ਤਾਜਾ ਖ਼ਬਰਾਂ


ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  5 minutes ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  7 minutes ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  13 minutes ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  17 minutes ago
ਚੰਡੀਗੜ੍ਹ, 11 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਵਾਉਣ ਲਈ ਰਾਹਤ 'ਤੇ ਮੁੜ....
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  28 minutes ago
ਅੰਮ੍ਰਿਤਸਰ, 11 ਦਸੰਬਰ (ਰਾਜੇਸ਼ ਕੁਮਾਰ) : ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਅੱਜ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸੰਗਠਨਾਂ ਨਾਲ ਅਰਦਾਸ ਕਰਨ ਪਹੁੰਚੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ.....
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  34 minutes ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  48 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ ਪੋਸਟ 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ 4 ਹੋ ਗਈ.....
ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਜਵਾਨ ਨੂੰ ਹੈਲੀਕਾਪਟਰ ਰਾਹੀ ਲਿਜਾਇਆ ਗਿਆ ਰਾਏਪੁਰ
. . .  58 minutes ago
ਰਾਏਪੁਰ, 11 ਦਸੰਬਰ- ਸੁਕਮਾ ਦੇ ਚਿੰਤਾ ਗੁਫ਼ਾ 'ਚ ਹੋਏ ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਸੀ.ਆਰ.ਪੀ.ਐਫ. ਜਵਾਨ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ....
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ
. . .  about 1 hour ago
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ...
ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਤੋਂ ਚੋਣ ਵਾਅਦਿਆਂ ਦਾ ਮੰਗਿਆ ਜਾਵੇਗਾ ਹਿਸਾਬ - ਚੀਮਾ
. . .  about 1 hour ago
ਸੰਗਰੂਰ, 11 ਦਸੰਬਰ (ਧੀਰਜ ਪਸ਼ੋਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 13 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੇਸ਼ੱਕ ਬਹੁਤ ਘੱਟ ਸਮੇਂ ਲਈ ਬੁਲਾਇਆ ਗਿਆ ਹੈ ਪਰ ਫਿਰ ਵੀ ਵਿਧਾਨ.....
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਬੜ੍ਹਤ, ਰਾਜਸਥਾਨ ਤੇ ਛਤੀਸਗੜ੍ਹ 'ਚ ਪਾਰਟੀ ਨੂੰ ਬਹੁਮਤ
. . .  about 1 hour ago
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਬੜ੍ਹਤ, ਰਾਜਸਥਾਨ ਤੇ ਛਤੀਸਗੜ੍ਹ 'ਚ ਪਾਰਟੀ ਨੂੰ ਬਹੁਮਤ...
ਰਿਸ਼ਵਤ ਲੈਂਦਿਆਂ ਗੁਰੂਹਰਸਹਾਏ ਦਾ ਕਾਨੂੰਗੋ ਵਿਜੀਲੈਂਸ ਵੱਲੋਂ ਕਾਬੂ
. . .  about 1 hour ago
ਗੁਰੂਹਰਸਹਾਏ, 11 ਦਸੰਬਰ (ਹਰਚਰਨ ਸਿੰਘ ਸੰਧੂ) - ਗੁਰੂਹਰਸਹਾਏ ਵਿਖੇ ਤਾਇਨਾਤ ਇੱਕ ਕਾਨੂੰਗੋ ਨੂੰ ਰਿਸ਼ਵਤ ਲੈਣ ਬਦਲੇ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਇੱਕ ਕਿਸਾਨ ਦਾ ਕੰਮ ਨਾ ਕਰਨ ਬਦਲੇ ਕਾਨੂੰਗੋ ਵੱਲੋਂ ਰਿਸ਼ਵਤ ਦੀ.....
ਕਾਂਗਰਸ ਦੇ ਜਿੱਤੇ ਵਿਧਾਇਕ ਭਲਕੇ ਕਰਨਗੇ ਬੈਠਕ
. . .  about 2 hours ago
ਨਵੀਂ ਦਿੱਲੀ, 11 ਦਸੰਬਰ - ਛੱਤੀਸਗੜ੍ਹ ਤੇ ਰਾਜਸਥਾਨ 'ਚ ਵਿਧਾਨ ਸਭਾ ਚੋਣ ਨਤੀਜਿਆਂ 'ਚ ਕਾਂਗਰਸ ਨੂੰ ਮਿਲ ਰਹੀ ਸ਼ਾਨਦਾਰ ਜਿੱਤ ਨੂੰ ਲੈ ਕੇ ਇੱਥੋਂ ਦੇ ਜੇਤੂ ਕਾਂਗਰਸ ਵਿਧਾਇਕ ਭਲਕੇ ਰਾਏਪੁਰ ਤੇ ਜੈਪੁਰ 'ਚ ਬੈਠਕ ਕਰਨ ਜਾ ਰਹੇ...
ਰਾਜਸਥਾਨ ਦੇ ਸੰਘਰੀਆ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਦੀਪ ਸ਼ਾਹਪੀਣੀਂ ਜਿੱਤੇ
. . .  about 2 hours ago
ਰਾਜਸਥਾਨ ਦੇ ਸੰਘਰੀਆ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਦੀਪ...
ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ ਜਸ਼ਨ
. . .  about 2 hours ago
ਲੁਧਿਆਣਾ, 11 ਦਸੰਬਰ- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਚੱਲਦਿਆਂ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਅਗਵਾਈ 'ਚ ਪਾਰਟੀ...
ਅੱਤਵਾਦੀ ਹਮਲੇ ਵਿਚ ਤਿੰਨ ਪੁਲਿਸ ਜਵਾਨ ਹਲਾਕ
. . .  about 2 hours ago
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
. . .  about 2 hours ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ
. . .  about 3 hours ago
ਅੰਮ੍ਰਿਤਸਰ ਦੇ ਪਿੰਡ ਜੱਜੇ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
. . .  about 3 hours ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ
. . .  about 3 hours ago
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ 50,000 ਤੋਂ ਵੱਧ ਵੋਟਾਂ ਨਾਲ ਜਿੱਤੇ
. . .  about 3 hours ago
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ
. . .  about 3 hours ago
ਕੈਪਟਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ 'ਚ ਕਰਵਾ ਕੇ ਸਿੱਖ ਕੌਮ ਨਾਲ ਕਮਾਇਆ ਧ੍ਰੋਹ- ਲੌਂਗੋਵਾਲ
. . .  about 3 hours ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ
. . .  about 4 hours ago
ਰਾਜਸਥਾਨ 'ਚ ਕਾਂਗਰਸ 100 ਸੀਟਾਂ ਅਤੇ ਭਾਜਪਾ 73 ਸੀਟਾਂ 'ਤੇ ਅੱਗੇ
. . .  about 4 hours ago
ਨਾਭਾ ਜੇਲ੍ਹ 'ਚ ਭੇਦਭਰੀ ਹਾਲਤ 'ਚ ਮ੍ਰਿਤਕ ਹੋਏ ਸੁਖਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ
. . .  about 4 hours ago
ਪੰਜਾਬੀ ਯੂਨੀਵਰਸਿਟੀ 'ਚ ਧਰਨੇ 'ਤੇ ਬੈਠੀ ਗਰਭਵਤੀ ਪੀ.ਐੱਚ. ਡੀ.ਸਕਾਲਰ, ਗਾਈਡ 'ਤੇ ਲਾਇਆ ਦੋਸ਼
. . .  about 4 hours ago
ਚੋਣ ਨਤੀਜੇ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਪੁੱਜੇ
. . .  about 4 hours ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ ਜਾਰੀ, ਭਾਜਪਾ 109, ਕਾਂਗਰਸ 110 ਸੀਟਾਂ 'ਤੇ ਅੱਗੇ
. . .  about 4 hours ago
ਚੋਣ ਨਤੀਜੇ : ਸੂਤਰਾਂ ਮੁਤਾਬਿਕ ਕਾਂਗਰਸ ਦੇ ਸਚਿਨ ਪਾਈਲਟ ਰਾਜਸਥਾਨ 'ਚ 8 ਆਜ਼ਾਦ ਉਮੀਦਵਾਰਾਂ ਨਾਲ ਕਰ ਰਹੇ ਹਨ ਮੁਲਾਕਾਤ
. . .  about 5 hours ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  about 4 hours ago
ਨਿਆਇਕ ਹਿਰਾਸਤ 'ਚ ਭੇਜੇ ਗਏ ਬਿਕਰਮਜੀਤ ਅਤੇ ਅਵਤਾਰ
. . .  about 4 hours ago
ਚੋਣ ਨਤੀਜੇ : ਮਿਜ਼ੋਰਮ 'ਚ ਕਾਂਗਰਸ 6 ਸੀਟਾਂ, ਐਮ.ਐਨ.ਐਫ. 27, ਭਾਜਪਾ 1 ਸੀਟ 'ਤੇ ਅੱਗੇ
. . .  about 5 hours ago
ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ 19 ਸੀਟਾਂ, ਕਾਂਗਰਸ 62 ਸੀਟਾਂ, ਹੋਰ 9 ਸੀਟਾਂ 'ਤੇ ਅੱਗੇ
. . .  about 5 hours ago
ਕਾਂਗਰਸ ਨੂੰ ਰਾਜਸਥਾਨ 'ਚ ਸਪਸ਼ਟ ਬਹੁਮਤ, ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦਾ ਸਵਾਗਤ - ਗਹਿਲੋਤ
. . .  about 5 hours ago
ਆਜ਼ਾਦੀ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਪਿੰਡ 'ਚ ਪਹਿਲੀ ਵਾਰ ਸਰਬ ਸੰਮਤੀ ਨਾਲ ਚੁਣਿਆ ਗਿਆ ਸਰਪੰਚ
. . .  about 5 hours ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ, ਛਤੀਸਗੜ੍ਹ ਤੇ ਰਾਜਸਥਾਨ 'ਚ ਕਾਂਗਰਸ ਨੂੰ ਬੜਤ
. . .  about 5 hours ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ 95, ਭਾਜਪਾ 80, ਹੋਰ 24 'ਤੇ
. . .  about 6 hours ago
ਕਪਿਲ ਨੇ ਕਰਾਇਆ ਜਗਰਾਤਾ, ਕਈ ਸਿਤਾਰੇ ਹੋਏ ਸ਼ਾਮਲ
. . .  about 6 hours ago
ਰਾਹੁਲ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਨ - ਨਵਜੋਤ ਸਿੰਘ ਸਿੱਧੂ
. . .  about 6 hours ago
ਕਪਿਲ ਦੇ ਘਰ ਅੱਜ ਕੱਢੀ ਜਾਵੇਗੀ ਜਾਗੋ, ਗੁਰਮੀਤ ਬਾਵਾ ਹੋਣਗੇ ਸ਼ਾਮਲ
. . .  about 6 hours ago
ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਦੀ ਅਪੀਲ 'ਤੇ ਹਾਈਕੋਰਟ ਸੁਣਵਾਈ ਲਈ ਤਿਆਰ
. . .  about 6 hours ago
ਡਾਲਰ ਦੇ ਮੁਕਾਬਲੇ 110 ਪੈਸੇ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਰੁਪਿਆ
. . .  about 6 hours ago
ਮੱਧ ਪ੍ਰਦੇਸ਼ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਭਾਜਪਾ ਤੇ ਕਾਂਗਰਸ ਵਿਚਕਾਰ ਸਖਤ ਮੁਕਾਬਲਾ
. . .  about 6 hours ago
ਪੰਜ ਰਾਜਾਂ ਚੋਣ ਨਤੀਜੇ : 3 ਰਾਜਾਂ ਦੇ ਰੁਝਾਨਾਂ 'ਚ ਕਾਂਗਰਸ ਨੂੰ ਮਿਲਿਆ ਬਹੁਮਤ
. . .  about 7 hours ago
ਨਿਰੰਕਾਰੀ ਬੰਬ ਧਮਾਕਾ ਮਾਮਲਾ : ਅਵਤਾਰ ਅਤੇ ਬਿਕਰਮਜੀਤ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 7 hours ago
ਛੱਤੀਸਗੜ੍ਹ 'ਚ ਕਾਂਗਰਸ 54 ਅਤੇ ਭਾਜਪਾ 24 ਸੀਟਾਂ 'ਤੇ ਅੱਗੇ
. . .  about 8 hours ago
ਮੱਧ ਪ੍ਰਦੇਸ਼ 'ਚ ਭਾਜਪਾ 109 ਅਤੇ ਕਾਂਗਰਸ 107 ਸੀਟਾਂ 'ਤੇ ਅੱਗੇ
. . .  about 8 hours ago
ਅਰਥ ਸ਼ਾਸਤਰੀ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਤੋਂ ਦਿੱਤਾ ਅਸਤੀਫ਼ਾ
. . .  about 8 hours ago
ਰਾਜਸਥਾਨ 'ਚ ਕਾਂਗਰਸ 90 ਅਤੇ ਭਾਜਪਾ 72 ਸੀਟਾਂ 'ਤੇ ਅੱਗੇ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਹੁਸ਼ਿਆਰਪੁਰ / ਮੁਕੇਰੀਆਂ

24 ਘੰਟੇ ਤੋਂ ਵੱਧ ਲਗਾਤਾਰ ਪਏ ਮੀਂਹ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ

ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ
ਹੁਸ਼ਿਆਰਪੁਰ, 23 ਸਤੰਬਰ- ਬੀਤੇ ਕੱਲ੍ਹ ਸਵੇਰੇ ਕਰੀਬ 7 ਵਜੇ ਤੋਂ ਲਗਾਤਾਰ 24 ਘੰਟਿਆਂ ਤੋਂ ਵੱਧ ਸਮਾਂ ਪਏ ਮੂਸਲਾਧਾਰ ਮੀਂਹ ਨੇ ਹੁਸ਼ਿਆਰਪੁਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਥੇ ਜਲ-ਥਲ ਕਰ ਦਿੱਤਾ, ਉਥੇ ਇਸ ਮੀਂਹ ਕਾਰਨ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਇਸ ਮੀਂਹ ਕਾਰਨ ਜਿਥੇ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਇਆ, ਉਥੇ ਚੋਆਂ 'ਚ ਬਣੇ ਕਾਜ਼ਵਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਇੰਤਜ਼ਾਰ ਕਰਨਾ ਪਿਆ, ਇਥੋਂ ਤੱਕ ਕਿ ਕੁਝ ਰਾਹਗੀਰਾਂ ਨੇ ਆਪਣੇ ਰਸਤੇ ਬਦਲ ਕੇ ਮੰਜ਼ਿਲ ਤੱਕ ਪਹੁੰਚਣ 'ਤੇ ਬਿਹਤਰੀ ਸਮਝੀ | ਮੀਂਹ ਕਾਰਨ ਕੁਝ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ, ਬਾਵਜੂਦ ਕਿ ਇਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇਹ ਕੋਸ਼ਿਸ਼ ਕਰਦੇ ਰਹੇ ਕਿ ਜਲਦ ਤੋਂ ਜਲਦ ਬਿਜਲੀ ਸਪਲਾਈ ਨੂੰ ਚਾਲੂ ਕੀਤਾ ਜਾ ਸਕੇ, ਪ੍ਰੰਤੂ ਲਗਾਤਾਰ ਪੈ ਰਹੇ ਮੀਂਹ ਨੇ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ ਅਤੇ ਕਾਫ਼ੀ ਸਮਾਂ ਬਿਜਲੀ ਸਪਲਾਈ ਠੱਪ ਰਹੀ, ਜਿਸ ਦੇ ਚੱਲਦਿਆਂ ਲੋਕਾਂ ਨੂੰ ਰੋਜ਼ਾਨਾ ਦੇ ਕੰਮਕਾਜ ਕਰਨ 'ਚ ਦਿੱਕਤਾਂ ਪੇਸ਼ ਆਈਆਂ | ਤੇਜ਼ ਮੀਂਹ ਕਾਰਨ ਕੁਝ ਕਿਸਾਨਾਂ ਵਲੋਂ ਲਗਾਈਆਂ ਗਈਆਂ ਆਲੂ, ਗਾਜ਼ਰਾਂ, ਮਟਰ ਤੇ ਹੋਰ ਸਬਜ਼ੀ ਦੀਆਂ ਫ਼ਸਲਾਂ ਦੀ ਖੇਤਾਂ 'ਚ ਵੱਡੀ ਪੱਧਰ 'ਤੇ ਬਰਬਾਦ ਹੋ ਗਈਆਂ | ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਰਥਿਕਤਾ ਦੀ ਮਾਰ ਝੱਲ ਰਹੇ ਹਨ ਤੇ ਹੁਣ ਅਚਾਨਕ ਪਏ ਭਾਰੀ ਮੀਂਹ ਕਾਰਨ ਜੋ ਫ਼ਸਲਾਂ ਦੀ ਖ਼ਰਾਬੀ ਹੋਈ ਹੈ, ਉਸ ਨਾਲ ਹੋਰ ਆਰਥਿਕ ਬੋਝ ਪੈ ਗਿਆ ਹੈ | ਉਨ੍ਹਾਂ ਕਿਹਾ ਕਿ ਜਿਥੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਵੇਗਾ, ਉਥੇ ਹੱਥ ਨਾਲ ਵੱਢ ਕੇ ਖੇਤ 'ਚ ਝਾੜਨ ਲਈ ਸੁੱਟੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਮੀਂਹ ਕਾਰਨ ਖੇਤਾਂ 'ਚ ਹਰਾ ਤੇ ਸੁੱਕਾ ਚਾਰਾ ਵੀ ਵੱਡੀ ਪੱਧਰ 'ਤੇ ਬਰਬਾਦ ਹੋ ਗਿਆ ਹੈ | ਤੇਜ਼ ਤੇ ਲਗਾਤਾਰ ਪਏ ਮੀਂਹ ਕਾਰਨ ਹੁਸ਼ਿਆਰਪੁਰ ਸ਼ਹਿਰ ਨੂੰ ਪਿੰਡਾਂ ਨਾਲ ਜੋੜਨ ਵਾਲੀਆਂ ਸੰਪਰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਅਤੇ ਕੁੱਝ ਸੜਕਾਂ ਦੀਆਂ ਬਰਮਾ ਦੇ ਨਾਲ ਡੂੰਘੇ ਟੋਏ ਪੈ ਗਏ ਹਨ | ਜੇਕਰ ਸਰਕਾਰ ਨੇ ਤੁਰੰਤ ਇਨ੍ਹਾਂ ਦੀ ਮੁਰੰਮਤ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਮੀਂਹ ਕਾਰਨ ਸ਼ਹਿਰ 'ਚ ਵੀ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਤੇ ਸ਼ਹਿਰ ਦੇ ਕੁੱਝ ਨੀਵੇਂ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਡਾ: ਅੰਮਿ੍ਤਪਾਲ ਸਿੰਘ ਅਜੜਾਮ ਤੇ ਕਮਲਜੀਤ ਕੌਰ (ਪਤੀ-ਪਤਨੀ) ਰਹੇ ਜੇਤੂ

ਨਸਰਾਲਾ, 23 ਸਤੰਬਰ (ਸਤਵੰਤ ਸਿੰਘ ਥਿਆੜਾ)- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਪਤੀ-ਪਤਨੀ ਵਲੋਂ ਜਿੱਤ ਪ੍ਰਾਪਤ ਕਰਕੇ ਦੋਵੇ ਸੀਟਾਂ ਕਾਂਗਰਸ ਦੀ ਝੋਲੀ ਪਾਈਆਂ ਗਈਆਂ | ਡਾ: ਅੰਮਿ੍ਤਪਾਲ ਸਿੰਘ ਅਜੜਾਮ ਨੇ ਜ਼ੋਨ ਨੰਬਰ 9 ...

ਪੂਰੀ ਖ਼ਬਰ »

ਮੁਕੇਰੀਆਂ ਹਲਕੇ 'ਚ ਅਕਾਲੀ-ਭਾਜਪਾ ਨੇ ਕਾਂਗਰਸ ਨੂੰ ਦਿੱਤੀ ਟੱਕਰ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿਚ ਜਿਥੇ ਸਾਰੇ ਸੂਬੇ ਵਿਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ, ਉਥੇ ਮੁਕੇਰੀਆਂ ਹਲਕੇ ਅੰਦਰ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ...

ਪੂਰੀ ਖ਼ਬਰ »

ਪੌ ਾਗ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਵੱਲ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਪਿਛਲੇ ਦੋ ਦਿਨਾਂ ਤੋਂ ਪੰਜਾਬ ਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਉਤਰੀ ਭਾਰਤ ਦੇ ਪ੍ਰਸਿੱਧ ਪੌਾਗ ਡੈਮ ਤਲਵਾੜਾ ਵਿਚ ਪਾਣੀ ਦੀ ਆਮਦ ਬੜੀ ਤੇਜ਼ੀ ਨਾਲ ਹੋ ਰਹੀ ਹੈ ਅਤੇ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 9 ਲੱਖ ਠੱਗੇ

ਮਿਆਣੀ, 23 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਿਆਣੀ ਵਾਸੀ ਪਤੀ-ਪਤਨੀ ਤੋਂ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਟਾਂਡਾ ਪੁਲਿਸ ਨੇ 2 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਟਾਂਡਾ ਪੁਲਿਸ ਨੇ ਇਹ ਮਾਮਲਾ ਵਾਰਡ ਨੰ: 6 ...

ਪੂਰੀ ਖ਼ਬਰ »

ਵਿਧਾਇਕ ਡਾ: ਰਾਜ ਕੁਮਾਰ ਵਲੋਂ ਵੋਟਰਾਂ ਦਾ ਧੰਨਵਾਦ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਨੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿੱਤ ਨੇ ਪਾਰਟੀ 'ਤੇ ਲੋਕਾਂ ਦੇ ਵਿਸ਼ਵਾਸ ਤੇ ਸਮਰਥਨ ਨੂੰ ਬਲ ਦਿੱਤਾ ਹੈ | ਉਨ੍ਹਾਂ ਕਿਹਾ ਕਿ ਚੱਬੇਵਾਲ ਹਲਕੇ 'ਚ ...

ਪੂਰੀ ਖ਼ਬਰ »

ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਡੀ. ਸੀ.

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ, ਤਾਂ ਜੋ ਅਜਿਹੇ ਹਾਲਾਤ ਨਾਲ ਸੁਚਾਰੂ ...

ਪੂਰੀ ਖ਼ਬਰ »

ਮੁਕੇਰੀਆਂ 'ਚ ਚੋਰ ਸਰਗਰਮ ਪੁਲਿਸ ਸੁੱਤੀ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)- ਮੁਕੇਰੀਆਂ ਹਲਕੇ ਵਿਚ ਇਕ ਹਫ਼ਤੇ ਵਿਚ ਇਕ ਕਤਲ ਸਮੇਤ 6 ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਹਨ, ਪਰ ਪੁਲਿਸ ਵਲੋਂ ਅਜੇ ਤਕ ਇਕ ਵੀ ਵਾਰਦਾਤ ਵੀ ਹੱਲ ਨਾ ਕਰ ਸਕਣ ਕਾਰਨ ਹਲਕੇ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ

* ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਸੀਟਾਂ 'ਚੋਂ 24 'ਤੇ ਕਾਂਗਰਸ ਕਾਬਜ਼, ਇਕ ਸੀਟ ਭਾਜਪਾ ਨੂੰ ਮਿਲੀ

* ਪੰਚਾਇਤ ਸੰਮਤੀ ਦੀਆਂ 211 'ਚੋਂ 153 ਸੀਟਾਂ ਵੀ ਕਾਂਗਰਸ ਦੇ ਹਿੱਸੇ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਤੇ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਦੀਆਂ ਪਈਆਂ ਵੋਟਾਂ ਦੀ ਗਿਣਤੀ ਪ੍ਰਕ੍ਰਿਆ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹ ਗਈ ਹੈ ਤੇ ਜ਼ਿਲ੍ਹੇ ਵਿਚ ਸਭ ਤੋਂ ...

ਪੂਰੀ ਖ਼ਬਰ »

ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਡੀ. ਸੀ.

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ, ਤਾਂ ਜੋ ਅਜਿਹੇ ਹਾਲਾਤ ਨਾਲ ਸੁਚਾਰੂ ...

ਪੂਰੀ ਖ਼ਬਰ »

ਸੰਤ ਬਹਾਦਰ ਸਿੰਘ ਦੀ ਬਰਸੀ ਸਬੰਧੀ ਸਮਾਗਮ

ਦਸੂਹਾ, 23 ਸਤੰਬਰ (ਭੁੱਲਰ)- ਸੰਤ ਬਹਾਦਰ ਸਿੰਘ ਦੀ ਬਰਸੀ ਸਬੰਧੀ ਸੰਸਾਰਪੁਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ | ਇਸ ਮੌਕੇ ਸੰਤ ਬਾਬਾ ਤੇਜਾ ਸਿੰਘ ਖੁੱਡੇ ਵਾਲੇ, ਭਾਈ ਗੁਰਮੇਲ ਸਿੰਘ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 84 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤਆਂ | ਕਥਿਤ ਦੋਸ਼ੀ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਮਜਾਰਾ ਡੀਂਗਰੀਆਂ ਵਜੋਂ ਹੋਈ | ...

ਪੂਰੀ ਖ਼ਬਰ »

ਡਾ: ਰਮਨ ਘਈ ਪੰਜਾਬ ਭਾਜਪਾ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਬਣੇ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਡਾ: ਰਮਨ ਘਈ ਸਾਬਕਾ ਪ੍ਰਧਾਨ ਜ਼ਿਲ੍ਹਾ ਭਾਜਪਾ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਨਿਯੁਕਤ ਕਰਨ 'ਤੇ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਡਾ: ਰਮਨ ਘਈ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਮੌਤ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਟੂਟੋ ਮਜ਼ਾਰਾ ਦੇ ਵਾਸੀ ਸ਼ੇਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਿਤਾ ਵਿੱਦਿਆ ਰਾਮ ਦੇ ਨਾਲ ਸੜਕ ਨਜ਼ਦੀਕ ...

ਪੂਰੀ ਖ਼ਬਰ »

ਹੇਮਕੁੰਟ ਸਾਹਿਬ ਦੀ ਯਾਤਰਾ 28 ਨੂੰ

ਦਸੂਹਾ, 23 ਸਤੰਬਰ (ਭੁੱਲਰ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਸੂਹਾ ਵਲੋ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 28 ਸਤੰਬਰ ਨੂੰ ਕਰਵਾਈ ਜਾ ਰਹੀ ਹੈ | ਪ੍ਰਧਾਨ ਦੀਦਾਰ ਸਿੰਘ ਕਾਲਾ ਨੇ ਦੱਸਿਆ ਕਿ ਸੰਗਤਾਂ ਦਾ ਕਾਫ਼ਲਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ...

ਪੂਰੀ ਖ਼ਬਰ »

ਮੈਚ ਖੇਡ ਕੇ ਵਾਪਸ ਆ ਰਹੇ ਖਿਡਾਰੀ ਨੂੰ ਲੁੱਟਿਆ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਕਬੱਡੀ ਖੇਡ ਕੇ ਘਰ ਵਾਪਸ ਆ ਰਹੇ ਖਿਡਾਰੀ ਨੂੰ ਘੇਰ ਕੇ ਅਣਪਛਾਤੇ ਲੁਟੇਰਿਆਂ ਨੇ ਉਸ ਦਾ ਮੋਟਰਸਾਈਕਲ, ਨਕਦੀ ਤੇ ਹੋਰ ਸਾਮਾਨ ਖੋਹ ਲਿਆ | ਥਾਣਾ ਮੇਹਟੀਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਦਸੂਹਾ ਪੁਲਿਸ ਵਲੋਂ ਮਾਮਲਾ ਦਰਜ

ਦਸੂਹਾ, 23 ਸਤੰਬਰ (ਭੁੱਲਰ)- ਦਸੂਹਾ ਪੁਲਿਸ ਵਲੋਂ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਜਗਦੀਸ਼ ਰਾਜ ਅੱਤਰੀ ਤੇ ਏ. ਐਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਭਜਨ ਸਿੰਘ ਪੁੱਤਰ ਚੂਹੜ ਸਿੰਘ ਪਿੰਡ ਆਲਮਪੁਰ ਨੇ ਪੁਲਿਸ ਨੂੰ ਸ਼ਿਕਾਇਤ ਰਾਹੀਂ ਦੱਸਿਆ ...

ਪੂਰੀ ਖ਼ਬਰ »

ਐਸ. ਪੀ. ਦਾ ਪੀ. ਏ. ਦੱਸ ਕੇ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 23 ਸਤੰਬਰ (ਹਰਪ੍ਰੀਤ ਕੌਰ)- ਸੜਕਾਂ 'ਤੇ ਸੇਫ਼ਟੀ ਸਾਈਨ ਬੋਰਡ ਲਗਵਾ ਕੇ ਦੇਣ ਦੇ ਇਵਜ਼ 'ਚ 1.40 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਮਾਡਲ ਟਾਊਨ ਪੁਲਿਸ ਨੇ ਅਭਿਮਨਯੂ ਵਾਸੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਤੋਂ ਹੋਈ ਅਨਾਊਾਸਮੈਂਟ ਤੋਂ ਘਬਰਾਏ ਵਿਅਕਤੀ ਨੇ ਬੰਦੀ ਬਣਾਈ ਨਾਬਾਲਗ ਲੜਕੀ ਨੂੰ ਛੱਡਿਆ

ਮਾਹਿਲਪੁਰ 23 ਸਤੰਬਰ (ਦੀਪਕ ਅਗਨੀਹੋਤਰੀ)- ਪਿੰਡ ਖ਼ੈਰੜ ਅੱਛਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦੀ ਇਕ ਨਾਬਲਿਗਾ ਲੜਕੀ ਦੇ ਨਾ ਹੀ ਸਕੂਲ ਤੇ ਨਾ ਹੀ ਘਰ ਪਹੁੰਚਣ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਗੁੰਮ ਹੋਣ ਦੀ ਜਾਰੀ ਕਰਵਾਈ ਸੂਚਨਾ ਤੋਂ ਘਬਰਾਏ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਨੂੰ ਪਖਾਨੇ ਤੇ ਇਸ਼ਨਾਨ ਘਰ ਦੀ ਮਿਲੀ ਸਹੂਲਤ- ਮੇਅਰ ਸੂਦ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਵਾਸੀਆਂ ਨੂੰ ਖੁੱਲੇ੍ਹ 'ਚ ਪਖਾਨਾ ਜਾਣ ਤੋਂ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸ਼ਹਿਰਾਂ 'ਚ ਪਖਾਨੇ ਅਤੇ ਇਸ਼ਨਾਨ ...

ਪੂਰੀ ਖ਼ਬਰ »

ਵਿਵਾਦਤ ਫ਼ਿਲਮ 'ਮਨਮਰਜ਼ੀਆਂ' ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਨੇ ਦਿੱਤਾ ਮੰਗ ਪੱਤਰ

ਟਾਂਡਾ ਉੜਮੁੜ, 23 ਸਤੰਬਰ (ਭਗਵਾਨ ਸਿੰਘ ਸੈਣੀ)- ਵਿਵਾਦਤ ਫ਼ਿਲਮ ਮਨਮਰਜ਼ੀਆਂ ਸਬੰਧੀ ਸਿੱਖ ਜਥੇਬੰਦੀਆਂ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਅਹੁਦੇਦਾਰਾਂ ਵਲੋਂ ਸਥਾਨਕ ਸਿਨੇਮਾ ਘਰ ਦੇ ਮੈਨੇਜਰ ਨੂੰ ਮੰਗ ਪੱਤਰ ਸੌਾਪਿਆ ਗਿਆ ਤੇ ਮੰਗ ਕੀਤੀ ਕਿ ਉਹ ਫ਼ਿਲਮ ਮਨਮਰਜੀਆਂ ...

ਪੂਰੀ ਖ਼ਬਰ »

ਕੌ ਾਸਲਰ ਨੀਤੀ ਤਲਵਾੜ ਨੇ ਦੁਕਾਨਦਾਰਾਂ ਨੂੰ ਵੰਡੇ ਕੱਪੜੇ ਦੇ ਬੈਗ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਤੇ ਕੌਾਸਲਰ ਨੀਤੀ ਤਲਵਾੜ ਵਲੋਂ ਵਾਰਡ ਨੰ: 4 ਦੀਆਂ ਦੁਕਾਨਾਂ 'ਚ ਜਾ ਕੇ ਕੱਪੜੇ ਦੇ ਬੈਗ ਵੰਡੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ...

ਪੂਰੀ ਖ਼ਬਰ »

ਗੌਰਮਿੰਟ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ 23 ਨੂੰ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਇਕ ਪਾਸੇ ਤਾਂ ਸੂਬੇ ਦੀ ਕਾਂਗਰਸ ਸਰਕਾਰ, ਕੇਂਦਰ ਸਰਕਾਰ ਦੇ ਵਿਰੁੱਧ ਸੜਕਾਂ 'ਤੇ ਆ ਕੇ ਭਾਰਤ ਬੰਦ ਕਰਵਾ ਰਹੀ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਆਮ ਜਨਤਾ ਦੁਖੀ ਹੈ ਪਰ ਹੈਰਾਨੀ ਦੀ ਗੱਲ ਇਹ ...

ਪੂਰੀ ਖ਼ਬਰ »

ਜਸਵੰਤ ਸਿੰਘ ਰੰਧਾਵਾ ਵਲੋਂ ਵੋਟਰਾਂ ਦਾ ਧੰਨਵਾਦ

ਭੰਗਾਲਾ, 23 ਸਤੰਬਰ(ਸਰਵਜੀਤ ਸਿੰਘ)- ਹਲਕਾ ਮੁਕੇਰੀਆਂ ਦੀ ਭੰਗਾਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੇ ਜਸਵੰਤ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੂਹ ਹਾਈਕਮਾਂਡ, ਵਿਧਾਇਕ ਮੁਕੇਰੀਆਂ ...

ਪੂਰੀ ਖ਼ਬਰ »

ਵਿਧਾਇਕ ਅਰੁਣ ਡੋਗਰਾ ਮਿੱਕੀ ਵਲੋਂ ਵੋਟਰਾਂ ਦਾ ਧੰਨਵਾਦ

ਦਸੂਹਾ, 23 ਸਤੰਬਰ (ਕੌਸ਼ਲ)– ਹਲਕਾ ਦਸੂਹਾ 'ਚ ਕਾਂਗਰਸ ਦੀ ਹੋਈ ਹੂੰਝਾਫੇਰ ਜਿੱਤ ਨੇ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਗਾ ਦਿੱਤੀ ਹੈ | ਇਹ ਗੱਲ ਹਲਕਾ ਦਸੂਹਾ ਦੇ ਵਿਧਾਇਕ ਅਰੁਣ ਡੋਗਰਾ ਮਿੱਕੀ ਨੇ ਕਹੀ | ਉਨ੍ਹਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ

ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ

ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ)- ਬਲਾਕ ਗੜ੍ਹਸ਼ੰਕਰ ਦੀ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ ਰਹੀ | 24 ਜ਼ੋਨਾਂ ਦੇ ਚੋਣ ਨਤੀਜਿਆਂ 'ਚ 17 ਜ਼ੋਨਾਂ 'ਤੇ ਕਾਂਗਰਸ ਜੇਤੂ ਰਹੀ ਹੈ ਤੇ ਮਨਸੋਵਾਲ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸਰੋਜ ਰਾਣੀ ਪਹਿਲਾ ਹੀ ...

ਪੂਰੀ ਖ਼ਬਰ »

ਹਰਚਰਨ ਸਿੰਘ ਕੰਦੀ ਵਲੋਂ ਵੋਟਰਾਂ ਦਾ ਧੰਨਵਾਦ

ਟਾਂਡਾ ਉੜਮੁੜ, 23 ਸਤੰਬਰ (ਭਗਵਾਨ ਸਿੰਘ ਸੈਣੀ)- ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਜ਼ੋਨ ਜਾਜਾ ਤੋਂ ਉਮੀਦਵਾਰ ਹਰਚਰਨ ਸਿੰਘ ਨੇ ਪਿੰਡ ਜਾਜਾ, ਰਸੂਲਪੁਰ ਉਹੜਪੁਰ, ਗਦੀਆ ਅਤੇ ਪੰਡੋਰੀ ਦੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦਾ ਹਮੇਸ਼ਾ ਰਿਣੀ ...

ਪੂਰੀ ਖ਼ਬਰ »

ਡਾ: ਸਰਵਣ ਕੁਮਾਰ ਵਲੋਂ ਵੋਟਰਾਂ ਦਾ ਧੰਨਵਾਦ

ਭੰਗਾਲਾ, 23 ਸਤੰਬਰ (ਸਰਵਜੀਤ ਸਿੰਘ)- ਹਲਕਾ ਮੁਕੇਰੀਆਂ ਦੇ ਹਰਦੋਖੁੰਦਪੁਰ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਸੰਮਤੀ ਚੋਣ ਲਈ ਉਮੀਦਵਾਰ ਡਾਕਟਰ ਸਰਵਣ ਕੁਮਾਰ ਜੋ ਕਿ ਮੁਕੇਰੀਆਂ ਸੰਮਤੀ ਦੀਆਂ 20 ਜ਼ੋਨਾਂ ਚੋਂ ਸਭ ਤੋਂ ਵਧ ਵੋਟਾਂ ਨਾਲ ਜਿੱਤੇ ਹਨ | ਉਨ੍ਹਾਂ ਨੇ ਮੁੱਖ ਮੰਤਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ

ਬਲਾਕ ਮਾਹਿਲਪੁਰ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ

ਮਾਹਿਲਪੁਰ, 23 ਸਤੱਬਰ (ਰਜਿੰਦਰ ਸਿੰਘ)- ਬਲਾਕ ਮਾਹਿਲਪੁਰ ਦੀਆਂ 24 ਸੰਮਤੀਆਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ 'ਚ ਕਾਂਗਰਸ ਨੂੰ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 2 ਸੰਮਤੀਆਂ ਤੇ ਦੋ ਸੰਮਤੀਆਂ 'ਤੇ ਸਾਂਝਾ ਮੋਰਚਾ ('ਆਪ'- ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ

ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ)- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਗੜ੍ਹਸ਼ੰਕਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਮੌਕੇ ਬੀਬੀ ...

ਪੂਰੀ ਖ਼ਬਰ »

ਬਲਾਕ ਪੱਕਾ ਦੇ ਪਸ਼ੂ ਹਸਪਤਾਲ ਦੀ ਇਮਾਰਤ ਦੀ ਹਾਲਤ ਖ਼ਸਤਾ

ਚੌਲਾਂਗ, 23 ਸਤੰਬਰ (ਸੁਖਦੇਵ ਸਿੰਘ)- ਪਿੰਡ ਬਡਾਲਾ ਪਕਾਂ ਵਿਖੇ ਸਰਕਾਰੀ ਪਸ਼ੂ ਹਸਪਤਾਲ ਦੀ ਇਮਾਰਤ ਖਸਤਾ ਹਾਲਤ ਹੋਣ ਕਰਕੇ ਸਟਾਫ਼ ਦਾ ਉਥੇ ਬੈਠਣਾ ਔਖਾ ਹੋਇਆ ਪਿਆ ਹੈ | ਡਾ: ਸੁਰਿੰਦਰ ਸਿੰਘ ਨੇ ਦੱਸਿਆ ਕਿ ਛੱਤ ਤੋਂ ਲੈਂਟਰ ਡਿਗ ਰਿਹਾ ਹੈ ਜਿਸ ਨਾਲ ਉਥੇ ਬੈਠਣਾ ਵੀ ਔਖਾ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਪਿੰਡ ਬੱੁਲ੍ਹੋਵਾਲ ਵਿਖੇ ਦੋ ਰੋਜ਼ਾ ਸਮਾਗਮ

ਬੱੁਲ੍ਹੋਵਾਲ 23 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)- ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਗੁਰਦੁਆਰਾ ਸ੍ਰੀ ਟਿੱਬਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਤੇ ਗੁਰਸਿੱਖੀ ਦੇ ਪ੍ਰਸਾਰ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਵੱਖ-ਵੱਖ ਨਗਰਾਂ ਵਿਚ ਕਰਵਾਏ ...

ਪੂਰੀ ਖ਼ਬਰ »

ਅੱਡਾ ਰਣਸੋਤਾ ਵਿਖੇ ਹਾਜੀਪੁਰ-ਦਸੂਹਾ ਰੋਡ ਥਾਂ-ਥਾਂ ਤੋਂ ਟੁੱਟੀ

ਨੰਗਲ ਬਿਹਾਲਾਂ, 23 ਸਤੰਬਰ (ਵਿਨੋਦ ਮਹਾਜਨ)- ਹਾਜੀਪੁਰ ਦਸੂਹਾ ਰੋਡ 'ਤੇ ਪੈਂਦੇ ਅੱਡਾ ਰਣਸੋਤਾ ਵਿਖੇ ਪਹਿਲਾਂ ਤੋਂ ਹੀ ਖਸਤਾ ਹਾਲਤ ਵਿਚ ਸੜਕ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਪਾਣੀ ਕਾਰਨ ਕਾਫ਼ੀ ਹੱਦ ਤੱਕ ਰੁੜ੍ਹ ਗਈ ਹੈ ਤੇ ਸੜਕ ਦੇ ਵਿਚਕਾਰ ਕਰੀਬ 100 ...

ਪੂਰੀ ਖ਼ਬਰ »

ਡੱਲੇਵਾਲ ਕਾਲਜ ਵਿਖੇੇ ਪੋਸਟਰ ਬਣਾਉਣ ਦੇ ਮੁਕਾਬਲੇ

ਹਰਿਆਣਾ, 23 ਸਤੰਬਰ (ਹਰਮੇਲ ਸਿੰਘ ਖੱਖ)- ਗੁਰੂ ਨਾਨਕ ਇੰਸਟੀਚਿਊਟ ਆਫ਼ ਟੈਕਨਾਲੋਜੀ ਡੱਲੇਵਾਲ ਵਿਖੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਟਰੱਸਟ ਦੀ ਉਪ ਚੇਅਰਪਰਸਨ ਅਰਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਉਂਕਾਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ

ਦਸੂਹਾ, 23 ਸਤੰਬਰ (ਭੁੱਲਰ)- ਸ੍ਰੀ ਮਨੀ ਮਹੇਸ਼ ਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਸ੍ਰੀ ਮਨੀ ਮਹੇਸ਼ ਲੰਗਰ ਸੇਵਾ ਦਲ ਵਲੋਂ ਲਗਾਏ ਗਏ ਸਾਲਾਨਾ ਲੰਗਰ ਦੌਰਾਨ ਨਾਇਬ ਤਹਿਸੀਲਦਾਰ ਦਸੂਹਾ ਉਂਕਾਰ ਸਿੰਘ, ਲੈਕਚਰਾਰ ਅਮਰਜੀਤ ...

ਪੂਰੀ ਖ਼ਬਰ »

ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਦੀ ਮੀਟਿੰਗ

ਕੋਟਫਤੂਹੀ, 23 ਸਤੰਬਰ (ਅਮਰਜੀਤ ਸਿੰਘ ਰਾਜਾ)- ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਪਿੰਡ ਅਜਨੋਹਾ ਵਿਖੇ ਸੁਸਾਇਟੀ ਪ੍ਰਧਾਨ ਭਾਈ ਕਿਰਪਾਲ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਸੁਖਵਿੰਦਰ ਸਿੰਘ, ਕੁਲਵਰਨ ਸਿੰਘ, ਬਲਵੀਰ ਸਿੰਘ, ਜਗਦੀਪ ...

ਪੂਰੀ ਖ਼ਬਰ »

ਰਾਮਦਾਸਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਸਮਾਗਮ

ਦਸੂਹਾ, 23 ਸਤੰਬਰ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਾਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਰਮਦਾਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੰਨਾ ਸੰਘਰਸ਼ ਕਮੇਟੀ ਵਲੋਂ ਮਿੱਲ ਦੇ ਉਪ ਪ੍ਰਧਾਨ ਨੂੰ ਮੰਗ ਪੱਤਰ

ਗੜ੍ਹਦੀਵਾਲਾ, 23 ਸਤੰਬਰ (ਚੱਗਰ)- ਗੰਨਾ ਸੰਘਰਸ਼ ਕਮੇਟੀ ਏ. ਬੀ. ਸੂਗਰ ਮਿੱਲ ਰੰਧਾਵਾ ਦੇ ਵਫਦ ਵਲੋਂ ਪ੍ਰਧਾਨ ਸੁੱਖਪਾਲ ਸਿੰਘ ਡੱਫਰ, ਗੁਰਪ੍ਰੀਤ ਸਿੰਘ ਹੀਰਾਹਰ ਤੇ ਅਮਰਜੀਤ ਸਿੰਘ ਮਾਹਲਾਂ ਦੀ ਅਗਵਾਈ ਹੇਠ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਏ. ਬੀ. ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਮੇਲਾ ਸਿੰਘ ਵਿਖੇ ਜੋੜ ਮੇਲਾ ਸ਼ੁਰੂ

ਕੋਟਫਤੂਹੀ, 23 ਸਤੰਬਰ (ਅਮਰਜੀਤ ਸਿੰਘ ਰਾਜਾ)- ਗੁਰਦੁਆਰਾ ਬਾਬਾ ਮੇਲਾ ਸਿੰਘ ਪਿੰਡ ਨਡਾਲੋਂ ਵਿਖੇ ਬਾਬਾ ਮੇਲਾ ਸਿੰਘ ਦੀ ਬਰਸੀ ਨੂੰ ਸਮਰਪਿਤ ਮਨਾਇਆ ਜਾ ਰਿਹਾ 3 ਰੋਜ਼ਾ ਜੋੜ ਮੇਲਾ ਅਰਦਾਸ ਉਪਰੰਤ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਆਰੰਭਤਾ ਨਾਲ ਸ਼ੁਰੂ ਹੋ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਰੇਲਵੇ ਫਾਟਕ ਨਜ਼ਦੀਕ ਸੜਕ 'ਚ ਪਏ ਖੱਡਿਆਂ ਕਾਰਨ ਹਾਦਸਾ ਵਾਪਰਨ ਦਾ ਖ਼ਤਰਾ

ਗੜ੍ਹਸ਼ੰਕਰ, 23 ਸਤੰਬਰ (ਧਾਲੀਵਾਲ)- ਸ਼ਹਿਰ 'ਚ ਰੇਲਵੇ ਕਰਾਸਿੰਗ ਦੇ ਮੁੱਖ ਲਾਂਘੇ ਦੀ ਤਰਸਯੋਗ ਹਾਲਤ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਹੋਈ ਹੈ | ਸੜਕ ਦੀ ਬੇੱਹਦ ਖਸਤਾ ਹਾਸਿਲ ਵੱਲ ਸਬੰਧਤ ਕੰਪਨੀ ਵਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ | ...

ਪੂਰੀ ਖ਼ਬਰ »

ਕੀਰਤਨ ਦਰਬਾਰ ਕਰਵਾਉਣ ਸਬੰਧੀ ਮੀਟਿੰਗ

ਸ਼ਾਮਚੁਰਾਸੀ, 23 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)- ਪਿੰਡ ਮੱਛਰੀਵਾਲ ਵਿਖੇ ਗੁਰੂ ਰਵਿਦਾਸ ਨੂੰ ਸਮਰਪਿਤ 9ਵਾਂ ਕੀਰਤਨ ਦਰਬਾਰ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ | ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਾਸੂ ਮਹੇ ਨੇ ਦੱਸਿਆ ਕਿ 28 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ...

ਪੂਰੀ ਖ਼ਬਰ »

4 ਰੋਜ਼ਾ ਕਥਾ-ਵਿਚਾਰ ਸਮਾਗਮ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਚਰਨਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ 4 ਰੋਜ਼ਾ ਸ੍ਰੀ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਣ ਤੇ ਵਿਆਖਿਆ ਸਬੰਧੀ ਕਥਾ-ਵਿਚਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਥਾਵਾਚਕ ਗਿਆਨੀ ...

ਪੂਰੀ ਖ਼ਬਰ »

ਰਿਜਵਾਨ ਅਨਸਾਰੀ ਜਨਰਲ ਸਕੱਤਰ ਸ਼ਹਿਰੀ ਨਿਯੁਕਤ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਕਾਂਗਰਸ ਪਬਲਿਕ ਕੋਆਰਡੀਨੇਸ਼ਨ ਸੈਲ ਵਲੋਂ ਰਿਜਵਾਨ ਅਨਸਾਰੀ ਨੂੰ ਜਨਰਲ ਸਕੱਤਰ ਸ਼ਹਿਰੀ ਦੀ ਜ਼ਿੰਮੇਵਾਰੀ ਸੌਾਪੀ ਗਈ ਹੈ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਚੇਅਰਮੈਨ ਵਿਨੋਦ ਰਾਏ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਪਿ੍ੰਸੀਪਲ ਸੁਨੀਤਾ ਸ਼ਰਮਾ ਦੀ ਜ਼ੋਰਦਾਰ ਸ਼ਲਾਘਾ

ਰਾਮਗੜ੍ਹ ਸੀਕਰੀ, 23 ਸਤੰਬਰ (ਕਟੋਚ)- ਪੰਜਾਬ ਹਿਮਾਚਲ ਪ੍ਰਦੇਸ਼ ਦੀ ਸੀਮਾ 'ਤੇ ਸਥਿਤ ਅਤੇ ਬਲਾਕ ਤਲਵਾੜਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਦੀ ਮਿਹਨਤੀ ਤੇ ਸਮਰਪਿਤ ਪਿ੍ੰਸੀਪਲ ਮੈਡਮ ਸੁਨੀਤਾ ਸ਼ਰਮਾ ਦੀ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ 'ਚ ਕੀਰਤਨ ਦਰਬਾਰ

ਕੋਟਫਤੂਹੀ, 23 ਸਤੰਬਰ (ਅਮਰਜੀਤ ਸਿੰਘ ਰਾਜਾ)- ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ (ਸ਼ਹੀਦਾਂ) ਪਿੰਡ ਬੱਡੋਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਤੰਬਾਕੂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਤੰਬਾਕੂ ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਦੇ ਤੰਬਾਕੂ ਕੰਟਰੋਲ ਸੈੱਲ ਵਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨੌਸ਼ਹਿਰਾ ਵਿਖੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਡਾ: ਸੁਨੀਲ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸਬਸਿਡੀ 'ਤੇ ਖੇਤੀ ਸੰਦ ਮੁਹੱਈਆ ਕਰਵਾਏ

ਗੜ੍ਹਦੀਵਾਲਾ, 23 ਸਤੰਬਰ (ਚੱਗਰ, ਗੋਂਦਪੁਰ)- ਦੀ ਡੱਫਰ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਝੋਨੇ ਦੇ ਆਉਣ ਵਾਲੇ ਸੀਜ਼ਨ ਨੂੰ ਦੇਖਦੇ ਹੋਏ ਰੋਟਾਵੇਟਰ, ਹੈਪੀ ਸੀਡਰ ਤੇ ਹਾਈਡਰੋਲਿਕ ਪਲੋਅ ...

ਪੂਰੀ ਖ਼ਬਰ »

ਐਮਾਂ ਜੱਟਾਂ 'ਚ ਪਟਕੇ ਦੀ ਕੁਸ਼ਤੀ ਗੱਗੂ ਆਲਮਗੀਰ ਨੇ ਜਿੱਤੀ

ਕੋਟਫ਼ਤੂਹੀ, 23 ਸਤੰਬਰ (ਅਟਵਾਲ)- ਪਿੰਡ ਐਮਾਂ ਜੱਟਾਂ ਦੇ ਡੇਰਾ ਬਰਕੇਸ਼ਵਰ ਮਹਾਦੇਵ ਧਾਮ ਵਿਖੇ ਡੇਰਾ ਸਿੱਧ ਬਾਬਾ ਨਰਾਇਣ ਨਾਥ, ਸਿੱਧ ਬਾਬਾ ਸੋਮ ਨਾਥ, ਸੰਤ ਕ੍ਰਿਸ਼ਨ ਨਾਥ ਨੰਦਪੁਰੀ ਦੀ ਬਰਸੀ ਨੂੰ ਸਮਰਪਿਤ 4 ਦਿਨਾਂ ਧਾਰਮਿਕ ਸਮਾਗਮ ਡੇਰਾ ਸੰਚਾਲਕ ਜੋਗੀ ਕਾਲੀ ਨਾਥ ...

ਪੂਰੀ ਖ਼ਬਰ »

ਹਰਕਮਲ ਸਿੰਘ ਢੱਟ ਵਲੋਂ ਸਕੂਲ ਨੂੰ 14 ਹਜ਼ਾਰ ਰੁਪਏ ਭੇਟ

ਦਸੂਹਾ, 23 ਸਤੰਬਰ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਕਮਲ ਸਿੰਘ ਢੱਟ ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਦਿੱਖ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸਕੂਲੀ ਵਿਦਿਆਰਥੀਆਂ ਦੇ ਲਈ ਪਹਿਚਾਣ ਪੱਤਰ ...

ਪੂਰੀ ਖ਼ਬਰ »

ਗਣੇਸ਼ ਉਤਸਵ ਸਬੰਧੀ ਸ਼ੋਭਾ ਯਾਤਰਾ ਸਜਾਈ

ਦਸੂਹਾ, 23 ਸਤੰਬਰ (ਭੁੱਲਰ)- ਦਸੂਹਾ ਵਿਖੇ ਗਣੇਸ਼ ਉਤਸਵ ਦੇ ਸਬੰਧ ਵਿਚ ਸ਼ੋਭਾ ਯਾਤਰਾ ਸਜਾਈ ਗਈ | ਸ਼ੇਰਾਂ ਵਾਲੀ ਕੁਟੀਆ ਤੋਂ ਸਜਾਈ ਸ਼ੋਭਾ ਯਾਤਰਾ ਵੱਖ-ਵੱਖ ਸਥਾਨਾਂ ਰਾਹੀਂ ਹੁੰਦੀ ਹੋਈ ਸਮਾਪਤ ਹੋਈ | ਲਾਇਬ੍ਰੇਰੀ ਚੌਕ ਦਸੂਹਾ ਵਿਖੇ ਸ਼ੋਭਾ ਯਾਤਰਾ ਦਾ ਭਰਪੂਰ ਸਵਾਗਤ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਵਿਖੇ ਸਵੱਛਤ ਮੁਹਿੰਮ ਤਹਿਤ ਸਫ਼ਾਈ ਕੀਤੀ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਲੋਂ ਸਕੂਲ ਦੀ ਮੁੱਖ ਅਧਿਆਪਕਾ ਮਧੂ ਡੋਗਰਾ ਦੀ ਦੇਖ-ਰੇਖ ਹੇਠ ਸਵੱਛ ਭਾਰਤ ਮੁਹਿੰਮ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਨੇ ਮਿਲ ਕੇ ਸਕੂਲ ਦੀ ਸਾਫ਼ ਸਫ਼ਾਈ ਕੀਤੀ | ਪਿ੍ੰ: ਮਧੂ ਨੇ ਕਿਹਾ ਕਿ ਜਿਸ ...

ਪੂਰੀ ਖ਼ਬਰ »

ਸੰਗੀਤਕਾਰ ਪ੍ਰੋ: ਦਰਸ਼ਨ ਸਿੰਘ ਕੋਮਲ ਦੀ ਬਰਸੀ ਮਨਾਈ

ਹੁਸ਼ਿਆਰਪੁਰ, 23 ਸਤੰਬਰ (ਨਰਿੰਦਰ ਸਿੰਘ ਬੱਡਲਾ)- ਸੰਗੀਤਕਾਰ ਪ੍ਰੋ: ਦਰਸ਼ਨ ਸਿੰਘ ਕੋਮਲ ਦੀ ਬਰਸੀ ਪਿੰਡ ਨੰਗਲ ਕਲਾਂ ਵਿਖੇ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਇੰਟਰਨੈਸ਼ਨਲ ਢਾਡੀ ਜਥਾ ਤਰਸੇਮ ਸਿੰਘ ਮੋਰਾਂਵਾਲੀ, ਸੰਤ ...

ਪੂਰੀ ਖ਼ਬਰ »

ਬਾਬਾ ਸੁਰਜੀਤ ਸਿੰਘ ਹੈੱਡਗ੍ਰੰਥੀ ਦਾ ਸੇਵਾ ਮੁਕਤ ਹੋਣ 'ਤੇ ਸਨਮਾਨ

ਹੁਸ਼ਿਆਰਪੁਰ, 23 ਸਤੰਬਰ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸੰਤ ਬਾਬਾ ਮੇਹਰ ਸਿੰਘ ਪਿੰਡ ਰਾਜਪੁਰ ਭਾਈਆਂ ਵਿਖੇ ਬਾਬਾ ਸੁਰਜੀਤ ਸਿੰਘ ਹੈਡਗ੍ਰੰਥੀ ਨੂੰ ਕਰੀਬ 30 ਸਾਲ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਣ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ...

ਪੂਰੀ ਖ਼ਬਰ »

ਤਰਸੇਮ ਦੀਵਾਨਾ ਦਾ ਗੀਤ 'ਡੋਰ' ਯੂ ਟਿਊਬ ਦੇ ਫੋਕ ਬ੍ਰਦਰਜ਼ ਚੈਨਲ 'ਤੇ ਪਾ ਰਿਹਾ ਧੁੰਮਾਂ

ਹੁਸ਼ਿਆਰਪੁਰ, 23 ਸਤੰਬਰ (ਹਰਪ੍ਰੀਤ ਕੌਰ)- ਪ੍ਰਸਿੱਧ ਸੂਫੀ ਗਾਇਕ ਤਰਸੇਮ ਦੀਵਾਨਾ ਦੀ ਆਵਾਜ਼ 'ਚ ਨਵਾਂ ਗਤੀ 'ਡੋਰ' ਯੂ ਟਿਊਬ ਦੇ ਫੋਕ ਬ੍ਰਦਰਜ਼ ਚੈਨਲ 'ਤੇ ਧੁੰਮਾਂ ਪਾ ਰਿਹਾ ਹੈ | ਜਾਣਕਾਰੀ ਦਿੰਦਿਆਂ ਨਿਰਮਾਤਾ ਪਵਨ ਕੁਮਾਰ ਕਟਾਰੀਆ ਨੇ ਦੱਸਿਆ ਕਿ ਇਸ ਗੀਤ 'ਡੋਰ' ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਨਾਰੂ ਨੰਗਲ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਹਣ ਸਿੰਘ ਲੇਹਲ ਦੀ ਦੇਖ-ਰੇਖ ਹੇਠ ਕਰਵਾਈਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਪ੍ਰੋ: ਬਖ਼ਤਾਵਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਵਾੜਾ ਦੇ ਪ੍ਰਧਾਨ ਬਣੇ

ਤਲਵਾੜਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਵਾੜਾ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਚਲੇ ਆ ਰਹੇ ਰੇੜਕੇ ਦਾ ਆਿਖ਼ਰ ਸੰਗਤਾਂ ਵਲੋਂ ਸ਼ਾਂਤਮਈ ਢੰਗ ਨਾਲ ਮਿਲ ਬੈਠ ਕੇ ਹੱਲ ਕਰ ਲਿਆ ਗਿਆ | ਇਸ ਸਬੰਧੀ ਮੈਂਬਰ ਸ਼੍ਰੋਮਣੀ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ 'ਚ ਡਰਾਈਵਰਾਂ ਤੇ ਕੰਡਕਟਰਾਂ ਦੀ ਵਰਕਸ਼ਾਪ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਿਖੇ ਸਵਰਾਜ ਮਾਜਦਾ ਲਿਮਟਿਡ ਕੰਪਨੀ ਵਲੋਂ ਅਨਿਲ ਕੁਮਾਰ ਤੇ ਐਸ.ਏ. ਖ਼ਾਨ ਵਲੋਂ ਸਕੂਲ ਦੇ ਬੱਸ ਡਰਾਈਵਰਾਂ ਤੇ ਕੰਡਕਟਰਾਂ ਦੇ ਨਾਲ ਵਰਕਸ਼ਾਪ ਲਗਾਈ ਗਈ, ਜਿਸ ਦੌਰਾਨ ਉਨ੍ਹਾਂ ਗੱਡੀਆਂ ਦੀ ਸਫ਼ਾ ...

ਪੂਰੀ ਖ਼ਬਰ »

ਪਾਵਰਕਾਮ ਆਪਣਾ ਟਰਾਂਸਫ਼ਾਰਮਰ ਤੇ ਜਲ ਸਰੋਤ ਵਿਭਾਗ ਆਪਣੀ ਮੋਟਰ ਖੋਲ੍ਹ ਕੇ ਫੁਰਰ

ਤਲਵਾੜਾ, 23 ਸਤੰਬਰ (ਸੁਰੇਸ਼ ਕੁਮਾਰ)- ਕੰਢੀ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਸਿੰਜਣ ਲਈ ਆਉਂਦੇ ਫ਼ੰਡ ਅਫ਼ਸਰਸ਼ਾਹੀ ਦੀਆਂ ਗ਼ਲਤ ਨੀਤੀਆਂ ਦੀ ਭੇਟ ਚੜ੍ਹਨ ਕਾਰਨ ਕਿਸਾਨਾਂ ਦੀਆ ਜ਼ਮੀਨਾਂ ਬੰਜਰ ਬਣਦੀਆਂ ਜਾ ਰਹੀਆਂ ਹਨ | ਅਜਿਹਾ ਹੀ ਮਾਮਲਾ ਕੰਢੀ ਦੇ ਪਿੰਡ ...

ਪੂਰੀ ਖ਼ਬਰ »

ਸਹਾਇਕ ਕਮਿਸ਼ਨਰ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ: ਬੀ.ਆਰ ਅੰਬੇਡਕਰ ਮੀਟਿੰਗ ਹਾਲ 'ਚ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਦੀ ਮੀਟਿੰਗ ਹੋਈ | ...

ਪੂਰੀ ਖ਼ਬਰ »

ਪਾਵਰਕਾਮ ਆਪਣਾ ਟਰਾਂਸਫ਼ਾਰਮਰ ਤੇ ਜਲ ਸਰੋਤ ਵਿਭਾਗ ਆਪਣੀ ਮੋਟਰ ਖੋਲ੍ਹ ਕੇ ਫੁਰਰ

ਤਲਵਾੜਾ, 23 ਸਤੰਬਰ (ਸੁਰੇਸ਼ ਕੁਮਾਰ)- ਕੰਢੀ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਸਿੰਜਣ ਲਈ ਆਉਂਦੇ ਫ਼ੰਡ ਅਫ਼ਸਰਸ਼ਾਹੀ ਦੀਆਂ ਗ਼ਲਤ ਨੀਤੀਆਂ ਦੀ ਭੇਟ ਚੜ੍ਹਨ ਕਾਰਨ ਕਿਸਾਨਾਂ ਦੀਆ ਜ਼ਮੀਨਾਂ ਬੰਜਰ ਬਣਦੀਆਂ ਜਾ ਰਹੀਆਂ ਹਨ | ਅਜਿਹਾ ਹੀ ਮਾਮਲਾ ਕੰਢੀ ਦੇ ਪਿੰਡ ...

ਪੂਰੀ ਖ਼ਬਰ »

ਪ੍ਰੋ: ਬਖ਼ਤਾਵਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਵਾੜਾ ਦੇ ਪ੍ਰਧਾਨ ਬਣੇ

ਤਲਵਾੜਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਵਾੜਾ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਚਲੇ ਆ ਰਹੇ ਰੇੜਕੇ ਦਾ ਆਿਖ਼ਰ ਸੰਗਤਾਂ ਵਲੋਂ ਸ਼ਾਂਤਮਈ ਢੰਗ ਨਾਲ ਮਿਲ ਬੈਠ ਕੇ ਹੱਲ ਕਰ ਲਿਆ ਗਿਆ | ਇਸ ਸਬੰਧੀ ਮੈਂਬਰ ਸ਼੍ਰੋਮਣੀ ...

ਪੂਰੀ ਖ਼ਬਰ »

'ਸੈਵਨ-ਏ-ਸਾਈਡ' ਫੁੱਟਬਾਲ ਟੂਰਨਾਮੈਂਟ ਜਾਂਗਲੀਆਣਾ ਨੇ ਜਿੱਤਿਆ

ਕੋਟਫਤੂਹੀ, 23 ਸਤੰਬਰ (ਅਮਰਜੀਤ ਸਿੰਘ ਰਾਜਾ)- ਹੈਲਥ ਐਾਡ ਸਪੋਰਟਸ ਕਲੱਬ ਪਿੰਡ ਭਾਮ ਵਲੋਂ ਪਿੰਡ ਪੱਧਰੀ 'ਸੈਵਨ-ਏ-ਸਾਈਡ' ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਫ਼ਾਈਨਲ ਮੈਚ 'ਚ ਪਿੰਡ ਜਾਂਗਲੀਆਣਾ ਨੇ ਪਿੰਡ ਠੱਕਰਵਾਲ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਟਰਾਫ਼ੀ 'ਤੇ ...

ਪੂਰੀ ਖ਼ਬਰ »

ਪਿੰਡ ਚੱਕ ਰਾਜੂ ਸਿੰਘ ਵਿਖੇ ਗੁਰਮਤਿ ਸਮਾਗਮ

ਬੱੁਲ੍ਹੋਵਾਲ 23 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)- ਗੁਰਦੁਆਰਾ ਸਿੰਘ ਸਭਾ ਪਿੰਡ ਚੱਕ ਰਾਜੂ ਸਿੰਘ ਵਿਖੇ 2 ਰੋਜ਼ਾ ਗੁਰਮਤਿ ਸਮਾਗਮ ਪੰਥ ਰਤਨ ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਗੁਰਦੁਆਰਾ ਸ੍ਰੀ ਟਿੱਬਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ 'ਚ ਕਰਵਾਇਆ ...

ਪੂਰੀ ਖ਼ਬਰ »

ਅਰੋੜਾ ਵਲੋਂ ਸ਼ਮਸ਼ਾਨਘਾਟ ਦੇ ਵਿਕਾਸ ਲਈ 51 ਲੱਖ ਦਾ ਚੈਕ ਐਕਸੀਅਨ ਨੂੰ ਭੇਟ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਹਰਿਆਣਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਦੇ ਵਿਕਾਸ ਲਈ ਉਦਯੋਗਪਤੀਆਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਕੰਮ ਲਈ ਖਾਸ ਕਰਕੇ ਸੋਨਾਲੀਕਾ ਉਦਯੋਗ ਸਮੂਹ ਦੇ ਅੰਮਿ੍ਤ ਸਾਗਰ ਮਿੱਤਲ ਵਲੋਂ ...

ਪੂਰੀ ਖ਼ਬਰ »

ਕੇ. ਐਮ. ਐਸ. ਕਾਲਜ ਦਸੂਹਾ ਵਿਖੇ ਸਮਾਗਮ

ਦਸੂਹਾ, 23 ਸਤੰਬਰ (ਭੁੱਲਰ)- ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਿਤ ਕੇ. ਐਮ. ਐਸ. ਕਾਲਜ ਆਫ਼ ਆਈ. ਟੀ. ਐਾਡ ਮੈਨੇਜਮੈਂਟ ਚੌਧਰੀ ਬੰਤਾ ਸਿੰਘ ਕਾਲੋਨੀ ਦਸੂਹਾ ਦੇ ਸ੍ਰੀਮਤੀ ਮੰਜੁਲਾ ਸੈਣੀ ...

ਪੂਰੀ ਖ਼ਬਰ »

ਸਹਾਇਕ ਕਮਿਸ਼ਨਰ ਵਲੋਂ ਪਲਾਸਟਿਕ ਦੇ ਥੋਕ ਵਿਕੇ੍ਰਤਾਵਾਂ ਨਾਲ ਮੀਟਿੰਗ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਵਲੋਂ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਪਲਾਸਟਿਕ ਦੇ ਥੋਕ ਵਿਕੇ੍ਰਤਾਵਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ...

ਪੂਰੀ ਖ਼ਬਰ »

ਪਿੰਡ ਰਾਮਗੜ੍ਹ ਸੀਕਰੀ ਵਿਖੇ ਸਾਲਾਨਾ ਛਿੰਝ

ਰਾਮਗੜ੍ਹ ਸੀਕਰੀ, 23 ਸਤੰਬਰ (ਕਟੋਚ)- ਪਿੰਡ ਰਾਮਗੜ੍ਹ ਸੀਕਰੀ ਦੀ ਇਤਿਹਾਸਕ ਛਿੰਝ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਤੇ ਚੰਡੀਗੜ੍ਹ ਤੋਂ ਤਕਰੀਬਨ 300 ਪਹਿਲਵਾਨਾਂ ਨੇ ਭਾਗ ਲੈ ਕੇ ਆਪਣਾ ਦਮ-ਖਮ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ | ਫਾਈਨਲ ਕੁਸ਼ਤੀ ਵਿਚ ਕਾਲਾ ...

ਪੂਰੀ ਖ਼ਬਰ »

ਵੁੱਡਲੈਂਡ ਪ੍ਰੀ ਸਕੂਲ 'ਚ ਕੰਪਿਊਟਰ ਵਰਕਸ਼ਾਪ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਆਧੁਨਿਕ ਤਕਨੀਕੀ ਯੁੱਗ 'ਚ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਜਾਣਕਾਰੀ ਦੇਣ ਲਈ ਵੁੱਡਲੈਂਡ ਪ੍ਰੀ ਸਕੂਲ ਹੁਸ਼ਿਆਰਪੁਰ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਕੰਪਿਊਟਰ ਵਰਕਸ਼ਾਪ ਲਗਾਈ ਗਈ | ਇਸ ਮੌਕੇ ਅਧਿਆਪਕਾਂ ...

ਪੂਰੀ ਖ਼ਬਰ »

ਚੱਬੇਵਾਲ ਕਾਲਜ 'ਚ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਵਰਕਸ਼ਾਪ

ਚੱਬੇਵਾਲ, 23 ਸਤੰਬਰ (ਰਾਜਾ ਸਿੰਘ ਪੱਟੀ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਵਿਖੇ ਪਿ੍ੰਸੀਪਲ ਡਾ: ਅਨੀਤਾ ਸਿੰਘ ਦੀ ਅਗਵਾਈ ਵਿਚ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਵਰਕਸ਼ਾਪ ਲਗਾਈ ਗਈ | ਪਿ੍ੰ: ਡਾ: ਅਨੀਤਾ ਸਿੰਘ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਪਿੰਡ ਬਾਗਪੁਰ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)- ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰੂ ਸਮਰਪਿਤ 28ਵਾਂ ਅੰਤਰਰਾਸ਼ਟਰੀ ਕੀਰਤਨ ਦਰਬਾਰ 6 ਅਕਤੂਬਰ ਨੂੰ ਰੌਸ਼ਨ ਗਰਾਉਂਡ ਹੁਸ਼ਿਆਰਪੁਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX