ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਅੱਜ ਸਵੇਰੇ ਤੜਕਸਾਰ ਨੇੜਲੇ ਪਿੰਡ ਫਤਹਿਗੜ੍ਹ ਨੌਾ ਆਬਾਦ ਕੋਲ ਦੀ ਲੰਘਦੇ ਸੰਦੋਹਾ ਬ੍ਰਾਂਚ ਰਜਬਾਹੇ ਅਤੇ ਪਿੰਡ ਜਗਾ ਰਾਮ ਤੀਰਥ ਕੋਲ ਦੀ ਲੰਘਦੇ ਜਗਾ ਬ੍ਰਾਂਚ ਰਜਬਾਹੇ ਵਿਚ ਕਰੀਬ 40-50 ਫੁੱਟ ਚੌੜੇ ਪਾੜ ਪੈ ਗਏ ਤੇ ਪਾਣੀ ਲਗਾਤਾਰ ਖੇਤਾਂ ਵਿਚ ਵੜਨ ਲੱਗ ਗਿਆ | ਦੋਵਾਂ ਥਾਵਾਂ ਤੇ ਕਰੀਬ 400 ਤੋਂ 500 ਏਕੜ ਨਰਮੇ ਤੇ ਝੋਨੇ ਦੀ ਫ਼ਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ | ਨਹਿਰੀ ਮਹਿਕਮੇ ਵਲੋਂ ਪਿੱਛੋਂ ਪਾਣੀ ਨਾ ਬੰਦ ਕੀਤੇ ਜਾਣ ਕਾਰਨ ਆਲਮ ਇਹ ਬਣ ਗਿਆ ਸੀ ਕਿ ਪਿੰਡ ਜਗਾ ਰਾਮ ਤੀਰਥ ਵਿਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਸੀ | ਪਾੜ ਨਾ ਪੂਰੇ ਜਾਣ ਅਤੇ ਪਿੱਛੋਂ ਪਾਣੀ ਬੰਦ ਨਾ ਕੀਤੇ ਜਾਣ ਕਾਰਨ ਜਗਾ ਰਾਮ ਤੀਰਥ ਨਿਵਾਸੀਆਂ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇ ਤੇ ਜਾਮ ਲਗਾ ਕੇ ਰੋਸ ਧਰਨਾ ਆਰੰਭ ਕਰ ਦਿੱਤਾ ਜਿਸ ਵਿਚ ਫ਼ਤਿਹਗੜ੍ਹ ਨੌਾ ਆਬਾਦ ਦੇ ਵਾਸੀ ਵੀ ਸ਼ਾਮਿਲ ਹੋ ਗਏ ਤੇ ਬਾਅਦ ਵਿਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਧਰਨੇ ਵਾਲੀ ਜਗ੍ਹਾ ਤੇ ਪੁੱਜ ਗਏ ਤੇ ਲੋਕਾਂ ਦੇ ਰੋਸ ਵਿਚ ਸ਼ਾਮਿਲ ਹੋਏ | ਵਿਧਾਇਕਾ ਨੇ ਕਿਹਾ ਕਿ ਸਿੰਚਾਈ ਮਹਿਕਮੇ ਦੇ ਅਧਿਕਾਰੀ ਪਾੜ ਪੈਣ ਤੋਂ ਕਾਫ਼ੀ ਸਮੇਂ ਬਾਅਦ ਤੱਕ ਵੀ ਘਟਨਾ ਸਥਾਨ ਤੇ ਨਹੀਂ ਸਨ ਪੁੱਜੇ ਤੇ ਆਿਖ਼ਰ ਜਦੋਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫ਼ੋਨ ਕੀਤਾ ਤਾਂ ਜਾ ਕੇ ਅਧਿਕਾਰੀ ਮੌਕੇ ਤੇ ਪੁੱਜੇ | ਕਰੀਬ ਦੋ ਘੰਟੇ ਸੜਕ ਤੇ ਜਾਮ ਲੱਗਣ ਤੋਂ ਬਾਅਦ ਨਹਿਰੀ ਮਹਿਕਮੇ ਦੀ ਕੁੰਭਕਰਨੀ ਨੀਂਦ ਖੁੱਲ੍ਹੀ ਤੇ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਵਿਧਾਇਕਾ ਨੂੰ ਭਰੋਸਾ ਦੁਆਇਆ ਕਿ ਪਾੜ ਪੂਰਨ ਲਈ ਚਾਰ ਘੰਟੇ ਦਾ ਸਮਾਂ ਲੱਗੇਗਾ ਪਰ ਲੋਕਾਂ ਨੇ ਫ਼ੈਸਲਾ ਸੁਣਾ ਦਿੱਤਾ ਕਿ ਜਦੋਂ ਤੱਕ ਪਾਣੀ ਬੰਦ ਕਰਕੇ ਪਾੜ ਪੂਰ ਨਹੀਂ ਦਿੱਤਾ ਜਾਂਦਾ ਤੇ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਪੀੜਿਤ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਾ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ | ਪੀੜਿਤ ਕਿਸਾਨ ਗੁਰਪ੍ਰਤਾਪ ਸਿੰਘ ਨਵਾਂ ਪਿੰਡ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਈ ਦੋਹਰੀ ਮਾਰ ਨੂੰ ਦੇਖਦਿਆਂ ਪੰਜਾਬ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਨ ਦਾ ਐਲਾਨ ਕਰੇ ਤੇ ਸਾਰੇ ਪੀੜਿਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ | ਉਕਤ ਰੋਸ ਧਰਨੇ ਵਿਚ ਜਗਾ ਰਾਮ ਤੀਰਥ ਵਾਸੀ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ, ਜੱਟਮਹਾਂ ਸਭਾ ਜਨਰਲ ਸਕੱਤਰ ਨਵਾਂ ਪਿੰਡ, ਟਰੱਕ ਯੂਨੀਅਨ ਪ੍ਰਬੰਧਕ ਮੈਂਬਰ ਦਿਲਪ੍ਰੀਤ ਸਿੰਘ ਜਗਾ, 'ਆਪ' ਆਗੂ ਬਰਕਤ, ਅਕਾਲੀ ਆਗੂ ਸੁਰਜੀਤ ਸ਼ਿੰਦੀ, ਹਰਪਾਲ ਸੰਗਤ, ਧਾਰਮਿਕ ਆਗੂ ਬਾਬਾ ਜੱਸਾ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ | ਦੂਜੇ ਪਾਸੇ ਮੌਕੇ ਤੇ ਪੁੱਜੇ ਨਹਿਰੀ ਮਹਿਕਮੇ ਦੇ ਐਕਸੀਅਨ ਨੇ ਕਿਹਾ ਕਿ ਪਿੱਛੇ ਵੀ ਨਹਿਰਾਂ ਵਿਚ ਪਾੜ ਪੈ ਜਾਣ ਕਾਰਨ ਪਾਣੀ ਨੂੰ ਰੋਕਣ ਵਿਚ ਮੁਸ਼ਕਿਲ ਆ ਰਹੀ ਹੈ ਪਰ ਜਲਦੀ ਹੀ ਪਾਣੀ ਰੋਕ ਕੇ ਪਾੜ ਪੂਰ ਦਿੱਤਾ ਜਾਵੇਗਾ |
ਜੋਧਪੁਰ ਪਾਖਰ ਕੋਲ ਕੋਟਲਾ ਬਰਾਂਚ ਨਹਿਰ ਵਿਚ ਪਿਆ ਪਾੜ ਪੈਣ ਨਾਲ ਸੈਂਕੜੇ ਏਕੜ ਝੋਨੇ ਤੇ ਨਰਮੇਂ ਦੀ ਫ਼ਸਲ ਦਾ ਨੁਕਸਾਨ
ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ)-ਪਿੰਡ ਜੋਧਪੁਰ ਦੇ ਲਾਗਿਓਾ ਲੰਘਦੀ ਕੋਟਲਾ ਬਰਾਂਚ ਨਹਿਰ ਵਿਚ ਅੱਜ ਸਵੇਰ ਤੜਕਸਾਰ ਪਏ ਪਾੜ ਕਾਰਨ ਪਿੰਡ ਜੋਧਪੁਰ ਪਾਖਰ, ਬੁਰਜ ਸੇਮਾਂ ਅਤੇ ਨੱਤ ਪਿੰਡ ਦੇ ਹਜ਼ਾਰਾਂ ਏਕੜ ਝੋਨੇ ਅਤੇ ਨਰਮੇਂ ਦੀ ਫ਼ਸਲ ਦੇ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਪਿੰਡ ਵਾਸੀਆਂ ਸੁਖਮੰਦਰ ਸਿੰਘ ਜੋਧਪੁਰ, ਬਲਵਿੰਦਰ ਸਿੰਘ ਜੋਧਪੁਰ, ਜਸਕਰਨ ਸਿੰਘ, ਬਲਾਕ ਸੰਮਤੀ ਮੈਂਬਰ ਧੰਨਾ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਦੱਸਦਿਆਂ ਕਿਹਾ ਕਿ ਨਹਿਰ ਵਿਚ ਪਏ ਪਾੜ ਦਾ ਪਤਾ ਇਕ ਪਿੰਡ ਵਾਸੀ ਨੂੰ ਸਵੇਰ ਸਮੇਂ ਲੱਗਾ ਜਿਸ ਨੇ ਪਿੰਡ ਆ ਕੇ ਸਪੀਕਰ ਵਿਚ ਸੂਚਨਾ ਬੁਲਾਈ ਤਾਂ ਪਿੰਡ ਵਾਸੀ ਇਕੱਠੇ ਹੋ ਕੇ ਪਾੜ ਵਾਲੀ ਜਗ੍ਹਾ ਤੇ ਪਹੁੰਚੇ | ਪਰ 150 ਫੁੱਟ ਤੋਂ ਵੱਡੇ ਪਾੜ ਨੂੰ ਪੂਰ ਪਾਉਣਾ ਪਿੰਡ ਵਾਸੀਆਂ ਦੇ ਵੱਸ ਦੀ ਗੱਲ ਨਹੀਂ ਸੀ | ਇਸ ਲਈ ਪਿੰਡ ਵਾਸੀਆਂ ਨੇ ਤੁਰੰਤ ਨਹਿਰੀ ਵਿਭਾਗ ਦੇ ਐਕਸੀਅਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫ਼ੋਨ ਕਰ ਦਿੱਤੇ ਜਿਸ 'ਤੇ ਨਹਿਰੀ ਵਿਭਾਗ ਦੇ ਐਸ.ਈ ਅਸ਼ਵਨੀ ਕਾਂਸਲ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਨਹਿਰ ਦਾ ਪਾਣੀ ਬੰਦ ਕਰਵਾਉਣ ਦੇ ਆਦੇਸ਼ ਦਿੱਤੇ | ਪਰ ਅੱਜ ਸ਼ਾਮ ਚਾਰ ਵਜੇ ਤੱਕ ਵੀ ਨਹਿਰ ਦਾ ਪਾਣੀ ਘੱਟ ਨਹੀਂ ਹੋਇਆ ਸੀ | ਪਿੰਡ ਵਾਸੀਆਂ ਨੇ ਨਹਿਰੀ ਵਿਭਾਗ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਭਾਗ ਵਲੋਂ ਪਿਛਲੇ ਦੋ ਸਾਲਾਂ ਤੋਂ ਨਹਿਰ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਨਹਿਰ ਵਿਚ ਸਰਕੰਡਾ, ਹੋਰ ਪੌਦੇ ਅਤੇ ਘਾਹ ਫੂਸ ਉੱਗ ਚੁੱਕਾ ਹੈ ਜਿਸ ਕਾਰਨ ਨਹਿਰ ਟੁੱਟੀ ਹੈ | ਐਕਸੀਅਨ ਕਰਤਾਰ ਚੰਦ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਹ ਨਹਿਰ ਸਵੇਰ ਸਮੇਂ ਟੁੱਟੀ ਹੈ | ਵਿਭਾਗ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ ਹਨ ਪਾਣੀ ਪਿੱਛੇ ਤੋਂ ਬੰਦ ਕਰਵਾ ਦਿੱਤਾ ਗਿਆ ਹੈ ਜਦ ਹੀ ਪਾਣੀ ਦਾ ਵਹਾਅ ਘੱਟ ਹੋਇਆ ਪਾੜ ਨੂੰ ਪੂਰ ਦਿੱਤਾ ਜਾਵੇਗਾ |
ਮੌੜ ਮੰਡੀ, 23 ਸਤੰਬਰ (ਗੁਰਜੀਤ ਸਿੰਘ ਕਮਾਲੂ)-ਸੰਮਤੀ ਮੌੜ ਦੇ ਆਏ ਰਿਜ਼ਲਟ ਵਿਚ ਬਲਾਕ ਮੌੜ ਦੀਆਂ ਪੰਜ ਸੰਮਤੀਆਂ 'ਤੇ ਅਕਾਲੀ ਦਲ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਹੈ | ਬਲਾਕ ਸੰਮਤੀ ਘੁੰਮਣ ਕਲਾਂ ਤੋਂ ਸੁਖਜਿੰਦਰ ਸਿੰਘ, ਬੁਰਜ ਤੋਂ ਜਗਸੀਰ ਸਿੰਘ, ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 24 ਸਤੰਬਰ ਨੂੰ ਬੇਟੀ ਦਿਵਸ ਮੌਕੇ ਸਮਾਜ ਵਿਚ ਧੀਆਂ ਪ੍ਰਤੀ ਉਸਾਰੂ ਸੋਚ ਦੇ ਪ੍ਰਸਾਰ ਲਈ ਮੁਹਿੰਮ ਵਿੱਢੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਨੀਤ ਭਾਰਦਵਾਜ ਡਿਪਟੀ ਕਮਿਸ਼ਨਰ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਕਿਹਾ ਕਿ 70 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ...
ਚਾਉਕੇ, (ਮਨਜੀਤ ਸਿੰਘ ਘੜੈਲੀ)-ਚਾਉਕੇ ਦੇ ਨਜ਼ਦੀਕ ਅੱਜ ਸਵਖਤੇ ਅਕਲੀਆ-ਮੰਡੀ ਕਲਾਂ ਰਜਵਾਹੇ 'ਚ ਚਾਉਕੇ ਪਿੰਡ ਵਾਲੇ ਪਾਸੇ ਪਏ ਵੱਡੇ ਪਾੜ ਕਾਰਨ ਸੈਂਕੜੇ ਏਕੜ ਫ਼ਸਲ 'ਚ ਕਾਫ਼ੀ ਮਾਤਰਾ 'ਚ ਪਾਣੀ ਭਰ ਗਿਆ ਅਤੇ ਜਿਸ ਨਾਲ ਫ਼ਸਲਾਂ ਤੋਂ ਇਲਾਵਾ ਨੇੜਲੇ ਕਈ ਘਰਾਂ ਦੇ ਨਾਲ ਵੀ ...
ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਹਰਿਆਣਾ ਮਾਰਕਾ ਸ਼ਰਾਬ ਸਮੇਤ ਕਾਬੂ ਕੀਤਾ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ | ਜਾਣਕਾਰੀ ਅਤੇ ...
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਪਿੰਡ ਬੰਗੀ ਰੁਘੂ ਅਤੇ ਮੱਲਵਾਲਾ ਦੇ ਵਿਚਕਾਰੋਂ ਅੱਜ ਬੰਗੀ ਰਜਵਾਹੇ ਵਿਚੋਂ 30 ਸਾਲਾਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਨੂੰ ਸ਼ਹਿਰ ਦੀ ਮੋਹਰੀ ਸਮਾਜ ਸੇਵੀ ...
ਕੋਟਫੱਤਾ, (ਰਣਜੀਤ ਸਿੰਘ ਬੁੱਟਰ)-ਬਠਿੰਡਾ ਦੇ ਸੀਵਰੇਜ ਦਾ ਗੰਦਾ ਨਾਲਾ ਜੋ ਕੋਟਸ਼ਮੀਰ ਦੀ ਚਕੇਰੀਆ ਢਾਣੀ ਕੋਲੋਂ ਗੁਜ਼ਰਦਾ ਹੈ, ਬੀਤੀ ਅੱਧੀ ਰਾਤ ਮੀਂਹ ਕਾਰਨ ਓਵਰ ਫਲੋਅ ਹੋ ਕੇ ਟੁੱਟ ਗਿਆ ਅਤੇ 300 ਏਕੜ ਦੇ ਕਰੀਬ ਫ਼ਸਲ 'ਚ ਪਾਣੀ ਭਰ ਗਿਆ | ਪਾਣੀ ਢਾਣੀ ਦੇ ਘਰਾਂ ਵਿਚ ਵੀ ...
ਮੌੜ ਮੰਡੀ, 23 ਸਤੰਬਰ (ਲਖਵਿੰਦਰ ਸਿੰਘ ਮੌੜ)-ਕੱਲ੍ਹ ਬਾਅਦ ਦੁਪਹਿਰ ਤੋਂ ਤਕਰੀਬਨ ਸਾਰਾ ਦਿਨ ਮੋਹਲੇਧਾਰ ਬਾਰਸ਼ ਪੈਣ ਨਾਲ ਜਿੱਥੇ ਕੱਚੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ, ਉੱਥੇ ਖਿੜ ਚੁੱਕੇ ਨਰਮੇ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਅੱਜ ਪਿੰਡ ਮੌੜ ਕਲਾਂ, ਮੌੜ ਖ਼ੁਰਦ, ...
ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਮੁੱਖ ਮੰਤਰੀ ਦੇ ਓ.ਐੱਸ.ਡੀ ਕੈਪਟਨ ਸੰਦੀਪ ਸੰਧੂ ਸਥਾਨਕ ਯਾਤਰੀ ਨਿਵਾਸ ਵਿਖੇ ਪੁੱਜੇ ਤੇ ਉਨ੍ਹਾਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੇਤੂਆਂ ਨਾਲ ਮੁਲਾਕਾਤ ਕੀਤੀ | ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਬਲਾਕ ਫੂਲ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਿੰਦਰ ਕੌਰ ਟੱਲਵਾਲੀ ਤੇ ਅਵਤਾਰ ਸਿੰਘ ਫੂਲੇਵਾਲਾ ਦੀ ਜਿੱਤ 'ਤੇ ਕੋਠੇ ਹਿੰਮਤਪੁਰਾ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ...
ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ)-ਭਾਰਤ ਸਕਾਊਟਸ ਐਾਡ ਗਾਈਡਜ਼ ਦੇ ਉੱਤਰ ਖੇਤਰ ਨਾਲ ਸਬੰਧਿਤ ਪੰਜ ਰੋਜ਼ਾ ਵੋਕੇਸ਼ਨਲ ਅਤੇ ਹੈਡੀਕ੍ਰਾਫ਼ਟ ਕੈਂਪ ਉੱਤਰ ਪ੍ਰਦੇਸ਼ ਦੇ ਹਰਦੋਈ ਵਿਖੇ ਲਗਾਇਆ ਗਿਆ | ਜਿਸ ਦੌਰਾਨ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ...
ਭਾਗੀਵਾਂਦਰ, 23 ਸਤੰਬਰ (ਮਹਿੰਦਰ ਸਿੰਘ ਰੂਪ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਪਾਖਰ ਤੋਂ ਕਾਂਗਰਸ ਪਾਰਟੀ ਦੀ ਜੇਤੂ ਉਮੀਦਵਾਰ ਬੀਬੀ ਗੁਰਮੀਤ ਕੌਰ ਬੁਰਜ ਨੇ ਆਪਣੀ ਜਿੱਤ ਲਈ ਸਮੂਹ ਕਾਂਗਰਸ ਵਰਕਰਾਂ ਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਬੀਬੀ ਗੁਰਮੀਤ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼ਹੀਦ ਜਰਨੈਲ ਸਿੰਘ ਰਾਠੌੜ ਦੀ 16 ਵੀ ਬਰਸੀ ਮੌਕੇ ਥੈਲਸੀਮੀਆ ਤੋਂ ਪੀੜਤ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਇਆ ਗਿਆ¢ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਲਗਾਏ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਾਧੂ ...
ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਰਾਜੂ)-ਬੀਤੇ ਕੱਲ੍ਹ ਆਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਜਿਨ੍ਹਾਂ 'ਚ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤੋਂ ਬਾਅਦ ਅੱਜ ਜੇਤੂ ਕਾਂਗਰਸੀ ...
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਹਰ ਤਰ੍ਹਾਂ ਦੀਆਂ ਚੋਣਾਂ ਦੌਰਾਨ ਮੌਜੂਦਾ ਸਰਕਾਰਾਂ ਦੀ ਸ਼ਹਿ 'ਤੇ ਗੜਬੜੀ ਬੂਥ ਕਬਜ਼ੇ, ਜਾਲੀ ਵੋਟਾਂ ਦੀ ਪੋਲਿੰਗ, ਵਰਕਰਾਂ ਦੀ ਕੁੱਟਮਾਰ ਅਤੇ ਝੂਠੇ ਪਰਚਿਆਂ ਤੋਂ ਪ੍ਰੇਸ਼ਾਨ ਹੋ ਕੇ ਆਮ ਲੋਕ ਵੋਟਾਂ ਪੋਲਿੰਗ ਕਰਨ ਤੋਂ ...
ਮੌੜ ਮੰਡੀ, 23 ਸਤੰਬਰ (ਲਖਵਿੰਦਰ ਸਿੰਘ ਮੌੜ)-ਮੌੜ ਮੰਡੀ ਸ਼ਹਿਰ ਤੋਂ ਬਾਹਰ ਪਸ਼ੂ ਮੇਲਾ ਮੈਦਾਨ ਵਾਲੀ ਸਰਕਾਰੀ ਜ਼ਮੀਨ ਵਿਚ ਸ਼ਹਿਰ ਵਾਸੀਆਂ ਨੇ ਆਪਣੇ ਆਵਾਰਾ ਪਸ਼ੂਆਂ, ਖ਼ਾਸ ਕਰਕੇ ਗਊਆਂ ਨੂੰ ''ਗੋਵਿੰਦ-ਗੋਪਾਲ ਗਊਸ਼ਾਲਾ'' ਦੇ ਨਾਮ ਹੇਠ ਸੰਭਾਲ ਲਈ ਵਰਤਿਆ ਜਾ ਰਿਹਾ ਹੈ, ...
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੱਧੜ)-ਬਲਾਕ ਸੰਮਤੀ ਨਥਾਣਾ ਦੇ ਜ਼ੋਨ ਢੇਲਵਾਂ ਤੋਂ ਜੇਤੂ ਰਹੇ ਉਮੀਦਵਾਰ ਦਰਸ਼ਨ ਸਿੰਘ ਗੰਗਾ ਨੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕਰਵਾਈ | ਨਵੇਂ ਚੁਣੇ ਬਲਾਕ ਸੰਮਤੀ ਮੈਂਬਰ ਦਾ ਪਿੰਡ ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਲਗਾਤਾਰ ਮੀਂਹ ਦੀ ਝੜੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਮੁਸ਼ਕਿਲਾਂ ਵੀ ਖੜ੍ਹੀਆਂ ਕਰ ਦਿੱਤੀਆਂ ਕਿ ਨੀਵੇਂ ਘਰਾਂ 'ਚ ਪਾਣੀ ਦਾਖਲ ਹੋ ਗਿਆ, ਜਿਸ ਨੂੰ ਬਾਹਰ ਕੱਢਣ ਲਈ ਲੋਕ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਖੇਡ ਸਟੇਡੀਅਮ ਵਿਖੇ ਚੱਲ ਰਹੀ ਬਠਿੰਡਾ-2 ਜ਼ੋਨ ਦੀ ਅਥਲੈਟਿਕ ਮੀਟ ਸਮਾਪਤ ਹੋ ਗਈ ਹੈ | ਅਥਲੈਟਿਕ ਮੀਟ ਵਿਚ ਅੰਡਰ-14, 17, 19 ਸਾਲ ਉਮਰ ਵਰਗ ਦੇ 1200 ਲੜਕੇ-ਲੜਕੀਆਂ ਭਾਗ ਲਿਆ ਜਿਨ੍ਹਾਂ ਵਿਚੋਂ ਬਾਬਾ ਫ਼ਰੀਦ ਇੰਸਟੀਚਿਊਟ ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਦਿਨ-ਰਾਤ ਪੈ ਰਹੀ ਬਾਰਸ਼ ਕਾਰਨ ਮਹਿਰਾਜ-ਕਾਲਜ ਸੜਕ 'ਤੇ ਸਥਿਤ ਇਕ ਦਰਜਨ ਦੇ ਕਰੀਬ ਰਮਦਾਸੀਏ ਅਤੇ ਮਜ਼੍ਹਬੀ ਸਿੱਖਾਂ ਦੇ ਗ਼ਰੀਬ ਪਰਿਵਾਰਾਂ ਦੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆਉਣ ਕਾਰਨ ਗ਼ਰੀਬ ਪਰਿਵਾਰਾਂ ਨੂੰ ਹੱਥਾਂ-ਪੈਰਾਂ ...
ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ਗੁਰਮਤਿ ...
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਸ਼ਨੀਵਾਰ ਪਏ ਮੂਸਲਾਧਾਰ ਅਤੇ ਅੱਜ ਹੋਈ ਬੰੂਦਾ-ਬਾਂਦੀ ਮੀਂਹ ਨੇ ਸਰਕਾਰ ਦੇ ਵਿਕਾਸ ਕੰਮਾਂ ਦੀ ਪੋਲ ਖੋਲ੍ਹ ਦਿੱਤੀ | ਮੀਂਹ ਦਾ ਪਾਣੀ ਮੇਨ ਬਾਜ਼ਾਰ, ਕਮਾਲੂ ਰੋਡ ਅਤੇ ਸ਼੍ਰੀ ਗੀਤਾ ਭਵਨ ਵਾਲੀ ਗਲੀ ਅਤੇ ਰੇਲਵੇ ਦੇ ਲੋਡਿੰਗ ...
ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)-ਜਾਣਕਾਰੀ ਅਨੁਸਾਰ ਮਜ਼ਦੂਰ ਸੰਧੂਰਾ ਸਿੰਘ ਉਰਫ਼ ਪੱਪੂ ਸਿੰਘ ਦੇ ਕਮਰੇ ਦੀ ਛੱਤ ਮੀਂਹ ਕਰਕੇ ਹੇਠਾਂ ਡਿਗ ਗਈ ਜਿਸ ਨਾਲ ਕਮਰੇ ਅੰਦਰ ਪਿਆ ਨੱਥਾ ਸਿੰਘ (24) ਪੁੱਤਰ ਵੀਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਕਮਰੇ ਵਿਚ ਪਿਆ ਉਨ੍ਹਾਂ ...
ਰਾਮਾਂ ਮੰਡੀ, 23 ਸਤੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਮਲਕਾਣਾ ਵਿਖੇ ਪਾਵਰਕਾਮ ਦੇ ਖੰਭੇ ਵਿਚ ਅਚਾਨਕ ਕਰੰਟ ਆਉਣ ਨਾਲ ਮੱਝ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਵਾਸੀ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਪਾਵਰਕਾਮ ਦੇ ਬਿਜਲੀ ਮੀਟਰ ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਲਗਾਤਾਰ ਪੈ ਰਹੇ ਮੀਂਹ ਕਾਰਨ ਇਕ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਪਈ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਆਰਥਿਕ ਨੁਕਸਾਨ ਹੋ ਜਾਣ ਦਾ ਪਤਾ ਲੱਗਿਆ ਹੈ | ਮਜ਼੍ਹਬੀ ਸਿੱਖ ਪਰਿਵਾਰ ਨਾਲ ਸਬੰਧਿਤ ...
ਰਾਮਾਂ ਮੰਡੀ, 23 ਸਤੰਬਰ (ਅਮਰਜੀਤ ਸਿੰਘ ਲਹਿਰੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿਚ ਹਲਕਾ ਤਲਵੰਡੀ ਸਾਬੋ ਦੇ ਵੋਟਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਨੂੰ ਫ਼ਤਵਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਤੇ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿੱਖਿਆ ਵਿਭਾਗ ਪਹਿਲੀ ਵਾਰ ਬਣੀ ਖੇਡ ਨੀਤੀ ਤਹਿਤ ਅੱਧੀ ਦਰਜਨ ਖੇਡਾਂ ਸਬੰਧੀ ਲੁਧਿਆਣਾ ਅਤੇ ਬਠਿੰਡਾ 'ਚ ਸੈਮੀਨਾਰ ਲਾਉਣ ਜਾ ਰਿਹਾ ਜਿਨ੍ਹਾਂ ਦੀ ਸ਼ੁਰੂਆਤ 24 ਸਤੰਬਰ ਤੋਂ ਲੁਧਿਆਣਾ ਵਿਖੇ ਹੋਵੇਗੀ ਅਤੇ ਇਹ 28 ਸਤੰਬਰ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ 26 ਸਤੰਬਰ ਨੂੰ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ | ਕਿਸਾਨ ਮੇਲੇ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਡਾ. ਪਰਮਜੀਤ ਸਿੰਘ ...
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਸ਼ਨੀਵਾਰ ਨੂੰ ਦਿਨ ਅਤੇ ਰਾਤ ਨੂੰ ਪਏ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਨਾਲ ਨਰਮੇਂ ਤੇ ਝੋਨੇ ਦੀ ਤਿਆਰ ਖੜ੍ਹੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ | ਨੇੜਲੇ ਪਿੰਡ ਰਾਮਸਰਾ ਦੇ ਸਰਪੰਚ ਤੇ ਕਿਸਾਨ ...
ਲਹਿਰਾ ਮੁਹੱਬਤ, 23 ਸਤੰਬਰ (ਭੀਮ ਸੈਨ ਹਦਵਾਰੀਆ)-ਸ਼ਨੀਵਾਰ ਦੁਪਹਿਰ ਤੋਂ ਬਾਅਦ ਲਗਾਤਾਰ 15-16 ਘੰਟੇ ਹੋਈ ਬਾਰਸ਼ ਨਾਲ ਨਗਰ ਲਹਿਰਾ ਮੁਹੱਬਤ ਜਲ-ਥਲ ਹੋ ਗਿਆ | ਛੱਪੜਾਂ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਤੇ ਘਰਾਂ ਅੰਦਰ ਵੜ ਗਿਆ | ਗੁਰਦੁਆਰਾ ਪਾਤਸ਼ਾਹੀ ਸੱਤਵੀਂ ਦੇ ...
ਬਠਿੰਡਾ, 23 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਐਨ-ਵਿਚਕਾਰ ਫ਼ੌਜੀ ਚੌਕ ਵਜੋਂ ਮਸ਼ਹੂਰ ਸ਼ਹੀਦ ਨੰਦ ਸਿੰਘ ਚੌਕ ਭਾਰਤੀ ਸੈਨਾ ਵਲੋਂ ਦਿੱਖ ਸੰਵਾਰੇ ਜਾਣ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਰੀਬ 11 ਵਜੇ ਉਦਘਾਟਨ ਕਰਨਗੇ | ਇਸ ...
ਭਾਈਰੂਪਾ, 23 ਸਤੰਬਰ (ਵਰਿੰਦਰ ਲੱਕੀ)-ਪੰਚਾਇਤ ਸੰਮਤੀ ਫੂਲ ਦੇ ਰਿਟਰਨਿੰਗ ਅਫ਼ਸਰ ਵਲੋਂ ਬੀਤੇ ਕੱਲ ਸੰਮਤੀ ਫੂਲ ਅਧੀਨ ਐਲਾਨੇ ਨਤੀਜਿਆਂ 'ਚ ਜ਼ੋਨ ਢਪਾਲੀ ਖ਼ੁਰਦ ਤੇ ਜ਼ੋਨ ਢਪਾਲੀ ਕਲਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਹੈ ਪ੍ਰੰਤੂ ਇਸ ਸਬੰਧੀ ...
ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਰਾਜੂ)-ਬੀਤੇ ਕੱਲ੍ਹ ਐਲਾਨੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜਿਆਂ ਤੋਂ ਬਾਅਦ ਬਠਿੰਡਾ ਦਿਹਾਤੀ ਅਤੇ ਸੰਗਤ ਬਲਾਕ ਤੋਂ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰ ਅੱਜ ...
ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਚੋਟੀਆਂ ਵਾਸੀਆਂ ਨੇ ਅੱਜ ਥਾਣਾ ਸਦਰ ਰਾਮਪੁਰਾ ਅੱਗੇ ਰੋਸ ਧਰਨਾ ਦੇ ਕੇ ਪਿੰਡ ਚੋਟੀਆਂ ਦੇ ਮਿ੍ਤਕ ਚੰਦ ਸਿੰਘ ਦੇ ਕਾਤਲਾਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਪਿੰਡ ਵਾਸੀਆਂ ਨੇ ਰੋਸ ਧਰਨੇ ਦੌਰਾਨ ਦੱਸਿਆ ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ ਹੋਈ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਭੁੱਚੋ ਮੰਡੀ ਅਤੇ ਨਾਲ ਲਗਦੇ ਪਿੰਡਾਂ ਵਿਚ ਨਰਮੇਂ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਫ਼ਸਲਾਂ ਵਿਚ ਪਾਣੀ ਭਰਿਆ ਹੋਣ ਕਰਕੇ ਬੂਟਿਆਂ ...
ਬਠਿਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਦੇਰ ਸ਼ਾਮ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਹਿਰ ਵਿਚੋਂ ਦੀ ਕਾਫਲੇ ਦੇ ਰੂਪ ਵਿਚ ਗੁਜ਼ਰਨ ਉਪਰੰਤ ਸਥਾਨਕ ਨਹਿਰ ਦੇ ਪੁਲ ਕੋਲ ਜਾ ਕੇ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਨਹਿਰ ਵਿਚ ਵਿਸਰਜਿਤ ਕਰ ਦਿੱਤਾ | ਮੂਰਤੀ ...
ਕੋਟਫੱਤਾ, 23 ਸਤੰਬਰ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਦੇ ਵਾਰਡ ਨੰਬਰ 8 ਵਿਚ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਜੋ ਪਰਜਾਪਤ ਜਾਤੀ ਨਾਲ ਸੰਬੰਧ ਰੱਖਦਾ ਹੈ ਅਤੇ ਜ਼ਮੀਨ ਹਿੱਸੇ ਠੇਕੇ 'ਤੇ ਲੈ ਕੇ ਫ਼ਸਲ ਬੀਜਦਾ ਸੀ ਕਿ ਬੀਤੀ ਰਾਤ ਹੋਈ ਤੇਜ਼ ਬਾਰਸ਼ ਨਾਲ ਘਰ ਦੇ ...
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਅੱਜ ਦੂਸਰੇ ਦਿਨ ਲਗਾਤਾਰ ਪਏ ਮੂਸਲਾਧਾਰ ਮੀਂਹ ਨਾਲ ਸਥਾਨਕ ਸ਼੍ਰੀ ਰਾਮਬਾਗ ਦੀ ਚਾਰਦਿਵਾਰੀ ਦੀ ਕੰਧ ਡਿੱਗ ਪਈ ਜਿਸ ਨਾਲ ਕਰੀਬ 50 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ | ਸ਼੍ਰੀ ਰਾਮਬਾਗ ਕਮੇਟੀ ਨੇ ਸਰਕਾਰ ਤੋਂ ਕੰਧ ਦੀ ਦੁਆਰਾ ...
ਬਾਲਿਆਂਵਾਲੀ, 23 ਸਤੰਬਰ (ਕੁਲਦੀਪ ਮਤਵਾਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਕੱਲ ਦੇਰ ਸਾਮ ਆਏ ਨਤੀਜਿਆਂ ਤੇ ਅਕਾਲੀ ਆਗੂਆਂ ਵਲੋਂ ਕਾਂਗਰਸ ਸਰਕਾਰ 'ਤੇ ਚੋਣਾਂ ਦੌਰਾਨ ਧੱਕਾਸ਼ਾਹੀ ਕਰਕੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਵੋਟਾਂ ਵਾਲੇ ਬਕਸਿਆਂ ਨਾਲ ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ ਹੋਈ ਭਾਰੀ ਬਾਰਸ਼ ਕਾਰਨ ਭੁੱਚੋ ਕੈਂਚੀਆਂ ਨੇੜੇ ਕਿਸਾਨ ਮਲਕੀਤ ਸਿੰਘ ਸਮਾਘ ਦੀ ਦੋ ਏਕੜ ਸਬਜ਼ੀਆਂ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ | ਕਿਸਾਨ ਨੇ ਦੱਸਿਆ ਕਿ ਮੂਲੀਆਂ, ਗਾਜਰ ਅਤੇ ਗੋਭੀ ਦੀ ਫ਼ਸਲ ...
ਭਾਈਰੂਪਾ, 23 ਸਤੰਬਰ (ਵਰਿੰਦਰ ਲੱਕੀ)-ਪੰਚਾਇਤ ਸੰਮਤੀ ਜ਼ੋਨ ਦੁੱਲੇਵਾਲਾ ਤੋਂ ਕਾਂਗਰਸ ਪਾਰਟੀ ਦੀ ਜੇਤੂ ਉਮੀਦਵਾਰ ਬਲਵੀਰ ਕੌਰ ਪਤਨੀ ਕਰਮਜੀਤ ਸਿੰਘ ਸੰਧੂ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਲੰਗਰ ਹਾਲ ਭਾਈਰੂਪਾ ਵਿਖੇ ਮੱਥਾ ਟੇਕਿਆ ਗਿਆ ਤੇ ਆਪਣੇ ਹਮਾਇਤੀਆਂ ...
ਬਠਿਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਵਿਚ ਇਕ ਬੇਸਹਾਰਾ ਟੀ. ਬੀ. ਪੀੜਤ ਬੇਸਹਾਰਾ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ | ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ ਹੈ | ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸੁਰਖਪੀਰ ਰੋਡ, ਮੁਲਤਾਨੀਆਂ ਰੋਡ ਅਤੇ ਲਾਲ ਸਿੰਘ ਬਸਤੀ ਵਿਖੇ ਗਲੀਆਂ ਅਤੇ ਸੜਕਾਂ 'ਤੇ 3.5 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ¢ ਇਸ ...
ਬਠਿਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ 'ਤੇ ਕਿੰਨਾ ਇਤਬਾਰ ਕਰਦੇ ...
ਲਹਿਰਾ ਮੁਹੱਬਤ, 23 ਸਤੰਬਰ (ਭੀਮ ਸੈਨ ਹਦਵਾਰੀਆ)-ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ 26 ਸਤੰਬਰ ਦੀ ਇਕ ਰੋਜ਼ਾ ਮੁਕੰਮਲ ਹੜਤਾਲ ਦੀ ਤਿਆਰੀ ਸਬੰਧੀ ਬਿਜਲੀ ਕਰਮਚਾਰੀਆਂ ਨੇ ਅੱਜ ਥਰਮਲ ਗੇਟ ਅੱਗੇ ਰੈਲੀ ਦੌਰਾਨ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ)-ਪਿੰਡ ਤੁੰਗਵਾਲੀ ਦੇ ਸਰਕਾਰੀ ਸਕੂਲ ਵਿਚ ਹੋਏ ਅੰਡਰ 14 ਅਤੇ ਅੰਡਰ 17 ਜ਼ੋਨ ਪੱਧਰ ਦੇ ਅਥਲੈਟਿਕਸ ਟੂਰਨਾਮੈਂਟ ਵਿਚ ਵਿਕਟੋਰੀਅਸ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ 15 ਤਗਮੇ ਜਿੱਤ ਕੇ ਸਕੂਲ ਦੀ ਝੋਲੀ ਵਿਚ ਪਾਏ | ਸਕੂਲ ਦੇ ...
ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਪੰਚਾਇਤ ਸੰਮਤੀ ਜ਼ੋਨ ਜਿਉਂਦ ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਦਰਸ਼ਨ ਸਿੰਘ ਜਿਉਂਦ ਦੀ ਜਿੱਤ ਦੀ ਖ਼ੁਸ਼ੀ 'ਚ ਕਾਂਗਰਸੀ ਵਰਕਰਾਂ ਨੇ ਕਾਫ਼ਲੇ ਸਮੇਤ ਜਿੱਤ ਦੇ ਜਸ਼ਨ ਮਨਾਏ | ਇਸ ਮੌਕੇ ਕਾਂਗਰਸੀ ਵਰਕਰਾਂ ਨੇ ਸਾਬਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX