ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  1 day ago
ਜ਼ੀਰਾ, 20 ਨਵੰਬਰ (ਜਗਤਾਰ ਸਿੰਘ ਮਨੇਸ)- ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਗਏ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਰ ਕੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ....
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ) -1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦੋਸ਼ੀ ਐਲਾਨੇ ਗਏ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਦੀ ਸਜਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ....
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  1 day ago
ਚੰਡੀਗੜ੍ਹ, 20 ਨਵੰਬਰ(ਅਜਾਇਬ ਔਜਲਾ)- ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ, ਮੁੱਖ....
ਕਾਦੀਆਂ ਖੇਤਰ ਦੇ ਆਗੂ ਅਕਾਲੀ ਦਲ 'ਚ ਸ਼ਾਮਲ
. . .  1 day ago
ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ) - ਕਾਦੀਆਂ ਹਲਕੇ ਦੇ ਉੱਘੇ ਆਗੂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਜਿਲ੍ਹਾ ਪ੍ਰਧਾਨ, ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ ਦੇ ਯਤਨਾਂ...
ਦਿੱਲੀ ਸਕੱਤਰੇਤ 'ਚ ਅਣਪਛਾਤੇ ਵਿਅਕਤੀ ਨੇ ਕੇਜਲੀਵਾਲ 'ਤੇ ਸੁੱਟਿਆ ਮਿਰਚ ਪਾਊਡਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਦਿੱਲੀ ਸਕੱਤਰੇਤ 'ਚ ਅਰਵਿੰਦ ਕੇਜਰੀਵਾਲ 'ਤੇ ਅਣਪਛਾਤੇ ਵਿਅਕਤੀ ਵੱਲੋਂ ਮਿਰਚ ਪਾਊਡਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਮੁੱਖ ਮੰਤਰੀ 'ਤੇ ਮਿਰਚ ਪਾਊਡਰ ਸੁੱਟਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ...
ਆਸਟ੍ਰੇਲੀਆ ਤੋਂ ਵਾਪਸ ਭਾਰਤ ਪਹੁੰਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ
. . .  1 day ago
ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ
. . .  1 day ago
1984 ਸਿੱਖ ਕਤਲੇਆਮ ਮਾਮਲਾ : ਯਸ਼ਪਾਲ ਤੇ ਸਹਿਰਾਵਤ ਦੀ ਸਜਾ ਬਾਰੇ ਅਦਾਲਤ 'ਚ ਸੁਣਵਾਈ ਸ਼ੁਰੂ
. . .  1 day ago
ਸਿਹਤ ਸਬੰਧੀ ਕਾਰਨਾਂ ਕਰ ਕੇ ਨਹੀਂ ਲੜਾਂਗੀ ਲੋਕ ਸਭਾ ਚੋਣਾਂ- ਸੁਸ਼ਮਾ ਸਵਰਾਜ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
. . .  1 day ago
ਟਰੰਪ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਦੇਣ ਤੋਂ ਨਹੀ ਕਰ ਸਕਦੀ ਇਨਕਾਰ- ਅਦਾਲਤ
. . .  1 day ago
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ : ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਪਾਈ ਵੋਟ
. . .  1 day ago
ਬੱਸ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਮੁੱਠਭੇੜ 'ਚ ਢੇਰ ਹੋਏ 4 ਅੱਤਵਾਦੀ ਸੁਰੱਖਿਆ ਬਲਾਂ ਲਈ ਹੈ ਵੱਡੀ ਸਫਲਤਾ- ਐਸ.ਐਸ.ਪੀ.
. . .  1 day ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਅਕਸ਼ੈ ਕੁਮਾਰ ਵੱਲੋਂ 'ਸਿੱਟ' ਨੂੰ ਅਪੀਲ
. . .  1 day ago
ਲਖਨਊ ਤੋਂ ਕਰਾਚੀ ਜਾ ਰਹੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ
. . .  1 day ago
ਸ੍ਰੀਨਗਰ 'ਚ ਹੁਰੀਅਤ ਆਗੂ ਹਾਫਿਜ਼ੁੱਲਾ ਮੀਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪਤੀ ਨੇ ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਬੈਂਗਲੁਰੂ 'ਚ ਰਿਸੈਪਸ਼ਨ ਲਈ ਰਵਾਨਾ ਹੋਏ ਦੀਪਿਕਾ ਰਣਵੀਰ
. . .  1 day ago
ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਟੇਕਿਆ ਮੱਥਾ
. . .  1 day ago
ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਦੱਸਿਆ 'ਮੂਰਖ'
. . .  1 day ago
ਉਸਤਾਦ ਮੌਸਮੀ ਢੋਲੀ ਹੋਏ ਫ਼ਾਨੀ ਸੰਸਾਰ ਤੋਂ ਵਿਦਾ
. . .  1 day ago
ਅਲੋਕ ਵਰਮਾ ਦਾ ਜਵਾਬ ਲੀਕ ਹੋਣ 'ਤੇ ਸਖ਼ਤ ਨਾਰਾਜ਼ ਹੋਏ ਸੀ.ਜੇ.ਆਈ, 29 ਤੱਕ ਟਾਲੀ ਸੁਣਵਾਈ
. . .  1 day ago
ਡਾਲਰ ਮੁਕਾਬਲੇ ਰੁਪਏ 29 ਪੈਸੇ ਹੋਇਆ ਮਜ਼ਬੂਤ
. . .  1 day ago
ਫ਼ੌਜ ਡੀਪੂ 'ਚ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਮੁੱਠਭੇੜ 'ਚ 4 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
. . .  1 day ago
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਛੱਤੀਸਗੜ੍ਹ 'ਚ ਦੂਸਰੇ ਪੜਾਅ ਦੀਆਂ 72 ਸੀਟਾਂ ਲਈ ਵੋਟਿੰਗ ਸ਼ੁਰੂ
. . .  1 day ago
ਅੱਜ ਦਾ ਵਿਚਾਰ
. . .  1 day ago
ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  2 days ago
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  2 days ago
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  2 days ago
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  2 days ago
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  2 days ago
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  2 days ago
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  2 days ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  2 days ago
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  2 days ago
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  2 days ago
ਐੱਸ.ਜੀ.ਪੀ. ਸੀ. ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮਾਂ ਦਾ ਕਿਤਾਬਚਾ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਸੰਪਾਦਕੀ

ਕਰਤਾਰਪੁਰ ਸਾਹਿਬ ਲਈ ਸੁੱਚਾ ਲਾਂਘਾ

ਡੇਰਾ ਬਾਬਾ ਨਾਨਕ ਵਾਲੇ ਭਾਰਤ-ਪਾਕਿ ਸਰਹੱਦ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਡੇਢ ਕੋਹ ਦੀ ਦੂਰੀ ਵਾਲੇ ਲਾਂਘੇ ਦੀ ਗੱਲ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤੁਰਨਾ ਬਹੁਤ ਚੰਗਾ ਸ਼ਗਨ ਹੈ। ਅਜੋਕੇ ਮਾਪਦੰਡਾਂ ਅਨੁਸਾਰ ਇਹ ਦੂਰੀ ਸਾਢੇ ਚਾਰ ਕਿਲੋਮੀਟਰ ਹੈ ਜਦ ਕਿ ਪ੍ਰਵਾਨਿਤ ਲਾਂਘਾ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਲਾਹੌਰ ਹੋ ਕੇ ਜਾਣਾ ਪੈਂਦਾ ਹੈ, ਸੌ ਕਿਲੋਮੀਟਰ ਦਾ ਫੇਰ ਪਾ ਕੇ। ਅਜਿਹੇ ਸ਼ਰਧਾਲੂਆਂ ਦਾ ਵੀ ਕੋਈ ਅੰਤ ਨਹੀਂ ਜਿਹੜੇ ਸੀਮਾ ਦੇ ਇਸ ਪਾਰ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਵਾਲੇ ਦਰਬਾਰ ਸਾਹਿਬ ਦੇ ਦਰਸ਼ਨ ਦੂਰਬੀਨਾਂ ਦੀ ਸਹਾਇਤਾ ਨਾਲ ਕਰਦੇ ਹਨ। ਬਾਬਾ ਨਾਨਕ ਦੇ ਪੈਰੋਕਾਰਾਂ ਲਈ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਜਿੰਨੀ ਮਹੱਤਤਾ ਰੱਖਦਾ ਹੈ। ਬਾਬਾ ਨਾਨਕ ਨੇ ਚਾਰ ਉਦਾਸੀਆਂ ਤੋਂ ਪਿੱਛੋਂ ਦੇ ਅਠਾਰਾਂ ਸਾਲ ਇਸ ਪਵਿੱਤਰ ਧਰਤੀ ਉੱਤੇ ਬਿਤਾਏ ਸਨ।
ਗੁਰੂ ਸਾਹਿਬ ਇਸ ਮਿੱਟੀ ਵਿਚ ਹੀ ਜੋਤੀ-ਜੋਤਿ ਸਮਾਏ ਤੇ ਇਥੋਂ ਹੀ ਉਨ੍ਹਾਂ ਨੇ ਭਾਈ ਲਹਿਣਾ ਨੂੰ ਆਪਣਾ ਜਾਨਸ਼ੀਨ ਥਾਪਿਆ ਜਿਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਵਜੋਂ ਚੇਤੇ ਕੀਤਾ ਜਾਂਦਾ ਹੈ।
ਇਹੋ ਕਾਰਨ ਸੀ ਕਿ 1971 ਤੱਕ ਸੀਮਾ ਦੇ ਇਧਰ ਉਧਰ ਦੀਆਂ ਸਰਕਾਰਾਂ ਸ਼ਰਧਾਵਾਨਾਂ ਨੂੰ ਡੇਰਾ ਬਾਬਾ ਨਾਨਕ ਰਾਹੀਂ ਜਾਣ ਦੀ ਗ਼ੈਰ-ਸਰਕਾਰੀ ਸਹੂਲਤ ਦਿੰਦੀਆਂ ਰਹੀਆਂ ਸਨ। ਹੁਣ ਜਦੋਂ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਰਾਜਨੀਤਕ ਤੱਕੜੀ ਵਿਚ ਤੁਲਣ ਲੱਗ ਪਏ ਹਨ, ਇਸ ਲਾਂਘੇ ਲਈ ਕਾਨੂੰਨੀ ਪ੍ਰਵਾਨਗੀ ਜ਼ਰੂਰੀ ਹੋ ਗਈ ਹੈ।
ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਪਿੱਛੋਂ ਜਦੋਂ ਸਾਲ 2000 ਵਿਚ ਪ੍ਰਧਾਨ ਮੰਤਰੀ ਪਾਕਿਸਤਾਨ ਗਏ ਤਾਂ ਕਰਤਾਰਪੁਰ ਲਈ ਸਿੱਧੇ ਲਾਂਘੇ ਦੀ ਗੱਲ ਚੱਲੀ ਸੀ ਤੇ ਇਸ ਦਾ ਦੁਨੀਆ ਭਰ ਦੇ ਸਿੱਖਾਂ ਨੇ ਭਰਵਾਂ ਸਵਾਗਤ ਕੀਤਾ ਸੀ। ਉਦੋਂ ਇਹ ਸੁਝਾਅ ਸਿਰੇ ਨਾ ਚੜ੍ਹ ਸਕਿਆ। ਡਾ: ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਇਸ ਦਾ ਪੱਕਾ ਹੱਲ ਲੱਭਣ ਲਈ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਮਿੱਠੇ ਕਰਨ ਦੀ ਗੱਲ ਤੋਰੀ ਪਰ ਉਹ ਵੀ ਸਿਰੇ ਨਹੀਂ ਲੱਗ ਸਕੀ। ਅਜੋਕੀ ਸਰਕਾਰ ਦੇ ਏਜੰਡੇ ਉੱਤੇ ਇਹ ਗੱਲ ਲਿਆਉਣਾ ਮੁਸ਼ਕਿਲ ਤਾਂ ਹੈ ਪਰ 2019 ਦੀਆਂ ਚੋਣਾਂ ਦੇ ਸਨਮੁੱਖ ਵੋਟ ਨੀਤੀ ਪੈਂਤੜਾ ਸੁਧਾਰ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਇਸ ਨੂੰ ਬੂਰ ਪੈ ਸਕਦਾ ਹੈ। ਜੇ ਇਹ ਗੱਲ ਸੰਭਵ ਹੈ ਤਾਂ ਦੋਵਾਂ ਦੇਸ਼ਾਂ ਦੇ ਰਾਜਨੀਤਕ ਸਬੰਧ ਸੁਧਰਨੇ ਵੀ ਅਸੰਭਵ ਨਹੀਂ। ਚੰਗੀਆਂ ਰੀਝਾਂ ਅਨੇਕ ਵਾਰ ਸਫਲਤਾ ਦੀ ਟੀਸੀ ਉੱਤੇ ਪਹੁੰਚਦੀਆਂ ਆਈਆਂ ਹਨ। ਮਿਰਜ਼ਾ ਗਾਲਿਬ ਦੇ ਸ਼ਬਦਾਂ ਵਿਚ 'ਏਕ ਬ੍ਰਾਹਮਨ, ਨੇ ਬਤਾਇਆ ਹੈ ਕਿ ਸਾਲ ਅੱਛਾ ਹੈ।' ਅਣ ਦੇਖੇ ਬ੍ਰਾਹਮਣ ਨੂੰ ਸੌ ਸੌ ਸਲਾਮ।
ਉਸ਼ਿਮਾ ਰੇਖੀ ਨੂੰ ਚੇਤੇ ਕਰਦਿਆਂ
ਕਾਜ਼ਵਿਨ (ਈਰਾਨ) ਦੇ ਮੁਸਲਮਾਨ ਬਹਾਈਆਂ ਦੇ ਘਰ ਜਨਮੀ, ਕਾਨਪੁਰ (ਹਿੰਦੁਸਤਾਨ) ਦੇ ਸਿੱਖ ਮਾਪਿਆਂ ਕੋਲ ਪਲੀ ਤੇ ਕਰਤਾਰਪੁਰ (ਪੰਜਾਬ) ਦੇ ਖੱਤਰੀ ਘਰਾਣੇ ਵਿਚ ਵਿਆਹੀ ਉਸ਼ਿਮਾ ਜ਼ਰਅੰਗੇਜ਼ ਸਮਾਂਦਰੀ ਰੇਖੀ ਨੂੰ ਇਸ ਦੁਨੀਆ ਤੋਂ ਕੂਚ ਕੀਤਿਆਂ 27 ਸਤੰਬਰ ਦੇ ਦਿਨ ਇਕ ਸਾਲ ਹੋ ਜਾਣਾ ਹੈ। ਉਸ਼ਿਮਾ ਦੇ ਜੀਵਨ ਦਾ ਸਫ਼ਰ ਅਦਭੁੱਤ ਹੀ ਨਹੀਂ ਅਦੁੱਤੀ ਵੀ ਹੈ। ਬਹਾਈ ਮੱਤ ਮਰਯਾਦਾ ਨੂੰ ਪਰਨਾਈ ਵਿਕਟੋਰੀਆ (ਮਿਸ਼ੀਗਨ) ਨਾਂਅ ਦੀ ਇਕ ਅਮਰੀਕੀ ਔਰਤ ਨੂੰ 1925 ਵਿਚ ਪਤਾ ਲੱਗਿਆ ਕਿ ਕਾਨਪੁਰ ਦੇ ਇਕ ਕਾਲਜ ਵਿਚ ਅਰਥਸ਼ਾਸਤਰ ਪੜ੍ਹਾ ਰਹੇ ਪ੍ਰੀਤਮ ਸਿੰਘ (ਬਹਾਈ) ਦੇ ਘਰ ਕੋਈ ਔਲਾਦ ਨਹੀਂ ਤਾਂ ਉਸ ਨੇ ਪ੍ਰੀਤਮ ਸਿੰਘ ਦੀ ਪ੍ਰਵਾਨਗੀ ਨਾਲ ਅਜਿਹਾ ਚਮਤਕਾਰੀ ਚੱਕਰ ਚਲਾਇਆ ਕਿ ਈਰਾਨ ਦੇ ਮੁਹੰਮਦ ਅਲੀ ਤੇ ਸਾਮਾਂਦਰੀ ਦੀ ਚਾਰ ਸਾਲਾ ਬੇਟੀ ਜ਼ਰਅੰਗੇਜ਼ (ਸੋਨਾ ਵੰਡਣ ਵਾਲੀ) ਨੂੰ ਹਿੰਦੁਸਤਾਨ ਦੀ ਪ੍ਰੀਤਮ ਸਿੰਘ ਤੇ ਵਿਦਿਆਵਤੀ ਦੀ ਜੋੜੀ ਦੀ ਧੀ ਬਣਾ ਦਿੱਤਾ ਤੇ ਉਸ ਦਾ ਨਾਂਅ ਉਸ਼ਿਮਾ ਹੋ ਗਿਆ। ਕਿਵੇਂ ਕਾਜ਼ਵਿਨ ਤੋਂ ਕਾਨਪੁਰ ਪਹੁੰਚੀਆਂ 14 ਬਾਲੜੀਆਂ ਦੀ ਤਸਵੀਰ ਵਿਚੋਂ ਵਿਦਿਆਵਤੀ ਦੀ ਉਂਗਲੀ ਇਹ ਵਾਲੀ ਬਾਲਿਕਾ ਦੀ ਤਸਵੀਰ ਉੱਤੇ ਟਿਕੀ, ਇਹ ਇਕ ਦਿਲਚਸਪ ਦਾਸਤਾਨ ਹੈ। ਇਸ ਤੋਂ ਵੱਧ ਦਿਲਚਸਪ ਹੈ ਇਸ ਬਾਲਿਕਾ ਦਾ ਆਪਣੇ ਦਾਦੇ ਦੇ ਭਰਾ ਦੀ ਗੋਦ ਵਿਚ ਬਹਿ ਕੇ ਬਗਦਾਦ, ਬਸਰਾ, ਕਰਾਚੀ ਤੇ ਮੁੰਬਈ ਰਾਹੀਂ ਮੋਟਰ ਗੱਡੀਆਂ ਤੇ ਸਮੁੰਦਰੀ ਜਹਾਜ਼ਾਂ ਦਾ ਡੇਢ ਮਹੀਨੇ ਦਾ ਪੈਂਡਾ ਤਹਿ ਕਰ ਕੇ ਕਾਨਪੁਰ ਪਹੁੰਚਣਾ। ਕੀ ਤੁਸੀਂ ਜਾਣਦੇ ਹੋ ਕਿ ਇਹ ਬਾਲੜੀ ਆਪਣੀ ਸਕੂਲ ਕਾਲਜ ਦੀ ਵਿੱਦਿਆ ਸਮੇਂ ਵਿਦਿਆਰਥੀ ਨੇਤਾ ਰਹੀ, ਨਰਸਿੰਗ ਦਾ ਕੋਰਸ ਕਰ ਕੇ ਹਸਪਤਾਲ ਦੇ ਤਪਦਿਕ ਮਰੀਜ਼ਾਂ ਦੀ ਦੇਖ-ਭਾਲ ਕਰਦੀ ਉਸੇ ਰੋਗ ਦੀ ਮਰੀਜ਼ ਹੋਈ, ਸਟੂਡੈਂਟ ਗਾਈਡ, ਰੈੱਡ ਕਰਾਸ ਦੀ ਸੋਸ਼ਲ ਵਰਕਰ, ਕਮਿਊਨਿਸਟ ਪਾਰਟੀ ਦੀ ਕਾਰਡ ਹੋਲਡਰ, ਪੰਜਾਬ ਇਸਤਰੀ ਸਭਾ ਦੀ ਸਰਕਰਦਾ ਮੈਂਬਰ, ਅਰੁਣਾ ਆਸਿਫ ਅਲੀ ਟਰਸੱਟ ਦੀ ਸੰਸਥਾਪਕ ਹੋਣ ਤੋਂ ਬਿਨਾਂ ਜੀਵਨ ਭਰ ਭਾਰਤ ਦੀਆਂ ਸਮਾਜ ਸੇਵੀ ਸੰਸਥਾਵਾਂ ਵਿਚ ਉੱਘਾ ਯੋਗਦਾਨ ਪਾਉਂਦੀ ਰਹੀ।
ਉਸ਼ਿਮਾ ਨੇ ਖ਼ੁਦ ਕਰਤਾਰਪੁਰ (ਪੰਜਾਬ) ਦੇ ਬ੍ਰਿਜ ਲਾਲ ਨਾਲ ਵਿਆਹ ਕਰਵਾਇਆ ਜਿਸ ਦੇ ਭਰਾਵਾਂ ਦੇ ਨਾਂਅ 'ਰਾਮ' ਜਾਂ 'ਲਾਲ' ਵਾਲੇ ਹਨ ਤੇ ਭੈਣਾਂ ਦੇ 'ਕੌਰ' ਵਾਲੇ। ਉਸ਼ਿਮਾ ਦਾ ਆਪਣਾ ਬੇਟਾ ਸੁਹੇਲ ਅਮਰੀਕਾ ਦੀ ਜੰਮਪਲ ਟੈਰੇਸਾ ਨਾਲ ਵਿਆਹ ਕਰਵਾ ਕੇ ਉਥੋਂ ਦਾ ਵਸਨੀਕ ਹੋ ਚੁੱਕਿਆ ਹੈ ਤੇ ਬੇਟੀ ਜ਼ੋਇਆ ਉੱਘੇ ਵਕੀਲ ਚਮਨ ਲਾਲ ਸ਼ਰਮਾ ਨਾਲ ਵਿਆਹ ਕਰਵਾ ਕੇ ਚੰਡੀਗੜ੍ਹ ਰਹਿ ਰਹੀ ਹੈ। ਵਿਛੜੀ ਰੂਹ ਬਾਰੇ ਵਿਸਥਾਰ ਨਾਲ ਜਾਣਨਾ ਚਾਹੋ ਤਾਂ ਤੁਹਾਨੂੰ ਕੰਵਲਪ੍ਰੀਤ ਕੌਰ ਦੀ ਅੰਗਰੇਜ਼ੀ ਵਿਚ ਲਿਖੀ ਉਸ਼ਿਮਾ ਦੀ ਜੀਵਨੀ 'ਲੁਕਿੰਗ ਬੈਕ ਵਿਦ ਏ ਟਵਿੰਕਲ' ਉਸ਼ਿਮਾ ਜ਼ਰਅੰਗੇਜ਼ ਸਾਮਾਂਦਰੀ ਰੇਖੀ' ਪੜ੍ਹਨੀ ਪਵੇਗੀ। ਕੰਵਲਪ੍ਰੀਤ ਜ਼ੋਇਆ ਦੀ ਸਹੇਲੀ ਹੈ ਤੇ ਡੀ. ਏ. ਵੀ. ਕਾਲਜ ਚੰਡੀਗੜ੍ਹ ਵਿਚ ਰਾਜਨੀਤੀ ਦੀ ਪ੍ਰੋਫੈਸਰ ਹੈ। ਵਿਸ਼ਾ ਦਿਲਚਸਪ ਤੇ ਸ਼ੈਲੀ ਮਜ਼ੇਦਾਰ।
ਅੰਤਿਕਾ
[ਜਗਤਾਰ]
ਬਾਜ਼ਾਂ ਨੇ ਅੰਤ ਉੱਡਣਾ ਅੰਬਰ ਤੋਂ ਵੀ ਅਗੇਰੇ
ਪਾਵੇਗਾ ਡੋਰ ਕੋਈ ਕਦ ਤੱਕ ਭਲਾ ਪਰਾਂ ਨੂੰ
ਮੰਜ਼ਿਲ 'ਤੇ ਜੋ ਨਾ ਪਹੁੰਚੇ ਪਰਤੇ ਨਾ ਜੋ ਘਰਾਂ ਨੂੰ
ਰਾਹਾਂ ਨੇ ਖਾ ਲਿਆ ਹੈ ਉਨ੍ਹਾਂ ਮੁਸਾਫ਼ਰਾਂ ਨੂੰ।

sandhugulzar@yahoo.com

ਰਾਜਸਥਾਨ 'ਚ ਕਾਂਗਰਸ ਦੀਆਂ ਟਿਕਟਾਂ ਹਾਸਲ ਕਰਨ ਲਈ ਲੱਗੀ ਹੋੜ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੀ ਦਲਿਤ ਨੇਤਾ ਅਤੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੂੰ ਟਿਕਟਾਂ ਦੀ ਵੰਡ ਲਈ ਗਠਿਤ ਕੀਤੀ ਗਈ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਨਿਯੁਕਤ ਕਰ ਦਿੱਤਾ ਹੈ। ਚਾਰ ਕੌਮੀ ...

ਪੂਰੀ ਖ਼ਬਰ »

ਜਦੋਂ ਭਾਰਤ ਨੇ ਪੈਟਨ ਟੈਂਕਾਂ ਦਾ ਕਬਰਸਤਾਨ ਬਣਾਇਆ

1965 ਦੀ ਜੰਗ 'ਤੇ ਵਿਸ਼ੇਸ਼ 1965 ਦੀ ਜੰਗ ਪਾਕਿਸਤਾਨ ਨੇ ਹਾਜੀ ਪੀਰ ਦਰਾ ਤੋਂ ਛੇੜੀ, ਜੋ ਖੇਮਕਰਨ ਸੈਕਟਰ 'ਚ ਜਾ ਕੇ ਖ਼ਤਮ ਹੋਈ। ਹਾਜੀ ਪੀਰ ਦਰਾ, ਪੱਛਮੀ ਪੀਰ ਪੰਜਾਲ ਰੇਂਜ 'ਤੇ ਹੈ। ਇਹ ਦੱਰਾ ਪੁਣਛ ਅਤੇ ਉੜੀ ਨੂੰ ਜੋੜਦਾ ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਅਧੀਨ ਆਉਂਦਾ ਹੈ। ...

ਪੂਰੀ ਖ਼ਬਰ »

ਅਜੋਕੇ ਵਰਤਾਰਿਆਂ ਨੂੰ ਸਮਝਣ ਲਈ ਵਿਗਿਆਨਕ ਸਮਝ ਦੀ ਲੋੜ

ਗਲੈਲੀਓ ਨੇ ਜਦੋਂ ਸਭ ਤੋਂ ਪਹਿਲਾਂ ਇਹ ਕਿਹਾ ਕਿ ਸੂਰਜ ਧਰਤੀ ਦੇ ਚੱਕਰ ਨਹੀਂ ਕੱਢਦਾ ਬਲਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤਾਂ ਉਸ ਸਮੇਂ ਅਜਿਹਾ ਕਹਿਣ ਵਾਲਾ ਉਹ ਪਹਿਲਾ ਵਿਅਕਤੀ ਸੀ। ਉਸ ਸਮੇਂ ਤੱਕ ਪੂਰੀ ਧਰਤੀ ਦੇ ਲੋਕ ਇਹ ਸਮਝਦੇ ਸਨ ਕਿ ਸੂਰਜ ਧਰਤੀ ਦੇ ਚੱਕਰ ...

ਪੂਰੀ ਖ਼ਬਰ »

ਜੰਗਲ ਦੇ ਰਾਜ ਵੱਲ

ਇਸ ਵਾਰ ਵੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਲੋਕ ਮਨਾਂ ਵਿਚ ਨਿਰਾਸ਼ਾ ਹੀ ਪੈਦਾ ਕੀਤੀ ਹੈ। ਬਿਨਾਂ ਸ਼ੱਕ ਹੇਠਲੀ ਪੱਧਰ 'ਤੇ ਆਮ ਲੋਕਾਂ ਦੀ ਆਪਣੇ ਇਲਾਕੇ ਦੇ ਵਿਕਾਸ ਕੰਮਾਂ ਵਿਚ ਸ਼ਮੂਲੀਅਤ ਹੁੰਦੀ ਸੀ। ਸੰਵਿਧਾਨ ਅਨੁਸਾਰ ਇਹ ਸੰਸਥਾਵਾਂ ਬਣਾਈਆਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX