ਮੇਜਰ ਸਿੰਘ
ਜਲੰਧਰ, 22 ਸਤੰਬਰ-ਜਲੰਧਰ ਜ਼ਿਲ੍ਹੇ ਦੇ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿਚ ਕਾਂਗਰਸ ਨੂੰ ਜ਼ਿਲ੍ਹਾ ਪ੍ਰੀਸ਼ਦ 'ਚ ਹੂੰਝਾ ਫੇਰ ਜਿੱਤ ਹਾਸਲ ਹੋਈ ਹੈ ਅਤੇ 21 ਜ਼ੋਨਾਂ ਵਿਚੋਂ 19 ਜ਼ੋਨਾਂ 'ਚ ਕਾਂਗਰਸੀ ਉਮੀਦਵਾਰ, ਜੇਤੂ ਰਹੇ ਹਨ ਜਦਕਿ ਕੰਦੋਲਾ ਤੇ ਗੰਨਾ ਪਿੰਡ ਜ਼ੋਨ ਤੋਂ ਬਸਪਾ ਦੇ ਉਮੀਦਵਾਰਾਂ ਨੂੰ ਸਫ਼ਲਤਾ ਨਸੀਬ ਹੋਈ ਹੈ | ਜ਼ਿਲ੍ਹੇ ਦੀਆਂ 11 ਬਲਾਕ ਸੰਮਤੀਆਂ ਦੇ 191 ਮੈਂਬਰ ਚੁਣੇ ਜਾਣ ਲਈ ਆਏ ਨਤੀਜੇ ਵਿਚ ਕਾਂਗਰਸ ਨੂੰ 127, ਅਕਾਲੀ ਦਲ ਨੂੰ 31, ਬਸਪਾ ਨੂੰ 11 ਤੇ 22 ਆਜ਼ਾਦ ਉਮੀਦਵਾਰ ਜੇਤੂ ਰਹੇ, ਜਦਕਿ 'ਆਪ' ਦਾ ਇਨ੍ਹਾਂ ਚੋਣਾਂ ਵਿਚ ਕਿਧਰੇ ਖ਼ਾਤਾ ਵੀ ਨਹੀਂ ਖੁੱਲ੍ਹ ਸਕਿਆ | ਕਮਿਊਨਿਸਟ ਪਾਰਟੀਆਂ ਵਲੋਂ ਕੁਝ ਉਮੀਦਵਾਰ ਖੜ੍ਹੇ ਕੀਤੇ ਗਏ ਸਨ, ਪਰ ਉਨ੍ਹਾਂ ਨੂੰ ਵੀ ਸਫ਼ਲਤਾ ਨਹੀਂ ਮਿਲੀ | ਵਿਧਾਨ ਸਭਾ ਚੋਣਾਂ ਵਿਚ 9 ਵਿਚੋਂ 4 ਹਲਕਿਆਂ 'ਚ ਜਿੱਤਣ ਵਾਲੇ ਅਕਾਲੀ ਦਲ ਨੂੰ ਇਸ ਵਾਰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ | ਸਿਰਫ਼ ਆਦਮਪੁਰ ਹਲਕੇ ਦੀ ਸੰਮਤੀ 'ਚ 7 ਮੈਂਬਰ ਜਿੱਤੇ ਹਨ ਤੇ ਇਕ ਅਕਾਲੀ ਹਮਾਇਤੀ ਉਮੀਦਵਾਰ ਜਿੱਤਿਆ ਹੈ | ਇਸ ਤਰ੍ਹਾਂ 16 ਮੈਂਬਰੀ ਸੰਮਤੀ 'ਚ ਕਾਂਗਰਸ ਤੇ ਅਕਾਲੀ ਦਲ ਦੇ 8-8 ਮੈਂਬਰ ਜਿੱਤੇ ਹਨ | ਅਕਾਲੀ ਵਿਧਾਇਕ ਦੀ ਵੋਟ ਨਾਲ ਇੱਥੇ ਸੰਮਤੀ ਚੇਅਰਮੈਨ ਅਕਾਲੀ ਦਲ ਦਾ ਬਣਨ ਦੇ ਆਸਾਰ ਹਨ | ਭੋਗਪੁਰ ਸੰਮਤੀ ਵਿਚ ਕਾਂਗਰਸ ਦੇ 9 ਅਤੇ ਅਕਾਲੀ ਦਲ ਦੇ 6 ਮੈਂਬਰ ਜੇਤੂ ਰਹੇ ਹਨ | ਜਲੰਧਰ ਪੂਰਬੀ ਬਲਾਕ ਮੈਂਬਰਾਂ ਵਿਚੋਂ 5 ਮੈਂਬਰ ਬਸਪਾ ਦੇ ਜੇਤੂ ਰਹੇ ਹਨ, ਇਕ ਅਕਾਲੀ ਤੇ 12 ਕਾਂਗਰਸ ਮੈਂਬਰ ਜੇਤੂ ਰਹੇ ਹਨ | ਜਲੰਧਰ ਪੱਛਮੀ 'ਚ ਕੁਲ 23 ਮੈਂਬਰਾਂ ਵਿਚੋਂ 15 ਕਾਂਗਰਸ ਤੇ 8 ਅਕਾਲੀ ਦਲ ਦੀ ਝੋਲੀ ਪਏ ਹਨ, ਲੋਹੀਆਂ ਖਾਸ 'ਚ ਸਾਰੇ 15 ਮੈਂਬਰ ਕਾਂਗਰਸ ਦੇ ਜਿੱਤੇ ਹਨ, ਜਦਕਿ ਮਹਿਤਪੁਰ 'ਚ ਕਾਂਗਰਸ ਦੇ 12 ਤੇ 3 ਅਕਾਲੀ ਦਲ ਦੇ ਮੈਂਬਰ ਜਿੱਤੇ ਹਨ | ਨੂਰਮਹਿਲ 'ਚ 15 ਮੈਂਬਰਾਂ ਵਿਚੋਂ 9 ਕਾਂਗਰਸ, 2 ਅਕਾਲੀ ਦਲ ਤੇ 4 ਆਜ਼ਾਦ ਉਮੀਦਵਾਰ ਜਿੱਤੇ ਹਨ | ਫਿਲੌਰ ਸੰਮਤੀ ਦੇ 25 ਮੈਂਬਰਾਂ ਵਿਚੋਂ 13 ਕਾਂਗਰਸ, 5 ਅਕਾਲੀ ਦਲ ਤੇ 7 ਬਸਪਾ ਸਮਰਥਕ ਉਮੀਦਵਾਰ ਜਿੱਤੇ ਹਨ | ਸ਼ਾਹਕੋਟ 'ਚ ਸਾਰੇ 15 ਮੈਂਬਰ ਕਾਂਗਰਸ ਦੇ ਜਿੱਤੇ ਹਨ | ਰੁੜਕਾ ਕਲਾਂ ਬਲਾਕ ਦੇ 15 ਮੈਂਬਰਾਂ ਵਿਚੋਂ 12 ਕਾਂਗਰਸ ਤੇ 3 ਅਕਾਲੀ ਦਲ ਨਾਲ ਸਬੰਧਿਤ ਹਨ | ਨਕੋਦਰ 'ਚ 19 ਮੈਂਬਰਾਂ ਵਿਚੋਂ 12 ਕਾਂਗਰਸ, 3 ਅਕਾਲੀ ਦਲ ਤੇ 3 ਬਸਪਾ ਤੇ ਇਕ ਆਜ਼ਾਦ ਜੇਤੂ ਰਿਹਾ ਹੈ |
ਜਲੰਧਰ ਪੱਛਮੀ 'ਚ ਇਸ ਤਰਾਂ ਰਹੇ ਨਤੀਜੇ
ਜਲੰਧਰ, (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜਲੰਧਰ ਪੱਛਮੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਪਰਮਵੀਰ ਸਿੰਘ ਐਸ.ਡੀ.ਐਮ.-2, ਤਹਿਸੀਲਦਾਰ ਮਨੋਹਰ ਲਾਲ ਅਤੇ ਸੁਪਰਡੈਂਟ ਪਰਮਿੰਦਰ ਕੌਰ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ ਵਿਚ ਬਲਾਕ ਸੰਮਤੀ ਦੇ ਸਰਬਸੰਮਤੀ ਨਾਲ ਚੁਣੇ 3 ਉਮੀਦਵਾਰਾਂ ਤੋਂ ਇਲਾਵਾ 20 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਇਆ | ਬਲਾਕ ਸੰਮਤੀ ਲਈ ਜ਼ੋਨ 1 ਐਇਮਾ ਕਾਜੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਨੇ 1688 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਸੁਰਿੰਦਰ ਸਿੰਘ ਨੂੰ 396 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰ. 2 ਕਾਂਗਰਸ ਦੀ ਰਜਨੀ ਬਾਲਾ ਨੇ 1604 ਵੋਟਾਂ ਪ੍ਰਾਪਤ ਕਰਕੇ 318 ਵੋਟਾਂ ਨਾਲ ਆਪਣੇ ਵਿਰੋਧੀ ਅਕਾਲੀ ਦਲ ਦੀ ਊਸ਼ਾ ਰਾਣੀ ਨੂੰ ਹਰਾਇਆ | ਜ਼ੋਨ ਨੰ. 3 ਬੱਲ ਤੋਂ ਅਕਾਲੀ ਦਲ ਦੀ ਲਵਪ੍ਰੀਤ ਕੌਰ ਨੇ 1320 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੀ ਜਸਬੀਰ ਕੌਰ ਨੂੰ 253 ਵੋਟਾਂ ਨਾਲ ਹਰਾਇਆ | ਜ਼ੋਨ. ਨੰ. 4 ਮੌਖੇ ਤੋਂ ਈਸ਼ਵਰ ਚੰਦਰ ਨੇ 1381 ਵੋਟਾਂ ਪ੍ਰਾਪਤ ਕਰਕੇ 22 ਵੋਟਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਗਿਆਨ ਚੰਦ ਨੂੰ ਹਰਾਇਆ | ਜ਼ੋਨ. ਨੰ. 5 ਰੰਧਾਵਾ ਮਸੰਦਾਂ ਤੋਂ ਕਾਂਗਰਸ ਦੀ ਦੀਪਤੀ ਨੇ ਅਕਾਲੀ ਦਲ ਦੀ ਨਵਪ੍ਰੀਤ ਸੁਰੀਲਾ ਨੂੰ 502 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ. ਨੰ. 6 ਆਲਮਪੁਰ ਬੱਕਾ ਤੋਂ ਅਕਾਲੀ ਦਲ ਦੇ ਸਰਬਜੀਤ ਸਿੰਘ 1299 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਸਤਪਾਲ ਨੂੰ 67 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜੋ.ਨੰ. 7 ਔਰਤਾਂ ਲਈ ਅੰਬਗੜ੍ਹ ਤੋਂ ਅਕਾਲੀ ਦਲ ਦੀ ਬਲਜੀਤ ਕੌਰ ਨੇ 1025 ਵੋਟਾਂ ਹਾਸਲ ਕਰਕੇ ਕਾਂਗਰਸ ਦੀ ਜਗਦੀਸ਼ ਕੌਰ ਨੂੰ 42 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ. ਨੰ. 8 ਬਾਖੂ ਨੰਗਲ ਤੋਂ ਅਕਾਲੀ ਦਲ ਦੇ ਬਲਵਿੰਦਰ ਸਿੰਘ ਨੇ ਆਪਣੇ ਵਿਰੋਧੀ ਕਾਂਗਰਸ ਦੇ ਕਸ਼ਮੀਰੀ ਲਾਲ ਨੂੰ 398 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰ. 9 ਔਰਤਾਂ ਕਾਂਗਰਸ ਦੀ ਨਿਰਮਲਾ ਨੇ 1104 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਕੁਲਵਿੰਦਰ ਕੌਰ ਤੋਂ 251 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ | ਜ਼ੋਨ. ਨੰ. 10 ਬ੍ਰਹਮਪੁਰ ਤੋਂ ਕਾਂਗਰਸ ਦੇ ਕਿੰਦਰਜੀਤ ਸਿੰਘ ਤੂਰ 238 ਵੋਟਾਂ ਨਾਲ ਪ੍ਰਾਪਤ ਕਰਕੇ ਅਕਾਲੀ ਦਲ ਦੇ ਪਰਮਜੀਤ ਸਿੰਘ ਤੋਂ ਜੇਤੂ ਰਹੇ | ਜ਼ੋਨ ਨੰ: 11 ਬਿਸਰਾਮਪੁਰ ਤੋਂ ਅਕਾਲੀ ਦਲ ਦੀ ਬਲਜੀਤ ਕੌਰ 1174 ਵੋਟਾਂ ਹਾਸਲ ਕਰਕੇ ਕਾਂਗਰਸ ਦੀ ਸੁਮਨ ਤੋਂ 239 ਵੋਟਾਂ ਨਾਲ ਜੇਤੂ ਰਹੀ | ਜ਼ੋਨ ਨੰ. 12 ਈਸਪੁਰ ਤੋਂ ਕਾਂਗਰਸ ਦੀ ਨੀਲਮ ਕੁਮਾਰੀ 1302 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਅਮਰਦੀਪ ਕੌਰ ਤੋਂ 503 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ | ਜ਼ੋਨ ਨੰ. 13 ਬਸਤੀ ਇਬਰਾਹੀਮ ਖ਼ਾਨ ਤੋਂ ਅਕਾਲੀ ਦਲ ਦੇ ਕੇਵਲ ਸਿੰਘ 1242 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਤਰਲੋਕ ਸਿੰਘ ਮੰਡ ਤੋਂ 200 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਜ਼ੋਨ ਨੰ. 16 ਸੰਮੀਪੁਰ ਤੋਂ ਕਾਂਗਰਸ ਦੇ ਅਬਿਨਾਸ਼ ਕੁਮਾਰ 1553 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੇ ਨਛੱਤਰ ਪਾਲ ਅਹੀਰ ਤੋਂ 370 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਜ਼ੋਨ. ਨੰ. 18 ਧਾਲੀਵਾਲ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ 1262 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਸਤਨਾਮ ਸਿੰਘ ਤੋਂ 171 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਜ਼ੋਨ ਨੰ. 19 ਕੁਰਾਲੀ ਤੋਂ ਕਾਂਗਰਸ ਦੀ ਕਵਿਤਾ 1774 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 590 ਨਾਲ ਹਰਾ ਕੇ ਜੇਤੂ ਰਹੇ | ਜ਼ੋਨ ਨੰ. 20 ਗੋਨਾ ਚੱਕ ਤੋਂ ਅਕਾਲੀ ਦਲ ਦੀ ਹਰਵਿੰਦਰ ਕੌਰ 1359 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੀ ਬਲਦੀਸ਼ ਕੌਰ ਤੋਂ 214 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਜ਼ੋਨ ਨੰ. 21 ਸਰਾਏ ਖ਼ਾਸ ਤੋਂ ਕਾਂਗਰਸ ਦੀ ਰਵੀਨਾ 779 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਬਲਵਿੰਦਰ ਕੌਰ ਤੋਂ 234 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ | ਜ਼ੋਨ ਨੰ. 22 ਵਿਧੀਪੁਰ ਤੋਂ ਕਾਂਗਰਸ ਦੇ ਪਿਆਰਾ ਲਾਲ 1069 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਮੱਖਣ ਸਿੰਘ ਤੋਂ 359 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਜ਼ੋਨ ਨੰ. 23 ਵਰਿਆਣਾ ਤੋਂ ਕਾਂਗਰਸ ਦੇ ਅਵਤਾਰ ਸਿੰਘ 693 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਤੇਜ ਰਾਮ ਤੋਂ 150 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ |
ਮਕਸੂਦਾਂ, 22 ਸਤੰਬਰ (ਲਖਵਿੰਦਰ ਪਾਠਕ)-ਵਿਸ਼ਵ ਪ੍ਰਸਿੱਧ ਸੋਢਲ ਮੇਲਾ ਜਿਸ 'ਚ ਦੋ ਦਿਨ ਤੋਂ ਪਹਿਲਾ ਹੀ ਲੋਕ ਧੂਮ-ਧੜਾਕੇ ਨਾਲ ਮੱਥਾ ਟੇਕਣ ਲਈ ਪੁੱਜਣਾ ਸ਼ੁਰੂ ਹੋ ਚੁੱਕੇ ਸਨ ਅਤੇ ਮੰਨਿਆ ਜਾ ਰਿਹਾ ਸੀ ਅੱਜ ਭਾਰੀ ਸ਼ਰਧਾਲੂਆਂ ਦੀ ਭਾਰੀ ਭੀੜ ਹੋਵੇਗੀ, ਪਰ ਪੂਰਾ ਦਿਨ ...
ਮਕਸੂਦਾਂ, 22 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਕਾਲੀਆ ਕਾਲੋਨੀ 'ਚ ਆਪਣੇ ਕੁੱਤੇ ਦੇ ਨਾਲ ਸੈਰ ਕਰ ਰਹੇ ਮਿੱਤਲ ਦੱਤਾ ਪੁੱਤਰ ਹਰੀ ਪਾਲ ਦੱਤਾ ਵਾਸੀ ਕਾਲੀਆ ਕਾਲੋਨੀ ਨੂੰ ਨਹਿਰ ਵਾਲੇ ਪਾਸੇ ਖਾਲੀ ਪਲਾਟ 'ਚ ਝਾੜੀਆਂ 'ਚੋਂ ਇਕ ਬੱਚੇ ਦੇ ਰੋਣ ਦੀ ਆਵਾਜ਼ ...
ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ) - ਬੀ.ਐੱਮ.ਸੀ. ਚੌਕ ਨੇੜੇ ਇਕ ਅਦਾਰੇ 'ਚ ਆਪਣੇ ਨਿੱਜੀ ਕੰਮ ਆਏ ਸੀ.ਆਈ.ਡੀ. ਮੁਲਾਜ਼ਮ ਦਾ ਮੋਟਰਸਾਈਕਲ ਕਿਸੇ ਨੇ ਚੋਰੀ ਕਰ ਲਿਆ | ਚੋਰੀ ਦੀ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ | ਮਨਜਿੰਦਰ ਸਿੰਘ ਪੁੱਤਰ ...
ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ)- ਬੱਸ ਅੱਡੇ ਤੋਂ ਮਾਡਲ ਹਾਊਸ ਲਈ ਆਟੋ ਕਰਕੇ ਜਾ ਰਹੇ ਇਕ ਬਜ਼ੁਰਗ ਜੋੜੇ ਨੂੰ ਆਟੋ ਚਾਲਕ ਅਤੇ ਉਸ ਦੇ ਸਾਥੀ ਨੇ ਪਹਿਲਾਂ ਕੁੱਟਿਆ ਅਤੇ ਫਿਰ ਉਨ੍ਹਾਂ ਕੋਲੋਂ 2 ਹਜ਼ਾਰ ਰੁਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ | ਆਟੋ ਚਾਲਕ ਨੂੰ ਬੱਸ ਅੱਡਾ ...
ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਕੋਟ ਰਾਮਦਾਸ ਨਾਲ ਲੱਗਦੇ ਮੁਹੱਲਾ ਪੰਜਾਬ ਐਵੇਨਿਊ ਵਿਖੇ ਬੀਤੇ ਕੱਲ੍ਹ ਖੇਡਦੇ ਸਮੇਂ ਹਾਈਵੋਲਟੇਜ਼ ਤਾਰਾਂ ਨਾਲ ਲਟਕਦੀ ਚਾਈਨਾਂ ਡੋਰ ਦੀ ਲਪੇਟ 'ਚ ਆਏ ਇਕ 6 ਸਾਲਾ ਬੱਚੇ ਦੀ ਅੱਜ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ...
ਜਲੰਧਰ, 22 ਸਤੰਬਰ (ਐੱਮ.ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 75 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ 3 ਹੋਰ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ | ਗਿ੍ਫ਼ਤਾਰ ਵਿਅਕਤੀ ਦੀ ਪਹਿਚਾਣ ਮੋਹਿਤ ਕੁਮਾਰ ...
ਲੋਹੀਆਂ ਖਾਸ, 22 ਸਤੰਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਜ਼ੋਨ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਦਲਜੀਤ ਸਿੰਘ ਗੱਟੀ ਨੇ ਅਕਾਲੀ ਉਮੀਦਵਾਰ ਕਮਲਦੀਪ ਸਿੰਘ ਨੂੰ 7784 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ, ਜਦਕਿ ...
ਮੱਲੀਆ ਕਲਾਂ, 22 ਸਤੰਬਰ (ਮਨਜੀਤ ਮਾਨ)-ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਜੈ ਜਗਦੰਬੇ ਸੇਵਾ ਸੰਮਤੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 24ਵਾਂ ਸਾਲਾਨਾ ਜਾਗਰਣ ਸ਼ਿਵ ਮੰਦਿਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਜਾਗਰਣ ਤੋਂ ਪਹਿਲਾਂ ਪਵਿੱਤਰ ਜੋਤਾਂ ...
ਮਲਸੀਆਂ, 22 ਸਤੰਬਰ (ਸੁਖਦੀਪ ਸਿੰਘ)- ਬਹੁਤ ਹੀ ਘੱਟ ਤਨਖਾਹਾਂ ਲੈ ਰਹੇ ਸੂਬੇ ਦੇ ਕੱਚੇ ਮੁਲਾਜ਼ਮ 23 ਸਤੰਬਰ ਨੂੰ ਆਪਣੇ-ਆਪਣੇ ਬੱਚੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਓ.ਪੀ. ਸੋਨੀ ਅਤੇ ਵਿਜੇਇੰਦਰ ਸਿੰਗਲਾ ਦੇ ਘਰ ਛੱਡਣ ਜਾਣਗੇ | ਇਸ ਸਬੰਧੀ ਠੇਕਾ ਮੁਲਾਜ਼ਮ ਐਕਸ਼ਨ ...
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਜ਼ਿਲ੍ਹੇ 'ਚ ਪੈਂਦੇ 21 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚੋਂ ਕੁਝ ਜ਼ੋਨ ਅਜਿਹੇ ਸਨ, ਜਿਨ੍ਹਾਂ 'ਤੇ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਆਮ ਲੋਕਾਂ ਦੀਆਂ ਨਜ਼ਰਾਂ ਵੀ ਲੱਗੀਆਂ ਹੋਈਆਂ ਸਨ ਤੇ ਇਨ੍ਹਾਂ ਜ਼ੋਨਾਂ 'ਚ ਸ਼੍ਰੋਮਣੀ ਅਕਾਲੀ ...
ਜਲੰਧਰ, 22 ਸਤੰਬਰ (ਮੇਜਰ ਸਿੰਘ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਂਗਰਸੀ ਆਗੂ ਸ: ਦਲਜੀਤ ਸਿੰਘ ਸਹੋਤਾ ਨੇ ਰਾਜ ਅੰਦਰ ਕਾਂਗਰਸ ਦੀ ਵੱਡੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ...
ਕਪੂਰਥਲਾ, 22 ਸਤੰਬਰ (ਅ.ਬ.)- ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਾਡ ਟੈਕਨੋਲੋਜੀ ਨੇ ਪੀ.ਸੀ.ਬੀ.ਟੀ. ਕੈਂਪਸ ਦੇ ਵਿਚ ਲੇਖ ਲਿਖਣ ਦੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ | ਇਹ ਮੁਕਾਬਲਾ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਾ ਲਈ ਕਰਵਾਇਆ ਗਿਆ ਸੀ ਅਤੇ ਵਿਦਿਆਰਥੀਆਾ ...
ਜਲੰਧਰ, 22 ਸਤੰਬਰ (ਮੇਜਰ ਸਿੰਘ)-ਰਾਜ ਅੰਦਰ ਹੋਈ ਪੰਚਾਇਤੀ ਅਦਾਰਿਆਂ ਦੀ ਚੋਣ ਵਿਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦੇ ਹੱਕਦਾਰ ਕਰਾਰ ਦਿੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ...
ਜਲੰਧਰ, 22 ਸਤੰਬਰ (ਮੇਜਰ ਸਿੰਘ)-ਸਿਟੀਜ਼ਨ ਅਰਬਨ ਸਹਿਕਾਰੀ ਬੈਂਕ ਜਲੰਧਰ ਦੇ ਸਾਲਾਨਾ ਸਮਾਗਮ ਵਿਚ ਲਾਭ ਅੰਸ਼ ਵੰਡ ਸਮਾਗਮ 'ਚ ਸ਼ਾਮਿਲ ਹੋਏ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਬੈਂਕ ਵਲੋਂ ਕੀਤੀ ਗਈ ਤਰੱਕੀ ਤੇ ਦਿੱਤੀਆਂ ਜਾ ਰਹੀਆਂ ...
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਪਤਾਰਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਦੇ ਸਪੁੱਤਰ ਮਹਿਤਾਬ ਸਿੰਘ ਲਾਲੀ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਸਮੂਹ ਲਾਲੀ ਪਰਿਵਾਰ ਨੂੰ ...
ਜਲੰਧਰ, 22 ਸਤੰਬਰ (ਅ.ਬ.)- ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ 24 ਅਕਤੂਬਰ ਨੂੰ ਪੂਰੇ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ, ਇਸੇ ਸਬੰਧੀ ਸਿਟੀ ਵਾਲਮੀਕਿ ਸਭਾ ਵਲੋਂ ਸਥਾਨਕ ਸਰਕਟ ਹਾਊਸ 'ਚ ਸਭਾ ਦੇ ਪ੍ਰਧਾਨ ਅੰਮਿ੍ਤ ਖੋਸਲਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ, ਜਿਸ 'ਚ ਸਭਾ ਦੇ ...
ਜਲੰਧਰ, 22 ਸਤੰਬਰ (ਅ. ਬ.)-ਅਮਰੀਕਾ/ਕੈਨੇਡਾ ਦੇ ਸਭ ਤੋਂ ਵੱਧ ਵੀਜ਼ਾ ਲਗਵਾ ਚੁੱਕੀ ਕੰਪਨੀ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਕੰਪਨੀ ਦੇ ਵੀਜ਼ਾ ਐਕਸਪਰਟ ਨਾਲ ਜਲੰਧਰ ਸ਼ਹਿਰ 'ਚ ਈਜ਼ੀ ਵੀਜ਼ਾ ਜਲੰਧਰ ਦਫ਼ਤਰ ਪਹੁੰਚ ਚੁੱਕੇ ਹਨ, ਜੋ ਕਿ ਸਾਹਮਣੇ ਹੋਟਲ ਪ੍ਰੈਜ਼ੀਡੈਂਟ ...
ਭੋਗਪੁਰ, 22 ਸੰਤਬਰ (ਕਮਲਜੀਤ ਸਿੰਘ ਡੱਲੀ)- ਭੋਗਪੁਰ ਬਲਾਕ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਜ਼ੋਨਾਂ 'ਚ ਕਾਂਗਰਸ ਵੱਡੇ ਫਰਕ ਨਾਲ ਜੇਤੂ ਰਹੀ | ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ 9 ਸੀਟਾਂ 'ਤੇ ਕਾਂਗਰਸ, 5 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਤੇ 1 ਆਜ਼ਾਦ ਉਮੀਦਵਾਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX