ਤਾਜਾ ਖ਼ਬਰਾਂ


ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਸ਼ੱਕੀ ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਫ਼ਾਜ਼ਿਲਕਾ, 2 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾਵਾਇਰਸ ਨੂੰ ਲੈ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਸਿਹਤ ਵਿਭਾਗ ਵੱਲੋਂ ਪਟਿਆਲਾ ਲੈਬ ਵਿਚ ਭੇਜੇ ਗਏ 10 ਦੇ ਕਰੀਬ ਸ਼ੱਕੀ ਲੋਕਾਂ ਦੇ ਨਮੂਨਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਸੁਰਿੰਦਰ ਸਿੰਘ...
ਊਨਾ 'ਚ ਨਿਜਾਮੁਦੀਨ ਮਰਕਜ਼ ਤੋਂ ਪਰਤੇ 3 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਊਨਾ, 2 ਅਪ੍ਰੈਲ (ਹਰਪਾਲ ਸਿੰਘ ਕੋਟਲਾ) - ਊਨਾ ਵਿਚ ਤਿੰਨ ਕੋਰੋਨਾ ਦੇ ੩ ਮਾਮਲਿਆਂ ਦੇ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਹੈ। ਇਸ ਤੋਂ ਸਮੁੱਚੇ ਸੂਬੇ ਵਿਚ ਹੜਕੰਪ ਮੱਚ ਗਿਆ ਹੈ । ਜਾਣਕਾਰੀ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿਚ ਊਨਾ ਜ਼ਿਲ੍ਹੇ ਵਿਚੋਂ 6 ਸ਼ੱਕੀਆਂ...
ਫ਼ੌਜ ਚ ਤਾਇਨਾਤ ਡਾਕਟਰ ਨੂੰ ਰੱਖਿਆ ਇਕਾਂਤਵਾਸ 'ਚ
. . .  1 day ago
ਪਠਾਨਕੋਟ, 2 ਅਪ੍ਰੈਲ (ਸੰਧੂ) - ਫ਼ੌਜ ਦੇ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਫ਼ੌਜ ਚ ਤਾਇਨਾਤ ਡਾਕਟਰ ਦੇ ਕਰੋੜਾਂ ਵਾਇਰਸ ਦੀ ਜਾਂਚ ਸਬੰਧੀ ਸੈਂਪਲ ਦੇਣ ਲਈ ਲਿਆਂਦਾ...
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਰੱਖਿਆ ਇਕਾਂਤਵਾਸ 'ਚ
. . .  1 day ago
ਕਪੂਰਥਲਾ, 2 ਅਪ੍ਰੈਲ (ਅਮਰਜੀਤ ਸਿੰਘ ਕੋਮਲ, ਹੈਪੀ, ਥਿੰਦ) - ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇਕਾਂਤਵਾਸ 'ਚ ਰੱਖਿਆ ਹੈ। ਇਸ ਦੀ...
ਪਦਮਸ੍ਰੀ ਭਾਈ ਖ਼ਾਲਸਾ ਦੇ ਸੇਵਦਾਰ, ਸਾਥੀ ਰਾਗੀ ਤੇ ਰਿਸ਼ਤੇਦਾਰ ਔਰਤ ਦੀ ਰਿਪੋਰਟ ਵੀ ਪਾਜ਼ੀਟਿਵ
. . .  1 day ago
ਅੰਮ੍ਰਿਤਸਰ, 2 ਅਪ੍ਰੈਲ (ਰੇਸ਼ਮ ਸਿੰਘ) - ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਕਾਰਨ ਪਾਜਟਿਵ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਨਮੂਨਿਆਂ 'ਚੋਂ ਤਿੰਨ ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ । ਇਨ੍ਹਾਂ 'ਚ ਸੇਵਾਦਾਰ ਬਲਬੀਰ ਸਿੰਘ...
ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਾਈ ਨਿਰਮਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ
. . .  1 day ago
ਵੇਰਕਾ, 2 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੋ ਕਿ ਕੋਰੋਨਾ ਦੀ ਬਿਮਾਰੀ ਨਾਲ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ...
ਭਾਈ ਨਿਰਮਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਆਉਣ ਵਾਲੇ 38 ਲੋਕ ਹੋਮ ਕੁਆਰੰਟਾਇਨ
. . .  1 day ago
ਸੁਲਤਾਨਪੁਰ ਲੋਧੀ, 2 ਅਪ੍ਰੈਲ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਵਿਚ ਆਉਣ ਵਾਲੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਰਪੁਰ ਸੋਧਾ, ਫਰੀਦ ਸਰਾਏ, ਮਹੀਜੀਤਪੁਰ...
ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਮੌਤਾਂ
. . .  1 day ago
ਲੰਡਨ, 2 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 569 ਲੋਕਾਂ ਦੀ ਮੌਤ ਹੋ ਚੁੱਕੀ...
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਲਈ ਜਗ੍ਹਾ ਨਾ ਦੇਣ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਨੇ ਜਤਾਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 2 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ ਦਾ ਉਨ੍ਹਾਂ...
ਜਗ੍ਹਾ ਨਾ ਮਿਲੀ ਤਾਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਐੱਸ.ਜੀ.ਪੀ.ਸੀ ਦੇਵੇਗੀ ਜਗ੍ਹਾ - ਭਾਈ ਲੌਂਗੋਵਾਲ
. . .  1 day ago
ਅੰਮ੍ਰਿਤਸਰ, 2 ਅਪ੍ਰੈਲ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀ ਕਿਹਾ ਕਿ ਜੇਕਰ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਜਗ੍ਹਾ...
ਚੰਡੀਗੜ੍ਹ 'ਚ ਕੋਰੋਨਾ ਦੇ 2 ਹੋਰ ਮਾਮਲੇ ਪਾਜ਼ੀਟਿਵ
. . .  1 day ago
ਚੰਡੀਗੜ੍ਹ, 2 ਅਪ੍ਰੈਲ (ਰਾਜੇਸ਼ ਪਠਾਣੀਆਂ) - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 18...
ਗੁਲਜ਼ਾਰ ਸਿੰਘ ਰਣੀਕੇ ਵੱਲੋਂ ਵੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਲਈ ਆਪਣੀ ਜਗ੍ਹਾ ਦੇਣ ਦੀ ਪੇਸ਼ਕਸ਼
. . .  1 day ago
ਅੰਮ੍ਰਿਤਸਰ, 2 ਅਪ੍ਰੈਲ - ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ ਦਾ ਕਹਿਣਾ ਹੈ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਉੱਠੇ ਵਿਵਾਦ ਕਾਰਨ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਜੇਕਰ...
ਜਥੇਦਾਰ ਦੋਬਲੀਆਂ ਵੱਲੋਂ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਲਈ ਆਪਣੀ ਨਿੱਜੀ ਜਗ੍ਹਾ ਦੇਣ ਦਾ ਐਲਾਨ
. . .  1 day ago
ਝਬਾਲ, 2 ਅਪ੍ਰੈਲ (ਸਰਬਜੀਤ ਸਿੰਘ) - ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜਿਨ੍ਹਾਂ ਦਾ ਕੋਰੋਨਾ ਵਾਈਰਸ ਨਾਲ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ...
ਅਕਾਲੀ-ਭਾਜਪਾ ਵੱਲੋਂ ਰਾਸ਼ਨ ਵੰਡ ਪ੍ਰਣਾਲੀ 'ਚ ਪੱਖਪਾਤ ਦਾ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਵਾਰਡ ਨੰਬਰ 15 ਸ੍ਰੀ ਮੁਕਤਸਰ ਸਾਹਿਬ ਦੇ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਵਿਚ ਵੀ ਪੱਖਪਾਤ ਕੀਤਾ...
ਸਿਹਤ ਵਿਭਾਗ ਵੱਲੋਂ ਯੂ.ਪੀ. ਤੋਂ ਆਏ ਪਰਿਵਾਰ ਦੀ ਚੈਕਿੰਗ
. . .  1 day ago
ਜੰਡਿਆਲਾ ਗੁਰੂ, 2 ਅਪ੍ਰੈਲ - (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਬਣਾਈ ਗਈ ਸਪੈਸ਼ਲ ਰੈਪਿਡ ਰਿਸਪੋਂਂਸ ਟੀਮ ਵੱਲੋਂ ਅੱਜ ਜੰਡਿਆਲਾ ਗੁਰੂ...
ਲੌਂਗੋਵਾਲ ਕਸਬੇ ਨੂੰ ਲਗਾਤਾਰ ਕੀਤਾ ਜਾ ਰਿਹੈ ਸੈਨੀਟਾਇਜ਼
. . .  1 day ago
ਪੰਜਾਬ ਰਾਈਸ ਐਕਸਪੋਰਟਸ ਐਸੋਸੀਏਸ਼ਨ ਅਤੇ ਫਿੱਕੀ ਫਲੋਂ ਵੱਲੋਂ ਸ਼ਹਿਰ 'ਚ ਵੰਡਿਆ ਗਿਆ ਰਾਸ਼ਨ
. . .  1 day ago
ਪੁਲਿਸ ਤੇ ਬਸਤੀ ਦੇ ਲੋਕਾਂ 'ਚ ਦਰਖਤ ਵੱਢਣ ਨੂੰ ਲੈ ਕੇ ਹੋਏ ਆਹਮਣੇ-ਸਾਹਮਣੇ
. . .  1 day ago
ਸਮਾਜ ਸੇਵਕ ਰਾਜ ਗਿੱਲ ਯੂ.ਕੇ ਵੱਲੋਂ ਜ਼ਿਲ੍ਹਾ ਜਲੰਧਰ ਦੇ ਪ੍ਰਸ਼ਾਸਨ ਨੂੰ 50 ਲੱਖ ਦਾ ਯੋਗਦਾਨ
. . .  1 day ago
ਜਾਂਚ ਲਈ ਭੇਜੇ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ 7 ਦੇ ਸੈਂਪਲ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 9 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 47 ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ਸਮੇਤ 5 ਕਾਬੂ
. . .  1 day ago
ਰਾਧਾ ਸੁਆਮੀ ਸਤਿਸੰਗ ਘਰ 'ਚ ਜੰਮੂ-ਕਸ਼ਮੀਰ ਨਾਲ ਸਬੰਧਿਤ 56 ਵਿਅਕਤੀਆਂ ਦੀ ਰਿਹਾਇਸ਼ ਦਾ ਕੀਤਾ ਗਿਆ ਪ੍ਰਬੰਧ
. . .  1 day ago
ਦੇਸ਼ ਭਰ ਦੇ 1965 ਕੋਰੋਨਾ ਪਾਜ਼ੀਟਿਵ 'ਚੋਂ ਨਿਜ਼ਾਮੁਦੀਨ ਮਰਕਜ਼ ਨਾਲ ਜੁੜੇ ਹੋਏ ਹਨ 400 ਮਾਮਲੇ : ਸਿਹਤ ਮੰਤਰਾਲੇ
. . .  1 day ago
ਭਾਈ ਨਿਰਮਲ ਸਿੰਘ ਜੀ ਦੇ ਦਿਹਾਂਤ 'ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਦੇਸ਼ 'ਚ 24 ਘੰਟਿਆਂ ਦੌਰਾਨ 12 ਮੌਤਾਂ ਅਤੇ 328 ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲੇ
. . .  1 day ago
ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 6
. . .  1 day ago
ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਠੁੱਲੀਵਾਲ ਵਾਸੀਆਂ ਨੇ ਪਿੰਡ ਕੀਤਾ ਸੀਲ
. . .  1 day ago
ਇਕੋ ਪਰਿਵਾਰ ਦੇ 6 ਮੈਂਬਰਾਂ ਸਮੇਤ ਸੱਤ ਨੂੰ ਕੋਰੋਨਾ ਵਾਇਰਸ ਦੇ ਸ਼ੱਕ 'ਚ ਸਿਵਲ ਹਸਪਤਾਲ ਸੰਗਰੂਰ ਕਰਵਾਇਆ ਗਿਆ ਦਾਖਲ
. . .  1 day ago
ਸੜਕ ਹਾਦਸੇ 'ਚ ਇਕ ਮੌਤ, 2 ਔਰਤਾਂ ਗੰਭੀਰ ਜ਼ਖਮੀ
. . .  1 day ago
ਘਰ ਦੇ ਨੇੜਿਉਂ ਭੇਦਭਰੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼
. . .  1 day ago
ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮੁੱਖ ਮੰਤਰੀਆਂ ਨਾਲ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
. . .  1 day ago
ਦਿੱਲੀ ਏਮਜ਼ ਦਾ ਡਾਕਟਰ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  1 day ago
ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਦਾ ਵਿਰੋਧ
. . .  1 day ago
ਸੂਰੀ ਹਸਪਤਾਲ ਵੱਲੋਂ ਮੁਫ਼ਤ ਐਂਬੂਲੈਂਸ ਸੇਵਾ ਦੇਣ ਦਾ ਫ਼ੈਸਲਾ
. . .  1 day ago
ਕੋਰੋਨਾ ਦੇ ਡਰ ਕਾਰਨ ਪਿੰਡਾਂ 'ਚ ਦਾਖ਼ਲ ਹੋਣ ਵਾਲਿਆਂ 'ਤੇ ਰੱਖ ਜਾ ਰਹੀ ਹੈ ਤਿੱਖੀ ਨਜ਼ਰ
. . .  1 day ago
ਅਤਿ ਸੁਰੱਖਿਅਤ ਜੇਲ੍ਹ 'ਚੋਂ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ
. . .  1 day ago
15 ਦਿਨਾਂ ਤੋਂ ਹੋਟਲ 'ਚ ਰੁਕੀਆਂ ਸਨ ਵਿਦੇਸ਼ੀ ਔਰਤਾਂ, ਮਾਲਕ ਖ਼ਿਲਾਫ਼ ਪਰਚਾ ਦਰਜ
. . .  1 day ago
ਭਗਵਾਨ ਕਾਲੋਨੀ ਵਾਸੀਆਂ ਨੇ ਵੀ ਕੀਤੇ ਕਾਲੋਨੀ ਦੇ ਰਸਤੇ ਬੰਦ
. . .  1 day ago
ਪਿੰਡਾਂ ਤੋਂ ਬਾਅਦ ਹੁਣ ਪਾਤੜਾਂ ਸ਼ਹਿਰ ਅੰਦਰ ਵੀ ਵੱਖ-ਵੱਖ ਵਾਰਡਾਂ ਅੰਦਰ ਲੋਕਾਂ ਨੇ ਕੀਤਾ ਲਾਕਡਾਊਨ
. . .  1 day ago
ਡੋਡਾ ਅਫ਼ੀਮ ਦੀ ਖੇਤੀ ਕਰ ਰਹੇ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਲਾਕ ਡਾਊਨ ਤੋਂ ਬਾਅਦ ਵੀ ਪਾਬੰਦੀ ਰਹੇਗੀ ਜਾਰੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੇ ਸੰਕੇਤ
. . .  1 day ago
ਅੰਬ ਕੋਟਲੀ ਦੇ ਰਹਿਣ ਵਾਲੇ 36 ਸਾਲਾਂ ਨੌਜਵਾਨ ਦੀ ਸਾਉਦੀ ਅਰਬ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ
. . .  1 day ago
ਕੋਰੋਨਾ ਦਾ ਸ਼ੱਕੀ ਮਰੀਜ਼ ਕਪੂਰਥਲਾ ਤੋਂ ਅੰਮ੍ਰਿਤਸਰ ਰੈਫ਼ਰ
. . .  1 day ago
ਨਸ਼ਾ ਤਸਕਰੀ ਮਾਮਲਿਆਂ ਚ ਕਾਂਗਰਸੀ ਸਰਪੰਚ ਤੇ ਹੋਰਨਾਂ ਵਿਰੁੱਧ ਮੁਕੱਦਮੇ ਦਰਜ
. . .  1 day ago
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੇ ਨਾਨਕੇ ਪਿੰਡ ਵਿਚ ਸੋਗ ਦੀ ਲਹਿਰ
. . .  1 day ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਸਖ਼ਤ, ਕਬਜ਼ੇ 'ਚ ਲਏ ਜਾ ਰਹੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ
. . .  1 day ago
ਵਿਸਾਖੀ ਜੋੜ ਮੇਲੇ ਬਾਰੇ ਕੱਲ੍ਹ ਨੂੰ ਸਿੰਘ ਸਾਹਿਬਾਨ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰ ਕੇ ਲੈਣਗੇ ਫ਼ੈਸਲਾ
. . .  1 day ago
ਤਬਲੀਗ਼ੀ ਜਮਾਤ ਦੇ 24 ਲੋਕਾਂ 'ਚੋਂ 23 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ : ਮੈਡੀਕਲ ਡਾਇਰੈਕਟਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਲੁਧਿਆਣਾ

ਮੀਂਹ ਕਾਰਨ ਸ਼ਹਿਰ 'ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਲੁਧਿਆਣਾ, 24 ਸਤੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਪਿਛਲੇ 3 ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਸ਼ਹਿਰ ਦੇ ਅੰਦਰੂਨੀ ਇਲਾਕੇ ਤੇ ਬਾਹਰੀ ਵਾਰਡਾਂ ਦੀਆਂ ਕਾਲੋਨੀਆਂ 'ਚ ਪਾਣੀ ਭਰ ਜਾਣ ਅਤੇ ਥਾਂ-ਥਾਂ ਟਰੈਫ਼ਿਕ ਜਾਮ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਾਮ 5:30 ਵਜੇ ਤੱਕ 57 ਐਮ.ਐਮ ਮੀਂਹ ਪਿਆ ਤੇ ਮੌਸਮ 'ਚ ਵੀ ਤਬਦੀਲੀ ਆਈ ਹੈ | ਸੋਮਵਾਰ ਨੂੰ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 10.9 ਘੱਟ ਹੈ, ਜਦ ਕਿ ਘੱਟ ਤੋਂ ਘੱਟ ਤਾਪਮਾਨ 19.6 ਡਿਗਰੀ ਸੈਲਸੀਅਸ ਰਿਹਾ | ਮੀਂਹ ਕਾਰਨ ਫੋਕਲ ਪੁਆਇੰਟ, ਇੰਡਸਟਰੀ ਏਰੀਆ ਏ, ਬੀ ਤੇ ਸੀ ਦੀਆਂ ਸੜਕਾਂ ਦਾ ਮਾੜਾ ਹਾਲ ਰਿਹਾ, ਮੀਂਹ ਦਾ ਪਾਣੀ ਕਈ ਫੈਕਟਰੀਆਂ ਅੰਦਰ ਭਰ ਜਾਣ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ | ਜ਼ਿਆਦਾਤਰ ਫੈਕਟਰੀਆਂ 'ਚ ਕਾਮਿਆਂ ਦੀ ਹਾਜ਼ਰੀ ਘੱਟ ਰਹੀ, ਟਰਾਂਸਪੋਰਟ ਨਗਰ 'ਚ ਮੀਂਹ ਦਾ ਪਾਣੀ ਸੜਕ 'ਤੇ ਭਰ ਜਾਣ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਲੜਖੜਾ ਗਿਆ | ਬਰਸਾਤੀ ਪਾਣੀ ਗੋਦਾਮਾਂ 'ਚ ਭਰ ਜਾਣ ਤੋਂ ਰੋਕਣ ਲਈ ਟਰਾਂਸਪੋਰਟਰਾਂ ਨੂੰ ਰੇਤ ਦੀਆਂ ਬੋਰੀਆਂ ਲਗਾਉਣੀਆਂ ਪਈਆਂ | ਸ਼ਹਿਰ ਦੀਆਂ ਪੋਸ਼ ਕਾਲੋਨੀਆਂ 'ਚ ਵੀ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਿੰਡ ਲੁਹਾਰਾ 'ਚ ਪਸ਼ੂਆਂ ਦੀ ਡੇਅਰੀ ਦੀ ਛੱਤ ਡਿੱਗ ਜਾਣ ਕਾਰਨ ਕਰੀਬ 10 ਪਸ਼ੂਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ | ਜ਼ੋਨਲ ਕਮਿਸ਼ਨਰ ਧਰਮ ਸਿੰਘ ਦੀ ਅਗਵਾਈ ਹੇਠ ਬੀ.ਐਾਡ.ਆਰ ਸ਼ਾਖਾ ਅਤੇ ਦੂਸਰੇ ਸਟਾਫ਼ ਵਲੋਂ ਡਿੱਗੀ ਛੱਤ ਦਾ ਮਲਬਾ ਹਟਾਕੇ ਜਿਉਂਦੇ 4-5 ਕੱਟਿਆਂ ਨੂੰ ਬਾਹਰ ਕੱਢਿਆ ਗਿਆ, ਕੌਾਸਲਰ ਦੇ ਪਿਤਾ ਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਐਸ.ਐਸ. ਨੇ ਦੱਸਿਆ ਕਿ ਪੁਰਾਣੀ ਇਮਾਰਤ ਸੀ, ਲਗਾਤਾਰ ਮੀਂਹ ਪੈਣ ਕਾਰਨ ਢਹਿ ਗਈ | | ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਹਾਲ ਦੀ ਘੜੀ ਸ਼ਹਿਰ 'ਚ ਸਥਿਤੀ ਕੰਟਰੋਲ ਹੇਠ ਹੈ |
ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ, ਸਿੰਚਾਈ ਵਿਭਾਗ, ਪਾਵਰਕਾਮ, ਪੰਜਾਬ ਮੰਡੀ ਬੋਰਡ, ਲੋਕ ਨਿਰਮਾਣ ਵਿਭਾਗ (ਬੀ.ਐਾਡ.ਆਰ), ਟਰਾਂਸਪੋਰਟ ਵਿਭਾਗ, ਗਲਾਡਾ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਐਨ.ਡੀ.ਆਰ.ਐਫ, ਸਿਹਤ ਵਿਭਾਗ ਅਤੇ ਫ਼ੌਜ ਦੇ ਅਧਿਕਾਰੀਆਂ ਨੂੰ ਨੂੰ ਹੜ੍ਹ ਆਉਣ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦੀ ਹਦਾਇਤ ਦਿੱਤੀ ਹੈ | ਮੰਡੀ ਬੋਰਡ ਵਿਭਾਗ ਨੂੰ ਫਲੱਡ ਲਾਈਟਾਂ ਦਾ ਇੰਤਜ਼ਾਮ ਰੱਖਣ, ਐਸ.ਡੀ.ਐਮਜ਼ ਨੂੰ ਕਿਸ਼ਤੀਆਂ, ਲਾਈਫ਼ ਜੈਕਟਾਂ, ਪੰਪ ਸੈਟ, ਵਾਇਰਲੈਸ ਸਿਸਟਮ, ਰੇਤ ਦੀਆਂ ਬੋਰੀਆਂ, ਤਰਪਾਲਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਸੁਰੱਖਿਅਤ ਥਾਵਾਂ ਦੀ ਪਛਾਣ ਕੀਤੀ ਜਾਵੇ ਤਾਂ ਜੋ ਲੋੜ ਪੈਣ ਤੇ ਉਥੇ ਰਾਹਤ ਕੈਂਪ ਸਥਾਪਿਤ ਕੀਤੇ ਜਾ ਸਕਣ, ਐਸ.ਡੀ.ਐਮਜ਼ ਨੂੰ ਰਾਹਤ ਕੈਂਪਾਂ ਵਾਲੇ ਸਥਾਨਾਂ ਦਾ ਨਿਰੀਖਣ ਕਰਕੇ ਉਥੇ ਪਾਖਾਨੇ, ਪੀਣ ਵਾਲਾ ਸਾਫ਼ ਪਾਣੀ, ਖਾਣ ਪੀਣ ਦੀ ਸਮੱਗਰੀ, ਮਿੱਟੀ ਦਾ ਤੇਲ, ਪੈਟਰੋਲ, ਗੈਸ ਸਿਲੰਡਰ ਅਤੇ ਸੰਪਰਕ ਸੜਕਾਂ ਦਾ ਯਕੀਨੀ ਹੋਣਾ ਬਣਾਉਣ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਤਾਲਮੇਲ ਰੱਖਣ ਤੋਂ ਇਲਾਵਾ ਗੋਤਾਖੋਰਾਂ ਦੀ ਸ਼ਨਾਖ਼ਤ ਕਰਕੇ ਸੂਚੀ ਡਿਪਟੀ ਕਮਿਸ਼ਨਰ ਦਫ਼ਤਰ ਭੇਜੀ ਜਾਵੇ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਪੈਂਦੀਆਂ ਸਾਰੀਆਂ ਡਰੇਨਾਂ ਅਤੇ ਨਹਿਰਾਂ 'ਤੇ ਗਸ਼ਤ ਵਧਾਈ ਜਾਵੇ | ਸਿੰਚਾਈ ਵਿਭਾਗ ਦੇ ਸਟਾਫ਼, ਠੇਕੇਦਾਰਾਂ, ਮਜ਼ਦੂਰਾਂ ਅਤੇ ਬੇਲਦਾਰਾਂ ਨੂੰ ਹੰਗਾਮੀ ਸਥਿਤੀ ਵਿਚ ਸਹਿਯੋਗ ਕਰਨ ਲਈ ਤਿਆਰ ਰਹਿਣ ਤੇ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਨੂੰ ਲੋੜੀਂਦੇ ਵਾਹਨਾਂ ਦਾ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਹੈ | ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਸਟਾਫ਼ ਨੂੰ ਅਗਲੇ 48 ਘੰਟੇ ਤੱਕ ਛੁੱਟੀ ਅਤੇ ਸਟੇਸ਼ਨ ਛੱਡਣ ਤੇ ਰੋਕ ਲਗਾ ਦਿੱਤੀ ਗਈ ਹੈ, ਜੋ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਵਿਭਾਗ, ਸਿਹਤ ਵਿਭਾਗ, ਭਾਰਤੀ ਫ਼ੌਜ, ਪਸ਼ੂ ਪਾਲਣ ਵਿਭਾਗ, ਡਿਪਟੀ ਕਮਿਸ਼ਨਰ ਦਫ਼ਤਰ ਸਮੇਤ 13 ਵਿਭਾਗਾਂ ਦੇ ਹੜ੍ਹ ਰੋਕਥਾਮ ਰੂਮਾਂ ਦਾ ਪ੍ਰਬੰਧ ਕੀਤਾ ਗਿਆ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਅਧਿਕਾਰੀ ਮੈਡਮ ਕੇ.ਕੇ ਗਿੱਲ ਨੇ ਦੱਸਿਆ ਕਿ ਮੀਂਹ ਕਾਰਨ ਨਰਮੇ ਅਤੇ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ, ਲਗਾਤਾਰ ਮੀਂਹ ਜਾਰੀ ਰਿਹਾ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ, ਜੇਕਰ ਮੌਸਮ ਆਉਂਦੇ 8-10 ਦਿਨ ਖੁਸ਼ਕ ਰਿਹਾ ਤਾਂ ਬਹੁਤ ਘੱਟ ਨੁਕਸਾਨ ਹੋਣ ਦੀ ਸੰਭਾਵਨਾ ਹੈ | ਨਗਰ ਨਿਗਮ ਪ੍ਰਸ਼ਾਸਨ ਵਲੋਂ ਬੁੱਢੇ ਨਾਲੇ ਤੇ 24 ਘੰਟੇ ਨਿਗਰਾਨੀ ਰੱਖਣ ਲਈ ਸਟਾਫ਼ ਦਾ ਪ੍ਰਬੰਧ ਕੀਤਾ ਗਿਆ ਹੈ |
ਸੀਵਰੇਜ ਦਾ ਗੰਦਾ ਪਾਣੀ ਖੇਤਾਂ ਤੇ ਘਰਾਂ 'ਚ ਵੜਕੇ ਮਚਾ ਰਿਹਾ ਹੈ ਤਬਾਹੀ
ਸ਼ਹਿਰ ਦੀ ਸੀਵਰੇਜ ਗੰਦਗੀ ਦੀ ਸਫ਼ਾਈ ਲਈ ਬੱਲੋਕੇ ਵਿਖੇ ਬਣਾਏ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਜਾਂਦੀ ਮੱੁਖ ਪਾਈਪ 'ਚ ਪਿੰਡ ਬਾਰਨਹਾੜਾ 'ਚ ਬਣੀਆਂ ਚਾਰ ਹੋਦੀਆਂ ਟੁੱਟ ਜਾਣ ਕਾਰਨ ਗੰਦਾ ਪਾਣੀ ਖੇਤਾਂ ਤੇ ਘਰਾਂ 'ਚ ਵੜਕੇ ਬਰਬਾਦੀ ਮਚਾ ਰਿਹਾ ਹੈ | ਪਿੰਡ ਵਾਸੀ ਸੰਦੀਪ ਸਿੰਘ ਨੇ ਦੱਸਿਆ ਕਿ 15-20 ਦਿਨ ਤੋਂ ਹੋਦੀਆਂ ਟੁੱਟ ਰਹੀਆਂ ਸਨ, ਜਿਨ੍ਹਾਂ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ ਗਿਆ | ਸ਼ਨੀਵਾਰ ਤੋਂ ਪੈ ਰਹੀ ਬਰਸਾਤ ਕਾਰਨ ਗੰਦਾ ਪਾਣੀ ਖੇਤਾਂ ਤੇ ਨਾਲ ਲੱਗਦੀਆਂ ਕਾਲੋਨੀਆਂ 'ਚ ਵੜ ਜਾਣ ਕਾਰਨ ਫਸਲਾਂ ਦਾ ਨੁਕਸਾਨ ਹੋਣ ਦੇ ਨਾਲ ਘਰੇਲੂ ਸਾਮਾਨ ਵੀ ਬਰਬਾਦ ਹੋ ਰਿਹਾ ਹੈ |

ਜ਼ਿਲ੍ਹੇ ਭਰ 'ਚ ਸਥਿਤੀ ਕਾਬੂ ਵਿਚ, ਅਧਿਕਾਰੀ 24 ਘੰਟੇ ਧੁੱਸੀ ਬੰਨ੍ਹ ਦੀ ਨਿਗਰਾਨੀ ਕਰਨ:ਡੀ.ਸੀ. ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਅੱਜ ਸਾਰੇ ਸਕੂਲ ਬੰਦ ਰੱਖਣ ਦਾ ਹੁਕਮ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਰੀ ਮੀਂਹ ਕਰਕੇ ਜ਼ਿਲ੍ਹਾ ਲੁਧਿਆਣਾ 'ਚ ਸਥਿਤੀ ਕਾਬੂ ਵਿਚ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਤਣਾਅ ਮੁਕਤ ਹੋ ਕੇ ਆਪਣੇ ਘਰਾਂ 'ਚ ...

ਪੂਰੀ ਖ਼ਬਰ »

ਘਰ 'ਚੋਂ ਲੱਖਾਂ ਦਾ ਸਾਮਾਨ ਚੋਰੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ. ਏ. ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ੇਰੇ ਪੰਜਾਬ ਕਾਲੋਨੀ 'ਚ ਗਣੇਸ਼ ਮਹਾਂਉਤਸਵ ਦੀ ਪੂਜਾ ਮੌਕੇ ਚੋਰਾਂ ਵਲੋਂ ਘਰ 'ਚ ਪਿਆ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ 2 ਭਰਾਵਾਂ ਨੂੰ ਕੈਦ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਚੋਰੀ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਦੋ ਭਰਾਵਾਂ ਨੂੰ 2-2 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਥਾਣਾ ਪੀ.ਏ.ਯੂ ਦੀ ਪੁਲਿਸ ਨੇ ਕੱਪੜਾ ਸ਼ੋਅਰੂਮ ਦੇ ਮਾਲਕ ਯੋਗੇਸ਼ ਨਈਅਰ ਦੀ ਸ਼ਿਕਾਇਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿੰਗਾਰ ਸਿਨੇਮਾ ਨੇੜੇ ਹੋਏ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਪਰਮਿੰਦਰ ਸਿੰਘ ਉਰਫ ਪਿ੍ੰਸ (27) ਵਾਸੀ ਧਰਮਪੁਰਾ ਵਜੋਂ ਕੀਤੀ ਗਈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸੰਭਾਵੀ ਹੜ੍ਹਾਂ ਵਰਗੀ ਸਥਿਤੀ ਨੂੰ ਵੇਖਦਿਆਂ ਸਿਹਤ ਵਿਭਾਗ ਨੂੰ ਕੀਤਾ ਚੌਕਸ

ਲੁਧਿਆਣਾ, 24 ਸਤੰਬਰ (ਸਲੇਮਪੁਰੀ)-ਪਿਛਲੇ ਦੋ ਦਿਨ ਤੋਂ ਲਗਾਤਾਰ ਪੰਜਾਬ ਸਮੇਤ ਉਤਰੀ ਭਾਰਤ 'ਚ ਮੀਂਹ ਪੈਣ ਕਾਰਨ ਪੰਜਾਬ ਸਰਕਾਰ ਨੇ ਜਿੱਥੇ ਨਹਿਰੀ ਵਿਭਾਗ ਨੂੰ ਅਲਰਟ ਰਹਿਣ ਲਈ ਹੁਕਮ ਜਾਰੀ ਕੀਤੇ ਹਨ, ਇਸਦੇ ਨਾਲ ਹੀ ਸੰਭਾਵੀ ਹੜ੍ਹਾਂ ਵਰਗੀ ਸਥਿਤੀ ਨੂੰ ਵੇਖਦਿਆਂ ਸਿਹਤ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਅੱਜ ਸਾਰੇ ਸਕੂਲ ਬੰਦ ਰੱਖਣ ਦਾ ਹੁਕਮ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਮੋਹਲੇਧਾਰ ਮੀਂਹ ਪੈਣ ਕਰਕੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫੌਜਦਾਰੀ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਸਥਿਤੀ ਕਾਬੂ ਵਿਚ, ਅਧਿਕਾਰੀ 24 ਘੰਟੇ ਧੁੱਸੀ ਬੰਨ੍ਹ ਦੀ ਨਿਗਰਾਨੀ ਕਰਨ:ਡੀ.ਸੀ.

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਰੀ ਮੀਂਹ ਕਰਕੇ ਜ਼ਿਲ੍ਹਾ ਲੁਧਿਆਣਾ 'ਚ ਸਥਿਤੀ ਕਾਬੂ ਵਿਚ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਤਣਾਅ ਮੁਕਤ ਹੋ ਕੇ ਆਪਣੇ ਘਰਾਂ 'ਚ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਮਾਮਲੇ 'ਚ ਲੋੜੀਂਦਾ ਭਗੌੜਾ ਗਿ੍ਫ਼ਤਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਪੀ. ਓ. ਸਟਾਫ ਨੇ ਨਸ਼ਾ ਤਸਕਰੀ ਦੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਭਗੌੜਾ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫਤਾਰ ਕੀਤੇ ਕਥਿਤ ਦੋਸ਼ੀ ਦੀ ...

ਪੂਰੀ ਖ਼ਬਰ »

ਦੇਰ ਰਾਤ ਡੀ.ਜੇ.ਚਲਾਉਣ ਵਾਲੇ ਦੋ ਨਾਈਟ ਕਲੱਬਾਂ ਦੇ ਮੈਨੇਜਰ ਗਿ੍ਫ਼ਤਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੁਪਰੀਮ ਕੋਰਟ ਤੇ ਪੁਲਿਸ ਕਮਿਸ਼ਨਰ ਦੇ ਹੁਕਮਾਂ ਨੂੰ ਅੱਖੋ ਓਹਲੇ ਕਰਕੇ ਦੇਰ ਰਾਤ ਤੱਕ ਡੀ.ਜੇ ਚਲਾਉਣ ਵਾਲੇ ਦੋ ਨਾਈਟ ਕਲੱਬ ਤੇ ਰੈਸਟੋਰੈਂਟ ਦੇ ਮੈਨੇਜਰਾਂ ਨੂੰ ਪੁਲਿਸ ਨੇ ਗਿ੍ਫਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜਿੱਤ ਦਾ ਕਰਜ ਲੋਕਾਂ ਦੀ ਸੇਵਾ ਕਰਕੇ ਉਤਾਰਨ ਦੀ ਕੋਸ਼ਿਸ਼ ਕਰਾਂਗਾ: ਦਰਸ਼ਨ ਮਾਹਲਾ

ਭਾਮੀਆਂ ਕਲਾਂ, 24 ਸਤੰਬਰ (ਰਜਿੰਦਰ ਸਿੰਘ ਮਹਿਮੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆੳਾੁਦੇ ਬਲਾਕ ਸੰਮਤੀ ਜ਼ੋਨ ਭਾਮੀਆਂ ਖੁਰਦ ਤੋਂ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਮਾਹਲਾ ਨੇ 1125 ਵੋਟਾਂ ਨਾਲ ਜਿੱਤ ਹਾਸਲ ਕੀਤੀ | ਇਸ ਸਬੰਧ ਵਿਚ ਉਨ੍ਹਾਂ ਕਿਹਾ ਕਿ ਹਲਕਾ ...

ਪੂਰੀ ਖ਼ਬਰ »

ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਸ਼ਾਮ ਦੇ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ...

ਪੂਰੀ ਖ਼ਬਰ »

ਕਾਂਗਰਸ ਕਾਨਫਰੰਸ ਸਫ਼ਲ ਬਣਾਉਣ 'ਤੇ ਭੈਣੀ ਵਲੋਂ ਧੰਨਵਾਦ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ 'ਚ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਉੱਪਰ ਅੱਜ ਕਾਂਗਰਸ ਪਾਰਟੀ ਦੀ ਕਾਨਫਰੰਸ ਸਮੇਂ ਪਾਰਟੀ ਸਮਰੱਥਕਾਂ, ਵੋਟਰਾਂ ਵਲੋਂ ਮੀਂਹ ਦੀ ਝੜੀ 'ਚ ਵੀ ਕਾਫ਼ਲੇ ਬਣਾ ਕੇ ਆਉਣ ਨਾਲ ਕਾਨਫਰੰਸ ਦੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਬੀਬੀ ਹਰਦੀਪ ਕੌਰ ਦੇ ਭਾਰੀ ਬਹੁਮਤ ਨਾਲ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ

ਫੁੱਲਾਂਵਾਲ, 24 ਸਤੰਬਰ (ਮਨਜੀਤ ਸਿੰਘ ਦੁੱਗਰੀ)-ਪੰਚਾਇਤ ਸੰਮਤੀ ਜ਼ੋਨ ਲਲਤੋਂ ਕਲਾਂ ਤੋਂ ਬੀਬੀ ਹਰਦੀਪ ਕੌਰ ਪਤਨੀ ਸੁਬੇਦਾਰ ਕੁਲਦੀਪ ਸਿੰਘ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਭਾਰੀ ਬਹੁਮਤ ਨਾਲ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ | ਜਿੱਤਣ ਤੋਂ ਬਾਅਦ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ 'ਚ ਸਮਾਗਮ

ਲੁਧਿਆਣਾ, 24 ਸਤੰਬਰ (ਬੀ.ਐਸ.ਬਰਾੜ)-ਇਗਨੂੰ ਸਟੱਡੀ ਸੈਂਟਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਪਿ੍ੰਸੀਪਲ, ਕੋਆਰਡੀਨੇਟਰ ਡਾ.ਚਰਨਜੀਤ ਕੌਰ ਮਾਹਲ ਦੀ ਅਗਵਾਈ ਹੇਠ ਨਵੇਂ ਆਏ ਵਿਦਿਆਰਥੀਆਂ ਲਈ ਇਕ 'ਇੰਡਕਸ਼ਨ ਮੀਟਿੰਗ' ਆਯੋਜਿਤ ਕੀਤੀ ਗਈ, ਜਿਸ 'ਚ ਪ੍ਰਮੇਸ਼ ਚੰਦਰਾ ...

ਪੂਰੀ ਖ਼ਬਰ »

ਯੂ. ਐਸ. ਪੀ. ਸੀ. ਜੈਨ ਸਕੂਲ ਵਿਖੇ ਅੰਤਰ ਮਨ ਨੂੰ ਜਾਨਣ ਲਈ ਸੈਮੀਨਾਰ

ਲੁਧਿਆਣਾ, 24 ਸਤੰਬਰ (ਪਰਮੇਸ਼ਰ ਸਿੰਘ)-ਯੂ. ਐਸ. ਪੀ. ਸੀ. ਜੈਨ ਸਕੂਲ ਵਿਖੇ ਅੰਤਰ ਮਨ ਨੂੰ ਜਾਨਣ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਅਰੂਨੋਦਿਆ ਯੂਨੀਵਰਸਿਟੀ ਦੇ ਕੁਲਪਤੀ ਡਾ: ਸੁਮਨ ਜੈਨ, ਕੁੁਦਰਤੀ ਇਲਾਜ ਦੇ ਮਾਹਿਰ ਡਾ: ਸਤੀਸ਼, ਪ੍ਰੇਰਕ ਵਕਤਾ ਸੁਸ਼ੀਲ ...

ਪੂਰੀ ਖ਼ਬਰ »

ਵੈਟਰਨਰੀ 'ਵਰਸਿਟੀ ਦੇ ਵਿਦਿਆਰਥੀਆਂ ਵਲੋਂ ਪ੍ਰੋ. ਮੋਹਨ ਸਿੰਘ ਦੇ ਬੁੱਤ ਦੀ ਸਫਾਈ

ਲੁਧਿਆਣਾ, 24 ਸਤੰਬਰ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਐਨ.ਸੀ.ਸੀ ਕੈਡਿਟਾਂ ਵਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਤਹਿਤ ਸਾਰੇ ਮੁਲਕ ਵਿਚ ਚਲਾਈ ਜਾ ਰਹੀ ਹੈ | ...

ਪੂਰੀ ਖ਼ਬਰ »

ਸਸਤੀ ਕਣਕ ਵੰਡਣ ਦਾ ਕੰਮ ਲਗਭਗ ਮੁਕੰਮਲ

ਲੁਧਿਆਣਾ, 24 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਜ਼ਿਲ੍ਹਾ ਲੁਧਿਆਣਾ ਵਿਚ ਨੀਲੇ ਕਾਰਡ ਧਾਰਕਾਂ ਨੂੰ ਲੱਖਾਂ ਕੁਇੰਟਲ ਸਸਤੀ ਕਣਕ ਵੰਡੀ ਗਈ ਤੇ ਅਧਿਕਾਰੀਆਂ ਮੁਤਾਬਕ ਇਹ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ | ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਨੀਲੇ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਰੇ ਵਾਰਡਾਂ 'ਚ ਸੰਪਰਕ ਮੁਹਿੰਮ ਛੇਤੀ ਵਿੱਢਾਂਗੇ:ਬੀਬੀ ਗਿੱਲ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਲੁਧਿਆਣਾ ਸ਼ਹਿਰੀ ਦੀ ਮੀਡੀਆ ਇੰਚਾਰਜ ਬੀਬੀ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲੁਧਿਆਣਾ ਸ਼ਹਿਰੀ ਦੀ ਪ੍ਰਧਾਨ ...

ਪੂਰੀ ਖ਼ਬਰ »

ਪਤਨੀ ਨਾਲ ਗੈਰ-ਕੁਦਰਤੀ ਸਬੰਧ ਬਣਾਉਣ ਵਾਲੇ ਪਤੀ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਭਗਵਾਨ ਨਗਰ ਦੀ ਰਹਿਣ ਵਾਲੀ ਵਿਆਹੁਤਾ ਔਰਤ ਨਾਲ ਗੈਰ-ਕੁਦਰਤੀ ਸਬੰਧ ਬਣਾਉਣ ਅਤੇ ਦਾਜ ਖਾਤਿਰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਉਸ ਦੇ ਪਤੀ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਬਿਮਾਰੀ ਤੋਂ ਦੁੱਖੀ ਬਜ਼ੁਰਗ ਵਲੋਂ ਖ਼ੁਦਕੁਸ਼ੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਮਾਲਪੁਰ 'ਚ ਬਿਮਾਰੀ ਤੋਂ ਦੁੱਖੀ ਹੋ ਕੇ ਬਜ਼ੁਰਗ ਦੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਦਰਸ਼ਨ ਸਿੰਘ (73) ਵਜੋਂ ਕੀਤੀ ਗਈ ਹੈ | ਜਾਂਚ ਅਧਿਕਾਰੀ ਬਲਦੇਵ ...

ਪੂਰੀ ਖ਼ਬਰ »

ਆਟੋ ਰਿਕਸ਼ਾ ਲੁਟੇਰਾ ਗਰੋਹ ਦੇ 5 ਮੈਂਬਰ ਨਾਮਜ਼ਦ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਖਤਰਨਾਕ ਆਟੋ ਰਿਕਸ਼ਾ ਗਰੋਹ ਦੇ 5 ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨਾਮਜ਼ਦ ਕੀਤੇ ਕਥਿਤ ਦੋਸ਼ੀਆਂ 'ਚ ਰੂਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜਗਰਾਉਂ, ...

ਪੂਰੀ ਖ਼ਬਰ »

ਗੁਰਦੁਆਰਾ ਗਊਘਾਟ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਇਤਿਹਾਸਕ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ 22 ਸਤੰਬਰ ਤੋਂ 26 ਸਤੰਬਰ ਤੱਕ ਸ਼ੁਰੂ ਹੋਏ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਦੂਸਰੇ ਦਿਨ ਬਾਬਾ ਜਰਨੈਲ ਸਿੰਘ ...

ਪੂਰੀ ਖ਼ਬਰ »

ਗੁ: ਸ਼ਹੀਦਾਂ ਫੇਰੂਮਾਨ ਵਿਖੇ ਗੁਰਗੱਦੀ ਦਿਵਸ ਤੇ ਹਫਤਾਵਾਰੀ ਗੁਰਮਤਿ ਸਮਾਗਮ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ (ਢੋਲੇਵਾਲ) ਵਿਖੇ ਸ੍ਰੀ ਗੁਰੁ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਅਤੇ ਹਫਤਾਵਾਰੀ ਗੁਰਮਤਿ ਸਮਾਗਮ ਮਨਾਇਆ ਗਿਆ¢ ਇਸ ਮੌਕੇ ਰਾਤ ਦੇ ਸਮਾਗਮਾਂ ਵਿਚ ਭਾਈ ਸਤਿੰਦਰਪਾਲ ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲ ਵਿਖੇ ਡਾਇਰੈਕਟਰ ਵਲੋਂ ਪਿ੍ੰਸੀਪਲਾਂ ਤੇ ਅਧਿਅਪਕਾਂ ਨਾਲ ਮੀਟਿੰਗ

ਲੁਧਿਆਣਾ, 24 ਸਤੰਬਰ (ਪਰਮੇਸ਼ਰ ਸਿੰਘ)- ਡੀ. ਏ. ਵੀ. ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਵਿਖੇ ਸਕੂਲਾਂ ਦੇ ਡਾਇਰੈਕਟਰ ਜੇ. ਪੀ. ਸ਼ੂਰ ਵੱਲੋਂ ਪਿ੍ੰਸੀਪਲਾਂ ਤੇ ਅਧਿਅਪਕਾਂ ਨਾਲ਼ ਮੀਟਿੰਗ ਕੀਤੀ, ਜਿਸ 'ਚ ਡੀ. ਏ. ਵੀ. ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਤੇ ਬਦਲਦੇ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਦੀ ਕੁੱਟਮਾਰ ਕਰਨ ਵਾਲੇ ਅਕਾਲੀ ਵਰਕਰਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਧਾਂਦਰਾ ਸੜਕ 'ਤੇ ਕਾਂਗਰਸੀ ਵਰਕਰ ਦੀ ਕੁੱਟਮਾਰ ਕਰਨ ਵਾਲੇ ਅਕਾਲੀ ਵਰਕਰਾਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਜਗਰਾਜ ਸਿੰਘ ਵਾਸੀ ਪਿੰਡ ਧਾਂਦਰਾ ਦੀ ਸ਼ਿਕਾਇਤ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦਾ ਤਸਕਰ ਭੁੱਕੀ ਸਮੇਤ ਗਿ੍ਫ਼ਤਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰ. 6 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 5 ਕਿੱਲੋਂ ਭੁੱਕੀ ਬਰਾਮਦ ਕੀਤੀ ਹੈ | ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸੀਤਾ ਰਾਮ ਵਾਸੀ ਗਿਆਸਪੁਰਾ ਵਜੋਂ ...

ਪੂਰੀ ਖ਼ਬਰ »

ਗੁ: ਗਾਊਘਾਟ ਸਾਹਿਬ ਵਿਖੇ ਡਾਕਟਰੀ ਜਾਂਚ ਕੈਂਪ ਲਗਾਇਆ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਇਤਿਹਾਸਕ ਗੁਰਦੁਆਰਾ ਗਾਊਘਾਟ ਪਾਤਸ਼ਾਹੀ ਪਹਿਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਰੈਣ ਸੂਬਾਈ ਕੀਰਤਨ ਦਰਬਾਰ ਰਾਤ 7 ਵਜੇ ਤੋਂ ਅੰਮਿ੍ਤ ਵੇਲੇ 5 ਵਜੇ ਤੱਕ ਕਰਵਾਇਆ ਗਿਆ, ਜਿਨ੍ਹਾਂ ਦੀ ਆਰੰਭਤਾ ਭਾਈ ...

ਪੂਰੀ ਖ਼ਬਰ »

ਸੀਸੂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਦੇਸ਼ ਦੇ ਸਨਅਤਕਾਰਾਂ ਦੀ ਵਿੱਤੀ ਸਹਾਇਤਾ ਕਰਨ ਦੀ ਵਕਾਲਤ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਨੇ ਸਟਾਰਟਅੱਪ ਵਾਂਗ ਦੇਸ਼ ਦੀਆਂ ਐਮ.ਐਸ.ਐਮ.ਈ. ਸਨਅਤਾਂ ਨੂੰ ਵੀ ਘੱਟ ਵਿਆਜ 'ਤੇ ਵਿੱਤੀ ਸਹਾਇਤਾ ਦੇਣ ਤੇ ਦੇਸ਼ ਦੀ ਜੀ.ਡੀ.ਪੀ. 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ...

ਪੂਰੀ ਖ਼ਬਰ »

ਸਕੂਲ ਪ੍ਰਬੰਧਕਾਂ 'ਤੇ ਸਰਕਾਰੀ ਜ਼ਮੀਨ ਉਪਰ ਕਬਜ਼ਾ ਕਰਕੇ ਨਕਸ਼ਾ ਪਾਸ ਕਰਾਉਣ ਲਈ ਅਰਜ਼ੀ ਦੇਣ ਦਾ ਦੋਸ਼

ਲੁਧਿਆਣਾ, 24 ਸਤੰਬਰ (ਅਮਰੀਕ ਸਿੰਘ ਬੱਤਰਾ)-ਗ੍ਰੀਨ ਲੈਂਡ ਸਕੂਲ ਦੀ ਸੁਭਾਸ਼ ਨਗਰ ਬ੍ਰਾਂਚ ਦੀ ਇਮਾਰਤ ਦੀ ਨਕਸ਼ਾ ਪਾਸ ਕਰਾਉਣ ਲਈ ਦਿੱਤੀ ਅਰਜ਼ੀ 'ਚ ਸਕੂਲ ਮਾਲਕ/ਪ੍ਰਬੰਧਕਾਂ ਵਲੋਂ ਗਲੀਆਂ ਅਤੇ ਸੜਕਾਂ ਦਾ ਰਕਬਾ ਆਪਣੀ ਜ਼ਮੀਨ ਵਿਚ ਮਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦਾ ਤਸਕਰ ਭੁੱਕੀ ਸਮੇਤ ਗਿ੍ਫ਼ਤਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰ. 6 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 5 ਕਿੱਲੋਂ ਭੁੱਕੀ ਬਰਾਮਦ ਕੀਤੀ ਹੈ | ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸੀਤਾ ਰਾਮ ਵਾਸੀ ਗਿਆਸਪੁਰਾ ਵਜੋਂ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਸੁਆਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਾਲੋਨੀ ਸਲੇਮਟਾਬਰੀ ਵਿਖੇ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਦੀ ਅਗਵਾਈ ਹੇਠ ਬਾਬਾ ਸ੍ਰੀ ਚੰਦ ਜੀ ਦਾ 524ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ...

ਪੂਰੀ ਖ਼ਬਰ »

ਸੜਕ 'ਤੇ ਦਰੱਖ਼ਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲਾਇਨਜ਼ ਕਲੱਬ ਨੇੜੇ ਅੱਜ ਰਾਤ ਇਕ ਦਰੱਖ਼ਤ ਦੇ ਬਿਜਲੀ ਦੀਆਂ ਤਾਰਾਂ 'ਤੇ ਡਿੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ | ਜਾਣਕਾਰੀ ਅਨੁਸਾਰ ਘਟਨਾ ਅੱਜ ਰਾਤ ਉਸ ਵਕਤ ਵਾਪਰੀ ਜਦੋਂ ਪੀ.ਏ.ਯੂ ਦੇ ਗੇਟ ...

ਪੂਰੀ ਖ਼ਬਰ »

ਪਾਰਕ ਵਿਕਸਤ ਕਰਨ ਲਈ ਘੱਟ ਸਾਮਾਨ ਵਰਤੇ ਜਾਣ ਦਾ ਦੋਸ਼

ਲੁਧਿਆਣਾ, 24 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਪ੍ਰਸਾਸ਼ਨ ਵਲੋਂ ਸ਼ਹੀਦ ਭਗਤ ਸਿੰਘ ਨਗਰ ਬਲਾਕ-ਡੀ 'ਚ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਪਾਰਕ 'ਚ ਕਥਿਤ ਤੌਰ 'ਤੇ ਘਟੀਆ ਤੇ ਘੱਟ ਸਮੱਗਰੀ ਵਰਤੀ ਜਾ ਰਹੀ ਹੈ | ਕੌਾਸਲ ਆਫ਼. ਆਰ. ਟੀ. ਆਈ. ...

ਪੂਰੀ ਖ਼ਬਰ »

ਕੂੜੇ ਦੀ ਸਾਂਭ-ਸੰਭਾਲ ਦੇ ਕੰਮ ਤੇ ਨਿਗਰਾਨੀ ਲਈ ਐਨ. ਜੀ. ਟੀ. ਨੇ ਦਿੱਤੇ ਮੋਨੀਟਰਿੰਗ ਕਮੇਟੀਆਂ ਬਣਾਉਣ ਦੇ ਨਿਰਦੇਸ਼

ਲੁਧਿਆਣਾ, 24 ਸਤੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚੋਂ ਨਿਕਲਦੇ ਰੋਜ਼ਾਨਾ ਟਨਾਂ ਮੂੰਹੀਂ ਕੂੜੇ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਹੋ ਰਹੀ ਹੈ ਜਾਂ ਨਹੀਂ ਤੇ ਨਿਗਰਾਨੀ ਰੱਖਣ ਲਈ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਮੋਨੀਟਰਿੰਗ ਕਮੇਟੀਆਂ ਬਣਾਉਣ ਦਾ ਫੈਸਲਾ ਲਿਆ ਹੈ ...

ਪੂਰੀ ਖ਼ਬਰ »

ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ, ਰਵਿੰਦਰ ਸਿੰਘ ਬਿੰਦਰਾ, ਨਿਰਮਲ ਸਿੰਘ ਧਾਲੀਵਾਲ

ਅਹਿਮਦਗੜ੍ਹ/ਡੇਹਲੋਂ/ਕੁੱਪ ਕਲਾਂ, ਮੁੱਲਾਂਪੁਰ, 24 ਸਤੰਬਰ-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਜੋ ਅੱਜ ਕਾਨਫ਼ਰੰਸਾਂ ਦੇ ਅਖਾੜੇ ਵਜੋਂ ਜਾਣਿਆਂ ਜਾਂਦਾ ਹੈ, ਭਾਰੀ ਮੀਂਹ ਨੇ ਜਿੱਥੇ ਪਹਿਲਾਂ ਹੀ ਦੋ ਦਿਨ ਮੇਲੇ ਦਾ ਸਾਰਾ ਮਾਹੌਲ ਤਹਿਸ ਨਹਿਸ਼ ਕਰਕੇ ਰੱਖ ਦਿੱਤਾ ਸੀ ਉਸ ਦੇ ...

ਪੂਰੀ ਖ਼ਬਰ »

ਪੰਜਾਬ ਕਲਾ ਪ੍ਰੀਸ਼ਦ ਦੇ ਸੂਬਾ ਪੱਧਰੀ 'ਪੰਜਾਬ ਕਲਾ ਉਤਸਵ' ਦੀ ਸ਼ਾਨਦਾਰ ਸ਼ੁਰੂਆਤ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਅਧੀਨ ਕਾਰਜਸ਼ੀਲ ਪੰਜਾਬ ਕਲਾ ਪ੍ਰੀਸ਼ਦ ਵਲੋਂ ਪਹਿਲੀ ਵਾਰ ਕਰਵਾਏ ਜਾ ਰਹੇ 5 ਦਿਨਾਂ 'ਪੰਜਾਬ ਕਲਾ ਉਤਸਵ' ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ | ...

ਪੂਰੀ ਖ਼ਬਰ »

ਲੁਧਿਆਣਾ ਟਰੈਕਟਰ ਪਾਰਟਸ ਮੈਨੂੰਫ਼ੈਕਚਰਜ਼ ਐਾਡ ਟ੍ਰੇਡਰਜ਼ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਕਰੋੜਾਂ ਰੁਪਏ ਦਾ ਬਕਾਇਆ ਵੈਟ ਰਿਫ਼ੰਡ ਲੈਣ ਲਈ ਲੁਧਿਆਣਾ ਟਰੈਕਟਰ ਪਾਰਟਸ ਮੈਨੂੰਫ਼ੈਕਚਰਜ਼ ਐਾਡ ਟ੍ਰੇਡਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਵਿਜੈ ਦਾਦੂ ਦੀ ਅਗਵਾਈ 'ਚ ਹੋਈ | ਜਿਸ ਵਿੱਚ ਉਨ੍ਹਾਂ ਕਾਰੋਬਾਰੀਆਂ ਤੇ ...

ਪੂਰੀ ਖ਼ਬਰ »

ਕੁਲਾਰ ਵਲੋਂ ਕਿਰਤ ਕਮਿਸ਼ਨਰ ਨਾਲ ਕਿਰਤੀਆਂ ਸਬੰਧੀ ਵਿਚਾਰ-ਵਟਾਂਦਰਾ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਰਤ ਵਿਭਾਗ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਆਰ.ਵੈਂਕੇਟ ਰਤਨਮ ਅਤੇ ਕਿਰਤ ਕਮਿਸ਼ਨਰ ਵਿਮਲ ਕੁਮਾਰ ਸੇਤੀਆ ...

ਪੂਰੀ ਖ਼ਬਰ »

ਸਟਰੀਟ ਵੈਡਿੰਗ ਜ਼ੋਨ ਬਣਾਉਣ ਸਬੰਧੀ ਸੱਦੀ ਮੀਟਿੰਗ ਕੀਤੀ ਮੁਲਤਵੀ

ਲੁਧਿਆਣਾ, 24 ਸਤੰਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੀਆਂ ਸੜਕਾਂ 'ਤੇ ਰੇਹੜ੍ਹੀ ਫੜੀ ਲਗਾਕੇ ਰੋਜ਼ੀ ਰੋਟੀ ਕਮਾ ਰਹੇ ਕਰੀਬ 22 ਹਜ਼ਾਰ ਵਿਅਕਤੀਆਂ ਨੂੰ ਕਾਰੋਬਾਰ ਲਈ ਢੁਕਵੀਂ ਜਗ੍ਹਾ ਬਣਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਟਰੀਟ ਵੈਡਿੰਗ ਜ਼ੋਨ ਬਣਾਉਣ 'ਤੇ ਵਿਚਾਰ ...

ਪੂਰੀ ਖ਼ਬਰ »

ਸਫਾਈ ਪੰਦਰਵਾੜਾ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚਲਾਈ ਮੁਹਿੰਮ

ਲੁਧਿਆਣਾ, 24 ਸਤੰਬਰ (ਅਮਰੀਕ ਸਿੰਘ ਬੱਤਰਾ)-ਸਵੱਛਤਾ ਹੀ ਸੇਵਾ ਹੈ ਤਹਿਤ ਨਗਰ ਨਿਗਮ ਪ੍ਰਸਾਸ਼ਨ ਵਲੋਂ ਕਮਿਸ਼ਨਰ ਕਵਲਪ੍ਰੀਤ ਕੌਰ ਬਰਾੜ ਦੀ ਅਗਵਾਈ ਹੇਠ ਮਨਾਏ ਜਾ ਰਹੇ ਸਫਾਈ ਪੰਦਰਵਾੜੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪ੍ਰਸਾਸ਼ਨ ਵਲੋਂ ਸਕੂਲੀ ਬੱਚਿਆਂ, ...

ਪੂਰੀ ਖ਼ਬਰ »

ਡਾਕਟਰੀ ਜਾਂਚ ਕੈਂਪ ਦੌਰਾਨ ਲੋਕਾਂ ਨੂੰ ਕੀਤਾ ਜਾਗਰੂਕ

ਲੁਧਿਆਣਾ, 24 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਬਾਬਾ ਭੂਰੀ ਵਾਲਾ ਹੈਬੋਵਾਲ ਕਲਾਂ ਵਿਖੇ ਇਨਫਰਟੀਲਿਟੀ ਤੇ ਇਸ ਦੇ ਇਲਾਜ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦੇ ਮੰਤਵ ਨਾਲ ਮੁਫਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਲਗਭਗ 60 ਲੋਕਾਂ ਨੂੰ ਜਾਂਚ ਦਾ ਲਾਭ ਮਿਲਿਆ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX