ਤਾਜਾ ਖ਼ਬਰਾਂ


ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  25 minutes ago
ਨਵੀਂ ਦਿੱਲੀ, 21 ਸਤੰਬਰ - ਭਾਰਤ ਦੇ ਚੋਣ ਕਮਿਸ਼ਨ ਵਲੋਂ ਅੱਜ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ...
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  34 minutes ago
ਨਵੀਂ ਦਿੱਲੀ, 21 ਸਤੰਬਰ - ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਨ। ਭਾਰਤੀ ਕਿਸਾਨ ਸੰਗਠਨ ਦੀ ਇਹ ਪੈਦਲ ਯਾਤਰਾ 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਸੀ ਜੋ ਕਿ ਨੋਇਡਾ ਪਹੁੰਚ ਚੁੱਕੀ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ...
ਅੱਜ ਦਾ ਵਿਚਾਰ
. . .  about 1 hour ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ ...
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
ਆਦਮਪੁਰ, 20 ਸਤੰਬਰ (ਹਰਪ੍ਰੀਤ ਸਿੰਘ) - ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੀ ਸਿਰਦਰਦੀ ਬਣੇ ਨਾਮੀ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਨੂੰ ਪੁਲਿਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ...
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
29ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ 'ਚ ਕੈਪਟਨ ਨੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਦੇ ਉਠਾਏ ਮੁੱਦੇ
. . .  1 day ago
3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  1 day ago
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  1 day ago
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  1 day ago
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  1 day ago
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  1 day ago
ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  1 day ago
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  1 day ago
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  1 day ago
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  1 day ago
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  1 day ago
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  1 day ago
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  1 day ago
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  1 day ago
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  1 day ago
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  1 day ago
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  1 day ago
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  1 day ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  1 day ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  1 day ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  1 day ago
ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਾਭਾ ਵਿਖੇ ਕਰਵਾਇਆ ਗਿਆ
. . .  1 day ago
ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ
. . .  1 day ago
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦਰਾਂ ਨੂੰ ਘੱਟ ਕਰਨ ਦਾ ਲਿਆਂਦਾ ਗਿਆ ਪ੍ਰਸਤਾਵ - ਵਿੱਤ ਮੰਤਰੀ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਦੇ 6 ਕਰਮਚਾਰੀ ਟੈਂਕੀ 'ਤੇ ਚੜ੍ਹੇ
. . .  1 day ago
ਪੱਕੇ ਮੋਰਚੇ ਦੇ ਮੱਦੇਨਜ਼ਰ ਪਟਿਆਲਾ 'ਚ ਸਖ਼ਤ ਪ੍ਰਬੰਧ
. . .  1 day ago
ਜਬਰ ਜਨਾਹ ਮਾਮਲੇ ਵਿਚ ਭਾਜਪਾ ਦਾ ਸਾਬਕਾ ਮੰਤਰੀ ਸਵਾਮੀ ਚਿਨਮਿਆਨੰਦ ਗ੍ਰਿਫਤਾਰ
. . .  about 1 hour ago
ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550

ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 'ਤੇ ਕਾਂਗਰਸ ਅਤੇ 2 'ਤੇ ਅਕਾਲੀ ਦਲ ਜੇਤੂ

ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਕੁੱਲ 13 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ 'ਚੋਂ ਕਾਂਗਰਸ ਨੇ 11 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਮੁਕੰਮਲ ਬਹੁਮਤ ਹਾਸਿਲ ਕਰ ਲਿਆ ਹੈ ਜਦਕਿ ਸ਼ੋ੍ਰਮਣੀ ਅਕਾਲੀ ਦਲ ਨੂੰ 2 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ-1 ਕਾਨਿਆਂਵਾਲੀ ਕਲਾਂ (ਰਾਖਵਾਂ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਮਲ ਸਿੰਘ ਸਿੱਧੂ ਚੱਕ ਕਾਲਾ ਸਿੰਘ ਵਾਲਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਬਾਬਾ ਦਲੀਪ ਸਿੰਘ ਮਾਂਗਟਕੇਰ ਨੂੰ 1363 ਵੋਟਾਂ ਦੇ ਫ਼ਰਕ ਨਾਲ ਹਰਾਇਆ | ਨਿਰਮਲ ਸਿੰਘ ਨੂੰ 13,743 ਅਤੇ ਦਲੀਪ ਸਿੰਘ ਨੂੰ 12,380 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਨੰਬਰ-2 ਉਦੇਕਰਨ (ਜਨਰਲ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਬਿੱਟੂ ਨੂੰ 1591 ਵੋਟਾਂ 'ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ | ਸਿਮਰਜੀਤ ਸਿੰਘ ਨੇ 12,952 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਮਨਜਿੰਦਰ ਸਿੰਘ ਨੂੰ 11,361 ਵੋਟਾਂ ਮਿਲੀਆਂ | ਜ਼ੋਨ ਨੰਬਰ-3 ਲੱਖੇਵਾਲੀ (ਜਨਰਲ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਨੇ ਅਕਾਲੀ ਦਲ ਦੇ ਉਮੀਦਵਾਰ ਗੁਰਮੇਲ ਸਿੰਘ ਲੱਖੇਵਾਲੀ ਨੂੰ 1732 ਵੋਟਾਂ ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ | ਸਰਬਜੀਤ ਸਿੰਘ ਨੂੰ 11,003 ਵੋਟਾਂ ਮਿਲੀਆਂ ਜਦਕਿ ਗੁਰਮੇਲ ਸਿੰਘ ਨੂੰ 9271 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਨੰਬਰ-4 ਰੁਪਾਣਾ (ਇਸਤਰੀ ਰਾਖਵਾਂ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਤੇਜ ਕੌਰ ਰਾਮਨਗਰ ਨੇ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਰੁਪਾਣਾ ਨੂੰ 2144 ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਤੇਜ ਕੌਰ ਨੂੰ 11,657 ਵੋਟਾਂ ਮਿਲੀਆਂ ਜਦਕਿ ਮਨਦੀਪ ਕੌਰ ਨੂੰ 9513 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਨੰਬਰ-5 ਕਾਉਣੀ (ਜਨਰਲ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਕਾਉਣੀ ਨੇ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਭੁੱਲਰ ਨੂੰ 4709 ਵੋਟਾਂ 'ਤੇ ਹਰਾ ਕੇ ਜਿੱਤ ਹਾਸਿਲ ਕੀਤੀ | ਨਰਿੰਦਰ ਸਿੰਘ ਨੂੰ 15,166 ਅਤੇ ਜਗਬੀਰ ਸਿੰਘ ਨੂੰ 10,457 ਵੋਟਾਂ ਮਿਲੀਆਂ | ਜ਼ੋਨ ਨੰਬਰ-6 ਮੱਲਣ (ਰਾਖਵਾਂ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਸੇਵਕ ਸਿੰਘ ਦੋਦਾ ਨੇ ਅਕਾਲੀ ਦਲ ਦੇ ਉਮੀਦਵਾਰ ਗੁਰਦੀਪ ਸਿੰਘ ਕੋਟਲੀ ਅਬਲੂ ਨੂੰ 1669 ਵੋਟਾਂ 'ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ | ਗੁਰਸੇਵਕ ਸਿੰਘ ਨੂੰ 12,443 ਅਤੇ ਗੁਰਦੀਪ ਸਿੰਘ ਨੂੰ 10,774 ਵੋਟਾਂ ਮਿਲੀਆਂ | ਜ਼ੋਨ ਨੰਬਰ-7 ਗੁਰੂਸਰ (ਇਸਤਰੀ ਜਨਰਲ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਜਬਿੰਦਰ ਕੌਰ ਗੁਰੂਸਰ ਨੇ ਅਕਾਲੀ ਦਲ ਦੀ ਉਮੀਦਵਾਰ ਜਸਬੀਰ ਕੌਰ ਭੂੰਦੜ ਨੂੰ 4477 ਵੋਟਾਂ ਦੇ ਫ਼ਰਕ ਨਾਲ ਹਰਾਇਆ | ਰਾਜਬਿੰਦਰ ਕੌਰ ਨੂੰ 13,405 ਅਤੇ ਜਸਬੀਰ ਕੌਰ ਨੂੰ 8928 ਵੋਟਾਂ ਮਿਲੀਆਂ | ਜ਼ੋਨ ਨੰਬਰ-8 ਕੋਟਭਾਈ (ਇਸਤਰੀ ਰਾਖਵਾਂ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਕੋਟਭਾਈ ਨੇ ਅਕਾਲੀ ਦਲ ਦੀ ਉਮੀਦਵਾਰ ਮਹਿੰਦਰ ਕੌਰ ਕੋਟਭਾਈ ਨੂੰ 7846 ਵੋਟਾਂ 'ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ | ਪਰਮਜੀਤ ਕੌਰ ਨੂੰ 14284 ਵੋਟਾਂ ਮਿਲੀਆਂ, ਜਦਕਿ ਮਹਿੰਦਰ ਕੌਰ ਨੂੰ 6438 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਨੰਬਰ-9 ਮਿੱਡਾ (ਇਸਤਰੀ ਜਨਰਲ) ਤੋਂ ਅਕਾਲੀ ਦਲ ਦੀ ਉਮੀਦਵਾਰ ਅਮਰਜੀਤ ਕੌਰ ਕੱਟਿਆਂਵਾਲੀ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਮਿੰਦਰ ਕੌਰ ਅਸਪਾਲ ਨੂੰ 743 ਵੋਟਾਂ 'ਤੇ ਹਰਾ ਕੇ ਜਿੱਤ ਹਾਸਿਲ ਕੀਤੀ |
ਅਮਰਜੀਤ ਕੌਰ ਨੂੰ 9888 ਅਤੇ ਜਸਮਿੰਦਰ ਕੌਰ ਨੂੰ 9145 ਵੋਟਾਂ ਮਿਲੀਆਂ | ਜ਼ੋਨ ਨੰਬਰ-10 ਪਿੰਡ ਮਲੋਟ (ਰਾਖਵਾਂ) ਤੋਂ ਕਾਂਗਰਸ ਦੇ ਉਮੀਦਵਾਰ ਮਾਸਟਰ ਜਸਪਾਲ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਪਿ੍ਥੀ ਰਾਮ ਨੂੰ 1255 ਵੋਟਾਂ 'ਤੇ ਹਰਾ ਕੇ ਜਿੱਤ ਹਾਸਿਲ ਕੀਤੀ | ਜਸਪਾਲ ਸਿੰਘ ਨੂੰ 10,627 ਅਤੇ ਪਿ੍ਥੀ ਰਾਮ ਨੂੰ 9372 ਵੋਟਾਂ ਮਿਲੀਆਂ | ਜ਼ੋਨ ਨੰਬਰ-11 ਫ਼ਤਿਹਪੁਰ ਮਨੀਆਂ (ਇਸਤਰੀ ਰਾਖਵਾਂ) ਤੋਂ ਕਾਂਗਰਸ ਦੀ ਉਮੀਦਵਾਰ ਗੁਰਤੇਜ ਕੌਰ ਭਾਈਕੇਰਾ ਨੇ ਅਕਾਲੀ ਦਲ ਦੀ ਉਮੀਦਵਾਰ ਨੂੰ ਕਿਰਨਦੀਪ ਕੌਰ ਸ਼ੇਰਾਂਵਾਲਾ (ਕੁੱਤਿਆਂਵਾਲੀ) ਨੂੰ 141 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਗੁਰਤੇਜ ਕੌਰ ਨੂੰ 9713 ਅਤੇ ਕਿਰਨਦੀਪ ਕੌਰ ਨੂੰ 9572 ਵੋਟਾਂ ਮਿਲੀਆਂ | ਜ਼ੋਨ ਨੰਬਰ-12 ਲੰਬੀ (ਰਾਖਵਾਂ) ਤੋਂ ਕਾਂਗਰਸ ਦੇ ਉਮੀਦਵਾਰ ਚਰਨਾ ਸਿੰਘ ਸਿੱਖਵਾਲਾ ਨੇ ਅਕਾਲੀ ਦਲ ਦੇ ਉਮੀਦਵਾਰ ਬਿੱਕਰ ਸਿੰਘ ਚੰਨੂੰ ਨੂੰ 858 ਵੋਟਾਂ 'ਤੇ ਹਰਾ ਕੇ ਜਿੱਤ ਹਾਸਿਲ ਕੀਤੀ | ਚਰਨਾ ਸਿੰਘ ਨੂੰ 10,662 ਅਤੇ ਬਿੱਕਰ ਸਿੰਘ ਨੂੰ 9804 ਵੋਟਾਂ ਪ੍ਰਾਪਤ ਹੋਈਆਂ |
ਜ਼ੋਨ ਨੰਬਰ-13 ਕਿੱਲਿਆਂਵਾਲੀ (ਜਨਰਲ) ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਾਂਗਰਸ ਦੇ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਚੱਕ ਮਿੱਡੂ ਸਿੰਘ ਵਾਲਾ ਨੂੰ 1306 ਵੋਟਾਂ 'ਤੇ ਹਰਾ ਕੇ ਜਿੱਤ ਦਾ ਝੰਡਾ ਗੱਡਿਆ | ਤੇਜਿੰਦਰ ਸਿੰਘ ਮਿੱਡੂਖੇੜਾ ਨੂੰ 11,533 ਅਤੇ ਰਵਿੰਦਰਪਾਲ ਸਿੰਘ ਰੰਮੀ ਨੂੰ 10,227 ਵੋਟਾਂ ਪ੍ਰਾਪਤ ਹੋਈਆਂ | ਲੰਬੀ ਹਲਕੇ ਦੀ ਕਿੱਲਿਆਂਵਾਲੀ ਸੀਟ ਨੂੰ ਸਭ ਤੋਂ ਵਕਾਰੀ ਮੰਨਿਆ ਜਾ ਰਿਹਾ ਸੀ ਅਤੇ ਇਸ ਸੀਟ 'ਤੇ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਜਿੱਤ ਹਾਸਿਲ ਕੀਤੀ | ਇਸ ਤੋਂ ਇਲਾਵਾ ਉਦੇਕਰਨ ਜ਼ੋਨ ਤੋਂ ਯੂਥ ਕਾਂਗਰਸ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਪ੍ਰਧਾਨ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਜਿੱਤ ਹਾਸਿਲ ਕਰਕੇ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰਿਆ ਹੈ | ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਤੇ ਵਿਧਾਇਕ ਰਾਜਾ ਵੜਿੰਗ ਦੇ ਕਰੀਬੀ ਨੌਜਵਾਨ ਆਗੂ ਨਰਿੰਦਰ ਸਿੰਘ ਕਾਉਣੀ ਨੇ ਵੀ ਜਿੱਤ ਦੇ ਝੰਡੇ ਗੱਡੇ ਹਨ | ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜ਼ਿਲ੍ਹੇ ਵਿਚੋਂ ਪਰਮਜੀਤ ਕੌਰ ਕੋਟਭਾਈ ਸਫ਼ਲ ਰਹੀ ਅਤੇ ਸਭ ਤੋਂ ਘੱਟ ਵੋਟਾਂ ਤੇ ਕਾਂਗਰਸ ਦੀ ਗੁਰਤੇਜ ਕੌਰ ਭਾਈਕੇਰਾ ਨੇ ਜਿੱਤ ਹਾਸਿਲ ਕੀਤੀ |

ਲੱਖਾਂ ਦੀਆਂ ਗ੍ਰਾਂਟਾਂ ਗਬਨ ਕਰਨ ਵਾਲੇ ਸੈਕਟਰੀ ਵਲੋਂ ਪਾਕਿ ਸਾਫ਼ ਹੋਣ ਲਈ ਫ਼ਰਜ਼ੀ ਵਰਤੋਂ ਸਰਟੀਫਿਕੇਟ ਦੀਆਂ ਕੋਸ਼ਿਸ਼ਾਂ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)-ਅਕਾਲੀ ਵਜ਼ਾਰਤ ਮੌਕੇ ਇਕੋ ਪਿੰਡ ਵਿਚ 10 ਸਾਲ ਨੌਕਰੀ ਕਰਨ ਵਾਲੇ ਇਕ ਪੰਚਾਇਤ ਸੈਕਟਰੀ ਅਤੇ ਸਰਪੰਚ 'ਤੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਕੀਤੀ ਪੜਤਾਲ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ...

ਪੂਰੀ ਖ਼ਬਰ »

ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਫ਼ਸਲਾਂ 'ਤੇ ਫ਼ੇਰਿਆ ਪਾਣੀ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)- ਪਿਛਲੇ ਇਕ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਕੀਤਾ ਹੈ | ਮੀਂਹ ਦੇ ਕਾਰਨ ਇਸ ਇਲਾਕੇ ਦੇ ਅੱਧੀ ਦਰਜਨ ਪਿੰਡ ਸ਼ਾਮ ਖੇੜਾ, ਬੁਰਜ਼ ਸਿੱਧਵਾਂ, ਗੁਰੂਸਰ, ਡੱਬਵਾਲੀ ਢਾਬ, ...

ਪੂਰੀ ਖ਼ਬਰ »

ਮਿਲਾਵਟਖੋਰਾਂ ਬਾਰੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ-ਫ਼ੂਡ ਕਮਿਸ਼ਨਰ ਮਿਰਚ, ਵੇਸਣ, ਸਰੋ੍ਹਾ ਦਾ ਤੇਲ ਆਦਿ ਰੋਜ਼ਾਨਾ ਵਰਤੋਂ ਦੀਆਂ ਗੈਰ-ਮਿਆਰੀ ਵਸਤੂਆਂ ਦੀ ਵਿਕਰੀ ਜ਼ੋਰਾਂ 'ਤੇ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)- ਭੋਲੇ ਭਾਲੇ ਸ਼ਹਿਰੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਚੋਖੇ ਰੁਪਏ ਕਮਾਉਣ ਵਾਲੇ ਵਪਾਰੀ ਅਜੇ ਵੀ ਸਿਹਤ ਵਿਭਾਗ ਦੀ ਪਹੁੰਚ ਤੋਂ ਬਾਹਰ ਹਨ | ਬ੍ਰਾਂਡੇਡ ਕੰਪਨੀਆਂ ਦੇ ਲੈਵਲ ਲਗਾ ਕੇ ਦੇਸੀ ਘਿਓ, ਮਿਰਚਾਂ, ਮਸਾਲੇ ਆਦਿ ਤਿਆਰ ...

ਪੂਰੀ ਖ਼ਬਰ »

ਮਿਰਚ, ਵੇਸਣ, ਸਰੋ੍ਹਾ ਦਾ ਤੇਲ ਆਦਿ ਰੋਜ਼ਾਨਾ ਵਰਤੋਂ ਦੀਆਂ ਗੈਰ-ਮਿਆਰੀ ਵਸਤੂਆਂ ਦੀ ਵਿਕਰੀ ਜ਼ੋਰਾਂ 'ਤੇ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)- ਭੋਲੇ ਭਾਲੇ ਸ਼ਹਿਰੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਚੋਖੇ ਰੁਪਏ ਕਮਾਉਣ ਵਾਲੇ ਵਪਾਰੀ ਅਜੇ ਵੀ ਸਿਹਤ ਵਿਭਾਗ ਦੀ ਪਹੁੰਚ ਤੋਂ ਬਾਹਰ ਹਨ | ਬ੍ਰਾਂਡੇਡ ਕੰਪਨੀਆਂ ਦੇ ਲੈਵਲ ਲਗਾ ਕੇ ਦੇਸੀ ਘਿਓ, ਮਿਰਚਾਂ, ਮਸਾਲੇ ਆਦਿ ਤਿਆਰ ...

ਪੂਰੀ ਖ਼ਬਰ »

ਐਸੋਸੀਏਸ਼ਨ ਸਕੂਲਾਂ ਦਾ ਕੰਟੀਨਿਉੂਸ਼ਨ ਪ੍ਰੋਫ਼ਰਮਾ ਜਾਰੀ ਰੱਖਣ ਸਬੰਧੀ ਸੂਬਾ ਪੱਧਰੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਐਸੋਸੀਏਸ਼ਨ ਸਕੂਲਾਂ ਦਾ ਕੰਟੀਨਿਉੂਸ਼ਨ ਪ੍ਰਫ਼ੋਰਮਾ ਜਾਰੀ ਰੱਖਣ ਸਬੰਧੀ ਸਥਾਨਕ ਸਿਟੀ ਹੋਟਲ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਗੂਆਂ ਦੁਆਰਾ ਸੂਬਾ ਪ੍ਰਧਾਨ ਸੁਰਜੀਤ ਸਿੰਘ ਸੰਧੂ ਦੀ ...

ਪੂਰੀ ਖ਼ਬਰ »

ਸਰਬਜੀਤ ਸਿੰਘ ਕਾਕਾ ਬਰਾੜ 1730 ਵੋਟਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤੇ

ਮੰਡੀ ਲੱਖੇਵਾਲੀ, 23 ਸਤੰਬਰ (ਰੁਪਿੰਦਰ ਸਿੰਘ ਸੇਖੋਂ)- ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਜਨਰਲ ਤੋਂ ਕਾਂਗਰਸ ਆਈ ਦੇ ਉਮੀਦਵਾਰ ਸਰਬਜੀਤ ਸਿੰਘ ਕਾਕਾ ਬਰਾੜ ਸਖ਼ਤ ਮੁਕਾਬਲੇ 'ਚ ਅਕਾਲੀ ਉਮੀਦਵਾਰ ਗੁਰਮੇਲ ਸਿੰਘ ...

ਪੂਰੀ ਖ਼ਬਰ »

ਟਾਂਕ ਕਸ਼ੱਤਰੀ ਸਭਾ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਗੁਲਵਿੰਦਰ ਸਿੰਘ)- ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਬਿਰਾਦਰੀ ਦੇ ਹੋਣਹਾਰਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਸਥਾਨਕ ਭਗਤ ਬਾਬਾ ਨਾਮਦੇਵ ਭਵਨ ਕੱਚਾ ਥਾਂਦੇਵਾਲਾ ਵਾਲਾ ਰੋਡ ਵਿਖੇ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਲੰਬੀ ਪੰਚਾਇਤ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ

ਲੰਬੀ, 23 ਸਤੰਬਰ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਦੌਰਾਨ ਲੰਬੀ ਵਿਚ ਪੰਚਾਇਤ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਧ 14 ਜ਼ੋਨਾਂ 'ਤੇ ਅਤੇ ਕਾਂਗਰਸ ਪਾਰਟੀ ਨੇ 11 ਜ਼ੋਨਾਂ 'ਤੇ ਜਿੱਤ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਜੇਤੂ ਉਮੀਦਵਾਰਾਂ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕਾਂਗਰਸ ਪਾਰਟੀ ਵਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੇ ਜੇਤੂ ਉਮੀਦਵਾਰਾਂ ਦੇ ਸਨਮਾਨ ਵਿਚ ਸਮਾਗਮ ਇਕ ਹੋਟਲ ਵਿਚ ਰੱਖਿਆ ਗਿਆ | ਇਸ ਸਮਾਗਮ 'ਚ ਸਾਬਕਾ ਕਾਂਗਰਸੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਹਰਮਹਿੰਦਰ ਪਾਲ)- ਪਿੰਡ ਰੁਪਾਣਾ ਦੇ ਕੋਲ ਬੀਤੇ ਸਨਿਚਰਵਾਰ ਦੀ ਦੇਰ ਰਾਤ ਨੂੰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਵਾਸੀ ਦੀਪਕ ਕੁਮਾਰ ਆਪਣੇ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਜਲ ਨਿਕਾਸੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਅੱਜ ਹੋਈ ਵਰਖਾ ਦੇ ਮੱਦੇਨਜ਼ਰ ਪ੍ਰਸਾਸ਼ਨ ਵਲੋਂ ਸ਼ਹਿਰ ਵਿਚੋਂ ਜਲ ਨਿਕਾਸੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਡਿਪਟੀ ਕਮਿਸ਼ਨਰ ਸ੍ਰੀ ਐੱਮ. ਕੇ. ਅਰਾਵਿੰਦ ਕੁਮਾਰ ਵਲੋਂ ਸਮੂਹ ਵਿਭਾਗਾਂ ਨੂੰ ਬਰਸਾਤ ਦੇ ...

ਪੂਰੀ ਖ਼ਬਰ »

ਅਨੰਤ ਚਤੁਰਦਸ਼ੀ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਦਿਗੰਬਰ ਜੈਨ ਮਿੰਦਰ ਰਾਮਬਾੜਾ ਬਾਜ਼ਾਰ ਵਿਖੇ ਜੈਨ ਧਰਮ ਦਾ ਤਿਉਹਾਰ ਅਨੰਤ ਚਤੁਰਦਸ਼ੀ ਧੂਮਧਾਮ ਨਾਲ ਮਨਾਇਆ ਗਿਆ | ਸਤ ਇੰਦਰਾ ਵਲੋਂ ਸ੍ਰੀ ਮਹਾਂਵੀਰ ਭਗਵਾਨ ਦਾ ਅਭਿਸ਼ੇਕ ਅਤੇ ਪੂਜਾ ਕੀਤੀ ਗਈ | ਇਸ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਭੇਜਿਆ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)- ਆਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਅੱਗੇ ਆਈ ਹੈ, ਜਿਸ ਵਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਆਵਾਰਾ ਢੱਠਿਆਂ ਨੂੰ ਕਾਬੂ ...

ਪੂਰੀ ਖ਼ਬਰ »

ਰੈਗੂਲਰ ਕਰਨ ਦੀ ਮੰਗ ਨੂੰ ਲੈ ਭੁੱਖ ਹੜਤਾਲ 'ਤੇ ਬੈਠੇ ਅਧਿਆਪਕ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)- ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 5178 ਅਧਿਆਪਕ ਯੂਨੀਅਨ ਪੰਜਾਬ ਵਲੋਂ ਸਟੇਟ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਅਧਿਆਪਕਾਂ ਵਲੋਂ ਜ਼ਿਲ੍ਹਾ ਪ੍ਰਧਾਨ ਅਮਰ ਵਰਮਾ ਦੀ ਅਗਵਾਈ ਹੇਠ ਰੋਸ ਰੈਲੀ ਕੱਢੀ ...

ਪੂਰੀ ਖ਼ਬਰ »

ਜਦ ਪੰਜਾਬ ਨੂੰ ਕੁਰਬਾਨੀਆਂ ਦੀ ਲੋੜ ਸੀ ਤਾਂ ਉਸ ਸਮੇਂ ਬਾਦਲ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜ ਦਿੱਤਾ ਸੀ-ਰੰਧਾਵਾ

ਗਿੱਦੜਬਾਹਾ, 23 ਸਤੰਬਰ (ਬਲਦੇਵ ਸਿੰਘ ਘੱਟੋਂ)- ਪਿਛਲੇ ਦਿਨੀਂ ਪੰਜਾਬ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਬੀਤੀ ਦੇਰ ਰਾਤ ਆਏ ਨਤੀਜਿਆਂ 'ਚ ਹਲਕਾ ਗਿੱਦੜਬਾਹਾ 'ਚੋਂ ਕਾਂਗਰਸ ਪਾਰਟੀ ਦੇ ਜਿੱਤੇ 20 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਸਬ ਡਵੀਜ਼ਨ ਗਿੱਦੜਬਾਹਾ 'ਚ ਵੋਟਾਂ ਦੀ ਗਿਣਤੀ ਦੁਬਾਰਾ ਕਰਨ ਦੀ ਮੰਗ

ਗਿੱਦੜਬਾਹਾ, 23 ਸਤੰਬਰ (ਪਰਮਜੀਤ ਸਿੰਘ ਥੇੜ੍ਹੀ, ਬਲਦੇਵ ਸਿੰਘ ਘੱਟੋਂ)- ਸ਼ੋ੍ਰਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਸੀਨੀਅਰ ਅਕਾਲੀ ਆਗੂ ਤੇ ਜ਼ੋਨਲ ਇੰਚਾਰਜ ਹਰਜੀਤ ਸਿੰਘ ਨੀਲਾ ਮਾਨ ਚੱਕ ਗਿਲਜੇਵਾਲਾ ਨੇ ਕਿਹਾ ਕਿ ਪਹਿਲਾਂ 19 ਸਤੰਬਰ ਨੂੰ ...

ਪੂਰੀ ਖ਼ਬਰ »

ਬੈਡਮਿੰਟਨ ਮੁਕਾਬਲੇ 'ਚ ਮੁਕਤਸਰ ਜ਼ੋਨ ਦੀ ਰਹੀ ਝੰਡੀ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਗੁਲਵਿੰਦਰ ਸਿੰਘ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਲਕੀਤ ਸਿੰਘ ਖੋਸਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਛਿੰਦਰ ਕੌਰ ਦੀ ਸਰਪ੍ਰਸਤੀ ਅਤੇ ਏ. ਈ. ਓ. ਦਲਜੀਤ ਸਿੰਘ ਵੜਿੰਗ ਤੇ ਸਹਾਇਕ ਏ. ਈ. ਓ. ਰਾਜ ਕੁਮਾਰ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਬਰੀਵਾਲਾ 'ਚ ਅਲਾਇੰਸ ਕਲੱਬ (ਇੰਟਰਨੈਸ਼ਨਲ) ਦੀ ਸਥਾਪਨਾ

ਮੰਡੀ ਬਰੀਵਾਲਾ, 23 ਸਤੰਬਰ (ਨਿਰਭੋਲ ਸਿੰਘ)- ਬਰੀਵਾਲਾ ਵਿਚ ਅਲਾਇੰਸ ਕਲੱਬ, ਇੰਟਰਨੈਸ਼ਨਲ ਦਾ ਉਦਘਾਟਨ ਇੰਦਰਜੀਤ ਸਿੰਘ ਮਦਾਨ, ਚੰਦਰ ਪ੍ਰਕਾਸ਼ ਅਰੋੜਾ ਡੀ. ਪੀ. ਆਰ. ਓ., ਡੀ. ਸੀ. ਐੱਸ. ਕਿ੍ਸ਼ਨ ਮਿੱਤਲ ਵਲੋਂ ਕੀਤਾ ਗਿਆ | ਇਸ ਸਮੇਂ ਲੋਕਾਂ ਨੂੰ ਬੂਟੇ ਵੰਡੇ ਗਏ ਅਤੇ ...

ਪੂਰੀ ਖ਼ਬਰ »

ਦੋਦਾ ਜ਼ੋਨ ਤੋਂ ਬਲਾਕ ਸੰਮਤੀ ਦੇ ਮੱਖਣ ਸਿੰਘ ਜੇਤੂ

ਦੋਦਾ, 22 ਸਤੰਬਰ (ਰਵੀਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਜ਼ੋਨ ਦੋਦਾ ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਦੋਦਾ ਨੇ ਕਾਂਗਰਸ ਦੇ ਉਮੀਦਵਾਰ ਅਜੈਬ ਸਿੰਘ ਭੱਟੀ ਨੂੰ 350 ਵੋਟਾਂ ਦੇ ਫ਼ਰਕ ਨਾਲ ਹਰਾਇਆ | ਇਸ ਮੌਕੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਇਕ ਦੂਜੇ ਨੂੰ ਵਧਾਈਆਂ ...

ਪੂਰੀ ਖ਼ਬਰ »

ਸਹਿਕਾਰਤਾ ਮੰਤਰੀ ਰੰਧਾਵਾ ਵਲੋਂ ਕਾਂਗਰਸੀ ਕੌ ਾਸਲਰਾਂ ਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ

ਗਿੱਦੜਬਾਹਾ, 23 ਸਤੰਬਰ (ਬਲਦੇਵ ਸਿੰਘ ਘੱਟੋਂ)- ਪੰਜਾਬ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਗਿੱਦੜਬਾਹਾ ਫੇਰੀ ਦੌਰਾਨ ਅੱਜ ਕੌਾਸਲਰ ਬਿੰਟਾ ਅਰੋੜਾ ਦੇ ਦਫ਼ਤਰ ਵਿਖੇ ਗਿੱਦੜਬਾਹਾ ਸ਼ਹਿਰ ਦੇ ਸਮੂਹ ਕਾਂਗਰਸੀ ਕੌਾਸਲਰਾਂ ਨਾਲ ...

ਪੂਰੀ ਖ਼ਬਰ »

ਨਰੇਗਾ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਦੋਦਾ, 23 ਸਤੰਬਰ (ਰਵੀਪਾਲ)- ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਇਕਾਈ ਦੋਦਾ ਵਲੋਂ ਕਾਮਰੇਡ ਚਰਨਜੀਤ ਸਿੰਘ ਦੀ ਅਗਵਾਈ ਹੇਠ ਇਕੱਠ ਦੌਰਾਨ ਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਚਰਨਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਜਗਜੀਤ ਸਿੰਘ ਫੱਤਣਵਾਲਾ ਨੇ ਨਵ-ਨਿਯੁਕਤ ਬਲਾਕ ਸੰਮਤੀ ਮੈਂਬਰਾਂ ਨੂੰ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਫੱਤਣਵਾਲਾ ਗ੍ਰਹਿ ਵਿਖੇ ਖੱਪਿਆਂਵਾਲੀ ਜ਼ੋਨ ਤੋਂ ਨਵ-ਨਿਯੁਕਤ ਬਲਾਕ ਸੰਮਤੀ ਮੈਂਬਰ ਦਰਬਾਰਾ ਸਿੰਘ ਅਤੇ ਕਾਨਿਆਂਵਾਲੀ ਜ਼ੋਨ ਤੋਂ ਬਲਾਕ ਸੰਮਤੀ ਦੇ ਨਵ-ਨਿਯੁਕਤ ਮੈਂਬਰ ...

ਪੂਰੀ ਖ਼ਬਰ »

ਮਲੋਟ ਵਿਖੇ ਬਲਾਕ ਸੰਮਤੀ 'ਚ ਅਕਾਲੀ ਦਲ ਅੱਗੇ ਅਤੇ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਅੱਗੇ

ਮਲੋਟ, 23 ਸਤੰਬਰ (ਗੁਰਮੀਤ ਸਿੰਘ ਮੱਕੜ)- ਬੀਤੀ ਰਾਤ ਪ੍ਰਸ਼ਾਸਨ ਵਲੋਂ ਅਧਿਕਾਰਿਤ ਤੌਰ 'ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ 'ਚ ਬਲਾਕ ਮਲੋਟ ਨਾਲ ਸਬੰਧਿਤ ਕੁੱਲ 23 ਬਲਾਕ ਸੰਮਤੀ ਸੀਟਾਂ 'ਤੋਂ ਸ਼ੋ੍ਰਮਣੀ ਅਕਾਲੀ ਦਲ 13, ...

ਪੂਰੀ ਖ਼ਬਰ »

ਬਰੀਵਾਲਾ 'ਚ ਸਟਰੀਟ ਲਾਈਟਾਂ ਲਾਉਣ ਦੀ ਮੰਗ

ਮੰਡੀ ਬਰੀਵਾਲਾ, 23 ਸਤੰਬਰ (ਨਿਰਭੋਲ ਸਿੰਘ)- ਮੰਡੀ ਬਰੀਵਾਲਾ ਵਿਚ ਸਟਰੀਟ ਲਾਈਆਂ ਦੀ ਭਾਰੀ ਘਾਟ ਹੈ | ਜੁਗਰਾਜ ਸਿੰਘ, ਹਰਬੰਸ ਸਿੰਘ, ਹਰਮਨ ਕੁਮਾਰ ਆਦਿ ਨੇ ਜਾਰੀ ਦਿੰਦਿਆਂ ਦੱਸਿਆ ਕਿ ਬਰੀਵਾਲਾ ਨੂੰ ਸਬ ਤਹਿਸੀਲ ਦਾ ਦਰਜਾ ਵੀ ਪ੍ਰਾਪਤ ਹੋ ਚੁੱਕਾ ਹੈ ਅਤੇ ਨਗਰ ਪੰਚਾਇਤ ...

ਪੂਰੀ ਖ਼ਬਰ »

ਮਲੋਟ ਬਲਾਕ ਦੀਆਂ ਪ੍ਰਾਇਮਰੀ ਸਕੂਲ ਖੇਡਾਂ 'ਚ ਸਮੁੱਚੀ ਟਰਾਫ਼ੀ ਪਿੰਡ ਮਲੋਟ ਦੀ ਝੋਲੀ ਪਈ

ਮਲੋਟ, 23 ਸਤੰਬਰ (ਰਣਜੀਤ ਸਿੰਘ ਪਾਟਿਲ)- ਮਲੋਟ ਬਲਾਕ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਬੀਬੀ ਸੁਰਿੰਦਰ ਕੌਰ ਬਾਦਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾਖੇੜਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ¢ | ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਸ: ਮਲਕੀਤ ...

ਪੂਰੀ ਖ਼ਬਰ »

41ਵੀਂਆਂ ਬਲਾਕ ਪੱਧਰੀ ਖੇਡਾਂ 'ਚ ਪਿਓਰੀ ਸਕੂਲ ਮੋਹਰੀ

ਗਿੱਦੜਬਾਹਾ, 23 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)- ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਸਿੱਖਿਆ ਅਫ਼ਸਰ ਰੌਸ਼ਨ ਲਾਲ ਦੀ ਅਗਵਾਈ ਹੇਠ 41ਵੀਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਪਿੰਡ ਪਿਓਰੀ ਵਿਖੇ ਸਫ਼ਲਤਾਪੂਰਵਕ ਸਮਾਪਤ ਹੋਈਆਂ ...

ਪੂਰੀ ਖ਼ਬਰ »

34 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰਣਬੀਰ ਸਿੰਘ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ, ਡੀ. ਐੱਸ. ਪੀ. (ਡੀ.) ਜਸਮੀਤ ਸਿੰਘ ਮੁਕਤਸਰ ਦੀ ਦੇਖ-ਰੇਖ 'ਚ ...

ਪੂਰੀ ਖ਼ਬਰ »

ਮਨਪ੍ਰੀਤ, ਰੰਧਾਵਾ ਤੇ ਰਾਜਾ ਵੜਿੰਗ ਕਾਂਗਰਸ ਰੈਲੀ ਲਈ ਜਗ੍ਹਾ ਦਾ ਜਾਇਜ਼ਾ ਲੈਣ ਪੁੱਜੇ

ਮੰਡੀ ਕਿੱਲਿਆਂਵਾਲੀ, 23 ਸਤੰਬਰ (ਇਕਬਾਲ ਸਿੰਘ ਸ਼ਾਂਤ)- ਕਾਂਗਰਸ ਬੇਅਦਬੀ ਅਤੇ ਹੋਰਨਾਂ ਮੁੱਦਿਆਂ 'ਤੇ ਅਕਾਲੀ ਦਲ (ਬ) ਦੇ ਗੁੰਮਰਾਹਕੁਨ ਪ੍ਰਚਾਰ ਦਾ ਮੋੜਵਾਂ ਜਵਾਬ ਦੇਣ ਲਈ ਬਾਦਲਾਂ ਦੇ ਗੜ੍ਹ ਲੰਬੀ 'ਚ ਵਿਸ਼ਾਲ ਰੈਲੀ ਲਈ ਤਿਆਰੀਆਂ 'ਚ ਜੁੱਟ ਗਈ ਹੈ | 7 ਅਕਤੂਬਰ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ 'ਚ ਜੀ. ਟੀ. ਬੀ. ਖ਼ਾਲਸਾ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਮਲੋਟ, 23 ਸਤੰਬਰ (ਰਣਜੀਤ ਸਿੰਘ ਪਾਟਿਲ)- ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਜੀ. ਟੀ. ਬੀ. .ਖਾਲਸਾ ਪਬਲਿਕ ਸੀਨੀ: ਸੈਕੰ: ਸਕੂਲ ਮਲੋਟ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਜਿਸ 'ਚ ਲੜਕਿਆਂ ਦੇ ਪਾਵਰ ਲਿਫਟਿੰਗ ਮੁਕਾਬਲੇ ਅੰਡਰ -17 ਦੇ ...

ਪੂਰੀ ਖ਼ਬਰ »

ਜੇਤੂ ਉਮੀਦਵਾਰਾਂ ਨੂੰ ਬੀਬੀ ਕਰਨ ਕੌਰ ਬਰਾੜ ਨੇ ਦਿੱਤੀ ਮੁਬਾਰਕਬਾਦ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ੋਨ ਕਾਨਿਆਂਵਾਲੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਸਿੱਧੂ ਅਤੇ ਬਲਾਕ ਸੰਮਤੀ ਜ਼ੋਨ ਚੱਕ ਅਟਾਰੀ ਤੋਂ ਜੇਤੂ ਕਾਂਗਰਸੀ ਉਮੀਦਵਾਰ ਸੋਨੂੰ ਰਾਣੀ ਅੱਜ ਸਾਬਕਾ ਵਿਧਾਇਕਾ ...

ਪੂਰੀ ਖ਼ਬਰ »

ਹਲਕਾ ਗਿੱਦੜਬਾਹਾ 'ਚ ਕਾਂਗਰਸ ਦੀ ਵੱਡੀ ਜਿੱਤ

ਦੋਦਾ, 23 ਸਤੰਬਰ (ਰਵੀਪਾਲ)- ਬੀਤੀ ਦੇਰ ਰਾਤ ਐਲਾਨੇ ਗਏ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ 'ਚ ਗਿੱਦੜਬਾਹਾ ਹਲਕੇ ਦੇ 25 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਕਾਂਗਰਸ ਪਾਰਟੀ ਨੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਅਤੇ 21 ਬਲਾਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਬਲਾਕ ਪ੍ਰਧਾਨ ਗੋਬਿੰਦ ਸਿੰਘ ਦੀ ਪ੍ਰਧਾਨਗੀ ਹੇਠ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੰਗੂਧੌਣ ਸ਼ਾਮਿਲ ...

ਪੂਰੀ ਖ਼ਬਰ »

ਸੇਮ ਵਾਲੇ ਏਰੀਏ ਦੇ ਨਰਮੇ ਦੇ ਖੇਤਾਂ 'ਚ ਖੜ੍ਹਾ ਪਾਣੀ

ਮੰਡੀ ਬਰੀਵਾਲਾ, 23 ਸਤੰਬਰ (ਨਿਰਭੋਲ ਸਿੰਘ)- ਪਿਛਲੇ ਦਿਨ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਨਰਮਾ ਉਤਪਾਦਕਾਂ ਦੇ ਸਾਹ ਸੂਤੇ ਪਏ ਹਨ | ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਤੋਂ ਹੋ ਰਹੀ ਬਾਰਿਸ਼ ਕਾਰਨ ਉਸ ਦੇ ਨਰਮੇ ਦੇ ਖੇਤ ਵਿਚ ਪਾਣੀ ਖੜ੍ਹ ਗਿਆ ਹੈ | ਸੇਮ ...

ਪੂਰੀ ਖ਼ਬਰ »

ਸੂਫ਼ੀਆਨਾ ਸ਼ਾਮ 'ਚ ਲਖਵਿੰਦਰ ਵਡਾਲੀ, ਪਿ੍ੰਸ ਇੰਦਪ੍ਰੀਤ ਤੇ ਰਵੀ ਸਿੰਘ ਨੇ ਖੂਬ ਰੰਗ ਬੰਨਿ੍ਹਆ

ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਸੱਭਿਆਚਾਰਕ ਸੁਸਾਇਟੀ ਵਲੋਂ ਮਨਾਏ ਜਾ ਰਹੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਜਸ਼ਨਾਂ ਦੀ ਲੜੀ 'ਚ ਦਰਬਾਰ ਕੰਪਲੈਕਸ ਫ਼ਰੀਦਕੋਟ ਵਿਖੇ ਕਰਵਾਏ ਗਏ ਪ੍ਰੋਗਰਾਮ ਸੂਫ਼ੀਆਨਾ ਸ਼ਾਮ 'ਚ ਸੂਫ਼ੀ ਗਾਇਕਾਂ ਨੇ ...

ਪੂਰੀ ਖ਼ਬਰ »

ਬੈਡਮਿੰਟਨ ਡਬਲ (ਮਰਦ) ਮੁਕਾਬਲੇ 'ਚ ਸੁਮਿਤ ਤੇ ਕਸ਼ਿਸ਼ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਫ਼ਰੀਦਕੋਟ, 23 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ ਬਾਬਾ ਫ਼ਰੀਦ ਬੈਡਮਿੰਟਨ ਕਲੱਬ ਵਲੋਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਵਾਏ ਗਏ ਚੌਥੇ ਬੈਡਮਿੰਟਨ ਟੂਰਨਾਮੈਂਟ ਦੇ ਖੇਡ ਮੁਕਾਬਲਿਆਂ ਦਾ ਇਨਾਮ ਵੰਡ ਸਮਾਗਮ ...

ਪੂਰੀ ਖ਼ਬਰ »

ਗਤਕਾ ਮੁਕਾਬਲੇ ਲੜਕੀਆਂ 'ਚ ਲੁਧਿਆਣਾ ਤੇ ਲੜਕਿਆਂ 'ਚ ਕੁਰਾਲੀ ਦੀਆਂ ਟੀਮਾਂ ਪਹਿਲੇ ਸਥਾਨ 'ਤੇ ਰਹੀਆਂ

ਫ਼ਰੀਦਕੋਟ, 23 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪੰਜਵਾਂ ਗਤਕਾ ਗੋਲਡ ਕੱਪ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਕਰਵਾਇਆ ਗਿਆ, ਜਿਸ 'ਚ ਪੰਜਾਬ ਭਰ ...

ਪੂਰੀ ਖ਼ਬਰ »

ਸਿਟੀ ਕਲੱਬ ਕੋਟਕਪੂਰਾ ਨੇ ਖੂਨਦਾਨ ਕੈਂਪ ਲਗਾਇਆ

ਕੋਟਕਪੂਰਾ, 23 ਸਤੰਬਰ (ਮੇਘਰਾਜ)- ਖੂਨਦਾਨੀ ਸੰਸਥਾ ਸਿਟੀ ਕਲੱਬ ਕੋਟਕਪੂਰਾ ਵਲੋਂ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ | ਸੰਸਥਾ ਦੇ ਪ੍ਰਧਾਨ ਦਵਿੰਦਰ ਨੀਟੂ ਨੇ 85ਵੀਂ ਵਾਰ ਅਤੇ ਉਨ੍ਹਾਂ ਦੇ ਬੇਟੇ ਅਤੇ ਸਰਕਾਰੀ ਬਰਜਿੰਦਰਾ ਕਾਲਜ ਦੇ ਵਿਦਿਆਰਥੀ ...

ਪੂਰੀ ਖ਼ਬਰ »

ਪ੍ਰਸਿੱਧ ਪੱਤਰਕਾਰ ਮਿੰਟੂ ਗੁਰੂਸਰੀਆ ਦਾ ਵਿਸ਼ੇਸ਼ ਸਨਮਾਨ

ਸਾਦਿਕ, 23 ਸਤੰਬਰ (ਗੁਰਭੇਜ ਸਿੰਘ ਚੌਹਾਨ)- ਜੀ ਆਇਆਂ ਨੂੰ ਸੱਥ ਸਾਦਿਕ ਵਲੋਂ ਪ੍ਰਸਿੱਧ ਲੇਖਕ, ਪੱਤਰਕਾਰ ਤੇ ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ ਦੇ ਲੇਖਕ ਮਿੰਟੂ ਗੁਰੂਸਰੀਆ ਦਾ ਵਿਸ਼ੇਸ਼ ਸਨਮਾਨ ਅਤੇ ਰੂ-ਬਰੂ ਸਮਾਗਮ ਇੱਥੇ ਵਿਸ਼ਵਕਰਮਾਂ ਭਵਨ ਵਿਚ ਰੱਖਿਆ ਗਿਆ | ...

ਪੂਰੀ ਖ਼ਬਰ »

ਸਿੱਧੂਪੁਰ ਗਰੁੱਪ ਵਲੋਂ 25 ਦੇ ਧਰਨੇ ਲਈ ਮੀਟਿੰਗਾਂ

ਜੈਤੋੋ, 23 ਸਤੰਬਰ (ਭੋਲਾ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ 25 ਸਤੰਬਰ ਨੂੰ ਚੰਡੀਗੜ੍ਹ ਦਿੱਤੇ ਜਾਣ ਵਾਲੇ ਧਰਨੇ ਲਈ ਪਿੰਡਾਂ ਵਿਚ ਤਿਆਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਯੂਨੀਅਨ ਦੇ ਸੂਬਾਈ ਆਗੂ ਗੁਰਾਂਦਿੱਤਾ ਬਾਜਾਖਾਨਾ ਦੀ ਅਗਵਾਈ 'ਚ ਅੱਜ ...

ਪੂਰੀ ਖ਼ਬਰ »

ਬਰਗਾੜੀ ਇਨਸਾਫ ਮੋਰਚੇ ਦੇ 115ਵੇਂ ਦਿਨ ਭਾਰੀ ਮੀਂਹ ਦੌਰਾਨ ਵੀ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਬਰਗਾੜੀ, 23 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)- ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੇ 115ਵੇਂ ਦਿਨ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ | ਸਵੇਰ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX