ਤਾਜਾ ਖ਼ਬਰਾਂ


ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  1 day ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  1 day ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  1 day ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  1 day ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  1 day ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  1 day ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  1 day ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  1 day ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  1 day ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  1 day ago
'84 ਕਤਲੇਆਮ ਮਾਮਲੇ 'ਚ ਸਜ਼ਾ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ
. . .  1 day ago
'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ
. . .  1 day ago
ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ
. . .  1 day ago
ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ
. . .  1 day ago
ਪਟਿਆਲਾ ਹਾਊਸ ਕੋਰਟ 'ਚ 11 ਜਨਵਰੀ ਤੱਕ ਟਲੀ ਏਅਰਸੈੱਲ-ਮੈਕਸਿਸ ਮਾਮਲੇ ਦੀ ਸੁਣਵਾਈ
. . .  1 day ago
ਆਸਟ੍ਰੇਲੀਆ ਨੇ ਪਰਥ ਟੈਸਟ ਮੈਚ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ, ਲੜੀ 1-1 ਨਾਲ ਬਰਾਬਰ
. . .  1 day ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਅਲ-ਸ਼ਬਾਬ ਦੇ 62 ਅੱਤਵਾਦੀ ਢੇਰ
. . .  1 day ago
ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ
. . .  1 day ago
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਦਿੱਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  1 day ago
ਮੁੰਬਈ 'ਚ ਅੱਜ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮੁੰਬਈ : ਹਸਪਤਾਲ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਅੱਠ
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਅਜੀਤ ਮੈਗਜ਼ੀਨ

ਕਿਹੜੇ ਤਿੰਨ ਭਾਰਤੀ ਬਣਨਗੇ ਪਹਿਲੇ ਪੁਲਾੜ ਯਾਤਰੀ?

2020 ਵਿਚ ਇਸਰੋ ਪੁਲਾੜ ਵਿਚ ਇਕ ਮਨੁੱਖ-ਰਹਿਤ ਪੁਲਾੜ ਯਾਨ ਭੇਜੇਗਾ | ਇਸ ਤੋਂ ਬਾਅਦ ਜੂਨ 2021 ਵਿਚ ਇਕ ਵਾਰ ਫਿਰ ਇਹ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਪਿਛਲੇ ਤਜਰਬਿਆਂ ਨੂੰ ਹੋਰ ਚੰਗਾ ਕੀਤਾ ਜਾ ਸਕੇ ਅਤੇ ਦਸੰਬਰ 2022 ਵਿਚ ਜਦੋਂ ਪੁਲਾੜ ਯਾਤਰੀ ਸਮੇਤ 'ਗਗਨਯਾਨ' ਪੁਲਾੜ ਵਿਚ ਜਾਵੇਗਾ ਤਾਂ ਉਸ ਦਾ ਜਾਣਾ ਅਤੇ ਵਾਪਸ ਆਉਣਾ ਸਫ਼ਲ ਰਹੇ | ਦੇਸ਼ ਆਸਵੰਦ ਹੈ ਕਿ ਇਸਰੋ ਇਹ ਕੰਮ ਬਹੁਤ ਚੰਗੀ ਤਰ੍ਹਾਂ ਸਫ਼ਲਤਾ ਪੂਰਬਕ ਕਰ ਲਵੇਗਾ | ਇਸ ਤਰ੍ਹਾਂ ਦੇਸ਼ ਦੇ ਬੇਟੇ-ਬੇਟੀਆਂ ਦਾ ਪੁਲਾੜ ਵਿਚ ਜਾਣ ਦਾ ਸਮਾਂ ਤੈਅ ਹੋ ਚੁੱਕਾ ਹੈ | ਦਸੰਬਰ 2022 ਤੱਕ ਇਸਰੋ ਦੇਸ਼ ਦੇ ਬੇਟੇ-ਬੇਟੀਆਂ ਵਿਚੋਂ ਕੁਲ ਤਿੰਨ ਨੂੰ 'ਗਗਨਾਟ' ਬਣਾਏਗਾ | ਉਤਸੁਕਤਾ ਇਸ ਗੱਲ ਦੀ ਹੈ ਕਿ ਪੁਲਾੜ ਵਿਚ ਕੌਣ ਜਾਵੇਗਾ? ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਜਾ ਸਕਦੇ ਹਨ | ਕੀ ਇਹ ਸਾਰੇ ਮਰਦ ਹੋਣਗੇ ਜਾਂ ਕੋਈ ਔਰਤ ਵੀ ਇਸ ਵਿਚ ਸ਼ਾਮਿਲ ਹੋਵੇਗੀ?
ਸੋ, ਵੱਡਾ ਸਵਾਲ ਇਹ ਹੈ ਕਿ ਜਾਣ ਵਾਲੇ ਕਿਹੜੇ ਲੋਕ ਹੋਣਗੇ? ਕਿਸ ਨੂੰ ਮਿਲੇਗਾ ਪਹਿਲਾ 'ਗਗਨਾਟ' ਭਾਵ ਪੁਲਾੜ ਯਾਤਰੀ ਬਣਨ ਦਾ ਮੌਕਾ? ਕੌਣ-ਕੌਣ ਪਾਏਗਾ ਪੁਲਾੜੀ ਸੂਟ? ਕਿਸ ਨੂੰ ਦੇਖਣਗੇ ਲੋਕ ਟੀ.ਵੀ. 'ਤੇ ਪੁਲਾੜ ਹੈਲਮੇਟ ਪਾਈ, ਕਿਸ ਨੂੰ ਅਨੁਭਵ ਹਾਸਲ ਹੋਵੇਗਾ ਸ਼ਟਲ ਵਿਚ ਜਾਣ ਦਾ, ਗਿਣਤੀ (ਕਾਊਾਟਡਾਊਨ) ਅਤੇ ਫਿਰ ਲਾਂਚ ਵਾਲੇ ਜ਼ਬਰਦਸਤ ਧਮਾਕੇ (ਬਲਾਸਟ) ਦਾ ਅਨੋਖਾ ਅਹਿਸਾਸ ਕਿਸ ਨੂੰ ਹੋ ਸਕੇਗਾ? ਜਿਨ੍ਹਾਂ ਨੂੰ ਇਹ ਸਭ ਹਾਸਲ ਹੋਵੇਗਾ, ਉਨ੍ਹਾਂ ਨੂੰ ਕਦੋਂ ਚੁਣਿਆ ਜਾ ਸਕੇਗਾ, ਉਨ੍ਹਾਂ ਦੀ ਸਿਖਲਾਈ ਦਾ ਕੀ ਹੋਵੇਗਾ, ਕੀ ਉਹ ਦੇਸ਼ ਵਿਚ ਹੀ ਸਿਖਲਾਈ ਲੈਣਗੇ ਜਾਂ ਉਨ੍ਹਾਂ ਨੂੰ ਬਾਹਰ ਭੇਜਿਆ ਜਾਵੇਗਾ? ਕੀ ਇਹ ਸਾਰੀਆਂ ਪ੍ਰਕਿਰਿਆਵਾਂ 'ਗਗਨਯਾਨ' ਦੇ ਭੇਜਣ ਤੋਂ ਪਹਿਲਾਂ ਪੂਰੀਆਂ ਹੋ ਸਕਣਗੀਆਂ? ਯਾਨ, ਰਾਕੇਟ ਇੰਜਨ, ਬਾਲਣ ਸਭ ਤਿਆਰ ਹੈ ਪਰ ਜਦੋਂ ਸਵਾਰੀ ਹੀ ਨਹੀਂ ਹੈ ਤਾਂ ਕਿਤੇ ਇਸ ਕਾਰਨ ਹੀ 'ਗਗਨਯਾਨ' ਦੀ ਉਡਾਨ ਵਿਚ ਦੇਰੀ ਤਾਂ ਨਹੀਂ ਹੋਵੇਗੀ? ਖੈਰ! ਦੇਰੀ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਅਚਾਨਕ ਬਿਨਾਂ ਵਿਗਿਆਨੀਆਂ ਦੀ ਰਾਏ ਲਏ ਐਲਾਨੀ ਯੋਜਨਾ ਵਿਚ ਦੇਰ-ਸਵੇਰ ਤਾਂ ਹੋ ਹੀ ਸਕਦੀ ਹੈ |
ਫਿਲਹਾਲ ਇਸਰੋ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਭਾਰਤੀ ਹਵਾਈ ਫ਼ੌਜ 'ਤੇ ਪਾ ਦਿੱਤੀ ਹੈ ਕਿ ਉਹ ਮਨੋਵਿਗਿਆਨਕ ਜਾਂ ਮਾਨਸਿਕ, ਸਰੀਰਕ, ਬੌਧਿਕ ਤਾਕਤ ਆਦਿ ਦੀਆਂ ਮਿੱਥੀਆਂ ਕਸੌਟੀਆਂ 'ਤੇ ਪਰਖ ਕੇ ਕੁਸ਼ਲ ਅਤੇ ਯੋਗ ਵਿਅਕਤੀਆਂ ਦੀ ਚੋਣ ਕਰੇ | ਇਸ ਵਿਚ ਔਰਤਾਂ ਹੋਣ ਜਾਂ ਮਰਦ ਹੀ, ਯਾਨੀ 'ਗਗਨਯਾਨ' ਭਾਵ ਇੰਡੀਅਨ ਆਰਬਿਟਲਮਾਡਿਊਲ ਵਿਚ ਕੌਣ ਸਵਾਰ ਹੋ ਕੇ ਪੁਲਾੜ ਦੀ ਸੈਰ ਕਰ ਸੁਰਖਰੂ ਹੋਵੇਗਾ, ਇਹ ਸਭ ਭਾਰਤੀ ਹਵਾਈ ਫ਼ੌਜ 'ਤੇ ਨਿਰਭਰ ਹੈ | ਹੁਣ ਜਦੋਂ ਸਭ ਕੁਝ ਭਾਰਤੀ ਹਵਾਈ ਫ਼ੌਜ 'ਤੇ ਨਿਰਭਰ ਹੈ ਤਾਂ ਇਕ ਗੱਲ ਪੱਕੀ ਹੈ ਕਿ ਕੁਝ ਉੱਚਤਮ ਪੱਧਰ ਦੀਆਂ ਉਡਾਨਾਂ ਭਰਨ ਵਾਲਿਆਂ ਜਾਂ ਪਾਇਲਟਾਂ ਦੀ ਚੋਣ ਹੀ ਹੋਵੇਗੀ, ਖ਼ਾਸ ਤੌਰ 'ਤੇ ਉਹ ਜੋ ਘੱਟ ਉਮਰ ਵਿਚ ਆਪਣੇ ਸ਼ਾਨਦਾਰ ਕੁਸ਼ਲਤਾ ਪ੍ਰਦਰਸ਼ਨ ਦੇ ਚਲਦਿਆਂ ਸਿਖਲਾਈ ਵੀ ਦਿੰਦੇ ਰਹੇ ਹਨ | ਹੋ ਸਕਦਾ ਹੈ ਕਿ ਔਰਤ ਪੁਲਾੜ ਯਾਤਰੀ ਦੀ ਸੰਭਾਵਨਾ ਘੱਟ ਹੋ ਜਾਵੇ | ਆਮ ਤੌਰ 'ਤੇ ਪੁਲਾੜ ਯਾਤਰੀ ਇਨ੍ਹਾਂ ਵਿਚੋਂ ਹੀ ਬਣਾਏ ਜਾਣ ਦੀ ਪਰੰਪਰਾ ਰਹੀ ਹੈ |
1950 ਵਿਚ ਨਾਸਾ ਨੇ ਵੀ ਆਪਣਾ ਪਹਿਲਾ ਪੁਲਾੜ ਯਾਤਰੀ ਏਅਰਫੋਰਸ ਦੇ ਪਾਇਲਟ ਨੂੰ ਹੀ ਬਣਾਇਆ ਸੀ | ਅਮਰੀਕਾ ਨੇ ਇਸ ਤਰ੍ਹਾਂ ਕੀਤਾ
ਸੀ ਤਾਂ ਸੋਵੀਅਤ ਸੰਘ ਵੀ ਉਸੇ ਰਸਤੇ 'ਤੇ ਚੱਲਿਆ | 2009 ਵਿਚ ਯੂਰਪੀਅਨ ਪੁਲਾੜ ਏਜੰਸੀ ਨੇ ਆਪਣੇ ਇਥੇ ਛੇ ਪੁਲਾੜ ਯਾਤਰੀ ਭਰਤੀ ਕੀਤੇ ਸਨ | ਇਨ੍ਹਾਂ ਵਿਚ ਵੀ ਜ਼ਿਆਦਾਤਰ ਫ਼ੌਜ ਦੇ ਪਾਇਲਟ ਸਨ | ਫਾਈਟਰ ਪਾਇਲਟ ਬਹੁਤ ਡੂੰਘੀ ਸਿਖਲਾਈ ਤੋਂ ਬਾਅਦ ਬਣਦੇ ਹਨ | 2000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਣ ਭਰਨ ਵਾਲੇ ਫਾਈਟਰ ਜੈੱਟਸ ਦੇ ਪਾਇਲਟਾਂ ਵਿਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਮੁੱਢਲੇ ਗੁਣ ਅਤੇ ਸਮਰੱਥਾਵਾਂ ਪਹਿਲਾਂ ਤੋਂ ਹੀ ਮੌਜੂਦ ਹੁੰਦੀਆਂ ਹਨ ਜੋ ਕਿਸੇ ਪੁਲਾੜ ਯਾਤਰੀ ਲਈ ਜ਼ਰੂਰੀ ਹੁੰਦੀਆਂ ਹਨ | ਜਿਵੇਂ ਭਾਰਹੀਣਤਾ ਦੀ ਹਾਲਤ ਵਿਚ ਰਹਿ ਸਕਣਾ, ਉਲਟ ਹਾਲਤਾਂ ਵਿਚ ਬਿਨਾਂ ਘਬਰਾਏ ਸਹੀ ਅਤੇ ਤੁਰੰਤ ਫ਼ੈਸਲੇ ਲੈਣਾ, ਦਬਾਅ ਵਿਚ ਕੰਮ ਕਰਨਾ ਜਾਣਨਾ, ਉਡਾਣ ਪ੍ਰਤੀ ਬੜੀ ਤੀਬਰ ਇੱਛਾ ਆਦਿ | ਸੋ, ਇਸ ਤੋਂ ਬਾਅਦ ਇਨ੍ਹਾਂ ਦੀ ਸਿਖਲਾਈ ਹੀ ਬਾਕੀ ਰਹਿ ਜਾਂਦੀ ਹੈ | ਭਾਰਤੀ ਹਵਾਈ ਫ਼ੌਜ ਕੁੱਲ ਛੇ ਜੈੱਟ ਫਾਈਟਰ ਪਾਇਲਟਾਂ ਜਾਂ ਮਾਹਿਰਾਂ ਨੂੰ ਚੁਣੇਗੀ | ਇਹ ਇਸ ਲਈ ਕਿ ਆਖਿਰੀ ਸਮੇਂ ਵਿਚ ਜੇ ਕਿਸੇ ਪੁਲਾੜ ਯਾਤਰੀ ਕਾਰਨ ਕੋਈ ਪਰੇਸ਼ਾਨੀ ਪੈਦਾ ਹੋਵੇ ਤਾਂ ਉਸ ਦਾ ਬਦਲ ਤਿਆਰ ਰਹੇ |
ਉਮੀਦਵਾਰ ਸਿਖਲਾਈ ਲੈਣ ਵਾਲੇ ਤਾਂ ਬਹੁਤ ਹੁੰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਦਹਾਈ ਤੋਂ ਪਾਰ ਹੋ ਸਕਦੀ ਹੈ ਪਰ ਆਖਿਰ ਵਿਚ ਛੇ ਚੁਣੇ ਜਾਣਗੇ ਜਿਨ੍ਹਾਂ ਨੂੰ ਦੋ ਤੋਂ ਤਿੰਨ ਸਾਲ ਤੱਕ ਸਿਖਲਾਈ ਦਿੱਤੀ ਜਾ ਸਕਦੀ ਹੈ | ਲਗਦਾ ਹੈ ਚੋਣ ਪ੍ਰਕਿਰਿਆ ਅਤੇ ਛਾਂਟੀ ਵਿਚ ਹੀ ਅਗਲਾ ਅੱਧਾ ਸਾਲ ਪਾਰ ਹੋ ਜਾਵੇਗਾ | ਫਿਲਹਾਲ ਮਾਮਲਾ ਅਜੇ ਗੱਲਬਾਤ ਤੱਕ ਹੀ ਹੈ | ਚੁਣੇ ਜਾਣ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਇੰਸਟੀਚਿਊਟ ਆਫ ਏਅਰੋਸਪੇਸ ਮੈਡੀਸਿਨ ਸੈਂਟਰ ਨੇ ਪੁਲਾੜ ਯਾਤਰੀਆਂ ਦੀ ਸ਼ੁਰੂਆਤੀ ਪ੍ਰੀਖਿਆ ਲੈਣੀ ਹੈ ਕਿ ਉਹ ਅਸਲ ਵਿਚ ਪੁਲਾੜ ਵਿਚ ਜਾਣ ਅਤੇ ਉਸ ਤੋਂ ਪਹਿਲਾਂ ਸਿਖਲਾਈ ਲਈ ਮੂਲ ਤੌਰ 'ਤੇ ਕਿੰਨੇ ਤਿਆਰ ਹਨ |
ਕਹਿੰਦੇ ਹਨ ਕਿ ਇਸਰੋ ਨੇ ਪੁਲਾੜ ਯਾਤਰੀਆਂ ਦੀ ਸਿਖਲਾਈ ਲਈ ਦਹਾਕੇ ਭਰ ਤੋਂ ਜ਼ਿਆਦਾ ਸਮੇਂ ਤੋਂ ਯੋਜਨਾ ਬਣਾ ਰੱਖੀ ਸੀ | ਇਸ ਲਈ 50 ਏਕੜ ਦਾ ਖੇਤਰ ਚਾਹੀਦਾ ਹੈ ਜੋ ਉਸ ਨੇ ਬੈਂਗਲੁਰੂ ਏਅਰਪੋਰਟ ਤੋਂ 10 ਕਿਲੋਮੀਟਰ ਦੂਰ ਦੇਵਨਹੱਲੀ ਦੇ ਆਪਣੇ ਗੈਸਟ ਹਾਊਸ ਦੇ ਕੋਲ ਕੈਪੇਗੌੜਾ ਵਿਚ ਸੁਨਿਸ਼ਚਿਤ ਕਰ ਰੱਖਿਆ ਹੈ | ਰੂਸੀ ਐਸਟ੍ਰਾਨਾਟ ਸਿਖਲਾਈ ਕੇਂਦਰ ਦੀ ਤਰਜ਼ 'ਤੇ ਬਣਾਏ ਜਾਣ ਦੀ ਕਾਗਜ਼ੀ ਰੂਪ-ਰੇਖਾ 'ਤੇ ਕੋਈ ਜ਼ਮੀਨੀ ਕੰਮ ਹੁਣ ਤੱਕ ਨਹੀਂ ਹੋਇਆ ਹੈ | ਇਸ ਤੋਂ ਇਲਾਵਾ ਇੰਡੀਅਨ ਏਅਰਫੋਰਸ ਇੰਸਟੀਚਿਊਟ ਆਫ਼ ਏਵੀਏਸ਼ਨ ਮੈਡੀਸਿਨ ਦੇ ਤਹਿਤ ਐਸਟ੍ਰੋਨਾਟ ਟ੍ਰੇਨਿੰਗ ਐਾਡ ਬਾਇਓਮੈਡੀਕਲ ਇੰਜੀਨੀਅਰਿੰਗ ਸੈਂਟਰ ਵੀ ਹਾਲੇ ਕੰਮ ਨਹੀਂ ਕਰਨ ਲੱਗੇ ਹਨ | ਹੁਣ ਸਮਾਂ ਘੱਟ ਹੈ ਤੇ ਇਹ ਸਭ ਏਨੀ ਛੇਤੀ ਬਣਾਉਣਾ ਮੁਮਕਿਨ ਨਹੀਂ | ਸੋ, ਪੁਲਾੜ ਯਾਤਰੀ ਰੂਸ ਦੇ ਯੂਰੀ ਗਾਗਰਿਨ ਟ੍ਰੇਨਿੰਗ ਸੈਂਟਰ ਜਾਣਗੇ ਜਾਂ ਫਿਰ ਅਮਰੀਕਾ |
ਘਰੇਲੂ ਦੀ ਰਟ ਲਗਾਉਣ ਵਾਲੀ ਇਸਰੋ ਦਾ ਹੁਣ ਕਹਿਣਾ ਹੈ ਕਿ ਜੋ ਲੋਕ ਪਹਿਲਾਂ ਇਸ ਦਿਸ਼ਾ ਵਿਚ ਕੰਮ ਕਰ ਆਏ ਹਨ, ਬੁੱਧੀਮਤਾ ਇਸੇ ਵਿਚ ਹੈ ਕਿ ਉਨ੍ਹਾਂ ਦੀ ਮੁਹਾਰਤ, ਅਨੁਭਵ ਅਤੇ ਉਨ੍ਹਾਂ ਦੀ ਮੌਕੇ 'ਤੇ ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ ਦਾ ਲਾਭ ਲਿਆ ਜਾਵੇ | ਪੁਲਾੜ ਦੇ ਵਾਤਾਵਰਨ ਵਿਚ ਵਿਕੀਰਨ ਝੱਲਣ ਦਾ ਅਭਿਆਸ ਆਪਣੇ ਇਥੇ ਨਹੀਂ ਹੋ ਸਕਦਾ, ਪਰ ਦੇਸ਼ ਵਿਚ ਜ਼ੀਰੋ ਗ੍ਰੈਵਿਟੀ ਜਾਂ ਗੁਰਤਾਕਰਸ਼ਣ ਜ਼ੀਰੋ, ਭਾਰਹੀਣਤਾ, ਜੀ ਫੋਰਸ ਅਤੇ ਸਪੇਸ ਵਾਕ ਦੀ ਸਿਖਲਾਈ ਲਈ ਪਾਣੀ ਦੇ ਅੰਦਰ ਚਲਾਏ ਜਾਣ ਵਾਲੇ ਅਭਿਆਸ ਦੀ ਸਹੂਲਤ ਜਲਦੀ ਪੈਦਾ ਕੀਤੀ ਜਾ ਸਕਦੀ ਹੈ ਪਰ ਸਮਾਂ ਲੱਗੇਗਾ | ਥਰਮਲ ਸਾਈਕਲਿੰਗ ਅਤੇ ਦੂਜੇ ਸਿਮਿਊਲੇਸ਼ਨ ਕੇਂਦਰ ਇਥੇ ਸਥਾਪਿਤ ਤਾਂ ਹੋਣਗੇ ਪਰ ਸਮਾਂ ਲੱਗੇਗਾ | ਇਸ ਤਰ੍ਹਾਂ ਦੇ ਹਾਲਤ 'ਚ ਮੈਡੀਕਲ ਟ੍ਰੇਨਿੰਗ ਹੋਵੇ ਜਾਂ ਸਪੇਸ ਵਾਕ ਦੀ ਸਿਖਲਾਈ ਲਈ ਆਪਣੇ ਪੁਲਾੜ ਯਾਤਰੀਆਂ ਨੂੰ ਟ੍ਰੇਨਿੰਗ ਲਈ ਬਾਹਰ ਭੇਜਣ ਤੋਂ ਇਲਾਵਾ ਫਿਲਹਾਲ ਕੋਈ ਹੋਰ ਚਾਰਾ ਨਜ਼ਰ ਨਹੀਂ ਆਉਂਦਾ |
ਇਹ ਵੀ ਏਨਾ ਸੌਖਾ ਨਹੀਂ ਹੈ | ਸਿਖਲਾਈ ਲਈ ਆਪਣੇ ਪੁਲਾੜ ਯਾਤਰੀਆਂ ਨੂੰ ਬਾਹਰ ਭੇਜਣ ਦੀ ਵੀ ਤਿਆਰੀ ਕਰਨੀ ਹੈ | ਇਸ ਲਈ ਏਅਰਫੋਰਸ ਅਤੇ ਇਸਰੋ ਦੇ ਨਾਲ ਤੀਜਾ ਪੱਖ ਯਾਨੀ ਦੂਜੇ ਦੇਸ਼ ਦੀਆਂ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਅਤੇ ਸਿਖਲਾਈ ਲਈ ਤਾਲਮੇਲ ਬਿਠਾਉਣਾ ਹੋਵੇਗਾ | ਅਜੇ ਇਸ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ, ਇਸ ਨੂੰ ਅਜੇ ਸਮਾਂ ਲੱਗੇਗਾ | ਪੁਲਾੜ ਯਾਤਰੀਆਂ ਤੋਂ ਪਹਿਲਾਂ ਇਸਰੋ ਨੂੰ ਹੀ ਸਹੂਲਤਾਂ ਬਾਰੇ ਯਕੀਨੀ ਹੋਣ ਲਈ ਆਉਣਾ ਜਾਣਾ ਹੋਵੇਗਾ | ਨਿਸ਼ਾਨੇ 'ਤੇ ਰੂਸ ਅਤੇ ਅਮਰੀਕਾ ਤੋਂ ਇਲਾਵਾ ਜਰਮਨੀ ਵੀ ਹੈ | ਦੇਖਣਾ ਹੈ ਕਿ ਗੱਲ ਕਿਸ ਨਾਲ ਤੈਅ ਹੁੰਦੀ ਹੈ ਅਤੇ ਕੀ ਸੂਰਤ ਨਿਕਲਦੀ ਹੈ | ਕਿਨ੍ਹਾਂ ਮਾਪਦੰਡਾਂ ਅਤੇ ਸਮਝੌਤਿਆਂ 'ਤੇ ਸਹਿਮਤੀ ਬਣਦੀ ਹੈ, ਕਿਉਂਕਿ ਇਹ ਕੋਈ ਆਮ ਕੰਮ ਦੀ ਸਿਖਲਾਈ ਵਾਲਾ ਕੰਮ ਨਹੀਂ ਹੈ | ਇਸ ਵਿਚ ਦੇਸ਼ ਸ਼ਾਮਿਲ ਰਹਿੰਦੇ ਹਨ | ਖ਼ੈਰ ਸਿਖਲਾਈ ਤਾਂ ਦੂਰ ਦੀ ਗੱਲ ਹੈ ਸਭ ਤੋਂ ਵੱਡੀ ਗੱਲ ਤਾਂ ਚੋਣ ਦੀ ਹੈ | ਸਵਾਲ ਹੁਣ ਵੀ ਇਹੀ ਹੈ ਕਿ 2022 ਵਿਚ 140 ਫੁੱਟ ਲੰਬੇ ਅਤੇ 200 ਹਾਥੀਆਂ ਜਿੰਨਾ ਭਾਵ 640 ਟਨ ਤੋਂ ਜ਼ਿਆਦਾ ਵਜ਼ਨ ਵਾਲੇ ਦਾਨਵ ਆਕਾਰ ਵਾਲੇ ਰਾਕਟ ਦੀ ਸਹਾਇਤਾ ਨਾਲ ਪੁਲਾੜ ਜਾਣ ਵਾਲੇ 'ਗਗਨਯਾਨ' ਵਿਚ ਕੌਣ-ਕੌਣ ਸਵਾਰ ਹੋਵੇਗਾ, ਇਸ ਦਾ ਐਲਾਨ ਕਦੋਂ ਹੋਵੇਗਾ? ਇਹ ਅਜੇ ਦੇਖਣਾ ਹੋਵੇਗਾ |

-ਫਿਊਚਰ ਮੀਡੀਆ ਨੈੱਟਵਰਕ

ਖਿਡੌਣਿਆਂ ਦਾ ਕੋਮਲ ਮਾਨਸਿਕਤਾ ਉੱਪਰ ਪ੍ਰਭਾਵ

ਭਾਵੇਂ ਵਰਤਮਾਨ ਦੌਰ ਵਿਚ ਸੋਸ਼ਲ-ਸਾਈਟਸ 'ਤੇ ਚਰਚਿਤ ਬਲਿਊ ਵੇਲ, ਮੋਮੋ ਅਤੇ ਕਿਕੀ ਚੈਲਿੰਜ ਵਰਗੀਆਂ ਖੇਡਾਂ ਨਵੀਂ ਪੀੜ੍ਹੀ ਉਪਰ ਆਪਣਾ ਖ਼ਤਰਨਾਕ ਪ੍ਰਭਾਵ ਪਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰਹੀਆਂ ਹਨ ਜਾਂ ਬੱਚਿਆਂ ਨਾਲ ਮੌਤ ਦਾ ਖੇਡ ਖੇਡ ਰਹੀਆਂ ਹਨ ...

ਪੂਰੀ ਖ਼ਬਰ »

ਚੁੱਪ-ਚੁਪੀਤੇ ਲਿਖਿਆ ਜਾ ਰਿਹਾ ਹੈ 'ਸਿੰਗਲ ਸਕਰੀਨ' ਦਾ ਉਦਾਸ ਗੀਤ

ਹਿੰਦੁਸਤਾਨ ਇਕੋ ਵੇਲੇ ਹੀ ਕਈ ਸਦੀਆਂ ਵਿਚ ਜੀਅ ਰਿਹਾ ਹੈ | ਹਿੰਦੁਸਤਾਨ ਦੇ ਵੱਡੇ ਸ਼ਹਿਰ ਅਤੇ ਮਹਾਂਨਗਰ 21ਵੀਂ ਸਦੀ ਵਿਚ ਹਨ ਅਤੇ ਉਹ ਦੁਨੀਆ ਦੇ ਬਹੁਤ ਸਾਰੇ ਆਧੁਨਿਕ ਸ਼ਹਿਰਾਂ ਦੀ ਤਰ੍ਹਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਮਾਣਦੇ ਹਨ ਪਰ ਇਸੇ ਹਿੰਦੁਸਤਾਨ ਵਿਚ ਕਈ ...

ਪੂਰੀ ਖ਼ਬਰ »

ਯੋਗ ਬਿਨ ਭਾਰਤ

ਸਾਡੇ ਦੇਸ਼ ਵਿਚ ਯੋਗ ਜਾਂ ਯੋਗਾ ਸ਼ਬਦ ਦੀ ਵਰਤੋਂ ਬਹੁਤ ਹੁੰਦੀ ਹੈ | ਗੱਲ ਗੱਲ ਵਿਚ ਇਹ ਸ਼ਬਦ ਅਤੇ ਇਸ ਦੇ ਉਲਟ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ, ਜਿਵੇਂ ਵਿਯੋਗ, ਅਜੋਗ, ਅਯੋਗਿਤਾ, ਨਿਯੋਗ ਆਦਿ | ਯੋਗ ਸ਼ਬਦ ਤੋਂ ਹੀ ਜੋਗ, ਜੋਗੀ, ਸੰਯੋਗ ਜਾਂ ਸੰਯੋਗ, ਜੋਗਣੀ ਆਦਿ ਸ਼ਬਦ ...

ਪੂਰੀ ਖ਼ਬਰ »

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-8 : ਕਿੱਥੇ ਚਲੇ ਗਏ ਉਹ ਸੰਗੀਤਕਾਰ?

ਇਹ ਇਕ ਬਹੁਤ ਵੱਡੀ ਵਿਡੰਬਨਾ ਹੀ ਸਮਝੀ ਜਾਵੇਗੀ ਕਿ ਹਿੰਦੀ ਸਿਨੇਮਾ ਨੂੰ ਸੰਗੀਤਕ ਪੱਖ ਤੋਂ ਅਸੀਮਿਤ ਸਫ਼ਲਤਾਵਾਂ ਪ੍ਰਦਾਨ ਕਰਨ 'ਚ ਪੰਜਾਬ ਦੇ ਸੰਗੀਤਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਅਫ਼ਸੋਸ ਇਹ ਹੈ ਕਿ ਫ਼ਿਲਮ ਇਤਿਹਾਸਕਾਰਾਂ ਨੇ ਇਨ੍ਹਾਂ ਸੰਗੀਤਕਾਰਾਂ ਦੇ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਕਦੀ ਉਹ ਵੀ ਸਮਾਂ ਹੁੰਦਾ ਸੀ, ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਸਾਰੇ ਪ੍ਰੋਗਰਾਮ ਬਾਰੇ ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬਾਨ ਨਾਲ ਰੋਪੜ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਆ ਕੇ ਮਸ਼ਵਰਾ ਕਰਦੇ ਸਨ | ਜਿਸ ਤਰ੍ਹਾਂ ਉਸ ...

ਪੂਰੀ ਖ਼ਬਰ »

ਇਨਸਾਨੀ ਸ਼ਖ਼ਸੀਅਤ ਦਾ ਅਹਿਮ ਹਿੱਸਾ: ਇਖ਼ਲਾਕ, ਚਰਿੱਤਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹੁਣ ਸਾਡੇ ਬਹੁਤੇ ਲੋਕ ਪੱਛਮੀ ਦੇਸ਼ਾਂ ਵਿਚ ਰਹਿਣ ਲੱਗ ਪਏ ਹਨ ਜਾਂ ਗੇੜਾ ਮਾਰ ਕੇ ਵਾਪਸ ਆ ਜਾਂਦੇ ਹਨ | ਫਿਰ ਖੰੁਢਾਂ 'ਤੇ, ਸੱਥਾਂ ਵਿਚ ਬੈਠ ਕੇ ਉਨ੍ਹਾਂ ਦੇਸ਼ਾਂ, ਸਮਾਜਾਂ ਦੀਆਂ ਗੱਲਾਂ, ਸਿਫ਼ਤਾਂ ਕਰਦੇ ਹਨ | ਜਿਹੜੇ ਉਥੇ ...

ਪੂਰੀ ਖ਼ਬਰ »

ਫੁੱਲ ਘੜੀ

ਕੋਈ ਚਾਰ ਦਹਾਕੇ ਪਹਿਲਾਂ ਮੈਂ ਪੰਜਾਬ ਟੂਰਿਜ਼ਮ 'ਚ ਡੈਪੂਟੇਸ਼ਨ 'ਤੇ ਸੇਵਾ ਕਰ ਰਿਹਾ ਸੀ | ਗਰਮੀਆਂ 'ਚ ਛੁੱਟੀ ਲੈ ਕੇ ਯੂਰਪ ਦਾ ਟਰਿੱਪ ਲੱਗਿਆ, ਇਟਲੀ, ਅਸਟਰੀਆ, ਫਰਾਂਸ, ਸਵਿਟਜ਼ਰਲੈਂਡ, ਇੰਗਲੈਂਡ ਆਦਿ | ਹਰ ਪਾਸੇ ਕੁਦਰਤੀ ਹੁਸਨ, ਫੁੱਲ-ਬੂਟਿਆਂ ਨਾਲ ਲਬਰੇਜ਼ ਨਜ਼ਾਰੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX