ਤਾਜਾ ਖ਼ਬਰਾਂ


ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਜੰਮੂ ਕਸ਼ਮੀਰ ਦੇ ਲਦਾਖ ਸਥਿਤ ਖਾਰਡੁੰਗ ਲਾ 'ਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 10 ਲੋਕ ਫਸ ਗਏ ਸਨ। ਜਿਨ੍ਹਾਂ ਵਿਚੋਂ 5 ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਲੋਕ...
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  1 day ago
ਨਵੀਂ ਦਿੱਲੀ, 18 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  1 day ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  1 day ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  1 day ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  1 day ago
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  1 day ago
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  1 day ago
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  1 day ago
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  1 day ago
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  1 day ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  1 day ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  1 day ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  1 day ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  1 day ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਪੰਜਾਬ ਦੇ ਡੀ. ਜੀ. ਪੀ. ਨੇ 31 ਜਨਵਰੀ ਤੱਕ ਅਹੁਦੇ ਤੋਂ ਫ਼ਾਰਗ ਹੋਣ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 133/3
. . .  1 day ago
ਮੁਗਲਸਰਾਏ ਤਹਿਸੀਲ ਦਾ ਨਾਂਅ ਪੰਡਿਤ ਦੀਨ ਦਿਆਲ ਉਪਾਧਿਆਇ ਤਹਿਸੀਲ ਕਰਨ ਨੂੰ ਮਨਜ਼ੂਰੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 113/3
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਕਪਤਾਨ ਵਿਰਾਟ ਕੋਹਲੀ 46 ਦੌੜਾਂ ਬਣਾ ਕੇ ਆਊਟ
. . .  1 day ago
ਉੱਤਰ ਪ੍ਰਦੇਸ਼ ਸਰਕਾਰ ਵਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਕੋਲਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  1 day ago
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 77/2
. . .  1 day ago
ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਚੁਣਿਆ ਗਿਆ ਸਪੀਕਰ
. . .  1 day ago
ਕੋਲੰਬੀਆ 'ਚ ਕਾਰ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਲੱਗਿਆ ਦੂਜਾ ਝਟਕਾ
. . .  1 day ago
ਇੱਕ ਕਿੱਲੋ ਹੈਰੋਇਨ ਸਮੇਤ ਔਰਤ ਤੇ ਇੱਕ ਮਰਦ ਕਾਬੂ
. . .  1 day ago
ਪੰਜ ਸਾਲਾਂ 'ਚ ਪੂਰਾ ਹੋਵੇਗਾ ਰਾਮ ਮੰਦਰ ਦੀ ਉਸਾਰੀ ਦਾ ਕੰਮ : ਭੈਆਜੀ
. . .  1 day ago
ਮਮਤਾ ਬੈਨਰਜੀ ਦੀ ਰੈਲੀ ਨੂੰ ਰਾਹੁਲ ਗਾਂਧੀ ਦਾ ਸਮਰਥਨ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 27/1
. . .  1 day ago
ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 9 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਕਪੂਰਥਲਾ / ਫਗਵਾੜਾ

ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜ਼ੋਨਾਂ ਤੋਂ 9 'ਤੇ ਕਾਂਗਰਸ ਤੇ 1 ਜ਼ੋਨ ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ

ਕਪੂਰਥਲਾ, 22 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਪੂਰਥਲਾ ਜ਼ਿਲ੍ਹੇ ਵਿਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ | ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚੋਂ 9 ਜ਼ੋਨਾਂ 'ਤੇ ਕਾਂਗਰਸ ਤੇ 1 'ਤੇ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ | ਇਸੇ ਤਰ੍ਹਾਂ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੇ 17 ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ | ਢਿਲਵਾਂ ਪੰਚਾਇਤ ਸੰਮਤੀ ਦੇ 15 ਜ਼ੋਨਾਂ ਤੋਂ 14 'ਤੇ ਕਾਂਗਰਸ ਤੇ 1 'ਤੇ ਅਕਾਲੀ ਦਲ, ਇਸੇ ਤਰ੍ਹਾਂ ਫਗਵਾੜਾ ਪੰਚਾਇਤ ਸੰਮਤੀ ਦੇ 20 ਜ਼ੋਨਾਂ ਵਿਚੋਂ 15 'ਤੇ ਕਾਂਗਰਸ, 4 'ਤੇ ਅਕਾਲੀ ਤੇ 1 'ਤੇ ਬਸਪਾ ਜੇਤੂ ਰਹੀ | ਨਡਾਲਾ ਪੰਚਾਇਤ ਸੰਮਤੀ ਦੇ 15 ਜ਼ੋਨਾਂ ਤੋਂ 10 'ਤੇ ਕਾਂਗਰਸ ਤੇ 5 'ਤੇ ਅਕਾਲੀ ਦਲ ਜੇਤੂ ਰਿਹਾ, ਜਦਕਿ ਕਪੂਰਥਲਾ ਪੰਚਾਇਤ ਸੰਮਤੀ ਦੇ 21 ਜ਼ੋਨਾਂ ਵਿਚੋਂ 18 ਜ਼ੋਨਾਂ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਤੇ 2 ਜ਼ੋਨਾਂ 'ਤੇ ਅਕਾਲੀ ਦਲ ਤੇ ਇਕ ਜ਼ੋਨ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ | ਕਪੂਰਥਲਾ ਪੰਚਾਇਤ ਸੰਮਤੀ ਦੇ ਜ਼ੋਨ ਨੱਥੂ ਚਾਹਲ ਤੋਂ ਕੈਪਟਨ ਗੁਰਪਾਲ ਸਿੰਘ ਤੇ ਪੰਚਾਇਤ ਸੰਮਤੀ ਕਪੂਰਥਲਾ ਦੇ ਭਵਾਨੀਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਦਲਜੀਤ ਕੌਰ ਬਿਨਾਂ ਮੁਕਾਬਲਾ ਜੇਤੂ ਰਹਿ ਚੁੱਕੇ ਹਨ | ਇੱਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ 'ਤੇ 5 ਪੰਚਾਇਤ ਸੰਮਤੀ ਕਪੂਰਥਲਾ, ਸੁਲਤਾਨਪੁਰ ਲੋਧੀ, ਢਿੱਲਵਾਂ, ਨਡਾਲਾ ਤੇ ਫਗਵਾੜਾ ਦੇ 86 ਜ਼ੋਨਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 8 ਵਜੇ ਵਿਰਸਾ ਵਿਹਾਰ ਕਪੂਰਥਲਾ, ਬੀ.ਡੀ.ਪੀ.ਓ. ਦਫ਼ਤਰ ਸੁਲਤਾਨਪੁਰ ਲੋਧੀ, ਸ੍ਰੀ ਜਗੀਰੀ ਲਾਲ ਲੰੂਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ, ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਤੇ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਫਗਵਾੜਾ ਵਿਚ ਬਣਾਏ ਗਏ ਗਿਣਤੀ ਕੇਂਦਰਾਂ ਵਿਚ ਸ਼ੁਰੂ ਹੋਇਆ | ਪੰਚਾਇਤ ਸੰਮਤੀ ਕਪੂਰਥਲਾ ਦੇ ਜ਼ੋਨ 11 ਕਾਲਾ ਸੰਘਿਆਂ ਤੋਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀ ਚੋਣ ਵਿਚ ਜੇਤੂ ਰਹੇ ਉਮੀਦਵਾਰਾਂ ਨੂੰ 23 ਸਤੰਬਰ ਨੂੰ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਵਲੋਂ ਜੇਤੂ ਸਰਟੀਫਿਕੇਟ ਦਿੱਤੇ ਜਾਣਗੇ |
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਚੋਣਾਂ ਵਿਚ ਕਾਂਗਰਸ ਦੀ ਹੁੂੰਝਾਫੇਰ ਜਿੱਤ
• ਸ਼ੋ੍ਰਮਣੀ ਅਕਾਲੀ ਦਲ ਖਾਤਾ ਖੋਲਣ 'ਚ ਰਹੀ ਨਾਕਾਮ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸੁਲਤਾਨਪੁਰ ਲੋਧੀ ਦੇ ਚੋਣ ਨਤੀਜਿਆਂ ਲਈ ਅੱਜ ਵੋਟਾਂ ਦੀ ਗਿਣਤੀ ਐਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਡਾ: ਚਾਰੂਮਿਤਾ ਦੀ ਅਗਵਾਈ ਹੇਠ ਕੀਤੀ ਗਈ | ਚੋਣ ਅਫ਼ਸਰ ਡਾ: ਚਾਰੂਮਿਤਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਜ਼ੋਨ ਨੰਬਰ 1 ਕਮਾਲਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਤਨ ਨੇ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਕੌਰ ਨੂੰ 481 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 2 ਨਸੀਰੇਵਾਲ ਤੋਂ ਕਾਂਗਰਸ ਪਾਰਟੀ ਦੇ ਭਜਨ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਇੰਦਰ ਸਿੰਘ ਨੂੰ 929 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 3 ਰਾਮਪੁਰ ਜਗੀਰ ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਨੇ ਅਕਾਲੀ ਉਮੀਦਵਾਰ ਬਲਜੀਤ ਰਾਣੀ ਨੂੰ 758 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 4 ਡੱਲਾ ਤੋਂ ਕਾਂਗਰਸੀ ਉਮੀਦਵਾਰ ਸ਼ਹਿਜਾਦੀ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਜਸਵਿੰਦਰ ਕੌਰ ਨੂੰ 610 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 5 ਜੱਬੋਵਾਲ ਤੋਂ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਸੱਦੂਵਾਲ ਨੇ ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਮੋਮੀ ਨੂੰ 826 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 6 ਭਰੋਆਣਾ ਤੋਂ ਕਾਂਗਰਸੀ ਉਮੀਦਵਾਰ ਹਰਜਿੰਦਰ ਸਿੰਘ ਤਕੀਆ ਨੇ ਅਕਾਲੀ ਉਮੀਦਵਾਰ ਗੁਰਮੁੱਖ ਸਿੰਘ ਨੂੰ 1926 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 7 ਕਬੀਰਪੁਰ ਤੋਂ ਕਾਂਗਰਸੀ ਉਮੀਦਵਾਰ ਇੰਦਰਜੀਤ ਕੌਰ ਨੇ ਅਕਾਲੀ ਉਮੀਦਵਾਰ ਗੁਰਪ੍ਰੀਤ ਕੌਰ 570 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 8 ਫੱਤੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਵੀਰ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਨਿੰਦਰੋ ਨੂੰ 1455 ਵੋਟਾਂ ਨਾਲ ਹਰਾਇਆ | ਜ਼ੋਨ ਨੰਬਰ 9 ਪਰਮਜੀਤਪੁਰ ਤੋਂ ਸਰਬਜੀਤ ਕੌਰ ਕਾਂਗਰਸੀ ਉਮੀਦਵਾਰ ਨੇ ਅਕਾਲੀ ਉਮੀਦਵਾਰ ਲਖਵਿੰਦਰ ਕੌਰ ਨੂੰ 1122 ਵੋਟਾਂ ਨਾਲ ਹਰਾਇਆ | ਜ਼ੋਨ ਨੰਬਰ 10 ਤਲਵੰਡੀ ਚੌਧਰੀਆਂ ਤੋਂ ਕਾਂਗਰਸ ਉਮੀਦਵਾਰ ਰਜਨੀ ਮੜ੍ਹੀਆ ਨੇ ਅਕਾਲੀ ਉਮੀਦਵਾਰ ਮਨਜਿੰਦਰ ਕੌਰ ਨੂੰ 255 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 11 ਮਹੀਜੀਤਪੁਰ ਤੋਂ ਕਾਂਗਰਸੀ ਉਮੀਦਵਾਰ ਹਰਬੰਸ ਕੌਰ ਨੇ ਅਕਾਲੀ ਉਮੀਦਵਾਰ ਹਰਪ੍ਰੀਤ ਕੌਰ ਨੂੰ 696 ਵੋਟਾਂ ਨਾਲ ਹਰਾਇਆ | ਜ਼ੋਨ ਨੰਬਰ 12 ਮੁਹੱਬਲੀਪੁਰ ਤੋਂ ਕਾਂਗਰਸੀ ਉਮੀਦਵਾਰ ਸ਼ਿੰਦਰਪਾਲ ਨੇ ਅਕਾਲੀ ਦਲ ਦੇ ਉਮੀਦਵਾਰ ਸੋਨੀ ਲਾਲ ਨੂੰ 628 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 13 ਹੈਬਤਪੁਰ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਜਪਾਨੀ ਨੇ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਢਿੱਲੋਂ ਨੂੰ 1123 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ | ਜ਼ੋਨ ਨੰਬਰ 14 ਮੈਰੀਪੁਰ ਤੋਂ ਕਾਂਗਰਸ ਦੇ ਉਮੀਦਵਾਰ ਬਲਦੇਵ ਸਿੰਘ ਨੇ ਅਕਾਲੀ ਦਲ ਦੇ ਜੋਗਾ ਸਿੰਘ ਨੂੰ 832 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 15 ਸੂਜੋਕਾਲੀਆ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੇ ਅਕਾਲੀ ਉਮੀਦਵਾਰ ਸਰਬਜੀਤ ਕੌਰ ਨੂੰ 348 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਜ਼ੋਨ ਨੰਬਰ 16 ਟਿੱਬਾ ਤੋਂ ਕਾਂਗਰਸ ਦੇ ਇੰਦਰਜੀਤ ਸਿੰਘ ਲਿਫਟਰ ਨੇ ਅਕਾਲੀ ਦਲ ਦੇ ਗੁਰਦਿਆਲ ਸਿੰਘ ਨੂੰ 867 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ੋਨ ਨੰਬਰ 17 ਦੰਦੂਪੁਰ ਤੋਂ ਮੰਗਲ ਸਿੰਘ ਭੱਟੀ ਕਾਂਗਰਸੀ ਉਮੀਦਵਾਰ ਨੇ ਅਕਾਲੀ ਉਮੀਦਵਾਰ ਜਤਿੰਦਰ ਸਿੰਘ ਨੂੰ 766 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਅਕਾਲੀ ਉਮੀਦਵਾਰ ਨਰਿੰਦਰ ਸਿੰਘ ਜੈਨਪੁਰ ਨੇ ਅਕਾਲੀ ਦਲ ਦੇ ਜਸਵਿੰਦਰ ਕੌਰ ਨੂੰ 4646 ਵੋਟਾਂ ਨਾਲ ਹਰਾਇਆ | ਜ਼ੋਨ ਭਰੋਆਣਾ ਤੋਂ ਕਾਂਗਰਸ ਦੇ ਉਮੀਦਵਾਰ ਹਰਜਿੰਦਰ ਸਿੰਘ ਨੇ ਅਕਾਲੀ ਦਲ ਦੇ ਚੰਚਲ ਸਿੰਘ ਨੂੰ 7404 ਵੋਟਾਂ ਨਾਲ ਹਰਾਇਆ |
ਪੰਚਾਇਤ ਸੰਮਤੀ ਚੋਣਾਂ ਬਲਾਕ ਢਿਲਵਾਂ 'ਚ 15 ਜ਼ੋਨਾਂ 'ਚੋਂ 14 ਜ਼ੋਨਾਂ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ
• ਇਕ ਜ਼ੋਨ ਵਿਚੋਂ ਅਕਾਲੀ ਉਮੀਦਵਾਰ ਜੇਤੂ
• ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚੋਂ ਕਾਂਗਰਸੀ ਉਮੀਦਵਾਰ ਮਨਿੰਦਰਜੀਤ ਔਜਲਾ ਜੇਤੂ
ਢਿਲਵਾਂ, (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਬਲਾਕ ਢਿਲਵਾਂ ਦੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ | ਜ਼ੋਨ ਨੰਬਰ 1 ਦੇਸਲ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2373, ਕਾਂਗਰਸ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ ਨੂੰ 1345, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਛਿੰਦੋ 928, ਨੋਟਾ 10, ਰੱਦ ਹੋਈਆਂ 90, ਜਿਸ ਵਿਚ ਕਾਂਗਰਸੀ ਉਮੀਦਵਾਰ ਰਣਜੀਤ ਕੌਰ ਜੇਤੂ ਰਹੀ, ਜ਼ੋਨ ਨੰਬਰ 2 ਸੁਭਾਨਪੁਰ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2572, ਕਾਂਗਰਸ ਪਾਰਟੀ ਦੀ ਉਮੀਦਵਾਰ ਦਲਜੀਤ ਕੌਰ ਨੂੰ 1590, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ 822, ਨੋਟਾ 17, ਰੱਦ ਹੋਈਆਂ 143, ਜਿਸ ਵਿਚ ਕਾਂਗਰਸੀ ਉਮੀਦਵਾਰ ਦਲਜੀਤ ਕੌਰ ਜੇਤੂ ਰਹੀ, ਜ਼ੋਨ ਨੰਬਰ 3 ਚੱਕੋਕੀ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2600, ਕਾਂਗਰਸ ਪਾਰਟੀ ਦੀ ੇ ਉਮੀਦਵਾਰ ਦਲਜੀਤ ਕੌਰ 1872, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਦਵਿੰਦਰ ਕੌਰ ਨੂੰ 572, ਨੋਟਾ 11, ਰੱਦ ਹੋਈਆਂ 145, ਜਿਸ ਵਿਚ ਕਾਂਗਰਸੀ ਉਮੀਦਵਾਰ ਦਲਜੀਤ ਕੌਰ ਜੇਤੂ ਰਹੀ, ਜ਼ੋਨ ਨੰਬਰ 4 ਖੁਖਰੈਣ ਜ਼ੋਨ ਤੋਂ ਪੋਲ ਹੋਈਆਂ ਵੋਟਾਂ 3077, ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਨੂੰ 1806, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਲਖਵਿੰਦਰ ਸਿੰਘ ਨੂੰ 1117, ਨੋਟਾ 14 , ਰੱਦ ਹੋਈਆਂ 140, ਜਿਸ ਵਿਚ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਜੇਤੂ ਰਿਹਾ, ਜ਼ੋਨ ਨੰਬਰ 5 ਨੂਰਪੁਰ ਲੁਬਾਣਾ ਤੋਂ ਪੋਲ ਹੋਈਆਂ ਵੋਟਾਂ 2389, ਕਾਂਗਰਸ ਪਾਰਟੀ ੇ ਦੀ ਉਮੀਦਵਾਰ ਸੁਖਵੀਰ ਕੌਰ ਨੂੰ 1644, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪਿੰਦਰ ਕੌਰ ਨੂੰ 588, ਨੋਟਾ 12 , ਰੱਦ ਹੋਈਆਂ 145, ਜਿਸ ਵਿਚ ਕਾਂਗਰਸੀ ਉਮੀਦਵਾਰ ਸੁਖਵੀਰ ਕੌਰ ਜੇਤੂ ਰਹੀ, ਜ਼ੋਨ ਨੰਬਰ 6 ਉੱਚਾ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2383, ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਿੰਦਰ ਪਾਲ ਸਿੰਘ ਨੂੰ 1584, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ 694, ਨੋਟਾ 9, ਰੱਦ ਹੋਈਆਂ 96, ਜਿਸ ਵਿਚ ਕਾਂਗਰਸੀ ਉਮੀਦਵਾਰ ਗੁਰਿੰਦਰਪਾਲ ਸਿੰਘ ਜੇਤੂ ਰਿਹਾ, ਜ਼ੋਨ ਨੰਬਰ 7 ਸੰਗੋਜਲਾ ਜ਼ੋਨ ਤੋਂ ਪੋਲ ਹੋਈਆਂ ਵੋਟਾਂ 3214, ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮਜੀਤ ਸਿੰਘ ਨੂੰ 1782, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਨੂੰ 1232, ਨੋਟਾ 12, ਰੱਦ ਹੋਈਆਂ 148, ਜਿਸ ਵਿਚ ਕਾਂਗਰਸੀ ਉਮੀਦਵਾਰ ਧਰਮਜੀਤ ਸਿੰਘ ਜੇਤੂ ਰਿਹਾ, ਜ਼ੋਨ ਨੰਬਰ 8 ਗ਼ਾਜ਼ੀ ਗੁਡਾਣਾ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2414, ਕਾਂਗਰਸ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 1156, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਹਰਦੇਵ ਕੌਰ ਨੂੰ 1137, ਨੋਟਾ 16, ਰੱਦ ਹੋਈਆਂ 105, ਜਿਸ ਵਿਚ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਜੇਤੂ ਰਹੀ, ਜ਼ੋਨ ਨੰਬਰ 9 ਫੱਤੂਢੀਂਗਾ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2294, ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਜੀਤ ਕੌਰ ਨੂੰ 1644, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਕਾਸ਼ ਕੌਰ ਨੂੰ 561, ਨੋਟਾ 10, ਰੱਦ ਹੋਈਆਂ 79, ਜਿਸ ਵਿਚ ਕਾਂਗਰਸੀ ਉਮੀਦਵਾਰ ਸੁਰਜੀਤ ਕੌਰ ਜੇਤੂ ਰਹੀ, ਜ਼ੋਨ ਨੰਬਰ 10 ਅਕਬਰਪੁਰ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2296, ਕਾਂਗਰਸ ਪਾਰਟੀ ਦੇ ਉਮੀਦਵਾਰ ਬਖ਼ਸ਼ੀਸ਼ ਸਿੰਘ ਨੂੰ 1569, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਨੂੰ 975, ਨੋਟਾ 12 , ਰੱਦ ਹੋਈਆਂ 125, ਜਿਸ ਵਿਚ ਕਾਂਗਰਸੀ ਉਮੀਦਵਾਰ ਬਖਸ਼ੀਸ਼ ਸਿੰਘ ਜੇਤੂ ਰਿਹਾ, ਜ਼ੋਨ ਨੰਬਰ 11 ਜ਼ੋਨ ਪੱਡੇ ਬੇਟ ਤੋਂ ਪੋਲ ਹੋਈਆਂ ਵੋਟਾਂ 2813, ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 1672, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਸਿੰਘ ਨੂੰ 1043, ਨੋਟਾ 12 , ਰੱਦ ਹੋਈਆਂ 86, ਜਿਸ ਵਿਚ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਜੇਤੂ ਰਿਹਾ, ਜ਼ੋਨ ਨੰਬਰ 12 ਦੇ ਰੂਪਨਪੁਰ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2506, ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 1523, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ 847, ਨੋਟਾ 8, ਰੱਦ ਹੋਈਆਂ 128, ਜਿਸ ਵਿਚ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਜੇਤੂ ਰਿਹਾ, ਜ਼ੋਨ ਨੰਬਰ 13 ਖੋਲੇ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2214, ਕਾਂਗਰਸ ਪਾਰਟੀ ਦੀ ਉਮੀਦਵਾਰ ਨੀਲਮ ਨੂੰ 1016 , ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬਲਜਿੰਦਰ ਨੂੰ 1028, ਨੋਟਾ 18, ਰੱਦ ਹੋਈਆਂ 93, ਜਿਸ ਵਿਚ ਅਕਾਲੀ ਦਲ ਦੀ ਉਮੀਦਵਾਰ ਬਲਜਿੰਦਰ ਜੇਤੂ ਰਹੀ, ਜ਼ੋਨ ਨੰਬਰ 14 ਰਮੀਦੀ ਜ਼ੋਨ ਤੋਂ ਪੋਲ ਹੋਈਆਂ ਵੋਟਾਂ 2928, ਕਾਂਗਰਸ ਪਾਰਟੀ ਦੀ ਉਮੀਦਵਾਰ ਦਲਜੀਤ ਕੌਰ ਨੂੰ 2034, ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਜੀਤ ਕੌਰ ਨੂੰ 709, ਨੋਟਾ 20, ਰੱਦ ਹੋਈਆਂ 165, ਜਿਸ ਵਿਚ ਕਾਂਗਰਸੀ ਉਮੀਦਵਾਰ ਦਲਜੀਤ ਕੌਰ ਜੇਤੂ ਰਹੀ, ਜ਼ੋਨ ਨੰਬਰ 15 ਤੋਂ ਲੱਖਣ ਕੇ ਪੱਡੇ ਜ਼ੋਨ ਤੋਂ ਪੋਲ ਹੋਈਆਂ ਵੋਟਾਂ 3177, ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 1868, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਨੂੰ 1154, ਆਜ਼ਾਦ ਉਮੀਦਵਾਰ ਸੁਖਪਾਲ ਸਿੰਘ ਬਾਜਵਾ ਨੂੰ 11, ਨੋਟਾ 15, ਰੱਦ ਹੋਈਆਂ 129 ਹੋਈਆਂ, ਜਿਸ ਵਿਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੇਤੂ ਰਿਹਾ | ਇੱਥੇ ਇਹ ਵਰਨਣਯੋਗ ਹੈ ਕਿ ਜ਼ੋਨ ਨੰਬਰ 13 ਖੋਲੇ ਤੋਂ ਗਿਣਤੀ ਦੌਰਾਨ ਅਕਾਲੀ ਉਮੀਦਵਾਰ ਬਲਜਿੰਦਰ ਆਪਣੇ ਵਿਰੋਧੀ ਉਮੀਦਵਾਰ ਨੀਲਮ ਤੋਂ 13 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ | ਪਰ ਵਿਰੋਧੀ ਧਿਰ ਦੇ ਕਾਂਗਰਸ ਪਾਰਟੀ ਦੀ ਉਮੀਦਵਾਰ ਵੱਲੋਂ ਅਸੰਤੁਸਟੀ ਪ੍ਰਗਟਾਉਣ 'ਤੇ ਇਸ ਜ਼ੋਨ ਦੀ ਗਿਣਤੀ ਦੁਬਾਰਾ ਕਰਵਾਈ ਗਈ ਬਾਅਦ ਵਿੱਚ 12 ਵੋਟਾਂ ਤੇ ਫਿਰ ਵੀ ਜੇਤੂ ਕਰਾਰ ਰਹੀ | ਇਸੇ ਤਰਾਂ ਰਮੀਦੀ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮਨਿੰਦਰਜੀਤ ਸਿੰਘ ਮਨੀ ਔਜਲਾ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਸੁਖਜੀਤ ਸਿੰਘ ਸੰਗੋਜਲਾ ਨੂੰ 6087 ਵੋਟਾਂ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ |
ਬਲਾਕ ਸੰਮਤੀ ਨਡਾਲਾ ਤੋਂ ਕਾਂਗਰਸ ਦੇ 10 'ਤੇ ਅਕਾਲੀ ਦਲ ਦੇ 5 ਉਮੀਦਵਾਰ ਜੇਤੂ
• ਜ਼ਿਲ੍ਹਾ ਪ੍ਰੀਸ਼ਦ ਚੋਣ ਵਿਚ ਇਕ ਜ਼ੋਨ 'ਤੇ ਕਾਂਗਰਸ ਤੇ ਇਕ 'ਤੇ ਅਕਾਲੀ ਦਲ ਜੇਤੂ ਰਿਹਾ
ਨਡਾਲਾ, (ਮਨਜਿੰਦਰ ਸਿੰਘ ਮਾਨ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਪਈਆਂ ਵੋਟਾਂ ਦੌਰਾਨ ਬਲਾਕ ਸੰਮਤੀ ਨਡਾਲਾ ਦੇ 15 ਜ਼ੋਨਾਂ ਵਿਚੋਂ 10 'ਤੇ ਕਾਂਗਰਸ ਅਤੇ 5 'ਤੇ ਅਕਾਲੀ ਦਲ ਜੇਤੂ ਰਿਹਾ, ਜਦਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਗਲ ਲੁਬਾਣਾ ਤੋਂ ਅਕਾਲੀ ਦਲ ਤੇ ਜ਼ੋਨ ਲੱਖਣ ਕੇ ਪੱਡਾ ਤੋਂ ਕਾਂਗਰਸ ਉਮੀਦਵਾਰ ਜੇਤੂ ਰਿਹਾ | ਬਲਾਕ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਵਿਚ ਜ਼ੋਨ ਨੰਗਲ ਲੁਬਾਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਜਨੀਤ ਕੌਰ ਪਤਨੀ ਯੁਵਰਾਜ ਭੁਪਿੰਦਰ ਸਿੰਘ ਨੇ ਕਾਂਗਰਸ ਦੀ ਉਮੀਦਵਾਰ ਸੁਰਜੀਤ ਕੌਰ ਪਤਨੀ ਡਾ: ਅਜਮੇਰ ਸਿੰਘ ਨੂੰ 636 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦਕਿ ਨੋਟਾ ਦੀ 89 ਤੇ 758 ਵੋਟਾਂ ਰੱਦ ਪਾਈਆਂ ਗਈਆਂ | ਜ਼ੋਨ ਲੱਖਣ ਕੇ ਪੱਡਾ ਤੋਂ ਕਾਂਗਰਸ ਦੇ ਉਮੀਦਵਾਰ ਪਰਮਜੀਤ ਕੌਰ ਚੀਮਾ ਪਤਨੀ ਪ੍ਰੀਤਮ ਸਿੰਘ ਚੀਮਾ ਨੇ ਅਕਾਲੀ ਦਲ ਦੀ ਉਮੀਦਵਾਰ ਕਮਲਜੀਤ ਕੌਰ ਪਤਨੀ ਪਰਮਜੀਤ ਸਿੰਘ ਸਰਪੰਚ ਬਾਮੂਵਾਲ ਨੂੰ 5100 ਵੋਟਾਂ ਦੇ ਫ਼ਰਕ ਨਾਲ ਹਰਾਇਆ | ਬਲਾਕ ਸੰਮਤੀ ਚੋਣ ਰਾਏਪੁਰਪੀਰ ਬਖਸ਼ਵਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਨੇ ਕਾਂਗਰਸ ਦੇ ਵਿਰੋਧੀ ਉਮੀਦਵਾਰ ਸੁਖਦੇਵ ਸਿੰਘ ਨੂੰ 344 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦਕਿ ਨੋਟਾ ਦੀ 11 ਤੇ 55 ਵੋਟਾਂ ਰੱਦ ਹੋ ਗਈਆਂ | ਇਬਰਾਹੀਮਵਾਲ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਨੇ ਅਕਾਲੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਬਲਜੀਤ ਨੂੰ 560 ਵੋਟਾਂ ਦੇ ਫ਼ਰਕ ਨਾਲ ਹਰਾਇਆ | ਇਸ ਚੋਣ ਵਿਚ ਨੋਟਾ ਦੀ ਵਰਤੋਂ 14 ਵਾਰ ਤੇ 89 ਵੋਟਾਂ ਰੱਦ ਹੋ ਗਈਆਂ | ਬੱਸੀ ਇਸਤਰੀ ਜ਼ੋਨ ਤੋਂ ਕਾਂਗਰਸ ਦੀ ਸੁਰਿੰਦਰ ਕੌਰ ਨੇ ਅਕਾਲੀ ਦਲ ਦੀ ਗੁਰਮੀਤ ਕੌਰ ਨੂੰ 9 ਵੋਟਾਂ ਦੇ ਫ਼ਰਕ ਨਾਲ ਹਰਾਇਆ | ਨੋਟਾ ਦੀ 9 ਤੇ 67 ਵੋਟਾਂ ਰੱਦ ਪਾਈਆਂ ਗਈਆਂ | ਮਿਆਣੀ ਭੱਗੂਪੁਰੀਆ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਹਰਬੰਸ ਸਿੰਘ ਨੂੰ 184 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦਕਿ ਨੋਟਾ 15 ਤੇ 99 ਵੋਟਾਂ ਰੱਦ ਪਾਈਆਂ ਗਈਆਂ | ਭਦਾਸ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਵੰਤ ਸਿੰਘ ਪੁੱਤਰ ਪੂਰਨ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਜਸਵੰਤ ਸਿੰਘ ਪੁੱਤਰ ਜਗਤ ਸਿੰਘ ਨੂੰ 443 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦਕਿ ਨੋਟਾ 11 ਤੇ 84 ਵੋਟਾਂ ਰੱਦ ਪਈਆਂ ਗਈਆਂ | ਰਾਏਪੁਰ ਅਰਾਈਆਂ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸੋਮਾ ਨੇ ਅਕਾਲੀ ਦਲ ਦੀ ਉਮੀਦਵਾਰ ਹਰਜੀਤ ਕੌਰ ਨੂੰ 636 ਵੋਟਾਂ ਦੇ ਫ਼ਰਕ ਨਾਲ ਹਰਾਇਆ, ਨੰਗਲ ਲੁਬਾਣਾ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਜਿੰਦਰ ਕੌਰ ਨੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 400 ਵੋਟਾਂ ਦੇ ਫ਼ਰਕ ਨਾਲ ਹਰਾਇਆ | ਦਮੂਲੀਆ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਤੇਜਾ ਸਿੰਘ ਵੰਝਰਾਵਤ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਬੌਬੀ ਨੂੰ 1051 ਵੋਟਾਂ ਦੇ ਫ਼ਰਕ ਨਾਲ ਹਰਾਇਆ | ਤਲਵੰਡੀ ਕੂਕਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਨੂੰ 256 ਵੋਟਾਂ ਦੇ ਫ਼ਰਕ ਨਾਲ ਹਰਾਇਆ, ਬੋਪਾਰਾਏ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਬਲਜਿੰਦਰ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ 585 ਵੋਟਾਂ ਦੇ ਫ਼ਰਕ ਨਾਲ ਹਰਾਇਆ, ਖੱਸਣ ਜ਼ੋਨ ਤੋਂ ਕਾਂਗਰਸ ਦੀ ਆਸ਼ਾ ਰਾਣੀ ਨੇ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੂੰ 790 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ਤੀਸਰੇ ਸਥਾਨ 'ਤੇ ਰਹੇ ਅਕਾਲੀ ਉਮੀਦਵਾਰ ਬਲਵਿੰਦਰ ਕੌਰ ਨੂੰ 445 ਵੋਟਾਂ ਮਿਲੀਆਂ | ਬਰਿਆਰ ਜ਼ੋਨ ਤੋਂ ਅਕਾਲੀ ਦਲ ਦੇ ਨਰਿੰਦਰ ਸਿੰਘ ਗੁੱਲੂ ਨੇ ਕਾਂਗਰਸ ਦੇ ਉਮੀਦਵਾਰ ਹਰਜੀਤ ਸਿੰਘ ਨੂੰ ਫਸਵੇਂ ਮੁਕਾਬਲੇ ਵਿਚ ਸਿਰਫ਼ 2 ਵੋਟਾਂ ਦੇ ਫ਼ਰਕ ਨਾਲ ਹਰਾਇਆ | ਨਡਾਲਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਸੁਰਜੀਤ ਕੌਰ ਨੇ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਨੂੰ 155 ਵੋਟਾਂ ਦੇ ਫ਼ਰਕ ਨਾਲ ਹਰਾਇਆ | ਬਜਾਜ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਨੂੰ 664 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜ਼ੋਨ ਮਹਿਮਦਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁੱਚਾ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸ਼ੀਸ਼ਨ ਸਿੰਘ ਨੂੰ 254 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜੇਤੂ ਰਹੇ ਉਮੀਦਵਾਰਾਂ ਦੇ ਸਮਰਥਕਾਂ ਨੇ ਵਰਦੇ ਮੀਂਹ ਵਿਚ ਭੰਗੜੇ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ |
• ਦੋਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ 15 ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ, ਭਾਜਪਾ ਦਾ ਖਾਤਾ ਵੀ ਨਹੀਂ ਖੁੱਲਿ੍ਹਆ
• ਵੋਟਰਾਂ ਦਾ ਜੋਗਿੰਦਰ ਮਾਨ ਅਤੇ ਦਲਜੀਤ ਰਾਜੂ ਨੇ ਕੀਤਾ ਧੰਨਵਾਦ
• ਕਾਂਗਰਸੀਆਂ ਨੇ ਮੀਂਹ ਵਿਚ ਭਾਏ ਭੰਗੜੇ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਨੇ ਬਿਨਾਂ ਕਿਸੇ ਪਾਰਟੀ ਨਾਲ ਗਠਜੋੜ ਕੀਤੇ ਬਿਨ੍ਹਾਂ ਹੂੰਝਾਫੇਰ ਜਿੱਤ ਹਾਸਲ ਕੀਤੀ | ਕਾਂਗਰਸ ਨੇ ਫਗਵਾੜਾ ਦੀਆਂ ਦੋਵੇ ਜ਼ਿਲ੍ਹਾ ਪ੍ਰੀਸ਼ਦ ਸੀਟਾ ਜਿੱਤੀਆਂ ਅਤੇ ਬਲਾਕ ਸੰਮਤੀ ਦੀਆ 20 ਸੀਟਾਂ ਵਿਚਾੋ 15 'ਤੇ ਸਾਨਦਾਰ ਜਿੱਤ ਹਾਸਲ ਕੀਤੀ | ਅਕਾਲੀ ਦਲ ਨੇ 4 ਸੀਟਾਂ ਅਤੇ ਬਸਪਾ ਨੇ 1 ਸੀਟ ਜਿੱਤੀ | ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ ਸਕੀ | ਕਾਂਗਰਸ ਨੇ ਪਹਿਲੀ ਵਾਰ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾ ਵਿਚ ਇ ਤਿਹਾਸਕ ਜਿੱਤ ਹਾਸਲ ਕੀਤੀ | ਫਗਵਾੜਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਲਈ ਬਣਾਏ ਗਏ ਦੋ ਜ਼ੋਨ ਦੇ ਪੂਰਬੀ 'ਚ ਕਾਂਗਰਸੀ ਉਮੀਦਵਾਰ ਮੀਨਾ ਰਾਣੀ ਨੇ 1719 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਜਿਸ ਨੂੰ 12686 ਵੋਟਾਂ ਪਈਆਂ ਅਤੇ ਅਕਾਲੀ ਭਾਜਪਾ ਉਮੀਦਵਾਰ ਸ਼ੁਸਮਾ ਰਾਣੀ ਨੂੰ 10967 ਵੋਟਾਂ ਪਈਆਂ , ਅਜਾਦ ੳਮੀਦਵਾਰ ਹਰਪ੍ਰੀਤ ਕੌਰ ਨੂੰ 3041 ਅਤੇ ਮਨੀਸਾ ਨੂੰ 478 ਵੋਟਾਂ ਪਈਆ ਜਦਕਿ ਪੱਛਮੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਨੀਸਾ ਰਾਣੀ ਖੇੜਾ ਨੇ 3931 ਵੋਟਾਂ ਨਾਲ ਜਿੱਤ ਹਾਸਲ ਕੀਤੀ ਉਨ੍ਹਾਂ ਨੇ ਅਜਾਦ ਉਮੀਦਵਾਰ ਨੂੰ ਹਰਾਇਆ ਅਤੇ ਭਾਜਪਾ ਅਕਾਲੀ ਉਮੀਦਵਾਰ ਤੀਜੇ ਨੰਬਰ ਤੇ ਰਿਹਾ | ਨੀਸ਼ਾ ਰਾਣੀ ਖੇੜਾ ਨੂੰ 10917 ਵੋਟਾਂ ਪਈਆਂ ਜਦਕਿ ਅਜਾਦ ਉਮੀਦਵਾਰ ਬੰਸ ਕੌਰ ਨੂੰ 6986 ਅਤੇ ਅਕਾਲੀ ਭਾਜਪਾ ਉਮੀਦਵਾਰ ਗੁਰਬਖਸ ਕੌਰ ਨੂੰ 6547 ਵੋਟਾਂ ਪਈਆ | ਬਲਾਕ ਦੇ 20 ਜ਼ੋਨਾਂ ਵਿਚ ਜਿਆਦਾਤਰ ਲੜਾਈ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਉਮੀਦਵਾਰਾਂ ਦੀ ਰਹੀ | ਫਗਵਾੜਾ ਦੇ ਬਣਾਏ ਗਏ 20 ਜ਼ੋਨਾਂ 'ਚ ਜ਼ੋਨ 1 ਡੁਮੇਲੀ ਤੋਂ ਕਾਂਗਰਸੀ ਉਮੀਦਵਾਰ ਅਰਵਿੰਦਰ ਕੌਰ 353 ਵੋਟਾਂ ਨਾਲ ਜੇਤੂ, ਜ਼ੋਨ 2 ਰਿਹਾਣਾ ਜੱਟਾ ਤੋਂ ਅਕਾਲੀ ਉਮੀਦਵਾਰ ਹਰਦੀਪ ਸਿੰਘ ਦੀਪਾ 91 ਵੋਟਾਂ ਨਾਲ ਜੇਤੂ, ਜ਼ੋਨ 3 ਪਾਸਟ ਤੋਂ ਅਕਾਲੀ ਉਮੀਦਵਾਰ ਅਵਤਾਰ ਸਿੰਘ 451 ਵੋਟਾ ਨਾਲ ਜੇਤੂ, ਜ਼ੋਨ 4 ਸਾਹਨੀ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ 714 ਵੋਟਾ ਨਾਲ ਜੇਤੂ, ਜ਼ੋਨ 5 ਮਲਕਪੁਰ ਤੋਂ ਅਕਾਲੀ ਉਮੀਦਵਾਰ ਮਨਜੀਤ ਕੋਰ 242 ਵੋਟਾ ਨਾਲ ਜੇਤੂ, ਜ਼ੋਨ 6 ਲੱਖਪੁਰ ਤੋਂ ਕਾਂਗਰਸੀ ਉਮੀਦਵਾਰ ਪਵਨਜੀਤ 433 ਵੋਟਾ ਨਾਲ ਜੇਤੂ, ਜ਼ੋਨ 7 ਰਾਵਲਪਿੰਡੀ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਕੌਰ 208 ਵੋਟਾ ਨਾਲ ਜੇਤੂ, ਜ਼ੋਨ 8 ਰਾਣੀਪੁਰ ਕੰਬੋਆ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਲਾਲ 420 ਵੋਟਾ ਨਾਲ ਜੇਤੂ, ਜ਼ੋਨ 9 ਪਲਾਹੀ ਤੋਂ ਅਕਾਲੀ ਉਮੀਦਵਾਰ ਰਣਜੀਤ ਕੌਰ ਖਾਟੀ 161 ਵੋਟਾ ਨਾਲ ਜੇਤੂ , ਜ਼ੋਨ 10 ਖਲਵਾੜਾ ਤੋਂ ਕਾਂਗਰਸੀ ਉਮੀਦਵਾਰ ਰੂਪ ਲਾਲ 339 ਵੋਟਾ ਨਾਲ ਜੇਤੂ, ਜ਼ੋਨ 11 ਭੁੱਲਾਰਾਈ ਤੋਂ ਕਾਂਗਰਸੀ ਉਮੀਦਵਾਰ ਗੁਰਦਿਆਲ ਸਿੰਘ 86 ਵੋਟਾ ਨਾਲ ਜੇਤੂ, ਜ਼ੋਨ 12 ਨੰਗਲ ਮੱਝਾ ਤੋਂ ਕਾਂਗਰਸੀ ਉਮੀਦਵਾਰ ਸੀਮਾ ਰਾਣੀ 170 ਵੋਟਾ ਨਾਲ ਜੇਤੂ, ਜ਼ੋਨ 13 ਖਜੂਰਲਾ ਤੋਂ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ 343 ਵੋਟਾ ਨਾਲ ਜੇਤੂ, ਜ਼ੋਨ 14 ਹਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਦੀਪ ਹਰਦਾਸਪੁਰ 470 ਵੋਟਾ ਨਾਲ ਜੇਤੂ, ਜ਼ੋਨ 15 ਮੇਹਟ ਤੋਂ ਬਸਪਾ ਉਮੀਦਵਾਰ ਸੀਮਾ ਰਾਣੀ 308 ਵੋਟਾ ਨਾਲ ਜੇਤੂ, ਜ਼ੋਨ 16 ਅਠੋਲੀ ਤੋਂ ਕਾਂਗਰਸੀ ਉਮੀਦਵਾਰ ਰੇਸ਼ਮ ਕੌਰ 31 ਵੋਟਾ ਨਾਲ ਜੇਤੂ, ਜ਼ੋਨ 17 ਉਚਾ ਪਿੰਡ ਤੋਂ ਕਾਂਗਰਸੀ ਉਮੀਦਵਾਰ ਸ਼ੌਕੀ ਰਾਮ 569 ਵੋਟਾ ਨਾਲ ਜੇਤੂ, ਜ਼ੋਨ 18 ਜਗਤਪੁਰ ਜੱਟਾ ਤੋਂ ਕਾਂਗਰਸੀ ਉਮੀਦਵਾਰ ਸੰਤੋਸ਼ ਰਾਣੀ 300 ਵੋਟਾ ਨਾਲ ਜੇਤੂ, ਜ਼ੋਨ 19 ਮੌਲੀ ਤੋਂ ਕਾਂਗਰਸੀ ਉਮੀਦਵਾਰ ਸੁੱਚਾ ਰਾਮ 604 ਵੋਟਾ ਨਾਲ ਜੇਤੂ, ਜ਼ੋਨ 20 ਖੇੜਾ ਤੋਂ ਕਾਂਗਰਸੀ ਉਮੀਦਵਾਰ ਹਰਕਮਲ ਕੌਰ 468 ਵੋਟਾ ਨਾਲ ਜੇਤੂ ਰਹੇ | ਕਾਂਗਰਸ ਦੀ ਇਸ ਜਿੱਤ ਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਾਨ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ ਪਿੰਡ ਨੇ ਕਿਹਾ ਕਿ ਕਾਂਗਰਸ ਦੀ ਇਹ ਜਿੱਤ ਸੂਬੇ ਅੰਦਰ ਹੋ ਰਹੇ ਵਿਕਾਸ ਦੀ ਜਿੱਤ ਹੈ ਉਨ੍ਹਾਂ ਨੇ ਕਿਹਾ ਕਿ ਜਦੋ ਦੀ ਕਾਂਗਰਸ ਸਰਕਾਰ ਬਣੀ ਹੈ ਪਿੰਡਾਂ ਨਾਲ ਬਿਨ੍ਹਾਂ ਭੇਦਭਾਵ ਵਿਕਾਸ ਕਰਵਾਇਆ ਅਤੇ ਅਗਾਂਹ ਵੀ ਪਿੰਡਾਂ 'ਚ ਵਿਕਾਸ ਦੇ ਕੰਮਾਂ ਵਿਚ ਤੇਜੀ ਲਿਆਦੀ ਜਾਵੇਗੀ | ਉਨ੍ਹਾਂ ਨੇ ਸਮੂਹ ਵਰਕਰਾਂ ਨੂੰ ਕਿਹਾ ਕਿ ਇਸੇ ਤਰ੍ਹਾਂ ਪੰਚਾਇਤਾ ਦੀਆਂ ਚੋਣਾਂ ਵਿਚ ਵੀ ਹੰਭਲਾ ਮਾਰਕੇ ਆਪਣੀਆਂ ਪੰਚਾਇਤਾ ਬਣਾਈਏ | 

ਮੂਸਲੇਧਾਰ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ

ਫਗਵਾੜਾ, 22 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਵਿੱਚ ਅੱਜ ਸਾਰਾ ਦਿਨ ਪਈ ਮੂਸਲਾਧਾਰ ਮੀਂਹ ਦੇ ਕਾਰਨ ਜਿੱਥੇ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਉੱਥੇ ਹੀ ਅਹਿਮ ਬਾਜ਼ਾਰਾਂ ਸਮੇਤ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ | ਮੀਂਹ ਦੇ ਕਾਰਨ ਬਾਜ਼ਾਰਾਂ ...

ਪੂਰੀ ਖ਼ਬਰ »

ਪਿਰਾਮਿਡ ਕਾਲਜ 'ਚ ਲੇਖ ਮੁਕਾਬਲਾ ਇੰਟਰਨੈਟ, ਸਪੋਰਟਸ, ਫਾਸਟ ਫੂਡ 'ਤੇ ਵਿਦਿਆਰਥੀਆਾ ਨੇ ਦੱਸੇ ਆਪਣੇ Tਵਿਚਾਰ''

ਕਪੂਰਥਲਾ, 22 ਸਤੰਬਰ (ਅ.ਬ.)-ਪਿਰਾਮਿਡ ਕਾਲਜ ਆਫ ਬਿਜ਼ਨਸ ਐਾਡ ਟੈਕਨੋਲੋਜੀ ਨੇ ਪੀ.ਸੀ.ਬੀ.ਟੀ. ਕੈਂਪਸ ਦੇ ਵਿਚ ਲੇਖ ਲਿਖਣ ਦੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ | ਇਹ ਮੁਕਾਬਲਾ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਾ ਲਈ ਕਰਵਾਇਆ ਗਿਆ ਸੀ ਅਤੇ ਵਿਦਿਆਰਥੀਆਾ ਨੇ ...

ਪੂਰੀ ਖ਼ਬਰ »

ਅਵਤਾਰ ਸਿੰਘ ਸੋਢੀ ਬੀਬੜੀ ਦੀ ਜਿੱਤ ਦੀ ਖ਼ੁਸ਼ੀ 'ਚ ਸਮਰਥਕਾਂ ਜਸ਼ਨ ਮਨਾਏ

ਹੁਸੈਨਪੁਰ, 22 ਸਤੰਬਰ (ਸੋਢੀ)-ਬਲਾਕ ਸੰਮਤੀ ਜ਼ੋਨ ਨੰ 16 ਢੁੱਡੀਆਂਵਾਲ ਤੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਸੋਢੀ ਬੀਬੜੀ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕਰਨ ਵਿਚ ਸਫਲ ਹੋਏ ਹਨ | ਉਨ੍ਹਾਂ ਦੀ ਜਿੱਤ ਦੀ ਖ਼ੁਸ਼ੀ ਵਿਚ ...

ਪੂਰੀ ਖ਼ਬਰ »

ਹਲਕਾ ਭੁਲੱਥ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਕਾਂਗਰਸ ਦੀ ਇਤਿਹਾਸਿਕ ਜਿੱਤ

ਬੇਗੋਵਾਲ, 22 ਸਤੰਬਰ (ਸੁਖਜਿੰਦਰ ਸਿੰਘ)-ਅੱਜ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਜਿੱਥੇ ਪੰਜਾਬ ਭਰ ਵਿਚ ਕਾਂਗਰਸ ਦੀ ਜਿੱਤ ਹੋਈ ਹੈ, ਉੱਥੇ ਹਲਕੇ ਭੁਲੱਥ ਵਿਚ ਕਾਂਗਰਸ ਪਾਰਟੀ ਦੀ ਹੋਈ ਇਤਿਹਾਸਿਕ ਜਿੱਤ ਕੈਪਟਨ ਸਰਕਾਰ ਦੀਆਂ ...

ਪੂਰੀ ਖ਼ਬਰ »

ਮੋਟਰਸਾਈਕਲ ਤੋਂ ਡਿਗਣ ਕਾਰਨ ਔਰਤ ਦੀ ਮੌਤ

ਪਾਂਸ਼ਟਾ, 22 ਸਤੰਬਰ (ਸਤਵੰਤ ਸਿੰਘ)-ਬਿਸਤ ਦੁਆਬ ਨਹਿਰ ਦੇ ਕੰਡੇ ਬਣੀ ਸੜਕ 'ਤੇ ਪਏ ਟੋਏ ਅੱਜ ਇਕ ਔਰਤ ਦੀ ਦੁਖਦਾਈ ਮੌਤ ਦਾ ਕਾਰਨ ਬਣ ਗਏ | ਏ.ਐਸ.ਆਈ. ਅਸ਼ੋਕ ਕੁਮਾਰ ਇੰਚਾਰਜ ਪੁਲਿਸ ਚੌਾਕੀ ਪਾਂਸ਼ਟਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ (50) ਪਤਨੀ ਸੁਰਿੰਦਰਪਾਲ ...

ਪੂਰੀ ਖ਼ਬਰ »

ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬੂਟੇ ਲਗਾਏ

ਫਗਵਾੜਾ, 22 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਫਗਵਾੜਾ ਅਤੇ ਵਣ ਵਿਭਾਗ ਫਗਵਾੜਾ ਵਲੋਂ ਸਾਂਝੇ ਤੌਰ 'ਤੇ ਯਤਨ ਕਰਕੇ ਪਿੰਡ ਢੰਡੋਲੀ ਵਿਖੇ ਬੂਟੇ ਲਗਾਏ | ਬੂਟੇ ਲਗਾਉਣ ਦੀ ਸ਼ੁਰੂਆਤ ਜੋਤੀ ...

ਪੂਰੀ ਖ਼ਬਰ »

ਅੱਤਵਾਦ ਵਿਰੋਧੀ ਫ਼ਰੰਟ ਵਲੋਂ ਪਾਕਿਸਤਾਨ ਦੀਆਂ ਅੱਤਵਾਦੀ ਕਾਰਵਾਈਆਂ ਵਿਰੁੱਧ ਰੋਸ ਵਿਖਾਵਾ

ਕਪੂਰਥਲਾ, 22 ਸਤੰਬਰ (ਵਿ.ਪ੍ਰ.)-ਪਾਕਿਸਤਾਨੀ ਸੈਨਿਕਾਂ ਵਲੋਂ ਭਾਰਤੀ ਸੈਨਿਕ ਨਰਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ 'ਤੇ ਅੱਤਵਾਦ ਵਿਰੋਧੀ ਫ਼ਰੰਟ ਦੇ ਸੂਬਾਈ ਉਪ ਪ੍ਰਧਾਨ ਅਤੇ ਅੱਤਵਾਦ ਵਿਰੋਧੀ ਫ਼ਰੰਟ ਦੇ ਸੂਬਾਈ ਉਪ ਪ੍ਰਧਾਨ ਰਜੇਸ਼ ਭਾਸਕਰ ਲਾਲੀ ਦੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵਲੋਂ ਕੇਰਲ ਹੜ੍ਹ ਪੀੜਤਾਂ ਲਈ 4 ਲੱਖ 11 ਹਜ਼ਾਰ ਰੁਪਏ ਦੀ ਸਮੱਗਰੀ ਭੇਜੀ

ਭੁਲੱਥ, 22 ਸਤੰਬਰ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਜਾਰੀ ਰੱਖਦੇ ਹੋਏ ਅੱਜ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਕੇਰਲ ਹੜ੍ਹ ਪੀੜਤਾਂ ਲਈ 4 ਲੱਖ 11 ਹਜ਼ਾਰ ਰੁਪਏ ਦੀ ਸਮਗਰੀ ...

ਪੂਰੀ ਖ਼ਬਰ »

ਹੂੰਝਾ ਫੇਰ ਜਿੱਤ ਕੈਪਟਨ ਦੀ ਸੁਚੱਜੀ ਅਗਵਾਈ ਨੇ ਦਿਵਾਈ-ਸਹੋਤਾ

ਜਲੰਧਰ, 22 ਸਤੰਬਰ (ਮੇਜਰ ਸਿੰਘ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਂਗਰਸੀ ਆਗੂ ਸ: ਦਲਜੀਤ ਸਿੰਘ ਸਹੋਤਾ ਨੇ ਰਾਜ ਅੰਦਰ ਕਾਂਗਰਸ ਦੀ ਵੱਡੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਕਮਿਸ਼ਨਰ ਨਗਰ ਨਿਗਮ ਵਲੋਂ ਸਫ਼ਾਈ ਦਾ ਨਿਰੀਖ਼ਣ

ਫਗਵਾੜਾ, 22 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਸਰਕਾਰ ਵਲੋਂ 15 ਸਤੰਬਰ ਤੋਂ 2 ਅਕਤੂਬਰ ਤਕ 'ਸਵੱਛਤਾ' ਹੀ ਸੇਵਾ ਹੈ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਨਗਰ ਨਿਗਮ ਦੇ ਕਮਿਸ਼ਨਰ ਬਖਤਾਵਰ ਸਿੰਘ ਵੱਲੋਂ ਵਾਰਡ ਨੰਬਰ 37 ਵਿੱਚ ਪੈਂਦੇ ਪ੍ਰੇਮ ਨਗਰ, ਮਾਸਟਰ ਸਾਥੂ ਰਾਮ ਨਗਰ, ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸੀ. ਬੀ. ਐਸ. ਈ ਪਬਲਿਕ ਸਕੂਲ 'ਚ ਲੱਗੀ ਸਟਾਫ਼ ਟ੍ਰੇਨਿੰਗ ਵਰਕਸ਼ਾਪ

ਨਡਾਲਾ, 22 ਸਤੰਬਰ (ਮਾਨ)-ਇੱਥੇ ਗੁਰੂ ਹਰਗੋਬਿੰਦ ਸੀ.ਬੀ.ਐਸ.ਈ. ਪਬਲਿਕ ਸਕੂਲ ਨਡਾਲਾ ਵਿਖੇ ਸਕੂਲ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਟਾਫ਼ ਦੀ ਇਕ ਵਰਕਸ਼ਾਪ ਲਗਾਈ ਗਈ ਜਿਸ ਵਿਚ ਨੋਇਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਟੀਚਰ-ਟਰੇਨਰ ਮੈਡਮ ਰੋਹਿਨੀ ਭੱਟ ਨੇ ਖ਼ਾਸ ਤੌਰ 'ਤੇ ...

ਪੂਰੀ ਖ਼ਬਰ »

ਮਾਡਲ ਟਾਊਨ ਵੈੱਲਫੇਅਰ ਕੌ ਾਸਲ ਦੀ ਮੀਟਿੰਗ 'ਚ ਸੱਭਿਆਚਾਰਕ ਮੇਲੇ ਬਾਰੇ ਵਿਚਾਰ-ਵਟਾਂਦਰਾ

ਕਪੂਰਥਲਾ, 22 ਸਤੰਬਰ (ਵਿ.ਪ੍ਰ.)-ਮਾਡਲ ਟਾਊਨ ਵੈੱਲਫੇਅਰ ਕੌਾਸਲ ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਕੌਾਸਲ ਦੇ ਪ੍ਰਧਾਨ ਤਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਕੌਾਸਲ ਵਲੋਂ 20ਵਾਂ ਸਾਲਾਨਾ ਪੰਜਾਬੀ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਤੇ ਬਾਬਾ ਲਖ਼ਮੀ ਦਾਸ ਦਾ ਜਨਮ ਦਿਹਾੜਾ ਗੁਰੂ ਕਾ ਬਾਗ ਵਿਖੇ ਮਨਾਇਆ

ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ)-ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰਾਂ ਬਾਬਾ ਸ੍ਰੀ ਚੰਦ ਤੇ ਬਾਬਾ ਲਖ਼ਮੀ ਦਾਸ ਦਾ ਜਨਮ ਦਿਹਾੜਾ ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਵਲੋਂ ਕੌਮ ਦੇ ਮਹਾਨ ਵਿਦਵਾਨ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ...

ਪੂਰੀ ਖ਼ਬਰ »

ਪੱਡੇ ਬੇਟ ਵਿਖੇ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ ਅੱਜ ਤੋਂ ਸ਼ੁਰੂ

ਢਿਲਵਾਂ, 22 ਸਤੰਬਰ (ਪ੍ਰਵੀਨ ਕੁਮਾਰ)-ਨਜ਼ਦੀਕੀ ਪਿੰਡ ਪੱਡੇ ਬੇਟ ਵਿਖੇ ਬਾਬਾ ਸਾਹਿਬ ਦਿੱਤਾ ਸਪੋਰਟਸ ਕਲੱਬ ਵਲੋਂ ਸਮੂਹ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਦਿੱਤਾ ਦੀ ਯਾਦ ਨੂੰ ਸਮਰਪਿਤ 18ਵਾਂ ਤਿੰਨ ਦਿਨਾਂ ਕਬੱਡੀ ਕੱਪ ਤੇ ...

ਪੂਰੀ ਖ਼ਬਰ »

ਪੇਸ਼ੀ ਭੁਗਤ ਆਏ ਕੈਦੀ ਪਾਸੋਂ ਮੋਬਾਈਲ ਫ਼ੋਨ ਤੇ ਨਸ਼ੀਲਾ ਪਦਾਰਥ ਬਰਾਮਦ

ਕਪੂਰਥਲਾ, 22 ਸਤੰਬਰ (ਵਿ.ਪ੍ਰ.)-ਪੇਸ਼ੀ ਭੁਗਤ ਆਏ ਕੈਦੀ ਪਾਸੋਂ ਇਕ ਮੋਬਾਈਲ ਫ਼ੋਨ ਤੇ ਨਸ਼ੀਲਾ ਪਦਾਰਥ ਬਰਾਮਦ ਕਰਨ ਦੇ ਮਾਮਲੇ ਤਹਿਤ ਥਾਣਾ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਥਾਣਾ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਕਪੂਰਥਲਾ, 22 ਸਤੰਬਰ (ਵਿ.ਪ੍ਰ.)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਅਰਬਨ ਅਸਟੇਟ ਕਪੂਰਥਲਾ ਵਿਖੇ ਕਥਾ ਕੀਰਤਨ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਉੱਘੇ ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ...

ਪੂਰੀ ਖ਼ਬਰ »

ਪੱਡੇ ਬੇਟ ਦਾ ਸਾਲਾਨਾ ਜੋੜ ਮੇਲਾ ਅੱਜ ਤੋਂ

ਭੰਡਾਲ ਬੇਟ, 22 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)-ਸਮੂਹ ਐਨ.ਆਰ.ਆਈ ਵੀਰਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਸਾਹਿਬ ਦਿੱਤਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸਮੂਹ ਗੁਰਦੁਆਰਾ ਕਮੇਟੀ ਪੱਡੇ ...

ਪੂਰੀ ਖ਼ਬਰ »

ਸਵਤੰਤਰ ਕੌਰ ਪਰਮਾਰ ਨਮਿਤ ਪਾਠ ਦਾ ਭੋਗ 26 ਨੂੰ

ਫਗਵਾੜਾ, 22 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਕਿਰਪਾਲ ਸਿੰਘ ਪਰਮਾਰ ਦੀ ਧਰਮ ਸਰਦਾਰਨੀ ਸਵਤੰਤਰ ਕੌਰ ਪਰਮਾਰ ਪਤਨੀ ਜਿਨ੍ਹਾਂ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ ਤੇ ਨਮਿਤ ਅੰਤਿਮ ਅਰਦਾਸ ਅਤੇ ਭੋਗ 26 ਸਤੰਬਰ ਦਿਨ ਬੁੱਧਵਾਰ ਦੁਪਹਿਰ 12 ਤੋਂ 2 ਵਜੇ ਗੁਰਦੁਆਰਾ ...

ਪੂਰੀ ਖ਼ਬਰ »

ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ-ਬਿੱਟੂ

ਕਪੂਰਥਲਾ, 22 ਸਤੰਬਰ (ਅ.ਬ.)-ਮੌਜੂਦਾ ਸਰਕਾਰ ਨੇ ਜੋ ਆਪਣੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ...

ਪੂਰੀ ਖ਼ਬਰ »

ਐਚ. ਐਮ. ਵੀ 'ਚ ਪ੍ਰੇਰਨਾ ਪੁੰਜ ਦਾ ਉਦਘਾਟਨ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਵਿਖੇ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਕਾਲਜ ਵਿਚ ਕੁਝ ਖ਼ਾਸ ਪ੍ਰੇਰਣਾਸ੍ਰੋਤ ਸਥਾਨਾਂ ਦਾ ਉਦਘਾਟਨ ਕੀਤਾ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX