ਤਾਜਾ ਖ਼ਬਰਾਂ


ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  14 minutes ago
ਕੋਲਕਾਤਾ, 16 ਅਕਤੂਬਰ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਹਰੀਪਾਲ ਇਲਾਕੇ 'ਚ ਅੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਹਰੀਪਾਲ ਦੇ...
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  30 minutes ago
ਭੋਪਾਲ, 16 ਅਕਤੂਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਕਾਂਗਰਸ ਨੇਤਾ ਜਯੋਤੀਰਾਦਿਤਿਯ ਸਿੰਧੀਆ ਅਤੇ ਕਮਲ ਨਾਥ ਵੀ ਹਾਜ਼ਰ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  40 minutes ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸੋਮਵਾਰ ਦੇਰ ਰਾਤ ਸੀ. ਆਰ. ਪੀ. ਐੱਫ. ਦੇ ਇੱਕ ਕੈਂਪ 'ਤੇ ਗ੍ਰੇਨੇਡ ਹਮਲਾ ਕਰਨ ਮਗਰੋਂ ਗੋਲੀਬਾਰੀ ਕੀਤੀ, ਜਿਸ 'ਚ ਦੋ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ...
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  56 minutes ago
ਨਵੀਂ ਦਿੱਲੀ, 16 ਅਕਤੂਬਰ- ਕੇਂਦਰੀ ਮੰਤਰੀ ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਆਉਣ ਵਾਲੀ 18 ਅਕਤੂਬਰ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਨੇ ਕੱਲ੍ਹ ਪੱਤਰਕਾਰ ਪ੍ਰਿਯਾ ਰਮਾਨੀ ਵਿਰੁੱਧ ਇਹ ਕੇਸ ਦਾਇਰ...
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  about 1 hour ago
ਚੰਡੀਗੜ੍ਹ, 16 ਅਕਤੂਬਰ- ਹੱਤਿਆ ਦੇ ਦੋ ਮਾਮਲਿਆਂ 'ਚ ਦੋਸ਼ੀ ਕਰਾਰੇ ਗਏ ਰਾਮਪਾਲ ਦੀ ਸਜ਼ਾ ਦਾ ਐਲਾਨ ਅੱਜ ਕੀਤਾ ਜਾਵੇਗਾ। ਬੀਤੀ 11 ਅਕਤੂਬਰ ਨੂੰ ਹਿਸਾਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਾਮਪਾਲ ਸਮੇਤ ਹੋਰ ਕਈ ਦੋਸ਼ੀਆਂ ਨੂੰ ਦੋਸ਼ੀ ਕਰਾਰਿਆ ਸੀ। ਅੱਜ ਹੋਣ...
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  45 minutes ago
ਲਖਨਊ, 16 ਅਕਤੂਬਰ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ 'ਚ ਅੱਜ ਰੇਲਵੇ ਫਾਟਕ ਨੂੰ ਪਾਰ ਕਰਦੇ ਸਮੇਂ ਪੰਜ ਵਿਅਕਤੀ ਟਰੇਨ ਦੀ ਲਪੇਟ 'ਚ ਆ ਗਏ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ...
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  about 2 hours ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ 'ਚ 13 ਸਾਲ ਬਾਅਦ ਹੋ ਰਹੀਆਂ ਸਥਾਨਕ ਸ਼ਹਿਰੀ ਨਿਗਮ ਚੋਣਾਂ ਦੇ ਚੌਥੇ ਤੇ ਆਖ਼ਰੀ ਪੜਾਅ ਤਹਿਤ ਵੋਟਿੰਗ ਜਾਰੀ ਹੈ। ਸੁਰੱਖਿਆ ਦੇ ਮੱਦੇਨਜ਼ਰ ਦੱਖਣੀ ਤੇ ਮੱਧ ਕਸ਼ਮੀਰ 'ਚ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ...
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  about 2 hours ago
ਲਖਨਊ, 16 ਅਕਤੂਬਰ - ਉਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਅਪਰਾਧੀ ਬੇਖੌਖ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਰਿਪੋਰਟਾਂ ਮੁਤਾਬਿਕ ਪਿਛਲੇ ਪੰਜ ਦਿਨਾਂ ਦੇ ਅੰਦਰ ਤਿੰਨ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਦੀ ਹੱਤਿਆ ਹੋ ਚੁੱਕੀ ਹੈ। ਇਨ੍ਹਾਂ ਨੇਤਾਵਾਂ 'ਚ ਜੁਗ੍ਰਾਮ ਮਹਿੰਦੀ...
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  about 3 hours ago
ਨਿਊਯਾਰਕ, 16 ਅਕਤੂਬਰ - ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਏਲਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 65 ਸਾਲ ਦੇ ਸਨ ਤੇ ਕੈਂਸਰ ਤੋਂ ਪੀੜਤ ਸਨ। 70 ਦੇ ਦਹਾਕੇ 'ਚ ਉਨ੍ਹਾਂ ਨੇ ਬਿਲ ਗੇਟਸ ਨਾਲ ਮਿਲ ਕੇ ਮਾਈਕ੍ਰੋਸਾਫਟ ਦੀ ਨੀਂਹ ਰੱਖੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਦਾ ਕਹਿਣਾ...
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਝਾਰਖੰਡ 'ਚ ਦਿੱਲੀ-ਗਯਾ-ਹਾਵੜਾ ਰੇਲ ਸੈਕਸ਼ਨ 'ਤੇ ਰੇਲ ਆਵਾਜਾਈ ਉਸ ਵੇਲੇ ਠੱਪ ਹੋ ਗਈ, ਜਦੋਂ ਮਾਓਵਾਦੀਆਂ ਨੇ ਰੇਲ ਟਰੈਕ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ। ਇਹ ਵਾਰਦਾਤ ਚੌਧਰੀ ਬੰਦ ਰੇਲਵੇ ਸਟੇਸ਼ਨ ਤੇ ਚੇਂਗਰੂ ਹਾਲਟ ਗਿਰੀਧੀਹ ਵਿਚਕਾਰ ਲੰਘੀ ਰਾਤ ਨੂੰ ਵਾਪਰੀ। ਰੇਲਵੇ...
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 3 hours ago
ਦੇਹਰਾਦੂਨ, 16 ਅਕਤੂਬਰ - ਉੱਤਰਾਖੰਡ 'ਚ ਅੱਜ 4:06 ਮਿੰਟ 'ਤੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਇਹ ਭੁਚਾਲ ਦੇ ਝਟਕੇ ਉੱਤਰਾਖੰਡ ਦੇ ਜ਼ਿਲ੍ਹੇ ਉਤਰਕਾਸ਼ੀ 'ਚ ਮਹਿਸੂਸ ਕੀਤੇ ਗਏ। ਭੁਚਾਲ ਦੇ ਝਟਕਿਆਂ ਦੀ ਤੀਬਰਤਾ 3.2 ਮਾਪੀ...
ਅੱਜ ਦਾ ਵਿਚਾਰ
. . .  about 4 hours ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  1 day ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  1 day ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  1 day ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  1 day ago
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  1 day ago
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  1 day ago
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  1 day ago
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  1 day ago
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  1 day ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  1 day ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  1 day ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  1 day ago
ਪੰਜਾਬ ਦੇ ਸਟੇਟ ਐਵਾਰਡ ਪ੍ਰਾਪਤ 40 ਅਧਿਆਪਕਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਇਨਾਮੀ ਰਾਸ਼ੀ
. . .  1 day ago
ਸਕੂਲੀ ਬੱਸ ਪਲਟਣ ਕਾਰਨ ਇੱਕ ਦੀ ਮੌਤ
. . .  1 day ago
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਬਰਖ਼ਾਸਤਗੀ ਮਾਮਲੇ 'ਚ ਹਾਈਕੋਰਟ ਵੱਲੋਂ ਰੋਕ
. . .  1 day ago
2032 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਹੋਵੇਗੀ ਮੁਲਾਕਾਤ
. . .  1 day ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਉੜੀਸਾ 'ਚ ਨਿਰਮਾਣ ਅਧੀਨ ਪੁਲ ਦੇ ਢਹਿ ਢੇਰੀ ਹੋਣ ਕਾਰਨ 14 ਮਜ਼ਦੂਰ ਜ਼ਖਮੀ
. . .  1 day ago
ਐੱਨ. ਆਈ. ਏ. ਵਲੋਂ ਖ਼ੁਲਾਸਾ, ਹਾਫ਼ਿਜ਼ ਸਈਦ ਦੇ ਪੈਸੇ ਨਾਲ ਹਰਿਆਣਾ 'ਚ ਬਣੀ ਮਸਜਿਦ
. . .  1 day ago
ਸਤੰਬਰ 'ਚ 5.13 ਫ਼ੀਸਦੀ 'ਤੇ ਪਹੁੰਚੀ ਮੁਦਰਾਸਫੀਤੀ ਦਰ
. . .  1 day ago
ਉਤਰਾਖੰਡ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
. . .  about 1 hour ago
ਕੈਪਟਨ ਵੱਲੋਂ ਗੁਰੂ ਨਗਰੀ 'ਚ 5 ਪੁਲਾਂ ਤੇ ਖੇਡ ਅਕੈਡਮੀ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ
. . .  about 1 hour ago
ਪਟਿਆਲਾ : ਭੁੱਖ ਹੜਤਾਲ 'ਤੇ ਬੈਠੀ ਅਧਿਆਪਕਾਂ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖਲ
. . .  about 1 hour ago
ਭਾਰਤੀ ਖੇਤਰ 'ਚ ਦਾਖ਼ਲ ਹੋਏ ਫੌਜੀ ਚੀਨੀ
. . .  about 1 hour ago
ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਲਾਏ ਪੱਕੇ ਮੋਰਚੇ ਨੂੰ ਸਮਰਥਨ ਦੇਣ ਪਹੁੰਚੇ ਸੁਰਜੀਤ ਸਿੰਘ ਰੱਖੜਾ
. . .  about 1 hour ago
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
. . .  about 1 hour ago
ਭਾਰਤੀ ਕਿਸਾਨ ਯੂਨੀਅਨ ਵਲੋਂ 21 ਅਕਤੂਬਰ ਨੂੰ ਅਧਿਆਪਕਾਂ ਦੀ ਹੋਣ ਵਾਲੀ ਰੈਲੀ 'ਚ ਪੂਰਨ ਸਾਥ ਦੇਣ ਦਾ ਐਲਾਨ
. . .  8 minutes ago
ਫਲਾਈਓਵਰਾਂ ਅਤੇ ਸਪੋਰਟਸ ਅਕੈਡਮੀ ਦਾ ਉਦਘਾਟਨ ਕਰਨ ਲਈ ਅੰਮ੍ਰਿਤਸਰ ਪਹੁੰਚੇ ਕੈਪਟਨ
. . .  17 minutes ago
ਕੱਲ੍ਹ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਪੰਜਾਬ ਦੇ ਸਿਹਤ ਕੇਂਦਰ
. . .  27 minutes ago
ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
. . .  39 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

ਜਗਰਾਓਂ

ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਣੀ

ਜਗਰਾਉਂ/ਸਿੱਧਵਾਂ ਬੇਟ, 24 ਸਤੰਬਰ (ਜੋਗਿੰਦਰ ਸਿੰਘ, ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ | ਇਸ ਮੀਂਹ ਨਾਲ ਖੇਤਾਂ 'ਚ ਪਾਣੀ ਭਰ ਜਾਣ ਕਾਰਨ, ਜਿਥੇ ਸਾਉਣੀ ਦੀਆਂ ਫ਼ਸਲਾਂ ਦਾ ਭਾਰੀ ਨੁੁਕਸਾਨ ਹੋਣ ਦੀ ਖ਼ਬਰ ਹੈ, ਉਥੇ ਦਰਿਆਈ ਏਰੀਏ 'ਚ ਫ਼ਸਲਾਂ ਦੇ ਨਾਲ-ਨਾਲ ਜਾਨੀ ਨੁਕਸਾਨ ਦਾ ਵੀ ਖ਼ਤਰਾ ਬਣ ਗਿਆ ਹੈ ਤੇ ਪ੍ਰਸ਼ਾਸਨ ਵਲੋਂ ਦਰਿਆ ਦੇ ਅੰਦਰਲੇ ਪਾਸੇ ਤੇ ਕੰਢੇ 'ਤੇ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਅਲਰਟ ਕਰ ਦਿੱਤਾ ਗਿਆ ਹੈ | ਇਸ ਸਮੇਂ ਭਾਵੇਂ ਸਤਲੁਜ ਦਰਿਆ 'ਚ 30 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਪਰ ਰਾਤ ਸਮੇਂ ਰੋਪੜ ਥਰਮਲ ਪਲਾਂਟ ਤੋਂ ਸਤਲੁਜ ਦਰਿਆ 'ਚ 1 ਲੱਖ ਕਿਊਸਿਕ ਪਾਣੀ ਛੱਡੇ ਜਾਣ ਦੀ ਆਈ ਖ਼ਬਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਇਕਦਮ ਭਾਜੜ ਪਾ ਦਿੱਤੀ ਹੈ ਤੇ ਪੁਲਿਸ ਵੱਲੋਂ ਇਹ ਖ਼ਬਰ ਆਉਂਣ ਤੋਂ ਬਾਅਦ ਬੇਟ ਇਲਾਕੇ ਦੇ ਦਰਿਆ ਕੰਢੇ ਵਸੇ ਪਿੰਡ ਕੋਟਉਮਰਾ, ਗੋਰਸੀਆਂ ਖਾਨ, ਮੁਹੰਮਦ, ਕੁਲਗਹਿਣਾ, ਅੱਕੂਵਾਲ, ਹੁਜਰਾ, ਖੁਰਸੈਦਪੁਰਾ, ਕੰਨੀਆਂ ਬਾਘੀਆਂ, ਸ਼ੇਰੇਵਾਲ, ਪਰਜੀਆਂ 'ਚ ਗੁਰੂ ਘਰਾਂ ਤੋਂ ਅਨਾਊਸਮੈਂਟ ਕਰਵਾ ਕੇ ਲੋਕਾਂ ਨੂੰ ਆਪਣਾ ਕੀਮਤੀ ਸਮਾਨ ਲੈ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਆਖਿਆ ਗਿਆ | ਅੱਜ 'ਅਜੀਤ' ਟੀਮ ਵੱਲੋਂ ਬੇਟ ਇਲਾਕੇ ਦੇ ਕੀਤੇ ਦੌਰੇ ਦੌਰਾਨ ਦੇਖਿਆ ਕਿ ਜਿਥੇ ਦਰਿਆ ਦੇ ਅੰਦਰਲੇ ਪਾਸੇ ਤੇ ਬਾਹਰਲੇ ਪਾਸੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ, ਉਥੇ ਲੋਕਾਂ 'ਚ ਵੀ ਦਹਿਸ਼ਤ ਵਾਲਾ ਮਹੌਲ ਹੈ ਤੇ ਲੋਕ ਕਰੀਬ ਤਿੰਨ ਦਹਾਕੇ ਪਹਿਲਾਂ 1988 'ਚ ਸਤੰਬਰ ਮਹੀਨੇ 'ਚ ਇਨ੍ਹਾਂ ਤਾਰੀਕਾਂ ਨੂੰ ਹੀ ਆਏ ਹੜ੍ਹਾਂ ਨਾਲ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ ਨੂੰ ਵੀ ਯਾਦ ਕਰ ਰਹੇ ਹਨ | ਭਾਵੇਂ ਡਰੇਨਜ਼ ਵਿਭਾਗ ਵੱਲੋਂ ਰੋਪੜ ਤੋਂ ਛੱਡੇ ਜਾਣ ਵਾਲੇ 1 ਲੱਖ ਕਿਊਸਿਕ ਪਾਣੀ ਦੇ ਦਰਿਆ 'ਚੋਂ ਬਿਨ੍ਹਾਂ ਕਿਸੇ ਨੁਕਸਾਨ ਤੋਂ ਲੰਘ ਜਾਣ ਬਾਰੇ ਆਖਿਆ ਜਾ ਰਿਹਾ, ਪਰ ਦੂਸਰੇ ਪਾਸੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ 50 ਹਜ਼ਾਰ ਕਿਊਸਿਕ ਪਾਣੀ ਨੂੰ ਖ਼ਤਰੇ ਦੇ ਨਿਸ਼ਾਨ ਵਾਲਾ ਮੰਨਿਆ ਜਾ ਰਿਹਾ | ਮੌਕੇ 'ਤੇ ਆ ਕੇ ਬੰਨ੍ਹ ਦੀਆਂ ਖਾਮੀਆਂ ਲੱਭਣ ਤੁਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਅੱਜ ਮਾਲਵੇ ਤੇ ਦੁਆਬੇ ਨੂੰ ਜੋੜਨ ਵਾਲੇ ਸਤਲੁਜ ਦਰਿਆ ਦੇ ਪੁਲ ਦੇ ਜਲੰਧਰ ਵਾਲੇ ਪਾਸੇ ਇਕ ਰਿੰਗ ਗਾਰਡ ਹੀ ਨਾ ਬਣਾਉਂਣ 'ਤੇ ਵੀ ਪੈ ਗਈ ਹੈ, ਜਿਸ ਕਾਰਨ ਵੱਧ ਪਾਣੀ ਆਉਂਣ 'ਤੇ ਪਾਰਲੇ ਪਾਸੇ ਵੱਡਾ ਨੁਕਸਾਨ ਹੋ ਸਕਦਾ ਤੇ ਇਸ ਦੀ ਸਭ ਤੋਂ ਵੱਧ ਮਾਰ ਲੁਧਿਆਣਾ ਜ਼ਿਲ੍ਹੇ ਦੇ ਪਾਰਲੇ ਪਾਸੇ ਵਸੇ ਪੰਜ ਪਿੰਡਾਂ ਮੱਧੇਪੁਰ, ਪਰਜੀਆਂ ਕਲਾਂ, ਕੰਨੀਆਂ ਖੁਰਦ, ਬਾਘੀਆਂ ਖੁਰਦ, ਹਿਆਇਤੇਆਲ ਨੂੰ ਪੈ ਸਕਦੀ ਹੈ | ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਨੇ ਬੇਟ ਏਰੀਏ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਪੁਲ ਦੇ ਚਾਰੇ ਪਾਸੇ ਰਿੰਗ ਗਾਰਡ ਬਣਨੇ ਸਨ, ਪਰ ਜਲੰਧਰ ਵਾਲੇ ਪਾਸੇ ਠੇਕਦਾਰ ਵੱਲੋਂ ਰਿੰਗ ਗਾਰਡ ਹੀ ਨਹੀਂ ਬਣਾਇਆ ਗਿਆ | ਇਸ ਮੌਕੇ ਲੋਕਾਂ ਵੱਲੋਂ ਰੇਤ ਮਾਫ਼ੀਏ ਵੱਲੋਂ ਵੀ ਪੁਲ ਨੂੰ ਖੋਰਾ ਲਗਾਉਂਣ ਦੀ ਗੱਲ ਆਖੀ ਗਈ | ਮੌਕੇ 'ਤੇ ਪੁੱਜੇ ਤਹਿਸੀਲਦਾਰ ਗੁਰਮੀਤ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਦਰਿਆ ਕੰਢੇ ਵਸੇ ਕਈ ਕੱਚੇ ਘਰਾਂ ਦੀਆਂ ਮੀਂਹ ਨਾਲ ਛੱਤਾਂ ਡਿੱਗਣ ਦੀ ਵੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਸਬੰਧਤ ਪਿੰਡਾਂ 'ਚ ਤਰਪਾਲਾ ਭੇਜ ਦਿੱਤੀਆਂ ਗਈਆਂ ਤਾਂ ਕਿ ਲੋਕ ਆਪਣੀਆਂ ਛੱਤਾਂ 'ਤੇ ਪਾ ਕੇ ਮੀਂਹ ਦੇ ਪਾਣੀ ਤੋਂ ਬਚਾ ਕਰ ਸਕਣ | ਇਸ ਮੌਕੇ ਪਿੰਡ ਕੋਟਉਮਰਾ ਦੇ ਸਾਬਕਾ ਸਰਪੰਚ ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਬੇਟ ਇਲਾਕੇ 'ਚ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਤੇ ਪਹਿਲਾਂ ਹੀ ਆਰਥਿਕ ਮੰਦਵਾੜੇ ਦਾ ਸ਼ਿਕਾਰ ਕਿਸਾਨਾਂ ਨੂੰ ਇਕ ਹੋਰ ਵੱਡੀ ਮਾਰ ਪੈ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਬੇਟ ਇਲਾਕੇ ਦੇ ਲੋਕਾਂ ਲਈ ਰਾਹਤ ਮੰਗੀ ਹੈ ਤੇ ਜਾਨੀ ਨੁਕਸਾਨ ਤੋਂ ਬਚਾਓ ਲਈ ਤੁਰੰਤ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ |
ਸਬਜ਼ੀਆਂ ਤੇ ਹਰੇ ਚਾਰੇ ਦਾ ਸਭ ਤੋਂ ਵੱਧ ਨੁਕਸਾਨ
ਜਗਰਾਉਂ, (ਜੋਗਿੰਦਰ ਸਿੰਘ)-ਖੇਤੀਬਾੜੀ ਵਿਭਾਗ ਅਨੁਸਾਰ ਬੇਟ ਇਲਾਕੇ ਨੂੰ ਛੱਡ ਕੇ ਲੁਧਿਆਣੇ ਜ਼ਿਲ੍ਹੇ ਦੇ ਬਾਕੀ ਏਰੀਏ 'ਚ ਭਾਵੇਂ ਅਜੇ ਝੋਨੇ ਦੀ ਫ਼ਸਲ ਦਾ ਬਹੁਤਾ ਨੁਕਸਾਨ ਨਾ ਹੋਣ ਬਾਰੇ ਆਖਿਆ ਗਿਆ ਹੈ | ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਝੋਨੇ ਦੀ ਫ਼ਸਲ ਵੀ ਪਾਣੀ 'ਚ ਡੁੱਬੀ ਹੋਈ ਹੈ, ਪਰ ਪਾਣੀ ਚੱਲਦਾ ਹੋਣ ਕਰਕੇ ਅਜੇ ਨੁਕਸਾਨ ਨਹੀਂ ਹੋਇਆ | ਉਨ੍ਹਾਂ ਦੂਸਰੇ ਪਾਸੇ ਸਬਜ਼ੀਆਂ ਤੇ ਹਰੇ ਚਾਰੇ ਦਾ ਜ਼ਰੂਰ ਵੱਡਾ ਨੁਕਸਾਨ ਹੋਣਾ ਮੰਨਿਆ ਤੇ ਇਹ ਵੀ ਆਖਿਆ ਕਿ ਜਿਹੜੀ ਝੋਨੇ ਦੀ ਫ਼ਸਲ ਡਿੱਗ ਪਈ ਹੈ, ਉਸ ਦਾ ਵੀ ਨੁਕਸਾਨ ਹੈ | ਇਥੇ ਜਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ 2 ਲੱਖ 58 ਹਜ਼ਾਰ ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਹੇਠ ਹੈ, ਜਦੋਂਕਿ 1350 ਹੈਕਟੇਅਰ ਮੱਕੀ, 70 ਹੈਕਟੇਅਰ ਨਰਮਾ-ਕਪਾਹ, 210 ਹੈਕਟੇਅਰ ਮੰੂਗੀ, 1150 ਹੈਕਟੇਅਰ ਸਬਜ਼ੀਆਂ ਤੇ 19800 ਹੈਕਟੇਅਰ ਰਕਬਾ ਹਰੇ ਚਾਰੇ ਹੇਠ ਹੈ |
ਲਗਾਤਾਰ ਬਾਰਿਸ਼ ਹੋਣ ਕਾਰਨ ਦਰਿਆ ਸਤਲੁਜ ਲਾਗਲੇ ਪਿੰਡਾਂ 'ਚ ਕੱਚੇ ਮਕਾਨ ਡਿੱਗਣੇ ਸ਼ੁਰੂ
ਸਿੱਧਵਾਂ ਬੇਟ, (ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਤਿੰਨ ਦਿਨਾਂ ਤੋਂ ਪੂਰੇ ਬੇਟ ਇਲਾਕੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਨੇ ਜਿੱਥੇ ਦਰਿਆ ਸਤਲੁਜ ਵਿਚ ਹੜ੍ਹਾਂ ਵਰਗੀ ਸਥਿੱਤੀ ਬਣਾ ਦਿੱਤੀ ਹੈ ਉੱਥੇ ਦਰਿਆ ਕੰਢੇ 'ਤੇ ਸਥਿੱਤ ਕਈ ਪਿੰਡਾਂ ਵਿਚ ਕੱਚੇ ਘਰ ਡਿੱਗਣੇ ਸ਼ੁਰੂ ਹੋ ਗਏ ਹਨ ਅਤੇ ਕਈ ਘਰਾਂ ਨੂੰ ਤਰੇੜਾਂ ਪੈਣ ਕਾਰਨ ਲੋਕਾਂ ਨੂੰ ਮਜਬੂਰਨ ਆਪਣੇ ਘਰ ਖਾਲੀ ਕਰਨੇ ਪੈ ਰਹੇ ਹਨ | ਅੱਜ ਸਵੇਰੇ ਲਾਗਲੇ ਪਿੰਡ ਸ਼ੇਰੇਵਾਲ ਦੇ ਗਰੀਬ ਕਿਸਾਨ ਭਜਨ ਸਿੰਘ ਪੁੱਤਰ ਬਲਬੀਰ ਸਿੰਘ ਦੇ ਘਰ ਦੀ ਬਾਲਿਆਂ ਵਾਲੀ ਛੱਤ ਹੇਠਾਂ ਡਿੱਗ ਪਈ | ਖੁਸ਼ਕਿਸਮਤ ਨਾਲ ਪਰਿਵਾਰਿਕ ਮੈਂਬਰ ਕਮਰੇ ਤੋਂ ਬਾਹਰ ਸਨ ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਪਰ ਕਿਸਾਨ ਦਾ ਇਕ ਮੋਟਰਸਾਈਕਲ ਨੁਕਸਾਨਿਆ ਗਿਆ ਅਤੇ ਘਰ ਦਾ ਸਾਰਾ ਘਰੇਲੂ ਸਮਾਨ ਮਲਬੇ ਹੇਠਾਂ ਦੱਬਿਆ ਗਿਆ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਪ੍ਰੇਮ ਸਿੰਘ ਨੇ ਦੱਸਿਆ ਕਿ ਕਈ ਪਿਡਾਂ ਦੇ ਕੱਚੇ ਘਰ ਕਿਸੇ ਵੀ ਸਮੇਂ ਡਿੱਗ ਸਕਦੇ ਹਨ | ਸਿਰਫ਼ ਸਾਡੇ ਪਿੰਡ ਵਿਚ ਹੀ ਗਰੀਬ ਪਰਿਵਾਰਾਂ ਗੁਰਦੀਪ ਸਿੰਘ ਪੁੱਤਰ ਲਾਭ ਸਿੰਘ, ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰਾਂ ਨੂੰ ਤਰੇੜਾਂ ਆ ਗਈਆਂ ਹਨ | ਉਨ੍ਹਾਂ ਦੱਸਿਆ ਕਿ ਅਸੀਂ ਇਸ ਸੰਬੰਧੀ ਐਸ.ਡੀ.ਐਮ. ਜਗਰਾਉਂ ਨੂੰ ਫੋਨ ਕਰਕੇ ਉਕਤ ਪਰਿਵਾਰਾਂ ਨੂੰ ਤਰਪਾਲਾਂ ਆਦਿ ਦੇਣ ਦੀ ਅਪੀਲ ਕੀਤੀ | ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨ ਕੇ ਤੁਰੰਤ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੇ ਤਰਪਾਲਾ ਪਹੁੰਚਾਉਣ ਦੇ ਹੁਕਮ ਦਿੱਤੇ | ਜੋ ਸਾਨੂੰ ਹੁਣ ਤਰਪਾਲਾਂ ਦੇਣ ਲਈ ਆ ਰਹੇ ਸਨ | ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਨੇ ਦਰਿਆ ਸਤਲੁਜ ਤੋਂ ਪਾਰਲੇ ਪਿੰਡ ਮੱਧੇਪੁਰਾ, ਪਰਜੀਆਂ ਆਦਿ ਦਾ ਵੀ ਦੌਰਾ ਕੀਤਾ | ਜਿੱਥੇ ਕਈ ਲੋਕਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਸਾਡੇ ਕਈ ਘਰਾਂ ਦੀਆਂ ਛੱਤਾਂ ਡਿੱਗਣ ਵਾਲੀਆਂ ਹਨ | ਇਸ ਲਈ ਸਾਨੂੰ ਤਰਪਾਲਾਂ ਦਿੱਤੀਆਂ ਜਾਣ ਪਰ ਇਸ ਮੌਕੇ ਸਿਰਫ਼ ਇਕ ਪਰਿਵਾਰ ਨੂੰ ਤਰਪਾਲ ਦਿੱਤੀ ਗਈ ਅਤੇ ਦੂਜੇ ਪਰਿਵਾਰਾਂ ਨੂੰ ਬਹੁਤ ਜਲਦੀ ਤਰਪਾਲ ਭੇਜਣ ਦੀ ਗੱਲ ਕਹੀ ਗਈ | ਇਸ ਮੌਕੇ ਕਈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਪੜਤਾਲ ਕਰਕੇ ਜੋ ਲੋਕ ਕੱਚੇ ਘਰਾਂ ਵਿਚ ਰਹਿ ਰਹੇ ਹਨ ਉਨ੍ਹਾਂ ਨੂੰ ਤਰਪਾਲਾਂ ਪਹੁੰਚਾਈਆਂ ਜਾਣ |
ਪਿੰਡ ਸੋਹੀਆਂ ਵਿਖੇ ਭਾਰੀ ਮੀਂਹ ਨਾਲ ਪਿਸੌਰਾ ਸਿੰਘ ਦੇ ਘਰ ਵੜਿਆ ਪਾਣੀ ਤੇ ਗੁਆਂਢੀ ਦਾ ਡਿੱਗਿਆ ਪਸ਼ੂਆਂ ਵਾਲਾ ਘਰ
ਚੌਾਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸੋਹੀਆਂ ਵਿਖੇ ਪਿਸੌਰਾ ਸਿੰਘ ਸੋਹੀਆਂ ਦਾ ਘਰ ਮੀਂਹ ਦੇ ਪਾਣੀ ਨਾਲ ਭਰ ਗਿਆ ਤੇ ਗੁਆਂਢੀ ਹਰਪ੍ਰੀਤ ਸਿੰਘ ਦਾ ਪਸ਼ੂ ਵਾਲਾ ਘਰ ਡਿੱਗ ਪਿਆ | ਇਸ ਮੌਕੇ ਪਿਸੌਰਾ ਸਿੰਘ ਨੇ ਦੱਸਿਆ ਕਿ ਸਾਡੀ ਕੰਧ ਨਾਲ ਜਾਂਦੀ ਨਾਲੀ ਦੇ ਪਾਣੀ ਦਾ ਅੱਗੇ ਨਿਕਾਸ ਨਹੀਂ ਹੁੰਦਾ ਕਿਉਂਕਿ ਅਗਲੇ ਘਰ ਵਾਲਿਆਂ ਨੇ ਪਾਣੀ ਨੂੰ ਲੰਘਾਉਣ ਲਈ ਪੁਲੀ ਛੋਟੀ ਪਾਈ ਹੋਈ ਹੈ ਤੇ ਨਾਲੀ ਦਾ ਪਾਣੀ ਅੱਗੇ ਘੱਟ ਜਾਂਦਾ ਹੈ ਤੇ ਮੀਂਹ ਪੈਣ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਨਾਲੀ ਟੁੱਟ ਗਈ ਤੇ ਕੰਧ ਵਿਚ ਪਾੜ ਪੈ ਗਿਆ ਤੇ ਸਾਰੇ ਦਾ ਸਾਰਾ ਪਾਣੀ ਸਾਡੇ ਘਰ ਆ ਗਿਆ | ਉਨ੍ਹਾਂ ਦੱਸਿਆ ਕਿ ਮੇਰੇ ਕੋਲ ਕੋਈ ਜ਼ਮੀਨ ਨਹੀਂ ਹੈ ਤੇ ਮੈਂ ਆਪਣੇ ਘਰ ਵਿਚ ਪਸ਼ੂਆਂ ਲਈ ਚਾਰਾ ਬੀਜਦਾ ਹਾਂ ਤੇ ਮੇਰਾ ਪਸ਼ੂਆਂ ਵਾਲਾ ਚਾਰਾ ਸਾਰਾ ਪਾਣੀ ਵਿਚ ਡੁੱਬ ਗਿਆ | ਜਿਸ ਕਾਰਨ ਮੇਰਾ ਕਾਫ਼ੀ ਨੁਕਸਾਨ ਹੋ ਗਿਆ ਤੇ ਇਸ ਨਾਲ ਗੁਆਂਢੀ ਹਰਪ੍ਰੀਤ ਸਿੰਘ ਦਾ ਪਸ਼ੂਆਂ ਵਾਲਾ ਘਰ ਢਿੱਗਣ ਨਾਲ ਉਸ ਦੇ ਪਸ਼ੂਆਂ ਦੇ ਸੱਟਾਂ ਵੀ ਲੱਗੀਆਂ | ਮੈਂ ਨਾਲੀ ਦੇ ਪਾਣੀ ਲਈ ਪੰਚਾਇਤ ਅਤੇ ਸੈਕਟਰੀ ਨੂੰ ਬਹੁਤ ਵਾਰ ਦਰਖਸਤਾਂ ਦੇ ਚੁੱਕਾ ਹਾਂ ਤੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ | ਇਸ ਮੌਕੇ ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ |

ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਦੀ ਚਿਤਾਵਨੀ, ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ

ਜਗਰਾਉਂ, 24 ਸਤੰਬਰ (ਅਜੀਤ ਸਿੰਘ ਅਖਾੜਾ)- ਬੀਤੇ ਕੱਲ੍ਹ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ 'ਚ ਹੋਰ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਹੈ | ਇਸ ਲਈ ਜਗਰਾਉਂ ਸਬ ਡਿਵੀਜ਼ਨ ਦੇ ਫਲੱਡ ਕੰਟਰੋਲ ਲਈ ਜਿਹੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ...

ਪੂਰੀ ਖ਼ਬਰ »

ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਘਾਟ ਕਾਰਨ ਗੁੱਗਾ ਮਾੜੀ ਦੇ ਅਸਥਾਨਾਂ 'ਚ ਪਾਣੀ ਵੜਿਆ, ਸ਼ਰਧਾਲੂਆਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ

ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ 2 ਮਹੀਨੇ ਪਹਿਲਾਂ ਕਿਸਾਨਾਂ ਦੀ ਭਾਰੀ ਬਰਸਾਤ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ | ਹੁਣ ਪਿਛਲੇ 2-3 ਦਿਨਾਂ ਤੋਂ ਪੈ ਰਹੀ ਬਰਸਾਤ ਜਿਸ ਬਾਰੇ ਮੌਸਮ ਵਿਭਾਗ ਨੇ ...

ਪੂਰੀ ਖ਼ਬਰ »

ਕਾਂਗਰਸ ਕਾਨਫਰੰਸ ਸਫ਼ਲ ਬਣਾਉਣ 'ਤੇ ਭੈਣੀ ਵਲੋਂ ਧੰਨਵਾਦ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ 'ਚ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਉੱਪਰ ਅੱਜ ਕਾਂਗਰਸ ਪਾਰਟੀ ਦੀ ਕਾਨਫਰੰਸ ਸਮੇਂ ਪਾਰਟੀ ਸਮਰੱਥਕਾਂ, ਵੋਟਰਾਂ ਵਲੋਂ ਮੀਂਹ ਦੀ ਝੜੀ 'ਚ ਵੀ ਕਾਫ਼ਲੇ ਬਣਾ ਕੇ ਆਉਣ ਨਾਲ ਕਾਨਫਰੰਸ ਦੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਥਾਣੇਦਾਰ ਿਖ਼ਲਾਫ਼ ਮੁਕੱਦਮਾ ਦਰਜ ਕਰਾਉਣ ਲਈ ਐਕਸ਼ਨ ਕਮੇਟੀ ਦਾ ਗਠਨ

ਜਗਰਾਉਂ, 24 ਸਤੰਬਰ (ਜੋਗਿੰਦਰ ਸਿੰਘ)-ਜਨਤਕ ਜਥੇਬੰਦੀਆਂ ਵਲੋਂ ਤਹਿ ਪ੍ਰੋਗਰਾਮ ਅਨੁਸਾਰ ਕਮੇਟੀ ਪਾਰਕ ਵਿਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿਚ ਲਏ ਸਾਂਝੇ ਫੈਸਲੇ ਮੁਤਾਬਕ ਇਕਬਾਲ ...

ਪੂਰੀ ਖ਼ਬਰ »

ਭਦਰਕਾਲੀ ਮੰਦਰ ਅੰਦਰ ਬਰਸਾਤੀ ਪਾਣੀ ਦਾਖ਼ਲ ਹੋਇਆ

ਜਗਰਾਉਂ, 24 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਨਗਰ ਕੌਾਸਲ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਦੇ ਪ੍ਰਚੀਨ ਅਤੇ ਪ੍ਰਸਿਧ ਭਦਰਕਾਲੀ ਮੰਦਰ ਅੰਦਰ ਬਰਸਾਤੀ ਪਾਣੀ ਦਾਖ਼ਲ ਹੋ ਗਿਆ | ਇਸ ਨਾਲ ਸ਼ਰਧਾਲੂਆਂ ਨੂੰ ਮੰਦਰ ਅੰਦਰ ਪੂਜਾ ਕਰਨ 'ਚ ਦਿੱਕਤ ਆ ਰਹੀ ਹੈ | ਮੰਦਰ ...

ਪੂਰੀ ਖ਼ਬਰ »

ਜੰਡਾਲੀ ਵਲੋਂ ਵੋਟਰਾਂ ਦਾ ਧੰਨਵਾਦ

ਪਾਇਲ/ਮਲੌਦ 24 ਸਤੰਬਰ (ਨਿਜ਼ਾਮਪੁਰ/ਚਾਪੜਾ) - ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰਾਮਗੜ੍ਹ ਸਰਦਾਰਾਂ ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਯਾਦਵਿੰਦਰ ਸਿੰਘ ਜੰਡਾਲੀ ਨੇ ਕਾਂਗਰਸ ਪਾਰਟੀ ਦੇ ਮਿਹਨਤੀ ਆਗੂਆਂ, ਵਰਕਰਾਂ ਤੇ ਸੂਝਵਾਨ ਵੋਟਰਾਂ ਦੀ ਬਦੌਲਤ ਮਿਲੀ ਵੱਡੀ ਜਿੱਤ ...

ਪੂਰੀ ਖ਼ਬਰ »

ਨਵੀਂ ਚੁਣੀ ਬਲਾਕ ਸੰਮਤੀ ਮੈਂਬਰ ਬੀਬੀ ਮਨਜੀਤ ਕੌਰ ਚੌਾਕੀਮਾਨ ਦਾ ਸਨਮਾਨ

ਚੌਾਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਜ਼ੋਨ ਚੌਾਕੀਮਾਨ ਤੋਂ ਨਵੀਂ ਚੁਣੀ ਮੈਂਬਰ ਬਲਾਕ ਸੰਮਤੀ ਬੀਬੀ ਮਨਜੀਤ ਕੌਰ ਪਤਨੀ ਯੂਥ ਆਗੂ ਹਰਜਾਪ ਸਿੰਘ ਚੌਾਕੀਮਾਨ ਦਾ ਪਿੰਡ ਸੇਖੂਪੁਰਾ ਵਿਖੇ ਪੁੱਜਣ 'ਤੇ ਕਾਂਗਰਸੀ ਵਰਕਰਾਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ...

ਪੂਰੀ ਖ਼ਬਰ »

ਡਾਂਗੋਂ 'ਚ ਅੱੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਪੱੱਖੋਵਾਲ/ਸਰਾਭਾ, 24 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਲਾਗਲੇ ਪਿੰਡ ਡਾਂਗੋਂ 'ਚ ਧਾਰਮਿਕ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਡਾਂਗੋਂ ਵਲੋਂ ਬਾਬਾ ਸਰਬਜੋਤ ਸਿੰਘ ਜੀ ਦੀ ਅਗਵਾਈ 'ਚ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਦੇ ਜਲ ਪ੍ਰਵਾਹ ਦਿਵਸ ਨੂੰ ...

ਪੂਰੀ ਖ਼ਬਰ »

ਸ਼ਰਧਾ ਦਾ ਪ੍ਰਤੀਕ ਚੌਾਕੀਆਂ ਦੇ ਨਾਲ ਅੱਜ ਜਾਂਗਪੁਰ ਮੇਲਾ ਸ਼ੁਰੂ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਾਂਝੀਵਾਲਤਾ ਦਾ ਪ੍ਰਤੀਕ ਪਿੰਡ ਜਾਂਗਪੁਰ (ਲੁਧਿ:) ਦਰਬਾਰ ਬੀਬੀ ਕੁਸ਼ੱਲਿਆ, ਦਰਗਾਹ ਬਾਬਾ ਬੂੜੇ ਸਾਹ ਸਾਲਾਨਾ ਮੇਲਾ ਅੱਜ ਧਾਰਮਿਕ ਰਸਮਾਂ ਉਪਰੰਤ ਪੂਰੇ ਜਾਹੋ-ਜਲਾਅ ਨਾਲ ਸ਼ੁਰੂ ਹੋ ਗਿਆ | ਜਾਂਗਪੁਰ ਮੇਲੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੇਤੂ ਮੈਂਬਰਾਂ ਨੂੰ ਪ੍ਰਸ਼ਾਸਨ ਵਲੋਂ ਪ੍ਰਮਾਣ ਪੱਤਰ ਜਾਰੀ

ਜਗਰਾਉਂ, 24 ਸਤੰਬਰ (ਗੁਰਦੀਪ ਸਿੰਘ ਮਲਕ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜੇਤੂ ਉਮੀਦਵਾਰਾਂ ਨੂੰ ਵਿਭਾਗ ਵਲੋਂ ਪ੍ਰਮਾਣ ਪੱਤਰ ਜਾਰੀ ਕਰ ਦਿੱਤੇ ਗਏ | ਇਸ ਸਬੰਧੀ ਵਿਧਾਨ ਸਭਾ ਹਲਕਾ ਜਗਰਾਉਂ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਮਾਣੂੰਕੇ ...

ਪੂਰੀ ਖ਼ਬਰ »

ਇਲਾਕੇ ਦੇ ਵਿਕਾਸ ਲਈ ਰਹਾਂਗਾ ਯਤਨਸੀਲ-ਲੱਖਾ

ਹਠੂਰ, 24 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਨਵ-ਨਿਯੁਕਤ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ ਨੇ ਵਿਸ਼ੇਸ਼ ਤੌਰ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਉਮੀਦਾਂ ...

ਪੂਰੀ ਖ਼ਬਰ »

ਸੰਮਤੀ ਮੈਂਬਰ ਕੁਲਦੀਪ ਸਿੰਘ ਰਾਊਵਾਲ ਦੀ ਅਗਵਾਈ ਹੇਠ ਕਾਫ਼ਲਾ ਕਾਂਗਰਸ ਦੀ ਛਪਾਰ ਕਾਨਫ਼ਰੰਸ 'ਚ ਪੁੱਜਾ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਮੇਜਰ ਸਿੰਘ ਭੈਣੀ ਦੀ ਪ੍ਰੇਰਨਾ ਨਾਲ ਪੰਚਾਇਤ ਸੰਮਤੀ ਜ਼ੋਨ ਰਾਊਵਾਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਭੰਦੋਲ, ਸਾਬਕਾ ਸਰਪੰਚ ਗੁਰਬਖਸ਼ ਸਿੰਘ ਰਾਊਵਾਲ, ...

ਪੂਰੀ ਖ਼ਬਰ »

ਗੁੱਗਾ ਚੌਦੇਂ ਦੇ ਮੇਲੇ 'ਤੇ ਮਾੜੀ ਰਾਏਕੋਟ ਵਿਖੇ ਸ਼ਰਧਾਲੂਆਂ ਮਿੱਟੀ ਕੱਢੀ, ਮੱਥਾ ਟੇਕਿਆ

ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁੱਗਾ ਮਾੜੀ ਰਾਏਕੋਟ ਦੇ ਅਸਥਾਨਾਂ 'ਤੇ ਗੁੱਗਾ ਚੌਦੇਂ ਦੇ ਮੇਲੇ ਦੀਆਂ ਚੌਕੀਆਂ ਭਰੀਆਂ, ਮਿੱਟੀ ਕੱਢੀ ਅਤੇ ਸ਼ਰਧਾਲੂਆਂ ਵਲੋਂ ਗੁੱਗੇ ਦੀ ਸਮਾਧ 'ਤੇ ਮੱਥਾ ਟੇਕਿਆ ਗਿਆ | ਇਸ ਮੌਕੇ ਪ੍ਰਧਾਨ ਨਰਿੰਦਰ ਡਾਵਰ, ਚੇਅਰਮੈਨ ...

ਪੂਰੀ ਖ਼ਬਰ »

ਆਜ਼ਾਦੀ ਤੋਂ ਬਾਅਦ ਪਿੰਡ ਮਲਕ 'ਚ ਪਹਿਲੀ ਵਾਰ ਜਿੱਤੀ ਕਾਂਗਰਸ

ਜਗਰਾਉਂ, 24 ਸਤੰਬਰ (ਗੁਰਦੀਪ ਸਿੰਘ ਮਲਕ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੌਰਾਨ ਇਸ ਵਾਰ ਕਈ ਇਤਿਹਾਸਿਕ ਨਤੀਜੇ ਸਾਹਮਣੇ ਆਏ ਹਨ | ਜਿਨ੍ਹਾਂ 'ਚ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਮਲਕ 'ਚ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਜਿੱਤ ਪ੍ਰਾਪਤ ...

ਪੂਰੀ ਖ਼ਬਰ »

ਕੈਨੇਡਾ ਤੋਂ ਵਤਨ ਪਰਤੇ ਢਾਡੀ ਗੋਬਿੰਦਰ ਸਿੰਘ ਜੈਪੁਰਾ ਦਾ ਗੁਰਦੁਆਰਾ ਕੋਟਾਂ ਵਿਖੇ ਸਨਮਾਨ

ਬੀਜਾ, 24 ਸਤੰਬਰ (ਰਣਧੀਰ ਸਿੰਘ ਧੀਰਾ)-ਲਗਾਤਾਰ ਛੇ ਮਹੀਨੇ ਕੈਨੇਡਾ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਵਤਨ ਪਰਤੇ ਅੰਤਰਰਾਸ਼ਟਰੀ ਢਾਡੀ ਅਤੇ ਸਿੱਖ ਵਿਦਵਾਨ ਭਾਈ ਗੋਵਿੰਦਰ ਸਿੰਘ ਜੈਪੁਰਾ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ...

ਪੂਰੀ ਖ਼ਬਰ »

ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ, ਰਵਿੰਦਰ ਸਿੰਘ ਬਿੰਦਰਾ, ਨਿਰਮਲ ਸਿੰਘ ਧਾਲੀਵਾਲ

ਅਹਿਮਦਗੜ੍ਹ/ਡੇਹਲੋਂ/ਕੁੱਪ ਕਲਾਂ, ਮੁੱਲਾਂਪੁਰ, 24 ਸਤੰਬਰ-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਜੋ ਅੱਜ ਕਾਨਫ਼ਰੰਸਾਂ ਦੇ ਅਖਾੜੇ ਵਜੋਂ ਜਾਣਿਆਂ ਜਾਂਦਾ ਹੈ, ਭਾਰੀ ਮੀਂਹ ਨੇ ਜਿੱਥੇ ਪਹਿਲਾਂ ਹੀ ਦੋ ਦਿਨ ਮੇਲੇ ਦਾ ਸਾਰਾ ਮਾਹੌਲ ਤਹਿਸ ਨਹਿਸ਼ ਕਰਕੇ ਰੱਖ ਦਿੱਤਾ ਸੀ ਉਸ ਦੇ ...

ਪੂਰੀ ਖ਼ਬਰ »

ਹਲਕਾ ਸਮਰਾਲਾ 'ਚੋਂ ਅਕਾਲੀ ਉਮੀਦਵਾਰਾਂ ਨੂੰ 6 ਸੀਟਾਂ ਜ਼ਿਲੇ੍ਹ 'ਚੋਂ ਵੱਡੀ ਜਿੱਤ-ਉਮੈਦਪੁਰ

ਸਮਰਾਲਾ, 24 ਸਤੰਬਰ (ਸੁਰਜੀਤ) - ਹਲਕਾ ਸਮਰਾਲਾ ਦੀਆਂ 15 ਸੰਮਤੀ ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਵਲੋਂ 6 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਹਲਕਾ ਇੰਚਾਰਜ ਜਥੇਦਾਰ ਸੰਤਾ ਸਿੰਘ ਉਮੈਦਪੁਰ ਤੇ ਸਾਬਕਾ ਵਿਧਾਇਕ ਜਗਜੀਵਨ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਪੁੜੈਣ ਜ਼ੋਨ ਰਿੱਕੀ ਦੀ 4841 ਵੋਟਾਂ ਨਾਲ ਜਿੱਤ ਨਵੇਂ ਅਧਿਆਇ ਦਾ ਪੰਨਾ ਬਣੀ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਅੰਦਰ ਜ਼ਿਲ੍ਹਾ ਪ੍ਰੀਸ਼ਦ ਪੁੜੈਣ ਜ਼ੋਨ ਤੋਂ ਕਾਂਗਰਸ ਦੇ ਯੁਵਾ ਆਗੂ ਰਮਨਦੀਪ ਸਿੰਘ ਰਿੱਕੀ ਚੌਹਾਨ ਵਲੋਂ ਆਪਣੇ ਮੁੱਖ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨਾਲੋਂ 4841 ਵੋਟਾਂ ...

ਪੂਰੀ ਖ਼ਬਰ »

ਗਣਪਤੀ ਗਣੇਸ਼ ਉਤਸਵ ਮਨਾਇਆ

ਜਗਰਾਉਂ, 24 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਬਾਬਾ ਰੱਬ ਜੀ ਦੀ ਸਮਾਧ 'ਤੇ ਗਣਪੱਤੀ ਗਣੇਸ਼ ਉਤਸਵ ਮਨਾਇਆ ਗਿਆ | ਪਿਛਲੇ ਗਿਆਰਾਂ ਦਿਨਾਂ ਤੋਂ ਚਲ ਰਿਹਾ ਇਹ ਸਮਾਗਮ ਸ੍ਰੀ ਗਣੇਸ਼ ਜੀ ਦੀ ਮੂਰਤੀ ਜਲ ਪ੍ਰਵਾਹ ਕਰਕੇ ਸਮਾਪਤ ਹੋਇਆ | 13 ਸਤੰਬਰ ਨੂੰ ਬਾਬਾ ਰੱਬ ਜੀ ਦੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਾਸਿਕ ਮੀਟਿੰਗ

ਕੁਹਾੜਾ, 24 ਸਤੰਬਰ (ਤੇਲੂ ਰਾਮ ਕੁਹਾੜਾ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਾਸਿਕ ਮੀਟਿੰਗ ਪ੍ਰਧਾਨ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ¢ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜ: ਸਕੱਤਰ ਜਗਦੀਸ਼ ਨੀਲੋਂ ਨੂੰ ਦੋ ...

ਪੂਰੀ ਖ਼ਬਰ »

ਦੀਪਕ ਬਾਂਸਲ ਭਾਜਪਾ ਮੰਡਲ ਰਾਏਕੋਟ ਦੇ ਪ੍ਰਧਾਨ ਚੁਣੇ

ਰਾਏਕੋਟ, 24 ਸਤੰਬਰ (ਸੁਸ਼ੀਲ)-ਭਾਰਤੀ ਜਨਤਾ ਪਾਰਟੀ ਦੇ ਰਾਏਕੋਟ ਮੰਡਲ ਦੀ ਇਕ ਮੀਟਿੰਗ ਸਥਾਨਕ ਆਤਮ ਜੈਨ ਭਵਨ ਵਿਖੇ ਹੋਈ ਸਾਬਕਾ ਮੰਡਲ ਪ੍ਰਧਾਨ ਕਪਿਲ ਗਰਗ ਦੀ ਅਗਵਾਈ 'ਚ ਹੋਈ | ਮੀਟਿੰਗ ਵਿਚ ਭਾਜਪਾ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਗੌਰਵ ਖੁੱਲਰ, ਜਨ. ਸਕੱਤਰ ਪ੍ਰਦੀਪ ...

ਪੂਰੀ ਖ਼ਬਰ »

ਕਾਮਾਗਾਟਾਮਾਰੂ ਕਮੇਟੀ ਨੇ ਦਿੱਤਾ ਸੱਦਾ ਕਿ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਤੋਂ ਦੇਸ਼ ਭਗਤ ਵਿਰਸੇ ਨੂੰ ਬਚਾਇਆ ਜਾਵੇ

ਇਆਲੀ/ਥਰੀਕੇ, 24 ਸਤੰਬਰ (ਰਾਜ ਜੋਸ਼ੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਤੀਜਾ ਆਮ ਇਜਲਾਸ ਹੋਇਆ | ਜਿਸ ਦੀ ਪ੍ਰਧਾਨਗੀ ਸਰਵ ਸ਼੍ਰੀ ਜਸਦੇਵ ਸਿੰਘ ਲਲਤੋਂ, ਰਘਵੀਰ ਸਿੰਘ ਬੈਨੀਪਾਲ, ਉਜਾਗਰ ਸਿੰਘ ਬੱਦੋਵਾਲ, ਬਾਲ ਕਿ੍ਸ਼ਨ, ਗੁਰਨਾਮ ਸਿੰਘ ਸਿੱਧੂ, ...

ਪੂਰੀ ਖ਼ਬਰ »

ਮਕਸੂਦੜਾ ਦੀ ਸੰਗਤ ਵਲੋਂ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ

ਰਾੜਾ ਸਾਹਿਬ, 24 ਸਤੰਬਰ (ਸਰਬਜੀਤ ਸਿੰਘ ਬੋਪਾਰਾਏ) - ਸਿੱਖ ਪੰਥ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਪਿੰਡ ਮਕਸੂਦੜਾ 'ਚ ਸਮਾਗਮ ਕਰਵਾਉਣ ਲਈ ਮੁਲਾਕਾਤ ਕੀਤੀ ਗਈ | ਇਸ ਸਮੇਂ ਜਿੱਥੇ ਸੰਗਤ ਵਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ | ਉੱਥੇ ਭਾਈ ...

ਪੂਰੀ ਖ਼ਬਰ »

ਚੁਣੇ ਹੋਏ ਉਮੀਦਵਾਰਾਂ ਦਾ ਸਨਮਾਨ
ਵੋਟਰਾਂ ਨੇ ਵਿਕਾਸ ਕਾਰਜਾਂ ਤੋਂ ਖ਼ੁਸ਼ ਹੁੰਦਿਆਂ ਜਿੱਤ ਦਾ ਇਤਿਹਾਸ ਸਿਰਜਿਆ-ਢਿੱਲੋਂ

ਸਮਰਾਲਾ, 24 ਸਤੰਬਰ (ਬਲਜੀਤ ਸਿੰਘ ਬਘੌਰ)- ਸਮਰਾਲਾ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਵਿਚ ਉਤਾਰੇ ਉਮੀਦਵਾਰ ਜਤਿੰਦਰ ਸਿੰਘ ਜੋਗਾ ਬਲਾਲਾ, ਕਰਮ ਸਿੰਘ ਉਟਾਲਾਂ ਤੇ ਬਲਜੀਤ ਕੌਰ ਅਤੇ ਸੰਮਤੀ ਜ਼ੋਨ ਦੇ 15 ਹਲਕਿਆਂ ਵਿਚੋਂ 9 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ...

ਪੂਰੀ ਖ਼ਬਰ »

ਵੋਟਰਾਂ ਨੇ ਵਿਕਾਸ ਕਾਰਜਾਂ ਤੋਂ ਖ਼ੁਸ਼ ਹੁੰਦਿਆਂ ਜਿੱਤ ਦਾ ਇਤਿਹਾਸ ਸਿਰਜਿਆ-ਢਿੱਲੋਂ

ਸਮਰਾਲਾ, 24 ਸਤੰਬਰ (ਬਲਜੀਤ ਸਿੰਘ ਬਘੌਰ)- ਸਮਰਾਲਾ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਵਿਚ ਉਤਾਰੇ ਉਮੀਦਵਾਰ ਜਤਿੰਦਰ ਸਿੰਘ ਜੋਗਾ ਬਲਾਲਾ, ਕਰਮ ਸਿੰਘ ਉਟਾਲਾਂ ਤੇ ਬਲਜੀਤ ਕੌਰ ਅਤੇ ਸੰਮਤੀ ਜ਼ੋਨ ਦੇ 15 ਹਲਕਿਆਂ ਵਿਚੋਂ 9 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ...

ਪੂਰੀ ਖ਼ਬਰ »

ਵਿਧਾਇਕ ਲੱਖਾ ਵਲੋਂ ਮਲੌਦ ਜ਼ੋਨ ਤੋਂ ਜੇਤੂ ਉਮੀਦਵਾਰਾਂ ਦਾ ਸਨਮਾਨ

ਪਾਇਲ, 24 ਸਤੰਬਰ (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)-ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਮਲੌਦ ਜ਼ੋਨ ਤੋਂ ਜੇਤੂ ਉਮੀਦਵਾਰ ਨਾਨਕਪੁਰ ਜਗੇੜਾ ਜ਼ੋਨ ...

ਪੂਰੀ ਖ਼ਬਰ »

ਨਾਈਟਿੰਗੇਲ ਕਾਲਜ ਨਾਰੰਗਵਾਲ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ ਰਿਹਾ

ਜੋਧਾਂ, 24 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਐੱਡ ਸਮੈਸਟਰ ਪਹਿਲਾ ਦਾ ਨਤੀਜਾ ਨਾਈਟਿੰਗੇਲ ਕਾਲਜ ਆਫ਼ ਐਜੂਕੇਸ਼ਨ ਨਾਰੰਗਵਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਨਾਈਟਿੰਗੇਲ ਕਾਲਜ ਦੇ ਡਾਇਰੈਕਟਰ ਡਾ ਸਰਬਜੀਤ ਸਿੰਘ ਨੇ ਦੱਸਿਆਂ ...

ਪੂਰੀ ਖ਼ਬਰ »

ਸਕੂਲ ਲਈ ਇਨਵਰਟਰ ਤੇ ਪ੍ਰੋਜੈਕਟਰ ਦਿੱਤਾ ਦਾਨ

ਸਮਰਾਲਾ, 24 ਸਤੰਬਰ (ਸੁਰਜੀਤ) - ਪ੍ਰਵਾਸੀ ਭਾਰਤੀ ਕੈਨੇਡਾ ਵਾਸੀ ਰਣਜੀਤ ਸਿੰਘ ਪਨੇਸਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ੍ਹ ਵਿਚ ਪੜ੍ਹਦੇ ਬੱਚਿਆਂ ਦੀ ਸਹੂਲਤ ਲਈ ਸਕੂਲ ਨੂੰ ਇਨਵਰਟਰ ਅਤੇ ਸਮਾਰਟ ਕਲਾਸ ਰੂਮ ਬਣਾਉਣ ਲਈ ਪ੍ਰੋਜੈਕਟਰ ...

ਪੂਰੀ ਖ਼ਬਰ »

ਮਾਈ ਭਾਗੋ ਸਕੂਲ ਰਾਮਗੜ੍ਹ 'ਚ ਐਨ. ਐੱਸ. ਐੱਸ. ਦਿਨ ਮਨਾਇਆ

ਕੁਹਾੜਾ, 24 ਸਤੰਬਰ (ਤੇਲੂ ਰਾਮ ਕੁਹਾੜਾ) - ਪੰਜਾਬ ਯੁਵਕ ਸੇਵਾਵਾਂ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਈ ਭਾਗੋ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਵਿਚ ਐਨ. ਐੱਸ. ਐੱਸ ਦਿਨ ਮਨਾਇਆ ਗਿਆ¢ ਇਸ ਸਮੇਂ ਵਿਦਿਆਰਥਣਾਂ ਵਿਚ ਸਵੱਸ਼ਥਾ ਹੀ ਸੇਵਾ ਹੈ ਵਿਸ਼ੇ ...

ਪੂਰੀ ਖ਼ਬਰ »

ਰਾੜਾ ਸਾਹਿਬ ਸਕੂਲ 'ਚ ਏ. ਟੀ. ਐੱਲ ਵਿਸ਼ੇ 'ਤੇ ਵਰਕਸ਼ਾਪ

ਰਾੜਾ ਸਾਹਿਬ, 24 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)- ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਏ. ਟੀ. ਐੱਲ ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੇ ਸੰਚਾਲਕ ਵਿਵੇਕ ਕੌਸ਼ਲ ਸਨ | ਇਸ ਵਰਕਸ਼ਾਪ ਵਿਚ ਏ. ਟੀ. ਐੱਲ ਦੀਆਂ ...

ਪੂਰੀ ਖ਼ਬਰ »

ਦਿਖਾਵੇ ਤੋਂ ਬਿਨਾਂ ਸੇਵਾ ਤੇ ਭਗਤੀ ਹੋਵੇ-ਬਾਬਾ ਬਲਜੀਤ ਸਿੰਘ ਨਾਨਕਸਰ

ਜਗਰਾਉਂ, 24 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਬਾਲ ਬ੍ਰਹਮਚਾਰੀ ਸੰਤ ਬਾਬਾ ਮੁਕੰਦ ਸਿੰਘ ਦੀ 43ਵੀਂ ਬਰਸੀ ਨਮਿੱਤ ਤਿੰਨ ਰੋਜ਼ਾ ਸਮਾਗਮ ਗੁਰਦੁਆਰਾ ਬਾਬਾ ਮੁਕੰਦ ਜੀ ਮੁਕੰਦਪੁਰੀ ਅਗਵਾੜ ਲੋਪੋ ਜਗਰਾਉਂ ਵਿਖੇ ਸ਼ੁਰੂ ਕੀਤੇ ਗਏ | ਇਹ ਸਮਾਗਮ ਬਾਬਾ ਬਲਜੀਤ ਸਿੰਘ ...

ਪੂਰੀ ਖ਼ਬਰ »

ਕਾਂਗਰਸ ਦੇ ਬਲਾਕ ਪ੍ਰਧਾਨ ਛੀਨਾ ਦੀ ਅਗਵਾਈ ਹੇਠ ਛਪਾਰ ਰੈਲੀ ਲਈ ਜਥਾ ਰਵਾਨਾ

ਸਿੱਧਵਾਂ ਬੇਟ, 24 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਕਾਂਗਰਸ ਪਾਰਟੀ ਵਲੋਂ ਮਾਲਵੇ ਦੇ ਇਤਿਹਾਸਿਕ ਪਿੰਡ ਛਪਾਰ ਵਿਖੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਿਲ ਹੋਣ ਲੈਣ ਲਈ ਕਾਂਗਰਸੀ ਵਰਕਰਾਂ ਦਾ ਇਕ ਵੱਡਾ ...

ਪੂਰੀ ਖ਼ਬਰ »

ਰੇੜਕਾ ਖ਼ਤਮ ਹੋਣ ਦੇ ਬਾਵਜੂਦ ਨਹੀਂ ਬਣ ਰਹੀ ਰਾਏਕੋਟ ਰੋਡ

ਜਗਰਾਉਂ, 24 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਾਸਲ ਜਗਰਾਉਂ ਅਤੇ ਲੋਕ ਨਿਰਮਾਣ ਵਿਭਾਗ ਦਾ ਆਪਸੀ ਰੇੜਕਾ ਖ਼ਤਮ ਹੋਣ ਦੇ ਬਾਵਜੂਦ ਅਜੇ ਤੱਕ ਸਾਇੰਸ ਕਾਲਜ ਨੇੜੇ ਰਾਏਕੋਟ ਰੋਡ ਦੇ ਹਿੱਸੇ ਦੀ ਮੁਰੰਮਤ ਨਹੀਂ ਹੋ ਸਕੀ | ਭਾਵੇਂ ਕਿ ਸੱਤਾਧਾਰੀ ਧਿਰ ਇਸ 'ਤੇ ...

ਪੂਰੀ ਖ਼ਬਰ »

ਸੀ ਟੀ ਯੂਨੀਵਰਸਿਟੀ ਵਿਖੇ ਪਤਵੰਤਿਆਂ ਨੇ ਭਾਰਤ ਦੇ ਵਿਭਾਜਨ 'ਤੇ ਕੀਤੀ ਚਰਚਾ

ਚੌਾਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੀ ਟੀ ਯੂਨੀਵਰਸਿਟੀ ਵਿਖੇ ਸਕੂਲ ਆਫ਼ ਹਿਓਮੈਨਿਟਿਸ ਐਾਡ ਫਿਜ਼ੀਕਲ ਐਜੂਕੇਸ਼ਨ ਵਿਭਾਗ ਵਲੋਂ ਭਾਰਤ ਦੇ ਵਿਭਾਜਨ 'ਤੇ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਬਰਕਲੇ ਦੀ 1947 ਪਾਰਟੀਸ਼ਨ ਆਰਚਿਵ ਸੰਸਥਾ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਭੈਣੀ ਦੀ ਅਗਵਾਈ ਹੇਠ ਕਾਂਗਰਸ ਦੀ ਮੇਲਾ ਛਪਾਰ ਕਾਨਫ਼ਰੰਸ 'ਚ ਲਾਮਿਸਾਲ ਇਕੱਠ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣ ਨਤੀਜਿਆਂ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦਾ ਜਾਮਨ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਭੈਣੀ ਵਲੋਂ ਚੋਣ ਨਤੀਜਿਆਂ ਦੇ ਨਾਲ ਹੀ ਹਲਕਾ ...

ਪੂਰੀ ਖ਼ਬਰ »

ਮੇਲਾ ਛਪਾਰ ਦੀ ਸਿਆਸੀ ਕਾਨਫ਼ਰੰਸ ਲਈ ਰਾਏਕੋਟ ਹਲਕੇ ਤੋਂ ਤਲਵੰਡੀ/ਅਟਵਾਲ ਦੀ ਅਗਵਾਈ ਹੇਠ ਕਾਫ਼ਲਾ ਗਿਆ

ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਮੇਲਾ ਛਪਾਰ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਲਈ ਰਾਏਕੋਟ ਹਲਕੇ ਤੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਇੰਦਰਇਕਬਾਲ ਸਿੰਘ ਅਟਵਾਲ ਹਲਕਾ ਇੰਚਾਰਜ ਰਾਏਕੋਟ ਦੀ ਅਗਵਾਈ ਹੇਠ ਕਾਫ਼ਲਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX