ਤਾਜਾ ਖ਼ਬਰਾਂ


ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  13 minutes ago
ਸ਼ੁਤਰਾਣਾ, 21 ਮਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਵਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਹਜੂਰ ਸਿੰਘ (72) ਦੇ ਲੜਕੇ ਗੁਰਮੀਤ ਸਿੰਘ ਨੇ...
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  23 minutes ago
ਕੋਲਕਾਤਾ, 21 ਮਈ- ਪੱਛਮੀ ਬੰਗਾਲ ਦੇ ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰਬਰ 200 'ਤੇ 19 ਮਈ ਨੂੰ ਹੋਈ ਵੋਟਿੰਗ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਹੁਣ ਇਸ ਬੂਥ 'ਤੇ 22 ਮਈ ਭਾਵ ਕਿ ਕੱਲ੍ਹ ਨੂੰ ਮੁੜ ਮਤਦਾਨ ਕਰਾਉਣ ਦਾ...
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  34 minutes ago
ਨਵੀਂ ਦਿੱਲੀ, 21 ਮਈ- ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਦੇ ਵਿਰੁੱਧ ਹਲਫ਼ਨਾਮਾ...
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  47 minutes ago
ਨਵੀਂ ਦਿੱਲੀ, 21 ਮਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਕਿਰਗਿਸਤਾਨ ਰਵਾਨਾ ਹੋ ਗਏ। ਉਹ ਰਾਜਧਾਨੀ ਬਿਸ਼ਕੇਕ ਵਿਖੇ 21 ਅਤੇ 22 ਮਈ ਨੂੰ ਹੋਣ ਜਾ ਰਹੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ...
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 1 hour ago
ਨਵੀਂ ਦਿੱਲੀ, 21 ਮਈ - ਵੀ.ਵੀ. ਪੈਟ ਪਰਚੀਆਂ ਦੇ ਮਿਲਾਨ ਨੂੰ ਲੈ ਕੇ ਕਾਂਗਰਸ, ਬਸਪਾ ਸਮੇਤ 21 ਵਿਰੋਧੀ ਪਾਰਟੀਆਂ ਅੱਜ ਚੋਣ ਕਮਿਸ਼ਨ ਨੂੰ...
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਮਈ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਰਾਬਰਟ ਵਾਡਰਾ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ...
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 1 hour ago
ਨਵੀਂ ਦਿੱਲੀ, 21 - ਜੋਕੋ ਵਿਡੋਡੋ ਚੋਣ ਜਿੱਤ ਕੇ ਦੂਸਰੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣ ਗਏ ਹਨ। ਇਸ ਦੀ ਪੁਸ਼ਟੀ ਚੋਣ ਕਮਿਸ਼ਨ ਨੇ ਕੀਤੀ...
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  about 2 hours ago
ਰਾਏਪੁਰ, 21 ਮਈ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਹੋਏ ਆਈ.ਈ.ਡੀ ਧਮਾਕੇ 'ਚ ਡੀ.ਆਰ.ਜੀ ਦੇ 2 ਜਵਾਨ ਜ਼ਖਮੀ ਹੋਏ...
ਮੁਇਨੁਲ ਹੱਕ ਭਾਰਤ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  about 2 hours ago
ਇਸਲਾਮਾਬਾਦ, 21 - ਪਾਕਿਸਤਾਨ ਨੇ ਮੁਇਨੁਲ ਹੱਕ ਨੂੰ ਭਾਰਤ 'ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ...
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਮਈ - ਐਗਜ਼ਿਟ ਪੋਲ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਰਕਾਰ ਦੇ ਗਠਨ ਨੂੰ ਲੈ ਕੇ ਐਨ.ਡੀ.ਏ ਦੇ ਆਗੂਆਂ ਨਾਲ ਮੁਲਾਕਾਤ...
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  about 2 hours ago
ਜੋਧਪੁਰ, 21 ਮਈ - ਰਾਜਸਥਾਨ ਦੇ ਜੋਧਪੁਰ ਵਿਖੇ ਬੀਤੀ ਸ਼ਾਮ ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਨਵੀਂ ਦਿੱਲੀ, 21 ਮਈ - ਨਿਕੋਬਾਰ 'ਚ ਅੱਜ ਸਵੇਰੇ 2.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ...
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 3 hours ago
ਨਵੀਂ ਦਿੱਲੀ, 21 ਮਈ - ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ...
ਅੱਜ ਦਾ ਵਿਚਾਰ
. . .  about 3 hours ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  1 day ago
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  1 day ago
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  1 day ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  1 day ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  1 day ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  1 day ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  1 day ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  1 day ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  about 1 hour ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  about 1 hour ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  about 1 hour ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  2 minutes ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  17 minutes ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  33 minutes ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  54 minutes ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 1 hour ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  1 day ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  1 day ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  1 day ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  2 days ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡੇਰਾ ਬਾਬਾ ਨਾਨਕ ਨੇੜੇ ਧਰਮਕੋਟ ਪੱਤਣ ਵਿਖੇ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਿਆ

ਹੀਰਾ ਸਿੰਘ ਮਾਂਗਟ
ਡੇਰਾ ਬਾਬਾ ਨਾਨਕ, 24 ਸਤੰਬਰ -ਬੀਤੇ 3 ਦਿਨਾਂ ਤੋ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਭਾਰੀ ਬਾਰਸ਼ ਦੇ ਕਾਰਨ ਤੇ ਚਮੇਰਾ ਡੈਮ ਹਿਮਾਚਲ ਪ੍ਰਦੇਸ਼ 'ਚੋਂ ਛੱਡੇ ਗਏ ਪਾਣੀ ਕਾਰਨ ਡੇਰਾ ਬਾਬਾ ਨਾਨਕ ਨਾਲ ਲਗਦੇ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਬੜੀ ਤੇਜੀ ਨਾਲ ਵੱਧ ਗਿਆ ਹੈ, ਜਿਸ ਕਾਰਨ ਦਰਿਆ ਰਾਵੀ ਤੋਂ ਪਾਰ ਵੱਸਦੇ ਘਣੀਏ ਕੇ ਬੇਟ, ਲਾਲੂ ਵਾਲ, ਵਾਹਲੇ, ਕੱਸੋ ਵਾਲ ਆਦਿ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਬੇੜੀ ਰਾਹੀਂ ਦਰਿਆ ਪਾਰ ਕਰਕੇ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨ ਸੁੱਚਾ ਸਿੰਘ, ਪੂਰਨ ਸਿੰਘ, ਹਰਜਿੰਦਰ ਸਿੰਘ, ਗੁਰਪਾਲ ਸਿੰਘ, ਹਰਭਜਨ ਸਿੰਘ, ਜਗੀਰ ਸਿੰਘ, ਜੋਗਿੰਦਰ ਸਿੰਘ, ਰਵਿੰਦਰ ਸਿੰਘ, ਗੁਰਦਿਆਲ ਸਿੰਘ ਵਾਹਲਾ, ਰਤਨ ਸਿੰਘ ਵਾਹਲਾ, ਜੋਵਿੰਦਰ ਸਿੰਘ, ਬੀਰ ਸਿੰਘ ਆਦਿ ਕਿਸਾਨਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਤੋਂ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਸਾਨੂੰ ਦਰਿਆ ਪਾਰ ਕਰਕੇ ਆਪਣੇ ਘਰਾਂ 'ਚ ਜਾਣਾ ਔਖਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਪਾਣੀ ਦਾ ਪੱਧਰ ਵੱਧਣ ਨਾਲ ਜਿਥੇ ਪਿੰਡ ਧਰਮਕੋਟ ਪੱਤਣ, ਗੁਰਚੱਕ, ਘਣੀਏ ਕੇ ਬੇਟ ਆਦਿ ਰਾਵੀ ਦੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ, ਉਥੇ ਦਰਿਆ ਦੀ ਢਾਹ ਲੱਗਣ ਨਾਲ ਕਿਸਾਨਾਂ ਦੀ ਜ਼ਮੀਨ ਵੀ ਰੁੜਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਵਲੋਂ ਅਲਟਰ ਜਾਰੀ ਕਰ ਦਿੱਤਾ ਗਿਆ ਹੈ, ਪਰ ਹੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਜੇ ਤੱਕ ਕੋਈ ਵੀ ਜ਼ਮੀਨੀ ਕਾਰਵਾਈ ਦਿਖਾਈ ਨਹੀਂ ਦਿੱਤੀ | ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚੱਪੂ ਵਾਲੀ ਬੇੜੀ ਦਾ ਚੱਲਣਾ ਔਖਾ ਹੋ ਗਿਆ, ਜਿਸ ਕਰਕੇ ਆਉਣ-ਜਾਣ ਵਾਲੇ ਕਿਸਾਨਾਂ ਨੂੰ ਆਪਣੀ ਜਾਨ ਤਲੀ 'ਤੇ ਧਰ ਕੇ ਦਰਿਆ ਪਾਰ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਵੀ ਮੋਟਰ ਬੋਟ ਨਹੀਂ ਭੇਜੀ ਗਈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੁਝ ਸਾਲ ਪਹਿਲਾਂ ਬਰਸਾਤਾਂ ਦੇ ਦਿਨਾਂ 'ਚ ਲੋਕਾਂ ਦੀ ਸਹਾਇਤਾ ਲਈ ਇਸ ਪੱਤਣ ਤੋਂ ਆਰ-ਪਾਰ ਲੰਘਣ ਵਾਸਤੇ ਇਕ ਮੋਟਰ ਬੋਟ ਦਿੱਤੀ ਗਈ ਸੀ, ਜਿਸ ਦੀ ਸਾਂਭ-ਸੰਭਾਲ ਦਾ ਕੰਮ ਬੀ.ਡੀ.ਪੀ.ਓ. ਡੇਰਾ ਬਾਬਾ ਨਾਨਕ ਨੂੰ ਦਿੱਤਾ ਗਿਆ ਸੀ, ਉਨ੍ਹਾਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਹ ਸਰਕਾਰੀ ਮੋਟਰ ਬੋਟ ਅਜੇ ਤੱਕ ਕਿਤੇ ਨਜ਼ਰ ਨਹੀਂ ਆਈ | ਉਨ੍ਹਾਂ ਦੋਸ਼ ਲਾਇਆ ਕਿ ਇਸ ਮੋਟਰ ਬੋਟ ਨੂੰ ਮਿਲਣ ਵਾਲਾ ਤੇਲ ਖਰਚਾ ਵੀ ਇਸ ਮਹਿਕਮੇ ਦੇ ਅਧਿਕਾਰੀਆਂ ਵਲੋਂ ਖਾਨਾ ਪੂਰਤੀ ਕਰਕੇ ਛਕਿਆ-ਛਕਾਇਆ ਜਾ ਰਿਹਾ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਹੈ ਕਿ ਰਾਵੀ ਵਿਚ ਵੱਧ ਰਹੇ ਪਾਣੀ ਤੇ ਰਾਵੀ ਤੋਂ ਪਾਰ ਵੱਸਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਥੇ ਜਲਦੀ ਮੋਟਰ ਬੋਟ ਭੇਜੀ ਜਾਵੇ ਤਾਂ ਜੋ ਲੋਕ ਆਪਣੇ ਪਰਿਵਾਰਾਂ ਸਮੇਤ ਸੁਰੱਖਿਆ ਥਾਵਾਂ 'ਤੇ ਜਾ ਸਕਣ |

ਲਗਾਤਾਰ ਪੈ ਰਹੇ ਮੀਂਹ ਤੇ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਹਾਲਤ ਚਿੰਤਾਜਨਕ

ਆਰਿਫ਼ ਗੁਰਦਾਸਪੁਰ, 24 ਸਤੰਬਰ-ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਤੇ ਦਰਿਆ ਉਝ ਤੇ ਬਿਆਸ 'ਚ ਵੱਧ ਰਹੇ ਪਾਣੀ ਕਾਰਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਹਾਲਤ ਆਉਣ ਵਾਲੇ ਦਿਨਾਂ 'ਚ ਚਿੰਤਾਜਨਕ ਬਣ ਸਕਦੀ ਹੈ | ਜ਼ਿਕਰਯੋਗ ਹੈ ਕਿ ਚਮੇਰਾ ਡੈਮ, ਰਣਜੀਤ ਸਾਗਰ ਡੈਮ ਆਦਿ ਤੋਂ ...

ਪੂਰੀ ਖ਼ਬਰ »

ਜਥੇਦਾਰ ਬੱਜੂਮਾਨ ਵਲੋਂ ਪਿੰਡ ਛਿੱਤ ਦੇ ਪੀੜਤ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ

ਬਟਾਲਾ, 24 ਸਤੰਬਰ (ਕਾਹਲੋਂ)-ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ਵਿਖੇ ਪਿੰਡ ਛਿੱਤ ਦੇ ਇਕ 5 ਸਾਲਾ ਬੱਚੇ ਦੀ ਗਟਰ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ, ਜਿਸ ਸਬੰਧੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਪੋਲਟਰੀ ਫਾਰਮ ਮਾਲਕ ਦਾ ਭਾਰੀ ਨੁਕਸਾਨ

ਬਟਾਲਾ, 24 ਸਤੰਬਰ (ਕਾਹਲੋਂ)-ਬੀਤੇ ਦੋ ਦਿਨ ਹੋਈ ਭਾਰੀ ਬਰਸਾਤ ਕਾਰਨ ਇਕ ਪੋਲਟਰੀ ਫਾਰਮ ਮਾਲਕ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੰਧਾਵਾ ਪੋਲਟਰੀ ਫਾਰਮ ਤਲਵੰਡੀ ਲਾਲ ਸਿੰਘ ਦੇ ਮਾਲਕ ਬਿਕਰਮਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ...

ਪੂਰੀ ਖ਼ਬਰ »

ਹੜ੍ਹਾਂ ਦੇ ਸੰਭਾਵੀ ਖ਼ਤਰੇ ਸਬੰਧੀ ਡੀ.ਜੀ.ਪੀ. ਲਾਅ ਐਾਡ ਆਰਡਰ ਢਿੱਲੋਂ ਵਲੋਂ ਸਰਹੱਦੀ ਖੇਤਰ ਦਾ ਦੌਰਾ

ਕਲਾਨੌਰ, 24 ਸਤੰਬਰ (ਪੁਰੇਵਾਲ/ਕਾਹਲੋਂ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦਰਿਆ ਰਾਵੀ ਆਦਿ 'ਚ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਲੈ ਕੇ ਅੱਜ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਖੇਤਰ ਦਾ ਦੌਰਾ ਕਰਨ ਉਪਰੰਤ ਕਲਾਨੌਰ ਵਿਖੇ 'ਅਜੀਤ' ਨਾਲ ਗੱਲਬਾਤ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚੋਂ ਗੋਲਕ ਚੋਰੀ

ਵਰਸੋਲਾ, 24 ਸਤੰਬਰ (ਵਰਿੰਦਰ ਸਹੋਤਾ)-ਇਸ ਇਲਾਕੇ ਦੇ ਪਿੰਡ ਸਿਧਵਾਂ ਜਮੀਤਾਂ ਦੇ ਗੁਰਦੁਆਰਾ ਗ਼ਰੀਬ ਨਿਵਾਜ ਤੋਂ ਬੀਤੀ ਰਾਤ ਚੋਰਾਂ ਵਲੋਂ ਗੋਲਕ ਚੋਰੀ ਕਰ ਲਈ ਗਈ | ਇਸ ਦਾ ਪਤਾ ਅੱਜ ਸਵੇਰੇ ਤੜਕੇ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਸੁਲੱਖਣ ਸਿੰਘ ਨੂੰ ਉਸ ਸਮੇਂ ਲੱਗਾ ...

ਪੂਰੀ ਖ਼ਬਰ »

ਕਮਿਸ਼ਨਰ ਪੰਨੂੰ ਵਲੋਂ ਮਿਲਾਵਟਖ਼ੋਰਾਂ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ-ਚੇਅਰਮੈਨ ਪੱਖੋਕੇ

ਡੇਰਾ ਬਾਬਾ ਨਾਨਕ, 24 ਸਤੰਬਰ (ਵਿਜੇ ਕੁਮਾਰ ਸ਼ਰਮਾ)-ਲੈਂਡ ਮਾਰਟਗੇਜ਼ ਬੈਂਕ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ ਨੇ ਕਮਿਸ਼ਨਰ ਫੂਡ ਐਾਡ ਡਰਗਜ਼ ਤੇ ਸਕੱਤਰ ਖੇਤੀਬਾੜੀ ਵਿਭਾਗ ਕਾਹਨ ਸਿੰਘ ਪੰਨੂ ਵਲੋਂ ਆਪਣੇ ਖੇਤਰ 'ਚ ਨਿਭਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਵਲੋਂ ਕਾਹਲੋਂ ਦੀ ਅਗਵਾਈ 'ਚ ਮਜੀਠੀਆ ਨਾਲ ਮੁਲਾਕਾਤ

ਬਟਾਲਾ, 24 ਸਤੰਬਰ (ਕਾਹਲੋਂ)-ਪੰਜਾਬ ਦੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਤੇ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ 'ਚ ਹਲਕਾ ਫਤਹਿਗੜ੍ਹ ਚੂੜੀਆਂ ਦੇ ਇਸਾਈ ਭਾਈਚਾਰੇ ਦਾ ਵਫ਼ਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ...

ਪੂਰੀ ਖ਼ਬਰ »

ਪੱਡਾ ਵਲੋਂ ਜ਼ੋਨ ਵਡਾਲਾ ਗ੍ਰੰਥੀਆਂ ਦੇ ਵੋਟਰਾਂ ਦਾ ਧੰਨਵਾਦ ਤੇ ਅਕਾਲੀਆਂ ਨੂੰ ਰਗੜੇ

ਵਡਾਲਾ ਗ੍ਰੰਥੀਆਂ, 24 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ 22 ਵਡਾਲਾ ਗ੍ਰੰਥੀਆਂ ਤੋਂ ਚੋਣ ਲੜ੍ਹੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਤਰਲੋਕ ਸਿੰਘ ਪੱਡਾ ਨੇ ਜ਼ੋਨ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਸਾਰੇ ...

ਪੂਰੀ ਖ਼ਬਰ »

ਮੋਹਲੇਧਾਰ ਬਰਸਾਤ ਕਾਰਨ 4 ਗ਼ਰੀਬ ਪਰਿਵਾਰਾਂ ਦੀਆਂ ਛੱਤਾਂ ਡਿਗੀਆਂ

ਵਡਾਲਾ ਬਾਂਗਰ, 24 ਸਤੰਬਰ (ਭੁੰਬਲੀ)-ਬੀਤੇ ਕੱਲ੍ਹ ਹੋਈ ਮੋਹਲੇਧਾਰ ਬਰਸਾਤ ਕਾਰਨ ਪਿੰਡ ਉਗੜੂਖੈੜਾ 'ਚ ਚਾਰ ਦਲਿਤ ਪਰਿਵਾਰਾਂ ਜੋ ਸਾਂਹਸੀ ਬਰਾਦਰੀ ਨਾਲ ਸਬੰਧਿਤ ਸਨ, ਦੀਆਂ ਛੱਤਾਂ ਡਿੱਗ ਪਈਆਂ ਤੇ ਉਨ੍ਹਾਂ ਦੇ ਬੱਚੇ ਛੱਤਾਂ ਹੇਠਾਂ ਆਉਣ ਕਾਰਨ ਜ਼ਖ਼ਮੀ ਵੀ ਹੋ ਗਏ | ਇਸ ...

ਪੂਰੀ ਖ਼ਬਰ »

ਚੰਦੂਮਾਂਝਾ ਜ਼ੋਨ ਤੋਂ ਮਨਜੀਤ ਕੌਰ ਅਕਰਪੁਰੀ ਸੰਮਤੀ ਮੈਂਬਰ ਬਣੇ

ਬਟਾਲਾ, 24 ਸਤੰਬਰ (ਕਾਹਲੋਂ)-ਬਲਾਕ ਬਟਾਲਾ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਚੰਦੂਮਾਂਝਾ ਤੋਂ ਬੀਬੀ ਮਨਜੀਤ ਕੌਰ ਪੰਨੂੰ ਅਕਰਪੁਰੀ ਜੇਤੂ ਰਹੇ ਹਨ, ਜਿਨ੍ਹਾਂ ਦਾ ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਹੋਰ ਜੇਤੂ ਰਹੇ ਬਲਾਕ ਸੰਮਤੀ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਛੱਤ ਡਿਗਣ ਨਾਲ 4 ਮੱਝਾਂ ਮਰੀਆਂ

ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਬੱਲ ਵਿਚ ਇੱਕ ਬਰਾਂਡੇ ਦੀ ਛੱਤ ਡਿੱਗ ਜਾਣ ਕਾਰਨ ਚਾਰ ਮੱਝਾਂ ਮਰ ਗਈਆਂ ਹਨ, ਜਦੋਂ ਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ | ਇਸ ਸਬੰਧ ਵਿਚ ਪੀੜਤ ਪ੍ਰਗਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੱਲ ਨੇ ਦੱਸਿਆ ...

ਪੂਰੀ ਖ਼ਬਰ »

ਮੀਂਹ ਨਾਲ ਗ਼ਰੀਬ ਪਰਿਵਾਰ ਦੀ ਛੱਤ ਡਿੱਗੀ

ਧਾਰੀਵਾਲ, 24 ਸਤੰਬਰ (ਜੇਮਸ ਨਾਹਰ)-ਪਿਛਲੇ ਦਿਨਾਂ ਤੋਂ ਨਿਰੰਤਰ ਪੈ ਰਹੀ ਭਾਰੀ ਬਰਸਾਤ ਨਾਲ ਇਕ ਗਰੀਬ ਦੇ ਘਰ ਦੀ ਛੱਤ ਡਿੱਗ ਜਾਣ ਦੀ ਖ਼ਬਰ ਹੈ | ਇਸ ਸਬੰਧੀ ਪੁਰਾਣਾ ਧਾਰੀਵਾਲ ਦੇ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਪ੍ਰਭਾਵਿਤ ਪਰਿਵਾਰ ਦੇ ਮੁਖੀ ਰੌਸ਼ਨ ਲਾਲ ਪੁੱਤਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦਿੱਲੀ ਘਿਰਾਓ 'ਚ ਸ਼ਮੂਲੀਅਤ ਕਰੇਗਾ- ਸੰਘਰ

ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਦੇਸ਼ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੱਢੀ ਜਾ ਰਹੀ 'ਕ੍ਰਾਂਤੀ ਯਾਤਰਾ' ਤਹਿਤ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਗੁਰਦਾਸਪੁਰ ਤੋਂ ਕਾਫਲਾ ਦਿੱਲੀ ਵਿਖੇ ਪਹੁੰਚੇਗਾ | ਇਸ ...

ਪੂਰੀ ਖ਼ਬਰ »

ਮੀਂਹ ਕਾਰਨ ਮਕਾਨ ਦੀ ਛੱਤ ਡਿਗੀ

ਕਾਹਨੂੰਵਾਨ, 24 ਸਤੰਬਰ (ਹਰਜਿੰਦਰ ਸਿੰਘ ਜੱਜ)-ਬੀਤੇ ਦੋ ਦਿਨਾਂ ਤੋਂ ਪਈ ਤੇਜ਼ ਬਾਰਸ਼ ਨਾਲ ਬੇਟ ਇਲਾਕੇ ਦੇ ਪਿੰਡ ਜਾਗੋਵਾਲ ਬੇਟ ਵਿਖੇ ਇਕ ਮਜ਼ਦੂਰ ਮਸੀਹ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਘਰ ਦੇ ਮਾਲਕ ਮੋਹਣ ਮਸੀਹ ਪੁੱਤਰ ਮਨਜੂਰ ਮਸੀਹ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਿਲੰਕ ਸੜਕ 'ਚ ਪਿਆ ਵੱਡਾ ਪਾੜ-ਕਈ ਪਿੰਡਾਂ ਦੀ ਆਵਾਜਾਈ ਬੰਦ

ਕੋਟਲੀ ਸੂਰਤ ਮੱਲ੍ਹੀ, 24 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬੀਤੇ ਦਿਨ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਕਰਕੇ ਜਿੱਥੇ ਪਿੰਡ ਖਵਾਜ਼ਾ ਵਰਦਗ, ਰਣਸੀਕਾ ਤੱਲਾ, ਅਲੀਨੰਗਲ, ਨਬੀਨਗਰ, ਢਿੱਲਵਾਂ ਤੇ ਕੋਟਲੀ ਸੂਰਤ ਮੱਲ੍ਹੀ ਦੇ ਕੁਝ ਕਿਸਾਨਾਂ ਦੀਆ ਫ਼ਸਲਾਂ ਪਾਣੀ 'ਚ ਡੁੱਬ ਗਈਆਂ ...

ਪੂਰੀ ਖ਼ਬਰ »

ਮੀਂਹ ਕਾਰਨ ਪਿੰਡ ਸਾਲ੍ਹੇਚੱਕ 'ਚ 3 ਪਰਿਵਾਰਾਂ ਦੇ ਕੱਚੇ ਕੋਠੇ ਡਿਗੇ

ਕਲਾਨੌਰ, 24 ਸਤੰਬਰ (ਪੁਰੇਵਾਲ)-ਬੀਤੇ ਦਿਨ ਪਏ ਮੀਂਹ ਕਾਰਨ ਨੇੜਲੇ ਪਿੰਡ ਸਾਲ੍ਹੇਚੱਕ 'ਚ ਤਿੰਨ ਲੋਕਾਂ ਦੇ ਕੱਚੇ ਕੋਠੇ ਡਿੱਗਣ ਦੀ ਖ਼ਬਰ ਹੈ | ਇਸ ਮੌਕੇ 'ਤੇ ਪਿੰਡ ਦੇ ਮੁਹਤਬਰ ਅਮਰੀਕ ਸਿੰਘ ਸੈਕਟਰੀ, ਹਰਬੰਸ ਸਿੰਘ ਸਾ. ਸੰਮਤੀ ਮੈਂਬਰ, ਪ੍ਰੀਤਮ ਸਿੰਘ, ਚੰਨਣ ਸਿੰਘ, ਰਾਮ ...

ਪੂਰੀ ਖ਼ਬਰ »

ਡੀ.ਆਰ. ਹੈਰੀਟੇਜ ਪਬਲਿਕ ਸਕੂਲ 'ਚ ਸੈਮੀਨਾਰ

ਬਟਾਲਾ, 24 ਸਤੰਬਰ (ਕਾਹਲੋਂ)-ਬੀਤੇ ਦਿਨ 'ਜੀ ਤੁਕੋਕਾਈ ਕਰਟੇ ਡੂ ਗੁਰਦਾਸਪੁਰ ਸੰਸਥਾ ਦੇ ਮੈਂਬਰ ਡੀ.ਆਰ. ਹੈਰੀਟੇਜ ਪਬਲਿਕ ਸਕੂਲ ਵਿਚ ਬੱਚਿਆਂ ਨੂੰ ਕਰਾਟੇ ਦੀ ਸਿਖਲਾਈ ਦੇਣ ਪਹੰੁਚੇ | ਰਾਸ਼ਟਰੀ ਟੀਮ ਦੇ ਕੋਚ ਸ੍ਰੀ ਸ਼ਿਆਨ ਜੈ ਦੇਵ ਸ਼ਰਮਾ ਨੇ ਬੱਚਿਆਂ ਨੂੰ ਕਰਾਟਿਆਂ ...

ਪੂਰੀ ਖ਼ਬਰ »

ਨਸ਼ੇ ਦੇ ਆਦੀ ਦਵਾਈ ਲੈਣ ਆਏ ਨੌਜਵਾਨਾਂ ਵਲੋਂ ਡਾਕਟਰ ਨਾਲ ਬਦਸਲੂਕੀ

ਕਲਾਨੌਰ, 24 ਸਤੰਬਰ (ਕਾਹਲੋਂ/ ਪੁਰੇਵਾਲ)-ਅੱਜ ਸਵੇਰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਿ ਨਸ਼ਾ ਛੱਡਣ ਦੀ ਦਵਾਈ ਲੈਣ ਵਾਸਤੇ ਆਏ ਦੋ ਨੌਜਵਾਨਾਂ ਵਲੋਂ ਡਿਊਟੀ 'ਤੇ ਤਾਇਨਾਤ ਡਾ: ਗੁਰਵਿੰਦਰਜੀਤ ਸਿੰਘ ਮੈਡੀਕਲ ਅਫ਼ਸਰ ਨਾਲ ...

ਪੂਰੀ ਖ਼ਬਰ »

ਦੁਕਾਨ 'ਚ ਚੋਰੀ

ਗੁਰਦਾਸਪੁਰ, 24 ਸਤੰਬਰ (ਆਲਮਬੀਰ ਸਿੰਘ)-ਸਥਾਨਕ ਸ਼ਹਿਰ ਦੇ ਬਟਾਲਾ ਰੋਡ ਸਥਿਤ ਬਰੈਂਡ ਫ਼ਾਰ ਯੂ ਨਾਂਅ ਦੀ ਦੁਕਾਨ 'ਤੇ ਚੋਰਾਂ ਵਲੋਂ ਬੀਤੀ ਰਾਤ ਚੋਰੀ ਦੀ ਵਾਰਦਾਤ ਨੰੂ ਅੰਜਾਮ ਦਿੱਤਾ ਗਿਆ | ਇਸ ਸਬੰਧੀ ਦੁਕਾਨ ਦੇ ਮਾਲਕ ਅਰਵਿੰਦਰ ਕੁਮਾਰ ਪੁੱਤਰ ਸਤੀਸ਼ ਕੁਮਾਰ ਨੇ ...

ਪੂਰੀ ਖ਼ਬਰ »

ਮੀਂਾਹ ਕਾਰਨ ਫ਼ਸਲਾਂ ਦਾ ਨੁਕਸਾਨ

ਕਾਦੀਆਂ, 24 ਸਤੰਬਰ (ਕੁਲਵਿੰਦਰ ਸਿੰਘ)-ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਨਾਲ ਇਲਾਕੇ ਦੇ ਪਿੰਡਾਂ ਤੁਗਲਵਾਲ, ਸਲਾਹਪੁਰ, ਢਪੱਈ, ਬੁੱਟਰ ਕਲਾਂ, ਠੀਕਰੀਵਾਲ ਆਦਿ ਪਿੰਡਾਂ ਅੰਦਰ ਕਿਸਾਨਾਂ ਦੀਆਂ ਖੜੀਆਂ ਫ਼ਸਲਾਂ ਵਿੱਛ ਗਈਆਂ ਹਨ ਤੇ ਝੋਨੇ ਦੀ ਤਿਆਰ ਫ਼ਸਲ ਨੂੰ ...

ਪੂਰੀ ਖ਼ਬਰ »

ਮੱਛੀ ਫਾਰਮ ਮਾਲਕਾਂ ਦੀਆਂ ਮੱਛੀਆਂ ਮੀਂਹ ਦੇ ਪਾਣੀ 'ਚ ਰੁੜੀਆਂ

ਧਿਆਨਪੁਰ, 24 ਸਤੰਬਰ (ਸਰਬਜੀਤ ਸਿੰਘ ਰਿਆੜ)-ਕਸਬੇ ਦੇ ਨਾਲ ਲਗਦੇ ਪਿੰਡ ਸ਼ਾਹਪੁਰ ਜਾਜਨ 'ਚ ਮੱਛੀ ਫਾਰਮ ਮਾਲਕਾਂ ਦੀਆਂ ਮੱਛੀਆਂ ਮੀਂਹ ਦੇ ਪਾਣੀ 'ਚ ਰੁੜ ਜਾਣ ਕਾਰਨ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਜੀਤ ਕੁਮਾਰ ਪੁੱਤਰ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਇਲਾਕੇ 'ਚ ਮੀਂਹ ਨੇ ਮਚਾਈ ਭਾਰੀ ਤਬਾਹੀ

ਫਤਹਿਗੜ੍ਹ ਚੂੜੀਆਂ, 24 ਸਤੰਬਰ (ਧਰਮਿੰਦਰ ਸਿੰਘ ਬਾਠ)-ਪਿਛਲੇ 2 ਦਿਨਾਂ 'ਚ ਹੋਈ ਭਾਰੀ ਬਰਸਾਤ ਦੇ ਕਾਰਨ ਫਤਹਿਗੜ੍ਹ ਚੂੜੀਆਂ ਇਲਾਕੇ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ | ਬਰਸਾਤ ਦੇ ਨਾਲ ਜਿੱਥੇ ਕਈ ਥਾਂਈ ਇਮਾਰਤਾਂ ਨੂੰ ਨੁਕਸਾਨ ਪਹੰੁਚਿਆ, ਉੱਥੇ ਕਿਸਾਨਾਂ ਦੀ ਪੱਕੀ ...

ਪੂਰੀ ਖ਼ਬਰ »

ਮੀਂਹ ਤੇ ਹਨੇਰੀ ਨਾਲ ਸੜਕ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ

ਕਲਾਨੌਰ, 24 ਸਤੰਬਰ (ਪੁਰੇਵਾਲ)-ਬੀਤੇ ਦਿਨ ਬਰਸਾਤ ਦੇ ਨਾਲ-ਨਾਲ ਚੱਲੀਆਂ ਹਵਾਵਾਂ ਕਾਰਨ ਪਿੰਡ ਮੋਮਨਪੁਰ 'ਚ ਸਥਿਤ ਬੀ.ਐਸ.ਐਫ. ਦੀ ਸਰਹੱਦੀ ਪੋਸਟ ਦੇ ਦੋ ਦਰਖਤ ਸੜਕ 'ਤੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਪੈਣ ਦੇ ...

ਪੂਰੀ ਖ਼ਬਰ »

ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ

ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਦੇ ਖਾਲ ਵਾਲੀ ਗਲੀ ਦੇ ਪਿੱਛੇ ਬਰਸਾਤ ਕਾਰਨ ਇੱਕ ਕਮਰੇ ਦੀ ਛੱਤ ਡਿੱਗਣ ਨਾਲ ਸਾਮਾਨ ਦੀ ਟੁੱਟ-ਭੱਜ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਇਸ ਸਬੰਧ 'ਚ ਪੀੜਤ ਵੀਨਾ ਪਤਨੀ ਕੁਲਦੀਪ ਰਾਜ ਨੇ ਦੱਸਿਆ ਕਿ ਲਗਾਤਾਰ ਪੈ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ ਭਾਰੀ ਨੁਕਸਾਨ

ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਲਗਾਤਾਰ ਤੇਜ਼ਧਾਰ ਬਰਸਾਤ ਨਾਲ ਸਥਾਨਕ ਸ਼ਹਿਰ ਦੇ ਮੁਹੱਲਾ ਜਸਵੰਤ ਰਾਏ ਗਲੀ ਧਾਰੀਵਾਲ ਦੇ ਇਕ ਘਰ ਦੇ ਕਮਰੇ ਦੀ ਛੱਤ ਡਿੱਗ ਗਈ | ਇਸ ਸਬੰਧ 'ਚ ਪੀੜ੍ਹਤ ਸੁਨੀਤਾ ਪਤਨੀ ਨੀਰਜ ਕੁਮਾਰ ਵਾਸੀ ਧਾਰੀਵਾਲ ਨੇ ਦੱਸਿਆ ਕਿ ਲਗਾਤਾਰ ਬਰਸਾਤ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਵੱਖ-ਵੱਖ ਥਾੲੀਂ ਘਰਾਂ ਦੀਆਂ ਛੱਤਾਂ ਡਿੱਗੀਆਂ

ਗੁਰਦਾਸਪੁਰ, 24 ਸਤੰਬਰ (ਸੁਖਵੀਰ ਸਿੰਘ ਸੈਣੀ)-ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਾਨਕ ਸ਼ਹਿਰ ਦੇ ਅਮਾਮਵਾੜਾ ਚੌਕ ਤੇ ਨਜ਼ਦੀਕੀ ਪਿੰਡ ਝਾਵਰ ਵਿਖੇ ਦੋ ਘਰਾਂ ਦੀ ਛੱਤ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਪਰ ਇਸ ਦੌਰਾਨ ਕਿਸੇ ਦਾ ਵੀ ਜਾਨੀ ਮਾਲੀ ...

ਪੂਰੀ ਖ਼ਬਰ »

ਫਤਹਿਜੰਗ ਸਿੰਘ ਬਾਜਵਾ ਵਲੋਂ ਜੁਗਰਾਜ ਸਿੰਘ ਚੀਮਾ ਖੁੱਡੀ ਨੂੰ ਸੰਮਤੀ ਚੋਣ ਜਿੱਤਣ 'ਤੇ ਵਧਾਈ

ਸ੍ਰੀ ਹਰਿਗੋਬਿੰਦਪੁਰ, 24 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਬਲਾਕ ਤੋਂ ਚੀਮਾ ਜ਼ੋਨ ਤੋਂ ਪੰਚਾਇਤ ਸੰਮਤੀ ਦੀ ਚੋਣ ਜਿੱਤਣ ਵਾਲੇ ਕਾਂਗਰਸੀ ਉਮੀਦਵਾਰਾਂ ਤੇ ਸਾਬਕਾ ਸਰਪੰਚ ਜੁਗਰਾਜ ਸਿੰਘ ਜੁੱਗਾ ਚੀਮਾ ਖੁੱਡੀ ਨੂੰ ਕਾਦੀਆਂ ਹਲਕੇ ਤੋਂ ਵਿਧਾਇਕ ...

ਪੂਰੀ ਖ਼ਬਰ »

ਜ਼ੋਨਲ ਖੇਡਾਂ 'ਚ ਏ.ਵੀ.ਐਮ. ਸਕੂਲ ਦੀ ਝੰਡੀ

ਬਟਾਲਾ, 24 ਸਤੰਬਰ (ਕਾਹਲੋਂ)-ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਕਰਵਾਈਆਂ ਜ਼ੋਨਲ ਖੇਡਾਂ 'ਚ ਏ.ਵੀ.ਐਮ. ਸਕੂਲ ਕਾਦੀਆਂ ਦੀ ਝੰਡੀ ਰਹੀ ਹੈ | ਇਸ ਸਬੰਧੀ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਸਾਲ 'ਚ ਪਹਿਲਾ, ਅੰਡਰ 17 ...

ਪੂਰੀ ਖ਼ਬਰ »

ਬਟਾਲਾ ਨੂੰ ਜ਼ਿਲ੍ਹਾ ਤੇ ਨਗਰ ਨਿਗਮ ਬਣਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ 5 ਨੂੰ ੂ

ਬਟਾਲਾ, 24 ਸਤੰਬਰ (ਕਾਹਲੋਂ)-ਬਟਾਲਾ ਵਿਖੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਬਟਾਲਾ ਨੂੰ ੂ ਪੂਰਨ ਰੈਵੀਨਿਉ ਜ਼ਿਲ੍ਹਾ ਤੇ ਨਗਰ ਨਿਗਮ ਬਣਾਉਣ ਦੇ ਸਬੰਧ 'ਚ ਪਾਰਟੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਉਪਰੰਤ ਪਾਰਟੀ ਪ੍ਰਧਾਨ ...

ਪੂਰੀ ਖ਼ਬਰ »

ਵਿਧਾਇਕ ਲਾਡੀ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਜੇਤੂ ਮੈਂਬਰਾਂ ਨੂੰ ਸਰਟੀਫਿਕੇਟ ਦਿੱਤੇ

ਬਟਾਲਾ, 24 ਸਤੰਬਰ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਬਲਾਕ ਸੰਮਤੀ ਚੋਣਾਂ 'ਚ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਤੇ 34 ਬਲਾਕ ਸੰਮਤੀ ਮੈਂਬਰਾਂ ਨੂੰ ਸਰਟੀਫਿਕੇਟ ਦਿੱਤੇ ਗਏ | ਸਰਟੀਫ਼ਿਕੇਟ ਦੇਣ ਉਪਰੰਤ ਵਿਧਾਇਕ ਸ: ਲਾਡੀ ਨੇ ...

ਪੂਰੀ ਖ਼ਬਰ »

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਾਂਗਰਸ ਪਾਰਟੀ ਨੇ ਧੱਕੇਸ਼ਾਹੀ ਕਰਕੇ ਜਿੱਤੀਆਂ- ਜਗਰੂਪ ਸਿੰਘ ਸੇਖਵਾਂ

ਹਰਚੋਵਾਲ, 24 ਸਤੰਬਰ (ਰਣਜੋਧ ਸਿੰਘ ਭਾਮ)-ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਨੇ ਸ਼ਰੇਆਮ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ ਕਰਕੇ ਜਿੱਤੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ...

ਪੂਰੀ ਖ਼ਬਰ »

ਗੁੱਜਰਾਂ ਦੇ ਪਰਿਵਾਰ ਨੇ ਸਾਰੀ ਰਾਤ ਨੀਲੀ ਛੱਤ ਥੱਲੇ ਗੁਜਾਰੀ

ਧਿਆਨਪੁਰ, 24 ਸਤੰਬਰ (ਸਰਬਜੀਤ ਸਿੰਘ ਰਿਆੜ)-ਕਸਬੇ ਦੇ ਨਜ਼ਦੀਕ ਪੱਤੀ ਰਾਮਪੁਰ ਸ਼ਾਹਪੁਰ ਜਾਜਨ ਕਿਰਨ ਨਾਲੇ ਦੇ ਪੁਲ ਕੋਲ ਬੀਤੇ ਕੱਲ੍ਹ ਤੇਜ ਬਾਰਸ਼ ਪੈਣ ਕਾਰਨ ਤੇ ਕਿਰਨ ਨਾਲੇ 'ਚ ਪਾਣੀ ਦੇ ਵਧਣ ਕਾਰਨ ਰਾਤ ਗੁੱਜਰਾਂ ਦੇ ਪਰਿਵਾਰਾਂ ਨੂੰ ਪੰਚਾਇਤੀ ਜਗ੍ਹਾ 'ਤੇ ਲਗਾਏ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਕੱਲ੍ਹ ਕੰਮਕਾਜ ਠੱਪ ਕਰਨਗੇ-ਪੱਪੂ

ਗੁਰਦਾਸਪੁਰ, 24 ਸਤੰਬਰ (ਸੁਖਵੀਰ ਸਿੰਘ ਸੈਣੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਚੇਅਰਮੈਨ ਪਾਵਰਕਾਮ ਪਟਿਆਲਾ ਨੇ ਬਿਜਲੀ ਮੰਤਰੀ ਪੰਜਾਬ ਨਾਲ 20 ਸਤੰਬਰ ਨੰੂ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ...

ਪੂਰੀ ਖ਼ਬਰ »

ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ

ਕਾਦੀਆਂ, 24 ਸਤੰਬਰ (ਕੁਲਵਿੰਦਰ ਸਿੰਘ)-ਬੀਤੇ ਦੋ ਦਿਨਾਂ ਤੋਂ ਕਾਦੀਆਂ ਸ਼ਹਿਰ ਤੇ ਇਲਾਕੇ ਅੰਦਰ ਪੈ ਰਹੇ ਭਾਰੀ ਮੀਂਹ ਕਾਰਨ ਲੋਕਾਂ ਲਈ ਭਾਰੀ ਸਮੱਸਿਆ ਬਣ ਗਿਆ ਹੈ | ਇਸ ਨਾਲ ਲੋਕਾਂ ਦੀ ਜਾਨ 'ਤੇ ਬਣ ਗਈ ਹੈ | ਕਾਦੀਆਂ ਦੇ ਮੁਹੱਲਾ ਪ੍ਰਤਾਪ ਨਗਰ ਵਾਰਡ ਨੰਬਰ 4 ਵਿਚ ਰਹਿੰਦੇ ...

ਪੂਰੀ ਖ਼ਬਰ »

ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਪਿੰਡਾਂ 'ਚ 36 ਘੰਟਿਆਂ ਤੋਂ ਬਿਜਲੀ ਗੁੱਲ-ਲੋਕ ਪੇ੍ਰਸ਼ਾਨ

ਕਲਾਨੌਰ, 24 ਸਤੰਬਰ (ਪੁਰੇਵਾਲ)-ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਪਿੰਡਾਂ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ 24 ਘੰਟੇ ਫੀਡਰ 'ਤੇ ਦੋ ਦਿਨਾਂ ਤੋਂ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਪੇ੍ਰਸ਼ਾਨੀ ਦੇ ਦੌਰ 'ਚੋਂ ਗੁਜਰ ਰਹੇ ਹਨ | ...

ਪੂਰੀ ਖ਼ਬਰ »

ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ 26 ਨੰੂ

ਪਠਾਨਕੋਟ, 24 ਸਤੰਬਰ (ਚੌਹਾਨ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੰੂ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਤੇ ਰੋਸ ਰੈਲੀ ਡਾਇਰੈਕਟਰ ਪਸ਼ੂ ਪਾਲਨ ਪੰਜਾਬ ਦੇ ਦਫ਼ਤਰ ਅੱਗੇ 25 ਸਤੰਬਰ ਨੰੂ ਕੀਤੀ ...

ਪੂਰੀ ਖ਼ਬਰ »

ਧਨੇਂਦਰ ਪਦਮਾਵਤੀ ਜਾਗਰਣ ਮੰਚ ਮੰਡਲ ਨੇ ਜਾਗਰਣ ਕਰਵਾਇਆ

ਨਰੋਟ ਮਹਿਰਾ, 24 ਸਤੰਬਰ (ਸੁਰੇਸ਼ ਕੁਮਾਰ)-ਧਨੇਂਦਰ ਪਦਮਾਵਤੀ ਜਾਗਰਣ ਮੰਚ ਮੰਡਲ ਦੀ ਸੰਸਥਾਪਕ ਕ੍ਰਾਂਤੀਕਾਰੀ ਰਾਸ਼ਟਰੀਏ ਸੰਤ ਸੰਜੇ ਮੁੰਨੀ ਦੀ ਪ੍ਰਧਾਨਗੀ ਹੇਠ ਪਿੰਡ ਫਰਵਾਲ ਵਿਚ ਜਾਗਰਨ ਧੂਮਧਾਮ ਨਾਲ ਮਨਾਇਆ ਗਿਆ | ਜਿਸ 'ਚ ਪ੍ਰਸਿੱਧ ਗਾਇਕ ਸੰਦੀਪ ਸੂਦ ਵਲੋਂ ਮਾਤਾ ...

ਪੂਰੀ ਖ਼ਬਰ »

ਪ੍ਰਦੇਸ਼ ਸਰਕਾਰ ਨੇ ਧੱਕੇਸ਼ਾਹੀ ਦੇ ਸਾਰੇ ਹੱਦ ਬੰਨ੍ਹੇ ਟੱਪੇ-ਅਸ਼ਵਨੀ ਸ਼ਰਮਾ

ਪਠਾਨਕੋਟ, 24 ਸਤੰਬਰ (ਚੌਹਾਨ)-ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਧੱਕੇਸ਼ਾਹੀ ਦੇ ਸਾਰੇ ਹੱਦ ਬੰਨ੍ਹੇ ਟੱਪ ਦਿੱਤੇ | ਫਿਰ ਵੀ ਭਾਜਪਾ ਨੇ 15 'ਚੋਂ 6 ਬਲਾਕ ਸੰਮਤੀ ਪਠਾਨਕੋਟ ਬਲਾਕ ਦੀਆਂ ਸੀਟਾਂ 'ਤੇ ਕਬਜ਼ਾ ਕੀਤਾ ਤੇ ਜੇਕਰ ਧੱਕੇਸ਼ਾਹੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ...

ਪੂਰੀ ਖ਼ਬਰ »

ਹਿੰਦੂ ਸਿੱਖ ਏਕਤਾ ਕਲੱਬ ਵਲੋਂ ਜਗਰਾਤਾ ਤੇ ਮੇਲਾ

ਪਠਾਨਕੋਟ, 24 ਸਤੰਬਰ (ਸੰਧੂ)-ਹਿੰਦੂ-ਸਿੱਖ ਏਕਤਾ ਕਲੱਬ ਵਲੋਂ ਸਥਾਨਕ ਰਾਮ ਲੀਲ੍ਹਾ ਮੈਦਾਨ 'ਚ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ 26ਵਾਂ ਸਾਲਾਨਾ ਵਿਸ਼ਾਲ ਜਗਰਾਤਾ ਤੇ ਮੇਲਾ ਹੋਇਆ | ਜਗਰਾਤੇ ਵਿਚ ਵਿਧਾਇਕ ਅਮਿਤ ਵਿਜ ਮੁੱਖ ਮਹਿਮਾਨ ਤੇ ਸ੍ਰੀ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਤੇ ਰਿਦਮ ਡਾਂਸ ਐਾਡ ਕਲਚਰ ਇੰਸਟੀਚਿਊਟ ਵਲੋਂ ਗਣਪਤੀ ਵਿਸਰਜਨ

ਪਠਾਨਕੋਟ, 24 ਸਤੰਬਰ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਅਤੇ ਰਿਦਮ ਡਾਂਸ ਐਾਡ ਕਲਚਰ ਇੰਸਟੀਚਿਊਟ ਵਲੋਂ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਗਣਪਤੀ ਵਿਸਰਜਨ ਸਬੰਧੀ ਸਮਾਗਮ ਹੋਇਆ | ਇਸ ਮੌਕੇ ਸੁਸਾਇਟੀ ਵਲੋਂ ਸ਼ੋਭਾ ਯਾਤਰਾ ਕੱਢੀ ਗਈ ਤੇ ਚੱਕੀ ਪੁਲ ਨੇੜੇ ...

ਪੂਰੀ ਖ਼ਬਰ »

ਸ਼ਿਵ ਸੈਨਾ ਦਫ਼ਤਰ 'ਚ ਕੀਤੀ ਸ੍ਰੀ ਗਣੇਸ਼ ਦੀ ਸਥਾਪਨਾ

ਪਠਾਨਕੋਟ, 24 ਸਤੰਬਰ (ਚੌਹਾਨ)-ਸਿਆਲੀ ਰੋਡ ਸਥਿਤ ਸ਼ਿਵ ਸੈਨਾ ਪੰਜਾਬ ਦੇ ਦਫ਼ਤਰ ਵਿਖੇ ਸ੍ਰੀ ਗਣੇਸ਼ ਦੀ ਸਥਾਪਨਾ ਕੀਤੀ ਗਈ | ਜਿਨ੍ਹਾਂ ਦਾ ਵਿਸਰਜਨ 24 ਸਤੰਬਰ ਨੰੂ ਚੱਕੀ ਪੁਲ 'ਤੇ ਕੀਤਾ ਜਾਵੇਗਾ | ਇਸ ਮੌਕੇ ਸਤੀਸ਼ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ...

ਪੂਰੀ ਖ਼ਬਰ »

ਸਰਜੀਵਨਾ ਭਾਜਪਾ ਬਲਾਕ ਸੰਮਤੀ ਮੈਂਬਰ ਬਣੀ

ਨਰੋਟ ਮਹਿਰਾ, 24 ਸਤੰਬਰ (ਰਾਜ ਕੁਮਾਰੀ)-ਬਲਾਕ ਸੰਮਤੀ ਚੋਣਾਂ 'ਚ ਜ਼ੋਨ ਨੰਬਰ 7 ਤੋਂ ਭਾਜਪਾ ਦੀ ਸਰਜੀਵਨਾ ਕੁਮਾਰੀ ਬਲਾਕ ਸੰਮਤੀ ਮੈਂਬਰ ਜੇਤੂ ਰਹੀ | ਇਸ ਜਿੱਤ ਦੀ ਖ਼ੁਸ਼ੀ 'ਚ ਸਾਬਕਾ ਹਲਕਾ ਵਿਧਾਇਕਾ ਸੀਮਾ ਕੁਮਾਰੀ, ਭਾਜਪਾ ਕਾਰਜਕਾਰਨੀ ਮੈਂਬਰ ਵਿਨੋਦ ਕੁਮਾਰ ਤੋਂ ...

ਪੂਰੀ ਖ਼ਬਰ »

ਕੀਰਤਨ ਦਰਬਾਰ ਕਰਵਾਇਆ

ਪਠਾਨਕੋਟ, 24 ਸਤੰਬਰ (ਚੌਹਾਨ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ | ਜਿਸ 'ਚ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਤੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ...

ਪੂਰੀ ਖ਼ਬਰ »

ਆਸ਼ਾ ਪੂਰਨੀ ਸਮਾਜ ਸੁਧਾਰ ਸਭਾ ਵਲੋਂ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਭੇਟ

ਪਠਾਨਕੋਟ, 24 ਸਤੰਬਰ (ਚੌਹਾਨ)-ਆਸ਼ਾ ਪੂਰਨੀ ਸਮਾਜ ਸੁਧਾਰ ਸਭਾ ਵਲੋਂ ਪ੍ਰਧਾਨ ਵਿਨੋਦ ਮਲਹੋਤਰਾ ਦੀ ਪ੍ਰਧਾਨਗੀ ਹੇਠ 45ਵੀਂ ਜ਼ਰੂਰਤਮੰਦ ਲੜਕੀ ਦਾ ਵਿਆਹ ਮੰਦਿਰ ਵਿਚ ਕਰਵਾਇਆ ਗਿਆ | ਇਸ ਮੌਕੇ ਡਾ: ਵਿਨੇ ਜੰਮਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵਿਆਹੀ ...

ਪੂਰੀ ਖ਼ਬਰ »

ਸਵਾਮੀ ਦਿਵਿਆਨੰਦ ਵਲੋਂ ਸਤਿਸੰਗ

ਸਰਨਾ, 24 ਸਤੰਬਰ (ਬਲਵੀਰ ਰਾਜ)-ਸਰਨਾ ਦੇ ਵਾਰਡ 'ਚ ਸੰਨੀ ਕੁਮਾਰ ਦੀ ਦੇਖਰੇਖ 'ਚ ਸੰਤ ਸ੍ਰੀ ਸਵਾਮੀ ਦਿਵਿਆਨੰਦ ਦਾ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਸੰਤ ਦਿਵਿਆਨੰਦ ਵਲੋਂ ਸੰਗਤਾਂ ਨੰੂ ਪ੍ਰਭ ਭਗਤੀ ਲਈ ਪ੍ਰੇਰਿਆ | ਇਸ ਮੌਕੇ ਅਸ਼ਵਨੀ ਭਗਤ, ਮੋਹਿਤ ਕੁਮਾਰ, ਕੁਲਵੰਤ ...

ਪੂਰੀ ਖ਼ਬਰ »

ਛਿੰਝ ਮੇਲਾ ਕਰਵਾਇਆ

ਨਰੋਟ ਮਹਿਰਾ, 24 ਸਤੰਬਰ (ਰਾਜ ਕੁਮਾਰੀ)-ਨਰੋਟ ਮਹਿਰਾ ਵਿਖੇ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ | ਕਮੇਟੀ ਪ੍ਰਧਾਨ ਠਾਕੁਰ ਗਗਨ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਇਹ ਮੇਲਾ ਕਰਵਾਇਆ ਗਿਆ | ਜਿਸ 'ਚ ਹਲਕਾ ਵਿਧਾਇਕ ਜੋਗਿੰਦਰਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ | ...

ਪੂਰੀ ਖ਼ਬਰ »

ਸਕੂਲ ਨੰੂ ਵਾਟਰ ਕੂਲਰ ਤੇ ਵਾਟਰ ਫ਼ਿਲਟਰ ਭੇਟ

ਮਾਧੋਪੁਰ, 24 ਸਤੰਬਰ (ਨਰੇਸ਼ ਮਹਿਰਾ)-ਸਰਕਾਰੀ ਹਾਈ ਸਕੂਲ ਨੂੰ ਅੱਜ ਪਿੰਡ ਵਾਸੀ ਨਿਚਲੀ ਬੜੋਈ ਮੁਹੱਲਾ ਕੰਡਿਆਲਾ ਦੇ ਰਾਜਿੰਦਰ ਸਿੰਘ ਭੁੰਮਰਾ, ਕਰਤਾਰ ਸਿੰਘ ਤੇ ਮੁਕੇਸ਼ ਕੁਮਾਰ ਤੇ ਇਨ੍ਹਾਂ ਦੇ ਪਰਿਵਾਰਾਂ ਵਲੋਂ ਸਵਰਗੀਏ ਬੀਬੀ ਇੰਦਰਜੀਤ ਕੌਰ ਦੀ ਯਾਦ 'ਚ ਆਪਣੇ ਹੀ ...

ਪੂਰੀ ਖ਼ਬਰ »

ਮੰਦਰ ਦੀ ਜ਼ਮੀਨ ਖ਼ਰੀਦਣ ਲਈ ਵਿਧਾਇਕ ਨੇ ਇਕ ਲੱਖ ਨਕਦ ਸਹਾਇਤਾ ਰਾਸ਼ੀ ਦਿੱਤੀ

ਸਰਨਾ, 24 ਸਤੰਬਰ (ਬਲਵੀਰ ਰਾਜ)-ਅੱਜ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਵਲੋਂ ਸ੍ਰੀ ਗੁਰੂ ਰਵਿਦਾਸ ਸਭਾ ਖੋਬਾ ਨੰੂ ਇਕ ਲੱਖ ਰੁਪਇਆ ਨਕਦ ਆਪਣੀ ਜੇਬ 'ਚੋਂ ਦਿੱਤਾ ਗਿਆ | ਰਵਿਦਾਸ ਸਭਾ ਦੀ ਪ੍ਰਧਾਨ ਸੋਮਾ ਦੇਵੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਭਾ ਸਾਢੇ 10 ਮਰਲੇ ...

ਪੂਰੀ ਖ਼ਬਰ »

ਛੱਤ ਡਿੱਗਣ ਨਾਲ 4 ਮੱਝਾਂ ਮਰੀਆਂ

ਧਾਰੀਵਾਲ, 24 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਬੱਲ ਵਿਚ ਇੱਕ ਬਰਾਂਡੇ ਦੀ ਛੱਤ ਡਿੱਗ ਜਾਣ ਕਾਰਨ ਚਾਰ ਮੱਝਾਂ ਮਰ ਗਈਆਂ ਹਨ, ਜਦੋਂ ਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ | ਇਸ ਸਬੰਧ ਵਿਚ ਪੀੜਤ ਪ੍ਰਗਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੱਲ ਨੇ ਦੱਸਿਆ ...

ਪੂਰੀ ਖ਼ਬਰ »

ਮੇਅਰ ਅਨਿਲ ਵਾਸੂਦੇਵਾ ਨਹੀਂ ਹੋਣ ਦੇ ਰਿਹਾ ਸ਼ਹਿਰ ਦੇ ਵਿਕਾਸ ਕੰਮ

ਪਠਾਨਕੋਟ, 24 ਸਤੰਬਰ (ਆਸ਼ੀਸ਼ ਸ਼ਰਮਾ)-ਨਗਰ ਨਿਗਮ ਪਠਾਨਕੋਟ ਦੇ ਮੇਅਰ ਨੰੂ ਪਠਾਨਕੋਟ ਦੇ ਲੋਕਾਂ ਨਾਲ ਵਾਸਤਾ ਨਹੀਂ ਉਸ ਨੰੂ ਤਾਂ ਸਿਰਫ਼ ਕਮਿਸ਼ਨ ਨਾਲ ਵਾਸਤਾ ਹੈ, ਕਿਉਂਕਿ ਉਹ ਸੀ.ਏ. ਹੈ ਤੇ ਉਸ ਨੰੂ ਇਹ ਆਦਤ ਹੈ | ਮੇਅਰ ਕੋਲੋਂ ਕੰਮ ਹੁੰਦਾ ਨਹੀਂ ਤੇ ਉਹ ਬੇਮਤਲਬ ਦੇ ...

ਪੂਰੀ ਖ਼ਬਰ »

ਮੀਂਹ ਨੇ ਤੋੜਿਆ ਕਿਸਾਨਾਂ ਦਾ ਲੱਕ-ਝੋਨੇ ਦੀ ਫ਼ਸਲ ਵਿਛੀ

ਮਾਧੋਪੁਰ, 24 ਸਤੰਬਰ (ਨਰੇਸ਼ ਮਹਿਰਾ)-ਖੇਤਰ 'ਚ ਲਗਾਤਾਰ ਹੋਏ ਭਾਰੀ ਮੀਂਹ ਦੇ ਚਲਦੇ ਫ਼ਸਲਾਂ ਨੰੂ ਭਾਰੀ ਨੁਕਸਾਨ ਪਹੰੁਚਿਆ ਹੈ | ਲਗਾਤਾਰ 24 ਘੰਟੇ ਤੋਂ ਜ਼ਿਆਦਾ ਸਮੇਂ ਪਏ ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ ਝੋਨੇ ਤੇ ਜਵਾਰ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੰੁਚਿਆ ਹੈ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੋਈ ਧੱਕੇਸ਼ਾਹੀ ਿਖ਼ਲਾਫ਼ ਭਾਜਪਾ ਵਲੋਂ ਏ.ਡੀ.ਸੀ. ਨੰੂ ਮੰਗ-ਪੱਤਰ

ਪਠਾਨਕੋਟ, 24 ਸਤੰਬਰ (ਆਸ਼ੀਸ਼ ਸ਼ਰਮਾ/ਚੌਹਾਨ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੋਈ ਕਥਿਤ ਧੱਕੇਸ਼ਾਹੀ ਨੰੂ ਲੈ ਕੇ ਭਾਜਪਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਦੀ ਅਗਵਾਈ 'ਚ ਵਧੀਕ ਡਿਪਟੀ ਕਮਿਸ਼ਨਰ ਨੰੂ ਮਿਲਿਆ ਤੇ ਚੋਣਾਂ 'ਚ ਲੱਗੇ ਵੱਖ-ਵੱਖ ...

ਪੂਰੀ ਖ਼ਬਰ »

ਮਿੰਨੀ ਯੁਵਾ ਕਲੱਬ ਵਲੋਂ ਮੀਟਿੰਗ

ਪਠਾਨਕੋਟ, 24 ਸਤੰਬਰ (ਸੰਧੂ)-ਮਿੰਨੀ ਯੁਵਾ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਐਨ.ਸੀ. ਮਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਵਲੋਂ ਸਾਲਾਨਾ ਜਾਗਰਣ 6 ਅਕਤੂਬਰ ਨੂੰ ਸਥਾਨਕ ਪਟੇਲ ਚੌਾਕ ਵਿਖੇ ਕਰਵਾਇਆ ਜਾਵੇਗਾ | ...

ਪੂਰੀ ਖ਼ਬਰ »

ਬੱਚਿਆਂ ਨੂੰ ਸਵੱਛਤਾ ਦੇ ਲਈ ਕੀਤਾ ਜਾਗਰੂਕ

ਪਠਾਨਕੋਟ 24 ਸਤੰਬਰ (ਸੰਧੂ)-'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਅਸੀਂ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਈਏ ਤੇ ਖੁੱਲੇ੍ਹ ਵਿਚ ਪਖਾਨੇ ਨਾ ਜਾਈਏ, ਇਸ ਤੋਂ ਇਲਾਵਾ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ ਤੇ ਸਵੱਛਤਾ ਨੂੰ ਬਣਾਈ ...

ਪੂਰੀ ਖ਼ਬਰ »

ਹਿੰਦੂ ਸਿੱਖ ਏਕਤਾ ਕਲੱਬ ਦੀ ਮੀਟਿੰਗ

ਪਠਾਨਕੋਟ , 24 ਸਤੰਬਰ (ਆਰ. ਸਿੰਘ)-ਹਿੰਦੂ ਸਿੱਖ ਏਕਤਾ ਕਲੱਬ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜਾਗਰਨ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪੱਪੂ, ਜਨਰਲ ਸੈਕਟਰੀ ਵਿਜੈ ਚੋਪੜਾ ਤੇ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਵਲੋਂ ਧਰਨੇ ਤੇ ਰੋਡ ਸ਼ੋਅ ਦੀਆਂ ਤਿਆਰੀਆਂ ਮੁਕੰਮਲ-ਕਿਸ਼ਨ ਚੰਦਰ

ਪਠਾਨਕੋਟ, 24 ਸਤੰਬਰ (ਆਸ਼ੀਸ਼ ਸ਼ਰਮਾ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਾਂ ਐਸੋਸੀਏਸ਼ਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਤੇ ਮਸਲਿਆਂ ਸਬੰਧੀ 26 ਸਤੰਬਰ ਦਿਨ ਬੁੱਧਵਾਰ ਨੰੂ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਦਫ਼ਤਰ ਸੈਕਟਰ 68 ਨੇੜੇ ...

ਪੂਰੀ ਖ਼ਬਰ »

ਜਨ ਕਲਿਆਣ ਸੇਵਾ ਸਮਿਤੀ ਵਲੋਂ ਜਾਗਰੂਕਤਾ ਰੈਲੀ

ਪਠਾਨਕੋਟ, 24 ਸਤੰਬਰ (ਆਰ. ਸਿੰਘ)-ਜਨ ਕਲਿਆਣ ਸੇਵਾ ਸਮਿਤੀ ਵਲੋਂ ਚੇਅਰਮੈਨ ਵਿਜੈ ਕੁਮਾਰ ਪਾਸੀ ਤੇ ਪ੍ਰਧਾਨ ਰਾਕੇਸ਼ ਖੰਨਾ ਦੀ ਪ੍ਰਧਾਨਗੀ 'ਚ ਸਵੱਛਤਾ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ | ਇਸ ਦੌਰਾਨ ਨਗਰ ਨਿਗਮ ਤੋਂ ਮਨਪ੍ਰੀਤ ਕੌਰ ਤੇ ਦੀਪਕ ਵਿਸ਼ੇਸ਼ ਰੂਪ 'ਚ ...

ਪੂਰੀ ਖ਼ਬਰ »

ਵਿਧਾਇਕ ਜੋਗਿੰਦਰਪਾਲ ਦੇ ਕੰਮਾਂ ਸਦਕਾ ਸੰਮਤੀ ਚੋਣ ਜਿੱਤਿਆ-ਰਾਜਾ ਸਿਹੋੜਾ

ਤਾਰਾਗੜ੍ਹ, 24 ਸਤੰਬਰ (ਸੋਨੂੰ ਮਹਾਜਨ)-ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਵਲੋਂ ਆਪਣੇ ਡੇਢ ਸਾਲ ਦੇ ਕਾਰਜਕਾਲ 'ਚ ਹਲਕੇ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਸਦਕਾ ਉਨ੍ਹਾਂ ਨੇ ਬਲਾਕ ਸੰਮਤੀ ਚੋਣ 'ਚ ਜਿੱਤ ਪ੍ਰਾਪਤ ਕੀਤੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਕੇਸ 'ਚ 71ਵੇਂ ਗਵਾਹ ਦੀ ਹੋਈ ਗਵਾਹੀ-ਅਗਲੀ ਸੁਣਵਾਈ ਅੱਜ

ਪਠਾਨਕੋਟ , 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਬਹੁਚਰਚਿਤ ਕਠੂਆ ਜਬਰ ਜਨਾਹ ਤੇ ਕਤਲ ਕੇਸ ਦੇ ਮਾਮਲੇ 'ਚ ਅੱਜ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਦੇ ਬੰਦ ਕਮਰੇ ਵਿਚ ਇਸ ਮਾਮਲੇ ਦੇ ਸੱਤ ਦੋਸ਼ੀ ਭਾਰੀ ਸੁਰੱਖਿਆ ਹੇਠ ਗੁਰਦਾਸਪੁਰ ਤੋਂ ਪਠਾਨਕੋਟ ...

ਪੂਰੀ ਖ਼ਬਰ »

9 ਘਰਾਂ 'ਚ ਡੇਂਗੂ ਦਾ ਲਾਰਵਾ ਮਿਲਿਆ

ਪਠਾਨਕੋਟ, 24 ਸਤੰਬਰ (ਚੌਹਾਨ)-ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਹੁਕਮਾਂ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਇਕ 18 ਸਾਲਾ ਲੜਕੀ ਦਾ ਡੇਂਗੂ ਪਾਜ਼ਟਿਵ ਕੇਸ ਮਿਲਣ ਤੋਂ ਬਾਅਦ ਟੀਮ ਘਰਥੋਲੀ ਮੁਹੱਲਾ ਪਠਾਨਕੋਟ ਪੁੱਜੀ | ਜਿੱਥੇ ਟੀਮ ਵਲੋਂ ਲਗਭਗ 106 ਘਰਾਂ ਦੀ ਜਾਂਚ ਕੀਤੇ | ਇਸ ...

ਪੂਰੀ ਖ਼ਬਰ »

ਅਕਾਲੀ ਦਲ (ਬ) ਕਿਸਾਨ ਵਿੰਗ ਪਠਾਨਕੋਟ ਦਾ ਵਫ਼ਦ ਮਲੂਕਾ ਨੂੰ ਮਿਲਿਆ

ਪਠਾਨਕੋਟ, 24 ਸਤੰਬਰ (ਆਰ. ਸਿੰਘ)-ਅਕਾਲੀ ਦਲ (ਬ) ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਮਾਹੀਚੱਕ ਤੇ ਯੂਥ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਪਠਾਨਕੋਟ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵਿੰਗ ਜ਼ਿਲ੍ਹਾ ਪਠਾਨਕੋਟ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX