ਤਾਜਾ ਖ਼ਬਰਾਂ


ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਜਲਾਲਾਬਾਦ 21,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਚੌਣਾਂ ਦੌਰਾਨ ਸ਼ਾਮ ਨੂੰ ਹੋਏ ਇੱਕ ਅਕਾਲੀ-ਕਾਂਗਰਸੀ ਝਗੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਦਾਖਾ ਵਿਖੇ ਸ਼ਾਮੀਂ 5.10 ਵਜੇ ਤੱਕ 64.67 ਫ਼ੀਸਦੀ ਵੋਟਿੰਗ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਵਿਖੇ ਪਹੁੰਚ 'ਚੇ ਹੋਇਆ ਭਰਵਾਂ ਸਵਾਗਤ
. . .  1 day ago
ਜਲਾਲਾਬਾਦ ਵਿਖੇ ਕਾਂਗਰਸੀ ਸਮਰਥਕਾਂ ਵਲੋਂ ਅਕਾਲੀ ਦਲ ਦੇ ਬੂਥ 'ਤੇ ਹਮਲਾ ਅਤੇ ਭੰਨ-ਤੋੜ
. . .  1 day ago
ਪ੍ਰਕਾਸ਼ ਪੁਰਬ ਨੂੰ ਇੱਕੋ ਸਟੇਜ 'ਤੇ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਅਕਾਲੀ ਦਲ ਵਲੋਂ ਸਵਾਗਤ
. . .  1 day ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਪੰਜਾਬ ਸਰਕਾਰ : ਰੰਧਾਵਾ
. . .  1 day ago
106 ਸਾਲਾ ਹਰਸ਼ ਸਿੰਘ ਨੇ ਪਾਈ ਵੋਟ
. . .  1 day ago
ਜਲਾਲਾਬਾਦ ਦੇ ਪਿੰਡ ਚੱਕ ਪੁੰਨਾ ਵਾਲੀ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  1 day ago
ਪੱਲੀ ਝਿੱਕੀ ਲਾਗੇ ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
. . .  1 day ago
ਦੁਪਹਿਰ 3 ਵਜੇ ਤੱਕ ਫਗਵਾੜਾ 'ਚ 39.97 ਫ਼ੀਸਦੀ ਵੋਟਿੰਗ
. . .  1 day ago
ਚਾਰ ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਨੌਜਵਾਨਾਂ ਕੋਲੋਂ ਖੋਹੀ ਗੱਡੀ
. . .  1 day ago
ਸ੍ਰੀ ਬੇਰ ਸਾਹਿਬ ਪਹੁੰਚਣਗੇ ਘਾਨਾ ਦੇ ਰੇਲ ਮੰਤਰੀ ਅਤੇ 10 ਦੇਸ਼ਾਂ ਦੇ ਰਾਜਦੂਤ
. . .  1 day ago
ਹਲਕਾ ਜਲਾਲਾਬਾਦ 'ਚ 3 ਵਜੇ ਤੱਕ 57 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਪਹਿਰ 3 ਵਜੇ ਤੱਕ ਦਾਖਾ 'ਚ 50.80 ਫ਼ੀਸਦੀ ਵੋਟਿੰਗ
. . .  1 day ago
ਸ੍ਰੀ ਅਕਾਲ ਤਖ਼ਤ ਜਥੇਦਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇੱਕ ਸਟੇਜ 'ਤੇ ਮਨਾਉਣ ਦਾ ਆਦੇਸ਼ ਜਾਰੀ
. . .  1 day ago
ਅਕਾਲੀ ਉਮੀਦਵਾਰ ਨੇ ਬੂਥ 'ਤੇ ਪੈਸੇ ਵੰਡਦਾ ਵਿਅਕਤੀ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
. . .  1 day ago
ਦੁਪਹਿਰ 2 ਵਜੇ ਤੱਕ ਫਗਵਾੜਾ 'ਚ 34 ਫ਼ੀਸਦੀ ਵੋਟਿੰਗ
. . .  1 day ago
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾ 'ਚ ਦੁਪਹਿਰ 2.30 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 2.15 ਵਜੇ ਤੱਕ ਹਲਕਾ ਦਾਖਾ 'ਚ 45 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਕਾਂਗਰਸ ਵੱਲੋਂ ਲਗਾਏ ਗਏ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਹਨ ਪੈਸੇ
. . .  1 day ago
ਪੰਥਕ ਮਸਲਿਆਂ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਸ਼ੁਰੂ
. . .  1 day ago
ਦੁਪਹਿਰ 1 ਵਜੇ ਤੱਕ ਮੁਕੇਰੀਆਂ 'ਚ 36.94 ਫ਼ੀਸਦੀ ਵੋਟਿੰਗ
. . .  1 day ago
ਬਦਲਿਆ ਗਿਆ ਫਗਵਾੜਾ ਦੇ ਬੂਥ ਨੰਬਰ 184 ਦਾ ਪੋਲਿੰਗ ਸਟਾਫ਼
. . .  1 day ago
ਸਕਾਟਲੈਂਡ ਤੋਂ ਆ ਕੇ ਪ੍ਰਿਆ ਕੌਰ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ
. . .  1 day ago
ਪੀ.ਡੀ.ਏ ਉਮੀਦਵਾਰ ਤੇ ਕਾਂਗਰਸੀ ਕੌਂਸਲਰ ਵਿਚਕਾਰ ਝੜਪ
. . .  1 day ago
ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੇ ਪਾਈ ਵੋਟ
. . .  1 day ago
ਦੁਪਹਿਰ 1 ਵਜੇ ਤੱਕ ਫਗਵਾੜਾ 'ਚ 32 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਦੁਪਹਿਰ 1 ਵਜੇ ਤੱਕ 44.03 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 1 ਵਜੇ ਤੱਕ ਦਾਖਾ 'ਚ 39.19 ਫ਼ੀਸਦੀ ਵੋਟਿੰਗ
. . .  1 day ago
18 ਨਵੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550

ਪਹਿਲਾ ਸਫ਼ਾ

ਮੋਦੀ ਵਲੋਂ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ 'ਆਯੁਸ਼ਮਾਨ ਭਾਰਤ' ਦੀ ਸ਼ੁਰੂਆਤ

ਰਾਂਚੀ, 23 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ 'ਆਯੁਸ਼ਮਾਨ ਭਾਰਤ' ਦੇਸ਼ ਨੂੰ ਸਮਰਪਿਤ ਕੀਤੀ | ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਗਰੀਬਾਂ ਨੂੰ ਵੀ ਅਮੀਰ ਲੋਕਾਂ ਵਾਂਗ ਸਿਹਤ ਸਹੂਲਤਾਂ ਮਿਲਣਗੀਆਂ | ਪ੍ਰਧਾਨ ਮੰਤਰੀ ਨੇ ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਅਧੀਨ ਦਿਲ, ਕਿਡਨੀ, ਲੀਵਰ ਤੇ ਸ਼ੂਗਰ ਸਮੇਤ 1300 ਗੰਭੀਰ ਬਿਮਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਨ੍ਹਾਂ ਬਿਮਾਰੀਆਂ ਦਾ ਇਲਾਜ਼ ਸਰਕਾਰੀ ਹੀ ਨਹੀਂ ਬਲਕਿ ਨਿੱਜੀ ਹਸਪਤਾਲਾਂ 'ਚ ਵੀ ਹੋਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਗਰੀਬ ਪਰਿਵਾਰ 14555 ਹੈਲਪਲਾਈਨ ਨੰਬਰ ਯਾਦ ਰੱਖੇ | ਇਸ 'ਤੇ ਯੋਜਨਾ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ | ਇਸ ਮੌਕੇ ਉਨ੍ਹਾਂ ਦੇਸ਼ ਦੀਆਂ ਪੁਰਾਣੀਆਂ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਉਨ੍ਹਾਂ ਸਿਰਫ ਗਰੀਬਾਂ ਦੇ ਨਾਂਅ 'ਤੇ ਰਾਜਨੀਤੀ ਕੀਤੀ ਹੈ | ਰਾਂਚੀ 'ਚ ਪ੍ਰਧਾਨ ਮੰਤਰੀ ਵਲੋਂ ਇਸ ਯੋਜਨਾ ਦੀ ਸ਼ੁਰੂਆਤ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ, ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ, ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਸਮੇਤ ਹੋਰ ਸ਼ਖਸੀਅਤਾਂ ਮੌਜੂਦ ਸਨ | ਪ੍ਰਧਾਨ ਮੰਤਰੀ ਨੇ ਯੋਜਨਾ ਲਾਂਚ ਕਰਨ ਮੌਕੇ ਕਿਹਾ ਕਿ ਸਾਡੇ ਰਿਸ਼ੀ ਮੁਨੀਆਂ ਨੇ 'ਸਰਵੇ ਭਵੰਤੂ ਸੁਖਿਨ' (ਸਦਾ ਸੁਖੀ ਰਹਿਣਾ) ਦਾ ਸੁਪਨਾ ਵੇਖਿਆ ਸੀ ਤੇ ਸਾਨੂੰ ਸਦੀਆਂ ਪੁਰਾਣੇ ਇਸ ਸੰਕਲਪ ਨੂੰ ਇਸੇ ਸ਼ਤਾਬਦੀ 'ਚ ਪੂਰਾ ਕਰਨਾ ਹੈ | ਅੱਜ ਇਸ ਸੁਪਨੇ ਨੂੰ ਸਾਕਾਰ ਕਰਨ ਦਾ ਇਕ ਅਹਿਮ ਕਦਮ ਬਿਰਸਾ ਮੁੰਡਾ ਦੀ ਧਰਤੀ ਤੋਂ ਉਠਾਇਆ ਜਾ ਰਿਹਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਦੇ ਸੰਕਲਪ ਨਾਲ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਲਾਗੂ ਹੋ ਰਹੀ ਹੈ | ਲੋਕ ਇਸ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰ ਰਹੇ ਹਨ | ਕੋਈ ਇਸ ਨੂੰ ਮੋਦੀ ਕੇਅਰ ਦਾ ਨਾਂਅ ਦੇ ਰਿਹਾ ਹੈ, ਪਰ ਇਹ ਦੇਸ਼ ਦੇ ਗਰੀਬ ਵਿਅਕਤੀ ਦੀ ਸੇਵਾ ਦੀ ਮੁਹਿੰਮ ਹੈ | ਦੁਨੀਆ ਦੇ ਕਿਸੇ ਵੀ ਦੇਸ਼ 'ਚ ਇੰਨੀ ਵੱਡੀ ਯੋਜਨਾ ਨਹੀਂ ਚੱਲ ਰਹੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਜਨਸੰਖਿਆ ਤੇ ਅਮਰੀਕਾ, ਕੈਨੇਡਾ, ਮੈਕਸੀਕੋ ਦੀ ਜਨਸੰਖਿਆ ਤੋਂ ਵੀ ਜ਼ਿਆਦਾ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲੇਗਾ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼ 'ਚ ਬਿਹਤਰ ਇਲਾਜ ਕੁਝ ਲੋਕਾਂ ਤੱਕ ਸੀਮਿਤ ਨਾ ਰਹੇ, ਸਾਰਿਆਂ ਨੂੰ ਇਲਾਜ ਮਿਲੇ, ਇਸੇ ਭਾਵਨਾ ਨਾਲ ਇਹ ਯੋਜਨਾ ਦੇਸ਼ ਨੂੰ ਸਮਰਪਿਤ ਕੀਤੀ ਜਾ ਰਹੀ ਹੈ |

ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ

ਜਲੰਧਰ, 23 ਸਤੰਬਰ (ਮੇਜਰ ਸਿੰਘ)-ਪੂਰੇ ਪੰਜਾਬ ਅੰਦਰ ਪਿਛਲੇ ਦੋ ਦਿਨ ਤੋਂ ਪੈ ਰਹੀ ਲਗਾਤਾਰ ਭਰਵੀਂ ਬਾਰਿਸ਼ ਕਾਰਨ ਜਿਥੇ ਹੁੰਮਸ ਖ਼ਤਮ ਹੋ ਗਈ ਹੈ ਤੇ ਠੰਢਕ ਨੇ ਆ ਡੇਰੇ ਲਾਏ ਹਨ, ਉਥੇ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਝੋਨੇ ਦੀ ਫ਼ਸਲ ਡਿਗਣ ਦੇ ਖ਼ਦਸ਼ੇ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ | ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਿਕ ਹਾਲੇ ਤੱਕ ਤੇਜ਼ ਹਵਾ ਜਾਂ ਹਨੇਰੀ ਨਾ ਵਗਣ ਕਾਰਨ ਝੋਨੇ ਦੀ ਫ਼ਸਲ ਦਾ ਜ਼ਮੀਨ 'ਤੇ ਵਿਛਣ ਤੋਂ ਵੱਡੇ ਪੱਧਰ 'ਤੇ ਬਚਾਅ ਹੈ, ਪਰ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਖੇਤਾਂ ਵਿਚ ਪਾਣੀ ਭਰ ਰਿਹਾ ਹੈ, ਜਿਸ ਕਾਰਨ ਝੋਨੇ ਦੀਆਂ ਜੜ੍ਹਾਂ ਪੋਲੀਆਂ ਹੋਣ ਕਾਰਨ ਝੋਨੇ ਦੇ ਭਾਰੀ ਬੂਟੇ ਜ਼ਮੀਨ 'ਤੇ ਵਿਛਣੇ ਸ਼ੁਰੂ ਹੋ ਗਏ ਹਨ | ਹਾਲਾਂ ਕਿ ਵੱਡੀ ਪੱਧਰ 'ਤੇ ਝੋਨੇ ਦੀ ਫ਼ਸਲ ਦੇ ਜ਼ਮੀਨ 'ਤੇ ਵਿਛਣ ਦੀ ਕਿਧਰੋਂ ਰਿਪੋਰਟ ਨਹੀਂ, ਪਰ ਇਕ-ਦੋ ਦਿਨ ਮੀਂਹ ਹੋਰ ਪੈਣ ਦੇ ਆ ਰਹੇ ਅਨੁਮਾਨਾਂ ਤੋਂ ਕਿਸਾਨ ਤੇ ਖੇਤੀ ਮਾਹਰ ਚਿੰਤਾ ਜ਼ਾਹਰ ਕਰ ਰਹੇ ਹਨ | ਮੌਸਮ ਵਿਭਾਗ ਮੁਤਾਬਿਕ ਇਸ ਵਾਰ ਕਰੀਬ 7 ਸਾਲ ਬਾਅਦ ਔਸਤਨ ਪੂਰੀ ਮਾਤਰਾ ਤੋਂ ਵੱਧ ਬਾਰਿਸ਼ ਹੋ ਰਹੀ ਹੈ | ਉਮੀਦ ਕੀਤੀ ਜਾ ਰਹੀ ਹੈ ਕਿ ਲਗਾਤਾਰ ਭਰਵੀਂ ਬਾਰਿਸ਼ ਕਾਰਨ ਪੰਜਾਬ ਅੰਦਰ ਪਾਣੀ ਦਾ ਲਗਾਤਾਰ ਹੇਠਾਂ ਜਾ ਰਿਹਾ ਪੱਧਰ ਕੁਝ ਉੱਚਾ ਹੋਣਾ ਸ਼ੁਰੂ ਹੋਵੇਗਾ | ਵੱਖ-ਵੱਖ ਥਾਵਾਂ ਤੋਂ ਇਕੱਤਰ ਰਿਪੋਰਟਾਂ ਮੁਤਾਬਕ ਇਸ ਵੇਲੇ ਦੀ ਫ਼ਸਲ ਪੱਕ ਚੁੱਕੀ ਹੈ ਤੇ ਅਗਲੇ ਡੇਢ-ਦੋ ਹਫ਼ਤੇ ਵਿਚ ਝੋਨੇ ਦੀ ਕਟਾਈ ਦੇ ਕੰਮ ਨੇ ਜ਼ੋਰ ਫੜ ਲੈਣਾ ਹੈ | ਖੇਤੀ ਮਾਹਰਾਂ ਦਾ  ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਹੁੰਮਸ ਰਹਿਣ ਕਾਰਨ ਖੇਤਾਂ 'ਚ ਮੱਛਰ ਵਧ ਗਿਆ ਸੀ ਤੇ ਕਈ ਥਾਵਾਂ ਤੋਂ ਪੱਤਾ ਲਪੇਟ ਸੁੰਡੀ ਦੀ ਮਾਰ ਦੀਆਂ ਰਿਪੋਰਟਾਂ ਵੀ ਆ ਰਹੀਆਂ ਸਨ | ਪੱਕਣ 'ਤੇ ਆਈ ਫ਼ਸਲ ਕਾਰਨ ਖ਼ੇਤੀ ਵਿਭਾਗ ਭਾਵੇਂ ਦਵਾਈ ਦਾ ਛਿੜਕਾਅ ਨਾ ਕਰਨ ਦੀ ਸਲਾਹ ਦੇ ਰਿਹਾ ਸੀ, ਪਰ ਖ਼ੇਤੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਸਾਨਾਂ ਨੇ ਪੱਤਾ ਲਪੇਟ ਸੁੰਡੀ ਲਈ ਸਪਰੇਅ ਕਰਨ ਦੀ ਤਿਆਰੀ ਕਰ ਰੱਖੀ ਸੀ, ਪਰ ਭਰਵੀਂ ਬਾਰਿਸ਼ ਹੋਣ ਕਾਰਨ ਮੱਛਰ ਤੇ ਪੱਤਾ ਲਪੇਟ ਸੁੰਡੀ ਦਾ ਉਂਜ ਹੀ ਸਫ਼ਾਇਆ ਹੋ ਗਿਆ ਹੈ | ਖੇਤੀ ਵਿਭਾਗ ਦੇ ਸਕੱਤਰ ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ: ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਅੰਦਰ ਲਗਾਤਾਰ ਬਾਰਿਸ਼ ਕਾਰਨ ਤੇਜ਼ ਹਵਾ ਜਾਂ ਹਨੇਰੀ ਆਉਣ ਕਾਰਨ ਝੋਨੇ ਦੀ ਪੱਕੀ ਫ਼ਸਲ ਜ਼ਮੀਨ 'ਤੇ ਵਿਛਣ ਦਾ ਖ਼ਤਰਾ ਤਾਂ ਸਿਰ 'ਤੇ ਖੜ੍ਹਾ ਹੈ, ਪਰ ਹਾਲੇ ਤੱਕ ਇਸ ਖ਼ਤਰੇ ਤੋਂ ਵੱਡੀ ਪੱਧਰ 'ਤੇ ਬਚਾਅ ਹੈ | ਉਨ੍ਹਾਂ ਕਿਹਾ ਕਿ ਬਹੁਤ ਥੋੜ੍ਹੇ ਥਾਵਾਂ 'ਤੇ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਡਿਗੀ ਹੈ | ਉਨ੍ਹਾਂ ਦੱਸਿਆ ਕਿ ਖ਼ੇਤੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਚੌਕਸ ਕਰ ਰਹੇ ਹਨ ਕਿ ਝੋਨੇ ਦੇ ਖ਼ੇਤਾਂ ਵਿਚ ਬਹੁਤਾ ਚਿਰ ਪਾਣੀ ਨਾ ਖੜ੍ਹਨ ਦਿੱਤਾ ਜਾਵੇ | ਖੇਤੀ ਵਿਭਾਗ ਦੇ ਮਾਹਰ ਡਾ: ਨਰੇਸ਼ ਗੁਲਾਟੀ ਨੇ ਦੱਸਿਆ ਕਿ ਥੋੜ੍ਹੇ ਸਮੇਂ 'ਚ ਪੈਕਟ ਵਾਲੀਆਂ ਕਿਸਮਾਂ ਦਾ ਝੋਨਾ ਡਿਗਣ ਦਾ ਵਧੇਰੇ ਜੋਖ਼ਮ ਹੁੰਦਾ ਹੈ ਕਿਉਂਕਿ ਇਨ੍ਹਾਂ ਦੇ ਬੂਟੇ ਦੇ ਤਣੇ ਕਮਜ਼ੋਰ ਤੇ ਉੱਪਰਲਾ ਹਿੱਸਾ ਪੱਕਣ ਵੇਲੇ ਭਾਰੀ ਹੋ ਜਾਂਦਾ ਹੈ, ਜਿਸ ਕਾਰਨ ਥੋੜ੍ਹੀ ਹਵਾ ਨਾਲ ਵੀ ਝੁਕਣ ਲੱਗ ਜਾਂਦਾ ਹੈ | ਦੁਆਬਾ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਹਵਾ ਨਾ ਚੱਲਣ ਕਾਰਨ ਝੋਨੇ ਦੀ ਫ਼ਸਲ ਦਾ ਅਜੇ ਤੱਕ ਤਾਂ ਬਚਾਅ ਹੈ, ਪਰ ਕੁਝ ਨੀਵੀਆਂ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ |
ਦੁਆਬੇ 'ਚ ਮੱਕੀ ਨੂੰ ਨੁਕਸਾਨ
ਦੁਆਬਾ ਖ਼ੇਤਰ ਦੇ ਨੀਮ ਪਹਾੜੀ ਇਲਾਕੇ ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ਵਿਚ ਜੂਨ-ਜੁਲਾਈ 'ਚ ਬੀਜੀ ਮੱਕੀ ਦੀ ਫ਼ਸਲ ਵੀ ਇਸ ਸਮੇਂ ਤਿਆਰ ਹੈ | ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿਚ ਲਗਾਤਾਰ ਪਾਣੀ ਖੜ੍ਹਨ ਨਾਲ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਮੱਕੀ ਦਾ ਨਾੜ ਨਾਜ਼ੁਕ ਹੋਣ ਕਾਰਨ ਪਾਣੀ ਖੜ੍ਹਨ ਕਰਕੇ ਛੇਤੀ ਹੀ ਕਮਜ਼ੋਰ ਹੋ ਕੇ ਡਿਗਣ ਲੱਗ ਜਾਂਦਾ ਹੈ |
ਕਪਾਹ ਪੱਟੀ 'ਚ ਵੀ ਨੁਕਸਾਨ
ਮਾਲਵਾ ਖ਼ੇਤਰ ਦੀ ਕਪਾਹ ਪੱਟੀ ਮਾਨਸਾ, ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ 'ਚ ਵੀ ਲਗਾਤਾਰ ਬਾਰਿਸ਼ ਨਾਲ ਕਪਾਹ-ਨਰਮੇ ਦੀ ਫ਼ਸਲ ਲਈ ਵੀ ਖ਼ਤਰੇ ਦੀ ਘੰਟੀ ਖੜਕਾ ਦਿੱਤੀ ਹੈ | ਖ਼ੇਤਾਂ ਵਿਚ ਪਾਣੀ ਖੜ੍ਹਨ ਨਾਲ ਨਰਮੇ ਦੇ ਬੂਟੇ ਵੀ ਡਿਗਣੇ ਸ਼ੁਰੂ ਹੋ ਗਏ ਹਨ | ਨਰਮਾ-ਕਪਾਹ ਭਾਵੇਂ ਅਜੇ ਖਿੜਨੀ ਸ਼ੁਰੂ ਤਾਂ ਨਹੀਂ ਹੋਈ ਪਰ ਇਸ ਦੇ ਟੀਂਡੇ ਪੱਕਣ 'ਤੇ ਆਏ ਹੋਏ ਹਨ | ਜੇਕਰ ਇਕ ਵਾਰ ਨਰਮਾ-ਕਪਾਹ ਦੇ ਬੂਟੇ ਜ਼ਮੀਨ 'ਤੇ ਡਿੱਗ ਪਏ ਤਾਂ ਬਚਦਾ ਕੁਝ ਨਹੀਂ | ਮਾਨਸਾ ਲਾਗਲੇ ਪਿੰਡ ਜਵਾਹਰ ਕੇ ਦੇ ਕਿਸਾਨ ਆਗੂ ਸ: ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਬਾਰਿਸ਼ ਲਗਾਤਾਰ ਪੈਣ 'ਤੇ ਖ਼ੇਤਾਂ ਵਿਚ ਪਾਣੀ ਖੜ੍ਹਨ ਕਾਰਨ ਝੋਨੇ ਤੇ ਕਪਾਹ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ |
ਝੋਨੇ ਸਮੇਤ ਸਬਜ਼ੀਆਂ ਤੇ ਗੰਨੇ ਦੀ ਫਸਲ ਨੂੰ ਪੁੱਜਾ ਨੁਕਸਾਨ
ਪੰਜਾਬ 'ਚ ਬੀਤੇ ਕੱਲ੍ਹ ਤੋਂ ਪੈ ਰਹੀ ਬਾਰਿਸ਼ ਨੇ ਝੋਨੇ ਦੀ ਫਸਲ ਸਮੇਤ ਬਾਕੀ ਫਸਲਾਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ | ਬਾਰਿਸ਼ ਕਾਰਨ ਜਿਥੇ ਝੋਨੇ ਦੀ ਪੱਕ ਚੁੱਕੀ ਫਸਲ ਪ੍ਰਭਾਵਿਤ ਹੋਈ ਹੈ ਉਥੇ ਫਸਲਾਂ 'ਚ ਵੱਢਿਆ ਪਿਆ ਝੋਨਾ ਪਾਣੀ 'ਚ ਡੁੱਬ ਗਿਆ ਹੈ | ਇਸ ਤੋਂ ਇਲਾਵਾ ਮੰਡੀਆਂ 'ਚ ਵੇਚਣ ਲਈ ਲਿਆਂਦਾ ਝੋਨਾ ਵੀ ਬਾਰਿਸ਼ ਨਾਲ ਖਰਾਬ ਹੋ ਗਿਆ ਹੈ | ਬਾਰਿਸ਼ ਕਾਰਨ ਆਲੂ, ਗਾਜਰਾਂ, ਮਟਰ ਤੇ ਹੋਰ ਸਬਜ਼ੀ ਦੀਆਂ ਫਸਲਾਂ ਵੱਡੀ ਪੱਧਰ 'ਤੇ ਬਰਬਾਦ ਹੋਈਆਂ ਹਨ | ਇਥੋਂ ਤੱਕ ਕਿ ਝੋਨੇ ਦੇ ਪਾਣੀ ਦੇ ਵਹਾਅ ਨੇ ਆਲੂਆਂ ਦੀ ਫਸਲ ਨੂੰ ਜੜ੍ਹ ਪੁੱਟ ਦਿੱਤਾ ਹੈ | ਬਾਰਿਸ਼ ਨਾਲ ਕਈ ਇਲਾਕਿਆਂ 'ਚ ਗੰਨੇ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ | ਮਾਲਵੇ 'ਚ ਨਰਮੇ ਦਾ ਵੀ ਭਾਰੀ ਮਾਤਰਾ 'ਚ ਨੁਕਸਾਨ ਹੋਇਆ ਹੈ |
ਹੁਸ਼ਿਆਰਪੁਰ ਤੋਂ ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ-ਬਾਰਿਸ਼ ਨੇ ਹੁਸ਼ਿਆਰਪੁਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਆਲੂ, ਗਾਜਰਾਂ, ਮੂਲੀ, ਮਟਰ ਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਵੱਡੀ ਪੱਧਰ 'ਤੇ ਬਰਬਾਦ ਕਰ ਦਿੱਤੀਆਂ ਹਨ | ਬਾਰਿਸ਼ ਨਾਲ ਖੇਤਾਂ 'ਚ ਹਰਾ ਤੇ ਸੁੱਕਾ ਚਾਰਾ ਵੀ ਵੱਡੀ ਪੱਧਰ 'ਤੇ ਬਰਬਾਦ ਹੋ ਗਿਆ ਹੈ | ਪੱਕ ਕੇ ਤਿਆਰ ਖੜ੍ਹੀ ਬਾਸਮਤੀ 1509 ਦਾ ਵੀ ਨੁਕਸਾਨ ਹੋਇਆ ਹੈ | ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਪਹਿਲਾਂ ਤੋਂ ਹੀ ਆਰਥਿਕਤਾ ਦੀ ਮਾਰ ਝੱਲ ਰਹੇ ਹਨ ਤੇ ਹੁਣ ਅਚਾਨਕ ਪਏ ਭਾਰੀ ਮੀਂਹ ਕਾਰਨ ਜੋ ਫ਼ਸਲਾਂ ਦੀ ਖ਼ਰਾਬੀ ਹੋਈ ਹੈ, ਉਸ ਨਾਲ ਕਿਸਾਨਾਂ 'ਤੇ ਹੋਰ ਆਰਥਿਕ ਬੋਝ ਪੈ ਗਿਆ ਹੈ | ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਫ਼ਸਲ 'ਤੇ ਖਰਚਾ ਵਧੇਰੇ ਆਉਂਦਾ ਹੈ ਤੇ ਬਹੁਤੇ ਕਿਸਾਨਾਂ ਨੇ ਜ਼ਮੀਨ ਵੀ ਠੇਕੇ 'ਤੇ ਲਈ ਹੋਈ ਹੈ |
ਪਟਿਆਲਾ ਤੋਂ ਗੁਰਪ੍ਰੀਤ ਸਿੰਘ ਚੱਠਾ-ਬਾਰਿਸ਼ ਕਾਰਨ ਝੋਨੇ ਦਾ ਦਾਣਾ ਕਾਲਾ ਹੋਣ ਦਾ ਖਦਸ਼ਾ ਹੈ ਜਦਕਿ ਦਾਣਾ ਗਿੱਲਾ ਹੋ ਕੇ ਹੋਲਾ ਪੈ ਸਕਦਾ ਹੈ | ਇਸ ਸਬੰਧੀ ਸਟੇਟ ਐਵਾਰਡੀ ਤੇ ਕ੍ਰਿਸ਼ੀ ਕਰਮਨ ਜੇਤੂ ਕਿਸਾਨ ਰਾਜ ਮੋਹਨ ਸਿੰਘ ਕਾਲੇਕਾ ਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਬਾਰਿਸ਼ ਨਾਲ ਝੋਨੇ ਦੀਆਂ ਪੱਕੀਆਂ ਫਸਲਾਂ ਨੂੰ ਸਿੱਧਾ ਹੀ ਨੁਕਸਾਨ ਹੈ ਤੇ ਪਛੇਤੀ ਫਸਲ ਦਾ ਦਾਣਾ ਵੀ ਕਾਲਾ ਹੋਣ ਦਾ ਡਰ ਹੈ | ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਦਾ ਕਹਿਣਾ ਹੈ ਕਿ ਬਾਰਿਸ਼ ਨਾਲ ਪੱਕੇ ਝੋਨੇ ਨੂੰ ਨੁਕਸਾਨ ਹੋਇਆ ਹੈ, ਪਰ ਬਹੁਤਾ ਝੋਨਾ ਅਜੇ ਪੱਕਾ ਨਹੀਂ ਹੈ | ਇਸੇ ਤਰ੍ਹਾਂ ਬਨੂੜ ਇਲਾਕੇ 'ਚ ਮੱਕੀ, ਚਰੀ (ਹਰਾ ਚਾਰਾ), ਗੋਭੀ, ਮਿਰਚ, ਘੀਆ, ਬੈਂਗਣ ਆਦਿ ਫ਼ਸਲ ਨੂੰ ਵੀ ਵੱਡਾ ਨੁਕਸਾਨ ਪੁੱਜਾ ਹੈ |
ਦਾਣਾ ਮੰਡੀਆਂ 'ਚ ਝੋਨਾ ਬਰਬਾਦ
ਬਟਾਲਾ ਤੋਂ ਕਮਲ ਕਾਹਲੋਂ-ਬਾਰਿਸ਼ ਕਾਰਨ ਜਿਥੇ ਖੇਤਾਂ 'ਚ ਝੋਨੇ ਦੀ ਫ਼ਸਲ ਵੱਡੇ ਪੱਧਰ 'ਤੇ ਡੁੱਬੀ ਹੋਈ ਹੈ ਉਥੇ ਮੰਡੀ 'ਚ ਵੇਚਣ ਲਈ ਲਿਆਂਦਾ ਝੋਨਾ ਭਿਜਦਾ ਰਿਹਾ ਤੇ ਦਾਣਿਆਂ ਨੂੰ ਕਬੂਤਰ ਚੁਗਦੇ ਵੇਖੇ ਗਏ | ਬੀਤੇ ਕੱਲ੍ਹ ਤੋਂ ਸ਼ੁਰੂ ਹੋਈ ਬਾਰਿਸ਼ ਨੇ ਹਰ ਪਾਸੇ ਜਲ-ਥਲ ਕੀਤੀ ਹੋਈ ਹੈ | ਬਾਰਿਸ਼ ਕਾਰਨ ਜਿਥੇ ਵੱਡੇ ਸੜਕੀ ਮਾਰਗਾਂ 'ਤੇ ਆਮ ਦਿਨਾਂ ਨਾਲੋਂ ਆਵਾਜਾਈ ਘੱਟ ਵਿਖਾਈ ਦਿੱਤੀ ਉਥੇ ਸੜਕਾਂ 'ਚ ਵੱਡੇ ਪੱਧਰ 'ਤੇ ਭਰੇ ਪਾਣੀ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਬਰਸਾਤ ਕਾਰਨ ਬਾਜ਼ਾਰਾਂ 'ਚ ਸੁੰਨ ਪਸਰੀ ਨਜ਼ਰ ਆਈ | ਅਜੇ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਕਾਰਨ ਜਿਥੇ ਸਥਿਤੀ ਹੋਰ ਗੰਭੀਰ ਹੋਣ ਦਾ ਡਰ ਬਣਿਆ ਹੋਇਆ ਹੈ, ਉਥੇ ਭਾਰੀ ਬਰਸਾਤ ਕਾਰਨ ਕਿਸਾਨ ਵੱਡੀ ਚਿੰਤਾ ਦੇ ਆਲਮ 'ਚ ਡੁੱਬੇ ਹੋਏ ਹਨ | ਉਨ੍ਹਾਂ 'ਚ ਪੁੱਤਾਂ ਵਾਂਗ ਪਾਲੀ ਫਸਲ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ ਤੇ ਪ੍ਰਮਾਤਮਾ ਅੱਗੇ ਨੁਕਸਾਨ ਤੋਂ ਬਚਾਅ ਲਈ ਅਰਜੋਈਆਂ ਕਰ ਰਹੇ ਹਨ |
ਅੰਮਿ੍ਤਸਰ 'ਚ ਸੜਕ ਦਾ ਵੱਡਾ ਹਿੱਸਾ ਜ਼ਮੀਨ 'ਚ ਧੱਸਿਆ
ਅੰਮਿ੍ਤਸਰ ਤੋਂ ਹਰਮਿੰਦਰ ਸਿੰਘ-ਅੰਮਿ੍ਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਬਾਰਿਸ਼ ਦਾ ਅਸਰ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਹੈ | ਅੱਜ ਅੰਮਿ੍ਤਸਰ ਵਿਖੇ ਮਾਲ ਰੋਡ ਸੜਕ ਦੀ ਰਾਮ ਬਾਗ (ਕੰਪਨੀ ਬਾਗ) ਸਾਹਮਣੇ ਨਿਗਮ ਕਮਿਸ਼ਨਰ ਦੀ ਕੋਠੀ ਦੇ ਬਿਲਕੁਲ ਨਾਲ ਹੀ ਸੜਕ ਦਾ ਇਕ ਵੱਡਾ ਹਿੱਸਾ ਜ਼ਮੀਨ 'ਚ ਧਸ ਗਿਆ, ਜਿਸ ਨਾਲ ਭਾਵੇਂ ਵੱਡਾ ਹਾਦਸਾ ਹੋਣੋ ਤਾਂ ਟਲ ਗਿਆ, ਪਰ ਨਿਗਮ ਕਮਿਸ਼ਨਰ ਦੀ ਕੋਠੀ ਤੇ ਇਸ ਦੇ ਨਾਲ ਲਗਦੀਆਂ ਇਮਾਰਤਾਂ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ | ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੀ ਕੋਠੀ ਸਾਹਮਣੇ ਪਾਣੀ ਦਾ ਰਿਸਾਅ ਹੋਣ ਕਰਕੇ ਸੜਕ ਦਾ ਇਕ ਵੱਡਾ ਹਿੱਸਾ 20 ਫੁੱਟ ਡੂੰਘੀ ਜ਼ਮੀਨ 'ਚ ਧੱਸ ਗਿਆ, ਜਿਸ ਨਾਲ ਬਰਸਾਤੀ ਪਾਣੀ ਤੇ ਸੜਕ ਦੇ ਧਸਣ ਕਾਰਨ ਨੁਕਸਾਨੇ ਸੀਵਰੇਜ ਦਾ ਸਾਰਾ ਪਾਣੀ ਇਸ ਟੋਏ 'ਚ ਪੈ ਰਿਹਾ ਹੈ, ਜੋ ਇਸ ਧਸੇ ਹੋਏ ਸੜਕ ਦੇ ਹਿੱਸੇ 'ਚੋਂ ਹੁੰਦਾ ਹੋਇਆ ਵਿਵਾਦਤ ਖੰਡਰ ਬਣੀ ਅਧੂਰੀ ਇਮਾਰਤ ਦੇ ਜ਼ੀਮਨਦੋਜ਼ ਹਿੱਸੇ 'ਚ ਜਾ ਰਿਹਾ ਹੈ, ਜਿਸ ਕਾਰਨ ਸੜਕ ਨਾਲ ਲਗਦੀਆਂ ਨਿਗਮ ਕਮਿਸ਼ਨਰ ਦੀ ਕੋਠੀ ਤੇ ਹੋਰ ਇਮਾਰਤਾਂ 'ਤੇ ਖਤਰਾ ਮੰਡਰਾ ਰਿਹਾ ਹੈ |

ਰੱਦ ਨਹੀਂ ਕੀਤਾ ਜਾਵੇਗਾ ਰਾਫ਼ੇਲ ਸੌਦਾ-ਜੇਤਲੀ

ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਸੌਦੇ ਨੂੰ ਲੈ ਕੇ ਚੱਲ ਰਹੇ ਸਿਆਸੀ ਘਮਾਸਾਨ ਦੇ ਮਾਹੌਲ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਲਜ਼ਾਮਾਂ ਦੇ ਬਾਵਜੂਦ ਰਾਫ਼ੇਲ ਸੌਦਾ ਰੱਦ ਨਹੀਂ ਕੀਤਾ ਜਾਵੇਗਾ | ਅਰੁਣ ਜੇਤਲੀ ਨੇ ਰਾਫ਼ੇਲ ਨੂੰ ਹਵਾਈ ਫੌਜ ਦੀ ਜ਼ਰੂਰਤ ਕਰਾਰ ਦਿੰਦਿਆਂ ਕਿਹਾ ਕਿ ਉਹ (ਰਾਫ਼ੇਲ ਜਹਾਜ਼) ਦੇਸ਼ 'ਚ ਜ਼ਰੂਰ ਆਉਣਗੇ | ਅਰੁਣ ਜੇਤਲੀ ਨੇ ਸੌਦਾ ਰੱਦ ਨਾ ਕਰਨ ਦੇ ਐਲਾਨ ਦੇ ਨਾਲ ਕਾਂਗਰਸ ਪ੍ਰਧਾਨ ਨੂੰ ਨਿਸ਼ਾਨਾ ਬਣਾਉਦਿਆਂ ਰਾਹੁਲ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਦਰਮਿਆਨ ਕਥਿਤ ਜੁਗਲਬੰਦੀ ਦੇ ਇਲਜ਼ਾਮ ਵੀ ਲਾਏ | ਅਰੁਣ ਜੇਤਲੀ ਨੇ ਫੇਸਬੁੱਕ ਪੋਸਟ ਰਾਹੀਂ ਕਿਹਾ ਕਿ ਹੋਲਾਂਦੇ ਦਾ ਬਿਆਨ ਅਤੇ ਰਾਹੁਲ ਗਾਂਧੀ ਦਾ ਟਵੀਟ ਇਕ ਯੋਜਨਾ ਵਾਂਗ ਸਾਹਮਣੇ ਆਉਂਦੇ ਹਨ | ਦਰਅਸਲ 30 ਅਗਸਤ ਨੂੰ ਰਾਹੁਲ  ਨੇ ਟਵੀਟ ਕੀਤਾ ਸੀ ਕਿ ਫਰਾਂਸ ਦੇ ਅੰਦਰ (ਰਾਫ਼ੇਲ ਸੌਦੇ 'ਤੇ) ਕੁਝ ਬੰਬ ਫਟਣ ਵਾਲਾ ਹੈ | ਉਨ੍ਹਾਂ ਨੂੰ ਕਿਵੇਂ ਪਤਾ ਕਿ ਅਜਿਹਾ ਬਿਆਨ ਆਉਣ ਵਾਲਾ ਹੈ? ਜ਼ਿਕਰਯੋਗ ਹੈ ਕਿ 30 ਅਗਸਤ ਨੂੰ ਰਾਹੁਲ ਗਾਂਧੀ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ ਅਗਲੇ ਕੁਝ ਹਫ਼ਤਿਆਂ 'ਚ ਰਾਫ਼ੇਲ ਵਲੋਂ ਕੋਈ ਵੱਡੀ ਬੰਬਬਾਰੀ ਕੀਤੀ ਜਾਵੇਗੀ | ਜੇਤਲੀ ਨੇ ਸਵਾਲੀਆ ਅੰਦਾਜ਼ 'ਚ 30 ਅਗਸਤ ਦੇ ਇਸ ਟਵੀਟ ਦੇ ਹਵਾਲੇ ਨਾਲ ਪੁੱਛਿਆ ਕਿ ਆਖ਼ਰ ਉਨ੍ਹਾਂ (ਰਾਹੁਲ) ਨੇ ਕਿਸ ਦੀ ਪੇਸ਼ਨਗੋਈ ਕੀਤੀ ਸੀ | ਜੇਤਲੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹਨ ਪਰ ਇਸ ਤਰ੍ਹਾਂ ਦੀ ਸ਼ੰਕਾ ਮਨ 'ਚ ਉੱਠਦੀ ਹੈ |
ਹੋਲਾਂਦੇ ਨੇ ਕੀਤਾ ਖੰਡਨ
ਜੇਤਲੀ ਨੇ ਆਪਣੇ ਲੇਖ 'ਚ ਇਹ ਵੀ ਕਿਹਾ ਕਿ ਫਰਾਂਸ ਸਰਕਾਰ ਅਤੇ ਡਸਾਲਟ ਏਵੀਏਸ਼ਨ ਦੋਵਾਂ ਨੇ ਹੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਨੂੰ ਖ਼ਾਰਜ ਕੀਤਾ ਹੈ | ਉਨ੍ਹਾਂ ਨੇ ਆਧੁਨਿਕ ਹਥਿਆਰਾਂ ਦੀ ਇਸ ਲੋੜੀਂਦੀ ਖ਼ਰੀਦ 'ਤੇ ਬਿਨਾਂ ਕਾਰਨ ਤੋਂ ਕੀਤੀ ਜਾ ਰਹੀ ਸਿਆਸੀ ਬਿਆਨਬਾਜ਼ੀ 'ਤੇ ਨਾਰਾਜ਼ਗੀ ਪ੍ਰਗਟਾਉਦਿਆਂ ਕਿਹਾ ਕਿ ਰਾਫ਼ੇਲ ਮੁੱਦੇ ਨੂੰ ਗੰਭੀਰ ਢੰਗ ਨਾਲ ਲਿਆ ਜਾਣਾ ਚਾਹੀਦਾ ਹੈ | ਜੇਤਲੀ ਨੇ ਤਨਜ਼ ਕਰਦਿਆਂ ਕਿਹਾ ਕਿ ਜਨਤਕ ਖ਼ੁਲਾਸਾ ਕਰਨਾ ਕੋਈ ਹਾਸੇ ਦੀ ਖੇਡ ਨਹੀਂ ਹੈ |
ਕੇਜਰੀਵਾਲ ਅਤੇ ਅਖਿਲੇਸ਼ ਨੇ ਵੀ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਵਲੋਂ ਰਾਫ਼ੇਲ ਮੁੱਦੇ 'ਤੇ ਕੀਤੀ ਜਾ ਰਹੀ ਸਰਕਾਰ ਨੂੰ ਘੇਰਾਬੰਦੀ 'ਚ ਹੋਰ ਵਿਰੋਧੀ ਧਿਰਾਂ ਵੀ ਸ਼ਾਮਿਲ ਹੋ ਗਈਆਂ ਹਨ | ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਅਤੇ 'ਆਪ' ਨੇਤਾ ਅਰਵਿੰਦ ਕੇਰਜਰੀਵਾਲ ਨੇ ਵੀ ਇਸ ਮਾਮਲੇ 'ਚ ਸਰਕਾਰ ਨੂੰ ਆਪਣਾ ਰੁਖ ਸਪੱਸ਼ਟ ਕਰਨ ਨੂੰ ਕਿਹਾ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜੀਵਾਲ ਨੇ ਰਾਫ਼ੇਲ ਮੁੱਦੇ 'ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ | ਕੇਰਜੀਵਾਲ ਨੇ ਟਵਿੱਟਰ 'ਤੇ ਪਾਏ ਇਕ ਸੰਦੇਸ਼ 'ਚ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ | ਸਮਾਜਵਾਦੀ ਪਾਰਟੀ ਨੇ ਵੀ ਰਾਫ਼ੇਲ 'ਤੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਦਿਆਂ ਇਸ 'ਤੇ ਸਾਂਝੀ ਜਾਂਚ ਕਮੇਟੀ ਜੇ.ਪੀ.ਸੀ. ਸਥਾਪਿਤ ਕਰਨ ਦੀ ਮੰਗ ਵੀ ਕੀਤੀ |

ਸ਼ਰਾਬ ਠੇਕਿਆਂ ਦੇ ਕੁਲੈਕਸ਼ਨ ਇੰਚਾਰਜ ਨੂੰ ਗੋਲੀ ਮਾਰ ਕੇ 22 ਲੱਖ ਲੁੱਟੇ

ਮਕਸੂਦਾਂ, 23 ਸਤੰਬਰ (ਲਖਵਿੰਦਰ ਪਾਠਕ)-ਦੇਰ ਰਾਤ ਟਰਾਂਸਪੋਰਟ ਚੌਕ ਨੇੜੇ ਲੁਟੇਰਿਆਂ ਨੇ ਸ਼ਰਾਬ ਠੇਕਿਆਂ ਤੋਂ ਦਿਨ ਭਰ ਦੀ ਕੁਲੈਕਸ਼ਨ ਇਕੱਠਾ ਕਰ ਕੇ ਜਾ ਰਹੇ ਸ਼ਰਾਬ ਠੇਕਿਆਂ ਦੇ ਸਰਕਲ ਇੰਚਾਰਜ ਨੂੰ ਗੋਲੀ ਮਾਰ ਕੇ 22 ਲੱਖ ਰੁਪਏ ਲੁੱਟ ਲਏ | ਲੁਟੇਰਿਆਂ ਨੇ ਪਹਿਲਾਂ ਕੁਲੈਕਸ਼ਨ ਇੰਚਾਰਜ ਦੀ ਗੱਡੀ ਰੋਕੀ ਅਤੇ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਪਿੱਛੋਂ ਨਕਦੀ ਲੁੱਟੀ | ਮਿਲੀ ਜਾਣਕਾਰੀ ਅਨੁਸਾਰ ਠੇਕੇ ਦਾ ਸਰਕਲ ਇੰਚਾਰਜ ਰਮਨ ਕੁਮਾਰ ਤੇ ਡਰਾਈਵਰ ਲੱਕੀ ਆਪਣੇ ਅਧੀਨ ਆਉਂਦੇ ਠੇਕਿਆਂ ਤੋਂ ਕੁਲੈਕਸ਼ਨ ਇਕੱਠਾ ਕਰ ਕੇ ਜਾ ਰਹੇ ਸਨ ਕਿ ਵਰਨਾ ਤੇ ਐਕਸ.ਯੂ.ਵੀ. ਗੱਡੀ 'ਚ ਆਏ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਰੁਕਵਾਉਂਦੇ ਸਾਰ ਹੀ ਦੇਸੀ ਕੱਟਿਆ ਨਾਲ ਫਾਇਰ ਕਰ ਦਿੱਤੇ ਜਿਸ ਦਾ ਛਰੇ੍ਹ ਸਰਕਲ ਇੰਚਾਰਜ ਰਮਨ ਕੁਮਾਰ ਦੇ ਕੰਨ ਤੇ ਹੋਰ ਸ਼ਰੀਰ ਤੇ ਲੱਗੇ ਜਿਸ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਦੀਆਂ ਗੱਡੀਆਂ ਦੇ ਨੰਬਰ ਨੋਟ ਕਰ ਲਏ ਗਏ | ਘਟਨਾ ਦੀ ਸੂਚਨਾ ਮਿਲਦੇ ਥਾਣਾ ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ |

ਪੁਲਵਾਮਾ 'ਚ ਮੁਕਾਬਲੇ ਦੌਰਾਨ ਪਾਕਿ ਮੂਲ ਦਾ ਚੋਟੀ ਦਾ ਜੈਸ਼ ਕਮਾਂਡਰ ਹਲਾਕ

ਸ੍ਰੀਨਗਰ, 23 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਨੇ ਕਾਰਵਾਈ ਦੌਰਾਨ ਪਾਕਿਸਤਾਨੀ ਮੂਲ ਦੇ ਜੈਸ਼-ਏ-ਮੁਹੰਮਦ ਸੰਗਠਨ ਦੇ ਚੋਟੀ ਦੇ ਕਮਾਂਡਰ ਨੂੰ ਹਲਾਕ ਕਰ ਦਿੱਤਾ | ਪੁਲਿਸ ਦੇ ਇਕ ਉਚ ਅਧਿਕਾਰੀ ਅਨੁਸਾਰ ਪੁਲਵਾਮਾ (ਤਰਾਲ) ਆਰੀਪਲ ਦੇ ਡਾਰ ਗਨਾਈ ਗੁੰਡ ਦੇ ਮੀਰ ਮੁਹੱਲੇ ਵਿਖੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਐਤਵਾਰ ਸਵੇਰ
42 ਆਰ.ਆਰ., ਐਸ.ਓ.ਜੀ. ਅਵੰਤੀਪੋਰਾ ਅਤੇ ਸੀ.ਆਰ.ਪੀ. ਵਲੋਂ ਸਾਂਝੀ ਤਲਾਸ਼ੀ ਛੇੜੀ ਗਈ | ਤਲਾਸ਼ੀ ਦੌਰਾਨ ਨੇੜੇ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਮੁਕਾਬਲਾ ਸ਼ੁਰੂ ਹੋ ਗਿਆ | ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਜਾਰੀ ਰੱਖੀ ਤੇ ਕਈ ਘੰਟੇ
ਦੁਪਾਸੜ ਗੋਲੀਬਾਰੀ ਦੇ ਚਲਦੇ ਉਸ ਮਕਾਨ ਜਿਥੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ, ਨੂੰ ਬਾਰੂਦ ਨਾਲ ਉਡਾ ਦਿੱਤਾ | ਪੁਲਿਸ ਨੇ ਮਕਾਨ ਦੇ ਮਲਬੇ ਦੇ ਢੇਰ 'ਚੋਂ ਇਕ ਅੱਤਵਾਦੀ ਦੀ ਲਾਸ਼ ਸਮੇਤ ਅਸਲ੍ਹਾ ਤੇ ਗੋਲਾ-ਬਾਰੂਦ ਤੋਂ ਇਲਾਵਾ ਇਲਾਵਾ ਦਸਤਾਵੇਜ਼ ਬਰਾਮਦ ਕੀਤੇ | ਮਾਰੇ ਗਏ ਅੱਤਵਾਦੀ ਪਛਾਣ ਪਾਕਿਸਤਾਨ ਮੂਲ ਦੇ ਜੈਸ਼ ਕਮਾਂਡਰ ਅਦਨਾਨ ਬਾਈ ਵਜੋਂ ਹੋਈ ਹੈ ਜਿਹੜਾ ਕਿ ਦੱਖਣੀ ਕਸ਼ਮੀਰ 'ਚ ਕਾਫ਼ੀ ਸਰਗਰਮ ਦੱਸਿਆ ਜਾਂਦਾ ਸੀ | ਸੁਰੱਖਿਆ ਬਲ ਜਦ ਆਪ੍ਰੇਸ਼ਨ ਸਮਾਪਤ ਕਰ ਕੇ ਪਰਤ ਰਹੇ ਸਨ ਤਾਂ ਸ਼ਰਾਰਤੀ ਅਨਸਰਾਂ ਨੇ ਤਰਾਲ-ਸਥੂਰਾ ਸੜਕ 'ਤੇ ਗਡਾਪੋਰਾ ਨੇੜੇ ਉਨ੍ਹਾਂ ਤੇ ਭਾਰੀ ਪੱਥਰਬਾਜ਼ੀ ਕੀਤੀ | ਜਿਸ ਦੇ ਜਵਾਬ 'ਚ ਸੁਰੱਖਿਆ ਬਲਾਂ ਨੇ ਕਾਰਵਾਈ ਕਰਦੇ ਹੋਏ ਹਵਾ 'ਚ ਗੋਲੀਆਂ ਚਲਾ ਕੇ ਇਨ੍ਹਾਂ ਨੂੰ ਭਜਾਉਣ ਦਾ ਯਤਨ ਕੀਤਾ, ਇਸ 'ਚ 3 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ 'ਚ ਮਨਜ਼ੂਰ ਡਾਰ ਨਾਮੀ ਨਾਗਰਿਕ ਵਾਸੀ ਗਨੰਗ ਤਰਾਲ ਨੂੰ ਗੋਲੀ ਲੱਗਣ ਕਾਰਨ ਪਹਿਲੇ ਸਬ ਜ਼ਿਲ੍ਹਾ ਹਸਪਤਾਲ ਤਬਦੀਲ ਕੀਤਾ ਗਿਆ, ਜਿਥੋਂ ਡਾਕਟਰਾਂ ਦੀ ਸਲਾਹ 'ਤੇ ਸ੍ਰੀਨਗਰ ਦੇ ਹਸਪਤਾਲ ਭੇਜ ਦਿੱਤਾ ਗਿਆ | ਬਾਕੀ ਦੋ ਜ਼ਖਮੀਆਂ ਦਾ ਇਲਾਜ ਤਰਾਲ ਵਿਖੇ ਚੱਲ ਰਿਹਾ ਹੈ |
ਮਹਿਲਾ ਐਸ.ਪੀ.ਓ. ਨੇ ਨੌਕਰੀ ਛੱਡੀ
ਕੁਲਗਾਮ-ਸੂਤਰਾਂ ਅਨੁਸਾਰ ਰਫ਼ੀਕਾ ਅਖਤਰ ਪਤਨੀ ਗੁਲਾਮ ਮੁਹੰਮਦ ਠੋਕੁਰ ਵਾਸੀ ਬੁਨਗਾਮ ਹਾਲ ਕੁਲਗਾਮ ਨੇ ਐਸ.ਪੀ.ਓ. ਦੇ ਅਹੁਦੇ 'ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ | ਉਹ ਕੁਲਗਾਮ 'ਤੋਂ ਪਹਿਲੀ ਮਹਿਲਾ ਐਸ.ਪੀ.ਓ. ਹੈ ਜਿਸ ਨੇ ਪੁਲਿਸ ਦੀ ਨੌਕਰੀ 15 ਸਾਲ ਬਾਅਦ ਛੱਡਣ ਦਾ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ | ਉਸ ਨੇ 15 ਸੈਕਿੰਡ ਦੀ ਜਾਰੀ ਵੀਡੀਓ 'ਚ ਦੱਸਿਆ ਕਿ ਉਹ ਕਿਸੇ ਦੇ ਦਬਾਅ ਹੇਠ ਨਹੀਂ ਬਲਕਿ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਹੀ ਹੈ |
ਵਿਅਕਤੀ ਅਗਵਾ
ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ 'ਚੋਂ ਕੁਝ ਅਣਪਛਾਤੇ ਹਥਿਆਰਬੰਦ ਇਕ ਵਿਅਕਤੀ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਕੇ ਘਰੋਂ ਲੈ ਗਏ | ਪੁਲਿਸ ਅਨੁਸਾਰ ਸੋਪੋਰ ਦੇ ਹਾਰਵਨ ਮੁਹੱਲੇ ਵਿਖੇ ਸਨਿਚਰਵਾਰ ਦੇਰ ਰਾਤ ਸ਼ੱਕੀ ਹਥਿਆਰਬੰਦ ਅੱਤਵਾਦੀ ਮੁਸ਼ਤਾਕ ਅਹਿਮਦ ਮੀਰ (45) ਦੇ ਘਰ ਜ਼ਬਰਦਸਤੀ ਦਾਖ਼ਲ ਹੋ ਗਏ ਤੇ ਉਸ ਨੂੰ ਅਗਵਾ ਕਰ ਕੇ ਨਾਲ ਲੈ ਗਏ |

ਰੇਵਾੜੀ ਜਬਰ ਜਨਾਹ ਮਾਮਲੇ 'ਚ 2 ਹੋਰ ਗਿ੍ਫ਼ਤਾਰ

ਚੰਡੀਗੜ੍ਹ/ਰੇਵਾੜੀ, 23 ਸਤੰਬਰ (ਪੀ. ਟੀ. ਆਈ.)-ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਇਕ 19 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਫਰਾਰ ਚੱਲ ਰਹੇ ਫ਼ੌਜ ਦੇ ਜਵਾਨ ਸਮੇਤ 2 ਦੋਸ਼ੀਆਂ ਨੂੰ ਪੁਲਿਸ ਨੇ ਅੱਜ ਗਿ੍ਫ਼ਤਾਰ ਕਰ ਲਿਆ ਹੈ | ਹਰਿਆਣਾ ਪੁਲਿਸ ਮੁਖੀ ਬੀ. ਐਸ. ਸੰਧੂ ਨੇ ਕਿਹਾ ਕਿ ਮਾਮਲੇ 'ਚ ਸ਼ਾਮਿਲ ਸਾਰੇ ਪ੍ਰਮੁੱਖ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨਾਜ਼ਨੀਨ ਭਸੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫ਼ੌਜੀ ਜਵਾਨ ਪੰਕਜ ਅਤੇ ਮਨੀਸ਼ ਨਾਂਅ ਦੇ ਵਿਅਕਤੀਆਂ ਨੂੰ ਅੱਜ ਸਵੇਰੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਤਨਾਲੀ ਵਿਖੇ ਇਕ ਢਾਬੇ ਤੋਂ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦੋਵਾਂ ਵਲੋਂ ਆਪਣੇ ਫ਼ੋਨ ਕਿਤੇ ਦੱਬ ਦਿੱਤੇ ਗਏ, ਬਾਅਦ 'ਚ ਛੋਟੇ-ਮੋਟੇ ਅਪਰਾਧੀਆਂ ਦੀ ਮਦਦ ਨਾਲ ਬਸਤੀਆਂ 'ਚ ਲੁਕੇ ਰਹੇ ਅਤੇ ਖੇਤਾਂ 'ਚ ਸੌਾਦੇ ਰਹੇ | ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋਸ਼ੀਆਂ ਦੀ ਮਦਦ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ | ਇਸ ਤੋਂ ਪਹਿਲਾਂ 16 ਸਤੰਬਰ ਨੂੰ ਪੁਲਿਸ ਵਲੋਂ ਮਾਮਲੇ 'ਚ ਦੋਸ਼ੀ ਨਿਸ਼ੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਜਾਂਚ 'ਚ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਦਾ ਸਾਜਿਸ਼ਘਾੜਾ ਨਿਸ਼ੂ ਹੈ | ਨਿਸ਼ੂ ਪੁਲਿਸ ਰਿਮਾਂਡ 'ਤੇ ਹੈ ਅਤੇ ਸੰਜੀਵ ਅਤੇ ਦੀਨਦਿਆਲ ਨਿਆਇਕ ਹਿਰਾਸਤ 'ਚ ਹਨ |

ਮੇਲਾ ਛਪਾਰ ਜਾਹੋ-ਜਲਾਲ ਨਾਲ ਸ਼ੁਰੂ

ਅਹਿਮਦਗੜ੍ਹ/ਡੇਹਲੋਂ/ਕੁੱਪ ਕਲਾਂ, 23 ਸਤੰਬਰ (ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ, ਰਵਿੰਦਰ ਸਿੰਘ ਬਿੰਦਰਾ) -ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਜਿਥੇ ਪਹਿਲੇ ਦਿਨ ਮੀਂਹ ਪੈਣ ਕਾਰਨ ਫਿੱਕਾ ਰਿਹਾ, ਪਰ ਅੱਜ ਦੂੂਸਰੇ ਦਿਨ ਮੌਸਮ ਕੁਝ ਸਾਫ਼ ਰਹਿਣ ਕਾਰਨ ਜਾਹੋ-ਜਲਾਲ ਨਾਲ ਸ਼ੁਰੂ ਹੋਇਆ | ਅਹਿਮਦਗੜ੍ਹ ਤੋਂ ਥੋੜੀ ਦੂਰ ਗੁੱਗਾ ਮਾੜੀ ਮੰਦਰ ਛਪਾਰ ਵਿਖੇ ਸਦੀਆਂ ਤੋਂ ਹਰ ਸਾਲ ਲਗਦੇ ਚਾਰ ਦਿਨਾ ਮੇਲੇ 'ਚ ਦੂਰ-ਦੁਰਾਡਿਓਾ ਲੱਖਾਂ ਲੋਕ ਮੇਲੇ ਦਾ ਆਨੰਦ ਮਾਨਣ ਆਉਂਦੇ ਹਨ ਅਤੇ ਇਥੇ ਮੰਦਰ ਅੱਗੇ ਮਿੱਟੀ ਕੱਢ ਕੇ ਸੱਪਾਂ ਦੇ ਰਾਜਾ ਗੁੱਗਾ ਜ਼ਾਹਿਰ ਪੀਰ ਦੀ ਪੂਜਾ ਕਰਦੇ ਹਨ ਤੇ ਮੰਨਤਾਂ ਮੰਗਦੇ ਹਨ | ਅੱਜ ਸਵੇਰ ਤੋਂ ਹੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਔਰਤਾਂ ਸਮੇਤ ਨੌਜਵਾਨਾਂ ਦੇ ਕਾਫ਼ਲੇ ਮੇਲੇ ਵੱਲ ਆਉਂਦੇ ਦੇਖੇ ਗਏ | ਮੰਡੀ ਅਹਿਮਦਗੜ੍ਹ ਤੋਂ ਲੈ ਕੇ ਛਪਾਰ ਤੱਕ ਸਜੀਆਂ ਖਿਡੌਣਿਆਂ ਦੀਆਂ ਦੁਕਾਨਾਂ, ਚੀਨੀ ਦੇ ਭਾਂਡਿਆਂ ਸਮੇਤ ਹੋਰ ਵਪਾਰਕ ਪ੍ਰਦਰਸ਼ਨੀਆਂ ਨਾਲ ਸਜੇ ਮੇਲੇ ਦੀ ਸਜਾਵਟ ਦੇਖਣ ਵਾਲੀ ਸੀ | ਗੁੱਗਾ ਮਾੜੀ ਮੰਦਰ ਅੱਗੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਇਸ ਵਾਰ ਮੇਲੇ 'ਚ ਵੱਡੇ-ਵੱਡੇ ਬਿਜਲਈ ਝੂਲੇ, ਮੌਤ ਦੇ ਖੂਹ, ਸਰਕਸਾਂ ਸਮੇਤ ਵੱਖ ਵੱਖ ਖੇਡ ਤਮਾਸ਼ਿਆਂ ਅੱਗੇ ਵੀ ਭਾਰੀ ਰੌਣਕਾਂ ਸਨ | ਲੋਕਾਂ ਦੀ ਸਹੂਲਤ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਲੰਗਰ, ਛਬੀਲਾਂ ਤੇ ਮੈਡੀਕਲ ਕੈਂਪ ਲਗਾਏ ਗਏ | ਭਾਵੇਂ ਪਹਿਲੇ ਦਿਨ ਇਹ ਮੇਲਾ ਔਰਤਾਂ ਤੇ ਬੱਚਿਆਂ ਲਈ ਭਰਦਾ ਹੈ ਪਰ ਮੇਲੇ ਅੰਦਰ ਗੱਭਰੂਆਂ ਦੀ ਤਦਾਦ ਵੀ ਕਾਫੀ ਸੀ | ਗੁੱਗਾ ਮਾੜੀ ਮੰਦਰ ਨੇੜੇ ਹੈਪੀ ਬਾਬਾ ਛਪਾਰ ਤੇ ਆੜ੍ਹਤੀ ਐਸੋਸੀਏਸ਼ਨ ਅਹਿਮਦਗੜ੍ਹ ਵਲੋਂ ਪਿੰਡ ਛਪਾਰ ਨੇੜੇ ਲਗਾਏ ਲੰਗਰ 'ਚ ਹਜ਼ਾਰਾਂ ਲੋਕ ਲੰਗਰ ਛਕਦੇ ਦੇਖੇ ਗਏ | ਮੰਦਰ ਦੇ ਬਾਹਰ ਦੂਰ-ਦੁਰੇਡੇ ਤੋਂ ਪੁੱਜੇ ਗੁੱਗੇ ਦੇ ਭਗਤ ਸਪੇਰੇ ਆਪਣੇ ਸੱਪਾਂ ਨਾਲ ਬੈਠੇ ਚੌਾਕੀ ਭਰਦੇ ਦੇਖੇ ਗਏ | ਮੇਲੇ ਦੀ ਵਿਸੇਸ਼ ਖਿੱਚ ਦਾ ਕੇਂਦਰ ਸਿਆਸੀ ਕਾਨਫਰੰਸਾਂ ਦਾ ਅਖਾੜਾ 24 ਸਤੰਬਰ ਨੂੰ ਭਖੇਗਾ | ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ ਵੱਡੇ ਪੱਧਰ 'ਤੇ ਕੀਤੇ ਗਏ ਹਨ |

ਮੁੰਬਈ 'ਚ ਪੈਟਰੋਲ 90 ਦੇ ਕਰੀਬ ਪੁੱਜਾ

ਨਵੀਂ ਦਿੱਲੀ, 23 ਸਤੰਬਰ (ਏਜੰਸੀ)-ਤੇਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਤੇਲ ਦੀਆਂ ਕੀਮਤਾਂ 'ਚ ਅੱਜ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ | ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 17 ਪੈਸੇ ਦਾ ਵਾਧਾ ਜਦਕਿ ਡੀਜ਼ਲ ਦੀ ਕੀਮਤ 'ਚ 10 ਪੈਸੇ ਦਾ ...

ਪੂਰੀ ਖ਼ਬਰ »

ਕੁੱਲੂ 'ਚ ਬਿਆਸ ਦੇ ਪਾਣੀ 'ਚ ਰੁੜ੍ਹੇ 4 ਟਰੱਕ ਤੇ 2 ਛੋਟੇ ਵਾਹਨ

ਕੁੱਲੂ, 23 ਸਤੰਬਰ (ਵਿਨੋਦ ਮਹੰਤ)-ਘਾਟੀ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਾਗਤਾਰ ਭਾਰੀ ਬਾਰਿਸ਼ ਨੇ ਜ਼ਿਲ੍ਹਾ ਕੁੱਲੂ ਦੇ ਲੋਕਾਂ ਦਾ ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ | ਜ਼ਿਲ੍ਹਾ ਦਫ਼ਤਰ ਕੁੱਲੂ ਤੋਂ ਕਰੀਬ 3 ਕਿਲੋਮੀਟਰ ਦੂਰ ਵੈਸ਼ਨੋ ਮਾਤਾ ਮੰਦਰ ਦੇ ਕੋਲ ਟਰੱਕ ...

ਪੂਰੀ ਖ਼ਬਰ »

ਵੱਟਸਐਪ ਵਲੋਂ ਭਾਰਤ ਲਈ ਸ਼ਿਕਾਇਤ ਅਧਿਕਾਰੀ ਨਿਯੁਕਤ

ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ 'ਚ ਵੱਟਸਐਪ ਰਾਹੀਂ ਫ਼ਰਜ਼ੀ ਖ਼ਬਰਾਂ ਦੀਆਂ ਵਧ ਰਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਟਸਐਪ ਨੇ ਇਥੇ ਇਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ ਜੋ ਫ਼ਰਜ਼ੀ ਖ਼ਬਰਾਂ ਦੇ ਪਸਾਰ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ...

ਪੂਰੀ ਖ਼ਬਰ »

ਮਨੋਹਰ ਪਾਰੀਕਰ ਗੋਆ ਦੇ ਮੁੱਖ ਮੰਤਰੀ ਬਣੇ ਰਹਿਣਗੇ-ਸ਼ਾਹ

ਨਵੀਂ ਦਿੱਲੀ, 23 ਸਤੰਬਰ (ਪੀ. ਟੀ. ਆਈ.)-ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਆਪਣੇ ਅਹੁਦੇ 'ਤੇ ਬਣੇ ਰਹਿਣਗੇ ਅਤੇ ਸੂਬੇ 'ਚ ਮੰਤਰੀਆਂ ਦੀ ਜਲਦ ਅਦਲਾ-ਬਦਲੀ ਕੀਤੀ ਜਾਵੇਗੀ | ਗੋਆ ਤੋਂ ਭਾਰਤੀ ਜਨਤਾ ਪਾਰਟੀ ਦੇ ਕੋਰ ਗਰੁੱਪ ਦੀ ...

ਪੂਰੀ ਖ਼ਬਰ »

ਸਰਜੀਕਲ ਸਟ੍ਰਾਈਕ ਦਿਵਸ ਲਈ 3 ਦਿਨਾ ਪ੍ਰੋਗਰਾਮ ਕਰੇਗੀ ਕੇਂਦਰ ਸਰਕਾਰ

ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਸਰਜੀਕਲ ਸਟ੍ਰਾਈਕ ਦਿਵਸ ਮਨਾਉਣ ਲਈ ਯੂ. ਜੀ. ਸੀ. ਵਲੋਂ ਦਿੱਤੀਆਂ ਹਦਾਇਤਾਂ ਤੋਂ ਕੁਝ ਦਿਨ ਬਾਅਦ ਹੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਜੀਕਲ ਸਟ੍ਰਾਈਕ 'ਚ ਸ਼ਾਮਿਲ ਹੋਏ ਬਹਾਦਰ ਭਾਰਤੀ ਜਵਾਨਾਂ ਦੇ ਸਨਮਾਨ ਲਈ 3 ਦਿਨਾ ...

ਪੂਰੀ ਖ਼ਬਰ »

ਨਨ ਜਬਰ ਜਨਾਹ ਮਾਮਲੇ 'ਚ ਘਟਨਾ ਸਥਾਨ 'ਤੇ ਲਿਆਂਦਾ ਗਿਆ ਫਰੈਂਕੋ ਮੁਲੱਕਲ

ਕੋਟਿਆਮ (ਕੇਰਲ), 23 ਸਤੰਬਰ (ਪੀ. ਟੀ. ਆਈ.)-ਨਨ ਜਬਰ ਜਨਾਹ ਮਾਮਲੇ 'ਚ ਗਿ੍ਫ਼ਤਾਰ ਫਰੈਂਕੋ ਮੁਲੱਕਲ ਨੂੰ ਅੱਜ ਪੁਲਿਸ ਵਲੋਂ ਜਾਂਚ ਲਈ ਕੁਰਵਿਲੰਗਦ ਦੇ ਇਕ ਵਿਸ਼ਰਾਮ ਘਰ 'ਚ ਲਿਆਂਦਾ ਗਿਆ | ਬੀਤੇ ਦਿਨ ਅਦਾਲਤ ਵਲੋਂ ਫਰੈਂਕੋ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਉਸ ਨੂੰ 2 ਦਿਨ ਦੀ ...

ਪੂਰੀ ਖ਼ਬਰ »

ਮਾਓਵਾਦੀਆਂ ਵਲੋਂ ਮੌਜੂਦਾ ਤੇ ਸਾਬਕਾ ਵਿਧਾਇਕ ਦੀ ਹੱਤਿਆ

ਦੋਵੇਂ ਸੱਤਾਧਾਰੀ ਟੀ. ਡੀ. ਪੀ. ਨਾਲ ਸਬੰਧਿਤ ਅਮਰਾਵਤੀ, 23 ਸਤੰਬਰ (ਪੀ. ਟੀ. ਆਈ.)-ਵਿਸ਼ਾਖਾਪਟਨਮ ਜ਼ਿਲ੍ਹੇ ਦੇ ਅਰਾਕੂ ਇਲਾਕੇ 'ਚ ਮਾਓਵਾਦੀਆਂ ਵਲੋਂ ਇਕ ਵਿਧਾਇਕ ਅਤੇ ਇਕ ਸਾਬਕਾ ਵਿਧਾਇਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਦੋਵੇਂ ਸੱਤਾਧਾਰੀ ਤੇਲਗੂ ...

ਪੂਰੀ ਖ਼ਬਰ »

ਖੁੰਢ-ਚਰਚਾ

ਚੋਣ ਅਮਲੇ ਦੀ ਸੁਰੱਖਿਆ ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਚੋਣ ਅਮਲੇ ਦੀ ਸੁਰੱਖਿਆ ਵੇਖਣ ਨੂੰ ਨਹੀਂ ਮਿਲੀ | ਕਈ ਥਾਈਾ ਸ਼ਰਾਰਤੀ ਅਨਸਰਾਂ ਵਲੋਂ ਪੁਲਿਸ ਕਰਮਚਾਰੀਆਂ ਦੀ ਹਾਜ਼ਰੀ 'ਚ ਬੈਲਟ ਪੇਪਰ ਖੋਹ ਕੇ ਲਿਜਾਣ ਨਾਲ ਚੋਣ ਅਮਲਾ ਗੁੰਡਾਗਰਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX