ਤਾਜਾ ਖ਼ਬਰਾਂ


ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 16 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਤਮਗ਼ਾ ਜੇਤੂ ਖਿਡਾਰੀਆਂ ਦੇ ਕੋਚਾਂ ਦੀ ਵੀ ਪ੍ਰਸ਼ੰਸਾ....
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  1 day ago
ਅਲੀਗੜ੍ਹ, 16 ਅਕਤੂਬਰ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ) ਨੇ ਤਿੰਨ 'ਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਏ.ਐਮ.ਯੂ ਨੇ ਵਧੀਕ ਕਮੇਟੀ ਦੀ ਰਿਪੋਰਟ ਦੇ ਬਾਅਦ ਇਹ ਫ਼ੈਸਲਾ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ...
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਵਿਧਾਇਕਾਂ ਨੇ ਕਾਂਗਰਸ ਨੂੰ ਅਸਤੀਫ਼ਾ ਦੇ...
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਕਰੀਬ 40 ਕਰੋੜ ਰੁਪਏ ਦੀ ਬੈਂਕ ਘਪਲੇ ਮਾਮਲਿਆਂ 'ਚ ਲੋੜੀਂਦੇ ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਸੀ. ਬੀ. ਆਈ. ਦੀ ਬੇਨਤੀ 'ਤੇ ਇੰਡੋਨੇਸ਼ੀਆ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਟਰਪੋਲ ਨੇ ਸੀ. ਬੀ. ਆਈ. ਦੀ....
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  1 day ago
ਐੱਸ. ਏ. ਐੱਸ. ਨਗਰ, 16 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਇਨਸਾਫ਼ ਪਾਰਟੀ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿੱਦਿਆ ਭਵਨ ਜਾ ਕੇ ਸਕੱਤਰ ਸਕੂਲ ਸਿੱਖਿਆਂ ਕ੍ਰਿਸ਼ਨ ਕੁਮਾਰ ਤੋਂ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ ..
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  1 day ago
ਮੁਰਾਦਾਬਾਦ, 16 ਅਕਤੂਬਰ - ਉਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਕੁਡੰਕੀ ਇਲਾਕੇ 'ਚ ਇਕ ਕੰਧ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  1 day ago
ਗਾਂਧੀਨਗਰ, 16 ਅਕਤੂਬਰ- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਅਲੰਗ ਥਾਣਾ ਖੇਤਰ ਅਧੀਨ ਪੈਂਦੇ ਪਾਂਚ ਪੀਪਲਾ ਪਿੰਡ 'ਚ ਇੱਕ ਔਰਤ ਨੇ ਆਪਣੇ ਪੰਜ ਬੱਚਿਆਂ ਸਮੇਤ ਖੂਹ 'ਚ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਹੋ ਗਈ, ਜਦਕਿ ਔਰਤ ਅਤੇ ਉਸ...
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  1 day ago
ਸੰਗਰੂਰ, 16 ਅਕਤੂਬਰ (ਧੀਰਜ ਪਸ਼ੋਰੀਆ)- ਐਸ.ਐਸ.ਏ./ਅਸਾ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਤੋਂ ਬਾਅਦ ਅਧਿਆਪਕਾਂ ਦਾ ਸਰਕਾਰ ਪ੍ਰਤੀ ਗ਼ੁੱਸਾ ਲਗਾਤਾਰ ਵੱਧ ਰਿਹਾ ਹੈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਬਲਬੀਰ ਚੰਦ ਲੌਂਗੋਵਾਲ ਨੇ ਦੱਸਿਆ ...
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  1 day ago
ਮੋਹਾਲੀ, 16 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਰੋਸਾ ਦਿੱਤਾ ਕਿ ਖ਼ਤਰਾ ਵਧਣ ਕਾਰਨ ਸੂਬਾ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਸੁਰੱਖਿਆ...
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  1 day ago
ਤਿਰੂਵਨੰਤਪੁਰਮ, 16 ਅਕਤੂਬਰ- ਕੇਰਲ ਦੇ ਨਿਲਾਕਲ 'ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਔਰਤਾਂ ਦਾ ਇੱਕ ਸਮੂਹ ਸਰਕਾਰੀ ਕੇ. ਐੱਸ. ਆਰ. ਟੀ. ਸੀ. ਬੱਸ 'ਚ ਸਵਾਰ ਹੋ ਕੇ ਵਿਸ਼ਵ ਪ੍ਰਸਿੱਧ ਅਯੱਪਾ ਮੰਦਰ ਦੀ ਸਭ ਤੋਂ ਨਜ਼ਦੀਕੀ ਸੜਕ ਕੇਂਦਰ ਦੇ ਕੋਲ ਮੌਜੂਦ...
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  1 day ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕਾਂਗਰਸ ਵੱਲੋਂ ਭਾਜਪਾ ਸਰਕਾਰ...
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਰਾਮ ਤੀਰਥ, 16 ਅਕਤੂਬਰ (ਧਰਮਵੀਰ ਸਿੰਘ ਔਲਖ) - ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਦੇ 2 ਭੈਣਾਂ ਦੇ ਇਕਲੌਤੇ ਅੰਮ੍ਰਿਤਧਾਰੀ ਨੌਜਵਾਨ ਵੀਰ ਜਗਰੂਪ ਸਿੰਘ (22) ਪੁੱਤਰ ਪ੍ਰਗਟ ਸਿੰਘ ਦੀ ਮੋਗਾ ਨੇੜੇ ਭੇਦ ਭਰੀ ਹਾਲਤ 'ਚ ਮੌਤ ਹੋਣ ਦੀ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  1 day ago
ਭੁਵਨੇਸ਼ਵਰ, 16 ਅਕਤੂਬਰ- ਉੜੀਸਾ 'ਚ 'ਤਿਤਲੀ' ਤੂਫ਼ਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਇਸ ਕਾਰਨ ਸੂਬੇ ਦੇ 16 ਜ਼ਿਲ੍ਹਿਆਂ ਦੇ 7402 ਪਿੰਡਾਂ ਦੇ 57.08 ਲੱਖ ਲੋਕ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫ਼ਾਨ...
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਬਾਹਰ ਇੱਕ ਜੋੜੇ ਨੂੰ ਪਿਸਤੌਲ ਨਾਲ ਧਮਕਾਉਂਦਾ ਨਜ਼ਰ...
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  1 day ago
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  1 day ago
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  1 day ago
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  1 day ago
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  1 day ago
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  1 day ago
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  1 day ago
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  1 day ago
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  1 day ago
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  1 day ago
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  1 day ago
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  1 day ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  1 day ago
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  1 day ago
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  1 day ago
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  1 day ago
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  1 day ago
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  1 day ago
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  1 day ago
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 1 hour ago
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  2 days ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  2 days ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  2 days ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  2 days ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  2 days ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  2 days ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  2 days ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  2 days ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਿਵਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

ਤਰਨਤਾਰਨ

ਮੀਂਹ ਨੇ ਮਚਾਈ ਭਾਰੀ ਤਬਾਹੀ, ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ, ਲੋਕਾਂ ਦੇ ਕਾਰੋਬਾਰ ਹੋਏ ਬੁਰੀ ਤਰ੍ਹਾਂ ਪ੍ਰਭਾਵਿਤ

ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ)- ਪਿਛਲੇ ਦੋ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਜ਼ਿਲ੍ਹੇ ਵਿਚ ਪੂਰੀ ਤਬਾਹੀ ਮਚਾਉਣ ਦੇ ਨਾਲ-ਨਾਲ ਲੋਕਾਂ ਦਾ ਜੀਵਨ ਅਸਥ-ਵਿਅਸਥ ਕਰ ਦਿੱਤਾ ਹੈ | ਕਿਸਾਨਾਂ ਦੀ ਝੋਨੇ ਦੀ ਫ਼ਸਲ ਜੋ ਕਿ ਪੱਕਣ ਦੇ ਐਨ ਕਿਨਾਰੇ ਹੈ, ਨੂੰ ਵੀ ਇਸ ਮੀਂਹ ਨੇ ਬੁਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ | ਇਸ ਦੇ ਨਾਲ-ਨਾਲ ਕਾਰੋਬਾਰੀਆਂ, ਦੁਕਾਨਦਾਰਾਂ, ਦਿਹਾੜੀਦਾਰਾਂ ਤੇ ਰੇਹੜੀ ਵਾਲਿਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ | ਲੋਕਾਂ ਦੇ ਘਰਾਂ ਦੀਆਂ ਛੱਤਾਂ ਵਿਚੋਂ ਪਾਣੀ ਟਪਕਣ ਦੇ ਨਾਲ ਨਾਲ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ, ਜਿਸ ਨਾਲ ਕਈ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਕਈ ਥਾਈਾ ਗ਼ਰੀਬ ਲੋਕਾਂ ਦੀਆਂ ਝੁੱਗੀਆਂ, ਝੌਾਪੜੀਆਂ ਤੇ ਕੱਚੇ ਮਕਾਨ ਡਿੱਗ ਪਏ | ਅੱਜ ਸਵੇਰੇ ਥੋੜੀ ਜਿਹੀ ਬਾਰਿਸ਼ ਹੋਈ, ਪਰ ਪਿਛਲੇ ਦਿਨੀਂ ਹੋਈ ਦਿਨ ਰਾਤ ਬਾਰਿਸ਼ ਨਾਲ ਕਿਸਾਨਾਂ ਦੇ ਖਿੜੇ ਚਿਹਰੇ ਮੁਰਝਾ ਗਏ ਹਨ, ਕਿਉਂਕਿ ਇਸ ਵਾਰ ਝੋਨੇ ਦੀ ਫ਼ਸਲ ਬਹੁਤ ਹੀ ਵਧੀਆ ਸੀ, ਕਿਉਂਕਿ ਇਸ ਵਾਰ ਝੋਨੇ ਨੂੰ ਕੋਈ ਬਿਮਾਰੀ ਸੀ ਨਹੀਂ ਪਈ ਤੇ ਝੋਨੇ ਦੀ ਚੰਗੀ ਫ਼ਸਲ ਆਉਣ ਦੀ ਉਮੀਦ ਸੀ | ਇਸ ਸਮੇਂ ਬਾਸਮਤੀ 1509 ਦੀ ਕਿਸਮ ਬਿਲਕੁਲ ਪੱਕ ਕੇ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਸੀ, ਪਰ ਇਸ ਬੇਮੌਸਮੀ ਵਰਖ਼ਾ ਨੇ ਕਿਸਾਨਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ | ਭਾਰੀ ਮੀਂਹ ਪੈਣ ਕਰਕੇ ਪੈਲੀਆਂ ਵਿਚ ਪਾਣੀ ਖਲੋ ਗਿਆ ਹੈ ਅਤੇ ਬਾਸਮਤੀ 1509 ਵੀ ਪੈਲੀਆਂ ਵਿਚ ਹੀ ਡਿੱਗ ਪਈ ਹੈ | ਇਸ ਦੇ ਦਾਣੇ ਹੇਠਾਂ ਜ਼ਮੀਨ ਨਾਲ ਲੱਗਣ ਕਰਕੇ ਖ਼ਰਾਬ ਹੋਣੇ ਸ਼ੁਰੂ ਹੋ ਜਾਣਗੇ ਤੇ ਇਸ ਦਾ ਝਾੜ ਵੀ ਘੱਟ ਜਾਵੇਗਾ ਅਤੇ ਫ਼ਸਲ ਖ਼ਰਾਬ ਹੋਣ ਕਰਕੇ ਇਸ ਦਾ ਭਾਅ ਵੀ ਘੱਟ ਜਾਵੇਗਾ | ਮੀਂਹ ਕਾਰਨ ਤਰਨ ਤਾਰਨ ਦੀ ਦਾਣਾ ਮੰਡੀ ਵੀ ਪਾਣੀ ਨਾਲ ਭਰੀ ਪਈ ਹੈ, ਜਿਸ ਨੇ ਇਕ ਛੱਪੜ ਦਾ ਰੂਪ ਲੈ ਲਿਆ ਹੈ | ਫੜ ਤੇ ਸੜਕਾਂ ਤਾਂ ਪਾਣੀ ਨਾਲ ਭਰੀਆਂ ਹੀ ਪਈਆਂ ਹਨ | ਇਸ ਦੇ ਨਾਲ-ਨਾਲ ਮੰਡੀ ਦੀਆਂ ਜ਼ਿਆਦਾਤਰ ਦੁਕਾਨਾਂ ਵਿਚ ਵੀ ਪਾਣੀ ਵੜ ਗਿਆ ਤੇ ਸੀਵਰੇਜ਼ ਦੇ ਪਾਣੀ ਵੀ ਬੈਕ ਆ ਕੇ ਦੁਕਾਨ ਵਿਚ ਵੜ ਗਿਆ ਤੇ ਦੁਕਾਨਾਂ ਦੇ ਅੰਦਰ ਪਾਣੀ ਆਉਣ ਨਾਲ ਮੰਡੀ ਦੇ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਕਿਉਂਕਿ ਮੰਡੀ ਵਿਚ ਦੁਕਾਨਦਾਰਾਂ ਨੇ ਅਨਾਜ, ਖ਼ਾਦ, ਬਾਰਦਾਨਾ ਆਦਿ ਅਤੇ ਹੋਰ ਚੀਜ਼ਾਂ ਰੱਖੀਆਂ ਹੁੰਦੀਆਂ ਹਨ, ਜੋ ਕਿ ਮੀਂਹ, ਸੀਵਰੇਜ਼ ਦੇ ਪਾਣੀ ਦੇ ਅੰਦਰ ਆਉਣ ਨਾਲ ਸਾਰਾ ਕੁੱਝ ਖ਼ਰਾਬ ਹੋ ਗਿਆ ਹੈ | ਮੰਡੀ ਵਿਚ ਭਾਵੇਂ ਕਿ ਅੱਠ ਸ਼ੈੱਡ ਕਿਸਾਨਾਂ ਅਤੇ ਆੜਤੀਆਂ ਦੀ ਫ਼ਸਲ ਨੂੰ ਬਚਾਉਣ ਵਾਸਤੇ ਕਾਫ਼ੀ ਹਨ, ਪਰ ਇਸ ਸਮੇਂ ਸਾਰੇ ਹੀ ਸ਼ੈੱਡ ਖ਼ਸਤਾ ਹਾਲਤ ਵਿਚ ਹਨ ਅਤੇ ਥਾਂ ਥਾਂ ਤੋਂ ਟੁੱਟੇ ਪਏ ਹਨ ਅਤੇ ਇਨ੍ਹਾਂ ਦੇ ਵਿਚੋਂ ਸ਼ੈੱਡਾਂ ਥੱਲੇ ਰੱਖੀ ਫ਼ਸਲ ਖ਼ਰਾਬ ਹੋ ਰਹੀ ਹੈ | ਮੰਡੀ ਦਾ ਸੀਵਰੇਜ ਛੋਟਾ ਹੋਣ ਕਰਕੇ ਮੀਂਹ ਪੈਣ ਤੋਂ ਦੋ ਤਿੰਨ ਦਿਨ ਤੱਕ ਪਾਣੀ ਇਥੇ ਹੀ ਮੰਡੀ ਵਿਚ ਖੜ੍ਹਾ ਰਹਿੰਦਾ ਹੈ ਤੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ | ਭਾਵੇਂਕਿ ਮਾਰਕੀਟ ਕਮੇਟੀ ਵਲੋਂ ਉਸੇ ਸਮੇਂ 'ਤੇ ਹੀ ਇੰਜਣ ਚਲਾ ਕੇ ਪਾਣੀ ਖ਼ੂਹਾਂ ਵਿਚ ਪਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਪਾਣੀ ਬਾਹਰ ਨਿਕਲਦਾ ਹੈ | ਇਸ ਸਬੰਧੀ ਆੜਤੀ ਯੂਨੀਅਨ ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਮੰਡੀ ਦੇ ਪਾਣੀ ਦੇ ਨਿਕਾਸ ਲਈ ਇਥੋਂ ਦਾ ਸੀਵਰੇਜ ਸਿਸਟਮ ਵੱਡਾ ਕੀਤਾ ਜਾਣਾ ਚਾਹੀਦਾ ਹੈ | ਤਰਨਤਾਰਨ ਸ਼ਹਿਰ ਦੇ ਵਿਚੋਂ ਲੰਘਦੀ ਰੋਹੀ ਵੀ ਇਸ ਸਮੇਂ ਮੀਂਹ ਦੇ ਪਾਣੀ ਨਾਲ ਭਰੀ ਹੀ ਜਾ ਰਹੀ ਹੈ | ਜੇ ਕਿਤੇ ਇਸ ਸਮੇਂ ਹੋਰ ਮੀਂਹ ਆ ਜਾਂਦਾ ਹੈ ਤਾਂ ਇਹ ਰੋਹੀ ਇਸ ਦੇ ਲਾਗੇ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਬਣ ਜਾਵੇਗੀ | ਇਸ ਲਈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ |

ਭਾਰੀ ਮੀਂਹ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ ਡੀ. ਸੀ. ਵਲੋਂ ਅੱਜ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਸੋਮਵਾਰ ਨੂੰ ਪੂਰਨ ਤੌਰ 'ਤੇ ਵਿੱਦਿਅਕ ਅਦਾਰੇ (ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ) ਬੰਦ ਰਹੇ ਅਤੇ ਅੱਗੇ ਵੀ ਭਾਰੀ ਮੀਂਹ ਦੀ ਚਿਤਾਵਨੀ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ...

ਪੂਰੀ ਖ਼ਬਰ »

ਡੀ. ਸੀ. ਵਲੋਂ ਮੀਂਹ ਕਾਰਨ ਜ਼ਿਲ੍ਹੇ ਦੀਆਂ ਡਰੇਨਾਂ ਤੇ ਨਿਕਾਸੀ ਨਾਲਿਆਂ 'ਚ ਵਧ ਰਹੇ ਪਾਣੀ ਦੇ ਪੱਧਰ ਦਾ ਜ਼ਾਇਜ਼ਾ

ਖੇਮਕਰਨ/ਅਮਰਕੋਟ 24 ਸਤੰਬਰ (ਰਕੇਸ਼ ਬਿੱਲਾ/ਭੱਟੀ)- ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਿਲ੍ਹੇ ਦੀਆਂ ਡਰੇਨਾਂ ਤੇ ਨਿਕਾਸੀ ਨਾਲਿਆਂ ਵਿਚ ਵੱਧ ਰਹੇ ਪਾਣੀ ਦੇ ਪੱਧਰ ਦਾ ਜ਼ਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਅਲਗੋਂ ਕਲਾਂ, ਠੱਠੀ ਜੈਮਲ ...

ਪੂਰੀ ਖ਼ਬਰ »

ਬਿਜਲੀ ਘਰ ਨੌਸ਼ਹਿਰਾ ਪੰਨੂੰਆਂ ਤੇ ਆਸ ਪਾਸ ਦਾ ਖ਼ੇਤਰ ਬਾਰਸ਼ ਦੇ ਪਾਣੀ ਦੀ ਮਾਰ ਹੇਠ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਸਬ ਡਵੀਜ਼ਨ ਨੌਸ਼ਹਿਰਾ ਪੰਨੂੰਆਂ ਦਾ ਦਫ਼ਤਰ ਤੇ ਬਿਜਲੀ ਘਰ ਦੋ ਦਿਨ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਬਹੁਤ ਬੁਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆ ਗਿਆ ਹੈ, ਕਿਉਂਕਿ ਲਾਗਲੇ ਪਿੰਡਾਂ ਢੋਟੀਆਂ, ਉਸਮਾ ਆਦਿ ਨਾਲ ਸਬੰਧਤ ਖੇਤਾਂ ...

ਪੂਰੀ ਖ਼ਬਰ »

ਮੰਡ ਦੇ ਕਿਸਾਨਾਂ ਲਈ ਮੰਡਰਾ ਰਿਹਾ ਹੈ ਪਾਣੀ ਦਾ ਖ਼ਤਰਾ

ਤਰਨ ਤਾਰਨ ਜ਼ਿਲ੍ਹੇ ਦਾ ਕਾਫ਼ੀ ਹਿੱਸਾ ਦਰਿਆ ਬਿਆਸ ਦੇ ਨਾਲ ਲੱਗਦਾ ਹੈ, ਜਿਸ ਨੂੰ ਮੰਡ ਦੇ ਨਾਅ ਨਾਲ ਜਾਣਿਆ ਜਾਂਦਾ ਹੈ | ਇਸ ਮੰਡ ਵਿਚ ਨੀਵੇ ਤੇ ਪੱਧਰੇ ਇਲਾਕੇ ਵਿਚ ਕਿਸਾਨਾਂ ਦੀ ਬਹੁਤ ਜ਼ਿਆਦਾ ਉਪਜਾਊ ਜ਼ਮੀਨ ਹੈ | ਇਸ ਮੀਂਹ ਨਾਲ ਵੀ ਇਥੋਂ ਦੇ ਕਿਸਾਨਾਂ ਦਾ ਨੁਕਸਾਨ ...

ਪੂਰੀ ਖ਼ਬਰ »

ਸਰਹੱਦੀ ਖੇਤਰ ਅੰਦਰ ਕਸੂਰੀ ਨਾਲੇ 'ਤੇ ਡਿਫੈਂਸ ਡਰੇਨ 'ਚ ਪਾਣੀ ਵਧਣ ਕਾਰਨ ਹੜ੍ਹ ਵਰਗੀ ਸਥਿਤੀ

ਖੇਮਕਰਨ, 24 ਸਤੰਬਰ (ਰਾਕੇਸ਼ ਬਿੱਲਾ)- ਸਰਹੱਦੀ ਇਲਾਕੇ ਅੰਦਰ ਪੈਂਦੇ ਕਸੂਰੀ ਨਾਲੇ ਤੇ ਡਿਫੈਂਸ ਡਰੇਨ ਵਿਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਣ ਕਾਰਨ ਸਰਹੱਦ ਦੇ ਨਾਲ-ਨਾਲ ਹੜ ਵਰਗੀ ਸਥਿਤੀ ਬਣ ਗਈ ਹੈ, ਜਿਸ ਕਾਰਨ ਸਰਹੱਦੀ ਪਿੰਡਾਂ ਮਸਤਗੜ੍ਹ, ਕਲਸ, ਨੂਰਵਾਲਾ, ਦੂਹਲ ਨੋ, ...

ਪੂਰੀ ਖ਼ਬਰ »

ਡਰੇਨ ਦੇ ਪੁਲ 'ਚ ਫਸੀ ਬੂਟੀ ਕੱਢਦਿਆਂ ਇਕ ਨੌਜਵਾਨ ਰੁੜਿਆ

ਭਿੱਖੀਵਿੰਡ, 24 ਸਤੰਬਰ (ਬੌਬੀ)-ਪਿਛਲੇ ਇਕ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਨਿਕਾਸੀ ਨਾਲੇ ਬੁਰੀ ਤਰ੍ਹਾਂ ਪਾਣੀ ਨਾਲ ਭਰੇ ਪਏ ਹਨ ਅਤੇ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਕੇ ਵੱਡਾ ਨੁਕਸਾਨ ਕਰ ਰਿਹਾ ਹੈ, ਭਿੱਖੀਵਿੰਡ ਬਲ੍ਹੇਰ ਰੋਡ ਤੇ ਨਿਕਾਸੀ ਨਾਲੇ ਵਿਚ ...

ਪੂਰੀ ਖ਼ਬਰ »

ਨੌਸ਼ਿਹਰਾ ਢਾਲੇ ਦੇ ਅੱਠ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ ਭੇਜਿਆ

ਸਰਾਏਾ ਅਮਾਨਤ ਖਾਂ, 24 ਸਤੰਬਰ (ਨਰਿੰਦਰ ਸਿੰਘ ਦੋਦੇ)- ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਨੌਸ਼ਿਹਰਾ ਢਾਲਾ ਦੇ ਅੱਠ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪ੍ਰਾਣ ਕੀਤਾ | ਇਸ ਬਾਰੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਅਮਨਦੀਪ ਵੈੱਲਫ਼ੇਅਰ ਸੁਸਾਇਟੀ ਨੇ ਸਫ਼ਾਈ ਕਰਵਾਈ

ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)- ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਚੱਲ ਰਹੇ ਸਵੱਛਤਾ ਹੀ ਸੇਵਾ ਵਿਸ਼ੇ 'ਤੇ ਅਮਨਦੀਪ ਵੈੱਲਫੇਅਰ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ

ਪੱਟੀ, 24 ਸਤੰਬਰ (ਅਵਤਾਰ ਸਿੰਘ ਖਹਿਰਾ)-ਜਨਵਾਦੀ ਇਸਤਰੀ ਸਭਾ ਪੰਜਾਬ ਜ਼ਿਲ੍ਹਾ ਤਰਨ ਤਾਰਨ ਬ੍ਰਾਂਚ ਚੂਸਲੇਵੜ੍ਹ ਦੀ ਮੀਟਿੰਗ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜ਼ਿਲ੍ਹਾ ਸਕੱਤਰ ਨਰਿੰਦਰ ਕੌਰ ਨੇ ਸੰਬੋਧਨ ਕੀਤਾ ਅਤੇ ...

ਪੂਰੀ ਖ਼ਬਰ »

ਕੱਚਾ ਪੱਕਾ ਸਕੂਲ ਵਿਖੇ ਸੁਹਾਂਜਣੇ ਦੇ ਬੂਟੇ ਤਿਆਰ ਕੀਤੇ

ਪੱਟੀ, 24 ਸਤੰਬਰ (ਅਵਤਾਰ ਸਿੰਘ ਖਹਿਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਚਾ ਪੱਕਾ ਵਿਖੇ ਵਾਤਾਵਰਣ ਸੇਵਾ ਮਿਸ਼ਨ ਦੇ ਕਨਵੀਨਰ ਹਰਦਿਆਲ ਸਿੰਘ ਘਰਿਆਲਾ ਦੀ ਦੇਖ ਰੇਖ ਹੇਠ ਸੁਹੰਜਣੇ ਦੇ ਬੂਟੇ ਤਿਆਰ ਕੀਤੇ ਗਏ | ਸੁਹੰਜਣੇ ਦੇ ਪੱਤਿਆਂ ਵਿਚ ਕੈਲਸ਼ੀਅਮ, ਲੋਹਾ, ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ ਅਲਗੋਂ ਖ਼ੁਰਦ ਇਕਾਈ ਦਾ ਗਠਨ

ਅਮਰਕੋਟ, 24 ਸਤੰਬਰ (ਭੱਟੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਪਿੰਡ ਨਵੀਆਂ ਇਕਾਈਆਂ ਦਾ ਗਠਨ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ | ਇਸੇ ਕੜੀ ਤਹਿਤ ਅਲਗੋਂ ਖ਼ੁਰਦ ਵਿਖੇ ਕਿਸਾਨਾਂ ਦਾ ਵਿਸ਼ਾਲ ਇਕੱਠ ਕਿਸਾਨੀ ਤੇ ਜਵਾਨੀ ਬਚਾਓ ਅੰਦੋਲਨ ਤਹਿਤ ਕੀਤਾ ...

ਪੂਰੀ ਖ਼ਬਰ »

ਸ਼ਮਸ਼ੇਰ ਸਿੰਘ ਵੇਈਾਪੂਈਾ ਨੇ ਸਾਥੀਆਂ ਸਮੇਤ ਸ਼ੁਕਰਾਨੇ ਵਜੋਂ ਮੱਥਾ ਟੇਕਿਆ

ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)- ਬਲਾਕ ਸੰਮਤੀ ਵੇਈਾਪੂਈਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਸ਼ਮਸ਼ੇਰ ਸਿੰਘ ਵੇਈਾਪੂਈਾ ਨੇ ਜਿੱਤਣ ਤੋਂ ਬਾਅਦ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਕਿਹਾ ਕਿ ਉਹ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਨਸ਼ੇ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਤਰਨ ਤਾਰਨ, 24 ਸਤੰਬਰ (ਜੋਸ਼ੀ)- ਸ਼ਹੀਦ ਭਗਤ ਸਿੰਘ ਸਮਾਜ ਭਲਾਈ ਤੇ ਸਭਿਆਚਾਰਕ ਕਲੱਬ ਢੋਟੀਆਂ ਅਤੇ ਸਰਕਾਰੀ ਹਾਈ ਸਕੂਲ ਢੋਟੀਆਂ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਲੋਕਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਨਾ ਦਿੱਤੀ ਗਈ ਅਤੇ ...

ਪੂਰੀ ਖ਼ਬਰ »

ਬਾਬਾ ਕੋਹਰ ਸਿੰਘ ਸੋਢੀ ਦੀ ਯਾਦ 'ਚ ਸਾਲਾਨਾ ਮੇਲਾ ਮਨਾਇਆ

ਖਾਲੜਾ, 24 ਸਤੰਬਰ (ਜੱਜਪਾਲ ਸਿੰਘ ਜੱਜ)- ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪਿੰਡ ਦੋਦੇ ਸੋਢੀਆਂ ਵਿਖੇ ਬਾਬਾ ਕੋਹਰ ਸਿੰਘ ਸੋਢੀ ਦੀ ਯਾਦ ਵਿਚ ਸਲਾਨਾ ਮੇਲਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨੀਏ ਜਥੇ ਵਲੋਂ ਮਨੋਹਰ ਬਾਣੀ ਦਾ ਕੀਰਤਨ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ (ਲੜਕੀਆਂ) ਪੰਡੋਰੀ ਗੋਲਾ ਵਿਖੇ ਕਰਵਾਇਆ ਗਿਆ

ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)- ਸਰਕਾਰੀ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿਖੇ ਜ਼ਿਲ੍ਹਾ ਸਕੂਲਜ਼ ਖੇਡਾਂ ਤਹਿਤ ਲੜਕੀਆ ਦੇ ਉਮਰ ਗੁੱਟ 14, 17, 18 ਫੁੱਟਬਾਲ ਟੂਰਨਾਮੈਂਟ ਵਿਚ ਵੱਖ-ਵੱਖ ਜ਼ੋਨਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਲਗਾਤਾਰ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ, ਹਰ ਪਾਸੇ ਹੋਈ ਜਲਥਲ

ਝਬਾਲ, 24 ਸਤੰਬਰ (ਸਰਬਜੀਤ ਸਿੰਘ)- ਸ਼ਨੀਵਾਰ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਜਿਥੇ ਕਸਬੇ 'ਚ ਹਰ ਪਾਸੇ ਜਲਥਲ ਹੋਈ ਪਈ ਹੈ, ਉਥੇ ਹੀ ਕਿਸਾਨਾਂ ਵਲੋਂ ਬੀਜੀ ਝੋਨੇ ਦੀ ਫ਼ਸਲ ਜੋ ਬਿਲਕੁਲ ਪੱਕ ਕੇ ਤਿਆਰ ਹੈ, ਦਾ ਮੀਂਹ ਕਾਰਨ ਵੱਡਾ ਨੁਕਸਾਨ ਹੋਣ ਕਾਰਨ ਕਿਸਾਨਾਂ ਦੇ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਸੋਨੂੰ ਸਾਂਘਣੀਆਂ ਨੂੰ ਕੀਤਾ ਸਨਮਾਨਤ

ਝਬਾਲ, 24 ਸਤੰਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਬਲਾਕ ਸੰਮਤੀ ਦੇ ਨਵੇਂ ਮੈਂਬਰ ਬਣੇ ਦਿਲਜੋਤ ਸਿੰਘ ਸੋਨੂੰ ਸਾਂਘਣੀਆਂ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਵਿਖੇ ਮੱਥਾ ਟੇਕਿਆ | ਉਪਰੰਤ ਸੋਨੂੰ ਸਾਂਘਣੀਆਂ ਨੂੰ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਸਨਮਾਨਿਤ ...

ਪੂਰੀ ਖ਼ਬਰ »

ਪਿੰਡ ਕੱਦਗਿੱਲ ਵਿਖੇ ਸਵੱਛਤਾ ਹੀ ਸੇਵਾ ਤਹਿਤ ਸਮਾਗਮ ਕਰਵਾਇਆ

ਤਰਨ ਤਾਰ, 24 ਸਤੰਬਰ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ 15 ਸਤੰਬਰ ਤੋਂ ਯੂਥ ਕਲੱਬਾਂ ਵਲੋਂ ਸ਼ੁਰੂ ਕੀਤੇ ਸਵੱਛਤਾ ਹੀ ਸੇਵਾ ...

ਪੂਰੀ ਖ਼ਬਰ »

ਸਰਕਾਰੀ ਐਲੀਮੈਟਰੀ ਸਕੂਲ ਜੋਤੀਸ਼ਾਹ 'ਚ ਬੱਚਿਆਂ ਨੂੰ ਵਰਦੀਆਂ ਵੰਡੀਆਂ

ਪੱਟੀ 24 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਬਲਾਕ ਪੱਟੀ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਜੋਤੀਸ਼ਾਹ ਵਿਖੇ ਬੱਚਿਆਂ ਨੂੰ ਪਿੰਡ ਦੇ ਮੁਹਤਬਰ ਵਿਅਕਤੀ ਮਾ. ਜਰਨੈਲ ਸਿੰਘ ਵਲੋਂ ਸਕੂਲ ਵਿਚ ਪੜ੍ਹਦੇ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ...

ਪੂਰੀ ਖ਼ਬਰ »

ਬਾਬਾ ਅਵਤਾਰ ਸਿੰਘ ਨੂੰ ਝਬਾਲ ਵਿਖੇ ਕੀਤਾ ਸਨਮਾਨਿਤ

ਝਬਾਲ, 24 ਸਤੰਬਰ (ਸੁਖਦੇਵ ਸਿੰਘ)- ਇੰਗਲੈਂਡ ਕੈਨੇਡਾ ਵਿਖੇ ਸਿੱਖੀ ਦਾ ਪ੍ਰਚਾਰ ਕਰਕੇ ਵਾਪਸ ਪਰਤੇ ਬਾਬਾ ਬਿੱਧੀ ਚੰਦ ਸੰਪ੍ਰਦਾਇ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦਾ ਕਸਬਾ ਝਬਾਲ ਪੁੱਜਣ 'ਤੇ ਰਾਮੇਸ਼ ਕੁਮਾਰ ਉਰਫ ਲੱਕੀ ਸ਼ਾਹ ਸਮੇਤ ਕਰਿਆਨਾ ...

ਪੂਰੀ ਖ਼ਬਰ »

ਚੋਣਾਂ 'ਚ ਲੋਕਾਂ ਨੇ ਆਪਣੀ ਜ਼ਮੀਰ 'ਤੇ ਪਹਿਰਾ ਦੇ ਕੇ ਕਾਂਗਰਸ ਦਾ ਸਾਥ ਦਿੱਤਾ-ਪਲਾਸੌਰ

ਤਰਨ ਤਾਰਨ, 24 ਸਤੰਬਰ (ਲਾਲੀ ਕੈਰੋਂ)-ਤਰਨ ਤਾਰਨ ਜ਼ਿਲ੍ਹੇ ਸਮੇਤ ਸਮੁੱਚੇ ਮਾਝੇ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੇ ਹੱਕ ਵਿਚ ਆਇਆ ਲੋਕ ਫਤਵਾ ਸ਼੍ਰੋ: ਅਕਾਲੀ ਦਲ ਬਾਦਲ ਖਿਲਾਫ ਲੋਕ ਰੋਹ ਦਾ ਪ੍ਰਗਟਾਵਾ ਹੈ ਅਤੇ ਇਸ ਫ਼ੈਸਲੇ ਰਾਹੀਂ ...

ਪੂਰੀ ਖ਼ਬਰ »

ਰਾਜਕਰਨ ਸੂਦ ਸਭ ਤੋਂ ਛੋਟੀ ਉਮਰ ਦੇ ਬਣੇ ਬਲਾਕ ਸੰਮਤੀ ਮੈਂਬਰ

ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)-ਬਲਾਕ ਸੰਮਤੀ ਨੌਸ਼ਹਿਰਾ ਪੰਨੂੰਆਂ ਦੇ ਜ਼ੋਨ ਨੌਸ਼ਹਿਰਾ ਪੰਨੂੰਆਂ ਤੋਂ ਬਿਨਾਂ ਮੁਕਾਬਲਾ ਕਾਂਗਰਸ ਪਾਰਟੀ ਦੇ ਜੇਤੂ ਰਹੇ ਰਾਜਕਰਨ ਸੂਦ ਪੁੱਤਰ ਸਾਬਕਾ ਚੇਅਰਮੈਨ ਸਵ: ਸੁਭਾਸ਼ ਚੰਦਰ ਸੂਦ ਸਭ ਤੋਂ ਛੋਟੀ ਉਮਰ (23 ਸਾਲ) ਦੇ ਬਲਾਕ ...

ਪੂਰੀ ਖ਼ਬਰ »

ਪ੍ਰਗਤੀਸ਼ੀਲ ਲੇਖਕ ਸੰਘ ਦੀ ਮੀਟਿੰਗ ਹੋਈ

ਤਰਨ ਤਾਰਨ, 24 ਸਤੰਬਰ (ਗੁਰਪ੍ਰੀਤ ਸਿੰਘ ਕੱਦਗਿੱਲ)- ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਤਰਨ ਤਾਰਨ ਅੰਮਿ੍ਤਸਰ ਦੀ ਵਿਸ਼ੇਸ਼ ਮੀਟਿੰਗ ਤਰਨ ਤਾਰਨ ਦੇ ਦਿਸ਼ਾ ਸੈਂਟਰ ਸੰਘ ਦੇ ਆਗੂ ਰਿੱਤੂ ਵਾਸਦੇਵ ਤੇ ਗੁਰਜਿੰਦਰ ਸਿੰਘ ਬਘਿਆੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਲੋਕ ਇਨਸਾਫ਼ ਸੰਘਰਸ਼ ਵੈੱਲਫੇਅਰ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ ਦਾ ਧੰਨਵਾਦ

ਖਡੂਰ ਸਾਹਿਬ, 24 ਸਤੰਬਰ (ਮਾਨ ਸਿੰਘ)- ਬੀਤੇ ਲੰਮੇ ਸਮੇਂ ਤੋਂ ਲੰਮਕਦੇ ਆ ਰਹੇ ਕਸਬਾ ਖਡੂਰ ਸਾਹਿਬ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ 'ਤੇ ਲੋਕ ਇਨਸਾਫ਼ ਸੰਘਰਸ਼ ਵੈੱਲਫੇਅਰ ਸੁਸਾਇਟੀ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਤੇ ਅਦਾਰਾ ...

ਪੂਰੀ ਖ਼ਬਰ »

ਸਬਜ਼ੀ ਵੇਚਣ ਵਾਲਿਆਂ ਨੂੰ ਵੀ ਚੋਰਾਂ ਵਲੋਂ ਬਣਾਇਆ ਜਾ ਰਿਹਾ ਹੈ ਆਪਣਾ ਸ਼ਿਕਾਰ- ਸਾਹਿਲ

ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)- ਸ਼ਿਵ ਸੈਨਾ ਬਾਲ ਠਾਕਰੇ ਦੇ ਮੀਡੀਆ ਸਲਾਹਕਾਰ ਬੀ.ਐੱਸ. ਸਾਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਸ਼ਹਿਰ ਵਿਚ ਦਿਨ ਭਰ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ | ਉਨ੍ਹਾਂ ਆਖਿਆ ਕਿ ਸ਼ਹਿਰ ...

ਪੂਰੀ ਖ਼ਬਰ »

ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਚੋਹਲਾ ਸਾਹਿਬ, 24 ਸਤੰਬਰ (ਬਲਵਿੰਦਰ ਸਿੰਘ ਚੋੋਹਲਾ)- ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਸੱਦੇ 'ਤੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਚੋਹਲਾ ਸਾਹਿਬ ਵਲੋਂ ਬਲਾਕ ਪ੍ਰਧਾਨ ਜਤਿੰਦਰ ਕੌਰ ਭੈਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਸੇਖੋਂ ਪਰਿਵਾਰ ਨੇ 'ਚੌਾਕਾਂ ਬੀਬੀ ਰਜਨੀ ਦਾ' ਵਿਖੇ ਲੋੜਵੰਦਾਂ ਨੂੰ ਭੋਜਨ ਕਰਵਾਇਆ

ਪੱਟੀ 24 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਪ੍ਰਭਾਤ ਮੌਾਗਾ)- ਸੇਖੋਂ ਪਰਿਵਾਰ ਵਲੋਂ ਸਵ. ਜਗਦੀਸ਼ ਸਿੰਘ ਸੇਖੋਂ ਦੀ ਬਰਸੀ ਮੌਕੇ 'ਚੌਾਕਾਂ ਬੀਬੀ ਰਜਨੀ ਦਾ' ਵਿਖੇ ਲੋੜਵੰਦਾਂ ਨੂੰ ਭੋਜਨ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਰਪ੍ਰੀਤ ਸਿੰਘ ਜੋਤੀ ...

ਪੂਰੀ ਖ਼ਬਰ »

ਕਬੱਡੀ ਖਿਡਾਰੀ ਕਾਕਾ ਅਮੀਸ਼ਾਹ ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ

ਸੁਰ ਸਿੰਘ, 24 ਸਤੰਬਰ (ਧਰਮਜੀਤ ਸਿੰਘ)-ਕਬੱਡੀ ਦੀ ਖੇਡ ਵਿਚ ਮੱਲਾਂ ਮਾਰਨ ਵਾਲੇ ਪ੍ਰਸਿੱਧ ਖਿਡਾਰੀ ਕਾਕਾ ਅਮੀਸ਼ਾਹ ਨੂੰ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਵਲੋਂ ਬੁਲੇਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ...

ਪੂਰੀ ਖ਼ਬਰ »

ਗੁਰਤਾਗੱਦੀ ਮੌਕੇ ਹੋ ਰਹੀ ਅਕਾਲੀ ਕਾਨਫਰੰਸ ਹਰ ਪੱਖੋਂ ਬੇਮਿਸਾਲ ਹੋਵੇਗੀ- ਜਥੇ: ਮੇਘ ਸਿੰਘ

ਫਤਿਆਬਾਦ, 24 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈੱਸ ਸਕੱਤਰ ਜਥੇ: ਮੇਘ ਸਿੰਘ ਨੇ ਸਾਥੀਆਂ ਸੁਖਜਿੰਦਰ ਸਿੰਘ ਲਾਡੀ, ਨਛੱਤਰ ਸਿੰਘ ਤੇ ਸਰਪੰਚ ਸਰੂਪ ਸਿੰਘ ਸਮੇਤ ਫਤਿਆਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਹਰ ਸਾਲ ...

ਪੂਰੀ ਖ਼ਬਰ »

ਸਵਰਨਕਾਰ ਸੰਘ ਦੀ ਮੀਟਿੰਗ ਹੋਈ

ਪੱਟੀ, 24 ਸਤੰਬਰ (ਅਵਤਾਰ ਸਿੰਘ ਖਹਿਰਾ)- ਸਵਰਨਕਾਰ ਸੰਘ ਦੀ ਮੀਟਿੰਗ ਪ੍ਰਧਾਨ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪਿਛਲੇ ਦਿਨੀਂ ਅੰਮਿ੍ਤਸਰ ਦੇ ਗੁਰੂ ਬਾਜ਼ਾਰ ਦੇ ਜਿਊਲਰਜ਼ ਪਾਸੋਂ 7 ਕਰੋੜ ਦੇ ਗਹਿਣੇ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਦੀ ਘਟਨਾ ਦੀ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ 'ਤੇ ਸੰਗਤਾਂ ਵੱਡੀ ਗਿਣਤੀ 'ਚ ਲਵਾਈ ਹਾਜ਼ਰੀ, ਨਗਰ ਕੀਰਤਨ ਸਜਾਇਆ

ਗੋਇੰਦਵਾਲ ਸਾਹਿਬ, 24 ਸੰਤਬਰ (ਵਰਿੰਦਰ ਸਿੰਘ ਰੰਧਾਵਾ)-ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ 'ਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਮੌਕੇ ਅੱਜ ਪਹਿਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਪੁੱਜ ਕੇ ਆਪਣੀ ਹਾਜ਼ਰੀ ...

ਪੂਰੀ ਖ਼ਬਰ »

ਵਿਧਾਇਕ ਅਗਨੀਹੋਤਰੀ ਦੀ ਅਗਵਾਈ ਹੇਠ ਸਰਵਪੱਖੀ ਵਿਕਾਸ ਨੂੰ ਪਹਿਲ ਦਿਆਂਗੇ- ਵਿੱਕੀ ਝਬਾਲ, ਵਿੱਕੀ ਪੰਡੋਰੀ

ਝਬਾਲ, 24 ਸਤੰਬਰ (ਸਰਬਜੀਤ ਸਿੰਘ)- ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਪਿੰਡਾਂ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਸਰਵਪੱਖੀ ਵਿਕਾਸ ਨੂੰ ਪਹਿਲ ਦੇ ਕੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ 'ਚ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਕਸੇਲ ਦੀ ਪਿ੍. ਹਰਮੀਤ ਕੌਰ ਬੈੱਸਟ ਪਿ੍ੰਸੀਪਲ ਪੁਰਸਕਾਰ ਨਾਲ ਸਨਮਾਨਿਤ

ਝਬਾਲ, 24 ਸਤੰਬਰ (ਸਰਬਜੀਤ ਸਿੰਘ)- ਚੀਫ਼ ਖਾਲਸਾ ਦੀਵਾਨ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਕਸੇਲ ਵਿਖੇ ਸਕੂਲ ਪਿ੍ੰਸੀਪਲ ਨੂੰ ਬੈਸਟ ਪਿ੍ੰਸੀਪਲ ਪੁਰਸਕਾਰ ਮਿਲਣ ਦੀ ਖੁਸ਼ੀ 'ਚ ਸਮਾਗਮ ਕਰਾਇਆ ਗਿਆ | ਜ਼ਿਕਰਯੋਗ ਹੈ ਕਿ ਚੀਫ ਖਾਲਸਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪੁਖ਼ਤਾ ਪ੍ਰਬੰਧ-ਡਿਪਟੀ ਕਮਿਸ਼ਨਰ

ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)¸ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦੇ ਖਦਸ਼ੇ ਕਾਰਨ ਭਾਖੜਾ ਡੈਮ ਅਤੇ ਪੌਾਗ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ ਜਿਸ ਕਾਰਨ ਦਰਿਆ ਬਿਆਸ ਨਾਲ ਲੱਗਦੇ ਸਬ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਤੇਲ 'ਚ ਪਾਣੀ ਮਿਲੇ ਹੋਣ ਦਾ ਦੋਸ਼ ਲਗਾਉਂਦਿਆਂ ਲਗਾਇਆ ਧਰਨਾ

ਭਿੱਖੀਵਿੰਡ, 24 ਸਤੰਬਰ (ਬੌਬੀ)-ਅੱਜ ਸਥਾਨਕ ਕਸਬੇ ਭਿੱਖੀਵਿੰਡ ਦੇ ਖੇਮਕਰਨ ਰੋਡ ਵਿਖੇ ਸਥਿਤ ਸ਼ਰਮਾ ਪੈਟਰੋਲ ਪੰਪ 'ਤੇ ਪੈਟਰੋਲ ਵਿਚ ਪਾਣੀ ਪਾ ਕੇ ਵੇਚਣ ਦਾ ਦੋਸ਼ ਲਗਾਉਂਦਿਆਂ ਵੱਖ ਵੱਖ ਜਥੇਬੰਦੀਆਂ ਵਲੋਂ ਪੈਟਰੋਲ ਪੰਪ ਦੇ ਬਾਹਰ ਧਰਨਾ ਲਗਾਇਆ ਗਿਆ | ਧਰਨਾਕਾਰੀਆਂ ...

ਪੂਰੀ ਖ਼ਬਰ »

5 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਨਬੱਸ ਦੇ ਡਰਾਈਵਰ ਕੰਡਕਟਰ 'ਤੇ ਕੀਤਾ ਹਮਲਾ

ਪੱਟੀ, 24 ਸਤੰਬਰ ( ਅਵਤਾਰ ਸਿੰਘ ਖਹਿਰਾ)¸ਚੰਡੀਗੜ੍ਹ ਤੋਂ ਪੱਟੀ ਆ ਰਹੀ ਪਨਬੱਸ ਦੀ ਬੱਸ ਨੂੰ ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਨਜ਼ਦੀਕ ਲਾਹੌਰ ਰੋਡ ਰੇਲਵੇ ਫਾਟਕ ਕੋਲ ਰੋਕ ਕੇ 2 ਮੋਟਰਸਾਈਕਲਾਂ 'ਤੇ ਸਵਾਰ 5 ਅਣਪਛਾਤੇ ਨੌਜਵਾਨਾਂ ਨੇ ਡਰਾਈਵਰ ਕੰਡਕਟਰ ਦੀ ਮਾਰਕੁੱਟ ...

ਪੂਰੀ ਖ਼ਬਰ »

ਮਾਮਲਾ ਬਲਾਕ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਮੌਕੇ ਚੱਲੀ ਗੋਲੀ ਦਾ ਸੱਤਾਧਾਰੀ ਪਾਰਟੀ ਵਲੋਂ 24 ਅਕਾਲੀ ਆਗੂਆਂ ਦੇ ਨਾਵਾਂ ਸਮੇਤ ਤੇ 45 ਅਣਪਛਾਤਿਆਂ ਵਿਰੁੱਧ 307 ਤੇ ਹੋਰ ਧਾਰਾਵਾਂ ਤਹਿਤ ਮੁਕੱਦਮੇ ਦਰਜ

ਪੱਟੀ, 24 ਸਤੰਬਰ (ਅਵਤਾਰ ਸਿੰਘ ਖਹਿਰਾ)- ਵਿਧਾਨ ਸਭਾ ਹਲਕਾ ਪੱਟੀ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਨਾਮਜਦਗੀਆਂ ਦਾਖ਼ਲ ਕਰਵਾਉਣ ਤੋਂ ਸੱਤਾਧਾਰੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਰੋਕਣ 'ਤੇ ਚੱਲੀ ਗੋਲੀ ...

ਪੂਰੀ ਖ਼ਬਰ »

ਵਿਧਾਇਕ ਡਾ. ਧਰਮਬੀਰ ਵਲੋਂ ਝਬਾਲ ਵਿਖੇ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ

ਝਬਾਲ, 24 ਸਤੰਬਰ (ਸਰਬਜੀਤ ਸਿੰਘ)- ਬੀਤੇ ਦਿਨੀ ਹੋਈ ਤੇਜ਼ ਬਾਰਿਸ਼ ਕਾਰਨ ਇਲਾਕੇ ਝਬਾਲ ਵਿਖੇ ਮੀਂਹ ਦੇ ਪਾਣੀ 'ਚ ਡੁੱਬੀਆਂ ਫ਼ਸਲਾਂ ਦਾ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਾਂਗਰਸੀ ਵਰਕਰਾਂ ਸਮੇਤ ਜਾਇਜ਼ਾ ਲਿਆ | ਇਸ ਦੌਰਾਨ ਸਥਾਨਕ ਅੱਡਾ ਝਬਾਲ ਵਿਖੇ ...

ਪੂਰੀ ਖ਼ਬਰ »

ਪੱਟੀ ਰੋਹੀ ਦੀ ਪੁਟਾਈ ਨਾ ਹੋਣ ਕਾਰਨ ਬਰਸਾਤੀ ਤੇ ਸੀਵਰੇਜ ਦੇ ਪਾਣੀ ਨਾਲ ਹਜ਼ਾਰਾਂ ਏਕੜ ਫ਼ਸਲ ਹੋਈ ਬਰਬਾਦ

ਪੱਟੀ, 24 ਸਤੰਬਰ (ਅਵਤਾਰ ਸਿੰਘ ਖਹਿਰਾ)-ਬੇਮੌਸਮੀ ਬਰਸਾਤ ਕਰਕੇ ਪੱਟੀ ਵਾਲੀ ਰੋਹੀ ਵਿਚ ਬਰਸਾਤ ਤੇ ਸੀਵਰੇਜ ਦਾ ਬੇਹਿਸਾਬ ਪਾਣੀ ਆਉਣ ਕਰਕੇ ਸੀਤੋ ਨੌਅਬਾਦ, ਸੀਤੋ ਮਹਿ ਝੱੁਗੀਆਂ, ਜੱਲੋਕੇ, ਕੋਟਬੁੱਢਾ ਅਤੇ ਸਭਰਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ, ਬਾਸਮਤੀ ਦੀ ...

ਪੂਰੀ ਖ਼ਬਰ »

ਬਰਸਾਤ ਨਾਲ ਭਾਰੀ ਨੁਕਸਾਨ-ਗ਼ਰੀਬਾਂ ਦੇ ਕੋਠੇ ਡਿੱਗੇ

ਅਮਰਕੋਟ, 24 ਸਤੰਬਰ (ਭੱਟੀ)-ਸਰਹੱਦੀ ਇਲਾਕੇ 'ਚ ਪਈ ਬਰਸਾਤ ਨਾਲ ਕਾਫੀ ਨੁਕਸਾਨ ਹੋਇਆ | ਝੋਨੇ ਦੀ ਫਸਲ ਤੇ ਬਾਸਮਤੀ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਇਸੇ ਤਰ੍ਹਾਂ ਪਿੰਡ ਅਲਗੋ ਕੋਠੀ ਵਿਖੇ ਗ਼ਰੀਬ ਪਰਿਵਾਰਾਂ ਦੇ ਮਕਾਨ ਡਿੱਗਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਬਰਸਾਤ ਨਾਲ ਭਾਰੀ ਨੁਕਸਾਨ-ਗ਼ਰੀਬਾਂ ਦੇ ਕੋਠੇ ਡਿੱਗੇ

ਅਮਰਕੋਟ, 24 ਸਤੰਬਰ (ਭੱਟੀ)-ਸਰਹੱਦੀ ਇਲਾਕੇ 'ਚ ਪਈ ਬਰਸਾਤ ਨਾਲ ਕਾਫੀ ਨੁਕਸਾਨ ਹੋਇਆ | ਝੋਨੇ ਦੀ ਫਸਲ ਤੇ ਬਾਸਮਤੀ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ | ਇਸੇ ਤਰ੍ਹਾਂ ਪਿੰਡ ਅਲਗੋ ਕੋਠੀ ਵਿਖੇ ਗ਼ਰੀਬ ਪਰਿਵਾਰਾਂ ਦੇ ਮਕਾਨ ਡਿੱਗਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਕੋਠੇ ਦੀ ਛੱਤ ਡਿਗੀ

ਸੁਰ ਸਿੰਘ, 24 ਸਤੰਬਰ (ਧਰਮਜੀਤ ਸਿੰਘ)- ਭਾਰੀ ਮੀਂਹ ਕਾਰਨ ਬੀਤੀ ਦੇਰ ਸ਼ਾਮ ਸਥਾਨਕ ਵਾਸੀ ਕਾਮਰੇਡ ਭਗਵੰਤ ਸਿੰਘ ਪੁੱਤਰ ਸਵ: ਹਰਬੰਸ ਸਿੰਘ ਦੇ ਕੋਠੇ ਦੀ ਛੱਤ ਢਹਿ ਗਈ ਜਦ ਕਿ ਖੁਸ਼ਕਿਸਮਤੀ ਨਾਲ ਉਸ ਸਮੇਂ ਕਮਰੇ ਵਿਚ ਕੋਈ ਵੀ ਜੀਅ ਮੌਜੂਦ ਨਹੀਂ ਸੀ | ਪੀੜ੍ਹਤ ਭਗਵੰਤ ਸਿੰਘ ...

ਪੂਰੀ ਖ਼ਬਰ »

ਮੰਡ ਖ਼ੇਤਰ 'ਚ ਡੈਮ ਵਿਚੋਂ ਪਾਣੀ ਛੱਡਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਸਾਹ ਸੂਤੇ

ਖਡੂਰ ਸਾਹਿਬ, 24 ਸਤੰਬਰ (ਪ੍ਰਤਾਪ ਸਿੰਘ ਵੈਰੋਵਾਲ)- ਬਿਆਸ ਦਰਿਆ ਦੇ ਲਾਗਲੇ ਪਿੰਡ ਜਿਨ੍ਹਾਂ ਵਿਚ ਤਹਿਸੀਲਦਾਰ ਖਡੂਰ ਸਾਹਿਬ ਵਲੋਂ ਪਿੰਡਾਂ ਦੇ ਗੁਰਦੁਆਰਿਆਂ ਵਿਚ ਲਾਊਡ ਸਪੀਕਰਾਂ ਰਾਹੀਂ ਮੁਨਾਦੀ ਕਰਵਾਈ ਗਈ ਹੈ ਕਿ ਡੈਮ ਵਿਚ ਪਾਣੀ ਵੱਧ ਇਕੱਠਾ ਹੋ ਜਾਣ ਕਾਰਨ ਕਿਸੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਚਾਈਆ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ

ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)- ਪਿੰਡ ਰਸੂਲਪੁਰ ਵਿਖੇ ਗੁਰਦੁਆਰਾ ਬਾਬਾ ਚਾਈਆ ਜੀ ਸ਼ਹੀਦ ਵਿਖੇ ਸਾਲਾਨਾ ਜੋੜ ਮੇਲਾ ਪਿੰਡ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਮੇਲੇ ਸਬੰਧੀ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕਥਾਵਾਚਕ ਭਾਈ ਲਖਮੀਰ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਸਾਹਿਬ 'ਚ ਕਾਂਗਰਸ ਉਮੀਦਵਾਰਾਂ ਦੀ ਰਿਕਾਰਡ ਜਿੱਤ ਲਈ ਹਮੇਸ਼ਾ ਰਿਣੀ ਰਹਾਂਗੇ- ਵਿਧਾਇਕ ਭਲਾਈਪੁਰ, ਡਿੰਪਾ

ਮੀਆਂਵਿੰਡ, 24 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਹਲਕੇ ਦੇ ਵੋਟਰਾਂ ਦੇ, ਜਿਨ੍ਹਾਂ ਨੇ ਕਾਂਗਰਸ ਦੇ ਉਮੀਦਵਾਰਾਂ ਦਾ ਸਾਥ ਦਿੱਤਾ, ਜਿਸ ਨਾਲ ਕਾਂਗਰਸ ...

ਪੂਰੀ ਖ਼ਬਰ »

ਸਵਰਨਕਾਰ ਸੰਘ ਦੀ ਮੀਟਿੰਗ ਹੋਈ

ਪੱਟੀ, 24 ਸਤੰਬਰ (ਅਵਤਾਰ ਸਿੰਘ ਖਹਿਰਾ)- ਸਵਰਨਕਾਰ ਸੰਘ ਦੀ ਮੀਟਿੰਗ ਪ੍ਰਧਾਨ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪਿਛਲੇ ਦਿਨੀਂ ਅੰਮਿ੍ਤਸਰ ਦੇ ਗੁਰੂ ਬਾਜ਼ਾਰ ਜਿਊਲਰਜ਼ ਪਾਸੋਂ 7 ਕਰੋੜ ਦੇ ਗਹਿਣੇ ਲੁਟੇਰੇ ਲੁੱਟ ਕੇ ਫਰਾਰ ਹੋ ਗਏ | ਸਰਕਾਰ ਪਾਸੋਂ ...

ਪੂਰੀ ਖ਼ਬਰ »

ਚੀਫ਼ ਫਾਰਮਾਸਿਸਟਾਂ ਤੇ ਫਾਰਮਾਸਿਸਟਾਂ ਨੂੰ ਦਿੱਤੀ ਵਿਦਾਇਗੀ ਪਾਰਟੀ

ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਸਮੂਹ ਫਾਰਮਾਸਿਸਟਾਂ ਅਤੇ ਚੀਫ਼ ਫਾਰਮਾਸਿਸਟਾਂ ਵਲੋਂ ਸੇਵਾ ਮੁਕਤ ਹੋਏ ਚੀਫ਼ ਫਾਰਮਾਸਿਸਟ ਅਤੇ ਫਾਰਮਾਸਿਸਟਾਂ ਨੂੰ ਵਿਦਾਇਗੀ ਪਾਰਟੀ ਤਰਨ ਤਾਰਨ ਵਿਖੇ ਸਿਟੀ ...

ਪੂਰੀ ਖ਼ਬਰ »

ਮੋਹਲੇਧਾਰ ਬਰਸਾਤ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਹੋਈ ਬਰਬਾਦ

ਖਡੂਰ ਸਾਹਿਬ, 24 ਸਤੰਬਰ (ਪ੍ਰਤਾਪ ਸਿੰਘ ਵੈਰੋਵਾਲ)- ਖਡੂਰ ਸਾਹਿਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈ ਮੋਹਲੇਧਾਰ ਬਰਸਾਤ ਕਾਰਨ ਜਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਫ਼ਸਲਾਂ ਖ਼ਾਸ ਕਰਕੇ ਝੋਨੇ ਦੀ ਫ਼ਸਲ ਜਿਸ ਪਾਸੇ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਨਾਲ ਇਲਾਕੇ 'ਚ ਹੜਾਂ ਵਰਗੀ ਸਥਿਤੀ ਬਣੀ

ਸ਼ਾਹਬਾਜ਼ਪੁਰ, 24 ਸਤੰਬਰ (ਪਰਦੀਪ ਬੇਗੇਪੁਰ)- ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬੇ ਮੌਸਮੀ ਬਰਸਾਤ ਕਾਰਨ ਕਸਬਾ ਸ਼ਾਹਬਾਜ਼ਪੁਰ ਤੇ ਨੇੜਲੇ ਪਿੰਡਾਂ ਵਿਚ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ ਜਿਸ ਦਾ ਮੁਖ ਕਾਰਨ ਪਿੰਡ ਗੋਪਾਲਾ ਤੋਂ ਭੂਰੇ ਗਿੱਲ ਤੱਕ ਬਣੇ ਹੋਏ ਨਿਕਾਸੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX