ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ, ਥਿੰਦ)- ਜ਼ਿਲ੍ਹਾ ਪੁਲਿਸ ਮੁਖੀ ਕਪੂਰਥਲਾ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 480 ਕਿੱਲੋ ਡੋਡੇ ਚੂਰਾ ਪੋਸਤ, ਇਕ ਟਰੱਕ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਡੀ.ਐੱਸ.ਪੀ. ਤੇਜਵੀਰ ਸਿੰਘ ਹੁੰਦਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਮੁੱਖ ਥਾਣਾ ਅਫ਼ਸਰ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ 'ਤੇ ਜਾ ਰਹੇ ਸੀ ਤਾਂ ਡਡਵਿੰਡੀ ਤੋਂ ਮੋਠਾਂਵਾਲਾ ਨੂੰ ਜਾਂਦੇ ਸਮੇਂ ਫਾਟਕ ਬੰਦ ਹੋਣ ਕਰਕੇ ਰੁਕ ਗਏ | ਜਿਸ 'ਤੇ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਣਜੀਤ ਸਿੰਘ ਰਨੀਆ ਪੁੱਤਰ ਸਾਧੂ ਸਿੰਘ, ਬਿੰਦਰ ਵਾਸੀ ਬੂਟਾ, ਕਾਲਾ ਪੁੱਤਰ ਚੰਨਾ ਵਾਸੀ ਬੂਟਾ ਨੇ ਮਿਲ ਕੇ ਇਕ ਗੈਂਗ ਬਣਾਇਆ ਹੈ, ਜੋ ਜੰਮੂ ਕਸ਼ਮੀਰ ਤੋਂ ਟਰੱਕ 'ਤੇ ਸੇਬਾਂ ਦੇ ਹੇਠਾਂ ਲੁਕਾ ਕੇ ਲਿਆਏ ਹਨ ਤੇ ਤਲਵੰਡੀ ਸਟੇਸ਼ਨ ਤੋਂ ਭੌਰ ਵਾਲੇ ਕੱਚੇ ਰਸਤੇ 'ਤੇ ਗੱਡੀ ਖੜੀ ਕਰਕੇ ਗ੍ਰਾਹਕ ਬਲਵਿੰਦਰ ਸਿੰਘ ਲਾਡਾ ਪੁੱਤਰ ਸੁਰਜੀਤ ਸਿੰਘ ਕੌਮ ਰਾਏ ਸਿੱਖ ਵਾਸੀ ਲਾਟੀਆਂਵਾਲਾ ਤੇ ਪਰੇਮੀ ਦਾ ਪੋਤਾ ਵਾਸੀ ਲਾਟੀਆਂਵਾਲਾ ਤੇ ਹੋਰਨਾਂ ਨੂੰ ਚੂਰਾ ਪੋਸਤ ਦੇਣ ਲਈ ਸੇਬਾਂ ਦੀਆਂ ਪੇਟੀਆਂ ਟਰੱਕ ਤੋਂ ਉਤਾਰ ਰਹੇ ਸਨ | ਉਨ੍ਹਾਂ ਦੱਸਿਆ ਕਿ ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਮੈਨੂੰ ਸੂਚਿਤ ਕਰਨ ਉਪਰੰਤ ਮੋਠਾਂਵਾਲਾ ਚੌਾਕੀ ਇੰਚਾਰਜ ਏ.ਐੱਸ.ਆਈ. ਗੁਰਦੀਪ ਸਿੰਘ ਤੇ ਏ.ਐੱਸ.ਆਈ. ਸੁਖਦੇਵ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਭੇਜਿਆ, ਪਰ ਜਦੋਂ ਉਹ ਦੱਸੀ ਹੋਈ ਜਗ੍ਹਾ 'ਤੇ ਪੁੱਜੇ ਤਾਂ ਡਰੈਗਨ ਲਾਈਟ ਮਾਰਨ 'ਤੇ ਆਰੋਪੀ ਮੌਕੇ 'ਤੇ ਟਰੱਕ ਨੰਬਰ ਜੇ.ਕੇ.05ਬੀ 6041, ਮੋਟਰਸਾਈਕਲ ਨੰਬਰ ਪੀਬੀ098 ਈ9379 ਤੇ 480 ਕਿੱਲੋ ਡੋਡੇ ਚੂਰਾ ਪੋਸਤ, ਜੋ ਕਿ 24 ਬੋਰੀਆਂ ਵਿਚ ਸਨ ਛੱਡ ਕੇ ਭੱਜ ਗਏ | ਉਨ੍ਹਾਂ ਦੱਸਿਆ ਕਿ ਭੱਜ ਰਹੇ ਆਰੋਪੀਆਂ ਨੂੰ ਪਹਿਚਾਣ ਉਪਰੰਤ ਆਵਾਜ਼ਾਂ ਵੀ ਮਾਰੀਆਂ, ਪਰ ਉਹ ਫ਼ਰਾਰ ਹੋ ਗਏ | ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਡੀ.ਐੱਸ.ਪੀ. ਤੇਜਬੀਰ ਸਿੰਘ ਵੀ ਪੁੱਜੇ | ਉਨ੍ਹਾਂ ਦੱਸਿਆ ਕਿ ਆਰੋਪੀ ਰਨਜੀਤ ਸਿੰਘ ਰਨੀਆ ਪੁੱਤਰ ਸਾਧੂ ਸਿੰਘ ਵਾਸੀ ਬੂਟਾਂ, ਬਿੰਦਰ ਸਿੰਘ ਵਾਸੀ ਬੂਟਾਂ, ਕਾਲਾ ਪੁੱਤਰ ਚੰਨਾ ਵਾਸੀ ਬੂਟਾਂ, ਬਲਵਿੰਦਰ ਸਿੰਘ ਲਾਡਾ ਪੁੱਤਰ ਸੁਰਜੀਤ ਸਿੰਘ ਲਾਟੀਆਂਵਾਲ ਤੇ ਪਰੇਮੇ ਦਾ ਪੋਤਾ ਵਾਸੀ ਲਾਟੀਆਂਵਾਲ ਨੂੰ ਛੇਤੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਡੀ. ਐੱਸ. ਪੀ. ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਨਸ਼ੇ ਦੇ ਸਮਗਲਰਾਂ ਵਲੋਂ ਸੇਬਾਂ ਦੀ ਆੜ ਵਿਚ ਲੁਕੋ ਕੇ ਲਿਆਂਦੇ ਗਏ ਡੋਡੇ ਪੁਲਿਸ ਨੇ ਉਸ ਵੇਲੇ ਬੀਤੀ ਰਾਤ ਬਰਾਮਦ ਕੀਤੇ ਜਦੋਂ ਪੁਲਿਸ ਅਜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਵਿਹਲੀ ਹੀ ਹੋਈ ਸੀ |
ਫਗਵਾੜਾ, 23 ਸਤੰਬਰ (ਵਿ. ਪ੍ਰ.)- ਬੀਤੇ ਦੋ ਦਿਨ ਤੋਂ ਹੋ ਰਹੀ ਬਾਰਸ਼ ਕਾਰਨ ਮੁਹੱਲਾ ਭਗਤਪੁਰਾ ਵਿਖੇ ਇਕ ਘਰ ਦੇ ਕਮਰੇ ਦੀ ਛੱਤ ਡਿਗ ਗਈ, ਜਿਸ ਕਾਰਨ ਜਸਬੀਰ ਕੌਰ ਤੇ ਉਸ ਦੀ 12 ਸਾਲਾਂ ਲੜਕੀ ਸੰਦੀਪ ਕੌਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਪਲਾਹੀ ਵਿਖੇ ਸੱਪ ਦੇ ਡੱਸਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਰਜਵਿੰਦਰ ਕੌਰ ਵਾਸੀ ਪਲਾਹੀ ਦੇ ਰੂਪ ਵਿਚ ਹੋਈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਜਵਿੰਦਰ ਕੌਰ ਆਪਣੇ ਘਰ ਪਲਾਹੀ ਵਿਖੇ ਸਵੇਰੇ ਪਸ਼ੂਆਂ ਨੂੰ ...
ਕਪੂਰਥਲਾ, 23 ਸਤੰਬਰ (ਸਡਾਨਾ)-ਮਾਡਰਨ ਜੇਲ੍ਹ ਦੇ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਨਸ਼ੀਲਾ ਪਦਾਰਥ ਤੇ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਤਹਿਤ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਮਾਡਰਨ ਜੇਲ੍ਹ ਦੇ ...
ਫਗਵਾੜਾ, 23 ਸਤੰਬਰ (ਵਿ.ਪ੍ਰ.)- ਨੇੜਲੇ ਪਿੰਡ ਮਹੇੜੂ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਇਕ ਨੌਜਵਾਨ ਦੇ ਆਪਣੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਹਿਚਾਣ ਪਰਮਜੀਤ ਸਿੰਘ ਵਾਸੀ ਛਿਹਾਟਾ ਅੰਮਿ੍ਤਸਰ ਦੇ ਰੂਪ ਵਿਚ ਹੋਈ ਹੈ | ਮਿ੍ਤਕ ਦੀ ਮਾਂ ਜਸਬੀਰ ...
ਢਿਲਵਾਂ, 23 ਸਤੰਬਰ (ਪ੍ਰਵੀਨ ਕੁਮਾਰ)- ਬੀਤੇ ਕੱਲ੍ਹ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨਾਲ ਜਿੱਥੇ ਲੋਕਾਂ ਨੂੰ ਸਰਦੀ ਦਾ ਅਹਿਸਾਸ ਹੋਇਆ ਹੈ ਉੱਥੇ ਕਿਸਾਨਾਂ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਚਿੰਤਾ ਪ੍ਰਗਟਾਈ ਜਾ ਰਹੀ ਹੈ | ਦੱਸਣਯੋਗ ਹੈ ਕਿ ਝੋਨੇ ਦੀ ਫ਼ਸਲ ਪੱਕ ਕੇ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਵਿਖੇ ਲਗਾਤਾਰ ਪਿਛਲੇ ਦੋ ਦਿਨਾਂ ਤੋ ਪੈ ਰਹੇ ਮੂਸਲਾਧਾਰ ਮੀਂਹ ਕਾਰਨ ਜਿੱਥੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਉੱਥੇ ਹੀ ਅਹਿਮ ਬਾਜ਼ਾਰਾਂ ਸਮੇਤ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ | ਮੀਂਹ ਕਾਰਨ ...
ਢਿਲਵਾਂ, 23 ਸਤੰਬਰ (ਪ੍ਰਵੀਨ ਕੁਮਾਰ)- ਸ੍ਰੀ ਗਣੇਸ਼ ਚਤੁਰਥੀ ਦੇ ਮਨਾਏ ਜਾ ਰਹੇ ਉਤਸਵ ਮੌਕੇ ਭਗਵਾਨ ਗਣੇਸ਼ ਦੀ ਅਰਾਧਨਾ ਕਰਨ ਵਾਲੇ ਸ਼ਰਧਾਲੂਆਂ ਦੀ ਆਸਥਾ ਦਾ ਸੈਲਾਬ ਵੱਡੀ ਗਿਣਤੀ ਵਿਚ ਬਿਆਸ ਦਰਿਆ ਵਿਖੇ ਉਮੜਿਆ | ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ...
ਨਡਾਲਾ, 23 ਸਤੰਬਰ (ਮਾਨ)- ਸਬ ਡਵੀਜ਼ਨ ਭੁਲੱਥ ਵਿਚੋਂ ਲੰਘਦੀ ਸੁਭਾਨਪੁਰ ਨਡਾਲਾ ਬੇਗੋਵਾਲ ਸੜਕ ਤੋਂ ਦਿਨ ਵੇਲੇ ਪਾਬੰਦੀ ਦੇ ਬਾਵਜੂਦ ਭਾਰੀ ਟਰੱਕ ਟਰਾਲੇ ਲੰਘ ਰਹੇ ਹਨ | ਪੁਲਿਸ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਤੋਂ ਬਾਅਦ ਗੁੱਸੇ 'ਚ ਆਏ ਇਲਾਕਾ ...
ਕਪੂਰਥਲਾ, 23 ਸਤੰਬਰ (ਵਿ. ਪ੍ਰ.)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈੱਡ ਚੌਾਕ ਕਪੂਰਥਲਾ ਵਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ...
ਕਾਲਾ ਸੰਘਿਆਂ, 23 ਸਤੰਬਰ (ਬਲਜੀਤ ਸਿੰਘ ਸੰਘਾ)- ਅਮਰੀਕਾ 'ਚ ਵੈਸਟ ਸੈਕਰਮੈਂਟੋ ਵਿਖੇ ਪੰਜਾਬੀ ਨੂੰ ਵਿਸ਼ੇ ਦੇ ਤੌਰ 'ਤੇ ਮਾਨਤਾ ਦੇਣ ਵਾਲਾ ਪਹਿਲਾ ਚਾਰਟਰ ਸਕੂਲ ਸੈਕਰਾਮੈਂਟੋ ਵੈਲੀ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪੰਜਾਬੀਆਂ 'ਚ ਹਰਮਨ ਪਿਆਰਾ ਹੋ ਰਿਹਾ ਹੈ | ਇਹ ...
ਬੇਗੋਵਾਲ, 23 ਸਤੰਬਰ (ਸੁਖਜਿੰਦਰ ਸਿੰਘ)- ਬੇਰੁਜ਼ਗਾਰ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਅਖੌਤੀ ਕਾਂਗਰਸੀ ਆਗੂ ਿਖ਼ਲਾਫ਼ ਬੇਗੋਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਪਹਿਲੀ ਪੀੜਤ ਧਿਰ ਮਨਜੀਤ ਸਿੰਘ ...
ਡਡਵਿੰਡੀ, 23 ਸਤੰਬਰ (ਬਲਬੀਰ ਸਿੰਘ ਸੰਧਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਹਿਜ ਪਾਠ ਲਹਿਰ ਸੰਸਥਾ ਵਲੋਂ ਗੁਰਬਾਣੀ ਨਾਲ ਜੋੜਣ ਦੇ ਉਪਰਾਲੇ ਵਜੋਂ ਪਿੰਡਾਂ ਵਿਚ ਸਹਿਜ ਪਾਠ ਲਹਿਰ ਚਲਾਈ ਜਾ ਰਹੀ ਹੈ | ਇਸ ਲਹਿਰ ਦੇ ਸੁਲਤਾਨਪੁਰ ...
ਭੁਲੱਥ, 23 ਸਤੰਬਰ (ਮਨਜੀਤ ਸਿੰਘ ਰਤਨ)- ਭੁਲੱਥ ਵਿਖੇ ਬਿਜਲੀ ਦੀ ਸਪਲਾਈ ਤਕਰੀਬਨ 17 ਘੰਟੇ ਬਾਅਦ ਚਾਲੂ ਹੋਈ | ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਤਕਰੀਬਨ 10 ਵਜੇ ਦੀ ਬਿਜਲੀ ਬੰਦ ਕਰ ਦਿੱਤੀ ਗਈ ਜੋ ਕਿ ਅੱਜ ਦੁਪਹਿਰ 3 ਵਜੇ ਤੋਂ ਬਾਅਦ ਚਾਲੂ ਕੀਤੀ ਗਈ | ਇਸ ਦੌਰਾਨ ਲੋਕਾਂ ਨੂੰ ...
ਭੁਲੱਥ, 23 ਸਤੰਬਰ (ਮਨਜੀਤ ਸਿੰਘ ਰਤਨ)- ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੁਸਾਇਟੀ ਬੇਗੋਵਾਲ ਨੇ ਚੈਰੀਟੇਬਲ ਕਲੱਬ ਭੁਲੱਥ ਦੇ ਸਹਿਯੋਗ ਨਾਲ ਇੱਕ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਗਈ | ਉਨ੍ਹਾਂ ਇਸ ਮੌਕੇ ਲੋੜਵੰਦ ਪਰਿਵਾਰ ਨੰੂ ਰਾਸ਼ਨ ਅਤੇ ਹੋਰ ਸਮਾਨ ਲੈ ਕੇ ...
ਕਪੂਰਥਲਾ, 23 ਸਤੰਬਰ (ਵਿ.ਪ੍ਰ.)- ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇ. ਨਰਿੰਦਰ ਸਿੰਘ ਖੁਸਰੋਪੁਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ...
ਭੁਲੱਥ, 23 ਸਤੰਬਰ (ਸੁਖਜਿੰਦਰ ਸਿੰਘ ਮੁਲਤਾਨੀ)- ਹਲਕਾ ਭੁਲੱਥ ਵਿਚ ਸ਼ੋ੍ਰਮਣੀ ਅਕਾਲੀ ਦਲ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ, ਜਿਸ ਦਾ ਸਬੂਤ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਤੋਂ ਹੋ ਰਿਹਾ ਹੈ, ਇਨ੍ਹਾਂ ...
ਕਾਲਾ ਸੰਘਿਆਂ, 23 ਸਤੰਬਰ (ਸੰਘਾ)-ਮਿਸ਼ਨ ਤੰਦਰੁਸਤ ਪੰਜਾਬ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਸ੍ਰੀ ਗੁਰੂ ਹਰਿਗੋਬਿੰਦ ਸਟੇਡੀਅਮ ਬਲੇਰਖਾਨਪੁਰ ਤੋਂ ਮੈਰਾਥਨ ਦੌੜ ਕਰਵਾਈ ਗਈ ਜੋ ਗੁਰਦੁਆਰਾ ਟਾਹਲੀ ਸਾਹਿਬ ਪੁੱਜ ਕੇ ਸਮਾਪਤ ਹੋਈ | ਸੰਤ ਬਾਬਾ ਦਇਆ ਸਿੰਘ ਮੁੱਖ ...
ਹੁਸੈਨਪੁਰ, 23 ਸਤੰਬਰ (ਸੋਢੀ)- ਪਿੰਡ ਖਾਲੂ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸਖੀ ਸੁਲਤਾਨ ਦੀ ਯਾਦ ਵਿਚ ਅੱਜ 24 ਸਤੰਬਰ ਨੂੰ ਕਰਵਾਇਆ ਜਾਣ ਵਾਲਾ ਸਾਲਾਨਾ 87ਵਾਂ ਛਿੰਝ ਮੇਲਾ ਲਗਾਤਾਰ ...
ਫਗਵਾੜਾ, 23 ਸਤੰਬਰ (ਵਿ.ਪ੍ਰ.)- ਫਗਵਾੜਾ ਇਲਾਕਾ ਵਿਚ ਹੋਏ ਇਕ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਜਿਸਦੀ ਪਹਿਚਾਣ ਪਰਮਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਜਲੰਧਰ ਦੇ ਰੂਪ ਵਿਚ ਹੋਈ ਹੈ | ਪੁਲਿਸ ਇਸ ਮਾਮਲੇ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ ...
ਨਡਾਲਾ, 23 ਸਤੰਬਰ (ਮਾਨ)- ਬਾਬਾ ਦਸਵੰਧੀ ਸ਼ਾਹ ਦਾ ਸਾਲਾਨਾ ਮੇਲਾ ਬਾਬਾ ਜੀ ਦੇ ਤਕੀਏ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਮੇਲੇ ਦਾ ਉਦਘਾਟਨ ਮੁੱਖ ਸੇਵਾਦਾਰ ਤੇ ਬੀ.ਜੀ.ਟੀ. ਦਲ ਦੇ ਕੌਮੀ ਪ੍ਰਧਾਨ ਬਾਬਾ ਬਲਕਾਰ ਸਿੰਘ ਨੇ ਕੀਤਾ | ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਪ੍ਰਮਾਤਮਾ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਸਥਾਨਕ ਟਿ੍ਨਿਟੀ ਕਾਲਜ ਜਲੰਧਰ ਵਿਖੇ ਫੈਕਲਟੀ ਆਫ਼ ਆਰਟਸ, ਇਕਨਾਮਿਕਸ ਅਤੇ ਸਾਇੰਸ ਵਿਭਾਗ ਦੇ ਸਾਂਝੇ ਯਤਨਾਂ ਸਦਕਾ 'ਜੀਨਤ-ਈਕੋਸਾਇੰਸ 2018' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਜਲੰਧਰ ਦੇ ਕੌਾਸਲਰ ਸੁਨੀਤਾ ਰਿੰਕੂ ਨੇ ਮੁੱਖ ...
ਜਲੰਧਰ 23 ਸਤੰਬਰ (ਸ਼ੈਲੀ)- ਥਾਣਾ ਨੰਬਰ 5 ਦੇ ਇਲਾਕੇ ਵਿਚ ਇਕ ਪ੍ਰਵਾਸੀ ਪਰਿਵਾਰ ਦੀ ਨਾਬਾਲਗਾ ਲੜਕੀ ਨਾਲ ਇਕ ਜੂਸ ਵਾਲੇ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜੂਸ ਵੇਚਣ ਵਾਲਾ ਕੌਣ ਸੀ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ | ਇਸ ਸਬੰਧੀ ਥਾਣਾ ਨੰਬਰ 5 ...
ਬੇਗੋਵਾਲ, 23 ਸਤੰਬਰ (ਸੁਖਜਿੰਦਰ ਸਿੰਘ)- ਅੱਜ ਸਵੇਰੇ ਇਕ ਔਰਤ ਨੇ ਕਮਰੇ ਵਿਚ ਪੱਖੇ ਦੀ ਹੁੱਕ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਥਾਣਾ ਬੇਗੋਵਾਲ ਪੁਲਿਸ ਨੇ ਪੋਸਟਮਾਰਟਮ ਤੇ ਅਗਲੇਰੀ ਕਾਰਵਾਈ ਲਈ ਲਾਸ਼ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ...
ਬੇਗੋਵਾਲ, 23 ਸਤੰਬਰ (ਸੁਖਜਿੰਦਰ ਸਿੰਘ)- ਬੇਰੁਜ਼ਗਾਰ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਅਖੌਤੀ ਕਾਂਗਰਸੀ ਆਗੂ ਿਖ਼ਲਾਫ਼ ਬੇਗੋਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਪਹਿਲੀ ਪੀੜਤ ਧਿਰ ਮਨਜੀਤ ਸਿੰਘ ...
ਹੁਸੈਨਪੁਰ, 23 ਸਤੰਬਰ (ਸੋਢੀ)- ਬਲਾਕ ਸੰਮਤੀ ਜ਼ੋਨ ਨੰ.-16 ਢੁੱਡੀਆਂਵਾਲ ਤੋਂ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਸੋਢੀ ਬੀਬੜੀ ਵਲੋਂ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਉਪਰੰਤ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਅੱਜ ਸਾਥੀਆਂ ਸਮੇਤ ਸ੍ਰੀ ਬੇਰ ...
ਕਪੂਰਥਲਾ, 23 ਸਤੰਬਰ (ਵਿ.ਪ੍ਰ.)- ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੀ ਹੋਈ ਚੋਣ ਵਿਚ 10 ਜ਼ੋਨਾਂ ਵਿਚੋਂ 9 ਜ਼ੋਨਾਂ ਵਿਚ ਕਾਂਗਰਸ ਤੇ 1 ਜ਼ੋਨ 'ਤੇ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ | ਜ਼ਿਲ੍ਹਾ ਪ੍ਰੀਸ਼ਦ ਦੇ ਫੱਤੂਢੀਂਗਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਆਸਾ ਸਿੰਘ ਵਿਰਕ, ...
ਬੇਗੋਵਾਲ, 23 ਸਤੰਬਰ (ਸੁਖਜਿੰਦਰ ਸਿੰਘ)- ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਆਪਣੇ ਨਿਵਾਸ ਅਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਅਕਾਲੀ ਵਰਕਰਾਂ, ਵੋਟਰਾਂ ਵਲੋਂ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਬਲਾਕ ਸੰਮਤੀ ਵਿਚ ਚਾਰ ਸੀਟਾਂ ਜਿੱਤਣ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਚਾਰ ਨਵਨਿਯੁਕਤ ਬਲਾਕ ਸੰਮਤੀ ...
ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਦੇ ਲੋਕਾਂ ਨੇ ਸੂਬੇ ਅੰਦਰ ਪਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਤੇ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫ਼ਾਇਆ ਕਰਕੇ ਕੈਪਟਨ ਸਰਕਾਰ ਦੀਆਂ ਲੋਕ ...
ਜਲੰਧਰ, 23 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 20 ਨਵੰਬਰ ਨੂੰ ਸਜਾਏ ਜਾਣ ਵਾਲੇ ਮੁੱਖ ਨਗਰ ਕੀਰਤਨ ਦੇ ਪ੍ਰਬੰਧਾਂ ...
ਕਰਾਤਰਪੁਰ, 23 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਪਿੰਡ ਕਾਲਾ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ...
ਜਲੰਧਰ, 23 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਅਤੇ ਨਾਲ ਲੱਗਦੇ ਪਹਾੜੀ ਸੂਬਿਆਂ ਵਿਚ ਹੋ ਰਹੀ ਲਗਾਤਾਰ ਬਾਰਿਸ਼ ਦੇ ਮੱਦੇਨਜ਼ਰ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਆਪਣੇ ਗ੍ਰਹਿ ਵਿਖੇ ਅਧਿਕਾਰੀਆਂ ਨਾਲ ਇਕ ਹੰਗਾਮੀ ਬੈਠਕ ਕਰਕੇ ...
ਕਰਤਾਰਪੁਰ, 23 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਰਘੂਬੀਰ ਸਿੰਘ ਨੂੰ ਮੁਖਬਰ ...
ਨਕੋਦਰ, 23 ਸਤੰਬਰ (ਭੁਪਿੰਦਰ ਅਜੀਤ ਸਿੰਘ)-ਲੋਕ ਜਨ ਸ਼ਕਤੀ ਪਾਰਟੀ ਵਲੋਂ ਅਨੁਸੂਚਿਤ ਜਾਤੀ ਐਕਟ ਅਤੇ ਪਛੜਾ ਵਰਗ ਲਾਗੂ ਕਰਾਉਣ ਲਈ ਰਾਮ ਬਿਲਾਸ ਪਾਸਵਾਨ ਕੇਂਦਰੀ ਫੂਡ ਐਾਡ ਸਪਲਾਈ ਮੰਤਰੀ, ਚਿਰਾਗ ਪਾਸਵਾਨ, ਰਾਮ ਚੰਦਰ ਪਾਸਵਾਨ ਦੇ ਧੰਨਵਾਦ ਲਈ ਲੋਜਪਾ ਵਲੋਂ ਨਕੋਦਰ ...
ਕਰਤਾਰਪੁਰ, 23 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਯੁਵਾ ਬ੍ਰਾਹਮਣ ਸਭਾ ਕਰਤਾਰਪੁਰ ਦੀ ਇਕ ਮੀਟਿੰਗ ਜੱਸਾ ਤਲਾਬ ਕਰਤਾਰਪੁਰ ਵਿਖੇ ਹੋਈ | ਮੀਟਿੰਗ ਵਿਚ ਅਸ਼ਵਨੀ ਪਰਾਸ਼ਰ ਨੂੰ ਸਰਬ ਸੰਮਤੀ ਨਾਲ ਯੁਵਾ ਬ੍ਰਾਹਮਣ ਸਭਾ ਦਾ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਵਰਿੰਦਰ ਸ਼ਰਮਾ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਪਿੰਡ ਭਾਖੜੀਆਣਾ ਵਿਖੇ ਮਾਲ ਪਸ਼ੂਆਂ ਦੀ ਚੜ੍ਹਦੀ ਕਲਾ ਲਈ ਕਰਵਾਈ ਜਾਂਦੀ ਸਾਲਾਨਾ ਛਿੰਝ ਇਸ ਵਾਰ 30 ਸਤੰਬਰ ਨੂੰ ਕਰਵਾਈ ਜਾ ਰਹੀ ਹੈ ਕਿਉਂਕਿ ਬਰਸਾਤ ਕਾਰਨ ਇਸ ਦੀ ਤਾਰੀਖ਼ ਵਿਚ ਤਬਦੀਲੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ...
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਕਾਂਗਰਸ ਵਲੋਂ ਫਗਵਾੜਾ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਕੁੱਲ 20 ਵਿਚੋਂ 15 ਸੀਟਾਾ 'ਤੇ ਸ਼ਾਨਦਾਰ ਜਿੱਤ ਦਰਜ ਕਰਨ ਤੋਂ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਵਿਦਿਆਲਾ ਕਾਲਜ ਜਲੰਧਰ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈ.ਕਿਊ.ਏ.ਸੀ.) ਵਲੋਂ 'ਆਟੋਨਾਮਸ ਕਾਲਜਿਜ਼-ਕਨਸੈਪਟ ਐਾਡ ਫੰਕਸ਼ਨਿੰਗ' ਵਿਸ਼ੇ 'ਤੇ ਫੈਕਲਟੀ ...
ਮਕਸੂਦਾਂ, 23 ਸਤੰਬਰ (ਲਖਵਿੰਦਰ ਪਾਠਕ)-ਬਾਬਾ ਸੋਢਲ ਮੇਲਾ ਅੱਜ ਆਪਣੇ ਪੂਰੇ ਰੰਗ 'ਚ ਰੰਗਿਆ ਨਜ਼ਰ ਆਇਆ, ਜਿੱਥ ਲੱਖਾਂ ਸ਼ਰਧਾਲੂਆਂ ਦਾ ਸੈਲਾਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਢੋਲ-ਧਮਾਕਿਆਂ ਦੀ ਥਾਪ 'ਤੇ ਪੂਰੇ ਪਰਿਵਾਰ ਨਾਲ ਪੁੱਜਾ | ਇਸ ਮੌਕੇ ਬਾਬਾ ਸੋਢਲ ਦੇ ਜੈਕਾਰੇ ...
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ) - ਪੰਜਾਬ ਕੈਮਿਸਟਸ ਐਸੋਸੀਏਸ਼ਨ (ਪੀ.ਸੀ.ਏ.) ਦੇ ਅਹੁਦੇਦਾਰਾਂ ਅੱਜ ਆਪਣੀ ਹਾਜ਼ਰੀ ਦੇ 'ਚ ਡਿਸਟਿ੍ਕਟ ਜਲੰਧਰ ਕੈਮਿਸਟ ਐਸੋਸੀਏਸ਼ਨ (ਡੀ.ਜੇ.ਸੀ.ਏ.) ਦੇ ਅਹੁਦੇਦਾਰਾਂ ਦੀ ਚੋਣ ਕਰਵਾਈ | ਇਸ 'ਚ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹੇ ਦੇ 19 ...
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)- ਲਿੰਕ ਰੋਡ 'ਤੇ ਸਥਿਤ ਨਿਊ ਰੂਬੀ ਹਸਪਤਾਲ 'ਚ ਬਾਂਝਪਨ ਦੇ ਇਲਾਜ ਲਈ ਚੱਲ ਰਹੇ ਕੇਂਦਰ 'ਮੋਮ' 'ਚ ਔਰਤਾਂ ਦੇ ਰੋਗਾਂ ਅਤੇ ਬਾਂਝਪਨ ਦੇ ਇਲਾਜ ਦੀ ਮਾਹਿਰ ਡਾ. ਹਰਨੀਤ ਕੌਰ ਗਰੋਵਰ ਨੇ ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ...
ਜਲੰਧਰ ਛਾਉਣੀ, 23 ਸਤੰਬਰ (ਪਵਨ ਖਰਬੰਦਾ)-ਉੱਘੇ ਸਮਾਜ ਸੇਵਕ ਤੇ ਧਾਰਮਿਕ ਸ਼ਖਸੀਅਤ ਜਸਬੀਰ ਸਿੰਘ ਦਕੋਹਾ ਤੇ ਸੀਨੀਅਰ ਅਕਾਲੀ ਆਗੂ ਅਤੇ ਸਮਾਜ ਸੇਵਕ ਗੁਰਬਚਨ ਸਿੰਘ ਮੱਕੜ ਦੇ ਯਤਨਾਂ ਸੱਦਕਾ ਦਕੋਹਾ 'ਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਨੂੰ ਬੱਚਿਆਂ ਦੀ ਸਹੂਲਤ ਲਈ ਕਰੀਬ ...
ਜਲੰਧਰ, 23 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖ਼ਾਰੀ ਸਭਾ ਜਲੰਧਰ ਪਿਛਲੇ 25 ਸਾਲਾਂ ਤੋਂ ਲਗਾਤਾਰ 'ਸਿਮਰਨ' ਦੇ ਵਿਹੜੇ ਵਿਚ ਸਾਹਿਤਕ ਸਮਾਗਮ ਕਰ ਰਹੀ ਹੈ | ਇਸ ਵਾਰ ਕਰਵਾਏ ਗਏ ਸਮਾਗਮ 'ਚ ਦਲਵਿੰਦਰ ਦਿਆਲਪੁਰੀ (ਮੇਲਿਆਂ ਦੇ ਬਾਦਸ਼ਾਹ) ਉੱਘੇ ਗਾਇਕ ਦਾ ਸਨਮਾਨ ...
ਜਲੰਧਰ, 23 ਸਤੰਬਰ (ਹਰਵਿੰਦਰ ਸਿੰਘ ਫੁੱਲ)-ਜੇ.ਸੀ.ਆਈ. ਜਲੰਧਰ ਦੁਆਰਾ ਪ੍ਰਧਾਨ ਕੰਵਰ ਸੂਦ ਅਤੇ ਪ੍ਰੋਜੈਕਟ ਡਾਇਰੈਕਟਰ ਗਗਨਦੀਪ ਸਿੰਘ ਦੀ ਅਗਵਾਈ 'ਚ ਮਨਾਏ ਗਏ ਜੇ.ਸੀ. ਵੀਕ ਦੌਰਾਨ ਕਰਵਾਏ ਗਏ ਪ੍ਰੋਜੈਕਟ ਅਤੇ ਉਨ੍ਹਾਂ ਵਿਚ ਸਹਿਯੋਗ ਕਰਨ ਵਾਲੇ ਮੈਂਬਰਾਂ ਦੇ ਸਨਮਾਨ ਵਿਚ ...
ਜਲੰਧਰ, 23 ਸਤੰਬਰ (ਸ਼ਿਵ)- ਸਮਾਜ ਸੇਵਾ ਤੋਂ ਇਲਾਵਾ ਖੇਡਾਂ ਦੇ ਕਾਰੋਬਾਰ ਵਿਚ ਮੋਹਰੀ ਰਹੀ ਖੇਡ ਉਦਯੋਗ ਸੰਘ ਦੇ ਕਨਵੀਨਰ ਰਵਿੰਦਰ ਧੀਰ ਦੀ ਅਗਵਾਈ ਵਿਚ ਸਾਰੇ ਮੈਂਬਰਾਂ ਨੇ ਆਪਣੇ ਸਾਥੀ ਹਰੀਸ਼ ਆਨੰਦ ਦਾ ਸਾਦਗੀ ਨਾਲ ਜਨਮ ਦਿਨ ਮਨਾਇਆ | ਸ੍ਰੀ ਧੀਰ ਨੇ ਕਿਹਾ ਕਿ ਜਨਮ ਦਿਨ ...
ਜਲੰਧਰ, 23 ਸਤੰਬਰ (ਰਣਜੀਤ ਸਿੰਘ ਸੋਢੀ)- ਦੇਸ਼ ਭਰ ਤੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਆਧਾਰਤ ਵੱਖ-ਵੱਖ ਯੂਨੀਵਰਸਿਟੀਆਂ ਦੇ 6 ਬੈਂਡਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹੁੰਚੇ, ਜਿੱਥੇ ਉਨ੍ਹਾਂ ਨੇ ਬੀ. ਆਰ. ਐਮ. ਯੂਨਿਪੋਲਿਸ 'ਚ 'ਓਰੇਨਤਯਾਕੋ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX