜਿਸ ਵਿਚ ਅਕਾਲੀ ਦਲ ਦੀ ਉਮੀਦਵਾਰ ਰਣਜੀਤ ਕੌਰ ਨੇ 1534 ਅਤੇ ਕਾਂਗਰਸ ਦੀ ਉਮੀਦਵਾਰ ਜਸਪਾਲ ਕੌਰ ਨੇ 1266 ਵੋਟਾਂ ਪ੍ਰਾਪਤ ਕੀਤੀਆਂ | ਤੁਰਮਰੀ ਜ਼ੋਨ ਤੋਂ ਅਕਾਲੀ ਦਲ ਨੇ 86 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਜਿਸ ਵਿਚ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਨੂੰ 1568 ਅਤੇ ਸੰਦੀਪ ਕੌਰ ਕਾਂਗਰਸ ਦੀ ਉਮੀਦਵਾਰ ਨੂੰ 1482 ਵੋਟਾਂ ਪਈਆਂ | ਇਸ ਮੌਕੇ ਕਾਂਗਰਸੀਆਂ ਨੇ ਵਿਧਾਇਕ ਗੁਰਕੀਰਤ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ, ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ, ਗੁਰਦੀਪ ਸਿੰਘ ਚੱਕ ਸਰਵਣਨਾਥ, ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਜਤਿੰਦਰ ਪਾਠਕ, ਕਾਂਗਰਸੀ ਨੇਤਾ ਡਾ. ਗੁਰਮੁਖ ਸਿੰਘ ਚਾਹਲ, ਗੁਰਸ਼ਰਨ ਸਿੰਘ ਗੋਗੀਆ, ਸਤਨਾਮ ਸਿੰਘ ਸੋਨੀ ਰੋਹਣੋ, ਭਿਲੰਦਰ ਸਿੰਘ ਭੰਡਾਲ, ਯਾਦਵਿੰਦਰ ਸਿੰਘ ਲਿਬੜਾ, ਹਰਿੰਦਰ ਸਿੰਘ ਰਿੰਟਾ, ਪੀ. ਏ. ਨੀਰਜ ਵਰਮਾ, ਹਰਪਾਲ ਸਿੰਘ ਆਦਿ ਹਾਜ਼ਰ ਸਨ |
ਜ਼ਿਲ੍ਹਾ ਪ੍ਰੀਸ਼ਦ ਲਲਹੇੜੀ ਤੋਂ ਕਾਂਗਰਸ ਦੇ ਹਰਜਿੰਦਰ ਸਿੰਘ ਤੇ ਬੀਜਾ ਤੋਂ ਹਰਬੰਸ ਕੌਰ ਜੇਤੂ
ਖੰਨਾ, (ਹਰਜਿੰਦਰ ਸਿੰਘ ਲਾਲ) - ਖੰਨਾ, ਦੋਰਾਹਾ ਅਤੇ ਮਲੌਦ ਬਲਾਕਾਂ ਵਿਚ ਪੈਂਦੇ ਲੁਧਿਆਣਾ ਜ਼ਿਲ•ਾ ਪ੍ਰੀਸ਼ਦ ਦੇ ਦੋ ਹਲਕਿਆਂ ਲਲਹੇੜੀ ਅਤੇ ਬੀਜਾ ਤੇ ਵੀ ਕਾਂਗਰਸ ਕਾਬਜ਼ ਰਹੀ | ਲਲਹੇੜੀ ਤੋਂ ਕਾਂਗਰਸੀ ਉਮੀਦਵਾਰ ਹਰਜਿੰਦਰ ਸਿੰਘ 2593 ਵੋਟਾਂ ਨਾਲ ਜੇਤੂ ਰਹੇ ਜਦੋਂ ਕਿ ਬੀਜਾ ਤੋਂ ਕਾਂਗਰਸੀ ਉਮੀਦਵਾਰ ਹਰਬੰਸ ਕੌਰ ਜੇਤੂ ਦੱਸੀ ਰਹੀ |
ਪੰਚਾਇਤ ਸੰਮਤੀ ਮਲੌਦ ਤੇ 13 ਕਾਂਗਰਸੀ, 1 ਅਕਾਲੀ ਅਤੇ 1 ਆਜ਼ਾਦ ਉਮੀਦਵਾਰ ਦੀ ਜਿੱਤ
ਮਲੌਦ, (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ/ਸਹਾਰਨ ਮਾਜਰਾ)-ਪਿਛਲੀ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਸਮੇਂ 2016 ਵਿਚ ਨਵਾਂ ਬਲਾਕ ਬਣੇ ਮਲੌਦ ਦੀ ਪੰਚਾਇਤ ਸੰਮਤੀ ਦੀਆਂ ਪਹਿਲੀ ਵਾਰ ਹੋਈਆਂ ਚੋਣਾਂ ਵਿਚ ਬਲਾਕ ਮਲੌਦ ਨੰੂ 15 ਜ਼ੋਨਾਂ ਵਿਚ ਵੰਡਿਆ ਗਿਆ ਸੀ, ਜਿਨ•ਾਂ ਵਿਚੋਂ 13 ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਕੇ ਪੰਚਾਇਤ ਸੰਮਤੀ ਮਲੌਦ 'ਤੇ ਕਾਂਗਰਸ ਦਾ ਕਬਜ਼ਾ ਕੀਤਾ ਹੈ ਜਦਕਿ ਬਾਕੀ 2 ਜ਼ੋਨਾਂ ਵਿਚੋਂ 1 ਤੇ ਸ਼੍ਰੋਮਣੀ ਅਕਾਲੀ ਦਲ ਅਤੇ 1 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ | ਜ਼ਿਕਰਯੋਗ ਹੈ ਕਿ ਕੂਹਲੀ ਕਲਾਂ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਕੂਹਲੀ ਨੇ ਸਭ ਤੋਂ ਵੱਧ 1020 ਵੋਟਾਂ ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦਕਿ ਬਲਾਕ ਪ੍ਰਧਾਨ ਜਗਤਾਰ ਸਿੰਘ ਦੌਦ ਸਿਰਫ਼ 9 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ | ਜ਼ੋਨ 1 ਨਾਨਕਪੁਰ ਜਗੇੜਾ ਤੋਂ ਕਾਂਗਰਸ ਦੇ ਜਸਵਿੰਦਰ ਸਿੰਘ ਝੱਮਟ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਪਾਲ ਸਿੰਘ ਝੱਮਟ ਨੂੰ 82 ਵੋਟਾਂ ਨਾਲ, ਜ਼ੋਨ 2 ਕਿਲ•ਾ ਹਾਂਸ ਤੋਂ ਕਾਂਗਰਸ ਦੇ ਕੈਪਟਨ ਲਾਲ ਸਿੰਘ ਭੀਖੀ ਖੱਟੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਲੰਦਰ ਸਿੰਘ ਬੱਗਾ ਨੂੰ 182 ਵੋਟਾਂ ਨਾਲ, ਜ਼ੋਨ 3 ਜੰਡਾਲੀ ਤੋਂ ਕਾਂਗਰਸ ਦੇ ਜਸਵੰਤ ਸਿੰਘ ਜੰਡਾਲੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਕਾਕਾ ਸਿੰਘ ਨੂੰ 89 ਵੋਟਾਂ ਨਾਲ,ਜ਼ੋਨ 4 ਰਾਮਗੜ• ਸਰਦਾਰਾ ਤੋਂ ਕਾਂਗਰਸ ਦੀ ਪਰਮਜੀਤ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਅਮਰਜੀਤ ਕੌਰ ਨੂੰ 733 ਵੋਟਾਂ ਨਾਲ, ਜ਼ੋਨ 5 ਦੁਧਾਲ ਤੋਂ ਕਾਂਗਰਸ ਦੀ ਸੰਦੀਪ ਕੌਰ ਦੁਧਾਲ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਬਲਜੀਤ ਕੌਰ ਨੂੰ 448 ਵੋਟਾਂ ਨਾਲ, ਜ਼ੋਨ 6 ਸਿਆੜ ਤੋਂ ਕਾਂਗਰਸ ਦੀ ਜਸਪਾਲ ਕੌਰ ਸਿਆੜ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮਨਜੀਤ ਕੌਰ ਨੂੰ 255 ਵੋਟਾਂ ਨਾਲ, ਜ਼ੋਨ 7 ਸੋਹੀਆਂ ਤੋਂ ਕਾਂਗਰਸ ਦੀ ਬਲਜੀਤ ਕੌਰ ਪਤਨੀ ਕੁਲਬੀਰ ਸਿੰਘ ਸੋਹੀਆ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ ਨੂੰ 801 ਵੋਟਾਂ ਨਾਲ, ਜ਼ੋਨ 8ਸਿਹੋੜਾ ਤੋਂ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਨੇ ਕਾਂਗਰਸ ਦੀ ਉਮੀਦਵਾਰ ਹਰਦੀਪ ਕੌਰ ਗਿੱਲ ਨੂੰ 74 ਵੋਟਾਂ ਨਾਲ, ਜ਼ੋਨ 9 ਰੱਬੋਂ ਨੀਚੀ ਤੋਂ ਕਾਂਗਰਸ ਦੀ ਸੁਰਿੰਦਰ ਕੌਰ ਪਤਨੀ ਦਰਸ਼ਨ ਸਿੰਘ ਰੱਬੋਂ ਨੀਚੀ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਬਲਵਿੰਦਰ ਕੌਰ ਨੂੰ 566 ਵੋਟਾਂ ਨਾਲ, ਜ਼ੋਨ 10 ਸਿਰਥਲਾ ਤੋਂ ਕਾਂਗਰਸ ਦੀ ਵਰਿੰਦਰ ਕੌਰ ਲਸਾੜਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਸਵਰਨਜੀਤ ਕੌਰ ਲਸਾੜਾ ਨੂੰ 313 ਵੋਟਾਂ ਨਾਲ, ਜ਼ੋਨ 11 ਸੀਹਾ ਦੌਦ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਭਿੰਦਰ ਸਿੰਘ ਨੇ ਕਾਂਗਰਸ ਦੇ ਜਗਤਾਰ ਸਿੰਘ ਉਚੀ ਦੌਦ ਬਲਾਕ ਪ੍ਰਧਾਨ ਨੂੰ 9 ਵੋਟਾਂ ਨਾਲ, ਜ਼ੋਨ 12 ਬੇਰ ਕਲਾਂ ਤੋਂ ਕਾਂਗਰਸ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੁਖਵੀਰ ਸਿੰਘ ਚੋਮੋ ਨੂੰ 222 ਵੋਟਾਂ ਨਾਲ, ਜ਼ੋਨ 13 ਕੂਹਲੀ ਕਲਾਂ ਤੋਂ ਕਾਂਗਰਸ ਦੇ ਪ੍ਰਧਾਨ ਜਗਤਾਰ ਸਿੰਘ ਪੰਧੇਰ ਕੂਹਲੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਨਾਜ਼ਰ ਸਿੰਘ ਕੂਹਲੀ ਨੂੰ 1020 ਵੋਟਾਂ ਦੇ ਵੱਡੇ ਫ਼ਰਕ ਨਾਲ, ਜ਼ੋਨ 14 ਸਹਾਰਨ ਮਾਜਰਾ ਤੋਂ ਕਾਂਗਰਸ ਦੇ ਸਰਵਣ ਸਿੰਘ ਸਹਾਰਨ ਮਾਜਰਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਜੀਵਨ ਸਿੰਘ ਨੂੰ 456 ਵੋਟਾਂ ਨਾਲ ਅਤੇ ਜ਼ੋਨ 15 ਲਹਿਲ ਤੋਂ ਕਾਂਗਰਸ ਦੇ ਜਗਦੇਵ ਸਿੰਘ ਲਹਿਲ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 503 ਵੋਟਾਂ ਦੇ ਫ਼ਰਕ ਨਾਲ ਮਾਤ ਦਿੰਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸੇ ਤਰ•ਾਂ ਬਲਾਕ ਸੰਮਤੀ ਮਲੌਦ ਦੇ ਪਿੰਡਾਂ ਨਾਲ ਸਬੰਧਿਤ ਜ਼ਿਲ•ਾ ਪ੍ਰੀਸ਼ਦ ਜ਼ੋਨ ਰਾਮਗੜ• ਸਰਦਾਰਾਂ ਤੋਂ ਕਾਂਗਰਸ ਦੇ ਯਾਦਵਿੰਦਰ ਸਿੰਘ ਜੰਡਾਲੀ ਨੇ 6675 ਵੋਟਾਂ ਦੇ ਫ਼ਰਕ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ |
ਮਾਛੀਵਾੜਾ ਬਲਾਕ ਸੰਮਤੀ ਦੀਆਂ 16 ਸੀਟਾਂ 'ਚੋਂ 13 'ਤੇ ਕਾਂਗਰਸ ਦੀ ਜਿੱਤ, 3 ਅਕਾਲੀ ਦਲ ਜਿੱਤਿਆ, ਜ਼ਿਲ੍ਹਾ ਪ੍ਰੀਸ਼ਦ ਦੀਆਂ 2 ਸੀਟਾਂ ਵੀ ਕਾਂਗਰਸ ਦੇ ਖਾਤੇ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਬਲਾਕ 'ਚ ਪੈਂਦੀਆਂ 16 ਸੰਮਤੀ ਮੈਂਬਰਾਂ ਦੀ ਚੋਣ ਲਈ 19 ਸਤੰਬਰ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਦੌਰਾਨ 13 ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਜਦਕਿ ਹੇਡੋਂ ਬੇਟ, ਗਹਿਲੇਵਾਲ ਤੇ ਚਕਲੀ ਆਦਲ 3 ਸੀਟਾਂ ਅਕਾਲੀ ਦਲ ਦੇ ਹਿੱਸੇ ਆਈਆਂ ਅਤੇ ਜ਼ਿਲ•ਾ ਪ੍ਰੀਸ਼ਦ 2 ਜ਼ੋਨ ਨੀਲੋਂ ਕਲਾਂ ਅਤੇ ਖੀਰਨੀਆ ਤੋਂ ਵੀ ਕਾਂਗਰਸ ਜੇਤੂ ਰਹੀ | ਜਾਣਕਾਰੀ ਅਨੁਸਾਰ ਬਲਾਕ ਸੰਮਤੀ ਪੰਜਗਰਾਈਆਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਸੁਖਪ੍ਰੀਤ ਸਿੰਘ ਝੜੌਦੀ 514 ਵੋਟਾਂ ਨਾਲ ਜਿੱਤੇ, ਜਾਤੀਵਾਲ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਮਨਜੀਤ ਕੌਰ ਰੂੜ•ੇਵਾਲ 406 ਵੋਟਾਂ ਨਾਲ ਜਿੱਤੇ, ਹਿਆਤਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਦਲਜੀਤ ਕੌਰ 796 ਵੋਟਾਂ ਨਾਲ ਜਿੱਤੇ, ਮਾਛੀਵਾੜਾ ਖਾਮ ਤੋਂ ਕਾਂਗਰਸ ਦੇ ਸੋਮ ਨਾਥ 829 ਵੋਟਾਂ ਨਾਲ ਜੇਤੂ, ਬਹਿਲੋਲਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸਿਮਰਨਜੀਤ ਕੌਰ 324 ਵੋਟਾਂ ਨਾਲ ਜਿੱਤੇ, ਰਤੀਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸਿਮਰਨਦੀਪ ਕੌਰ ਮਾਨ 527 ਵੋਟਾਂ ਨਾਲ ਜਿੱਤੇ, ਕਕਰਾਲਾ ਕਲਾਂ ਤੋਂ ਕਾਂਗਰਸ ਦੀ ਉਮੀਦਵਾਰ ਗੁਰਪ੍ਰੀਤ ਕੌਰ 101 ਵੋਟਾਂ ਨਾਲ ਜਿੱਤੇ, ਹੇਡੋਂ ਢਾਹਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਰਮੇਸ਼ ਖੁੱਲਰ 156 ਵੋਟਾਂ ਨਾਲ ਜਿੱਤੇ, ਖੀਰਨੀਆਂ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕੁਲਦੀਪ ਕੌਰ 130 ਵੋਟਾਂ ਨਾਲ ਜਿੱਤੇ, ਭਰਥਲਾ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕੁਲਵੰਤ ਕੌਰ 550 ਵੋਟਾਂ ਨਾਲ ਜਿੱਤੇ, ਤੱਖਰਾਂ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਅਮਨਦੀਪ ਸਿੰਘ ਗੁਰੋਂ810 ਵੋਟਾਂ ਨਾਲ ਜਿੱਤੇ, ਮਾਣੇਵਾਲ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਗਿਆਨ ਕੌਰ 138 ਵੋਟਾਂ ਨਾਲ ਜਿੱਤੇ ਜਦਕਿ ਬਲਾਕ ਸੰਮਤੀ ਸ਼ੇਰਪੁਰ ਜ਼ੋਨ ਤੋਂ ਕਾਂਗਰਸ ਦੇ ਹੁਸਨ ਲਾਲ ਨਿਰ ਵਿਰੋਧ ਪਹਿਲਾਂ ਹੀ ਆਪਣੀ ਸੀਟ ਜਿੱਤ ਚੁੱਕੇ ਹਨ | ਜ਼ਿਲ•ਾ ਪ੍ਰੀਸ਼ਦ ਮੁਕਾਬਲੇ 'ਚ ਨੀਲੋਂ ਜ਼ੋਨ ਤੋਂ ਬਲਜੀਤ ਕੌਰ ਸਿੱਧੂ ਅਤੇ ਖੀਰਨੀਆ ਜ਼ੋਨ ਤੋਂ ਕਰਮ ਸਿੰਘ ਜੇਤੂ ਰਹੇ | ਅਕਾਲੀ ਦਲ ਦੇ ਉਮੀਦਵਾਰਾਂ ਨੇ ਚਕਲੀਆਦਲ ਤੋਂ ਹਰਜੋਤ ਸਿੰਘ ਮਾਂਗਟ 400 ਵੋਟਾਂ ਨਾਲ, ਅਕਾਲੀ ਦਲ ਦੇ ਹੀ ਹੇਡੋਂ ਬੇਟ ਉਮੀਦਵਾਰ ਚਮਨ ਲਾਲ 185 ਵੋਟਾਂ ਨਾਲ ਜਿੱਤੇ ਅਤੇ ਗਹਿਲੇਵਾਲ ਜ਼ੋਨ ਤੋਂ ਅਕਾਲੀ ਦਲ ਦੇ ਦਲਬਾਰਾ ਸਿੰਘ ਨੇ 333 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਮਾਛੀਵਾੜਾ ਬਲਾਕ ਸੰਮਤੀ ਦੀਆਂ 16 ਸੰਮਤੀ ਜ਼ੋਨਾਂ 'ਚੋਂ ਅਕਾਲੀ ਦਲ ਨੂੰ ਪਛਾਨ 13 ਸੀਟਾਂ ਜਿੱਤ ਬਲਾਕ ਸੰਮਤੀ 'ਤੇ ਆਪਣਾ ਕਬਜ਼ਾ ਬਣਾਇਆ ਜਦਕਿ ਅਕਾਲੀ ਦਲ ਨੂੰ 3 ਸੀਟਾਂ 'ਤੇ ਹੀ ਜਿੱਤ ਨਸੀਬ ਹੋ ਸਕੀ |
ਸੰਮਤੀ ਚੋਣ 'ਚ ਕਾਂਗਰਸ ਦੇ 9 ਤੇ ਅਕਾਲੀ ਦਲ ਪਾਰਟੀ ਦੇ 6 ਉਮੀਦਵਾਰ ਜੇਤੂ ਰਹੇ, ਜ਼ਿਲ੍ਹਾ ਪ੍ਰੀਸ਼ਦ 'ਚ ਜਤਿੰਦਰ ਸਿੰਘ ਜੋਗਾ ਜੇਤੂ, 7 ਬੀਬੀਆਂ ਵੀ ਜੇਤੂ ਰਹੀਆਂ
ਸਮਰਾਲਾ, (ਬਲਜੀਤ ਸਿੰਘ ਬਘੌਰ/ਸੁਰਜੀਤ)-ਸਮਰਾਲਾ ਦੇ 15 ਬਲਾਕ ਸੰਮਤੀ ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰ ਅਤੇ ਅਕਾਲੀ ਦਲ ਪਾਰਟੀ ਦੇ 6 ਜੇਤੂ ਰਹੇ, ਜਦ ਕਿ ਆਜ਼ਾਦ ਤੌਰ ਚੋਣ ਲੜ ਰਹੇ 3 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਕਾਂਗਰਸ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਵਿਚੋਂ ਜ਼ਿਲ•ਾ ਪ੍ਰੀਸ਼ਦ ਜ਼ੋਨ ਮੁੱਤੋਂ ਤੋਂ ਜਤਿੰਦਰ ਸਿੰਘ ਜੋਗਾ ਜੇਤੂ ਰਿਹਾ, ਇਸੇ ਤਰ•ਾਂ ਸੰਮਤੀ ਜ਼ੋਨ ਮਹਿਦੂਦਾਂ ਤੋਂ ਕਾਂਗਰਸੀ ਉਮੀਦਵਾਰ
ਸੁਖਵੀਰ ਸਿੰਘ ਪੱਪੀ, ਉਟਾਲਾਂ ਤੋਂ ਰਾਮ ਕਿਸ਼ਨ ਸਿੰਘ, ਮਾਣਕੀ ਤੋਂ ਰਣਧੀਰ ਸਿੰਘ ਧੀਰਾ, ਨਾਗਰਾ ਤੋਂ ਬਲਵਿੰਦਰ ਸਿੰਘ ਬੰਬ, ਸਮਸ਼ਪੁਰ ਤੋਂ ਸਰਬਜੀਤ ਕੌਰ ਪਪੜੌਦੀ, ਕੋਟਲਾ ਭੜ•ੀ ਤੋਂ ਗੁਰਮੀਤ ਕੌਰ, ਬਗਲੀ ਕਲਾਂ ਤੋਂ ਅਜਮੇਰ ਸਿੰਘ ਪੂਰਬਾ, ਸਲੌਦੀ ਤੋਂ ਬਲਜੀਤ ਸਿੰਘ ਤੇ ਲਲੌੜੀ ਜ਼ੋਨ ਤੋਂ ਰਛਪਾਲ ਸਿੰਘ ਗਗੜਾ ਬਿਨਾਂ ਮੁਕਾਬਲਾ ਜੇਤੂ ਰਹੇ | ਇਸੇ ਤਰ•ਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਘੁਲਾਲ ਜ਼ੋਨ ਤੋਂ ਗੁਰਜੀਤ ਕੌਰ ਨੀਲੋਂ, ਮਾਦਪੁਰ ਤੋਂ ਰਮਨਦੀਪ ਕੌਰ, ਘੁੰਗਰਾਲੀ ਸਿੱਖਾਂ ਤੋਂ ਸ਼ਾਲੂ ਰਾਣੀ ਬਘੌਰ, ਸੇਹ ਤੋਂ ਮਨਦੀਪ ਕੌਰ, ਲੋਪੋਂ ਤੋਂ ਮਨਜੀਤ ਕੌਰ ਢੀਂਡਸਾ ਤੇ ਚਹਿਲਾਂ ਤੋਂ ਨੰਬਰਦਾਰ ਧਰਮਿੰਦਰ ਸਿੰਘ ਖੱਟਰਾਂ ਜੇਤੂ ਰਿਹਾ | ਸੰਮਤੀ ਵਿਚ ਕੁਲ 7 ਉਮੀਦਵਾਰ ਬੀਬੀਆਂ ਸਨ, ਜਿਨ•ਾਂ ਵਿਚੋਂ ਅਕਾਲੀ ਦਲ ਪਾਰਟੀ ਦੀਆਂ 6 ਬੀਬੀਆਂ ਜੇਤੂ ਰਹੀਆਂ | ਇਨ•ਾਂ ਚੋਣਾਂ ਵਿਚ ਨਾਗਰਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਸਰਪੰਚ ਬਲਵਿੰਦਰ ਸਿੰਘ ਬੰਬ ਨੂੰ ਸਭ ਤੋਂ ਵੱਧ ਵੋਟਾਂ ਤੇ ਜੇਤੂ ਰਿਹਾ, ਜਦ ਕਿ ਚਹਿਲਾਂ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਸਭ ਤੋਂ ਘੱਟ 18 ਵੋਟਾਂ ਦੇ ਫ਼ਰਕ ਨਾਲ ਹਾਰਿਆ | ਚੋਣ ਕਾਰ ਅਫ਼ਸਰ ਐੱਸ. ਡੀ. ਐਮ. ਗੀਤਿਕਾ ਸਿੰਘ ਤੇ ਡੀ. ਐੱਸ. ਪੀ. ਹਰਸਿਮਰਤ ਸਿੰਘ ਸ਼ੇਤਰਾ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ, ਵੋਟਾਂ ਦੀ ਗਿਣਤੀ ਮਾਲਵਾ ਕਾਲਜ ਵਿਖੇ ਹੋਈ | ਮਹਿਦੂਦਾਂ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਸੁਖਬੀਰ ਸਿੰਘ ਪੱਪੀ ਦੀ ਜਿੱਤ ਦੀ ਖ਼ੁਸ਼ੀ ਵਿਚ ਭੰਗੜਾ ਪਾਰਟੀ ਦਾ ਖ਼ਾਸ ਤੌਰ 'ਤੇ ਪ੍ਰਬੰਧ ਕੀਤਾ ਹੋਇਆ ਸੀ |
ਦੋਰਾਹਾ ਬਲਾਕ ਸੰਮਤੀ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ, 17 ਵਿਚੋਂ 16 ਜ਼ੋਨਾਂ 'ਤੇ ਕਾਂਗਰਸ ਪਾਰਟੀ ਕਾਬਜ਼
ਦੋਰਾਹਾ, (ਮਨਜੀਤ ਸਿੰਘ ਗਿੱਲ/ਜਸਵੀਰ ਝੱਜ/ਜੋਗਿੰਦਰ ਸਿੰਘ ਓਬਰਾਏ)–ਬਲਾਕ ਸੰਮਤੀ ਦੋਰਾਹਾ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਹੰੂਝਾ ਫੇਰ ਜਿੱਤ ਦਰਜ ਕਰਦਿਆਂ 17 ਜ਼ੋਨਾਂ ਵਿਚੋਂ 15 ਜ਼ੋਨਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਜੈਪੁਰਾ ਜ਼ੋਨ ਨੰ: 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਪਹਿਲਾ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ | ਚੋਣ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦੋਰਾਹਾ ਬਲਾਕ ਸੰਮਤੀ ਦੇ ਧਮੋਟ ਕਲਾਂ ਜ਼ੋਨ ਤੋਂ ਹਰਦੀਪ ਸਿੰਘ ਕਾਂਗਰਸ ਪਾਰਟੀ ਨੇ ਜਸਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ 117 ਵੋਟਾਂ, ਬੇਗੋਵਾਲ ਜ਼ੋਨ ਤੋਂ ਗੁਲਜ਼ਾਰ ਸਿੰਘ ਕਾਂਗਰਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਮੁਖ ਸਿੰਘ ਨੂੰ 636 ਵੋਟਾਂ, ਜਰਗ ਜ਼ੋਨ ਤੋਂ ਦੇਵ ਸਿੰਘ ਕਾਂਗਰਸ ਪਾਰਟੀ ਨੇ ਕੇਸਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ 343 ਵੋਟਾਂ, ਘੁਡਾਣੀ ਕਲਾਂ ਜ਼ੋਨ ਤੋਂ ਗੁਰਮੁਖ ਸਿੰਘ ਕਾਂਗਰਸ ਪਾਰਟੀ ਨੇ ਬਲਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ 13 ਵੋਟਾਂ, ਰੌਣੀ ਜ਼ੋਨ ਤੋਂ ਰਮਨਦੀਪ ਕੌਰ ਕਾਂਗਰਸ ਪਾਰਟੀ ਨੇ ਗੁਰਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ 65 ਵੋਟਾਂ, ਮਕਸੂਦੜਾ ਜ਼ੋਨ ਤੋਂ ਕੁਲਵੰਤ ਕੌਰ ਕਾਂਗਰਸ ਪਾਰਟੀ ਨੇ ਸੁਖਵਿੰਦਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ 220 ਵੋਟਾਂ, ਅਜਨੌਦ ਜ਼ੋਨ ਤੋਂ ਸੁਖਵੀਰ ਕੌਰ ਸ਼੍ਰੋਮਣੀ ਅਕਾਲੀ ਦਲ ਨੇ ਜਸਵੀਰ ਕੌਰ ਕਾਂਗਰਸ ਪਾਰਟੀ ਨੂੰ 322 ਵੋਟਾਂ, ਘਲੋਟੀ ਜ਼ੋਨ ਬਲਜੀਤ ਕੌਰ ਕਾਂਗਰਸ ਪਾਰਟੀ ਨੇ ਸਰਬਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ 268 ਵੋਟਾਂ, ਚੀਮਾ ਜ਼ੋਨ ਤੋਂ ਸ਼ਿਵਦੀਪ ਕੌਰ ਕਾਂਗਰਸ ਪਾਰਟੀ ਨੇ ਤਲਵਿੰਦਰ ਕੌਰ ਸ਼ੋ੍ਰਮਣੀ ਅਕਾਲੀ ਦਲ ਨੂੰ 149 ਵੋਟਾਂ, ਬਰਮਾਲੀਪੁਰ ਜ਼ੋਨ ਤੋਂ ਬਲਵੰਤ ਕੌਰ ਕਾਂਗਰਸ ਪਾਰਟੀ ਨੇ ਅਮਨਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਨੂੰ 548 ਵੋਟਾਂ, ਜਰਗੜੀ ਜ਼ੋਨ ਤੋਂ ਸੁਖਵਿੰਦਰ ਕੌਰ ਕਾਂਗਰਸ ਪਾਰਟੀ ਨੇ ਜਗਪਾਲ ਕੌਰ ਸ਼੍ਰੋਮਣੀ ਅਕਾਲੀ ਦਲ 486 ਵੋਟਾਂ, ਕੱਦੋਂ ਜ਼ੋਨ ਤੋਂ ਦਿਲਬਾਗ ਸਿੰਘ ਪੋਲਾ ਕਾਂਗਰਸ ਪਾਰਟੀ ਨੇ ਅਟੱਲ ਕੁਮਾਰ ਸ਼੍ਰੋਮਣੀ ਅਕਾਲੀ ਦਲ ਨੂੰ 391 ਵੋਟਾਂ, ਬੁਆਣੀ ਜ਼ੋਨ ਤੋਂ ਸੁਖਦੇਵ ਸਿੰਘ ਸਾਬਕਾ ਸਰਪੰਚ ਕਾਂਗਰਸ ਪਾਰਟੀ ਨੇ ਰਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ 314 ਵੋਟਾਂ, ਰਾਮਪੁਰ ਜ਼ੋਨ ਤੋਂ ਜਗਰੂਪ ਸਿੰਘ ਕਾਂਗਰਸ ਪਾਰਟੀ ਨੇ ਚੇਤਨ ਸਿੰਘ ਸ਼ੋ੍ਰਮਣੀ ਅਕਾਲੀ ਦਲ ਨੂੰ ਅਤੇ ਕਟਾਹਰੀ ਜ਼ੋਨ ਤੋਂ ਜਗਜੀਤ ਸਿੰਘ ਕਾਂਗਰਸ ਪਾਰਟੀ ਨੇ ਹਰਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਨੂੰ 351 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ | ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ ਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜੇਤੂ ਕਾਂਗਰਸੀ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ | ਇਸ ਸਮੇਂ ਦੋਰਾਹਾ ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ, ਕਾਂਗਰਸ ਕਿਸਾਨ ਸੈੱਲ ਦੇ ਚੇਅਰਮੈਨ ਬਿੱਕਰ ਸਿੰਘ ਚਣਕੋਈਆਂ, ਬਲਾਕ ਕਾਂਗਰਸ ਪ੍ਰਧਾਨ ਜਸਵੀਰ ਸਿੰਘ ਜੱਸੀ ਦਾਊਮਾਜਰਾ, ਰਾਜਿੰਦਰ ਸਿੰਘ ਲੱਖਾ ਰੌਣੀ, ਹਰਮਿੰਦਰ ਸਿੰਘ ਛਿੰਦਾ, ਮਹਿਲਾ ਕਾਂਗਰਸ ਪ੍ਰਧਾਨ ਸਤਿੰਦਰਦੀਪ ਕੌਰ ਮਾਂਗਟ, ਯੂਥ ਕਾਂਗਰਸ ਪ੍ਰਧਾਨ ਗਗਨਦੀਪ ਸਿੰਘ ਲੰਢਾ, ਪ੍ਰਧਾਨ ਬੌਬੀ ਤਿਵਾੜੀ, ਦਲਜੀਤ ਸਿੰਘ ਰੌਲ, ਸ਼ਰਨਜੀਤ ਸਿੰਘ ਗੁਰਦਿੱਤਪੁਰਾ, ਬਲਵਿੰਦਰ ਸਿੰਘ ਗਿੱਦੜੀ ਅਤੇ ਪ੍ਰਧਾਨ ਗੁਰਜੀਤ ਸਿੰਘ ਮੱਘਰ ਆਦਿ ਹਾਜ਼ਰ ਸਨ |

ਖੰਨਾ ਪੁਲਿਸ ਨੇ ਨਸ਼ਿਆਂ ਦੀਆਂ ਕਈ ਖੇਪਾਂ ਫੜੀਆਂ, 8 ਗਿ੍ਫ਼ਤਾਰ

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਐੱਸ. ਪੀ. ਜਸਵੀਰ ਸਿੰਘ, ਡੀ. ਐੱਸ. ਪੀ. ਜਗਵਿੰਦਰ ਸਿੰਘ, ਡੀ. ਐੱਸ. ਪੀ. ਦੀਪਕ ਰਾਏ ਥਾਣੇਦਾਰ ਲਾਭ ਸਿੰਘ ਨਾਰਕੋਟਿਕ ਸੈੱਲ ਖੰਨਾ, ਸਹਾਇਕ ਥਾਣੇਦਾਰ ਬਖ਼ਸ਼ੀਸ਼ ਸਿੰਘ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਲੁੱਟ ਖੋਹ ਕਰਨ ਵਾਲੇ ਖੰਨਾ ਪੁਲਿਸ ਨੇ ਸਮਰਾਲਾ ਵਿਖੇ ਫੜੇ

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹਿਆ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਐੱਸ. ਪੀ. ਜਸਵੀਰ ਸਿੰਘ, ਡੀ. ਐੱਸ. ਪੀ. ਜਗਵਿੰਦਰ ਸਿੰਘ, ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ, ਐੱਸ. ਐੱਚ. ਓ. ਸਮਰਾਲਾ ...

ਪੂਰੀ ਖ਼ਬਰ »

ਸੜਕ ਕਿਨਾਰੇ ਅਕਸਰ ਸ਼ਾਮ ਵੇਲੇ ਸ਼ਰਾਬ ਨਾਲ ਸਜਣ ਵਾਲੀਆਂ ਮਹਿਫ਼ਲਾਂ, ਪੁਲਿਸ ਦੀ ਸਖ਼ਤੀ ਤੋਂ ਬਾਅਦ ਖ਼ਾਮੋਸ਼

ਮਾਛੀਵਾੜਾ ਸਾਹਿਬ 22 ਸਤੰਬਰ (ਮਨੋਜ ਕੁਮਾਰ)-ਸ਼ਾਮ ਹੁੰਦੇ ਹੀ ਜਿਨ੍ਹਾਂ ਪਬਲਿਕ ਥਾਵਾਂ ਅਤੇ ਹੋਰ ਸੜਕਾਂ ਕਿਨਾਰੇ ਸ਼ਰਾਬ ਦੇ ਗਿਲਾਸਾਂ ਦੀ ਛਣ ਛਣ ਸੁਣਾਈ ਦੇਣ ਲੱਗ ਪੈਂਦੀ ਸੀ ਤੇ ਮੀਟ ਮਾਰਕੀਟ ਦਾ ਲਗਪਗ ਹਰ ਕੋਨਾ ਚਿਕਨ ਦੇ ਸਵਾਦ ਨਾਲ ਸ਼ਰਾਬ ਦੀ ਲੋਅ ਵਿਚ ਡੁੱਬ ...

ਪੂਰੀ ਖ਼ਬਰ »

ਗੱਡੀ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਜ਼ਖ਼ਮੀ

ਖੰਨਾ, 22 ਸਤੰਬਰ (ਮਨਜੀਤ ਸਿੰਘ ਧੀਮਾਨ)- ਬੀਤੀ ਰਾਤ ਸੜਕ ਹਾਦਸੇ 'ਚ ਇਕ ਸਾਈਕਲ ਸਵਾਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਕਲਾਲਮਾਜਰਾ ਪਿੰਡ ਰਾਜੇਵਾਲ ਤੋਂ ਕੰਮ ਖ਼ਤਮ ਕਰ ਕੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਦੀ ਜਗ੍ਹਾ ਨਾ ਬਦਲ ਕੇ ਬਿਜਲੀ ਬੋਰਡ ਸ਼ਾਇਦ ਕਿਸੇ ਹਾਦਸੇ ਦੀ ਕਰ ਰਿਹੈ ਉਡੀਕ

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ) - ਨਿਊ ਮਾਡਲ ਟਾਊਨ (ਸਬਜ਼ੀ ਮੰਡੀ ਪਿੱਛੇ) ਅਮਲੋਹ ਰੋਡ ਖੰਨਾ ਵਿਖੇ ਸਰਕਾਰੀ ਹਾਈ ਸਕੂਲ ਖੰਨਾ 8 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਗੇਟਾਂ ਦੇ ਨਾਲ ਬਿਜਲੀ ਬੋਰਡ ਵਲੋਂ ਲਗਾਇਆ ਟਰਾਂਸਫ਼ਾਰਮਰ ਕਿਸੇ ਵੱਡੀ ਦੁਰਘਟਨਾ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ 'ਚ ਮੰਗਲੀ ਸਕੂਲ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਸਾਹਨੇਵਾਲ, 22 ਸਤੰਬਰ (ਹਰਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਗਲੀ ਨੀਚੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆਂ ਬੋਰਡ ਵਲੋਂ ਕਰਵਾਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਮਾਰੀਆਂ ਮੱਲ੍ਹਾਂ ਬਾਰੇ ਜਾਣਕਾਰੀ ਦਿੰਦੇ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਹਫ਼ਤਾ ਮਨਾਇਆ

ਮਲੌਦ, 22 ਸਤੰਬਰ (ਸਹਾਰਨ ਮਾਜਰਾ)-ਗੁਰੂ ਨਾਨਕ ਪਬਲਿਕ ਹਾਈ ਸਕੂਲ ਸ਼ੀਹਾਂ ਦੌਦ ਵਿਖੇ ਪਿ੍ੰ: ਕਰਮਜੀਤ ਕੌਰ ਸਰਾਂ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਰਜਿੰਦਰ ਕੌਰ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਹਫ਼ਤਾ ਮਨਾਇਆ ਗਿਆ | ਜਿਸ ਵਿਚ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ...

ਪੂਰੀ ਖ਼ਬਰ »

ਲੋਕਾਂ ਨੇ ਮੀਂਹ ਦੇ ਪਾਣੀ 'ਚੋਂ ਮੱਛੀਆਂ ਫੜਨ ਦਾ ਡਰਾਮਾ ਕਰ ਕੇ ਰੋਸ ਪ੍ਰਗਟ ਕੀਤਾ

ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ) -ਅੱਜ ਨਿਰਮਲ ਸਿੰਘ ਨਿੰਮਾ ਸਮਾਜ ਸੇਵੀ ਦੀ ਅਗਵਾਈ ਵਿਚ ਸਰਕਾਰੀ ਹਾਈ ਸਕੂਲ ਨੰਬਰ 8 ਦੇ ਮੂਹਰੇ ਖੜਦੇ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਿਊ ਮਾਡਲ ਟਾਊਨ ਵਾਸੀਆਂ ਨੇ ਖੜ੍ਹੇ ਪਾਣੀ ਵਿਚੋਂ ਮੱਛੀਆਂ ਫੜਨ ਦਾ ਡਰਾਮਾ ਕਰਕੇ ...

ਪੂਰੀ ਖ਼ਬਰ »

ਗੋਡਿਆਂ ਦੇ ਮਰੀਜ਼ਾਂ ਦਾ ਇਲਾਜ ਬਿਨਾਂ ਚੀਰ-ਫਾੜ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 22 ਸਤੰਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਬਲਾਕ ਡੇਹਲੋਂ ਸੰਮਤੀ ਚੋਣਾਂ 'ਚ ਕਾਂਗਰਸ ਦੀ ਹੰੂਝਾ ਫੇਰ ਜਿੱਤ

ਡੇਹਲੋਂ, 22 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ•ਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ ਦੌਰਾਨ ਜਿੱਥੇ ਜ਼ਿਲ•ਾ ਪ੍ਰੀਸ਼ਦ ਜ਼ੋਨ ਕਿਲ•ਾ ਰਾਏਪੁਰ ਤੋਂ ਕਾਂਗਰਸ ਉਮੀਦਵਾਰ ਤੇ ਜ਼ਿਲ•ਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ 3665 ਤੋਂ ਵੱਧ ...

ਪੂਰੀ ਖ਼ਬਰ »

ਬਲਾਕ ਸੰਮਤੀ ਮਲੌਦ ਦੇ ਜੇਤੂਆਂ ਨੂੰ ਐੱਸ. ਡੀ. ਐੱਮ. ਪਾਇਲ ਨੇ ਸਰਟੀਫਿਕੇਟ ਦਿੱਤੇ

ਮਲੌਦ, 22 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਮਲੌਦ ਦੇ ਵੱਖ-ਵੱਖ 6 ਜ਼ੋਨਾਂ ਤੋਂ ਆਏ ਨਤੀਜਿਆਂ ਵਿਚ ਜੇਤੂ 6 ਉਮੀਦਵਾਰਾਂ ਨੂੰ ਐੱਸ. ਡੀ. ਐਮ. ਪਾਇਲ ਸਵਾਤੀ ਟਿਵਾਣਾ ਨੇ ਸਰਟੀਫਿਕੇਟਾਂ ਦੀ ਵੰਡ ਕੀਤੀ ¢ ਜੇਤੂਆਂ ਵਿਚ ਨਾਨਕਪੁਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX