ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  1 day ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਮਾਲੇਗਾਓਂ ਧਮਾਕਾ ਦੇ ਪੀੜਤ ਨੇ ਸਾਧਵੀ ਪ੍ਰਗਿਆ ਦੀ ਉਮੀਦਵਾਰੀ ਦੇ ਖ਼ਿਲਾਫ਼ ਕੀਤੀ ਸ਼ਿਕਾਇਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ- ਭਾਰਤੀ ਜਨਤਾ ਪਾਰਟੀ ਵੱਲੋਂ ਮਾਲੇਗਾਓਂ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦਿੱਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਹੁਣ ਮਾਲੇਗਾਓਂ ਧਮਾਕੇ ਦੇ ਪੀੜਤ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਦੀ ....
ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਇਸਲਾਮਾਬਾਦ, 18 ਅਪ੍ਰੈਲ- ਵਿੱਤੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ....
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 day ago
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  1 day ago
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  1 day ago
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  1 day ago
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  1 day ago
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  1 day ago
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  1 day ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  1 day ago
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  1 day ago
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  1 day ago
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  1 day ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  1 day ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  1 day ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  1 day ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  1 day ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  1 day ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  1 day ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  1 day ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  1 day ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  1 day ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  1 day ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  1 day ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  1 day ago
ਮਨੀਪੁਰ 'ਚ 11 ਵਜੇ ਤੱਕ 32 ਫ਼ੀਸਦੀ ਹੋਈ ਵੋਟਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  1 day ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  1 day ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  1 day ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  1 day ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

ਅੰਮ੍ਰਿਤਸਰ

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼

ਧਰਵਿੰਦਰ ਸਿੰਘ ਔਲਖ
ਰਾਮ ਤੀਰਥ, 24 ਸਤੰਬਰ-ਦੋ ਦਿਨ ਪਈ ਭਰਵੀਂ ਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਨਿਰਾਸ਼ਾ ਦੇ ਆਲਮ ਵਿਚ ਧਕੇਲ ਦਿੱਤਾ ਹੈ | ਪੱਕਣ 'ਤੇ ਆਈ ਝੋਨੇ ਦੀ ਫ਼ਸਲ ਵਿਚ ਜਿਥੇ ਮੀਂਹ ਦਾ ਪਾਣੀ ਭਰਿਆ ਹੋਇਆ ਹੈ, ਓਥੇ ਤੇਜ਼ ਹਵਾਵਾਂ ਚੱਲਣ ਕਰਕੇ ਉਨ੍ਹਾਂ ਦੀ ਫ਼ਸਲ ਵੀ ਧਰਤੀ 'ਤੇ ਵਿੱਛ ਗਈ ਹੈ, ਜਿਸ ਨਾਲ ਫ਼ਸਲ ਦਾ ਝਾੜ ਘਟਣ ਦੀ ਸੰਭਾਵਨਾ ਹੈ, ਓਥੇ ਦਾਣਾ ਵੀ ਦਾਗ਼ੀ ਹੋ ਸਕਦੇ ਹਨ | ਪਿੰਡ ਕੋਹਾਲੀ ਦੇ ਇਕ ਕਿਸਾਨ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਬੀਜ਼, ਦਵਾਈਆਂ ਪਾ ਕੇ ਫ਼ਸਲ ਨੂੰ ਪਾਲਿਆ ਸੀ ਪਰ ਇਸ ਬੇਮੌਸਮੀ ਮੀਂਹ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਮੀਂਹ ਦਾ ਪਾਣੀ ਖੇਤਾਂ ਅਤੇ ਸੜਕਾਂ 'ਤੇ ਹਰਲ-ਹਰਲ ਕਰਦਾ ਫਿਰ ਰਿਹਾ ਹੈ | ਨਹਿਰਾਂ, ਸੂਏ, ਡਰੇਨਾਂ ਤੇ ਨਿਕਾਸੀ ਨਾਲੇ ਨੱਕੋ ਨੱਕ ਭਰੇ ਹੋਏ ਹਨ ਅਤੇ ਪਿੰਡ ਿਖ਼ਆਲਾ ਤੋਂ ਪਿੰਡ ਕਲੇਰ ਨੂੰ ਜਾਣ ਵਾਲੀ ਡਰੇਨ ਦਾ ਪੁੱਲ ਵੀ ਪਾਣੀ ਵਿਚ ਡੁੱਬ ਗਿਆ ਹੈ ਅਤੇ ਪੁੱਲ ਉਪਰੋਂ ਪਾਣੀ ਲੰਘਣ ਕਰਕੇ ਉਕਤ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ |
ਸਠਿਆਲਾ ਡਰੇਨ ਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ
ਸਠਿਆਲਾ, (ਜਗੀਰ ਸਿੰਘ ਸਫਰੀ)-ਬੇਮੌਸਮੀ ਭਾਰੀ ਬਾਰਿਸ਼ ਦੇ ਪਾਣੀ ਦੀ ਮਾਰ ਸਠਿਆਲਾ ਡਰੇਨ ਦੇ ਨਾ ਝੱਲਣ 'ਤੇ ਕਿਸਾਨਾਂ ਦੀ ਪੱਕੀ ਝੋਨੇ ਦੀ ਫ਼ਸਲ ਡੁੱਬ ਗਈ ਹੈ | ਇਸ ਬਾਰੇ ਕਿਸਾਨ ਪਾਖਰ ਸਿੰਘ, ਤਰਸੇਮ ਸਿੰਘ ਤੇ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਜਿੱਥੇ ਲਗਾਤਾਰ ਰਾਤ ਦਿਨ ਮੀਂਹ ਪੈਣ ਨਾਲ ਗ਼ਰੀਬ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ | ਉਥੇ ਕਿਸਾਨਾਂ ਦੀ ਪੱਕੀ ਫ਼ਸਲ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ | ਕਿਸਾਨ ਪਾਖਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਪੱਕੀ ਫ਼ਸਲ ਨੂੰ ਦੋਹਰੀ ਮਾਰ ਪਈ ਹੈ | ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਦੀ ਅਤੇ ਡਰੇਨ ਦੇ ਪਾਣੀ ਦੀ ਮਾਰ ਪੈਣ ਨਾਲ ਉਨ੍ਹਾਂ ਦਾ ਲੱਕ ਟੁੱਟ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾ ਹੀ ਕਰਜ਼ਾਈ ਹੈ ਤੇ ਫ਼ਸਲ ਦਾ ਨੁਕਸਾਨ ਹੋਣ ਨਾਲ ਉਹ ਕਰਜ਼ੇ ਦੀ ਪੰਡ ਨਹੀਂ ਉਤਾਰ ਸਕਦਾ | ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗੁੰਮਪੁਲ ਸਠਿਆਲਾ ਡਰੇਨ ਦੇ ਦੋਵੇਂ ਪਾਸਿਆਂ ਦੇ ਕਿਨਾਰੇ ਉੱਚੇ ਕਰਵਾਏ ਜਾਣ ਤਾਂ ਕਿ ਡਰੇਨ ਦੇ ਪਾਣੀ ਨਾਲ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਨਾ ਹੋ ਸਕੇ |
ਤੇਜ਼ ਬਾਰਿਸ਼ ਕਾਰਨ ਉੱਗਰ ਔਲਖ 'ਚ ਗ਼ਰੀਬ ਪਰਿਵਾਰ ਦੇ ਕਮਰਿਆਂ ਦੀਆਂ ਛੱਤਾਂ ਡਿੱਗੀਆਂ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਸਥਿਤ ਪਿੰਡ ਉੱਗਰ ਔਲਖ 'ਚ ਬੀਤੇ ਕੱਲ੍ਹ ਹੋਈ ਤੇਜ਼ ਬਾਰਿਸ਼ ਇੱਕ ਗ਼ਰੀਬ ਪਰਿਵਾਰ ਤੇ ਉਸ ਸਮੇਂ ਕਹਿਰ ਬਣ ਕੇ ਟੁੱਟੀ ਜਦ ਇਸ ਬਾਰਿਸ਼ ਕਾਰਨ ਗ਼ਰੀਬ ਪਰਿਵਾਰ ਦੇ ਦੋਵਾਂ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਕਾਰਨ ਘਰ ਦੇ ਮੁਖੀ ਪਤੀ ਪਤਨੀ ਦੇ ਮਾਮੂਲੀ ਸੱਟਾਂ ਲੱਗ ਗਈਆਂ ਅਤੇ ਸਾਰਾ ਸਮਾਨ ਵੀ ਮਿੱਟੀ ਦੇ ਮਲਬੇ ਹੇਠ ਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਮੋਹਤਬਰ ਵਿਅਕਤੀਆਂ ਪ੍ਰਧਾਨ ਗੁਲਬਾਗ ਸਿੰਘ ਬਿੱਲਾ, ਸੁਖਦੇਵ ਸਿੰਘ ਮਲਵੱਈ ਅਤੇ ਲਵਲੀ ਸ਼ਾਹ ਆਦਿ ਨੇ ਦੱਸਿਆ ਕਿ ਕੱਲ ਹੋਈ ਤੇਜ਼ ਬਾਰਿਸ਼ ਦੌਰਾਨ ਸ਼ਾਮ 5:30 ਵਜੇ ਦੇ ਕਰੀਬ ਵਰਿਆਮ ਸਿੰਘ ਪੁੱਤਰ ਪ੍ਰੇਮ ਸਿੰਘ ਦੇ ਦੋਵਾਂ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਕਾਰਨ ਵਰਿਆਮ ਸਿੰਘ ਦੇ ਸਿਰ ਅਤੇ ਉਸਦੀ ਪਤਨੀ ਦੀ ਨੱਕ ਦੀ ਹੱਡੀ ਟੁੱਟ ਗਈ ਹੈ ਜੋ ਇਸ ਸਮੇਂ ਅੰਮਿ੍ਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਹਨ | ਉਨ੍ਹਾਂ ਦੱਸਿਆ ਕਿ ਵਰਿਆਮ ਸਿੰਘ ਦੇ ਪਰਿਵਾਰ ਦੇ ਰਹਿਣ ਲਈ ਹੁਣ ਕੋਈ ਵੀ ਕਮਰਾ ਨਹੀਂ ਹੈ ਅਤੇ ਉਸਨੂੰ ਬਿਨ੍ਹਾਂ ਛੱਤਾਂ ਵਾਲੇ ਕਮਰਿਆਂ 'ਚ ਹੀ ਖੁੱਲ੍ਹੇ ਅਸਮਾਨ ਦੀ ਛੱਤ ਹੇਠ ਗੁਜ਼ਾਰਾ ਕਰਨਾਂ ਪਵੇਗਾ | ਇਸ ਮੌਕੇ ਉਕਤ ਮੋਹਤਬਾਰਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗ਼ਰੀਬ ਪਰਿਵਾਰ ਦੇ ਕਮਰਿਆਂ ਦੀਆਂ ਛੱਤਾਂ ਮੁੜ ਬਣਵਾਉਣ ਲਈ ਸਹਿਯੋਗ ਕੀਤਾ ਜਾਵੇ ਅਤੇ ਪ੍ਰਸ਼ਾਸਨ ਵਲੋਂ ਬਣਦਾ ਮੁਆਵਜ਼ਾ ਦੇਵੇਂ | ਇਸ ਸਬੰਧੀ ਜਦ ਐਸ. ਡੀ. ਐਮ. ਅਜਨਾਲਾ ਡਾ: ਰੱਜਤ ਓਬਰਾਏ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਤਹਿਸੀਲਦਾਰ ਅਜਨਾਲਾ ਰਾਹੀਂ ਕਮਰਿਆਂ ਦੀਆਂ ਛੱਤਾਂ ਢਹਿਣ ਸੰਬੰਧੀ ਅੱਜ ਹੀ ਰਿਪੋਰਟ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਮੋਹਲੇਧਾਰ ਮੀਂਹ ਨਾਲ ਝੋਨੇ ਦੀ ਫ਼ਸ਼ਲ ਨੂੰ ਭਾਰੀ ਨੁਕਸਾਨੇ
ਨਵਾਂ ਪਿੰਡ, (ਜਸਪਾਲ ਸਿੰਘ)¸ਪਿਛਲੇ ਦੋ ਦਿਨਾਂ ਤੋਂ ਪਏ ਮੋਹਲੇਧਾਰ ਮੀਂਹ ਨਾਲ ਸਥਾਨਕ ਕਸਬਾ ਅਤੇ ਇਸਦੇ ਆਸ-ਪਾਸ ਦੀ ਸੈਂਕੜੇ ਏਕੜ ਪੱਕੀ ਹੋਈ ਖਲੋਤੀ ਝੋਨੇ ਦੀ ਫ਼ਸਲ ਸੌ ਫੀਸਦੀ ਤਬਾਹ ਹੋ ਗਈ ਹੈ, ਦੇ ਸਬੰਧ 'ਚ ਕੀਤੇ ਗਏ ਦੌਰੇ ਮੌਕੇ ਕਿਸਾਨਾਂ ਪੰਚ ਰਾਜਬੀਰ ਸਿੰਘ ਫਤਿਹਪੁਰ, ਕਾਮਰੇਡ ਲਖਬੀਰ ਸਿੰਘ, ਜਥੇਦਾਰ ਜਸਬੀਰ ਸਿੰਘ ਨਿਜਾਮਪੁਰ, ਜਗਜੀਤ ਸਿੰਘ ਸ਼ਹੀਦੀ ਪਰਿਵਾਰ, ਭੁਪਿੰਦਰ ਸਿੰਘ ਤੀਰਥਪੁਰ, ਜਸਵੰਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ ਨਵਾਂ ਪਿੰਡ, ਤਰਸੇਮ ਸਿੰਘ ਨੰਗਲ, ਮੰਗਦੇਵ ਸਿੰਘ ਛੀਨਾ ਆਦਿ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਮਹਿੰਗੇ ਭਾਅ ਦੇ ਡੀਜ਼ਲ, ਖਾਦਾਂ, ਸਪਰੇਆਂ ਅਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗ ਪਾਲੀ ਗਈ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ 'ਚ ਡੁੱਬਣ ਨਾਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ | ਉਨ੍ਹਾਂ ਦੱਸਿਆ ਕਿ ਜੇਕਰ ਹੁਣ ਮੀਂਹ ਨਹੀਂ ਵੀ ਪੈਂਦਾ ਤਾਂ ਵੀ 10-15 ਦਿਨ ਤੱਕ ਪਾਣੀ ਸ਼ੁੱਕਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਨਾਲ ਝੋਨੇ ਦੇ ਦਾਣੇ ਉਂਗਰ ਜਾਣਗੇ, ਦੇ ਨਾਲ ਹੀ ਉਨ੍ਹਾਂ ਨੂੰ ਅਗਲੇਰੀ ਫ਼ਸਲ ਮਟਰ, ਆਲੂ ਦੇ ਬੀਜਣ ਦੇ ਵੀ ਲਾਲੇ ਪਏ ਹਨ | ਇਸ ਮੌਕੇ ਉਨ੍ਹਾਂ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ ਦੀ ਗਰਦਾਵਾਰੀ ਕਰਵਾ ਕਿ ਪ੍ਰਤੀ ਏਕੜ 35 ਹਜ਼ਾਰ ਰੁਪੈ ਦੇ ਮੁਆਜ਼ੇ ਦੀ ਜ਼ੋਰਦਾਰ ਮੰਗ ਕੀਤੀ ਗਈ |
ਹੜ੍ਹ ਵਰਗੀ ਬਣੀ ਸਥਿਤੀ¸ਲਗਾਤਾਰ ਪਏ ਮੀਂਹ ਦੇ ਪਾਣੀ ਨਾਲ ਸਥਾਨਕ ਕਸਬਾ ਅਤੇ ਫ਼ਤਿਹਪੁਰ ਦੇ ਵਿਕਾਰੋਂ ਦੀ ਲੰਗਦੀ ਬ੍ਰਸਾਤੀ ਨਿਕਸੀ ਹਸਲੀ 'ਚ ਪੁਲਾਂ ਨਾਲ ਖਹਿ ਕੇ ਵਗ ਰਿਹਾ ਅਤੇ ਦੂਰ-ਦੂਰ ਖੜੇ ਡੂੰਗੇ ਬਰਸਾਤੀ ਪਾਣੀ ਨਾਲ ਹੜ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਲੋਕਾਂ 'ਚ ਭਾਰੀ ਸਹਿਮ ਹੈ, ਇਸਦੇ ਨਾਲ ਹੀ ਗ਼ਰੀਬਾਂ ਦੇ ਚੁਲੇ ਮੱਠੇ ਪੈਣ ਅਤੇ ਕਾਰੋਬਾਰ ਰੁਕਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਵਾਤਿ ਹੋਇਆ ਹੈ | ਪਹਿਲਾਂ ਤੋਂ ਹੀ ਮੁਲਾਜ਼ਮਾਂ ਦੀ ਘਾਟ ਕਾਰਨ ਭਾਰੀ ਮੁਸਕਲਾਂ 'ਚ ਗੁਜ਼ਰ ਰਿਹਾ ਉਪ-ਦਫ਼ਤਰ ਪਾਵਰ ਕਾਮ ਦੀ ਇਮਾਰਤ ਪਾਣੀ 'ਚ ਡੁੱਬਣ ਨਾਲ ਬੱਤੀ ਦੀ ਸਪਲਾਈ ਚਾਲੂ ਰੱਖਣ ਲਈ ਪਾਵਰਕਰਮੀਆਂ ਭਾਰੀ ਪ੍ਰੇਸ਼ਾਨੀ ਦੇ ਝੱਲਦਿਆਂ ਕਾਫੀ ਮੁਸ਼ੱਕਤ ਕਰਨੀ ਪੈ ਰਹੀ |
ਗ਼ਰੀਬ ਪਰਿਵਾਰ ਦੀ ਕੋਠੇ ਦੀ ਛੱਤ ਡਿੱਗੀ¸ਮੀਂਹ ਨਾਲ ਪਿੰਡ ਨਿਜਾਮਪੁਰ ਦੇ ਗ਼ਰੀਬ ਪਰਿਵਾਰ ਮਨਜੀਤ ਲਾਲ ਪੁੱਤਰ ਜੈਸੀ ਰਾਮ ਦੇ ਕੋਠੇ ਦੀ ਛੱਤ ਡਿੱਗਣ ਦੀ ਖ਼ਬਰ ਹੈ, ਦੇ ਸਬੰਧ 'ਚ ਜਾਣਕਾਰੀ ਲਈ ਪਹੁੰਣ 'ਤੇ ਹਾਜ਼ਰ ਪ੍ਰਭਾਵਿਤ ਪਰਿਵਾਰ ਦੇ ਬੱਚਿਆਂ ਅਤੇ ਕਾਮਰੇਡ ਲਖਬੀਰ ਸਿੰਘ ਪਰਿਵਾਰ ਦੀ ਮਹਿਲਾਂ ਮੈਂਬਰ ਵਲੋਂ ਦੱਸਿਆ ਗਿਆ ਕਰੀਬ ਕੱਲ੍ਹ 8 ਕੇ ਵਜੇ ਦੇ ਕਰੀਬ ਉਪਰੋਕਤ ਪਰਿਵਾਰ ਦੇ ਕਠੇ ਦੀ ਬਾਲਿਆਂ ਵਾਲੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ, ਜਿਸ ਅੰਦਰ ਬੈਠੇ ਮਨਜੀਤ ਲਾਲ ਅਤੇ ਉਸਦੀ ਪਤਨੀ ਬਬੀਤਾ ਵਾਲ-ਵਾਲ ਬਚ ਗਏ | ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਦੇ ਕੋਠੇ 'ਚ ਬਾਹਰ ਹੋਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਗ਼ਰੀਬ ਪਰਿਵਾਰ ਸਿਰ ਲੁਕਾਉਣ ਤੋਂ ਵਾਂਝਾ ਜ਼ਰੂਰ ਹੋ ਗਿਆ, ਜਿਸ ਦੇ ਲਈ ਉਨ੍ਹਾਂ ਵਲੋਂ ਪਰਿਵਾਰ ਦੇ ਮੁੜ ਵਸੇਬੇ ਲਈ ਸਰਕਾਰ ਤੋਂ ਮੁਆਜ਼ੇ ਦੀ ਮੰਗ ਕੀਤੀ ਗਈ |
ਮਜੀਠਾ ਵਿਖੇ ਭਾਰੀ ਬਾਰਿਸ਼ ਕਾਰਣ ਡੰਗਰਾਂ ਦੇ ਕੋਠੇ ਦੀ ਛੱਤ ਡਿੱਗਣ ਕਾਰਣ ਗਾਂ ਤੇ ਮੱਝ ਮਰੀ, ਘੋੜੀ ਤੇ ਝੋਟੀ ਜ਼ਖ਼ਮੀਂ
ਮਜੀਠਾ, (ਮਨਿੰਦਰ ਸਿੰਘ ਸੋਖੀ)-ਬੀਤੇ ਦਿਨ ਹੋਈ ਲਗਾਤਾਰ ਭਾਰੀ ਬਾਰਸ਼ ਕਾਰਨ ਇਥੋਂ ਨਾਲ ਲਗਦੀ ਆਬਾਦੀ ਰੋੜੀ ਵਾਰਡ ਨੰਬਰ 1 ਕਸਬਾ ਮਜੀਠਾ ਵਿੱਚ ਇੱਕ ਗ਼ਰੀਬ ਪਰਿਵਾਰ ਦੇ ਡੰਗਰਾਂ ਵਾਲੀ ਹਵੇਲੀ ਦੀ ਛੱਤ ਡਿੱਗਣ ਕਾਰਨ ਛੱਤ ਦੇ ਹੇਠਾਂ ਆਉਣ ਨਾਲ ਇੱਕ ਗਾਂ ਅਤੇ ਇੱਕ ਮੱਝ ਮਰਨ ਦਾ ਸਮਾਚਾਰ ਹੈ | ਧਰਮ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਵਾਰਡ ਨੰਬਰ 1 ਆਬਾਦੀ ਰੋੜੀ ਮਜੀਠਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਰਿਹਾਇਸ਼ ਵਾਲੇ ਕਮਰਿਆਂ ਦੇ ਨਾਲ ਹੀ ਬਣਿਆ ਡੰਗਰਾਂ ਵਾਲਾ ਕੋਠਾ ਜਿਸ ਵਿੱਚ ਉਹ ਇੱਕ ਗਾਂ, ਇੱਕ ਮੱਝ, ਇੱਕ ਘੋੜੀ ਅਤੇ ਹੋਰ ਪਸ਼ੂ ਬੰਨ੍ਹਦਾ ਹੈ | ਬੀਤੇ ਦੋ ਦਿਨ ਤੋਂ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਉਸ ਦਾ ਡੰਗਰਾਂ ਵਾਲਾ ਕੋਠਾ ਜਿਸ ਤੇ ਉਸ ਨੇ ਗਾਰਡਰ ਤੇ ਬਾਲਿਆਂ ਦੀ ਛੱਤ ਪਾਈ ਸੀ ਅਤੇ ਉਸ ਵਕਤ ਉਹ ਆਪ ਵੀ ਇਸ ਕੋਠੇ ਦੇ ਅੰਦਰ ਡੰਗਰਾਂ ਦੀ ਦੇਖ ਭਾਲ ਕਰ ਰਿਹਾ ਸੀ ਕਿ ਅਚਾਨਕ ਉਸਨੂੰੂ ਕਿਸੇ ਕੰਮ ਕੋਠੇ ਤੋਂ ਬਾਹਰ ਜਾਣਾ ਪਿਆ ਤਾਂ ਇਕਦਮ ਕੋਠੇ ਦੀ ਛੱਤ ਡਿੱਗ ਪਈ ਅਤੇ ਹੇਠਾਂ ਬੰਨ੍ਹੀ ਗਾਂ ਜਿਹੜੀ ਕਿ ਕੁਝ ਦਿਨਾਂ ਤੱਕ ਸੂਣ ਵਾਲੀ ਸੀ ਅਤੇ ਇੱਕ ਮੱਝ ਮੌਕੇ 'ਤੇ ਮਰ ਗਈਆਂ | ਇਸ ਦੇ ਨਾਲ ਹੀ ਅੰਦਰ ਬੱਝੀਆਂ ਘੋੜੀ ਅਤੇ ਇੱਕ ਝੋਟੀ ਨੂੰ ਵੀ ਸੱਟਾ ਲੱਗ ਗਈਆਂ | ਜਿਸ 'ਤੇ ਉਸ ਵਲੋਂ ਰੌਲਾ ਪਾਉਣ 'ਤੇ ਗੁਆਂਢੀਆਂ ਨੇ ਆ ਕੇ ਉਸ ਦੇ ਬਾਕੀ ਬਚੇ ਡੰਗਰ ਅੰਦਰੋਂ ਕੱਢਣ ਵਿੱਚ ਸਹਾਇਤਾ ਕੀਤੀ | ਭਾਰੀ ਬਰਸਾਤ ਕਾਰਣ ਹੀ ਉਸ ਦੇ ਘਰ ਦੇ ਲਾਗੇ ਬਣੇ ਦੋ ਹੋਰ ਘਰ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਪ੍ਰਵੀਨ ਪਤਨੀ ਲੇਟ ਪੱਪੂ ਦੇ ਰਿਹਾਇਸ਼ੀ ਮਕਾਨਾਂ 'ਚ ਵੀ ਵੱਡੀਆਂ ਦਰਾਰਾਂ ਪੈ ਗਈਆਂ ਹਨ ਜਿਸ ਤੇ ਇੰਨ੍ਹਾਂ ਨੇ ਵੀ ਆਪਣੇ ਘਰ ਖਾਲੀ ਕਰ ਦਿੱਤੇ ਹਨ ਕਿ ਪਤਾ ਨਹੀਂ ਕਿਸੇ ਵਕਤ ਇੰਨ੍ਹਾਂ ਦੀਆਂ ਛੱਤਾਂ ਡਿੱਗ ਪੈਣੀਆਂ ਹਨ | ਇਸ ਤਰ੍ਹਾਂ ਪੀ੍ਰੜ੍ਹਤ ਦੇ ਦੱਸਣ ਅਨੁਸਾਰ ਉਸ ਦਾ ਕਰੀਬ ਢਾਈ ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ ਹੈ | ਉਸ ਨੇ ਪ੍ਰਸ਼ਾਸਨ ਪਾਸੋਂ ਯੋਗ ਮੁਆਵਜੇ ਦੀ ਮੰਗ ਕੀਤੀ ਹੈ | ਇਸ ਮੌਕੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਕਰਨ ਪਹੁੰਚੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਗਿੱਲ ਕੌਾਸਲਰ ਸੋਹਣ ਸਿੰਘ ਸੋਨੂੰ, ਹਰਜਿੰਦਰ ਸਿੰਘ ਸਰਪੰਚ ਮਜੀਠਾ ਦਿਹਾਤੀ, ਜੈਮਸ ਮਸੀਹ, ਜੌਰਜ ਮਸੀਹ ਆਦਿ ਨੇ ਵੀ ਪ੍ਰਸ਼ਾਸ਼ਨ ਪਾਸੋਂ ਪੀੜ੍ਹਤ ਪਰਿਵਾਰ ਦੀ ਵਿੱਤੀ ਸਹਾਇਤਾ ਦੀ ਅਪੀਲ ਕੀਤੀ | ਉਧਰ ਨਾਇਬ ਤਹਿਸੀਦਾਰ ਅਜੈ ਕੁਮਾਰ ਸ਼ਰਮਾਂ ਨੂੰ ਇਤਲਾਹ ਮਿਲਣ 'ਤੇ ਮਾਲ ਮਹਿਕਮੇ ਦੇ ਕਰਮਚਾਰੀਆਂ ਦੀ ਮੌਕਾ ਵੇਖ ਕੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੇ ਹੁਕਮ ਦਿੱਤੇ |
ਭਾਰੀ ਮੀਂਹ ਨਾਲ ਵਡਾਲਾ ਵੀਰਮ ਵਿਖੇ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਨਾਲ ਪਰਿਵਾਰਕ ਮੈਂਬਰ ਜ਼ਖ਼ਮੀ ਤੇ ਘਰੇਲੂ ਸਾਮਾਨ ਦਾ ਹੋਇਆ ਭਾਰੀ ਨੁਕਸਾਨ
ਮਜੀਠਾ, (ਜਗਤਾਰ ਸਿੰਘ ਸਹਿਮੀ)-ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਵਡਾਲਾ ਵੀਰਮ ਵਿਖੇ ਭਾਰੀ ਮੀਂਹ ਪੈਣ ਨਾਲ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿਗਣ ਨਾਲ ਪਰਿਵਾਰਕ ਮੈਂਬਰਾਂ ਦੇ ਜ਼ਖ਼ਮੀ ਹੋਣ ਅਤੇ ਘਰੇਲੂ ਸਮਾਨ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈਣ ਨਾਲ ਜਿਥੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਓਥੇ ਆਮ ਲੋਕਾਂ ਦਾ ਜਨ ਜੀਵਨ ਦੀ ਪ੍ਰਭਾਵਿਤ ਹੋਇਆ | ਇਸ ਤਹਿਤ ਭਾਰੀ ਮੀਂਹ ਪੈਣ ਨਾਲ ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਵਡਾਲਾ ਵੀਰਮ ਦੇ ਵਸਨੀਕ ਬਲਕਾਰ ਸਿੰਘ ਪੁੱਤਰ ਪਾਲਾ ਸਿੰਘ ਦੇ ਘਰ ਕਮਰੇ ਦੀ ਛੱਤ ਡਿਗਣ ਨਾਲ ਉਸ ਦੇ ਪਰਿਵਾਰਕ ਮੈਂਬਰ ਥੱਲੇ ਆਉਣ ਨਾਲ ਜ਼ਖ਼ਮੀ ਹੋ ਗਏ | ਇਸ ਹਾਦਸੇ 'ਚ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਕਮਰੇ ਵਿੱਚ ਪਏ ਸਮਾਨ ਜਿਸ ਵਿੱਚ ਡਬਲ ਬੈਡ, ਲੋਹੇ ਦੀ ਅਲਮਾਰੀ, ਸੋਫਾ ਸੈਟ, ਟੈਲੀਵਿਜਨ ਤੇ ਕਪੜਿਆਂ ਸਮੇਤ ਸਾਰਾ ਘਰੇਲੂ ਸਮਾਨ ਮਲਬੇ ਵਿੱਚ ਦੱਬੇ ਜਾਣ ਕਾਰਨ ਨੁਕਸਾਨਿਆਂ ਗਿਆ | ਜ਼ਿਕਰ ਯੋਗ ਹੈ ਕਿ ਉਕਤ ਪੀੜਤ ਬਲਕਾਰ ਸਿੰਘ ਫੈਕਟੀ ਵਿੱਚ ਮਜ਼ਦੂਰੀ ਕਰਦਾ ਹੈ ਤੇ ਉਸਦੇ ਕੋਲ ਰਹਿਣ ਲਈ ਇੱਕ ਹੀ ਕਮਰਾ ਸੀ ਜੋ ਭਾਰੀ ਮੀਂਹ ਪੈਣ ਨਾਲ ਢਹਿ ਢੇਰੀ ਹੋ ਗਿਆ ਤੇ ਸਾਰਾ ਸਮਾਨ ਵੀ ਨੁਕਸਾਨਿਆਂ ਗਿਆ | ਪੀੜਤ ਬਲਕਾਰ ਸਿੰਘ ਤੇ ਪਿੰਡ ਵਾਸੀਆਂ ਨੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ |
ਸ਼ੱਕੀ ਨਾਲੇ ਦੇ ਪਾਣੀ ਦਾ ਬਰਸਾਤ ਕਾਰਣ ਪੱਧਰ ਵਧਣ ਤੇ ਗੁੱਜਰਾਂ ਦੀਆਂ 2 ਝੁੱਗੀਆਂ, ਮੱਝਾਂ ਦੀਆਂ 6 ਕੱਟੀਆਂ, ਤੇ ਬਿਸਤਰੇ ਰੁੜੇ
ਅਜਨਾਲਾ, (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ 'ਚੋਂ ਲੰਘਦੇ ਸੱਕੀ ਨਾਲੇ (ਕਿਰਨ ਨਾਲੇ) ਦੇ ਪਾਣੀ ਦਾ ਪੱਧਰ ਭਾਰੀ ਬਰਸਾਤ ਦੇ ਨਤੀਜੇ ਵਜੋਂ ਵੱਧਣ ਕਾਰਣ ਸਥਾਨਕ ਸ਼ਹਿਰ ਦੇ ਸੱਕੀ ਨਾਲੇ ਦੇ ਪੁੱਲ ਨੇੜੇ ਪਿਛਲੇ ਕਈ ਸਾਲਾਂ ਤੋਂ ਝੁੱਗੀਆਂ 'ਚ ਰਿਹਾਇਸ਼ ਰੱਖ ਰਹੇ ਪੰਜ ਗੁੱਜਰ ਪਰਿਵਾਰਾਂ ਨੂੰ ਨੁਕਸਾਨ ਝੱਲਣਾ ਪਿਆ | ਗੁੱਜਰ ਪਰਿਵਾਰਾਂ ਦੀਆਂ ਮੱਝਾਂ ਦੀਆਂ 6 ਕੱਟੜੂ (ਕੱਟੀਆਂ) ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈਆਂ, ਜਿੰਨ੍ਹਾਂ ਦਾ ਅੱਜ ਤੱਕ ਵੀ ਕੋਈ ਸੁਰ ਪਤਾ ਨਹੀਂ ਲੱਗਾ | ਜਦੋਂਕਿ ਟਰੈਕਟਰ ਟਰਾਲੀ ਵੀ ਪਾਣੀ 'ਚ ਫਸੀ ਹੋਣ ਕਾਰਣ ਨੁਕਸਾਨੀ ਗਈ | ਸੱਕੀ ਪੁੱਲ ਨੇੜੇ ਧੁੱਸੀ ਕੰਢੇ ਐਨ ਝੁੱਗੀਆਂ 'ਚ ਰਿਹਾਇਸ਼ ਰੱਖਣ ਵਾਲੇ ਗੁੱਜਰ ਪਰਿਵਾਰ ਦੇ ਮੁੱਖੀ ਫ਼ਿਰੋਜ਼ ਪੁੱਤਰ ਨੂਰ ਮਾਹੀ ਨੇ ਪੱਤਰਕਾਰਾਂ ਨੂੰ ਮੌਕੇ ਦਾ ਜਾਇਜ਼ਾ ਲੈਣ ਸਮੇਂ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਕਰੀਬ 11 ਵਜੇ ਜਦੋਂ ਉਹ ਆਪਣੀਆਂ ਝੁੱਗੀਆਂ 'ਚ ਸੁੱਤੇ ਪਏ ਸਨ ਤਾਂ ਅਚਣਚੇਤ ਸੱਕੀ ਨਾਲੇ ਦੇ ਪਾਣੀ ਦੇ ਵਧੇ ਪੱਧਰ ਨੇ ਝੁੱਗੀਆਂ ਤੇ ਮਾਲ ਡੰਗਰ ਨੂੰ ਆਪਣਾ ਸ਼ਿਕਾਰ ਬਣਾ ਲਿਆ | ਫੌਰੀ ਤੌਰ 'ਤੇ ਹਰਕਤ 'ਚ ਆਉਂਦਿਆਂ ਪ੍ਰਭਾਵਿਤ ਗੁੱਜਰ ਪਰਿਵਾਰਾਂ ਨੇ ਇਕਮੁੱਠ ਹੋ ਕੇ ਹੱਲਾ ਬੋਲਦਿਆਂ ਝੁੱਗੀਆਂ ਵਿੱਚਲਾ ਸਮਾਨ ਕੱਢ ਕੇ ਉੱਚੀ ਤੇ ਸੁਰੱਖਿਅਤ ਥਾਂ ਤੇ ਰੱਖਿਆ ਅਤੇ ਕਿੱਲ਼ੇ ਨਾਲ ਬੱਝੇ ਮਾਲ ਡੰਗਰ ਨੂੰ ਵੀ ਜਦੋਂ ਸੁਰੱਖਿਅਤ ਥਾਵਾਂ ਤੇ ਬੰਨਿ੍ਹਆ ਜਾ ਰਿਹਾ ਸੀ ਤਾਂ ਪਾਣੀ ਦੇ ਤੇਜ਼ ਵਹਾਅ 'ਚ 6 ਕੱਟੀਆਂ (ਮੱਝਾਂ ਦੀਆਂ ਬੱਚੀਆਂ), ਕੁੱਝ ਬਿਸਤਰੇ ਅਤੇ ਦੁੱਧ ਦੀ ਵਿਕਰੀ ਮੌਕੇ ਕੰਮ ਆਉਂਦੇ 45-45 ਲੀਟਰ ਦੀ ਸਮਰਥਾ ਵਾਲੇ 2 ਵੱਡੇ ਸਿਲਵਰ ਦੇ ਕੈਨ ਸਮੇਤ 2 ਝੁੱਗੀਆਂ ਸਮੁੱਚੇ ਤੌਰ 'ਤੇ ਵਹਿ ਗਈਆਂ ਅਤੇ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਟਰੈਕਟਰ ਤੇ ਟਰਾਲੀ ਕੱਢਣੀ ਮੁਸ਼ਕਿਲ ਹੋ ਗਈ | ਸਰਵੇਖਣ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਖੇਤਰ 'ਚੋਂ ਨਿਕਲ ਕੇ ਵਾਇਆ ਤਹਿਸੀਲ ਅਜਨਾਲਾ ਦੇ 50 ਦੇ ਕਰੀਬ ਪਿੰਡਾਂ 'ਚੋਂ ਲੰਘਦੇ ਅਤੇ ਤਹਿਸੀਲ ਅਜਨਾਲਾ ਦੇ ਪਿੰਡ ਲੋਧੀਗੁੱਝਰ ਨੇੜੇ ਰਾਵੀ ਦਰਿਆ 'ਚ ਪੈਂਦੇ ਇਸ ਸੱਕੀ ਨਾਲੇ/ਕਿਰਨ ਨਾਲੇ 'ਚ ਪਾਣੀ ਅਕਸਰ ਸੁੱਕਣ ਵਰਗੀ ਸਥਿਤੀ 'ਚ ਹੀ ਰਹਿੰਦਾ ਹੈ, ਪਰ ਹਰ ਵਰ੍ਹੇ ਬਰਸਾਤਾਂ 'ਚ ਉਕਤ ਪਿੰਡਾਂ ਦੇ ਖੇਤਾਂ 'ਚ ਜਰਖੇਜ਼ ਝੋਨੇ/ਬਾਸਮਤੀ ਅਤੇ ਪੱਠਿਆਂ (ਹਰੇ ਚਾਰੇ) ਨੂੰ ਆਪਣੀ ਲਪੇਟ 'ਚ ਲੈ ਕੇ ਨੁਕਸਾਨ ਪਹੁੰਚਾਉਂਦਾ ਹੈ | ਸਾਬਕਾ ਅਕਾਲੀ-ਭਾਜਪਾ ਸਰਕਾਰ ਮੌਕੇ ਉਸ ਸਮੇਂ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਰੜ ਕਲਾਂ (ਅਜਨਾਲਾ) ਵਿਖੇ ਸੱਕੀ ਨਾਲੇ ਦੇ 118 ਕਰੋੜੀ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਫ਼ੌਰੀ ਵਿਕਾਸ ਕਰਨ ਦਾ ਵਾਅਦਾ ਕੀਤਾ ਸੀ | ਪਰ ਪ੍ਰੋਜੈਕਟ ਲਈ ਮਨਜ਼ੂਰ ਰਾਸ਼ੀ ਜਾਰੀ ਨਾ ਹੋਣ ਕਾਰਣ ਵਾਅਦਾ ਅਜੇ ਤੱਕ ਵੀ ਵਫਾ ਨਾ ਹੋਣ ਕਾਰਣ ਲੋਕਾਂ ਨੂੰ ਹਰ ਵਰ੍ਹੇ ਬਰਸਾਤਾਂ 'ਚ ਸੱਕੀ ਨਾਲੇ ਦੇ ਪਾਣੀ ਦੀ ਹੜ੍ਹ ਵਰਗੀ ਸਥਿਤੀ ਦੀ ਮਾਰ ਝਲਣੀ ਪੈ ਰਹੀ ਹੈ |
ਲਗਾਤਾਰ ਪੈ ਰਹੀ ਤੇਜ਼ ਬਾਰਿਸ਼ ਕਾਰਣ ਮਜੀਠਾ ਤੇ ਆਸ-ਪਾਸ ਇਲਾਕੇ ਵਿਚ ਸੈਂਕੜੇ ਏਕੜ੍ਹ ਝੋਨੇ ਦੀ ਪੱਕੀ ਖੜ੍ਹੀ ਫਸਲ ਪਾਣੀ 'ਚ ਡੁੱਬੀ
ਮਜੀਠਾ, (ਮਨਿੰਦਰ ਸਿੰਘ ਸੋਖੀ)-ਬੀਤੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਤੇਜ਼ ਬਾਰਿਸ਼ ਕਾਰਨ ਕਿਸਾਨਾਂ ਦੀ ਝੋਨੇ ਦੀ ਖੜੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਵੱਖ-ਵੱਖ ਖੇਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਥੋਂ ਨਾਲ ਲੱਗਦੇ ਪਿੰਡ ਹਮਜਾ, ਅਠਵਾਲ, ਗਾਲੋਵਾਲੀ, ਦਾਦੂਪੁੂਰਾ, ਜੇਠੂਨੰਗਲ, ਨੰਗਲ ਪੰਨੂੰਆਂ, ਡੱਡੀਆਂ, ਭੋਮਾ ਆਦਿ ਪਿੰਡਾਂ 'ਚ ਬਾਰਿਸ਼ ਨੇ ਝੋਨਾ, ਸਬਜ਼ੀਆਂ, ਅਤੇ ਪਸ਼ੂਆਂ ਦਾ ਚਾਰਾ ਪੱਠੇ ਵਗੈਰਾ ਤਬਾਹ ਕਰ ਦਿੱਤੇ ਹਨ | ਕਿਸਾਨਾਂ ਦੇ ਦੱਸਣ ਅਨੁਸਾਰ ਝੋਨੇ ਦੀ ਫ਼ਸਲ ਵੱਢਣ ਵਾਸਤੇ ਬਿਲਕੁਲ ਤਿਆਰ ਸੀ ਪਰ ਮੀਂਹ ਨੇ ਇਹ ਫ਼ਸਲ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀ ਹੈ ਹੁਣ ਝੋਨੇ ਤੋਂ ਬਾਅਦ ਆਲੂ, ਮਟਰ ਆਦਿ ਸਬਜ਼ੀਆਂ ਬੀਜਣੀਆਂ ਵੀ ਲੇਟ ਹੋ ਗਈਆਂ ਹਨ | ਕਸਬਾ ਮਜੀਠਾ ਦੇ ਬਾਹਰ ਆਬਾਦੀ ਰੋੜੀ ਦੇ ਨਾਲ ਲਗਦੀ ਕਰੀਬ 200 ਏਕੜ੍ਹ ਝੋਨੇ ਦੀ ਫ਼ਸਲ ਇਕ ਤਾਂ ਮੀਂਹ ਕਾਰਨ ਦੂਸਰਾ ਇਸ ਜ਼ਮੀਨ ਦੇ ਨਾਲ ਲੱਗਦੀ ਡਰੇਨ ਜਿਹੜੀ ਕਿ ਪਿੰਡ ਭੋਮਾ ਵਲੋਂ ਅਗੇ ਨੰਗਲ ਪੰਨੂੰਆਂ ਵੱਲ ਨੂੰ ਜਾਂਦੀ ਹੈ ਉਸ ਦੀ ਲੰਮੇ ਸਮੇਂ ਤੋਂ ਖਲਾਈ ਨਾਂ ਹੋਣ ਕਾਰਨ ਵੀ ਡਰੇਨ 'ਚੋਂ ਪਾਣੀ ਉਛਲਣ ਕਾਰਨ ਝੋਨੇ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ | ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਪਾਸੋਂ ਯੋਗ ਮੁਆਵਜੇ ਦੀ ਮੰਗ ਕੀਤੀ ਹੈ | ਬਰਸਾਤ ਨੇ ਅੰਮਿ੍ਤਸਰ ਵਿਚ ਮਚਾਈ ਤਬਾਹੀ
ਅੰਮਿ੍ਤਸਰ, (ਹਰਮਿੰਦਰ ਸਿੰਘ)-ਬੀਤੇ ਦਿਨ ਗੁਰੂ ਨਗਰੀ ਵਿਖੇ ਹੋਈ ਬੇਮੌਸਮੀ ਬਰਸਾਤ ਨਾਲ ਜਿਥੇ ਪੇਂਡੂ ਖੇਤਰਾਂ ਵਿਚ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਥਾਂਈ ਸੜਕਾਂ ਬੈਠ ਗਈਆਂ ਅਤੇ ਇਸ ਤੋਂ ਇਲਾਵਾ ਇਕ ਛੱਤ ਡਿੱਗਣ ਕਰਕੇ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ | ਵੱਖ-ਵੱਖ ਬਿਜਲੀ ਦੇ ਖੰਭੇ ਅਤੇ ਰੁੱਖ ਡਿੱਗਣ ਦੀਆਂ ਵੀ ਸੂਚਨਾਵਾਂ ਮਿਲ ਰਹੀਆਂ ਹਨ | ਸਥਾਨਕ ਮਾਲ ਰੋਡ ਵਿਖੇ ਸੜਕ ਦਾ ਇਕ ਵੱਡਾ ਹਿੱਸਾ ਜ਼ਮੀਨ 'ਚ ਧੱਸ ਜਾਣ ਨਾਲ ਇਸ ਦੇ ਨੇੜੇ ਵੱਸਦੀਆਂ ਕਾਲੋਨੀਆਂ ਵਿਚ ਰਹਿੰਦੇ ਬਹੁਤ ਸਾਰੇ ਘਰਾਂ ' ਤੇ ਖਤਰਾ ਮੰਡਰਾ ਰਿਹਾ ਹੈ ਅਤੇ ਇਨ੍ਹਾਂ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਬੀਤੇ ਦਿਨ ਅੰਮਿ੍ਤਸਰ ਵਿਚ ਹੋਈ ਮੋਹੱਲੇਧਾਰ ਬਰਸਾਤ ਨੇ ਵੱਡਾ ਕਹਿਰ ਮਚਾਇਆ | ਜਿਸ ਦੇ ਚੱਲਦੇ ਸਥਾਨਕ ਮਾਲ ਰੋਡ 'ਤੇ ਸੜਕ ਦਾ ਇਕ ਵੱਡਾ ਹਿੱਸਾ ਜ਼ਮੀਨ ਵਿਚ ਧੱਸ ਗਿਆ, ਜਿਸ ਨਾਲ ਇਲਾਕੇ ਦੀਆਂ ਸੀਵਰੇਜ ਅਤੇ ਜਲ ਸਪਲਾਈ ਦੀਆਂ ਪਾਈਪਾਂ ਟੁੱਟ ਗਈਆਂ | ਇਸ ਦੌਰਾਨ ਭਾਵੇਂ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਸੜਕ ਵੱਡਾ ਮਾਲੀ ਨਕੁਸਾਨ ਹੋ ਗਿਆ ਅਤੇ ਅਜੇ ਵੀ ਪ੍ਰਭਾਵਿਤ ਜਗ੍ਹਾ ਦੇ ਨੇੜੇ ਵੱਸੀਆਂ ਕਲੋਨੀਆਂ ਦੇ ਕੁਝ ਘਰਾਂ 'ਤੇ ਖਤਰਾ ਮੰਡਰਾ ਰਿਹਾ ਹੈ | ਸਥਿਤੀ ਨੂੰ ਦੇਖਦੇ ਹੋਏ ਨਿਗਮ ਨਿਗਮ ਵਲੋਂ ਕਾਰਵਾਈ ਸ਼ੁਰੂ ਕਰਦਿਆਂ ਹੋਏ ਸੀਵਰੇਜ ਨੂੰ ਟੁਟੀ ਸੜਕ ਦੇ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਹੈ | ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਲੋਂ ਲਾਰੰਸ ਰੋਡ ਤੋਂ ਫੋਰ ਐਸ ਚੌਕ ਤੱਕ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਇਸ ਰੂਟ ਤੋਂ ਆਮ ਵਾਹਨਾ ਤੋਂ ਇਲਾਵਾ ਬੀ. ਆਰ. ਟੀ. ਐਸ. ਪ੍ਰੋਜੈਕਟ ਤਹਿਤ ਚੱਲਣ ਵਾਲੀ ਮੈਟਰੋ ਬੱਸਾਂ ਦਾ ਵੀ ਇਹ ਰੂਟ ਬੰਦ ਕਰ ਦਿੱਤਾ ਗਿਆ ਹੈ | ਅੱਜ ਜਦੋਂ 'ਅਜੀਤ' ਦੀ ਟੀਮ ਨੇ ਮੌਕੇ 'ਤੇ ਜਾ ਕੇ ਸਥਿਤੀ ਨੂੰ ਦੇਖਣ ਦਾ ਯਤਨ ਕੀਤਾ ਤਾਂ ਇਸ ਖੇਤਰ ਵਿਚ ਰਹਿੰਦੇ ਕੇਸ਼ਵ ਕੁਮਾਰ ਨੇ ਸੜਕ ਦੇ ਬੈਠਣ ਲਈ ਇਥੇ ਨਿਰਮਾਣ ਅਧੀਨ ਵਿਵਾਦਿਤ ਇਕ ਮਾਲ ਦੇ ਜਮੀਨਦੋਜ ਹਿੱਸੇ ਜਿੰਮੇਵਾਰ ਦੱਸਿਆ | ਉਨ੍ਹਾਂ ਕਿਹਾ ਕਿ ਇਸ ਮਾਲ ਦਾ ਅਦਾਲਤ ਵਿਚ ਮਾਮਲਾ ਵਿਚਾਰ ਅਧੀਨ ਹੈ | ਜਿਸ ਕਰਕੇ ਕਰੀਬ ਦੱਸ ਸਾਲ ਤੋਂ ਇਹ ਜਗ੍ਹਾ ਨਿਰਮਾਨ ਅਧੀਨ ਹੀ ਪਈ ਹੈ | ਉਨ੍ਹਾਂ ਦੱਸਿਆ ਕਿ ਇਸ ਬਿਲਡਿੰਗ ਦੇ ਨਿਰਮਾਣ ਦੌਰਾਨ ਵੀ ਇਸ ਦੇ ਨਾਲ-ਨਾਲ ਲੱਗਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ ਅਤੇ ਹੁਣ ਸੜਕ ਦਾ ਵੱਡਾ ਹਿੱਸਾ ਜ਼ਮੀਨ ਵਿਚ ਧੱਸ ਗਿਆ, ਜਿਸ ਨਾਲ ਨਿਰਮਾਣ ਅਧੀਨ ਬਿਲਡਿੰਗ ਵਿਚ ਬਰਸਾਤ, ਸੀਵਰੇਜ ਅਤੇ ਜਲ ਸਪਲਾਈ ਦਾ ਪਾਣੀ ਕਰੀਬ 10 ਫੁਟ ਤੱਕ ਜਮ੍ਹਾਂ ਹੋ ਗਿਆ, ਜਿਸ ਨਾਲ ਇਸ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਖਤਰਾ ਬਣਿਆ ਹੈ | ਇਸ ਦੌਰਾਨ ਇਲਾਕੇ ਦੀਆਂ ਵਸਨੀਕ ਔਰਤਾਂ ਰੇਖਾ, ਸੋਨੀਆ, ਸੁਨੀਤਾ ਖੰਨਾ ਅਤੇ ਸੀਮਾ ਨੇ ਨੇ ਕਿਹਾ ਬੀਤੇ ਦਿਨ ਵਾਪਰੀ ਇਸ ਘਟਨਾ ਨਾਲ ਉਨ੍ਹਾਂ ਦੇ ਅੰਦਰ ਵੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਇਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਸਾਰੀ ਅਧੀਨ ਮਾਲ ਦੇ ਜਮੀਨਦੋਜ ਹਿੱਸੇ ਵਿਚ ਬਰਸਾਤੀ ਪਾਣੀ ਦੇ ਨਾਲ ਸੀਵਰੇਜ ਦਾ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਨਾਲ ਇਲਾਕੇ ਵਿਚ ਬਿਮਾਰੀਆਂ ਫ਼ੈਲਣ ਦਾ ਭੈਅ ਬਣਿਆ ਹੈ | ਉਨ੍ਹਾਂ ਕਿਹਾ ਕਿ ਇਸ ਮਾਲ ਨੂੰ ਜਾ ਤਾਂ ਪੂਰਾ ਹੋਣ ਦਿੱਤਾ ਜਾਵੇ ਜਾਂ ਇਸ ਜ਼ਮੀਨਦੋਜ ਹਿੱਸੇ ਨੂੰ ਪੂਰ ਕੇ ਇਸ ਤੇ ਜਨਤਕ ਹਿੱਤ ਲਈ ਵਰਤੋਂ ਵਿਚ ਲਿਆਂਦਾ ਜਾਵੇ | ਇਸ ਤੋਂ ਇਲਾਵਾ ਸ਼ਹਿਰ ਦੇ ਹਵਾਈ ਅੱਡਾ ਮਾਰਗ 'ਤੇ ਵੀ ਸੀਵਰੇਜ ਦੀ ਹੌਦੀ ਨੇੜੇ ਵੀ ਸੜਕ ਦਾ ਵੱਡਾ ਹਿੱਸਾ ਬੈਠ ਗਿਆ, ਜਿਸ ਵਿਚ ਬੱਜ਼ਰੀ ਪਾ ਕੇ ਹਾਲ ਦੀ ਘੜੀ ਸੜਕੀ ਅਵਾਜਾਈ ਨੂੰ ਪ੍ਰਭਾਵਿਤ ਹੋਣ ਤੋਂ ਬਚਾ ਲਿਆ ਗਿਆ ਹੈ | ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸੜਕਾਂ ਬਰਸਾਤੀ ਪਾਣੀ ਵਿਚ ਰੁੜ ਗਈਆਂ, ਜਿਸ ਕਰਕੇ ਜਗ੍ਹਾ-ਜਗ੍ਹਾ ਤੇ ਸੜਕਾਂ 'ਤੇ ਟੋਏ ਪੈ ਗਏ ਹਨ | ਸਥਾਨਕ ਰਾਮ ਬਾਗ , ਬੱਸ ਅੱਡੇ, ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਦੇ ਇਲਾਕੇ ਸਮੇਤ ਸ਼ਹਿਰ ਦੇ ਹੋਰ ਸਥਾਨਾਂ 'ਤੇ ਵੀ ਸੜਕਾਂ ਟੁੱਟ ਗਈਆਂ | ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਗੋਲ ਬਾਗ ਦੀ ਇਕ ਕੰਧ ਵੀ ਡਿੱਗ ਗਈ |
ਕੋਟ ਖ਼ਾਲਸਾ ਵਿਖੇ ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ 'ਚ ਡੁੱਬੀ
ਛੇਹਰਟਾ, (ਵਡਾਲੀ)-ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪਈ ਭਰਵੀਂ ਬਾਰਿਸ਼ ਕਾਰਨ ਕੋਟ ਖ਼ਾਲਸਾ ਵਿਖੇ ਕੁਝ ਗਰੀਬ ਕਿਸਾਨਾ ਦੀਆਂ ਫ਼ਸਲਾਂ ਝੋਨਾ, ਮੱਕੀ, ਬਾਜਰਾ ਤੇ ਸਬਜ਼ੀਆਂ ਪਾਣੀ ਵਿਚ ਡੁੱਬ ਗਏ ਹਨ, ਜਿਸ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ | ਕਿਸਾਨ ਮੇਜਰ ਸਿੰਘ ਕੋਟ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵਾਰਡ ਨੰਬਰ 78 ਅਧੀਨ ਪੈਂਦੀ ਇੰਦਰਾ ਕਲੋਨੀ ਦੇ ਪਿਛਲੇ ਪਾਸੇ ਲੱਗਦੀ ਹੈ ਤੇ ਪਿਛਲੇ ਦੋ ਦਿਨ ਲਗਾਤਾਰ ਹੋਈ ਭਰਵੀਂ ਬਾਰਿਸ਼ ਕਾਰਨ ਉਨ੍ਹਾਂ ਦਾ ਪੁੱਤਾਂ ਵਾਂਗੂ ਪਾਲਿਆ ਦੋ ਕਿਲੇ 1509 ਝੋਨਾ ਪੂਰਾ ਪਾਣੀ ਵਿਚ ਡੁੱਬ ਚੁੱਕਾ ਹੈ ਤੇ ਜਗੀਰ ਸਿੰਘ ਪੁੱਤਰ ਮੋਹਣ ਸਿੰਘ, ਤਾਰਾ ਸਿੰਘ ਦੀ ਇੱਕ-ਇੱਕ ਕਿੱਲਾ ਮੱਕੀ ਤੇ ਬਾਜਰੇ ਦੀ ਫ਼ਸਲ ਵੀ ਡੁੱਬ ਚੁੱਕੀ ਹੈ ਤੇ ਫ਼ਸਲ ਖਰਾਬ ਹੋਣ ਦਾ ਡਰ ਹੈ | ਇਸ ਨਾਲ ਸਾਡਾ ਲੱਖਾਂ ਦਾ ਨੁਕਸਾਨ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਬਾਰਿਸ਼ ਦੇ ਨਾਲ-ਨਾਲ ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਵੀ ਜੁੰਮੇਵਾਰ ਹੈ | ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇੰਦਰਾ ਕਲੋਨੀ ਦਾ ਸੀਵਰੇਜ ਬੰਦ ਹੈ, ਜਿਸ ਸਬੰਧੀ ਉਨ੍ਹਾਂ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਵੀ ਜਾਣੰੂ ਕਰਵਾਇਆ ਹੈ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਸੀਵਰੇਜ ਬੰਦ ਹੋਣ ਕਾਰਨ ਸੀਵਰੇਜ ਦਾ ਪਾਣੀ ਬੈਕ ਮਾਰਦਾ ਸੀ, ਜਿਸ ਕਾਰਨ ਕਲੋਨੀ ਦਾ ਤੇ ਸੀਵਰੇਜ ਦਾ ਪਾਣੀ ਉਨ੍ਹਾਂ ਦੀ ਫ਼ਸਲ ਵਿਚ ਪੈ ਗਿਆ, ਜਿਸ ਨਾਲ ਉਨ੍ਹਾਂ ਦੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਾਰਿਸ਼ ਕਾਰਨ ਇੱਕ ਏਕੜ ਕੱਦੂਆਂ ਦੀ ਫ਼ਸਲ ਵੀ ਪਾਣੀ ਹੇਠਾਂ ਡੁੱਬਣ ਨਾਲ ਖ਼ਰਾਬ ਹੋ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬੇਮੌਸਮੀ ਬਾਰਿਸ਼ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗੰੂ ਪਾਲੀ ਫ਼ਸਲ ਜੋ ਨੁਕਸਾਨੀ ਗਈ ਹੈ, ਉਸ ਦੀ ਸਪੈਸ਼ਲ ਗਰਦੌਰੀ ਕਰਵਾ ਕੇ ਉਨ੍ਹਾਂ ਨੂੰ ਢੁੱਕਵਾਂ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਸਕਣ |
ਬਾਰਿਸ਼ ਤੇ ਝੱਖੜ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ
ਬੁਤਾਲਾ, (ਹਰਜੀਤ ਸਿੰਘ)-ਪਰਸੋਂ ਰੋਜ ਤੋਂ ਪੈ ਰਹੇ ਮੀਂਹ ਤੇ ਝੱਖੜ ਕਾਰਨ ਬੁਤਾਲਾ ਦੇ ਆਸ ਪਾਸ ਦੇ ਇਲਾਕਿਆਂ 'ਚ ਨੁਕਸਾਨ ਹੋਇਆ ਹੈ | ਤੇਜ ਬਾਰਿਸ਼ ਨਾਲ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ | ਕਿਸਾਨਾਂ ਦੀਆਂ ਫ਼ਸਲਾਂ ਡਿੱਗ ਪਈਆਂ ਹਨ | ਜ਼ਮੀਨ 'ਤੇ ਵਿੱਛ ਗਈਆਂ ਹਨ ਤੇ ਕਿਸਾਨ ਇਸ ਕੁਦਰਤੀ ਪ੍ਰਕੋਪ ਤੇ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕਰ ਰਹੇ ਹਨ |
ਐਲੀਵੇਟਿਡ ਰੋਡ ਦੀ ਸ਼ਟਰਿੰਗ ਡਿੱਗੀ, 6 ਜ਼ਖ਼ਮੀਂ
ਅੰਮਿ੍ਤਸਰ, (ਹਰਮਿੰਦਰ ਸਿੰਘ)-ਸਥਾਨਕ ਮਕਬੂਲਪੁਰਾ ਨੇੜੇ ਬਣ ਰਹੀ ਐਲੀਵੇਟਿਡ ਰੋਡ ਲਈ ਕੀਤੀ ਗਈ ਸ਼ਟਰਿੰਗ ਅਚਾਨਕ ਡਿੱਗ ਜਾਣ ਕਾਰਨ ਉਸ ਦੇ ਹੇਠਾਂ ਇਕ ਕਾਰ ਅਤੇ ਹੋਰ ਵਾਹਨਾਂ ਆਉਣ ਸਬੰਧੀ ਖ਼ਬਰ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਨੂੰ ਮਕਬੂਲਪੁਰਾ ਨੇੜੇ ਅਚਾਨਕ ਹੀ ਪੁੱਲ ਦੀ ਸ਼ਟਰਿੰਗ ਡਿੱਗ ਗਈ, ਜਿਸ ਦੇ ਹੇਠੋਂ ਲੰਘ ਰਹੇ ਵਾਹਨਾਂ ਇਸ ਦੀ ਲਪੇਟ 'ਚ ਆ ਗਏ | ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਫ਼ਾਇਰਬਿ੍ਗੇਡ ਅਤੇ 108 ਐਾਬੂਲੈਂਸ ਮੌਕੇ 'ਤੇ ਪਹੁੰਚ ਗਈਆਂ | ਦੱਸਿਆ ਜਾਂਦਾ ਹੈ ਕਿ ਇਸ ਘਟਨਾ ਵਿਚ 6 ਵਿਅਕਤੀਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ | ਖ਼ਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ |
ਜ਼ਿਲੇ੍ਹ ਦੇ ਕਾਲਜ ਅਤੇ ਸਕੂਲ ਰਹਿਣੇ ਬੰਦ
ਅੰਮਿ੍ਤਸਰ, ਸਤੰਬਰ (ਸ਼ੈਲੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਭਾਵੀ ਹੜਾਂ ਦੇ ਖਤਰੇ ਨੂੰ ਵੇਖਦਿਆਂ ਜ਼ਿਲੇ੍ਹ ਦੇ ਸਮੂਹ ਸਰਕਾਰੀ ਅਤੇ ਗ਼ੈਰ ਸਰਕਾਰੀ ਕਾਲਜਾਂ ਅਤੇ ਸਕੂਲਾਂ ਨੂੰ 25 ਸਤੰਬਰ ਮੰਗਲਵਾਰ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਗਏ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲੇ੍ਹ ਦੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਕਾਲਜ ਅਤੇ ਸਕੂਲ ਬੰਦ ਰਹਿਣਗੇ |
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਦੇ ਚੇਹਰੇ ਮੁਰਝਾਏ-ਪ੍ਰਸ਼ਾਸਨ ਵਲੋਂ ਰੈੱਡ ਅਲਰਟ
ਗੱਗੋਮਾਹਲ/ਅਜਨਾਲਾ, (ਬਲਵਿੰਦਰ ਸਿੰਘ ਸੰਧੂ, ਐਸ. ਪ੍ਰਸ਼ੋਤਮ)-ਪਹਾੜੀ ਅਤੇ ਮੈਦਾਨੀ ਖੇਤਰ ਅੰਦਰ ਹੋਈ ਭਾਰੀ ਵਰਖਾ ਕਾਰਨ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵਧ ਰਿਹਾ ਹੈ | ਜਿਸ 'ਤੇ ਸਿਵਲ ਪ੍ਰਸ਼ਾਸਨ ਨੇ ਦਰਿਆ ਨਜਦੀਕ ਵੱਸਦੇ ਲੋਕਾਂ ਨੂੰ ਦਰਿਆ ਨੇੜੇ ਨਾ ਜਾਣ ਅਤੇ ਦਰਿਆ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ | ਅੱਜ ਐਸ. ਡੀ. ਐਮ. ਅਜਨਾਲਾ ਸ੍ਰੀ ਰਜਤ ਉਬਰਾਏ ਨੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨਾਲ ਰਾਵੀ ਦਰਿਆ ਨਾਲ ਪੈਂਦੇ ਧੁੱਸੀ ਬੰਨ ਦੀਆਂ ਨਾਜੁਕ ਥਾਵਾਂ ਦਾ ਦੌਰਾ ਕੀਤਾ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ 'ਤੇ 24 ਘੰਟੇ ਨਿਗਰਾਨੀ ਰੱਖਣ ਦੀ ਹਦਾਇਤ ਦਿੱਤੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਡੀ. ਐਮ. ਅਜਨਾਲਾ ਨੇ ਕਿਹਾ ਕਿ ਚਮੇਰਾ ਡੈਮ ਤੋਂ ਬੀਤੀ ਰਾਤ 1 ਲੱਖ 30 ਹਜਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ | ਜਿਸ ਕਾਰਨ ਨੇੜੇ ਵੱਸਦੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਹੋਰ ਬਾਰਿਸ਼ ਨਾ ਹੋਈ ਤਾਂ ਕੱਲ ਤੱਕ ਦਰਿਆ ਵਿਚ ਪਾਣੀ ਘੱਟ ਹੋ ਜਾਵੇਗਾ | ਉਧਰ ਦੂਜੇ ਪਾਸੇ ਦਰਿਆ ਪਾਰ ਖੇਤੀ ਕਰਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਹਜਾਰਾਂ ਏਕੜ ਖੇਤੀ ਦਰਿਆ ਤੋਂ ਪਾਰ ਹੈ, ਜਿਸ ਵਿਚ ਮੱਕੀ, ਝੋਨਾ, ਤਿਲ ਆਦਿ ਫਸਲਾਂ ਕਾਸ਼ਤ ਕੀਤੀਆਂ ਹੋਈਆਂ ਹਨ ਤੇ ਉਨ੍ਹਾਂ ਦੇ ਟਰੈਕਟਰਾਂ ਸਮੇਤ ਸਾਰੇ ਸੰਦ ਵੀ ਦਰਿਆ ਤੋਂ ਪਾਰ ਹੀ ਪਏ ਹਨ | ਜੇਕਰ ਦਰਿਆ ਵਿਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਤਾਂ ਸਾਡੀਆਂ ਫ਼ਸਲਾਂ ਅਤੇ ਖੇਤੀ ਸੰਦਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਣ ਦਾ ਖਦਸ਼ਾ ਹੈ | ਇਸ ਮੌਕੇ ਕਿਸਾਨ ਅਜੈਪਾਲ ਸਿੰਘ, ਆਲਮਗੀਰ ਸਿੰਘ, ਗੁਰਦੀਪ ਸਿੰਘ, ਮਹਿੰਦਰ ਸਿੰਘ, ਧੰਨਵੰਤ ਸਿੰਘ, ਪੰਜਾਬ ਸਿੰਘ, ਬਲਬੀਰ ਸਿੰਘ, ਸਰਪੰਚ ਕਾਬਲ ਸਿੰਘ, ਪਲਵਿੰਦਰ ਸਿੰਘ, ਕੁੰਨਣ ਸਿੰਘ, ਗੁਰਦਿਆਲ ਸਿੰਘ, ਸਰਪੰ ਚ ਬਲਵਿੰਦਰ ਸਿੰਘ, ਪੰਚ ਅਮਰੀਕ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ, ਕਰਤਾਰ ਸਿੰਘ ਆਦਿ ਨੇ ਕਿਹਾ ਪਹਿਲਾਂ ਹੀ ਕਰਜ਼ੇ ਵਿਚ ਫਸੇ ਕਿਸਾਨਾਂ ਤੇ ਕੁਦਰਤ ਦਾ ਇਹ ਕਹਿਰ ਵੇਖਦਿਆ ਕਿਸਾਨ ਲਲਚਾਈਆਂ ਨਜ਼ਰਾਂ ਨਾਲ ਦਰਿਆ ਰਾਵੀ ਦਾ ਪਾਣੀ ਆਪਣੇ ਖੇਤਾਂ ਵਿਚ ਦਾਖਲ ਹੁੰਦਾ ਵੇਖ ਰਹੇ, ਜਿਸ ਕਾਰਨ ਕਿਸਾਨਾਂ ਦੇ ਚੇਹਰਿਆਂ 'ਤੇ ਨਿਰਾਸ਼ਾ ਦੀ ਕਿਰਨ ਸਾਫ ਝਲਕਦੀ ਦਿਸ ਰਹੀ
ਦੁਕਾਨ ਦੀ ਛੱਤ ਡਿਗਣ ਕਾਰਨ ਥੱਲੇ ਆਏ ਮਜ਼ਦੂਰ ਦੀ ਮੌਤ
ਅੰਮਿ੍ਤਸਰ , (ਰੇਸ਼ਮ ਸਿੰਘ)-ਇਕ ਦੁਕਾਨ ਦੀ ਛੱਤ ਡਿੱਗਣ ਕਾਰਨ ਹੋਏ ਇਕ ਮਜ਼ਦੂਰ ਦੀ ਥੱਲੇ ਦੱਬਣ ਕਾਰਨ ਮੌਤ ਹੋ ਗਈ, ਜਿਸ ਉਪਰੰਤ ਪੁਲਿਸ ਵਲੋਂ ਦੁਕਾਨ ਦੇ ਮਾਲਕਾ ਿਖ਼ਲਾਫ਼ ਲਾਪਰਵਾਹੀ ਨਾਲ ਹੋਏ ਕਤਲ ਦੇ ਦੋਸ਼ਾਂ ਦਾ ਪਰਚਾ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਥਾਣਾ ਗੇਟ ਹਕੀਮਾਂ ਦੀ ਪੁਲਿਸ ਕੋਲ ਬਲਜੀਤ ਸਿੰਘ ਨੇ ਦਰਜ਼ ਕਰਵਾਈ ਹੈ ਜਿਸ ਨੇ ਦਸਿਆ ਕਿ ਉਸਦਾ ਭਰਾ ਰਣਜੀਤ ਸਿੰਘ ਲਾਡੋ ਲਕੜ ਕਟਣ ਦੀ ਦੁਕਾਨ 'ਤੇ ਕੰਮ ਕਰਦਾ ਸੀ ਜਿਥੇ ਬੀਤੇ ਦਿਨ ਜਦੋਂ ਉਹ ਦੁਕਾਨ 'ਤੇ ਕੰਮ ਕਰ ਰਿਹਾ ਸੀ ਤਾਂ ਦੁਕਾਨ ਦੀ ਛੱਤ ਡਿੱਗ ਪਈ ਤੇ ਛੱਤ ਹੇਠ ਦੱਬੇ ਜਾਣ ਕਾਰਨ ਉਸਦੀ ਮੌਤ ਹੋ ਗਈ | ਪੁਲਿਸ ਵਲੋਂ ਪੰਕਜ਼ ਅਤੇ ਸੰਨੀ ਿਖ਼ਲਾਫ਼ ਪਰਚਾ ਦਰਜ ਕਰਕ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ |

ਮੋਹਲੇਧਾਰ ਬਰਸਾਤ ਨਾਲ ਪਿੰਡ ਮਹਿਮਾ 'ਚ ਨੁਕਸਾਨੇ ਗਏ ਤਿੰਨ ਗਰੀਬ ਪਰਿਵਾਰਾਂ ਦੇ ਘਰ

ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਪਿਛਲੇ ਦੋ ਦਿਨ ਪੰਜਾਬ ਭਰ 'ਚ ਹੋਈ ਲਗਾਤਾਰ ਮੋਹਲੇਧਾਰ ਬਰਸਾਤ ਨੇੇ ਹਲਕਾ ਅਟਾਰੀ ਦੇ ਪਿੰਡ ਮਹਿਮਾ ਵਿਖੇ ਤਿੰਨ ਗਰੀਬ ਪਰਿਵਾਰਾਂ 'ਤੇ ਕੁਦਰਤ ਦੀ ਕਰੋਪੀ ਨੇ ਕਹਿਰ ਢਾਹਿਆ ਹੈ | ਸਵਰਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਮਹਿਮਾ, ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ

ਅੰਮਿ੍ਤਸਰ, 24 ਸਤਬੰਰ (ਰੇਸ਼ਮ ਸਿੰਘ)-ਇਕ ਨਾਬਾਲਗ ਕੁੜੀ ਨੂੰ ਵਰਗਲਾ ਕੇ ਲੈ ਜਾਣ ਅਤੇ ਉਸ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਇਕ ਵਿਅਕਤੀ ਨੂੰ ਅੱਜ ਇਥੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਸ: ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜਾ ...

ਪੂਰੀ ਖ਼ਬਰ »

ਰੇਲਵੇ ਪੁਲ ਹੇਠ ਪਾਣੀ ਭਰਨ ਨਾਲ ਘਰਿੰਡੀ ਵਾਸੀਆਂ ਦਾ ਲਾਂਘਾ ਹੋਇਆ ਬੰਦ

ਅਟਾਰੀ, (ਰੁਪਿੰਦਰਜੀਤ ਸਿੰਘ ਭਕਨਾ)-ਲੰਮੇ ਸਮੇਂ ਬਾਅਦ ਹੋਈ ਭਾਰੀ ਬਰਸਾਤ ਨਾਲ ਰੇਲਵੇ ਵਲੋਂ ਸਰਹੱਦੀ ਪਿੰਡ ਘਰਿੰਡੀ ਲਈ ਅੰਮਿ੍ਤਸਰ ਲਾਹੌਰ ਰੇਲਵੇ ਲਾਈਨ ਥਲਿਓਾ ਦੀ ਬਣਾਏ ਲਾਂਘੇ ਵਿਚ ਪਾਣੀ ਭਰਨ ਕਾਰਨ ਘਰਿੰਡੀ ਦੇ ਵਾਸੀਆਂ ਦਾ ਸਿੱਧਾ ਸੰਪਰਕ ਅੰਮਿ੍ਤਸਰ-ਅਟਾਰੀ ...

ਪੂਰੀ ਖ਼ਬਰ »

ਲੁੱਟੇਰਿਆਂ ਨੇ ਅਧਿਆਪਕ ਨੂੰ ਲੁੱਟਿਆ

ਬੰਡਾਲਾ, 24 ਸਤੰਬਰ (ਅਮਰਪਾਲ ਸਿੰਘ ਬੱਬੂ)-ਕੰਪਿਉਟਰ ਅਧਿਆਪਕ ਪਰਮਜੀਤ ਸਿੰਘ ਜੋ ਕਿ ਖ਼ਡੂਰ ਸਾਹਿਬ ਪੜ੍ਹਾਉਂਦਾ ਸੀ, ਲੁੱਟ ਦਾ ਸ਼ਿਕਾਰ ਹੋ ਗਿਆ ¢ ਅਧਿਆਪਕ ਆਪਣੇ ਕੰਮ ਕਾਜ ਦੇ ਸਿਲਸਿਲੇ ਲਈ ਪੱਟੀ ਗਿਆ ਸੀ, ਜਦੋਂ ਉਹ ਵਾਪਸ ਰਾਤ ਨੂੰ ਆਪਣੇ ਮੋਟਰ ਸਾਈਕਲ 'ਤੇ ਆਪਣੇ ਪਿੰਡ ...

ਪੂਰੀ ਖ਼ਬਰ »

ਇਨਕਮ ਟੈਕਸ ਰਿਟਰਨ ਦੀ ਤਾਰੀਖ਼ 15 ਅਕਤੂਬਰ ਤਕ ਵਧਾਈ

ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਆਮਦਨ ਕਰ ਵਿਭਾਗ ਵਲੋਂ ਇਨਕਮ ਟੈਕਸ ਰਿਟਰਨ ਅਤੇ ਆਡਿਟ ਰਿਪੋਰਟ ਦੀ ਤਾਰੀਖ਼ ਵਧਾ ਕੇ 15 ਅਕਤੂਬਰ ਕਰ ਦਿੱਤੀ ਗਈ ਹੈ | ਪਹਿਲਾਂ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਸ ਵਿਭਾਗ (ਸੀ. ਬੀ. ਡੀ. ਟੀ.) ਵਲੋਂ ਰਿਟਰਨ ਭਰਨ ਲਈ 30 ਸਤੰਬਰ ਦੀ ...

ਪੂਰੀ ਖ਼ਬਰ »

ਕਾਂਗਰਸ ਦੀ ਬੀਬੀ ਤਰਜਿੰਦਰ ਕੌਰ ਬਲਾਕ ਦੌਲੋ ਨੰਗਲ ਤੋਂ ਰਹੀ ਜੇਤੂ

ਬਾਬਾ ਬਕਾਲਾ ਸਾਹਿਬ, 24 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਪਾਰਟੀ ਦੀ ਬਲਾਕ ਸੰਮਤੀ ਜੋਨ ਦੌਲੋ ਨੰਗਲ ਤੋਂ (ਬੀਬੀ ਤਰਜਿੰਦਰ ਕੌਰ ਪਤਨੀ ਸ: ਜਸਪਾਲ ਸਿੰਘ) ਜੇਤੂ ਰਹੇ ਹਨ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਸਵਾਰ ਸ: ਸਤਨਾਮ ਸਿੰਘ ਦੌਲੋ ਨੰਗਲ ਨੂੰ 662 ...

ਪੂਰੀ ਖ਼ਬਰ »

ਬਲਾਕ ਸੰਮਤੀ ਮੈਂਬਰ ਰਵੀ ਚੀਮਾਂ ਨੇ ਗੁ: ਬਾਬਾ ਬਕਾਲਾ ਸਾਹਿਬ ਵਿਖੇ ਕੀਤਾ ਸ਼ਕਰਾਨਾ

ਬਾਬਾ ਬਕਾਲਾ ਸਾਹਿਬ, 24 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)¸ਬਲਾਕ ਸੰਮਤੀ ਜ਼ੋਨ ਫੇਰੂਮਾਨ ਤੋਂ ਪਿੰਡ ਚੀਮਾਂਬਾਠ ਦੇ ਨੌਜਵਾਨ ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ ਨੇ ਚੋਣ ਜਿੱਤਣ ਪਿੱਛੋਂ ਅੱਜ ਸਮੱਰਥਕਾਂ ਸਮੇਤ ਇੱਥੇ ਇਤਿਹਸਕ ਗੁਰਦੁਆਰਾ ਨੌਾਵੀਂ ਪਾਤਸ਼ਾਹੀ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਪਮਾਲਾ ਨਾਲ ਰੌਸ਼ਨਾਏਗੀ ਗੁਰੂ ਨਗਰੀ-ਡਾ: ਰੂਪ ਸਿੰਘ

ਅੰਮਿ੍ਤਸਰ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਇਕੱਤਰਤਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਤੇ ਕੰਵਰਪ੍ਰਤਾਪ ਦੀ ਅਗਵਾਈ 'ਚ ਹਲਕੇ ਦੇ ਸੀਨੀਅਰ ਤੇ ਸਰਗਰਮ ਕਾਰਕੁੰਨਾਂ ਦੀ ਹੋਈ ਪ੍ਰਭਾਵਸਾਲੀ ਮੀਟਿੰਗ

ਅਜਨਾਲਾ, 24 ਸਤੰਬਰ (ਐਸ. ਪ੍ਰਸ਼ੋਤਮ)-ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉਦਮ ਨਾਲ ਹਲਕਾ ਅਜਨਾਲਾ ਦੇ ਸੀਨੀਅਰ ਕਾਂਗਰਸੀ ਆਗੂਆਂ, ਸਰਗਰਮ ਕਾਰਕੁੰਨਾ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਇਥੇ ਬੁਲਾਈ ਗਈ ਕਾਂਗਰਸ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਦੀ ਖ਼ਸਤਾ ਹਾਲਤ ਅਤੇ ਭਾਰੀ ਮੀਂਹ ਕਾਰਨ ਵਰਾਂਡੇ 'ਚ ਕੀਤਾ ਸਸਕਾਰ

ਓਠੀਆਂ, 24 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸਥਾਨਕ ਕਸਬਾ ਓਠੀਆਂ ਵਿਖੇ ਬੀਤੇ ਦਿਨੀ ਪਏ ਭਾਰੀ ਮੀਂਹ ਨੇ ਪਿਛਲੇ 10 ਸਾਲਾ 'ਚ ਅਕਾਲੀ-ਭਾਜਪਾ ਸਰਕਾਰ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਵਾਸਤੇ ਦਿੱਤੀਆਂ ਗਈਆਂ ਗ੍ਰਾਂਟਾਂ ਦੇ ਸਾਰੇ ਪੋਲ ਖੋਲ੍ਹ ਕੇ ਰੱਖ | ਇਸ ਸਬੰਧੀ ਸਾਬਕਾ ...

ਪੂਰੀ ਖ਼ਬਰ »

ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਬੀਬੀ ਸੰਯੋਗਤਾ ਦੇਵੀ ਗੁਮਾਨਪੁਰਾ ਨੂੰ ਕੀਤਾ ਸਨਮਾਨਿਤ

ਛੇਹਰਟਾ, 24 ਸਤੰਬਰ (ਵਡਾਲੀ)-ਜ਼ੋਨ ਖਾਪੜਖੇੜੀ ਤੋਂ ਬਲਾਕ ਸੰਮਤੀ ਮੈਂਬਰ ਬਣੇ ਬੀਬੀ ਸੰਯੋਗਤਾ ਦੇਵੀ ਪਤਨੀ ਸੀਨੀਅਰ ਕਾਂਗਰਸੀ ਆਗੂ ਜੁਗਲ ਕਿਸ਼ੋਰ ਵਾਸੀ ਗੁਮਾਨਪੁਰਾ ਦੇ ਪਿੰਡ ਗੁਮਾਨਪੁਰਾ ਵਿਖੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਨ੍ਹਾਂ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਸਵੀਕਾਰਿਆ-ਿਖ਼ਆਲਾ

ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ)-ਹਲਕਾ ਰਾਜਾਸਾਂਸੀ ਦੇ ਜ਼ੋਨ ਚੋਗਾਵਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਕੌਰ ਨੂੰ 4757 ਵੋਟਾਂ ਨਾਂਲ ਹਰਾ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਣ ਵਾਲੇ ਮਾਰਕੀਟ ਕਮੇਟੀ ਚੋਗਾਵਾਂ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ...

ਪੂਰੀ ਖ਼ਬਰ »

ਹਲਕਾ ਰਾਜਾਸਾਂਸੀ ਦੇ ਵੋਟਰਾਂ ਦਾ ਅਕਾਲੀ ਦਲ ਤੋਂ ਮੋਹ ਭੰਗ-ਦਿਲਰਾਜ ਸਰਕਾਰੀਆ

ਹਰਸਾ ਛੀਨਾ, 24 ਸਤੰਬਰ (ਕੜਿਆਲ)-ਬੀਤੇ ਦਿਨ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰ੍ਰੀਸ਼ਦ ਦੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵੋਟਰਾਂ ਨੇ ਜਿਥੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ ਹੈ ਉਥੇ ਹੀ ਹਲਕੇ ਅੰਦਰ ਅਕਾਲੀ ਦਲ ਦਾ ...

ਪੂਰੀ ਖ਼ਬਰ »

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਦੱਸਿਆ ਨਵਾਜ਼ ਸ਼ਰੀਫ਼ ਨੂੰ ਜ਼ਖ਼ਮੀ ਸ਼ੇਰ

ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਲਾਹੌਰ 'ਚ ਇੱਕ ਜਲਸੇ ਦੌਰਾਨ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੀਆਂ ਨਵਾਜ਼ ਸ਼ਰੀਫ਼ ਹੁਣ ਜੇਲ੍ਹ ਤੋਂ ਬਾਹਰ ਹਨ ਅਤੇ ਇਕ ਜ਼ਖ਼ਮੀ ਸ਼ੇਰ ...

ਪੂਰੀ ਖ਼ਬਰ »

ਵੇਰਕਾ ਤੋਂ ਮੂਧਲ ਤੱਕ ਦੀ ਬੇਹੱਦ ਖ਼ਸਤਾ ਹਾਲਤ ਸੜਕ ਤੋਂ ਲੋਕ ਡਾਢੇ ਪ੍ਰੇਸ਼ਾਨ

ਵੇਰਕਾ, 24 ਸਤੰਬਰ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਨਗਰ ਵੇਰਕਾ ਤੋਂ ਮੂਧਲ ਬਾਈਪਾਸ ਤੱਕ ਦੀ ਮੁੱਖ ਜਰਨੈਲੀ ਸੜਕ ਦੀ ਲਗਾਤਾਰ ਵਿਗੜ ਰਹੀ ਹਾਲਤ ਕਾਰਣ ਵਾਪਰ ਰਹੇ ਹਾਦਸਿਆਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਹਨ | ਇਸ ਸੜਕ ਰਾਹੀਂ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਵੀ ਅਕਾਲੀ ਭਾਜਪਾ ਵੱਡੇ ਫ਼ਰਕ ਨਾਲ ਜਿੱਤੇਗਾ-ਅਨਿਲ ਜੋਸ਼ੀ

ਵੇਰਕਾ, 24 ਸਤੰਬਰ (ਪਰਮਜੀਤ ਸਿੰਘ ਬੱਗਾ)-ਸਾਬਕਾ ਵਜ਼ੀਰ ਅਨਿਲ ਜੋਸ਼ੀ ਨੇ ਦਾਅਵਾ ਕੀਤਾ ਕਿ ਬਲਾਕ ਸੰਮਤੀ ਦੀਆ ਚੋਣਾਂ 'ਚ ਅਕਾਲੀ ਭਾਜਪਾ ਗਠਜੋੜ ਦੁਆਰਾ ਵਿਧਾਨ ਸਭਾ ਹਲਕਾ ਉਤਰੀ ਅਧੀਨ ਆਉਂਦੇ ਇਲਾਕਿਆਂ 'ਚੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਦੇ ਹੱਕ ਵੋਟਰਾਂ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਵੀ ਅਕਾਲੀ ਭਾਜਪਾ ਵੱਡੇ ਫ਼ਰਕ ਨਾਲ ਜਿੱਤੇਗਾ-ਅਨਿਲ ਜੋਸ਼ੀ

ਵੇਰਕਾ, 24 ਸਤੰਬਰ (ਪਰਮਜੀਤ ਸਿੰਘ ਬੱਗਾ)-ਸਾਬਕਾ ਵਜ਼ੀਰ ਅਨਿਲ ਜੋਸ਼ੀ ਨੇ ਦਾਅਵਾ ਕੀਤਾ ਕਿ ਬਲਾਕ ਸੰਮਤੀ ਦੀਆ ਚੋਣਾਂ 'ਚ ਅਕਾਲੀ ਭਾਜਪਾ ਗਠਜੋੜ ਦੁਆਰਾ ਵਿਧਾਨ ਸਭਾ ਹਲਕਾ ਉਤਰੀ ਅਧੀਨ ਆਉਂਦੇ ਇਲਾਕਿਆਂ 'ਚੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਦੇ ਹੱਕ ਵੋਟਰਾਂ ...

ਪੂਰੀ ਖ਼ਬਰ »

ਛੇਹਰਟਾ ਪੁਲਿਸ ਨੇ ਹੈਰੋਇਨ ਸਮੇਤ ਕੀਤੇ ਦੋ ਵਿਅਕਤੀ ਕਾਬੂ

ਛੇਹਰਟਾ, 24 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਕਮਿਸ਼ਨਰ ਸ੍ਰੀ ਐਸ. ਐਸ. ਸ੍ਰੀਵਾਸਤਵਾ ਅਤੇ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਦੀਆਂ ਸਖਤ ਹਦਾਇਤਾਂ ਤੇ ਨਸ਼ਿਆਂ ਦੇ ਕੋਹੜ੍ਹ ਨੂੰ ਆਪਣੇ ਅਧੀਨ ਖੇਤਰ 'ਚੋਂ ਖਤਮ ਕਰਨ ਲਈ ਸਖ਼ਤੀ ਕਰਦਿਆਂ ਨਸ਼ਿਆਂ ਿਖ਼ਲਾਫ਼ ...

ਪੂਰੀ ਖ਼ਬਰ »

-ਮਾਮਲਾ ਵਰਕਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰਾਂ ਵਲੋਂ ਟਾਲਾ ਵੱਟੇ ਜਾਣ ਦਾ- ਮਿਡ ਡੇ ਮੀਲ ਵਰਕਰਾਂ ਨੇ ਕੀਤਾ ਤਹਿਸੀਲ ਪੱਧਰੀ ਰੋਸ ਮਾਰਚ 'ਤੇ ਮੁਜ਼ਾਹਰਾ

ਅਜਨਾਲਾ, 24 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦਾ ਦੁਪਹਿਰ ਦਾ ਖਾਣਾ ਤਿਆਰ ਕਰਨ ਲਈ ਤਾਇਨਾਤ ਮਿਡ ਡੇ ਮੀਲ ਵਰਕਰਾਂ ਨੇ ਜੁਝਾਰੂ ਜਥੇਬੰਦੀ ਮਿਡ ਡੇ ਮੀਲ ਵਰਕਰਜ਼ ਯੂਨੀਅਨ (ਸੀਟੂ) ਦੇ ਝੰਡੇ ਹੇਠ ਅਜਨਾਲਾ ਦੇ ਬਜ਼ਾਰਾਂ 'ਚ ਸਰਕਾਰੀ ਸਕੂਲ ...

ਪੂਰੀ ਖ਼ਬਰ »

ਸਹੁਰੇ ਪਰਿਵਾਰ ਵਲੋਂ ਮਾਰਕੁੱਟ ਕੇ ਘਰੋਂ ਕੱਢੀ ਵਿਆਹੁਤਾ ਨੇ ਪੁਲਿਸ ਕੋਲ ਲਗਾਈ ਨਿਆਂ ਲਈ ਗੁਹਾਰ

ਅਜਨਾਲਾ, 24 ਸਤੰਬਰ (ਐਸ. ਪ੍ਰਸ਼ੋਤਮ)-ਅਜਨਾਲਾ ਦੇ ਨੇੜਲੇ ਪਿੰਡ ਮਟੀਆ ਦੀ ਇਕ ਵਿਆਹੁਤਾ ਕੁਲਦੀਪ ਕੌਰ ਨੇ ਆਪਣੇ ਪਿਤਾ ਸ: ਸੁਖਵੰਤ ਸਿੰਘ, ਨੰਬਰਦਾਰ ਸ: ਦਿਲਬਾਗ ਸਿੰਘ ਮਟੀਆ ਤੇ ਨਿਹੰਗ ਜਥਾ ਤਰਨਾ ਦਲ ਤਹਿਸੀਲ ਅਜਨਾਲਾ ਦੇ ਮੁੱਖੀ ਜਥੇਦਾਰ ਸੰਤੋਖ ਸਿੰਘ ਤੇੜਾ ਕਲਾਂ ਦੀ ...

ਪੂਰੀ ਖ਼ਬਰ »

ਭਾਈ ਸੁਰਜੀਤ ਸਿੰਘ ਸਭਰਾ ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹੈੱਡ ਗ੍ਰੰਥੀ ਬਣੇ

ਅੰਮਿ੍ਤਸਰ, 24 ਸਤੰਬਰ (ਵਿ. ਪ੍ਰ.)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਿਚ ਪ੍ਰਚਾਰਕ ਵਜੋਂ ਸੇਵਾ ਨਿਭਾਅ ਰਹੇ ਭਾਈ ਸੁਰਜੀਤ ਸਿੰਘ ਸਭਰਾ ਨੂੰ ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੁੱਖ ਗ੍ਰੰਥੀ ਲਗਾਇਆ ਗਿਆ ਹੈ | ਅੱਜ ਇਥੇ ਧਰਮ ਪ੍ਰਚਾਰ ਕਮੇਟੀ ਦੇ ...

ਪੂਰੀ ਖ਼ਬਰ »

ਡਾ: ਮਾਨ ਿਖ਼ਲਾਫ਼ ਕਤਲ ਤੇ ਗਰਭਪਾਤ ਦਾ ਪਰਚਾ ਦਰਜ

ਅੰਮਿ੍ਤਸਰ, 24 ਸਤਬੰਰ (ਰੇਸ਼ਮ ਸਿੰਘ)-ਸ਼ਹੀਦ ਊਧਮ ਸਿੰਘ ਨਗਰ ਨੇੜਿਓ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਪੁਲਿਸ ਨੇ ਇਕ ਡਾਕਟਰ ਿਖ਼ਲਾਫ਼ ਪਰਚਾ ਕਤਲ ਤੇ ਗਰਭਪਾਤ ਕਰਨ ਦੇ ਦੋਸ਼ਾਂ ਦਾ ਪਰਚਾ ਦਰਜ ਕੀਤਾ ਹੈ | ਇਹ ਸ਼ਿਕਾਇਤ ਥਾਣਾ ਬੀ. ਡਵੀਜ਼ਨ ਦੀ ਪੁਲਿਸ ਕੋਲ ਮਿ੍ਤਕਾ ਔਰਤ ...

ਪੂਰੀ ਖ਼ਬਰ »

ਜੇਲ੍ਹ 'ਚ ਭਿੜੇ ਕੈਦੀ, ਇਕ ਵਲੋਂ ਹਮਲਾ ਕੀਤੇ ਜਾਣ ਕਾਰਨ ਦੋ ਕੈਦੀ ਜ਼ਖ਼ਮੀ

ਅੰਮਿ੍ਤਸਰ, 24 ਸਤਬੰਰ (ਰੇਸ਼ਮ ਸਿੰਘ)-ਜੇਲ੍ਹ 'ਚ ਬੰਦ ਇਕ ਕੈਦੀ ਵਲੋਂ ਦੂਜੇ ਕੈਦੀਆਂ 'ਤੇ ਹਮਲਾ ਕੀਤੇ ਜਾਣ ਕਾਰਨ ਦੋ ਕੈਦੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਇਥੇ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ | ਦੂਜੇ ਪਾਸੇ ਹਮਲਾ ਕਰਨ ਵਾਲੇ ਕੈਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਇਕ ਰੋਜ਼ਾ ਕੌਮੀ ਸੈਮੀਨਾਰ 29 ਨੂੰ

ਅੰਮਿ੍ਤਸਰ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਖ਼ਾਲਸਾ ਕਾਲਜ ਵਿਖੇ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਇਕ ਰੋਜਾ ਕੌਮੀ ਸੈਮੀਨਾਰ '21ਵੀਂ ਸਦੀ ਦੀ ਪੰਜਾਬੀ ਕਹਾਣੀ ਸਰੋਕਾਰ ਅਤੇ ਸੰਵਾਦ' ਵਿਸ਼ੇ ਤਹਿਤ 29 ...

ਪੂਰੀ ਖ਼ਬਰ »

ਕਾਂਗਰਸ ਨੇ ਹਲਕਾ ਰਾਜਾਸਾਂਸੀ ਦੀਆਂ ਸਾਰੀਆਂ ਹੀ 36 ਬਲਾਕ ਸੰਮਤੀ ਤੇ 5 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤ ਕੇ ਇਤਹਾਸ ਸਿਰਜਿਆ-ਸਰਕਾਰੀਆ

ਛੇਹਰਟਾ, 25 ਸਤੰਬਰ (ਵਡਾਲੀ)-ਯੂਥ ਕਾਂਗਰਸ ਅੰਮਿ੍ਤਸਰ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਦੀ ਵੱਡੀ ਜਿੱਤ ਤੇ ਉਨ੍ਹਾਂ ਨੂੰ ਹਲਕਾ ਅਟਾਰੀ ਦੇ ਯੂਥ ਕਾਂਗਰਸੀ ਆਗੂ ਮਨਦੀਪ ਸਿੰਘ ਸ਼ਾਹ ਬਾਸਰਕੇ ਵਲੋਂ ਸ: ਸਰਕਾਰੀਆ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਮਾਨਵ ਅਧਿਕਾਰ ਸੰਘਰਸ਼ ਕਮੇਟੀ ਵਲੋਂ ਮੁਫ਼ਤ ਮੈਡੀਕਲ ਕੈਂਪ

ਛੇਹਰਟਾ, 24 ਸਤੰਬਰ (ਵਡਾਲੀ)-ਮਾਨਵ ਅਧਿਕਾਰ ਸੰਘਰਸ਼ ਕਮੇਟੀ ਰਾਸ਼ਟਰੀ ਵਲੋਂ ਮਨੁੱਖਤਾ ਦੀ ਭਲਾਈ ਲਈ ਪਿੰਡ ਬਾਸਰਕੇ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਦਿਮਾਗੀ ਰੋਗਾਂ ਦੇ ਮਾਹਿਰ ਡਾ: ਵਿਕਾਸ ਸ਼ਰਮਾ, ਦਿਲ ਦੇ ਰੋਗਾਂ ਦੇ ਮਾਹਿਰ ਡਾ: ਅਜੇਪਾਲ 150 ਦੇ ...

ਪੂਰੀ ਖ਼ਬਰ »

ਭੱਟੀਕੇ 'ਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ

ਤਰਸਿੱਕਾ, 24 ਸਤੰਬਰ (ਅਤਰ ਸਿੰਘ ਤਰਸਿੱਕਾ)-ਬੱਚਿਆਂ ਨੂੰ ਤੰਦਰੁਸਤ ਤੇ ਸਿਹਤਯਾਬ ਰੱਖਣ ਲਈ ਸਤਿਆ ਭਾਰਤੀ ਸਕੂਲ ਭੱਟੀਕੇ 'ਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ, ਜਿਸ 'ਚ ਮੁਢਲਾ ਸਿਹਤ ਕੇਂਦਰ ਤਰਸਿੱਕਾ ਦੇ ਡਾ: ਹਰਕ੍ਰਿਸ਼ਨ, ਡਾ: ਨਵਜੋਤ ਕੌਰ ਤੇ ਮਨਮੀਤ ਕੌਰ ਨੇ ਸਕੂਲ ...

ਪੂਰੀ ਖ਼ਬਰ »

ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟੰਗ ਭਲਕ

ਜਗਦੇਵ ਕਲਾਂ, 24 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਹਰ ਸਾਲ ਦੀ ਤਰ੍ਹਾਂ ਦੀ ਇਸ ਸਾਲ ਵੀ ਅੱਸੂ ਦੀ ਮੱਸਿਆ ਨੂੰ ਕਰਵਾਏ ਜਾਣ ...

ਪੂਰੀ ਖ਼ਬਰ »

ਪੀ. ਏ. ਯੂ. ਵਲੋਂ ਖੇਤੀਬਾੜੀ ਨੂੰ ਕੀਤਾ ਜਾਵੇਗਾ ਉਤਸ਼ਾਹਿਤ-ਡਾ: ਨਰਿੰਦਰਪਾਲ ਸਿੰਘ

ਅੰਮਿ੍ਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨਾਂ ਦੀ ਖੇਤੀਬਾੜੀ ਦੀ ਆਮਦਨ ਵਧਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਡਾ: ਨਰਿੰਦਰਪਾਲ ਸਿੰਘ ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX