ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਇਸ ਦੇ ਨਾਲ ਹੀ ਕਿਸਾਨੀ ਨੂੰ ਵੀ ਭਾਰੀ ਮਾਰ ਪਈ ਹੈ | ਖ਼ਾਸ ਤੌਰ 'ਤੇ ਸਬਜ਼ੀ ਉਤਪਾਦਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਭਾਰੀ ਮੀਂਹ ਕਾਰਨ ਜਿੱਥੇ ਵਿੱਦਿਅਕ ਅਦਾਰਿਆਂ 'ਚ ਅੱਜ ਵਿਦਿਆਰਥੀਆਂ ਦੀ ਹਾਜ਼ਰੀ ਨਾ-ਮਾਤਰ ਰਹਿ ਗਈ ਹੈ, ਉੱਥੇ ਕਾਰਜ ਵਪਾਰ ਵੀ ਪੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ | ਇਲਾਕੇ 'ਚ ਕਈ ਥਾਂਈ ਤੇਜ਼ ਝੱਖੜ ਕਾਰਨ ਡਿੱਗੇ ਦਰੱਖਤਾਂ ਅਤੇ ਖੰਭਿਆਂ ਕਾਰਨ ਜਿੱਥੇ ਆਵਾਜ਼ਾਈ ਪ੍ਰਭਾਵਿਤ ਹੋਈ ਹੈ, ਉੱਥੇ ਭਾਰੀ ਬਰਸਾਤ ਕਾਰਨ ਲੋਕਾਂ ਦੇ ਘਰਾਂ 'ਚੋਂ ਨਿਕਲਣ ਤੋਂ ਗੁਰੇਜ਼ ਕਰਨ ਕਾਰਨ ਟਰਾਂਸਪੋਰਟ ਸੁਵਿਧਾ ਵੀ ਪ੍ਰਭਾਵਿਤ ਹੋਈ ਹੈ | ਕਿਸਾਨੀ ਦੀ ਇਸ ਬੇ-ਮੌਸਮੀ ਮੀਂਹ ਨੇ ਕਮਰ ਤੌੜ ਕੇ ਰੱਖ ਦਿੱਤੀ ਹੈ | ਕਿਸਾਨਾਂ ਦੀ ਪੱਕ ਕੇ ਤਿਆਰ ਹੋ ਚੁੱਕੀ ਝੋਨੇ ਦੀ ਫ਼ਸਲ ਦਾ ਜਿੱਥੇ ਵੱਡਾ ਨੁਕਸਾਨ ਹੋਇਆ ਹੈ, ਉੱਥੇ ਆਲੂ, ਮੱਕੀ, ਕਮਾਦ, ਗਾਜਰ, ਮਟਰਾਂ ਤੇ ਹੋਰਨਾਂ ਸਬਜ਼ੀਆਂ ਦੀ ਬੀਜੀ ਗਈ ਫ਼ਸਲ ਪੁਰੀ ਤਰ੍ਹਾਂ ਤਬਾਹ ਹੋ ਗਈ ਹੈ | ਭਾਰੀ ਮੀਂਹ ਕਾਰਨ ਸ਼ਹਿਰ ਦੇ ਹੇਠਲੇ ਇਲਾਕਿਆਂ ਅਤੇ ਜਿਨ੍ਹਾਂ ਇਲਾਕਿਆਂ 'ਚ ਨਿਕਾਸੀ ਦੇ ਪੂਰੇ ਪ੍ਰਬੰਧ ਨਹੀਂ ਸਨ, ਉਨ੍ਹਾਂ 'ਚ ਡੋਬੇ ਵਾਲੇ ਹਾਲਾਤ ਪੈਦਾ ਹੋ ਗਏ ਹਨ | ਸ਼ਹਿਰ ਦੇ ਮੁਹੱਲਾ ਸੁੰਦਰ ਨਗਰ, ਭੀਮ ਨਗਰ, ਭਗਤ ਸਿੰਘ ਨਗਰ, ਕੀਰਤੀ ਨਗਰ, ਰਾਮ ਨਗਰ ਆਦਿ 'ਚ ਕਈ-ਕਈ ਫੁੱਟ ਪਾਣੀ ਭਰ ਜਾਣ ਕਾਰਨ ਜਿੱਥੇ ਲੋਕਾਂ ਦੇ ਘਰਾਂ ਦਾ ਸਾਮਾਨ ਖ਼ਰਾਬ ਹੋਇਆ ਹੈ, ਉੱਥੇ ਵੱਡੀ ਗਿਣਤੀ 'ਚ ਲੋਕਾਂ ਦੇ ਬੇਘਰ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਸ਼ਹਿਰ ਦੇ ਜਿਨ੍ਹਾਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਉਥੇ ਨਗਰ ਨਿਗਮ ਵਲੋਂ ਜੇ.ਸੀ.ਬੀ. ਦੀ ਮਦਦ ਨਾਲ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ | ਸ਼ਹਿਰ ਦੇ ਸ਼ਿਮਲਾ ਪਹਾੜੀ, ਆਰੀਆ ਨਗਰ, ਕਿ੍ਸ਼ਨਾ ਨਗਰ, ਰੇਲਵੇ ਰੋਡ, ਰੈੱਡ ਰੋਡ ਆਦਿ ਇਲਾਕੇ ਜਲ-ਮਗਨ ਨਜ਼ਰ ਆਏ | ਇਸ ਨਾਲ ਸੜਕੀ ਆਵਾਜ਼ਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਭਾਰੀ ਮੀਂਹ ਕਾਰਨ ਸ਼ਹਿਰ ਦੇ ਨਾਲ ਲੱਗਦੇ ਭੰਗੀ ਚੋਅ ਅਤੇ ਹੋਰਨਾਂ ਚੋਆਂ 'ਚ ਵੀ ਪਾਣੀ ਵਗ ਰਿਹਾ ਸੀ | ਇਸੇ ਦੌਰਾਨ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਹਿਰ ਦੇ ਭੰਗੀ ਚੋਅ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉਥੇ ਮੁਹੱਲਾ ਸੁੰਦਰ ਨਗਰ ਆਦਿ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕਰਵਾਇਆ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਅਰੋੜਾ ਨੇ ਨਗਰ ਨਿਗਮ ਨੂੰ ਆਦੇਸ਼ ਦਿੱਤੇ ਕਿ ਸ਼ਹਿਰ 'ਚ ਪਾਣੀ ਦੀ ਨਿਕਾਸੀ ਅਤੇ ਗਾਰ ਚੁੱਕਣ ਦੇ ਫ਼ੌਰੀ ਪ੍ਰਬੰਧ ਕੀਤੇ ਜਾਣ | ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਭਾਵੀ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਮੌਜੂਦਾ ਤੌਰ 'ਤੇ ਘਬਰਾਉਣ ਦੀ ਲੋੜ ਨਹੀਂ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਵਿੱਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਕਾਰਨ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ 25 ਸਤੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ |
ਮੁਕੇਰੀਆਂ/ਦਸੂਹਾ/ਤਲਵਾੜਾ/ਭੰਗਾਲਾ/ਨੌਸ਼ਹਿਰਾ ਪੱਤਣ/ਐਮਾਂ ਮਾਂਗਟ/ ਮਿਆਣੀ/¸ (ਐਨ. ਐਸ. ਰਾਮਗੜ੍ਹੀਆ/ਭੁੱਲਰ/ਸੁਰੇਸ਼ ਕੁਮਾਰ/ ਸਰਵਜੀਤ ਸਿੰਘ/ ਪੁਰੇਵਾਲ/ ਮੁਲਤਾਨੀ/ ਗੁਰਾਇਆ)-ਿ ਹਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਹੋ ਰਹੀਆਂ 3 ਦਿਨਾਂ ਤੋਂ ਭਾਰੀ ਬਾਰਸ਼ਾਂ ਦੇ ਕਾਰਨ ਉੱਤਰੀ ਭਾਰਤ ਦੇ ਪ੍ਰਸਿੱਧ ਪੋਂਗ ਡੈਮ ਤਲਵਾੜਾ 'ਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੱਕ ਲਗਭਗ ਪਹੁੰਚ ਚੁੱਕਾ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਵਲੋਂ 24 ਘੰਟਿਆਂ ਦੌਰਾਨ ਕਿਸੇ ਵੇਲੇ ਵੀ ਇਸ ਡੈਮ ਤੋਂ ਪਾਣੀ ਛੱਡਣ ਦੀ ਦਿੱਤੀ ਗਈ ਚਿਤਾਵਨੀ ਪਿੱਛੋਂ ਸਿਵਲ ਪ੍ਰਸ਼ਾਸਨ ਜ਼ਿਲ੍ਹਾ ਹੁਸ਼ਿਆਰਪੁਰ ਪੂਰੀ ਤਰ੍ਹਾਂ ਹਰਕਤ 'ਚ ਆ ਗਿਆ ਹੈ | ਪ੍ਰਸ਼ਾਸਨ ਨੇ ਮੁਕੇਰੀਆਂ, ਦਸੂਹਾ ਅਤੇ ਟਾਂਡਾ ਖੇਤਰ ਦੇ ਬਿਆਸ ਦਰਿਆ ਕਿਨਾਰੇ ਵਸੇ ਪਿੰਡਾਂ 'ਚ ਹੜ੍ਹ ਆਉਣ ਦੀ ਚਿਤਾਵਨੀ ਦੇ ਦਿੱਤੀ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਵਲੋਂ ਅੱਜ ਦਰਿਆ ਬਿਆਸ ਕਿਨਾਰੇ ਵਸੇ ਪਿੰਡਾਂ ਦਾ ਟਾਂਡਾ ਤੋਂ ਲੈ ਕੇ ਤਲਵਾੜੇ ਤੱਕ ਦਾ ਦੌਰਾ ਕੀਤਾ ਗਿਆ ਅਤੇ ਪੋਂਗ ਡੈਮ ਤਲਵਾੜਾ ਵਿਖੇ ਖ਼ੁਦ ਜਾ ਕੇ ਅਧਿਕਾਰੀਆਂ ਤੋਂ ਡੈਮ 'ਚ ਵਧ ਰਹੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਹੈ, ਜਿਸ ਪਿੱਛੋਂ ਡੈਮ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਪਿੱਛੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਸਰਕਾਰੀ ਮੁਲਾਜ਼ਮਾਂ ਦੀਆਂ ਜਿੱਥੇ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਉੱਥੇ ਹੀ ਮਿਲਟਰੀ ਨੂੰ ਵੀ ਰੈੱਡ ਅਲਰਟ ਜਾਰੀ ਕਰਦੇ ਹੋਏ ਬਿਆਸ ਦਰਿਆ 'ਚ ਹੜ੍ਹ ਵਰਗੀ ਸਥਿਤੀ ਬਣਨ 'ਤੇ ਉਸ ਦੇ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਲਈ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ | ਇਸ ਸਬੰਧੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਵਲੋਂ ਡੈਮ ਦੇ ਤਾਜ਼ਾ ਹਾਲਾਤਾਂ ਬਾਰੇ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ |
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਵਿਆਹ ਕਰਵਾਉਣ ਦੇ ਬਾਵਜੂਦ ਪਾਸਪੋਰਟ 'ਤੇ ਪਤਨੀ ਦਾ ਨਾਮ ਦਰਜ ਨਾ ਕਰਵਾਉਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੁਰਗਾਪੁਰੀ ਲੁਧਿਆਣਾ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਊਨਾ ਰੋਡ 'ਤੇ ਪੈਂਦੇ ਪਿੰਡ ਜਹਾਨਖੇਲਾਂ-ਪਟਿਆੜੀਆਂ ਨਜ਼ਦੀਕ ਇਕ ਮਿੰਨੀ ਬੱਸ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਕਰੀਬ ਡੇਢ ਦਰਜਨ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ...
ਮਾਹਿਲਪੁਰ, 24 ਸਤੰਬਰ (ਦੀਪਕ ਅਗਨੀਹੋਤਰੀ)- ਪਿਛਲੇ ਦੋ ਦਿਨਾਂ ਤੋਂ ਹੋ ਰਹੀ ਮੂਸਲਾਧਾਰ ਬਾਰਿਸ਼ ਕਾਰਨ ਪਹਾੜੀ ਿਖ਼ੱਤੇ ਦੇ ਪਿੰਡ ਲਲਵਾਣ ਵਿਖੇ ਦੋ ਦਰਜਨ ਦੇ ਕਰੀਬ ਪਰਿਵਾਰਾਂ ਦੇ ਘਰ ਡਿੱਗਣ ਨਾਲ ਪਿੰਡ ਵਿਚ ਹਾਹਾਕਾਰ ਮਚੀ ਹੋਈ ਹੈ | ਤਰਾਸਦੀ ਦੀ ਗੱਲ ਇਹ ਹੈ ਕਿ ਪਿੰਡ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬੀ ਦੀ ਮਸ਼ਹੂਰ ਕਹਾਵਤ ਹੈ 'ਦੀਵੇ ਥੱਲੇ ਹਨੇਰਾ' ਇਸ ਤਰ੍ਹਾਂ ਦਾ ਹਾਲ ਹੈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ | ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ: ਰੇਨੂੰ ਸੂਦ ਦੀ ਅਗਵਾਈ 'ਚ ਡੇਂਗੂ ਮਲੇਰੀਏ ਦੇ ...
ਅੱਡਾ ਸਰਾਂ, 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਤੇਜ਼ ਮੀਂਹ ਦੇ ਚੱਲਦਿਆਂ ਇਲਾਕੇ ਦੇ ਚੋਆਂ 'ਚ ਪਾਣੀ ਵਗਣਾ ਸ਼ੁਰੂ ਹੋ ਗਿਆ ਹੈ | ਪਿੰਡ ਝਾਵਾਂ ਵਿਖੇ ਚੋਅ 'ਚ ਜਲੰਧਰ ਦੇ ਇਕ ਨਿੱਜੀ ਕਾਲਜ ਦੀ ਵੈਨ ਪਾਣੀ ਦੇ ਤੇਜ਼ ਵਹਾਅ 'ਚ ਫਸ ਗਈ | ਉਸ ਸਮੇਂ ਵੈਨ 'ਚ ਕਰੀਬ 9 ਵਿਦਿਆਰਥਣਾਂ ...
ਬੱੁਲ੍ਹੋਵਾਲ 24 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)-ਬੱੁਲ੍ਹੋਵਾਲ ਤੋਂ ਹੁਸ਼ਿਆਰਪੁਰ ਮੁੱਖ ਸੜਕ ਤੇ ਬੀਤੀ ਰਾਤ ਚਲੀਆਂ ਤੇਜ ਹਵਾਵਾਂ ਨਾਲ ਸੜਕ ਕਿਨਾਰੇ ਖੜੇ੍ਹ ਦਰੱਖ਼ਤ ਡਿੱਗੇ ਹੋਏ ਸਨ | ਜਿਸ ਦੇ ਨੇੜਿਓ ਤੋਂ ਲੰਘਣ ਕਾਰਨ ਅੱਜ ਤੜਕਸਾਰ ਇਕ ਕਰੈਸ਼ਰ ਦਾ ਭਰਿਆਂ ...
ਹੁਸ਼ਿਆਰਪੁਰ 24 ਸਤੰਬਰ (ਹਰਪ੍ਰੀਤ ਕੌਰ)-ਮਿਉਂਸਪਲ ਐਕਸ਼ਨ ਕਮੇਟੀ ਦੇ ਮੁਲਾਜ਼ਮਾਂ ਦੀ ਇਕ ਮੀਟਿੰਗ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸਰਦਾਰੀ ਲਾਲ ਸ਼ਰਮਾ ਅਤੇ ਪ੍ਰਕਾਸ਼ ਚੰਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਹੋਏ ਫ਼ੈਸਲਿਆਂ ਦੀ ਜਾਣਕਾਰੀ ...
ਬੀਣੇਵਾਲ, 24 ਸਤੰਬਰ (ਬੈਜ ਚੌਧਰੀ)- ਲਗਪਗ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੁਸਲਾਧਾਰ ਮੀਂਹ ਨੇ ਤਾਪਮਾਨ 'ਚ ਭਾਰੀ ਕਮੀ ਕੀਤੀ ਹੈ, ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ...
ਦਸੂਹਾ, 24 ਸਤੰਬਰ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 42 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਣ ਸਬਾਈ ਕੀਰਤਨ ਦਰਬਾਰ 6 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ...
ਅੱਡਾ ਸਰਾਂ, 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਜਿੱਤ ਨਾਲ ਜਿਤਾਉਣ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ | ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੰੂ ਸਮਰਪਿਤ 28ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 6 ਅਕਤੂਬਰ ਦਿਨ ਸ਼ਨੀਵਾਰ ਨੂੰ ਰੌਸ਼ਨ ...
ਹੁਸ਼ਿਆਰਪੁਰ, 24 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸਿੰਘ ਲੈਂਡ ਯੂਥ ਕਲੱਬ ਪਿੰਡ ਬੱਡਲਾ ਵਲੋਂ 4 ਅਕਤੂਬਰ ਦਿਨ ਵੀਰਵਾਰ ਨੂੰ ਪਿੰਡ ਬੱਡਲਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕੀਰਤਨ ਦਰਬਾਰ ਸਬੰਧੀ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕੀਤੇ ਗਏ | ਇਸ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਮਿਊਾਸੀਪਲ ਐਕਸ਼ਨ ਕਮੇਟੀ ਦੇ ਮੁਲਾਜ਼ਮਾਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ 'ਚ ਸਰਦਾਰੀ ਲਾਲ ਸ਼ਰਮਾ ਅਤੇ ਪ੍ਰਕਾਸ਼ ਚੰਦ ਗੈਜੰਡ ਦੀ ਪ੍ਰਧਾਨਗੀ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ...
ੰਭੰਗਾਲਾ, 24 ਸਤੰਬਰ (ਸਰਵਜੀਤ ਸਿੰਘ)-ਪਿਛਲੇ 36 ਘੰਟਿਆਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਭੰਗਾਲਾ ਵਿਖੇ ਗੰਦਾ ਨਾਲਾ ਓਵਰਫ਼ਲੋ ਹੋਣ ਅਤੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਪਾਣੀ ਨਾਲੇ ਤੋਂ ਬਾਹਰ ਆ ਗਿਆ ਤੇ ਰਾਮਬਾਗ ਮੰਦਰ ਦੁਆਲੇ ਭਰ ਗਿਆ | ਦੂਸਰੇ ਪਾਸੇ ਮੇਨ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ ਵਿਖੇ ਜਨਰਲ ਸੈਕਟਰੀ ਡਾ: ਸਵਤੰਤਰ ਕੌਰ ਤੇ ਡਾ: ਰਾਜੇਸ਼ ਡੋਗਰਾ ਦੀ ਅਗਵਾਈ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਿਸ਼ੇ ਤਹਿਤ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਡਾਇਰੈਕਟਰ ...
ਤਲਵਾੜਾ, 24 ਸਤੰਬਰ (ਸੁਰੇਸ਼ ਕੁਮਾਰ)- ਤਲਵਾੜਾ ਬਲਾਕ ਦੇ ਖ਼ਸਰਾ ਨੰਬਰ 604 'ਚ ਪੈਂਦੀਆਂ ਜ਼ਮੀਨਾਂ ਦੇ ਮਾਲਕਾਂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਨ ਉਪਰੰਤ ਖ਼ਸਰਾ ਨੰਬਰ 604 ਦਾ ਜ਼ਮੀਨੀ ਰਿਕਾਰਡ ਤਿਆਰ ਕਰਨ ਦੀਆਂ ਹਦਾਇਤਾਂ 'ਤੇ ਚੱਲਦਿਆਂ ਅੱਜ ...
ਮਿਆਣੀ, 24 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੰਤ ਅਜੀਤ ਸਿੰਘ ਜੀ ਅਲਾਵਲਈਸਾ ਆਲਮਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹੀਰਾ ਸਿੰਘ ਖ਼ਾਲਸਾ ਅਲਾਵਲਈਸਾ ਦੇ 3 ਮਹੀਨੇ ਦੇ ਵਿਦੇਸ਼ੀ ਫੇਰੀ ਇੰਗਲੈਂਡ, ਕੈਨੇਡਾ, ਅਮਰੀਕਾ ਦੌਰਾਨ ਸੰਗਤ ਨੇ ਜਿੱਥੇ ਗੁਰਸ਼ਬਦ ...
ਮੁਕੇਰੀਆਂ, 24 ਸਤੰਬਰ (ਸਰਵਜੀਤ ਸਿੰਘ)-ਬੀਤੀ ਰਾਤ ਨਹਿਰ ਕਾਲੋਨੀ ਮੁਕੇਰੀਆਂ ਵਿਖੇ ਇਕ ਘਰ 'ਚੋਂ ਚੋਰਾਂ ਨੇ ਨਕਦੀ ਤੇ ਸੋਨਾ ਚੋਰੀ ਕਰ ਲਿਆ | ਪੁਲਿਸ ਨੂੰ ਦਿੱਤੀ ਰਿਪੋਰਟ 'ਚ ਨੀਰਜ ਬਾਲਾ ਨੇ ਦੱਸਿਆ ਕਿ ਉਹ ਨਹਿਰ ਕਾਲੋਨੀ ਮੁਕੇਰੀਆਂ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ...
ਕੋਟਫ਼ਤੂਹੀ, 24 ਸਤੰਬਰ (ਅਵਤਾਰ ਸਿੰਘ ਅਟਵਾਲ)-ਪਿਛਲੇ 36 ਘੰਟਿਆਂ ਤੋਂ ਲਗਾਤਾਰ ਹੋ ਰਹੀ ਪੈ ਰਹੇ ਮੀਂਹ ਕਾਰਨ ਡਰੇਨ ਬੰਦ ਹੋਣ ਨਾਲ ਸਕਰੂਲੀ, ਢਾਂਡਾ ਖ਼ੁਰਦ, ਢਾਂਡਾ ਕਲਾਂ ਤੋਂ ਠੁਆਣੇ ਦੇ ਆਸ-ਪਾਸ ਪਿੰਡਾਂ ਦਾ ਬੇ-ਹਿਸਾਬਾ ਪਾਣੀ ਪਿੰਡ ਠੁਆਣੇ 'ਚ ਆ ਗਿਆ, ਜਿਸ ਨਾਲ ਹੜ੍ਹ ...
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)- ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਦੇ ਕਲੰਕ ਨੂੰ ਮਿਟਾਉਂਦੇ ਹੋਏ ਵਿਧਾਨ ਸਭਾ ਚੋਣਾਂ 'ਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਤੀਜੇ ...
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)- ਪਿਛਲੇ ਦਿਨਾਂ ਤੋਂ ਜਾਰੀ ਬਾਰਿਸ਼ ਅੱਜ ਦੇਰ ਰਾਤ ਤੋਂ ਲੈ ਕੇ ਦਿਨ ਭਰ ਜਾਰੀ ਰਹਿਣ ਨਾਲ ਇਲਾਕੇ ਭਰ 'ਚ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਝੋਨੇ ਦੀ ਫਸਲ ਡਿੱਗਣ, ਸਬਜ਼ੀਆਂ ਤੇ ਹੋਰ ...
ਮੁਕੇਰੀਆਂ, 24 ਸਤੰਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਨਾਲਗਾ (ਡਿਸਟਿ੍ਕਟ ਲੀਗਲ ਸਰਵਿਸ ਅਥਾਰਿਟੀ ਹੁਸ਼ਿਆਰਪੁਰ) ਵਲੋਂ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕਰਵਾਇਆ ਗਿਆ | ਇਸ ਦੌਰਾਨ ਸਕੀਮ 2015 ਤਹਿਤ ਤਸਕਰੀ ਅਤੇ ਵਪਾਰਕ ...
ਹੁਸ਼ਿਆਰਪੁਰ 24 ਸਤੰਬਰ (ਹਰਪ੍ਰੀਤ ਕੌਰ)-ਮਹਾਂਬਲੀ ਮਹਾਂਵੀਰ ਸੇਵਾ ਸੰਮਤੀ ਆਰੀਆ ਨਗਰ ਰੈਡ ਰੋਡ ਵਲੋਂ ਦੁਸਹਿਰੇ ਦੇ ਸਬੰਧ 'ਚ ਸ੍ਰੀ ਹਨੂੰਮਾਨ ਦੀ ਝੰਡਾ ਯਾਤਰਾ ਪ੍ਰਧਾਨ ਕੁਲਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਕੱਢੀ ਲੱਕੀ ਨੇ ਕਿਹਾ ਕਿ ਇਸ ਝੰਡਾ ਯਾਤਰਾ ਦੇ ਨਾਲ ਹੀ ...
ਹੁਸ਼ਿਆਰਪੁਰ 24 ਸਤੰਬਰ (ਹਰਪ੍ਰੀਤ ਕੌਰ)-ਸੁਤਹਿਰੀ ਰੋਡ 'ਤੇ ਪਏ ਵੱਡੇ ਖੱਡਿਆਂ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਲੈ ਕੇ ਸ਼ਿਵ ਸੈਨਾ (ਬਾਲ ਠਾਕੁਰੇ) ਦੇ ਸ਼ਹਿਰੀ ਪ੍ਰਧਾਨ ਜਾਵੇਦ ਖਾਨ ਅਤੇ ਸੁਤਹਿਰੀ ਰੋਡ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਖਿਲਾਫ਼ ਰੋਸ ਪ੍ਰਗਟ ਕੀਤਾ | ...
ਚੱਬੇਵਾਲ, 24 ਸਤੰਬਰ (ਪੱਟੀ)-ਸ਼ੇਖ਼ ਫਰੀਦ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵਾਂ ਗੁਰਦੁਆਰਾ ਸਾਹਿਬ ਪਿੰਡ ਪੱਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਅਤੇ ...
ਹੁਸ਼ਿਆਰਪੁਰ 24 ਸਤੰਬਰ (ਹਰਪ੍ਰੀਤ ਕੌਰ)-ਡਾ. ਰਮਨ ਘਈ ਦੇ ਸੂਬਾ ਭਾਜਪਾ ਕਾਰਜਕਾਰਨੀ ਦਾ ਮੈਂਬਰ ਬਣਨ 'ਤੇ ਡੀਸੈਂਟ ਵੈਲਫ਼ੇਅਰ ਸੁਸਾਇਟੀ ਵਲੋਂ ਉਨ੍ਹਾਂ ਦੇ ਸਨਮਾਨ 'ਚ ਪ੍ਰਲਾਦ ਨਗਰ ਵਿਖੇ ਇਕ ਸਮਾਰੋਹ ਕਰਵਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਮਨੋਜ ਸ਼ਰਮਾ ਅਤੇ ਮੈਂਬਰਾਂ ...
ਹੁਸ਼ਿਆਰਪੁਰ 24 ਸਤੰਬਰ (ਹਰਪ੍ਰੀਤ ਕੌਰ)-ਗੌਰਮਿੰਟ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਉਣ ਵਾਲੀਆਂ ਸਰਪੰਚਾਂ ਦੀਆਂ ਚੋਣਾਂ ਦੌਰਾਨ ਚੋਣ ਅਮਲੇ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਪੰਚਾਂ, ਸਰਪੰਚਾਂ ਦੇ ਚੋਣ ਨਤੀਜੇ ...
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਸਥਾਨਕ ਧੋਬੀਘਾਟ ਆਦਮਵਾਲ ਮਾਰਗ 'ਤੇ ਜਗਦੰਬੇ ਕਾਲੋਨੀ 'ਚ ਬਣਾਏ ਗਏ ਧਨਵੰਤਰੀ ਭਵਨ ਦਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਕੇਂਦਰੀ ਰਾਜ ...
ਕੋਟਫ਼ਤੂਹੀ, 24 ਸਤੰਬਰ (ਅਟਵਾਲ)-ਪਿੰਡ ਅੱਛਰਵਾਲ ਵਿਖੇ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਿਅਕਤੀ ਦੇ ਘਰ ਦੀ ਨੀਂਹਾਂ ਵਿਚ ਪਾਣੀ ਭਰ ਜਾਣ ਕਾਰਨ ਉਸ ਦੇ ਤਿੰਨ ਕਮਰੇ ਡਿਗ ਪਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ...
ਸ਼ਾਮਚੁਰਾਸੀ, 24 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-3 ਦਿਨਾਂ ਤੋਂ ਬੇ-ਮੌਸਮੀ ਬਾਰਿਸ਼ ਦੀ ਲਗਪਗ ਇਕ ਦਹਾਕੇ ਬਾਅਦ ਲੱਗੀ ਝੜੀ ਨੇ ਜਿੱਥੇ ਸ਼ਾਮਚੁਰਾਸੀ ਦੇ ਇਲਾਕੇ 'ਚ ਖੇਤਾਂ ਦੀਆਂ ਵੱਟਾਂ ਪਾਰ ਕਰਕੇ ਪਾਣੀ ਹੀ ਪਾਣੀ ਦੀ ਪੁਰਾਣੀ ਝਲਕ ਦੁਹਰਾਈ ਉੱਥੇ ਇਸ ਇਲਾਕੇ ਦੇ ਕਈ ...
ਭੰਗਾਲਾ, 24 ਸਤੰਬਰ (ਸਰਵਜੀਤ ਸਿੰਘ)-ਪਿਛਲੇ 24 ਘੰਟੇ ਤੋਂ ਪਹਾੜੀ ਖੇਤਰ ਅਤੇ ਪੰਜਾਬ 'ਚ ਭਾਰੀ ਵਰਖਾ ਤੇ ਮੀਂਹ ਝੱਖੜ ਕਾਰਨ ਜਿੱਥੇ ਕਮਾਦ ਅਤੇ ਝੋਨੇ ਦੀ ਤਿਆਰ ਹੋਈ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ | ਦੂਸਰੇ ਪਾਸੇ ਖੇਤਾਂ 'ਚ ਜ਼ਿਆਦਾ ਪਾਣੀ ਖੜ੍ਹਾ ਹੋਣ ਕਰਕੇ ਕਈ ਥਾਵਾਂ 'ਤੇ ...
ਐਮਾਂ ਮਾਂਗਟ, 24 ਸਤੰਬਰ (ਭੰਮਰਾ)-ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਜ਼ੋਰਦਾਰ ਮੀਂਹ ਨਾਲ ਜਿੱਥੇ ਜਨ-ਜੀਵਨ ਨੂੰ ਪ੍ਰਭਾਵਿਤ ਹੈ, ਉੱਥੇ ਸਰਕਾਰ ਦੀਆਂ ਕਈ ਪੋਲਾਂ ਵੀ ਖੁਲ੍ਹੀਆਂ ਹਨ | ਜਿਸ ਦੀ ਮਿਸਾਲ ਪਿੰਡ ਹਿੰਮਤਪੁਰ ਦੇ ਗ਼ਰੀਬ ਲੋਕਾਂ ਨੂੰ ਸਰਕਾਰ ਵਲੋਂ ...
ਬੀਣੇਵਾਲ, 24 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੀ ਸੂਹਿਆਂ ਵਾਲੀ ਖੱਡ 'ਚ ਆਏ ਹੜ੍ਹ ਨਾਲ ਸਵਿੱਫਟ ਕਾਰ ਹੜ੍ਹ ਗਈ ਪਰ ਕਾਰ ਸਵਾਰਾਂ ਨੂੰ ਲੋਕਾਂ ਨੇ ਬਚਾਅ ਲਿਆ | ਜਾਣਕਾਰੀ ਅਨੁਸਾਰ ਪਿੰਡ ਖੁਰਾਲੀ ਦਾ ਦਲਵਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਆਪਣੀ ਪਤਨੀ ਸਮੇਤ ਨਵਜਨਮੇਂ ...
ਟਾਂਡਾ ਉੜਮੁੜ, 24 ਸਤੰਬਰ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਵਿਸ਼ਾਲ ਕੀਰਤਨ ਦਰਬਾਰ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਅਗਵਾਈ ਵਿਚ ਸੰਤ ਬਾਬਾ ਭਗਤ ਸਿੰਘ ਆਸ਼ਰਮ ...
ਕੋਟਫ਼ਤੂਹੀ, 24 ਸਤੰਬਰ (ਅਟਵਾਲ)-ਪਿੰਡ ਪਾਲਦੀ ਦੇ ਸੰਤ ਅਤਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾੳਾੂਡ 'ਚ ਸੈਸ਼ਨ 2018-19 ਸਕੂਲ ਸਿੱਖਿਆ ਵਿਭਾਗ ਦੀਆਂ ਇੰਟਰ ਜ਼ੋਨਲ ਖੇਡਾਂ ਅੰਡਰ-14, ਅੰਡਰ-17 ਅਤੇ ਅੰਡਰ-19 ਸਾਲ ਲੜਕੀਆਂ ਅਤੇ ਅੰਡਰ-17 ਸਾਲ ਲੜਕੇ ਕਨਵੀਨਰ ...
ਦਸੂਹਾ, 24 ਸਤੰਬਰ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਗੇਮਜ਼ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚੋਂ 9 ਤਗਮੇ 2 ਰਜਤ ਅਤੇ 8 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸ੍ਰੀ ...
ਹਰਿਆਣਾ, 24 ਸਤੰਬਰ (ਹਰਮੇਲ ਸਿੰਘ ਖੱਖ)-ਬੱਕਰੀ ਦਾ ਬੱਚਾ ਚੋਰੀ ਕਰਕੇ ਭੱਜ ਰਹੇ ਦੋ ਕਥਿਤ ਦੋਸ਼ੀਆਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਪ੍ਰਾਪਤ ਜਾਣਕਾਰੀ ਮੁਤਾਬਿਕ ਹਰਿਆਣਾ ਦੇ ਵਾਸੀ ਮੁਸਤਾਕ ਅਲੀ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ...
ਬੀਣੇਵਾਲ, 24 ਸਤੰਬਰ (ਬੈਜ ਚੌਧਰੀ)-ਬੇਸ਼ੱਕ ਲੋਕਲ ਬਾਡੀ ਦੀਆਂ ਚੋਣਾਂ 'ਚ ਆਮ ਤੌਰ 'ਤੇ ਸੱਤਾਧਾਰੀ ਦੀ ਜਿੱਤ ਹੁੰਦੀ ਹੈ, ਪਰ ਜੇਕਰ ਗੜ੍ਹਸ਼ੰਕਰ ਹਲਕੇ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਵੱਲ ਨੇੜੇ ਤੋਂ ਝਾਤ ਮਾਰੀਏ ਤਾਂ ਲੱਗਦਾ ਹੈ ਕਿ 'ਆਪ' ਤੇ ...
ਤਲਵਾੜਾ, 24 ਸਤੰਬਰ (ਮਹਿਤਾ)- ਭਾਜਪਾ ਨੇਤਾ ਸ੍ਰੀ ਨਰਿੰਦਰ ਕਸ਼ਯਪ ਸਾਬਕਾ ਸਰਪੰਚ ਰਕੜੀ (ਦਾਤਾਰਪੁਰ) ਅਤੇ ਡਾ. ਰਾਕੇਸ਼ ਕਸ਼ਯਪ ਗੋਰਖੀ (ਕੈਨੇਡਾ) ਦੀ ਮਾਤਾ ਸ੍ਰੀਮਤੀ ਰੁਕਮਣੀ ਦੇਵੀ ਕਸ਼ਯਪ (91) ਧਰਮਪਤਨੀ ਸਵ. ਮੇਲਾ ਰਾਮ ਕਸ਼ਯਪ (ਸਾਬਕਾ ਸਰਪੰਚ ਰੱਕੜੀ, ਦਾਤਾਰਪੁਰ) ਦਾ 13 ...
ਮਾਹਿਲਪੁਰ, 24 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਬਲਾਕ ਮਾਹਿਲਪੁਰ 'ਚ ਪੈਂਦੇ ਇਕ ਪਿੰਡ ਦੀ ਨਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲੇ 82 ਸਾਲਾ ਬਜ਼ੁਰਗ ਵਿਰੱੁਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਮਾਹਿਲਪੁਰ ਦੇ ਮੁਖੀ ...
ਗੜ੍ਹਦੀਵਾਲਾ, 24 ਸਤੰਬਰ (ਚੱਗਰ/ਗੋਂਦਪੁਰ) ਗੁਰਦੁਆਰਾ ਰਾਮਪੁਰ ਖੇੜਾ ਵਿਖੇ ਸਾਲਾਨਾ ਅੱਸੂ ਦਾ ਸਮਾਗਮ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਤਿ੍ਲੋਚਨ ...
ਬੱੁਲ੍ਹੋਵਾਲ 24 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)-ਬੀਤੀ ਸਾਰੀ ਰਾਤ ਪਏ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨਾਲ ਜਿੱਥੇ ਦਰੱਖਤਾਂ, ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਲੋਕਾਂ ਦੇ ਘਰਾਂ ਦੀਆਂ ਛੱਤਾ ਦਾ ਨੁਕਸਾਨ ਅਤੇ ਘਰਾਂ ਦੀਆਂ ਚਾਰਦੀਵਾਰੀਆਂ ਵੀ ਡਿੱਗਣ ਦਾ ...
ਕੋਟਫਤੂਹੀ, 24 ਸਤੰਬਰ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਭਾਮ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਤਰੀ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX