ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ ਰੱਖਣ ਦਾ ਮਤਾ ਪਾਸ ਹੋਵੇ-ਰਾਹੁਲ
. . .  1 day ago
ਨਵੀਂ ਦਿੱਲੀ, 9 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਅਤੇ ਕਾਂਗਰਸ-ਗਠਜੋੜ ਸਰਕਾਰਾਂ ਨੂੰ ਚਿੱਠੀ ਲਿਖ ਕੇ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ...
ਅਫ਼ਗ਼ਾਨਿਸਤਾਨ 'ਚ 14 ਅੱਤਵਾਦੀ ਢੇਰ
. . .  1 day ago
ਕਾਬੂਲ, 9 ਦਸੰਬਰ- ਅਫ਼ਗ਼ਾਨਿਸਤਾਨ 'ਚ ਪੂਰਬੀ ਸੂਬੇ ਗਜਨੀ ਦੇ ਦਹਿਯਾਕ ਜ਼ਿਲ੍ਹੇ 'ਚ ਤਾਲਿਬਾਨ ਅੱਤਵਾਦੀਆਂ ਦੇ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ 'ਚ ਘੱਟੋ ਘੱਟ 14 ਅੱਤਵਾਦੀ ਮਾਰੇ ਗਏ ਜਦਕਿ 15 ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ.....
ਤੇਲੰਗਾਨਾ ਚੋਣਾਂ : ਸਾਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ- ਟੀ.ਆਰ.ਐਸ
. . .  1 day ago
ਹੈਦਰਾਬਾਦ, 9 ਦਸੰਬਰ- ਟੀ.ਆਰ.ਐਸ ਦੇ ਬੁਲਾਰੇ ਭਾਨੂ ਪ੍ਰਸਾਦ ਨੇ ਤੇਲੰਗਾਨਾ ਚੋਣਾਂ 'ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਉਹ ਆਪਣੇ ਦਮ 'ਤੇ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ .....
ਬੋਲੀਵੀਆ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 17 ਲੋਕਾਂ ਦੀ ਮੌਤ
. . .  1 day ago
ਲਾ ਪਾਜ਼, 9 ਦਸੰਬਰ- ਬੋਲੀਵੀਆ 'ਚ ਦੋ ਮਿੰਨੀ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਲਾ ਪਾਜ਼ ਅਤੇ ਅਚਾਨਕੀ ਕਸਬੇ ਨੂੰ ਜੋੜਨ ਵਾਲੇ ਹਾਈਵੇਅ 'ਤੇ...
ਵਿਜੈ ਮਾਲਿਆ ਦੀ ਸਪੁਰਦਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਲਈ ਹੋਈ ਰਵਾਨਾ, ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਨਵੀ ਦਿੱਲੀ, 9 ਦਸੰਬਰ- ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ਦੀ ਲੰਡਨ ਕੋਰਟ 'ਚ ਚੱਲ ਰਹੀ ਸੁਣਵਾਈ 'ਚ ਸ਼ਾਮਲ ਹੋਣ ਦੇ ਲਈ ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਬ੍ਰਿਟੇਨ .....
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
. . .  1 day ago
ਸਬਰੀਮਾਲਾ ਮੰਦਰ ਮੁੱਦਾ : ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  1 day ago
ਸੁਰੱਖਿਆ ਕਾਰਨਾਂ ਕਰ ਕੇ ਅੱਜ ਵੀ ਨਹੀਂ ਹੋਏ ਨਿਰੰਕਾਰੀ ਭਵਨਾਂ ਵਿਖੇ ਸਤਿਸੰਗ
. . .  1 day ago
ਐਮ.ਕੇ. ਸਟਾਲਿਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ, 3 ਜ਼ਖਮੀ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ 104/4
. . .  1 day ago
ਸੰਗਰੂਰ 'ਚ ਰਾਮ ਭਗਤਾਂ ਦੀ ਵਿਸ਼ਾਲ ਧਰਮ ਸਭਾ ਸ਼ੁਰੂ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : 45 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/4
. . .  1 day ago
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਕਈ ਸਿਤਾਰੇ
. . .  1 day ago
ਬਾਦਲ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਅੱਜ ਵੀ ਜੋੜੇ ਝਾੜਨ ਤੇ ਬਰਤਨ ਸਾਫ਼ ਕਰਨ ਦੀ ਸੇਵਾ ਜਾਰੀ
. . .  1 day ago
ਸ੍ਰੀਨਗਰ 'ਚ ਮੁੱਠਭੇੜ ਜਾਰੀ, ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ
. . .  1 day ago
ਦੋ ਕਾਰਾਂ ਦੇ ਆਪਸ 'ਚ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਦੂਜੀ ਪਾਰੀ 'ਚ ਭਾਰਤ 307 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਆਸਾਮ ਪੰਚਾਇਤ ਚੋਣਾਂ : ਦੂਜੇ ਪੜਾਅ ਲਈ ਵੋਟਿੰਗ ਜਾਰੀ
. . .  1 day ago
ਦਰਦਨਾਕ ਹਾਦਸਾ, ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 11 ਲੋਕਾਂ ਦੀ ਮੌਤ
. . .  1 day ago
ਅੱਜ ਦਾ ਵਿਚਾਰ
. . .  1 day ago
ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਜਿੱਤਿਆ ਖ਼ਿਤਾਬ
. . .  2 days ago
ਇਸਲਾਮ ਵਾਲਾ ਦਾ ਲਾਂਸ ਨਾਇਕ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਨੇ ਭਾਰਤ ਖਿਲਾਫ ਕੀਤਾ ਗੋਲ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖਤ ਮੁਕਾਬਲਾ ਜਾਰੀ
. . .  2 days ago
ਹਾਕੀ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ, ਗੋਲ ਕਰਨ ਦੇ ਗੁਆਏ ਕਈ ਮੌਕੇ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਵਲੋਂ ਦਿੱਤਾ ਜਾ ਰਿਹੈ ਸਖਤ ਮੁਕਾਬਲਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵੱਲੋਂ ਹਮਲਾਵਰ ਖੇਡ ਜਾਰੀ, ਪਰੰਤੂ ਦੂਸਰਾ ਗੋਲ ਕਰਨ ਲਈ ਕਰਨਾ ਪੈ ਰਿਹੈ ਸੰਘਰਸ਼
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਖੇਡੀ ਜਾ ਰਹੀ ਹੈ ਹਮਲਾਵਰ ਖੇਡ
. . .  2 days ago
ਹਾਕੀ ਵਿਸ਼ਵ ਕੱਪ 2018 : ਪਹਿਲੇ ਕੁਆਟਰ ਦੇ ਖਤਮ ਹੋਣ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ
. . .  2 days ago
ਭਾਰਤ ਨੇ ਤੀਸਰੇ ਪੈਨਲਟੀ ਕਾਰਨਰ ਦਾ ਗੁਆਇਆ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਕੈਨੇਡਾ ਖਿਲਾਫ ਪਹਿਲਾ ਗੋਲ, ਦੂਸਰੇ ਪੈਨਲਟੀ ਕਾਰਨਰ ਦਾ ਉਠਾਇਆ ਲਾਭ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖ਼ਤ ਮੁਕਾਬਲਾ, ਭਾਰਤ ਨੇ ਗੁਆਇਆ ਪੈਨਲਟੀ ਕਾਰਨਰ ਦਾ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਮੈਚ ਸ਼ੁਰੂ
. . .  2 days ago
ਮੋਦੀ ਸਰਕਾਰ ਦਾ ਜਲਦ ਹੋਵੇਗਾ ਸਿਆਸੀ ਖਾਤਮਾ- ਬੀਬੀ ਭੱਠਲ
. . .  2 days ago
ਬਾਦਲ ਪਰਿਵਾਰ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ-ਡਾ: ਅਜਨਾਲਾ, ਬੋਨੀ ਅਜਨਾਲਾ
. . .  2 days ago
ਸ਼ਰੀਫ਼ ਤੋਂ ਬਾਅਦ ਇਮਰਾਨ ਖਾਨ ਨੇ ਵੀ ਕੀਤਾ ਕਬੂਲ- ਮੁੰਬਈ ਹਮਲੇ 'ਚ ਸੀ ਪਾਕਿ ਅੱਤਵਾਦੀਆਂ ਦਾ ਹੱਥ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਮਾਨਸਾ

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਮਾਨਸਾ ਜ਼ਿਲ੍ਹੇ 'ਚ ਕਾਂਗਰਸ ਪਾਰਟੀ ਦੀ ਹੂੰਝਾ ਫੇਰ ਜਿੱਤ

ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 22 ਸਤੰਬਰ-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਮਾਨਸਾ ਜ਼ਿਲ੍ਹੇ ਵਿਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ | ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ 11 ਹਲਕਿਆਂ 'ਤੇ ਕਾਂਗਰਸ ਨੇ ਕਬਜ਼ਾ ਜਮਾਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਖੱਬੀਆਂ ਪਾਰਟੀਆਂ ਆਪਣਾ ਖਾਤਾ ਨਹੀਂ ਖੋਲ੍ਹ ਸਕੀਆਂ | ਇਸੇ ਤਰ੍ਹਾਂ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 89 ਜ਼ੋਨਾਂ ਵਿਚੋਂ ਸਿਰਫ਼ 13 ਜ਼ੋਨਾਂ 'ਤੇ ਹੀ ਜਿੱਤ ਹਾਸਲ ਹੋ ਸਕੀ | ਕਾਂਗਰਸ ਪਾਰਟੀ ਨੇ 69 ਹਲਕਿਆਂ 'ਤੇ ਜਿੱਤ ਹਾਸਲ ਕੀਤੀ ਹੈ | 'ਆਪ' ਦੇ 3 ਅਤੇ ਆਜ਼ਾਦ ਉਮੀਦਵਾਰ 4 ਜੇਤੂ ਰਹੇ ਹਨ | ਆਜ਼ਾਦ ਉਮੀਦਵਾਰਾਂ 'ਚ ਤਾਮਕੋਟ ਜ਼ੋਨ ਤੋਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ 1 ਉਮੀਦਵਾਰ ਵੀ ਹੈ | ਮਾਨਸਾ ਪੰਚਾਇਤ ਸੰਮਤੀ ਵਿਚ 19 ਜ਼ੋਨਾਂ ਵਿਚ ਕਾਂਗਰਸ ਨੇ 16 'ਤੇ ਜਿੱਤ ਪ੍ਰਾਪਤ ਕੀਤੀ ਹੈ | ਅਕਾਲੀ ਦਲ ਨੇ ਸਿਰਫ਼ ਦੂਲੋਵਾਲ ਸੀਟ ਹੀ ਆਪਣੇ ਨਾਂਅ ਕੀਤੀ ਹੈ ਜਦਕਿ ਬਾਕੀ ਜ਼ੋਨਾਂ 'ਤੇ ਹਾਰ ਦਾ ਮੂੰਹ ਵੇਖਣਾ ਪਿਆ ਹੈ | 'ਆਪ' ਇਕ ਵੀ ਸੀਟ ਹਾਸਲ ਨਹੀਂ ਕਰ ਸਕੀ ਜਦਕਿ 2 ਜ਼ੋਨਾਂ ਨੰਗਲ ਕਲਾਂ ਅਤੇ ਤਾਮਕੋਟ 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈ ਹੈ | ਇਸੇ ਤਰ੍ਹਾਂ ਭੀਖੀ ਬਲਾਕ ਦੇ 15 ਜ਼ੋਨਾਂ ਵਿਚੋਂ 11 'ਤੇ ਕਾਂਗਰਸ ਕਾਬਜ਼ ਹੋ ਗਈ ਜਦਕਿ 'ਆਪ' ਨੇ ਹੀਰੋਂ ਕਲਾਂ ਤੇ ਧਲੇਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੌਜੋ ਖੁਰਦ 'ਤੇ ਜਿੱਤ ਹਾਸਲ ਕੀਤੀ ਅਤੇ 1 ਆਜ਼ਾਦ ਜੇਤੂ ਰਿਹਾ | ਸਰਦੂਲਗੜ੍ਹ ਬਲਾਕ ਦੇ 15 ਜ਼ੋਨਾਂ ਵਿਚੋਂ ਅਕਾਲੀ ਦਲ 2 ਜ਼ੋਨਾਂ ਭੂੰਦੜ ਤੇ ਖੈਰਾ ਕਲਾਂ 'ਤੇ ਹੀ ਜਿੱਤ ਪ੍ਰਾਪਤ ਕਰ ਸਕਿਆ, ਬਾਕੀ 13 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ | ਇੱਥੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਖਾਤਾ ਖੋਲ੍ਹਣ 'ਚ ਨਾਕਾਮ ਰਹੀਆਂ | ਝੁਨੀਰ ਬਲਾਕ ਦੇ 15 ਜ਼ੋਨਾਂ ਵਿਚੋਂ ਕਾਂਗਰਸ ਨੇ 14 'ਤੇ ਜਿੱਤ ਦਰਜ ਕੀਤੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 1 ਜ਼ੋਨ ਟਾਂਡੀਆਂ ਜਿੱਤ ਕੇ ਸਬਰ ਕਰਨਾ ਪਿਆ | ਇੱਥੇ 'ਆਪ' ਤੇ ਹੋਰ ਪਾਰਟੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ | ਬੁਢਲਾਡਾ ਦੇ 25 ਜ਼ੋਨਾਂ ਵਿਚੋਂ 15 'ਤੇ ਕਾਂਗਰਸ ਕਾਬਜ਼ ਜਦਕਿ 8 'ਤੇ ਸ਼੍ਰੋਮਣੀ ਅਕਾਲੀ ਦਲ ਅਤੇ 1-1 ਸੀਟ 'ਤੇ 'ਆਪ' ਤੇ ਆਜ਼ਾਦ ਉਮੀਦਵਾਰ ਜੇਤੂ ਰਹੇ |
ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਕਾਂਗਰਸੀ ਉਮੀਦਵਾਰ ਜਿੱਤ ਦੀਆਂ ਪੌੜੀਆਂ ਚੜ੍ਹੇ
ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ 11 ਜ਼ੋਨਾਂ ਤੋਂ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮ ਸਿੰਘ ਮੋਫ਼ਰ ਨੇ ਅੱਕਾਂਵਾਲੀ ਜ਼ੋਨ ਤੋਂ ਅਕਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ ਨੂੰ ਕਰਾਰੀ ਹਾਰ ਦਿੱਤੀ ਹੈ | ਅਕਲੀਆ ਜ਼ੋਨ ਤੋਂ ਸਾਬਕਾ ਮੰਤਰੀ ਸਵ: ਸ਼ੇਰ ਸਿੰਘ ਗਾਗੋਵਾਲ ਦੇ ਪੋਤਰੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਯੂਥ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਨਿੱਕਾ ਨੂੰ ਹਰਾਇਆ ਹੈ | ਭੈਣੀਬਾਘਾ ਜ਼ੋਨ ਤੋਂ ਸਾਬਕਾ ਮੰਤਰੀ ਸਵ: ਬਲਦੇਵ ਸਿੰਘ ਖਿਆਲਾ ਦੇ ਪੋਤਰੇ ਬੱਬਲਜੀਤ ਸਿੰਘ ਖਿਆਲਾ ਨੇ ਯੂਥ ਅਕਾਲੀ ਆਗੂ ਨਿਰਵੈਰ ਸਿੰਘ ਬੁਰਜ ਹਰੀ ਨੂੰ ਹਾਰ ਦਿੱਤੀ | ਰਾਏਪੁਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਵ: ਹਾਕਮ ਸਿੰਘ ਮੀਆਂ ਦੀ ਪੋਤਰੀ ਜਸਪਿੰਦਰ ਕੌਰ ਮੀਆਂ ਨੇ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਬਣਾਂਵਾਲੀ ਨੂੰ ਹਰਾ ਕੇ ਜਿੱਤ ਦਾ ਮੂੰਹ ਚੁੰਮਿਆ ਹੈ | ਝੁਨੀਰ ਜ਼ੋਨ ਤੋਂ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਢਿੱਲੋਂ ਵੀ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਮੇਵਾ ਸਿੰਘ ਜਗਤਗੜ੍ਹ ਬਾਂਦਰਾਂ ਨੂੰ ਹਰਾ ਕੇ ਜੇਤੂ ਰਹੇ ਹਨ | ਦਲੇਲ ਸਿੰਘ ਵਾਲਾ ਅਨੁਸੂਚਿਤ ਜਾਤੀ ਰਾਖਵਾਂ ਜ਼ੋਨ ਤੋਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਆਗੂ ਸ਼ਿੰਦਰਪਾਲ ਸਿੰਘ ਚਕੇਰੀਆਂ ਨੇ ਅਕਾਲੀ ਦਲ ਦੇ ਭੁਪਿੰਦਰ ਸਿੰਘ ਢੈਪਈ ਨੂੰ ਹਰਾਇਆ | ਝੰਡਾ ਕਲਾਂ ਜ਼ੋਨ ਤੋਂ ਮਨਪ੍ਰੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਾਜ ਰਾਣੀ ਨੂੰ ਹਰਾ ਕੇ ਆਪਣਾ ਨਾਂਅ ਜੇਤੂਆਂ 'ਚ ਦਰਜ ਕਰਵਾਇਆ | ਜ਼ੋਨ ਕੁੱਲਰੀਆਂ ਤੋਂ ਪਰਮਜੀਤ ਕੌਰ ਨੇ ਅਕਾਲੀ ਦਲ ਦੀ ਸਰਬਜੀਤ ਕੌਰ ਨੂੰ ਹਾਰ ਦਿੱਤੀ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੋੜਾਵਾਲ ਤੋਂ ਕਾਂਗਰਸ ਦੀ ਪ੍ਰੋ: ਗੁਰਪ੍ਰੀਤ ਕੌਰ ਨੇ ਅਕਾਲੀ ਦਲ ਦੀ ਨਿਰਮਲਾ ਦੇਵੀ, ਜ਼ੋਨ ਨੰਗਲ ਕਲਾਂ ਤੋਂ ਗੁਰਜੀਤ ਕੌਰ ਨੇ ਅਕਾਲੀ ਦਲ ਦੀ ਅਮਰਜੀਤ ਕੌਰ ਗੇਹਲੇ ਅਤੇ ਜ਼ੋਨ ਬੱਛੋਆਣਾ ਤੋਂ ਗਗਨਦੀਪ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੁਰਦੇਵ ਕੌਰ ਨੂੰ ਹਰਾਇਆ |
ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਦੀ ਉਮੀਦਵਾਰ ਮਨਪ੍ਰੀਤ ਕੌਰ ਜੇਤੂ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ/ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ- ਜ਼ਿਲ੍ਹਾ ਪ੍ਰੀਸ਼ਦ ਜ਼ੋਨ ਝੰਡਾ ਕਲਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਮੀਰਪੁਰ ਖ਼ੁਰਦ ਨੇ 3535 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਲਈ | ਦੱਸਣਯੋਗ ਹੈ ਕਿ 24 ਪਿੰਡਾਂ ਦੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਝੰਡਾ ਕਲਾਂ ਦੇ 24 ਪਿੰਡਾਂ ਵਿਚ ਪਈਆਂ ਵੋਟਾਂ ਦੌਰਾਨ ਅੱਜ ਕਾਂਗਰਸੀ ਉਮੀਦਵਾਰ ਮਨਪ੍ਰੀਤ ਕੌਰ ਨੂੰ 11886 ਵੋਟਾਂ ਮਿਲੀਆਂ | ਜਦੋਂ ਕਿ ਅਕਾਲੀ ਦਲ ਦੀ ਉਮੀਦਵਾਰ ਬੀਬੀ ਰਾਜ ਰਾਣੀ ਪਤਨੀ ਪ੍ਰਲਾਦ ਕੁਮਾਰ ਅਰੋੜਾ ਨੂੰ 8351 ਵੋਟਾਂ ਮਿਲੀਆਂ | ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀਤਾ ਦੇਵੀ ਨੂੰ 2706 ਵੋਟਾਂ ਮਿਲੀਆਂ | ਆਜ਼ਾਦ ਉਮੀਦਵਾਰ ਰਣਜੀਤ ਕੌਰ ਨੂੰ 524 ਵੋਟਾਂ ਮਿਲੀਆਂ | ਮਨਪ੍ਰੀਤ ਕੌਰ ਦੀ ਜਿੱਤ 'ਤੇ ਕਾਂਗਰਸੀ ਵਰਕਰਾਂ ਨੇ ਖ਼ੁਸ਼ੀ ਵਿਚ ਗੁਲਾਲ ਖੇਡਿਆ |
ਬਲਾਕ ਸੰਮਤੀ ਦੇ 15 ਜ਼ੋਨਾਂ ਵਿਚ 13 ਤੇ ਕਾਂਗਰਸੀ ਉਮੀਦਵਾਰ ਜਿੱਤੇ
ਬਲਾਕ ਸੰਮਤੀ ਸਰਦੂਲਗੜ੍ਹ ਦੇ 15 ਬਲਾਕ ਸੰਮਤੀ ਜ਼ੋਨਾਂ ਵਿਚੋਂ 13 ਕਾਂਗਰਸੀ ਉਮੀਦਵਾਰ ਜਿੱਤ ਗਏ | ਜਦੋਂ ਕਿ ਅਕਾਲੀ ਦਲ ਨੂੰ 2 ਸੀਟਾਂ 'ਤੇ ਹੀ ਸਬਰ ਕਰਨਾ ਪਿਆ ਉੱਥੇ ਆਮ ਆਦਮੀ ਪਾਰਟੀ ਆਪਣਾ ਖਾਤਾ ਹੀ ਨਹੀਂ ਖੋਲ੍ਹ ਸਕੀ | ਫੱਤਾ ਮਾਲੋਕਾ ਜ਼ੋਨ ਤੇ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਸ਼ ਸਿੰਘ ਨੂੰ 414 ਵੋਟਾਂ ਨਾਲ ਹਰਾਇਆ | ਝੰਡੂਕੇ ਜ਼ੋਨ ਤੋਂ ਕਾਂਗਰਸ ਦੇ ਬਲਕਰਨ ਸਿੰਘ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਨੂੰ 582 ਵੋਟਾਂ, ਆਹਲੁਪੂਰ ਕਾਂਗਰਸ ਉਮੀਦਵਾਰ ਕਿ੍ਪਾਲ ਸਿੰਘ ਨੇ ਅਕਾਲੀ ਦਲ ਦੇ ਬਲਜਿੰਦਰ ਸਿੰਘ ਨੂੰ 731 ਵੋਟਾਂ ਨਾਲ, ਭੂੰਦੜ ਤੋਂ ਅਕਾਲੀ ਦਲ ਦੀ ਉਮੀਦਵਾਰ ਗਿਆਨੋ ਦੇਵੀ ਨੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਨੂੰ 210 ਵੋਟਾਂ, ਜਟਾਣਾ ਕਲਾਂ ਕਾਂਗਰਸ ਉਮੀਦਵਾਰ ਸਿਮਰਜੀਤ ਕੌਰ ਨੇ ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 292 ਵੋਟਾਂ, ਖੈਰਾ ਕਲਾਂ ਤੋਂ ਅਕਾਲੀ ਦਲ ਦੇ ਕਿ੍ਸ਼ਨ ਲਾਲ ਨੇ ਕਾਂਗਰਸ ਦੇ ਕੁਲਵੰਤ ਸਿੰਘ ਨੂੰ 383 ਵੋਟਾਂ, ਕਰੰਡੀ ਤੋਂ ਕਾਂਗਰਸ ਦੀ ਬਨਾਰਸੀ ਦੇਵੀ ਨੇ ਅਕਾਲੀ ਦਲ ਦੀ ਸਰੋਜ ਰਾਣੀ ਨੂੰ 223 ਵੋਟਾਂ, ਝੰਡਾ ਖ਼ੁਰਦ ਤੋਂ ਕਾਂਗਰਸ ਦੀ ਸ਼ਰਬਤੀ ਦੇਵੀ ਨੇ ਅਕਾਲੀ ਦਲ ਦੀ ਮਾਇਆ ਦੇਵੀ ਨੂੰ 236 ਵੋਟਾਂ, ਝੰਡਾ ਕਲਾਂ ਤੋਂ ਕਾਂਗਰਸੀ ਵੀਨਾ ਰਾਣੀ ਨੇ ਅਕਾਲੀ ਦਲ ਦੀ ਸ਼ਕੰੁਤਲਾ ਦੇਵੀ ਨੂੰ 459 ਵੋਟਾਂ, ਸਰਦੂਲੇਵਾਲਾ ਕਾਂਗਰਸ ਦੇ ਬਲਵਿੰਦਰ ਸਿੰਘ ਨੇ ਅਕਾਲੀ ਦਲ ਦੇ ਲੱਖਾ ਸਿੰਘ ਨੂੰ 228 ਵੋਟਾਂ, ਭਗਵਾਨਪੁਰ ਹੀਂਗਣਾ ਕਾਂਗਰਸ ਦੀ ਮਨਜੀਤ ਕੌਰ ਨੇ ਅਕਾਲੀ ਦਲ ਦੀ ਪਾਰਬਤੀ ਨੂੰ 403 ਵੋਟਾਂ, ਹੀਰਕੇ ਤੋਂ ਕਾਂਗਰਸ ਦੀ ਤੇਜ ਕੌਰ ਨੇ ਅਕਾਲੀ ਦਲ ਦੀ ਮਨਦੀਪ ਕੌਰ ਨੂੰ 532 ਵੋਟਾਂ, ਮੀਰਪੁਰ ਕਲਾਂ ਤੋਂ ਕਾਂਗਰਸ ਦੇ ਸੁਖਮਿੰਦਰ ਸਿੰਘ ਨੇ ਅਕਾਲੀ ਦਲ ਦੇ ਜਗਦੇਵ ਸਿੰਘ ਨੂੰ 793 ਵੋਟਾਂ, ਕੁਸਲਾ ਤੋਂ ਕਾਂਗਰਸ ਦੇ ਹਰਮੀਤ ਸਿੰਘ ਨੇ ਅਕਾਲੀ ਦਲ ਦੇ ਨਛੱਤਰ ਸਿੰਘ ਨੂੰ 747 ਵੋਟਾਂ, ਸੰਘਾ ਤੋਂ ਕਾਂਗਰਸ ਦੇ ਪ੍ਰਗਟ ਸਿੰਘ ਨੇ ਅਕਾਲੀ ਦਲ ਦੇ ਦੇਸ ਰਾਜ ਨੂੰ 392 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਗੁਲਾਲ ਖੇਡਦਿਆਂ ਖ਼ੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ | 
ਭੀਖੀ ਦੇ 15 ਜ਼ੋਨਾਂ 'ਚੋਂ ਕਾਂਗਰਸ 11, 2 'ਆਪ', 1-1 ਅਕਾਲੀ ਅਤੇ ਆਜ਼ਾਦ ਜੇਤੂ
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ- ਬਲਾਕ ਸੰਮਤੀ ਭੀਖੀ ਦੇ 15 'ਚੋਂ ਕਾਂਗਰਸ ਪਾਰਟੀ ਨੇ 11 ਸੀਟਾਂ, ਆਪ ਪਾਰਟੀ ਨੇ 2, ਸ਼੍ਰੋਮਣੀ ਅਕਾਲੀ ਦਲ ਦੇ 1 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ | ਮੂਲਾ ਸਿੰਘ ਵਾਲਾ ਜ਼ੋਨ ਤੋਂ ਕਾਂਗਰਸ ਦੀ ਰਮਨ ਕੌਰ, ਫਫੜੇ ਭਾਈਕੇ ਜੋਨ ਤੋਂ ਕਾਂਗਰਸ ਦੇ ਲਖਵਿੰਦਰ ਸਿੰਘ ਬੱਗਾ, ਰੜ੍ਹ ਤੋਂ ਕਾਂਗਰਸੀ ਮਨਜੀਤ ਕੌਰ, ਸਮਾਉਂ ਤੋਂ ਕਾਂਗਰਸ ਦੇ ਬੱਬੂ ਸਿੰਘ, ਅਤਲਾ ਕਲਾਂ ਤੋਂ ਕਾਂਗਰਸੀ ਸੁਰਿੰਦਰ ਕੌਰ, ਮੱਤੀ ਤੋਂ ਕਾਂਗਰਸ ਦੇ ਸੁਰਜੀਤ ਕੌਰ, ਅਕਲੀਆ ਤੋਂ ਕਾਂਗਰਸ ਦੇ ਹਰਮਨਦੀਪ ਕੌਰ, ਖੀਵਾ ਖ਼ੁਰਦ ਤੋਂ ਕਾਂਗਰਸੀ ਪਰਵੀਨ ਲਤਾ, ਮਾਖਾ ਚਹਿਲਾਂ ਤੋਂ ਕਾਂਗਰਸ ਦੇ ਪ੍ਰਕਾਸ਼ ਸਿੰਘ ਮਾਖਾ, ਹਮੀਰਗੜ੍ਹ ਢੈਪਈ ਤੋਂ ਕਾਂਗਰਸ ਦੇ ਬਿਕਰਮਜੀਤ ਸਿੰਘ, ਕੋਟੜਾ ਕਲਾਂ ਤੋਂ ਕਾਂਗਰਸ ਦੇ ਹਰਮੇਲ ਸਿੰਘ, ਹੀਰੋਂ ਕਲਾਂ ਤੋਂ ਆਪ ਪਾਰਟੀ ਦੇ ਨਿਰਭੈ ਸਿੰਘ, ਧਲੇਵਾਂ ਜ਼ੋਨ ਤੋਂ ਆਪ ਦੇ ਕੁੰਦਨ ਸਿੰਘ ਮੋਹਰ ਸਿੰਘ ਵਾਲਾ, ਮੌਜੋ ਖ਼ੁਰਦ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਿੰਦਰ ਸਿੰਘ ਮਨੀ ਗੁੜਥੜੀ ਅਤੇ ਰੱਲਾ ਜ਼ੋਨ ਤੋਂ ਆਜ਼ਾਦ ਮਲਕੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ | ਸਵੇਰ ਤੋਂ ਹੀ ਮੀਂਹ ਸ਼ੁਰੂ ਹੋ ਗਿਆ ਪ੍ਰੰਤੂ ਨਤੀਜਿਆਂ ਦੇ ਉਡੀਕਵਾਨ ਵੱਖ ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਮੀਂਹ ਵਿਚ ਖੜੇ੍ਹ ਰਹੇ | ਮੀਂਹ ਕਾਰਨ ਜੇਤੂ ਉਮੀਦਵਾਰ ਢੋਲ ਢਮੱਕੇ ਅਤੇ ਗੁਲਾਲ ਨਾਲ ਖ਼ੁਸ਼ੀ ਮਨਾਉਣ ਵੰਨੀਓਾ ਵਾਂਝੇ ਰਹਿ ਗਏ |
ਝੁਨੀਰ ਬਲਾਕ 'ਚ ਕਾਂਗਰਸ ਨੇ 14 ਜ਼ੋਨਾਂ 'ਤੇ ਜਿੱਤ ਹਾਸਲ ਕੀਤੀ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਪੰਚਾਇਤ ਸੰਮਤੀ ਜ਼ੋਨ ਕੋਰਵਾਲਾ ਤੋਂ ਕਾਂਗਰਸ ਪਾਰਟੀ ਦੀ ਅੰਗਰੇਜ਼ ਕੌਰ 2160 ਵੋਟਾਂ ਲੈ ਕੇ ਜੇਤੂ ਰਹੀ | ਅਕਾਲੀ ਦਲ ਦੀ ਹਰਬੰਸ ਕੌਰ ਨੂੰ 1132 ਵੋਟਾਂ ਪਈਆਂ | ਚੈਨੇਵਾਲਾ ਜ਼ੋਨ ਤੋਂ ਕਾਂਗਰਸ ਦੀ ਕਿਰਨਾ ਕੌਰ ਨੂੰ 2533 ਵੋਟਾਂ ਅਤੇ ਅਕਾਲੀ ਦਲ ਦੀ ਰਾਜ ਕੌਰ ਨੂੰ 870 ਵੋਟਾਂ ਪਈਆਂ | ਬਲਾਕ ਸੰਮਤੀ ਜ਼ੋਨ ਝੁਨੀਰ ਤਾੋ ਕਾਂਗਰਸ ਦੀ ਉਮੀਦਵਾਰ ਮਨਪ੍ਰੀਤ ਕੌਰ 1740, 'ਆਪ' ਦੀ ਗਗਨਦੀਪ ਕੌਰ ਨੂੰ 1156 ਅਕਾਲੀ ਦਲ ਦੀ ਹਰਪ੍ਰੀਤ ਕੌਰ ਨੂੰ 751 ਵੋਟਾਂ ਪਈਆਂ | ਦਲੇਲਵਾਲਾ ਜ਼ੋਨ ਤੋਂ ਕਾਂਗਰਸ ਦੇ ਅਜੈਬ ਸਿੰਘ ਚਚੋਹਰ ਨੂੰ 2037 ਅਤੇ ਅਕਾਲੀ ਦਲ ਦੇ ਬੂਟਾ ਸਿੰਘ ਨੂੰ 1147 ਵੋਟਾਂ ਪਈਆਂ | ਬਲਾਕ ਸੰਮਤੀ ਜ਼ੋਨ ਮਾਖੇਵਾਲਾ ਤੋ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ | ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਸਿਰਫ਼ 12 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਬਲਵਿੰਦਰ ਸਿੰਘ ਨੂੰ 1546 ਅਤੇ ਸੁਖਦਰਸ਼ਨ ਸਿੰਘ ਮਾਖਾ ਨੂੰ 1537 ਵੋਟਾਂ ਮਿਲੀਆਂ | ਬਲਾਕ ਸੰਮਤੀ ਜ਼ੋਨ ਉੱਲਕ ਤੋ ਕਾਂਗਰਸ ਉਮੀਦਵਾਰ ਰਾਜਵਿੰਦਰ ਕੋਰ ਨੂੰ 1648 ਅਤੇ ਅਕਾਲੀ ਦਲ ਦੀ ਕੁਲਦੀਪ ਕੌਰ ਨੂੰ 796, ਜਸਪਾਲ ਕੌਰ ਨੰੂ 400 ਵੋਟਾਂ ਪਈਆਂ | ਬਲਾਕ ਸੰਮਤੀ ਟਾਂਡੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਪਾਲ ਸਿੰਘ ਨੰੂ 1085 ਅਤੇ ਕਾਂਗਰਸ ਦੇ ਉਮੀਦਵਾਰ ਕਰਨੈਲ ਸਿੰਘ ਜੌੜਕੀਆਂ ਨੂੰ 1017 ਵੋਟਾਂ ਮਿਲੀਆਂ | ਇਸ ਜ਼ੋਨ ਤੋਂ ਅਕਾਲੀ ਦਲ ਦਾ ਗੁਰਪਾਲ ਸਿੰਘ ਜੇਤੂ ਰਿਹਾ | ਬਲਾਕ ਸੰਮਤੀ ਜ਼ੋਨ ਰਾਏਪੁਰ ਤੋਂ ਕਾਂਗਰਸ ਦੇ ਸੁਖਮੰਦਰ ਸਿੰਘ ਨੂੰ 1328 ਵੋਟਾਂ ਲੈ ਕੇ ਜੇਤੂ ਰਹੇ 'ਆਪ' ਦੇ ਜਗਦੀਪ ਸਿੰਘ ਨੂੰ 986 ਅਤੇ ਅਕਾਲੀ ਦਲ ਦੇ ਮਨਦੀਪ ਸਿੰਘ ਨੂੰ 957 ਵੋਟਾਂ ਮਿਲੀਆਂ | ਰਾਏਪੁਰ ਜ਼ੋਨ ਤੋਂ ਜਸਪਿੰਦਰ ਕੌਰ ਮੀਆਂ ਚੋਣ ਜਿੱਤਣ ਉਪਰੰਤ ਆਪਣੇ ਸਮਰਥਕਾਂ ਸਮੇਤ ਆਪਣੇ ਵੱਡੇ ਕਾਫ਼ਲੇ ਨਾਲ ਰੋਡ ਸ਼ੋਅ ਕਰ ਕੇ ਪਿੰਡ ਮੀਆਂ ਵਿਖੇ ਪਹੁੰਚੇ |
ਬੁਢਲਾਡਾ ਪੰਚਾਇਤ ਸੰਮਤੀ ਦੇ ਨਤੀਜਿਆਂ 'ਚ ਕਾਂਗਰਸ ਨੇ 15 ਤੇ ਅਕਾਲੀ ਦਲ ਨੇ 8 'ਤੇ ਜਿੱਤ ਪ੍ਰਾਪਤ ਕੀਤੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਬੁਢਲਾਡਾ ਬਲਾਕ ਦੇ 25 ਜ਼ੋਨਾਂ ਵਿਚੋਂ ਕਾਂਗਰਸ ਨੇ 15 'ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ 8 'ਤੇ ਜਿੱਤ ਹਾਸਲ ਕੀਤੀ | ਪੰਚਾਇਤ ਸੰਮਤੀ ਕਲੀਪੁਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਲਜੀਤ ਕੌਰ ਸਰਪੰਚ ਕੁਲਾਣਾ, ਬੱਛੋਆਣਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਪੋਪੀ, ਦਿਆਲਪੁਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਕੌਰ, ਬਰ੍ਹੇ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭੋਲਾ ਸਿੰਘ ਬਰ੍ਹੇ, ਅਹਿਮਦਪੁਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਿਲਬਾਗ ਸਿੰਘ, ਮੰਡੇਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਮਿੰਦਰ ਸਿੰਘ, ਰੱਲੀ ਜ਼ੋਨ ਤੋਂ ਅਮਰਜੀਤ ਕੌਰ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਵਜੋਂ ਸਫਲ ਰਹੇ ਹਨ | ਇਸੇ ਤਰ੍ਹਾਂ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਤੋਂ ਕਾਂਗਰਸ ਦੀ ਗੁਰਮੀਤ ਕੌਰ, ਮੰਘਾਣੀਆਂ ਤੋਂ ਕਾਂਗਰਸ ਦੇ ਅਮਨਦੀਪ ਕੌਰ, ਕਣਕਵਾਲ ਚਹਿਲਾਂ ਤੋਂ ਕਾਂਗਰਸ ਦੇ ਸਤਗੁਰ ਸਿੰਘ, ਗੁੜੱਦੀ ਜ਼ੋਨ ਤੋਂ ਕਾਂਗਰਸ ਦੇ ਜਸਵੀਰ ਸਿੰਘ, ਫੁੱਲੂਵਾਲਾ ਡੋਡ ਜ਼ੋਨ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਨਿੱਕਾ, ਮਲਕੋਂ ਜ਼ੋਨ ਤੋਂ ਕਾਂਗਰਸ ਦੀ ਨਸੀਬ ਕੌਰ, ਚੱਕ ਅਲੀਸ਼ੇਰ ਤੋਂ ਕਾਂਗਰਸ ਦੀ ਬਿੰਦਰ ਕੌਰ, ਕੁੱਲਰੀਆਂ ਜ਼ੋਨ ਤੋਂ ਕਾਂਗਰਸ ਦੇ ਕਰਮਜੀਤ ਕੌਰ, ਮੱਲ ਸਿੰਘ ਵਾਲਾ ਤੋਂ ਕਾਂਗਰਸ ਦੇ ਮਨਜੀਤ ਕੌਰ,ਧਰਮਪੁਰਾ ਜ਼ੋਨ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ, ਗੁਰਨੇ ਕਲਾਂ ਜ਼ੋਨ ਤੋਂ ਕਾਂਗਰਸ ਦੇ ਸੁਖਦੇਵ ਸਿੰਘ, ਹਾਕਮਵਾਲਾ ਤੋਂ ਕਾਂਗਰਸ ਦੇ ਅਮਰਜੀਤ ਕੌਰ, ਬਹਾਦਰਪੁਰ ਜ਼ੋਨ ਤੋਂ ਕਾਂਗਰਸ ਦੇ ਰਾਮਲਾਜ ਸਿੰਘ, ਬਖਸ਼ੀਵਾਲਾ ਜ਼ੋਨ ਤੋਂ ਕਾਂਗਰਸ ਦੇ ਮਨਜੀਤ ਕੌਰ, ਅੱਕਾਂਵਾਲੀ ਜ਼ੋਨ ਤੋਂ ਕਾਂਗਰਸ ਦੀ ਜਸਪ੍ਰੀਤ ਕੌਰ, ਚੱਕ ਭਾਈਕੇ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਰਸ਼ਨ ਸਿੰਘ ਬੋੜਾਵਾਲ, ਦੋਦੜਾ ਜ਼ੋਨ ਤੋਂ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਗੀਤੂ ਸਫਲ ਹੋਏ ਹਨ |
<br/>

 

ਦੋ ਨਾਬਾਲਗ 1300 ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਵਲੋਂ ਕਾਬੂ

ਗੋਨਿਆਣਾ/ਮਹਿਮਾ ਸਰਜਾ, 22 ਸਤੰਬਰ (ਬਰਾੜ ਆਰ. ਸਿੰਘ, ਬਲਦੇਵ ਸੰਧੂ)-ਬੀਤੇ ਕੱਲ੍ਹ ਦੋ ਨਾਬਾਲਿਗ ਨਸ਼ੀਲੀਆਂ ਗੋਲੀਆਂ ਸਮੇਤ ਉਸ ਸਮੇਂ ਪੁਲਿਸ ਅੜਿੱਕੇ ਆ ਗਏ, ਜਿਸ ਸਮੇਂ ਉਹ ਨਸ਼ੀਲੀਆਂ ਗੋਲੀਆਂ ਸਮੇਤ ਪਿੰਡ ਦਾਨ ਸਿੰਘ ਵਾਲਾ ਕੋਲੋਂ ਲੰਘ ਰਹੇ ਸਨ | ਇਸ ਪੁਲਿਸ ਪਾਰਟੀ ਦੀ ...

ਪੂਰੀ ਖ਼ਬਰ »

ਮੋਟਰਸਾਈਕਲ ਭਿੜੇ ਇਕ ਸਵਾਰ ਗੰਭੀਰ ਜ਼ਖ਼ਮੀ

ਰਾਮਾਂ ਮੰਡੀ, 22 ਸਤੰਬਰ (ਤਰਸੇਮ ਸਿੰਗਲਾ)-ਅੱਜ ਨੇੜਲੇ ਪਿੰਡ ਜੱਜਲ ਨੇੜੇ ਮੇਨ ਤਲਵੰਡੀ ਸਾਬੋ ਸੜਕ ਤੇ ਦੋ ਮੋਟਰ-ਸਾਈਕਲਾਂ ਦੀ ਹੋਈ ਭਿੜੰਤ ਵਿਚ ਇਕ ਮੋਟਰ-ਸਾਈਕਲ ਚਾਲਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਸ ਨੰੂ ਇਲਾਜ ਲਈ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ...

ਪੂਰੀ ਖ਼ਬਰ »

ਨਕਲੀ ਘਿਓ, ਨਮਕ ਤੇ ਚਾਹ ਪੱਤੀ ਉੱਪਰ ਵੱਡੀਆਂ ਕੰਪਨੀਆਂ ਦੇ ਮਾਰਕੇ ਲਗਾ ਕੇ ਵੇਚਣ ਵਾਲੇ 3 ਗਿ੍ਫ਼ਤਾਰ

ਮਾਨਸਾ, 22 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਨਕਲੀ ਘਿਉ, ਨਮਕ, ਚਾਹ ਪੱਤੀ, ਸਰਫ਼, ਝਾੜੂ ਵਗ਼ੈਰਾ ਉੱਪਰ ਵੱਡੀਆਂ ਕੰਪਨੀਆਂ ਦੇ ਮਾਰਕੇ ਲਗਾ ਕੇ ਵੇਚਣ ਵਾਲੇ ਮਾਨਸਾ ਸ਼ਹਿਰ ਦੇ 3 ਵਿਅਕਤੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਐਸ.ਐਸ.ਪੀ. ਮਨਧੀਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਲਗਾਤਾਰ ਮੀਂਹ ਪੈਣ ਕਾਰਨ ਕਿਸਾਨਾਂ ਦੇ ਮੱਥਿਆਂ 'ਤੇ ਚਿੰਤਾ ਦੀਆਂ ਲਕੀਰਾਂ ਉੱਭਰੀਆਂ

ਮਾਨਸਾ, 22 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਇਸ ਜ਼ਿਲ੍ਹੇ 'ਚ ਸਵੇਰ ਤੋਂ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ | ਲੋਕਾਂ ਵਿਚ ਚਰਚਾ ਹੈ ਕਿ ਅੱਸੂ ਦੀ ਝੜੀ, ਫ਼ਸਲਾਂ ਲਈ ਮਾੜੀ ਹੈ ਬੜੀ | ਮੌਸਮ ...

ਪੂਰੀ ਖ਼ਬਰ »

ਮਾਡਰਨ ਕਾਲਜ ਆਫ਼ ਐਜੂਕੇਸ਼ਨ ਭੀਖੀ ਦਾ ਬੀ. ਐੱਡ ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 22 ਸਤੰਬਰ (ਨਿ. ਪ. ਪ.)-ਮਾਡਰਨ ਕਾਲਜ ਆਫ਼ ਐਜੂਕੇਸ਼ਨ (ਫ਼ਾਰ ਗਰਲਜ਼) ਭੀਖੀ ਦਾ ਬੀ. ਐੱਡ ਸੈਸ਼ਨ 2017-18 ਦੀ ਪ੍ਰੀਖਿਆ ਦੇ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ: ਗੁਰਕੀਰਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ 'ਚੋਂ ਵਿਦਿਆਰਥਣ ...

ਪੂਰੀ ਖ਼ਬਰ »

ਗੋਬਿੰਦਪੁਰਾ ਬਲਾਕ ਸੰਮਤੀ ਤੋਂ ਕਾਂਗਰਸ ਦਾ ਬਲਵਿੰਦਰ ਸਿੰਘ ਜੇਤੂ

ਬਠਿੰਡਾ ਛਾਉਣੀ, 22 ਸਤੰਬਰ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਬਲਾਕ ਸੰਮਤੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਈ ਹੈ | ਇੱਥੋਂ ਕਾਂਗਰਸ ਦੇ ਬਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੇ 1170 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਅਕਾਲੀ ਦਲ ਦੇ ਬਾਬੂ ਸਿੰਘ ਪੁੱਤਰ ਭੀਮ ਸਿੰਘ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਚੋਣਾਂ ਜਿੱਤ ਕੇ ਕਾਂਗਰਸੀ ਉਮੀਦਵਾਰਾਂ ਨੇ ਗੁਰੂ ਘਰ ਟੇਕਿਆ ਮੱਥਾ

ਮਹਿਰਾਜ 22ਸਤੰਬਰ (ਸੁਖਪਾਲ ਮਹਿਰਾਜ)-ਚੋਣਾਂ ਦੀ ਜਿੱਤ ਦੀ ਖ਼ੁਸ਼ੀ 'ਚ ਜਿੱਥੇ ਲੋਕ ਲੱਡੂ ਵੰਡ ਕੇ ਅਤੇ ਲਾਲ ਪਰੀ ਦੀ ਵਰਤੋਂ ਕਰਦੇ ਹਨ, ਉਥੇ ਹੀ ਪੰਚਾਇਤ ਸੰਮਤੀ ਚੋਣਾਂ ਵਿਚ ਹਿੰਮਤਪੁਰਾ ਤੇ ਗੁਰੂਸਰ-ਮਹਿਰਾਜ ਤੋਂ ਕਾਂਗਰਸੀ ਬੀਬੀਆਂ ਅਮਰਜੀਤ ਕੌਰ ਗੁਰੂਸਰ ਤੇ ...

ਪੂਰੀ ਖ਼ਬਰ »

ਬਲਾਕ ਸੰਮਤੀ ਚੋਣਾਂ 'ਚ ਕਾਂਗਰਸੀ ਜੇਤੂ ਬੀਬੀਆਂ ਪਰਮਿੰਦਰ ਕੌਰ ਤੇ ਅਮਰਜੀਤ ਕੌਰ ਨੇ ਅਕਾਲੀ ਦਲ ਨੂੰ ਕੀਤਾ ਚਿੱਤ

ਮਹਿਰਾਜ, 22 ਸਤੰਬਰ (ਸੁਖਪਾਲ ਮਹਿਰਾਜ)-ਪੰਚਾਇਤ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਅਜ਼ਾਦ ਉਮੀਦਵਾਰ ਮੈਦਾਨ ਵਿਚ ਨਾ ਹੋਣ ਕਾਰਨ ਸਿੱਧਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਉਮੀਦਵਾਰਾਂ ਦੇ ਵਿਚ ਸੀ | ਇੰਨ੍ਹਾਂ ਨਤੀਜਿਆਂ ਨੂੰ ਵੇਖਣ ਲਈ ਲੋਕ ਸਵੇਰ ਤੋਂ ...

ਪੂਰੀ ਖ਼ਬਰ »

ਸਵ: ਬੀਬੀ ਸੁਰਿੰਦਰ ਕੌਰ ਬਾਦਲ ਦੇ ਪੇਕੇ ਪਿੰਡ ਨੇ ਰੱਖੀ ਅਕਾਲੀ ਦਲ ਦੀ ਲਾਜ

ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਦੇ 7 ਜ਼ੋਨਾਂ ਵਿਚ ਪਈਆਂ ਵੋਟਾਂ ਦੌਰਾਨ ਕਾਂਗਰਸ ਨੂੰ 4, ਆਮ ਆਦਮੀ ਪਾਰਟੀ ਨੂੰ ਦੋ ਅਤੇ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ | ਬੀਬੀ ਸੁਰਿੰਦਰ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਨੇ ਬੰਗੀ ਨਿਹਾਲ 'ਚ ਕੱਢੀ ਜੇਤੂ ਰੈਲੀ-ਬਲਾਕ ਸੰਮਤੀ ਉਮੀਦਵਾਰ ਬੇਅੰਤ ਸਿੰਘ ਬੰਗੀ 168 ਵੋਟਾਂ ਨਾਲ ਜੇਤੂ

ਰਾਮਾਂ ਮੰਡੀ, 22 ਸਤੰਬਰ (ਅਮਰਜੀਤ ਸਿੰਘ ਲਹਿਰੀ)-ਬਲਾਕ ਸੰਮਤੀ ਜ਼ੋਨ ਮੱਲਵਾਲਾ ਤੋਂ ਕਾਂਗਰਸੀ ਉਮੀਦਵਾਰ ਚਾਨਣ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 1000 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਜ਼ੋਨ ਬੰਗੀ ਨਿਹਾਲ ਤੋਂ ਕਾਂਗਰਸ ਪਾਰਟੀ ਦੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਿੱਲੀ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਜੋਤੂ

ਮਹਿਮਾ ਸਰਜਾ, 22 ਸਤੰਬਰ (ਬਲਦੇਵ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਕਿਲੀ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਕੌਰ ਕੋਠੇ ਲਾਲ ਸਿੰਘ ਵਾਲਾ ਨੂੰ 10886 ਵੋਟ ਮਿਲੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ-ਜ਼ਿਲ੍ਹਾ ਪ੍ਰੀਸ਼ਦ ਗਿੱਲ ਕਲਾਂ ਜ਼ੋਨ ਤੋਂ ਜੁਗਰਾਜ ਗਿੱਲ ਜੇਤੂ

ਰਾਮਪੁਰਾ ਫੂਲ, 22 ਸਤੰਬਰ (ਗੁਰਮੇਲ ਸਿੰਘ ਵਿਰਦੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ | ਨਤੀਜਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਿੱਲ ਕਲਾਂ ਤੋਂ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਸਵ: ਬੀਬੀ ਸੁਰਿੰਦਰ ਕੌਰ ਬਾਦਲ ਦੇ ਪੇਕੇ ਪਿੰਡ ਨੇ ਰੱਖੀ ਅਕਾਲੀ ਦਲ ਦੀ ਲਾਜ

ਕਾਂਗਰਸ ਨੂੰ ਮਿਲੀਆਂ 7 ਵਿਚੋਂ ਚਾਰ ਸੀਟਾਂ ਭੁੱਚੋ ਮੰਡੀ, 22 ਸਤੰਬਰ (ਬਿੱਕਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਦੇ 7 ਜ਼ੋਨਾਂ ਵਿਚ ਪਈਆਂ ਵੋਟਾਂ ਦੌਰਾਨ ਕਾਂਗਰਸ ਨੂੰ 4, ਆਮ ਆਦਮੀ ਪਾਰਟੀ ਨੂੰ ਦੋ ਅਤੇ ਅਕਾਲੀ ਦਲ ...

ਪੂਰੀ ਖ਼ਬਰ »

ਤਿੰਨ ਨਰਮਾ ਮਿੱਲ ਮਾਲਕਾਂ ਨੇ ਸ਼ੁੱਧ ਮੰਡੀ ਮੁਕਾਬਲੇ ਕਾਰਨ ਕਿਸਾਨਾਂ ਦੇ ਨਰਮੇ ਦੀਆਂ ਕੀਮਤਾਂ ਵਧੀਆਂ

ਗੋਨਿਆਣਾ, 22 ਸਤੰਬਰ (ਮਨਦੀਪ ਸਿੰਘ ਮੱਕੜ)-ਗੋਨਿਆਣਾ ਵਿਚ ਪਹਿਲਾਂ ਦੋ ਕਾਟਨ ਮਿੱਲ ਮਾਲਕਾਂ ਵਲੋਂ ਆਪਸ ਵਿਚ ਸੈਟਿੰਗ ਕਰਕੇ ਕਿਸਾਨਾਂ ਦੀ ਫਸਲ ਨੂੰ ਘੱਟ ਕੀਮਤ ਤੇ ਖਰੀਦ ਕੇ ਵੱਡੀ ਲੁੱਟ ਕੀਤੀ ਜਾਂਦੀ ਰਹੀ ਹੈ | ਕਰੀਬ 10 ਕੁ ਦਿਨ੍ਹਾਂ ਤੋਂ ਗੋਨਿਆਣਾ ਵਿਖੇ ਏ. ਬੀ. ਕਾਟਨ ...

ਪੂਰੀ ਖ਼ਬਰ »

ਨਰਮੇ ਦੀ ਪਹਿਲੀ ਚੁਗਾਈ ਤੋਂ ਕਿਸਾਨ ਬਾਗੋ-ਬਾਗ

ਝੁਨੀਰ, 22 ਸਤੰਬਰ (ਪ. ਪ.)-ਇਸ ਵਾਰ ਸਹੀ ਸਮੇਂ ਸਿਰ ਮੀਂਹ ਪੈਣ ਕਾਰਨ ਨਰਮੇ ਦੇ ਵਧੀਆ ਬੀਜਾਂ ਅਤੇ ਕੀਟਨਾਸ਼ਕਾਂ ਸਦਕਾ ਨਰਮੇ ਦੀ ਤੱਕੜੀ ਫ਼ਸਲ ਨੂੰ ਦੇਖ ਕੇ ਝੁਨੀਰ ਦੇ 3 ਦਰਜਨ ਤੋਂ ਵਧੀਕ ਪਿੰਡਾਂ ਦੇ ਨਰਮਾ ਉਤਪਾਦਕ ਭਾਰੀ ਖ਼ੁਸ਼ ਹਨ | ਨਰਮਾ ਉਤਪਾਦਕਾਂ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਸੀਂਗੋ ਮੰਡੀ ਆਸ-ਪਾਸ ਦੇ ਬਲਾਕ ਸੰਮਤੀ ਜ਼ੋਨਾਂ ਤੋਂ ਕਾਂਗਰਸ ਨੂੰ ਬਹੁਮਤ

ਸੀਂਗੋ ਮੰਡੀ, 22 ਸਤੰਬਰ (ਪਿ੍ੰਸ ਸੌਰਭ ਗਰਗ)-ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਦੇਂ ਹੀ ਜੇਤੂ ਉਮੀਦਵਾਰਾਂ ਵਲੋਂ ਆਪਣੇ ਆਪਣੇ ਸਮੱਰਥਕਾਂ ਸਮੇਤ ਖੁਸ਼ੀ ਦੇ ਜਸ਼ਨ ਮਨਾਏ ਗਏ |ਬਾਅਦ ਦੁਪਿਹਰ ਪਹਿਲੇ ਨਤੀਜਿਆਂ ਵਿੱਚ ਬਲਾਕ ਸੰਮਤੀਆਂ 'ਚ ਬਹਿਮਣ ...

ਪੂਰੀ ਖ਼ਬਰ »

ਮੰਡੀਆਂ 'ਚ ਜੀਰੀ ਦੀ ਤੁਲਾਈ ਕੰਪਿਊਟਰ ਕੰਡਿਆਂ ਰਾਹੀਂ ਕਰਵਾਉਣ ਲਈ ਧਰਨਾ 28 ਨੂੰ

ਮਾਨਸਾ, 22 ਸਤੰਬਰ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਨਰਲ ਹਰਦੇਵ ਸਿੰਘ ਕੋਟਧਰਮੂ ਨੇ ਦੱਸਿਆ ਕਿ ਜੀਰੀ ...

ਪੂਰੀ ਖ਼ਬਰ »

ਜੀਰੀ ਦੀ ਪਰਾਲੀ ਦਾ ਕੇਂਦਰ ਤੇ ਰਾਜ ਸਰਕਾਰ ਬਦਲਵਾਂ ਪ੍ਰਬੰਧ ਕਰੇ- ਕੋਟਧਰਮੂ

ਝੁਨੀਰ, 22 ਸਤੰਬਰ (ਪ. ਪ.)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਦੇ ਸੰਗਠਨ ਸਕੱਤਰ ਉੱਤਮ ਸਿੰਘ ਰਾਮਾਨੰਦੀ, ਬਲਾਕ ਇਕਾਈ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਸਾਹਨੇਵਾਲੀ ਨੇ ਇਕ ਪੈੱ੍ਰਸ ਬਿਆਨ ਵਿਚ ਕੇਂਦਰ ਅਤੇ ਰਾਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਦੀ ਮੌਤ, 5 ਜ਼ਖ਼ਮੀ

ਮਾਨਸਾ, 22 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਪਿੰਡ ਰੱਲਾ ਤੇ ਤਾਮਕੋਟ ਦੇ ਵਿਚਕਾਰ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਅਤੇ 5 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਹਾਸਲ ਕੀਤੀ ਜਾਣਕਾਰੀ ਅਨੁਸਾਰ ਗੁੱਗਾ ਮੈਡੀ ਤੋਂ ਲੁਧਿਆਣਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX